ਟਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ : ਰੂਜ਼ਮ

ਹੁਸ਼ਿਆਰਪੁਰ, 9 ਜੁਲਾਈ: ਹੁਸ਼ਿਆਰਪੁਰ ਦੇ ਕਾਲਜਾਂ ਅਤੇ ਸਕੂਲਾਂ ਦੇ ਨਜਦੀਕ ਵਿਸ਼ੇਸ਼ ਨਾਕੇ ਲਗਾ ਕੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਚਲਾਏ ਜਾ ਰਹੇ ਗੇਅਰ ਵਾਲੇ ਵਾਹਨਾਂ, ਪ੍ਰੈਸ਼ਰ ਹਾਰਨ ਅਤੇ ਵੱਡੇ ਸਲੰਸਰ ਦੀ ਵਰਤੋਂ ਕਰਨ ਵਾਲੇ ਵਾਹਨਾਂ ਦੇ ਸਖਤੀ ਨਾਲ ਚਲਾਨ ਕੱਟੇ ਜਾਣ।  ਇਹ ਹਦਾਇਤ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਕੀਤੀ।

                  ਡਿਪਟੀ ਕਮਿਸ਼ਨਰ ਨੇ ਮੁੱਖ ਬਸ ਅੱਡਾ ਹੁਸ਼ਿਆਰਪੁਰ ਦੇ ਬਾਹਰ ਸੜਕ ਦੇ ਕਿਨਾਰੇ ਖੜੀਆਂ ਬੱਸਾਂ ਕਾਰਨ ਹੋ ਰਹੀ ਟਰੈਫਿਕ ਵਿੱਚ ਰੁਕਾਵਟ ਨੂੰ ਰੋਕਣ ਸਬੰਧੀ ਵਿਸ਼ੇਸ਼ ਉਪਰਾਲੇ ਕਰਨ ਲਈ ਕਿਹਾ। ਉਨ੍ਹਾਂ ਨੇ ਸ਼ਿਮਲਾ ਪਹਾੜੀ ਚੌਕ ਵਿੱਚ ਰੇਹੜੀਆਂ ਕਾਰਨ ਟਰੈਫਿਕ ਵਿੱਚ ਲੱਗਣ ਵਾਲੇ ਜਾਮ ਨੂੰ ਵੀ ਹੱਲ ਕਰਨ ਸਬੰਧੀ ਵੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਚੌਕਾਂ ਵਿੱਚ ਲੱਗੀਆਂ ਟਰੈਫਿਕ ਲਾਈਟਾਂ ਨੂੰ ਚਾਲੂ ਹਾਲਤ ਵਿੱਚ ਕੀਤਾ ਜਾਵੇ ਅਤੇ ਲੋਕਾਂ ਵੱਲੋਂ ਟਰੈਫਿਕ ਲਾਈਟਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣ।  ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱਚ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਰੋਕਣ ਲਈ ਲੋੜੀਂਦੇ ਉਪਰਾਲੇ ਕੀਤੇ ਜਾਣ ਤਾਂ ਜੋ ਸੜਕੀ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਿੱਚ ਬੱਸਾਂ ਦੇ ਖੜੇ ਹੋਣ ਵਾਲੇ ਸਥਾਨ ਨਿਸ਼ਚਿਤ ਕੀਤੇ ਜਾਣ ਅਤੇ ਬੱਸਾਂ ਨੂੰ ਨਿਰਧਾਰਤ ਕੀਤੀਆਂ ਥਾਵਾਂ ਤੇ ਰੋਕਣ ਦੀ ਹਦਾਇਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੇਨ ਗੇਟ ਦੇ ਸਾਹਮਣੇ ਰੁਕਣ ਵਾਲੀਆਂ ਬੱਸਾਂ ਅਤੇ ਆਟੋਜ਼ ਨੂੰ  ਗੇਟ ਦੇ ਸਾਹਮਣੇ  ਖੜੇ ਹੋਣ ਤੋਂ ਰੋਕਿਆ ਜਾਵੇ।

                  ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ.ਐਸ.ਗਿੱਲ ਨੇ ਵਿਸ਼ਵਾਸ਼ ਦੁਆਇਆ ਕਿ ਜ਼ਿਲ੍ਹੇ ਵਿੱਚ ਟਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ ਅਤੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਮੈਂਬਰਾਂ ਵੱਲੋਂ ਟਰੈਫਿਕ ਸਮੱਸਿਆ ਦੇ ਹੱਲ ਲਈ ਦਿੱਤੇ ਸੁਝਾਵਾਂ ਤੇ ਵੀ ਗੌਰ ਕੀਤਾ ਜਾਵੇਗਾ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਇੰਸਪੈਕਟਰ ਟਰੈਫਿਕ ਪੁਲਿਸ ਗੁਰਜੀਤ ਪਾਲ ਸਿੰਘ, ਤਹਿਸੀਲਦਾਰ ਗੜ੍ਹਸ਼ੰਕਰ ਸਤਨਾਮ ਸਿੰਘ, ਡਾ. ਸੁਨੀਲ ਅਹੀਰ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਕੰਵਲ ਨੈਨ, ਐਸ ਡੀ ਈ ਰਜਿੰਦਰ ਕੁਮਾਰ, ਜਨਰਲ ਮੈਨੈਜਰ ਰੋਡਵੇਜ਼ ਐਚ ਐਸ ਮਿਨਹਾਸ, ਡਿਪਟੀ ਡੀ ਈ ਓ ਸੈਕੰਡਰੀ ਦਰਸ਼ਨ ਸਿੰਘ,  ਕਾਰਜਸਾਧਕ ਅਫ਼ਸ਼ਰ ਪਰਮਜੀਤ ਸਿੰਘ,  ਮਿਉਂਸਪਲ ਇੰਜੀਨੀਅਰ ਪਵਨ ਸ਼ਰਮਾ, ਰਿਲਾਇੰਸ ਇੰਡਸਟਰੀ ਤੋਂ ਜੀ ਐਮ ਯੁਗੇਸ਼ ਜਲੋਟਾ, ਹੁਸ਼ਿਆਰਪੁਰ ਆਟੋ ਮੋਬਾਇਲ ਤੋਂ ਰਘਬੀਰ ਸਿੰਘ, ਜਗਤ ਰਾਮ ਪੌਲੀਟੈਕਨਿਕ ਕਾਲਜ ਤੋਂ ਪ੍ਰੋ: ਬਹਾਦਰ ਸਿੰਘ, ਐਸ ਡੀ ਕਾਲਜ ਹੁਸ਼ਿਆਰਪੁਰ ਹੇਮਾ ਸ਼ਰਮਾ, ਰਿਆਤ ਬਾਹਰ ਤੋਂ ਕਰਨਲ ਐਸ ਐਸ ਜਸਵਾਲ, ਰੋਹਿਤ ਚੌਧਰੀ, ਸਬੰਧਤ ਅਧਿਕਾਰੀ ਅਤੇ ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਹਾਜ਼ਰ ਸਨ।

