ਉਰਦੂ ਸਿੱਖੋ : ਕਲਾਸਾਂ ਪਹਿਲੀ ਤੋਂ ਸ਼ੁਰੁ

ਹੁਸ਼ਿਆਰਪੁਰ, 24 ਜੂਨ: ਜ਼ਿਲ੍ਹਾ ਭਾਸ਼ਾ ਅਫ਼ਸਰ ਸ਼੍ਰੀਮਤੀ ਅਮਰਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵੱਲੋਂ ਮੁਫ਼ਤ ਉਰਦੂ ਦੀ ਸਿਖਲਾਈ ਲਈ ਚਲ ਰਹੀ ਕਲਾਸ ਦਾ ਨਵਾਂ ਸੈਸ਼ਨ ਪਹਿਲੀ ਜੁਲਾਈ 2010 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਵਿੱਚ ਹਰ ਅਧਿਕਾਰੀ / ਕਰਮਚਾਰੀ / ਕੋਈ ਵੀ ਵਿਦਿਆਰਥੀ ਅਤੇ ਕੋਈ ਵੀ ਚਾਹਵਾਨ ਵਿਅਕਤੀ ਸਿਖਲਾਈ ਲਈ ਦਾਖਲਾ ਲੈ ਸਕਦਾ ਹੈ। ਇਸ ਕਲਾਸ ਦਾ ਸਮਾਂ ਸ਼ਾਮ 5-15 ਤੋਂ 6-15 ਤੱਕ ਹੋਵੇਗਾ। ਇਹ ਸਿਖਲਾਈ ਛੇ ਮਹੀਨੇ (ਜੁਲਾਈ ਤੋਂ ਦਸੰਬਰ ਤੱਕ ) ਦੀ ਹੋਵੇਗੀ। ਉਰਦੂ ਸਿਖਲਾਈ ਲੈਣ ਦੇ ਚਾਹਵਾਨ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਦੇ ਨਾਂ ਤੇ ਸਧਾਰਨ ਕਾਗਜ਼ ਉਪਰ ਬੇਨਤੀ ਪੱਤਰ ਦੇ ਸਕਦੇ ਹਨ।

ਗੁਰਦਾਸਪੁਰ ਦੇ ਨਵ ਨਿਯੁਕਤ ਪ੍ਰਿੰਸੀਪਲਾਂ ਨੂੰ ਸਿਖਲਾਈ ਦਿੱਤੀ

ਹੁਸ਼ਿਆਰਪੁਰ, 24 ਜੂਨ:  ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਨਵ-ਨਿਯੁਕਤ ਪ੍ਰਿੰਸੀਪਲਾਂ ਦੀ ਵਰਕਸ਼ਾਪ ਇੰਨ ਸਰਵਿਸ ਟ੍ਰੇਨਿੰਗ ਸੈਂਟਰ ,ਰੇਲਵੇ ਮੰਡੀ, ਹੁਸ਼ਿਆਰਪੁਰ ਵਿਖੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵਲੋਂ ਸ਼ੁਰੂ ਕੀਤੀ ਗਈ ਟ੍ਰੇਨਿੰਗ ਵਰਕਸਾਪ ਕਲ ਖਤਮ ਕਰ ਦਿਤੀ ਗਈ। ਇਸ ਵਰਕਸ਼ਾਪ ਵਿਚ ਆਏ ਹੋਏ ਪ੍ਰਿੰਸੀਪਲਾਂ ਨੂੰ ਸੰਬੋਧਨ ਕਰਦੇ ਹੋਏ ਸ੍ਰ: ਸੁਰਜੀਤ ਸਿੰਘ ਜ਼ਿਲਾ ਕੋਆਰਡੀਨੇਟਰ ਮਹਾਤਮਾ ਗਾਂਧੀ ਰਾਜ ਲੋਕ ਪਸ੍ਰਾਸ਼ਨ ਸੰਸਥਾਨ ਜ਼ਿਲਾ ਸੈਟਰ ਹੁਸ਼ਿਆਰਪੁਰ ਨੇ ਕਿਹਾ ਕਿ ਨਵ ਨਿਯੁਕਤ ਪ੍ਰਿੰਸੀਪਲਾਂ ਨੂੰ ਸਮੇਂ ਦਾ ਪਾਬੰਦ ਹੋਣਾ ਬਹੁਤ ਜ਼ਰੂਰੀ ਹੈ। ਰਿਸੋਰਸ ਪਰਸਨ ਪ੍ਰੋਫੈਸਰ ਪ੍ਰਾਵੀਨ ਵਿਮਲ ਨੇ ਪਹਿਲੇ ਅਤੇ ਤੀਸਰੇ ਸ਼ੈਸ਼ਨ ਵਿਚ ਇੰਪੋਰਟੈਂਸ ਆਫ ਐਟੀਚਿਊਡ, ਟਾਈਮ ਮੈਨੇਜ਼ਮੈਂਟ, ਸਟਰੈਸ ਮੈਨੇਜ਼ਮੈਂਟ ਸਬੰਧੀ ਹਾਜ਼ਰ ਹੋਏ ਪ੍ਰਿੰਸੀਪਲਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿਤੀ । ਦੂਸਰੇ ਅਤੇ ਚੌਥੇ ਸ਼ੈਸ਼ਨ ਵਿਚ ਸ਼੍ਰੀਮਤੀ ਸੁਨੀਤਾ ਸ਼ਰਮਾ ਵਿਸ਼ਾ ਮਾਹਿਰ ਵਲੋਂ ਡਸੀਜ਼ਨ ਮੇਕਿੰਗ, ਪਲੈਨਿੰਗ ਅਤੇ ਆਰਗੇਨਾਈਜੇਸਨ ਸਬੰਧੀ  ਜਾਣਕਾਰੀ ਦਿਤੀ।
        ਸ: ਹੁਕਮ ਸਿੰਘ ਪ੍ਰਿੰਸੀਪਲ ਇੰਨ ਸਰਵਿਸ ਟ੍ਰੇਨਿੰਗ ਸੈਂਟਰ ਰੇਲਵੇ ਮੰਡੀ ਹੁਸ਼ਿਆਰਪੁਰ ਨੇ ਵਰਕਸ਼ਾਪ ਵਿਚ ਭਾਗ ਲੈਂਦੇ ਹੋਏ ਕਿਹਾ ਕਿ ਜ਼ਿਲਾ ਸੈਂਟਰ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਹੁਸ਼ਿਆਰਪੁਰ ਵਲੋਂ ਬਹੁਤ ਹੀ ਵਧੀਆ ਵਿਸ਼ਾ ਮਾਹਿਰ ਬੁਲਾਏ ਗਏ ਹਨ ਅਤੇ ਰਿਸੋਰਸ ਪਰਸ਼ਨਜ਼ ਵਲੋਂ ਦਿੱਤੀ ਗਈ ਜਾਣਕਾਰੀ ਤੇ ਆਏ ਹੋਏ ਪਾਰਟੀਸਪੈਂਟਸ ਨੇ ਭਰਪੂਰ ਲਾਭ ਉਠਾਇਆ।
        ਵਰਕਸ਼ਾਪ ਦੇ ਅੰਤਿਮ ਚਰਨ ਵਿਚ ਸ੍ਰ: ਸੁਰਜੀਤ ਸਿੰਘ ਜ਼ਿਲਾ ਕੁਆਰਡੀਨੇਟਰ  ਵਲੋਂ  ਆਏ ਹੋਏ ਪਾਰਟੀਸਪੈਂਟਸ ਨੂੰ ਐਡਮਨਿਸਟ੍ਰੇਸ਼ਨ ਸਬੰਧੀ ਵੀ ਜਾਣਕਾਰੀ ਮੁੱਹਈਆ ਕਰਵਾਈ ਗਈ। ਉਹਨਾਂ ਨੇ ਨਵ-ਨਿਯੁਕਤ ਪ੍ਰਿੰਸੀਪਲਾਂ ਨੂੰ ਪ੍ਰੇਰਨਾ ਦਿੱਤੀ ਕਿ ਸਿਖਿਆ ਵਿਭਾਗ ਵਿਚ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕੰਮ ਕੀਤਾ ਜਾਵੇ ਅਤੇ ਡਾਇਰੈਕਟਰ ਜਨਰਲ, ਸਿਖਿਆ ਵਿਭਾਗ ਵਲੋਂ ਦਿਤੀਆਂ ਜਾਂਦੀਆਂ ਗਾਈਡ ਲਾਈਨਜ਼ ਤੇ ਅਮਲ ਕਰਨ ਲਈ ਕਿਹਾ। ਸ਼੍ਰੀ ਪ੍ਰੇਮ ਕਾਹਲੋਂ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਵੱਲੋਂ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।

ਪੇਂਡੂ ਜਲਪਾਈ ਤੇ ਸੈਨੀਟੇਸ਼ਨ ਪ੍ਰਾਜੈਕਟ ਸਬੰਧੀ ਵਰਕਸ਼ਾਪ ਲਾਈ

ਹੁਸ਼ਿਆਰਪੁਰ, 22 ਜੂਨ: ਵਿਸ਼ਵ ਬੈਂਕ  ਵਲੋਂ ਦਿਤੀ  1280.30 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਨਾਲ ਚਲਾਏ ਜਾ ਰਹੇ ਪੰਜਾਬ ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ  ਪ੍ਰਾਜੈਕਟ ਅਧੀਨ  ਜ਼ਿਲਾ ਪ੍ਰੋਗਰਾਮ ਮੈਨੇਜਮੈਂਟ ਸੈਲ ਹੁਸ਼ਿਆਰਪੁਰ ਤੇ ਨਵਾਂਸ਼ਹਿਰ ਵਲੋਂ ਕੋਆਰਡੀਨੇਸਨ ਫਾਰ ਇਫੈਕਟਿਵ ਇੰਪਲੀਮੈਂਟੇਸ਼ਨ ਆਫ ਸਵੈਪ ਵਿਸ਼ੇ ਤੇ ਦੋ ਦਿਨਾਂ ਦੀ ਵਰਕਸ਼ਾਪ ਦਾ ਆਯੋਜਨ ਅੱਜ ਹੁਸ਼ਿਆਰਪੁਰ ਵਿਖੇ ਕੀਤਾ ਗਿਆ। ਇਸ ਵਰਕਸ਼ਾਪ ਵਿਚ ਸਟੇਟ ਪ੍ਰੋਗਰਾਮ ਮੈਨੇਜਮੈਂਟ ਸੈਲ ਮੁਹਾਲੀ ਤੋਂ ਸ੍ਰੀ ਡੀ ਕੇ ਭਸੀਨ (ਯੂਨਿਟ ਕੁਆਰਡੀਨੇਟਰ) ਅਤੇ ਸ਼੍ਰੀ ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
             ਇਸ ਵਰਕਸ਼ਾਪ ਦੇ ਸ਼ੁਰੂ ਵਿਚ ਨਿਗਰਾਨ ਇੰਜੀਨੀਅਰ ਹੁਸ਼ਿਆਰਪੁਰ ਸ਼੍ਰੀ ਆਰ ਕੇ ਤਲਵਾਰ ਨੇ ਹਾਜ਼ਰ ਅਧਿਕਾਰੀਆਂ ਨੂੰ   ਜੀ ਆਇਆਂ ਆਖਦੇ ਹੋਏ  ਪੀਣ ਵਾਲੇ ਸਾਫ -ਸੁਥਰੇ ਪਾਣੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।ਡਾ: ਅਸ਼ੋਕ ਕੁਮਾਰ ਰਿਸੋਰਸ ਪਰਸਨ ਨੇ ਇਸ ਵਰਕਸ਼ਾਪ ਵਿਚ ਵਿਵਹਾਰ ਵਿਚ ਤਬਦੀਲੀ ਅਤੇ ਸੈਕਟਰ-ਵਾਈਡ ਅਪਰੋਚ ਵਿਸ਼ੇ ਤੇ ਵਿਸਥਾਰ ਪੂਰਬਕ ਜਾਣਕਾਰੀ ਦਿਤੀ। ਇਸ ਮੌਕੇ ਤੇ ਜਲ ਸਪਲਾਈ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਪੀਣ ਵਾਲੇ ਸਾਫ ਸੁਥਰੇ ਪਾਣੀ ਨੂੰ ਮੁਹਈਆ ਕਰਨ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ  ਪੇਂਡੂ ਲੋਕਾਂ ਦਾ ਇਹਨਾਂ ਸਕੀਮਾਂ ਵਿਚ ਸਹਿਯੋਗ ਲੈਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
        ਇਸ ਵਰਕਸ਼ਾਪ ਵਿਚ ਸਰਕਲ ਹੁਸ਼ਿਆਰਪੁਰ ਤੋਂ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲਾਂ ਦੇ ਕਾਰਜਕਾਰੀ ਇੰਜੀਨੀਅਰ, ਐਸ ਡੀ ਓ, ਏ ਈ ,ਜੇ ਈ ਅਤੇ ਹੋਰ ਸਬੰਧਤ ਅਧਿਕਾਰੀਆਂ ਨੇ ਭਾਗ ਲਿਆ।

ਅੱਜੋਵਾਲ ਵਿਚ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ

ਹੁਸ਼ਿਆਰਪੁਰ, 21 ਜੂਨ: ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਪਿੰਡ ਅੱਜੋਵਾਲ ਵਿਖੇ ਬਾਬਾ ਬਣਾ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਬਣਾਏ ਜਾ ਰਹੇ ਕਮਿਉਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ।  ਇਸ ਮੌਕੇ ਤੇ ਪ੍ਰਧਾਨ ਨਗਰ ਕੌਂਸਲ ਸ਼੍ਰੀ ਸ਼ਿਵ ਸੂਦ, ਮੈਡੀਕਲ ਸੈਲ ਦੇ ਪ੍ਰਧਾਨ ਡਾ ਇੰਦਰਜੀਤ ਅਤੇ ਰਮੇਸ਼ ਜ਼ਾਲਮ ਵੀ  ਉਨ੍ਹਾਂ ਦੇ ਨਾਲ ਸਨ।  ਇਸ ਮੌਕੇ ਤੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਪਿੰਡ ਅੱਜੋਵਾਲ ਵਿੱਚ ਜਿੰਨੇ ਵਿਕਾਸ ਦੇ ਕੰਮ ਹੋਏ ਹਨ, ਉਹ ਅਕਾਲੀ-ਭਾਜਪਾ ਸਰਕਾਰ ਸਮੇਂ ਹੀ ਕੀਤੇ ਗਏ ਹਨ।   ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਇਸ ਪਿੰਡ ਵਿੱਚ ਵਿਸ਼ੇਸ਼ ਤੌਰ ਤੇ ਆਏ ਸਨ ਤਾਂ ਉਨ੍ਹਾਂ ਨੇ ਪਿੰਡ ਦੇ ਸਕੂਲ ਨੂੰ ਮਾਡਲ ਸਕੂਲ  ਵਜੋਂ ਬਣਾਇਆ ਸੀ ਅਤੇ ਪਿੰਡ ਦੀਆਂ ਮੰਗਾਂ ਨੂੰ ਮੰਨਦੇ ਹੋਏ ਪਿੰਡ ਵਿੱਚ ਨੌਜਵਾਨਾਂ ਲਈ ਇੱਕ ਜਿੰਮ, ਨਵੀਆਂ ਸੜਕਾਂ ਅਤੇ ਸਟਰੀਟ ਲਾਈਟਾਂ ਲਗਾਉਣ ਦਾ ਐਲਾਨ ਕੀਤਾ ਸੀ।  ਪਿੰਡ ਦੇ  ਸਰਪੰਚ ਸ਼੍ਰੀ ਸਤੀਸ਼ ਬਾਵਾ ਵੱਲੋਂ ਵਿਸ਼ੇਸ਼ ਉਪਰਾਲੇ ਕਰਕੇ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਇਸ ਪਿੰਡ ਨੂੰ ਸ਼ਹਿਰਾਂ ਵਰਗੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।  ਉਨ੍ਹਾਂ ਕਿਹਾ ਕਿ ਇਸ ਪਿੰਡ ਤੋਂ ਮਹਿੰਗਰੋਵਾਲ ਨੂੰ ਜਾਣ ਵਾਲੀ ਸਾਰੀ ਸੜਕ ਤੇ ਕਾਜਵੇਅ ਬਣਾਏ ਗਏ ਹਨ ਅਤੇ ਸੜਕ ਪੱਕੀ ਕੀਤੀ ਗਈ ਹੈ।   ਉਨ੍ਹਾਂ ਕਿਹਾ ਕਿ ਬਾਬਾ ਬਣਾ ਵੈਲਫੇਅਰ ਸੁਸਾਇਟੀ ਵੱਲੋਂ ਜੋ ਕਮਿਉਨਿਟੀ ਹਾਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਸ ਨਾਲ ਪਿੰਡ ਵਾਸੀਆਂ ਨੂੰ ਆਪਣੇ ਘਰੇਲੂ ਅਤੇ ਪਿੰਡ ਦੇ ਸਮਾਗਮ ਕਰਨ ਵਿੱਚ ਬਹੁਤ ਸਹੂਲਤ ਮਿਲੇਗੀ।  ਇਸ ਮੌਕੇ ਤੇ ਸ਼੍ਰੀ ਤੀਕਸ਼ਨ ਸੂਦ ਨੇ ਕਮਿਉਨਿਟੀ ਹਾਲ ਬਣਾਉਣ ਲਈ 2. 50 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।  ਇਸ ਤੋਂ ਉਪਰੰਤ ਸ਼੍ਰੀ ਤੀਕਸ਼ਨ ਸੂਦ ਨੇ ਪੰਜਾਬ ਮੈਡੀਕਲ ਰਿਪਰਜੈਂਟੇਟਿਵ ਐਸੋਸੀਏਸ਼ਨ ਵੱਲੋਂ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਦਾ ਵੀ ਉਦਘਾਟਨ ਕੀਤਾ।
        ਸ਼੍ਰੀ ਸਤੀਸ਼ ਬਾਵਾ ਸਰਪੰਚ ਅੱਜੋਵਾਲ ਅਤੇ ਪ੍ਰਧਾਨ ਯੂਵਾ ਮੋਰਚਾ ਭਾਜਪਾ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਪਿੰਡ ਦੇ ਵਿਕਾਸ ਲਈ  ਕੀਤੇ ਗਏ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਰਹਿੰਦੇ ਵਿਕਾਸ ਦੇ ਕੰਮਾਂ ਬਾਰੇ ਦੱਸਿਆ। ਇਸ ਮੌਕੇ ਤੇ ਪ੍ਰਧਾਨ ਨਗਰ ਕੌਂਸਲ ਸ਼੍ਰੀ ਸ਼ਿਵ ਸੂਦ ਅਤੇ  ਰਮੇਸ਼ ਜ਼ਾਲਮ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਦਿਵਿਆ ਜਿਓਤੀ ਜਾਗ੍ਰਿਤੀ ਸੰਸਥਾਨ ਵੱਲੋਂ ਇਸ ਮੌਕੇ ਤੇ ਇੱਕ ਧਾਰਮਿਕ ਸਮਾਗਮ  ਦਾ ਆਯੋਜਨ ਵੀ ਕੀਤਾ ਗਿਆ ਅਤੇ ਸ਼੍ਰੀ ਤੀਕਸ਼ਨ ਸੂਦ ਨੇ ਇਸ ਮੌਕੇ ਤੇ ਸਾਧਵੀ ਭੈਣਾਂ ਨੁੰ ਸਨਮਾਨਿਤ ਵੀ ਕੀਤਾ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਰਾਜ਼ਨ ਸ਼ਰਮਾ, ਸੰਜੀਵ ਕੁਮਾਰ, ਰਾਕੇਸ਼ ਕੁਮਾਰ ਲੱਕੀ, ਸੁੱਚਾ ਸਿੰਘ, ਰਾਜੇਸ਼ ਕੁਮਾਰ ਰਾਜ, ਸੰਦੀਪ ਸੰਧੂ, ਨਰੇਸ਼ ਕੁਮਾਰ, ਰਾਜ ਕੁਮਾਰ, ਨਰੇਸ਼ ਸ਼ਰਮਾ, ਜਸਬੀਰ ਸਿੰਘ ਸੰਮਤੀ ਮੈਂਬਰ, ਸਰਬਜੀਤ ਸਾਥੀ, ਸੰਜੀਵ ਕੁਮਾਰ ਬਬਲੂ, ਮਹੰਤ ਸ਼ਿਵ ਦਾਸ, ਡਾ ਜਤਿੰਦਰ ਕੁਮਾਰ, ਡਾ ਜਸਬੀਰ , ਡਾ ਚਰਨਜੀਤ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਖੂਸਬੂਸਤ ਵਿਅੰਗਾਂ ਦਾ ਗੁਲਦਸਤਾ ਹੈ ਡੱਬੂ ਸ਼ਾਸਤਰ : ਭੋਗਲ

ਤਲਵਾੜਾ, 20 ਜੂਨ: ਅੱਜ ਇੱਥੇ ਨੌਜਵਾਨ ਪੰਜਾਬੀ ਲੇਖਕ ਸਮਰਜੀਤ ਸਿੰਘ ਸ਼ਮੀ ਦੀ ਪਲੇਠੀ ਪੁਸਤਕ ‘ਡੱਬੂ ਸ਼ਾਸਤਰ’ ਦਾ ਰਿਲੀਜ਼ ਸਮਾਗਮ ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਵੱਲੋਂ ਕਰਵਾਇਆ ਗਿਆ ਜਿਸ ਵਿਚ ਉੱਘੇ ਲੇਖਕ ਸ. ਪਿਆਰਾ ਸਿੰਘ ਭੋਗਲ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਪੁਸਤਕ ਰਿਲੀਜ਼ ਕਰਨ ਉਪਰੰਤ ਸ. ਭੋਗਲ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਰਾਹੀਂ ਵਿਅੰਗਕਾਰੀ ਨਾਲ ਜੁੜੇ ਅਨੇਕਾਂ ਅਹਿਮ ਨੁਕਤਿਆਂ ਤੇ ਚਰਚਾ ਕਰਦਿਆਂ ਕਿਹਾ ਕਿ ਇਹ ਵਿਧਾ ਸਾਹਿਤ ਵਿਚ ਵਿਸ਼ੇਸ਼ ਸਥਾਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪੁਸਤਕ ‘ਡੱਬੂ ਸ਼ਾਸਤਰ’ ਰਾਹੀਂ ਲੇਖਕ ਨੇ ਆਪਣੇ ਆਲੇ ਦੁਆਲੇ ਦੇ ਚਲੰਤ ਅਤੇ ਅਨੰਤ ਸਰੋਕਾਰਾਂ ਨੂੰ ਚੁਣ ਕੇ ਸਫਲ ਵਿਅੰਗ ਸ਼ਾਮਿਲ ਕੀਤੇ ਹਨ ਜਿਨ੍ਹਾਂ ਵਿਚੋਂ ਸਮਾਜ ਵਿਚ ਫ਼ੈਲੇ ਭ੍ਰਿਸ਼ਟਾਚਾਰ ਤੇ ਟਕੋਰ ਕਰਦਿਆਂ ‘ਚਾਹ ਪਾਣੀ’, ਜੋਤਿਸ਼ ਦੇ ਜਾਲ ਵਿਚ ਉਲਝੇ ਸਮਾਜ ਲਈ ‘ਕੀ ਮੈਂ ਝੂਠ ਬੋਲਿਆ?’ ਅਤੇ ਇਮਾਨਦਾਰ ਮੁਲਾਜਮਾਂ ਦੀ ਯਥਾਰਥਕ ਸਥਿਤੀ ਨੂੰ ਦਰਸਾਉਂਦਾ ‘ਮੁਲਾਜ਼ਮ ਤਾਂ ਸਾਧ ਹੁੰਦੇ ਨੇ’ ਰਚਨਾਵਾਂ ਜਿਕਰਯੋਗ ਹਨ, ਜਿਨ੍ਹਾਂ ਨਾਲ ਇਸ ਪੁਸਤਕ ਵਿਅੰਗ ਦਾ ਖੂਬਸੂਰਤ ਗੁਲਦਸਤਾ ਹੋ ਨਿੱਬਿੜਆ ਹੈ। ਸ. ਭੋਗਲ ਨੇ ਜੋਰ ਦਿੱਤਾ ਕਿ ਲੇਖਕ ਨੇ ਅਖਾਣ,  ਮੁਹਾਵਰੇ, ਲੋਕ ਕਥਾਵਾਂ ਦੀ ਸੁਚੱਜੀ ਵਰਤੋਂ ਕਰਦਿਆਂ ਸਮਾਜਿਕ, ਰਾਜਨੀਤੀ ਤੇ ਅਨੇਕਾਂ ਸੂਖਮ ਵਿਸ਼ਿਆਂ ਨੂੰ ਮੁਹਾਰਤ ਨਾਲ ਪੇਸ਼ ਕੀਤਾ ਹੈ ਤੇ ਵਿਅੰਗਕਾਰ ਆਪਣਾ ਘੇਰਾ ਹੋਰ ਵਿਸ਼ਾਲ ਕਰਦੇ ਹੋਏ ਜਿੰਦਗੀ ਦੀ ਰੇਤ ਵਿਚੋਂ ਸੁਨਿਹਰੀ ਕਿਣਕੇ ਚੁਣਨ ਵੱਲ ਪੱਕੇ ਪੈਰੀਂ ਵਧਦਾ ਪ੍ਰਤੀਤ ਹੁੰਦਾ ਹੈ। ਇਸ ਦੌਰਾਨ ਮੰਚ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਨੇ ਲੇਖਕ ਤੇ ਪੁਸਤਕ ਬਾਰੇ ਜਾਣ ਪਛਾਣ ਕਰਵਾਈ ਅਤੇ ਸ਼੍ਰੀ ਧਰਮਪਾਲ ਸਾਹਿਲ, ਪ੍ਰੋ. ਬੀ. ਐਸ. ਬੱਲੀ, ਨਵਤੇਜ ਗੜ੍ਹਦੀਵਾਲਾ ਅਤੇ ਮਾਸਟਰ ਲਾਲ ਸਿੰਘ ਕਹਾਣੀਕਾਰ ਵੱਲੋਂ ਪੁਸਤਕ ਬਾਰੇ ਖੋਜ ਭਰਪੂਰ ਚਰਚਾ ਕਰਦਿਆਂ ਕਿਹਾ ਕਿ ਪੁਸਤਕ ਦਾ ਵਿਸ਼ਾ ਵਸਤੂ ਆਮ ਆਦਮੀ ਦੇ ਆਲੇ ਦੁਆਲੇ ਫੈਲੇ ਭ੍ਰਿਸ਼ਟਤੰਤਰ ਅਤੇ ਵਿਗਾੜਾਂ ਤੇ ਤਿੱਖੀਆਂ ਚੋਭਾਂ ਨਾਲ ਚੇਤਨ ਕਰਨ ਦਾ ਸ਼ਲਾਘਾਯੋਗ ਯਤਨ ਕਰਦਾ ਜਾਪਦਾ ਹੈ। ਪੁਸਤਕ ਦੇ ਲੇਖਕ ਸ. ਸਮਰਜੀਤ ਸਿੰਘ ਸ਼ਮੀ ਨੇ ਇਸ ਮੌਕੇ ਧੰਨਵਾਦ ਪ੍ਰਗਟ ਕਰਦਿਆਂ ਆਪਣੀ ਪੁਸਤਕ ਬਾਰੇ ਸੰਖੇਪ ਵਿਚ ਰੌਸ਼ਨੀ ਪਾਈ। ਇਸ ਮੌਕੇ ਡਾ. ਅਮਰਜੀਤ ਸਿੰਘ, ਰਵਿੰਦਰ ਰਵੀ, ਮਲਿਕਾ ਮੰਡ, ਇੰਦਰਜੀਤ ਕਾਜਲ ਵੱਲੋਂ ਸ਼ਾਨਦਾਰ ਕਵਿਤਾਵਾਂ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਸੁਰਿੰਦਰ ਸਿੰਘ ਨੈਕੀ, ਜਗਦੇਵ ਸਿੰਘ ਹਾਜੀਪੁਰ, ਬਲਬੀਰ ਸਿੰਘ ਧਾਮੀਆਂ, ਸ. ਸੁਰਿੰਦਰ ਸਿੰਘ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਪਰਮਿੰਦਰ ਸਿੰਘ ਕਲਸੀ, ਗੁਰਮੀਤ ਸਲੈਚ ਜ¦ਧਰ, ਸ਼੍ਰੀ ਅਸ਼ੋਕ ਸੱਭਰਵਾਲ, ਅਮਰਪਾਲ ਜੌਹਰ, ਐਚ. ਐਸ. ਮਿੱਠੂ, ਰਾਜਿੰਦਰ ਸਿੰਘ, ਪਰਮਰਜੀਤ ਸਿੰਘ ਨੰਗਲ, ਹਰਸਰਨ ਧਾਮੀ, ਲਵਇੰਦਰ ਸਿੰਘ, ਅਮਨਦੀਪ ਮਿਨਹਾਸ ਲਾਡੀ, ਸੂਰਜ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਰੈੱਡ ਕਰਾਸ ਸੁਸਾਇਟੀ ਦੀ ਕਾਰਜਕਰਨੀ ਕਮੇਟੀ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 20 ਜੂਨ:  ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਸ਼੍ਰੀ ਮੇਘ ਰਾਜ  ਦੀ ਪ੍ਰਧਾਨਗੀ ਹੇਠ ਅੱਜ ਸਥਾਨਿਕ ਰੈਡ ਕਰਾਸ ਦੇ ਦਫ਼ਤਰ ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਹੋਈ। ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਹਰਮਿੰਦਰ ਸਿੰਘ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਲਖਵਿੰਦਰ ਸਿੰਘ ਧਾਲੀਵਾਲ, ਸਕੱਤਰ ਰੈਡ ਕਰਾਸ ਸੁਸਾਇਟੀ ਕਰਨਲ ਤੇਜਇੰਦਰ ਸਿੰਘ, ਸਹਾਇਕ ਸਿਵਲ ਸਰਜਨ ਡਾ ਦਵਿੰਦਰ ਸਿੰਘ, ਐਕਸੀਅਨ ਪੰਚਾਇਤੀ ਰਾਜ ਆਰ ਕੇ ਵਰਮਾ, ਈ ਟੀ ਓ ਦਰਬੀਰ ਰਾਜ,  ਐਸ ਡੀ ਈ ਪੀ ਡਬਲਯੂ ਡੀ ਹਰਿੰਦਰ ਸਿੰਘ, ਸਹਾਇਕ ਪ੍ਰੋਜੈਕਟ ਅਫ਼ਸਰ ਭੁਸ਼ਨ ਸ਼ਰਮਾ, ਸਾਬਕਾ ਪ੍ਰਿੰਸੀਪਲ ਦੇਸ਼ਬੀਰ ਸ਼ਰਮਾ, ਰੈਡ ਕਰਾਸ ਦੇ ਕਾਰਜਕਾਰਨੀ ਕਮੇਟੀ ਦੇ ਮੈਂਬਰ ਓ. ਪੀ. ਚੌਧਰੀ, ਐਡਵੋਕੇਟ ਐਸ.ਐਸ.ਪਰਮਾਰ, ਰਾਜੀਵ ਬਾਜਾਜ, ਡਾ. ਸਾਂਪਲਾ ਓ ਪੀ ਅਤੇ ਰਾਜੇਸ਼ ਜੈਨ ਵੀ ਹਾਜ਼ਰ ਸਨ।
        ਮੀਟਿੰਗ ਨੂੰ ਸੰਬੋਧਨ ਕਰਦਿਆਂ  ਡਿਪਟੀ ਕਮਿਸ਼ਨਰ ਨੇ ਮੈਂਬਰਾਂ ਨੂੰ ਕਿਹਾ ਕਿ ਉਹ ਰੈਡ ਕਰਾਸ ਸੁਸਾਇਟੀ ਦੀ ਆਮਦਨ ਵਧਾਉਣ ਲਈ ਆਪਣੇ ਵੱਡਮੁੱਲੇ ਸੁਝਾਅ ਦੇਣ  ਅਤੇ ਰੈਡ ਕਰਾਸ ਦੀ ਨਿਸ਼ਕਾਮ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਅਤੇ ਮਾਲੀ ਸਹਾਇਤਾ ਦੇਣ ਲਈ ਲੋਕਾਂ ਨੂੰ ਵੱਧ ਤੋਂ ਪ੍ਰੇਰਿਤ ਕਰਨ।  ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਰੈੱਡ ਕਰਾਸ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਸਬੰਧੀ ਵਿਸਥਾਰ-ਪੂਰਵਕ ਵਿਚਾਰ ਵਟਾਂਦਰਾ ਕੀਤਾ।

