ਖੁੰਬਾਂ ਦੀ ਕਾਸ਼ਤ ਬਾਰੇ ਕਿਸਾਨ ਸਿਖਲਾਈ ਕੈਂਪ ਲਗਾਏ

ਤਲਵਾੜਾ, 29 ਨਵੰਬਰ: ਬਾਗਵਾਨੀ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਬਲਾਕ ਤਲਵਾੜਾ ਵਿਚ ਕਿਸਾਨਾਂ ਨੂੰ ਖੁੰਬਾਂ ਦੀ ਖੇਤੀ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਦੇ ਮੰਤਵ ਨਾਲ ਵਿਸ਼ੇਸ਼ ਕਿਸਾਨ ਸਿਖਲਾਈ ਕੈਂਪ ਲਗਾਏ ਗਏ। ਇਸ ਸਬੰਧੀ ਇੱਥੇ ਜਾਣਕਾਰੀ ਦਿੰਦੇ ਹੋਏ ਬਲਾਕ ਬਾਗਵਾਨੀ ਵਿਕਾਸ ਅਫ਼ਸਰ ਡਾ. ਮੁਖਤਿਆਰ ਸਿੰਘ ਨੇ ਦੱਸਿਆ ਕਿ ਪਿੰਡ ਘਗਵਾਲ ਅਤੇ ਰਾਮਗੜ੍ਹ ਵਿਖੇ ਲਗਾਏ ਇਹਨਾਂ ਕੈਂਪਾਂ ਦੌਰਾਨ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਕੌਮੀ ਬਾਗਵਾਨੀ ਮਿਸ਼ਨ ਵੱਲੋਂ ਕਿਸਾਨਾਂ ਨੂੰ ਨਵੇਂ ਬਾਗ ਲਗਾਉਣ ਤੇ 75 ਫ਼ੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਬਜੀਆਂ ਨੂੰ ਜਹਿਰ ਰਹਿਤ ਰੱਖਣ ਅਤੇ ਨੈ¤ਟ ਹਾਉਸ ਭਾਵ ਜਾਲੀਨੁਮਾ ਘਰਾਂ ਦੇ ਅੰਦਰ ਖੇਤੀ ਕਰਨ ਆਦਿ ਜਾਣਕਾਰੀ ਦਿੱਤੀ। ਵਿਸ਼ਾ ਮਾਹਿਰ ਡਾ. ਗੁਰਿੰਦਰ ਸਿੰਘ ਬਾਜਵਾ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਖੁੰਬਾਂ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੰਦਿਆਂ ਖੇਤੀ ਦਾ ਸਮਾਂ, ਕਿਸਮਾਂ, ਢੰਗ ਅਤੇ ਰੋਜਾਨਾਂ ਜਿੰਦਗੀ ਵਿਚ ਮਹੱਤਤਾ ਬਾਰੇ ਭਰਪੂਰ ਚਾਨਣਾ ਪਾਇਆ। ਇਸ ਮੌਕੇ ਸ਼੍ਰੀਮਤੀ ਕਮਲਾ ਦੇਵੀ ਸਰਪੰਚ, ਰਣਜੀਤ ਸਿੰਘ, ਰਕੇਸ਼ ਸ਼ਰਮਾ ਪੰਚ ਰਾਗਗੜ੍ਹ, ਸ਼੍ਰੀਮਤੀ ਸੋਮਾ ਦੇਵੀ ਸਰਪੰਚ ਘਘਵਾਲ, ਸ਼੍ਰੀਮਤੀ ਸਿਮਰਨਜੀਤ ਕੌਰ ਸਰਪੰਚ ਜੁਗਿਆਲ ਵਿਸ਼ੇਸ਼ ਤੌਰ ਤੇ ਹਾਜਰ ਸਨ।

ਪ. ਸ. ਸ. ਫ. ਅਹੁਦੇਦਾਰਾਂ ਦੀ ਚੋਣ

ਤਲਵਾੜਾ, 25 ਨਵੰਬਰ: ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ ਦੇ ਬਲਾਕ ਤਲਵਾੜਾ ਯੂਨਿਟ ਦੀ ਚੋਣ ਇੱਥੇ ਸੀਨੀਅਰ ਆਗੂਆਂ ਸ਼੍ਰੀ ਸ਼ਿਵ ਕੁਮਾਰ ਸ਼ਰਮਾ, ਬਲਵੀਰ ਸਿੰਘ ਸੈਣੀ ਅਤੇ ਸੁਖਦੇਵ ਸਿੰਘ ਜਾਜਾ ਤੇ ਅਮਰਜੀਤ ਸਿੰਘ ਕਾਨੂੰਗੋ ਦੀ ਦੇਖ ਰੇਖ ਹੋਈ ਜਿਸ ਵਿਚ ਸਰਵਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਇਸ ਪ੍ਰਕਾਰ ਕੀਤੀ ਗਈ। ਪ੍ਰਧਾਨ ਸ਼੍ਰੀ ਗੁਰਦੇਵ ਸਿੰਘ ਰਾਣਾ, ਸੀਨੀਅਰ ਮੀਤ ਪ੍ਰਧਾਨ ਸ. ਦਰਸ਼ਨ ਸਿੰਘ ਆਈ. ਟੀ. ਆਈ., ਯਸ਼ਪਾਲ ਸਿੰਘ ਜੀ. ਟੀ. ਯੂ, ਜਸਵੀਰ ਸਿੰਘ ਬੀ. ਐੱਡ. ਫਰੰਟ ਅਤੇ ਉਪ ਪ੍ਰਧਾਨ ਸ਼੍ਰੀ ਪਰਵਿੰਦਰ ਸਿੰਘ, ਪਰਮਿੰਦਰ ਕੌਰ, ਅਮਿਤ ਸ਼ਰਮਾ, ਦਵਿੰਦਰ ਸਿੰਘ, ਰੁਲੀਆ ਸਿੰਘ ਅਤੇ ਮੋਹਨ ਲਾਲ ਨੂੰ ਬਣਾਇਆ ਗਿਆ। ਜਨਰਲ ਸਕੱਤਰ ਸ਼੍ਰੀ ਰਾਜੀਵ ਕੁਮਾਰ ਅਤੇ ਜੁਆਇੰਟ ਸਕੱਤਰ ਨਰਦੇਵ ਸਿੰਘ, ਵਿਜੈ ਕੁਮਾਰ, ਰੀਨਾ ਡੋਗਰਾ, ਵਿੱਤ ਸਕੱਤਰ ਵਿਆਸ ਦੇਵ, ਸਹਾਇਕ ਵਿੱਤ ਸਕੱਤਰ ਅਸ਼ੋਕ ਕੁਮਾਰ ਅਤੇ ਇੰਦਰਜੀਤ ਝਰੇੜਾ। ਪ੍ਰੈ¤ਸ ਸਕੱਤਰ ਸੱਤ ਪ੍ਰਕਾਸ਼ ਅਤੇ ਸਹਾਇਕ ਪ੍ਰੈੱਸ ਸਕੱਤਰ ਤਰਲੋਕ ਸਿੰਘ ਅਤੇ ਦਵਿੰਦਰ ਰਾਣਾ ਚੁਣੇ ਗਏ।