ਜਿਲ੍ਹੇ ਵਿਚ 203 ਸਰਪੰਚ ਬਿਨਾਂ ਮੁਕਾਬਲਾ ਜੇਤੂ ਰਹੇ : ਵਰੁਣ ਰੂਜ਼ਮ

ਹੁਸ਼ਿਆਰਪੁਰ, 4 ਜੁਲਾਈ: ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਾਮ ਪੰਚਾਇਤ ਦੀਆਂ ਆਮ ਚੋਣਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ 1372 ਪੰਚਾਇਤਾਂ ਦੀਆਂ ਸਰਪੰਚਾਂ ਦੀ ਚੋਣ ਲਈ ਚੋਣ ਲੜ ਰਹੇ 3137 ਉਮੀਦਵਾਰਾਂ ਵਿੱਚੋਂ 203 ਸਰਪੰਚ ਬਿਨਾਂ ਮੁਕਾਬਲਾ ਜੇਤੂ ਰਹੇ ਹਨ ਅਤੇ 1167 ਸਰਪੰਚ ਵੋਟਾਂ ਦੀ ਗਿਣਤੀ ਉਪਰੰਤ ਜੇਤੂ ਰਹੇ ਹਨ। ਇਸੇ ਤਰ੍ਹਾਂ ਪੰਚਾਂ ਦੀ ਚੋਣਾਂ ਲਈ 1372 ਪਿੰਡਾਂ ਦੇ 7848 ਵਾਰਡਾਂ ਲਈ ਚੋਣ ਲੜੇ ਰਹੇ 9037 ਉਮੀਦਵਾਰਾਂ ਵਿੱਚੋਂ 3663 ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਹਨ ਅਤੇ 4200 ਪੰਚ ਵੋਟਾਂ ਦੀ ਗਿਣਤੀ ਉਪਰੰਤ ਜੇਤੂ ਕਰਾਰ ਦਿੱਤੇ ਗਏ ਹਨ ਅਤੇ 3 ਪੰਚਾਂ ਦੀ ਚੋਣ ਲਈ ਵੋਟਾਂ ਦੁਬਾਰਾ ਪਾਈਆਂ ਜਾ ਰਹੀਆਂ ਹਨ।

                  ਉਨ੍ਹਾਂ ਹੋਰ ਦੱਸਿਆ ਕਿ ਹੁਸ਼ਿਆਰਪੁਰ ਬਲਾਕ-1 ਦੀਆਂ 186 ਗਰਾਮ ਪੰਚਾਇਤਾਂ ਲਈ ਸਰਪੰਚਾਂ ਦੀ ਚੋਣ ਲੜ ਰਹੇ 383 ਉਮੀਦਵਾਰਾਂ ਵਿੱਚੋਂ 35 ਬਿਨਾਂ ਮੁਕਾਬਲਾ ਅਤੇ 151 ਚੋਣ ਰਾਹੀਂ ਜੇਤੂ ਕਰਾਰ ਦਿੱਤੇ ਗਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਬਲਾਕ-2 ਦੀਆਂ 118 ਪੰਚਾਇਤਾਂ ਲਈ ਚੋਣ ਲੜ ਰਹੇ 310 ਉਮੀਦਵਾਰਾਂ ਵਿੱਚੋਂ 13 ਬਿਨਾਂ ਮੁਕਾਬਲਾ ਅਤੇ 105 ਚੋਣਾਂ ਰਾਹੀਂ ਜੇਤੂ, ਬਲਾਕ ਭੂੰਗਾਂ ਦੀਆਂ 179 ਪੰਚਾਇਤਾਂ ਲਈ ਸਰਪੰਚਾਂ ਦੀ ਚੋਣ ਲੜ ਰਹੇ 432 ਉਮੀਦਵਾਰਾਂ ਵਿੱਚੋਂ 28 ਬਿਨਾਂ ਮੁਕਾਬਲਾ ਅਤੇ 151 ਵੋਟਾਂ ਰਾਹੀਂ ਜੇਤੂ, ਬਲਾਕ ਟਾਂਡਾ ਦੀਆਂ 118 ਪੰਚਾਇਤਾਂ ਲਈ 225 ਉਮੀਦਵਾਰਾਂ ਵਿੱਚੋਂ 24 ਬਿਨਾਂ ਮੁਕਾਬਲਾ ਅਤੇ 94 ਵੋਟਾਂ ਰਾਹੀਂ, ਦਸੂਹਾ ਬਲਾਕ ਦੀਆਂ 148 ਪੰਚਾਇਤਾਂ ਲਈ 339 ਉਮੀਦਵਾਰਾਂ ਵਿੱਚੋਂ 15 ਬਿਨਾਂ ਮੁਕਾਬਲਾ ਅਤੇ 132 ਵੋਟਾਂ ਰਾਹੀਂ, ਹਾਜੀਪੁਰ ਬਲਾਕ ਦੀਆਂ 96 ਪੰਚਾਇਤਾਂ ਲਈ 253 ਉਮੀਦਵਾਰਾਂ ਵਿੱਚ 10 ਬਿਨਾਂ ਮੁਕਾਬਲਾ ਅਤੇ 85 ਵੋਟਾਂ ਰਾਹੀਂ, ਮੁਕੇਰੀਆਂ ਬਲਾਕ ਦੀਆਂ 138 ਪੰਚਾਇਤਾਂ ਲਈ 282 ਉਮੀਦਵਾਰਾਂ ਵਿੱਚੋਂ 16 ਬਿਨਾਂ ਮੁਕਾਬਲਾ ਅਤੇ 122 ਵੋਟਾਂ ਰਾਹੀਂ, ਤਲਵਾੜਾ ਬਲਾਕ ਦੀਆਂ 97 ਪੰਚਾਇਤਾਂ ਲਈ 309 ਉਮੀਦਵਾਰਾਂ ਵਿੱਚੋਂ 4 ਬਿਨਾਂ ਮੁਕਾਬਲਾ ਅਤੇ 93 ਵੋਟਾਂ ਰਾਹੀਂ, ਮਾਹਿਲਪੁਰ ਬਲਾਕ ਦੀਆਂ 150 ਪੰਚਾਇਤਾਂ ਲਈ 312 ਉਮੀਦਵਾਰਾਂ ਵਿੱਚੋਂ 30 ਬਿਨਾਂ ਮੁਕਾਬਲਾ ਅਤੇ 120 ਵੋਟਾਂ ਰਾਹੀਂ ਅਤੇ ਗੜ੍ਹਸ਼ੰਕਰ ਬਲਾਕ ਦੀਆਂ 142 ਪੰਚਾਇਤਾਂ ਲਈ 292 ਉਮੀਦਵਾਰਾਂ ਵਿੱਚੋਂ 28 ਬਿਨਾਂ ਮੁਕਾਬਲਾ ਅਤੇ 114 ਵੋਟਾਂ ਰਾਹੀਂ ਸਰਪੰਚ ਜੇਤੂ ਕਰਾਰ ਦਿੱਤੇ ਗਏ ਹਨ।

