ਐਲੀਮੈਂਟਰੀ ਸਕੂਲਾਂ ਦੇ ਵਿਕਾਸ ਤੇ 634 ਕਰੋੜ ਰੁ. ਖਰਚ : ਜੋਸ਼

ਸ਼ਾਮਚੁਰਾਸੀ, 28 ਮਾਰਚ:  ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਵਿਦਿਆ ਦੇ ਮਿਆਰ ਨੂੰ ਉਚਾ ਚੁਕਣ ਲਈ ਐਲੀਮੈਂਟਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਉਤੇ 634 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਪਿੰਡ ਪੰਡੋਰੀ ਮਹਿਤਮਾ (ਰਾਜਪੂਤਾਂ) ਵਿਖੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਬਾਈਫਰਕੇਸ਼ਨ ਜਲ ਸਪਲਾਈ ਸਕੀਮ ਅਧੀਨ 28.68 ਲੱਖ ਰੁਪਏ ਦੀ ਨਵੀਂ ਬਣੀ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਕੀਤਾ।
        ਇਸ ਮੌਕੇ ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਜੋਸ਼ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਅਧਿਆਪਕਾਂ ਦੀਆਂ 40,000 ਆਸਾਮੀਆਂ ਭਰੀਆਂ ਗਈਆਂ ਹਨ ਅਤੇ ਵਿਦਿਆ ਦੇ ਮਿਆਰ ਨੂੰ ਉਚਾ ਚੁਕਣ ਲਈ ਸਕੂਲਾਂ ਦੀਆਂ ਇਮਾਰਤਾਂ ਦਾ ਨਵ-ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 141 ਕਰੋੜ ਰੁਪਏ ਨਾਲ 331 ਸਕੂਲਾਂ ਵਿੱਚ ਸਾਇੰਸ ਸਿੱਖਿਆ ਪ੍ਰਣਾਲੀ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਵਿੱਚ ਤਿੰਨ-ਤਿੰਨ ਸੀਨੀਅਰ ਸੈਕੰਡਰੀ ਸਕੂਲ ਅਪਗਰੇਡ ਕਰਕੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਹੋਰ ਕਿਹਾ ਕਿ ਪਿੰਡ ਪੰਡੋਰੀ ਮਹਿਤਮਾ ਦੇ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਾਫ਼ੀ ਦਿਕੱਤ ਪੇਸ਼ ਆ ਰਹੀ ਸੀ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਜਲ ਸਪਲਾਈ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਲਕਾ ਸ਼ਾਮਚਰਾਸੀ ਦੇ ਸਾਰੇ ਪਿੰਡਾਂ ਨੂੰ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਸਹੂਲਤ ਮਿਲ ਗਈ ਹੈ ਅਤੇ ਜੇਕਰ ਕੋਈ ਵਿਅਕਤੀ ਇਸ ਸਹੂਲਤ ਤੋਂ ਵਾਂਝਾ ਹੈ ਤਾਂ ਉਹ ਇਸ ਸਬੰਧੀ ਉਨ੍ਹਾਂ ਦੇ ਧਿਆਨ ਵਿੱਚ ਲਿਆ ਸਕਦਾ ਹੈ।  ਬੀਬੀ ਜੋਸ਼ ਨੇ ਇਸ ਮੌਕੇ ਤੇ ਪਿੰਡ ਦੇ ਵਿਕਾਸ ਕਾਰਜਾਂ ਲਈ 2. 50 ਲੱਖ ਰੁਪਏ ਦਾ ਚੈਕ ਵੀ ਦਿੱਤਾ।
        ਇਸ ਮੌਕੇ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਆਰ ਐਲ ਢਾਂਡਾ ਨੇ ਦੱਸਿਆ ਕਿ ਇਸ ਜਲ ਸਪਲਾਈ ਸਕੀਮ ਤਹਿਤ 8 ਇੰਚ ਡਾਇਆ ਦਾ 150 ਮੀਟਰ ਡੂੰਘਾ ਟਿਊਬਵੈਲ ਵਰਮਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਸਾਰੇ ਪਿੰਡ ਵਾਸੀਆਂ ਨੂੰ 70 ਲੀਟਰ ਪ੍ਰਤੀ ਦਿਨ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਸਾਫ਼-ਸੁਥਰਾ ਪਾਣੀ ਨਵੀਂ ਤਕਨੀਕ ਸਿਲਵਰ ਆਇਓਨਾਈਜੇਸ਼ਨ ਨਾਲ ਸਾਫ਼ ਕਰਕੇ ਮੁਹੱਈਆ ਕਰਵਾਇਆ ਜਾਵੇਗਾ ਅਤੇ ਲੋਕਾਂ ਦੀ ਮੰਗ ਅਨੁਸਾਰ ਨਿਜੀ ਕੁਨੈਕਸ਼ਨ ਵੀ ਦਿੱਤੇ ਜਾਣਗੇ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜੇ ਈ ਅਰਵਿੰਦ ਸੈਣੀ, ਐਸ ਡੀ ਈ ਜਸਪਾਲ ਸਿੰਘ, ਡੀ ਪੀ ਐਮ ਸੀ ਹੁਸ਼ਿਆਰਪੁਰ ਦੇ ਐਸ ਡੀ ਓ ਨਵਨੀਤ ਕੁਮਾਰ ਜਿੰਦਲ, ਜੇ ਈ ਸੁਖਬੀਰ ਸਿੰਘ, ਆਈ ਈ ਸੀ ਦੇ ਸਪੈਸ਼ਲਿਸਟ ਅੰਜੂ ਸ਼ਰਮਾ, ਪਾਵਰ ਕਾਰਪੋਰੇਸ਼ਨ ਦੇ ਜੇ ਈ ਕੁਲਦੀਪ ਸਿੰਘ, ਐਸ ਆਈ ਬਿਕਰਮਜੀਤ ਸਿੰਘ, ਸਰਪੰਚ ਹਰਨਾਮ ਦਾਸ, ਪੰਚ ਜਸਵੰਤ ਸਿੰਘ, ਪੰਚ ਬੀਬੀ ਸਤਿਆ, ਪੰਚ ਰਤਨ ਕੌਰ, ਸਪੋਰਟਸ ਕਲੱਬ ਪੰਡੋਰੀ ਮਹਿਤਾ ਤਰਨਜੀਤ ਸਿੰਘ ਪ੍ਰਿੰਸ, ਕਰਨੈਲ ਸਿੰਘ, ਰਘਬੀਰ ਸਿੰਘ ਨੰਬਰਦਾਰ, ਸਕੱਤਰ ਤਰਲੋਚਨ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਨਗਰ ਕੌਂਸਲ ਦਫਤਰ ਦੀ ਨਵੀਂ ਇਮਾਰਤ ਲਈ ਭੂਮੀ ਪੂਜਨ

ਹੁਸ਼ਿਆਰਪੁਰ, 28 ਮਾਰਚ:  ਸ੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ 4 ਕਰੋੜ 63 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਗਰ ਕੌਂਸਲ ਹੁਸ਼ਿਆਰਪੁਰ ਦੇ ਦਫ਼ਤਰ ਦੀ ਨਵੀਂ ਇਮਾਰਤ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਭੂਮੀ ਪੂਜਨ ਕਰਨ ਉਪਰੰਤ ਬਹਾਦਰਪੁਰ ਦੇ ਨੇੜੇ ਕੀਤੀ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ, ਪੰਜਾਬ, ਮਹੰਤ ਰਮਿੰਦਰ ਦਾਸ ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ, ਜਗਤਾਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਭਾਜਪਾ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਰਾਮੇਸ਼ ਜ਼ਾਲਮ, ਕਮਲਜੀਤ ਸੇਤੀਆ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ,  ਅਕਾਲੀ-ਭਾਜਪਾ ਦੇ ਉਘੇ ਨੇਤਾ ਅਤੇ ਨਗਰ ਕੌਂਸਲ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।
        ਸ੍ਰੀ ਸੂਦ ਨੇ ਦੱਸਿਆ ਕਿ ਨਗਰ ਕੌਂਸਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਸ੍ਰੀ ਮਨੋਰੰਜਨ ਕਾਲੀਆ ਸਥਾਨਕ ਸਰਕਾਰਾਂ ਤੇ ਉਦਯੋਗ  ਮੰਤਰੀ ਪੰਜਾਬ ਨੇ 5 ਮਹੀਨੇ ਪਹਿਲਾਂ ਰੱਖਿਆ ਸੀ ਅਤੇ ਅੱਜ ਇਸ ਇਮਾਰਤ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਇਮਾਰਤ ਦਾ ਕੰਮ ਇੱਕ ਸਾਲ ਦੇ ਅੰਦਰ-ਅੰਦਰ ਪੂਰਾ ਕਰਕੇ ਇਹ ਇਮਾਰਤ ਮਿਉਂਸਪਲ ਕਮੇਟੀ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਿਉਂਸਪਲ ਕਮੇਟੀ ਦਾ ਪੁਰਾਣਾ ਦਫ਼ਤਰ 130 ਸਾਲ ਪੁਰਾਣਾ ਸੀ ਜੋ ਅੱਜ ਦੀਆਂ ਜ਼ਰੂਰਤਾਂ ਮੁਤਾਬਕ ਬਹੁਤ ਛੋਟਾ ਸੀ। ਇਸ ਲਈ ਮਿਉਂਸਪਲ ਕਮੇਟੀ ਦੇ ਨਵੇਂ ਦਫ਼ਤਰ ਦੀ ਉਸਾਰੀ ਕੀਤੀ ਜਾ ਰਹੀ ਹੈ।
        ਸ੍ਰੀ ਸੂਦ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਅਤੇ ਸ਼ਹਿਰ ਵਾਸੀਆਂ ਨੂੰ ਆਧੁਨਿਕ ਸੀਵਰੇਜ਼ ਦੀ ਸਹੂਲਤ ਦੇਣ ਲਈ 102 ਕਰੋੜ ਰੁਪਏ ਦੀ ਲਾਗਤ ਨਾਲ 100 ਫੀਸਦੀ ਸੀਵਰੇਜ਼ ਪਾਉਣ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ।  ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਮੂਹ ਸੜਕਾਂ ਦੀ ਮੁਰੰਮਤ ਅਤੇ ਨਵ-ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਦਮਵਾਲ ਤੋਂ ਜਹਾਨਖੇਲਾਂ ਤੱਕ 8.50 ਕਰੋੜ ਰੁਪਏ ਦੀ ਲਾਗਤ ਨਵੀਂ ਲਿੰਕ ਰੋਡ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਨਿਵਾਸੀਆਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਾਉਣ ਲਈ 16 ਨਵੇਂ ਟਿਊਬਵੈਲ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਦੇ ਬਰਸਾਤੀ ਪਾਣੀ ਤੋਂ ਸ਼ਹਿਰ ਨੂੰ ਬਚਾਉਣ ਲਈ ਇਸ ਦੇ ਦੋਨੇਂ ਕਿਨਾਰਿਆਂ ਤੇ ਉਚੇ ਬੰਨ ਬਣਾਏ ਗਏ ਹਨ ਅਤੇ ਸ਼ਹਿਰ ਦੀ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਭੰਗੀ ਚੋਅ ਦੇ ਦੂਜੇ ਕਿਨਾਰੇ ਦੇ ਬੰਨ ਤੇ ਪੱਕੀ ਸੜਕ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਧੋਬੀ ਘਾਟ ਤੋਂ ਆਦਮਵਾਲ ਤੱਕ ਜਾਣ ਵਾਲੀ ਸੜਕ ਨੂੰ 18 ਫੁੱਟ ਚੌੜਾ ਤੇ ਪੱਕਾ ਕੀਤਾ ਜਾ ਰਿਹਾ ਹੈ।
        ਸ੍ਰ: ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਇਸ ਮੌਕੇ ਤੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਗਰ ਕੌਂਸਲ ਦੀ ਨਵੀਂ ਇਮਾਰਤ ਬਣਨ ਨਾਲ ਕਰਮਚਾਰੀਆਂ ਅਤੇ ਆਮ ਸ਼ਹਿਰੀਆਂ ਨੂੰ ਕਾਫ਼ੀ ਸੁਵਿਧਾ ਮਿਲੇਗੀ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਅਤੇ  ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਅਤੇ ਨਵ-ਨਿਰਮਾਣ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਰਿੰਦਰ ਕੁਮਾਰ ਕਾਰਜ ਸਾਧਕ ਅਫ਼ਸਰ, ਪਵਨ ਸ਼ਰਮਾ ਮਿਉਂਸਪਲ ਇੰਜੀਨੀਅਰ, ਵਿਨੋਦ ਪਰਮਾਰ, ਅਤੁੱਲ ਸੂਦ ਪਿੰਕੀ, ਯਸ਼ਪਾਲ ਸ਼ਰਮਾ, ਇੰਦਰਜੀਤ ਸਚਦੇਵਾ, ਲਾਲ ਅਮਰ ਨਾਥ ਐਮ ਸੀ, ਬੀਬੀ ਬਲਜੀਤ ਕੌਰ ਐਮ ਸੀ, ਸਵੰਤਤਰ ਕੈਂਥ ਐਮ ਸੀ, ਕਵਿਤਾ ਪਰਮਾਰ ਐਮ ਸੀ, ਬਲਵਿੰਦਰ ਸਿੰਘ ਐਮ ਸੀ, ਨੀਲਮ ਵਰਮਾ ਐਮ ਸੀ, ਕ੍ਰਿਸ਼ਨ ਲਾਲ ਕੱਤਨਾ, ਸੁਖਦੇਵ ਵਰਮਾ, ਸ਼ਾਖਾ ਬੱਗਾ, ਮਨੋਜ ਕੈਨੇਡੀ, ਡਾ. ਇੰਦਰਜੀਤ ਸ਼ਰਮਾ ਅਤੇ ਹੋਰ ਸ਼ਹਿਰੀ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਪਿੰਡਾਂ ਦੇ ਵਿਕਾਸ ਲਈ 300 ਕਰੋੜ ਖਰਚੇ ਜਾਣਗੇ : ਜੋਸ਼

ਹੁਸ਼ਿਆਰਪੁਰ, 27 ਮਾਰਚ: ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਸਾਲ 2011-12 ਦੌਰਾਨ 300 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਅੱਜ ਪਿੰਡ ਬੈਂਸਤਾਨੀਵਾਲ ਵਿਖੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਬਾਈਫਰਕੇਸ਼ਨ ਜਲ ਸਪਲਾਈ ਸਕੀਮ ਅਧੀਨ 28. 83 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਕੀਤਾ।
        ਬੀਬੀ ਜੋਸ਼ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਪਿੰਡ ਵਾਸੀਆਂ ਨੂੰ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਮੁਸ਼ਕਲ ਪੇਸ਼ ਆ ਰਹੀ ਸੀ ਜਿਸ ਕਾਰਨ ਉਨ੍ਹਾਂ ਵੱਲੋਂ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਾਉਣ ਲਈ ਕਾਫ਼ੀ ਮੰਗ ਕੀਤੀ ਜਾ ਰਹੀ ਸੀ। ਇਸ ਲਈ ਉਨ੍ਹਾਂ ਦੀ ਮੰਗ ਨੂੰ ਦੇਖਦੇ ਹੋਏ ਇਹ ਜਲ ਸਪਲਾਈ ਸਕੀਮ ਲਗਾਈ ਗਈ ਹੈ। ਇਸ ਦੇ ਚਾਲੂ ਹੋਣ ਨਾਲ ਸਾਰੇ ਪਿੰਡ ਨਿਵਾਸੀਆਂ ਨੂੰ 70 ਲੀਟਰ ਪ੍ਰਤੀ ਦਿਨ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਜਿਸ ਨਾਲ ਪਿੰਡ ਵਾਸੀਆਂ ਦੀ ਸਿਹਤ ਤੇ ਚੰਗਾ ਅਸਰ ਪਵੇਗਾ। ਉਨ੍ਹਾਂ ਹੋਰ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਆਪਣੇ ਕਾਰਜਕਾਲ ਵਿੱਚ ਬਿਨਾਂ-ਭੇਦਭਾਵ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਕਰਾਉਂਦੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਪਹਿਲਾਂ ਹਲਕਾ ਹੈ ਜਿਥੇ ਪਿੰਡਾਂ ਵਿੱਚ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪਿੰਡਾਂ ਵਿੱਚ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਉਨ੍ਹਾਂ ਦੀ ਸਿੱਖਿਆ ਵੱਲ ਵਿਸੇਸ਼ ਧਿਆਨ ਦੇ ਰਹੀ ਹੈ।  ਸਰਕਾਰੀ ਸਕੂਲਾਂ ਵਿੱਚ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਦਸਵੀਂ ਤੱਕ ਮੁਫ਼ਤ ਵਿਦਿਆ ਦਿੱਤੀ ਜਾ ਰਹੀ ਹੈ ਅਤੇ ਲੜਕੀਆਂ ਨੂੰ ਵੀ ਬਾਹਰਵੀਂ ਤੱਕ ਮੁਫ਼ਤ ਵਿਦਿਆ ਦਿੱਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਗਨ ਸਕੀਮ ਤਹਿਤ ਜਨਰਲ ਕੈਟਾਗਰੀ ਦੇ ਪ੍ਰੀਵਾਰਾਂ ਨੂੰ ਵੀ ਜਿਨ੍ਹਾਂ ਦੀ ਸਲਾਨਾ ਆਮਦਨ 30,000/- ਰਪੁਏ ਤੋਂ ਘੱਟ ਹੋਵੇ ਨੂੰ ਲੜਕੀਆਂ ਦੇ ਵਿਆਹ ਤੇ 15,000/-  ਰੁਪਏ ਸ਼ਗਨ ਵਜੋਂ ਦਿੱਤੇ ਜਾਣਗੇ।  ਇਸ ਮੌਕੇ ਤੇ ਬੀਬੀ ਜੋਸ਼ ਨੇ ਪਿੰਡ ਦੀਆਂ ਗਲੀਆਂ-ਨਾਲੀਆਂ ਅਤੇ ਗੰਦੇ ਪਾਣੀ ਦੇ ਨਿਕਾਸ ਲਈ    3. 50 ਲੱਖ ਰੁਪਏ ਦਾ ਚੈਕ ਵੀ ਦਿੱਤਾ।
        ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਆਰ.ਐਲ. ਢਾਂਡਾ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜਲ ਸਪਲਾਈ ਸਕੀਮ ਅਧੀਨ 8 ਇੰਚ ਡਾਇਆ ਦਾ 150 ਮੀਟਰ ਡੂੰਘਾ ਟਿਊਬਵੈਲ ਵਰਮਾਇਆ ਗਿਆ ਹੈ ਜਿਸ ਰਾਹੀਂ ਸਾਰੇ ਪਿੰਡ ਵਾਸੀਆਂ ਨੂੰ ਆਧੁਨਿਕ ਤਕਨੀਕ ਰਾਹੀਂ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਲੋਕਾਂ ਦੀ ਮੰਗ ਅਨੁਸਾਰ ਨਿਜੀ ਕੁਨੈਕਸ਼ਨ ਵੀ ਦਿੱਤੇ ਜਾਣਗੇ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜੇ ਈ ਅਰਵਿੰਦ ਸੈਣੀ, ਐਸ ਡੀ ਈ ਜਸਪਾਲ ਸਿੰਘ, ਡੀ ਪੀ ਐਮ ਸੀ ਹੁਸ਼ਿਆਰਪੁਰ ਦੇ ਐਸ ਡੀ ਓ ਨਵਨੀਤ ਕੁਮਾਰ ਜਿੰਦਲ, ਜੇ ਈ ਸੁਖਬੀਰ ਸਿੰਘ, ਆਈ ਈ ਸੀ ਦੇ ਸਪੈਸ਼ਲਿਸਟ ਅੰਜੂ ਸ਼ਰਮਾ, ਪਾਵਰ ਕਾਰਪੋਰੇਸ਼ਨ ਦੇ ਜੇ ਈ ਕੁਲਦੀਪ ਸਿੰਘ, ਐਸ ਆਈ ਬਿਕਰਮਜੀਤ ਸਿੰਘ, ਸਰਪੰਚ ਅਮ੍ਰਿਤਪਾਲ ਸਿੰਘ, ਪੰਚ ਜਰਨੈਲ ਸਿੰਘ, ਪੰਚ ਹਰਭਜਨ ਕੌਰ, ਪੰਚ ਸਰੂਪ ਸਿੰਘ, ਸਾਬਕਾ ਸਰਪੰਚ ਹਰਭਜਨ ਸਿੰਘ, ਮਾਸਟਰ ਸੰਤੋਖ ਸਿੰਘ, ਪੂਰਨ ਸਿੰਘ, ਸੁੱਚਾ ਸਿੰਘ, ਸਰੂਪ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਸੂਦ ਵੱਲੋਂ ਕੋਟਲਾ ਗੌਂਸਪੁਰ ਸੜਕ ਦਾ ਉਦਘਾਟਨ

ਹੁਸ਼ਿਆਰਪੁਰ, 27 ਮਾਰਚ:  ਅਕਾਲੀ-ਭਾਜਪਾ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਦਾ ਨਿਰਮਾਣ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਪਿੰਡ ਕੋਟਲਾ ਗੋਂਸਪੁਰ ਵਿਖੇ  1.57 ਲੱਖ ਰੁਪਏ ਦੀ ਲਾਗਤ ਨਾਲ ਕੋਟਲਾ ਗੋਂਸਪੁਰ ਸੜਕ ਤੋਂ ਸਤਿਆਸਾਈਂ ਰੂਰਲ ਹੈਲਥ ਸੈਂਟਰ ਤੱਕ ਬਣੀ ਨਵੀਂ ਲਿੰਕ ਸੜਕ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ।
         ਸ੍ਰੀ ਸੂਦ ਨੇ ਦੱਸਿਆ ਕਿ ਇਹ ਰੂਰਲ ਹੈਲਥ ਸੈਂਟਰ ਸਤਿਆਸਾਈਂ ਸੇਵਾ ਸੰਗਠਨ ਵੱਲੋਂ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਲੋਕਾਂ ਨੂੰ ਮੁਫ਼ਤ ਇਲਾਜ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਡਿਸਪੈਂਸਰੀ ਦੇ ਨਜ਼ਦੀਕ ਸਤਿਆਸਾਈਂ ਮੰਦਰ ਹੋਣ ਕਾਰਨ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਇਲਾਜ ਕਰਾਉਣ ਲਈ ਲੋਕ ਇਥੇ ਆਉਂਦੇ ਹਨ। ਸ਼ਰਧਾਲੂਆਂ ਅਤੇ ਡਿਸਪੈਂਸਰੀ ਵਿੱਚ ਆਉਣ ਵਾਲੇ ਮਰੀਜਾਂ ਨੂੰ ਕੱਚੇ ਰਸਤੇ ਰਾਹੀਂ ਆਉਣਾ ਪੈਂਦਾ ਸੀ। ਸਤਿਆਸਾਈਂ ਸੇਵਾ ਸੰਗਠਨ ਵੱਲੋਂ ਇਸ ਸੜਕ ਨੂੰ ਪੱਕਾ ਬਣਾਉਣ ਲਈ ਬੇਨਤੀ ਕੀਤੀ ਗਈ ਸੀ। ਇਸ ਲਈ ਇਨ੍ਹਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ, ਲਿੰਕ ਸੜਕ ਦਾ ਨਿਰਮਾਣ ਕੀਤਾ ਗਿਆ ਹੈ।
        ਸ੍ਰੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਬਿਨਾਂ ਭੇਦ-ਭਾਵ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਪਿੰਡਾਂ ਨੂੰ ਸ਼ਹਿਰਾਂ ਦੇ ਬਰਾਬਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਿੰਡ ਆਦਮਵਾਲ ਤੋਂ ਕੋਟਲਾ ਗੋਂਸਪੁਰ ਚੋਅ ਤੱਕ ਗੰਦੇ ਪਾਣੀ ਦੀ ਨਿਕਾਸੀ ਲਈ 30 ਲੱਖ ਰੁਪਏ ਦੀ ਲਾਗਤ ਨਾਲ ਅੰਡਰ ਗਰਾਉਂਡ ਪਾਈਪਾਂ ਪਾਈਆਂ  ਗਈਆਂ ਹਨ ਉਨ੍ਹਾਂ ਕਿਹਾ ਕਿ ਸਾਰੇ ਪਿੰਡਾਂ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ਼ ਸਿਸਟਮ ਪਾਇਆ ਜਾ ਰਿਹਾ ਹੈ ਅਤੇ ਸਟਰੀਟ ਲਾਈਟਾਂ ਵੀ ਲਗਾਈਆਂ ਜਾ ਰਹੀਆਂ ਹਨ।
        ਇਸ ਮੌਕੇ ਤੇ ਸਤਿਆਸਾਈਂ ਸੇਵਾ ਮੰਡਲ ਦੇ ਸਟੇਟ ਪ੍ਰਧਾਨ  ਸ੍ਰੀ ਬੀ ਕੇ ਕਪੂਰ, ਜ਼ਿਲ੍ਹਾ ਪ੍ਰਧਾਨ ਹਰੀਸ਼ ਬਰੂਟਾ, ਰਾਮੇਸ਼ ਜਾਲਮ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਆਰ.ਐਸ.ਬੈਂਸ, ਐਸ ਡੀ ਓ ਹਰਜਿੰਦਰ ਸਿੰਘ, ਐਸ ਡੀ ਓ ਰਜਿੰਦਰ ਕੁਮਾਰ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਵਿਜੇ ਸੂਦ, ਯਸ਼ਪਾਲ ਸ਼ਰਮਾ, ਡਾ. ਇੰਦਰਜੀਤ ਸ਼ਰਮਾ, ਆਨੰਦਬੀਰ ਸਿੰਘ, ਰਾਮੇਸ਼ ਜ਼ਾਲਮ, ਵਿਨੋਦ ਪਰਮਾਰ, ਅਨਿਲ ਸ਼ੋਰੀ, ਭਾਰਤ ਭੂਸ਼ਨ ਸੂਦ, ਡਾ. ਸੁਸ਼ੀਲ, ਜੀ ਕੇ ਅਗਨੀਹੋਤਰੀ, ਰਵਿੰਦਰ ਸ਼ਰਮਾ, ਸਟੇਟ ਮਹਿਲਾ ਪ੍ਰਧਾਨ ਊਸ਼ਾ ਮੈਨਨ, ਡਾ. ਕੇ ਡੀ ਸ਼ਰਮਾ, ਪ੍ਰਵੀਨ ਕੁਮਾਰ, ਸਤੀਸ਼ ਮਹਿਤਾ, ਵਿਕਾਸ ਕਪੂਰ, ਪ੍ਰਮੋਦ ਸੂਦ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕਰਨੀ ਲਈ ਕਰੋੜਾਂ ਰੁਪਏ ਖਰਚ: ਸੂਦ