ਬਲਾਕ ਪੱਧਰੀ ਕੁਇਜ ਮੁਕਾਬਲਾ

ਤਲਵਾੜਾ, 19 ਨਵੰਬਰ: ਡਾਇਰੈਕਟਰ ਜਨਰਲ ਸਕੂਲ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਦੇ ਹੁਕਮਾਂ ਤੇ ਜਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਸਰਵ ਸਿੱਖਿਆ ਮੁਹਿੰਮ ਤਹਿਤ ਬਲਾਕ ਤਲਵਾੜਾ ਦੇ ਸਕੂਲਾਂ ਦਾ ਸਾਇੰਸ ਤੇ ਮੈਥ ਕੁਇਜ ਮੁਕਾਬਲਾ ਸਰਕਾਰੀ ਸਕੂਲ ਸੈਕਟਰ ਤਿੰਨ ਵਿਖੇ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਪਲਾਹੜ ਦੇ ਨੈਨਸੀ ਬਾਲਾ, ਪੂਨਮ ਅਤੇ ਰਾਜੇਸ਼ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਜਦਕਿ ਦੂਜਾ ਸਥਾਨ ਸਰਕਾਰੀ ਹਾਈ ਸਕੂਲ ਚਮੂਹੀ ਦੀ ਟੀਮ ਰੋਹਿਤ ਕੁਮਾਰ, ਗੁਰਪ੍ਰੀਤ ਸਿੰਘ ਅਤੇ ਰਕੇਸ਼ ਕੁਮਾਰ ਨੇ ਪ੍ਰਾਪਤ ਕੀਤਾ। ਇਹ ਜਾਣਕਾਰੀ ਸ਼੍ਰੀ ਵਿਕਰਮ ਸਿੰਘ ਅਤੇ ਸ਼੍ਰੀ ਯੋਗੇਸ਼ ਵੱਲੋਂ ਦਿੱਤੀ ਗਈ।