                  ਜਿਲ੍ਹਾ ਚੋਣਕਾਰ ਅਫ਼ਸਰ ਨੇ ਹੋਰ ਦੱਸਿਆ ਕਿ ਪੰਚਾਂ ਦੀਆਂ ਚੋਣਾਂ ਲਈ ਹੁਸ਼ਿਆਰਪੁਰ ਬਲਾਕ-1 ਦੇ 1040 ਵਾਰਡਾਂ ਲਈ ਪੰਚਾਂ ਦੀ ਚੋਣ ਲੜ ਰਹੇ 1091 ਉਮੀਦਵਾਰਾਂ ਵਿੱਚੋਂ 523 ਬਿਨਾਂ ਮੁਕਾਬਲਾ ਅਤੇ 508 ਵੋਟਾਂ ਰਾਹੀਂ ਚੁਣੇ ਗਏ ਹਨ। ਹੁਸ਼ਿਆਰਪੁਰ ਬਲਾਕ-2 ਦੇ 750 ਵਾਰਡਾਂ ਲਈ ਪੰਚਾਂ ਦੀ ਚੋਣ ਲੜ ਰਹੇ 996 ਉਮੀਦਵਾਰਾਂ ਵਿੱਚੋਂ 283 ਬਿਨਾਂ ਮੁਕਾਬਲਾ ਅਤੇ 459 ਵੋਟਾਂ ਰਾਹੀਂ, ਬਲਾਕ ਭੂੰਗਾ ਦੇ 971 ਵਾਰਡਾਂ ਲਈ ਚੋਣ ਲੜ ਰਹੇ 957 ਉਮੀਦਵਾਰਾਂ ਵਿੱਚੋਂ 492 ਬਿਨਾਂ ਮੁਕਾਬਲਾ ਅਤੇ 461 ਵੋਟਾਂ ਰਾਹੀਂ, ਟਾਂਡਾ ਬਲਾਕ ਦੇ 700 ਵਾਰਡਾਂ ਲਈ ਚੋਣ ਲੜ ਰਹੇ 838 ਉਮੀਦਵਾਰਾਂ ਵਿੱਚੋਂ 291 ਬਿਨਾਂ ਮੁਕਾਬਲਾ ਅਤੇ 397 ਵੋਟਾਂ ਰਾਹੀਂ, ਦਸੂਹਾ ਬਲਾਕ ਦੇ  812 ਵਾਰਡਾਂ ਵਿੱਚ ਚੋਣ ਲੜ ਰਹੇ 924 ਉਮੀਦਵਾਰਾਂ ਵਿੱਚੋਂ 361 ਬਿਨਾਂ ਮੁਕਾਬਲਾ ਅਤੇ 542 ਵੋਟਾਂ ਰਾਹੀਂ, ਹਾਜੀਪੁਰ ਬਲਾਕ ਦੇ 532 ਵਾਰਡਾਂ ਲਈ ਚੋਣ ਲੜ ਰਹੇ 943 ਉਮੀਦਵਾਰਾਂ ਵਿੱਚੋਂ 267 ਬਿਨਾਂ ਮੁਕਾਬਲਾ ਅਤੇ 253 ਵੋਟਾਂ ਰਾਹੀਂ, ਬਲਾਕ ਮੁਕੇਰੀਆਂ ਦੇ 768 ਵਾਰਡਾਂ ਲਈ ਚੋਣ ਲੜ ਰਹੇ 833 ਉਮੀਦਵਾਰਾਂ ਵਿੱਚੋਂ 357 ਬਿਨਾਂ ਮੁਕਾਬਲਾ ਅਤੇ 409 ਵੋਟਾਂ ਰਾਹੀਂ, ਤਲਵਾੜਾ ਬਲਾਕ ਦੇ 529 ਵਾਰਡਾਂ ਲਈ ਚੋਣ ਲੜ ਰਹੇ 618 ਉਮੀਦਵਾਰਾਂ ਵਿੱਚੋਂ 238 ਬਿਨਾਂ ਮੁਕਾਬਲਾ ਅਤੇ 288 ਵੋਟਾਂ ਰਾਹੀਂ, ਮਾਹਿਲਪੁਰ ਬਲਾਕ ਦੇ 876 ਵਾਰਡਾਂ ਲਈ ਚੋਣ ਲੜ ਰਹੇ 1010 ਉਮੀਦਵਾਰਾਂ ਵਿੱਚੋਂ 385 ਬਿਨਾਂ ਮੁਕਾਬਲਾ ਅਤੇ 488 ਵੋਟਾਂ ਰਾਹੀਂ ਅਤੇ ਗੜ੍ਹਸ਼ੰਕਰ ਬਲਾਕ ਦੇ 870 ਵਾਰਡਾਂ ਲਈ ਚੋਣ ਲੜ ਰਹੇ 827 ਉਮੀਦਵਾਰਾਂ ਵਿੱਚੋਂ 466 ਬਿਨਾਂ ਮੁਕਾਬਲਾ ਅਤੇ 395 ਵੋਟਾਂ ਰਾਹੀਂ ਪੰਚ ਜੇਤੂ ਕਰਾਰ ਦਿੱਤੇ ਗਏ ਹਨ।

