ਪੁਸਤਕ ਗੋਸ਼ਟੀ ਤੇ ਸਨਮਾਨ ਸਮਾਰੋਹ ੨੦ ਨੂੰ
ਤਲਵਾੜਾ, 8 ਫਰਵਰੀ: ਪੰਜਾਬੀ ਸਾਹਿਤ ਸਭਾ ਜੀ. ਟੀ. ਬੀ. ਬੀ. ਐਡ. ਕਾਲਜ ਦਸੂਹਾ ਅਤੇ ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਵੱਲੋਂ ਕੇਂਦਰੀ ਪੰਜਾਬੀ ਸਾਹਿਤ ਸਭਾ ਦੇ ਸਹਿਯੋਗ ਨਾਲ ਪ੍ਰਿੰਸੀਪਲ ਸੁਜਾਨ ਸਿੰਘ ਦੇ ੧੦੦ਵੇਂ ਜਨਮ ਵਰ੍ਹੇ ਨੁੰ ਸਮਰਪਿਤ ਪੁਸਤਕ ਗੋਸ਼ਟੀ ਤੇ ਸਨਮਾਨ ਸਮਾਰੋਹ ਮਿਤੀ 20 ਫ਼ਰਵਰੀ ਨੂੰ ਸਵੇਰੇ 10 ਵਜੇ ਗੁਰੂ ਤੇਗ ਬਹਾਦੁਰ ਬੀ. ਐਡ. ਕਾਲਜ ਦਸੂਹਾ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਭਾ ਦੇ ਆਗੂ ਪ੍ਰੋਂ. ਬਲਦੇਵ ਸਿੰਘ ਬੱਲੀ, ਪ੍ਰੋ. ਅਨੂਪ ਸਿੰਘ ਨੇ ਦਿੰਦਿਆਂ ਕਿਹਾ ਕਿ ਏਸ ਸਮਾਰੋਹ ਵਿਚ ਮਾਸਟਰ ਲਾਲ ਸਿੰਘ ਦੀ ਕਹਾਣੀ ਪੁਸਤਕ ' ਗੜੀ ਬਖਸ਼ਾ ਸਿੰਘ ' ਤੇ ਸਮੀਖਿਆ ਪਰਚੇ ਡਾ. ਰਜਨੀਸ਼ ਬਹਾਦਰ ਸਿੰਘ ਤੇ ਡਾ. ਅਨੂਪ ਸਿੰਘ ਪੜ੍ਹਨਗੇ।
ਬੱਸ ਕਿਰਾਏ ਵਿਚ ਵਾਧੇ ਵਿਰੁੱਧ ਕੀਤਾ ਚੱਕਾ ਜਾਮ
ਤਲਵਾੜਾ, 3 ਫ਼ਰਵਰੀ: ਪੰਜਾਬ ਸਰਕਾਰ ਵੱਲੋਂ ਬੱਸ ਕਿਰਾਏ ਵਿਚ ਕੀਤੇ ਵਾਧੇ ਦੇ ਵਿਰੋਧ ਵਿਚ ਅੱਜ ਇੱਥੇ ਆਈ. ਟੀ. ਆਈ. ਤੇ ਸਰਕਾਰੀ ਕਾਲਜ ਤਲਵਾੜਾ ਦੇ ਵਿਦਿਆਰਥੀਆਂ ਨੇ ਮੁੱਖ ਸੜਕ ਤੇ
ਆਵਾਜਾਈ ਰੋਕ ਕੇ ਪ੍ਰਦਰਸ਼ਨ ਕੀਤਾ। ਮੁਜਾਹਰਾਕਾਰੀ ਅਨੁਸਾਰ ਸਰਕਾਰ ਵੱਲੋਂ ਇੱਕ ਪਾਸੇ ਬੱਸ ਕਿਰਾਇਆ ਵਧਾ ਦਿੱਤਾ ਹੈ ਦੂਜੇ ਪਾਸੇ ਵਿਦਿਆਰਥੀਆਂ ਦੇ ਬੱਸ ਪਾਸ ਬਣਾਉਣੇ ਬੰਦ ਕਰ ਦਿੱਤੇ ਹਨ, ਜਿਸ ਨਾਲ ਰੋਜ਼ਾਨਾ ਪੜ੍ਹਨ ਲਈ ਆਉਣ ਜਾਣ ਵਾਲੇ ਵਿਦਿਆਰਥੀਆਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ। ਇਸ ਤੋਂ ਇਲਾਵਾ ਪਾੜ੍ਹੇ ਅੱਧਾ ਕਿਰਾਇਆ ਦੇਣ ਲਈ ਤਿਆਰ ਹੁੰਦੇ ਹਨ ਤਾਂ ਵੀ ਕੰਡਕਟਰਾਂ ਵੱਲੋਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਅਤੇ ਅੱਡੇ ਤੇ ਉਤਾਰਨ ਦੀ ਥਾਂ ਅੱਗੇ ਪਿੱਛੇ ਬੱਸ ਰੋਕਦੇ ਹਨ ਜਿਸ ਨਾਲ ਖਾਸ ਕਰਕੇ ਲੜਕੀਆਂ ਨੂੰ ਬੇਹੱਦ ਤੰਗੀ ਹੁੰਦੀ ਹੈ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਜਿੱਥੇ ਕਿਰਾਏ ਵਿਚ ਵਾਧਾ ਵਾਪਸ ਲੈਣਾ ਚਾਹੀਦਾ ਹੈ ਉੱਥੇ ਬੱਸ ਪਾਸ ਉੱਤੇ ਪਹਿਲਾਂ ਮਿਲਦੀ ਅੱਧੇ ਕਿਰਾਏ ਦੀ ਸਹੂਲਤ ਵੀ ਬਹਾਲ ਕੀਤੀ ਜਾਣੀ ਚਾਹੀਦੀ ਹੈ। ਜਿਕਰਯੋਗ ਹੈ ਕਿ ਕਰੀਬ ਡੇਢ ਘੰਟੇ ਤੱਕ ਸੜਕ ਤੇ ਚੱਕਾ ਜਾਮ ਕਾਰਨ ਗੱਡੀਆਂ ਦੀਆਂ ¦ਮੀਆਂ ਲਾਈਨਾਂ ਲੱਗ ਗਈਆਂ ਮਗਰੋਂ ਨਾਇਬ ਤਹਿਸੀਲਦਾਰ ਪ੍ਰੇਮ ਚੰਦ ਵੱਲੋਂ ਉਨ੍ਹਾਂ ਦੀਆਂ ਮੰਗਾਂ ਉੱਪਰ ਪਹੁੰਚਾਣ ਦੇ ਭਰੋਸੇ ਮਗਰੋਂ ਜਾਮ ਖੋਲ੍ਹ ਦਿੱਤਾ ਗਿਆ।

ਕੇਂਦਰ ਵੱਲੋਂ ਪੰਜਾਬ ਨਾਲ ਨਰੇਗਾ ਸਕੀਮ ਵਿਚ ਵੱਡਾ ਵਿਤਕਰਾ: ਸਾਹੀ
ਤਲਵਾੜਾ, 2 ਫ਼ਰਵਰੀ: ਸ. ਅਮਰਜੀਤ ਸਿੰਘ ਸਾਹੀ
ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ ਨੇ ਅੱਜ ਇੱਥੇ ਪੰਚਾਇਤ ਸੰਮਤੀ ਰੈਸਟ ਹਾਊਸ ਤਲਵਾੜਾ ਵਿਖੇ ਬਲਾਕ ਤਲਵਾੜਾ ਦੀਆਂ ਪੰਚਾਇਤਾਂ ਤੇ ਹੋਰ ਸੰਸਥਾਵਾਂ ਨੂੰ ਵੱਖ ਵੱਖ ਵਿਕਾਸ ਯੋਜਨਾਵਾਂ ਤਹਿਤ ਚੈ¤ਕ ਤਕਸੀਮ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਸ. ਸਾਹੀ ਨੇ ਕਿਹਾ ਕਿ ਤਲਵਾੜਾ ਦੇ ਲੋਕਾਂ ਵੱਲੋਂ ਤਲਵਾੜਾ ਨੂੰ ਨੋਟੀਫ਼ਾਈਡ ਏਰੀਆ ਕਮੇਟੀ ਬਣਾਉਣ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਤੇ ਪੰਜਾਬ ਸਰਕਾਰ ਵੱਲੋਂ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਇੱਕ ਮਹੀਨੇ ਦੇ ਅੰਦਰ ਹੀ ਫ਼ੈਸਲਾ ਐਲਾਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਤਲਵਾੜਾ ਕਲੌਨੀ ਵਿਚ ਖਾਲੀ ਪਏ ਕਵਾਟਰਾਂ ਦਾ ਮਸਲਾ ਵੀ ਛੇਤੀ ਹੀ ਹੱਲ ਕਰ ਲਿਆ ਜਾਵੇਗਾ। ਸ. ਸਾਹੀ ਨੇ ਖੁਲਾਸਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਨਰੇਗਾ ਸਕੀਮ ਵਿਚ ਭਾਰੀ ਵਿਤਕਰਾ ਕੀਤਾ ਗਿਆ ਹੈ ਅਤੇ 39 ਹਜਾਰ ਕਰੋੜ ਰੁਪਏ ਵਿਚੋਂ ਪੰਜਾਬ ਨੂੰ ਕੇਵਲ 60 ਕਰੋੜ ਰੁਪਿਆ ਹੀ ਦਿੱਤਾ ਗਿਆ ਜੋ ਕਿ ਸ਼ਰੇਆਮ ਬੇਇਨਸਾਫ਼ੀ ਹੈ ਤੇ ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਕੇਂਦਰ ਸਰਕਾਰ ਦਾ ਸੰਚਾਲਨ ਕਰ ਰਹੀ ਕਾਂਗਰਸ ਪਾਰਟੀ ਨੂੰ ਪੰਜਾਬ ਨਾਲ ਕਿੰਨਾ ਕੁ ਹਿਤ ਹੈ। ਸ. ਸਾਹੀ ਨੇ ਕਿਹਾ ਕਿ ਕਾਂਗਰਸ ਵੱਲੋਂ ਆਪਣੇ ਕਾਰਜਕਾਲ ਦੌਰਾਨ ਕਦੇ ਵੀ ਪੰਜਾਬ ਦੇ ਵਿਕਾਸ ਨੂੰ ਤਰਜੀਹ ਨਹੀਂ ਦਿੱਤੀ ਗਈ ਸਗੋਂ ਗੁੰਡਾਗਰਦੀ ਤੇ ਫਿਰਕੂ ਮਾਹੌਲ ਪੈਦਾ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਤੇ ਹੀ ਜੋਰ ਦਿੱਤਾ ਗਿਆ ਜਿਸ ਦੇ ਸਿੱਟੇ ਵਜੋਂ ਕਦੇ ਦੇਸ਼ ਦਾ ਪਹਿਲੇ ਨੰਬਰ ਤੇ ਰਹਿਣ ਵਾਲਾ ਸੂਬਾ ਪੰਜਾਬ ਹੁਣ ਸੂਬਿਆਂ ਦੀ ਸੂਚੀ ਵਿਚ ਕਿਧਰੇ ਗੁਆਚ ਗਿਆ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਪੂਰੀ ਤਨਦੇਹੀ ਨਾਲ ਆਪਣੇ ਰਾਜ ਨਹੀਂ ਸੇਵਾ ਦੇ ਸੰਕਲਪ ਤੇ ਪਹਿਰਾ ਦਿੱਤਾ ਜਾ ਰਿਹਾ ਹੈ ਅਤੇ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਸਦਕਾ ਸੂਬੇ ਵਿਚ ਅਮਨ ਅਤੇ ਆਰਥਿਕਤਾ ਦੀ ਲੀਹੋਂ ਲੱਥੀ ਗੱਡੀ ਨੂੰ ਮੁੜ ਕਾਇਮ ਕਰਨ ਦੀ ਦਿਸ਼ਾ ਵਿਚ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ. ਐਸ. ਕੰਗ ਐਕਸੀਅਨ ਪਬਲਿਕ ਹੈਲਥ, ਅਸ਼ੋਕ ਸੱਭਰਵਾਲ ਬਲਾਕ ਭਾਜਪਾ ਪ੍ਰਧਾਨ, ਦਲਜੀਤ ਜੀਤੂ ਚੇਅਰਮੈਨ ਸਮੇਤ ਕਈ ਹੋਰ ਸਰਗਰਮ ਭਾਜਪਾ ਆਗੂ, ਸਰਕਾਰੀ ਅਧਿਕਾਰੀ, ਪੰਚ ਸਰਪੰਚ ਤੇ ਪਤਵੰਤੇ ਹਾਜਰ ਸਨ।

ਅਧਿਆਪਕ ਆਗੂ ਦੀ ਮੌਤ ਦੇ ਦੁੱਖ ਦਾ ਪ੍ਰਗਟਾਵਾ