ਸਲਾਹਕਾਰ ਕਮੇਟੀਆਂ ਦੀ ਮੀਟਿੰਗ 24 ਜੂਨ ਨੂੰ

ਹੁਸ਼ਿਆਰਪੁਰ, 20 ਜੂਨ: ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ 23 ਜੂਨ 2010 ਨੂੰ ਆਯੋਜਿਤ ਕੀਤੀਆਂ ਜਾਣਗੀਆਂ।  ਉਨ੍ਹਾਂ ਦੱਸਿਆ ਕਿ ਸਿੰਚਾਈ ਵਿਭਾਗ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਸਵੇਰੇ 9-30 ਵਜੇ, ਸਹਿਕਾਰਤਾ ਵਿਭਾਗ ਦੀ ਸਵੇਰੇ 10-00 ਵਜੇ, ਪੁਲਿਸ ਵਿਭਾਗ ਦੀ 10-30 ਵਜੇ, ਸਿਹਤ ਵਿਭਾਗ ਦੀ 11-00 ਵਜੇ, ਭਲਾਈ ਵਿਭਾਗ ਐਸ.ਸੀ.ਬੀ. ਸੀ. ਅਤੇ ਸਮਾਜਿਕ ਸੁਰੱਖਿਆ ਵਿਭਾਗ ਦੀ ਸਵੇਰੇ 11-30, ਜਨ ਸਿਹਤ (ਪੀਣ ਵਾਲੇ ਪਾਣੀ) ਦੀ  ਦੁਪਹਿਰ 12-00 ਵਜੇ, ਸਿੱਖਿਆ ਵਿਭਾਗ ਦੀ 12-30 ਵਜੇ, ਆਬਕਾਰੀ ਅਤੇ ਕਰ ਵਿਭਾਗ ਦੀ  1-00 ਵਜੇ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ 1-30 ਵਜੇ ਹੋਵੇਗੀ।  ਇਸੇ ਤਰਾਂ ਬਾਅਦ ਦੁਪਹਿਰ  2-30 ਵਜੇ ਮਾਲ ਵਿਭਾਗ, 3-00 ਵਜੇ ਬਿਜਲੀ ਵਿਭਾਗ ਅਤੇ 3-30 ਵਜੇ ਬੁਨਿਆਦੀ ਢਾਂਚਾ ਅਤੇ ਮਿਉਂਸਪਲ ਅਮੈਨਟੀਜ਼ ਵਿਭਾਗ ਦੀ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਹੋਣਗੀਆਂ।  ਉਨ੍ਹਾਂ ਸਲਾਹਕਾਰ ਕਮੇਟੀਆਂ  ਦੇ ਮੈਂਬਰ ਸਾਹਿਬਾਨਾਂ  ਨੂੰ ਇਸ ਮੀਟਿੰਗ ਵਿੱਚ ਸਮੇਂ ਸਿਰ ਹਾਜ਼ਰ ਹੋਣ ਲਈ ਕਿਹਾ ਹੈ।

ਸੂਦ ਨੇ ਕੀਤਾ ਮੁਹੱਲੇ ਦੇ ਪਾਰਕ ਦਾ ਉਦਘਾਟਨ

ਹੁਸ਼ਿਆਰਪੁਰ, 20 ਜੂਨ: ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਦੋ ਸਾਲਾਂ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਅੱਜ ਵਾਰਡ ਨੰ: 3 ਦੇ ਮੁਹੱਲਾ ਸੰਤ ਲੋਂਗੋਵਾਲ ਨਗਰ ਸਕੀਮ ਨੰ: 11 ਦੇ ਪਾਰਕ ਵਿੱਚ 50 ਹਜ਼ਾਰ ਰੁਪਏ ਦੀ ਲਾਗਤ ਨਾਲ ਲਗਾਏ ਗਏ ਬੱਚਿਆਂ ਦੇ ਝੂਲਿਆਂ ਦਾ ਉਦਘਾਟਨ ਕਰਨ ਉਪਰੰਤ ਮੁਹੱਲਾ ਨਿਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸਕੀਮ ਨੰ: 11 ਦੀ ਮੁਹੱਲਾ ਡਿਵੈਲਪਮੈਂਟ ਅਤੇ ਵੈਲਫੇਅਰ ਕਮੇਟੀ (ਰਜਿ:) ਨੂੰ 50 ਹਜ਼ਾਰ ਰੁਪਏ ਵਿਕਾਸ ਕੰਮਾਂ ਲਈ ਦਿੱਤੇ ਗਏ ਸਨ ਜਿਸ ਨਾਲ ਇਨ੍ਹਾਂ ਨੇ ਮੁਹੱਲੇ ਵਿੱਚ ਲਾਈਟਾਂ ਅਤੇ ਬੱਚਿਆਂ ਲਈ ਪਾਰਕ ਵਿੱਚ ਝੂਲੇ ਲਗਾ ਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ । ਇਸ ਦੇ ਲਈ ਮੁਹੱਲਾ ਕਮੇਟੀ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿਂ ਇਸ ਮੁਹੱਲੇ ਦੀਆਂ ਸਾਰੀਆਂ ਸੜਕਾਂ ਕੁਝ ਦਿਨ ਪਹਿਲਾਂ ਨਵੀਂਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਇਸ ਮੁਹੱਲੇ ਵਿੱਚ ਬਾਕੀ ਰਹਿੰਦੇ ਵਿਕਾਸ ਦੇ ਕੰਮ ਵੀ ਜਲਦੀ ਹੀ ਕਰਵਾਏ ਜਾਣਗੇ। ਸ਼੍ਰੀ ਸੂਦ ਨੇ ਕਿਹਾ ਕਿ 2 ਲੱਖ ਰੁਪਏ ਖਰਚ ਕਰਕੇ ਇਸ ਮੁਹੱਲੇ ਦੇ ਪਾਰਕ ਦਾ ਵਿਕਾਸ ਕੀਤਾ ਜਾਵੇਗਾ , ਮੁਹੱਲਾ ਅਤੇ ਇਸ ਦੇ ਪਾਰਕ ਨੁੰ ਹਰਾ ਭਰਾ ਬਣਾਉਣ ਲਈ ਖਾਲੀ ਥਾਵਾਂ ਤੇ ਪੌਦੇ ਵੀ ਲਗਾਏ ਜਾਣਗੇ। ਸ਼੍ਰੀ ਸੂਦ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੀ ਨਿਕਾਸੀ ਲਈ ਚੰਡੀਗੜ੍ਹ ਰੋਡ ਤੇ 50 ਲੱਖ ਰੁਪਏ ਦੀ ਲਾਗਤ ਨਾਲ ਇੱਕ ਨਾਲਾ ਬਣਾਇਆ ਜਾ ਰਿਹਾ ਹੈ।

ਚੇਅਰਮੈਨ ਨਗਰ ਸੁਧਾਰ ਟਰੱਸਟ ਸ਼੍ਰੀ ਹਰਜਿੰਦਰ ਸਿੰਘ ਧਾਮੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਸੁਧਾਰ ਟਰੱਸਟ ਦੀਆਂ ਸਾਰੀਆਂ ਸਕੀਮਾਂ ਵਿੱਚ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੀਮ ਨੰ: 2 ਵਿੱਚ 30 ਲੱਖ ਰੁਪਏ ਖਰਚ ਕਰਕੇ ਵਿਕਾਸ ਦੇ ਕੰਮ ਕਰਵਾਏ ਜਾਣਗੇ। ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਕੌਂਸਲ ਹੁਸ਼ਿਆਰਪੁਰ ਵੱਲੋਂ ਸ਼ਹਿਰਾਂ ਦੇ 31 ਵਾਰਡਾ ਦੇ ਵਿਕਾਸ ਦੇ ਕੰਮਾਂ ਲਈ 3 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸ਼ਹਿਰ ਵਿੱਚ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਅਤੇ ਪੁਰਾਣੀਆਂ ਨੁੰ ਮੁਰੰਮਤ ਕੀਤਾ ਜਾ ਰਿਹਾ ਹੈ। ਸ਼ਹਿਰ ਵਿੱਚ ਸੀਵਰੇਜ ਦੀ ਸਫ਼ਾਈ ਲਈ 32 ਲੱਖ ਰੁਪਏ ਦੀ ਇੱਕ ਜੈਟਿੰਗ ਮਸ਼ੀਨ ਖਰੀਦ ਕੀਤੀ ਗਈ ਹੈ ਜਿਸ ਨਾਲ ਸੀਵਰੇਜ਼ ਸਿਸਟਮ ਨੂੰ ਆਧੁਨਿਕ ਤਰੀਕੇ ਨਾਲ ਸਾਫ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਸਪਲਾਈ ਲਈ 5 ਨਵੇਂ ਟਿਊਬਵੈਲ ਜਲਦੀ ਹੀ ਲਗਾਏ ਜਾ ਰਹੇ ਹਨ। ਮੀਡੀਆ ਇੰਚਾਰਜ ਜ਼ਿਲ੍ਹਾ ਭਾਜਪਾ ਸ਼੍ਰੀ ਕਮਲਜੀਤ ਸੇਤੀਆ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 11 ਵਾਰਡ ਨੰ: 3 ਵਿੱਚ ਪੈਦੀ ਹੈ ਜਿਸ ਦੀ ਮਿਉਂਸਪਲ ਕੌਂਸਲਰ ਸ਼੍ਰੀ ਸੁਸ਼ਮਾ ਸੇਤੀਆ ਹੈ। ਇਸ ਮੁਹੱਲੇ ਦੀ ਵੈਲਫੇਅਰ ਕਮੇਟੀ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਮੁਹੱਲੇ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਸੀ। ਇਸ ਲਈ ਇਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਹੱਲੇ ਵਿੱਚ ਪਾਰਕ ਅਤੇ ਸਫ਼ਾਈ ਲਈ ਇੱਕ ਸਫਾਈ ਕਰਮਚਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਗਲੀਆਂ ਵਿੱਚ ਲਾਈਟਾਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮੁਹੱਲੇ ਦੇ ਵਿਕਾਸ ਲਈ ਪੂਰੇ ਯਤਨ ਕੀਤੇ ਜਾਣਗੇ।
ਇਸ ਮੌਕੇ ਤੇ ਸ਼੍ਰੀ ਰਮੇਸ਼ ਜ਼ਾਲਮ, ਪ੍ਰਧਾਨ ਮੈਡੀਕਲ ਸੈਲ ਡਾ ਇੰਦਰਜੀਤ, ਹਰਜਿੰਦਰ ਸਿੰਘ ਰਹਿਲ, ਅਨੰਦਬੀਰ ਸਿੰਘ, ਸੰਦੀਪ ਤਿਵਾੜੀ, ਸੁਪਰੰਡੈਂਟ ਡਿਪਟੀ ਕਮਿਸ਼ਨਰ ਕਮਾਨ ਸਿੰਘ ਠਾਕਰ, ਮੁਹੱਲਾ ਵੈਲਫੇਅਰ ਕਮੇਟੀ ਦੇ ਪ੍ਰਧਾਨ ਕੇ. ਕੇ. ਸੈਣੀ, ਸਕੱਤਰ ਬਲਜੀਤ ਸਿੰਘ, ਟੋਨੂ ਸੇਠੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਰਾਠਾਂ ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਫੇਰਾ

ਤਲਵਾੜਾ, 19 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਜਥੇਦਾਰ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਨੇ ਇੱਥੇ ਗੁਰਦੁਆਰਾ ਸਿੰਘ ਸਭਾ ਸੈਕਟਰ ਦੋ ਵਿਖੇ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਦੌਰਾ ਕੀਤਾ ਅਤੇ ਸੰਗਤ ਨੂੰ ਇਸ ਸਬੰਧੀ ਲਾਮਬੰਦ ਕਰਦੇ ਹੋਏ ਇਹਨਾਂ ਚੋਣਾਂ ਸਬੰਧੀ ਜਰੂਰੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਗੁਰਚਰਨ ਸਿੰਘ ਜੌਹਰ ਸਮੇਤ ਕਈ ਹੋਰ ਮੁਹਤਬਰ ਹਾਜਰ ਸਨ।

ਡੱਬੂ ਸ਼ਾਸਤਰ ਰਿਲੀਜ਼ ਸਮਾਗਮ ਅੱਜ

ਤਲਵਾੜਾ, 19 ਜੂਨ: ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਵੱਲੋਂ ਅੱਜ ਸਮਰਜੀਤ ਸਿੰਘ ਸ਼ਮੀ ਦੀ ਪਹਿਲੀ ਪੁਸਤਕ ਡੱਬੂ ਸ਼ਾਸਤਰ ਦਾ ਰਿਲੀਜ਼ ਸਮਾਗਮ ਆਫੀਸਰਜ਼ ਕਲੱਬ ਵਿਖੇ ਸ਼ਾਮ 5 ਵਜੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਮੁੱਖ ਮਹਿਮਾਨ ਸ਼੍ਰੋਮਣੀ ਸਾਹਿਤਕਾਰ ਸ. ਪਿਆਰਾ ਸਿੰਘ ਭੋਗਲ ਹੋਣਗੇ ਤੇ ਮੁੱਖ ਬੁਲਾਰੇ ਡਾ. ਸੁਰਿੰਦਰ ਮੰਡ, ਪ੍ਰੋ. ਬੀ. ਐਸ. ਬੱਲੀ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਨਵਾਂਸ਼ਹਿਰ, ਸ਼੍ਰੀ ਧਰਮਪਾਲ ਸਾਹਿਲ ਤੇ ਲਾਲ ਸਿੰਘ ਕਹਾਣੀਕਾਰ ਹਨ। ਇਸ ਮੌਕੇ ਪੁਸਤਕ ਰਿਲੀਜ਼ ਦੇ ਨਾਲ ਸਾਹਿਤਕ ਚਰਚਾ ਵੀ ਹੋਵੇਗੀ। ਇਹ ਜਾਣਕਾਰੀ ਸਭਾ ਦੇ ਆਗੂ ਰਵਿੰਦਰ ਰਵੀ ਨੇ ਦਿੱਤੀ।

ਐਨ. ਡੀ. ਏ. ਤੇ ਹੋਰ ਇਮਤਿਹਾਨਾਂ ਲਈ ਟਰੇਨਿੰਗ 21 ਜੂਨ ਤੋਂ

ਹੁਸ਼ਿਆਰਪੁਰ, 18 ਜੂਨ: ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀ ਮੇਘ ਰਾਜ ਦੀ ਯੋਗ ਰਹਿਨੁਮਾਈ ਹੇਠ 21 ਜੂਨ 2010 ਤੋਂ ਐਨ. ਡੀ. ਏ. / ਸੀ. ਡੀ. ਐਸ. ਦੀ ਟਰੇਨਿੰਗ ਸੀਨੀਅਰ ਸੈਕੰਡਰੀ ਸਕੂਲ (ਲੜਕੇ) , ਘੰਟਾ ਘਰ ਹੁਸ਼ਿਆਰਪੁਰ ਵਿਖੇ ਸ਼ੁਰੂ ਕੀਤੀ ਜਾ ਰਹੀ ਹੈ। ਜਿਸ ਵਿੱਚ ਐਕਸਪਰਟਸ ਵੱਲੋਂ ਐਨ. ਡੀ. ਏ. ਅਤੇ ਹੋਰ ਇਮਤਿਹਾਨਾਂ ਦੀ ਤਿਆਰੀ ਲਈ ਟਰੇਨਿੰਗ ਦਿੱਤੀ ਜਾਵੇਗੀ। ਇਹ ਟ੍ਰੇਨਿੰਗ ਚਾਰ ਹਫਤੇ ਦੀ ਹੋਵੇਗੀ ਜਿਸ ਵਿੱਚ ਡਾਇਰੈਕਟਰ ਜਨਰਲ, ਸੀ-ਪਾਈਟ ਵੱਲੋਂ ਫੌਜ ਵਿੱਚ ਭਰਤੀ ਲਈ ਭੇਜੀ ਸੀਡੀਜ਼ ਵੀ ਵਿਖਾਈ ਜਾਵੇਗੀ ਤਾਂ ਜੋ ਬੱਚਿਆਂ ਦਾ ਇਸ ਪਾਸੇ ਵੱਲ ਰੁਝਾਨ ਵੱਧ ਸਕੇ ਅਤੇ ਫੌਜ ਵਿੱਚ ਘੱਟ ਰਹੀ ਪੰਜਾਬੀਆਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ।

ਮੈਡੀਕਲ ਸਿੱਖਿਆ ਪ੍ਰਫੁੱਲਤ ਕਰਨ ਲਈ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ : ਤੀਕਸ਼ਨ ਸੂਦ

ਹੁਸ਼ਿਆਰਪੁਰ, 18 ਜੂਨ: ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ  ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਮੈਡੀਕਲ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਵੱਲੋਂ ਉਚੇਚੇ ਉਪਰਾਲੇ ਕੀਤੇ ਗਏ ਹਨ ਜਿਨ੍ਹਾਂ ਵਿੱਚ 150 ਕਰੋੜ ਰੁਪਏ ਸਰਕਾਰੀ ਮੈਡੀਕਲ ਕਾਲਜ  ਅੰਮ੍ਰਿਤਸਰ ਵਿਖੇ, 30 ਕਰੋੜ ਰੁਪਏ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਅਤੇ 68 ਕਰੋੜ ਰੁਪਏ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ ਵਿਖੇ ਖਰਚ ਕਰਨ ਦਾ ਪ੍ਰਬੰਧ ਕੀਤਾ ਗਿਆ ।  ਉਨ੍ਹਾਂ ਹੋਰ ਦੱਸਿਆ ਕਿ ਇਸ ਵਾਰ ਬੜੇ ਹੀ ਪਾਰਦਰਸੀ ਢੰਗ ਨਾਲ ਮੈਡੀਕਲ ਕੋਰਸਾਂ ਦੇ ਦਾਖਲਿਆਂ ਦੇ ਇਮਤਿਹਾਨ (ਪੀ.ਐਮ.ਈ.ਟੀ.) ਸੰਪੰਨ ਕਰਵਾ ਲਏ ਗਏ ਹਨ। ਇਨ੍ਹਾਂ ਕੋਰਸਾਂ ਵਿੱਚ 7200 ਵਿਦਿਆਰਥੀਆਂ ਨੇ ਦਾਖਲਿਆਂ ਦੇ ਇਮਤਿਹਾਨ ਲਈ ਅਰਜ਼ੀਆਂ ਦਿੱਤੀਆਂ।     6974 ਬੱਚੇ ਇਮਤਿਹਾਨ ਵਿੱਚ ਹਾਜ਼ਰ ਹੋਏ ਜਿਨ੍ਹਾਂ ਵਿੱਚੋਂ ਕੇਵਲ 3946  ਬੱਚੇ ਹੀ ਮੈਡੀਕਲ ਕੋਰਸਾਂ ਦੇ ਦਾਖਲੇ ਲਈ ਯੋਗ ਹੋ ਸਕੇ। ਉਨ੍ਹਾਂ ਦੱਸਿਆ ਕਿ ਸਹੀ ਢੰਗ ਨਾਲ ਇਮਤਿਹਾਨ ਕਰਵਾਉਣ ਵਾਸਤੇ ਸਰਕਾਰ ਅਤੇ  ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ  ਵਲੋ  ਹਦਾਇਤਾਂ ਦਿੱਤੀਆਂ ਗਈਆਂ ਸਨ।  ਦੱਸਣਯੋਗ  ਹੈ ਕਿ ਪਿਛਲੇ ਸਮੇਂ  ਵਿਚ ਕਈ ਬਾਰ ਇਨਾਂ  ਦਾਖਲਿਆਂ ਵਿਖ ਪੇਪਰ ਲੀਕ ਹੋਣ ਜਾਂ ਨਕਲੀ ਵਿਦਿਆਰਥੀਆਂ ਵਲੋ ਇਮਤਿਹਾਨ ਦਿੱਤੇ ਜਾਣ ਦੀਆਂ ਘਟਨਾਵਾਂ ਵੀ ਵਾਪਰੀਆਂ ਸਨ । ਸ੍ਰੀ ਤੀਕਸ਼ਨ ਸੂਦ ਨੇ ਦੱਸਿਆ ਕਿ ਐਮ ਬੀ ਬੀ ਐੋਸ ਕੋਰਸ ਲਈ ਪੰਜਾਬ ਵਿਚ ਕੁੱਲ 770 ਸੀਟਾਂ ਹਨ ਜਿਨਾਂ ਵਿਚੋ 350 ਸੀਟਾਂ ਸਰਕਾਰੀ ਕਾਲਜਾਂ ਵਿਚ ਅਤੇ 420 ਸੀਟਾਂ ਪ੍ਰਾਈਵੇਟ ਕਾਲਜਾਂ ਵਿਚ ਹਨ । ਬੀ ਡੀ ਐਸ ਕੋਰਸ ਦੀਆਂ ਕੁੱਲ 920 ਸੀਟਾਂ ਹਨ ਜਿਨਾਂ ਵਿਚੋ ਸਰਕਾਰੀ ਕਾਲਜਾਂ ਵਿਚ 100 ਸੀਟਾਂ ਅਤੇ  ਪ੍ਰਾਈਵੇਟ ਕਾਲਜਾਂ ਵਿਚ 820  ਸੀਟਾਂ ਹਨ । ਇਸੇ ਤਰਾਂ ਬੀ ਏ ਐਮ ਐਸ  ਆਯੁਰਵੈਦਿਕ ਡਾਕਟਰਾਂ  ਦੇ ਕੋਰਸ ਲਈ ਕੁੱਲ 620 ਸੀਟਾਂ ਪੰਜਾਬ ਵਿਚ ਹਨ, ਜਿਨਾਂ ਵਿਚੋ ਕੇਵਲ 50 ਸੀਟਾਂ ਸਰਕਾਰੀ ਕਾਲਜ  ਵਿਚ ਹਨ ।    ਬੀ ਐਚ ਐਮ ਐਸ  (ਹੋਮਿਓਪੈਥੀ) ਡਾਕਟਰਾਂ ਦੇ ਕੋਰਸਾਂ  ਵਾਸਤੇ ਪੰਜਾਬ ਵਿਚ 270  ਸੀਟਾਂ ਹਨ ਜੋ ਕਿ ਸਾਰੇ ਪ੍ਰਾਈਵੇਟ ਕਾਲਜਾਂ ਪਾਸ ਹੀ ਹਨ । ਇਨਾਂ ਸਾਰਿਆਂ ਕੋਰਸਾਂ ਦੇ ਦਾਖਲਿਆਂ ਵਾਸਤੇ  ਕਾਊਂਸਲਿੰਗ ਜੂਨ ਦੇ ਦੂਜੇ ਹਫ਼ਤੇ ਸ਼ੁਰੂ ਕੀਤੀ ਜਾਣੀ ਹੈ ਜਿਸ ਬਾਰੇ ਬਹੁਤ ਹੀ ਛੇਤੀ ਤਰੀਕਾਂ ਦੀ ਅਨੁਸੂਚੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਤੋਂ ਜਾਰੀ ਕਰ ਦਿੱਤੀ ਜਾਵੇਗੀ। ਕਾਉਂਸਲਿੰਗ ਕੇਂਦਰਿਤ ਤਰੀਕੇ ਨਾਲ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇਗੀ ਤਾਂ ਜੋ ਮੈਰਿਟ ਦੇ ਆਧਾਰ ਤੇ ਅੰਕ ਪ੍ਰਾਪਤ ਕਰਨ ਵਾਲੇ  ਵਿਦਿਆਰਥੀਆਂ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਨਾ ਹੋਵੇ। ਸ਼੍ਰੀ ਸੂਦ ਨੇ ਕਿਹਾ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਪੀ.ਐਮ.ਈ.ਟੀ. ਦੇ ਇਮਤਿਹਾਨ ਵਿੱਚ ਹੋਣ ਵਾਲੀਆਂ ਹਰ ਤਰ੍ਹਾਂ ਦੀਆਂ ਘਪਲੇਬਾਜ਼ੀਆਂ ਨੁੰ ਪੂਰੀ ਤਰ੍ਹਾਂ ਕਾਬੂ ਵਿੱਚ ਕਰ ਲਿਆ ਗਿਆ ਹੈ।