ਹਾਈ ਸਕੂਲ ਜੋਨ ਤਲਵਾੜਾ ਦੇ ਟੂਰਨਾਮੈਂਟ

ਤਲਵਾੜਾ, 19 ਨਵੰਬਰ: ਬੱਚਿਆਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਮੰਤਵ ਨਾਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਇੱਥੇ ਜੋਨ ਤਲਵਾੜਾ ਦੇ ਤਿੰਨ ਦਿਨਾ ਹਾਈ ਸਕੂਲ ਟੂਰਨਾਮੈਂਟ ਅੰਡਰ 17 ਕਰਵਾਏ ਗਏ ਜਿਸ ਵਿਚ ਐਥਲੈਟਿਕਸ ਵਿਚ ਓਵਰ ਆਲ ਟਰਾਫ਼ੀ ਸਰਕਾਰੀ ਹਾਈ ਸਕੂਲ ਚੰਗੜਵਾਂ ਤੇ ਰਨਰ ਅੱਪ ਟਰਾਫ਼ੀ ਸਰਕਾਰੀ ਹਾਈ ਸਕੂਲ ਪਲਾਹੜ ਨੇ ਹਾਸਿਲ ਕੀਤੀ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੀ ਮੁੱਖ ਅਧਿਆਪਕ ਸ਼੍ਰੀਮਤੀ ਊਸ਼ਾ ਚੌਧਰੀ ਅਤੇ ਸਰਕਾਰੀ ਹਾਈ ਸਕੂਲ ਪਲਾਹੜ ਦੇ ਮੁੱਖ ਅਧਿਆਪਕ ਸ਼੍ਰੀ ਵਿਕਰਮ ਸਿੰਘ ਨੇ ਅਦਾ ਕੀਤੀ। ਇਸ ਮੌਕੇ ਖੇਡ ਕੁਆਰਡੀਨੇਟਰ ਦਵਿੰਦਰਪਾਲ ਸਿੰਘ, ਕੁਲਵੰਤ ਸਿੰਘ, ਤਰਸੇਮ ਸਿੰਘ, ਸੂਰਜ ਪ੍ਰਕਾਸ਼ ਹਾਜੀਪੁਰ, ਸੁਰਿੰਦਰ ਪਲਾਹੜ, ਗੁਰਪਾਲ ਸਿੰਘ ਚੰਗੜਵਾਂ, ਰਾਜ ਭੁਪਿੰਦਰ ਸਿੰਘ ਸੈਣੀ, ਵਿਕਾਸ ਮਹਾਜਨ ਬਹਿ ਲੱਖਣ, ਗੁਰਦੇਵ ਸਿੰਘ ਸੀਪਰੀਆਂ, ਨਰਿੰਦਰ ਮੰਡ ਬਾੜੀ, ਕੰਚਨ ਲਤਾ ਪਲਾਹੜ, ਹਰਮੇਸ਼ ਠਾਕੁਰ ਤਲਵਾੜਾ ਆਦਿ ਹਾਜਰ ਸਨ। ਟੂਰਨਾਮੈਂਟ ਦੇ ਵਿਚ ਜੇਤੂ ਟੀਮਾਂ ਦੀ ਸਥਿਤੀ ਇਸ ਪ੍ਰਕਾਰ ਰਹੀ: ਕਬੱਡੀ ਲੜਕੇ ਵਿਚ ਸ. ਹ. ਸਕੂਲ ਬਾੜੀ ਨੇ ਪਹਿਲਾ ਅਤੇ ਸ. ਹ. ਸਕੂਲ ਬਹਿਲੱਖਣ ਨੇ ਦੂਜਾ ਸਥਾਨ ਹਾਸਿਲ ਕੀਤਾ ਜਦਕਿ ਲੜਕੀਆਂ ਵਿਚ ਸ. ਹ. ਸਕੂਲ ਸੀਪਰੀਆਂ ਨੇ ਪਹਿਲਾ ਅਤੇ ਸ. ਹ. ਸਕੂਲ ਹਾਜੀਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋ ਖੋ ਲੜਕਿਆਂ ਵਿਚ ਸ. ਹ. ਸਕੂਲ ਅਮਰੋਹ ਨੇ ਪਹਿਲਾ ਅਤੇ ਸ. ਹ. ਸਕੂਲ ਪਲਾਹੜ ਨੇ ਦੂਜਾ ਸਥਾਨ ਹਾਸਿਲ ਕੀਤਾ ਜਦਕਿ ਖੋ ਖੋ ਲੜਕੀਆਂ ਵਿਚ ਸ. ਹ. ਸਕੂਲ ਅਮਰੋਹ ਨੇ ਪਹਿਲਾ ਅਤੇ ਸ. ਹ. ਸਕੂਲ ਪਲਾਹੜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਲੜਕੇ ਵਿਚ ਸ. ਹ. ਸਕੂਲ ਬੇੜਿੰਗ ਪਹਿਲੇ ਅਤੇ ਸ. ਹ. ਸਕੂਲ ਚੰਗੜਵਾਂ ਦੂਜੇ ਸਥਾਨ ਤੇ ਰਹੇ। ਹੈਂਡਬਾਲ ਲੜਕੇ ਵਿਚ ਪਬਲਿਕ ਹਾਈ ਸਕੂਲ ਤਲਵਾੜਾ ਨੇ ਪਹਿਲਾ ਅਤੇ ਸ. ਹ. ਸਕੂਲ ਸੀਪਰੀਆਂ ਨੇ ਦੂਜਾ ਸਥਾਨ ਹਾਸਿਲ ਕੀਤਾ। ਹੈਂਡਬਾਲ ਲੜਕੀਆਂ ਵਿਚ ਪਬਲਿਕ ਹਾਈ ਸਕੂਲ ਤਲਵਾੜਾ ਪਹਿਲੇ ਸਥਾਨ ਤੇ ਅਤੇ ਸ. ਹ. ਸਕੂਲ ਪਲਾਹੜ ਦੂਜੇ ਸਥਾਨ ਤੇ ਰਹੇ। ਫੁੱਟਬਾਲ ਲੜਕੇ ਵਿਚ ਸ. ਹ. ਸਕੂਲ ਪਲਾਹੜ ਜੇਤੂ ਅਤੇ ਪਬਲਿਕ ਹਾਈ ਸਕੂਲ ਤਲਵਾੜਾ ਰਨਰ ਅੱਪ ਰਹੇ। ਕ੍ਰਿਕਟ ਵਿਚ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਜੇਤੂ ਅਤੇ ਸ. ਹ. ਸਕੂਲ ਪਲਾਹੜ ਰਨਰ ਅੱਪ ਰਹੇ। ਬੈੱਡਮਿੰਟਨ ਲੜਕੇ ਵਿਚ ਸ. ਹ. ਸਕੂਲ ਪਲਾਹੜ ਨੇ ਪਹਿਲਾ ਅਤੇ ਸ. ਮਾਡਲ ਹਾਈ ਸਕੂਲ ਤਲਵਾੜਾ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਬੈ¤ਡਮਿੰਟਨ ਲੜਕੀਆਂ ਦੇ ਮੁਕਾਬਲੇ ਵਿਚ ਸ. ਹ. ਸਕੂਲ ਪਲਾਹੜ ਨੇ ਸ. ਹ. ਸਕੂਲ ਬਹਿਲੱਖਣ ਨੂੰ ਹਰਾਇਆ।

