ਅਧਿਆਪਕ ਦਲ ਪੰਜਾਬ ਦੀ ਬਲਾਕ ਪੱਧਰੀ ਚੋਣ ਹੋਈ

ਤਲਵਾੜਾ, 30 ਮਈ : ਅਧਿਆਪਕ ਦਲ ਪੰਜਾਬ ਦੀ ਤਲਵਾੜਾ ਬਲਾਕ ਪੱਧਰੀ ਚੋਣ ਸ. ਈਸ਼ਰ ਸਿੰਘ ਮੰਝਪੁਰ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਸੈਕਟਰ-1 ਵਿਖੇ ਅਧਿਆਪਕਾਂ ਦੇ ਸਮੂਹ ਇਕੱਠ ਵਿੱਚ ਹੋਈ। ਜਿਸ ਵਿੱਚ ਸਰਵਸੰਮਤੀ ਨਾਲ ਸ਼੍ਰੀ ਸੁਭਾਸ਼ ਚੰਦ ਨੂੰ ਬਲਾਕ ਪ੍ਰਧਾਨ ਅਤੇ ਸ਼੍ਰੀ ਸਰਵਨ ਸਿੰਘ ਨੂੰ ਬਲਾਕ ਸਕੱਤਰ ਚੁਣਿਆ ਗਿਆ। ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਲ ਦੇ ਜਨਰਲ ਸਕੱਤਰ ਸ. ਈਸ਼ਰ ਸਿੰਘ ਮੰਝਪੁਰ ਨੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਅਕਾਲੀ ਭਾਜਪਾ ਸਰਕਾਰ ਦੇ ਮੁਲਾਜਮ ਹਿਤ ਫੈਸਲਿਆਂ ਤੋਂ ਜਾਣੂ ਕਰਵਾਇਆ ਜਿਸ ਵਿਚ ਨਵੀਂ ਭਰਤੀ ਦੀ ਪ੍ਰਕਿਰਿਆ ਵਿੱਚ ਸਰਕਾਰ ਵੱਲੋਂ ਤੇਜੀ, ਤਰੱਕੀਆਂ ਤੇ ਪ੍ਰੋਮਸ਼ਨਾਂ, ਮ੍ਰਿਤਕਾਂ ਦੇ ਆਸ਼ਿਰਤਾਂ ਨੂੰ ਪਹਿਲ ਦੇ ਅਧਾਰ ਤੇ ਨੌਕਰੀਆਂ ਦੇਣਾਂ, ਸਿਖਿਆ ਸਰਵਿਸ ਪ੍ਰੋਵਾਈਡਰਾਂ ਤੇ ਟੀਚਿੰਗ ਫੈਲੋ ਦੀਆਂ ਬਦਲੀਆਂ ਕਰਨਾ, ਕੰਪਿਊਟਰ ਟੀਚਰਾਂ ਦੀ 1/3 ਛੁੱਟੀ ਮਨਜੂਰ ਕਰਨੀ ਅਤੇ ਬੇਸਿਕ ਪੇ ਵਿੱਓ ਵਾਧਾ ਕਰਨ ਦੀਆਂ ਪ੍ਰਾਪਤੀਆਂ ਬਾਰੇ ਜਿਕਰ ਕੀਤਾ। ਇਸ ਮੌਕੇ ਸੂਬਾ ਕਮੇਟੀ ਮੈਂਬਰ ਸ਼੍ਰੀ ਭਗਵਾਨ ਦਾਸ, ਮੁੱਖ ਅਧਿਆਪਕ ਸ਼੍ਰੀ ਰਾਮ ਪ੍ਰਕਾਸ਼, ਮੁੱਖ ਅਧਿਆਪਕ ਸ਼੍ਰੀ ਖਜਾਨ ਸਿੰਘ, ਸ਼੍ਰੀ ਹਮਿੰਦਰ ਸਿੰਘ ਬਾੜੀ, ਬਲਵੰਤ ਸਿੰਘ ਬੇੜਿੰਗ, ਪ੍ਰਵੀਨ ਕੁਮਾਰ ਅਮਰੋਹ, ਲੈਕਚਰਾਰ ਗੁਰਦੀਪ ਸਿੰਘ, ਪ੍ਰਵੀਨ ਕੁਮਾਰ ਫਤਿਹਪੁਰ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਹਾਜਰ ਸਨ।

