ਹੁਸ਼ਿਆਰਪੁਰ, 6 ਮਈ: ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਕੇਂਦਰੀ ਵਿਦਿਆਲਿਆ ਭੂੰਗਾ ਸ੍ਰੀ ਧਰਮ ਦੱਤ ਤਰਨਾਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂੰਗਾ ਵਿਖੇ ਕੇਂਦਰੀ ਵਿਦਿਆਲਿਆ ਨੇ ਆਪਣਾ ਕੰਮ-ਕਾਜ਼ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਐਲ ਐਮ ਖੰਟਵਾਲ ਨੇ ਇਸ ਸਕੂਲ ਦੇ ਪ੍ਰਿੰਸੀਪਲ ਵਜੋਂ ਆਹੁੱਦਾ ਸੰਭਾਲ ਲਿਆ ਹੈ ਅਤੇ ਇਸ ਸਕੂਲ ਵਿੱਚ ਇਸ ਸਾਲ ਦੇ ਸੈਸ਼ਨ 2011-12 ਲਈ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਦਾ ਦਾਖਲਾ / ਰਜਿਸਟਰੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਸਕੂਲ ਵਿੱਚ ਬੱਚਿਆ ਦੀ ਰਜਿਸਟਰੇਸ਼ਨ / ਦਾਖਲੇ ਦੀ ਮਿਤੀ 20 ਮਈ 2011 ਹੈ ।
ਕੇਂਦਰੀ ਵਿਦਿਆਲਿਆ ਦੇ ਪ੍ਰਿੰਸੀਪਲ ਸ੍ਰੀ ਖੰਟਵਾਲ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਚੰਡੀਗੜ੍ਹ ਰਿਜ਼ਨ ਸ੍ਰੀ ਏ ਐਸ ਚੌਹਾਨ ਦੀ ਅਗਵਾਈ ਵਿੱਚ ਇਸ ਵੇਲੇ 65 ਕੇਂਦਰੀ ਵਿਦਿਆਲਿਆ ਚਲਾਏ ਜਾ ਰਹੇ ਹਨ ਅਤੇ ਭੂੰਗਾ ਵਿਖੇ ਵੀ ਇਨ੍ਹਾਂ ਦੀ ਅਗਵਾਈ ਵਿੱਚ ਹੀ ਇਹ ਕੇਂਦਰੀ ਵਿਦਿਆਲਿਆ ਖੋਲ੍ਹਿਆ ਗਿਆ ਹੈ ਜਿਸ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਦੀ ਰਜਿਸਟਰੇਸ਼ਨ / ਦਾਖਲਾ ਸ਼ੁਰੂ ਹੈ ਅਤੇ ਹਰ ਕਲਾਸ ਵਿੱਚ 40 ਬੱਚੇ ਦਾਖਲ ਕੀਤੇ ਜਾਣਗੇ ਅਤੇ ਬੱਚਿਆਂ ਦਾ ਦਾਖਲਾ / ਰਜਿਸਟਰੇਸ਼ਨ ਪਹਿਲੇ ਆਓ ਪਹਿਲੇ ਪਾਓ ਦੇ ਆਧਾਰ ਤੇ ਹੋਵੇਗਾ । ਉਨ੍ਹਾਂ ਹੋਰ ਦੱਸਿਆ ਕਿ ਇਹ ਕੇਂਦਰੀ ਵਿਦਿਆਲਿਆ ਭਾਰਤ ਸਰਕਾਰ ਦੇ ਹਿਓਮਨ ਰਿਸੋਰਸ ਡਿਵੈਲਪਮੈਂਟ (ਐਚ ਆਰ ਡੀ) ਮੰਤਰਾਲੇ ਦੇ ਅਧੀਨ ਚਲਾਇਆ ਜਾ ਰਿਹਾ ਹੈ ਅਤੇ ਇਹ ਵਿਦਿਆਲਿਆ ਸੀ ਬੀ ਐਸ ਈ ਨਵੀਂ ਦਿੱਲੀ ਨਾਲ ਐਫੀਲੇਟਿਡ ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਕਲਾਸ ਵਿੱਚ ਦਾਖਲਾ ਲੈਣ ਵਾਲੇ ਬੱਚੇ ਦੀ ਉਮਰ 31 ਮਾਰਚ 2011 ਨੂੰ ਘੱਟ ਤੋਂ ਘੱਟ 5 ਸਾਲ ਦੀ ਹੋਣੀ ਚਾਹੀਦੀ ਹੈ।

No comments:
Post a Comment