ਅਕਾਲੀ ਦਲ ਸਰਕਲ ਤਲਵਾੜਾ ਦੀ ਮੀਟਿੰਗ

ਤਲਵਾੜਾ, 19 ਨਵੰਬਰ: ਇੱਥੇ ਸਬੰਧੀ ਸਰਕਲ ਦੀ ਇੱਕ ਵਿਸ਼ੇਸ਼ ਮੀਟਿੰਗ ਸਰਕਲ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਤਾਰਾ ਸਿੰਘ ਬੰਸੀਆ, ਹਰਜੀਤ ਸਿੰਘ ਨੰਬਰਦਾਰ ਝਰੇੜਾ, ਨਰੇਸ਼ ਧਰਮਪੁਰ, ਸਰਬਜੀਤ ਡਡਵਾਲ, ਰਮਨ ਗੋਲਡੀ, ਰਾਜ ਕੁਮਾਰ ਬਿੱਟੂ, ਦਵਿੰਦਰ ਸੇਠੀ, ਪ੍ਰਸ਼ਾਂਤ ਵਰਮਾ, ਚੌਧਰੀ ਅਮਰ, ਚੌਧਰੀ ਦਿਆਲ, ਰਾਜਾ ਭੂਪੀ, ਹਰਵਿੰਦਰ ਬਡਿਆਲ, ਰਮੇਸ਼ ਭੰਬੋਤਾ, ਸ਼ਾਮ ਸੁੰਦਰ ਸ਼ਰਮਾ ਆਦਿ ਨੇ ਸੰਬੋਧਨ ਕੀਤਾ। ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀ ਸਮੁੱਚੀ ਨੁਹਾਰ ਬਦਲ ਕੇ ਸੂਬੇ ਨੂੰ ਆਧੁਨਿਕ ਲੀਹਾਂ ਤੇ ਲਿਆਉਣ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਸਦਕਾ ਰਾਜ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਬੁਨਿਆਦੀ ਢਾਂਚੇ ਨੂੰ ਮਜਬੂਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਾਈ ਕਮਾਨ ਵੱਲੋਂ ਹੁਸ਼ਿਆਰਪੁਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਜੋਂ ਸ. ਹਰਜਿੰਦਰ ਸਿੰਘ ਧਾਮੀ ਵਰਗੇ ਅਗਾਂਹਵਧੂ ਆਗੂ ਨੂੰ ਜਿੰਮੇਵਾਰੀ ਸੌਂਪ ਕੇ ਲੋਕ ਹਿਤੈਸ਼ੀ ਸੋਚ ਦਾ ਪ੍ਰਪੱਕ ਸਬੂਤ ਦਿੱਤਾ ਹੈ ਅਤੇ ਉਥੇ ਜਿਲ੍ਹਾ ਪ੍ਰਧਾਨ ਸ. ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਵੱਲੋਂ ਵੀ ਪੂਰੇ ਜਿਲ੍ਹੇ ਨੂੰ ਇੱਕਜੁਟ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ‘ਰਾਜ ਨਹੀਂ ਸੇਵਾ’ ਦੇ ਉਦੇਸ਼ ਨੂੰ ਦ੍ਰਿੜਤਾ ਨਾਲ ਪੂਰਾ ਕੀਤਾ ਜਾ ਰਿਹਾ ਹੈ।

ਤਲਵਾੜਾ ਦੀ ਟੀਮ ਨੇ ਪੰਜਾਬ ਪੱਧਰੀ ਕੁਇਜ ਮੁਕਾਬਲਾ ਜਿੱਤਿਆ

ਤਲਵਾੜਾ, 16 ਨਵੰਬਰ: ਦੇਸ਼ ਭਗਤ ਯਾਦਗਾਰ ਹਾਲ ਵਿਚ ਗਦਰੀ ਬਾਬਿਆਂ ਦੇ ਮੇਲੇ ਵਿਚ ਜੋ ਸੂਬਾ ਪੱਧਰੀ ਕੁਇਜ ਮੁਕਾਬਲਾ ਕਰਵਾਇਆ ਗਿਆ ਉਹ ਮਲਿਕਾ ਮੰਡ ਅਤੇ ਸਰਕਾਰੀ ਕਾਲਜ ਤਲਵਾੜਾ ਦੇ ਨਰੇਸ਼ ਕੁਮਾਰ ਤੇ ਸੁਰਜੀਤ ਕੁਮਾਰ ਦੀ ਸਾਂਝੀ ਟੀਮ ਨੇ ਵੱਡੇ ਫਰਕ ਨਾਲ ਜਿੱਤ ਲਿਆ। ਕੁਇਜ਼ ਦਾ ਵਿਸ਼ਾ ਦੇਸ਼ ਦੇ ਅਜਾਦੀ ਅੰਦੋਲਨ ਨਾਲ ਜੁੜੇ ਸਵਾਲ ਸਨ। ਜਿਸ ਲਈ ਪੰਜਾਬ ਦੇ ਕੋਨੇ ਕੋਨੇ ਤੋਂ ਪੁੱਜੀਆਂ 35 ਟੀਮਾਂ ਹਾਜਰ ਸਨ। ਸਕਰੀਨਿੰਗ ਟੈਸਟ ਦੇ ਲਿਖਤੀ ਮੁਕਾਬਲੇ ਵਿਚ ਵੀ ਤਲਵਾੜੇ ਦੀ ਟੀਮ ਪਹਿਲੇ ਸਥਾਨ ਉੱਤੇ ਰਹੀ ਅਤੇ ਬਾਅਦ ਵਿਚ ਪਹਿਲੀਆਂ ਪੰਜ ਟੀਮਾਂ ਦਾ ਮੰਚ ਉੱਪਰ ਮੁਕਾਬਲਾ ਹੋਇਆ ਜਿਸ ਵਿਚ ਸਾਰੀਆਂ ਟੀਮਾਂ ਨੂੰ 80 ਪ੍ਰਸ਼ਨ ਪੁੱਛੇ ਗਏ। ਤਲਵਾੜਾ ਟੀਮ ਨੇ ਕਿਸੇ ਰਾਊਂਡ ਵਿਚ ਕਿਸੇ ਵੀ ਟੀਮ ਨੂੰ ਅੱਗੇ ਨਾ ਲੰਘਣ ਦਿੱਤਾ ਅਤੇ ਪਿਛਲੇ ਚਾਰ ਵਾਰ ਦੀ ਜੇਤੂ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ। ਮੁਕਾਬਲੇ ਨੂੰ ਵੇਖਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੀ ਪੂਰੀ ਟੀਮ, ਕਈ ਉੱਘੇ ਲਿਖਾਰੀ ਤੇ ਬੁੱਧੀਜੀਵੀ ਹਾਜਰ ਸਨ। ਜੇਤੂ ਟੀਮ ਨੂੰ 1500 ਰੁਪਏ ਨਕਦ, ਸਰਟੀਫਿਕੇਟ, ਟਰਾਫ਼ੀ ਅਤੇ ਪੁਸਤਕਾਂ ਦਿੱਤੀਆਂ ਗਈਆਂ। ਇਹ ਜਾਣਕਾਰੀ ਇੱਥੇ ਪੰਜਾਬੀ ਸਾਹਿਤ ਤੇ ਕਲਾ ਮੰਚ ਤਲਵਾੜਾ ਦੇ ਪ੍ਰਧਾਨ ਅਤੇ ਉੱਘੇ ਨਿਬੰਧ ਲੇਖਕ ਡਾ. ਸੁਰਿੰਦਰ ਮੰਡ ਨੇ ਦਿੱਤੀ।