ਸਾਢੇ ਅਠਾਰਾਂ ਲੱਖ ਨੀਲੇ ਕਾਰਡ ਬਣਾਏ: ਤੀਕਸ਼ਨ ਸੂਦ

ਹੁਸ਼ਿਆਰਪੁਰ, 30 ਮਈ: ਪੰਜਾਬ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪ੍ਰੀਵਾਰਾਂ ਨੂੰ ਸਸਤਾ ਆਟਾ - ਦਾਲ ਦੇਣ ਲਈ ਸਾਢੇ 18 ਲੱਖ ਨੀਲੇ ਕਾਰਡ ਬਣਾਏ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਅੱਜ ਡੇਰਾ ਬਾਬਾ ਚਰਨ ਸ਼ਾਹ ਬਹਾਦਰਪੁਰ ਵਿਖੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਨੀਲੇ ਕਾਰਡਾਂ ਦੀ ਵੰਡ ਲਈ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਕੀਤਾ।

ਇਸ ਮੌਕੇ ਤੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਅਕਾਲੀ - ਭਾਜਪਾ ਸਰਕਾਰ ਵੱਲੋਂ ਰਾਜ ਨਹੀਂ ਸੇਵਾ ਦੇ ਵਾਆਦੇ ਅਨੁਸਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਗਰੀਬ ਪ੍ਰੀਵਾਰਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ । ਸ਼ਗਨ ਸਕੀਮ ਤਹਿਤ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਨੂੰ 15000/- ਰੁਪਏ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਬੁਢਾਪਾ ਪੈਨਸ਼ਨ ਅਧੀਨ ਵਿਸ਼ੇਸ਼ ਕੈਂਪ ਲਗਾ ਕੇ ਲਗਭਗ 11000 ਲਾਭਪਾਤਰੀਆਂ ਨੂੰ ਪੈਨਸ਼ਨਾਂ ਲਗਾਈਆਂ ਗਈਆਂ ਹਨ ਅਤੇ ਲਾਭਪਾਤਰੀਆਂ ਨੂੰ ਪੈਨਸ਼ਨਾਂ ਬਿਨਾਂ ਕਿਸੇ ਭੇਦ-ਭਾਵ ਤੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪ੍ਰੀਵਾਰਾਂ ਦਾ ਦੁਬਾਰਾ ਸਰਵੇ ਕੀਤਾ ਗਿਆ ਹੈ ਅਤੇ ਅੱਜ 914 ਪ੍ਰੀਵਾਰਾਂ ਨੂੰ ਨਵੇਂ ਨੀਲੇ ਕਾਰਡ ਬਣਾ ਕੇ ਵੰਡੇ ਗਏ ਹਨ।

ਸ਼੍ਰੀ ਤੀਕਸ਼ਨ ਸੂਦ ਨੇ ਦੱਸਿਆ ਕਿ ਨਗਰ ਕੌਂਸਲ ਹੁਸ਼ਿਆਰਪੁਰ ਵਿੱਚ ਪਹਿਲਾਂ 32 ਟਿਊਬਵੈਲ ਹੀ ਪੀਣ ਵਾਲੇ ਪਾਣੀ ਦੀ ਸਪਲਾਈ ਕਰ ਰਹੇ ਸਨ, ਹੁਣ ਅਕਾਲੀ-ਭਾਜਪਾ ਸਰਕਾਰ ਨੇ ਹੁਸ਼ਿਆਰਪੁਰ ਸ਼ਹਿਰ ਵਿੱਚ 70 ਟਿਊਬਵੈਲ ਲਗਾਏ ਹਨ। ਸ਼ਹਿਰ ਦੀਆਂ ਸੜਕਾਂ ਦੀ ਜੰਗੀ ਪੱਧਰ ਤੇ ਮੁਰੰਮਤ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਭੰਗੀ ਚੋਅ ਦੇ ਦੂਸਰੇ ਕਿਨਾਰੇ ਤੇ ਬਣੇ ਬੰਨ ਉਪਰ ਨਵੀਂ ਪੱਕੀ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸੇ ਤਰਾਂ ਹੀ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਵਿੱਚ 18 ਕਰੋੜ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੇ 43 ਨਵੇਂ ਟਿਊਬਵੈਲ ਲਗਾਏ ਗਏ ਹਨ।

ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਸ਼ਹਿਰਾਂ ਅਤੇ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾ ਰਹੀ ਹੈ। ਸ਼ਹਿਰ ਵਿੱਚ ਲੋਕਾਂ ਦੀ ਸਹੂਲਤ ਲਈ ਅਤਿ ਆਧੁਨਿਕ ਬਸ ਅੱਡਾ ਬਣਾਇਆ ਗਿਆ ਹੈ ਅਤੇ ਭੰਗੀ ਚੋਅ ਉਪਰ ਨਵਾਂ ਪੁੱਲ ਬਣਾਇਆ ਗਿਆ ਹੈ। ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਦੇ ਪਿੰਡ ਨਾਰਾ ਵਿਖੇ ਇੱਕ ਪੁਲਿਸ ਕਮਾਂਡੋ ਟਰੇਨਿੰਗ ਸੈਂਟਰ ਖੋਲ੍ਹਿਆ ਜਾ ਰਿਹਾ ਹੈ। ਹੁਸ਼ਿਆਰਪੁਰ-ਊਨਾ ਰੋਡ ਤੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਆਯੂਰਵੈਦਿਕ ਯੂਨੀਵਰਸਿਟੀ ਬਣਾਈ ਜਾ ਰਹੀ ਹੈ। ਜਿਸ ਦੇ ਬਣਨ ਨਾਲ ਹੁਸ਼ਿਆਰਪੁਰ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਹੋਵੇਗਾ। ਪ੍ਰਧਾਨ ਨਗਰ ਕੌਂਸਲ ਸ਼੍ਰੀ ਸਿਵ ਸੂਦ ਅਤੇ ਮੀਡੀਆ ਇੰਚਾਰਜ ਜ਼ਿਲ੍ਹਾ ਭਾਜਪਾ ਕਮਲਜੀਤ ਸੇਤੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸ਼ਹਿਰੀ ਮੰਡਲ ਪ੍ਰਧਾਨ ਅਸ਼ਵਨੀ ਓਹਰੀ, ਦਿਹਾਤੀ ਮੰਡਲ ਪ੍ਰਧਾਨ ਵਿਜੇ ਪਠਾਨੀਆ, ਜੀਵਨ ਜੋਤੀ ਕਾਲੀਆ, ਵਿਨੋਦ ਪਰਮਾਰ, ਐਮ ਸੀ ਸੁਸ਼ਮਾ ਸੇਤੀਆ, ਸੰਜੀਵ ਦੂਆ, ਲਾਲਾ ਅਮਰ ਨਾਥ, ਸਵਤੰਤਰ ਕੈਂਥ, ਪ੍ਰੇਮ ਸਿੰਘ, ਬਲਵਿੰਦਰ ਬਿੰਦੀ, ਨਰਿੰਦਰ ਸਿੰਘ, ਅਸੋਕ ਕੁਮਾਰ ਅਸ਼ੋਕੀ, ਭਾਰਤੀ ਕੈਨੇਡੀ , ਪ੍ਰੇਮ ਸਿੰਘ, ਬਿਕਰਮਜੀਤ ਸਿੰਘ ਕਲਸੀ, ਜਸਬੀਰ ਸਿੰਘ ਸਲੇਰਨ ਅਤੇ ਹੋਰ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।

2012 ਤੱਕ ਸਾਰੀਆਂ ਪੇਂਡੂ ਅਬਾਦੀਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਹੋਵੇਗਾ: ਜੋਸ਼

