ਕਾਲਜ ਨੂੰ ਬਦਨਾਮ ਕਰਨ ਵਾਲੇ ਅਧਿਆਪਕਾਂ ਵਿਰੁੱਧ ਕਾਰਵਾਈ ਦੀ ਮੰਗ

ਤਲਵਾੜਾ, 28 ਜਨਵਰੀ: ਪਿਛਲੇ ਦਿਨੀਂ ਸਰਕਾਰੀ ਕਾਲਜ ਤਲਵਾੜਾ ਦੇ ਵਿਦਿਆਰਥੀਆਂ ਵੱਲੋਂ ਲਗਾਏ ਗਏ ਟੂਰ ਸਬੰਧੀ ਕੁਝ ਅਖਬਾਰਾਂ ਵਿਚ ਛਪੀਆਂ ਖ਼ਬਰਾਂ ਗੁਮਰਾਹਕੁੰਨ ਹਨ ਅਤੇ ਇਹ ਟੂਰ ਬਾਕਾਇਦਾ ਕਾਲਜ ਦੇ ਪ੍ਰਿੰਸੀਪਲ ਸ. ਆਰ. ਟੀ. ਸਿੰਘ ਦੀ ਆਗਿਆ ਨਾਲ ਹੀ ਗਿਆ। ਇਹ ਖੁਲਾਸਾ ਕਰਦਿਆਂ ਟੂਰ ਇੰਚਾਰਜ ਅਤੇ ਲੈਕਚਰਾਰ ਗਣਿਤ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਅਸਲ ਵਿਚ ਕਾਲਜ ਦੇ ਹੀ ਕੁਝ ਅਧਿਆਪਕਾਂ ਵੱਲੋਂ ਕਥਿਤ ਨਿੱਜੀ ਲਾਗਤਬਾਜ਼ੀ ਕਾਰਨ ਕੀਤੀ ਕਾਰਵਾਈ ਬੇਹੱਦ ਮੰਦਭਾਗੀ ਹੈ ਜਿਸ ਨਾਲ ਸਮੁੱਚੇ ਕਾਲਜ ਦੀ ਬਦਨਾਮੀ ਹੋਈ ਹੈ ਤੇ ਇਸ ਨੂੰ ਲੈ ਕੇ ਵਿਦਿਆਰਥੀਆਂ ਤੇ ਮਾਪਿਆਂ ਵਿਚ ਕਾਫ਼ੀ ਰੋਸ ਪੈਦਾ ਹੋਇਆ ਹੈ। ਇਸ ਦੌਰਾਨ ਟੂਰ ਵਿਚ ਸ਼ਾਮਿਲ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਕਾਲਜ ਨੂੰ ਬਦਨਾਮ ਕਰਨ ਦੀ ਕਥਿਤ ਸਾਜਿਸ਼ ਰਚਣ ਵਾਲੇ ਅਧਿਆਪਕਾਂ ਵਿਰੁੱਧ ਸਖਤ ਅਨੁਸ਼ਾਸ਼ਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਸਿੱਖਿਆ ਮੰਤਰੀ ਦਾ ਪੁਤਲਾ ਫ਼ੂਕਣ ਦਾ ਫ਼ੈਸਲਾ

ਤਲਵਾੜਾ, 28 ਜਨਵਰੀ: ਬੇਰੁਜਗਾਰ ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਕੁਲਦੀਪ ਧੀਮਾਨ ਅਤੇ ਜਿਲ੍ਹਾ ਪ੍ਰਧਾਨ ਕ੍ਰਿਸ਼ਨ ਪ੍ਰਸ਼ਾਦ ਨੇ ਇੱਥੇ ਜਾਰੀ ਬਿਆਨ ਵਿਚ ਦੱਸਿਆ ਕਿ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਅਤੇ ਗਿੱਦੜਬਾਹਾ ਤੇ ਕਪੂਰਥਲਾ ਵਿਖੇ ਨੌਕਰੀ ਮੰਗ ਰਹੇ ਬੇਰੁਜਗਾਰ ਅਧਿਆਪਕਾਂ ਤੇ ਕੀਤੇ ਲਾਠੀਚਾਰਜ ਬੇਹੱਦ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਦੀ ਗੂੰਜ ਸਰਕਾਰ ਤੱਕ ਪਹੁੰਚਾਉਣ ਦੇ ਮੰਤਵ ਲਈ 31 ਜਨਵਰੀ ਨੂੰ ਜਿਲ੍ਹਾ ਪੱਧਰ ਤੇ ਸਿੱਖਿਆ ਮੰਤਰੀ ਦੇ ਪੁਤਲੇ ਫ਼ੂਕਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ, ਰਵੀ ਢੀਂਗਰਾ, ਜੁਗਿੰਦਰ ਸਿੰਘ, ਵਿਪਨ ਕੁਮਾਰ, ਜਸਵੀਰ ਸਿੰਘ ਆਦਿ ਹਾਜਰ ਸਨ।