ਧਾਮੀ ਦੇ ਚੇਅਰਮੈਨ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ

ਤਲਵਾੜਾ, 16 ਨਵੰਬਰ: ਸ. ਹਰਜਿੰਦਰ ਸਿੰਘ ਧਾਮੀ ਨੂੰ ਇੰਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਦਾ ਚੇਅਰਮੈਨ ਬਣਾਏ ਜਾਣ ਤੇ ਇਥੇ ਸਮੁੱਚੇ ਸਰਕਲ ਅਕਾਲੀ ਦਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਸਬੰਧੀ ਸਰਕਲ ਦੀ ਇੱਕ ਵਿਸ਼ੇਸ਼ ਮੀਟਿੰਗ ਸਰਕਲ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਤਾਰਾ ਸਿੰਘ ਬੰਸੀਆ, ਹਰਜੀਤ ਸਿੰਘ ਨੰਬਰਦਾਰ ਝਰੇੜਾ, ਨਰੇਸ਼ ਧਰਮਪੁਰ, ਸਰਬਜੀਤ ਡਡਵਾਲ, ਰਮਨ ਗੋਲਡੀ, ਰਾਜ ਕੁਮਾਰ ਬਿੱਟੂ, ਦਵਿੰਦਰ ਸੇਠੀ, ਪ੍ਰਸ਼ਾਂਤ ਵਰਮਾ, ਚੌਧਰੀ ਅਮਰ, ਚੌਧਰੀ ਦਿਆਲ, ਰਾਜਾ ਭੂਪੀ, ਹਰਵਿੰਦਰ ਬਡਿਆਲ, ਰਮੇਸ਼ ਭੰਬੋਤਾ, ਸ਼ਾਮ ਸੁੰਦਰ ਸ਼ਰਮਾ ਆਦਿ ਬੁਲਾਰਿਆਂ ਨੇ ਕਿਹਾ ਕਿ ਸ. ਧਾਮੀ ਚੇਅਰਮੈਨ ਬਣਨ ਨਾਲ ਹੁਸ਼ਿਆਰਪੁਰ ਦੀ ਨੁਹਾਰ ਬਦਲ ਜਾਵੇਗੀ। ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਨੇ ਕਿਹਾ ਕਿ ਸ. ਧਾਮੀ ਦੀ ਨਿਯੁਕਤੀ ਲਈ ਸ. ਪਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਵਧਾਈ ਦੇ ਪਾਤਰ ਹਨ ਅਤੇ ਜਿਲ੍ਹਾ ਪ੍ਰਧਾਨ ਸ. ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਨੇ ਜਿਸ ਤਰਾਂ ਸ. ਹਰਜਿੰਦਰ ਸਿੰਘ ਧਾਮੀ ਵਰਗੀ ਸਵੱਛ, ਇਮਾਨਦਾਰ ਅਤੇ ਅਗਾਂਹਵਧੂ ਸ਼ਖਸ਼ੀਅਤ ਦੇ ਨਾਮ ਦੀ ਪੇਸ਼ਕਸ਼ ਕੀਤੀ ਉਹ ਸੱਚਮੁੱਚ ਸ਼ਲਾਘਾਯੋਗ ਹੈ। ਜਥੇਦਾਰ ਮਿਨਹਾਸ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਪੱਧਰ ਤੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਆਰੰਭੇ ਕਾਰਜਾਂ ਤੇ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਪਾਰਟੀ ਵੱਲੋਂ ਬੜੀ ਦੂਰ ਅੰਦੇਸ਼ੀ ਨਾਲ ਚੰਗੇ ਆਗੂਆਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ।