ਤਲਵਾੜਾ, 2 ਫ਼ਰਵਰੀ: ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਤੇ ਜਿਲ੍ਹਾ ਪ੍ਰਧਾਨ ਮਾਸਟਰ ਸ਼ਿਵ ਕੁਮਾਰ ਸ਼ਰਮਾ ਨੇ ਅੱਜ ਇੱਥੇ ਜਾਰੀ ਸ਼ੋਕ ਸੁਨੇਹੇ ਵਿਚ ਜਥੇਬੰਦੀ ਦੇ ਸਰਗਰਮ ਆਗੂ ਰਹੇ ਮਾਸਟਰ ਰਾਮ ਸਰੂਪ ਦੇ ਸਦੀਵੀ ਵਿਛੋੜੇ ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਵ. ਰਾਮ ਸਰੂਪ ਨੇ 35 ਸਾਲ ਤੋਂ ਵੱਧ ਸਮਾਂ ਬਤੌਰ ਹਿੰਦੀ ਅਧਿਆਪਕ ਲੰਮੀ ਤੇ ਬੇਦਾਗ ਸੇਵਾ ਤੋਂ ਫ਼ਾਰਗ ਹੋਣ ਉਪਰੰਤ ਵੀ ਪੂਰੀ ਤਨਦੇਹੀ ਨਾਲ ਆਪਣਾ ਜੀਵਨ ਸਮਾਜ ਸੇਵਾ ਨੂੰ ਸਮਰਪਿਤ ਕੀਤਾ ਹੋਇਆ ਸੀ। ਉਹਨਾਂ ਕਿਹਾ ਕਿ ਉਹਨਾਂ ਦੇ ਵਿਛੋੜੇ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯਸ਼ਪਾਲ, ਨਰਦੇਵ ਸਿੰਘ, ਕੁਲਵੰਤ ਸਿੰਘ, ਮੁਲਖਾ ਸਿੰਘ, ਮੁਲਖ ਰਾਜ ਆਦਿ ਨੇ ਸ਼੍ਰੀ ਰਾਮ ਸਰੂਪ ਦੀ ਮੌਤ ਤੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਜਿਕਰਯੋਗ ਹੈ ਕਿ ਸਵ. ਰਾਮ ਸਰੂਪ ਨੇ ਲੰਮੇ ਸਮੇਂ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ ੧ ਤਲਵਾੜਾ ਵਿਚ ਕੰਮ ਕੀਤਾ।
ਸਰਵਹਿੱਤਕਾਰੀ ਸਕੂਲ ਵੱਲੋ. ਵਾਤਾਵਰਨ ਸਬੰਧੀ ਸੈਮੀਨਾਰ ਕਰਵਾਇਆ
ਤਲਵਾੜਾ, 2 ਫ਼ਰਵਰੀ: ਇੱਥੇ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵੱਲੋਂ
ਪੰਜਾਬ ਸਟੇਟ ਕਾਉਂਸਲ ਆਫ ਸਾਇੰਸ ਐਂਡ ਟੈਕਨਾਲੌਜੀ ਦੇ ਦਿਸ਼ਾ ਨਿਰਦੇਸ਼ਾਂ ਤੇ Climate Change ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਸਕੂਲ ਮੁਖੀ ਪ੍ਰਿੰਸੀਪਲ ਦੇਸ ਰਾਜ ਸ਼ਰਮਾ ਨੇ ਕਿਹਾ ਕਿ ਭਾਰਤੀ ਜੀਵਨ ਸ਼ੈਲੀ ਤੇ ਪਹਿਰਾ ਦੇ ਕੇ ਧਰਤੀ ਨੂੰ ਪ੍ਰਦੂਸ਼ਨ ਮੁਕਤ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਭਾਰਤ ਤੇ ਰਿਸ਼ੀਆਂ ਮੁਨੀਆਂ ਨੇ ਪੰਜ ਤੱਤਾਂ ਵਿੱਚ ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ ਨੂੰ ਪੂਜਾ ਨਾਲ ਜੋੜਦੇ ਹੋਏ ਕੁਦਰਤ ਨੂੰ ਦੇਵੀ ਦੀ ਉਪਾਧੀ ਦੇ ਕੇ ਵਿਸ਼ਵ ਕਲਿਆਣ ਦਾ ਮੁੱਢ ਬੰਨਿ੍ਆ। ਲੇਖਕ ਤੇ ਬੁੱਧੀਜੀਵੀ ਸ਼੍ਰੀ ਧਰਮਪਾਲ ਸਾਹਿਲ ਨੇ ਕਿਹਾ ਕਿ ਘਰੇਲੂ ਕੂੜੇ ਕਰਕਟ ਦੇ ਸਹੀ ਪ੍ਰਬੰਧਾਂ ਨਾਲ ਵਾਤਾਵਰਨ ਸਾਫ਼ ਸੁਥਰਾ ਰੱਖਣ ਦੀ ਦਿਸ਼ਾ ਵਿਚ ਅੱਗੇ ਵਧਿਆ ਜਾ ਸਕਦਾ ਹੈ।