ਹੁਸ਼ਿਆਰਪੁਰ, 29 ਮਈ: ਪੰਜਾਬ ਸਰਕਾਰ 264 ਕਰੋੜ ਰੁਪਏ ਦੀ ਲਾਗਤ ਨਾਲ ਸਾਲ 2012 ਤੱਕ ਸਾਰੀਆਂ ਪੇਂਡੂ ਆਬਾਦੀਆਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਨ ਲਈ ਦ੍ਰਿੜ ਸੰਕਲਪ ਹੈ। ਇਹ ਪ੍ਰਗਟਾਵਾ ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਨੇ ਪਿੰਡ ਤਾਜੋਵਾਲ ਵਿਖੇ 67 ਲੱਖ ਰੁਪਏ ਦੀ ਲਾਗਤ ਨਾਲ ਬਣੀ ਪੇਂਡੂ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਬੀਬੀ ਜੋਸ਼ ਨੇ ਦੱਸਿਆ ਕਿ ਹੁਣ ਤੱਕ ਰਾਜ ਦੀਆਂ 12189 ਪੇਂਡੂ ਆਬਾਦੀਆਂ ਨੂੰ ਦਿਹਾਤੀ ਜਲ ਸਪਲਾਈ ਸਕੀਮ ਤਹਿਤ ਕਵਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ 188 ਪਿੰਡਾਂ ਵਿੱਚੋਂ 185 ਪਿੰਡਾਂ ਨੂੰ ਪੀਣ ਵਾਲਾ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਰਹਿੰਦੇ ਪਿੰਡਾਂ ਨੂੰ ਵੀ ਪੀਣ ਵਾਲਾ ਸਾਫ-ਸੁਥਰਾ ਪਾਣੀ ਮੁਹੱਈਆ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਤਾਜੋਵਾਲ ਵਿਖੇ ਬਣਾਈ ਗਈ ਪੇਂਡੂ ਜਲ ਸਪਲਾਈ ਸਕੀਮ ਤੋਂ ਚਾਰ ਪਿੰਡਾਂ ਤਾਜੋਵਾਲ, ਰਾਜਵਾਂ, ਭਟਰਾਣਾ ਅਤੇ ਹਰਮੋਏ ਦੇ 3595 ਲੋਕਾਂ ਨੂੰ ਪਾਣੀ ਸਪਲਾਈ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਅਨੁਸਾਰ ਹਰ ਵਿਅਕਤੀ ਨੂੰ 70 ਲੀਟਰ ਪੀਣ ਵਾਲਾ ਪਾਣੀ ਪ੍ਰਤੀ ਦਿਨ ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੀਨਤਮ ਤਕਨੀਕ (ਸਿਲਵਰ ਆਈਓਨਾਈਜੇਸ਼ਨ) ਨਾਲ ਸਾਫ਼ ਕਰਕੇ 100 ਫੀਸਦੀ ਸਾਫ-ਸੁਥਰਾ ਕੀਟਾਣੂ ਰਹਿਤ ਪਾਣੀ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਜਿਸ ਨਾਲ ਲੋਕਾਂ ਦੀ ਸਿਹਤ ਤੇ ਅੱਛਾ ਪ੍ਰਭਾਵ ਪਵੇਗਾ।