ਬਾਦਲ ਵੱਲੋਂ ਠੀਂਡਾ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ


ਹੁਸ਼ਿਆਰਪੁਰ, 18 ਜੂਨ:  ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਮਾਹਿਲਪੁਰ ਨੇੜੇ  ਪਿੰਡ ਠੀਂਡਾ ਵਿਖੇ ਸ੍ਰ: ਕਾਬਲ ਸਿੰਘ  ਠੀਂਡਾ ਸਾਬਕਾ ਪ੍ਰਧਾਨ ਐਸ ਜੀ ਪੀ ਸੀ  ਅਤੇ  ਮੈਂਬਰ ਐਸ ਜੀ ਪੀ ਸੀ   ਜੋ ਬੀਤੇ ਦਿਨੀਂ ਸਵਰਗਵਾਸ ਹੋ ਗਏ ਸਨ,  ਦੇ ਪ੍ਰੀਵਾਰਕ  ਮੈਂਬਰਾਂ ਨਾਲ ਦੁੱਖ ਪ੍ਰਗਟ ਕਰਨ ਲਈ  ਉਹਨਾਂ  ਦੇ ਗ੍ਰਹਿ ਵਿਖੇ  ਅੱਜ ਵਿਸ਼ੇਸ਼ ਤੌਰ ਤੇ  ਪਹੁੰਚੇ ।  ਮੁੱਖ ਮੰਤਰੀ ਪੰਜਾਬ ਨੇ  ਸ੍ਰ: ਕਾਬਲ ਸਿੰਘ ਦੀ ਧਰਮਪਤਨੀ ਸ਼੍ਰੀਮਤੀ ਗੁਰਮੀਤ ਕੌਰ ਤੇ ਪ੍ਰੀਵਾਰ ਦੇ ਮੈਂਬਰਾਂ ਨਾਲ ਗਹਿਰਾ  ਅਫਸੋਸ ਪ੍ਰਗਟ  ਕੀਤਾ ।   ਇਸ ਮੌਕੇ  ਸ਼੍ਰੀ ਤੀਕਸ਼ਨ ਸੂਦ, ਜੰਗਲਾਤ, ਮੈਡੀਕਲ ਸਿੰਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ,  ਸ੍ਰ: ਸੋਹਨ ਸਿੰਘ ਠੰਡਲ ਮੁੱਖ ਪਾਰਲੀਮਾਨੀ ਸਕੱਤਰ,  ਸ਼੍ਰੀ ਮੇਘ ਰਾਜ ਡਿਪਟੀ ਕਮਿਸ਼ਨਰ, ਸ਼੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ ,  ਸ੍ਰ: ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ,  ਹਰਜਿੰਦਰ ਸਿੰਘ ਧਾਮੀ ਮੈਂਬਰ ਐਸ ਜੀ ਪੀ ਸੀ,  ਅਮਰਜੀਤ ਸਿੰਘ ਚੋਹਾਨ ਚੇਅਰਮੈਨ ਮਾਰਕੀਟ ਕਮੇਟੀ, ਡਾ. ਜੰਗ ਬਹਾਦਰ ਸਿੰਘ ਰਾਏ, ਹਰਬੰਸ ਸਿੰਘ ਮੰਝਪੁਰ, ਸਤਵਿੰਦਰ ਪਾਲ ਸਿੰਘ ਢੱਟ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਇਕਬਾਲ ਸਿੰਘ ਖੇੜਾ ਅਤੇ  ਇਲਾਕੇ ਦੇ ਉਘੇ ਅਕਾਲੀ-ਭਾਜਪਾ ਨੇਤਾ ਉਨ੍ਹਾਂ ਦੇ ਨਾਲ ਸਨ।
         ਸ੍ਰ: ਬਾਦਲ  ਨੇ   ਕਿਹਾ ਕਿ ਸ੍ਰ: ਕਾਬਲ ਸਿੰਘ  ਠੀਂਡਾ ਦਾ ਸਿੱਖ ਪੰਥ ਤੇ  ਕੌਮ  ਵਿੱਚ ਬਹੁਤ ਸਤਿਕਾਰ ਸੀ । ਉਨ੍ਹਾਂ ਦੀ  ਅਚਾਨਕ ਮੌਤ ਹੋਣ ਤੇ  ਸਿੱਖ ਪੰਥ  ਤੇ ਕੌਮ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹਨਾਂ ਕਿਹਾ ਕਿ  ਸ੍ਰ: ਕਾਬਲ ਸਿੰਘ ਠੀਂਡਾ  ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕਈ ਵਾਰ ਮੇਰੇ ਨਾਲ ਜੇਲ੍ਹ ਗਏ ਅਤੇ  ਉਨ੍ਹਾਂ ਨੇ ਪੰਜਾਬ ਦੇ ਮਾੜੇ  ਹਾਲਾਤਾਂ ਦੌਰਾਨ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁੱਦੇ ਤੇ ਰਹਿ ਕੇ ਸ਼੍ਰੋਮਣੀ ਕਮੇਟੀ ਅਤੇ  ਸਿੱਖ ਪੰਥ ਨੂੰ ਸਹੀ ਸੇਧ ਦਿਤੀ। ਸ੍ਰ: ਬਾਦਲ ਨੇ ਕਿਹਾ ਕਿ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ  ਸ੍ਰ: ਕਾਬਲ ਸਿੰਘ  ਠੀਂਡਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਪ੍ਰੀਵਾਰਕ ਮੈਂਬਰਾਂ ਨੂੰ ਇਹ ਭਾਣਾ ਮੰਨਣ ਦਾ ਬੱਲ ਬਖਸ਼ੇ।
        ਇਸ ਉਪਰੰਤ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ  ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਾਹਿਗੁਰੂ ਦੀ ਕ੍ਰਿਪਾ ਨਾਲ  ਪੰਜਾਬ ਵਿੱਚ ਅਮਨ-ਸ਼ਾਂਤੀ ਹੈ ਅਤੇ ਲੋਕ ਅਮਨ-ਸ਼ਾਂਤੀ ਦੇ ਹੱਕ ਵਿੱਚ ਹਨ।  ਉਨ੍ਹਾਂ ਕਿਹਾ ਕਿ ਸਰਕਾਰ  ਅਤੇ ਪੰਜਾਬ ਪੁਲਿਸ ਪੂਰੀ ਤਰਾਂ ਸੁਚੇਤ  ਹੈ ਅਤੇ  ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ-ਸ਼ਾਂਤੀ  ਭੰਗ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ  ਪੰਜਾਬ ਅਮਨ-ਸ਼ਾਂਤੀ ਪੱਖੋਂ ਹਿੰਦੋਸਤਾਨ ਦਾ  ਪਹਿਲਾ ਸੂਬਾ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਜਿਥੇ ਸੂਬੇ ਅਤੇ ਦੇਸ਼ ਵਿੱਚ ਅਮਨ-ਸ਼ਾਂਤੀ ਨੁੰ ਮਜ਼ਬੂਤ ਕੀਤਾ ਹੈ, ਉਥੇ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਕੇਂਦਰੀ ਅਨਾਜ਼ ਭੰਡਾਰ ਵਿੱਚ ਵੱਡਮੁੱਲਾ ਯੋਗਦਾਨ ਪਾ ਕੇ ਦੇਸ਼ ਦੇ ਲੋਕਾਂ ਦਾ ਪੇਟ ਭਰਿਆ ਹੈ ਪਰ ਕੇਂਦਰ ਦੀ ਕਾਂਗਰਸ ਸਰਕਾਰ ਨੇ ਪੰਜਾਬ ਨੂੰ ਕਦੇ ਵੀ ਇਨਸਾਫ਼ ਨਹੀਂ ਦਿੱਤਾ ਅਤੇ ਹਮੇਸ਼ਾਂ ਹੀ ਵਿਤਕਰਾ ਕੀਤਾ ਹੈ।  ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਉਹ ਮੁਢਲੀਆਂ ਸਹੂਲਤਾਂ ਨਹੀਂ ਦਿੱਤੀਆਂ ਜੋ ਤਰੱਕੀ ਲਈ ਚਾਹੀਦੀਆਂ ਹਨ।  ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਗਵਾਂਢੀ ਸੂਬਿਆਂ ਨੂੰ ਉਦਯੋਗ  ਖੇਤਰ ਦੇ ਵਿਕਾਸ ਲਈ  ਪੰਜਾਬ ਨਾਲੋਂ ਵਧੇਰੇ ਸਹੂਲਤਾਂ ਦਿੱਤੀਆਂ ਹਨ  ਜਿਸ ਨਾਲ ਪੰਜਾਬ ਦਾ ਉਦਯੋਗ ਵੀ ਗਵਾਂਢੀ ਸੂਬਿਆਂ ਵਿੱਚ ਚਲਾ ਗਿਆ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ  ਵੱਧ ਰਹੀ ਬੇ-ਰੁਜ਼ਗਾਰੀ ਨੂੰ ਰੋਕਣ ਲਈ ਅਤੇ ਰੋਜ਼ਗਾਰ  ਦੇ ਮੌਕੇ ਪੈਦਾ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।

ਨਰੇਗਾ ਸਬੰਧੀ ਸ਼ਿਕਾਇਤਾਂ ਲਈ ਜਰੂਰੀ ਹਦਾਇਤਾਂ ਜਾਰੀ

ਤਲਵਾੜਾ, 17 ਜੂਨ: ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਲਈਂ ਨਿਯੁਕਤ ਕੀਤੇ ਗਏ ਲੋਕ ਪਾਲ ਨਰੇਗਾ ਸ਼੍ਰੀ ਦੇਸ਼ਬੀਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸਾਰੇ ਜ਼ਿਲ੍ਹਿਆਂ ਦੇ ਨਰੇਗਾ ਨਾਲ ਸਬੰਧਤ ਵਰਕਰ ਕਿਸੇ ਵੀ ਸਮੱਸਿਆ ਦੇ ਹੱਲ ਲਈ ਆਪਣੀ ਸ਼ਿਕਾਇਤ ਲਿਖਤੀ ਰੂਪ ਵਿੱਚ ਆਪਣੇ ਜ਼ਿਲ੍ਹੇ ਦੇ ਮੁੱਖ ਦਫ਼ਤਰ ਵਿਖੇ ਬਣੇ ਲੋਕ ਪਾਲ ਦੇ ਦਫ਼ਤਰ ਵਿੱਚ ਦੇ ਸਕਦੇ ਹਨ। ਸਰਕਾਰ ਦੇ ਹੁਕਮਾਂ ਅਨੁਸਾਰ ਇਹ ਦਫ਼ਤਰ ਹਰ ਜ਼ਿਲ੍ਹਾ ਹੈਡ ਕੁਆਟਰ ਤੇ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਸ਼ਿਕਾਇਤ ਕਰਨ ਉਪਰੰਤ ਸ਼ਿਕਾਇਤ ਪੱਤਰ ਦੀ ਰਸੀਦ ਲੈਣ ਦਾ ਹੱਕਦਾਰ ਹੈ। ਉਨ੍ਹਾਂ ਕਿਹਾ ਕਿ ਬਿਨਾਂ ਨਾਂ ਦੇ ਕੀਤੀ ਗਈ ਸ਼ਿਕਾਇਤ ਤੇ ਗੌਰ ਨਹੀਂ ਹੋਵੇਗਾ।

ਲੋਕ ਪਾਲ ਨਰੇਗਾ ਸ਼੍ਰੀ ਦੇਸ਼ਬੀਰ ਸ਼ਰਮਾ ਨੇ ਹੋਰ ਦੱਸਿਆ ਕਿ ਸ਼ਿਕਾਇਤ ਕਰਨ ਵਾਲਾ ਆਪਣੀਆਂ ਮੁਸ਼ਕਿਲਾਂ ਪੂਰੇ ਵੇਰਵੇ ਸਹਿਤ ਲਿਖੇ ਅਤੇ ਇਹ ਵੀ ਸਪੱਸ਼ਟ ਕਰੇ ਕਿ ਉਹ ਕਿਸ ਵਰਕਰ , ਕਰਮਚਾਰੀ ਜਾਂ ਅਧਿਕਾਰੀ ਦੇ ਅਧਿਕਾਰ ਖੇਤਰ ਵਿੱਚ ਇਹ ਮੁਸ਼ਕਿਲ ਪੇਸ਼ ਆਈ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਫੋਨ ਨੰਬਰ 01882-224304 ਅਤੇ ਮੋਬਾਇਲ ਨੰਬਰ 98780-24304 ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਪਰ ਨਾਲ ਹੀ ਲਿਖਤੀ ਰੂਪ ਵਿੱਚ ਜਾਂ ਈ-ਮੇਲ ਰਾਹੀਂ ਆਪਣੀ ਸ਼ਿਕਾਇਤ ਭੇਜੀ ਜਾਵੇ। ਈ-ਮੇਲ ਰਾਹੀਂ ਭੇਜੀ ਗਈ ਸ਼ਿਕਾਇਤ ਤੇ ਸ਼ਿਕਾਇਤ ਕਰਤਾ ਦੇ ਦਸਤਖਤ ਹੋਣੇ ਜ਼ਰੂਰੀ ਹਨ ਤਾਂ ਹੀ ਉਸ ਸ਼ਿਕਾਇਤ ਤੇ ਕਾਰਵਾਈ ਕੀਤੀ ਜਾਵੇਗੀ। ਬੇ-ਬੁਨਿਆਦ ਅਤੇ ਅਰਥਹੀਣ ਸ਼ਿਕਾਇਤ ਕਰਨ ਤੇ ਕਾਰਵਾਈ ਵਜੋਂ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਯਾਦ ਰਹੇ ਕਿ ਲੋਕਪਾਲ ਵੱਲੋਂ ਸ਼ਿਕਾਇਤ ਦੇ ਨਿਪਟਾਰੇ ਸਬੰਧੀ ਦਿੱਤੇ ਗਏ ਫੈਸਲੇ ਅੰਤਿਮ ਅਤੇ ਮੰਨਣਯੋਗ ਹੋਣਗੇ ਜਿਨ੍ਹਾਂ ਨੂੰ ਕਿਤੇ ਵੀ ਚਨੌਤੀ ਨਹੀਂ ਦਿੱਤੀ ਜਾ ਸਕਦੀ। ਇਸ ਲਈ ਸ਼ਿਕਾਇਤ ਕਰਤਾ ਵੱਲੋਂ ਕੇਵਲ ਪੁਖਤਾ ਤੱਥਾਂ ਤੇ ਅਧਾਰਤ ਸਹੀ ਸ਼ਿਕਾਇਤ ਕਰਨਾ ਹੀ ਵਾਜਿਬ ਹੋਵੇਗਾ। ਲੋਕਪਾਲ ਦਾ ਈ-ਮੇਲ ਪਤਾ ombudsnregahsp@rediffmail.com ਹੈ।

ਸਰਕਾਰੀ ਮਾਡਲ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਤਲਵਾੜਾ, 16 ਜੂਨ : ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ ਅਤੇ ਸਕੂਲ ਦੀਆਂ ਸ਼ਾਨਦਾਰ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ 6 ਵਿਦਿਆਰਥੀਆਂ ਨੇ ਅੱਸੀ ਫੀਸਦੀ ਤੋਂ ਵੱਧ ਜਦਕਿ 59 ਵਿਦਿਆਰਥੀਆਂ ਨੇ 60ਫੀਸਦੀ ਤੋਂ ਵਧੇਰੇ ਅੰਕਾਂ ਨਾਲ ਅਤੇ 34 ਵਿਦਿਆਰਥੀਆਂ ਨੇ ਦੂਜੇ ਦਰਜੇ ਵਿਚ ਪ੍ਰੀਖਿਆ ਪਾਸ ਕੀਤੀ। ਸਕੂਲ ਮੁਖੀ ਸ਼੍ਰੀਮਤੀ ਊਸ਼ਾ ਚੌਧਰੀ ਨੇ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵਿਚ ਸਾਕਸ਼ੀ ਪਟਿਆਲ ਨੇ ਪਹਿਲਾ, ਕਲਪਨਾ ਦੇਵੀ ਨੇ ਦੂਜਾ ਅਤੇ ਦੀਕਸ਼ਾ ਸ਼ਰਮਾ ਨੇ ਤੀਜਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਧੀਆ ਕਾਰਗੁਜਾਰੀ ਲਈ ਜਿੱਥੇ ਸਕੂਲ ਦਾ ਮਿਹਨਤੀ ਸਟਾਫ ਅਤੇ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵਧਾਈ ਦੇ ਪਾਤਰ ਹਨ।

ਰਾਜਪੂਤਾਂ ਦਾ ਦੇਸ਼ ਦੀ ਅਜ਼ਾਦੀ ਲਈ ਵੱਡਮੁਲਾ ਯੋਗਦਾਨ ਦਿੱਤਾ-ਮਾਸਟਰ ਮੋਹਨ ਲਾਲ

ਤਲਵਾੜਾ, 16 ਜੂਨ: ਇੱਥੇ ਮਹਾਰਾਣਾਂ ਪ੍ਰਤਾਪ ਭਵਨ ਵਿਖੇ ਮਹਾਰਾਣਾ ਪ੍ਰਤਾਪ ਦੀ 471ਵੀਂ ਜੈਅੰਤੀ ਦਿਵਸ ਸਮਾਰੋਹ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੱਤਵੀਂ ਸ਼ਤਾਬਦੀ ਤੋਂ ਲੈ ਮੁਗਲ ਰਾਜ ਤੱਕ ਹਿੰਦੋਸਤਾਨ ਨੇ 1200 ਸਾਲ ਗੁਲਾਮ ਰਿਹਾ। ਇਸ ਦੌਰਾਨ ਦੇਸ਼ ਦੇ ਮਹਾਨ ਯੋਧਿਆਂ ਦੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਿਆ ਜਾਣਾ ਚਾਹੀਦਾ ਹੈ। ਉਨਾਂ ਕਿਹਾ ਕਿ ਰਾਜਪੂਤਾਂ ਦਾ ਦੇਸ਼ ਦੀ ਅਜ਼ਾਦੀ ਲਈ ਵੱਡਮੁਲਾ ਯੋਗਦਾਨ ਰਿਹਾ ਹੈ। ਮਹਾਰਾਣਾ ਪ੍ਰਤਾਪ ਉਨਾਂ ਮਹਾਨ ਯੋਧਿਆਂ ਵਿਚੋਂ ਸਨ ਜਿਨਾਂ ਨੇ ਜੁਲਮ, ਅਤਿਆਚਾਰ ਅਤੇ ਸਮਾਜ ਨੂੰ ਗਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣ ਖਾਤਰ ਆਪਣੀ ਜਾਨ ਤੱਕ ਦੇ ਦਿੱਤੀ, ਪਰ ਉਹ ਕਿਸੇ ਅੱਗੇ ਝੁਕੇ ਨਹੀਂ। ਉਸ ਸਮੇਂ ਜਿਹੜੀਆਂ ਵੀ ਹੁਕਮਰਾਨਾਂ ਨੇ ਰਾਜ ਕੀਤਾ ਉਨਾਂ ਨੇ ਇਤਿਹਾਸ ਨੂੰ ਆਪਣੈ ਤਰੀਕੇ ਨਾਲ ਗਲਤ ਮਲਤ ਲਿਖਿਆ, ਸੱਚਾਈ ਨੂੰ ਅੱਗੇ ਹੀ ਨਹੀਂ ਆਉਣ ਦਿੱਤਾ। ਉਨਾਂ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਕਿਸੇ ਅੱਜ ਦੇ ਇਸ ਆਧੁਨਿਕ ਯੁੱਗ ਵਿੱਚ ਬੱਚਿਆਂ ਨੂੰ ਸਕੂਲਾਂ ਵਿੱਚ ਪੜਾਏ ਜਾਣ ਵਾਲੇ ਇਤਿਹਾਸ ਵਿੱਚ ਕਿਤੇ ਵੀ ਪ੍ਰਿਥਵੀ ਰਾਜ ਚੌਹਾਨ ਦਾ ਨਾਮ ਤੱਕ ਵੀ ਨਹੀਂ ਹੈ। ਇਸ ਮੌਕੇ ਉਨਾਂ ਰਾਜਪੂਤ ਮਹਾਂ ਸਭਾ ਨੂੰ ਇੱਕ ਲੱਖ ਰੁਪਿਆ ਦੇਣ ਦਾ ਵੀ ਐਲਾਨ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਰਘੁਨਾਥ ਰਾਣਾ ਜਨਰਲ ਸਕੱਤਰ ਪੰਜਾਬ ਬੀ.ਜੇ.ਪੀ. ਨੇ ਵੀ ਮਹਾਰਾਣਾਂ ਪ੍ਰਤਾਪ ਜੀ ਦੀਆਂ ਕੁਰਬਾਨੀਆਂ ਤੇ ਚਾਨਣਾਂ ਪਾਇਆ। ਸਾਬਕਾ ਸਿਹਤ ਮੰਤਰੀ ਪੰਜਾਬ ਸ੍ਰੀ ਰਮੇਸ਼ ਚੰਦਰ ਡੋਗਰਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸ਼੍ਰੀ ਦਵਿੰਦਰ ਦਰਸ਼ੀ ਪਧਾਨ ਪੰਜਾਬ ਬਾਜਪੂਤ ਸਭਾ ਨੇ ਪਠਾਨਕੋਟ ਦੇ ਬਸ ਅੱਡੇ ਦਾ ਨਾਂ ਮਹਾਰਾਣਾ ਪ੍ਰਤਾਪ ਰੱਖਣ ਬਾਰੇ ਸ਼ਲਾਘਾ ਕੀਤੀ ਅਤੇ ਕਿਹਾ ਜਲਦ ਹੀ ਉਥੇ ਮਹਾਰਾਣਾ ਪ੍ਰਤਾਪ ਦੀ ਮੂਰਤੀ ਵੀ ਸਥਾਪਿਤ ਕੀਤੀ ਜਾਵੇ। ਇਸ ਮੌਕੇ ਉਨਾਂ ਰੋਸ ਜ਼ਾਹਰ ਕਰਦਿਆਂ ਕਿਹਾ 2006 ਵਿੱਚ ਕਾਹਨੂੰਵਾਨ ਵਿਖੇ ਮਹਾਰਾਣਾ ਪ੍ਰਤਾਪ ਯਾਦਗਾਰੀ ਗੇਟ ਦਾ ਨੀਂਹ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਸੀ। ਪਰ ਮੋਜੂਦਾ ਵਿਧਾਇਕ ਅਤੇ ਮੰਤਰੀ ਸ. ਸੇਵਾ ਸਿੰਘ ਸੇਖਵਾਂ ਇਸ ਦੀ ਉਸਾਰੀ ਵਿੱਚ ਔਕੜਾਂ ਪੈਦਾ ਕਰ ਰਹੇ ਹਨ। ਉਨਾਂ ਕਿਹਾ ਕਿ ਇਹ ਪੱਖਪਾਤ ਚੰਗੀ ਗੱਲ ਨਹੀਂ।

ਇਸ ਮੋਕੇ ਡਾ. ਅਮਰਜੀਤ ਸਿੰਘ ਨੇ ਸ਼ਾਨਦਾਰ ਕਵਿਤਾ ਵੀ ਪੇਸ਼ ਕੀਤੀ। ਸਾਬਕਾ ਚੈਅਰਮੈਨ ਬਲਾਕ ਸੰਮਤੀ ਕੰਵਰ ਰਤਨ ਚੰਦ, ਡਾ. ਧਰੁੱਬ ਸਿੰਘ, ਮਾਨ ਸਿੰਘ ਪਠਾਨੀਆਂ ਪ੍ਰਧਾਨ ਰਾਜਪੂਤ ਸਭਾ, ਐਸ.ਐਸ. ਰਾਣਾ ਜਨਰਲ ਸਕੱਤਰ, ਪ੍ਰੀਤਮ ਠਾਕੁਰ ਸੰਯੁਕਤ ਸਕੱਤਰ, ਜਗਦੀਸ਼ ਠਾਕੁਰ, ਠਾਕੁਰ ਮਹਿੰਦਰ ਅਤੇ ਸਮੂਹ ਰਾਜਪੂਤ ਸਭਾ ਹਾਜਰ ਸੀ।

ਪੰਜਾਬੀ ਸਾਹਿਤ ਤੇ ਕਲਾ ਮੰਚ ਦੀ ਮੀਟਿੰਗ

ਤਲਵਾੜਾ, 16 ਜੂਨ: ਇੱਥੇ ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਤਲਵਾੜਾ ਦੀ ਜਰੂਰੀ ਇਕੱਤਰਤਾ ਡਾ. ਸੁਰਿੰਦਰ ਮੰਡ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਭਾ ਦੇ ਸਕੱਤਰ ਸ. ਸਮਰਜੀਤ ਸਿੰਘ ਸ਼ਮੀ ਦੀ ਪਲੇਠੀ ਪੁਸਤਕ ‘ਡੱਬੂ ਸ਼ਾਸਤਰ’ ਵਿਅੰਗ ਸੰਗ੍ਰਿਹ ਦੇ ਰਿਲੀਜ਼ ਸਮਾਗਮ ਸਬੰਧੀ ਵਿਚਾਰਾਂ ਤੋਂ ਇਲਾਵਾ ਸਾਹਿਤਕ ਚਰਚਾ ਕੀਤੀ ਗਈ। ਡਾ. ਮੰਡ ਨੇ ਦੱਸਿਆ ਕਿ ਇਸ ਸਮਾਗਮ 19 ਜੂਨ ਨੂੰ ਆਫੀਸਰ ਕਲੱਬ ਤਲਵਾੜਾ ਵਿਖੇ ਸ਼ਾਮ 5 ਵਜੇ ਰੱਖਿਆ ਗਿਆ ਹੈ ਜਿਸ ਦੀ ਪ੍ਰਧਾਨਗੀ ਸ. ਪਿਆਰਾ ਸਿੰਘ ਭੋਗਲ ਸ਼੍ਰੋਮਣੀ ਸਾਹਿਤਕਾਰ ਵੱਲੋਂ ਕੀਤੀ ਜਾਵੇਗੀ ਜਦਕਿ ਪੁਸਤਕ ਬਾਰੇ ਡਾ. ਮੰਡ ਤੋਂ ਇਲਾਵਾ ਪ੍ਰੋ. ਬੀ. ਐਸ. ਬੱਲੀ ਜਿਲ੍ਹਾ ਲੋਕ ਸੰਪਰਕ ਅਫਸਰ ਸ਼ਹੀਦ ਭਗਤ ਸਿੰਘ ਨਗਰ, ਸ਼੍ਰੀ ਧਰਮਪਾਲ ਸਾਹਿਲ ਉੱਘੇ ਲੇਖਕ, ਸ. ਲਾਲ ਸਿੰਘ ਕਹਾਣੀਕਾਰ ਵੱਲੋਂ ਵਿਚਾਰ ਚਰਚਾ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਵਰਿੰਦਰ ਸਿੰਘ, ਅਨੁਰਾਧਾ ਸ਼ਰਮਾ, ਹਰਕਿਰਨ ਸਿੰਘ ਮਿੱਠੂ, ਰਵਿੰਦਰ ਰਵੀ ਸਮੇਤ ਹੋਰ ਮੈਂਬਰ ਹਾਜਰ ਸਨ।

ਮਾਰੂਤੀ ਵੱਲੋਂ ਮੈਗਾ ਚੈੱਕਅਪ ਕੈਂਪ ਲਗਾਇਆ

ਤਲਵਾੜਾ, 16 ਜੂਨ : ਇੱਥੇ ਹੁਸ਼ਿਆਰਪੁਰ ਆਟੋਮੋਬਾਇਲਜ਼ ਹੁਸ਼ਿਆਰਪੁਰ ਵੱਲੋਂ ਇੱਥੇ ਆਪਣੇ ਤਲਵਾੜਾ ਸ਼ੋਰੂਮ ਵਿਖੇ 13 ਜੂਨ ਨੂੰ ਮੁਫ਼ਤ ਮੈਗਾ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਥਾਣਾ ਮੁਖੀ ਤਲਵਾੜਾ ਸ. ਕੁਲਵੰਤ ਸਿੰਘ ਰੰਧਾਵਾ ਨੇ ਕੀਤਾ। ਇਸ ਮੌਕੇ ਕੰਪਨੀ ਦੇ ਜਨਰਲ ਮੈਨੇਜਰ ਕਰਨਲ ਰਘਬੀਰ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਜਿੱਥੇ ਮਾਰੂਤੀ ਕਾਰਾਂ ਦੀ ਮੁਫਤ ਦੇਖਭਾਲ ਤੋਂ ਇਲਾਵਾ ਪ੍ਰਦੂਸ਼ਨ ਚੈ¤ਕਅਪ ਵੀ ਕੀਤਾ ਗਿਆ। ਕੈਂਪ ਦੌਰਾਨ ਮਾਰੂਤੀ ਟਰੂ ਵੈਲਯੂ, ਨਵੀਆਂ ਕਾਰਾਂ ਦੇ ਦੇ ਮਾਡਲ, ਡਰਾਈਵਿੰਗ ਸਕੂਲ, ਨਵੀਆਂ ਸਕੀਮਾਂ ਦੇ ਦਿਲ ਖਿੱਚਵੇਂ ਸਟਾਲਾਂ, ਲੱਕੀ ਡਰਾਅ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਤਲਵਾੜਾ ਵੱਲੋਂ ਸੀਨੀਅਰ ਮੈਨੇਜਰ ਸ਼੍ਰੀ ਬੀ. ਐ¤ਸ. ਢਿੱਲੋਂ ਦੀ ਅਗਵਾਈ ਵਿਚ ਕਾਰ ਲੋਨ ਸਟਾਲ ਲਗਾਇਆ ਗਿਆ ਜਿੱਥੇ ਮੌਕੇ ਤੇ ਹੀ ਸੱਤ ਕਾਰਾਂ ਫਾਇਨੈਂਸ ਕੀਤੀਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਅਖਿਲੇਸ਼ ਸੂਦ ਏ. ਜੀ. ਐਮ., ਸ਼੍ਰੀ ਸੂਰਜ ਸੂਦ ਐਸ. ਐਮ., ਸੁਨੀਲ ਦੱਤ, ਜੇ. ਬੀ. ਸਿੰਘ, ਅਜੀਤਪਾਲ ਸਿੰਘ, ਰਜੀਵ ਪਰਾਸ਼ਰ, ਮਿਸ ਅਮਨਦੀਪ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਮਹਾਰਾਣਾ ਪ੍ਰਤਾਪ ਦੇ ਜਨਮ ਦਿਵਸ ਸਬੰਧੀ ਰਾਜ ਪੱਧਰੀ ਸਮਾਗਮ ਗੜ੍ਹਸ਼ੰਕਰ ਚ ਹੋਇਆ

ਹੁਸ਼ਿਆਰਪੁਰ, 15 ਜੂਨ: ਮਹਾਂਰਾਣਾ ਪ੍ਰਤਾਪ ਜੀ ਦੇ 471ਵੇਂ ਜਨਮ ਦਿਵਸ ਸਬੰਧੀ ਰਾਜ ਪੱਧਰੀ ਸਮਾਗਮ ਅੱਜ ਸ਼ੇਰ-ਏ-ਪੰਜਾਬ ਕੰਪਲੈਕਸ ਗੜ੍ਹਸ਼ੰਕਰ ਵਿਖੇ ਮਨਾਇਆ ਗਿਆ। ਜਿਸ ਵਿੱਚ ਮੁੱਖ ਪਾਰਲੀਮਾਨੀ ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਚੌਧਰੀ ਨੰਦ ਲਾਲ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਮਹਾਰਾਜਾ ਭਾਨੂ ਪ੍ਰਕਾਸ਼ ਸਾਬਕਾ ਰਾਜਪਾਲ ਗੋਆ ਨੇ ਕੀਤੀ ਅਤੇ ਮਹਾਂਰਾਣਾ ਪ੍ਰਤਾਪ ਜੀ ਦੀ ਤਸਵੀਰ ਤੇ ਫੁੱਲਮਾਲਾਵਾਂ ਅਰਪਿਤ ਕਰਕੇ ਉਨਾਂ ਸ਼ਰਧਾਂਜਲੀ ਭੇਂਟ ਕੀਤੀ।