ਪੰਜਾਬ ਸਟੇਟ ਕਾਉਂਸਲ ਆਫ ਸਾਇੰਸ ਐਂਡ ਟੈਕਨਾਲੌਜੀ ਦੇ ਦਿਸ਼ਾ ਨਿਰਦੇਸ਼ਾਂ ਤੇ Climate Change ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਨੂੰ ਸੰਬੋਧਨ ਕਰਦਿਆਂ ਸਕੂਲ ਮੁਖੀ ਪ੍ਰਿੰਸੀਪਲ ਦੇਸ ਰਾਜ ਸ਼ਰਮਾ ਨੇ ਕਿਹਾ ਕਿ ਭਾਰਤੀ ਜੀਵਨ ਸ਼ੈਲੀ ਤੇ ਪਹਿਰਾ ਦੇ ਕੇ ਧਰਤੀ ਨੂੰ ਪ੍ਰਦੂਸ਼ਨ ਮੁਕਤ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਭਾਰਤ ਤੇ ਰਿਸ਼ੀਆਂ ਮੁਨੀਆਂ ਨੇ ਪੰਜ ਤੱਤਾਂ ਵਿੱਚ ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ ਨੂੰ ਪੂਜਾ ਨਾਲ ਜੋੜਦੇ ਹੋਏ ਕੁਦਰਤ ਨੂੰ ਦੇਵੀ ਦੀ ਉਪਾਧੀ ਦੇ ਕੇ ਵਿਸ਼ਵ ਕਲਿਆਣ ਦਾ ਮੁੱਢ ਬੰਨਿ੍ਆ। ਲੇਖਕ ਤੇ ਬੁੱਧੀਜੀਵੀ ਸ਼੍ਰੀ ਧਰਮਪਾਲ ਸਾਹਿਲ ਨੇ ਕਿਹਾ ਕਿ ਘਰੇਲੂ ਕੂੜੇ ਕਰਕਟ ਦੇ ਸਹੀ ਪ੍ਰਬੰਧਾਂ ਨਾਲ ਵਾਤਾਵਰਨ ਸਾਫ਼ ਸੁਥਰਾ ਰੱਖਣ ਦੀ ਦਿਸ਼ਾ ਵਿਚ ਅੱਗੇ ਵਧਿਆ ਜਾ ਸਕਦਾ ਹੈ।ਮੁੱਖ ਮਹਿਮਾਨ ਓ. ਪੀ. ਸ਼ਰਮਾ ਵਧੀਕ ਚੀਫ਼ ਇੰਜੀਨੀਅਰ ਬਿਆਸ ਡੈਮ ਨੇ ਸਕੂਲ ਵੱਲੋ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਈ ਰੱਖਣ ਦੇ ਮੰਤਵ ਨਾਲ ਪੌਲੀਥੀਨ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ ।
ਇਸ ਸੈਮੀਨਾਰ ਨੂੰ ਈਕੋ ਕਲੱਬ ਦੀ ਵਿਦਿਆਰਥੀ ਸੰਯੋਜਕ ਸ਼ਿਪਰਾ ਸ਼ਰਮਾ, ਇੰਚਾਰਜ ਮੁਨੀਸ਼ ਕਸ਼ਿਅਪ ਨੇ ਵਿਸ਼ੇ ਤੇ ਬਾਖੂਬੀ ਰੌਸ਼ਨੀ ਪਾਈ। ਇਸ ਮੌਕੇ ਵੱਡੀ ਗਿਣਤੀ ਵਿਚ ਬੁੱਧੀਜੀਵੀ, ਪਤਵੰਤੇ ਹਾਜਰ ਸਨ।
ਹੋਣਹਾਰ ਵਿਦਿਆਰਥੀ ਅਨਮੋਲ ਸ਼ਾਰਦਾ ਨੂੰ ਸਨਮਾਨਿਤ ਕੀਤਾ