ਬੀਬੀ ਜੋਸ਼ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਚੇਰੀ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਨ ਲਈ ਰਾਜ ਅੰਦਰ 13 ਸਰਕਾਰੀ ਕਾਲਜ ਖੋਲ੍ਹੇ ਜਾ ਰਹੇ ਹਨ ਤੇ ਹਰੇਕ ਕਾਲਜ ਤੇ 10 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹਰ ਬਲਾਕ ਵਿੱਚ ਇੱਕ-ਇੱਕ ਮਾਡਲ ਸਕੂਲ ਵੀ ਖੋਲਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਹੁਣ ਅਧਿਆਪਕਾਂ ਦੀ ਕੋਈ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਉਣ ਕਿਉਂਕਿ ਇਨ੍ਹਾਂ ਸਕੂਲਾਂ ਵਿੱਚ ਅੱਛੇ ਪੜੇ ਲਿਖੇ ਅਤੇ ਟਰੇਂਡ ਅਧਿਆਪਕ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਸਮੇਂ ਸਿਰ ਮੁਫ਼ਤ ਕਿਤਾਬਾਂ ਤੇ ਕਾਪੀਆਂ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਅਕਾਲੀ-ਭਾਜਪਾ ਸਰਕਾਰ ਹੋਂਦ ਵਿੱਚ ਆਉਂਦੀ ਹੈ, ਓਦੋਂ ਹੀ ਵਿਕਾਸ ਦੇ ਕੰਮ ਜੰਗੀ ਪੱਧਰ ਤੇ ਹੁੰਦੇ ਹਨ ਅਤੇ ਆਮ ਲੋਕਾਂ ਦੀ ਭਲਾਈ ਲਈ ਅਹਿਮ ਸਕੀਮਾਂ ਬਣਾ ਕੇ ਉਨ੍ਹਾਂ ਨੂੰ ਲਾਗੂ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਇਸ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਵਿਕਾਸ ਦਾ ਕੋਈ ਕੰਮ ਨਹੀਂ ਕੀਤਾ। ਇਥੋਂ ਤੱਕ ਕਿ ਕਾਂਗਰਸ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਬਿਜਲੀ ਦਾ ਇੱਕ ਯੂਨਿਟ ਵੀ ਪੈਦਾ ਨਹੀਂ ਕੀਤਾ । ਜਦੋਂ ਕਿ ਸਾਡੀ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ ਬਿਜਲੀ ਦੇ ਉਤਪਾਦਨ ਲਈ ਤਿੰਨ ਵੱਡੇ ਥਰਮਲ ਪਲਾਂਟ ਲਗਾਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਥਰਮਲ ਪਲਾਂਟਾਂ ਦੇ ਮੁਕੰਮਲ ਹੋਣ ਨਾਲ ਆਉਂਦੇ ਦੋ ਸਾਲਾਂ ਦੌਰਾਨ ਜਿਥੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਦੀ ਸਹੂਲਤ ਮਿਲ ਜਾਵੇਗੀ, ਉਥੇ ਪੰਜਾਬ , ਦੂਸਰੇ ਸੂਬਿਆਂ ਨੂੰ ਵੀ ਵਾਧੂ ਬਿਜਲੀ ਦੇਣ ਦੇ ਯੋਗ ਹੋ ਜਾਵੇਗਾ।

ਇਸ ਤੋਂ ਪਹਿਲਾ ਬੀਬੀ ਜੋਸ਼ ਨੇ ਪਿੰਡ ਮੋਨਾਂਕਲਾਂ ਵਿਖੇ 42 ਲੱਖ ਰੁਪਏ ਦੀ ਲਾਗਤ ਨਾਲ ਬਣੀ ਪੇਂਡੂ ਜਲ ਸਪਲਾਈ ਸਕੀਮ ਦਾ ਅਤੇ ਪਿੰਡ ਮੇਘੋਵਾਲ ਵਿਖੇ 9. 50 ਲੱਖ ਰੁਪਏ ਦੀ ਲਾਗਤ ਨਾਲ ਬਣੇ ਕਾਜਵੇ ਦਾ ਵੀ ਉਦਘਾਟਨ ਕੀਤਾ। ਇਸ ਜਲ ਸਪਲਾਈ ਸਕੀਮ ਤੋਂ ਦੋ ਪਿੰਡਾਂ ਮੋਨਾਂਕਲਾਂ ਅਤੇ ਮੋਨਾਂਖੁਰਦ ਦੀ 2700 ਆਬਾਦੀ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਹੋਵੇਗਾ। ਇਸ ਮੌਕੇ ਤੇ ਇਲਾਕੇ ਦੇ ਲੋਕਾਂ ਨੇ ਬੀਬੀ ਜੋਸ਼ ਨੂੰ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ। ਹੋਰਨਾਂ ਤੋਂ ਇਲਾਵਾ ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਅਮਰਜੀਤ ਸਿੰਘ ਗਿੱਲ, ਐਸ ਡੀ ਓ ਜਸਵਿੰਦਰ ਸਿੰਘ, ਜੇ. ਈ. ਵਿਕਾਸ ਸੈਣੀ, ਐਸ ਐਚ ਓ ਮੇਹਟਿਆਣਾ ਦਲਜੀਤ ਸਿੰਘ ਖੱਖ, ਠੇਕੇਦਾਰ ਪਰਸ ਰਾਮ ਭਾਟੀਆ, ਸਰਪੰਚ ਤਾਜੋਵਲ ਦਰਸ਼ਨ ਕੌਰ, ਸਰਪੰਚ ਭਟਰਾਨਾ ਹਰਜਿੰਦਰ ਸਿੰਘ, ਸਾਬਕਾ ਸਰਪੰਚ ਅਮਰਜੀਤ ਸਿੰਘ, ਇਲਾਕੇ ਦੇ ਅਕਾਲੀ-ਭਾਜਪਾ ਨੇਤਾ ਅਤੇ ਸਰਪੰਚ-ਪੰਚ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

