ਤਲਵਾੜਾ, 5 ਜਨਵਰੀ: ਇੱਥੇ ਬੀਤੇ ਦਿਨ 2 ਜਨਵਰੀ ਦੀ ਸ਼ਾਮ ਨੂੰ ਗੁਰਦੇਵ ਸਿੰਘ ਢਿੱਲੋਂ ਜੇ. ਈ.

ਅਤੇ ਉਨ੍ਹਾਂ ਦਾ ਸਾਰਾ ਪਰਿਵਾਰ ਕਾਰ ਸਮੇਤ ਸ਼ਾਹ ਨਹਿਰ ਬੈਰਾਜ ਨੇੜੇ ਨਹਿਰ ਵਿਚ ਡਿੱਗਣ ਦੀ ਖ਼ਬਰ ਨੇ ਪੂਰੇ ਇਲਾਕੇ ਨੂੰ ਸੋਗਮਈ ਬਣਾ ਦਿੱਤਾ। ਢਿੱਲੋਂ ਦੀ ਪਤਨੀ ਦੀ ਲਾਸ਼ ਤਾਂ ਉਸੇ ਸ਼ਾਮ ਹੀ ਨਹਿਰ ਵਿਚ ਤੈਰਦੀ ਹੋਈ ਕੱਢ ਲਈ ਗਈ ਪਰੰਤੂ ਢਿੱਲੋਂ ਅਤੇ ਉਨ੍ਹਾਂ ਦੇ ਤਿੰਨ ਬੱਚੇ ਜਿਨ੍ਹਾਂ ਵਿਚ ਇਕ ਬੇਟੀ ਅਤੇ ਦੋ ਪੁੱਤਰ ਸ਼ਾਮਿਲ ਹਨ ਬਾਰੇ ਕੁਝ ਵੀ ਅਤਾ ਪਤਾ ਨਹੀਂ ਲੱਗਾ। ਅਗਲੀ ਸਵੇਰ ਵੱਡੇ ਲੜਕੇ ਦੀ ਲਾਸ਼ ਵੀ ਨਹਿਰ ਵਿੱਚੋਂ ਮਿਲ ਗਈ। ਬੀ. ਬੀ. ਐਮ. ਬੀ. ਵੱਲੋਂ ਆਪਣੇ ਇਸ ਕਰਮਚਾਰੀ ਦੇ ਪਰਿਵਾਰ ਦੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਨੰਗਲ ਤੋਂ ਵੀ ਗੋਤਾਖ਼ੋਰ ਮੰਗਵਾਏ ਗਏ ਜਿਨ੍ਹਾਂ ਰਾਤ ਦਿਨ ਇਕ ਕਰਕੇ ਕੱਲ੍ਹ ਦੁਪਹਿਰੇ ਆਖਿਰਕਾਰ ਨਹਿਰ ਵਿਚੋਂ ਮੌਤ ਦੀ ਇਸ ਕਾਰ ਨੂੰ ਲੱਭ ਹੀ ਲਿ

ਆ। ਕਾਰ ਵਿਚ ਕੇਵਲ ਸ. ਢਿੱਲੋਂ ਦੀ ਲਾਸ਼ ਫਸੀ ਹੋਈ ਸੀ ਜਦਕਿ ਉਨ੍ਹਾਂ ਦੇ ਇਕ ਬੇਟਾ ਅਤੇ ਬੇਟੀ ਦਾ ਅਜੇ ਤੱਕ ਵੀ ਕੋਈ ਪਤਾ ਨਹੀਂ ਲਗ ਸਕਿਆ। ਜਦੋਂ ਨਹਿਰ ਵਿਚੋਂ ਲਾਸ਼ਾਂ ਦੀ ਭਾਲ ਜਾਰੀ ਸੀ ਤਾਂ ਐਨ ਓਸੇ ਵੇਲੇ ਪੁਲਿਸ ਵੱਲੋਂ ਮਾਮਲੇ ਦੀ ਛਾਣਬੀਣ ਵੀ ਤੇਜ਼ੀ ਨਾਲ ਕੀਤੀ ਜਾ ਰਹੀ ਸੀ। ਸੂਤਰਾਂ ਅਨੁਸਾਰ ਪੁਲਿਸ ਨੇ ਇਸ ਸਬੰਧੀ ਸ. ਢਿੱਲੋਂ ਵੱਲੋਂ ਮਰਨ ਤੋਂ ਪਹਿਲਾਂ ਕੀਤੀਆਂ ਕਾਲਾਂ ਅਤੇ ਐਸ. ਐਮ. ਐਸ.ਇਕੱਤਰ ਜਾਣਕਾਰੀ, ਆਪਣੇ ਅਫ਼ਸਰ ਤੇ ਲਾਏ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਆਦਿ ਦੇ ਆਧਾਰ ਤੇ ਧਾਰਾ 306 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸੂਤਰਾਂ ਅਨੁਸਾਰ ਬੀ. ਬੀ. ਐਮ. ਬੀ. ਅਧਿਕਾਰੀਆਂ ਨੂੰ ਤਫ਼ਤੀਸ਼ ਵਿਚ ਸ਼ਾਮਿਲ ਕੀਤਾ ਜਾ ਸਕਦਾ ਹੈ।
No comments:
Post a Comment