ਸੈਮੀਨਾਰ ਦੀ ਸ਼ੁਭ ਆਰੰਭ ਸ਼੍ਰੀਮਤੀ ਸੁਰਿੰਦਰ ਕੌਰ ਦੁਆਰਾ ਵੱਧਦੀ ਆਬਾਦੀ ਨੂੰ ਠੱਲ ਪਾਉਣ ਲਈ ਅਪਣਾਏ ਜਾਣ ਵਾਲੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਸਬੰਧੀ ਲਿਟਰੇਚਰ ਦਾ ਵਿਮੋਚਨ ਕਰਕੇ ਕੀਤਾ ਗਿਆ।
ਸ਼੍ਰੀਮਤੀ ਮਨਮੋਹਣ ਕੌਰ ਨੇ ਸੈਮੀਨਾਰ ਦੌਰਾਨ ਦੱਸਿਆ ਕਿ ਸਾਲ 2010 ਦੀ ਜਨਗਣਨਾ ਅਨੁਸਾਰ ਭਾਰਤ ਦੀ ਆਬਾਦੀ 121 ਕਰੋੜ ਤੋਂ ਵੱਧ ਹੋ ਗਈ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਦੇਸ਼ ਵਿੱਚੋਂ ਅਨਪੜ੍ਹਤਾ, ਬੇਰੁਜਗਾਰੀ ਖਤਮ ਕਰਨ ਲਈ ਅਤੇ ਸਿਹਤਮੰਦ ਜੀਵਨ ਲਈ ਵੱਧ ਰਹੀ ਆਬਾਦੀ ਨੂੰ ਰੋਕਣਾ ਜ਼ਰੂਰੀ ਹੋ ਗਿਆ ਹੈ। ਆਬਾਦੀ ਨੂੰ ਠੱਲ ਪਾਉਣ ਦੇ ਉਦੇਸ਼ ਨਾਲ ਇਸ ਸਾਲ ਦਾ ਥੀਮ ਛੋਟਾ ਪਰਿਵਾਰ ਸੰਪੂਰਣ ਵਿਕਾਸ ਰੱਖਿਆ ਗਿਆ ਹੈ। ਇਸ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਵਿਭਾਗ ਵੱਲੋਂ 11 ਤੋਂ 24 ਜੁਲਾਈ ਤੱਕ ਆਬਾਦੀ ਸਥਿਰਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਪੰਦਰਵਾੜੇ ਦੌਰਾਨ ਜਾਗਰੂਕਤਾ ਦੇ ਨਾਲ ਨਾਲ ਪਰਿਵਾਰ ਨਿਯੌਜਨ ਸਬੰਧੀ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਜਿਸ ਵਿੱਚ ਚੀਰਾ ਰਹਿਤ ਨਸਬੰਦੀ ਕਰਵਾਉਣ ਵਾਲੇ ਪੁਰਸ਼ ਨੂੰ 1100 ਰੁਪਏ ਅਤੇ ਨਲਬੰਦੀ ਕਰਵਾਉਣ ਵਾਲੀ ਬੀ.ਪੀ.ਐਲ. ਔਰਤ ਨੂੰ 650 ਰੁਪਏ ਅਤੇ ਦੂਸਰੀਆਂ ਔਰਤਾਂ ਨੂੰ 250 ਰੁਪਏ ਦਿੱਤੇ ਜਾਣਗੇ।
ਸੈਮੀਨਾਰ ਦੌਰਾਨ ਕਰਨਲ ਤੇਜਿੰਦਰ ਸਿੰਘ ਨੇ ਆਬਾਦੀ ਦਿਵਸ ਅਤੇ ਰੈਡ ਕਰਾਸ ਸੁਸਾਇਟੀ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਂਵਾਂ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਸੰਨ 1951 ਵਿੱਚ ਭਾਰਤ ਦੀ ਆਬਾਦੀ 35 ਕਰੋੜ ਸੀ ਜੋ ਕਿ ਹੁਣ 121 ਕਰੋੜ ਤੱਕ ਪਹੁੰਚ ਚੁੱਕੀ ਹੈ। ਜੇਕਰ ਆਬਾਦੀ ਦੀ ਇਸ ਰਫ਼ਤਾਰ ਨੂੰ ਰੋਕਿਆਂ ਨਾ ਗਿਆ ਤਾਂ 2035 ਤੱਕ ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ। ਭਾਰਤ ਵਰਗੇ ਦੇਸ਼ ਦੇ ਸਮਾਰਜਿਕ ਤੇ ਆਰਥਿਕ ਵਿਕਾਸ ਦੇ ਰਸਤੇ ਵਿੱਚ ਵੱਧਦੀ ਆਬਾਦੀ ਇੱਕ ਮੁੱਖ ਰੁਕਾਵਟ ਹੈ। ਕਿਸੇ ਦੇਸ਼ ਦੀ ਆਬਾਦੀ ਅਤੇ ਖਾਣ ਵਾਲੇ ਖਦਾਰਥਾਂ ਤੇ ਦੂਜੇ ਹੋਰ ਸਾਧਨਾਂ ਵਿਚਕਾਰ ਜੇਕਰ ਸੰਤੁਲਨ ਵਿਗੜ ਜਾਵੇ ਤਾਂ ਫਿਰ ਲੋਕਾਂ ਨੂੰ ਮੁਸ਼ਕਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਡਾ. ਡੀ.ਬੀ. ਕਪੂਰ, ਸ਼੍ਰੀ ਅਸ਼ਵਨੀ ਤਿਵਾੜੀ, ਸ਼੍ਰੀ ਰਮੇਸ਼ ਪਾਲ ਦੁਆਰਾ ਵੀ ਵੱਧ ਰਹੀ ਆਬਾਦੀ ਸਬੰਧੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਜਿਲ੍ਹਾ ਬੀ.ਸੀ.ਸੀ. ਵਿੰਗ ਵੱਲੋਂ ਸ਼੍ਰੀ ਭੁਪਿੰਦਰ ਸਿੰਘ ਦੁਆਰਾ ਪਰਿਵਾਰ ਨਿਯੋਜਨ ਅਤੇ ਵੱਧਦੀ ਆਬਾਦੀ ਦੀ ਸਮੱਸਿਆ ਸਬੰਧੀ ਇਕ ਪ੍ਰਦਰਸ਼ਨੀ ਵੀ ਲਗਾਈ ਗਈ।
No comments:
Post a Comment