ਹੁਸ਼ਿਆਰਪੁਰ, 27 ਮਾਰਚ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬੇਹਤਰ ਆਵਾਜਾਈ ਦੀਆਂ ਸਹੂਲਤਾਂ ਮੁਹੱਈਆ ਕਰਨ ਲਈ ਸੜਕਾਂ, ਬੁਨਿਆਦੀ ਢਾਂਚੇ ਅਤੇ ਟਰਾਂਸਪੋਰਟ ਤੇ 996 ਕਰੋੜ ਰੁਪਏ ਸਾਲ 2011-12 ਦੌਰਾਨ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰੀ ਤੀਕਸ਼ਨ ਸੂਦ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਅੱਜ ਹੁਸ਼ਿਆਰਪੁਰ-ਊਨਾ ਸੜਕ ਤੇ ਚੱਕਸਾਧੂ ਚੋਅ ਤੇ 4 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਹਾਈ ਲੈਵਲ ਪੁੱਲ ਦਾ ਉਦਘਾਟਨ ਕਰਨ ਉਪਰੰਤ ਇੱਕ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਸਰਵਸ੍ਰੀ ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ, ਜਗਤਾਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਭਾਜਪਾ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਕਮਲਜੀਤ ਸੇਤੀਆ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ, ਐਸ.ਪੀ. ਸਿੰਘ ਐਕਸੀਅਨ ਲੋਕ ਨਿਰਮਾਣ ਵਿਭਾਗ ਪੰਜਾਬ, ਰਜਿੰਦਰ ਕੁਮਾਰ ਐਸ ਡੀ ਓ, ਦਲਬੀਰ ਸਿੰਘ ਜੇ ਈ ਵੀ ਹਾਜ਼ਰ ਸਨ।
        ਸ੍ਰੀ ਸੂਦ ਨੇ ਕਿਹਾ ਕਿ ਇਸ ਪੁੱਲ ਦੇ ਬਣਨ ਨਾਲ ਜਿਥੇ ਇਸ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਹੋਈ ਹੈ, ਉਥੇ ਹਿਮਾਚਲ ਪ੍ਰਦੇਸ਼  ਅਤੇ ਪੰਜਾਬ ਵਿੱਚ ਪੈਂਦੇ ਧਾਰਮਿਕ ਸਥਾਨ ਬਾਬਾ ਬਾਲਕ ਨਾਥ, ਪੀਰ ਨਿਗਾਹੇ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਊਨਾ ਰੋਡ ਸਾਰੇ ਮੌਸਮਾਂ ਵਿੱਚ ਚਲਣ ਵਾਲੀ ਇੱਕ ਵਧੀਆ ਸੜਕ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਕੰਢੀ ਇਲਾਕੇ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਹੈ ਅਤੇ ਕੰਢੀ ਇਲਾਕੇ ਵਿੱਚ ਕਿਸਾਨਾਂ ਨੂੰ ਸਿੰਚਾਈ ਦੀਆਂ ਵਧੀਆ ਸਹੂਲਤਾਂ ਮੁਹੱਈਆ ਕਰਨ ਲਈ 18 ਕਰੋੜ ਰੁਪਏ ਦੀ ਲਾਗਤ ਨਾਲ 43 ਡੂੰਘੇ ਟਿਊਬਵੈੇਲ ਲਗਾਏ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ 100 ਪ੍ਰਤੀਸ਼ਤ ਮੁਹੱਈਆ ਕਰ ਦਿੱਤਾ ਗਿਆ ਹੈ ਅਤੇ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਧਰਮ ਨਿਰਪੱਖ ਸਰਕਾਰ ਹੈ । ਜਿਸ ਨੇ ਸੂਬੇ ਅੰਦਰ ਵੱਡੇ ਪ੍ਰੋਜੈਕਟਾਂ ਦੇ ਨਾਮ ਵੱਖ-ਵੱਖ ਗੁਰੂਆਂ-ਪੀਰਾਂ ਤੇ ਪੈਗੰਬਰਾਂ ਦੇ ਨਾਮ ਤੇ  ਰੱਖੇ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਖੇ 8 ਕਰੋੜ ਰੁਪਏ ਲਾਗਤ ਨਾਲ ਬਣੇ ਨਵੇਂ ਆਧੁਨਿਕ ਬਸ ਸਟੈਂਡ ਦਾ ਨਾਮ ਭਗਵਾਨ ਸ੍ਰੀ ਬਾਲਮੀਕ ਜੀ,  ਭੰਗੀ ਚੋਅ ਉਪਰ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪੁੱਲ ਦਾ ਨਾਮ ਭਗਵਾਨ ਸ੍ਰੀ ਮਹਾਂਵੀਰ ਸੇਤੂ ਅਤੇ ਪੰਜਾਬ ਵਿੱਚ ਪਹਿਲੀ ਆਯੂਰਵੈਦਿਕ ਯੂਨੀਵਰਸਿਟੀ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਗਿਆ ਹੈ।
        ਸ੍ਰੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ 80,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕੀਤੀਆਂ ਗਈਆਂ ਹਨ ਅਤੇ ਵੱਖ-ਵੱਖ ਵਿਭਾਗਾਂ ਵਿੱਚ ਹੋਰ ਭਰਤੀ ਕਰਨ ਦੀ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਬਾਹਰਵੀਂ ਤੱਕ ਦੀ ਪੜਾਈ ਮੁਫ਼ਤ ਦੇਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਗਿਆਰਵੀਂ ਤੇ ਬਾਹਰਵੀ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ ਦੇਣ ਲਈ 75 ਕਰੋੜ ਰੁਪਏ ਨਾਲ  ਮਾਈ ਭਾਗੋ ਨਾਮ ਦੀ ਇੱਕ ਨਵੀਂ ਸਿੱਖਿਆ ਸਕੀਮ ਸ਼ੁਰੂ ਕੀਤੀ ਗਈ ਹੈ। ਸ੍ਰੀ ਸੂਦ ਨੇ ਪਿੰਡ ਦੇ ਸਰਕਾਰੀ ਸਕੂਲ ਨੂੰ ਅਪਗਰੇਡ ਕਰਨ ਦਾ ਭਰੋਸਾ ਵੀ ਦੁਆਇਆ। ਇਸ ਮੌਕੇ ਤੇ ਸ੍ਰੀ ਸੂਦ ਨੇ ਪੰਜ ਪਿੰਡਾਂ ਦੇ ਮਹਿਲਾ ਮੰਡਲਾਂ ਅਤੇ ਸਪੋਰਟਸ ਕਲੱਬਾਂ ਨੂੰ 1. 70 ਹਜ਼ਾਰ ਰੁਪਏ ਦੇ ਚੈਕ ਵੀ ਵੰਡੇ।
        ਸ੍ਰ: ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਬਣੀ ਹੈ, ਓਦੋਂ ਹੀ ਸੂਬੇ ਦਾ ਸਰਵਪੱਖੀ ਵਿਕਾਸ ਹੋਇਆ ਹੈ ਅਤੇ ਲੋਕਾਂ ਨੂੰ ਚਾਰ  ਤੇ ਛੇ ਮਾਰਗੀ ਸੜਕਾਂ, ਰੇਲਵੇ ਓਵਰ ਬ੍ਰਿਜ, ਕਾਜਵੇਅ ਅਤੇ ਮੁੱਖ ਸੜਕਾਂ ਤੇ ਪੱਕੇ ਪੁੱਲ ਬਣਾ ਕੇ ਮੁਹੱਈਆ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ੍ਰ; ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ, ਸ੍ਰ: ਪਰਮਿੰਦਰ ਸਿੰਘ ਢੀਂਡਸਾ ਲੋਕ ਨਿਰਮਾਣ ਮੰਤਰੀ ਪੰਜਾਬ ਅਤੇ ਸ੍ਰੀ ਤੀਕਸ਼ਨ ਸੂਦ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਦੇ ਯੋਗ ਉਪਰਾਲਿਆਂ ਸਦਕਾ ਹੁਸ਼ਿਆਰਪੁਰ ਜ਼ਿਲ੍ਹਾ ਅੰਦਰ ਮੁੱਖ ਸੜਕਾਂ ਨੂੰ ਚੌੜਾ ਤੇ ਮਜ਼ਬੂਤ, ਟਾਂਡਾ ਰੇਲਵੇ ਓਵਰ ਬ੍ਰਿਜ, ਹੁਸ਼ਿਆਰਪੁਰ ਵਿਖੇ ਬਸ ਸਟੈਂਡ, ਭੰਗੀ ਚੋਅ ਅਤੇ ਚੱਕ ਸਾਧੂ ਚੋਅ ਤੇ ਪੱਕੇ ਪੁੱਲਾਂ ਦੀ ਉਸਾਰੀ ਕਰਵਾਈ ਗਈ ਹੈ ਅਤੇ ਇਨ•ਾਂ ਤੋਂ ਇਲਾਵਾ ਹੋਰ ਕਈ ਸੜਕਾਂ, ਕਾਜਵੇਅ ਅਤੇ ਪੁੱਲਾਂ ਦੀ ਉਸਾਰੀ ਵੀ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਜ¦ਧਰ ਤੋਂ ਭੋਗਪੁਰ ਤੱਕ ਸੜਕ ਨੂੰ ਚਾਰ ਮਾਰਗੀ ਵੀ ਅਕਾਲੀ-ਭਾਜਪਾ ਸਰਕਾਰ ਨੇ ਹੀ ਬਣਾਇਆ ਸੀ ਅਤੇ ਹੁਣ ਭੋਗਪੁਰ ਤੋਂ ਪਠਾਨਕੋਟ ਤੱਕ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ ਕੰਮ ਜੰਗੀ ਪੱਧਰ ਤੇ ਵੀ ਸਾਡੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ, ਜੋ ਜਲਦੀ ਹੀ ਮੁਕੰਮਲ ਹੋ ਜਾਵੇਗਾ।  ਸ੍ਰ; ਧੁੱਗਾ ਨੇ ਪਿੰਡ ਦੀ ਧਰਮਸ਼ਾਲਾ ਲਈ 50,000 ਰੁਪਏ ਦੇਣ ਦਾ ਐਲਾਨ ਕੀਤਾ ਅਤੇ ਪਿੰਡ ਦੀ ਪੰਚਾਇਤ ਵੱਲੋਂ ਸ੍ਰੀ ਤੀਕਸ਼ਨ ਸੂਦ ਕੈਬਨਿਟ ਮੰਤਰੀ ਅਤੇ ਸ੍ਰ: ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਲੀ ਸਕੱਤਰ ਨੂੰ ਸਨਮਾਨਿਤ ਵੀ ਕੀਤਾ ਗਿਆ।
        ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਗਾਤਰ ਸਿੰਘ ਸੈਣੀ ਜ਼ਿਲ•ਾ ਪ੍ਰਧਾਨ ਭਾਜਪਾ, ਰਾਜ ਕੁਮਾਰ ਸਰਪੰਚ,  ਰਮੇਸ਼ ਜ਼ਾਲਮ, ਬਾਬਾ ਰਾਮ ਮੂਰਤੀ, ਕਮਲਜੀਤ ਸੇਤੀਆ ਜ਼ਿਲ•ਾ ਜਨਰਲ ਸਕੱਤਰ ਭਾਜਪਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸ੍ਰੀ ਸੁਧੀਰ ਸੂਦ, ਵਿਜੇ ਪਠਾਨੀਆ, ਆਨੰਦਬੀਰ ਸ਼ਰਮਾ, ਡਾ. ਇੰਦਰਜੀਤ ਸਿੰਘ, ਸਤੀਸ਼ ਬਾਵਾ ਪ੍ਰਧਾਨ ਯੂਥ ਭਾਜਪਾ, ਵਿਨੋਦ ਪਰਮਾਰ, ਯਸ਼ਪਾਲ ਸ਼ਰਮਾ,  ਅਤੇ ਇਲਾਕੇ ਦੇ ਅਕਾਲੀ-ਭਾਜਪਾ ਨੇਤਾ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

ਖੇਡ ਕਲੱਬ ਨੂੰ ਸੂਦ ਵੱਲੋਂ ਚੈੱਕ

ਹੁਸ਼ਿਆਰਪੁਰ, 26 ਮਾਰਚ:  ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਪਿੰਡ ਸਿੰਘਪੁਰ ਦੇ ਯੰਗ ਸਟਾਰ ਸਪੋਰਟਸ ਕਲੱਬ ਨੂੰ ਖੇਡਾਂ ਦਾ ਸਮਾਨ ਖਰੀਦ ਕਰਨ ਲਈ 30,000/- ਰੁਪਏ ਦਾ ਚੈਕ ਦਿੱਤਾ। ਇਸ ਮੌਕੇ ਤੇ ਸ੍ਰੀ ਸੂਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡਾਂ ਵਿੱਚ ਬਣਾਈਆਂ ਗਈਆਂ ਸਪੋਰਟਸ ਕਲੱਬਾਂ ਨੂੰ ਵਿਸ਼ੇਸ਼ ਗਰਾਂਟਾਂ ਦੇ ਰਹੀ ਹੈ ਤਾਂ ਜੋ ਉਹ ਖੇਡਾਂ ਦਾ ਸਮਾਨ ਖਰੀਦ ਕੇ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਪਿੰਡਾਂ ਵਿੱਚ ਨੌਜਵਾਨਾਂ ਦੀ ਸਿਹਤ ਸੰਭਾਲ ਲਈ ਜਿੰਮ ਖੋਲ੍ਹੇ ਜਾ ਰਹੇ ਹਨ ਅਤੇ ਬਲਾਕ ਪੱਧਰ ਤੇ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਤਾਂ ਜੋ ਨੌਜਵਾਨ ਵਰਗ ਆਪਣਾ ਖਾਲੀ ਸਮਾਂ ਖੇਡਾਂ ਵਿੱਚ ਲਗਾ ਸਕਣ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ,  ਮੀਤ ਪ੍ਰਧਾਨ ਭਾਜਪਾ ਆਨੰਦਵੀਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਰਮੇਸ਼ ਜ਼ਾਲਮ, ਡਾ. ਇੰਦਰਜੀਤ ਸ਼ਰਮਾ, ਪ੍ਰਧਾਨ ਯੰਗ ਸਟਾਰ ਸਪੋਰਟਸ ਕਲੱਬ ਸਤਵਿੰਦਰ ਸਿੰਘ, ਉਪਿੰਦਰ ਸਿੰਘ, ਅਮਨਦੀਪ ਸਿੰਘ, ਅਮਰਜੀਤ ਸਿਘ, ਗੁਰਦੀਪ ਸਿੰਘ, ਵਿਕਰਮ ਸਿੰਘ, ਸੁਖਵਿੰਦਰ ਸਿੰਘ, ਪੰਚ ਸੀਤਲ ਕੁਮਾਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਮਹੀਨਾਵਾਰ ਲੋਕ ਅਦਾਲਤਾਂ ਵਿਚ ਅਨੇਕਾਂ ਕੇਸਾਂ ਦਾ ਨਿਪਟਾਰਾ

ਹੁਸ਼ਿਆਰਪੁਰ, 26 ਮਾਰਚ:  ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਦੀ ਦੇਖ-ਰੇਖ ਹੇਠਾਂ ਮਾਸਿਕ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ ਹੈ। ਇਹ ਲੋਕ ਅਦਾਲਤ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਵਿਖੇ ਲਗਾਈ ਗਈ।
        ਇਸ ਮਾਸਿਕ ਲੋਕ ਅਦਾਲਤ ਲਈ ਹੁਸ਼ਿਆਰਪੁਰ ਵਿਖੇ 09 ਬੈਂਚ, ਦਸੂਹਾ, ਮੁਕੇਰੀਆਂ ਅਤੇ ਗੜ੍ਹਸੰਕਰ ਵਿਖੇ 1-1 ਬੈਂਚ ਬਣਾਇਆ ਗਿਆ। ਇਨ੍ਹਾਂ ਬੈਚਾਂ ਵਿੱਚ ਸੋਸ਼ਲ ਵਰਕਰਾਂ ਅਤੇ ਵਕੀਲਾਂ ਨੂੰ ਖਾਸ ਤੌਰ ਤੇ ਸ਼ਾਮਲ ਕੀਤਾ ਗਿਆ ਤਾਂ ਜੋ ਕੇਸਾਂ ਦਾ ਨਿਪਟਾਰਾ ਵਿਚੋਲਗੀ ਅਤੇ ਰਜਾਮੰਦੀ ਨਾਲ ਕੀਤਾ ਜਾ ਸਕੇ। ਸ੍ਰੀ ਕੁਲਦੀਪ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਬਾਰ ਮੈਂਬਰਾਂ ਰਾਹੀਂ ਇਸ ਲੋਕ ਅਦਾਲਤ ਨੂੰ ਕਾਮਯਾਬ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ।
        ਅੱਜ ਦੀ ਇਸ ਮਾਸਿਕ ਲੋਕ ਅਦਾਲਤ ਵਿੱਚ ਹਿੰਦੂ ਮੈਰਿਜ ਐਕਟ ਕੇਸ, ਦੀਵਾਨੀ ਦਾਅਵੇ, ਅਪੀਲਾਂ, ਸਮਝੌਤਾਯੋਗ ਫੌਜਦਾਰੀ ਕੇਸ, ਰੈਂਟ ਦੇ ਕੇਸ ਅਤੇ ਹੋਰ ਅਦਾਲਤੀ ਕੇਸਾਂ ਨੂੰ ਆਪਸੀ ਰੰਜਾਮੰਦੀ ਰਾਹੀਂ ਹੱਲ ਕਰਨ ਲਈ ਸੁਣਿਆ ਗਿਆ। ਇਸ ਲੋਕ ਅਦਾਲਤ ਵਿੱਚ ਕੁਲ 325 ਕੇਸਾਂ ਨੂੰ ਹੱਲ ਕਰਨ ਲਈ ਸੁਣਿਆ ਗਿਆ ਜਿਸ ਵਿੱਚੋਂ 193 ਕੇਸਾਂ ਦਾ ਨਿਪਟਾਰਾ ਰੰਜਾਮੰਦੀ ਰਾਹੀਂ ਕੀਤਾ ਗਿਆ। ਇਨ੍ਹਾਂ ਕੇਸਾਂ ਰਾਹੀਂ ਧਿਰਾਂ ਨੂੰ 12200785/- ਰੁਪਏ ਬਤੌਰ ਕਲੇਮ / ਅਵਾਰਡ ਦਿਵਾਏ ਗਏ।
        ਮਾਨਯੋਗ ਜ਼ਿਲ੍ਰਾ ਤੇ ਸੈਸ਼ਨ ਜੱਜ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ  154ਵੀਂ ਲੋਕ ਅਦਾਲਤ ਲਗਾਈ ਗਈ ਅਤੇ ਹੁਣ ਤੱਕ 44463 ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕੀਤਾ ਜਾ ਚੁੱਕਾ ਹੈ ਜਿਸ ਰਾਹੀਂ ਕੁਲ ਰਕਮ 1054512550/- ਰੁਪਏ ਬਤੌਰ ਕਲੇਮ / ਅਵਾਰਡ ਧਿਰਾਂ ਨੂੰ ਦਵਾਏ ਜਾ ਚੁੱਕੇ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 3028 ਲੋਕਾਂ ਨੂੰ ਮੁਫ਼ਤ ਕਾਨੁੰਨੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਅਤੇ ਕਰੀਬ 232 ਕਾਨੂੰਨੀ ਸਾਖਰਤਾ ਕੈਂਪਾਂ ਅਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ।
        ਸ੍ਰੀਮਤੀ ਪ੍ਰੀਤੀ ਸਾਹਨੀ ਸਿਵਲ ਜੱਜ (ਸੀਨੀਅਰ ਡਵੀਜ਼ਨ)-ਸਹਿਤ ਸਕੱਤਰ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਨੇ ਇਸ ਮੌਕੇ ਕਿਹਾ ਕਿ ਲੋਕ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਵਾਉਣ ਕਿਉਂਕਿ ਇਸ ਨਾਲ ਪੈਸੇ ਅਤੇ ਸਮੇਂ ਦੋਹਾਂ ਦੀ ਬੱਚਤ ਹੁੰਦੀ ਹੈ। ਇਸ ਦੇ ਫੈਸਲੇ ਖਿਲਾਫ਼ ਕੋਈ ਅਪੀਲ ਨਹੀਂ ਹੁੰਦੀ ਤੇ ਇਸ ਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸ ਵਿੱਚ ਫੈਸਲੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੁੰਦੇ ਹਨ ਤੇ ਇਸ ਨਾਲ ਆਪਸੀ ਪਿਆਰ ਵੱਧਦਾ ਅਤੇ ਦੁਸ਼ਮਣੀ ਘੱਟਦੀ ਹੈ। ਉਨ੍ਹਾ ਇਹ ਵੀ ਕਿਹਾ ਕਿ ਲੋਕ ਆਪਣੇ ਕੇਸਾਂ ਨੂੰ ਲੋਕ ਅਦਾਲਤ ਵਿੱਚ ਲਗਵਾਉਣ ਲਈ ਉਨ੍ਹਾਂ ਪਾਸ ਜਾਂ ਵਧੀਕ ਸਿਵਲ ਜੱਜ (ਸ.ਡ.)-ਸਹਿਤ-ਸਕੱਤਰ ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਜਾਂ ਸਹਾਇਕ ਜ਼ਿਲ੍ਹਾ ਅਟਾਰਨੀ (ਕ.ਸ.) ਹੁਸ਼ਿਆਰਪੁਰ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤੇ ਬੈਨਰ ਲਗਾ ਕੇ ਅਤੇ ਪ੍ਰਚਾਰ ਸਮੱਗਰੀ ਵੰਡ ਕੇ ਪ੍ਰਚਾਰ ਕੀਤਾ ਗਿਆ।

ਸੂਚਨਾ ਅਧਿਕਾਰ ਐਕਟ ਪ੍ਰਤੀ ਜਾਗਰੂਕਤਾ ਜਰੂਰੀ : ਤਰਨਾਚ

ਦਸੂਹਾ, 26 ਮਾਰਚ:  ਆਮ ਲੋਕਾਂ ਨੂੰ ਸੂਚਨਾ ਦਾ ਅਧਿਕਾਰ ਐਕਟ-2005 ਸਬੰਧੀ ਜਾਗਰੂਕ ਕਰਨ ਲਈ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੂਮੈਨ ਦਸੂਹਾ ਵਿਖੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇੱਕ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਕੀਤੀ। ਇਸ ਸੈਮੀਨਾਰ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬੀ ਐਸ ਧਾਲੀਵਾਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਹੁਸ਼ਿਆਰਪੁਰ,  ਜਸਬੀਰ ਸਿੰਘ ਐਸ ਡੀ ਐਮ ਦਸੂਹਾ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਸੁਰਜੀਤ ਸਿੰਘ ਜ਼ਿਲਾ ਕੋਆਰਡੀਨੇਟਰ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ, ਵੱਖ-ਵੱਖ ਵਿਭਾਗਾਂ ਦੇ ਲੋਕ ਸੂਚਨਾ ਅਧਿਕਾਰੀ, ਸਰਪੰਚ, ਪੰਚ, ਬਲਾਕ ਸੰਮਤੀਆਂ  ਦੇ ਮੈਂਬਰ, ਨਗਰ ਕੌਂਸਲਰ, ਕਿਸਾਨ ਜਥੇਬੰਦੀਆਂ, ਸਵੈਸੇਵੀ ਜਥੇਬੰਦੀਆਂ ਅਤੇ ਸਾਬਕਾ ਫੌਜੀਆਂ  ਦੀ ਜਥੇਬੰਦੀਆਂ ਨੁਮਾਇੰਦੇ ਵੀ ਹਾਜ਼ਰ ਸਨ।
        ਸ੍ਰੀ ਤਰਨਾਚ ਨੇ ਸੂਚਨਾ ਦਾ ਅਧਿਕਾਰ ਐਕਟ-2005 ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਮ ਲੋਕਾਂ ਨੂੰ ਇਸ ਐਕਟ ਸਬੰਧੀ ਜਾਗਰੂਕ ਕਰਨ ਲਈ ਇਸ ਸੈਮੀਨਾਰ ਤੋਂ ਪਹਿਲਾਂ ਹੁਸ਼ਿਆਰਪੁਰ ਅਤੇ ਗੜ੍ਹਸ਼ੰਕਰ ਵਿਖੇ ਵੀ ਸੈਮੀਨਾਰ ਕਰਵਾਏ ਗਏ ਹਨ ਅਤੇ ਆਮ ਲੋਕਾਂ ਨੂੰ ਹੇਠਲੇ ਪੱਧਰ ਤੱਕ ਸੂਚਨਾ ਅਧਿਕਾਰ ਐਕਟ ਸਬੰਧੀ ਜਾਗਰੂਕ ਕਰਨ ਲਈ ਬਲਾਕ ਪੱਧਰ ਤੇ ਵੀ ਸੈਮੀਨਾਰ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸ ਐਕਟ ਦਾ ਮੁੱਖ ਉਦੇਸ਼ ਸਰਕਾਰੀ ਕੰਮ-ਕਾਜ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਲੋਕਾਂ ਨੂੰ ਸਰਕਾਰੀ ਕੰਮਾਂ ਬਾਰੇ ਸਹੀ ਜਾਣਕਾਰੀ ਦੇਣਾ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇ ਕੋਈ ਵਿਅਕਤੀ ਸਰਕਾਰੀ ਕੰਮ-ਕਾਜ ਸਬੰਧੀ ਆਰ.ਟੀ.ਆਈ.ਐਕਟ ਅਧੀਨ ਸੂਚਨਾ ਮੰਗਦਾ ਹੈ ਤਾਂ ਉਸ ਨੂੰ  ਸਹੀ ਸੂਚਨਾ ਜੋ ਦਫ਼ਤਰੀ ਰਿਕਾਰਡ ਵਿੱਚ ਉਪਲਬਧ ਹੈ, ਸਮੇਂ ਸਿਰ ਦਿੱਤੀ ਜਾਵੇ।
        ਸ੍ਰੀ ਤਰਨਾਚ ਨੇ ਦੱਸਿਆ ਕਿ ਮਹਾਤਮਾ ਗਾਂਧੀ ਰਾਜ ਲੋਕ ਪਸ਼ਾਸ਼ਨ ਸੰਸਥਾਨ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਵੀ ਇਸ ਐਕਟ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਸੈਮੀਨਾਰ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਦਫ਼ਤਰਾਂ ਦੇ ਬਾਹਰ ਇਸ ਐਕਟ ਸਬੰਧੀ ਸੂਚਨਾ ਬੋਰਡ ਲਗਾਉਣ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਕਟ ਦਾ ਸਹੀ ਉਪਯੋਗ ਕਰਨ। ਇਸ ਸੈਮੀਨਾਰ ਵਿੱਚ ਆਏ ਸਰਕਾਰੀ ਅਧਿਕਾਰੀਆਂ, ਪਤਵੰਤਿਆਂ ਅਤੇ ਆਮ ਲੋਕਾਂ ਨਾਲ ਡਿਪਟੀ ਕਮਿਸ਼ਨਰ ਨੇ ਸੂਚਨਾ ਅਧਿਕਾਰ ਐਕਟ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਅਤੇ ਸੈਮੀਨਾਰ ਵਿੱਚ ਹਾਜ਼ਰ ਨੁਮਾਇੰਦਿਆਂ ਵੱਲੋਂ ਇਸ ਐਕਟ ਸਬੰਧੀ ਪੁਛੇ ਗਏ ਸਵਾਲਾਂ ਦੇ ਜਵਾਬ ਵੀ ਡਿਪਟੀ ਕਮਿਸ਼ਨਰ ਨੇ ਵਿਸਥਾਰਪੂਰਵਕ ਦਿੱਤੇ।
        ਮਹਾਮਤਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਚੰਡੀਗੜ੍ਹ ਦੇ ਮਾਸਟਰ ਟਰੇਨਰ ਅਤੇ ਰਿਸੋਰਸ ਪਰਸਨ ਸ੍ਰੀ ਹਰਬੰਸ ਲਾਲ ਸ਼ਰਮਾ ਨੇ ਇਸ ਮੌਕੇ ਤੇ  ਆਰ.ਟੀ.ਆਈ.ਐਕਟ-2005 ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਐਕਟ ਦੇ ਲਾਗੂ ਹੋਣ ਨਾਲ ਜਿਥੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਦੂਰ ਹੋ ਰਹੇ ਹਨ, ਉਥੇ ਸਰਕਾਰੀ ਕੰਮ-ਕਾਜ ਵਿੱਚ ਪਾਰਦਰਸ਼ਤਾ ਆ ਰਹੀ ਹੈ। ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਸਬੀਰ ਸਿੰਘ ਐਸ ਡੀ ਐਮ ਦਸੂਹਾ, ਸੁਰਜੀਤ ਸਿੰਘ ਜਿਲ੍ਹਾ ਕੋਆਰਡੀਨੇਟਰ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਅਤੇ ਸੰਜੀਵ ਕੁਮਾਰ ਨੇ ਵੀ ਇਸ ਐਕਟ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਕਾਲਜ ਵਿਚ ਕਰਵਾਇਆ ਸ਼ਾਨਦਾਰ ਸੱਭਿਆਚਾਰ ਮੇਲਾ

ਤਲਵਾੜਾ, 25 ਮਾਰਚ : ਸਰਕਾਰੀ ਕਾਲਜ ਤਲਵਾੜਾ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਅਤੇ ਉੱਘੇ ਗੀਤਕਾਰ ਸਵ. ਚਰਨ ਸਿੰਘ ਸਫ਼ਰੀ ਨੂੰ ਸ਼ਰਧਾਂਜਲੀ ਦੇਣ ਦੇ ਮੰਤਵ ਨਾਲ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਇੰਜ. ਬੀ. ਐਨ. ਗੋਇਲ ਚੀਫ ਇੰਜੀਨੀਅਰ ਬਿਆਸ ਡੈਮ ਅਤੇ ਸ. ਸਤਨਾਮ ਸਿੰਘ ਧਨੋਆ ਉਚੇਚੇ ਤੌਰ ਤੇ ਸ਼ਾਮਿਲ ਹੋਏ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਅਮਰਜੀਤ ਸਿੰਘ ਦਿਹਾਣਾ ਅਤੇ ਪੰਜਾਬੀ ਵਿਭਾਗ ਵੱਲੋਂ ਪ੍ਰੋ. ਸੁਰਜੀਤ ਸਿੰਘ ਦੇ ਪ੍ਰਬੰਧਾਂ ਹੇਠ ਇਸ ਸਮਾਗਮ ਵਿਚ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ, ਵਿਚਾਰ ਚਰਚਾ, ਕਵਿਤਾ ਪਾਠ ਆਦਿ ਨੇ ਦਰਸ਼ਕਾਂ ਨੂੰ ਘੰਟਿਆਂ ਬੱਧੀ ਕੀਲ ਕੇ ਬਿਠਾਈ ਰੱਖਿਆ।

ਜਿਲ੍ਹੇ ਵਿਚ ਟਰੈਫਿਕ ਦੀ ਸਮੱਸਿਆ ਨੁੰ ਹੱਲ ਕੀਤਾ ਜਾਵੇਗਾ : ਤਰਨਾਚ

ਹੁਸ਼ਿਆਰਪੁਰ, 25 ਮਾਰਚ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਨੈਸ਼ਨਲ ਹਾਈਵੇ ਤੇ ਸੈਂਟਰਲ ਵਰਕਸ ਡਵੀਜ਼ਨ ਵੱਲੋਂ 12 ਸਪੀਡ ਲਿਮਟ ਦੇ ਬੋਰਡ, ਮੁੱਖ ਸੜਕਾਂ ਤੇ ਲੋਕ ਨਿਰਮਾਣ ਵਿਭਾਗ ਵੱਲੋਂ 66 ਅਤੇ ਨਗਰ ਕੌਂਸਲ ਹੁਸ਼ਿਆਰਪੁਰ ਵੱਲੋਂ 8 ਬੋਰਡ ਸਪੀਡ ਲਿਮਟ ਦੇ ਲਗਾਏ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਜ਼ਿਲ੍ਹਾ ਟਰਾਂਸਪੋਰਟ ਅਫਸ਼ਰ ਬੀ ਐਸ ਧਾਲੀਵਾਲ, ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਮਨਜੀਤ ਸਿੰਘ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਟੀ ਆਰ ਕਤਨੋਰੀਆ, ਸੈਂਟਰਲ ਵਰਕਸ ਡਵੀਜ਼ਨ ਦੇ ਐਕਸੀਅਨ ਐਸ ਪੀ ਸਿੰਘ, ਡੀ ਐਸ ਪੀ (ਡੀ) ਅਮਰੀਕ ਸਿੰਘ ਧਾਮੀ, ਕਾਰਜਸਾਧਕ ਅਫ਼ਸਰ ਨਗਰ ਕੌਂਸਲ ਸੁਰਿੰਦਰ ਕੁਮਾਰ, ਮਿਉਂਸਪਲ ਇੰਜੀਨੀਅਰ ਪਵਨ ਸ਼ਰਮਾ, ਜਨਰਲ ਮੈਨੇਜਰ ਪੰਜਾਬ ਰੋਡਵੇਜ ਹਰਜਿੰਦਰ ਸਿੰਘ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਇਸ ਮੌਕੇ ਤੇ ਹਾਜ਼ਰ ਸਨ।
        ਸ੍ਰੀ ਤਰਨਾਚ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਟਰੈਫਿਕ ਦੀ ਆਵਾਜਾਈ ਨੂੰ ਨਿਰਵਿਘਨ ਚਾਲੂ ਰੱਖਣ ਲਈ ਟਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਅਤੇ ਚੌਕਾਂ ਵਿੱਚ ਲੱਗੀਆਂ ਟਰੈਫਿਕ ਲਾਈਟਾਂ ਨੂੰ ਚਾਲੂ ਹਾਲਤ ਵਿੱਚ ਕੀਤਾ ਜਾਵੇ। ਸ੍ਰੀ ਤਰਨਾਚ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮਾਲ ਰੋਡ ਤੇ ਟਰੈਫਿਕ ਸਬੰਧੀ ਲੱਗੀਆਂ ਰੋਕਾਂ (ਗਾਡਰਾਂ) ਦੇ ਨਾਲ ਚਿਤਾਵਨੀ ਬੋਰਡ ਲਗਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਹੀਰਾ ਕਲੋਨੀ ਦੀ ਮੁੱਖ ਸੜਕ ਤੋਂ ਜਾਣ ਵਾਲੀਆਂ ਬੱਸਾਂ ਅਤੇ ਟਰੱਕਾਂ ਨੂੰ ਰੋਕਣ ਸਬੰਧੀ ਢੁਕਵੇਂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਤੇ ਨਜਾਇਜ਼ ਕਬਜੇ ਹਟਾਉਣ ਲਈ ਸਬੰਧਤ ਐਸ ਡੀ ਐਮ, ਕਾਰਜਸਾਧਕ ਅਫ਼ਸਰ ਅਤੇ ਪੁਲਿਸ ਵਿਭਾਗ ਸਾਂਝੇ ਤੌਰ ਤੇ ਕਾਰਵਾਈ ਕਰਨ ਤਾਂ ਜੋ ਸ਼ਹਿਰ ਵਿੱਚ ਆਵਾਜਾਈ ਨਿਰਵਿਘਨ ਚਲਦੀ ਰਹੇ। ਸ੍ਰੀ ਤਰਨਾਚ ਨੇ ਆਮ ਲੋਕਾਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਵਿੱਚੋਂ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਅਤੇ ਨਜਾਇਜ਼ ਕਬਜਿਆਂ ਨੂੰ ਹਟਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ।