ਚੌਧਰੀ ਨੰਦ ਨਾਲ ਮੁੱਖ ਪਾਰਲੀਮਾਨੀ ਸਕੱਤਰ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਮਹਾਂਰਾਣਾ ਪ੍ਰਤਾਪ ਨੇ ਆਪਣਾ ਸਾਰਾ ਜੀਵਨ ਦੇਸ਼ ਲਈ ਕੁਰਬਾਨ ਕੀਤਾ । ਸਾਨੂੰ ਉਨ੍ਹਾਂ ਦੇ ਆਦਰਸ਼ਾਂ ਤੇ ਚੱਲ ਕੇ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਦੇ ਲੋਕਾਂ ਨੂੰ ਅੱਜ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਮਹਾਂਰਾਣਾ ਪ੍ਰਤਾਪ ਦਾ ਜਨਮ ਦਿਵਸ ਇਸ ਪੱਛੜੇ ਇਲਾਕੇ ਕੰਢੀ ਖੇਤਰ ਵਿੱਚ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਦੇਸ਼ ਮਹਾਨ ਸ਼ਹੀਦਾਂ ਅਤੇ ਸੂਰਬੀਰਾਂ ਦੇ ਦਿਨ ਸਰਕਾਰੀ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਹੈ ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ 2007 ਤੋਂ ਮਹਾਂਰਾਣਾ ਪ੍ਰਤਾਪ ਜੀ ਦਾ ਜਨਮ ਦਿਵਸ ਹਰ ਸਾਲ ਰਾਜ ਪੱਧਰ ਤੇ ਮਨਾਇਆ ਜਾ ਰਿਹਾ ਹੈ ਅਤੇ ਪਠਾਨਕੋਟ ਵਿਖੇ ਨਵੇਂ ਬਸ ਸਟੈਂਡ ਦੀ ਉਸਾਰੀ ਕਰਵਾ ਕੇ ਬਸ ਸਟੈਂਡ ਦਾ ਨਾਂ ਵੀ ਮਹਾਂਰਾਣਾ ਪ੍ਰਤਾਪ ਦੇ ਨਾਂ ਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਰੱਖਿਆ ਸੀ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਰਾਜ ਦੇ ਸਮੂਹ ਵਰਗਾਂ ਦੀ ਖੁਸ਼ਹਾਲੀ ਅਤੇ ਭਲਾਈ ਲਈ ਵੱਚਨਬੱਧ ਹੈ। ਉਨ੍ਹਾਂ ਕਿਹਾ ਕਿ ਬਲਾਚੌਰ ਵਿਖੇ ਬਾਬਾ ਬਲਰਾਜ ਜੀ ਦੇ ਨਾਂ ਤੇ ਸਰਕਾਰੀ ਕਾਲਜ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ ਅਤੇ ਅਗਲੇ ਸਾਲ ਤੋਂ ਇਸ ਕਾਲਜ ਵਿੱਚ ਪੜ੍ਹਾਈ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕੰਢੀ ਇਲਾਕੇ ਦੇ ਲੋਕਾਂ ਨੂੰ ਸਿੰਚਾਈ ਲਈ ਅਤੇ ਪੀਣ ਵਾਸਤੇ ਸਾਫ਼-ਸੁਥਰਾ ਪਾਣੀ ਮੁਹੱਈਆ ਕਰਨ ਲਈ ਡੂੰਘੇ ਟਿਊਬਵੈਲ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਬਿਜਲੀ ਦੀ ਘਾਟ ਨੁੰ ਪੂਰਾ ਕਰਨ ਲਈ ਰਾਜ ਅੰਦਰ ਚਾਰ ਥਰਮਲ ਪਲਾਂਟਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਆਉਂਦੇ ਦੋ ਸਾਲਾਂ ਤੱਕ ਇਨ੍ਹਾਂ ਥਰਮਲ ਪਲਾਂਟਾਂ ਦੀ ਉਸਾਰੀ ਮੁਕੰਮਲ ਹੋਣ ਉਪਰੰਤ ਜਿਥੇ ਪੰਜਾਬ ਦੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ , ਉਥੇ ਪੰਜਾਬ, ਦੇਸ਼ ਦਾ ਬਿਜਲੀ ਦੇ ਉਤਪਾਦਨ ਵਿੱਚ ਮੋਹਰੀ ਸੂਬਾ ਬਣ ਜਾਵੇਗਾ। ਉਨ੍ਹਾਂ ਨੇ ਆਰ ਐਸ ਪਠਾਨੀਆ ਸੂਬਾ ਪ੍ਰਧਾਨ ਕਸ਼ਤ੍ਰੀਆ ਮਹਾਂਸੰਘ ਪੰਜਾਬ ਵੱਲੋਂ ਰੱਖੀਆਂ ਗਈਆਂ ਮੰਗਾਂ, ਪੰਜਾਬ ਵਿੱਚ ਰਾਜਪੂਤ ਕਲਿਆਣ ਬੋਰਡ ਦਾ ਗਠਨ ਅਤੇ ਗੜ੍ਹਸ਼ੰਕਰ ਵਿਖੇ ਮਹਾਂਰਾਣਾ ਪ੍ਰਤਾਪ ਭਵਨ ਦੀ ਉਸਾਰੀ ਲਈ ਗਰਾਂਟ ਬਾਰੇ ਬੋਲਦਿਆਂ ਕਿਹਾ ਕਿ ਇਹ ਮੰਗਾਂ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆ ਕੇ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ।

ਮਹਾਰਾਜਾ ਭਾਨੂੰ ਪ੍ਰਕਾਸ਼ ਸਾਬਕਾ ਰਾਜਪਾਲ ਗੋਆ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਹਾਂਰਾਣਾ ਪ੍ਰਤਾਪ ਸਭ ਧਰਮਾਂ ਦਾ ਸਤਿਕਾਰ ਕਰਦੇ ਸਨ ਅਤੇ ਉਨ੍ਹਾਂ ਨੇ ਸਭ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਉਸ ਸਮੇਂ ਦੇ ਮੁਗਲ ਬਾਦਸ਼ਾਹ ਅਕਬਰ ਨਾਲ ਲੋਹਾ ਲਿਆ । ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਹਾਂਰਾਣਾ ਪ੍ਰਤਾਪ ਜੀ ਦੇ ਆਦਰਸਾਂ ਤੇ ਚੱਲ ਕੇ ਉਸਾਰੂ ਸਮਾਜ ਦੀ ਸਿਰਜਣਾ ਲਈ ਵੱਡਮੁਲਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਰਾਜਨੀਤੀਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਮਾਨਦਾਰੀ ਨਾਲ ਆਪਣੇ ਆਪਸੀ ਮਤ-ਭੇਦਾਂ ਤੋਂ ਉਪਰ ਉਠ ਕੇ ਦੇਸ਼ ਦੀ ਤਰੱਕੀ ਲਈ ਕੰਮ ਕਰਨ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਮਾਨਦਾਰ ਅਤੇ ਪੜ੍ਹੇ-ਲਿਖੇ ਵਿਅਕਤੀਆਂ ਨੂੰ ਅੱਗੇ ਲਿਆਉਣ।

ਕੈਪਟਨ ਕੁੰਵਰ ਵਿਕਰਮ ਸਿੰਘ ਕੌਮੀ ਚੇਅਰਮੈਨ ਸੰਯੁਕਤ ਕਸ਼ਤ੍ਰੀਆ ਮਹਾਂਸੰਘ ਨੇ ਇਸ ਮੌਕੇ ਤੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਮਹਾਂਰਾਣਾ ਪ੍ਰਤਾਪ ਦਾ ਜਨਮ ਦਿਹਾੜਾ ਹਰ ਸਾਲ ਰਾਜ ਪੱਧਰ ਤੇ ਮਨਾਉਣ ਦਾ ਜੋ ਉਪਰਾਲਾ ਕੀਤਾ ਹੈ, ਉਹ ਇੱਕ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਮਹਾਂਰਾਣਾ ਪ੍ਰਤਾਪ ਨੇ ਮੁਗਲ ਬਾਦਸ਼ਾਹ ਅਕਬਰ ਨਾਲ ਹਲਦੀਘਾਟੀ ਦੀ ਲੜਾਈ ਤੋਂ ਬਾਅਦ 15 ਸਾਲ ਯੁੱਧ ਕੀਤਾ ਅਤੇ ਭਾਰਤ ਦੀ 75 ਪ੍ਰਤੀਸ਼ਤ ਖੋਈ ਹੋਈ ਜਮੀਨ ਵਾਪਸ ਪ੍ਰਾਪਤ ਕੀਤੀ।

ਰਾਜਪੂਤ ਮਹਾਂ ਸਭਾ ਪੰਜਾਬ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਪਠਾਨਕੋਟ ਵਿਖੇ ਮਹਾਂਰਾਣਾ ਪ੍ਰਤਾਪ ਜੀ ਦੇ ਬੁੱਤ ਨੂੰ ਲਗਾਉਣ ਸਬੰਧੀ ਕੀਤੇ ਗਏ ਐਲਾਨ ਨੂੰ ਪੂਰਾ ਕੀਤਾ ਜਾਵੇ। ਕੈਪਟਨ ਆਰ ਐਸ ਪਠਾਨੀਆ ਸੂਬਾ ਪ੍ਰਧਾਨ ਕਸ਼ਤ੍ਰੀਆ ਮਹਾਂਸੰਘ ਪੰਜਾਬ ਨੇ ਇਸ ਮੌਕੇ ਤੇ ਬੋਲਦਿਆਂ ਆਏ ਮੁੱਖ ਮਹਿਮਾਨ ਅਤੇ ਮਹਿਮਾਨਾਂ ਨੁੰ ਜੀ ਆਇਆਂ ਕਿਹਾ ਅਤੇ ਆਪਣੀਆਂ ਮੰਗਾਂ ਰੱਖੀਆਂ। ਇਸ ਮੌਕੇ ਤੇ ਲਵ ਕੁਮਾਰ ਗੋਲਡੀ ਵਿਧਾਇਕ ਹਲਕਾ ਗੜ੍ਹਸੰਕਰ ਨੇ ਕਿਹਾ ਕਿ ਉਹੀ ਕੌਮਾਂ ਜਿੰਦਾ ਰਹਿੰਦੀਆਂ ਹਨ ਜਿਹੜੀਆਂ ਆਪਣੇ ਪੂਰਵਜ਼ਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਰੱਖਦੀਆਂ ਹਨ। ਹੋਰਨਾਂ ਤੋਂ ਇਲਾਵਾ ਕੁੰਵਰ ਅਜੇ ਸਿੰਘ ਕੌਮੀ ਸੀਨੀਅਰ ਜਨਰਲ ਸਕੱਤਰ, ਸਤਬੀਰ ਸਿੰਘ ਠਾਕਰ ਅਤੇ ਚੌਧਰੀ ਰਾਜਬੀਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਜਸਪਾਲ ਸਿੰਘ ਉਪ ਮੰਡਲ ਮੈਜਿਸਟਰੇਟ ਗੜ੍ਹਸ਼ੰਕਰ, ਪ੍ਰਿਤਪਾਲ ਸਿੰਘ ਤਹਿਸੀਲਦਾਰ ਗੜ੍ਹਸੰਕਰ, ਰਾਜਿੰਦਰ ਸਿੰਘ ਸੂਕਾ ਪ੍ਰਧਾਨ ਮਿਉਂਪਸਲ ਕਮੇਟੀ ਗੜ੍ਹਸੰਕਰ, ਰਾਣਾ ਗੋਤਮ ਸਿੰਘ ਸਾਬਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੁਕੇਰੀਆਂ, ਚੌਧਰੀ ਰਾਮ ਰਤਨ, ਕੰਵਰ ਸੰਤੋਖ ਸਿੰਘ ਅਤੇ ਵੱਖ-ਵੱਖ ਰਾਜਪੂਤ ਸਭਾਵਾਂ ਦੇ ਅਹੁੱਦੇਦਾਰ ਵੀ ਹਾਜ਼ਰ ਸਨ। ਇਸ ਮੌਕੇ ਤੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਨੂੰ ਸ੍ਰੀ ਸਾਹਿਬ ਅਤੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਪਿੰਡ ਮਾਂਝੀ ਵਿਚ ਪੌਦਾ ਲਗਾਓ ਮੁਹਿੰਮ ਆਰੰਭੀ

ਹੁਸ਼ਿਆਰਪੁਰ, 14 ਜੂਨ: ਪੰਜਾਬ ਸਰਕਾਰ ਵੱਲੋਂ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ, ਜੰਗਲਾਂ ਦੀ ਸਾਂਭ-ਸੰਭਾਲ ਅਤੇ ਖਾਲੀ ਥਾਵਾਂ ਤੇ ਪੌਦੇ ਲਗਾ ਕੇ ਜੰਗਲਾਤ ਹੇਠ ਰਕਬਾ ਵਧਾਉਣ ਲਈ 60 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ । ਇਹ ਪ੍ਰਗਟਾਵਾ ਸ਼੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਪਿੰਡ ਮਾਂਝੀ ਵਿਖੇ ਜੰਗਲਾਤ ਵਿਭਾਗ ਵੱਲੋਂ ਜੇ. ਐਫ. ਐਮ. ਕਮੇਟੀ ਦੇ ਸਹਿਯੋਗ ਨਾਲ ਖਾਲੀ ਥਾਵਾਂ ਤੇ ਪੌਦੇ ਲਗਾਉਣ ਸਬੰਧੀ ਸ਼ੁਰੂ ਕੀਤੀ ਗਈ ਮੁਹਿੰਮ ਦਾ ਪੌਦਾ ਲਗਾ ਕੇ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਸ਼੍ਰੀ ਸੂਦ ਨੇ ਕਿਹਾ ਕਿ ਪੰਜਾਬ ਵਿੱਚ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਅਤੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਅਤੇ ਇਨ੍ਹਾਂ ਪੌਦਿਆਂ ਦੀ ਸਾਂਭ-ਸੰਭਾਲ ਵੀ ਆਪਣੇ ਬੱਚਿਆਂ ਦੀ ਤਰ੍ਹਾਂ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਲੋਕਾਂ ਨੁੰ ਪ੍ਰੇਰਨਾ ਦਿੱਤੀ ਕਿ ਹਰ ਵਿਅਕਤੀ ਆਪਣੇ ਘਰਾਂ ਅਤੇ ਆਲੇ-ਦੁਆਲੇ ਖਾਲੀ ਥਾਵਾਂ ਤੇ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਆਪਣੇ ਜਨਮ ਦਿਵਸ ਤੇ ਹੋਰ ਖੁਸ਼ੀ ਦੇ ਸਮਾਗਮ ਪੌਦੇ ਲਗਾ ਕੇ ਮਨਾਉਣ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਕੇਵਲ 6 ਪ੍ਰਤੀਸ਼ਤ ਰਕਬਾ ਜੰਗਲਾਤ ਹੇਠਾਂ ਹੈ ਅਤੇ ਇਸ ਨੂੰ ਵਧਾ ਕੇ ਜੰਗਲਾਤ ਵਿਭਾਗ ਵੱਲੋਂ 15 ਪ੍ਰਤੀਸ਼ਤ ਤੱਕ ਕੀਤਾ ਜਾਵੇਗਾ।

ਹੋਰਨਾਂ ਤੋਂ ਇਲਾਵਾ ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਦਿਹਾਤੀ ਮੰਡਲ ਪ੍ਰਧਾਨ ਵਿਜੇ ਪਠਾਨੀਆ, ਯੂਥ ਭਾਜਪਾ ਆਗੂ ਸਤੀਸ਼ ਕੁਮਾਰ ਬਾਵਾ ਅਤੇ ਪ੍ਰਧਾਨ ਜੇ ਐਫ ਐਮ ਕਮੇਟੀ ਮਾਂਝੀ ਦਰਸ਼ਨ ਸਿੰਘ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਵਣ ਮੰਡਲ ਅਫ਼ਸਰ ਹੁਸ਼ਿਆਰਪੁਰ ਸਤਨਾਮ ਸਿੰਘ, ਬਲਾਕ ਵਣ ਮੰਡਲ ਅਫ਼ਸਰ ਬਲਵਿੰਦਰ ਸੈਣੀ, ਜਗਜੀਵਨ ਰਾਮ, ਫਾਰੈਸਟ ਗਾਰਡ ਮਨਜੀਤ ਸਿੰਘ, ਰਾਕੇਸ਼ ਕੁਮਾਰ, ਸਰਪੰਚ ਪਿੰਡ ਨਾਰਾ ਸਿਮਰੋ ਦੇਵੀ, ਪੰਚ ਚਮਨ ਲਾਲ, ਓਂਕਾਰ ਸਿੰਘ, ਸੁਰਿੰਦਰ ਪਾਲ, ਸਾਬਕਾ ਸਰਪੰਚ ਹਰੀ ਰਾਮ, ਪ੍ਰਧਾਨ ਜੇ ਐਫ ਕਮੇਟੀ ਡਾਡਾ ਸੁਰਿੰਦਰ ਕੁਮਾਰ, ਸਰਪੰਚ ਥੱਥਲਾਂ ਗੁਰਬਖਸ਼ ਸਿੰਘ, ਸਾਬਕਾ ਸਰਪੰਚ ਪਿਆਰਾ ਰਾਮ ਅਤੇ ਹੋਰ ਪਤਵੰਤੇ ਵੀ ਇਸ ਮੌਕੇ ਤੇ ਹਾਜ਼ਰ ਸਨ।

ਬਾਲ ਮਜਦੂਰੀ ਵਿਰੁੱਧ ਜਾਗਰੂਕਤਾ ਸਬੰਧੀ ਸਮਾਗਮ ਕਰਵਾਇਆ

ਹੁਸ਼ਿਆਰਪੁਰ, 12 ਜੂਨ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਜਸਪਾਲ ਸਿੰਘ ਭਾਟੀਆ ਦੀ ਦੇਖ-ਰੇਖ ਹੇਠਾਂ ਇੱਕ ਜਾਗਰੂਕਤਾ ਪ੍ਰੋਗਰਾਮ ਵਿਸ਼ਵ ਦਿਵਸ ਬਾਲ ਮਜ਼ਦੂਰੀ ਖਿਲਾਫ਼ ਵਿਸ਼ੇ ਤੇ ਲੇਬਰ ਵਿਭਾਗ ਦੀ ਸਹਾਇਤਾ ਨਾਲ ਮਹਾਰਾਜਾ ਹੋਟਲ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਿਵਲ ਜੱਜ (ਸੀਨੀਅਰ ਡਵੀਜ਼ਨ) -ਕਮ-ਸਹਿਤ ਸਕੱਤਰ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਸ਼੍ਰੀਮਤੀ ਪ੍ਰੀਤੀ ਸਾਹਨੀ ਨੇ ਕੀਤੀ।

ਅੱਜ ਦੇ ਇਸ ਸਮਾਗਮ ਵਿੱਚ ਸਹਾਇਕ ਲੇਬਰ ਕਮਿਸ਼ਨਰ ਹੁਸ਼ਿਆਰਪੁਰ ਵਰਿੰਦਰ ਸਿੰਘ ਜਸਵਾਲ , ਪ੍ਰਧਾਨ ਬਾਰ ਐਸੋਸੀਏਸ਼ਨ ਕੁਲਦੀਪ ਸਿੰਘ ਐਡਵੋਕੇਟ, ਸਕੱਤਰ ਬਾਰ ਧਰਮਿੰਦਰ ਸਿੰਘ, ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਚਰਨਜੀਤ ਸਿੰਘ ਮੁੱਖ ਰੂਪ ਵਿੱਚ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਹੋਟਲਾਂ ਦੇ ਮਾਲਕ, ਭੱਠਾ ਮਾਲਕ, ਦੁਕਾਨਦਾਰ, ਢਾਬੇ ਵਾਲੇ, ਫੈਕਟਰੀ ਮਾਲਕ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸਿਵਲ ਜੱਜ (ਸੀਨੀਅਰ ਡਵੀਜ਼ਨ) ਸ਼੍ਰੀਮਤੀ ਪ੍ਰੀਤੀ ਸਾਹਨੀ ਨੇ ਇਸ ਮੌਕੇ ਤੇ ਹਾਜ਼ਰ ਵਿਅਕਤੀਆਂ ਨੁੰ ਬਾਲ ਮਜ਼ਦੂਰੀ ਕਾਨੂੰਨ 1986 ਦੀਆਂ ਵੱਖ-ਵੱਖ ਧਾਰਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਨੂੰ ਕੰਮ ਤੇ ਲਗਾਉਣਾ ਜਾਂ ਉਸ ਤੋਂ ਕੰਮ ਕਰਾਉਣਾ ਕਾਨੂੰਨੀ ਜ਼ੁਰਮ ਹੈ ਅਤੇ ਅਜਿਹਾ ਕਰਨ ਵਾਲੇ ਨੂੰ ਜੁਰਮਾਨਾਂ ਅਤੇ ਸਜ਼ਾ ਹੋ ਸਕਦੀ ਹੈ।

ਸਹਾਇਕ ਲੇਬਰ ਕਮਿਸ਼ਨਰ ਵਰਿੰਦਰ ਸਿੰਘ ਜਸਵਾਲ ਨੇ ਬੱਚਿਆਂ ਨੂੰ ਕੰਮ ਤੇ ਲਗਾਉਣ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਕਰਨ ਦਾ ਭਰੋਸਾ ਦਿਵਾਉਂਦੇ ਹੋਏ ਦੱਸਿਆ ਕਿ ਉਹ ਸਮੇਂ-ਸਮੇਂ ਤੇ ਵੱਖ-ਵੱਖ ਵਪਾਰਕ ਸੰਸਥਾਵਾਂ, ਫੈਕਟਰੀਆਂ ਅਤੇ ਦੁਕਾਨਾਂ ਆਦਿ ਤੇ ਛਾਪੇ ਮਾਰ ਰਹੇ ਹਨ ਤਾਂ ਜੋ ਬਾਲ ਮਜ਼ਦੂਰੀ ਨੂੰ ਰੋਕਿਆ ਜਾ ਸਕੇ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਕੁਲਦੀਪ ਸਿੰਘ ਨੇ ਹਾਜ਼ਰ ਲੋਕਾਂ ਨੂੰ ਸਮਾਜ ਵਿੱਚੋਂ ਬਾਲ ਮਜ਼ਦੂਰੀ ਦੇ ਕ¦ਕ ਨੂੰ ਧੋਣ ਲਈ ਅੱਗੇ ਆਉਣ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਕਿਸੇ ਵੀ ਬੱਚੇ ਨੂੰ ਜਿਸ ਦੀ ਉਮਰ 14 ਸਾਲ ਤੋਂ ਘੱਟ ਹੋਵੇ ਕੰਮ ਤੇ ਨਾ ਲਗਾਈਏ ਅਤੇ ਉਸ ਤੋਂ ਉਪਰ ਉਮਰ ਵਾਲੇ ਬੱਚੇ ਨੂੰ ਕਿਸੇ ਖਤਰਨਾਕ ਕੰਮ ਵਿੱਚ ਨਾ ਲਗਾਈਏ ਤਾਂ ਜੋ ਉਨ੍ਹਾਂ ਦਾ ਅਨਮੋਲ ਬਚਪਨ ਬਚਾਇਆ ਜਾ ਸਕੇ।

ਇਸ ਮੌਕੇ ਤੇ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਚਰਨਜੀਤ ਸਿੰਘ ਨੇ ਬੱਚਿਆਂ ਨੂੰ ਮਿਲਣ ਵਾਲੀ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ ਅਤੇ ਹੋਰ ਕਾਨੂੰਨਾਂ ਬਾਰੇ ਜਾਣਕਾਰੀ ਦਿੰਦਿਆਂ ਅਪੀਲ ਕੀਤੀ ਕਿ ਬਾਲ ਮਜ਼ਦੂਰੀ ਨੂੰ ਸਰਕਾਰੀ ਸਕੀਮਾਂ ਹੀ ਖਤਮ ਨਹੀਂ ਕਰ ਸਕਦੀਆਂ ਬਲਕਿ ਜਦੋਂ ਤੱਕ ਅਸੀਂ ਸਾਰੇ ਸਮਾਜ ਵਾਸੀ ਇਸ ਦੇ ਖਿਲਾਫ਼ ਨਹੀਂ ਹੋਵਾਂਗੇ ਤੱਦ ਤੱਕ ਇਸ ਨੂੰ ਖਤਮ ਕਰਨਾ ਮੁਸ਼ਕਿਲ ਹੈ। ਇਸ ਲਈ ਬੱਚਿਆਂ ਦੀ ਰੱਖਿਆ ਕਰੋ ਅਤੇ ਉਨ੍ਹਾਂ ਦਾ ਬਚਪਨ ਬਚਾਓ । ਕਲੀਨ ਪਲਾਸਟ ਇੰਡਸਟਰੀ ਦੇ ਮਾਲਕ ਸ਼੍ਰੀ ਜੱਸਲ ਨੇ ਵੀ ਇਸ ਮੌਕੇ ਤੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਆਪਣੇ ਅਦਾਰਿਆਂ ਵਿੱਚੋਂ ਇਸ ਬੁਰਾਈ ਨੂੰ ਜੜੋਂ ਖਤਮ ਕਰਨ ਤੇ ਜ਼ੋਰ ਦਿੱਤਾ। ਇਸ ਸਮਾਗਮ ਵਿੱਚ ਹੁਸ਼ਿਆਰਪੁਰ ਦੀਆਂ ਵੱਡੀਆਂ ਅਤੇ ਛੋਟੀਆਂ ਹਰ ਤਰ੍ਹਾਂ ਦੀਆਂ ਫੈਕਟਰੀਆਂ ਦੇ ਨੁਮਾਇੰਦੇ ਵੀ ਸ਼ਾਮਲ ਸਨ।

ਨਵ ਨਿਯਕਤ ਪ੍ਰਿੰਸੀਪਲਾਂ ਲਈ ਵਰਕਸ਼ਾਪ

ਹੁਸ਼ਿਆਰਪੁਰ, 11 ਜੂਨ: ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ , ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨਵ-ਨਿਯੁਕਤ ਪ੍ਰਿੰਸੀਪਲਾਂ ਦੀ ਵਰਕਸ਼ਾਪ ਇਨ ਸਰਵਿਸ ਟਰੇਨਿੰਗ ਸੈਂਟਰ, ਰੇਲਵੇ ਮੰਡੀ, ਹੁਸ਼ਿਆਰਪੁਰ ਵਿਖੇ ਸ਼ੁਰੂ ਕੀਤੀ ਗਈ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਤੋਂ ਆਏ ਪ੍ਰਿੰਸੀਪਲਾਂ ਨੂੰ ਸੰਬੋਧਨ ਕਰਦਿਆਂ ਸ੍ਰ: ਸੁਰਜੀਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਨੇ ਜੀ ਆਇਆਂ ਕਿਹਾ ਅਤੇ ਉਨ੍ਹਾਂ ਨਾਲ ਜਾਣ-ਪਹਿਚਾਣ ਕੀਤੀ। ਰਿਸੋਰਸ ਪਰਸਨ ਪ੍ਰੋਫੈਸਰ ਪ੍ਰਾਵੀਨ ਵਿਮਲ ਨੇ ਪਹਿਲੇ ਸੈਸ਼ਨ ਵਿੱਚ ਇੰਪੋਰਟੈਂਟ ਆਫ਼ ਐਟੀਟਿਊਟ ਤੇ ਆਏ ਹੋਏ ਪ੍ਰਿੰਸੀਪਲਾਂ ਨੂੰ ਜਾਣਕਾਰੀ ਦਿੱਤੀ ਅਤੇ ਪਾਰਟੀਸਪੈਂਟਸ ਵੱਲੋਂ ਇਸ ਵਿਸ਼ੇ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਬੜੇ ਹੀ ਰੌਚਕ ਢੰਗ ਨਾਲ ਦਿੱਤੇ। ਦੂਸਰੇ, ਤੀਸਰੇ ਅਤੇ ਚੌਥੇ ਸੈਸ਼ਨ ਵਿੱਚ ਸ਼੍ਰੀਮਤੀ ਸੁਨੀਤਾ ਸ਼ਰਮਾ ਵੱਲੋਂ ਕਮਿਉਨੀਕੇਸ਼ਨ ਐਂਡ ਲਿਸਨਿੰਗ , ਲੀਡਰਸ਼ਿਪ ਸਕਿਲਸ, ਟੀਮ ਬਿਲਡਿੰਗ ਸਬੰਧੀ ਅਰਥ ਭਰਪੂਰ ਜਾਣਕਾਰੀ ਦਿੱਤੀ ਗਈ। ਪਾਰਟੀਸਪੈਂਟਸ ਵੱਲੋਂ ਇਨ੍ਹਾਂ ਵਿਸ਼ਿਆਂ ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚਾਰ ਵਟਾਂਦਰਾ ਸੈਸ਼ਨ ਦੌਰਾਨ ਤਸੱਲੀਬਖਸ਼ ਢੰਗ ਨਾਲ ਸਲਾਈਡਜ਼ ਦੀ ਮੱਦਦ ਨਾਲ ਦਿੱਤੇ ਗਏ।

ਸ੍ਰ: ਹੁਕਮ ਸਿੰਘ ਪ੍ਰਿੰਸੀਪਲ ਇਨ ਸਰਵਿਸ ਟਰੇਨਿੰਗ ਸੈਂਟਰ , ਰੇਲਵੇ ਮੰਡੀ , ਹੁਸ਼ਿਆਰਪੁਰ ਨੇ ਕਿਹਾ ਕਿ ਜ਼ਿਲ੍ਹਾ ਸੈਂਟਰ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ, ਹੁਸ਼ਿਆਰਪੁਰ ਵੱਲੋਂ ਬਹੁਤ ਹੀ ਵਧੀਆ ਵਿਸ਼ਾ ਮਾਹਿਰ ਬੁਲਾਏ ਗਏ ਹਨ। ਇਨ੍ਹਾਂ ਰਿਸੋਰਸ ਪਰਸਨ ਵੱਲੋਂ ਦਿੱਤੀ ਗਈ ਜਾਣਕਾਰੀ ਤੋਂ ਆਏ ਪਾਰਟੀਸਪੈਂਟਸ ਨੇ ਭਰਪੂਰ ਲਾਭ ਉਠਾਇਆ ਹੈ। ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਸ੍ਰ: ਸੁਰਜੀਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਆਏ ਹੋਏ ਪਾਰਟੀਸਪੈਂਟਸ ਨੂੰ ਅਪੀਲ ਕੀਤੀ ਕਿ ਜੇ ਇਸ ਵਿਸ਼ੇ ਤੇ ਕੋਈ ਸ਼ੱਕ ਸੂਬਾ ਹੋਵੇ ਤਾਂ ਵਿਚਾਰ-ਵਟਾਂਦਰੇ ਸੈਸ਼ਨ ਦੌਰਾਨ ਸਵਾਲਾਂ ਦੇ ਜਵਾਬ ਆਏ ਹੋਏ ਰਿਸੋਰਸ ਪਰਸਨ/ਵਿਸ਼ਾ ਮਾਹਿਰਾਂ ਤੋਂ ਪੁੱਛੇ ਜਾ ਸਕਦੇ ਹਨ ਅਤੇ ਨਵ-ਨਿਯੁਕਤ ਪ੍ਰਿੰਸੀਪਲਾਂ ਨੂੰ ਵਰਕਸ਼ਾਪ ਦੌਰਾਨ ਸਮੇਂ ਦਾ ਪਾਬੰਦ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਵਿਦਿਆਰਥੀਆਂ ਅਤੇ ਸਟਾਫ਼ ਨੂੰ ਉਨ੍ਹਾਂ ਦੇ ਆਚਰਣ ਤੋਂ ਇੱਕ ਉਦਾਹਰਣ ਮਿਲ ਸਕੇ ਅਤੇ ਉਹ ਵੀ ਆਪਣੇ ਜੀਵਨ ਵਿੱਚ ਸਮੇਂ ਦੀ ਕਦਰ ਕਰਨਾ ਸਿੱਖਣ। ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਤੇ ਪ੍ਰਿੰਸੀਪਲਾਂ ਦੀ ਟਰੇਨਿੰਗ ਵਰਕਸ਼ਾਪ ਮਾਨਯੋਗ ਡਾਇਰੈਕਟਰ ਜਨਰਲ , ਮੈਗਸੀਪਾ, ਪੰਜਾਬ , ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਗਾਈ ਜਾ ਰਹੀ ਹੈ। ਜ਼ਿਲ੍ਹਾ ਸੈਂਟਰ ਵੱਲੋਂ ਮਿਤੀ 10 ਅਤੇ 11 ਜੂਨ 2010, 14 ਅਤੇ 15 ਜੂਨ 2010 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਵ-ਨਿਯੁਕਤ ਪ੍ਰਿੰਸੀਪਲਾਂ ਦੀਆਂ ਟਰੇਨਿੰਗ ਵਰਕਸ਼ਾਪ ਲਗਾਈਆਂ ਜਾਣਗੀਆਂ ਅਤੇ ਇਸੇ ਤਰਾਂ 17 ਅਤੇ 18 ਜੂਨ 2010, 22 ਅਤੇ 23 ਜੂਨ 2010 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਨਵ-ਨਿਯੁਕਤ ਪ੍ਰਿੰਸੀਪਲਾਂ ਦੀਆਂ ਟਰੇਨਿੰਗ ਵਰਕਸ਼ਾਪਾਂ ਲਗਾਈਆਂ ਜਾਣਗੀਆਂ। ਸ਼੍ਰੀ ਕਾਹਲੋਂ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਨੇ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਵਿੱਚ ਪੂਰੀ ਸਰਗਰਮੀ ਦਿਖਾਈ।