ਕੇਦਾਰਨਾਥ ਘਾਟੀ ਤੋਂ ਬਚਾਈ ਬੱਚੀ

ਰੂਪਨਗਰ,4 ਜੁਲਾਈ-ਉਤਰਾਖੰਡ ਵਿਚ ਬੱਦਲ ਫਟਣ ਨਾਲ ਆਏ ਹੜ੍ਹਾਂ ਤੋਂ ਪ੍ਰਭਾਵਿਤ ਕੇਦਾਰਨਾਥ ਵੈਲੀ ਤੋਂ ਇੱਕ ਬੱਚੀ
ਨੂੰ ਬਚਾਇਆ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਇਹ ਬੱਚੀ ਦਾ ਦੂਨ ਹਸਪਤਾਲ ਦੇਹਰਾਦੂਨ ਵਿਖੇ ਇਲਾਜ ਚੱਲ ਰਿਹਾ ਹੈ ਅਤੇ ਇਸ ਲੜਕੀ ਸਬੰਧੀ ਨਾ ਤਾਂ ਇਸ ਬੱਚੀ ਦੇ ਮਾਪਿਆਂ ਨੇ ਅਤੇ ਨਾ ਹੀ ਕਿਸੇ ਹੋਰ ਰਿਸ਼ਤੇਦਾਰ ਨੇ ਵੀ ਅਜੇ ਤੱਕ ਦੇਹਰਾਦੂਨ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਹੈ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਇਸ ਬੱਚੀ ਨੂੰ ਪਛਾਣਦਾ ਜਾਂ ਜਾਣਦਾ ਹੋਵੇ ਤਾਂ ਉਹ ਟੈਲੀਫੂਨ ਨੰਬਰ 0135-2726066, 22626064, 2626065 ਜਾਂ ਫਿਰ ਟੋਲ ਫਰੀ ਨੰਬਰ 1077 ਤੇ ਸੰਪਰਕ ਕਰ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਲੜਕੀ ਸਬੰਧੀ ਹੋਰ ਜਾਣਕਾਰੀ dm-deh-ua@nic.in ਤੋਂ ਜਾਂ ਫਿਰ ਜਿ਼ਲ੍ਹਾ ਮੈਜਿਸਟਰੇਟ ਦੇਹਰਾਦੂਨ ਨਾਲ ਸੰਪਰਕ ਕਰਕੇ ਲਈ ਜਾ ਸਕਦੀ ਹੈ।

ਸੰਤੋਸ਼ ਚੌਧਰੀ ਨੇ ਕੀਤਾ ਟੀ. ਬੀ. ਹਸਪਤਾਲ ਦਾ ਦੌਰਾ

ਹੁਸ਼ਿਆਰਪੁਰ, 4 ਜੁਲਾਈ: ਕੇਂਦਰੀ ਸਿਹਤ ਰਾਜ ਮੰਤਰੀ ਸ੍ਰੀਮਤੀ ਸੰਤੋਸ਼ ਚੌਧਰੀ ਨੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਫਗਵਾੜਾ ਰੋਡ ਤੇ ਸਥਿਤੇ ਟੀ.ਬੀ. ਹਸਪਤਾਲ ਅਤੇ ਫਤਹਿਗੜ੍ਹ ਵਿਖੇ 18 ਬਿਸਤਰਿਆਂ ਵਾਲੇ ਪੁਰਾਣੇ ਟੀ.ਬੀ. ਹਸਪਤਾਲ ਦਾ ਵਿਸ਼ੇਸ਼ ਦੌਰਾ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਜ) ਕੈਪਟਨ ਕਰਨੈਲ ਸਿੰਘ, ਸਿਵਲ ਸਰਜਨ ਸੁਰਜੀਤ ਸਿੰਘ, ਨਾਇਬ ਤਹਿਸੀਲਦਾਰ ਅਰਵਿੰਦ ਸਲਵਾਨ ਅਤੇ ਸਾਬਕਾ ਵਿਧਾਇਕ ਹਲਕਾ ਸ਼ਾਮਚੁਰਾਸੀ ਚੌਧਰੀ ਰਾਮ ਲੁਭਾਇਆ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ।