ਬੱਚੀ ਸਿਹਤ ਮੁਕਾਬਲੇ ਵਿਚ ਜੇਤੂ ਸਨਮਾਨਿਤ

ਹੁਸ਼ਿਆਰਪੁਰ, 25 ਮਾਰਚ : ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਕੀਤੀਆਂ ਜਾਂਦੀਆਂ ਬੀ.ਸੀ.ਸੀ. ਗਤੀਵਿਧੀਆਂ ਤਹਿਤ ਅੱਜ ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ ਜੀ ਦੀ ਰਹਿਨੁਮਾਈ ਅਤੇ ਡਾ. ਦੇਸ ਰਾਜ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਪੀ.ਐਚ.ਸੀ. ਹਾਰਟਾ ਬਡਲਾ ਵਿਖੇ ਬੱਚੀ ਸਿਹਤ ਮੁਕਾਬਲੇ ਦੌਰਾਨ ਜੇਤੂ ਬੱਚੀਆਂ ਦਾ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਰੋਹ ਵਿੱਚ ਕਰਵਾਇਆ ਗਿਆ। ਸਮਾਰੋਹ ਵਿੱਚ 22 ਸਬ ਸੈਂਟਰਾਂ ਤੋਂ ਚੁਣੀਆਂ ਗਈਆਂ 66 ਜੇਤੂ ਬੱਚੀਆਂ ਨੂੰ ਕਿਸਾਨ ਵਿਕਾਸ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਸ਼੍ਰੀਮਤੀ ਮਨਮੋਹਣ ਕੌਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਡਾ. ਜੇ.ਐਸ. ਮੰਡਿਆਲ, ਡਾ. ਸਤਵਿੰਦਰ ਸਿੰਘ, ਸ਼੍ਰੀ ਆਰ.ਆਰ. ਭਾਟੀਆਂ, ਸ਼੍ਰੀ ਮੁਲਖਰਾਜ, ਸ਼੍ਰੀਮਤੀ ਰਮਨਦੀਪ ਕੌਰ, ਸ਼੍ਰੀ ਜਤਿੰਦਰ ਗੋਲਡੀ ਅਤੇ ਮੈਡੀਕਲ, ਪੈਰਾ ਮੈਡੀਕਲ ਸਟਾਫ਼ ਵੀ ਇਸ ਮੌਕੇ ਉਪਸਥਿਤ ਹੋਏ।
    ਸਮਾਰੋਹ ਨੂੰ ਸੰਬੋਧਨ ਕਰਦਿਆਂ ਡਾ. ਦੇਸ ਰਾਜ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਜਿਸ ਪਰਿਵਾਰ ਕੋਲ ਕੇਵਲ ਲੜਕੀਆਂ ਹੀ ਹੋਣ, ਬੱਚੀ ਦਾ ਮੁਕੰਮਲ ਟੀਕਾਕਰਣ ਹੋਇਆ ਹੋਵੇ, ਬੱਚੀ ਨੇ ਘੱਟੋ ਘੱਟ ਤੈ ਮਹੀਨੇ ਤੱਕ ਕੇਵਲ ਮਾਂ ਦਾ ਹੀ ਦੁੱਧ ਪੀਤਾ ਹੋਵੇ, ਡਾਕਟਰੀ ਪੈਰਾਮੀਟਰ ਅਨੁਸਾਰ ਬੱਚੀ ਦੀ ਸਿਹਤ ਠੀਕ ਹੋਵੇ ਅਤੇ ਬੱਚੀ ਦੀ ਉਮਰ ਡੇਢ ਤੋਂ 2 ਸਾਲ ਦੇ ਵਿਚਕਾਰ ਹੋਵੇ, ਉਹਨਾਂ ਬੱਚੀਆਂ ਨੂੰ ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਕਿਸਾਨ ਵਿਕਾਸ ਪੱਤਰ ਜਾਂ ਨੈਸ਼ਨਲ ਬੱਚਤ ਸਰਟੀਫਿਕੇਟ ਖਰੀਦ ਕੇ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਮਾਦਾ ਭਰੂਣ ਹੱਤਿਆ ਰੋਕਣ ਅਤੇ ਵਿਗੜੇ ¦ਿਗ ਅਨੁਪਾਤ ਨੂੰ ਸੁਧਾਰਨ ਲਈ ਹੀ ਸਿਹਤ ਵਿਭਾਗ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
    ਇਸ ਮੌਕੇ ਸ਼੍ਰੀਮਤੀ ਮਨਮੋਹਣ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਕੁੱਲ 192 ਸਬ ਸੈਂਟਰਾਂ ਤੇ ਬੱਚੀ ਸਿਹਤ ਮੁਕਾਬਲੇ ਕਰਵਾਏ ਗਏ ਹਨ ਅਤੇ 576 ਬੱਚੀਆ ਨੂੰ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੁੱਲ 3 ਲੱਖ 84 ਹਜ਼ਾਰ ਰੁਪਏ ਦੇ ਕਿਸਾਨ ਵਿਕਾਸ ਪੱਤਰ ਨੈਸ਼ਨਲ ਬੱਚਤ ਸਰਟੀਫਿਕੇਟ ਵੰਡੇ ਜਾ ਰਹੇ ਹਨ। ਇਸ ਸਬੰਧੀ ਅੱਜ ਬਲਾਕਾਂ ਭੂੰਗਾ ਅਤੇ ਪਾਲਦੀ ਵਿੱਚ ਵੀ ਮੁਕਾਬਲੇ ਵਿੱਚ ਜੇਤੂ ਬੱਚੀਆਂ ਨੂੰ ਸਰਟੀਫਿਕੇਟ ਵੰਡੇ ਗਏ।

ਲੋਕ ਅਦਾਲਤਾਂ ਲੱਗਣਗੀਆਂ 26 ਮਾਰਚ ਨੂੰ

ਹੁਸ਼ਿਆਰਪੁਰ, 24 ਮਾਰਚ: ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹੁਕਮਾਂ ਤਹਿਤ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਦੀ ਦੇਖ-ਰੇਖ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ 26 ਮਾਰਚ 2011 ਨੂੰ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਵਿਖੇ ਮਾਸਿਕ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਲੋਕ ਅਦਾਲਤਾਂ ਵਿੱਚ ਵੱਖ-ਵੱਖ ਤਰਾਂ ਦੇ ਕੇਸਾਂ ਜਿਵੇਂ ਕਿ ਦੀਵਾਨੀ ਦਾਅਵੇ, ਸਮਝੌਤਾਯੋਗ ਫੌਜਦਾਰੀ ਕੇਸ, ਅਪੀਲਾਂ, ਹਿੰਦੂ ਮੈਰਿਜ ਐਕਟ ਕੇਸ, ਰੈਂਟ ਕੇਸ, ਮੋਟਰ ਐਕਸੀਡੈਂਟ ਕਲੇਮ ਕੇਸ ਅਤੇ ਹੋਰ ਅਦਾਲਤੀ ਕੇਸਾਂ ਨੂੰ ਸਮਝੌਤੇ ਰਾਹੀਂ ਹੱਲ ਕਰਨ ਲਈ ਸੁਣਿਆ ਜਾਵੇਗਾ।
        ਇਸ ਮੌਕੇ ਤੇ ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਪ੍ਰੀਤੀ ਸਾਹਨੀ ਨੇ ਦੱਸਿਆ ਕਿ ਇਹ 154ਵੀਂ ਲੋਕ ਅਦਾਲਤ ਹੈ ਅਤੇ ਹੁਣ ਤੱਕ 44183 ਕੇਸਾਂ ਦਾ ਨਿਪਟਾਰਾ ਸਮੌਝਤੇ ਰਾਹੀਂ ਕੀਤਾ ਜਾ ਚੁੱਕਾ ਹੈ ਅਤੇ ਕਰੀਬ 1,04,23,11,765/- ਰੁਪਏ ਬਤੌਰ ਕਲੇਮ / ਅਵਾਰਡ ਧਿਰਾਂ ਨੂੰ ਦੁਆਏ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ 232 ਕਾਨੂੰਨੀ ਸਾਖਰਤਾ ਕੈਂਪ / ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ ਅਤੇ ਕੁਲ 3028 ਲੋਕਾਂ ਨੂੰ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ।
        ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਕੇਸਾਂ ਨੂੰ ਲੋਕ ਅਦਾਲਤਾਂ ਵਿੱਚ ਲਿਆਉਣ ਤਾਂ ਜੋ ਛੇਤੀ ਤੋਂ ਛੇਤੀ ਸਸਤਾ ਨਿਆਂ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਦੇ ਫੈਸਲੇ ਨੂੰ ਦੀਵਾਨੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ ਅਤੇ ਇਸ ਦੇ ਫੈਸਲੇ ਅੰਤਿਮ ਹੁੰਦੇ ਹਨ। ਇਸ ਲਈ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਲੈਣ। ਲੋਕ ਅਦਾਲਤਾਂ ਵਿੱਚ ਕੇਸ ਲਗਾਉਣ ਲਈ ਲੋਕ ਸਬੰਧਤ ਅਦਾਲਤ ਦੇ ਜੱਜ ਸਾਹਿਬ, ਸਿਵਲ ਜੱਜ (ਸੀਨੀਅਰ ਡਵੀਜ਼ਨ) ਹੁਸ਼ਿਆਰਪੁਰ, ਵਧੀਕ ਜ਼ਿਲ੍ਹਾ ਜੱਜ (ਸੀਨੀਅਰ ਡਵੀਜ਼ਨ) ਦਸੂਹਾ, ਮੁਕੇਰੀਆਂ, ਗੜ੍ਹਸ਼ੰਕਰ ਜਾਂ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ), ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਨਾਲ ਸੰਪਰਕ ਕਰ ਸਕਦੇ ਹਨ।

ਜਿਲ੍ਹਾ ਰੈੱਡ ਕਰਾਸ ਕਮੇਟੀ ਦੀ ਮੀਟਿੰਗ

ਹੁਸ਼ਿਆਰਪੁਰ, 24 ਮਾਰਚ: ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਧਰਮ ਦੱਤ ਤਰਨਾਚ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਰੈਡ ਭਵਨ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਸਿਵਲ ਸਰਜਨ-ਕਮ-ਵਾਈਸ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਡਾ. ਸ਼ਾਮ ਲਾਲ ਮਹਾਜਨ ਨੇ ਕੀਤੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਡੀ ਆਰ ਭਗਤ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਬੀ ਐਸ ਧਾਲੀਵਾਲ, ਸਹਾਇਕ ਸਿਵਲ ਸਰਜਨ ਰਮੇਸ਼ ਕੁਮਾਰ ਥਿੰਦ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਆਰ ਐਸ ਬੈਂਸ, ਕਾਰਜਕਾਰੀ ਇੰਜੀਨੀਅਰ ਪੰਚਾਇਤੀ ਰਾਜ ਆਰ ਕੇ ਵਰਮਾ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕਰਨਲ (ਰਿਟਾ:) ਤਜਿੰਦਰ ਸਿੰਘ, ਈ ਟੀ ਓ ਸ੍ਰੀਮਤੀ ਦਰਬੀਰ ਰਾਜ, ਐਡਵੋਕੇਟ ਐਸ ਐਸ ਪਰਮਾਰ, ਰਾਜੀਵ ਬਾਜਾਜ, ਓਮ ਪ੍ਰਕਾਸ਼ ਸਾਂਪਲਾ, ਮਹਿੰਦਰ ਸਿੰਘ, ਰਾਜੇਸ਼ ਜੈਨ, ਤਿਲਕ ਰਾਜ ਸ਼ਰਮਾ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ।
        ਰੈਡ ਕਰਾਸ ਸੁਸਾਇਟੀ ਦੇ ਉਪ ਪ੍ਰਧਾਨ ਡਾ ਸ਼ਾਮ ਲਾਲ ਮਹਾਜਨ ਨੇ ਇਸ ਮੌਕੇ ਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਾਰਜਕਾਰਨੀ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਰੈਡ ਕਰਾਸ ਦੀ ਆਮਦਨ ਨੂੰ ਵਧਾਉਣ ਸਬੰਧੀ ਆਪਣੇ ਸੁਝਾਅ ਦੇਣ ਕਿਉਂਕਿ ਰੈਡ ਕਰਾਸ ਸੁਸਾਇਟੀ ਵੱਲੋਂ ਇਕੱਠਾ ਕੀਤਾ ਗਿਆ ਪੈਸਾ ਦੀਨ-ਦੁੱਖੀਆਂ ਅਤੇ ਲੋੜਵੰਦ ਗਰੀਬਾਂ ਦੀ ਮੱਦਦ ਲਈ ਵਰਤਿਆ ਜਾਂਦਾ ਹੈ।
        ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕਰਨਲ (ਰਿਟਾ:) ਤਜਿੰਦਰ ਸਿੰਘ ਨੇ  ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਪ੍ਰਗਤੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਡ ਕਰਾਸ ਵੱਲੋਂ ਬਚਪਨ ਸਕੂਲ ਨੂੰ ਕਿਰਾਏ ਤੇ ਦਿੱਤੀ ਗਈ ਇਮਾਰਤ ਵਿੱਚ ਉਨ੍ਹਾਂ ਵੱਲੋਂ ਇੱਕ ਕੈਬਿਨ ਬਣਾਉਣ ਦੀ ਮੰਗ ਕੀਤੀ ਗਈ ਹੈ ਅਤੇ ਰੈਡ ਕਰਾਸ ਦੇ ਦਫ਼ਤਰ ਵਿੱਚ ਇੱਕ ਸ਼ੈਡ ਬਣਾਉਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਰੈਡ ਕਰਾਸ ਸ਼ਾਪਿੰਗ ਕੰਪਲੈਕਸ ਬਾਜਾਰ ਵਕੀਲਾਂ ਵਿਖੇ ਦੁਕਾਨ ਨੰਬਰ 21 ਦੀ ਨਿਲਾਮੀ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ।

ਪਲਸ ਪੋਲੀਓ ਮੁਹਿੰਮ ਸਬੰਧੀ ਜਾਣਕਾਰੀ ਪ੍ਰਦਾਨ

ਹੁਸ਼ਿਆਰਪੁਰ, 24 ਮਾਰਚ : ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੁਚੇ ਪੰਜਾਬ ਵਿੱਚ ਚਲਾਈ ਜਾ ਰਹੀ ਪਲਸ ਪੋਲੀਓ ਮੁਹਿੰਮ ਤਹਿਤ ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਮਿਤੀ 27, 28 ਅਤੇ 29 ਮਾਰਚ 2011 ਨੂੰ ਵਿਸ਼ੇਸ਼ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਅਧੀਨ ਮਾਈਗ੍ਰੇਟਰੀ ਪਾਪੂਲੇਸ਼ਨ ਦੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸ਼ਾਮ ਲਾਲ ਮਹਾਜਨ ਨੇ ਦੱਸਿਆ ਕਿ ਪਲਸ ਪੋਲੀਓ ਦੇ ਇਸ ਰਾਊਂਡ ਲਈ ਸਾਰੇ ਕੰਮ ਮੁਕੰਮਲ ਕਰ ਲਏ ਗਏ ਹਨ।
     ਡਾ. ਸ਼ਾਮ ਲਾਲ ਮਹਾਜਨ ਨੇ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਦੇ ਸਲੱਮ ਖੇਤਰਾਂ ਜਿਵੇਂ ਝੁੱਗੀ ਝੋਂਪੜੀ ਅਤੇ ਭੱਠਿਆਂ ਤੇ ਪਰਵਾਸੀ ਮਜਦੂਰਾਂ 0 ਤੋਂ 5 ਸਾਲ ਤੱਕ ਦੇ ਲਗਭਗ 23177 ਬੱਚਿਆਂ ਨੂੰ ਪੋਲੀਓ ਬੂੰਦਾਂ ਦੀ ਵਾਧੂ ਖੁਰਾਕ ਪਿਲਾਈ ਜਾਵੇਗੀ। ਇਹ ਸਬ ਨੈਸ਼ਨਲ ਇਮਊਨਾਈਜੇਸ਼ਨ ਰਾਊਂਡ ਪੰਜਾਬ ਤੋਂ ਇਲਾਵਾ 11 ਹੋਰ ਸੂਬਿਆਂ ਜਿਨ੍ਹਾਂ ਵਿੱਚ ਬਿਹਾਰ, ਮਹਾਂਰਾਸ਼ਟਰ, ਹਰਿਆਣਾ, ਚੰਡੀਗੜ੍ਹ, ਰਾਜਸਥਾਨ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਦਿੱਲੀ, ਪੱਛਮ ਬੰਗਾਲ, ਗੁਜਰਾਤ ਅਤੇ ਝਾਰਖੰਡ ਸ਼ਾਮਿਲ ਹੈ ਵਿੱਚ ਚਲਾਇਆ ਜਾ ਰਿਹਾ ਹੈ। ਇਸ ਕੰਮ ਨੂੰ ਨੇਪਰੇ ਚਾੜਨ ਲਈ ਕੁੱਲ 160 ਟੀਮਾਂ ਬਣਾਈਆਂ ਗਈਆਂ ਹਨ। ਜਿਨ੍ਹਾਂ ਵਿੱਚ 75 ਮੁਬਾਈਲ ਟੀਮਾਂ ਲਗਾਈਆਂ ਗਈਆਂ ਹਨ। ਇਹਨਾਂ ਵਿੱਚ 320 ਟੀਮ ਮੈਂਬਰ ਅਤੇ 45 ਸੁਪਰਵਾਈਜਰ ਤੈਨਾਤ ਕੀਤੇ ਗਏ ਹਨ। ਇਸੇ ਤਰਾਂ 85 ਟੀਮਾਂ ਘਰ ਘਰ ਜਾ ਕੇ ਪੋਲੀਓ ਬੂੰਦਾਂ ਪਿਲਾਉਣਗੀਆਂ। ਡਾ. ਅਜੈ ਬੱਗਾ ਜਿਲ੍ਹਾ ਟੀਕਾਕਰਣ ਅਫ਼ਸਰ ਵੱਲੋਂ ਵਿਸ਼ੇਸ਼ ਤੌਰ ਤੇ ਇਸ ਮੁਹਿੰਮ ਦਾ ਨਿਰੀਖਣ ਕੀਤਾ ਜਾਵੇਗਾ।
    ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਅੱਜ ਡਾ. ਅਜੈ ਬੱਗਾ, ਡਾ. ਸਰਦੂਲ ਸਿੰਘ ਅਤੇ ਡਾ. ਸੁਨੀਲ ਅਹੀਰ ਵੱਲੋਂ ਜਿਲ੍ਹਾ ਹੁਸ਼ਿਆਰਪੁਰ ਦੀਆਂ ਐਲ.ਐਚ.ਵੀ., ਏ.ਐਨ.ਐਮ. ਅਤੇ ਐਂਟੀ ਲਾਰਵਾ ਸਟਾਫ਼ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਸ਼੍ਰੀਮਤੀ ਮਨਮੋਹਣ ਕੌਰ ਜਿਲ੍ਹਾ ਮਾਸ ਮੀਡੀਆ ਅਫ਼ਸਰ ਵੱਲੋਂ ਪਰਵਾਸੀ ਮਜਦੂਰਾਂ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਮਿਤੀ 27, 28 ਅਤੇ 29 ਮਾਰਚ ਨੂੰ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਤਾਂ ਜੋ ਕੋਈ ਵੀ ਬੱਚਾ ਪੋਲੀਓ ਬੂੰਦਾਂ ਪੀਣ ਤੋਂ ਵਾਂਝਾ ਨਾ ਰਹਿ ਜਾਵੇ।

ਆਤਮਾ ਪ੍ਰਾਜੈਕਟ ਦੀਆਂ ਗਤੀਵਿਧੀਆਂ ਸਬੰਧੀ ਮੀਟਿੰਗ ਹੋਈ

ਹੁਸ਼ਿਆਰਪੁਰ, 23 ਮਾਰਚ : ਡਿਪਟੀ ਕਮਿਸ਼ਨਰ -ਕਮ-ਚੇਅਰਮੈਨ  ਐਗਰੀਕਲਚਰ ਟੈਕਨੋਲੋਜੀ ਮੈਨੇਜ਼ਮੈਟ ਏਜੰਸੀ ( ਆਤਮਾ) ਗਵਰਨਿਗ ਬੋਰਡ ਸ੍ਰੀ ਧਰਮ ਦੱਤ ਤਰਨਾਚ ਦੀ ਪ੍ਰਧਾਨਗੀ ਹੇਠ ਆਤਮਾ ਸਕੀਮ ਦੀਆਂ ਗਤੀਵਿਧੀਆਂ ਸਬੰਧੀ ਮੀਟਿੰਗ ਹੋਈ , ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡੀ ਆਰ ਭਗਤ ਅਤੇ ਖੇਤੀ ਬਾੜੀ ਵਿਭਾਗ ਅਤੇ ਇਸ ਨਾਲ ਸਬੰਧਤ ਵਿਭਾਗ ਬਾਗਬਾਨੀ , ਭੂਮੀ ਰੱਖਿਆ , ਪਸ਼ੂ ਪਾਲਣ ,ਡੇਅਰੀ ਵਿਕਾਸ, ਮੱਛੀ ਪਾਲਣ , ਜੰਗਲਾਤ , ਮੰਡੀਕਰਨ , ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮੁਖੀਆਂ ਨੇ ਇਸ ਮੀਟਿੰਗ ਵਿਚ ਭਾਗ ਲਿਆ ।

                ਇਸ ਮੋਕੇ  ਮੀਟਿੰਗ ਵਿਚ ਹਾਜ਼ਰ  ਅਧਿਕਾਰੀਆਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਤਰਨਾਚ ਨੇ ਖੇਤੀ ਪ੍ਰਦਰਸ਼ਨੀਆਂ ਵਿਚ ਨਵੀਨਤਮ ਤਕਨੀਕਾਂ ਜਿਵੇ ਟਰੈਂਚ ਵਿਧੀ ਨਾਲ ਗੰਨੇ ਦੀ ਕਾਸ਼ਤ , ਮੱਕੀ ਅਤੇ ਗੰਨੇ ਵਿਚ ਮੂੰਗੀ/ਮਾਂਹ ਦੀ ਇੰਟਰ-ਕਰਾਪਿੰਗ, ਹਲਦੀ ਦੀਆਂ ਵੱਟਾਂ ਤੇ ਬਿਜਾਈ , ਹਲਦੀ ਵਿਚ ਪ੍ਰਾਲੀ ਦੀ ਮਲਚਿੰਗ , ਸੰਗਠਿਤ ਕੀਟ ਪ੍ਰਬੰਧ ਵਿਚ ਮਿੱਤਰ ਕੀੜਿਆਂ ਦੀ ਪਛਾਣ ਅਤੇ ਹੋਰ ਬਿਜਾਈ ਦੇ ਢੰਗਾਂ ਬਾਰੇ ਵਿਚਾਰ ਵਟਾਂਦਰਾਂ ਕੀਤਾ । ਉਨਾਂ ਕਿਸਾਨਾਂ ਨੂੰ  ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਨੂੰ ਅਪਨਾਉਣ ਲਈ ਪ੍ਰੇਰਿਤ ਕਰਨ ਲਈ ਵੀ ਕਿਹਾ । 

                ਮੁੱਖ ਖੇਤੀਬਾੜੀ ਅਫਸਰ-ਕਮ-ਪ੍ਰੈਜੈਕਟ ਡਾਇਰੈਕਟਰ ( ਆਤਮਾ)  ਡਾਂ: ਸਰਬਜੀਤ ਸਿੰਘ ਕੰਧਾਰੀ ਨੇ ਮਿਆਰੀ ਰੂੜੀ ਖਾਦ ਦੀ ਵਰਤੋਂ , ਰੂੜੀ ਖਾਦ ਟਰਨਿੰਗ ਮਸ਼ੀਨ ਨਾਲ ਤਿਆਰ ਕਰਨ ਦੇ ਢੰਗ , ਬਾਇਓ ਖਾਦਾਂ ਦੀ ਵਰਤੋਂ , ਬਾਇਓ ਪੈਸਟੀਸਾਈਡਜ਼ ਦੀ ਵਰਤੋਂ ਨਾਲ ਧਰਤੀ , ਪਾਣੀ ਅਤੇ ਹਵਾ ਨੂੰ ਪ੍ਰਦੂਸ਼ਿਤ ਕੀਤੇ ਬਗੈਰ ਮਿਆਰੀ ਉਤਪਾਦਨ ਕਰਨ ਸਬੰਧੀ ਜਾਣਕਾਰੀ ਦਿੱਤੀ । ਡਿਪਟੀ ਪ੍ਰੋਜੈਕਟ ਡਾਇਰੈਕਟਰ ( ਆਤਮਾ) ਡਾ. ਗੁਰਬਖਸ਼ ਸਿੰਘ ਨੇ ਵੀ ਇਸ ਮੋਕੇ ਤੇ ਆਤਮਾ ਸਕੀਮ ਵਿਚ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ।

ਸ਼ਗਨ ਸਕੀਮ ਦੇ ਚੈੱਕ ਤਿਆਰ

ਹੁਸ਼ਿਆਰਪੁਰ, 23 ਮਾਰਚ : ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ ਨੇ ਜਾਣਕਾਰੀ ਦਿੰਦਿਆਂ ਦੱਸਿਆ  ਕਿ ਪੰਜਾਬ ਸਰਕਾਰ ਵਲੋ ਅਨੁਸੂਚਿਤ ਜਾਤੀਆਂ ਅਤੇ ਈਸਾਈ ਬਰਾਦਰੀ ਦੀਆਂ ਲੜਕੀਆਂ ਲਈ ਸ਼ਗਨ ਸਕੀਮ ਤਹਿਤ ਸਾਲ 2009-10 ਦੇ ਮਹੀਨਾ 6/09 ਤੋ 11/9 ਤੱਕ ਦੇ ਜਿਨਾਂ ਬਿਨੈਕਾਰਾਂ ਨੇ ਆਪਣੀਆਂ ਦਰਖਾਸਤਾਂ ਜਿਲਾ ਭਲਾਈ  ਦਫਤਰ ਹੁਸ਼ਿਆਰਪੁਰ ਵਿਖੇ ਦਰਜ ਕਰਵਾਈਆਂ ਹੋਈਆਂ ਹਨ , ਉਨਾਂ ਲਈ 1,38,60,000/- ਰੁਪਏ ਦੀ ਰਕਮ 924 ਬਿਨੈਕਾਰਾਂ ਲਈ ਭੇਜੀ ਗਈ ਹੈ ।  ਇਨਾਂ ਬਿਨੈਕਾਰਾਂ ਵਲੋ 19-3-2011 ਤੋ 27-3-2011 ਤੱਕ ਛੁੱਟੀ ਵਾਲੇ ਦਿਨ ਵੀ ਦਫਤਰ ਜਿਲਾ ਭਲਾਈ ਅਫਸਰ ਦੇ ਦਫਤਰ ਤੋ ਚੈਕ ਪ੍ਰਾਪਤ ਕੀਤੇ ਜਾ ਸਕਦੇ ਹਨ ।

ਸ਼ਹੀਦੇ ਆਜ਼ਮ ਨੂੰ ਸ਼ਰਧਾਂਜਲੀਆਂ ਭੇਟ

ਤਲਵਾੜਾ, 24 ਮਾਰਚ: ਇੱਥੇ ਬੀਤੀ ਸ਼ਾਮ ਸਟਾਫ ਕਲੱਬ ਤਲਵਾੜਾ ਵਿਖੇ ਸ਼ਹੀਦੇ ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀਆਂ ਭੇਟ ਕਰਨ ਦੇ ਮੰਤਵ ਨਾਲ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਬੁਲਾਰਿਆਂ ਵੱਲੋਂ ਜੋਰ ਦਿੱਤਾ ਗਿਆ ਕਿ ਸ਼ਹੀਦਾਂ ਦੇ ਪਵਿੱਤਰ ਸੁਨੇਹੇ ਨੂੰ ਯਾਦ ਰੱਖਣਾ ਸਮੇਂ ਦੀ ਲੋੜ ਹੈ। ਇਸ ਮੌਕੇ ਡਾ. ਅਮਰਜੀਤ ਅਨੀਸ, ਕੇ. ਕੇ. ਰਾਣਾ, ਸਮਰਜੀਤ ਸਿੰਘ ਸ਼ਮੀ ਨੇ ਆਪਣੀਆਂ ਕਾਵਿ ਰਚਨਾਵਾਂ ਪੇਸ਼ ਕੀਤੀਆਂ ਜਦਕਿ ਮੁਲਾਜਮ ਆਗੂ ਰਵਿੰਦਰ ਸਿੰਘ ਰਵੀ, ਠਾਕੁਰ ਸਤਿਬੀਰ, ਜੇ. ਐ¤ਸ. ਰਾਣਾ ਨੇ ਭਾਵਪੂਰਨ ਸੰਬੋਧਨ ਕੀਤਾ। ਇਸ ਮੌਕੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਅੱਗੇ ਮੋਮਬੱਤੀਆਂ ਜਗਾ ਕੇ ਉਨ੍ਹਾਂ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਤੇਜਪਾਲ ਸਿੰਘ, ਧਰਮਿੰਦਰ ਸਿੰਘ, ਕੇਵਲ ਸਿੰਘ, ਹਰਜੀਤ ਸਿੰਘ, ਗੁਲਸ਼ਨ ਆਦਿ ਹਾਜਰ ਸਨ। ਇਸ ਤੋਂ ਇਲਾਵਾ ਲਕਸ਼ਮੀ ਨਰਾਇਣ ਮੰਦਰ ਚੌਂਕ ਵਿਚ ਵੀ ਮੋਮਬੱਤੀਆਂ ਜਗਾ ਕੇ ਸ਼ਹੀਦੇ ਆਜ਼ਮ ਅਤੇ ਸਾਥੀਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ ਜਿੱਥੇ ਸਮਸ਼ੇਰ ਸਿੰਘ, ਰਮਨ ਖੋਸਲਾ ਆਦਿ ਸਮੇਤ ਕਈ ਹੋਰ ਸਰਗਰਮ ਪਤਵੰਤੇ ਹਾਜਰ ਸਨ।

ਨੌਜਵਾਨ ਵੱਲੋਂ ਖੁਦਕੁਸ਼ੀ

ਤਲਵਾੜਾ, 22 ਮਾਰਚ:  ਇਥੇ ਇਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਨੋਦ ਕੁਮਾਰ ਪੁੱਤਰ ਬਲਬੀਰ ਸਿੰਘ ਵਾਸੀ ਸੈਕਟਰ-3, ਬੀ.ਐਸ.ਸੀ. ਭਾਗ ਪਹਿਲਾ ਦਾ ਵਿਦਿਆਰਥੀ ਸੀ ਅਤੇ ਐਸ.ਪੀ.ਐਨ ਕਾਲਜ ਮੁਕੇਰੀਆਂ ਵਿਖੇ ਪੜਦਾ ਸੀ। ਉਸਨੇ ਅੱਜ ਦੁਪਿਹਰ ਕਰੀਬ 12:30 ਵਜੇ ਆਪਣੇ ਘਰ ਵਿਚ ਹੀ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਲਾਸ਼ ਦਾ ਪੋਸਟ ਮਾਰਟਮ ਕਰਨ ਉਪਰੰਤ ਪੁਲਿਸ ਨੇ ਧਾਰਾ 174 ਤਹਿਤ ਕੇਸ ਦਰਜ ਕਰ ਲਿਆ ਹੈ।