ਜਹਾਨਖੇਲਾਂ ਪਾਸਿੰਗ ਆਊਟ ਪਰੇਡ : ਇੱਕ ਰਿਪੋਰਟ

ਹੁਸ਼ਿਆਰਪੁਰ, 11 ਜੂਨ: ਮੁੱਢਲੇ ਸੁਰੱਖਿਆ ਸਿਖਲਾਈ ਕੋਰਸ ਦੇ 8ਵੇਂ ਬੈਚ ਦੀ ਪਾਸਿੰਗ ਆਊਟ ਪ੍ਰੇਡ ਅੱਜ ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਚਮਨ ਸਟੇਡੀਅਮ ਵਿਖੇ ਕਰਵਾਈ ਗਈ। ਡਾ. ਐਸ ਕਰੁਣਾ ਰਾਜੂ , ਸੰਯੁਕਤ ਵਿਕਾਸ ਕਮਿਸ਼ਨਰ ਅਤੇ ਕਮਿਸ਼ਨਰ ਨਰੇਗਾ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਪ੍ਰੇਡ ਦਾ ਨਿਰੀਖਣ ਕਰਨ ਉਪਰੰਤ ਇੱਕ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ। ਪ੍ਰੇਡ ਵਿੱਚ ਕੁਲ 361 ਸਿੱਖਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋ 47 ਲੜਕੀਆਂ ਸਨ। ਸੁਰੱਖਿਆ ਸਿਖਲਾਈ ਕੋਰਸ ਦੇ ਸਿਖਿਆਰਥੀਆਂ ਦੀ ਡਰਿੱਲ ਦੇ ਮਿਆਰ ਅਤੇ ਉਨ੍ਹਾਂ ਵੱਲੋਂ ਮਾਰਚ ਪਾਸਟ ਦੌਰਾਨ ਪ੍ਰਦ੍ਰਸ਼ਿਤ ਕੁਸ਼ਲਤਾ ਅਤੇ ਪ੍ਰਪੱਖਤਾ ਨੇ ਸਾਰੇ ਦਰਸ਼ਕਾਂ ਨੂੰ ਵਿਸ਼ੇਸ਼ ਰੂਪ ਵਿੱਚ ਪ੍ਰਭਾਵਿਤ ਕੀਤਾ।

ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ. ਐਸ ਕਰੁਣਾ ਰਾਜੂ ਪ੍ਰੇਡ ਦੀ ਕਾਰਜਕਾਰੀ ਦੀ ਸ਼ਲਾਘਾ ਕਰਦਿਆਂ ਪੇਸ਼ਾਵਰਨਾ ਸਿਖਲਾਈ ਪ੍ਰਾਪਤ ਲੜਕੀਆਂ ਦੀ ਸੁਰੱਖਿਆ ਖੇਤਰ ਵਿੱਚ ਆਮਦ ਤੇ ਖੁਸ਼ੀ ਦਾ ਇਜਹਾਰ ਕੀਤਾ ਅਤੇ ਇਹ ਉਮੀਦ ਪ੍ਰਗਟਾਈ ਕਿ ਇਹ ਵਿਲੱਖਣ ਪਹਿਲ ਕਦਮੀ ਆਉਣ ਵਾਲੇ ਸਮੇਂ ਵਿੱਚ ਸੁਰੱਖਿਆ ਮਿਆਰਾਂ ਵਿੱਚ ਸੁਧਾਰ ਲਿਆਉਣ ਦੀ ਦਿਸ਼ਾਂ ਵਿੱਚ ਇੱਕ ਮਹੱਤਵਪੂਰਨ ਕਿਰਤੀਮਾਨ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਂਡੂ ਇਲਾਕਿਆਂ ਵਿੱਚ ਪੜੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਸ਼ੁਰੂ ਕੀਤਾ ਮੁਢਲਾ ਸੁਰੱਖਿਆ ਸਿਖਲਾਈ ਕੋਰਸ ਇੱਕ ਵਧੀਆ ਉਪਰਾਲਾ ਹੈ। ਇਹ ਟਰੇਨਿੰਗ ਪ੍ਰਾਪਤ ਕਰਕੇ ਵੱਖ-ਵੱਖ ਕੰਪਨੀਆਂ ਵਿੱਚ ਬਤੌਰ ਸੁਰੱਖਿਆ ਗਾਰਡ ਦੀ ਨੌਕਰੀ ਪ੍ਰਾਪਤ ਕਰਕੇ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਇਸ ਟਰੇਨਿੰਗ ਸੈਂਟਰ ਦਾ ਨਾਂ ਵੀ ਉਚਾ ਕਰਨਗੇ। ਉਨ੍ਹਾਂ ਨੇ ਇਸ ਮੌਕੇ ਤੇ ਇਸ ਬੈਚ ਵਿੱਚੋਂ ਆਲ ਰਾਉਡ ਫਸਟ ਬਲਜਿੰਦਰ ਸਿੰਘ, ਸੈਕੰਡ ਕਮਲਜੀਤ ਕੌਰ ਅਤੇ ਥਰਡ ਗੁਰਵਿੰਦਰ ਕੌਰ ਨੂੰ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਸੁਖਪਾਲ ਕੌਰ ਅਤੇ ਭੁਪਿੰਦਰ ਸਿੰਘ ਟਰੇਨੀ ਨੂੰ ਵੀ ਸਨਮਾਨਿਤ ਕੀਤਾ।

ਇਸ ਮੌਕੇ ਤੇ ਸ਼੍ਰੀ ਗੁਰਸ਼ਰਨ ਸਿੰਘ ਸੰਧੂ ਕਮਾਂਡੈਂਟ ਪੀ.ਆਰ.ਟੀ.ਸੀ. ਅਤੇ ਡਾਇਰੈਕਟਰ ਪੀ.ਐਸ.ਟੀ.ਆਈ. ਜਹਾਨਖੇਲਾਂ ਨੇ ਆਪਣੀ ਕਾਰਗੁਜ਼ਾਰੀ ਰਿਪੋਰਟ ਵਿੱਚ ਦੱਸਿਆ ਕਿ ਪਾਸ ਆਊਟ ਹੋ ਕੇ ਜਾ ਰਹੇ ਸਾਰੇ ਸਿਖਿਆਰਥੀਆਂ ਨੂੰ ਸੁਰੱਖਿਆ ਨਾਲ ਸਬੰਧਤ ਕਾਨੂੰਨ ਅਤੇ ਜਾਬਤੇ ਦੀਆਂ ਵਿਵਸਥਾਵਾਂ, ਸੁਰੱਖਿਆ ਨਾਲ ਜੁੜੀਆਂ ਹੋਈਆਂ ਮਹੱਤਵਪੂਰਨ ਵਿਹਾਰਿਕ ਕਾਰਜ ਪ੍ਰਣਾਲੀਆਂ ਅਤੇ ਉਨ੍ਹਾਂ ਦਾ ਵਿਧੀਵਤ ਉਪਯੋਗ, ਸੰਕਟਮਈ ਹਾਲਤਾਂ ਨਾਲ ਨਿਪਟਣ ਵਿੱਚ ਸੁਰੱਖਿਆ ਕਰਮੀਆਂ ਦੀ ਭੂਮਿਕਾ, ਸੁਰੱਖਿਆ ਖੇਤਰ ਵਿੱਚ ਕੰਪਿਊਟਰ, ਸੀ.ਸੀ.ਟੀ.ਵੀ. , ਬਾਇਓ ਮੀਟਰਿਕ, ਐਕਸਸ ਕੰਟਰੋਲ ਆਦਿ ਦੀ ਭੂਮਿਕਾ , ਆਪਦਾ ਪ੍ਰਬੰਧਨ, ਐਂਟੀ ਸਾਬੋਤਾਜ ਚੈਕਿੰਗ, ਮੁਢਲੀ ਸਹਾਇਤਾ ਤੋਂ ਇਲਾਵਾ ਇਲੈਕਟ੍ਰਾਨਿਕ ਉਪਕਰਨਾਂ ਦਾ ਇਸਤੇਮਾਲ, ਜਨਤਾ ਨਾਲ ਸਹਿਜ ਆਚਾਰ ਵਿਹਾਰ ਅਤੇ ਸਵੈ ਵਿਕਾਸ ਆਦਿ ਵਿਸ਼ਿਆਂ ਤੇ ਵਿਸਤ੍ਰਿਤ ਜਾਣਕਾਰੀ ਨਿਯਮਬੱਧ ਤਰੀਕੇ ਨਾਲ ਮੁਹੱਈਆ ਕਰਵਾਈ ਗਈ ਹੈ। ਪਾਸ ਆਉਟ ਹੋ ਕੇ ਜਾ ਰਹੇ ਸਿਖਿਆਰਥੀਆਂ ਲਈ ਮੁਲਾਜ਼ਮਤ ਦੇ ਇਤਜ਼ਾਮ ਕਰਨ ਦਾ ਕੰਮ ਵੀ ਪੰਜਾਬ ਸੁਰੱਖਿਆ ਸਿਖਲਾਈ ਸੰਸਥਾਨ ਵੱਲੋਂ ਕੀਤਾ ਗਿਆ।

ਪ੍ਰੇਡ ਤੋਂ ਬਾਅਦ ਸਿਖਿਆਰਥੀਆਂ ਵੱਲੋਂ ਆਪਣੀ ਸਿਖਲਾਈ ਦੌਰਾਨ ਗ੍ਰਹਿਣ ਕੀਤੇ ਪੇਸ਼ਾਵਰਨਾਂ ਹੁਨਰਾਂ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਦਰਸ਼ਕਾਂ ਦੇ ਹਰ ਵਰਗ ਨੇ ਬਹੁਤ ਸਰਾਹਣਾ ਕੀਤੀ। ਪ੍ਰੇਡ ਸਥੱਲ ਤੇ ਇੱਕ ਫੋਟੋ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿੱਚ ਪੀ.ਆਰ.ਟੀ.ਸੀ. ਜਹਾਨਖੇਲਾਂ ਵਿਖੇ ਮੁਢਲੇ ਸੁਰੱਖਿਆ ਸਿਖਲਾਈ ਕੋਰਸਾਂ ਦੇ ਸਿਲਸਿਲੇ ਨਾਲ ਜੁੜੀਆਂ ਵੱਖ-ਵੱਖ ਗਤੀਵਿਧੀਆਂ ਨੂੰ ਪ੍ਰਤੀਬਿੰਬਤ ਕੀਤਾ ਗਿਆ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ )ਸ਼੍ਰੀ ਡੀ ਆਰ ਭਗਤ, ਵਣ ਮੰਡਲ ਅਫ਼ਸਰ ਸਤਨਾਮ ਸਿੰਘ ਅਤੇ ਹੋਰ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।

ਮਹਾਰਾਜਾ ਪ੍ਰਤਾਪ ਜਨਮ ਦਿਵਸ ਰਾਜ ਪੱਧਰੀ ਸਮਾਗਮ ਸਬੰਧੀ ਮੀਟਿੰਗ ਹੋਈ

ਹੁਸ਼ਿਆਰਪੁਰ, 11 ਜੂਨ: ਮਹਾਰਾਣਾ ਪ੍ਰਤਾਪ ਦੇ 471ਵੇਂ ਜਨਮ ਦਿਵਸ ਸਬੰਧੀ ਦਾਣਾ ਮੰਡੀ ਗੜ੍ਹਸ਼ੰਕਰ ਵਿਖੇ  15 ਜੂਨ 2010 ਨੂੰ ਕੀਤੇ ਜਾ ਰਹੇ ਰਾਜ ਪੱਧਰੀ ਸਮਾਗਮ ਦੇ ਅਗੇਤੇ ਪ੍ਰਬੰਧਾਂ ਬਾਰੇ ਇੱਕ ਵਿਸ਼ੇਸ਼ ਮੀਟਿੰਗ  ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਹਰਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਇਥੇ ਹੋਈ।  ਜਿਸ ਵਿੱਚ ਹੋਰਨਾਂ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ ਗੜ੍ਹਸ਼ੰਕਰ ਸ਼੍ਰੀ ਜਸਪਾਲ ਸਿੰਘ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
        ਵਧੀਕ ਡਿਪਟੀ ਕਮਿਸ਼ਨਰ (ਜ) ਨੇ   ਮੀਟਿੰਗ ਵਿੱਚ ਵੱਖ-ਵੱਖ ਅਧਿਕਾਰੀਆਂ ਦੀਆਂ ਕਮੇਟੀਆਂ   ਬਣਾ ਕੇ ਉਨ੍ਹਾਂ ਦੀਆਂ ਡਿਊਟੀਆਂ ਲਗਾਈਆਂ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ  ਕਿ ਉਹ ਇਸ ਸਮਾਗਮ ਨੂੰ ਸੁਚਾਰੂ ਅਤੇ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ  ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਨ।  ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਜ)  ਕੰਵਰ ਵਿਕਰਮ ਸਿੰਘ  ਚੇਅਰਮੈਨ  ਸੰਯੁਕਤ ਕਸ਼ਤ੍ਰੀਆ ਮਹਾਂਸੰਘ,  ਆਰ.ਐਸ.ਪਠਾਨੀਆ ਪ੍ਰਧਾਨ ਕਸ਼ਤ੍ਰੀਆ ਮਹਾਂ ਸਭਾ ਪੰਜਾਬ, ਕੁੰਵਰ ਅਜੇ ਸਿੰਘ ਸੀਨੀਅਰ ਨੈਸ਼ਨਲ ਜਨਰਲ ਸੈਕਟਰੀ  ਕਸ਼ਤ੍ਰੀਆ ਮਹਾਂ ਸੰਘ ਨਾਲ ਮਹਾਰਾਣਾ ਪ੍ਰਤਾਪ ਦੇ 471ਵੇਂ ਜਨਮ ਦਿਵਸ ਦੇ ਰਾਜ ਪੱਧਰੀ ਸਮਾਗਮ ਮਨਾਉਣ ਸਬੰਧੀ ਵਿਚਾਰ-ਵਟਾਂਦਰਾ ਕੀਤਾ।

ਲੋਕਪਾਲ ਨੇ ਅਹੁਦਾ ਸੰਭਾਲਿਆ

ਤਲਵਾੜਾ, 7 ਜੂਨ: ਜ਼ਿਲਾ ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਦੀਆਂ ਨਰੇਗਾ ਸਕੀਮਾਂ ਸਬੰਧੀ ਲੋਕਾਂ ਦੀਆਂ  ਸ਼ਿਕਾਇਤਾਂ  ਨੂੰ  ਨਿਸਚਿਤ  ਸਮੇਂ  ਅੰਦਰ  ਨਿਪਟਾਉਣ ਲਈ ਪੰਜਾਬ ਸਰਕਾਰ ਵਲੋਂ ਨਿਯੁਕਤ ਕੀਤੇ ਗਏ ਲੋਕ ਪਾਲ (ਨਰੇਗਾ) ਪ੍ਰਿੰਸੀਪਲ (ਰਿਟਾ:) ਸ਼੍ਰੀ ਦੇਸ਼ਵੀਰ ਸ਼ਰਮਾ ਨੇ ਅੱਜ  ਲੋਕ ਪਾਲ (ਨਰੇਗਾ)  ਦਾ ਹੁਸ਼ਿਆਰਪੁਰ ਵਿਖੇ ਆਪਣੇ  ਆਹੁੱਦੇ ਦਾ ਚਾਰਜ ਸ਼੍ਰੀ ਮੇਘ ਰਾਜ  ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਹਾਜ਼ਰੀ ਵਿਚ ਸੰਭਾਲ ਲਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ   ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਹਰਮਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ( ਵਿਕਾਸ ) ਸ਼੍ਰੀ ਡੀ ਆਰ ਭਗਤ, ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਸ਼੍ਰੀਮਤੀ ਸੁਰਿੰਦਰ ਕੌਰ,  ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹੁਸ਼ਿਆਰਪੁਰ -2 ਸ਼ੀ ਸਰਬਜੀਤ ਸਿੰਘ ਬੈਂਸ ,ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹੁਸ਼ਿਆਰਪੁਰ-1 ਸ਼੍ਰੀ ਮਹੇਸ਼ ਕੁਮਾਰ ਅਤੇ ਸਹਾਇਕ ਪ੍ਰਾਜੈਕਟ ਅਫ਼ਸਰ ਸ਼੍ਰੀ ਭੂਸ਼ਨ ਸ਼ਰਮਾ ਵੀ ਮੌਜੂਦ  ਸਨ।

ਮਰੀਜ਼ਾਂ ਨੂੰ ਇਲਾਜ ਲਈ ਸਹਾਇਤਾ ਦਿੱਤੀ

ਹੁਸ਼ਿਆਰਪੁਰ, 5 ਜੂਨ: ਡਿਪਟੀ ਕਮਿਸ਼ਨਰ  ਸ਼੍ਰੀ ਮੇਘ ਰਾਜ ਨੇ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਲਾਜ ਕਰਵਾ ਰਹੇ 8 ਗਰੀਬ ਤੇ ਲੋੜਵੰਦ ਮਰੀਜਾਂ ਨੂੰ 37 ਹਜ਼ਾਰ ਦੇ ਡਰਾਫ਼ਟ ਇਲਾਜ ਕਰਾਉਣ ਲਈ ਦਿੱਤੇ ਤਾਂ ਜੋ ਇਲਾਜ ਕਰਵਾ ਰਹੇ ਮਰੀਜ਼ ਠੀਕ ਹੋਣ ਉਪਰੰਤ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਰੋਜ਼ੀ ਰੋਟੀ ਕਮਾ ਕੇ ਆਮ ਵਿਅਕਤੀ ਵਾਲਾ ਜੀਵਨ ਬਤੀਤ ਕਰ ਸਕਣ।   ਇਸ ਮੌਕੇ ਤੇ  ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਸਿਵਲ ਸਰਜਨ ਡਾ. ਰਵੀ ਡੋਗਰਾ, ਸਹਾਇਕ ਸਿਵਲ ਸਰਜਨ ਡਾ. ਦਵਿੰਦਰ ਸਿੰਘ ਅਤੇ ਡਾ. ਗੁਰਦੇਵ ਸਿੰਘ ਅਤੇ ਹੋਰ ਡਾਕਟਰ  ਉਨ੍ਹਾਂ ਦੇ ਨਾਲ ਸਨ।  ਡਿਪਟੀ  ਕਮਿਸ਼ਨਰ ਨੇ  ਦੱਸਿਆ ਕਿ ਸਵਾਮੀ ਸਰਵਾਨੰਦ ਗਿਰੀ ਪੂਅਰ ਪੇਸ਼ੈਂਟ ਫੰਡ  ਜਿਹੜਾ ਕਿ ਐਨ.ਆਰ.ਆਈ ਸ਼੍ਰੀ ਲਾਜਪਤ ਰਾਏ ਮੁੰਗੇਰ ਨੇ ਸਥਾਪਿਤ ਕੀਤਾ ਹੈ,  ਗਰੀਬ ਲੋਕਾਂ ਦੇ ਇਲਾਜ ਲਈ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਦਿੱਤਾ ਹੈ,  ਵਿੱਚੋਂ ਇਹ ਰਾਸ਼ੀ ਦਿੱਤੀ ਗਈ ਹੈ।  ਉਨ੍ਹਾਂ ਕਿਹਾ ਕਿ ਨਿਸ਼ਕਾਮ ਦਾਨੀ  ਸ਼੍ਰੀ ਲਾਜਪਤ ਰਾਏ ਮੁੰਗੇਰ ਦੀ ਤਸਵੀਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਦਫ਼ਤਰ ਵਿੱਚ ਲਗਾਈ ਜਾਵੇ  ਤਾਂ ਜੋ  ਹਰੇਕ ਵਿਅਕਤੀ ਇਨ੍ਹਾਂ  ਤੋਂ ਪ੍ਰੇਰਨਾ ਲੈ ਕੇ  ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ  ਵੱਧ  ਤੋਂ ਵੱਧ ਦਾਨ ਕਰੇ।  ਉਨ੍ਹਾਂ ਕਿਹਾ ਕਿ  ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੂੰ ਦਿੱਤਾ ਦਾਨ ਗਰੀਬ ਅਤੇ ਲੋੜਵੰਦਾਂ ਦੀ  ਭਲਾਈ ਲਈ ਵਰਤਿਆ ਜਾਂਦਾ ਹੈ।  ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ  ਵੀ ਇਸ ਤਰਾਂ ਦੇ ਲੋਕ ਭਲਾਈ ਦੇ ਕੰਮਾਂ ਵਿੱਚ ਸਹਿਯੋਗ ਦੇਣ ਲਈ ਕਿਹਾ।

ਜਨੌੜੀ ਚ ਮੈਡੀਕਲ ਕੈਂਪ 8 ਨੂੰ

ਤਲਵਾੜਾ, 5 ਜੂਨ: ਸ਼੍ਰੀ ਦੇਸ ਰਾਜ ਸਿੰਘ ਧੁੱਗਾ , ਮੁੱਖ ਪਾਰਲੀਮਾਨੀ ਸਕੱਤਰ, ਲੋਕ ਨਿਰਮਾਣ ਵਿਭਾਗ ਪੰਜਾਬ ਨੇ ਦੱਸਿਆ ਕਿ 8 ਜੂਨ 2010 ਦਿਨ ਮੰਗਲਵਾਰ ਨੂੰ ਸਵੇਰੇ 9-00 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਨੌੜੀ ਵਿਖੇ ਸੰਤ ਸਰਵਨ ਦਾਸ ਜੀ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ।  ਇਸ ਮੈਡੀਕਲ ਕੈਂਪ ਵਿੱਚ ਵੱਖ-ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰ ਮਰੀਜਾਂ ਦਾ ਚੈਕਅਪ ਕਰਨਗੇ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਮੈਡੀਕਲ  ਚੈਕਅਪ ਕੈਂਪ ਉਨ੍ਹਾਂ ਦੇ ਮਾਤਾ-ਪਿਤਾ ਦੀ ਯਾਦ ਵਿੱਚ ਲਗਾਇਆ ਜਾ ਰਿਹਾ ਹੈ।  ਸ਼੍ਰੀ ਧੁੱਗਾ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੈਡੀਕਲ ਕੈਂਪ ਦਾ  ਵੱਧ ਤੋਂ ਵੱਧ ਲਾਭ ਉਠਾਉਣ  ਅਤੇ ਆਪਣੀ ਸਿਹਤ ਦਾ ਚੈਕਅਪ ਕਰਾਉਣ ।

ਦਾਨੀਆਂ ਦੀਆਂ ਤਸਵੀਰਾਂ ਲਾਉਣ ਦਾ ਫੈਸਲਾ

ਹੁਸ਼ਿਆਰਪੁਰ, 5 ਜੂਨ: ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਅੱਜ ਸਥਾਨਿਕ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਦਫ਼ਤਰ ਵਿਖੇ ਡਿਪਟੀ ਕਮਿਸ਼ਨਰ-ਕਮ- ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ  ਸ਼੍ਰੀ ਮੇਘ ਰਾਜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡੀ ਆਰ ਭਗਤ, ਐਸ ਡੀ ਐਮ ਹੁਸ਼ਿਆਰਪੁਰ  ਕੈਪਟਨ  ਕਰਨੈਲ ਸਿੰਘ, ਸਹਾਇਕ ਸਿਵਲ ਸਰਜਨ ਡਾ. ਦਵਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਲਖਵਿੰਦਰ ਸਿੰਘ ਧਾਲੀਵਾਲ,  ਐਕਸੀਅਨ ਪੰਚਾਇਤੀ ਰਾਜ ਆਰ ਕੇ ਵਰਮਾ, ਈ ਟੀ ਓ ਦਰਬੀਰ  ਰਾਜ, ਉਪ ਮੰਡਲ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਹਰਮਿੰਦਰ ਸਿੰਘ, ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਕਰਨਲ ਤੇਜਇੰਦਰ ਸਿੰਘ, ਪ੍ਰਿੰਸੀਪਲ  (ਰਿਟਾ:) ਦੇਸ਼ਬੀਰ ਸਿੰਘ, ਡਾ  ਓ.ਪੀ. ਚੌਧਰੀ, ਐਡਵੋਕੇਟ ਐਸ. ਐਸ. ਪਰਮਾਰ, ਰਾਜੀਵ ਬਾਜ਼ਾਜ, ਡਾ. ਸਾਂਪਲਾ ਓ.ਪੀ. ਅਤੇ ਰਾਜੇਸ਼ ਜੈਨ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਨੇ  ਰੈਡ ਕਰਾਸ ਲਈ ਨਿਸ਼ਕਾਮ ਸੇਵਾ ਅਤੇ ਦਿਲ ਖੋਲ੍ਹ ਕੇ ਜ਼ਮੀਨ ਦਾਨ ਕੀਤੀ ਹੈ, ਉਨ੍ਹਾਂ ਵਿਅਕਤੀਆਂ ਦੀਆਂ ਫੋਟੋਆਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਦਫ਼ਤਰ ਵਿੱਚ ਲਗਾਈਆਂ ਜਾਣ ਤਾਂ ਜੋ  ਹਰੇਕ  ਵਿਅਕਤੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਰੈਡ ਕਰਾਸ ਨੂੰ ਵੱਧ ਤੋਂ ਵੱਧ ਦਾਨ ਕਰੇ । ਉਨ੍ਹਾਂ ਨੇ ਮੈਂਬਰਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ  ਰੈਡ ਕਰਾਸ ਸੁਸਾਇਟੀ ਦੇ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨ।  ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੂੰ ਦਿੱਤਾ  ਦਾਨ ਗਰੀਬ ਅਤੇ ਲੋੜਵੰਦ ਵਿਅਕਤੀਆਂ ਦੀ ਭਲਾਈ ਲਈ ਵਰਤਿਆ ਜਾਂਦਾ ਹੈ।  ਮੀਟਿੰਗ ਵਿੱਚ  ਜਿਲਾ  ਰੈਡ ਕਰਾਸ ਸੁਸਾਇਟੀ ਵਿਚ ਸਕੱਤਰ ਦੀ ਨਿਯੁਕਤੀ , ਫਾਰਮਾਸਿਸਟ ਅਤੇ ਕੌਸਲਰ ਦੀ ਨਿਯੁਕਤੀ ਸਬੰਧੀ ਵਿਚਾਰ - ਵਟਾਂਦਰਾ ਵੀ ਕੀਤਾ ਗਿਆ।