' ਪੰਜਾਬੀ ਪੜ੍ਹੋ ਪੰਜਾਬੀ ਲਿਖੋ ' ਮੁਕਾਬਲੇ ਕਰਵਾਏ

ਤਲਵਾੜਾ, 12 ਨਵੰਬਰ: ਅੱਜ ਇੱਥੇ ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਸੈਕਟਰ ਇੱਕ ਵੱਲੋਂ ‘ਪੜ੍ਹੋ ਪੰਜਾਬੀ, ਲਿਖੋ ਪੰਜਾਬੀ ਅਤੇ ਬੋਲੋ ਪੰਜਾਬੀ’ ਵਿਸ਼ੇ ਤੇ ਆਧਾਰਿਤ ਤੀਸਰੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਤੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਸਕੂਲ ਮੁਖੀ ਸ਼੍ਰੀਮਤੀ ਊਸ਼ਾ ਕੁਮਾਰੀ ਚੌਧਰੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਨੂੰ ਪ੍ਰਫੁੱਲਿਤ ਕਰਨਾ ਇਸ ਵੇਲੇ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਪੱਛਮੀ ਸੱਭਿਆਚਾਰ ਦੇ ਅਸਰ ਹੇਠ ਅਜੋਕੀ ਪੀੜ੍ਹੀ ਆਪਣੀ ਮਾਂਬੋਲੀ ਅਤੇ ਵਿਰਸੇ ਦੀ ਅਣਦੇਖੀ ਕਰ ਰਹੀ ਹੈ। ਇਸ ਮੌਕੇ ਵੱਖ ਵੱਖ ਮੁਕਾਬਲਿਆਂ ਲਈ ਜੱਜਾਂ ਦੀ ਭੂਮਿਕਾ ਸ. ਕੁਲਵੰਤ ਸਿੰਘ, ਮੁਲਖਾ ਸਿੰਘ, ਸਮਰਜੀਤ ਸਿੰਘ ਸ਼ਮੀ, ਪੂਨਮ, ਕਵਿਤਾ ਸ਼ਰਮਾ ਅਤੇ ਸਵਿਤਾ ਸ਼ਰਮਾ ਨੇ ਨਿਭਾਈ ਅਤੇ ਮੰਚ ਸੰਚਾਲਨ ਸ਼੍ਰੀ ਸੁਰੇਸ਼ ਰਾਣਾ ਤੇ ਸ਼੍ਰੀ ਰਸ਼ਪਾਲ ਰਾਣਾ ਨੇ ਬਾਖੂਬੀ ਕੀਤਾ ਅਤੇ ਸ਼੍ਰੀ ਰਜਿੰਦਰ ਪ੍ਰਸ਼ਾਦ ਸ਼ਰਮਾ, ਸ਼੍ਰੀਮਤੀ ਅਨੀਤਾ ਗੌਤਮ ਸੈਂਟਰ ਹੈ¤ਡ ਟੀਚਰ ਸੈਕਟਰ ਇੱਕ, ਰਾਜ ਕੁਮਾਰ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।ਵਿਦਿਆਰਥੀਆਂ ਦੇ ਮੁਕਾਬਲਿਆਂ ਵਿਚ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ; ਭਾਸ਼ਣ ਮੁਕਾਬਲੇ ਵਿਚ ਤਰਨਦੀਪ ਕੌਰ ਨੇ ਪਹਿਲਾ ਸਥਾਨ, ਹਰਪ੍ਰੀਤ ਕੌਰ ਤੇ ਗੁਰਪ੍ਰੀਤ ਕੌਰ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਕਵਿਤਾ ਮੁਕਾਬਲੇ ਵਿਚ ਸਿਰਜਣਾ ਨੇ ਪਹਿਲਾ, ਮਨਜਿੰਦਰ ਕੌਰ ਨੇ ਦੂਜਾ, ਮੇਘਾ ਨੇ ਤੀਜਾ ਅਤੇ ਆਕਾਸ਼ ਨੇ ਚੌਥਾ ਸਥਾਨ ਹਾਸਿਲ ਕੀਤਾ। ਸੁਲੇਖ ਮੁਕਾਬਲੇ ਤੇ ਜੂਨੀਅਰ ਵਰਗ ਵਿਚ ਸਚਿਨ ਧੀਮਾਨ, ਆਰਜੂ ਕੌਸ਼ਲ, ਪ੍ਰਿਆ ਰਾਣੀ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ ਜਦਕਿ ਸੀਨੀਅਰ ਵਰਗ ਵਿਚ ਰਜਨੀ ਬਾਲਾ, ਸੁਮੀਤਾ ਸ਼ਰਮਾ, ਤਰਨਦੀਪ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ। ਨਿਬੰਧ ਲਿਖਣ ਦੇ ਮੁਕਾਬਲੇ ਵਿਚ ਜੂਨੀਅਰ ਵਰਗ ਵਿਚ ਕਰਨ ਕੁਮਾਰ, ਅਨਿਰੁੱਧ, ਸ਼ੁਭਮ ਤੇ ਵਿਵੇਕ ਕ੍ਰਮਵਾਰ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਨੰਬਰ ਤੇ ਰਹੇ ਜਦਕਿ ਸੀਨੀਅਰ ਵਰਗ ਵਿਚ ਰਜਨੀ ਬਾਲਾ ਨੇ ਪਹਿਲਾ, ਕਿਰਨਦੀਪ ਨੇ ਦੂਜਾ, ਹਰੀਸ਼ ਕੁਮਾਰ ਨੇ ਤੀਜਾ ਅਤੇ ਤਰੁਨਦੀਪ ਕੌਰ ਨੇ ਚੌਥਾ ਸਥਾਨ ਹਾਸਿਲ ਕੀਤਾ। ਸਮਾਗਮ ਦੇ ਅਖੀਰ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਸੰਤੋਸ਼ ਚੌਧਰੀ ਵੱਲੋਂ ਤਲਵਾੜਾ ਖੇਤਰ ਦਾ ਦੌਰਾ