ਜਿਲ੍ਹਾ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਚ ਅਹਿਮ ਫੈਸਲੇ

ਹੁਸ਼ਿਆਰਪੁਰ, 22 ਮਾਰਚ :  ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਦੀ ਪ੍ਰਧਾਨਗੀ ਹੇਠ ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਬਿਜਲੀ ਵਿਭਾਗ , ਸਿਚਾਈ ਵਿਭਾਗ , ਜਨ-ਸਿਹਤ ਵਿਭਾਗ ,ਬੁਨਿਆਦੀ ਢਾਂਚਾ ਅਤੇ ਮਿੳਨੂੰਸੀਪਲ ਅਮੈਨਿਟੀ ਵਿਭਾਗ , ਭਲਾਈ ਵਿਭਾਗ , ਐਸ ਸੀ ਬੀ ਸੀ ਅਤੇ ਸਮਾਜਿਕ ਸੁਰੱਖਿਆ ਅਤੇ ਸਹਿਕਾਰਤਾ ਵਿਭਾਗ ਦੀਆਂ ਜਿਲਾ ਪੱਧਰੀ ਸਲਾਹਕਾਰ ਕਮੇਟੀ ਦੀਆਂ ਮੀਟਿੰਗਾਂ ਆਯੋਜਿਤ ਕੀਤੀਆਂ ਗਈਆਂ , ਇਨਾਂ ਵਿਚ ਨਿਗਰਾਨ ਇੰਜੀਨੀਅਰ ਸਿੰਚਾਈ ਵਿਭਾਗ ਸ੍ਰੀ ਡੀ ਐਸ ਕੋਹਲੀ , ਕਾਰਜਕਾਰੀ ਇੰਜੀਨੀਅਰ ਆਈ ਐਸ ਵਾਲੀਆ , ਐਚ ਐਸ ਜੋੜਾ , ਰਾਮ ਰਤਨ , ਬਿਜਲੀ ਵਿਭਾਗ ਦੇ ਐਕਸੀਅਨ( ਤਕਨੀਕੀ) ਸ੍ਰੀ ਸਰਬਜੀਤ ਸਿੰਘ , ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ  ਦੇ ਕਾਰਜਕਾਰੀ ਇੰਜੀਨੀਅਰ ਅਮਰਜੀਤ ਸਿੰਘ ਗਿੱਲ , ਕਾਰਜਕਾਰੀ ਇੰਜੀਨੀਅਰ ਆਰ ਐਲ ਢਾਂਡਾ , ਨਗਰ ਕੋਸਲ ਦੇ ਕਾਰਜ ਸਾਧਕ ਅਫਸਰ ਸੁਰਿੰਦਰ ਕੁਮਾਰ , ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਗੈਰ ਸਰਕਾਰੀ ਮੈਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ ।

        ਸ੍ਰੀ ਤਰਨਾਚ ਨੇ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਆਪਣੇ ਆਪਣੇ ਵਿਭਾਗ ਨਾਲ ਸਬੰਧਤ ਸਰਕਾਰੀ ਜ਼ਮੀਨਾਂ ਅਤੇ ਜਾਇਦਾਦਾਂ ਤੇ ਕੀਤੇ ਨਜਾਇਜ਼ ਕਬਜ਼ੇ ਹਟਾਉਣ ਲਈ ਸਖਤ ਕਾਰਵਾਈ ਕਰਨ ।  ਉਨਾਂ ਗੈਰ ਸਰਕਾਰੀ ਮੈਬਰਾਂ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਜਿਲਾ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ।  ਉਨਾਂ ਪਿੰਡਾਂ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਸਿਚਾਈ ਵਿਭਾਗ ਵਲੋ ਸਿਚਾਈ ਲਈ ਬਣਾਏ ਗਏ ਖਾਲਿਆਂ ਨੂੰ ਜਗਾ- ਜਗਾ ਤੋ ਨਾ ਤੋੜਨ ਇਸ ਨਾਲ ਸਿਚਾਈ ਵਾਲੇ ਪਾਣੀ ਦਾ ਨੁਕਸਾਨ ਹੁੰਦਾ ਹੈ ਅਤੇ ਖਾਲਿਆਂ ਨੂੰ ਵੀ ਕਾਫੀ ਨੁਕਸਾਨ ਪਹੁੰਚਦਾ ਹੈ । ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਿਚਾਈ ਵਿਭਾਗ ਵਲੋ ਨਿਰਧਾਰਿਤ ਥਾਵਾਂ ਤੋ ਹੀ ਸਿੰਚਾਈ ਵਾਲੇ ਪਾਣੀ ਦੀ ਸਪਲਾਈ ਲੈਣ । ਡਿਪਟੀ ਕਮਿਸ਼ਨਰ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਚਾਈ ਵਿਭਾਗ ਦੇ ਖਾਲਿਆਂ ਦੀ ਸਾਂਭ ਸੰਭਾਲ ਰੱਖਣ ਅਤੇ ਕਿਸਾਨਾਂ ਨੂੰ ਇਸ ਦੀ ਦੁਰਵਰਤੋ ਕਰਨ ਤੋ ਰੋਕਣ ।  ਉਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਰਕਾਰ ਵਲੋ ਬਣਾਈਆਂ ਗਈਆਂ ਭਲਾਈ ਅਤੇ ਵਿਕਾਸ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ।
        ਸ੍ਰੀ ਤਰਨਾਚ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪਿੰਡਾਂ ਵਿਚ ਕਿਸਾਨਾਂ ਨੂੰ ਆਉਣ ਵਾਲੀਆਂ ਬਿਜਲੀ ਸਬੰਧੀ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨ ਅਤੇ ਕਿਸਾਨਾਂ ਨੂੰ ਮਿੱਥੇ ਸਮੇ ਅਨੁਸਾਰ ਬਿਜਲੀ ਸਪਲਾਈ ਕਰਨ ।  ਉਨਾਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਵਿਚ ਪੀਣ ਵਾਲੇ ਸਾਫ ਸੁਥਰੇ ਪਾਣੀ ਦੀ ਸਪਲਾਈ ਯਕੀਨੀ ਬਨਾਉਣ ਅਤੇ ਜੇ ਕੋਈ ਸ਼ਕਾਇਤ ਆਉਦੀ ਹੈ ਤਾਂ ਉਸ ਨੂੰ ਤੁਰੰਤ ਹੱਲ ਕੀਤਾ ਜਾਵੇ । ਇਸ ਮੋਕੇ ਤੇ ਸ੍ਰੀ ਤਰਨਾਚ ਨੇ ਵੱਖ ਵੱਖ ਸਲਾਹਕਾਰ ਕਮੇਟੀਆਂ  ਦੇ ਮੈਬਰਾਂ ਕੋਲੋ ਵਿਭਾਗਾਂ ਦੇ ਕੰਮਾਂ ਵਿਚ ਤੇਜੀ ਲਿਆਉਣ ਸਬੰਧੀ ਸੁਝਾਅ ਲਏ ਅਤੇ ਇਸ ਸਬੰਧੀ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਵੀ ਕੀਤਾ। ਇਸ ਮੋਕੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਜਾਣਕਾਰੀ ਦਿਦਿਆਂ ਦੱਸਿਆ ਕਿ ਕਿਸਾਨਾਂ ਨੂੰ ਸਿਚਾਈ ਲਈ ਪਾਣੀ ਦੇਣ ਲਈ 443 ਟਿਊਬਵੈਲ ਲਗਾਏ ਗਏ ਹਨ ਜੋ ਕਿ ਸਾਰੇ ਹੀ ਕੰਮ ਕਰ ਰਹੇ ਹਨ। 

ਸੂਦ ਵੱਲੋਂ ਪਿੰਡਾਂ ਵੱਲੋਂ ਵਿਕਾਸ ਚੈੱਕ ਭੇਟ

ਹੁਸ਼ਿਆਰਪੁਰ, 22 ਮਾਰਚ : ਜੰਗਲਾਤ , ਜੰਗਲੀ ਜੀਵ ਸੁਰੱਖਿਆ , ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ 50 ਹਜ਼ਾਰ ਰੁਪਏ ਦੇ ਚੈਕ ਵੱਖ ਵੱਖ ਵਿਕਾਸ ਕਾਰਜਾਂ ਲਈ ਤਕਸੀਮ ਕੀਤੇ , ਜਿਨਾਂ ਵਿਚ ਸ਼ੇਰੇ ਪੰਜਾਬ ਸਪੋਰਟਸ ਕਲੱਬ ਵਾਰਡ ਨੰ:6 ਪੁਰਹੀਰਾਂ ਨੂੰ 30 ਹਜ਼ਾਰ ਰੁਪਏ ਦਾ ਚੈਕ , ਗਰਾਂਮ ਪੰਚਾਇਤ ਕੋਟਲਾ ਗੌਸਪੁਰ ਅਤੇ ਗਰਾਂਮ ਪੰਚਾਇਤ ਸਤਿਆਲ ਨੂੰ ਸਟਰੀਟ ਲਾਈਟਾਂ ਲਗਾਉਣ ਲਈ 10-10 ਹਜ਼ਾਰ ਰੁਪਏ ਦੇ ਚੈਕ ਦਿੱਤੇ । ਇਸ ਮੋਕੇ ਤੇ ਸ੍ਰੀ ਤੀਕਸ਼ਨ ਸੂਦ ਨੇ ਦੱਸਿਆ ਕਿ ਨੋਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਲਈ ਹਰ ਪਿੰਡ ਵਿਚ ਜਿੰਮ ਖੋਲੇ ਜਾ ਰਹੇ ਹਨ ਤਾਂ ਜੋ ਨੋਜਵਾਨ ਵਰਗ ਜਿਮ ਵਿਚ ਆ ਕੇ ਆਪਣੀ ਸਿਹਤ ਸੰਭਾਲ ਰੱਖ ਸਕਣ ।  ਪਿੰਡਾਂ ਵਿਚ ਸਪੋਰਟਸ ਕਲੱਬਾਂ ਨੂੰ ਵੀ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋ ਵਿਸ਼ੇਸ਼ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸਪੋਰਟਸ ਕਲੱਬਾਂ ਵੀ ਨੋਜਵਾਨ ਵਰਗ ਨੂੰ ਖੇਡਾਂ ਵੱਲ ਉਤਸ਼ਾਹਿਤ ਕਰ ਸਕਣ ।  ਉਨਾਂ ਹੋਰ ਕਿਹਾ ਕਿ  ਅਕਾਲੀ ਭਾਜਪਾ ਸਰਕਾਰ ਪਿੰਡਾਂ ਨੂੰ ਵੀ ਸ਼ਹਿਰਾਂ ਵਰਗੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ ।  ਪਿਡਾਂ ਦੀਆਂ ਗਲੀਆਂ ਵਿਚ ਸ਼ਹਿਰਾਂ ਵਾਂਗ ਸਟਰੀਟ ਲਾਈਆਂ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਪਿੰਡ ਵਾਸੀਆਂ ਨੂੰ ਰਾਤ ਸਮੇ ਆਉਣ ਜਾਣ ਵਿਚ ਕੌਈ ਮੁਸ਼ਕਿਲ ਪੇਸ਼ ਨਾ ਆਵੇ ।

                ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਜਿਲਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ , ਜਰਨਲ ਸਕੱਤਰ ਭਾਜਪਾ ਕਮਲਜੀਤ ਸੇਤੀਆ ,  ਰਮੇਸ਼ ਜਾਲਮ , ਡਾਂ : ਇੰਦਰਜੀਤ ਸ਼ਰਮਾਂ , ਆਨੰਦ ਸ਼ਰਮਾਂ ,  ਗਗਨ ਬੱਤਰਾ ,  ਜਗਦੀਸ਼ ਸੈਣੀ , ਵਿਨੈ ਸ਼ਰਮਾਂ , ਜਸਬੀਰ ਸਿੰਘ , ਜਸਪ੍ਰੀਤ ਸਿੰਘ , ਵਰਿੰਦਰ ਕੁਮਾਰ , ਪ੍ਰਿੰਸ , ਰਾਜ ਕੁਮਾਰ , ਰਾਕੇਸ਼ ਕੁਮਾਰ , ਕੁਲਦੀਪ ਸਿੰਘ , ਸਰਪੰਚ ਕੋਟਲਾ ਗੌਸਪੁਰ ਗੁਰਮੀਤ ਕੋਰ , ਪੰਚ ਜਸਪਾਲ ਸਿੰਘ, ਸੁੱਚਾ  ਸਿੰਘ , ਪੰਚ ਸਤਿਆਲ ਸੋਹਨ ਲਾਲ ,  ਵਿਜੈ ਕੁਮਾਰ , ਬਲਦੇਵ ਸਿੰਘ , ਸਤਪਾਲ ਸਿੰਘ ,  ਰੋਸ਼ਨ ਲਾਲ , ਬਲਵਿੰਦਰ ਕੁਮਾਰ ਅਤੇ ਸਰਬਜੀਤ ਵੀ ਇਸ ਮੋਕੇ ਤੇ ਹਾਜ਼ਰ ਸਨ ।

ਹੁਸ਼ਿਆਰਪੁਰ ਤੋਂ ਹਰਿਦੁਆਰ ਬੱਸ ਸੇਵਾ ਦਾ ਉਦਘਾਟਨ

ਹੁਸ਼ਿਆਰਪੁਰ, 22 ਮਾਰਚ :  ਜੰਗਲਾਤ , ਜੰਗਲੀ ਜੀਵ ਸੁਰੱਖਿਆ , ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਮਹਾਂਰਿਸ਼ੀ ਵਾਲਮਿਕੀ ਅੰਤਰ-ਰਾਜੀ ਬੱਸ ਸਟੈਡ ਹੁਸ਼ਿਆਰਪੁਰ ਵਿਖੇ ਹਰਿਦੁਆਰ ਨੂੰ ਜਾਣ ਵਾਲੀ ਰਾਤ ਦੀ ਬੱਸ ਸਰਵਿਸ ਨੂੰ ਹਰੀ ਝੰਡੀ ਦੇ ਕੇ ਰਵਾਨਾਂ ਕੀਤਾ । ਜਰਨਲ ਮੈਨੇਜਰ ਰੋਡਵੇਜ਼ ਰਜਿੰਦਰ ਸਿੰਘ ਮਿਨਹਾਸ , ਜਿਲਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ , ਨਗਰ ਕੋਸਲ ਪ੍ਰਧਾਨ ਸ਼ਿਵ ਸੂਦ , ਜਰਨਲ ਸਕੱਤਰ ਭਾਜਪਾ ਕਮਲਜੀਤ ਸੇਤੀਆ , ਡਾਇਰੈਕਟਰ ਸਾਧੂ ਆਸ਼ਰਮ ਸ੍ਰੀ ਇੰਦਰਦੱਤ ਉਨਿਆਲ , ਮਿਊਸੀਪਲ ਕੋਸਲਰ ਲਾਲਾ ਅਮਰਨਾਥ , ਗੜ੍ਹਵਾਲ ਮੰਡਲ ਦੇ ਪ੍ਰਧਾਨ ਪ੍ਰੋਫੈਸਰ ਪ੍ਰੇਮ ਲਾਲ ਸ਼ਰਮਾਂ , ਮੀਤ ਪ੍ਰਧਾਨ ਭਾਜਪਾ ਆਨੰਦਵੀਰ ਸਿੰਘ ਵੀ ਇਸ ਮੋਕੇ ਤੇ ਉਨਾਂ ਦੇ ਨਾਲ ਸਨ ।

                ਇਸ ਮੋਕੇ ਤੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਸੂਦ ਨੇ ਕਿਹਾ ਕਿ ਗੜਵਾਲ ਮੰਡਲ ਵਲੋ ਕਾਫੀ ਦੇਰ ਤੋ ਹੁਸ਼ਿਆਰਪੁਰ ਤੋ ਹਰਿਦੁਆਰ ਅਤੇ ਰਿਸ਼ੀਕੇਸ਼ ਤੱਕ ਰਾਤ ਦੀ ਬੱਸ ਸਰਵਿਸ ਚਲਾਉਣ ਲਈ ਮੰਗ ਕੀਤੀ ਜਾ ਰਹੀ ਸੀ । ਇਸ ਤੋ ਇਲਾਵਾ ਸ਼ਹਿਰ ਨਿਵਾਸੀਆਂ  ਅਤੇ ਹਰਿਦੁਆਰ ਜਾਣ ਵਾਲੇ ਯਾਤਰੀਆਂ ਅਤੇ ਵਪਾਰੀਆਂ ਵਲੋ ਰਾਤ ਦੀ ਬੱਸ ਸਰਵਿਸ ਚਲਾਉਣ ਲਈ ਕਾਫੀ ਦੇਰ ਤੋ ਮੰਗ ਕੀਤੀ ਜਾ ਰਹੀ ਸੀ ਕਿਓਕਿ ਸਵੇਰ ਵੇਲੇ ਜਾਣ ਵਾਲੀ ਬੱਸ ਸ਼ਾਮ ਵੇਲੇ ਹਰਿਦੁਆਰ ਪਹੁੰਚਣ ਨਾਲ ਸ਼ਹਿਰ ਨਿਵਾਸੀਆਂ ਨੂੰ ਕਾਫੀ ਦਿੱਕਤ ਪੇਸ਼ ਆਉਦੀ ਸੀ ਅਤੇ ਉਨਾਂ ਦਾ ਸਮਾਂ ਵੀ ਕਾਡੀ ਖਰਾਬ ਹੋ ਰਿਹਾ ਸੀ । ਇਸ ਲਈ ਇਨਾਂ ਦੀ ਮੰਗ ਨੂੰ ਦੇਖਦੇ ਹੋਏ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ , ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨਾਲ ਗੱਲਬਾਤ ਕਰਨ ਤੇ ਉਨਾਂ ਨੇ ਇਹ ਬੱਸ ਸੇਵਾ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ  ਹੈ ।  ਅੱਜ ਤੋ ਇਹ ਬੱਸ ਸਰਵਿਸ ਰੋਜ਼ਾਨਾ ਸ਼ਾਮ 7-00 ਵਜੇ ਹੁਸ਼ਿਆਰਪੁਰ ਤੋ ਚੱਲਿਆ ਕਰੇਗੀ ।  ਉਨਾਂ ਹੋਰ ਦੱਸਿਆ ਕਿ ਹੁਸ਼ਿਆਰਪੁਰ ਰੋਡਵੇਜ਼ ਵਿਚ ਲੋਕਾਂ ਨੂੰ ਵਧੀਆਂ ਸਹੂਲਤਾਂ ਦੇਣ ਤੇ ਮੰਤਵ ਨਾਲ 6 ਏ ਸੀ ਬੱਸਾਂ ਚਲਾਈਆਂ ਗਈਆਂ ਹਨ ਜੋ ਹੁਸ਼ਿਆਰਪੁਰ ਤੋ ਚੰਡੀਗੜ , ਦਿੱਲੀ ਅਤੇ ਲੁਧਿਆਣਾ ਵਿਚਕਾਰ ਚੱਲ ਰਹੀਆਂ ਹਨ । ਉਨਾਂ ਕਿਹਾ ਕਿ 3 ਹੋਰ ਨਵੀਆਂ  ਏ ਸੀ ਬੱਸਾਂ ਆ ਰਹੀਆਂ ਹਨ ਜੋ ਹੁਸ਼ਿਆਰਪੁਰ ਅਤੇ ਜ¦ਧਰ ਵਿਚਕਾਰ ਚੱਲਣਗੀਆਂ । ਸ੍ਰੀ ਸੂਦ ਨੇ ਹੋਰ ਦੱਸਿਆ ਕਿ ਲੋਕਾਂ ਨੂੰ ਆਧੁਨਿਕ ਸਹੂਲਤਾਂ ਦੇਣ ਦੇ ਮੰਤਵ ਨਾਲ ਅਕਾਲੀ ਭਾਜਪਾ ਸਰਕਾਰ ਵਲਸ ਹੁਸ਼ਿਆਰਪੁਰ ਦਾ ਇਹ ਆਧੁਨਿਕਅਤੇ ਏ ਸੀ  ਬੱਸ ਸਟੈਡ 7 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ।

                ਜਰਨਲ ਮੈਨੇਜ਼ਰ ਰੋਡਵੇਜ਼ ਰਜਿੰਦਰ ਸਿੰਘ ਮਿਨਹਾਸ ਨੇ ਇਸ ਮੋਕੇ ਤੇ ਜਾਣਕਾਰੀ ਦਿਦਿਆਂ ਦੱਸਿਆ ਕਿ  ਹਰਿਦੁਆਰ ਜਾਣ ਵਾਲੀ ਇਹ ਬੱਸ ਰੋਜ਼ਾਨਾ ਸ਼ਾਮ 7-00 ਹੁਸ਼ਿਆਰਪੁਰ ਤੋ ਚੱਲੇਗੀ ਚੰਡੀਗੜ ਹੁੰਦੇ ਹੋਏ ਇਹ ਬੱਸ ਸਵੇਰੇ 4-00 ਵਜੇ ਹਰਿਦੁਆਰ ਪਹੁੰਚੇਗੀ ਅਤੇ ਸ਼ਾਮ 6-30 ਵਜੇ ਹਰਿਦੁਆਰ ਤੋ ਚੱਲੇਗੀ ਅਤੇ 3-00 ਸਵੇਰੇ ਹੁਸ਼ਿਆਰਪੁਰ ਪਹੁੰਚੇਗੀ । ਉਨਾਂ ਦੱਸਿਆ ਕਿ ਸਵੇਰ ਵੇਲੇ ਹਰਿਦੁਆਰ ਜਾਣ ਵਾਲੀ ਬੱਸ ਪਹਿਲਾਂ ਦੀ ਤਰਾਂ ਚੱਲਦੀ ਰਹੇਗੀ । ਸਾਧੂ ਆਸ਼ਰਮ ਦੇ ਡਾਇਰੈਕਟਰ ਇੰਦਰਦੱਤ ਉਨਿਆਲ ਨੇ ਇਹ ਬੁੱਸ ਸਰਵਿਸ ਚਲਾਉਣ ਤੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਬੱਸ ਸਰਵਿਸ ਦੇ ਚੱਲਣ ਨਾਲ ਸ਼ਹਿਰ ਵਾਸੀਆਂ ਨੂੰ ਲਾਭ ਹੋਵੇਗਾ । ਜਿਲਾ ਪ੍ਰਧਾਨ ਭਾਜਪਾ ਜਗਤਾਰ ਸਿੰਘ,ਨਗਰ ਕੋਸਲ ਪ੍ਰਧਾਨ ਸ਼ਿਵ ਸੂਦ , ਗੜਵਾਲ ਮੰਡਲ ਦੇ ਪ੍ਰਧਾਨ ਪ੍ਰੋਫੈਸਰ ਪ੍ਰੇਮ ਲਾਲ ਸ਼ਰਮਾਂ ਨੇ ਵੀ ਇਸ ਮੋਕੇ ਤੇ ਆਪਣੇ ਵਿਚਾਰ ਪੇਸ਼ ਕੀਤੇ । ਜਰਨਲ ਸਕੱਤਰ ਭਾਜਪਾ ਕਮਲਜੀਤ ਸੇਤੀਆਂ ਨੇ ਇਸ ਮੋਕੇ ਤੇ ਸਟੇਜ ਦੀ ਭੂਮਿਕਾ ਬਾਖੂਬੀ ਨਿਭਾਈ ।

                ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਰਮੇਸ਼ ਜਾਲਮ , ਨਿਪੁੰਨ ਸ਼ਰਮਾਂ ,ਰਿਟਾ: ਡੀ ਐਸ ਪੀ ਮਲਕੀਤ ਸਿੰਘ , ਪੀ ਸੀ ਸ਼ਰਮਾਂ , ਸੰਜੀਵ ਜੈਨ , ਗਗਨ ਬੱਤਰਾ , ਸੁਧੀਰ ਸੂਦ , ਵਿਨੋਦ ਪ੍ਰਮਾਰ , ਮੀਨਾ ਮੁਖੀਜਾ , ਅਮਰਜੀਤ ਰਮਨ , ਸੰਜੀਵ ਸੂਦ , ਕਿਸ਼ਨ ਕਾਂਤ ਕਾਲਾ , ਵਿਜੈ ਖੁਰਾਨਾ , ਸੁਧੀਰ ਸ਼ਰਮਾਂ , ਸਰਬਜੀਤ ਕੋਰ , ਭਗਵਤੀ ਪ੍ਰਸ਼ਾਦ , ਜਗਦੀਸ਼ ਸੇਮਵਾਲ , ਮੰਗਲ ਸਿੰਘ , ਸ਼ਸ਼ੀ ਪਾਲ ਸਿੰਘ , ਸ਼ਿਵ ਰਾਜ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ ।

ਔਰਤ ਨੂੰ ਬਰਾਬਰ ਦਾ ਮਾਣ ਦੇਣਾ ਜਰੂਰੀ : ਸੂਦ

ਹੁਸ਼ਿਆਰਪੁਰ 22 ਮਾਰਚ : ਸਿਹਤ ਵਿਭਾਗ ਹੁਸ਼ਿਆਰਪੁਰ ਵਲੋ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ 8 ਮਾਰਚ ਤੋ ਸ਼ੁਰੂ ਕੀਤੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਅੱਜ ਸਮਾਪਤੀ ਸਮਾਰੋਹ  ਬੀ ਐਡ ਕਾਲਜ ਹੁਸ਼ਿਆਰਪੁਰ ਵਿਖੇ ਸਿਵਲ ਸਰਜਨ ਹੁਸ਼ਿਆਰਪੁਰ ਡਾ : ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ , ਜਿਸ ਵਿਚ ਕੈਬਨਿਟ ਮਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ ।  ਪ੍ਰਧਾਨ ਡੀ ਏ ਵੀ ਮੈਨੇਜ਼ਮੈਟ  ਕਮੇਟੀ ਡਾ: ਅਨੁਪ ਕੁਮਾਰ , ਜਿਲਾ ਸਿਹਤ ਅਫਸਰ ਡਾ: ਯਸ਼ ਮਿੱਤਰਾ , ਜਿਲਾ ਟੀਕਾਕਰਨ ਅਫਸਰ ਡਾ: ਅਜੈ ਬੱਗਾ , ਡਾ: ਸਰਦੂਲ ਸਿੰਘ , ਜਿਲਾ ਮਾਸ ਮੀਡੀਆ ਅਫਸਰ ਸ੍ਰੀਮਤੀ ਮਨਮੋਹਨ ਕੋਰ, ਪ੍ਰਿਸੀਪਲ ਬੀ ਐਡ ਕਾਲਜ ਡਾ: ਗੁਰਵਿੰਦਰ ਕੌਰ , ਸੈਕਟਰੀ ਮੈਨੇਜਮੈਟ ਕਮੇਟੀ ਡੀ ਐਲ ਆਨੰਦ , ਡਾ: ਡੀ ਬੀ ਕਪੂਰ , ਜਰਨਲ ਸਕੱਤਰ ਭਾਜਪਾ ਸ੍ਰੀ ਕਮਲਜੀਤ ਸੇਤੀਆ ਅਤੇ ਬੀ ਐਡ ਕਾਲਜ ਦੇ ਵਿਦਿਆਰਥੀ ਵੀ ਇਸ ਮੋਕੇ ਤੇ ਹਾਜ਼ਰ ਸਨ ।

        ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਔਰਤ ਨੂੰ ਬਰਾਬਰ ਦਾ ਮਾਣ ਦੇਣਾ ਅਤੇ ਅਜਿਹਾ ਮਾਹੋਲ ਸਿਰਜਣਾ ਜਿੱਥੇ ਔਰਤ ਆਪ ਹੀ ਆਪਣੀ ਬੇਟੀ ਦੇ ਹੱਕਾਂ ਉਤੇ ਪਹਿਰਾ ਦੇਵੇ , ਜਦੋ ਤੱਕ ਅਜਿਹਾ ਸੰਭਵ ਨਹੀ ਮਾਦਾ ਭਰੂਣ ਹੱਤਿਆ ਕਦੇ ਨਹੀ ਰੁਕ ਸਕਦੀ ।  ਉਨਾਂ ਕਿਹਾ ਕਿ ਕਾਨੂੰਨ ਦੇ ਨਾਲ ਸਭ ਕੁੱਝ ਨਹੀ ਕੀਤਾ ਜਾ ਸਕਦਾ ਜਦੋ ਤੱਕ ਲੋਕ ਲੜਕੀਆਂ ਪ੍ਰਤੀ ਆਪਣੀ ਸਾਕਾਰਾਤਮਕ ਸੋਚ ਨਹੀ ਰੱਖਦੇ ਇਸ ਦੇ ਨਾਲ ਹੀ ਉਨਾਂ ਜਾਣਕਾਰੀ ਦਿਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋ ਪਿਛਲੇ ਸਾਲ ਉਨਾਂ 10 ਪੰਚਾਇਤਾਂ ਨੂੰ ਜਿਨਾਂ ਦਾ ਲੜਕਿਆਂ ਨਾਲੋ ਲਿੰਗ ਅਨੁਪਾਤ ਵੱਧ ਸੀ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਸੀ । ਉਨਾਂ ਲੜਕੀਆਂ ਨੂੰ ਆਪਣੇ ਕੈਰੀਅਰ ਦੇ ਨਾਲ ਨਾਲ ਆਪਣੀ ਸਿਹਤ ਵੱਲ ਖਾਸ ਤੋਰ ਤੇ ਐਚ ਆਈ ਵੀ ਏਡਜ਼ ਵੱਲ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ ।

        ਸਿਵਲ ਸਰਜਨ ਡਾਂ: ਸ਼ਾਮ ਲਾਲ ਮਹਾਜਨ ਨੇ ਆਪਣੇ ਸੰਬੋਧਨ ਦੋਰਾਨ ਕਿਹਾ ਕਿ ਲੜਕੀਆਂ ਦੋ ਘਰਾਂ ਨੂੰ ਰੋਸ਼ਨ ਕਰਨ ਵਾਲਾ ਚਿਰਾਗ ਹੁੰਦੀਆਂ ਹਨ ।  ਕੁਦਰਤ ਨੇ ਔਰਤ ਜਾਤ ਨੂੰ ਇੰਨਸਾਨੀ ਜੂਨ ਦੀ ਰਚਣਹਾਰ ਬਣਾ ਕੇ ਭੇਜਿਆ ਪਰ ਜੁਲਮ ਦੀ ਹੱਦ ਵੇਖੋ ਕਿ ਮਰਦ ਵਲੋ ਉਸੇ ਔਬਤ ਜਾਤ ਦਾ ਘਾਣ ਕਰਦਿਆਂ ਕਈ ਸਦੀਆਂ ਬੀਤਣ ਦੇ ਬਾਵਜੂਦ ਕਿਤੇ ਬਰਾਬਰੀ  ਵਰਗੀ ਗੱਲ ਨਜ਼ਰ ਨਹੀ ਆਉਦੀ ।  ਉਨਾਂ ਕਿਹਾ ਕਿ ਲੜਕੀਆਂ ਨੂੰ ਲੜਕਿਆਂ ਬਰਾਬਰ  ਅਧਿਕਾਰ ਹੋਣੇ ਬਹੁਤ ਜਰੂਰੀ ਹਨ ।  ਕੁਦਰਤ ਨੇ ਤਾਂ ਲੜਕੇ ਅਤੇ ਲੜਕੀਆਂ ਵਿਚ 105: 100 ਦਾ ਅਨੁਪਾਤ ਰੱਖਿਆ ਸੀ ਪਰ ਅਜੋਕੇ ਸਮੇ ਵੀ ਭਰੂਣ ਹੱਤਿਆ ਕਾਰਨ ਇਸ ਦਾ ਸੰਤੁਲਨ ਵਿਗੜ ਗਿਆ ਹੈ, ਜੇਕਰ ਇਸੇ ਤਰਾਂ ਅਸੰਤੁਲਨ ਰਿਹਾ ਤਾਂ ਯੂਨੀਸੈਫ ਦੀ ਰਿਪੋਰਟ ਮੁਤਾਬਿਕ ਆਉਣ ਵਾਲੇ 15 ਸਾਲਾਂ ਬਾਅਦ 60 ਲੱਖ ਪੰਜਾਬੀ ਮੁੰਡੇ ਕੁਆਰੇ ਰਹਿਣਗੇ ।