                  ਸ੍ਰੀਮਤੀ ਸੰਤੋਸ਼ ਚੌਧਰੀ ਨੇ ਹਸਪਤਾਲ ਵਿਖੇ ਤਾਇਨਾਤ ਜ਼ਿਲ੍ਹਾ ਟੀ ਬੀ ਆਫਿਸਰ ਡਾ. ਨਰੇਸ਼ ਕੁਮਾਰ ਨਾਲ ਗੱਲਬਾਤ ਕਰਕੇ ਟੀ ਬੀ ਹਸਪਤਾਲ ਵਿੱਚ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸੇਵਾਵਾਂ, ਦਵਾਈਆਂ ਅਤੇ ਹਸਪਤਾਲ ਵਿੱਚ ਮਰੀਜਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਫਤਿਹਗੜ੍ਹ ਵਿਖੇ ਪੁਰਾਣੇ ਹਸਪਤਾਲ (ਇਨਡੋਰ ਹਸਪਤਾਲ) ਦਾ ਦੌਰਾ ਵੀ ਕੀਤਾ ਅਤੇ ਹਸਪਤਾਲ ਦੀ ਖਸਤਾ ਹਾਲਤ ਨੂੰ ਸੁਧਾਰਨ ਅਤੇ ਇਸ ਨੂੰ ਦੁਬਾਰਾ ਟੀ ਬੀ ਮਰੀਜਾਂ ਦੇ ਇਲਾਜ ਲਈ ਸ਼ੁਰੂ ਕਰਨ ਲਈ ਸਿਵਲ ਸਰਜਨ ਹੁਸ਼ਿਆਰਪੁਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਨਾਲ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿੱਚ ਸੁਧਾਰ ਲਿਆਉਣ ਭਾਰਤ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਵਿਸੇਸ਼ ਉਪਰਾਲੇ ਕੀਤੇ ਜਾਣਗੇ।

                  ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਡਾ. ਜਮੀਲ ਬਾਲੀ, ਕੌਂਸਲਰ ਮਦਨ ਲਾਲ ਗਾਂਧੀ, ਕੌਂਸਲਰ ਕਰਮਵੀਰ ਬਾਲੀ,  ਸ੍ਰੀਮਤੀ ਤਰਨਜੀਤ ਕੌਰ ਸੇਠੀ, ਰਜਨੀਸ਼ ਟੰਡਨ, ਪੰਡਤ ਓਂਕਾਰ ਨਾਥ, ਮੁਕੇਸ਼ ਡਾਬਰ ਅਤੇ ਰਮਨ ਖੁੱਲਰ ਹਾਜ਼ਰ ਸਨ।

ਪੰਚਾਇਤ ਚੋਣਾਂ ਦਾ ਅਮਲ ਅਮਨ ਅਮਾਨ ਨਾਲ ਮੁਕੰਮਲ : ਰੂਜ਼ਮ

ਹੁਸ਼ਿਆਰਪੁਰ, 3 ਜੁਲਾਈ: ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਪਈਆਂ ਵੋਟਾਂ ਦਾ ਕੰਮ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ ਗਿਆ ਹੈ। ਉਨ੍ਹਾਂ ਦੱਸਿਆ ਕਿ  ਗਰਾਮ ਪੰਚਾਇਤਾਂ ਦੀਆਂ ਚੋਣਾਂ ਵਿੱਚ ਕੁਲ  75.93 ਪ੍ਰਤੀਸ਼ਤ ਵੋਟਰਾਂ ਨੇ ਵੋਟਾਂ ਪਾਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ 8-00 ਵਜੇ ਸਾਰੇ ਪੋਲਿੰਗ ਬੂਥਾਂ ਤੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਣ ਉਪਰੰਤ ਸਵੇਰੇ 9-00 ਵਜੇ ਤੱਕ ਕੁਲ 10.50 ਪ੍ਰਤੀਸ਼ਤ ਵੋਟਾਂ ਪਈਆਂ ਸਨ, 11-00 ਵਜੇ ਤੱਕ 22.80 ਪ੍ਰਤੀਸ਼ਤ, ਬਾਅਦ ਦੁਪਹਿਰ 1-00 ਵਜੇ ਤੱਕ 41.50 ਪ੍ਰਤੀਸ਼ਤ, 3-00 ਵਜੇ ਤੱਕ 63.40 ਪ੍ਰਤੀਸ਼ਤ ਅਤੇ 4-00 ਵਜੇ ਵੋਟਾਂ ਪੈਣ ਦੀ ਸਮਾਪਤੀ ਤੱਕ ਕੁਲ 75.93  ਪ੍ਰਤੀਸ਼ਤ ਵੋਟਰਾਂ ਨੇ ਵੋਟਾਂ ਪਾਈਆਂ ਹਨ।

                  ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਹੋਰ ਦੱਸਿਆ ਕਿ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਬਲਾਕ ਹੁਸ਼ਿਆਰਪੁਰ-1 ਵਿੱਚ 82 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ। ਇਸੇ ਤਰ੍ਹਾਂ ਬਲਾਕ ਹੁਸ਼ਿਆਰਪੁਰ-2 ਵਿੱਚ 75  ਪ੍ਰਤੀਸ਼ਤ, ਬਲਾਕ ਭੂੰਗਾ ਵਿੱਚ 83 ਪ੍ਰਤੀਸ਼ਤ, ਬਲਾਕ ਮੁਕੇਰੀਆਂ ਵਿੱਚ 70  ਪ੍ਰਤੀਸ਼ਤ, ਬਲਾਕ ਦਸੂਹਾ ਵਿੱਚ 82 ਪ੍ਰਤੀਸ਼ਤ, ਬਲਾਕ ਹਾਜੀਪੁਰ ਵਿੱਚ 70 ਪ੍ਰਤੀਸ਼ਤ, ਬਲਾਕ ਤਲਵਾੜਾ ਵਿੱਚ 70 ਪ੍ਰਤੀਸ਼ਤ, ਬਲਾਕ ਮਾਹਿਲਪੁਰ ਵਿੱਚ  74 ਪ੍ਰਤੀਸ਼ਤ, ਬਲਾਕ ਗੜ੍ਹਸ਼ੰਕਰ 74 ਪ੍ਰਤੀਸ਼ਤ ਅਤੇ ਬਲਾਕ ਟਾਂਡਾ ਵਿੱਚ 79.24 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ।