ਗਣਤੰਤਰ ਦਿਵਸ ਤੇ ਰੌਣਕਾਂ

ਤਲਵਾੜਾ, 28 ਜਨਵਰੀ : ਇੱਥੇ ਦੇਸ਼ ਦਾ 61ਵਾਂ ਗਣਤੰਤਰਤਾ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਵਾਰ ਮੁੱਖ ਸਮਾਰੋਹ ਨਰਸਰੀ ਗਰਾਉਂਡ ਵਿਖੇ ਹੋਇਆ ਜਿੱਥੇ ਕੌਮੀ ਝੰਡਾ ਲਹਿਰਾਉਣ ਦਾ ਰਸਮ ਸ਼੍ਰੀ ਕੁੰਦਨ ਲਾਲ ਮੀਣਾ ਚੀਫ਼ ਇੰਜੀਨੀਅਰ ਨੇ ਕੀਤੀ। ਇਸ ਸਮਾਰੋਹ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਮਾਡਲ ਹਾਈ ਸਕੂਲ, ਬੀ. ਬੀ. ਐਮ. ਬੀ. ਡੀ. ਈ. ਵੀ. ਸਕੂਲ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਸਰਵਹਿੱਤਕਾਰੀ ਵਿੱਦਿਆ ਮੰਦਰ ਆਦਿ ਸਕੂਲਾਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੀ ਭਾਵਨਾ ਲਬਰੇਜ਼ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਹਾਜਰ ਸੈਂਕੜੇ ਦਰਸ਼ਕਾਂ ਦਾ ਮਨ ਮੋਹ ਲਿਆ।