        ਸ੍ਰੀਮਤੀ ਪਰਮਜੀਤ ਕੋਰ ਜਿਨਾਂ ਨੇ ਨੇਤਰਦਾਨ ਮੁਹਿੰਮ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਲੋਕਾਂ ਨੂੰ ਵੱਧ ਤੋ ਵੱਧ ਨੇਤਰਦਾਨ ਕਰਨ ਲਈ ਪ੍ਰੇਰਿਤ ਕੀਤਾ ਨੂੰ ਵੀ ਇਸ ਮੋਕੇ ਤੇ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ ਨੇ ਸਨਮਾਨਿਤ ਕੀਤਾ । ਡਾ: ਅਜੇ ਬੱਗਾ , ਡਾ: ਸਰਦੂਲ ਸਿੰਘ, ਡਾ: ਡੀ ਬੀ ਕਪੂਰ,ਡਾ: ਅਨੁਪ ਕੁਮਾਰ, ਡਾ: ਗੁਰਵਿੰਦਰ ਕੋਰ ਅਤੇ ਸ੍ਰੀਮਤੀ ਮਨਮੋਹਨ ਕੋਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਮਿਸ ਮੋਨਿਕਾ ਨੇ ਮਾਦਾ ਭਰੂਣ ਹੱਤਿਆ ਤੇ ਕਵਿਤਾ ਪੇਸ਼ ਕੀਤੀ ।

ਭੁੰਗਰਨੀ ਦੇ ਪ੍ਰਾਜੈਕਟਾਂ ਲਈ 40 ਲੱਖ ਰੁ. ਦਾ ਚੈੱਕ ਪ੍ਰਦਾਨ

ਹੁਸ਼ਿਆਰਪੁਰ, 21 ਮਾਰਚ : ਪਿੰਡ ਭੂੰਗਰਨੀ, ਬਲਾਕ ਹੁਸ਼ਿਆਰਪੁਰ-2 ਵਿਖੇ ਐਨ.ਆਰ.ਆਈ. ਸਕੀਮ ਅਧੀਨ 240.12 ਲੱਖ ਰੁਪਏ ਦੀ ਰਾਸ਼ੀ ਦਾ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਪ੍ਰਵਾਨ ਕੀਤਾ ਹੋਇਆ ਹੈ ਜਿਸ ਵਿੱਚ ਅੰਡਰ ਗਰਾਊਂਡ ਸੀਵਰੇਜ਼ ਸਿਸਟਮ, ਸੈਪਟਿਕ ਟੈਂਕ, ਕੁਲੈਕਸ਼ਨ ਟੈਂਕ, ਟ੍ਰੀਟਮੈਂਟ ਆਫ਼ ਸੀਵਰੇਜ਼, ਡਿਸਪੈਂਸਰੀ ਦੀ ਉਸਾਰੀ, ਸਟਰੀਟ ਲਾਈਟਾਂ ਅਤੇ ਗਲੀਆਂ ਆਦਿ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਹ ਕੰਮ ਨਾਨਕ ਰੂਰਲ ਡਿਵੈਲਪਮੈਂਟ ਐਂਡ ਐਜੂਕੇਸ਼ਨਲ ਸੁਸਾਇਟੀ (ਰਜਿ.) ਪਿੰਡ ਭੂੰਗਰਨੀ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਅਧੀਨ ਸਰਕਾਰ ਵਲੋਂ ਸਟੇਟ ਸ਼ੇਅਰ ਦੇ ਤੌਰ ਤੇ ਦੂਜੀ ਕਿਸ਼ਤ 40 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਐਨ.ਆਰ.ਆਈ. ਸੰਸਥਾ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀ ਧਰਮ ਦੱਤ ਤਰਨਾਚ ਵੱਲੋਂ ਦਿੱਤਾ ਗਿਆ। ਇਸ ਮੌਕੇ ਅਵਤਾਰ ਸਿੰਘ ਭੁੱਲਰ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਹੁਸ਼ਿਆਰਪੁਰ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਸਬੰਧਤ ਸੰਸਥਾ ਨੂੰ ਕੰਮ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਮੁਕੰਮਲ ਕਰਨ ਲਈ ਕਿਹਾ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰੁਪਰ ਵੱਲੋਂ ਇਸ ਮੌਕੇ ਹੋਰ ਵੀ ਐਨ.ਆਰ.ਆਈ. ਭਰਾਵਾਂ ਨੂੰ ਅਜਿਹੇ ਵਿਕਾਸ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਵੀ ਕਿਹਾ ਗਿਆ।

ਜਣੇਪੇ ਸਮੇਂ ਲੁੜੀਂਦੀ ਸਾਵਧਾਨੀ ਤੇ ਜੋਰ

ਹੁਸ਼ਿਆਰਪੁਰ 21 ਮਾਰਚ : ਮਾਨਯੋਗ ਸ਼੍ਰੀ ਧਰਮਦੱਤ ਤਰਨਾਚ ਡਿਪਨੀ ਕਮਿਸ਼ਨਰ ਹੁਸ਼ਿਆਰਪੁਰ ਜੀ ਦੀ ਪ੍ਰਧਾਨਗੀ ਹੇਠ ਅੱਜ ਮਿਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ ਮੈਟਰਨਲ ਡੈਥ ਰੀਵਿਊ ਮੀਟਿੰਗ ਕੀਤੀ ਗਈ। ਜਿਸ ਵਿੱਚ ਡਾ. ਸ਼ਾਮ ਲਾਲ ਮਹਾਜਨ ਜਿਲ੍ਹਾ ਐਪਰੋਪ੍ਰੀਏਟ ਅਥਾਰਿਟੀ ਐਮ.ਡੀ.ਆਰ. ਕਮ ਸਿਵਲ ਸਰਜਨ ਹੁਸ਼ਿਆਰਪੁਰ, ਡਾ. ਚੂਨੀ ਲਾਲ ਕਾਜਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਕਮ ਜਿਲ੍ਹਾ ਨੋਡਲ ਅਫ਼ਸਰ, ਡਾ. ਵੇਦ ਪ੍ਰਕਾਸ਼ ਡਿਪਟੀ ਮੈਡੀਕਲ ਕਮਿਸ਼ਨਰ, ਡਾ. ਰਮੇਸ਼ ਕੁਮਾਰ ਸਹਾਇਕ ਸਿਵਲ ਸਰਜਨ, ਡਾ. ਅਜੈ ਬੱਗਾ ਜਿਲ੍ਹਾ ਟੀਕਾਕਰਣ ਅਫ਼ਸਰ, ਡਾ. ਸਰਦੂਲ ਸਿੰਘ ਜਿਲ੍ਹਾ ਐਪੀਡਿਮੋਲੋਜਿਸਟ, ਸ਼੍ਰੀਮਤੀ ਮਨਮੋਹਣ ਕੌਰ ਜਿਲ੍ਹਾ ਮਾਸ ਮੀਡੀਆ ਅਫ਼ਸਰ, ਸ਼੍ਰੀਮਤੀ ਰਾਜ ਰਾਣੀ ਸੀ.ਡੀ.ਪੀ.ਓ., ਐਮ.ਡੀ.ਆਰ. ਸੁਸਾਇਟੀ ਦੇ ਮੈਬਰ ਅਤੇ ਜਿਨ੍ਹਾਂ ਦੀ ਮੈਟਰਨਲ ਡੈਥ ਹੋਈ ਉਹਨਾਂ ਦੇ ਰਿਸ਼ਤੇਦਾਰ ਸ਼ਾਮਿਲ ਹੋਏ।
    ਮੀਟਿੰਗ ਦੌਰਾਨ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਧਰਮਦੱਤ ਤਰਨਾਚ ਨੇ ਮਾਂਵਾ ਦੀਆਂ ਮੌਤਾਂ ਸਬੰਧੀ ਰੀਵਿਊ ਦੌਰਾਨ ਕਿਹਾ ਕਿ ਮਾਂਵਾ ਦੀਆਂ ਮੌਤਾਂ ਨੂੰ ਰੋਕਣ ਲਈ ਸਿਹਤ ਵਿਭਾਗ ਦੇ ਨਾਲ ਨਾਲ ਦੂਜੇ ਭਾਈਵਾਲ ਵਿਭਾਗਾਂ ਨੂੰ ਰਲ ਕੇ ਗਰਭ ਦੇ ਸ਼ੁਰੂਆਤੀ ਦੌਰ ਤੋਂ ਹੀ ਸੰਜੀਦਗੀ ਨਾਲ ਕੰਮ ਕਰਨਾ ਚਾਹੀਦਾ ਹੈ। ਗਰਭਵਤੀ ਔਰਤ ਦੀ ਸਮੇਂ ਸਿਰ ਰਜਿਸਟ੍ਰੇਸ਼ਨ ਕੀਤੀ ਜਾਵੇ, ਰੈਗੂਲਰ ਚੈਕਅਪ ਕਰਵਾਏ ਜਾਣ, ਰੂਟੀਨ ਟੈਸਟ ਅਤੇ ਆਇਰਨ ਫੋਲਿਕ ਐਸਿਡ ਦੀਆਂ 100 ਗੋਲੀਆਂ ਜਰੂਰ ਲਈਆਂ ਜਾਣ। ਇਸਦੇ ਨਾਲ ਹੀ ਸੰਸਥਾਗਤ ਜਣੇਪੇ ਲਈ ਪ੍ਰੋਤਸਾਹਿਤ ਕੀਤਾ ਜਾਵੇ ਤਾਂ ਜੋ ਸਮੇਂ ਰਹਿੰਦੇ ਮਾਵਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਸਦੇ ਨਾਲ ਹੀ ਉਹਨਾਂ ਪਿੰਡਾਂ ਵਿੱਚ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਰਾਹੀਂ ਹਰ ਗਰਭਵਤੀ ਔਰਤ ਦੀ ਪਹਿਚਾਨ ਕਰਨ, ਰਜਿਸਟਰ ਕਰਨ ਅਤੇ ਸੁਰੱਖਿਅਤ ਜਣੇਪੇ ਲਈ ਪ੍ਰੇਰਿਤ ਕਰਨ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।
ਇਸ ਦੌਰਾਨ ਫਰਵਰੀ ਮਹੀਨੇ ਤੱਕ ਹੋਈਆਂ ਨੋ ਮੈਟਰਨਲ ਡੈਥ ਸਬੰਧੀ ਰੀਵਿਊ ਕੀਤਾ ਗਿਆ। ਮੀਟਿੰਗ ਵਿੱਚ ਜਾਣਕਾਰੀ ਦਿੰਦੇ ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ ਨੇ ਦੱਸਿਆ ਕਿ ਪੰਜਾਬ ਵਿੱਚ ਹਰ ਸਾਲ ਲਗਭਗ 5 ਲੱਖ ਜਣੇਪੇ ਹੁੰਦੇ ਹਨ ਅਤੇ 1 ਲੱਖ ਜਣੇਪਿਆਂ ਪਿੱਛੇ 192 ਮਾਂਵਾਂ ਦੀ ਮੌਤ ਹੋ ਜਾਂਦੀ ਹੈ। ਇਸਨੂੰ ਘਟਾਉਣ ਲਈ ਅਤੇ ਮਾਵਾਂ ਦੀ ਮੌਤ ਦਰ ਨੂੰ 100 ਤੱਕ ਘਟਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਹੀ ਮਾਵਾਂ ਦੀ ਹੋ ਰਹੀ ਮੌਤ ਦੇ ਕਾਰਣਾਂ ਸਬੰਧੀ ਮੈਟਰਨਲ ਡੈਥ ਰੀਵਿਊ ਸ਼ੁਰੂ ਕੀਤਾ ਗਿਆ ਹੈ। ਕਮਿਊਨਟੀ ਬੇਸਡ ਅਤੇ ਫੈਸਿਲੀਟੀ ਬੇਸਡ ਤੇ ਕੀਤੇ ਜਾ ਰਹੇ ਇਸ ਰੀਵਿਊ ਦੌਰਾਨ ਮਾਵਾਂ ਦੀ ਹੋਈ ਮੌਤ ਦੇ ਕਾਰਣਾਂ ਅਤੇ ਉਸਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ ਬਾਰੇ ਰੀਵਿਊ ਕੀਤਾ ਗਿਆ ਤਾਂ ਜੋ ਅੱਗੇ ਮਾਵਾਂ ਦੀ ਮੌਤ ਦਰ ਨੂੰ ਘਟਾਇਆ ਜਾ ਸਕੇ। ਉਹਨਾਂ ਦੱਸਿਆ ਕਿ 15 ਤੋਂ 49 ਸਾਲਾਂ ਦੀਆਂ ਸਾਰੀਆਂ ਔਰਤਾਂ ਦੀਆਂ ਮੌਤਾਂ ਨੂੰ ਰਜਿਸਟਰ ਕੀਤਾ ਜਾਂਦਾ ਹੈ ਅਤੇ ਜਿਹਨਾਂ ਦੀ ਗਰਭ ਦੌਰਾਨ ਅਤੇ ਡਿਲੀਵਰੀ ਦੌਰਾਨ ਮੈਟਰਨਲ ਡੈਥ ਹੋਈ ਹੈ ਉਹਨਾਂ ਦਾ ਰੀਵਿਊ ਕੀਤਾ ਜਾਂਦਾ ਹੈ।

ਮਾਨਵ ਸੇਵਾ ਸੰਮਤੀ ਵੱਲੋਂ ਐਂਬੁਲੈਂਸ ਸੇਵਾ ਸ਼ੁਰੂ

ਤਲਵਾੜਾ, 21 ਮਾਰਚ : ਲੋਕ ਸੇਵਾ ਵਿਚ ਜੁਟੀ ਸੰਸਥਾ ਮਾਨਵ ਸੇਵਾ ਸਮਿਤੀ ਵੱਲੋਂ ਐਂਬੁਲੈਂਸ ਸੇਵਾ ਸ਼ੁਰੂ ਕੀਤੀ ਗਈ ਜਿਸ ਦਾ ਉਦਘਾਟਨ ਸ਼੍ਰੀ ਸੋਮ ਪ੍ਰਕਾਸ਼ ਸੀਨੀਅਰ ਭਾਜਪਾ ਆਗੂ ਨੇ ਕੀਤਾ। ਇਸ ਮੌਕੇ ਸਮਿਤੀ ਦੇ ਮੈਂਬਰਾਂ ਤੋਂ ਇਲਾਵਾ ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਮੌਜੂਦ ਸਨ।

ਦਲਿਤਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਸੀਕਰੀ

ਤਲਵਾੜਾ, 21 ਮਾਰਚ: ਆਜਾਦ ਭਾਰਤ ਵਿਚ ਹਰੇਕ ਨੂੰ ਸਮਾਨਤਾ ਦਾ ਅਧਿਕਾਰ ਹੈ ਅਤੇ ਇੱਥੇ ਕਿਸੇ ਵੀ ਵਰਗ, ਖਾਸ ਕਰ ਦਲਿਤਾਂ ਨਾਲ ਧੱਕੇਸ਼ਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਇਹ ਪ੍ਰਗਟਾਵਾ ਸ. ਅਵਤਾਰ ਸਿੰਘ ਸੀਕਰੀ ਸੂਬਾ ਪ੍ਰਧਾਨ ਅਨੁਸੂਚਿਤ ਜਾਤੀ ਮੋਰਚਾ ਭਾਰਤੀ ਜਨਤਾ ਪਾਰਟੀ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਲਵਾੜਾ ਬਲਾਕ ਦੇ ਪਿੰਡ ਢੁਲਾਲ ਵਿਚ ਦਲਿਤ ਬਿਰਾਦਰੀ ਨੂੰ ਸਿੱਖਿਆ ਵਰਗੇ ਬੁਨਿਆਦੀ ਹੱਕਾਂ ਤੋਂ ਵਾਂਝਾ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ ਜੋ ਬੇਹੱਦ ਮੰਦਭਾਗਾ ਹੈ। ਉਨ੍ਹਾਂ ਦੱਸਿਆ ਕਿ ਉਕਤ ਪਿੰਡ ਵਿਚ ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਦੇ ਯਤਨਾਂ ਸਦਕਾ ਸਕੂਲ ਮਨਜੂਰ ਹੋਇਆ ਪਰੰਤੂ ਉਸ ਸਕੂਲ ਦੀ ਉਸਾਰੀ ਨੂੰ ਲੈ ਕੇ ਪਿੰਡ ਦੇ ਕੁਝ ਲੋਕਾਂ ਵੱਲੋਂ ਅਨੇਕਾਂ ਦੁਸ਼ਵਾਰੀਆਂ ਖੜ੍ਹੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹਾਲਾਕਿ ਪਿੰਡ ਦਾ ਸਰਪੰਚ ਖੁਦ ਮਿਹਨਤੀ ਅਤੇ ਦਲਿਤ ਵਰਗ ਨਾਲ ਸਬੰਧ ਰੱਖਦਾ ਹੈ ਅਤੇ ਪਿੰਡ ਦੇ ਵਿਕਾਸ ਲਈ ਪੂਰੀ ਤਰਾਂ ਯਤਨਸ਼ੀਲ ਹੈ ਪਰ ਪਿੰਡ ਦੇ ਵਾਸੀ ਅਤੇ ਇੰਕਾ ਬਲਾਕ ਪ੍ਰਧਾਨ ਵੱਲੋਂ ਜਿਸ ਢੰਗ ਨਾਲ ਕਥਿਤ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਉਹ ਨਿੰਦਣਯੋਗ ਹੈ ਅਤੇ ਪਾਰਟੀ ਵੱਲੋਂ ਹੁਣ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਿੰਡ ਵਾਸੀਆਂ ਨੂੰ ਇਨਸਾਫ ਦਿਵਾਉਣ ਦਾ ਯਤਨ ਆਰੰਭਿਆ ਗਿਆ ਹੈ। ਸ. ਸੀਕਰੀ ਅਨੁਸਾਰ ਪਿੰਡ ਵਿਚ ਦਲਿਤ ਅਤੇ ਗਰੀਬ ਪਰਿਵਾਰਾਂ ਲਈ ਲੈਟਰੀਨਾਂ ਦੀ ਅਣਹੋਂਦ ਹੈ ਅਤੇ ਸਕੂਲ ਤੋਂ ਇਲਾਵਾ ਅਜਿਹੀਆਂ ਅਨੇਕਾਂ ਮੁਸ਼ਕਿਲਾਂ ਨਾਲ ਜੂਝ ਰਹੇ ਪਿੰਡ ਵਾਸੀਆਂ ਦੇ ਸਾਥ ਲਈ ਹਰ ਵਰਗ ਦੇ ਲੋਕਾਂ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਚਾਹੀਦਾ ਹੈ। ਸ. ਸੀਕਰੀ ਨੇ ਇਸ ਉਪਰੰਤ ਪਿੰਡ ਢੁਲਾਲ ਵਿਚ ਵੀ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਐ¤ਸ. ਐੱਮ. ਸਿੱਧੂ, ਪ੍ਰਿੰ. ਕਸ਼ਮੀਰ ਲਾਲ ਸੂਬਾ ਸਕੱਤਰ, ਰਾਜ ਕੁਮਾਰ ਜਿਲ੍ਹਾ ਪ੍ਰਧਾਨ, ਮੰਗਲ ਸਿੰਘ ਬੱਧਣ ਐਡਵੋਕੇਟ ਮੀਤ ਪ੍ਰਧਾਨ, ਮਦਨ ਲਾਲ ਬਡਿਆਲ, ਧਰਮ ਪਾਲ, ਸੀਤਾ ਦੇਵੀ ਸਿੱਬੋ ਚੱਕ,  ਘੱਟ ਗਿਣਤੀ ਮੋਰਚਾ ਤੋਂ ਡਾ. ਸੁਰਿੰਦਰ ਕੁਮਾਰ ਬਰਿਆਣਾ ਸਕੱਤਰ, ਸੁਮਨ ਬਾਲਾ, ਦੇਵ ਰਾਜ ਬਲਾਕ ਪ੍ਰਧਾਨ, ਮੰਜੂ ਸੈਣੀ, ਪੁਸ਼ਪਾ ਖੋਸਲਾ, ਅਮਨਦੀਪ ਹੈਪੀ, ਜਸਵਿੰਦਰ ਸਿੰਘ ਸਰਪੰਚ ਢੁਲਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।

ਡੀ. ਸੀ. ਵੱਲੋਂ ਨਗਰ ਕੌਂਸਲਾਂ ਦੇ ਰਿਕਾਰਡ ਦੀ ਸਲਾਨਾ ਜਾਂਚ

ਹੁਸ਼ਿਆਰਪੁਰ, 20 ਮਾਰਚ: ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਵੱਖ-ਵੱਖ ਵਿਭਾਗਾਂ ਦੇ ਕੰਮ-ਕਾਜ ਨੂੰ ਦੇਖਣ ਲਈ ਹਰਿਆਣਾ, ਭੂੰਗਾ ਅਤੇ ਗੜ੍ਹਦੀਵਾਲਾ ਵਿਖੇ ਸਾਲਾਨਾ ਜਨਰਲ ਚੈਕਿੰਗ ਕੀਤੀ। ਇਸ ਮੌਕੇ ਤੇ ਉਨ੍ਹਾਂ ਨੇ ਦਫ਼ਤਰ ਨਗਰ ਕੌਂਸਲ ਹਰਿਆਣਾ ਵਿਖੇ ਰੈਗੂਲਰ ਚੈਕਿੰਗ ਦੌਰਾਨ ਦਫ਼ਤਰ ਦਾ ਸਾਰਾ ਰਿਕਾਰਡ ਚੈਕ ਕੀਤਾ ਅਤੇ ਨਗਰ ਕੌਂਸਲ ਦੇ ਕੌਂਸਲਰਾਂ ਨਾਲ ਵੀ ਗੱਲਬਾਤ ਕੀਤੀ।  ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਨੇ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ  ਅਤੇ ਖਜ਼ਾਨਾ ਦਫ਼ਤਰ ਭੂੰਗਾ ਦੇ ਸਾਰੇ ਰਿਕਾਰਡ ਦੀ ਜਨਰਲ ਚੈਕਿੰਗ ਕੀਤੀ। ਚੈਕਿੰਗ ਦੌਰਾਨ ਖ਼ਜਾਨੇ ਦਾ ਰਿਕਾਰਡ ਠੀਕ ਪਾਇਆ ਗਿਆ।  ਉਨ੍ਹਾਂ ਗੜ੍ਹਦੀਵਾਲਾ ਵਿਖੇ ਵੀ ਨਗਰ ਕੌਂਸਲ ਦੇ ਦਫ਼ਤਰ ਅਤੇ ਸਬਤਹਿਸੀਲ ਦੇ ਰਿਕਾਰਡ ਦੀ ਜਨਰਲ ਚੈਕਿੰਗ ਕਰਨ ਉਪਰੰਤ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਦਫ਼ਤਰ ਦੇ ਸਾਰੇ ਰਿਕਾਰਡ ਨੂੰ ਸਮੇਂ ਸਿਰ ਅਤੇ ਰੋਜ਼ਾਨਾ ਮੁਕੰਮਲ ਕੀਤਾ ਜਾਵੇ।  ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸੁਪਰਡੰਟ ਦਫ਼ਤਰ ਡਿਪਟੀ ਕਮਿਸ਼ਨਰ ਸ੍ਰੀ ਹਰਬੰਸ ਲਾਲ ਵੀ ਸਨ।

ਭਵਾਨੀ ਨਗਰ ਸੁਸਾਇਟੀ ਨੂੰ ਸੂਦ ਵੱਲੋਂ ਚੈੱਕ

ਹੁਸ਼ਿਆਰਪੁਰ, 20 ਮਾਰਚ: ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਮੁਹੱਲਾ ਭਵਾਨੀ ਨਗਰ ਵੈਲਫੇਅਰ ਸੁਸਾਇਟੀ (ਰਜਿ:) ਨੂੰ 30,000/- ਰੁਪਏ ਦਾ ਚੈੱਕ ਦਿੱਤਾ। ਇਸ ਮੌਕੇ ਤੇ ਸ੍ਰੀ ਤੀਕਸ਼ਨ ਸੂਦ ਨੇ ਦੱਸਿਆ ਕਿ ਮੁਹੱਲਾ ਵੈਲਫੇਅਰ ਸੁਸਾਇਟੀਆਂ ਵੱਲੋਂ ਮੁਹੱਲਿਆਂ ਦੇ ਵਿਕਾਸ ਕਾਰਜਾਂ ਵਿੱਚ ਬਹੁਤ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਭਵਾਨੀ ਨਗਰ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੂੰ ਕਿਹਾ ਕਿ ਇਸ ਗਰਾਂਟ ਨੂੰ ਸਹੀ ਢੰਗ ਨਾਲ ਖਰਚ ਕਰਨ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਮੀਤ ਪ੍ਰਧਾਨ ਭਾਜਪਾ ਅਨੰਦਬੀਰ ਸਿੰਘ,  ਨਿਪੁੰਨ ਸ਼ਰਮਾ, ਅਨੰਦ ਸ਼ਰਮਾ, ਜਸਬੀਰ ਸਿੰਘ, ਡਾ ਇੰਦਰਜੀਤ ਸ਼ਰਮਾ,  ਰਮੇਸ਼ ਜ਼ਾਲਮ, ਭਵਾਨੀ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਰਾਜ, ਸੰਦੀਪ ਸ਼ਰਮਾ, ਰਜਿੰਦਰ ਕੁਮਾਰ ਸੋਬਤੀ, ਸਰਵਨ ਕੁਮਾਰ, ਨਰੇਸ਼ ਕੁਮਾਰ, ਸੂਬੇਦਾਰ ਦਿਲਬਾਗ ਸਿੰਘ, ਬਲਜਿੰਦਰ ਸਿੰਘ ਭੁਲਾਣਾ, ਮਨਮੋਹਨ ਸਿੰਘ, ਅਸ਼ਵਨੀ ਸ਼ਰਮਾ, ਅਜਮੇਰ, ਵਿਜੇ ਕੁਮਾਰ ਵੀ ਹਾਜ਼ਰ ਸਨ।