ਸੰਤ ਪ੍ਰੇਮ ਸਿੰਘ ਮੁਰਾਲੇਵਾਲੇ ਮਹਾਨ ਸ਼ਖਸ਼ੀਅਤ ਸਨ: ਪ੍ਰਕਾਸ਼ ਸਿੰਘ ਬਾਦਲ

ਹੁਸ਼ਿਆਰਪੁਰ (ਮਿਆਣੀ) , 4 ਜੂਨ: ਸੰਤ ਪ੍ਰੇਮ ਸਿੰਘ ਮੁਰਾਲੇਵਾਲਿਆਂ  ਜੀ ਦੀ 60ਵੀਂ ਬਰਸੀ ਦੇ ਮੌਕੇ ਤੇ ਪਿੰਡ ਮਿਆਣੀ ਵਿਖੇ ਆਯੋਜਿਤ ਇੱਕ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੰਤ ਪ੍ਰੇਮ ਸਿੰਘ ਮੁਰਾਲੇਵਾਲੇ ਇੱਕ  ਮਹਾਨ ਵਿਦਿਆਦਾਨੀ, ਤਪੱਸਵੀ, ਸਮਾਜ ਸੇਵਕ ਅਤੇ ਧਾਰਮਿਕ ਆਗੂ ਸਨ। ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਅਨੇਕਾਂ ਵਿਦਿਅਕ ਸੰਸਥਾਵਾਂ ਸ਼ੁਰੂ ਕੀਤੀਆਂ।  ਜਿਨ੍ਹਾਂ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਅਨੇਕਾਂ ਨੌਜਵਾਨ ਵੱਡੇ ਅਹੁੱਦਿਆਂ ਤੇ ਨਿਯੁਕਤ ਹੋ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਸੰਤ ਪ੍ਰੇਮ ਸਿੰਘ ਜੀ ਨੇ ਲੋਕਾਂ ਵਿੱਚ ਧਾਰਮਿਕ ਚੇਤਨਾ ਪੈਦਾ ਕਰਨ ਦੇ ਨਾਲ-ਨਾਲ ਰਾਜਨੀਤਿਕ ਚੇਤਨਾ ਪੈਦਾ ਕਰਕੇ ਉਨ੍ਹਾਂ ਨੂੰ ਭਗਤੀ ਅਤੇ ਸ਼ਕਤੀ ਦਾ ਸੁਮੇਲ ਪੈਦਾ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਆਪਣੀ ਸਾਰੀ ਜਿੰਦਗੀ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਯਤਨ ਕੀਤਾ।     ਸ੍ਰ: ਬਾਦਲ ਨੇ ਕਿਹਾ ਕਿ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਇੱਕ ਇਨਸਾਨ ਹੀ ਨਹੀਂ ਬਲਕਿ ਸੰਸਥਾ ਸਨ ਜੋ ਕਈ ਵਾਰ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਅਤੇ ਦੋ ਵਾਰ ਵਿਧਾਇਕ ਬਣ ਕੇ ਉਨ੍ਹਾਂ ਨੇ ਸਮਾਜ ਦੀ ਸੇਵਾ ਕੀਤੀ।
        ਸ੍ਰ: ਬਾਦਲ ਨੇ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕੂਲਾਂ ਵਿੱਚ 32 ਹਜ਼ਾਰ  ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਸਾਰੇ ਸਕੂਲਾਂ ਨੂੰ   ਵਧੀਆ ਸਾਜੋ ਸਮਾਨ ਮੁਹੱਈਆ ਕਰਵਾਇਆ ਗਿਆ ਹੈ ਅਤੇ ਇਸ ਦੇ ਨਾਲ-ਨਾਲ ਬੱਚਿਆਂ ਨੂੰ ਪੀਣ ਵਾਲਾ ਸੁਥਰਾ ਪਾਣੀ ਮੁਹੱਈਆ ਕਰਨ ਅਤੇ ਪਖਾਨਿਆਂ ਦੀ ਸਹੂਲਤ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ  ਉਚੇਰੀ ਸਿੱਖਿਆ ਦੇਣ ਲਈ ਤਿੰਨ ਨਵੀਆਂ ਯੂਨੀਵਰਸਿਟੀਆਂ ਬਠਿੰਡਾ, ਅੰਮ੍ਰਿਤਸਰ ਅਤੇ ਫਤਹਿਗੜ੍ਹ ਸਾਹਿਬ ਵਿਖੇ ਸਥਾਪਨਾ ਕੀਤੀ ਗਈ ਹੈ ਅਤੇ 13 ਸਰਕਾਰੀ ਕਾਲਜ਼ ਖੋਲ੍ਹੇ ਜਾ ਰਹੇ ਅਤੇ ਤਲਵਾੜਾ ਵਿਖੇ ਸਰਕਾਰੀ ਕਾਲਜ ਦੀ ਇਮਾਰਤ ਲਈ 5 ਕਰੋੜ ਰੁਪਏ ਦਿੱਤੇ ਗਏ ਹਨ ਅਤੇ ਇਮਾਰਤ ਦੀ ਉਸਾਰੀ ਜੰਗੀ ਪੱਧਰ ਤੇ ਚਲ ਰਹੀ ਹੈ।  ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਕਮਿਉਨਿਟੀ ਹੈਲਥ ਸੈਂਟਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਨਵੇਂ ਡਾਕਟਰ ਹੋਰ ਭਰਤੀ ਕੀਤੇ ਜਾ ਰਹੇ ਹਨ। 
        ਸ੍ਰ: ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਘਾਟ ਲਈ ਪਿਛਲੀ ਕਾਂਗਰਸ ਸਰਕਾਰ ਜਿੰਮੇਵਾਰ ਹੈ ਜਿਸ ਨੇ ਆਪਣੇ ਕਾਰਜਕਾਲ ਦੌਰਾਨ ਇੱਕ ਬਲੱਬ ਜਗਾਉਣ ਜੋਗੀ  ਬਿਜਲੀ ਵੀ ਪੈਦਾ ਨਹੀਂ ਕੀਤੀ ਜਦ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ 4 ਨਵੇਂ ਥਰਮਲ ਪਲਾਂਟਾਂ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਰਣਜੀਤ ਸਾਗਰ ਡੈਮ ਦੀ ਉਸਾਰੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹੀ ਕਰਵਾਈ ਸੀ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਕਿਸੇ ਘਰ ਵਿੱਚੋਂ ਇੱਕ ਮਿੰਟ ਵੀ ਬਿਜਲੀ ਨਾ ਜਾਵੇ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟਾਂ ਦੇ ਮੁਕੰਮਲ ਹੋਣ ਨਾਲ ਜਿਥੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ।  ਉਥੇ ਪੰਜਾਬ  ਦੂਸਰੇ ਸੂਬਿਆਂ ਨੂੰ ਵੀ ਬਿਜਲੀ ਸਪਲਾਈ ਕਰਨ ਦੇ ਸਮਰੱਥ ਹੋ ਜਾਵੇਗਾ। 
        ਸ੍ਰ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੇ ਜੀਵਨ ਮਿਆਰ ਨੂੰ ਉਚਾ ਚੁਕਣ ਲਈ ਯਤਨਸ਼ੀਲ ਹੈ ਅਤੇ ਇਨ੍ਹਾਂ ਲੋਕਾਂ ਦੀ ਭਲਾਈ ਲਈ ਕਈ ਅਹਿਮ ਭਲਾਈ ਸਕੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਲਈ ਸ਼ਗਨ ਸਕੀਮ ਤਹਿਤ 15 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ ਅਤੇ ਗਰੀਬ ਪ੍ਰੀਵਾਰਾਂ ਨੂੰ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਮੁਹੱਈਆ ਕਰਵਾਈ ਜਾ ਰਹੀ ਹੈ। 
         ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਅਤੇ ਸ਼ਹੀਦਾਂ ਨੂੰ ਯਾਦ  ਰੱਖਦੀਆਂ ਹਨ, ਉਹ ਹਮੇਸ਼ਾਂ ਜਿੰਦਾ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਚੱਪੜ ਚਿੜੀ ਵਿਖੇ 20 ਏਕੜ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦਾਂ ਦੀ ਯਾਦਗਾਰ ਉਸਾਰੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਹੀ ਜ਼ਿਲ੍ਹਾ  ਸੰਗਰੂਰ ਵਿੱਚ ਜਿਥੇ ਵੱਡੇ ਘਲੂਘਾਰੇ ਵਿੱਚ 35 ਹਜ਼ਾਰ ਸਿੰਘ ਸ਼ਹੀਦ ਹੋਏ ਸਨ ਦੀ ਯਾਦ ਵਿੱਚ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਾਹਨੂੰਵਾਨ ਵਿਖੇ ਛੋਟੇ ਘਲੂਘਾਰੇ ਵਿੱਚ ਜਿਥੇ 16 ਹਜ਼ਾਰ ਸਿੰਘ ਸ਼ਹੀਦ ਹੋਏ ਸਨ ਦੀ ਯਾਦ ਵਿੱਚ ਵੀ ਯਾਦਗਾਰਾਂ ਬਣਾਈਆਂ ਰਹੀਆਂ ਹਨ।  ਉਨ੍ਹਾਂ ਨੇ ਇਲਾਕੇ ਦੀਆਂ ਵਿਕਾਸ ਦੀਆਂ ਮੰਗਾਂ ਬਾਰੇ ਬੋਲਦਿਆਂ ਕਿਹਾ ਕਿ ਇਹ ਮੰਗਾਂ ਮੈਨੂੰ ਲਿਖਤੀ ਰੂਪ ਵਿੱਚ ਦਿੱਤੀਆਂ ਜਾਣ ਤਾਂ ਜੋ ਇਨ੍ਹਾਂ ਨੂੰ ਜਲਦੀ ਪੂਰਾ ਕੀਤਾ ਜਾ ਸਕੇ।
        ਸ੍ਰ: ਸੁਖਦੇਵ ਸਿੰਘ ਢੀਡਸਾ ਮੈਂਬਰ ਰਾਜ ਸਭਾ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਨੀਫੈਸਟੋ ਵਿੱਚ ਕੀਤੇ 95 ਪ੍ਰਤੀਸ਼ਤ ਵਾਅਦੇ ਪੂਰੇ ਕਰ ਦਿੱਤੇ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਸਿੱਖਿਆ, ਪੁਲਿਸ, ਖੁਰਾਕ ਤੇ ਸਪਲਾਈ , ਆਬਕਾਰੀ ਤੇ ਕਰ ਵਿਭਾਗ ਅਤੇ ਸਿਹਤ ਵਿਭਾਗ ਵਿੱਚ ਨਿਰੋਲ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਹੈ ਅਤੇ ਤਿੰਨ ਅੰਤਰ ਰਾਸ਼ਟਰੀ ਪੱਧਰ ਦੇ ਹਵਾਈ ਅੱਡੇ ਪੰਜਾਬ ਅੰਦਰ ਬਣਾਏ ਗਏ ਹਨ।
        ਸ੍ਰ: ਬਲਵਿੰਦਰ ਸਿੰਘ ਭੁੰਦੜ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਨਾਲ ਧੱਕਾ ਕੀਤਾ ਹੈ ਅਤੇ ਉਹ ਹੁਣ ਕੇਂਦਰ ਸਰਕਾਰ ਇੱਕ ਸਾਜਿਸ਼ ਤਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਨੂੰ ਵੰਡਣਾ ਚਾਹੁੰਦੀ ਹੈ ਜਿਸ ਤੋਂ ਸਾਡੇ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।
        ਸਮਾਗਮ ਵਿੱਚ ਮੁੱਖ ਪ੍ਰਬੰਧਕ ਚੌਧਰੀ ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ ਨੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਲਾਕੇ ਦੀਆਂ ਮੰਗਾਂ ਬਾਰੇ ਮੁੱਖ ਮੰਤਰੀ ਨੂੰਜਾਣੂ ਕਰਾਇਆ। ਇਸ ਮੌਕੇ ਤੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।  ਹੋਰਨਾਂ ਤੋਂ ਇਲਾਵਾ  ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤਰਲੋਚਨ ਸਿੰਘ ,  ਸ੍ਰ: ਦੇਸ ਰਾਜ ਸਿੰਘ ਧੁੱਗਾ, ਸੋਹਨ ਸਿੰਘ ਠੰਡਲ (ਦੋਵੇਂ ਮੁੱਖ ਪਾਰਲੀਮਾਨੀ ਸਕੱਤਰ ), ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਮੈਂਬਰ ਐਸ ਜੀ ਪੀ ਸੀ ਬਲਬੀਰ ਸਿੰਘ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ  ਇਸਤਰੀ ਵਿੰਗ ਹੁਸ਼ਿਆਰਪੁਰ ਸੁਖਦੇਵ ਕੌਰ ਸੱਲ੍ਹਾ,  ਸਤਵਿੰਦਰਪਾਲ ਸਿੰਘ ਢੱਟ , ਡਿਪਟੀ ਕਮਿਸ਼ਨਰ ਮੇਘ ਰਾਜ, ਐਸ ਐਸ ਪੀ ਰਾਕੇਸ਼ ਅਗਰਵਾਲ ਅਤੇ ਇਲਾਕੇ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

ਮੋਬਾਇਲ ਟਾਵਰਾਂ ਬਾਰੇ ਹੁਕਮ

ਹੁਸ਼ਿਆਰਪੁਰ, 4 ਜੂਨ : ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀ ਮੇਘ ਰਾਜ  ਨੇ ਧਾਰਾ 144 ਤਹਿਤ ਇਕ ਹੁਕਮ ਜਾਰੀ ਕੀਤਾ ਹੈ ਕਿ   ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ / ਸ਼ਹਿਰੀ ਖੇਤਰਾਂ ਵਿਚ ਕਿਸੇ ਵੀ ਨਿੱਜੀ ਕੰਪਨੀ ਦੇ ਮਾਲਕ ਅਤੇ ਜਮੀਨ / ਮਕਾਨ ਦੇ ਮਾਲਕ ਵਲੋਂ ਜ਼ਿਲ੍ਹਾ ਮੈਜਿਸਟਰੇਟ ਪਾਸੋਂ ਇਤਰਾਜ਼ਹੀਣਤਾ ਸਰਟੀਫੀਕੇਟ ਪ੍ਰਾਪਤ ਕਰਨ ਉਪਰੰਤ ਹੀ ਟਾਵਰ ਲਗਾਇਆ ਜਾਵੇ ਕਿਉਕਿ ਇਹਨਾਂ ਟਾਵਰਾਂ ਦੇ ਲੱਗਣ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ।
        ਇਹ ਹੁਕਮ  31 ਅਗਸਤ  2010 ਤਕ ਲਾਗੂ ਰਹੇਗਾ।

ਸੂਦ ਵੱਲੋਂ ਸੜਕ ਤੇ ਪੀਸੀ ਪਾਉਣ ਦੇ ਕੰਮ ਦਾ ਉਦਘਾਟਨ

ਹੁਸ਼ਿਆਰਪੁਰ, 4 ਜੂਨ: ਨਗਰ ਕੌਂਸਲ ਹੁਸ਼ਿਆਰਪੁਰ ਵੱਲੋਂ ਵਾਰਡ ਨੰ: 3 ਦੇ ਮੁਹੱਲਾ ਸੂਰਜ ਨਗਰ ਵਿਖੇ ਚਾਂਦ ਨਗਰ ਤੋਂ ਕਲਯੁੱਗੀ ਮੰਦਰ ਤੱਕ ਜਾਂਦੀ ਸੜਕ ਉਪਰ ਪੀ. ਸੀ. ਪਾਉਣ ਦੇ ਕੰਮ ਦੀ ਸ਼ੁਰੂਆਤ ਅੱਜ ਜੰਗਲਾਤ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਨਾਰੀਅਲ ਤੋੜ ਕੇ ਕੀਤੀ।  ਸ਼੍ਰੀ ਸੂਦ ਨੇ ਦੱਸਿਆ ਕਿ ਇਸ ਸੜਕ ਅਤੇ ਇਸ ਨਾਲ ਲਗਦੀਆਂ ਗਲੀਆਂ ਤੇ ਲਗਭਗ 19 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। 
         ਸ਼੍ਰੀ ਸੂਦ ਨੇ ਕਿਹਾ ਕਿ  ਇਸ ਸੜਕ ਦੇ ਬਣਨ ਨਾਲ ਲੋਕਾਂ ਵੱਲੋਂ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਮੰਗ ਅੱਜ  ਪੂਰੀ ਹੋ ਗਈ ਹੈ ਅਤੇ ਮੁਹੱਲਾ ਨਰਾਇਣਗੜ੍ਹ, ਬਹਾਦਰਪੁਰ ਅਤੇ ਸੂਰਜ ਨਗਰ ਦੇ ਲੋਕਾਂ ਨੂੰ ਇਸ ਸੜਕ ਦੇ ਬਣਨ ਨਾਲ   ਆਵਾਜਾਈ ਵਿੱਚ ਕਾਫ਼ੀ ਸੁਵਿਧਾ ਮਿਲੇਗੀ।  ਉਨ੍ਹਾਂ ਕਿਹਾ ਕਿ  ਇਹ ਸੜਕ   ਡੇਢ ਕਿਲੋਮੀਟਰ ਲੰਬੀ  ਅਤੇ 12 ਫੁੱਟ ਚੌੜੀ ਹੈ।  ਉਨ੍ਹਾਂ ਕਿਹਾ ਕਿ ਮਿਉਂਸਪਲ ਕਮੇਟੀ ਦੀ ਹੱਦ ਅੰਦਰ ਆਉਂਦੀਆਂ ਲਗਭਗ ਸਾਰੀਆਂ ਸੜਕਾਂ ਦੀ ਮੁਰੰਮਤ ਇਸ ਸਾਲ ਦੇ ਅੰਦਰ-ਅੰਦਰ  ਕਰ ਦਿੱਤੀ ਜਾਵੇਗੀ ਅਤੇ  ਲੋੜ ਅਨੁਸਾਰ ਨਵੀਆਂ ਸੜਕਾਂ ਵੀ ਬਣਾਈਆ ਜਾਣਗੀਆਂ।  ਉਨ੍ਹਾਂ ਦੱਸਿਆ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ  ਅਕਾਲੀ-ਭਾਜਪਾ ਸਰਕਾਰ ਨੇ   ਹੁਸ਼ਿਆਰਪੁਰ ਸ਼ਹਿਰ ਦੇ ਸਮੂਹਿਕ ਵਿਕਾਸ ਲਈ 3 ਕਰੋੜ ਰੁਪਏ ਦਿੱਤੇ  ਹਨ। ਇਸ ਤੋਂ ਇਲਾਵਾ ਬੀ.ਆਰ.ਜੀ.ਐਫ. ਸਕੀਮ ਤਹਿਤ ਵੀ ਕਾਫ਼ੀ  ਫੰਡ ਪ੍ਰਾਪਤ ਹੋਏ ਜਿਸ ਨਾਲ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ।
         ਸ਼੍ਰੀ ਸੂਦ ਨੇ ਦੱਸਿਆ ਕਿ ਸ਼ਹਿਰ ਦੇ ਲੋਕਾਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ  7 ਨਵੇਂ ਟਿਊਬਵੈਲ ਲਗਾਏ ਗਏ ਹਨ ਅਤੇ 9 ਪੁਰਾਣੇ ਟਿਊਬਵੈਲਾਂ ਦੀ ਮੁਰੰਮਤ  ਕੀਤੀ ਗਈ ਹੈ ਤਾਂ ਜੋ ਗਰਮੀਆਂ ਦੇ ਦਿਨਾਂ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਤੰਗੀ ਨਾ ਆਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮੁਹੱਈਆ ਕਰਨ ਲਈ 18 ਹਜ਼ਾਰ ਕਰੋੜ  ਰੁਪਏ ਦੀ ਬਿਜਲੀ ਬਾਹਰਲੇ ਸੂਬਿਆਂ ਤੋਂ ਖਰੀਦ ਕੀਤੀ  ਹੈ ਤਾਂ ਜੋ ਲੋਕਾਂ ਨੂੰ  ਬਿਜਲੀ ਦੀ ਤੰਗੀ ਪਿਛਲੀ ਕਾਂਗਰਸ ਸਰਕਾਰ ਸਮੇਂ ਝੱਲਣੀ  ਪਈ ਸੀ, ਉਹ ਹੁਣ ਲੋਕਾਂ ਨੂੰ ਨਾ ਝੱਲਣੀ ਪਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ 4 ਨਵੇਂ ਥਰਮਲ ਪਲਾਂਟ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਤਿੰਨ ਥਰਮਲ ਪਲਾਂਟਾਂ ਤੇ ਕੰਮ ਤੇਜ਼ੀ ਨਾਲ ਚਲ ਰਿਹਾ ਹੈ  ਅਤੇ ਚੋਥੇ ਥਰਮਲ ਪਲਾਂਟ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦਾ ਨਾਹਰਾ  ’ ਰਾਜ ਨਹੀਂ ਸੇਵਾ ’ ਦੇ ਸਿਧਾਂਤ ਤੇ ਚਲਦੇ ਹੋਏ ਪੰਜਾਬ ਦਾ ਸਮੂਚਾ ਵਿਕਾਸ ਕਰ ਰਹੀ ਹੈ ਅਤੇ ਹੁਸ਼ਿਆਰਪੁਰ ਵਿਖੇ ਭੰਗੀ ਚੋਅ ਤੇ 5. 45  ਕਰੋੜ ਰੁਪਏ ਦੀ ਲਾਗਤ ਨਾਲ ਪੱਕੇ ਪੁੱਲ ਉਸਾਰੀ ਕਰਕੇ ਲੋਕਾਂ ਦੀ ਆਵਾਜਾਈ ਲਈ ਚਾਲੂ ਕਰ ਦਿੱਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ 9. 64 ਕਰੋੜ ਰੁਪਏ ਦੀ ਲਾਗਤ ਨਾਲ ਲੋਕਾਂ ਦੀ ਸਹੂਲਤ ਲਈ ਅਤਿ ਆਧੁਨਿਕ ਬਸ ਸਟੈਂਡ ਦੀ ਉਸਾਰੀ ਕੀਤੀ ਗਈ ਹੈ।  ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ-ਭਾਜਪਾ ਸਰਕਾਰ ਨੂੰ ਸਹਿਯੋਗ ਦੇਣ ਤਾਂ ਜੋ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕੇ।
        ਇਸ ਮੌਕੇ  ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ,  ਵਾਰਡ ਨੰ: 3 ਦੀ ਮਿਉਂਸਪਲ ਕੌਂਸਲਰ  ਸ਼੍ਰੀਮਤੀ ਸੁਸ਼ਮਾ ਸੇਤੀਆ ਅਤੇ  ਮੀਡੀਆ ਇੰਚਾਰਜ ਜ਼ਿਲ੍ਹਾ ਭਾਜਪਾ ਕਮਲਜੀਤ ਸੇਤੀਆ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਲਾਕੇ  ਦੀਆਂ ਮੰਗਾਂ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ।  ਸ਼੍ਰੀ ਗੁਰਮੀਤ ਸਿੰਘ ਨੇ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।  ਹੋਰਨਾਂ ਤੋਂ ਇਲਾਵਾ ਮਿਉਂਸਪਲ ਇੰਜੀਨੀਅਰ ਪਵਨ ਕੁਮਾਰ ਸ਼ਰਮਾ, ਰਾਮ ਪ੍ਰਕਾਸ਼, ਬ੍ਰਿਜ ਮੋਹਨ, ਸ਼੍ਰੀ ਕੋਹਲੀ ਅਤੇ ਇਲਾਕੇ ਦੇ ਪਤਵੰਤੇ ਸ਼ਹਿਰੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

ਜੋਸ਼ ਨੇ ਕੀਤਾ ਬੀਰਮਪੁਰ ਜਲ ਸਪਲਾਈ ਯੋਜਨਾ ਦਾ ਉਦਘਾਟਨ

ਤਲਵਾੜਾ, 2 ਜੂਨ: ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉਚਾ ਚੁਕਣ ਅਤੇ ਹਰ ਵਿਅਕਤੀ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਚਾਲੂ ਮਾਲੀ ਸਾਲ ਦੌਰਾਨ 546 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।  ਇਹ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ  ਬੀਬੀ ਮਹਿੰਦਰ ਕੌਰ ਜੋਸ਼ ਨੇ ਅੱਜ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੀਰਮਪੁਰ ਵਿਖੇ 23. 28 ਲੱਖ ਰੁਪਏ ਦੀ ਲਾਗਤ ਨਾਲ ਬਣੀ ਪੇਂਡੂ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। 
        ਬੀਬੀ ਜੋਸ਼ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ  ਪਿਛਲੇ ਸਾਲ 142 ਕਰੋੜ ਰੁਪਏ ਖਰਚ ਕਰਕੇ ਰਾਜ ਦੇ 351 ਸਕੂਲਾਂ ਵਿੱਚ ਬੁਨਿਆਂਦੀ ਢਾਂਚੇ ਨੂੰ ਬੇਹਤਰ ਬਣਾਇਆ ਗਿਆ ਹੈ ਅਤੇ ਵਿਦਿਆਰਥੀਆਂ ਨੁੰ ਮਿਆਰੀ ਅਤੇ ਉਚੇਰੀ ਸਿੱਖਿਆ ਮੁਹੱਈਆ ਕਰਨ ਲਈ 70 ਮਿਡਲ ਸਕੂਲਾਂ ਦਾ ਦਰਜਾ ਵਧਾ ਕੇ ਉਨ੍ਹਾਂ ਨੂੰ ਸੈਕੰਡਰੀ ਸਕੂਲ ਬਣਾਇਆ ਗਿਆ ਹੈ।  ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਹਨ ਕਿ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹੇ ।
         ਉਨ੍ਹਾਂ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ੍ਰ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਅਕਾਲੀ-ਭਾਜਪਾ ਸਰਕਾਰ ਵੱਲੋਂ ਰਾਜ ਦੇ ਸਮੂਹ ਪਿੰਡਾਂ ਅਤੇ ਸ਼ਹਿਰਾਂ ਨੂੰ 2012 ਤੱਕ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰ ਦਿੱਤਾ ਜਾਵੇਗਾ ਅਤੇ ਸ਼ਹਿਰਾਂ ਤੇ ਕਸਬਿਆਂ ਵਿੱਚ 100 ਪ੍ਰਤੀਸ਼ਤ ਸੀਵਰੇਜ਼ ਦੀ ਸਹੂਲਤ ਵੀ ਮੁਹੱਈਆ ਕਰ ਦਿੱਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ 188 ਪਿੰਡਾਂ ਵਿੱਚੋਂ 185 ਪਿੰਡਾਂ ਨੂੰ ਪੀਣ ਵਾਲਾ ਸਾਫ-ਸੁਥਰਾ ਪਾਣੀ ਮੁਹੱਈਆ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਰਹਿੰਦੇ  ਪਿੰਡਾਂ ਨੂੰ ਵੀ ਪੀਣ ਵਾਲੇ ਸਾਫ-ਸੁਥਰੇ  ਪਾਣੀ ਦੀ ਸਹੂਲਤ  ਦੇ ਦਿੱਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਨਲਕਿਆਂ ਦਾ ਪਾਣੀ ਪੀਣਯੋਗ ਨਾ ਹੋਣ ਕਰਕੇ  ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਅਤੇ ਉਨ੍ਹਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ   ਪੀਣ ਵਾਲਾ ਸਾਫ-ਸੁਥਰਾ ਪਾਣੀ ਮੁਹੱਈਆ ਕਰਨ ਲਈ ਜਲ ਸਪਲਾਈ ਸਕੀਮਾਂ ਦਾ ਵਿਸਥਾਰ ਕੀਤਾ ਗਿਆ ਹੈ।   ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ ਇਸ ਲਈ ਲਈ  ਲੋਕਾਂ ਨੂੰ ਚਾਹੀਦਾ ਹੈ ਕਿ ਉਹ  ਪਾਣੀ ਦੀ ਵਰਤੋਂ ਸੰਜਮ ਨਾਲ  ਕਰਨ।   ਉਨ੍ਹਾਂ ਦੱਸਿਆ ਕਿ ਬੀਰਮਪੁਰ ਵਿਖੇ ਬਣਾਈ ਗਈ ਪੇਂਡੂ ਜਲ ਸਪਲਾਈ ਸਕੀਮ ਤੋਂ 2 ਪਿੰਡਾਂ ਬੀਰਮਪੁਰ ਅਤੇ ਸ਼ਰਿਸ਼ਟਪੁਰ ਦੇ ਲਗਭਗ 1300 ਲੋਕਾਂ ਨੂੰ ਪੀਣ ਵਾਲਾ ਸਾਫ-ਸੁਥਰਾ ਪਾਣੀ ਸਪਲਾਈ ਹੋਵੇਗਾ। 
        ਹੋਰਨਾਂ ਤੋਂ ਇਲਾਵਾ ਐਸ ਡੀ ਓ ਜਲ ਸਪਲਾਈ ਤੇ ਸੈਨੀਟੇਸ਼ਨ ਮਹਿੰਦਰ ਲਾਲ, ਜੇ ਈ ਅਰਵਿੰਦ ਸੈਣੀ, ਅਮਰਜੀਤ ਸਿੰਘ, ਰਾਜ ਕੁਮਾਰ, ਗੁਰਪ੍ਰੀਤ ਸਿੰਘ, ਠੇਕੇਦਾਰ ਰਾਕੇਸ਼ ਕੁਮਾਰ, ਪੰਡਤ ਅਮ੍ਰਿਤ ਰਾਏ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਸਾਬਕਾ ਸਰਪੰਚ ਵਿਨੋਦ ਕੁਮਾਰੀ, ਸੰਮਤੀ ਮੈਂਬਰ ਹਰਜਿੰਦਰ ਕੌਰ, ਬਲਬੀਰ ਕੌਰ, ਕ੍ਰਿਪਾਲ  ਸਿੰਘ, ਕੇਹਰ ਸਿੰਘ, ਕੇਵਲ ਸਿੰਘ, ਸੋਹਨ ਸਿੰਘ, ਕਸ਼ਮੀਰ ਸਿੰਘ, ਇੰਦਰਜੀਤ ਸਿੰਘ, ਸਾਬਕਾ ਸਰਪੰਚ ਗੁਲਜਾਰ ਰਾਏ, ਕਰਮ ਸਿੰਘ, ਨੰਬਰਦਾਰ ਰੇਸ਼ਮ ਸਿੰਘ, ਨੰਬਰਦਾਰ ਅਰਜਨ ਸਿੰਘ, ਸੋਹਨ ਸਿੰਘ ਬਡਵਾਲ, ਸਰਪੰਚ ਮਾਣਕਢੇਰੀ ਪਾਲੋ, ਸੰਦੀਪ ਸਿੰਘ, ਸਨੇਹ ਪ੍ਰਭਾ, ਬਲਦੇਵ ਸਿੰਘ,  ਇਲਾਕੇ ਦੇ ਪੰਚ-ਸਰਪੰਚ ਅਤੇ ਅਕਾਲੀ-ਭਾਜਪਾ ਦੇ ਆਗੂ ਹਾਜ਼ਰ ਸਨ।