ਪਰਵਾਸੀ ਲੇਖਕ ਜਰਨੈਲ ਸੇਖਾ ਦੇ ਨਾਵਲ ‘ਵਿਗੋਚਾ’ ਤੇ ਹੋਈ ਗੋਸ਼ਟੀ

ਲੁਧਿਆਣਾ, 18 ਜਨਵਰੀ (ਹਰਬੀਰ ਭੰਵਰ) ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਨੇ ਅਦਾਰਾ ਮਾਸਿਕ ‘ਤ੍ਰਿਸ਼ੰਕੂ’ ਦੇ ਸਹਿਯੋਗਨਾਲ ਬੀਤੇ ਦਿਨ ਨਾਮਵਰ ਪਰਵਾਸੀ ਨਾਵਲਿਸਟ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਵਿਗੋਚਾ’ ’ਤੇ ਇਕ ਗੋਸ਼ਟੀਆਯੋਜਿਤ ਕੀਤੀ ਗਈ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਡਾ. ਜਗਬੀਰ ਸਿੰਘ, ਡਾ. ਦੀਪਕ ਮਨਮੋਹਨ ਸਿੰਘ, ਪ੍ਰੋ. ਨਿਰੰਜਨਤਸਨੀਮ, ਮੰਗਾ ਸਿੰਘ ਬਾਸੀ, ਕੇ. ਐਲ. ਗਰਗ ਅਤੇ ਅਮਰਜੀਤ ਸਿੰਘ ਗਰੇਵਾਲ ਸ਼ਾਮਿਲ ਹੋਏ। ਨਾਵਲ ਦੀ ਵਿਸ਼ਾ-ਵਸਤੂ,ਪਾਤਰਾਂ ਦੀ ਉਸਾਰੀ ਤੇ ਪੇਸ਼ਕਾਰੀ ਬਾਰੇ ਭਰਵੀਂ ਬਹਿਸ ਹੋਈ।ਆਪਣੇ ਪ੍ਰਧਾਨਗੀ ਭਾਸ਼ਨ ਵਿਚ ਪ੍ਰਸਿੱਧ ਵਿਦਵਾਨ ਤੇ ਆਲੋਚਕ ਡਾ. ਜਗਬੀਰ ਸਿੰਘ ਨੇ ਕਿਹਾ ਕਿ ਸ੍ਰੀ ਸੇਖਾ ਨੇ ਇਸਨਾਵਲ ਵਿਚ ਪੰਜਾਬੀਆਂ ਦੇ ਕੈਨੇਡਾ ਆਉਣ ਤੋਂ ਲੈ ਕੇ ਇਕ ਸਦੀ ਦੌਰਾਨ ਚਾਰ ਪੀੜ੍ਹੀਆਂ ਵਲੋਂ ਨਸਲਵਾਦ ਤੇ ਵਿਤਕਰੇ ਵਿਰੁੱਧਆਪਣੀ ਸਥਾਪਤੀ, ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਅਤੇ ਡਰੱਗ ਮਾਫੀਏ ਦੀ ਅੰਤਰ-ਰਾਸ਼ਟਰੀ ਤਸਕਰੀ ਨੂੰ ਬਹੁਤ ਖ਼ੂਬਸੂਰਤੀਨਾਲ ਬਿਆਨ ਕੀਤਾ ਹੈ। ਵਿਸ਼ਾ-ਵਸਤੂ, ਪਾਤਰਾਂ ਦੀ ਉਸਾਰੀ, ਪੇਸ਼ਕਾਰੀ ਤੇ ਸ਼ੈਲੀ ਬਹੁਤ ਢੁਕਵੀਂ ਹੈ। ਸਮੁੱਚੇ ਤੌਰ ’ਤੇ ਇਹ ਇਕਸਫ਼ਲ ਨਾਵਲ ਹੈ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਜਰਨੈਲ ਸੇਖਾ ਨੇ ਆਪਣੇ ਪਹਿਲੇ ਨਾਵਲਾਂ ‘ਦੁਨੀਆਂ ਕੈਸੀ ਹੋਈ’ ਅਤੇ‘ਭਗੌੜਾ’ ਵਾਂਗ ਕੈਨੇਡਾ ਵਿਚ ਪੰਜਾਬੀਆਂ ਦੇ ਪਰਵਾਸ ਕਰਨ ਅਤੇ ਜਨਜੀਵਨ ਨੂੰ ਸਫ਼ਲਤਾਪੂਰਬਕ ਪੇਸ਼ ਕੀਤਾ ਹੈ।ਇਸ ਨਾਵਲ ਬਾਰੇ ਆਪਣੇ ਪਰਚਿਆ ਵਿਚ ਡਾ. ਸੁਰਜੀਤ ਸਿੰਘ ਬਰਾੜ, ਡਾ. ਗੁਰਇਕਬਾਲ ਸਿੰਘ ਤੇ ਡਾ. ਬਲਵੰਤ ਸਿੰਘਸੰਧੂ ਨੇ ਨਾਵਲ ਦੇ ਵਿਸ਼ਾ ਵਸਤੂ, ਵੱਖ ਵੱਖ ਪਹਿਲੂਆਂ ਬਾਰੇ ਚਰਚਾ ਕਰਦਿਆ ਕਿਹਾ ਕਿ ਨਾਵਲ ਕੈਨੇਡਾ ਵਿਚ ਪਰਵਾਸ ਕਰਕੇ ਗਏਭਾਰਤੀਆਂ ਵਿਸ਼ੇ ਕਰ ਪੰਜਾਬੀਆਂ ਦੇ ਸਥਾਪਤ ਹੋਣ ਲਈ ਇਕ ਸਦੀ ਦੇ ਇਤਿਹਾਸ ਦਾ ਬਿਰਤਾਂਤ ਹੈ, ਜਿਸ ਵਿਚ ਉਨ੍ਹਾਂ ਨੂੰਨਸਲਵਾਦ ਤੇ ਵਿਤਕਰੇ ਕਾਰਨ ਬੜੀ ਜਦੋ-ਜਹਿਦ ਕਰਨੀ ਪਈ। ਭਾਵੇਂ ਬਹੁਤ ਥੋੜੇ ਗੋਰੇ ਨਸਲਵਾਦੀ ਹਨ, ਪਰ ਉਨ੍ਹਾਂ ਦਾਵਰਤਾਰਾ ਬਹੁਤ ਮੁਸ਼ਕਲਾਂ ਤੇ ਸਮੱਸਿਆਵਾਂ ਪੈਦਾ ਕਰਦਾ ਹੈ। ਨਸਲਵਾਦ ਹੁਣ ਵੀ ਜਾਰੀ ਹੈ, ਭਾਵੇਂ ਕਿ ਰੂਪ ਬਦਲਦੇ ਰਹੇ ਹਨ। ਇਸਵਿਚ ਕਾਮਾਗਾਟਾ ਮਾਰੂ ਕਾਂਡ, ਆਪਣੇ ਵਿਰਸੇ ਤੇ ਸਭਿਆਚਾਰ ਨੂੰ ਬਚਾਉਣ ਅਤੇ ਪੰਜਾਬ ਵਿਚ ਹੋ ਰਹੇ ਘਟਨਾਕ੍ਰਮ, ਆਜ਼ਾਦੀ ਦੀਲੜਾਈ ਤੇ ਪ੍ਰਾਪਤੀ, 1984 ਦੀਆਂ ਘਟਨਾਵਾਂ ਦਾ ਪਰਵਾਸੀ ਪੰਜਾਬੀਆਂ ਉਤੇ ਪਏ ਪ੍ਰਭਾਵ ਨੂੰ ਵੀ ਚਿਤਰਿਆ ਗਿਆ ਹੈ । ਡਰੱਗਮਾਫੀਆ ਜੋ ਅੰਤਰ-ਰਾਸ਼ਟਰੀ ਪੱਧਰ ’ਤੇ ਆਪਸ ਵਿਚ ਜੜਿਆ ਹੋਇਆ ਤਾਣਾਬਾਣਾ ਹੈ, ਵਿਚ ਪਰਵਾਸੀ ਪੰਜਾਬੀ ਨੌਜਵਾਨ ਫਸਜਾਂਦੇ ਹਨ ਅਤੇ ਚਾਹੁਣ ਦੇ ਬਾਵਜੂਦ ਨਿਕਲ ਨਹੀਂ ਸਕਦੇ ਨੂ ੰਵੀ ਉਘਾੜਿਆ ਗਿਆ ਹੈ। ਨਾਵਲ ਬਾਰੇ ਸਾਹਿਤ ਅਕਾਦਮੀਪੁਰਸਕਾਰ ਜੇਤੂ ਨਾਵਲਿਸਟ ਪ੍ਰੋ. ਨਿਰੰਜਨ ਤਸਨੀਮ, ਬਲਦੇਵ ਸਿੰਘ ਮੋਗਾ, ਕੇ.ਐਲ ਹਰਗ, ਪ੍ਰੋ. ਰਵਿੰਦਰ ਭੱਠਲ, ਡਾ. ਗੁਰਜੀਤਸਿੰਘ ਸੰਧੂ, ਅਮਰਜੀਤ ਸਿੰਘ ਗਰੇਵਾਲ, ਪਰਵਾਸੀ ਲੇਖਕ ਮੰਗਾ ਸਿੰਘ ਬਾਸੀ, ਹਰੀ ਸਿੰਘ ਤਾਤਲਾ ਨੇ ਵੀ ਆਪਣੇ ਵਿਚਾਰ ਪੇਸ਼ਕੀਤੇ।ਨਾਵਲਿਸਟ ਜਰਨੈਲ ਸੇਖਾ ਨੇ ਦਸਿਆ ਕਿ ਕੈਨੇਡਾ ਵਿਚ ਡਰੱਗ ਮਾਫੀਆ ਦੇ ਗੈਗਾਂ ਵਿਚ ਅਨੇਕਾਂ ਪੰਜਾਬੀ ਨੌਜਵਾਨ ਫਸਕੇ ਆਪਸੀ ‘ਗੈਂਗ ਵਾਰ’ ਵਿਚ ਮਾਰੇ ਗਏ ਹਨ। ਇਨ੍ਹਾਂ ਵਿਚ ਉਹ ਨੌਜਵਾਨ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਪੁਰਖਿਆਂ ਨੇ ਕੈਨੇਡਾ ਆਕੇਨਸਲਵਾਦ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲੰਬੀ ਜਦੋ ਜਹਿਦ ਕੀਤੀ, ਜਿੰਨ੍ਹਾਂ ਦਾ ਨਾਂਅ ਅੱਜ ਵੀ ਬੜੇ ਮਾਣ ਨਾਲ ਲਿਆਜਾਂਦਾ ਹੈ। ਨਾਵਲ ਲਿਖਣ ਲਈ ਉਨ੍ਹਾਂ ਨੇ ਲਗਭਗ ਸੈਂਕੜੇ ਵਿਅਕਤੀਆਂ ਨਾਲ ਗੱਲਬਾਤ ਕੀਤੀ ਹੈ। ਕਾਲਜ ਦੇ ਪ੍ਰਿੰਸੀਪਲਹਰਦਿਲਜੀਤ ਸਿੰਘ ਗੋਸਲ ਤੇ ਪ੍ਰਬੰਧਕੀ ਕਮੇਟੀ ਦੇ ਸਕੱਤਰ ਬਲਬੀਰ ਸਿੰਘ ਨੇ ਸ੍ਰੀ ਸੇਖਾ ਤੇ ਦੂਜੇ ਸਾਰੇ ਵਿਦਵਾਨਾਂ ਦਾ ਸਵਾਗਤ ਤੇਧੰਨਵਾਦ ਕੀਤਾ। ਉਨ੍ਹਾਂ ਵਲੋਂ ਸ੍ਰੀ ਸੇਖਾ ਨੂੰ ਇਕ ਸ਼ਾਲ ਤੇ ਸਿਮ੍ਰਤੀ ਚਿੰਨ੍ਹ ਦੇ ਕੇ ਸਨਾਮਾਨਿਤ ਵੀ ਕੀਤਾ ਗਿਆ। ਇਸ ਮੌਕੇ ’ਤੇ ਹੋਰਨਾਂਤੋਂ ਬਿਨਾਂ ਨਾਵਲਿਸਟ ਜਸਵੰਤ ਸਿੰਘ ਅਮਨ, ਨਛੱਤਰ ਸਿੰਘ ਬਰਾੜ, ਸਤੀਸ਼ ਗੁਲਾਟੀ, ਮਿੱਤਰ ਰਾਸ਼ਾ, ਪ੍ਰਿੰਸੀਪਲ ਸ਼ਿੰਦਰਪਾਲਸਿੰਘ, ਸਵੈਰਾਜ ਸੰਧੂ, ਪ੍ਰੋ. ਨਿਰਮਲ ਸਿੰਘ, ਪਰਮਜੀਤ ਕੌਰ ਨਿੱਜਰ, ਪਰਦੁਮਨ ਸਿੰਘ ਬੇਦੀ, ਹਰਬੀਰ ਸਿੰਘ ਭੰਵਰ, ਨਵਨੀਤ ਸਿੰਘਆਰਟਿਸਟ ਅਤੇ ਕਾਲਜ ਦੇ ਅਧਿਆਪਕ ਤੇ ਪ੍ਰਬੰਧਕੀ ਕਮੇਟੀ ਦੇ ਕਈ ਮੈਂਬਰ ਅਤੇ 100 ਦੇ ਕਰੀਬ ਵਿਦਿਆਰਥੀ ਹਾਜ਼ਰ ਸਨ।

ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜੀ: ਐਡਵੋਕੇਟ ਸਿੱਧੂ

ਤਲਵਾੜਾ, 16 ਜਨਵਰੀ: ਭਾਰਤ ਵਿੱਚ ਜਿਆਦਾ ਲੋਕ ਗਰੀਬ ਹਨ ਅਤੇ ਆਪਣੀ ਉਹਨਾਂ ਦੀ ਹਾਲਤ ਸੁਧਾਰਣ ਲਈ ਯੋਗ ਉਪਰਾਲੇ ਕਰਨ ਦੀ ਥਾਂ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਗਰੀਬ ਆਦਮੀ ਦੀ ਹਾਲਤ ਹੋਰ ਵੀ ਜਿਆਦਾ ਖਰਾਬ ਹੋ ਗਈ ਹੈ। ਕਿਉਂਕਿ ਇਸ ਵੇਲੇ ਜਿਸ ਤਰਾਂ ਮਹਿੰਗਾਈ ਰਾਤੋ ਰਾਤ ਵਧਦੀ ਜਾ ਰਹੀ ਹੈ ਉਸ ਨੇ ਲੋਕਾਂ ਦੀ ਕਮਰ ਹੀ ਤੋੜ ਕੇ ਰੱਖ ਦਿਤੀ ਹੈ। ਕੇਂਦਰ ਸਰਕਾਰ ਮਹਿੰਗਾਈ ਨੂੰ ਕਾਬੂ ਕਰਨ ਵਿਚ ਪੂਰੀ ਤਰਾਂ ਨਾਕਾਮ ਹੋ ਗਈ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਐਡਵੋਕੇਟ ਰਾਜਗੁਲਜਿੰਦਰ ਸਿੱਧੂ ਕੌਮੀ ਜਰਨਲ ਸਕੱਤਰ ਯੂਥ ਅਕਾਲੀ ਦਲ ਨੇ ਪ੍ਰੈਸ ਮਿਲਣੀ ਦੋਰਾਨ ਕੀਤਾ। ਉਹਨਾਂ ਕਿਹਾ ਕਿ ਕੁਝ ਦਿਨਾਂ ਵਿੱਚ ਮਹਿੰਗਾਈ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਅਤੇ ਇਹ ਗਲ ਜੋਰ ਦੇ ਕੇ ਆਖੀ ਕਿ ਜੇਕਰ ਕੇਂਦਰ ਸਰਕਾਰ ਮਹਿੰਗਾਈ ਨੂੰ ਕਾਬੂ ਕਰਨ ਵਿਚ ਅਸਫਲ ਹੈ ਜਿਸ ਕਰਕੇ ਉਹਨਾਂ ਨੂੰ ਨੈਤਿਕ ਤੌਰ ਤੇ ਅਸਤੀਫਾ ਦੇ ਦੇਣਾਂ ਚਾਹੀਦਾ ਹੈ। ਇਸ ਮੌਕੇ ਰਾਜ ਕੁਮਾਰ ਬਿੱਟੂ, ਸਰਬਜੀਤ ਡਡਵਾਲ, ਲਵਇੰਦਰ ਸਿੰਘ, ਮਲਕੀਤ ਸਿੰਘ, ਦਵਿੰਦਰ ਸਿੰਘ ਸੇਠੀ, ਰਮੇਸ਼ ਭੰਬੋਤਾ, ਤਾਰਾ ਬੰਸੀਆਂ ਅਤੇ ਵਿਵੇਕ ਰਾਜਾ ਹਾਜਰ ਸਨ।

ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ

ਤਲਵਾੜਾ, 17 ਜਨਵਰੀ: ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਅਤੇ ਬਜੁਰਗ ਸਿਆਸਤਦਾਨ ਜਯੋਤੀ ਬਸੂ ਤੇ ਅਕਾਲ ਚਲਾਣੇ ਤੇ ਪੰਜਾਬ ਸਰਕਾਰ ਨੇ ਸ਼ਰਧਾਂਜਲੀ ਵਜੋਂ 18 ਜਨਵਰੀ ਸੋਮਵਾਰ ਨੂੰ ਸਾਰੇ ਸਰਕਾਰੀ ਦਫ਼ਤਰ, ਵਿੱਦਿਅਕ ਸੰਸਥਾਨ ਤੇ ਅਦਾਰੇ ਬੰਦ ਰੱਖਣ ਦਾ ਐਲਾਨ ਕੀਤਾ ਹੈ।

ਸੰਘਰਸ਼ ਤੇਜ਼ ਕਰਨ ਦਾ ਐਲਾਨ

ਤਲਵਾੜਾ, 14 ਜਨਵਰੀ: ਬੇਰੁਜਗਾਰ ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਕੁਲਦੀਪ ਧੀਮਾਨ ਅਤੇ ਜਿਲ੍ਹਾ ਪ੍ਰਧਾਨ ਕ੍ਰਿਸ਼ਨ ਪ੍ਰਸਾਦ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ ਜਥੇਬੰਦੀ ਵੱਲੋਂ ਆਪਣੇ ਦੋ ਨੁਕਾਤੀ ਮੰਗ ਪੱਤਰ ਨੂੰ ਲਾਗੂ ਕਰਵਾਉਣ ਦੇ ਮੰਤਵ ਨਾਲ ਸੰਘਰਸ਼ ਤੇਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀਆਂ ਮੁੱਖ ਮੰਗਾਂ ਵਿਚ ਸਿੱਖਿਆ ਵਿਭਾਗ ਵਿਚ ਰੈਗੂਲਰ ਭਰਤੀ ਕਰਨਾ ਅਤੇ ਬਾਹਰਲੇ ਰਾਜਾਂ ਤੋਂ ਅਧਿਆਪਨ ਦੀ ਡਿਗਰੀ ਕਰਨ ਵਾਲੇ ਉਮੀਦਵਾਰਾਂ ਨੂੰ ਭਰਤੀ ਕਰਨ ਤੇ ਪਾਬੰਦੀ ਲਾਉਣਾ ਸ਼ਾਮਿਲ ਹਨ। ਉਨ੍ਹਾਂ ਗਿੱਦੜਬਾਹਾ ਵਿਖੇ ਬੇਰੁਜਗਾਰ ਅਧਿਆਪਕਾਂ ਤੇ ਜਲਤੋਪਾਂ ਅਤੇ ਲਾਠੀਚਾਰਜ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਹੱਕ ਸੱਚ ਦੀ ਲੜਾਈ ਨੂੰ ਇਸ ਤਰਾਂ ਦਬਾਇਆ ਨਹੀਂ ਜਾ ਸਕਦਾ। ਇਸ ਮੌਕੇ ਉਨ੍ਹਾਂ ਦੇ ਨਾਲ ਤਜਿੰਦਰ ਸਿੰਘ, ਰਵੀ ਢੀਂਗਰਾ, ਸੁਖਵਿੰਦਰ ਸਿੰਘ, ਜੁਗਿੰਦਰ ਸਿੰਘ, ਸੁਖਦੇਵ ਸਿੰਘ, ਹਰੀਸ਼ ਚੰਦਰ ਆਦਿ ਵੀ ਹਾਜਰ ਸਨ।