ਫੁੱਲਾਂ ਦੀ ਪ੍ਰਦਰਸ਼ਨੀ ਨੇ ਹੁਸ਼ਿਆਰਪੁਰੀਏ ਕੀਲੇ

ਹੁਸ਼ਿਆਰਪੁਰ, 20 ਮਾਰਚ: ਸ਼ਿਵਾਲਿਕ ਹਾਰਟੀਕਲਚਰਲ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਕਲੀਨ ਐਂਡ ਗਰੀਨ ਐਸੋਸੀਏਸ਼ਨ, ਨਗਰ ਕੌਂਸਲ ਅਤੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਅੱਜ ਗਰੀਨ ਵਿਊ ਪਾਰਕ ਹੁਸ਼ਿਆਰਪੁਰ ਵਿਖੇ ਦੂਜੇ ਫਲਾਵਰ ਸ਼ੋਅ-2011 ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਕੀਤਾ। ਸੋਨਾਲੀਕਾ ਗਰੁੱਪ ਦੇ ਐਮ.ਡੀ. ਸ੍ਰੀ ਦੀਪਕ ਮਿੱਤਲ, ਜੰਗਲਾਤ ਵਿਭਾਗ ਦੇ ਵਣ ਮੰਡਲ ਅਫ਼ਸਰ ਦੇਵ ਰਾਜ ਸ਼ਰਮਾ, ਵਣ ਮੰਡਲ ਅਫ਼ਸਰ ਸਤਨਾਮ ਸਿੰਘ, ਸ਼ਿਵਾਲਿਕ ਹਾਰਟੀਕਲਚਰਲ ਸੁਸਾਇਟੀ ਦੇ ਪ੍ਰਧਾਨ ਸ਼ੀਲ ਸੂਦ, ਸਕੱਤਰ ਪਵਨ ਸ਼ਰਮਾ, ਜਾਇੰਟ ਸਕੱਤਰ ਕੁਲਰਾਜ ਸਿੰਘ, ਪੈਟਰਨ ਸ਼ਿਵ ਸੂਦ, ਮਹਾਂਵੀਰ ਸਪੀਨਿੰਗ ਮਿਲ ਤੋਂ ਆਈ ਐਮ ਜੇ ਐਸ ਸਿੱਧੂ, ਪ੍ਰਧਾਨ ਜ਼ਿਲ੍ਹਾ ਭਾਜਪਾ ਜਗਤਾਰ ਸਿੰਘ ਸੈਣੀ ਅਤੇ ਐਸ ਕੇ ਪੋਮਰਾ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
        ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਤੀਕਸ਼ਨ ਸੂਦ ਨੇ ਸ਼ਿਵਾਲਿਕ ਹਾਰਟੀਕਲਚਰਲ ਸੁਸਾਇਟੀ ਵੱਲੋਂ ਦੂਸਰਾ ਫਲਾਵਰ ਸ਼ੋਅ ਆਯੋਜਿਤ ਕਰਨ ਤੇ ਕਲੀਨ ਐਂਡ ਗਰੀਨ ਐਸੋਸੀਏਸ਼ਨ, ਨਗਰ ਕੌਂਸਲ ਅਤੇ ਜੰਗਲਾਤ ਵਿਭਾਗ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਫਲਾਵਰ ਸ਼ੋਅ ਬਹੁਤ ਹੀ ਵਧੀਆ ਢੰਗ ਨਾਲ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਜੋ ਪਿਛਲੇ ਸਾਲ ਫਲਾਵਰ ਸ਼ੋਅ ਦਾ ਆਯੋਜਨ ਕੀਤਾ ਗਿਆ ਸੀ, ਇਹ ਫਲਾਵਰ ਸ਼ੋਅ ਉਸ ਤੋਂ ਵੀ ਵਧੀਆ ਢੰਗ ਨਾਲ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਰਾਂ ਦੇ ਫਲਾਵਰ ਸ਼ੋਅ ਪਹਿਲਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਹੀ ਕਰਵਾਏ ਜਾਂਦੇ ਸਨ। ਹੁਸ਼ਿਆਰਪੁਰ ਸ਼ਹਿਰ ਵਿੱਚ ਇਸ ਤਰਾਂ ਦੇ ਫਲਾਵਰ ਸ਼ੋਅ ਦਾ ਆਯੋਜਨ ਕਰਕੇ ਸ਼ਹਿਰ ਨਿਵਾਸੀਆਂ ਨੂੰ ਵੱਖ-ਵੱਖ ਕਿਸਮ ਦੇ ਫੁੱਲਾਂ ਪ੍ਰਤੀ ਜਾਣਕਾਰੀ ਦੇਣ ਦਾ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਜਿਸ ਲਈ ਇਹ ਸੁਸਾਇਟੀ ਵਧਾਈ ਦੀ ਪਾਤਰ ਹੈ।
        ਸ੍ਰੀ ਸੂਦ ਨੇ ਕਿਹਾ ਕਿ ਇਸ ਫਲਾਵਰ ਸ਼ੋਅ ਨੂੰ ਦੇਖਣ ਤੋਂ ਬਾਅਦ ਆਮ ਲੋਕਾਂ ਨੂੰ ਵੀ ਆਪਣੇ ਘਰਾਂ ਵਿੱਚ ਵਧੀਆ ਕਿਸਮ ਦੇ ਫੁੱਲ ਲਗਾਉਣੇ ਚਾਹੀਦੇ ਹਨ ਤਾਂ ਜੋ ਆਲੇ-ਦੁਆਲੇ ਦਾ ਵਾਤਾਵਰਣ ਚੰਗਾ ਅਤੇ ਸ਼ੁੱਧ ਹੋ ਸਕੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਹੁਸ਼ਿਆਰਪੁਰ ਵੱਲੋਂ ਵੀ ਸ਼ਹਿਰ ਦੀਆਂ ਪਾਰਕਾਂ ਵਿੱਚ ਵਧੀਆ ਕਿਸਮ ਦੇ ਫੁੱਲ ਅਤੇ ਪੌਦੇ ਲਗਾਏ ਜਾ ਰਹੇ ਹਨ ਤਾਂ ਜੋ ਇਨ੍ਹਾਂ ਪਾਰਕਾਂ ਵਿੱਚ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਨੂੰ ਸ਼ੁੱਧ ਵਾਤਾਵਰਣ ਮਿਲ ਸਕੇ। ਪੰਜਾਬ ਸਰਕਾਰ ਵੱਲੋਂ ਵੀ ਵਾਤਾਵਰਣ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜੰਗਲਾਤ ਵਿਭਾਗ ਵੱਲੋਂ ਸੜਕਾਂ ਦੇ ਕਿਨਾਰਿਆਂ ਅਤੇ ਖਾਲੀ ਥਾਵਾਂ ਤੇ ਵਧੀਆ ਕਿਸਮ ਦੇ ਪੌਦੇ ਲਗਾਏ ਜਾ ਰਹੇ ਹਨ। ਸ਼ਹਿਰ ਅਤੇ ਪਿੰਡਾਂ ਵਿੱਚ ਵੀ ਵਣ ਚੇਤਨਾ ਪਾਰਕ ਬਣਾਏ ਜਾ ਰਹੇ ਹਨ। ਹੁਸ਼ਿਆਰਪੁਰ ਵਿੱਚ ਇਸ ਤਰਾਂ ਦੇ ਦੋ ਵਣ ਚੇਤਨਾ ਪਾਰਕ ਬਣਾਏ ਗਏ ਹਨ ਜਿਨ੍ਹਾਂ ਵਿੱਚ ਬਸੀ ਜਾਨਾ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਵਣ ਚੇਤਨਾ ਪਾਰਕ ਬਣਾਇਆ ਗਿਆ ਹੈ ਅਤੇ ਦੂਸਰਾ ਪੇਂਡੂ ਵਣ ਚੇਤਨਾ ਪਾਰਕ ਪੁਰਾਣੀ ਬਸੀ ਵਿਖੇ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਆਮ ਲੋਕ ਆ ਕੇ ਸ਼ੁੱਧ ਵਾਤਾਵਰਣ ਦਾ ਲਾਭ ਲੈ ਸਕਣਗੇ। ਇਸ ਮੌਕੇ ਤੇ ਜੰਗਲਾਤ ਮੰਤਰੀ ਸ੍ਰੀ ਤੀਕਸ਼ਨ ਸੂਦ ਨੇ ਸ਼ਿਵਾਲਿਕ ਹਾਰਟੀਕਲਚਰਲ ਸੁਸਾਇਟੀ ਨੂੰ 51,000/- ਰੁਪਏ ਦੇਣ ਦਾ ਐਲਾਨ ਕੀਤਾ ਅਤੇ ਸੁਸਾਇਟੀ ਵੱਲੋਂ ਮੁੱਖ ਮਹਿਮਾਨ ਅਤੇ ਆਏ ਹੋਏ ਪਤਵੰਤਿਆਂ ਦਾ ਸਨਮਾਨ ਕੀਤਾ।
        ਸੋਨਾਲੀਕਾ ਦੇ ਐਮ ਡੀ ਸ੍ਰੀ ਦੀਪਕ ਮਿਤਲ ਨੇ ਇਸ ਮੌਕੇ ਤੇ ਸੁਸਾਇਟੀ ਦੇ ਨੁਮਾਇੰਦਿਆਂ ਨੂੰ ਵਧੀਆ ਫਲਾਵਰ ਸ਼ੋਅ ਦਾ ਆਯੋਜਨ ਕਰਨ ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਫਲਾਵਰ ਸ਼ੋਅ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਵੀ ਕਰਵਾਏ ਜਾਣੇ ਚਾਹੀਦੇ ਹਨ ਜਿਸ ਨਾਲ ਆਮ ਲੋਕਾਂ ਵਿੱਚ ਫੁੱਲਾਂ ਸਬੰਧੀ ਵਧੇਰੇ ਜਾਣਕਾਰੀ ਮਿਲੇਗੀ ਅਤੇ ਉਹ ਆਪਣੇ ਘਰਾਂ ਵਿੱਚ ਇਨ੍ਹਾਂ ਨੂੰ ਲਗਾਉਣਗੇ ਜਿਸ ਨਾਲ ਵਾਤਾਵਰਣ ਸ਼ੁੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸੁਸਾਇਟੀ ਨੂੰ ਇਸ ਤਰਾਂ ਦੇ ਫਲਾਵਰ ਸ਼ੋਅ ਕਰਾਉਣ ਵਿੱਚ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਭਾਜਪਾ ਆਗੂ ਮਹਿੰਦਰਪਾਲ ਮਾਨ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ।
         ਪ੍ਰਧਾਨ ਸ਼ਿਵਾਲਿਕ ਹਾਰਟੀਕਲਚਰਲ ਸੁਸਾਇਟੀ ਸ਼ੀਲ ਸੂਦ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਇਆਂ ਫਲਾਵਰ ਸ਼ੋਅ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫਲਾਵਰ ਸ਼ੋਅ ਵਿੱਚ ਲਗਭਗ 500 ਫੁੱਲਾਂ ਅਤੇ ਪੌਦਿਆਂ ਦੀਆਂ ਐਂਟਰੀਆਂ ਹੋਈਆਂ ਜਿਸ ਵਿੱਚ 42 ਕਿਸਮਾਂ ਦੇ ਫੁੱਲ ਅਤੇ  ਪੌਦੇ ਸ਼ਾਮਲ ਹਨ।  ਉਨ੍ਹਾਂ ਕਿਹਾ ਕਿ ਫੁੱਲਾਂ ਪ੍ਰਤੀ ਬੱਚਿਆਂ ਵਿੱਚ ਵਧੇਰੇ ਰੂਚੀ ਪੈਦਾ ਕਰਨ ਦੇ ਮਨੋਰਥ ਨਾਲ ਇਸ ਮੌਕੇ ਤੇ ਬੱਚਿਆਂ ਦੇ ਪੇਟਿੰਗ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ।
        ਫਲਾਵਰ ਸ਼ੋਅ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਸ੍ਰੀਮਤੀ ਰਾਕੇਸ਼ ਸੂਦ ਧਰਮ ਪਤਨੀ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ ਨੇ ਕੀਤੀ। ਇਸ ਮੌਕੇ ਤੇ ਫਲਾਵਰ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਸ਼ਹਿਰ ਨਿਵਾਸੀਆਂ ਅਤੇ ਬੱਚਿਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਫਲਵਾਰ ਸ਼ੋਅ ਵਿੱਚ ਵਧੀਆ ਕਿਸਮ ਦੇ ਫੁੱਲਾਂ ਅਤੇ ਪੌਦਿਆਂ ਨੂੰ ਦੇਖਣ ਦਾ ਮੌਕਾ ਮਿਲਿਆ ਹੈ। ਅੱਜ ਦਾ ਇਹ ਫਲਾਵਰ ਸ਼ੋਅ ਬਹੁਤ ਹੀ ਸਫ਼ਲ ਰਿਹਾ ਹੈ। ਇਸ ਮੌਕੇ ਤੇ ਉਨ੍ਹਾਂ ਨੇ ਘਰਾਂ,  ਸੰਸਥਾਵਾਂ ਦੇ ਲਾਅਨ ਦੇ ਮਾਲਕ, ਮਾਲੀਆਂ ਵੱਲੋਂ ਫੁੱਲਾਂ ਦੇ ਰੱਖ-ਰਖਾਓ ਅਤੇ ਸਕੂਲੀ ਬੱਚਿਆਂ ਦੇ ਪੇਟਿੰਗ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।  ਉਦਯੋਗਿਕ ਸੰਸਥਾਵਾਂ ਵਿੱਚੋਂ ਰਿਲਾਇੰਸ ਇੰਡਸਟਰੀ ਪਹਿਲੇ, ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਦੂਜੇ, ਰਿਆਤ ਬਾਹਰਾ ਗਰੁੱਪ ਅਤੇ ਕਿਡਸ ਪਬਲਿਕ ਸਕੂਲ ਤੀਸਰੇ ਸਥਾਨ ਤੇ ਰਹੇ। ਲਾਅਨ ਦੇ 10 ਮਰਲੇ ਤੱਕ ਦੇ ਮਾਲਕਾਂ ਵਿੱਚੋਂ ਵਿਵੇਕ ਖੋਸਲਾ ਪਹਿਲੇ ਸਥਾਨ ਤੇ, ਪ੍ਰਦੀਪ ਅਗਰਵਾਲ ਦੂਜੇ ਅਤੇ ਸਤੀਸ਼ ਪੁਰੀ ਤੀਜੇ ਸਥਾਨ ਤੇ ਰਹੇ। ਇਸੇ ਤਰਾਂ ਲਾਅਨ ਦੇ 20 ਮਰਲੇ ਤੱਕ ਦੇ ਮਾਲਕਾਂ ਵਿੱਚੋਂ ਦੀਪਾਂਕਰ ਗਾਂਗੁਲੀ ਪਹਿਲੇ ਸਥਾਨ ਤੇ, ਅਮ੍ਰਿਤ ਲਾਲ ਜੈਨ ਦੂਜੇ, ਰਾਜੇਸ ਸੂਦ ਅਤੇ ਐਸ ਕੇ ਪੋਮਰਾ ਤੀਜੇ ਸਥਾਨ ਤੇ ਰਹੇ। ਲਾਅਨ ਦੇ 20 ਮਰਲੇ ਤੋਂ ਉਪਰ ਦੇ ਮਾਲਕਾਂ ਵਿੱਚੋਂ ਸੇਠ ਨਵਦੀਪ ਅਗਰਵਾਲ ਪਹਿਲੇ, ਅਮਰਪਾਲ ਸਿੰਘ ਦੂਜੇ ਅਤੇ ਅਮਿਤ ਗੁਪਤਾ ਤੀਜੇ ਸਥਾਨ ਤੇ ਰਹੇ।
         ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼ਕਤੀ ਸੂਦ, ਰਾਜੀਵ ਸੂਦ, ਨਵਦੀਪ ਅਗਰਵਾਲ, ਸੋਹਿਤ ਸੂਦ, ਵਾਈ ਐਸ ਪਰਮਾਰ, ਪਵਨ ਸ਼ਰਮਾ, ਸਰਕਲ ਪ੍ਰਧਾਨ ਇੰਦਰਜੀਤ ਸਿੰਘ ਸਚਦੇਵਾ, ਪ੍ਰਦੀਪ ਗੁਪਤਾ, ਅਨਿਲ ਸੂਦ, ਅਨੁਜ ਸੂਦ, ਗੁਰਜੀਤ ਸਿੰਘ ਵਧਾਵਨ, ਐਡਵੋਕੇਟ ਯਸ਼ਪਾਲ ਪਿਪਲਾਨੀ, ਮਧੂ ਸੂਦ, ਮਿਸਜ ਸਚਦੇਵਾ, ਸੁਨੀਤਾ ਅਗਰਵਾਲ, ਸਵਿਤਾ ਸੂਦ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਗੈਸ ਏਜੰਸੀ ਤੇ ਸਕੂਲਾਂ ਦੀ ਅਚਨਚੇਤ ਚੈਕਿੰਗ

ਮਾਹਿਲਪੁਰ, 19 ਮਾਰਚ: ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਅੱਜ ਵੱਖ-ਵੱਖ ਸਕੂਲਾਂ ਅਤੇ ਗੈਸ ਏਜੰਸੀ ਦੀ ਅਚਨਚੇਤ ਚੈਕਿੰਗ ਕੀਤੀ।  ਉਨ੍ਹਾਂ ਨੇ ਚੱਬੇਵਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੈਕਿੰਗ ਦੌਰਾਨ ਸਕੂਲ ਦੇ ਪ੍ਰਿੰਸੀਪਲ ਬਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਤੋਂ ਪੁਛਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਅੱਜ  ਵਿਭਾਗੀ ਮੀਟਿੰਗ ਲਈ ਹੁਸ਼ਿਆਰਪੁਰ ਵਿਖੇ ਆਏ ਹੋਏ ਹਨ। ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਨੇ ਮਾਹਿਲਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵੀ ਚੈਕਿੰਗ ਕੀਤੀ ।
        ਡਿਪਟੀ ਕਮਿਸ਼ਨਰ ਨੇ  ਬਜ਼ਰੰਗ ਗੈਸ ਸਰਵਿਸ ਮਾਹਿਲਪੁਰ ਦੇ ਦਫ਼ਤਰ ਵਿਖੇ ਚੈਕਿੰਗ ਕੀਤੀ । ਇਸ ਮੌਕੇ ਤੇ ਉਨ੍ਹਾਂ ਨੇ ਗੈਸ ਏਜੰਸੀ ਵਿੱਚ ਗੈਸ ਦੀ ਸਪਲਾਈ ਲੈਣ ਲਈ ਆਏ  ਗ੍ਰਾਹਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਜਨਵਰੀ ਅਤੇ ਫਰਵਰੀ ਮਹੀਨੇ ਦੀ ਬੁੱਕ ਕਰਵਾਈ ਹੋਈ ਗੈਸ ਦੀ ਅਜੇ ਤੱਕ ਡਲੀਵਰੀ ਨਹੀਂ ਮਿਲੀ ਹੈ ਜਿਸ ਤੇ ਡਿਪਟੀ ਕਮਿਸ਼ਨਰ ਨੇ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਨੂੰ ਆਦੇਸ਼ ਦਿੱਤਾ ਕਿ ਇਸ ਏਜੰਸੀ ਦੀ ਪੜਤਾਲ ਕਰਕੇ ਤੁਰੰਤ ਰਿਪੋਰਟ ਕੀਤੀ ਜਾਵੇ।
        ਸ੍ਰੀ ਤਰਨਾਚ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਐਲੀਮੈਂਟਰੀ ਸਕੂਲ ਟੂਟੋਮਜਾਰਾ ਦੀ ਵੀ ਚੈਕਿੰਗ ਕੀਤੀ। ਇਸ ਦੌਰਾਨ ਐਲੀਮੈਂਟਰੀ ਸਕੂਲ ਦੇ ਅਧਿਆਪਕ ਨੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਦੀ ਗਿਣਤੀ 73 ਦੇ ਕਰੀਬ ਹੈ ਅਤੇ ਮਿਲ ਡੇ ਮੀਲ ਬਣਾਉਣ ਲਈ ਇੱਕ ਹੀ ਕਰਮਚਾਰੀ ਹੈ । ਇਸ ਲਈ ਇੱਕ ਹੋਰ ਕਰਮਚਾਰੀ ਲਗਾਉਣ ਲਈ ਉਨ੍ਹਾਂ ਬੇਨਤੀ ਕੀਤੀ । ਡਿਪਟੀ ਕਮਿਸ਼ਨਰ ਨੇ ਸਕੂਲਾਂ ਦੇ ਮੁੱਖੀਆਂ ਨੂੰ ਹਦਾਇਤ ਕੀਤੀ ਕਿ ਬੱਚਿਆਂ ਨੂੰ ਮਿਡ ਡੇ ਮੀਲ ਅਧੀਨ ਦਿੱਤਾ ਜਾਣ ਵਾਲਾ ਖਾਣਾ ਸਮੇਂ ਸਿਰ,  ਵਧੀਆ ਕੁਆਲਟੀ ਅਤੇ ਉਚ ਮਿਆਰ ਦਾ ਹੋਣਾ ਚਾਹੀਦਾ ਹੈ। ਇਸ ਮੌਕੇ ਤੇ ਉਨ੍ਹਾਂ ਨੇ ਮਿਡ ਡੇ ਮੀਲ ਦੇ ਰਾਸ਼ਨ ਦੀ ਗੁਣਵੱਤਾ ਸਬੰਧੀ ਵੀ ਚੈਕਿੰਗ ਕੀਤੀ।

ਸੂਚਨਾ ਅਧਿਕਾਰ ਕਾਨੂੰਨ ਲੋਕਾਂ ਲਈ ਵਰਦਾਨ : ਤਰਨਾਚ

ਗੜ੍ਹਸ਼ੰਕਰ, 19 ਮਾਰਚ:   ਸੂਚਨਾ ਦਾ ਅਧਿਕਾਰ ਐਕਟ-2005 ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ  ਬੀ.ਏ.ਐਮ. ਖਾਲਸਾ ਕਾਲਜ ਗੜ੍ਹਸੰਕਰ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਕੀਤੀ । ਇਸ ਸੈਮੀਨਾਰ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਬੀ ਐਸ ਧਾਲੀਵਾਲ, ਐਸ ਡੀ ਐਮ ਗੜ੍ਹਸ਼ੰਕਰ ਜਸਪਾਲ ਸਿੰਘ ਜੱਸੀ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਜ਼ਿਲ੍ਹਾ ਮਾਲ ਅਫ਼ਸਰ ਭੁਪਿੰਦਰਜੀਤ ਸਿੰਘ, ਐਸ ਐਚ ਓ ਗੜ੍ਹਸ਼ੰਕਰ ਰਾਜ ਕੁਮਾਰ, ਤਹਿਸੀਲਦਾਰ ਪ੍ਰਿਤਪਾਲ ਸਿੰਘ, ਨਾਇਬ ਤਹਿਸੀਲਦਾਰ ਕੁਲਵੰਤ ਸਿੰਘ, ਬੀ ਡੀ ਪੀ ਓ ਗੜ੍ਹਸੰਕਰ ਇੰਦਰਜੀਤ ਸਿੰਘ, ਬੀ ਡੀ ਪੀ ਓ ਮਾਹਿਲਪੁਰ ਸੁਖਦੇਵ ਸਿੰਘ, ਪ੍ਰਧਾਨ ਨਗਰ ਕੌਂਸਲ ਗੜ•ਸ਼ੰਕਰ ਰਜਿੰਦਰ ਸਿੰਘ ਸ਼ੁਕਾ ਅਤੇ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਵੈਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਵਿਸ਼ੇਸ਼ ਤੌਰ ਤੇ ਹਾਜਰ ਸਨ।
        ਸ੍ਰੀ ਤਰਨਾਚ ਨੇ ਇਸ ਮੌਕੇ ਤੇ ਬੋਲਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਆਮ ਲੋਕਾਂ ਨੂੰ ਸੂਚਨਾ ਦਾ ਅਧਿਕਾਰ ਐਕਟ 2005 ਸਬੰਧੀ ਜਾਗਰੂਕ ਕਰਨ ਲਈ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ਤੇ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਵਿੱਚ ਵੀ ਜ਼ਿਲ੍ਹਾ ਪੱਧਰ ਦਾ ਸੈਮੀਨਾਰ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਸੈਮੀਨਾਰ ਦਾ ਮੁੱਖ ਉਦੇਸ਼ ਆਮ ਲੋਕਾਂ ਨੂੰ ਆਰ.ਟੀ.ਆਈ ਐਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦੇਣਾ ਹੈ ਤਾਂ ਜੋ ਆਮ ਵਿਅਕਤੀ ਇਸ ਐਕਟ ਦਾ ਪੂਰਾ-ਪੂਰਾ ਲਾਭ ਉਠਾ ਸਕੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੇ ਕੋਈ ਵਿਅਕਤੀ ਇਸ ਐਕਟ ਅਧੀਨ ਸੂਚਨਾ ਮੰਗਦਾ ਹੈ ਤਾਂ ਉਸ ਨੂੰ ਸੂਚਨਾ ਸਮੇਂ ਸਿਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਐਕਟ ਦਾ ਮੁੱਖ ਉਦੇਸ਼ ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਕੰਮ-ਕਾਜ ਵਿੱਚ ਪਾਰਦਰਸ਼ਤਾ ਲਿਆਉਣਾ ਅਤੇ ਉਨ੍ਹਾਂ ਨੂੰ ਜਵਾਬ ਦੇਹ ਬਣਾਉਣਾ ਹੈ।  ਉਨ੍ਹਾਂ ਕਿਹਾ ਕਿ ਆਮ ਲੋਕ ਇਸ ਐਕਟ ਰਾਹੀਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਪਾਸੋਂ ਲੋੜੀਂਦੀ ਸੂਚਨਾ ਪ੍ਰਾਪਤ ਕਰ ਸਕਦੇ ਹਨ।
          ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਇਸ ਐਕਟ ਸਬੰਧੀ ਹੋਰ ਜਾਗਰੂਕ ਕਰਨ ਲਈ ਸਬ-ਡਵੀਜ਼ਨ, ਬਲਾਕ ਅਤੇ ਪਿੰਡ ਪੱਧਰ ਤੇ ਸੈਮੀਨਾਰ ਵੀ ਕਰਵਾਏ ਜਾਣਗੇ। ਸ੍ਰੀ ਤਰਨਾਚ ਨੇ ਦੱਸਿਆ ਕਿ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਵੀ ਇਸ ਐਕਟ ਸਬੰਧੀ ਲਗਾਤਾਰ ਸੈਮੀਨਾਰ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਐਕਟ ਦਾ ਸਹੀ ਉਪਯੋਗ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਦਫ਼ਤਰਾਂ ਦੇ ਬਾਹਰ ਸੂਚਨਾ ਬੋਰਡ ਲਗਾਉਣ। ਡਿਪਟੀ ਕਮਿਸ਼ਨਰ ਨੇ ਇਸ ਸੈਮੀਨਾਰ ਵਿੱਚ ਆਏ ਹੋਏ ਸਰਕਾਰੀ ਅਧਿਕਾਰੀਆਂ, ਪਤਵੰਤਿਆਂ ਅਤੇ ਆਮ ਲੋਕਾਂ ਨਾਲ ਸੂਚਨਾ ਅਧਿਕਾਰ ਐਕਟ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਵੱਲੋਂ ਇਸ ਐਕਟ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਵਿਸਥਾਰਪੂਵਕ ਦਿੱਤੇ।
        ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਦੇ ਮਾਸਟਰ ਟਰੇਨਰ ਅਤੇ ਰਿਸੋਰਸ ਪਰਸਨ ਸ੍ਰੀ ਹਰਬੰਸ ਲਾਲ ਸ਼ਰਮਾ ਨੇ ਇਸ ਮੌਕੇ ਤੇ ਆਰ.ਟੀ.ਆਈ. ਐਕਟ-2005 ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਉਨ੍ਹਾਂ ਕਿਹਾ ਕਿ ਇਸ ਐਕਟ ਦੇ ਲਾਗੂ ਹੋਣ ਨਾਲ ਵਿਕਾਸ ਦੇ ਕੰਮਾ ਵਿੱਚ ਅੜਿੱਕੇ ਦੂਰ ਹੋ ਰਹੇ ਹਨ ਅਤੇ ਆਮ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਦੇ ਕੰਮਾ ਸਬੰਧੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਅਤੇ ਸਰਕਾਰ ਦੇ ਵਿਕਾਸ ਕੰਮਾਂ ਵਿੱਚ ਪਾਰਦਰਸ਼ਤਾ ਆ ਰਹੀ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਡਾ ਪ੍ਰੀਤ ਮਹਿੰਦਰ ਪਾਲ ਸਿੰਘ ਅਤੇ ਮੇਜਰ ਸਿੰਘ ਮੌਜੀ ਨੇ ਵੀ ਆਪਣੇ ਪੇਸ਼ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਡਾ ਦਲਬੀਰ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੜ੍ਹਸੰਕਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਮਨਮੋਹਨ ਸਿੰਘ, ਐਸ ਐਮ ਓ ਪੋਸੀ ਡਾ ਅਨਿਲ ਮਲਹੋਤਰਾ, ਐਸ ਐਮ ਓ ਡਾ ਰਜਨੀਸ਼ ਸੂਦ, ਡਾ. ਹਰਵਿੰਦਰ ਸਿੰਘ, ਬਲਾਕ ਖੇਤੀਬਾੜੀ ਅਫ਼ਸਰ ਡਾ. ਸੁਖਵਿੰਦਰ ਸਿੰਘ ਸੈਣੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਸੁਰਜੀਤ ਸਿੰਘ ਚੱਗਰ ਨੂੰ ਰਾਸ਼ਟਰਪਤੀ ਅਵਾਰਡ ਤੇ ਖੁਸ਼ੀ ਪ੍ਰਗਟ

ਹੁਸ਼ਿਆਰਪੁਰ, 18 ਮਾਰਚ: ਵਿਕਸਿਤ ਖੇਤੀਬਾੜੀ ਦੇ ਖੇਤਰ ਵਿੱਚ ਉਚੇਰੀਆਂ ਪ੍ਰਾਪਤੀਆਂ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੱਗਰਾਂ ਦੇ ਵਸਨੀਕ ਸ੍ਰ: ਸੁਰਜੀਤ ਸਿੰਘ ਚੱਗਰ ਸਪੁੱਤਰ ਸਵ: ਸ੍ਰ: ਕੁੰਦਨ ਸਿੰਘ ਚੱਗਰ ਨੂੰ ਇਸ ਸਾਲ ਦਾ ਮੁੱਖ ਮੰਤਰੀ ਪੁਰਸਕਾਰ ਮਿਲਣ ਤੇ ਵਧਾਈ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਨੇ ਕਿਹਾ ਕਿ ਸ੍ਰ: ਸੁਰਜੀਤ ਸਿੰਘ ਚੱਗਰ ਨੂੰ ਪਹਿਲਾਂ ਰਾਸ਼ਟਰਪਤੀ ਅਵਾਰਡ ਅਤੇ ਹੁਣ ਮੁੱਖ ਮੰਤਰੀ ਪੰਜਾਬ ਅਵਾਰਡ ਮਿਲਣ ਤੇ ਜਿਥੇ ਕਿਰਸਾਨੀ ਨੂੰ ਨਵੀਂ ਸੇਧ ਮਿਲੀ ਹੈ, ਉਥੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਂ ਵੀ ਉਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨ ਸਹੀ ਢੰਗ ਨਾਲ ਖੇਤੀ ਕਰਨ ਤਾਂ ਪੰਜਾਬ ਹੋਰ ਵੀ ਤਰੱਕੀ ਕਰ ਸਕਦਾ ਹੈ। ਪੰਜਾਬ ਵਿੱਚੋਂ ਬੇ-ਰੁਜ਼ਗਾਰੀ ਖਤਮ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਹੁਸ਼ਿਆਰਪੁਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸੇਵਾ ਕੇਂਦਰ ਹੁਸ਼ਿਆਰਪੁਰ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਦੀ ਅਗਵਾਈ ਸਦਕਾ ਇਹੋ ਜਿਹੇ ਕਿਸਾਨ ਜੈਵਿਕ ਖੇਤੀ ਤੇ ਵਰਮੀ ਕੰਪੋਸਟ ਅਤੇ ਨਵੀਆਂ ਤਕਨੀਕਾਂ ਅਪਨਾਉਣ ਲਈ ਤੱਤਪਰ ਹਨ। ਸ੍ਰੀ ਤਰਨਾਚ ਨੇ ਕਿਹਾ ਕਿ ਇਸ ਤਰਾਂ ਦੇ ਅਗਾਂਹਵਧੂ ਕਿਸਾਨਾਂ ਤੋਂ ਸੇਧ ਲੈ ਕੇ ਹੋਰ ਕਿਸਾਨ ਵੀ ਤਰੱਕੀ ਕਰਕੇ ਆਪਣੇ ਪਿੰਡ, ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਰੌਸ਼ਨ ਕਰ ਸਕਦੇ ਹਨ।
        ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਐਸ ਡੀ ਐਮ ਕੈਪਟਨ ਕਰਨੈਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਸਰਬਜੀਤ ਸਿੰਘ ਕੰਧਾਰੀ, ਯਾਦਵਿੰਦਰ ਸਿੰਘ, ਡਾ ਕਿਸ਼ੋਰੀ ਲਾਲ, ਟੈਕਨੀਸ਼ੀਅਨ ਰਣਜੀਤ ਸੈਣੀ, ਡਾ ਦੀਪਕ ਪੁਰੀ, ਸ੍ਰ: ਸੁਖਦੇਵ ਸਿੰਘ ਚੱਗਰ, ਅਮਰੀਕ ਸਿੰਘ ਚੱਗਰ, ਹਰਦਿਆਲ ਸਿੰਘ ਚੱਗਰ, ਸ੍ਰ: ਮੋਹਨ ਸਿੰਘ, ਸਰਪੰਚ ਅਮਨਦੀਪ ਸਿੰਘ, ਜਰਨੈਲ ਸਿੰਘ, ਪੰਚ ਗੁਰਬਚਨ ਸਿੰਘ ਵੀ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਥਾਵਾਂ ਤੇ ਚੈਕਿੰਗ

ਹੁਸ਼ਿਆਰਪੁਰ, 18 ਮਾਰਚ: ਸਰਕਾਰੀ ਵਿਭਾਗਾਂ ਵਿੱਚ ਅਨੁਸ਼ਾਸ਼ਨ ਕਾਇਮ ਕਰਨ, ਕਰਮਚਾਰੀਆਂ ਦੀ ਹਾਜ਼ਰੀ ਸਮੇਂ ਸਿਰ ਯਕੀਨੀ ਬਣਾਉਣ ਅਤੇ ਕੰਮ-ਕਾਜ ਵਿੱਚ ਤੇਜ਼ੀ ਲਿਆਉਣ ਦੇ ਮੰਤਵ ਨਾਲ ਦਫ਼ਤਰਾਂ ਵਿੱਚ ਅਚਨਚੇਤੀ ਚੈਕਿੰਗ ਦੀ ਮੁਹਿੰਮ ਤਹਿਤ ਅੱਜ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ ਨੇ ਵੱਖ-ਵੱਖ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ। ਸੁਪਰਡੰਟ ਹਰਬੰਸ ਲਾਲ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।
        ਚੈਕਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਨਲੋਈਆਂ ਦੇ ਪ੍ਰਾਇਮਰੀ ਸਕੂਲ ਅਤੇ ਆਂਗਣਵਾੜੀ ਸੈਂਟਰ ਦੀ ਚੈਕਿੰਗ ਕੀਤੀ। ਇਸ ਮੌਕੇ ਤੇ ਸਕੂਲ ਦੇ ਹੈਡ ਮਾਸਟਰ ਨੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਨੂੰ ਮਿਡ ਡੇ ਮੀਲ ਸਕੀਮ ਤਹਿਤ ਦਿੱਤੇ ਜਾਣ ਵਾਲੇ ਖਾਣੇ ਦੀ ਸਮੱਗਰੀ ਖਤਮ ਹੋ ਗਈ ਹੈ ਅਤੇ ਇਸ ਨੂੰ ਉਧਾਰ ਲੈ ਕੇ ਚਲਾਇਆ ਜਾ ਰਿਹਾ ਹੈ। ਆਂਗਣਵਾੜੀ ਸੈਂਟਰ ਦੀ ਇੰਚਾਰਜ ਨੇ ਵੀ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਦੀ ਕਮੀ ਬਾਰੇ ਦੱਸਿਆ । ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਨੇ ਸਰਕਾਰੀ ਐਲੀਮੈਂਟਰੀ ਸਕੂਲ ਕੱਕੋਂ, ਸਰਕਾਰੀ ਐਲੀਮੈਂਟਰੀ ਸਕੂਲ ਅਤੇ ਆਂਗਣਵਾੜੀ ਨਈ ਬਸੀ ਦੀ ਵੀ ਚੈਕਿੰਗ ਕੀਤੀ। ਆਂਗਣਵਾੜੀ ਸੈਂਟਰ ਵਿੱਚ ਚੈਕਿੰਗ ਦੌਰਾਨ 14 ਵਿੱਚੋਂ 6 ਬੱਚੇ ਹਾਜ਼ਰ ਪਾਏ ਗਏ।  ਸਬੰਧਤ ਅਧਿਕਾਰੀਆਂ ਨੇ ਮਿਡ ਡੇ ਮੀਲ ਸਕੀਮ ਤਹਿਤ ਦਿੱਤੇ ਜਾਣ ਵਾਲੇ ਖਾਣ ਦੇ ਰਾਸ਼ਨ ਦੀ ਕਮੀ ਬਾਰੇ ਦੱਸਿਆ।  ਡਿਪਟੀ ਕਮਿਸ਼ਨਰ ਨੇ ਆਂਗਣਵਾੜੀ ਸੈਂਟਰ ਦੀ ਇੰਚਾਰਜ ਨੂੰ ਕਿਹਾ ਕਿ ਉਹ ਬੱਚਿਆਂ ਦੀ ਪੂਰੀ ਹਾਜ਼ਰੀ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਮਿਡ ਡੇ ਮੀਲ ਅਧੀਨ ਦਿੱਤੇ ਜਾਂਦੇ ਰਾਸ਼ਨ ਦੀ ਸਪਲਾਈ ਕਰਨ ਅਤੇ ਸਕੂਲਾਂ ਵਿੱਚ ਸਫ਼ਾਈ ਕਰਾਉਣ ਲਈ ਸਫ਼ਾਈ ਕਰਮਚਾਰੀ ਲਗਾਉਣ ਲਈ ਕਿਹਾ।

        ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰ ਨੇ ਹਰਿਆਣਾ ਵਿਖੇ ਗੈਸ ਏਜੰਸੀ, ਹਰਿਆਣਾ ਅਤੇ ਭੂੰਗਾ ਦੇ ਪ੍ਰਾਇਮਰੀ ਹੈਲਥ ਸੈਂਟਰਾਂ ਦੀ ਵੀ ਚੈਕਿੰਗ ਕੀਤੀ। ਹਰਿਆਣਾ ਪ੍ਰਾਇਮਰੀ ਹੈਲਥ ਸੈਂਟਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਡਾਕਟਰਾਂ ਵਿੱਚੋਂ ਇਸ ਸਮੇਂ 3 ਡਾਕਟਰ ਡਿਊਟੀ ਦੇ ਰਹੇ ਹਨ ਅਤੇ ਇੱਕ ਡਾਕਟਰ ਰਾਤ ਦੀ ਡਿਊਟੀ ਕਰਕੇ ਜਾ ਚੁੱਕਾ ਹੈ। ਉਨ੍ਹਾਂ ਹੋਰ ਦੱਸਿਆ ਕਿ ਹਸਪਤਾਲ ਵਿੱਚ 12 ਪੈਰਾ ਮੈਡੀਕਲ ਸਟਾਫ਼ ਦੇ ਕਰਮਚਾਰੀ ਹਨ ਜਿਨ੍ਹਾਂ ਵਿੱਚੋਂ 7 ਮੌਕੇ ਤੇ ਹਾਜ਼ਰ ਹਨ, 4 ਫੀਲਡ ਵਿੱਚ ਗਏ ਹਨ ਅਤੇ ਇੱਕ ਛੁੱਟੀ ਤੇ ਹੈ। ਡਿਪਟੀ ਕਮਿਸ਼ਨਰ ਨੇ ਹਸਪਤਾਲ ਵਿੱਚ ਆਏ ਮਰੀਜਾਂ ਨਾਲ ਵੀ ਗੱਲਬਾਤ ਕਰਕੇ ਮੁਸ਼ਕਲਾਂ ਬਾਰੇ ਪੁਛਿਆ ਜਿਸ ਤੇ ਉਨ੍ਹਾਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ। ਡਿਪਟੀ ਕਮਿਸਨਰ ਨੇ ਭੂੰਗਾ ਹਸਪਤਾਲ ਵਿਖੇ ਚੈਕਿੰਗ ਦੌਰਾਨ ਹਸਪਤਾਲ ਵਿੱਚ ਚਲ ਰਹੀ ਆਸ਼ਾ ਵਰਕਰਾਂ ਦੀ ਮੀਟਿੰਗ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡਾਂ ਵਿੱਚ ਔਰਤਾਂ ਨੂੰ ਭਰੂਣ ਹੱਤਿਆ ਰੋਕਣ ਸਬੰਧੀ ਪ੍ਰੇਰਨਾ ਦਿੱਤੀ ਜਾਵੇ ਅਤੇ ਗਰਭਵਤੀ ਔਰਤਾਂ ਦਾ ਵਿਸ਼ੇਸ਼ ਧਿਆਨ ਰੱਖਣ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਵੀ ਉਨ੍ਹਾਂ ਨੂੰ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹਸਪਤਾਲ ਅਤੇ ਉਸ ਦੇ ਆਲੇ-ਦੁਆਲੇ ਦੀ ਸਫ਼ਾਈ ਰੱਖਣ ਦਾ ਵਿਸ਼ੇਸ਼ ਪ੍ਰਬੰਧ ਕਰਨ ਅਤੇ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਨੂੰ ਸਮੇਂ ਸਿਰ ਚੈੱਕ ਕਰਕੇ ਦਵਾਈ ਦੇਣ।

ਰੈੱਡ ਕਰਾਸ ਸੁਸਾਇਟੀ ਵੱਲੋਂ ਮਹਿੰਗਰੋਵਾਲ ਚ ਸਿਲਾਈ ਸੈਂਟਰ ਸ਼ੁਰੂ

ਹੁਸ਼ਿਆਰਪੁਰ, 17 ਮਾਰਚ: ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੀ ਹਸਪਤਾਲ ਭਲਾਈ ਸ਼ਾਖਾ ਵੱਲੋਂ ਪਿੰਡ ਮਹਿੰਗਰੋਵਾਲ ਵਿਖੇ ਨਵੇਂ ਸਿਲਾਈ ਸੈਂਟਰ ਦਾ ਉਦਘਾਟਨ ਚੇਅਰਪਰਸਨ ਹਸਪਤਾਲ ਭਲਾਈ ਸ਼ਾਖਾ ਸ੍ਰੀਮਤੀ ਵਿਜੇ ਲਕਸ਼ਮੀ ਨੇ ਕੀਤਾ। ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਰੈਡ ਕਰਾਸ ਭਲਾਈ ਸ਼ਾਖਾ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਅਧੀਨ ਗਰੀਬ ਅਤੇ ਪੱਛੜੇ ਲੋਕਾਂ ਦੀ ਭਲਾਈ ਲਈ ਕਈ ਅਦਾਰੇ ਚਲਾਏ ਜਾ ਰਹੇ ਹਨ ਜਿਨ੍ਹਾਂ ਵਿੱਚ 7 ਸਿਲਾਈ ਸੈਂਟਰ, ਇੱਕ ਕਢਾਈ ਸੈਂਟਰ, 5 ਬਾਲਵਾੜੀ ਸੈਂਟਰ, ਇੱਕ ਦਾਈ ਸੈਂਟਰ, ਇੱਕ ਪ੍ਰੀਵਾਰਕ ਸਲਾਹ ਕੇਂਦਰ ਅਤੇ ਇੱਕ ਬਿਊਟੀ ਪਾਰਲਰ ਟਰੇਨਿੰਗ ਸੈਂਟਰ ਚਲਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਟਰੇਨਿੰਗ ਲੈ ਕੇ ਆਪਣੇ ਕੰਮ ਧੰਦੇ ਚਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਮਹਿੰਗਰੋਵਾਲ ਵਿਖੇ ਖੋਲ੍ਹੇ ਗਏ ਸਿਲਾਈ ਸੈਂਟਰ ਰਾਹੀਂ ਇਸ ਇਲਾਕੇ ਦੀਆਂ ਲੜਕੀਆ ਅਤੇ ਔਰਤਾਂ  ਸਿਲਾਈ ਕਢਾਈ ਦੀ ਟਰੇਨਿੰਗ ਪ੍ਰਾਪਤ ਕਰਕੇ ਆਪਣੇ ਪ੍ਰੀਵਾਰ ਦੀ ਆਮਦਨ ਵਿੱਚ ਵਾਧਾ ਕਰ ਸਕਣਗੀਆਂ।
         ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਕਰਨਲ (ਰਿਟਾ:) ਤੇਜਇੰਦਰ ਸਿੰਘ ਨੇ ਇਸ ਮੌਕੇ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਗਰੀਬਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਭਲਾਈ ਕੰਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰ ਸ੍ਰੀਮਤੀ ਨਰਿੰਦਰ ਕੌਰ ਖੱਖ, ਸ੍ਰੀਮਤੀ ਪ੍ਰਸੋਤਮ ਕੁਮਾਰੀ, ਸ੍ਰੀਮਤੀ ਮਨੋਹਰਮਾ ਮਹਿੰਦਰਾ, ਸ੍ਰੀਮਤੀ ਕੁਮਕੁਮ ਸੂਦ, ਸ਼੍ਰੀ ਅਵਿਨਾਸ਼ ਭੰਡਾਰੀ, ਸ਼੍ਰੀ ਰਾਕੇਸ਼ ਭਾਰਦਵਾਜ, ਪਿੰਡ ਦੇ ਲੋਕ ਅਤੇ ਸਿਖਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਆਤਮਾਂ ਦਾ ਕੰਮ ਯੋਜਨਾਬੱਧ ਢੰਗ ਨਾਲ ਕਰਨ ਤੇ ਜੋਰ

ਹੁਸ਼ਿਆਰਪੁਰ, 17 ਮਾਰਚ: ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਗਵਰਨਿੰਗ ਬੋਰਡ ਸ੍ਰੀ ਧਰਮ ਦੱਤ ਤਰਨਾਚ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਆਤਮਾ ਗਵਰਨਿੰਗ ਬੋਰਡ ਹੁਸ਼ਿਆਰਪੁਰ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ।  ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਤਰਨਾਚ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਅਧੀਨ ਜਿਹੜਾ ਵੀ ਕੰਮ ਕਰਨਾ ਹੈ, ਉਸ ਦਾ ਮੁਲਾਂਕਣ ਅਤੇ ਉਸ ਦੀ ਪੂਰੀ ਸੂਚਨਾ ਇਕੱਤਰ ਕਰਨਾ ਯਕੀਨੀ ਬਣਾਇਆ ਜਾਵੇ।
        ਸ੍ਰੀ ਤਰਨਾਚ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕੀਟ ਨਾਸ਼ਕ ਦਵਾਈਆਂ ਦੇ ਜਹਿਰਾਂ ਦੇ ਫ਼ਸਲਾਂ ਤੇ ਅਸਰ ਨੂੰ ਮੁੱਖ ਰੱਖਦੇ ਹੋਏ ਆਰਗੈਨਿਕ ਖੇਤੀ ਅਪਨਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਉਪਰਾਲੇ ਕੀਤੇ ਜਾਣ।  ਉਨ੍ਹਾਂ ਕਿਹਾ ਕਿ ਆਤਮਾ ਗਵਰਨਿੰਗ ਬੋਰਡ ਦੇ ਮੈਂਬਰਾਂ ਵੱਲੋਂ ਦਿੱਤੇ ਸੁਝਾਵਾਂ ਨੂੰ ਮੁੱਖ ਰੱਖਦੇ ਹੋਏ ਖੇਤੀ ਪ੍ਰਸਾਰ ਸਬੰਧੀ ਸਾਹਿਤ ਅਤੇ ਬਲਾਕ ਪੱਧਰ ਤੇ ਸਥਾਪਿਤ ਕੀਤੇ ਸੂਚਨਾ ਕੇਂਦਰਾਂ ਵਿੱਚ ਇੰਟਰਨੈਟ ਸੁਵਿਧਾ ਮੁਹੱਈਆ ਕਰਾਉਣ ਦੇ ਉਪਰਾਲੇ ਕੀਤੇ ਜਾਣ।
        ਮੁੱਖ ਖੇਤੀਬਾੜੀ ਅਫ਼ਸਰ-ਕਮ-ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ ਸਰਬਜੀਤ ਸਿੰਘ ਕੰਧਾਰੀ ਨੇ ਮੀਟਿੰਗ ਵਿੱਚ ਆਤਮਾ ਸਕੀਮ ਅਧੀਨ ਸਾਲ 2010-11 ਦੌਰਾਨ ਹੁਣ ਤੱਕ ਹੋਈ ਪ੍ਰਗਤੀ ਸਬੰਧੀ ਹਾਊਸ ਨੂੰ ਜਾਣਕਾਰੀ ਦਿੱਤੀ ਅਤੇ ਸਾਲ 2011-12 ਦਾ ਐਕਸ਼ਨ ਪਲਾਨ ਪ੍ਰਵਾਨਗੀ ਹਿੱਤ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਆਤਮਾ ਸਕੀਮ ਸਬੰਧੀ ਸਾਹਿਤ ਬਲਾਕ ਪੱਧਰ ਤੱਕ ਪਹੁੰਚਾਇਆ ਜਾ ਚੁੱਕਾ ਹੈ ਜੋ ਕਿ ਕਿਸਾਨਾਂ ਵਿੱਚ ਮੁਫ਼ਤ ਵੰਡਿਆ ਜਾਵੇਗਾ ਅਤੇ ਇੰਟਰਨੈਟ ਕੁਨੈਕਸ਼ਨ ਵੀ ਛੇਤੀ ਹੀ ਲੋੜੀਂਦੇ ਫੰਡਜ਼ ਪ੍ਰਾਪਤ ਕਰਨ ਉਪਰੰਤ ਮੁਹੱਈਆ ਕਰਵਾ ਦਿੱਤੇ ਜਾਣਗੇ। ਉਨ੍ਹਾਂ ਹੋਰ ਦੱਸਿਆ ਕਿ ਕੀਟ-ਨਾਸ਼ਕ ਦਵਾਈਆਂ ਦੇ ਮਾੜੇ ਅਸਰ ਦੇ ਮੱਦੇਨਜ਼ਰ ਕਿਸਾਨਾਂ ਨੂੰ ਆਈ.ਪੀ.ਐਮ. ਤਕਨੀਕ ਅਪਨਾਉਣ, ਵਰਮੀਕੰਪੋਸਟ ਵਰਤਣ ਅਤੇ ਹੋਰ ਰਵਾਇਤੀ ਢੰਗ ਵਰਤਣ ਲਈ ਕਿਸਾਨਾਂ ਨੂੰ ਆਤਮਾ ਸਕੀਮ ਅਧੀਨ ਪ੍ਰਦਰਸ਼ਨੀ ਪਲਾਂਟ ਲਗਾ ਕੇ ਵੱਖ-ਵੱਖ ਪੱਧਰ ਤੇ ਟਰੇਨਿੰਗਾਂ ਦੇ ਕੇ ਅਤੇ ਵੱਖ-ਵੱਖ ਥਾਵਾਂ ਤੇ ਐਕਸਪੋਜ਼ਰ ਵਿਜ਼ਟ ਕਰਵਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ।

ਭਲਾਈ ਸਕੀਮਾਂ ਦਾ ਪਿੰਡ ਪੱਧਰ ਤੇ ਮੁਲਾਂਕਣ : ਤਰਨਾਚ

ਹੁਸ਼ਿਆਰਪੁਰ, 17 ਮਾਰਚ:  ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵਿਕਾਸ ਅਤੇ ਭਲਾਈ ਦਾ ਪਿੰਡ ਪੱਧਰ ਤੇ ਮੁਲਾਂਕਣ ਕਰਨ ਲਈ ਇੱਕ ਵਿਸ਼ੇਸ਼ ਢਾਂਚੇ ਦਾ ਗਠਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
        ਸ੍ਰੀ ਤਰਨਾਚ ਨੇ ਦੱਸਿਆ ਕਿ ਇਸ ਢਾਂਚੇ ਦਾ ਗਠਨ ਜ਼ਿਲ੍ਹਾ ਪੱਧਰ, ਤਹਿਸੀਲ ਪੱਧਰ ਅਤੇ ਪਿੰਡ ਪੱਧਰ ਤੇ ਕੀਤਾ ਜਾਵੇਗਾ ਅਤੇ ਇਸ ਵਿੱਚ ਸ਼ਾਮਲ ਮੈਂਬਰਾਂ ਵੱਲੋਂ  ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਅਤੇ ਵਿਕਾਸ ਸਕੀਮਾਂ ਦਾ ਮੁਲਾਂਕਣ ਕਰਕੇ ਰਿਪੋਰਟ ਦਿੱਤੀ ਜਾਵੇਗੀ ਅਤੇ ਇਨ੍ਹਾਂ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਅਤੇ ਗਰੀਬ ਲੋਕਾਂ ਤੱਕ ਇਨ੍ਹਾਂ ਦਾ ਲਾਭ ਪਹੁੰਚਾਉਣ ਸਬੰਧੀ ਆਪਣੇ ਸੁਝਾਅ ਦਿੱਤੇ ਜਾਣਗੇ। ਇਨ੍ਹਾਂ ਵੱਲੋਂ ਦਿੱਤੇ ਸੁਝਾਅ ਅਤੇ ਰਿਪੋਰਟਾਂ ਦੇ ਆਧਾਰ ਤੇ ਇਨ੍ਹਾਂ ਸਕੀਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਯੋਗ ਉਪਰਾਲੇ ਕੀਤੇ ਜਾਣਗੇ ਤਾਂ ਜੋ ਗਰੀਬ ਲੋਕ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਇਸ ਮੌਕੇ ਤੇ ਸਰਵਸ੍ਰੀ ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਕਰਨਲ (ਰਿਟਾ:) ਹਰਿੰਦਰਪਾਲ ਸਿੰਘ ਡਿਪਟੀ ਡਾਇਰੈਕਟਰ ਜ਼ਿਲ੍ਹਾ ਸੈਨਿਕ ਭਲਾਈ ਵਿਭਾਗ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਹੁਸ਼ਿਆਰਪੁਰ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

ਪਰਿਵਾਰ ਨਿਯੋਜਨ ਸਬੰਧੀ ਵਰਕਸ਼ਾਪ ਲਗਾਈ

ਹੁਸਿਆਰਪੁਰ, 17 ਮਾਰਚ : ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਾ: ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸਿਆਰਪੁਰ ਦੀ ਯੋਗ ਅਗਵਾਈ ਹੇਠ ਅੱਜ ਡਾ:ਦੇਸ ਰਾਜ ਸੀਨੀਅਰ ਮੈਡੀਕਲ ਅਫ਼ਸਰ ਦੀ ਪ੍ਰਧਾਨਗੀ ਹੇਠ ਮੁੱਢਲਾ ਸਿਹਤ ਕੇਦਰ ਹਾਰਟਾ ਬਡਲਾ ਵਖੇ ਮੈਗਾ ਆਰ ਸੀ ਐਚ ਕੈਪ ਅਤੇ ਪਰਿਵਾਰ ਭਲਾਈ ਅਧੀਨ ਫੈਮਲੀ ਪਲਾਨਿੰਗ ਵਰਕਸਾਪ ਆਯੋਜਿਤ ਕੀਤੀ ਗਈ। ਜਿਸ ਵਿਚ ਜਿਲ੍ਹਾ ਪੱਧਰ ਤੋ ਮੈਡਮ ਮਨਮੋਹਣ ਕੌਰ ਅਤੇ ਬਲਾਕ ਪੱਧਰ ਤੋ ਡਾ:ਸਤਵਿੰਦਰ ਸਿੰਘ, ਆਰ ਆਰ ਭਾਟੀਆ ਮੁਲਖ ਰਾਜ, ਵਿਕਟਰ ਮਸੀਹ, ਗਿਆਨ ਕੌਰ, ਤੇਜ ਕੌਰ, ਗੁਰਬਚਨ ਸਿੰਘ, ਮੈਡੀਕਲ , ਪੈਰਾ ਮੈਡੀਕਲ ਸਟਾਫ ਮੈਬਰ ਅਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਸਾਮਲ ਹੋਏ। ਆਪਣੇ ਪ੍ਰਧਾਨਗੀ ਭਾਸਨ ਦੌਰਾਨ ਡਾ:ਦੇਸ ਰਾਜ ਨੇ ਦੱਸਿਆ ਕਿ ਨੈਸਨਲ ਰੂਰਲ ਹੈਲਥ ਮਿਸਨ ਜਿਸਦਾ ਮੁੱਖ ਉਦੇਸ਼ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘੱਟ ਕਰਨਾ ਅਤੇ ਆਬਾਦੀ ਸਥਿਰ ਕਰਨਾ ਹੈ, ਨੂੰ ਮੁੱਖ ਰੱਖਦੇ ਹੋਏ ਅੱਜ ਦਾ ਵਿਸਾਲ ਜੱਚਾ ਬੱਚਾ ਸਿਹਤ ਕੈਪ ਅਤੇ ਫੈਮਲੀ ਪਲਾਨਿੰਗ ਵਰਕਸਾਪ ਆਯੋਜਿਤ ਕੀਤੀ ਗਈ ਹੈ। ਜਿਸ ਵਿੱਚ ਡਾ:ਸਤਪਾਲ ਗੋਜਰਾ, ਡਾ:ਨਵਨੀਤ ਸੈਣੀ, ਡਾ:ਗੁਰਕ੍ਰਿਪਾਲ ਕੌਰ, ਡਾ: ਸਤਵਿੰਦਰ ਸਿੰਘ, ਡਾ:ਸੌਰਵ ਆਦਿ ਮਾਹਿਰ ਡਾਕਟਰਾਂ ਵੱਲੋ ਚੈਕਅੱਪ ਅਤੇ ਮੁਫ਼ਤ ਦਵਾਈਆ ਦਿੱਤੀਆਂ ਗਈਆਂ ਹਨ। ਉਨ੍ਹਾਂ ਫੈਮਲੀ ਪਲਾਨਿੰਗ ਦੇ ਕੱਚੇ ਅਤੇ ਪੱਕੇ ਤਰੀਕੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਰਦਾਂ ਨੂੰ ਚੀਰਾ ਰਹਿਤ ਨਸਬੰਦੀ ਕਰਵਾਉਣ ਤੇ    1100  ਰੁਪਏ ਅਤੇ ਗਰੀਬੀ ਰੇਖਾ ਤੋ ਹੇਠਾਂ ਵਾਲੀਆਂ ਔਰਤਾਂ ਨੂੰ ਉਪਰੇਸਨ ਕਰਵਾਉਣ ਤੇ 650ਰੁਪਏ ਅਤੇ ਦੂਸਰੀਆਂ ਔਰਤਾਂ ਲਈ ਢਾਈ ਸੌ ਰੁਪਏ ਦੀ ਸਹੂਲਤ ਹੈ। ਡਾ: ਸੰਦੀਪ ਖਰਬੰਦਾ ਵੱਲੋ ਚੀਰਾ ਰਹਿਤ ਨਸਬੰਦੀ ਬਾਰੇ ਜਾਣਕਾਰੀ  ਦਿੰਦੇ ਦੱਸਿਆ ਕਿ ਇਹ ਇਕ ਆਸਾਨ, ਸੁਰੱਖਿਅਤ ਅਤੇ ਭਰੋਸੇਮੰਦ ਤਰੀਕਾ ਹੈ। ਮਰਦਾਂ ਨੂੰ ਉਪਰੇਸਨ ਕਰਵਾਉਣ ਤੋ ਬਾਅਦ ਆਦਮੀ ਜਲਦੀ ਘਰ ਵਾਪਸ ਜਾ ਸਕਦਾ ਹੈ ਅਤੇ ਰੋਜਮਰਾ ਦੇ ਕੰਮ ਕਰ ਸਕਦਾ ਹੈ।
        ਮੈਡਮ ਮਨਮੋਹਣ ਕੌਰ ਜਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈ ਈ ਸੀਂ  ਬੀ ਸੀ ਸੀ ਗਤੀਵਿਧੀਆ ਅਧੀਨ ਜਿਲ੍ਹ ਦੇ ਹਰ ਬਲਾਕ ਵਿੱਚ ਫੈਮਲੀ ਪਲਾਨਿੰਗ ਬਾਰੇ ਵਰਕਸਾਪ ਆਯੋਜਿਤ ਕੀਤੀ ਗਈ ਹੈ, ਤਾਂ ਜੋ ਮਰਦਾਂ ਦੀ ਵੱਧ ਤੋ ਵੱਧ ਸਮੂਲੀਅਤ ਫੈਮਲੀ ਪਲਾਨਿੰਗ ਵਿੱਚ ਕਰਵਾਈ ਜਾ ਸਕੇ ਅਤੇ ਆਬਾਦੀ ਨੂੰ ਸਥਿਰ ਕੀਤਾ ਜਾ ਸਕੇ। ਐਮਰਜੈਸੀ ਪਿਲਜ ਦੀ ਵਰਤੋ ਅਤੇ ਦੁਰਵਰਤੋ ਬਾਰੇ ਦਸ ਸਾਲਾ ਕੋਪਰਟੀ ਬਾਰੇ ਭਰਪੂਰ ਜਾਣਕਾਰੀ ਦਿਤੀ ਗਈ। ਡਾ:ਸੌਰਵ ਵਲੋ ਫੈਮਲੀ ਪਲਾਨਿੰਗ ਦੇ ਕੱਚੇ ਤਰੀਕੇ , ਨਿਰੋਧ ਓਰਲ ਪਿਲਜ ਅਤੇ ਕੋਪਰਟੀ ਬਾਰੇ ਜਾਣਕਾਰੀ ਦਿੰਦੇ ਹੋਏ ਇਨ੍ਹਾਂ ਨੂੰ ਵਰਤਣ ਦੀ ਅਪੀਲ ਕੀਤੀ ਗਈ। ਇਸ ਮੌਕੇ ਮੈਡੀਕਲ ਮੋਬਾਇਲ ਯੁਨਿਟ ਵਲੋ ਦਿੱਤੀਆ ਸੇਵਾਵਾਂ ਦਾ ਇਲਾਕਾ ਨਿਵਾਸੀਆ ਵਲੋ ਭਰਪੂਰ ਫਾਇਦਾ ਲਿਆ ਗਿਆ।

'ਦਰਦ ਜੋ ਅੱਖਰ ਬਣੇ 'ਦੀ ਘੁੰਡ ਚੁਕਾਈ ਤੇ ਕਵੀ ਦਰਬਾਰ

ਦਸੂਹਾ, 16 ਮਾਰਚ : ਕਵਿਤਾ ਮਨੁੱਖ ਮਨ ਦੇ ਅੰਤਰੀਵ ਵਿਚੋਂ ਫੁੱਟਿਆ ਆਪ ਮੁਹਾਰਾ ਚਸ਼ਮਾ ਹੈ ਜੋ ਸਮਾਜਕ ਸਰੋਕਾਰਾਂ ਨਾਲ ਦੋ ਚਾਰ ਹੁੰਦਾ ਹੋਇਆ ਬਿਹਤਰ ਜਿੰਦਗੀ ਦੇ ਰਾਹ ਖੋਲ੍ਹਣ ਦੇ ਸਮਰੱਥ ਹੁੰਦਾ ਹੈ। ਸਾਹਿਤਕਾਰਾਂ ਨੂੰ ਸਾਹਿਤ ਰਚਨਾ ਦੇ ਕਾਰਜ ਨੂੰ ਬੇਹੱਦ ਜਿੰਮੇਵਾਰੀ ਵਾਲੀ ਭਾਵਨਾ ਨਾਲ ਸਿਰਜਣਾ ਚਾਹੀਦਾ ਹੈ ਅਤੇ ਆਪਣੇ ਪਾਠਕਾਂ ਲਈ ਉਸਾਰੂ ਸੋਚ ਨੂੰ ਵਧੇਰੇ ਮਜਬੂਤ ਕਰਨ ਵਿਚ ਸਹਾਈ ਬਣਾਉਣਾ ਚਾਹੀਦਾ ਹੈ। ਇਹ ਵਿਚਾਰ ਇੱਥੇ ਲਾਗਲੇ ਪਿੰਡ ਜੰਡੌਰ ਵਿਖੇ ਨੌਜਵਾਨ ਕਵੀ ਇੰਦਰਜੀਤ ਕਾਜਲ ਦੀ ਪਲੇਠੀ ਪੁਸਤਕ ‘ਦਰਦ ਜੋ ਅੱਖਰ ਬਣੇ’ ਦੀ ਘੁੰਡ ਚੁਕਾਈ ਅਤੇ ਕਵੀ ਦਰਬਾਰ ਮੌਕੇ ਵੱਖ ਵੱਖ ਵਿਦਵਾਨਾਂ ਨੇ ਪ੍ਰਗਟ ਕੀਤੇ। ਦਸੂਹਾ ਗੜ੍ਹਦੀਵਾਲਾ ਸਾਹਿਤ ਸਭਾ ਵੱਲੋਂ ਕਰਵਾਏ ਇਸ ਸਮਾਗਮ ਦੀ ਪ੍ਰਧਾਨਗੀ ਉੱਤੇ ਨਾਵਲਕਾਰ ਪ੍ਰੋ. ਕੇਵਲ ਕਲੋਟੀ, ਕਵੀ ਸੰਧੂ ਵਰਿਆਣਵੀ, ਅਮਰੀਕ ਡੋਗਰਾ, ਭਾਈ ਰਣਵੀਰ ਸਿੰਘ ਖਾਲਸਾ ਦਸੂਹਾ ਨੇ ਕੀਤੀ ਅਤੇ ਮੰਚ ਦਾ ਸੰਚਾਲਨ ਨਵਤੇਜ ਗੜ੍ਹਦੀਵਾਲਾ ਨੇ ਬਾਖੂਬੀ ਕੀਤਾ। ਇਸ ਮੌਕੇ ਕਵੀ ਦਰਬਾਰ ਵਿਚ ਇੰਦਰਜੀਤ ਕਾਜਲ, ਸੰਧੂ ਵਰਿਆਣਵੀ, ਤਰਸੇਮ ਸਿੰਘ ਸਫਰੀ, ਨਵਤੇਜ ਗੜ੍ਹਦੀਵਾਲਾ, ਮਦਨ ਵੀਰਾ, ਸੁਰਿੰਦਰ ਗੜ੍ਹਦੀਵਾਲਾ, ਸਮਰਜੀਤ ਸਿੰਘ ਸ਼ਮੀ, ਡਾ. ਅਮਰਜੀਤ ਅਨੀਸ, ਪੰਮਜੀਤ, ਅਜਮੇਰ ਕੰਧਾਲਾ, ਸੰਦੀਪ ਆਦਿ ਨੇ ਆਪਣੀਆਂ ਰਚਨਾਵਾਂ ਨਾਲ ਖੂਬ ਸਮਾਂ ਬੰਨ੍ਹਿਆ। ਜਸਬੀਰ ਸਿੰਘ ਪਾਲ, ਪ੍ਰੋ. ਬਲਦੇਵ ਸਿੰਘ ਬੱਲੀ,  ਐਡਵੋਕੇਟ ਭੁਪਿੰਦਰ ਸਿੰਘ, ਭੁਪਿੰਦਰ ਸਿੰਘ ਕਲਿਆਣਪੁਰ (ਜੌਨੀ ਘੁੰਮਣ), ਸੰਜੀਵ ਡਾਵਰ, ਜਰਨੈਲ ਸਿੰਘ ਘੁੰਮਣ, ਮਾਸਟਰ ਲਾਲ ਸਿੰਘ ਕਹਾਣੀਕਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਬੁੱਧੀਜੀਵੀ ਤੇ ਹੋਰ ਪਤਵੰਤੇ ਇਸ ਮੌਕੇ ਹਾਜਰ ਸਨ। ਜਿਕਰਯੋਗ ਹੈ ਕਿ ਕਵੀ ਦਰਬਾਰ ਵਿਚ ਕਾਜਲ ਦੇ ਸ਼ੇਅਰ ਸਾਥ ਮੇਰਾ ਕੀ ਟੁੱਟਿਆ ਯਾਰੋ ਮਸਤ ਬਹਾਰਾਂ ਦਾ, ਪੱਤਿਆਂ ਵਾਂਗੂੰ ਰੰਗ ਬਦਲਿਆ ਜਿਗਰੀ ਯਾਰਾਂ ਦਾ ਨੂੰ ਭਰਪੂਰ ਦਾਦ ਮਿਲੀ।