ਤਲਵਾੜਾ, 11 ਨਵੰਬਰ: ਮੈਂਬਰ ਪਾਰਲੀਮੈਂਟ ਹਲਕਾ ਹੁਸ਼ਿਆਰਪੁਰ ਅਤੇ ਸੀਨੀਅਰ ਕਾਂਗਰਸੀ ਆਗੂ ਸ਼੍ਰੀਮਤੀ ਸੰਤੋਸ਼ ਚੌਧਰੀ ਵੱਲੋਂ ਅੱਜ ਤਲਵਾੜਾ ਖੇਤਰ ਵਿੱਚ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਸੈਕਟਰ ਤਿੰਨ ਤਲਵਾੜਾ ਵਿਖੇ ਜਨਤਕ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਇਸ ਮੌਕੇ ਪੰਜਾਬ ਦੀ ਸੱਤਾਧਾਰੀ ਅਕਾਲੀ ਭਾਜਪਾ ਦੀ ਮਾੜੀ ਕਾਰਗੁਜਾਰੀ ਦੀ ਭਰਪੂਰ ਨਿਖੇਧੀ ਕਰਦਿਆਂ ਕਿਹਾ ਕਿ ਰਾਜ ਵਿਚ ਅਮਨ ਕਾਨੂੰਨ ਤੇ ਵਿਕਾਸ ਨਾਮ ਦੀ ਕੋਈ ਚੀਜ਼ ਬਾਕੀ ਨਹੀਂ ਬਚੀ ਹੈ। ਸਾਬਕਾ ਮੰਤਰੀ ਅਤੇ ਇੰਕਾ ਆਗੂ ਸ਼੍ਰੀ ਰਮੇਸ਼ ਚੰਦਰ ਡੋਗਰਾ ਨੇ ਵੀ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬਾਦਲ ਸਰਕਾਰ ਨੂੰ ਹਰ ਮੁਹਾਜ ਤੇ ਫ਼ੇਲ੍ਹ ਸਰਕਾਰ ਦੱਸਦਿਆਂ ਕਿਹਾ ਕਿ ਸਰਕਾਰ ਦੀਆਂ ਬੇਸਿਰਪੈਰ ਦੀਆਂ ਨੀਤੀਆਂ ਕਾਰਨ ਰਾਜ ਦੇ ਲੋਕਾਂ ਨੂੰ ਬੇਹੱਦ ਮਾੜੇ ਦੌਰ ਵਿਚੋਂ ਲੰਘਣਾ ਪੈ ਰਿਹਾ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਇੰਕਾ ਵਰਕਰ ਤੇ ਸਥਾਨਕ ਲੋਕ ਹਾਜਰ ਸਨ।

ਸਵ. ਹਰਚਰਨ ਬਰਾੜ ਨੂੰ ਸ਼ਰਧਾਂਜਲੀਆਂ ਭੇਟ

ਤਲਵਾੜਾ, 4 ਨਵੰਬਰ: ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਪ੍ਰਾਜੈਕਟ ਤੋਂ ਬੀ. ਬੀ. ਐਮ. ਬੀ. ਤਲਵਾੜਾ ਵਿਚ ਆਏ ਸਮੂਹ ਕਰਮਚਾਰੀਆਂ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ. ਹਰਚਰਨ ਸਿੰਘ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ ਬੀਤੇ ਦਿਨ ਗੁਰੂ ਰਵਿਦਾਸ ਮੰਦਰ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਸਵ. ਬਰਾੜ ਦੀ ਸਪੁੱਤਰੀ ਸ਼੍ਰੀਮਤੀ ਚਰਨਜੀਤ ਕੌਰ ਅਤੇ ਸਾਬਕਾ ਮੰਤਰੀ ਸ਼੍ਰੀ ਰਮੇਸ਼ ਚੰਦਰ ਡੋਗਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਸ਼੍ਰੀ ਗੁਰੂ ਅਖੰਡ ਪਾਠ ਸਾਹਿਬ ਦੀ ਸਮਾਪਤੀ ਉਪਰੰਤ ਆਪਣੇ ਸੰਬੋਧਨ ਵਿਚ ਸ਼੍ਰੀਮਤੀ ਚਰਨਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਮੁੱਖ ਉਦੇਸ਼ ਲੋਕਾਂ ਸੇਵਾ ਹੀ ਰਿਹਾ ਹੈ ਅਤੇ ਸਵ. ਬਰਾੜ ਹਮੇਸ਼ਾਂ ਪੰਜਾਬੀਆਂ ਦੇ ਸਰਵਪੱਖੀ ਵਿਕਾਸ ਲਈ ਤਤਪਰ ਰਹਿੰਦੇ ਸਨ। ਸ਼੍ਰੀ ਰਮੇਸ਼ ਚੰਦਰ ਡੋਗਰਾ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਪ੍ਰਬੰਧਕ ਕਰਮਚਾਰੀਆਂ ਵਿਚ ਸ. ਕਸ਼ਮੀਰ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਸੰਤੋਖ ਸਿੰਘ, ਦਿਲਬਾਗ ਸਿੰਘ ਅਤੇ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਸਵ. ਬਰਾੜ ਦੇ ਸਮੇਂ ਹੀ ਰੈਗੂਲਰ ਹੋਏ ਸਨ ਅਤੇ ਇਸੇ ਕਾਰਨ ਉਹ ਉਨ੍ਹਾਂ ਨੂੰ ਆਪਣਾ ਮਸੀਹਾ ਮੰਨਦੇ ਹਨ। ਇਸ ਮੌਕੇ ਜੀਤ ਸਿੰਘ, ਰਸ਼ਪਾਲ ਬਰਰਾਵਾਂ ਸ਼ਾਹਪੁਰ ਕੰਢੀ, ਹਰਭਜਨ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਹੋਰਨਾਂ ਤੋਂ ਇਲਾਵਾ ਰਵਿੰਦਰ ਰਵੀ, ਧਰਮਿੰਦਰ, ਜਸਮੇਰ ਰਾਣਾ, ਲੇਖ ਰਾਜ ਸ਼ਰਮਾ, ਅਸ਼ੋਕ ਕੁਮਾਰ, ਯੁੱਧਵੀਰ ਸਿੰਘ, ਅਸ਼ਵਨੀ ਕੁਮਾਰ ਸ਼ਾਹਪੁਰ, ਸਤਵਿੰਦਰ ਸਿੰਘ ਆਦਿ ਸਮੇਤ ਕਈ ਹੋਰ ਆਗੂ ਤੇ ਪਤਵੰਤੇ ਹਾਜਰ ਸਨ। ਇਸ ਮੌਕੇ ਸ਼੍ਰੀਮਤੀ ਚਰਨਜੀਤ ਕੌਰ ਨੂੰ ਸਮੂਹ ਕਰਮਚਾਰੀਆਂ ਵੱਲੋਂ ਯਾਦ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ।