ਪੰਜਾਬ ਸਰਕਾਰ ਰਾਜ ਦੇ ਸਮੁੱਚੇ ਵਿਕਾਸ ਲਈ ਵਚਨਬੱਧ: ਸਾਹੀ

ਤਲਵਾੜਾ, 14 ਜਨਵਰੀ: ਰਾਜ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਇਸ ਮੰਤਵ ਲਈ ਪੂਰੀ ਤਨਦੇਹੀ ਨਾਲ ਰਾਜ ਦੇ ਆਰਥਿਕ ਢਾਂਚੇ ਨੂੰ ਪੈਰਾਂ ਤੇ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ ਨੇ ਇੱਥੇ ਲਾਗਲੇ ਪਿੰਡ ਭੰਬੋਤਾੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹ ਇੱਥੇ ਬੀਤੇ ਸਾਲ ¦ਮੀ ਬਿਮਾਰੀ ਮਗਰੋਂ ਸਵਰਗਵਾਸ ਹੋਏ ਵਿਜੇ ਕੁਮਾਰ ਦੇ ਪਰਿਵਾਰ ਨੂੰ ਕਰੀਬ ਛੇ ਲੱਖ ਰੁਪਏ ਦੇ ਚੈੱਕ ਦੇਣ ਲਈ ਉਸਦੇ ਘਰ ਪੁੱਜੇ ਸਨ ਅਤੇ ਇਸ ਮੌੇਕੇ ਵਿਜੇ ਕੁਮਾਰ ਦੀ ਗਰੈਚੁਟੀ ਆਦਿ ਨਾਲ ਸਬੰਧਤ ਇਹ ਚੈ¤ਕ ਉਨ੍ਹਾਂ ਮ੍ਰਿਤਕ ਦੀ ਪਤਨੀ ਸ਼੍ਰੀਮਤੀ ਆਸ਼ਾਦੀਪ ਅਤੇ ਪੁੱਤਰ ਵਿਪਨ ਕੁਮਾਰ ਨੂੰ ਸੌਂਪੇ। ਸ. ਸਾਹੀ ਨੇ ਕਿਹਾ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਵੱਲੋਂ ਹਰ ਪੱਧਰ ਤੇ ਵਿਆਪਕ ਯੋਜਨਾਬੰਦੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਮੌੇਕੇ ਉਨ੍ਹਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਅਸ਼ੋਕ ਸੱਭਰਵਾਲ ਬਲਾਕ ਭਾਜਪਾ ਪ੍ਰਧਾਨ, ਦਲਜੀਤ ਜੀਤੂ ਚੇਅਰਮੈਨ ਬਲਾਕ ਸੰਮਤੀ ਤਲਵਾੜਾ, ਦੇਵ ਰਾਜ ਪੰਚ, ਸ਼੍ਰੀ ਰਾਮ ਪੱਲੀ, ਮਾਸਟਰ ਮੇਲਾ ਸਿੰਘ, ਅਨੀਤਾ ਪੰਚ, ਵਿਜੇ ਪੰਚ, ਪ੍ਰਸਾਦੀ ਰਾਮ, ਬਲਬੀਰ ਪੰਚ ਆਦਿ ਸਮੇਤ ਪਿੰਡ ਦੇ ਕਈ ਮੁਹਤਬਰ ਵਿਅਕਤੀ ਹਾਜਰ ਸਨ।