ਬੀ. ਬੀ. ਐੱਮ. ਬੀ. ਇੰਪਲਾਈਜ਼ ਯੂਨੀਅਨ ਏਟਕ ਦਾ ਦੋ ਦਿਨਾ ਕੌਮੀ ਇਜਲਾਸ

ਨਵੀਂ ਕਮੇਟੀ ਦਾ ਗਠਨ
ਤਲਵਾੜਾ, 16 ਮਾਰਚ:  ਅੱਜ ਇੱਥੇ ਬੀ. ਬੀ. ਐਮ. ਬੀ. ਇੰਪਲਾਈਜ਼ ਯੂਨੀਅਨ ਏਟਕ ਦਾ ਦੋ ਦਿਨਾਂ ਕੌਮੀ ਇਜਲਾਸ ਬੜੇ ਜੋਸ਼ੋ ਖਰੋਸ਼ ਨਾਲ ਮੁਕੰਮਲ ਹੋਇਆ ਜਿਸ ਵਿਚ ਦੇਸ਼ ਦੇ ਚਾਰ ਰਾਜਾਂ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਪੰਡੋਹ, ਸਲਾਪੜ, ਸੁੰਦਰਨਗਰ, ਕੋਟਲਾ, ਗੰਗੂਵਾਲ, ਨੰਗਲ, ਤਲਵਾੜਾ, ਜਮਾਲਪੁਰ, ਜ¦ਧਰ, ਪਟਿਆਲਾ, ਸੰਗਰੂਰ, ਬਰਨਾਲਾ, ਚੰਡੀਗੜ੍ਹ, ਧੂੜਕੋਟ, ਜਗਾਧਰੀ, ਕੁਰਕਸ਼ੇਤਰ, ਪਾਨੀਪਤ, ਭਵਾਨੀ, ਹਿਸਾਰ, ਦਾਦਰੀ, ਬਲਬਗੜ੍ਹ, ਨਰੇਲਾ ਆਦਿ 26 ਸਟੇਸ਼ਨਾਂ ਤੋਂ ਡੈਲੀਗੇਟਾਂ ਨੇ ਭਾਗ ਲਿਆ। ਇਸ ਮੌਕੇ ਮੁਲਾਜਮਾਂ ਨੂੰ ਦਰਪੇਸ਼ ਮੁਸ਼ਕਿਲਾਂ ਤੇ ਵਿਚਾਰ ਚਰਚਾ ਉਪਰੰਤ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਸ. ਗੁਰਨਾਮ ਸਿੰਘ ਔਲਖ ਨੂੰ ਪ੍ਰਧਾਨ ਅਤੇ ਮੋਹਲ ਲਾਲ ਵਰਮਾ ਜਨਰਲ ਸਕੱਤਰ, ਉਮੇਸ਼ ਚੰਦ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਮੀਤ ਜਨਰਲ ਸਕੱਤਰ, ਅਸ਼ੋਕ ਕੁਮਾਰ ਖਜਾਨਚੀ, ਵਿਨੋਦ ਕੁਮਾਰ ਦਫਤਰ ਸਕੱਤਰ ਅਤੇ ਦਵਿੰਦਰ ਸਿੰਘ ਗਿੱਲ ਨੂੰ ਸਲਾਹਕਾਰ ਥਾਪੇ ਗਏ। ਕੇਂਦਰੀ ਕਮੇਟੀ ਵੱਲੋਂ ਸਰਵਸੰਮਤੀ ਨਾਲ ਪਾਸ ਕੀਤੇ ਮਤਿਆਂ ਵਿਚ ਦਿਹਾੜੀਦਾਰ ਕਾਮਿਆਂ ਨੂੰ ਲਗਾਤਾਰ ਰੁਜਗਾਰ ਦਿਵਾਉਣਾ, ¦ਮੇ ਸਮੇਂ ਤੋਂ ਲੱਗੇ ਦਿਹਾੜੀਦਾਰ ਕਾਮਿਆਂ ਨੂੰ ਰੈਗੁਲਰ ਕਰਨਾ, ਪਾਰਟ ਟਾਈਮ ਅਤੇ 89 ਦਿਨਾਂ ਤੇ ਰੱਖੇ ਕਰਮੀਆਂ ਨੂੰ ਲਗਾਤਾਰ ਰੁਜਗਾਰ ਦਿਵਾਉਣਾ, ਬੀ. ਸੀ. ਬੀ. ਸੇਵਾ ਨੂੰ ਸਾਰੇ ਲਾਭਾਂ ਨਾਲ ਜੋੜਨਾ, ਉਤਪਾਦਨ ਬੋਨਸ, ਬੀ ਸੀ ਏ 7.5 ਕਰਵਾਉਣਾ, ਮੌਜੂਦਾ ਭੱਤਿਆਂ ਵਿਚ ਸੋਧ, ਸੋਧੀਆਂ ਤਨਖਾਹਾਂ ਅਤੇ ਬਕਾਇਆਂ ਦਾ ਭੁਗਤਾਨ ਕਰਾਉਣਾ, ਜੀਰੋ ਬੈਲੇਂਸ ਬਜਟਿੰਗ ਪ੍ਰਥਾ ਬੰਦ ਕਰਾਉਣਾ, ਸੇਵਾ ਮੁਕਤੀ ਉਪਰੰਤ ਪੁਨਰ ਨਿਯੁਕਤੀ ਬੰਦ ਕਰਾਉਣਾ ਤੇ ਬੇਰੁਜਗਾਰਾਂ ਨੂੰ ਰੋਜਗਾਰ ਦਿਵਾਉਣਾ, ਨਿੱਜਕਰਨ ਤੇ ਸਕੂਲਾਂ ਵਿਚ ਫੀਸਾਂ ਦੇ ਵਾਧੇ ਨੂੰ ਬੰਦ ਕਰਨਾ ਆਦਿ ਸ਼ਾਮਿਲ ਹਨ। ਇਜਲਾਸ ਨੂੰ ਸੰਬੋਧਨ ਕਰਦਿਆਂ ਨਵ ਨਿਯੁਕਤ ਪ੍ਰਧਾਨ ਸ. ਗੁਰਨਾਮ ਸਿੰਘ ਔਲਖ ਤੇ ਜਨਰਲ ਸਕੱਤਰ ਮੋਹਨ ਲਾਲ ਵਰਮਾ ਨੇ ਐਲਾਨ ਕੀਤਾ ਕਿ ਕਰਮਚਾਰੀਆਂ ਦੀਆਂ ਉਕਤ ਮੰਗਾਂ ਨਾ ਮੰਨੇ ਜਾਣ ਸੂਰਤ ਵਿਚ ਬੀ. ਬੀ. ਐਮ. ਬੀ. ਤੇ ਸਾਰੇ 26 ਸਟੇਸ਼ਨਾਂ ਤੇ 4 ਮਈ ਨੂੰ ਇਕ ਦਿਨਾ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਤਲਵਾੜਾ ਯੂਨਿਟ ਦੇ ਪ੍ਰਧਾਨ ਅਸ਼ੋਕ ਕੁਮਾਰ, ਸਕੱਤਰ ਸੰਸਾਰ ਚੰਦ, ਮਦਨ ਲਾਲ, ਦਰਬਾਰਾ ਸਿੰਘ, ਸੁਰਿੰਦਰਪਾਲ, ਤਿਲਕ ਰਾਜ ਸ਼ਰਮਾ, ਸਤਨਾਮ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ ਆਦਿ ਹਾਜਰ ਸਨ।

ਪਿਛਲੇ 38 ਮਹੀਨੇ ਤੋਂ ਤਨਖਾਹ ਉਡੀਕ ਰਹੇ ਕਾਮੇ

ਤਲਵਾੜਾ, 16 ਮਾਰਚ :  ਜਿੱਥੇ ਜਿਲ੍ਹਾ ਹੁਸ਼ਿਆਰਪੁਰ ਵਿਚ ਨਰੇਗਾ ਰੁਜਗਾਰ ਗ੍ਰਾਮ ਸੇਵਕ ਪਿਛਲੇ 38 ਮਹੀਨੇ ਤੋਂ ਸਾਖਰਤਾ ਤਨਖਾਹ ਦੀ ਉਡੀਕ ਵਿਚ ਬੈਠੇ ਹਨ ਉੱਥੇ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਅਨੇਕਾਂ ਵਾਅਦਿਆਂ ਦੇ ਵਫਾ ਨਾ ਹੋਣ ਤੇ ਬੇਚੈਨੀ ਦੇ ਆਲਮ ਵਿਚ ਹਨ। ਇਹ ਪ੍ਰਗਟਾਵਾ ਇੱਥੇ ਸਾਖਰਤਾ ਵਰਕਰ ਕਮ ਨਰੇਗਾ ਮੇਟ ਯੂਨੀਅਨ ਵੱਲੋਂ ਬਲਾਕ ਪ੍ਰਧਾਨ ਸੋਹਨ ਲਾਲ ਹਲੇੜ੍ਹ ਦੀ ਅਗਵਾਈ ਵਿਚ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਜਨਰਲ ਸਕੱਤਰ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੂੰ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਉਹ 1996 ਤੋਂ ਲਗਾਤਾਰ ਰੈਗੂਲਰ ਹੋਣ ਦੀ ਆਸ ਲਗਾ ਕੇ ਬੈਠੇ ਹਨ ਅਤੇ ਸਾਲ 2006 ਤੋਂ ਉਨ੍ਹਾਂ ਨੂੰ ਨਰੇਗਾ ਰੁਜਗਾਰ ਗ੍ਰਾਮ ਸੇਵਕ ਬਣਾ ਦਿੱਤਾ ਗਿਆ ਅਤੇ ਮਹਿਜ 700 ਰੁਪਏ ਪ੍ਰਤੀ ਮਹੀਨਾ ਤਨਖਾਹ ਲਗਾਈ ਲਈ। ਉਨ੍ਹਾਂ ਤੋਂ ਜਨਗਣਨਾ, ਚੋਣਾਂ, ਘਰਾਂ ਦੀ ਨੰਬਰਿੰਗ ਆਦਿ ਅਨੇਕਾਂ ਕੰਮ ਲਏ ਜਾਂਦੇ ਹਨ ਪਰੰਤੂ ਹੁਣ ਪਿਛਲੇ 38 ਮਹੀਨੇ ਤੋਂ ਉਨ੍ਹਾਂ ਦੀ ਨਾਮਾਤਰ ਤਨਖਾਹ ਵੀ ਨਹੀਂ ਮਿਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਹੁਣ ਪੰਜਾਬ ਸਰਕਾਰ ਵੱਲੋਂ ਦਿਹਾੜੀਦਾਰ ਕਾਮਿਆਂ ਨੂੰ ਪੱਕੇ ਕਰਨ ਦੀ ਐਲਾਨੀ ਨੀਤੀ ਤਹਿਤ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਬਿਨਾਂ ਸ਼ਰਤ ਪੱਕਿਆਂ ਕੀਤਾ ਜਾਵੇ ਅਤੇ ਨਿਯਮਿਤ ਰੂਪ ਵਿਚ ਤਨਖਾਹ ਦਿੱਤੀ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿਚ ਜਥੇਬੰਦੀ ਨੂੰ ਸੰਘਰਸ਼ ਤੇਜ਼ ਕਰਨਾ ਪਵੇਗਾ। ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਤੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਜਲਦੀ ਹੀ ਇਸ ਦਾ ਢੁਕਵਾਂ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਬਿੱਟੂ, ਦਵਿੰਦਰ, ਸੁਨੀਲ ਸੰਧਾਣੀ, ਪਰਮਜੀਤ ਬਹਿਚੂੜ, ਦੌਲਤ ਸਿੰਘ, ਰੀਨਾ ਡੁਗਰਾਲ, ਰਾਜ ਕੁਮਾਰੀ ਧਾਰ, ਮਮਤਾ ਭੇੜਾ, ਪਰਵੀਨ ਕੁਮਾਰੀ ਨਮੋਲੀ ਅਤੇ ਸੀਮਾ ਰਾਮ ਨੰਗਲ ਆਦਿ ਸਮੇਤ ਵੱਡੀ ਗਿਣਤੀ ਵਿਚ ਨਰੇਗਾ ਮੇਟ ਤੇ ਕਾਮੇ ਹਾਜਰ ਸਨ।

ਸਕੂਲ ਨੂੰ 51 ਹਜਾਰ ਰੁਪਏ ਭੇਟ

ਤਲਵਾੜਾ, 16 ਮਾਰਚ :  ਸਿੱਖਿਆ ਦਾ ਪਸਾਰ ਹੀ ਪ੍ਰਭੂ ਦੀ ਅਸਲ ਇਬਾਦਤ ਹੈ। ਇਹ ਪ੍ਰਗਟਾਵਾ ਇੱਕੇ ਸ਼੍ਰੀਮਤੀ ਸ਼ੈਲ ਜੈਨ ਉੱਘੀ ਸਮਾਜ ਸੇਵਕਾ ਨੇ ਸ਼ਕਤੀਵਾਹਿਨੀ ਮਹਿਲ ਮੰਡਲ ਵੱਲੋਂ ਭਜਨ ਕੀਰਤਨ ਰਾਹੀਂ ਇਕੱਤਰ 51 ਹਜਾਰ ਰੁਪਏ ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਨੂੰ ਭੇਟ ਕਰਨ ਮੌਕੇ ਆਯੋਜਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਕੈਲਾਸ਼ ਮਾਤਾ ਵੱਲੋਂ ਆਪਣੀਆਂ ਕਾਵਿ ਰਚਨਾਵਾਂ ਰਾਹੀਂ ਸਰੋਤਿਆਂ ਨੂੰ ਦੇਸ਼ ਭਗਤੀ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ ਗਿਆ। ਭਾਜਪਾ ਆਗੂ ਸ਼੍ਰੀਮਤੀ ਨਰੇਸ਼ ਠਾਕੁਰ ਨੇ ਵਰਤਮਾਨ ਪੀੜ੍ਹੀ ਨੂੰ ਚੰਗੇਰੇ ਗੁਣਾਂ ਦਾ ਧਾਰਨੀ ਬਣਨ ਦੀ ਅਪੀਲ ਕੀਤੀ। ਸਕੂਲ ਮੁਖੀ ਸ਼੍ਰੀ ਦੇਸ ਰਾਜ ਸ਼ਰਮਾ ਨੇ ਭਜਨ ਮੰਡਲੀ ਵੱਲੋਂ ਪ੍ਰਭੂ ਭਗਤੀ ਦੇ ਨਾਲ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵੇਦ ਰਾਣੀ, ਇੰਦੂ, ਅੰਜੂ ਸ਼ਰਮਾ, ਐੱਸ. ਐੱਸ. ਸ਼ਮੀ ਅਤੇ ਸ਼ਸ਼ੀ ਆਦਿ ਹਾਜਰ ਸਨ।

ਡੇਲੀਵੇਜ ਕਰਮੀਆਂ ਤੇ ਲਾਠੀਚਾਰਚ ਦੀ ਨਿਖੇਧੀ

ਤਲਵਾੜਾ, 16 ਮਾਰਚ:  ਚੰਡੀਗੜ੍ਹ ਵਿਖੇ ਪੁਲਿਸ ਵੱਲੋਂ ਡੇਲੀਵੇਜ਼ ਕਰਮਚਾਰੀਆਂ ਦੀ ਰੈਲੀ ਤੇ ਅੱਥਰੂਗੈਸ ਦੇ ਗੋਲੇ ਦਾਗਣ ਅਤੇ ਲਾਠੀਚਾਰਜ ਦੀ ਘਟਨਾ ਬੇਹੱਦ ਮੰਦਭਾਗੀ ਅਤੇ ਨਿੰਦਣਯੋਗ ਹੈ। ਇਹ ਪ੍ਰਗਟਾਵਾ ਇੱਥੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੀ ਬਲਾਕ ਤਲਵਾੜਾ ਇਕਾਈ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਰਾਜੀਵ ਸ਼ਰਮਾ ਨੇ ਕਰਦਿਆਂ ਕਿਹਾ ਕਿ ਇਹਨਾਂ 3511 ਦਿਹਾੜੀਦਾਰ ਕਾਮਿਆਂ ਨੂੰ ਨਵੀਆਂ ਪੋਸਟਾਂ ਮਨਜੂਰ ਕਰਕੇ ਪੱਕਾ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ 17 ਮਾਰਚ ਨੂੰ ਵੱਖ ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਸਾਥੀ ਸਤੀਸ਼ ਰਾਣਾ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਰੋਸ ਰੈਲੀ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸ਼ਿਵ ਕੁਮਾਰ, ਗੁਰਦੇਵ ਰਾਣਾ, ਬਿਆਸ ਦੇਵ ਜੀ. ਟੀ. ਯੂ., ਮੁਲਖ ਰਾਜ, ਇੰਦਰਜੀਤ ਸਿੰਘ, ਰਜਿੰਦਰ ਸਿੰਘ, ਦਰਸ਼ਨ ਸਿੰਘ, ਪ੍ਰਮਿੰਦਰ ਸਿੰਘ, ਜਸਵੀਰ ਸਿੰਘ, ਵਰਿੰਦਰ ਵਿੱਕੀ, ਦੀਦਾਰ ਜਰਿਆਲ ਆਦਿ ਹਾਜਰ ਸਨ।

ਐਨ. ਆਰ. ਆਈ. ਸਭਾ ਵੱਲੋਂ ਸ਼ੁਰੂ ਹੋਵੇਗਾ ਮਾਡਰਨ ਸਕੂਲ

ਹੁਸ਼ਿਆਰਪੁਰ, 16 ਮਾਰਚ: ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਐਨ.ਆਰ.ਆਈ. ਸਭਾ ਹੁਸ਼ਿਆਰਪੁਰ ਵੱਲੋਂ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਐਨ.ਆਰ.ਆਈ. ਸਭਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਨੁਮਾਇੰਦਿਆਂ ਅਤੇ ਮੈਂਬਰਾਂ ਨਾਲ  ਐਨ.ਆਰ.ਆਈ. ਸਭਾ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇੱਕ ਮਾਡਰਨ ਸਕੂਲ ਖੋਲ੍ਹਣ ਲਈ ਵਿਚਾਰ-ਵਟਾਂਦਰਾ ਕਰਨ ਲਈ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸਿਆਰਪੁਰ, ਅਜਵਿੰਦਰ ਸਿੰਘ ਪ੍ਰਧਾਨ ਐਨ.ਆਰ.ਆਈ. ਸਭਾ ਹੁਸ਼ਿਆਰਪੁਰ ਅਤੇ ਮੈਂਬਰਾਂ ਨੇ ਹਿੱਸਾ ਲਿਆ।
             ਸ੍ਰੀ ਤਰਨਾਚ ਨੇ ਐਨ.ਆਰ.ਆਈ. ਸਭਾ ਦੇ ਮੈਂਬਰਾਂ ਨੂੰ ਸੁਝਾਅ ਦਿੱਤਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗਰੀਬ ਪ੍ਰੀਵਾਰਾਂ ਦੇ ਹੁਸ਼ਿਆਰ ਬੱਚਿਆਂ ਨੂੰ ਮੁਫ਼ਤ ਵਿਦਿਆ ਪ੍ਰਦਾਨ ਕਰਨ ਲਈ ਐਨ.ਆਰ.ਆਈ. ਸਭਾ ਵੱਲੋਂ ਇੱਕ ਮਾਡਰਨ ਸਕੂਲ ਖੋਲਿਆ ਜਾਵੇ ਜਿਸ ਵਿੱਚ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਦਾਖਲ ਕਰਕੇ ਉਨ੍ਹਾਂ ਨੂੰ ਮੁਫ਼ਤ ਵਿਦਿਆ ਪ੍ਰਦਾਨ ਕੀਤੀ ਜਾਵੇ ਤਾ ਜੋ ਉਹ ਆਧੁਨਿਕ ਸਿੱਖਿਆ ਪ੍ਰਾਪਤ ਕਰਕੇ ਆਪਣਾ ਭਵਿੱਖ ਸੁਨਹਿਰਾ ਬਣਾ ਸਕਣ।  ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਗਏ ਇਸ ਸੁਝਾਅ ਤੇ ਸਾਰੇ ਮੈਂਬਰਾਂ ਨੇ ਸਹਿਮਤੀ ਪ੍ਰਗਟ ਕੀਤੀ । ਇਸ ਪ੍ਰੋਜੈਕਟ ਨੂੰ ਅਮਲੀ ਜਾਮਾ ਪਹਿਨਾਉਣ ਲਈ ਵਿਸਥਾਰਪੂਵਕ ਵਿਚਾਰ-ਵਟਾਂਦਰਾ ਕਰਨ ਉਪਰੰਤ ਇੱਕ ਕਮੇਟੀ ਬਣਾਈ ਗਈ। ਜਿਸ ਵਿੱਚ ਸਰਵਸ੍ਰੀ ਅਜਵਿੰਦਰ ਸਿੰਘ ਪ੍ਰਧਾਨ ਐਨ.ਆਰ.ਆਈ. ਸਭਾ ਜ਼ਿਲ੍ਹਾ ਹੁਸ਼ਿਆਰਪੁਰ, ਤਾਰਾ ਸਿੰਘ, ਤਰਲੋਕ ਚੰਦ ਸੋਨੀ, ਸੰਤੋਖ ਸਿੰਘ ਅਤੇ ਗੋਪਾਲ ਦਾਸ ਬੱਧਣ ਨੂੰ ਮੈਂਬਰ ਨਾਮਜ਼ਦ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਸਰਕਾਰੀ ਮੈਂਬਰ ਦੇ ਤੌਰ ਤੇ ਜ਼ਿਲ੍ਹਾ ਵਿਕਾਸ ਤੇ ਪੰਚਇਤ ਅਫ਼ਸਰ ਅਤੇ ਸ੍ਰ: ਅਵਤਾਰ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਿੱਖਿਆ ਸਲਾਹਕਾਰ ਵਜੋਂ ਸਰਵਸੰਮਤੀ ਨਾਲ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਕਮੇਟੀ ਇਸ ਪ੍ਰੋਜੈਕਟ ਲਈ ਢੁਕਵੀਂ ਜਗ੍ਹਾ ਦੀ ਚੋਣ ਅਤੇ ਫੰਡਾਂ ਦਾ ਪ੍ਰਬੰਧ ਕਰੇਗੀ।

ਭਲਾਈ ਸਕੀਮਾਂ ਲੋਕਾਂ ਤੱਕ ਪੁੱਜਣੀਆਂ ਜਰੂਰੀ : ਤਰਨਾਚ

ਹੁਸ਼ਿਆਰਪੁਰ, 16 ਮਾਰਚ: ਸਮਾਜਿਕ ਸੁਰੱਖਿਆ ਅਤੇ ਇਤਸਰੀ ਤੇ ਬਾਲ ਵਿਕਾਸ ਵਿਭਾਗ ਹੁਸ਼ਿਆਰਪੁਰ ਵੱਲੋਂ ਗਰੀਬ ਲੋਕਾਂ ਲਈ ਚਲਾਈਆਂ ਜਾ ਰਹੀਆਂ ਵਿਕਾਸ ਤੇ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਇੱਕ ਵਿਸੇਸ਼ ਮੀਟਿੰਗ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਵਸ੍ਰੀ ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ,  ਕਰਨਲ (ਰਿਟਾ:) ਹਰਿੰਦਰਪਾਲ ਸਿੰਘ ਡਿਪਟੀ ਡਾਇਰੈਕਟਰ ਜ਼ਿਲ੍ਹਾ ਸੈਨਿਕ ਭਲਾਈ ਵਿਭਾਗ ਹੁਸ਼ਿਆਰਪੁਰ,  ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲ੍ਹੇ ਦੇ ਸਮੂਹ ਸੀ.ਡੀ.ਪੀ.ਓਜ਼, ਸੁਪਰਵਾਈਜ਼ਰਾਂ ਅਤੇ ਸਬੰਧਤ ਕਰਮਚਾਰੀਆਂ  ਨੇ ਹਿੱਸਾ ਲਿਆ।
        ਸ੍ਰੀ ਤਰਨਾਚ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ  ਸਰਕਾਰ ਵੱਲੋਂ ਬਣਾਈਆਂ ਗਈਆਂ ਭਲਾਈ ਸਕੀਮਾਂ ਨੂੰ ਆਮ ਲੋਕਾਂ ਤੱਕ ਹੇਠਲੇ ਪੱਧਰ ਤੇ ਪਹੁੰਚਾਉਣ ਤਾਂ ਜੋ ਗਰੀਬ ਲੋਕ ਇਨ੍ਹਾਂ ਸਕੀਮਾਂ ਦਾ ਲਾਭ ਉਠਾ ਕੇ ਆਪਣਾ ਜੀਵਨ ਮਿਆਰ ਉਚਾ ਚੁੱਕ ਸਕਣ। ਉਨ੍ਹਾਂ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਭਲਾਈ ਸਕੀਮਾਂ ਸਬੰਧੀ ਜਾਣਕਾਰੀ ਪਿੰਡਾਂ ਦੀਆਂ ਪੰਚਾਇਤਾਂ ਅਤੇ ਮੋਹਤਬਾਰ ਵਿਅਕਤੀਆਂ ਨੂੰ ਦੇਣ ਤਾਂ ਜੋ ਉਹ ਵੀ ਇਨ੍ਹਾਂ ਸਕੀਮਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰ ਸਕਣ।  ਉਨ੍ਹਾਂ ਨੇ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਦਿੱਤੀ ਜਾ ਰਹੀ ਖੁਰਾਕ ਦੇ ਮਿਆਰ ਨੂੰ ਵੀ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਅਤੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿੱਚ ਕੰਮ ਕਰ ਰਹੇ ਕਰਮਚਾਰੀ ਸੈਂਟਰਾਂ ਵਿੱਚ ਆਉਣ ਵਾਲੇ ਬੱਚਿਆਂ ਦੀ ਦੇਖ-ਭਾਲ ਵੀ ਸੁਚਾਰੂ ਢੰਗ ਨਾਲ ਕਰਨ।

ਦਿਹਾਤੀ ਰੋਜਗਾਰ ਗਰੰਟੀ ਯੋਜਨਾ ਸਬੰਧੀ ਵਰਕਸ਼ਾਪ

ਹੁਸ਼ਿਆਰਪੁਰ, 14 ਮਾਰਚ: ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਯੋਜਨਾ ਨੂੰ ਪਿੰਡਾਂ ਵਿੱਚ ਸੁਚੱਜੇ ਢੰਗ ਨਾਲ ਚਲਾਉਣ ਅਤੇ ਪਿੰਡਾਂ ਦੇ ਆਮ ਲੋਕਾਂ ਨੂੰ ਇਸ ਯੋਜਨਾ ਤੋਂ ਜਾਣੂ ਕਰਵਾਉਣ ਲਈ ਜ਼ਿਲ੍ਹਾ ਪੱਧਰ ਦੀ ਵਰਕਸ਼ਾਪ ਜ਼ਿਲ੍ਹਾ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਆਯੋਜਿਤ ਕੀਤੀ ਗਈ ਜਿਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਮਿੰਦਰ ਸਿੰਘ ਨੇ ਕੀਤਾ।
         ਇਸ ਮੌਕੇ ਤੇ ਉਨ੍ਹਾਂ ਨੇ ਵਰਕਸ਼ਾਪ ਵਿੱਚ ਹਾਜ਼ਰ ਸਰਪੰਚਾਂ-ਪੰਚਾਂ ਅਤੇ ਨਹਿਰੂ ਯੁਵਾ ਕੇਂਦਰ ਦੇ ਮੈਂਬਰਾਂ, ਸਪੋਰਟਸ ਕਲੱਬਾਂ ਦੇ ਮੈਂਬਰਾਂ ਨੂੰ ਮਨਰੇਗਾ ਸਕੀਮ ਅਤੇ ਇਸ ਸਕੀਮ ਨਾਲ ਪਿੰਡਾਂ ਵਿੱਚ ਹੋ ਰਹੇ ਵਿਕਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਸਮਾਗਮ ਵਿੱਚ ਸਾਬਕਾ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ: ਗੁਰਦੀਪ ਸਿੰਘ ਨੇ ਰਿਸੋਰਸ ਪਰਸਨ ਵਜੋਂ ਮਨਰੇਗਾ ਸਕੀਮ ਨੂੰ ਕਾਰਗਰ ਢੰਗ ਨਾਲ ਚਾਲੂ ਕਰਨ ਅਤੇ ਪਿੰਡਾਂ ਵਿੱਚ ਕਰਵਾਏ ਗਏ ਕੰਮਾਂ ਦਾ ਸੋਸ਼ਲ ਆਡਿਟ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਹਾਇਕ ਪ੍ਰੋਜੈਕਟ ਅਫ਼ਸਰ (ਐਮ) ਭੂਸ਼ਨ ਕੁਮਾਰ ਸ਼ਰਮਾ ਵੱਲੋਂ ਮਨਰੇਗਾ ਸਕੀਮ ਅਧੀਨ ਕੰਮ ਕਰ ਰਹੇ ਮਜ਼ਦੂਰਾਂ ਦਾ ਜੀਵਨ ਬੀਮਾ ਕਰਾਉਣ ਸਬੰਧੀ ਅਤੇ ਸੈਲਫ ਹੈਲਪ ਗਰੁੱਪਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
        ਲੋਕ ਪਾਲ (ਮਨਰੇਗਾ) ਦੇਸ਼ਵੀਰ ਸ਼ਰਮਾ ਨੇ ਹਾਜ਼ਰ ਮੈਂਬਰਾਂ ਨੂੰ ਜਾਬ ਕਾਰਡ ਬਣਾਉਣ ਅਤੇ ਜਾਬ ਕਾਰਡ ਹੋਲਡਰਾਂ ਦੇ ਹੱਕਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।  ਜ਼ਿਲ੍ਹਾ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਸ੍ਰ: ਜਗਜੀਤ ਸਿੰਘ ਮਾਨ ਵੱਲੋਂ ਹਾਜ਼ਰ ਸਾਰੇ ਅਫ਼ਸਰਾਂ, ਸਰਪੰਚਾਂ-ਪੰਚਾਂ ਅਤੇ ਕਲੱਬਾਂ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਮਨਰੇਗਾ ਸਕੀਮ ਨੂੰ ਪਿੰਡਾਂ ਵਿੱਚ ਘਰ-ਘਰ ਜਾ ਕੇ ਪਿੰਡ ਵਾਸੀਆਂ ਨੂੰ ਜਾਣਕਾਰੀ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਸ੍ਰ: ਕਰਮਜੀਤ ਸਿੰਘ ਗਰੇਵਾਲ ਵੀ ਹਾਜ਼ਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)