ਤਲਵਾੜਾ, 3 ਨਵੰਬਰ: 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਇਨਸਾਫ ਦੀ ਆਵਾਜ ਬੁਲੰਦ ਕਰਨ ਦੇ ਮੰਤਵ ਨਾਲ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ
ਤਲਵਾੜਾ ਅਤੇ ਆਸ ਪਾਸ ਦੇ ਖੇਤਰਾਂ ਵਿਚ ਜਬਰਦਸਤ ਸਮਰਥਨ ਮਿਲਿਆ। ਅੱਜ ਇੱਥੇ ਦੁਕਾਨਾਂ ਤੇ ਕਾਰੋਬਾਰੀ ਅਦਾਰੇ ਪੂਰਾ ਦਿਨ ਬੰਦ ਰਹੇ ਹਾਲਾਕਿ ਸਕੂਲਾਂ, ਬੈਂਕਾਂ ਤੇ ਦਫਤਰਾਂ ਰੋਜ ਵਾਂਗ ਲੱਗੇ ਪਰੰਤੂ ਸਕੂਲਾਂ ਵਿਚ ਹਾਜਰੀ ਨਾਮਾਤਰ ਰਹੀ ਅਤੇ ਦਫਤਰਾਂ ਆਦਿ ਵਿਚ ਦੂਰੋਂ ਕੰਮ ਤੇ ਆਉਣ ਵਾਲੇ ਮੁਲਾਜਮਾਂ ਨੂੰ ਬੰਦ ਕਾਰਨ ਅੱਜ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਟਰਾਂਸਪੋਰਟਰਾਂ ਵੱਲੋਂ ਵੀ ਬੰਦ ਦੇ ਸੱਦੇ ਨੂੰ ਪੂਰਾ ਸਮਰਥਨ ਦਿੰਦੇ ਹੋਏ ਬੱਸਾਂ ਆਦਿ ਨਹੀਂ ਚਲਾਈਆਂ ਗਈਆਂ। ਇਸ ਕਾਰਨ ਤਲਵਾੜਾ ਬੱਸ ਅੱਡੇ ਤੇ ਵੀ ਪੂਰਾ ਦਿਨ ਖਾਮੋਸ਼ੀ ਛਾਈ ਰਹੀ। ਸੈਕਟਰਾਂ
ਤੇ ਪੁਰਾਣੇ ਤਲਵਾੜੇ ਆਦਿ ਸਾਰੇ ਇਲਾਕੇ ਵਿਚ ਬੰਦ ਕਾਮਯਾਬ ਰਿਹਾ ਅਤੇ ਕਿਸੇ ਵੀ
ਅਣਸੁਖਾਵੀਂ ਘਟਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਕਾਫੀ ਇੰਤਜਾਮ ਕੀਤੇ ਗਏ ਸਨ।



No comments:
Post a Comment