ਤਲਵਾੜਾ, 12 ਨਵੰਬਰ: ਅੱਜ ਇੱਥੇ ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਅਤੇ ਸਰਕਾਰੀ
ਐਲੀਮੈਂਟਰੀ ਸਕੂਲ ਸੈਕਟਰ ਇੱਕ ਵੱਲੋਂ ‘ਪੜ੍ਹੋ ਪੰਜਾਬੀ, ਲਿਖੋ ਪੰਜਾਬੀ ਅਤੇ ਬੋਲੋ ਪੰਜਾਬੀ’ ਵਿਸ਼ੇ ਤੇ ਆਧਾਰਿਤ ਤੀਸਰੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਤੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਸਕੂਲ ਮੁਖੀ ਸ਼੍ਰੀਮਤੀ ਊਸ਼ਾ ਕੁਮਾਰੀ ਚੌਧਰੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਨੂੰ ਪ੍ਰਫੁੱਲਿਤ ਕਰਨਾ ਇਸ ਵੇਲੇ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਪੱਛਮੀ ਸੱਭਿਆਚਾਰ ਦੇ ਅਸਰ ਹੇਠ ਅਜੋਕੀ ਪੀੜ੍ਹੀ ਆਪਣੀ ਮਾਂਬੋਲੀ ਅਤੇ ਵਿਰਸੇ ਦੀ ਅਣਦੇਖੀ ਕਰ ਰਹੀ ਹੈ। ਇਸ ਮੌਕੇ ਵੱਖ ਵੱਖ ਮੁਕਾਬਲਿਆਂ ਲਈ ਜੱਜਾਂ ਦੀ ਭੂਮਿਕਾ ਸ. ਕੁਲਵੰਤ ਸਿੰਘ, ਮੁਲਖਾ ਸਿੰਘ, ਸਮਰਜੀਤ ਸਿੰਘ ਸ਼ਮੀ, ਪੂਨਮ, ਕਵਿਤਾ ਸ਼ਰਮਾ ਅਤੇ ਸਵਿਤਾ ਸ਼ਰਮਾ ਨੇ ਨਿਭਾਈ ਅਤੇ ਮੰਚ ਸੰਚਾਲਨ ਸ਼੍ਰੀ ਸੁਰੇਸ਼ ਰਾਣਾ ਤੇ ਸ਼੍ਰੀ ਰਸ਼ਪਾਲ ਰਾਣਾ ਨੇ ਬਾਖੂਬੀ ਕੀਤਾ ਅਤੇ ਸ਼੍ਰੀ ਰਜਿੰਦਰ ਪ੍ਰਸ਼ਾਦ ਸ਼ਰਮਾ, ਸ਼੍ਰੀਮਤੀ ਅਨੀਤਾ ਗੌਤਮ ਸੈਂਟਰ ਹੈ¤ਡ ਟੀਚਰ ਸੈਕਟਰ ਇੱਕ, ਰਾਜ ਕੁਮਾਰ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।
ਵਿਦਿਆਰਥੀਆਂ ਦੇ ਮੁਕਾਬਲਿਆਂ ਵਿਚ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ; ਭਾਸ਼ਣ ਮੁਕਾਬਲੇ ਵਿਚ ਤਰਨਦੀਪ ਕੌਰ ਨੇ ਪਹਿਲਾ ਸਥਾਨ, ਹਰਪ੍ਰੀਤ ਕੌਰ ਤੇ ਗੁਰਪ੍ਰੀਤ ਕੌਰ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਕਵਿਤਾ ਮੁਕਾਬਲੇ ਵਿਚ ਸਿਰਜਣਾ ਨੇ ਪਹਿਲਾ, ਮਨਜਿੰਦਰ ਕੌਰ ਨੇ ਦੂਜਾ, ਮੇਘਾ ਨੇ ਤੀਜਾ ਅਤੇ ਆਕਾਸ਼ ਨੇ ਚੌਥਾ ਸਥਾਨ ਹਾਸਿਲ ਕੀਤਾ। ਸੁਲੇਖ ਮੁਕਾਬਲੇ ਤੇ ਜੂਨੀਅਰ ਵਰਗ ਵਿਚ ਸਚਿਨ ਧੀਮਾਨ, ਆਰਜੂ ਕੌਸ਼ਲ, ਪ੍ਰਿਆ ਰਾਣੀ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ ਜਦਕਿ ਸੀਨੀਅਰ ਵਰਗ ਵਿਚ ਰਜਨੀ ਬਾਲਾ, ਸੁਮੀਤਾ ਸ਼ਰਮਾ, ਤਰਨਦੀਪ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ। ਨਿਬੰਧ ਲਿਖਣ ਦੇ ਮੁਕਾਬਲੇ ਵਿਚ ਜੂਨੀਅਰ ਵਰਗ ਵਿਚ ਕਰਨ ਕੁਮਾਰ, ਅਨਿਰੁੱਧ, ਸ਼ੁਭਮ ਤੇ ਵਿਵੇਕ
ਕ੍ਰਮਵਾਰ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਨੰਬਰ ਤੇ ਰਹੇ ਜਦਕਿ ਸੀਨੀਅਰ ਵਰਗ ਵਿਚ ਰਜਨੀ ਬਾਲਾ ਨੇ ਪਹਿਲਾ, ਕਿਰਨਦੀਪ ਨੇ ਦੂਜਾ, ਹਰੀਸ਼ ਕੁਮਾਰ ਨੇ ਤੀਜਾ ਅਤੇ ਤਰੁਨਦੀਪ ਕੌਰ ਨੇ ਚੌਥਾ ਸਥਾਨ ਹਾਸਿਲ ਕੀਤਾ। ਸਮਾਗਮ ਦੇ ਅਖੀਰ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।



No comments:
Post a Comment