ਚੋਣ ਅਮਲੇ ਨੂੰ 4 ਨੂੰ ਛੁੱਟੀ

ਹੁਸ਼ਿਆਰਪੁਰ, 3 ਜੁਲਾਈ: ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਸਬੰਧੀ ਲਗਾਏ ਗਏ ਚੋਣ ਅਮਲੇ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ  ਹੋਇਆਂ ਚੋਣ ਅਮਲੇ ਨੂੰ ਮਿਤੀ 4 ਜੁਲਾਈ 2013 ਦੀ ਛੁੱਟੀ ਘੋਸ਼ਿਤ ਕੀਤੀ ਗਈ ਹੈ।

ਸ਼ਾਹ ਨਹਿਰ ਵਿੱਚ ਰੁੜ੍ਹੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ

ਤਲਵਾੜਾ, 3 ਜੁਲਾਈ: ਸ਼ਾਹ ਨਹਿਰ ਵਿਚ ਰੁੜ੍ਹੇ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਵਿਚੋਂ ਦੋ ਬੱਚੀਆਂ ਦੀਆਂ ਲਾਸ਼ਾਂ ਨੂੰ ਅੱਜ ਪਾਵਰ ਹਾਉਸ ਨੰਬਰ ਇੱਕ ਦੇ ਗੇਟਾਂ ਬਾਹਰ ਕੱਢਿਆ ਗਿਆ। ਜਿਕਰਯੋਗ ਹੈ ਇਨ੍ਹਾਂ ਬੱਚੀਆਂ ਨੂੰ ਬਚਾਉਣ ਲਈ ਨਹਿਰ ਵਿਚ ਕੁੱਦੇ ਇਨ੍ਹਾਂ ਦੇ ਪਿਤਾ ਕਿਸ਼ਨ ਅਤੇ ਭਰਾ ਵਕੀਲ ਦੀਆਂ ਲਾਸ਼ਾਂ ਅਜੇ ਤੱਕ ਨਹਿਰ ਵਿਚੋਂ ਨਹੀਂ ਮਿਲੀਆਂ ਅਤੇ ਉਨ੍ਹਾਂ ਦੀ ਪੂਰੀ ਸ਼ਿੱਦਤ ਨਾਲ ਭਾਲ ਕੀਤੀ ਜਾ ਰਹੀ ਹੈ।

ਸ਼ਾਹ ਨਹਿਰ ਵਿਚ ਇੱਕੋ ਪਰਿਵਾਰ ਦੇ ਸੱਤ ਜਣੇ ਰੁੜ੍ਹੇ, ਚਾਰ ਦੀ ਮੌਤ

ਤਲਵਾੜਾ, 2 ਜੁਲਾਈ :  ਅੱਜ ਇੱਥੇ ਸ਼ਾਹ ਨਹਿਰ ਦੇ ਕਿਨਾਰੇ ਉਸ ਵੇਲੇ ਹੌਲਨਾਕ ਸਥਿਤੀ ਬਣ ਗਈ ਇੱਕ ਪ੍ਰਮੁੱਖ ਹੋਟਲ ਦੇ ਪਿੱਛੇ  ਝੁੱਗੀਆਂ ਵਿਚ ਰਹਿੰਦੇ ਰਾਜਸਥਾਨੀ ਮੂਲ ਦੇ ਪ੍ਰਵਾਸੀ ਮਜਦੂਰ ਜੋ ਕਬਾੜ ਚੁਗਣ ਦਾ ਕੰਮ ਕਰਦੇ ਸਨ, ਵਿੱਚੋ਼ ਸੱਤ ਜਣੇ ਵੇਖਦੇ ਹੀ ਵੇਖਦੇ ਨਹਿਰ ਵਿਚ ਰੁੜ੍ਹ ਗਏ ਜਿਨ੍ਹਾਂ ਵਿਚੋਂ ਤਿੰਨ ਨੂੰ ਬੜੀ ਜੱਦੋਜਹਿਦ ਨਾਲ ਬਚਾਇਆ ਜਾ ਸਕਿਆ ਪਰੰਤੂ ਨਹਿਰ ਵਿਚ ਡੁੱਬੇ ਬਾਕੀ ਚਾਰਾਂ ਦੀਆਂ ਲਾਸ਼ਾਂ ਵੀ ਖ਼ਬਰ ਲਿਖੇ ਜਾਣ ਤੱਕ ਨਹੀਂ ਮਿਲੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਿਸ਼ਨ ਦੀ ਸੱਤ ਸਾਲਾ ਪੁੱਤਰੀ ਪਾਰਵਤੀ ਜੋ ਮਾਨਸਿਕ ਤੌਰ ਤੇ
ਬੀਮਾਰ ਦੱਸੀ ਜਾਂਦੀ ਹੈ ਨੇ ਅਚਾਨਕ ਨਹਿਰ ਵਿਚ ਡਿੱਗ ਪਈ ਜਿਸ ਨੂੰ ਬਚਾਉਣ ਲਈ ਚਾਰ ਹੋਰ ਭੈਣ ਭਰਾਵਾਂ ਨੇ ਤੋਂ ਇਲਾਵਾ ਉਸ ਦੇ ਭਰਾ ਵਕੀਲ ( 20 ) ਨੇ ਨਹਿਰ ਵਿਚ ਛਾਲ ਮਾਰੀ ਅਤੇ ਫ਼ਿਰ ਖ਼ੁਦ ਕਿਸ਼ਨ (50) ਵੀ ਨਹਿਰ ਵਿਚ ਕੁੱਦ ਗਿਆ। ਪਰ ਪਾਰਵਤੀ, ਵਕੀਲ, ਕਿਸ਼ਨ ਅਤੇ ਸੁਮਨ (12) ਨਹਿਰ ਵਿਚ ਡੁੱਬ ਗਏ ਜਦਕਿ ਕਿਸ਼ਨ ਦੇ ਬਾਕੀ ਤਿੰਨ ਬੱਚਿਆਂ ਪ੍ਰੇਮ (8), ਰਾਧਾ (9), ਸੇਵੀ (11) ਨੂੰ ਪੁਲਿਸ, ਫਾਇਰ ਬ੍ਰਿਗੇਡ ਅਤੇ ਲੋਕਾਂ ਦੀ ਮਦਦ ਨਾਲ ਬਚਾ ਲਿਆ ਗਿਆ।