ਜੇ. ਈ. ਦੀ ਕਾਰ ਨਹਿਰ ਵਿਚੋਂ ਕੱਢੀ, ਦੋ ਲਾਸ਼ਾਂ ਅਜੇ ਵੀ ਲਾਪਤਾ

ਤਲਵਾੜਾ, 5 ਜਨਵਰੀ: ਇੱਥੇ ਬੀਤੇ ਦਿਨ 2 ਜਨਵਰੀ ਦੀ ਸ਼ਾਮ ਨੂੰ ਗੁਰਦੇਵ ਸਿੰਘ ਢਿੱਲੋਂ ਜੇ. ਈ. ਅਤੇ ਉਨ੍ਹਾਂ ਦਾ ਸਾਰਾ ਪਰਿਵਾਰ ਕਾਰ ਸਮੇਤ ਸ਼ਾਹ ਨਹਿਰ ਬੈਰਾਜ ਨੇੜੇ ਨਹਿਰ ਵਿਚ ਡਿੱਗਣ ਦੀ ਖ਼ਬਰ ਨੇ ਪੂਰੇ ਇਲਾਕੇ ਨੂੰ ਸੋਗਮਈ ਬਣਾ ਦਿੱਤਾ। ਢਿੱਲੋਂ ਦੀ ਪਤਨੀ ਦੀ ਲਾਸ਼ ਤਾਂ ਉਸੇ ਸ਼ਾਮ ਹੀ ਨਹਿਰ ਵਿਚ ਤੈਰਦੀ ਹੋਈ ਕੱਢ ਲਈ ਗਈ ਪਰੰਤੂ ਢਿੱਲੋਂ ਅਤੇ ਉਨ੍ਹਾਂ ਦੇ ਤਿੰਨ ਬੱਚੇ ਜਿਨ੍ਹਾਂ ਵਿਚ ਇਕ ਬੇਟੀ ਅਤੇ ਦੋ ਪੁੱਤਰ ਸ਼ਾਮਿਲ ਹਨ ਬਾਰੇ ਕੁਝ ਵੀ ਅਤਾ ਪਤਾ ਨਹੀਂ ਲੱਗਾ। ਅਗਲੀ ਸਵੇਰ ਵੱਡੇ ਲੜਕੇ ਦੀ ਲਾਸ਼ ਵੀ ਨਹਿਰ ਵਿੱਚੋਂ ਮਿਲ ਗਈ। ਬੀ. ਬੀ. ਐਮ. ਬੀ. ਵੱਲੋਂ ਆਪਣੇ ਇਸ ਕਰਮਚਾਰੀ ਦੇ ਪਰਿਵਾਰ ਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਨੰਗਲ ਤੋਂ ਵੀ ਗੋਤਾਖ਼ੋਰ ਮੰਗਵਾਏ ਗਏ ਜਿਨ੍ਹਾਂ ਰਾਤ ਦਿਨ ਇਕ ਕਰਕੇ ਕੱਲ੍ਹ ਦੁਪਹਿਰੇ ਆਖਿਰਕਾਰ ਨਹਿਰ ਵਿਚੋਂ ਮੌਤ ਦੀ ਇਸ ਕਾਰ ਨੂੰ ਲੱਭ ਹੀ ਲਿਆ। ਕਾਰ ਵਿਚ ਕੇਵਲ ਸ. ਢਿੱਲੋਂ ਦੀ ਲਾਸ਼ ਫਸੀ ਹੋਈ ਸੀ ਜਦਕਿ ਉਨ੍ਹਾਂ ਦੇ ਇਕ ਬੇਟਾ ਅਤੇ ਬੇਟੀ ਦਾ ਅਜੇ ਤੱਕ ਵੀ ਕੋਈ ਪਤਾ ਨਹੀਂ ਲਗ ਸਕਿਆ। ਜਦੋਂ ਨਹਿਰ ਵਿਚੋਂ ਲਾਸ਼ਾਂ ਦੀ ਭਾਲ ਜਾਰੀ ਸੀ ਤਾਂ ਐਨ ਓਸੇ ਵੇਲੇ ਪੁਲਿਸ ਵੱਲੋਂ ਮਾਮਲੇ ਦੀ ਛਾਣਬੀਣ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਸੀ। ਸੂਤਰਾਂ ਅਨੁਸਾਰ ਪੁਲਿਸ ਨੇ ਇਸ ਸਬੰਧੀ ਸ. ਢਿੱਲੋਂ ਵੱਲੋਂ ਮਰਨ ਤੋਂ ਪਹਿਲਾਂ ਕੀਤੀਆਂ ਕਾਲਾਂ ਅਤੇ ਐਸ. ਐਮ. ਐਸ.ਇਕੱਤਰ ਜਾਣਕਾਰੀ, ਆਪਣੇ ਅਫ਼ਸਰ ਤੇ ਲਾਏ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਆਦਿ ਦੇ ਆਧਾਰ ਤੇ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸੂਤਰਾਂ ਅਨੁਸਾਰ ਬੀ. ਬੀ. ਐਮ. ਬੀ. ਅਧਿਕਾਰੀਆਂ ਨੂੰ ਤਫ਼ਤੀਸ਼ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)