ਤਲਵਾੜਾ, 19 ਨਵੰਬਰ: ਬੱਚਿਆਂ ਵਿਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਦੇ ਮੰਤਵ ਨਾਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਇੱਥੇ ਜੋਨ ਤਲਵਾੜਾ ਦੇ

ਤਿੰਨ ਦਿਨਾ ਹਾਈ ਸਕੂਲ ਟੂਰਨਾਮੈਂਟ ਅੰਡਰ 17 ਕਰਵਾਏ ਗਏ ਜਿਸ ਵਿਚ ਐਥਲੈਟਿਕਸ ਵਿਚ ਓਵਰ ਆਲ ਟਰਾਫ਼ੀ ਸਰਕਾਰੀ ਹਾਈ ਸਕੂਲ ਚੰਗੜਵਾਂ ਤੇ ਰਨਰ ਅੱਪ ਟਰਾਫ਼ੀ ਸਰਕਾਰੀ ਹਾਈ ਸਕੂਲ ਪਲਾਹੜ ਨੇ ਹਾਸਿਲ ਕੀਤੀ। ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੀ ਮੁੱਖ ਅਧਿਆਪਕ ਸ਼੍ਰੀਮਤੀ ਊਸ਼ਾ ਚੌਧਰੀ ਅਤੇ ਸਰਕਾਰੀ ਹਾਈ ਸਕੂਲ ਪਲਾਹੜ ਦੇ ਮੁੱਖ ਅਧਿਆਪਕ ਸ਼੍ਰੀ ਵਿਕਰਮ ਸਿੰਘ ਨੇ ਅਦਾ ਕੀਤੀ। ਇਸ ਮੌਕੇ ਖੇਡ ਕੁਆਰਡੀਨੇਟਰ ਦਵਿੰਦਰਪਾਲ ਸਿੰਘ, ਕੁਲਵੰਤ ਸਿੰਘ, ਤਰਸੇਮ ਸਿੰਘ, ਸੂਰਜ ਪ੍ਰਕਾਸ਼ ਹਾਜੀਪੁਰ, ਸੁਰਿੰਦਰ ਪਲਾਹੜ, ਗੁਰਪਾਲ ਸਿੰਘ ਚੰਗੜਵਾਂ, ਰਾਜ ਭੁਪਿੰਦਰ ਸਿੰਘ ਸੈਣੀ, ਵਿਕਾਸ ਮਹਾਜਨ ਬਹਿ ਲੱਖਣ, ਗੁਰਦੇਵ ਸਿੰਘ ਸੀਪਰੀਆਂ, ਨਰਿੰਦਰ ਮੰਡ ਬਾੜੀ, ਕੰਚਨ ਲਤਾ ਪਲਾਹੜ, ਹਰਮੇਸ਼ ਠਾਕੁਰ ਤਲਵਾੜਾ ਆਦਿ ਹਾਜਰ ਸਨ। ਟੂਰਨਾਮੈਂਟ ਦੇ ਵਿਚ ਜੇਤੂ ਟੀਮਾਂ ਦੀ ਸਥਿਤੀ ਇਸ ਪ੍ਰਕਾਰ ਰਹੀ: ਕਬੱਡੀ ਲੜਕੇ ਵਿਚ ਸ. ਹ. ਸਕੂਲ ਬਾੜੀ ਨੇ ਪਹਿਲਾ ਅਤੇ

ਸ. ਹ. ਸਕੂਲ ਬਹਿਲੱਖਣ ਨੇ ਦੂਜਾ ਸਥਾਨ ਹਾਸਿਲ ਕੀਤਾ ਜਦਕਿ ਲੜਕੀਆਂ ਵਿਚ ਸ. ਹ. ਸਕੂਲ ਸੀਪਰੀਆਂ ਨੇ ਪਹਿਲਾ ਅਤੇ ਸ. ਹ. ਸਕੂਲ ਹਾਜੀਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋ ਖੋ ਲੜਕਿਆਂ ਵਿਚ ਸ. ਹ. ਸਕੂਲ ਅਮਰੋਹ ਨੇ ਪਹਿਲਾ ਅਤੇ ਸ. ਹ. ਸਕੂਲ ਪਲਾਹੜ ਨੇ ਦੂਜਾ ਸਥਾਨ ਹਾਸਿਲ ਕੀਤਾ ਜਦਕਿ ਖੋ ਖੋ ਲੜਕੀਆਂ ਵਿਚ ਸ. ਹ. ਸਕੂਲ ਅਮਰੋਹ ਨੇ ਪਹਿਲਾ ਅਤੇ ਸ. ਹ. ਸਕੂਲ ਪਲਾਹੜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਲੜਕੇ ਵਿਚ ਸ. ਹ. ਸਕੂਲ ਬੇੜਿੰਗ ਪਹਿਲੇ ਅਤੇ ਸ. ਹ. ਸਕੂਲ ਚੰਗੜਵਾਂ ਦੂਜੇ ਸਥਾਨ ਤੇ ਰਹੇ। ਹੈਂਡਬਾਲ ਲੜਕੇ ਵਿਚ ਪਬਲਿਕ ਹਾਈ ਸਕੂਲ ਤਲਵਾੜਾ ਨੇ ਪਹਿਲਾ ਅਤੇ ਸ. ਹ. ਸਕੂਲ ਸੀਪਰੀਆਂ ਨੇ ਦੂਜਾ ਸਥਾਨ ਹਾਸਿਲ ਕੀਤਾ। ਹੈਂਡਬਾਲ ਲੜਕੀਆਂ ਵਿਚ ਪਬਲਿਕ ਹਾਈ ਸਕੂਲ ਤਲਵਾੜਾ ਪਹਿਲੇ ਸਥਾਨ ਤੇ ਅਤੇ ਸ. ਹ. ਸਕੂਲ ਪਲਾਹੜ ਦੂਜੇ ਸਥਾਨ ਤੇ ਰਹੇ। ਫੁੱਟਬਾਲ ਲੜਕੇ ਵਿਚ ਸ. ਹ. ਸਕੂਲ ਪਲਾਹੜ ਜੇਤੂ ਅਤੇ ਪਬਲਿਕ ਹਾਈ ਸਕੂਲ ਤਲਵਾੜਾ ਰਨਰ ਅੱਪ ਰਹੇ। ਕ੍ਰਿਕਟ ਵਿਚ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਜੇਤੂ ਅਤੇ ਸ. ਹ. ਸਕੂਲ ਪਲਾਹੜ ਰਨਰ ਅੱਪ ਰਹੇ। ਬੈੱਡਮਿੰਟਨ ਲੜਕੇ ਵਿਚ ਸ. ਹ. ਸਕੂਲ ਪਲਾਹੜ ਨੇ ਪਹਿਲਾ ਅਤੇ ਸ. ਮਾਡਲ ਹਾਈ ਸਕੂਲ ਤਲਵਾੜਾ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰਾਂ ਬੈ¤ਡਮਿੰਟਨ ਲੜਕੀਆਂ ਦੇ ਮੁਕਾਬਲੇ ਵਿਚ ਸ. ਹ. ਸਕੂਲ ਪਲਾਹੜ ਨੇ ਸ. ਹ. ਸਕੂਲ ਬਹਿਲੱਖਣ ਨੂੰ ਹਰਾਇਆ।
No comments:
Post a Comment