ਪੰਚਾਇਤੀ ਚੋਣਾਂ ਲਈ ਜਿਲ੍ਹੇ ਵਿਚ ਬਣੇ 1615 ਬੂਥ : ਰੂਜ਼ਮ

ਹੁਸ਼ਿਆਰਪੁਰ,1 ਜੁਲਾਈ :

                  ਉਨ੍ਹਾਂ ਹੋਰ ਦੱਸਿਆ ਕਿ ਗਰਾਮ ਪੰਚਾਇਤ ਦੀਆਂ ਚੋਣਾਂ ਲਈ ਬਣਾਏ ਗਏ 1615 ਬੂਥਾਂ ਵਿੱਚੋਂ 304 ਬੂਥ ਨਾਜ਼ੁਕ, 29 ਅਤਿ ਨਾਜ਼ੁਕ ਅਤੇ 1282 ਬੂਥ ਸਧਾਰਨ ਘੋਸ਼ਿਤ ਕੀਤੇ ਗਏ ਹਨ ਜਿਨ੍ਹਾਂ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਇਨ੍ਹਾਂ ਦੀ ਸੁਰੱਖਿਆ ਲਈ ਕੁਲ 4474 ਪੁਲਿਸ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਲਗਾਏ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ 67 ਮੋਬਾਇਲ ਪਾਰਟੀਆਂ ਸੁਰੱਖਿਆ ਸਬੰਧੀ ਲਗਾਈਆਂ ਗਈਆਂ ਹਨ ਅਤੇ ਚੋਣਾਂ ਵਾਲੇ ਦਿਨ 19 ਇੰਟਰ ਸਟੇਟ ਨਾਕੇ ਅਤੇ 18 ਇੰਟਰ ਡਿਸਟ੍ਰਿਕ ਨਾਕੇ ਲਗਾਏ ਜਾਣਗੇ।

                  ਉਨ੍ਹਾਂ ਦੱਸਿਆ ਕਿ ਚੋਣ ਡਿਊਟੀ ਤੇ ਲਗਾਈਆਂ ਗਈ ਪੋਲਿੰਗ ਪਾਰਟੀਆ ਨੂੰ 2 ਜੁਲਾਈ ਨੂੰ ਚੋਣ ਸਮੱਗਰੀ ਦੇ ਕੇ ਸਬੰਧਤ ਪੋਲਿੰਗ ਬੂਥਾਂ ਤੇ ਰਵਾਨਾ ਕੀਤਾ ਜਾਵੇਗਾ ਅਤੇ 3 ਜੁਲਾਈ ਨੂੰ ਸਵੇਰੇ 8-00 ਵਜੇ ਤੋਂ ਸ਼ਾਮ 4-00 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਵੋਟਾਂ ਦੀ ਸਮਾਪਤੀ ਉਪਰੰਤ ਉਸੇ ਥਾਂ ਤੇ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੀਤੇ ਪੁਖਤਾ ਪ੍ਰਬੰਧਾਂ ਨਾਲ ਚੋਣ ਪ੍ਰਕ੍ਰਿਆ ਸ਼ਾਂਤੀਪੂਰਵਕ ਮੁਕੰਮਲ ਕਰਵਾਈ ਜਾਵੇਗੀ।
  3 ਜੁਲਾਈ ਨੂੰ ਹੋ ਰਹੀਆਂ ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ 1615 ਬੂਥ ਬਣਾਏ ਗਏ ਹਨ ਅਤੇ ਚੋਣ ਪ੍ਰਕ੍ਰਿਆ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਨ ਲਈ 10538 ਕਰਮਚਾਰੀ ਚੋਣ ਡਿਊਟੀ ਤੇ ਲਗਾਏ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੀਆਂ 1372 ਪੰਚਾਇਤਾਂ ਵਿੱਚੋਂ 166 ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਅਤੇ 37 ਪਿੰਡਾਂ ਦੇ ਸਰਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 10 ਬਲਾਕਾਂ ਦੇ ਜੋਨਾਂ ਵਿੱਚ ਲਗਾਏ ਗਏ ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਫ਼ਸਰ ਸੁਪਰਵਾਈਜ਼ਰ ਦੀ ਡਿਊਟੀ ਵੀ ਨਿਭਾਉਣਗੇ।

ਹਥਿਆਰ ਲੈ ਕੇ ਚੱਲਣ ਤੇ ਪਾਬੰਦੀ

ਹੁਸ਼ਿਆਰਪੁਰ,1 ਜੁਲਾਈ  : ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਰੁਣ ਰੂਜ਼ਮ ਨੇ ਗਰਾਮ ਪੰਚਾਇਤ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਗਰਾਮ ਪੰਚਾਇਤ ਦੀਆਂ ਚੋਣਾਂ ਨੂੰ ਸ਼ਾਂਤੀਪੂਰਵਕ ਕਰਾਉਣ ਅਤੇ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਜਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕਿਸੇ ਵੀ ਕਿਸਮ ਦਾ ਅਸਲਾ, ਹਥਿਆਰ, ਵਿਸਫੋਟਕ ਸਮੱਗਰੀ, ਕਿਰਪਾਨ, ਕਿਰਚਾ, ਭਾਲੇ, ਟੋਕੇ, ਚਾਕੂ ਆਦਿ ਜਿਸ ਦੀ ਵਰਤੋਂ ਅਮਨ ਅਤੇ ਸ਼ਾਂਤੀ ਭੰਗ ਕਰਨ ਲਈ ਕੀਤੀ ਜਾ ਸਕਦੀ ਹੈ, ਨੂੰ ਮਿਤੀ 03 ਜੁਲਾਈ 2013 ਨੂੰ ਕੈਰੀ ਕਰਨ ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ।