ਨਸ਼ਾ ਮੁਕਤ ਸਮਾਜ ਸਿਰਜਣ ਲਈ ਜਾਗਰੂਕਤਾ ਦੀ ਲੋੜ: ਢੀਂਡਸਾ


ਤਲਵਾੜਾ, 1 ਜੂਨ : ਦੇਸ਼ ਵਿਚ ਨਸ਼ਿਆਂ ਨੇ ਨੌਜਵਾਨ ਪੀੜ੍ਹੀ ਨੂੰ ਬੁਰੀ ਤਰਾਂ ਆਪਣੇ ਜਾਲ ਵਿਚ ਫਸਾ ਰੱਖਿਆ ਹੈ ਅਤੇ ਦੇਸ਼ ਨੂੰ ਤਰੱਕੀ ਦੇ ਰਾਹ ਲਿਜਾਣ ਲਈ ਨਸ਼ਾ ਮੁਕਤ ਸਮਾਜ ਦੀ ਲੋੜ ਹੈ ਜੋ ਜਾਗਰੂਕਤਾ ਨਾਲ ਕਾਇਮ ਹੋ ਸਕਦਾ ਹੈ, ਇਹ ਵਿਚਾਰ ਇੱਥੇ ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਨੇ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਈਕੋ ਕਲੱਬ ਵੱਲੋਂ ਕਰਵਾਏ ਨਸ਼ਾ ਵਿਰੋਧੀ ਚੇਤਨਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਇਸ ਦਿਸ਼ਾ ਵਿਚ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ਅਤੇ ਅਜਿਹੀਆਂ ਸਰਗਰਮੀਆਂ ਨਾਲ ਵਿਦਿਆਰਥੀ ਸਮਾਜ ਨੂੰ ਖੋਖਲਾ ਕਰ ਦੇਣ ਵਾਲੀਆਂ ਅਲਾਮਤਾਂ ਤੋਂ ਸੁਚੇਤ ਰਹਿਣਗੇ। ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਚੰਗੇ ਭਵਿੱਖ ਲਈ ਉਨ੍ਹਾਂ ਦਾ ਜਾਗਰੂਕ ਹੋਣਾ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਤੇ ਹੋਰ ਅਲਾਮਤਾਂ ਤੋਂ ਮੁਕਤੀ ਲਈ ਜਿੱਥੇ ਵਿੱਦਿਅਕ ਸੰਸਥਾਵਾਂ ਨੂੰ ਅਸਰਦਾਰ ਭੂਮਿਕਾ ਨਿਭਾਉਣੀ ਚਾਹੀਦੀ ਹੈ ਉਥੇ ਹਰੇਕ ਪੜ੍ਹੇ ਲਿਖੇ ਤੇ ਚੇਤਨ ਬੰਦੇ ਨੂੰ ਆਦਰਸ਼ ਨਾਗਰਿਕ ਵਾਂਗ ਦੇਸ਼ ਦੀ ਉਸਾਰੀ ਵਿਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਹਲਕਾ ਵਿਧਾਇਕ ਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਅਮਰਜੀਤ ਸਿੰਘ ਸਾਹੀ, ਸਕੂਲ ਮੁਖੀ ਸ਼੍ਰੀ ਦੇਸ ਰਾਜ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਬੱਚਿਆਂ ਵਿਚੋਂ ਨੇਹਾ, ਗੌਤਮ, ਗੌਰਵ, ਰਜਨੀ, ਨਿਸ਼ਾ ਨੇ ਵਿਚਾਰ ਪ੍ਰਗਟ ਕੀਤੇ ਅਤੇ ਜਸਕਿਰਨ ਦੇ ਗੀਤ ਤੋਂ ਇਲਾਵਾ ਅੰਚਿਤ, ਵਿਸ਼ਾਲ ਤੇ ਕਰਨ ਨੇ ਸਕਿੱਟ ਪੇਸ਼ ਕਰਕੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਥੇਦਾਰ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਜੁਗਿੰਦਰ ਮਿਨਹਾਸ, ਪੀ. ਸੀ ਜੈਨ, ਅਸ਼ੋਕ ਸੱਭਰਵਾਲ ਸਮੇਤ ਕਈ ਹੋਰ ਪਤਵੰਤੇ ਤੇ ਆਗੂ ਹਾਜਰ ਸਨ।

ਗੁਰਚਰਨ ਸਿੰਘ ਜੌਹਰ ਤੀਜੀ ਵਾਰ ਪ੍ਰਧਾਨ ਬਣੇ


ਤਲਵਾੜਾ, 1 ਜੂਨ: ਇੱਥੇ ਸ਼੍ਰੀ ਗੁਰੂ ਸਿੰਘ ਸਭਾ ਰਜਿ: ਤਲਵਾੜਾ ਦੀ ਚੋਣ ਬੜੇ ਸ਼ਾਂਤਮਈ ਮਾਹੌਲ ਵਿਚ ਹੋਈ। ਇਸ ਵਾਰ ਸ. ਗੁਰਚਰਨ ਸਿੰਘ ਜੌਹਰ ਨੇ ਆਪਣੇ ਵਿਰੋਧੀ ਉਮੀਦਵਾਰ ਸ. ਰਜਿੰਦਰ ਸਿੰਘ ਨਰੰਗ ਨੂੰ ਵੱਡੇ ਫਰਕ ਨਾਲ ਮਾਤ ਦਿੰਦਿਆਂ ਲਗਾਤਾਰ ਤੀਜੀ ਵਾਰ ਪ੍ਰਧਾਨ ਬਣਨ ਦਾ ਮਾਣ ਹਾਸਿਲ ਕੀਤਾ। ਸ. ਜੌਹਰ ਨੂੰ 175 ਵੋਟਾਂ ਪਈਆਂ ਜਦਕਿ ਸ. ਨਰੰਗ ਨੂੰ ਕੇਵਲ 65 ਵੋਟਾਂ ਹੀ ਪਈਆਂ। ਸ. ਜੌਹਰ ਨੇ ਕਿਹਾ ਕਿ ਉਹ ਗੁਰਬਾਣੀ ਦੇ ਪਸਾਰ ਅਤੇ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਸੰਗਤ ਤੇ ਸਹਿਯੋਗ ਨਾਲ ਇਸ ਦਿਸ਼ਾ ਵਿਚ ਯਤਨ ਜਾਰੀ ਰੱਖਣਗੇ ਅਤੇ ਨਵੀਂ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਸਾਬਕਾ ਪ੍ਰਧਾਨ, ਉਮਰਾਓ ਸਿੰਘ, ਸੁਰਿੰਦਰ ਸਿੰਘ, ਬਲਬੀਰ ਸਿੰਘ, ਅਰਵਿੰਦਰਪਾਲ ਸਿੰਘ ਉੱਭੀ, ਹਰਬੀਰ ਸਿੰਘ ਸੇਠੀ, ਦਵਿੰਦਰ ਸਿੰਘ ਸੇਠੀ, ਪ੍ਰੀਤਮ ਸਿੰਘ, ਅਮਰਪਾਲ ਸਿੰਘ ਜੌਹਰ, ਅਮਰਜੀਤ ਸਿੰਘ ਢਾਡੇਕਤਵਾਲ, ਨਰਦੀਪ ਸਿੰਘ, ਮਨਦੀਪ ਸਿੰਘ ਆਦਿ ਸਮੇਤ ਕਈ ਹੋਰ ਸਰਗਰਮ ਮੈਂਬਰ ਅਤੇ ਆਗੂ ਹਾਜਰ ਸਨ।

ਪੰਜਾਬ ਨਾਲ ਕੇਂਦਰ ਨੇ ਹਮੇਸ਼ਾ ਕਾਣੀ ਵੰਡ ਕੀਤੀ: ਸੁਖਦੇਵ ਸਿੰਘ ਢੀਂਡਸਾ

ਤਲਵਾੜਾ, 1 ਜੂਨ: ਕਾਂਗਰਸ ਦੇ ਰਾਜ ਵਿਚ ਕੇਂਦਰ ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਹੀ ਕਾਣੀਵੰਡ ਕਰਕੇ ਸੂਬੇ ਦੇ ਹਿੱਤਾਂ ਦਾ ਵਿਆਪਕ ਨੁਕਸਾਨ ਕੀਤਾ ਹੈ। ਇਹ ਵਿਚਾਰ ਇੱਥੇ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਸੀਨੀਅਰ ਅਕਾਲੀ ਆਗੂ ਨੇ ਸ਼ਾਹ ਨਹਿਰ ਗੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਚਾਹੇ ਉਹ ਉਦਯੋਗਾਂ ਨੂੰ ਰਿਆਇਤਾਂ ਦੇਣ ਦੀ ਗੱਲ ਹੋਵੇ ਜਾਂ ਫਿਰ ਫਸਲਾਂ ਦੀਆਂ ਕੀਮਤਾਂ ਨਿਰਧਾਰਨ ਦਾ ਮਸਲਾ ਹੋਵੇ, ਕੇਂਦਰ ਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚਿਆ, ਸਗੋਂ ਗਿਣੀਆਂ ਮਿੱਥੀਆਂ ਪੰਜਾਬ ਵਿਰੋਧੀ ਨੀਤੀਆਂ ਨਾਲ ਸੂਬੇ ਦੀ ਹਾਲਤ ਡਾਵਾਂਡੋਲ ਕਰ ਦਿੱਤੀ ਹੈ। ਸ. ਢੀਂਡਸਾ ਨੇ ਇਸ ਸਬੰਧ ਵਿਚ ਤਲਵਾੜਾ ਕਲੌਨੀ ਵਿਚ ਖਾਲੀ ਪਏ ਸੈਂਕੜੇ ਸਰਕਾਰੀ ਮਕਾਨਾਂ ਦੀ ਦੁਰਦਸ਼ਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਦੋਂ ਡੈਮ ਦੀ ਕਲੌਨੀ ਦਾ ਹਿਮਾਚਲ ਵਾਲਾ ਹਿੱਸਾ ਹਿਮਾਚਲ ਨੂੰ ਦੇਣ ਦੀ ਗੱਲ ਸੀ ਤਾਂ ਕੇਂਦਰ ਨੇ ਝੱਟ ਹੀ ਫੈਸਲਾ ਕਰਕੇ ਟੈਰਸ ਦੀ ਕਲੌਨੀ ਉੱਥੋਂ ਦੀ ਸਰਕਾਰ ਦੇ ਹਵਾਲੇ ਕਰ ਦਿੱਤੀ ਪਰੰਤੂ ਜਦੋਂ ਹੁਣ ਪੰਜਾਬ ਦੀ ਵਾਰੀ ਆਈ ਤਾਂ ਕੇਂਦਰ ਨੇ ਹਮੇਸ਼ਾ ਦੀ ਤਰਾਂ ਲਮਕਾਊ ਤੇ ਟਾਲਮਟੱਕੇ ਵਾਲੀ ਜਾਣੀ ਪਛਾਣੀ ਨੀਤੀ ਦੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਤਾਂ ਕੇਵਲ ਛੋਟੀ ਮਿਸਾਲ ਹੈ ਜਦਕਿ ਕੇਂਦਰ ਦੀਆਂ ਧੱਕੇਸ਼ਾਹੀਆਂ ਦਾ ਅਮਲ ਤਾਂ ਵੱਡੇ ਪੈਮਾਨੇ ਹਰ ਪੱਧਰ ਤੇ ਵੇਖਿਆ ਜਾ ਸਕਦਾ ਹੈ। ਸ. ਢੀਂਡਸਾ ਨੇ ਹੋਰ ਕਿਹਾ ਕਿ ਇਨ੍ਹਾਂ ਪ੍ਰਤੀਕੂਲ ਹਾਲਾਤਾਂ ਵਿਚ ਵੀ ਪੰਜਾਬ ਵਿਚ ਮੌਜੂਦਾ ਅਕਾਲੀ ਭਾਜਪਾ ਸਰਕਾਰ ਵੱਲੋਂ ਵੱਡੇ ਪੱਧਰ ਤੇ ਵਸੀਲਿਆਂ ਨੂੰ ਮਜਬੂਤ ਕਰਕੇ ਵਿਕਾਸ ਜਾਰੀ ਰੱਖਣ ਦਾ ਭਰਪੂਰ ਯਤਨ ਕੀਤਾ ਜਾ ਰਿਹਾ ਹੈ ਅਤੇ ਇੱਥੇ ਵਿਕਾਸ ਦੇ ਰਾਹ ਵਿਚ ਵੱਡਾ ਰੋੜਾ ਬਣੇ ਬਿਜਲੀ ਦੇ ਸੰਕਟ ਨੂੰ ਦੂਰ ਕਰਨ ਲਈ ਕਈ ਨਵੇਂ ਪ੍ਰਾਜੈਕਟ ਲਗਾਏ ਜਾ ਰਹੇ ਹਨ ਜਿਨ੍ਹਾਂ ਦੇ ਨਤੀਜੇ ਛੇਤੀ ਹੀ ਮਿਲਣਗੇ। ਇਸੇ ਤਰਾਂ ਸਰਕਾਰ ਵੱਲੋਂ ਵੱਡੀ ਗਿਣਤੀ ਵਿਚ ਨਵੀਂ ਭਰਤੀ ਕਰਕੇ ਕੰਮ ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸਦੀ ਸ਼ਲਾਘਾ ਕਰਨੀ ਬਣਦੀ ਹੈ। ਇੱਕ ਸਵਾਲ ਦੇ ਜਵਾਬ ਵਿਚ ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਵਿਚੋਂ ਉਦਯੋਗਾਂ ਦਾ ਦੂਜੇ ਰਾਜਾਂ ਵਿਚ ਪਲਾਇਨ ਅਸਲ ਵਿਚ ਕੇਂਦਰ ਦੀਆਂ ਮਾਰੂ ਨੀਤੀਆਂ ਦਾ ਨਤੀਜਾ ਹੈ ਅਤੇ ਇਸ ਮੰਤਵ ਲਈ ਉਹ ਆਪਣੀ ਪਾਰਟੀ ਦੇ ਝੰਡੇ ਹੇਠ ਕੇਂਦਰ ਵਿਚ ਆਵਾਜ ਬਕਾਇਦਾ ਬੁ¦ਦ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸ. ਅਮਰਜੀਤ ਸਿੰਘ ਸਾਹੀ ਵਿਧਾਇਕ ਦਸੂਹਾ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ, ਜਥੇਦਾਰ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਜਿਲ੍ਹਾ ਜਥੇਦਾਰ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਜਥੇਦਾਰ, ਚਰਨਜੀਤ ਸਿੰਘ ਕੌਲਪੁਰ, ਅਸ਼ੋਕ ਸੱਭਰਵਾਲ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਕਾਰਕੁੰਨ ਹਾਜਰ ਸਨ।

ਕੇਂਦਰ ਪੰਜਾਬ ਨੂੰ ਪਾਣੀਆਂ ਲਈ ਰਾਇਲਟੀ ਦੇਵੇ: ਅਵਿਨਾਸ਼ ਰਾਏ ਖੰਨਾ

ਤਲਵਾੜਾ, 1 ਜੂਨ: ਕੇਂਦਰ ਸਰਕਾਰ ਸਰਕਾਰ ਨੂੰ ਪੰਜਾਬ ਦੇ ਪਾਣੀਆਂ ਲਈ ਰਾਇਲਟੀ ਦੇਣੀ ਚਾਹੀਦੀ ਹੈ ਤਾਕਿ ਸੂਬੇ ਵਿਚ ਵਿਕਾਸ ਦੀ ਤੋਰ ਨੂੰ ਹੁਲਾਰਾ ਮਿਲ ਸਕੇ ਅਤੇ ਆਰਥਿਕ ਤੰਗੀਆਂ ਤੋਂ ਕੁਝ ਨਿਜਾਤ ਮਿਲ ਸਕੇ। ਇਹ ਪ੍ਰਗਟਾਵਾ ਸ਼੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਪੰਜਾਬ ਮਨੁੱਖੀ ਅਧਿਕਾਰੀ ਕਮਿਸ਼ਨ ਨੇ ਸ਼ਾਹ ਨਹਿਰ ਗੈਸਟ ਹਾਉਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰਦਿਆਂ ਕਿਹਾ ਕਿ ਦੇਸ਼ ਦੇ ਹੋਰਨਾਂ ਸੂਬਿਆਂ ਨੂੰ ਉਹਨਾਂ ਵਿਚ ਮਿਲਦੇ ਖਣਿਜਾਂ ਦੀ ਵਰਤੋਂ ਲਈ ਬਕਾਇਦਾ ਰਾਇਲਟੀ ਦਿੱਤੀ ਜਾਂਦੀ ਹੈ ਅਤੇ ਪੰਜਾਬ ਕੋਲ ਕੇਵਲ ਦੋ ਹੀ ਪ੍ਰਮੁੱਖ ਆਮਦਨ ਦੇ ਸਾਧਨ ਹਨ ਜਿਹਨਾਂ ਵਿਚ ਇਕ ਖੇਤੀ ਅਤੇ ਦੂਜਾ ਇਸਦੇ ਦਰਿਆਈ ਪਾਣੀ। ਖੇਤੀ ਸੈਕਟਰ ਵਿਚ ਪੰਜਾਬ ਦੇਸ਼ ਦੇ ਅੰਨ ਭੰਡਾਰ ਵਿਚ ਜਿੱਥੇ 45 ਪ੍ਰਤੀਸ਼ਤ ਅਨਾਜ ਅਤੇ 25 ਪ੍ਰਤੀਸ਼ਤ ਚਾਵਲ ਦਿੰਦਾ ਹੈ ਅਤੇ ਇੱਥੇ ਇਹ ਵਿਸ਼ੇਸ਼ ਤੌਰ ਤੇ ਜਿਕਰਯੋਗ ਹੈ ਕਿ ਪੰਜਾਬ ਦੇ ਪਾਣੀਆਂ ਦਾ ਵੱਡਾ ਹਿੱਸਾ ਚਾਵਲ ਦੀ ਖੇਤੀ ਤੇ ਖਰਚ ਹੋ ਰਿਹਾ ਹੈ ਜਿੱਥੇ ਇੱਕ ਕਿਲੋ ਚਾਵਲ ਪੈਦਾ ਕਰਨ ਲਈ ਤਿੰਨ ਹਜਾਰ ਲੀਟਰ ਪਾਣੀ ਦੀ ਖਪਤ ਹੁੰਦੀ ਹੈ। ਪਰ ਕੌਮੀ ਪੱਧਰ ਤੇ ਮੁੱਲ ਨਿਰਧਾਰਿਤ ਕਰਨ ਵੇਲੇ ਇਹਨਾਂ ਤੱਥਾਂ ਨੂੰ ਉੱਕਾ ਹੀ ਅਣਗੌਲਿਆਂ ਕਰਕੇ ਹੋਰਨਾਂ ਸੂਬਿਆਂ ਵਾਂਗ ਹੀ ਆਮ ਕੀਮਤ ਦਿੱਤੀ ਜਾਂਦੀ ਹੈ। ਇਸ ਤਰਾਂ ਪੰਜਾਬ ਦੀ ਕਿਸਾਨੀ ਨੂੰ ਦੂਹਰੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਉਂਝ ਵੀ ਇਸ ਵੇਲੇ ਵੱਡੇ ਜਲ ਸੰਕਟ ਵਿਚੋਂ ¦ਘ ਰਿਹਾ ਹੈ ਅਤੇ ਇਸ ਦੇ ਬਾਵਜੂਦ ਇਸ ਦੇ ਪਾਣੀਆਂ ਨੂੰ ਮੁਫਤ ਵਿਚ ਹੀ ਵਰਤਿਆ ਜਾ ਰਿਹਾ ਹੈ ਜੋ ਸਰਾਸਰ ਧੱਕੇਸ਼ਾਹੀ ਹੈ। ਉਹਨਾਂ ਹੋਰ ਕਿਹਾ ਕਿ ਕੇਂਦਰ ਸਰਕਾਰ ਨੂੰ ਦੂਜੇ ਦੇਸ਼ਾਂ ਵਿਚ ਭਾਰਤੀ ਮੂਲ ਦੇ ਨਾਗਰਿਕਾਂ ਦੇ ਜਾਨਮਾਲ ਦੀ ਰਾਖੀ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਅਤੇ ਹਾਲ ਹੀ ਪਾਕਿਸਤਾਨ ਵਿਚ ਦਹਿਸ਼ਤ ਦਾ ਸ਼ਿਕਾਰ ਹੋ ਕੇ ਮੁਸਲਮਾਨ ਬਣਨ ਵਾਲੇ 15 ਹਿੰਦੂ ਪਰਿਵਾਰਾਂ ਦੇ ਮਾਮਲੇ ਨੂੰ ਸੰਜੀਦਗੀ ਨਾਲ ਨਜਿੱਠਣਾ ਚਾਹੀਦਾ ਹੈ। ਇਸੇ ਤਰਾਂ ਕੇਂਦਰ ਦੀ ਪੰਜਾਬ ਪ੍ਰਤੀ ਨਕਾਰਾਤਮਕ ਪਹੁੰਚ ਤੇ ਟਕੋਰ ਕਰਦਿਆਂ ਸ਼੍ਰੀ ਖੰਨਾ ਨੇ ਕਿਹਾ ਕਿ ਕੇਂਦਰ ਨੇ ਪੰਜਾਬ ਨੂੰ ਕੋਈ ਨਵੇਂ ਪ੍ਰਾਜੈਕਟ ਦੇਣ ਦੀ ਬਜਾਏ ਪਿਛਲੇ ਸਮੇਂ ਦੌਰਾਨ ਮਨਜੂਰ ਹੋਏ ਦੋ ਵੱਡੇ ਪ੍ਰਾਜੈਕਟ ਜਿਨ੍ਹਾਂ ਵਿਚ ਡਿਫੈਂਸ ਯੂਨੀਵਰਸਿਟੀ ਦੀ ਸਥਾਪਨਾ ਅਤੇ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਨੂੰ ਜੋੜਨ ਲਈ 900 ਕਰੋੜ ਰੁਪਏ ਦਾ ਪ੍ਰਾਜੈਕਟ ਠੰਢੇ ਬਸਤੇ ਵਿਚ ਪਾ ਦਿੱਤਾ ਹੈ। ਰੇਲ ਪ੍ਰਾਜੈਕਟ ਵਿਚ ਕਰੀਬ 37 ਕਿਲੋਮੀਟਰ ਲੰਮੀ ਲਾਈਨ ਦੀ ਉਸਾਰੀ ਕਰਕੇ ਦੋਵਾਂ ਧਾਰਮਿਕ ਨਗਰੀਆਂ ਨੂੰ ਆਪਸ ਵਿਚ ਜੋੜਿਆ ਜਾ ਸਕਦਾ ਸੀ ਜਿਸਤੋਂ ਹੁਣ ਪੰਜਾਬੀਆਂ ਨੂੰ ਮਹਿਰੂਮ ਹੋਣਾ ਪੈ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਅਸ਼ੋਕ ਸੱਭਰਵਾਲ ਬਲਾਕ ਪ੍ਰਧਾਨ ਸਮੇਤ ਕਈ ਹੋਰ ਸਥਾਨਿਕ ਆਗੂ ਹਾਜਰ ਸਨ।

ਸਾਂਪਲਾ ਵੱਲੋਂ ਵੈਬਸਾਈਟ ਅਤੇ ਕਿਤਾਬਾਂ ਰਿਲੀਜ਼

ਹੁਸ਼ਿਆਰਪੁਰ, 1 ਜੂਨ: ਸੁਸਾਇਟੀ ਫਾਰ ਗਲੋਬਲ ਲੀਡਰਸ਼ਿਪ ਅਤੇ ਸੋਸ਼ਲ ਚੇਜ ਵੱਲੋਂ ਬੀਤੀ ਸ਼ਾਮ ਹੋਟਲ ਪ੍ਰੈਜੀਡੈਂਸੀ ਹੁਸ਼ਿਆਰਪੁਰ ਵਿਖੇ ਪ੍ਰੋ: ਸਾਂਪਲਾ ਓਮ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਅਮਰੀਕਾ ਦੀ ਤਰਾਂ ਭਾਰਤ ਵਿੱਚ ਵੀ ਸਮਾਜਿਕ ਪ੍ਰੀਵਰਤਨ ਲਿਆਉਣ ਦੀ ਸ਼ੁਰੂਆਤ ਕਰਨ ਲਈ ’ ਓ ਫੈਕਟਰ ਫਾਰ ਇੰਡੀਆ ਆਰਗੇਨਾਈਜੇਸ਼ਨ ’ ਨਾਮੀ ਵੈਬਸਾਈਟ ਦਾ ਉਦਘਾਟਨ ਕੀਤਾ ਗਿਆ। ਇਸ ਵੈਬਸਾਈਟ ਦਾ ਉਦਘਾਟਨ ਕਰਨ ਲਈ ਕਾਮਨ ਵੈਲਥ ਯੂਥ ਪ੍ਰੋਗਰਾਮ ਦੀ ਚੇਅਰਪਰਸਨ ਅਤੇ ਕਾਮਨ ਵੈਲਥ  ਚੈਂਪੀਅਨ ਗਰਲ ਮਿਸ ਸਾਰਿਕਾ ਕਟੋਚ ਉਚੇਚੇ ਤੌਰ ਤੇ ਲੰਦਨ ਤੋਂ ਇਥੇ ਪਹੁੰਚੇ। ਇਨ੍ਹਾਂ ਦੇ ਨਾਲ ਚੇਅਰਪਰਸਨ ਪੰਜਾਬ ਖਾਦੀ ਬੋਰਡ ਵਿਜੇ ਸਾਂਪਲਾ ਵੀ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ।  ਇਸ ਮੌਕੇ ਤੇ ਗਰਲ ਪਾਵਰ (ਸੰਕਲਪ) ਅਤੇ ’ ਲਰਨਿੰਗ ਕਿਡਸ ਵੇ ’ ਨਾਂ ਦੀਆਂ ਕਿਤਾਬਾਂ ਵੀ ਮੁੱਖ ਮਹਿਮਾਨ ਵਲੋਂ ਰਲੀਜ਼ ਕੀਤੀਆਂ ਗਈਆਂ।
        ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਪ੍ਰੋ: ਸਾਂਪਲਾ ਨੇ ਅਮਰੀਕਾ ਵਿੱਚ ਹੋਏ ਸੋਸ਼ਲ ਪ੍ਰੀਵਰਤਨ ਅਤੇ ਵੈਬ ਸਾਈਟ ਬਾਰੇ ਆਏ ਹੋਏ ਮਹਿਮਾਨਾਂ ਨੂੰ ਜਾਣੂ ਕਰਾਇਆ। ਉਨ੍ਹਾਂ ਦੱਸਿਆ ਕਿ ਇਹ ਵੈਬ ਸਾਈਟ ਭਾਰਤ ਵਿੱਚੋਂ ਗਰੀਬੀ ਨੂੰ ਦੂਰ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ। ਇਸ ਮੌਕੇ ਡਾ. ਵਰਿੰਦਰ ਕੁਮਾਰ ਸਟੇਜ ਸਕੱਤਰ ਦੀ ਭੁਮਿਕਾ ਨਿਭਾਈ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ  ਜਨਰਲ ਸਕੱਤਰ ਡਾ. ਬਲਵਿੰਦਰ ਕੁਮਾਰ, ਕੈਸ਼ੀਅਰ ਕਸ਼ਮੀਰ ਲੱਧੜ, ਵਾਈਸ ਪ੍ਰਧਾਨ ਡਾ. ਐਮ.ਐਲ. ਪੁਰੀ, ਵਾਈਸ ਪ੍ਰਧਾਨ ਆਰ. ਡੀ. ਬੱਧਣ,  ਜਾਇੰਟ ਸੈਕਟਰੀ ਨਾਲੰਦਾ ਸਰੋਆ ਅਤੇ ਬਲਵੰਤ ਸਿੰਘ ਖੇੜਾ ਵੀ ਹਾਜ਼ਰ ਸਨ।