ਤਲਵਾੜਾ, 1 ਫ਼ਰਵਰੀ : ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੇ ਵਿਦਿਆਰਥੀ ਅਨਮੋਲ ਸ਼ਾਰਦਾ ਨੂੰ ਪੰਜਵੀਂ ਬੋਰਡ ੨੦੦੯ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਗਣਤੰਤਰ ਦਿਵਸ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਅਨਮੋਲ ਸ਼ਾਰਦਾ ਨੇ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਸਕੂਲ ਅਤੇ ਪੂਰੇ ਖੇਤਰ ਦਾ ਨਾਂ ਰੌਸ਼ਨ ਕੀਤਾ।
ਅਨਮੋਲ ਸ਼ਾਰਦਾ ਨੂੰ ਸਨਮਾਨਿਤ ਕਰਦੇ ਹੋਏ ਡੀ. ਸੀ. ਹੁਸ਼ਿਆਰਪੁਰ ਮੇਘ ਰਾਜ, ਤੀਕਸ਼ਨ ਸੂਦ ਕੈਬਨਿਟ ਮੰਤਰੀ ਪੰਜਾਬ ਤੇ ਹੋਰ।
ਕਾਲਜ ਨੂੰ ਬਦਨਾਮ ਕਰਨ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਦੀ ਮੰਗ
ਤਲਵਾੜਾ, 28 ਜਨਵਰੀ: ਪਿਛਲੇ ਦਿਨੀਂ ਸਰਕਾਰੀ ਕਾਲਜ ਤਲਵਾੜਾ ਦੇ ਵਿਦਿਆਰਥੀਆਂ ਵੱਲੋਂ ਲਗਾਏ ਗਏ ਟੂਰ ਸਬੰਧੀ ਕੁਝ ਅਖਬਾਰਾਂ ਵਿਚ ਛਪੀਆਂ ਖ਼ਬਰਾਂ ਗੁਮਰਾਹਕੁੰਨ ਹਨ ਅਤੇ ਇਹ ਟੂਰ ਬਾਕਾਇਦਾ ਕਾਲਜ ਦੇ ਪ੍ਰਿੰਸੀਪਲ ਸ. ਆਰ. ਟੀ. ਸਿੰਘ ਦੀ ਆਗਿਆ ਨਾਲ ਹੀ ਗਿਆ। ਇਹ ਖੁਲਾਸਾ ਕਰਦਿਆਂ ਟੂਰ ਇੰਚਾਰਜ ਅਤੇ ਲੈਕਚਰਾਰ ਗਣਿਤ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਅਸਲ ਵਿਚ ਕਾਲਜ ਦੇ ਹੀ ਕੁਝ ਅਧਿਆਪਕਾਂ ਵੱਲੋਂ ਕਥਿਤ ਨਿੱਜੀ ਲਾਗਤਬਾਜ਼ੀ ਕਾਰਨ ਕੀਤੀ ਕਾਰਵਾਈ ਬੇਹੱਦ ਮੰਦਭਾਗੀ ਹੈ ਜਿਸ ਨਾਲ ਸਮੁੱਚੇ ਕਾਲਜ ਦੀ ਬਦਨਾਮੀ ਹੋਈ ਹੈ ਤੇ ਇਸ ਨੂੰ ਲੈ ਕੇ ਵਿਦਿਆਰਥੀਆਂ ਤੇ ਮਾਪਿਆਂ ਵਿਚ ਕਾਫ਼ੀ ਰੋਸ ਪੈਦਾ ਹੋਇਆ ਹੈ। ਇਸ ਦੌਰਾਨ ਟੂਰ ਵਿਚ ਸ਼ਾਮਿਲ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਕਾਲਜ ਨੂੰ ਬਦਨਾਮ ਕਰਨ ਦੀ ਕਥਿਤ ਸਾਜਿਸ਼ ਰਚਣ ਵਾਲੇ ਅਧਿਆਪਕਾਂ ਵਿਰੁੱਧ ਸਖਤ ਅਨੁਸ਼ਾਸ਼ਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
Subscribe to:
Posts (Atom)