ਸਰਕਾਰੀ ਹਾਈ ਸਕੂਲ ਚੰਗੜਵਾਂ ਦੇ ਚਾਰ ਵਿਦਿਆਰਥੀ ਸਟੇਟ ਲਈ ਚੁਣੇ

ਤਲਵਾੜਾ, 4 ਨਵੰਬਰ: ਇੱਥੇ ਲਾਗਲੇ ਪਿੰਡ ਚੰਗੜਵਾਂ ਦੇ ਸਰਕਾਰੀ ਹਾਈ ਸਕੂਲ ਦੇ ਚਾਰ ਵਿਦਿਆਰਥੀਆਂ ਨੂੰ ਰਾਜ ਪੱਧਰੀ ਐਥਲੈਟਿਕਸ ਮੀਟ ਲਈ ਚੁਣਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੁਖੀ ਰਾਮ ਪਰਕਾਸ਼ ਅਤੇ ਖੇਡ ਅਧਿਆਪਕ ਗੁਰਪਾਲ ਸਿੰਘ ਨੇ ਦੱਸਿਆ ਕਿ ਇਹਨਾਂ ਚੁਣੇ ਗਏ ਵਿਦਿਆਰਥੀਆਂ ਵਿਚ ਰੇਖਾ ਰਾਣੀ ਅੰਡਰ 17, ਅਤੇ ਅੰਡਰ 14 ਵਰਗ ਵਿਚ ਇੰਦੂ ਬਾਲਾ, ਸ਼ਿਵਾਨੀ ਦੇਵੀ ਤੇ ਪ੍ਰਿਆ ਦੇਵੀ ਸ਼ਾਮਿਲ ਹਨ, ਜੋ ਐਥਲੈਟਿਕਸ ਦੇ ਵੱਖ ਵੱਖ ਮੁਕਾਬਲਿਆਂ ਵਿਚ 5 ਤੋਂ 9 ਨਵੰਬਰ ਤੱਕ ਲੁਧਿਆਣਾ ਵਿਖੇ ਹੋ ਰਹੀਆਂ ਰਾਜ ਪੱਧਰੀ ਖੇਡਾਂ ਵਿਚ ਸਕੂਲ ਅਤੇ ਜਿਲ੍ਹੇ ਦੀ ਪ੍ਰਤੀਨਿਧਤਾ ਕਰਨਗੇ।

ਪੰਜਾਬ ਬੰਦ ਦੇ ਸੱਦੇ ਤੇ ਤਲਵਾੜਾ ਰਿਹਾ ਪੂਰਨ ਬੰਦ

ਤਲਵਾੜਾ, 3 ਨਵੰਬਰ: 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਇਨਸਾਫ ਦੀ ਆਵਾਜ ਬੁਲੰਦ ਕਰਨ ਦੇ ਮੰਤਵ ਨਾਲ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਤਲਵਾੜਾ ਅਤੇ ਆਸ ਪਾਸ ਦੇ ਖੇਤਰਾਂ ਵਿਚ ਜਬਰਦਸਤ ਸਮਰਥਨ ਮਿਲਿਆ। ਅੱਜ ਇੱਥੇ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਪੂਰਾ ਦਿਨ ਬੰਦ ਰਹੇ ਹਾਲਾਕਿ ਸਕੂਲਾਂ, ਬੈਂਕਾਂ ਤੇ ਦਫਤਰਾਂ ਰੋਜ ਵਾਂਗ ਲੱਗੇ ਪਰੰਤੂ ਸਕੂਲਾਂ ਵਿਚ ਹਾਜਰੀ ਨਾਮਾਤਰ ਰਹੀ ਅਤੇ ਦਫਤਰਾਂ ਆਦਿ ਵਿਚ ਦੂਰੋਂ ਕੰਮ ਤੇ ਆਉਣ ਵਾਲੇ ਮੁਲਾਜਮਾਂ ਨੂੰ ਬੰਦ ਕਾਰਨ ਅੱਜ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਟਰਾਂਸਪੋਰਟਰਾਂ ਵੱਲੋਂ ਵੀ ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਦਿੰਦੇ ਹੋਏ ਬੱਸਾਂ ਆਦਿ ਨਹੀਂ ਚਲਾਈਆਂ ਗਈਆਂ। ਇਸ ਕਾਰਨ ਤਲਵਾੜਾ ਬੱਸ ਅੱਡੇ ਤੇ ਵੀ ਪੂਰਾ ਦਿਨ ਖਾਮੋਸ਼ੀ ਛਾਈ ਰਹੀ। ਸੈਕਟਰਾਂ ਤੇ ਪੁਰਾਣੇ ਤਲਵਾੜੇ ਆਦਿ ਸਾਰੇ ਇਲਾਕੇ ਵਿਚ ਬੰਦ ਕਾਮਯਾਬ ਰਿਹਾ ਅਤੇ ਕਿਸੇ ਵੀ ਅਣਸੁਖਾਵੀਂ ਘਟਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਕਾਫੀ ਇੰਤਜਾਮ ਕੀਤੇ ਗਏ ਸਨ।

Nagar Kirtan


ਤਲਵਾੜਾ ਦੀ ਸੰਗਤ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਤੇ ਸਜਾਏ ਨਗਰ ਕੀਰਤਨ ਦਾ ਇਕ ਦ੍ਰਿਸ਼।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਤੇ ਵਿਸ਼ਵ ਸ਼ਾਂਤੀ ਅਤੇ ਆਪਸੀ ਸਦਭਾਵਨਾ ਦੀ ਅਰਦਾਸ ਨਾਲ ਆਪ ਜੀ ਨੂੰ talwara.com ਵੱਲੋਂ ਹਾਰਦਿਕ ਵਧਾਈ !

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)