                  ਇਹ ਹੁਕਮ ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ, ਬੈਂਕ ਸੁਰੱਖਿਆ ਗਾਰਡ ਉਤੇ ਲਾਗੂ ਨਹੀਂ ਹੋਣਗੇ।  ਇਹ ਹੁਕਮ 3 ਜੁਲਾਈ ਤੱਕ ਲਾਗੂ ਰਹਿਣਗੇ।

ਅੱਜ ਦਿੱਤੀ ਜਾਵੇਗੀ ਚੋਣ ਸਮੱਗਰੀ

ਹੁਸ਼ਿਆਰਪੁਰ, 1 ਜੁਲਾਈ: ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਹਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਾਮ ਪੰਚਾਇਤਾਂ ਦੀਆਂ 3 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਚੋਣ ਡਿਊਟੀ ਤੇ ਲਗਾਏ ਗਏ ਸਟਾਫ਼ ਨੂੰ 2 ਜੁਲਾਈ 2013 ਨੂੰ ਸਵੇਰੇ 10-00  ਵਜੇ ਵੱਖ-ਵੱਖ ਬਲਾਕਾਂ ਵਿੱਚ ਚੋਣ ਸਮੱਗਰੀ ਦਿੱਤੀ ਜਾਵੇਗੀ ਅਤੇ 3 ਜੁਲਾਈ ਨੂੰ ਚੋਣ ਪ੍ਰਕ੍ਰਿਆ ਪੂਰੀ ਹੋਣ ਉਪਰੰਤ ਚੋਣ ਸਮੱਗਰੀ ਵਾਪਸ ਲਈ ਜਾਵੇਗੀ।  ਉਨ੍ਹਾਂ ਦੱਸਿਆ ਕਿ 2 ਜੁਲਾਈ ਨੂੰ ਬਲਾਕ ਹੁਸ਼ਿਆਰਪੁਰ-1 ਦੀ ਚੋਣ ਸਮੱਗਰੀ  ਪੰਡਤ ਜਗਤ ਰਾਮ ਪੌਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਖੇ  ਦਿੱਤੀ ਜਾਵੇਗੀ। ਹੁਸ਼ਿਆਰਪੁਰ ਬਲਾਕ-2 ਦੀ ਚੋਣ ਸਮੱਗਰੀ ਸਰਕਾਰੀ ਕਾਲਜ ਹੁਸ਼ਿਆਰਪੁਰ, ਬਲਾਕ ਭੂੰਗਾ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਗਾ, ਬਲਾਕ ਟਾਂਡਾ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ ਵਿਖੇ, ਬਲਾਕ ਦਸੂਹਾ ਦੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਸੂਹਾ , ਬਲਾਕ ਮੁਕੇਰੀਆਂ ਐਸ ਪੀ ਐਨ ਕਾਲਜ ਮੁਕੇਰੀਆਂ, ਬਲਾਕ ਹਾਜੀਪੁਰ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ, ਬਲਾਕ ਤਲਵਾੜਾ ਦੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੈਕਟਰ-1 ਤਲਵਾੜਾ, ਬਲਾਕ ਮਾਹਿਲਪੁਰ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿਖੇ ਅਤੇ ਬਲਾਕ ਗੜ੍ਹਸ਼ੰਕਰ ਦੀ ਬੀ ਏ ਐਮ ਖਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਚੋਣ ਸਮੱਗਰੀ ਦਿੱਤੀ  ਜਾਵੇਗੀ। 

ਚੋਣਾਂ ਵਾਲੇ ਦਿਨ ਬੰਦ ਰਹਿਣਗੇ ਠੇਕੇ

ਹੁਸ਼ਿਆਰਪੁਰ, 1 ਜੁਲਾਈ: ਜ਼ਿਲ੍ਹਾ ਮੈਜਿਸਟਰੇਟ ਸ੍ਰੀ ਵਰੁਣ ਰੂਜ਼ਮ ਨੇ ਗਰਾਮ ਪੰਚਾਇਤਾਂ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਐਕਸਾਈਜ ਐਕਟ 1914 ਦੀ ਧਾਰਾ 54 ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡਾਂ ਦੇ ਪੋਲਿੰਗ ਏਰੀਏ ਵਿੱਚ,  ਗਰਾਮ ਪੰਚਾਇਤ ਦੀ ਰੈਵਨਿਊ ਹੱਦ ਅੰਦਰ ਅੰਗਰੇਜੀ ਅਤੇ ਦੇਸੀ ਸ਼ਰਾਬ ਦੇ ਠੇਕੇ 3 ਜੁਲਾਈ 2013 ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਸ ਦਿਨ ਨੂੰ ਡਰਾਈ ਡੇ ਘੋਸ਼ਿਤ ਕੀਤਾ ਹੈ। ਇਸ ਸਮੇਂ ਦੌਰਾਨ ਰੈਸਟੋਰੈਂਟ, ਅਹਾਤਾ, ਹੋਟਲ, ਕਲੱਬ ਅਤੇ ਢਾਬਾ ਆਦਿ ਥਾਵਾਂ ਤੇ ਬਿਨਾਂ ਲਾਇਸੈਂਸ ਤੋ ਸ਼ਰਾਬ ਦਾ ਭੰਡਾਰ ਨਹੀਂ ਕਰੇਗਾ ਅਤੇ ਨਾ ਹੀ ਸ਼ਰਾਬ ਵੇਚੇਗਾ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)