ਸੂਦ ਨੇ ਕੀਤਾ ਹੁਸ਼ਿਆਰਪੁਰ ਵਿਚ ਨਵੀਆਂ ਸੜਕਾਂ ਦਾ ਉਦਘਾਟਨ

ਹੁਸ਼ਿਆਰਪੁਰ, 1 ਜੂਨ:  ਨਗਰ ਕੌਂਸਲ ਹੁਸ਼ਿਆਰਪੁਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਵਿੱਚ ਬੀਤੀ ਸ਼ਾਮ ਵਾਰਡ ਨੰ: 17 ਦੇ ਮੁਹੱਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ ਵਿੱਚ 19. 48 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਬਣੀਆਂ ਸੜਕਾਂ ਦਾ ਉਦਘਾਟਨ ਜੰਗਲਾਤ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ  ਕੀਤਾ। ਇਸ ਮੌਕੇ ਤੇ ਮੁਹੱਲਾ ਨਿਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੂਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਨਗਰ ਕੌਂਸਲ ਹੁਸ਼ਿਆਰਪੁਰ ਦੇ ਸਰਵਪੱਖੀ ਵਿਕਾਸ ਲਈ ਤਿੰਨ ਕਰੋੜ ਰੁਪਏ ਦਿੱਤੇ ਸਨ ਜਿਨ੍ਹਾਂ ਵਿੱਚੋਂ ਅੱਜ ਇਨ੍ਹਾਂ ਸੜਕਾਂ ਦਾ ਨਿਰਮਾਣ ਅਤੇ ਹੋਰ ਵਿਕਾਸ ਕਾਰਜ ਕੀਤੇ ਗਏ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਮੁਹੱਲਾ ਨਿਵਾਸੀਆਂ ਨੁੰ ਆਉਣ ਜਾਣ ਦੀ ਵਧੀਆ ਸੁਵਿਧਾ ਮਿਲੇਗੀ।  ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ ਦੀ ਮੁਹੱਲਾ ਵੈਲਫੇਅਰ ਕਮੇਟੀ  ਦੇ ਮੈਂਬਰ ਮੁੱਹਲੇ ਦੇ ਵਿਕਾਸ ਲਈ ਕਾਫ਼ੀ ਸਰਗਰਮ ਹਨ ਜਿਨ੍ਹਾਂ ਦੇ ਯਤਨਾਂ ਸਦਕਾ ਹੀ ਇਸ ਮੁਹੱਲੇ ਦਾ ਵਿਕਾਸ ਹੋ ਰਿਹਾ ਹੈ।  ਉਨ੍ਹਾਂ ਕਿਹਾ ਕਿ ਵਾਰਡ ਨੰ: 17 ਦੇ ਵਿਕਾਸ ਕਾਰਜਾਂ ਲਈ 20 ਲੱਖ ਰੁਪਏ ਦੇ ਟੈਂਡਰ ਲਗਾਏ ਜਾ ਚੁੱਕੇ ਹਨ ਅਤੇ ਇਨ੍ਹਾਂ ਤੋਂ ਇਲਾਵਾ 29 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀਆਂ ਸਕੀਮਾਂ ਪਾਸ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਹੁਸ਼ਿਆਰਪੁਰ ਨੂੰ ਬੈਕਵਰਡ ਰਿਜ਼ਨ ਗਰਾਂਟ ਫੰਡ (ਬੀ.ਆਰ.ਜੀ.ਐਫ. ) ਸਕੀਮ ਤਹਿਤ  ਇੱਕ ਕਰੋੜ 80 ਲੱਖ ਰੁਪਏ ਪ੍ਰਾਪਤ ਹੋਏ ਹਨ ਜਿਨ੍ਹਾਂ ਨਾਲ ਸ਼ਹਿਰ ਦਾ ਸਰਵਪੱਖੀ ਵਿਕਾਸ ਕੀਤਾ ਜਾਵੇਗਾ।
        ਪ੍ਰਧਾਨ ਨਗਰ ਕੌਂਸਲ  ਸ਼ਿਵ ਸੂਦ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਹੁਸ਼ਿਆਰਪੁਰ ਦੇ  ਸਰਵਪੱਖੀ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਸਾਰੇ ਵਾਰਡਾਂ ਵਿੱਚ ਵਿਕਾਸ ਦੇ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ 7 ਨਵੇਂ ਟਿਊਬਵੈਲ ਲਗਾਏ ਗਏ ਹਨ ਅਤੇ ਸ਼ਹਿਰ ਦੇ ਪੁਰਾਣੇ 9 ਟਿਊਬਵੈਲ ਰੀ-ਬੋਰ ਕਰਵਾਏ ਗਏ ਹਨ ਜਿਸ ਨਾਲ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਰੇ ਵਾਰਡਾਂ ਦੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ। ਸ਼ਹਿਰ ਨੂੰ ਸੁੰਦਰ ਬਣਾਉਣ ਲਈ ਪਾਰਕਾਂ ਵਿੱਚ ਪੌਦੇ ਅਤੇ ਬੱਚਿਆਂ ਲਈ ਝੂਲੇ ਲਗਾਏ ਜਾ ਰਹੇ ਹਨ। ਬਜ਼ੁਰਗਾਂ ਦੇ ਬੈਠਣ ਲਈ 11 ਪਾਰਕਾਂ ਵਿੱਚ ਬੈਂਚ ਲਗਵਾਏ ਗਏ ਹਨ ਅਤੇ ਬਾਕੀ ਪਾਰਕਾਂ ਵਿੱਚ ਵੀ ਜਲਦੀ ਹੀ ਬੈਂਚ ਲਗਾਏ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਰਹਿੰਦਾ ਸੀਵਰੇਜ਼ ਦਾ ਕੰਮ ਵੀ ਜਲਦੀ ਹੀ ਕਰਵਾਇਆ ਜਾ ਰਿਹਾ ਹੈ।
        ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਜਦੋਂ ਵੀ ਅਕਾਲੀ-ਭਾਜਪਾ ਸਰਕਾਰ  ਹੋਂਦ ਵਿੱਚ ਆਉਂਦੀ ਹੈ, ਉਦੋਂ ਹੀ ਸ਼ਹਿਰਾਂ ਅਤੇ ਪਿੰਡਾਂ ਦੇ ਵਿਕਾਸ ਕਾਰਜ ਜੰਗੀ ਪੱਧਰ ਤੇ ਸ਼ੁਰੂ ਹੁੰਦੇ ਹਨ।  ਉਨ੍ਹਾਂ ਕਿਹਾ ਕਿ  ਸ਼੍ਰੀ ਤੀਕਸ਼ਨ ਸੂਦ ਜੰਗਲਾਤ, ਮੈਡੀਕਲ ਸਿੰ੍ਯਖਆ ਤੇ ਖੋਜ ਅਤੇ ਕਿਰਤ  ਮੰਤਰੀ ਪੰਜਾਬ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਨਾਰਾ ਵਿਖੇ 60 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਕਮਾਂਡੋ ਟਰੇਨਿੰਗ ਅਕੈਡਮੀ ਸਥਾਪਿਤ ਕੀਤੀ ਜਾ ਰਹੀ ਹੈ ਅਤੇ  ਹੁਸ਼ਿਆਰਪੁਰ-ਊਨਾ ਰੋਡ ਤੇ 70 ਕਰੋੜ ਰੁਪਏ ਦੀ ਲਾਗਤ ਨਾਲ ਸ਼੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਸਥਾਪਿਤ ਕੀਤੀ ਜਾ ਰਹੀ ਹੈ।
        ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ ਵੈਲਫੇਅਰ ਕਮੇਟੀ ਦੇ ਪ੍ਰਧਾਨ ਸ਼੍ਰੀ ਗੁਰਬਚਨ ਸਿੰਘ ਨੇ ਇਸ ਮੌਕੇ ਤੇ ਸ਼੍ਰੀ ਤੀਕਸ਼ਨ ਸੂਦ ਨੂੰ ਜੀ ਆਇਆਂ ਕਹਿੰਦੇ ਹੋਏ ਮੁਹੱਲੇ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਾਇਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਿਉਂਸਪਲ ਇੰਜੀਨੀਅਰ ਪਵਨ ਸ਼ਰਮਾ, ਸ਼ਹਿਰੀ ਮੰਡਲ ਪ੍ਰਧਾਨ ਅਸ਼ਵਨੀ ਓਹਰੀ, ਪ੍ਰਧਾਨ ਟਰਾਂਸਪੋਰਟ ਸੈਲ ਵਿਨੋਦ ਪਰਮਾਰ, ਐਮ ਸੀ ਬਲਵਿੰਦਰ ਬਿੰਦੀ, ਮੁਹੱਲਾ ਵੈਲਫੇਅਰ ਕਮੇਟੀ ਦੇ ਸਕੱਤਰ ਦਿਲਬਾਗ ਸਿੰਘ ਸੇਹਰਾ ਐਡਵੋਕੇਟ ਅਤੇ ਹੋਰ ਪਤਵੰਤੇ ਇਸ ਮੌਕੇ ਤੇ ਹਾਜ਼ਰ ਸਨ।

ਸਸੋਲੀ ਜਲ ਸਪਲਾਈ ਸਕੀਮ ਦਾ ਸੂਦ ਵੱਲੋਂ ਉਦਘਾਟਨ

ਹੁਸ਼ਿਆਰਪੁਰ, 1 ਜੂਨ: ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ  166 ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਨ ਲਈ ਚਾਲੂ ਵਿੱਤੀ ਸਾਲ ਦੌਰਾਨ 27 ਕਰੋੜ ਰੁਪਏ  ਖਰਚ ਕੀਤੇ ਜਾ ਰਹੇ ਹਨ।  ਇਹ ਪ੍ਰਗਟਾਵਾ ਜੰਗਲਾਤ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਅੱਜ ਪਿੰਡ ਸਸੋਲੀ   ਵਿਖੇ  36 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।  ਇਸ ਜਲ ਸਪਲਾਈ ਸਕੀਮ ਨਾਲ 2 ਪਿੰਡਾਂ ਸਸੋਲੀ ਅਤੇ ਸੀਣਾਂ  ਦੇ ਲਗਭਗ 3000 ਲੋਕਾਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਹੋਵੇਗਾ।
        ਸ਼੍ਰੀ ਸੂਦ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ 336 ਪਿੰਡਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ 23 ਕਰੋੜ ਰੁਪਏ ਖਰਚ ਕਰਕੇ ਜਲ ਸਪਲਾਈ ਸਕੀਮਾਂ ਦਾ ਕੰਮ ਮੁਕੰਮਲ ਕੀਤਾ ਗਿਆ ਹੈ ਅਤੇ ਆਉਂਦੇ ਸਾਲ ਤੱਕ ਹੁਸ਼ਿਆਰਪੁਰ ਦੇ ਸਾਰੇ ਪਿੰਡਾਂ ਨੂੰ ਪੀਣ ਵਾਲੇ ਸਾਫ-ਸੁਥਰੇ ਪਾਣੀ  ਦੀ ਸਹੂਲਤ ਮੁਹੱਈਆ ਕਰ ਦਿੱਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਸ਼ਹਿਰੀ ਖੇਤਰ ਵਿੱਚ 16 ਅਤੇ ਪੇਂਡੂ ਖੇਤਰਾਂ ਵਿੱਚ 12 ਨਵੀਆਂ ਜਲ ਸਪਲਾਈ ਸਕੀਮਾਂ ਲਗਾਈਆਂ ਜਾ ਚੁੱਕੀਆਂ ਹਨ।  ਉਨ੍ਹਾਂ ਕਿਹਾ ਕਿ ਨਲਕਿਆਂ ਦਾ ਪਾਣੀ ਹੁਣ ਪੀਣਯੋਗ ਨਹੀਂ ਰਿਹਾ ਹੈ। ਇਸ ਕਰਕੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਜਲ ਸਪਲਾਈ ਸਕੀਮਾਂ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਅਤੇ  ਇਨ੍ਹਾਂ ਸਕੀਮਾਂ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ 100 ਪ੍ਰਤੀਸ਼ਤ ਸਾਫ-ਸੁਥਰਾ ਕੀਟਾਣੂ ਰਹਿਤ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ।  ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਪੰਜਾਬ ਸਰਕਾਰ ਨੇ 18 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਬਾਹਰਲੇ ਸੂਬਿਆਂ ਤੋਂ ਖਰੀਦੀ ਹੈ।  ਉਨ੍ਹਾਂ ਕਿਹਾ ਕਿ ਬਿਜਲੀ ਦੇ ਉਤਪਾਦਨ ਵਿੱਚ ਵਾਧਾ ਕਰਨ ਲਈ ਅਕਾਲੀ-ਭਾਜਪਾ ਸਰਕਾਰ ਨੇ ਚਾਰ  ਵੱਡੇ ਥਰਮਲ ਪਲਾਂਟ ਲਗਾਏ ਹਨ ਜਿਨ੍ਹਾਂ ਵਿੱਚੋਂ ਤਿੰਨ ਥਰਮਲ ਪਲਾਂਟਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ। ਇਨ੍ਹਾਂ ਦੇ ਮੁਕੰਮਲ ਹੋਣ ਨਾਲ ਰਾਜ ਦੇ ਲੋਕਾਂ ਨੂੰ ਜਿਥੇ 24 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ, ਉਥੇ ਪੰਜਾਬ ਦੂਸਰੇ ਸੂਬਿਆਂ ਨੂੰ ਵੀ ਬਿਜਲੀ ਸਪਲਾਈ ਕਰਨ ਦੇ ਸਮਰੱਥ ਹੋ ਜਾਵੇਗਾ।
        ਸ਼੍ਰੀ ਸੂਦ ਨੇ ਵੱਧ ਰਹੀ ਮਹਿੰਗਾਈ ਲਈ ਕੇਂਦਰ ਦੀ ਯੂ.ਪੀ.ਏ.  ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਖਾਣ-ਪੀਣ ਵਾਲੀਆਂ ਚੀਜਾਂ ਦੀਆਂ ਕੀਮਤਾਂ ਐਨੀਆਂ ਵਧਾ ਦਿੱਤੀਆਂ ਹਨ ਕਿ ਆਮ ਆਦਮੀ ਲਈ ਦਾਲ-ਰੋਟੀ ਖਾਣੀ ਵੀ ਪਹੁੰਚ ਤੋਂ ਬਾਹਰ ਹੋ ਗਈ ਹੈ।  ਉਨ੍ਹਾਂ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ 18. 50 ਲੱਖ ਪ੍ਰੀਵਾਰਾਂ ਨੂੰ 4/- ਰੁਪਏ ਕਿਲੋ ਆਟਾ ਅਤੇ 20/- ਰੁਪਏ ਕਿਲੋ ਦਾਲ  ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਗਰੀਬ ਪ੍ਰੀਵਾਰ ਇਸ ਸਕੀਮ ਦਾ ਲਾਭ ਨਹੀਂ ਉਠਾ ਸਕੇ, ਉਨ੍ਹਾਂ ਨੂੰ ਦੁਬਾਰਾ ਨੀਲੇ ਕਾਰਡ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਕੋਈ ਵੀ ਗਰੀਬ ਵਿਅਕਤੀ ਦਾਲ-ਰੋਟੀ ਤੋਂ ਵਾਂਝਾ ਨਾ ਰਹੇ।  ਸ਼੍ਰੀ ਸੂਦ ਨੇ ਕਿਹਾ ਕਿ ਕਸਬਾ ਚੱਬੇਵਾਲ ਵਿਖੇ ਨਵੇਂ ਬਸ ਸਟੈਂਡ ਦੀ ਉਸਾਰੀ ਜਲਦੀ ਕੀਤੀ ਜਾ ਰਹੀ ਹੈ।  ਇਸ ਮੌਕੇ ਸ਼੍ਰੀ ਤੀਕਸ਼ਨ ਸੂਦ ਜੰਗਲਾਤ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੂੰ ਪਿੰਡ ਦੀ ਗਰਾਮ ਪੰਚਾਇਤ ਤੇ ਲੋਕਾਂ ਵੱਲੋਂ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
        ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਦਿਹਾਤੀ ਮੰਡਲ ਪ੍ਰਧਾਨ ਵਿਜੇ ਪਠਾਨੀਆ, ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਅਮਰਜੀਤ ਸਿੰਘ ਗਿੱਲ, ਐਸ ਡੀ ਓ ਜਸਵਿੰਦਰ ਸਿੰਘ, ਜੇ ਈ ਵਿਕਾਸ ਸੈਣੀ, ਸਤਪਾਲ ਸਿੰਘ ਬੱਬੀ, ਨਿਰਮਲ ਸਿੰਘ ਭੀਲੋਵਾਲ, ਸੁਰਿੰਦਰ ਪਾਲ ਸਿੰਘ ਸੰਧੂ, ਸਰਪੰਚ ਹਰਬੰਸ ਸਿੰਘ,  ਇਲਾਕੇ ਦੇ ਸਰਪੰਚ-ਪੰਚ ਅਤੇ ਅਕਾਲੀ-ਭਾਜਪਾ ਨੇਤਾ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਜਨਗਣਨਾ, ਚੋਣਾਂ ਤੇ ਲੈਂਡ ਰਿਕਾਰਡ ਸਬੰਧੀ ਮੀਟਿੰਗ ਹੋਈ

ਹੁਸ਼ਿਆਰਪੁਰ, 1 ਜੂਨ:  ਲੈਂਡ ਰਿਕਾਰਡ ਦੀ ਕੰਪਿਊਟਰਾਈਜੇਸ਼ਨ, ਜਨਗਣਨਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ  ਮਿੰਨੀ ਸਕੱਤਰੇਤ ਵਿਖੇ ਵਧੀਕ ਡਿਪਟੀ ਕਮਿਸ਼ਨਰ (ਜ)  ਹਰਮਿੰਦਰ ਸਿੰਘ ਦੀ ਪ੍ਰਧਾਨਗੀ  ਹੇਠ ਮੀਟਿੰਗ  ਹੋਈ। ਮੀਟਿੰਗ ਵਿੱਚ  ਸਾਲ 2009-10 ਦੀਆਂ ਜਮ੍ਹਾਂ ਬੰਦੀਆਂ ਜੋ ਕਿ ਕੰਪਿਊਟਰ ਰਾਹੀਂ ਤਿਆਰ ਕੀਤੀਆਂ ਜਾਣੀਆਂ ਹਨ,  ਜਿਨ੍ਹਾਂ ਦੀ ਗਿਣਤੀ 246 ਹੈ , ਬਾਰੇ  ਵਿਸਥਾਰਪੂਰਵਕ ਚਰਚਾ ਕੀਤੀ ਗਈ।  ਉਨ੍ਹਾਂ ਦੱਸਿਆ ਕਿ ਤਹਿਸੀਲ ਦਸੂਹਾ ਦਾ 2004-05 ਦੀਆਂ ਜਮ੍ਹਾਂ ਬੰਦੀਆਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਉਨ੍ਹਾਂ ਅਧਿਕਾਰੀਆਂ ਨੂੰ ਬਾਕੀ ਤਹਿਸੀਲਾਂ ਅਤੇ ਸਬ-ਤਹਿਸੀਲਾਂ ਦਾ ਕੰਮ 10 ਜੂਨ ਤੱਕ ਮੁਕੰਮਲ ਕਰਨ ਲਈ ਕਿਹਾ।  ਮੀਟਿੰਗ ਵਿੱਚ ਤਹਿਸੀਲਾਂ / ਸਬ ਤਹਿਸੀਲ ਪੱਧਰ ਤੇ ਬਣਾਏ ਜਾਣ ਵਾਲੇ ਫਰਦ ਕੇਂਦਰ ਅਤੇ ਵਰਕ ਸਟੇਸ਼ਨਾਂ ਬਾਰੇ ਵੀ ਫੈਸਲੇ ਲਏ ਗਏ।  ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਸਬੰਧੀ ਵੋਟਰ ਸੂਚੀ ਦੀ ਤਿਆਰੀ  ਦੇ ਕੰਮ ਬਾਰੇ ਜਾਇਜ਼ਾ ਲਿਆ ਗਿਆ ।  ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ  ਜਨ ਗਣਨਾ  ਦੇ ਕੰਮ ਨੂੰ ਮਿਥੇ ਸਮੇਂ ਅਨੁਸਾਰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ ਕਿਹਾ।         
           ਇਸ ਮੀਟਿੰਗ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਭੁਪਿੰਦਰਜੀਤ ਸਿੰਘ, ਜ਼ਿਲ੍ਹਾ ਸਿਸਟਮ ਮੈਨੇਜਰ ਰਿੰਪਲ ਗੁਪਤਾ, ਤਹਿਸੀਲਦਾਰ ਦਸੂਹਾ ਦਰਬਾਰਾ ਸਿੰਘ ਰੰਧਾਵਾ, ਤਹਿਸੀਲਦਾਰ ਮੁਕੇਰੀਆਂ ਜਸਬੀਰ ਸਿੰਘ, ਨਾਇਬ ਤਹਿਸੀਲਦਾਰ ਮਾਹਿਲਪੁਰ ਗੁਰਦੇਵ ਸਿੰਘ,  ਨਾਇਬ ਤਹਿਸੀਲਦਾਰ ਟਾਂਡਾ ਅਮਰਜੀਤ ਸਿੰਘ, ਨਾਇਬ ਤਹਿਸੀਲਦਾਰ ਗੜ੍ਹਸ਼ੰਕਰ ਕੁਲਵੰਤ ਸਿੰਘ, ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਹਰਪਾਲ ਸਿੰਘ, ਨਾਇਬ ਤਹਿਸੀਲਦਾਰ ਹੁਸ਼ਿਆਰਪੁਰ ਅਮਰ ਨਾਥ, ਸਹਾਇਕ ਸਿਸਟਮ ਮੈਨੇਜਰ ਭੂੰਗਾ ਅਮਨਪ੍ਰੀਤ, ਸੰਤੋਖ ਸਿੰਘ ਦਸੂਹਾ, ਅਭਿਮਨਿਊ ਸਿੰਘ ਗੜ੍ਹਸ਼ੰਕਰ, ਰਿੱਤੂ ਬਿਜ ਟਾਂਡਾ ਅਤੇ  ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।

ਸੂਦ ਵੱਲੋਂ ਜਲ ਸਪਲਾਈ ਸਕੀਮ ਦਾ ਉਦਘਾਟਨ

ਹੁਸ਼ਿਆਰਪੁਰ, 1 ਜੂਨ:  ਪੰਜਾਬ ਸਰਕਾਰ ਵੱਲੋਂ ਦੂਰ-ਦੁਰਾਡੇ ਪਿੰਡਾਂ ਵਿੱਚ ਰਹਿੰਦੇ  ਲੋਕਾਂ ਨੂੰ  ਜਿਥੇ ਵਧੀਆ ਤੇ ਆਧੁਨਿਕ ਸਿਹਤ ਸੇਵਾਵਾਂ ਅਤੇ ਮਿਆਰੀ ਸਿੱਖਿਆ ਪ੍ਰਦਾਨ ਕਰਵਾਈ ਜਾ ਰਹੀ ਹੈ, ਉਥੇ  ਸਰਕਾਰ ਵੱਲੋਂ ਲੋਕਾਂ ਨੂੰ  ਪੀਣ ਵਾਲਾ ਸਾਫ-ਸੁਥਰਾ  ਪਾਣੀ  ਮੁਹੱਈਆ ਕਰਾਉਣ ਲਈ ਜਲ ਸਪਲਾਈ ਸਕੀਮਾਂ ਦੀ ਪਹਿਲ ਦੇ ਆਧਾਰ ਤੇ ਉਸਾਰੀ ਕਰਕੇ ਚਾਲੂ ਕੀਤੀਆਂ ਜਾ ਰਹੀਆਂ ਹਨ।  ਇਹ ਪ੍ਰਗਟਾਵਾ ਜੰਗਲਾਤ , ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਬੀਤੀ ਸ਼ਾਮ ਪਿੰਡ ਅਲਾਹਾਬਾਦ ਵਿਖੇ 44 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਇਸ ਜਲ ਸਪਲਾਈ ਸਕੀਮ ਨਾਲ ਦੋ ਪਿੰਡਾਂ ਅਲਾਹਾਬਾਦ ਤੇ ਨੰਦਨ ਦੇ ਲਗਭਗ 2300 ਲੋਕਾਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਹੋਵੇਗਾ।
        ਸ਼੍ਰੀ ਸੂਦ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ  ਮੁਹੱਈਆ ਕਰਨ ਲਈ ਯਤਨਸ਼ੀਲ ਹੈ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦਾ ਕੋਈ ਵੀ ਪਿੰਡ ਪੀਣ ਵਾਲੇ ਸਾਫ਼-ਸੁਥਰੇ ਪਾਣੀ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।  ਸ਼੍ਰੀ ਸੂਦ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿੱਚ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਸ਼ਹਿਰੀ ਖੇਤਰ ਵਿੱਚ 16 ਅਤੇ ਪੇਂਡੂ ਖੇਤਰ ਵਿੱਚ 13 ਨਵੀਆਂ ਜਲ ਸਪਲਾਈ ਸਕੀਮਾਂ ਲਗਾਈਆਂ ਜਾ ਚੁੱਕੀਆਂ ਹਨ । ਉਨ੍ਹਾਂ ਕਿਹਾ ਕਿ ਨਲਕਿਆਂ ਦਾ ਪਾਣੀ ਪੀਣਯੋਗ ਨਾ ਹੋਣ ਕਰਕੇ ਲੋਕਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ।  ਇਸ ਕਰਕੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਜਲ ਸਪਲਾਈ ਸਕੀਮਾਂ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ। ਇਨ੍ਹਾਂ ਸਕੀਮਾਂ ਦੇ ਮੁਕੰਮਲ ਹੋਣ ਨਾਲ ਲੋਕਾਂ ਨੂੰ 100 ਪ੍ਰਤੀਸ਼ਤ ਸਾਫ਼-ਸੁਥਰਾ ਕੀਟਾਣੂ ਰਹਿਤ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ।  ਉਨਾਂ ਕਿਹਾ ਕਿ ਕੰਢੀ ਦਾ ਇਲਾਕਾ ਪਹਿਲਾਂ ਕਾਫ਼ੀ ਪੱਛੜਿਆ ਹੋਇਆ ਸੀ ਪਰ ਅਕਾਲੀ-ਭਾਜਪਾ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਇਸ ਖੇਤਰ ਵਿੱਚ ਵਿਕਾਸ ਦੇ ਕੰਮ ਵੱਡੇ ਪੱਧਰ ਤੇ ਕਰਵਾਏ ਗਏ ਹਨ ਜਿਨ੍ਹਾਂ ਵਿੱਚ ਹੁਸ਼ਿਆਰਪੁਰ-ਊਨਾ ਸੜਕ ਨੂੰ ਸਾਰੇ ਮੌਸਮਾਂ ਵਿੱਚ ਚਲਣ ਵਾਲੀ ਸੜਕ ਬਣਾਉਣ ਤੋਂ ਇਲਾਵਾ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਯੂਨੀਵਰਸਿਟੀ, ਨਾਰਾ ਵਿਖੇ ਪੁਲਿਸ ਅਕੈਡਮੀ, ਜੂਸ ਫੈਕਟਰੀ ਅਤੇ ਹੋਰ ਵੱਡੇ ਪ੍ਰੋਜੈਕਟ ਇਸੇ ਸੜਕ ਤੇ ਲਗਾਏ ਗਏ ਹਨ।  ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਮੂਹਿਕ ਵਿਕਾਸ ਦੇ ਨਾਲ-ਨਾਲ ਹੁਸ਼ਿਆਰਪੁਰ ਸ਼ਹਿਰ ਨੂੰ ਵੀ ਸੁੰਦਰ ਬਣਾਇਆ ਜਾ ਰਿਹਾ ਹੈ।
        ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ, ਸਰਪੰਚ ਅਲਾਹਾਬਾਦ ਭਗਤ ਰਾਮ, ਸਰਪੰਚ ਨੰਦਨ ਪਰਮਜੀਤ ਕੌਰ,  ਦਵਿੰਦਰ ਕੌਰ ਸੂਰੀ,  ਬਾਬਾ ਰਾਮ ਮੂਰਤੀ ਅਤੇ  ਸ਼ਿਵ ਦੇਵ ਸ਼ਿੰਘ ਬਾਜਵਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।  ਸਟੇਜ ਸਕੱਤਰ ਦੀ ਭੂਮਿਕਾ ਜਗਤਾਰ ਸਿੰਘ ਬਾਖੂਬੀ ਨਿਭਾਈ।  ਸਾਬਕਾ ਪੰਚਾਇਤ ਮੈਂਬਰ ਅਲਾਹਾਬਾਦ ਅਜੀਤ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਪਿੰਡ ਦੀਆਂ ਮੰਗਾਂ ਸਬੰਧੀ ਮੰਤਰੀ ਜੀ ਨੂੰ ਜਾਣੂ ਕਰਵਾਇਆ।  ਹੋਰਨਾਂ ਤੋਂ ਇਲਾਵਾ ਆਰ. ਐਲ.  ਢਾਂਡਾ ਐਕਸੀਅਨ ਵਾਟਰ ਸਪਲਾਈ, ਐਚ ਐਸ ਭੋਗਲ ਐਸ ਡੀ ਓ, ਸੇਵਾ ਸਿੰਘ ਜੇ ਈ,  ਅਸ਼ਵਨੀ ਓਹਰੀ, ਬਾਬਾ ਰਾਮ ਮੂਰਤੀ, ਸਤੀਸ਼ ਬਾਵਾ, ਵਿਨੋਦ ਪਰਮਾਰ,  ਅਸੋਕ ਕੁਮਾਰ ਅਸ਼ੋਕੀ, ਸਤਨਾਮ ਸਿੰਘ, ਠੇਕੇਦਾਰ ਬਲਵਿੰਦਰ ਸਿੰਘ,  ਅਕਾਲੀ-ਭਾਜਪਾ ਆਗੂ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਵੋਟਾਂ ਦੀ ਰਜਿਸਟਰੇਸ਼ਨ 1 ਤੋਂ

ਹੁਸ਼ਿਆਰਪੁਰ, 1 ਜੂਨ:  ਸ਼੍ਰੀ ਮੇਘ ਰਾਜ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਕੇਸਧਾਰੀ ਸਿੱਖ ਵੋਟਰਾਂ ਦੀ ਰਜਿਸਟਰੇਸ਼ਨ 1 ਜੂਨ ਤੋਂ 15 ਜੁਲਾਈ 2010 ਤੱਕ ਕੀਤੀ ਜਾਵੇਗੀ। ਮੁਢਲੇ ਪ੍ਰਕਾਸ਼ਨ ਲਈ ਸੂਚੀ ਲਈ ਮੈਨਿਓਸਕ੍ਰਿਪਟ ਦੀ ਤਿਆਰੀ, ਇਸ ਦੀ ਪ੍ਰਿਟਿੰਗ ਅਤੇ ਕੇਂਦਰਾਂ ਤੇ ਰੱਖਣ ਦੀ ਮਿਤੀ 19 ਜੁਲਾਈ ਤੋਂ 3 ਅਗਸਤ 2010 ਤੱਕ ਹੈ। ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾਂ 6 ਅਗਸਤ 2010 ਨੂੰ ਕੀਤੀ ਜਾਵੇਗੀ। ਡਰਾਫ਼ਟ ਵੋਟਰ ਸੂਚੀ ਦੇ ਦਾਅਵੇ/ਇਤਰਾਜ 6 ਅਗਸਤ ਤੋਂ 31 ਅਗਸਤ 2010 ਤੱਕ ਲਏ ਜਾਣਗੇ। ਪ੍ਰਾਪਤ ਹੋਏ ਦਾਅਵੇ / ਇਤਰਾਜਾਂ ਦਾ ਨਿਪਟਾਰਾ 3 ਸਤੰਬਰ ਤੋਂ 27 ਸਤੰਬਰ 2010 ਤੱਕ ਕੀਤਾ ਜਾਵੇਗਾ। ਸਪਲੀਮੈਂਟਰੀ ਸੂਚੀ ਦੀਆਂ ਮੈਨਿਓਸਕ੍ਰਿਪਟਾਂ ਦੀ ਤਿਆਰੀ 30 ਸਤੰਬਰ ਤੋਂ 15 ਅਕਤੂਬਰ 2010 ਤੱਕ ਕੀਤੀ ਜਾਵੇਗੀ ਅਤੇ ਸਪਲੀਮੈਂਟ ਦੀ ਛਪਾਈ 4 ਨਵੰਬਰ 2010 ਤੱਕ ਕੀਤੀ ਜਾਵੇਗੀ। । ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ 9 ਨਵੰਬਰ 2010 ਨੂੰ ਕੀਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੀਆਂ ਮਿਤੀਆਂ ਅਨੁਸਾਰ ਲੋੜੀਂਦੇ ਫਾਰਮ ਪੇਂਡੂ ਖੇਤਰਾਂ ਵਿੱਚੋਂ ਜ਼ਿਲ੍ਹੇ ਦੇ ਸਮੂਹ ਪਟਵਾਰ ਖਾਨਿਆਂ ਅਤੇ ਨੋਟੀਫਾਈਡ ਸਿੱਖ ਗੁਰਦੁਆਰਿਆਂ ਵਿਖੇ ਉਪਲਬੱਧ ਹੋਣਗੇ ਅਤੇ ਇਸੇ ਤਰ੍ਹਾਂ ਹੀ ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲਾਂ, ਨਗਰ ਪੰਚਾਇਤਾਂ, ਨਗਰ ਨਿਗਮਾਂ ਦੇ ਵਾਰਡਾਂ ਦੇ ਜੌਨ ਦਫ਼ਤਰਾਂ ਵਿਖੇ ਫਾਰਮ ਮੁਫ਼ਤ ਉਪਲਬਧ ਹੋਣਗੇ। ਇਹ ਫਾਰਮ ਪੇਂਡੂ ਖੇਤਰਾਂ ਵਿੱਚ ਸਬੰਧਤ ਪਟਵਾਰੀਆਂ ਅਤੇ ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲਾਂ / ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫ਼ਸਰਾਂ ਅਤੇ ਨਗਰ ਨਿਗਮ ਦੇ ਵਾਰਡਾਂ ਦੇ ਜੌਨ ਇੰਚਾਰਜ ਅਫ਼ਸਰਾਂ ਪਾਸ ਜਮ੍ਹਾਂ ਕਰਵਾਏ ਜਾ ਸਕਣਗੇ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)