ਨਵੇਂ ਬਿਜਲੀ ਪ੍ਰਾਜੈਕਟ 2012 ਤੱਕ ਮੁਕੰਮਲ ਹੋ ਜਾਣਗੇ : ਸੇਵਾ ਸਿੰਘ ਸੇਖਵਾਂ

ਤਲਵਾੜਾ, 29 ਮਈ: ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮੁਹੱਈਆ ਕਰਨ ਲਈ 8 ਹਜ਼ਾਰ ਮੈਗਾਵਾਟ ਬਿਜਲੀ ਉਤਪਾਦਨ ਕਰਨ ਲਈ ਨਵੇਂ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਜੋ 2012 ਤੱਕ ਮੁਕੰਮਲ ਹੋ ਜਾਣਗੇ। ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਪੰਜਾਬ ਬਿਜਲੀ ਦੇ ਖੇਤਰ ਵਿੱਚ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣ ਜਾਵੇਗਾ। ਇਹ ਪ੍ਰਗਟਾਵਾ ਸ੍ਰ: ਸੇਵਾ ਸਿੰਘ ਸੇਖਵਾਂ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਬੀਤੀ ਸ਼ਾਮ ਮੁਕੇਰੀਆਂ ਨੇੜੇ ਪਿੰਡ ਭੰਗਾਲਾ ਵਿਖੇ ਸ੍ਰ: ਹਰਬੰਸ ਸਿੰਘ ਮੰਝਪੁਰ ਅਤੇ ਇਲਾਕੇ ਦੇ ਲੋਕਾਂ ਵੱਲੋਂ ਸ੍ਰ: ਸੇਖਵਾਂ ਦੇ ਸਨਮਾਨ ਲਈ ਆਯੋਜਿਤ ਸਮਾਗਮ ਮੌਕੇ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਸ੍ਰ: ਸੇਖਵਾਂ ਨੇ ਕਿਹਾ ਕਿ ਕਿ ਧਨੋਆ ਪੱਤਣ ਉਪਰ ਪੱਕੇ ਪੁਲ, ਜਿਸ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਸੀ, ਦੀ ਉਸਾਰੀ ਜਲਦੀ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂਹਿਕ ਵਿਕਾਸ ਲਈ ਅਕਾਲੀ-ਭਾਜਪਾ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਵਿਕਾਸ ਕਾਰਜਾਂ ਲਈ ਪੈਸੇ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ 20-20 ਕਿਲੋਮੀਟਰ ਲੰਮੀਆਂ ਸੜਕਾਂ ਦੀ ਨਵ-ਉਸਾਰੀ ਕੀਤੀ ਗਈ ਹੈ ਅਤੇ 20-20 ਕਿਲੋਮੀਟਰ ਹੋਰ ਨਵੀਆਂ ਸੜਕਾਂ ਦੀ ਉਸਾਰੀ ਹਰੇਕ ਵਿਧਾਨ ਸਭਾ ਹਲਕੇ ਵਿੱਚ ਕੀਤੀ ਜਾਵੇਗੀ।

ਸ੍ਰ: ਸੇਖਵਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਵਿੱਚ ਸਿੱਖਾਂ ਵਿੱਚ ਪਾੜਾ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਹੋਣਾ ਚਾਹੁੰਦੀ ਹੈ । ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੀ ਸਾਂਝ 43 ਸਾਲ ਪੁਰਾਣੀ ਹੈ ਅਤੇ ਇਹ ਸਾਂਝ ਮੌਕਾ ਪ੍ਰਸਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰ: ਪ੍ਰਕਾਸ਼ ਸਿਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਅਹਿਮ ਯੋਜਨਾਵਾਂ ਬਣਾ ਕੇ ਉਨ੍ਹਾਂ ਨੂੰ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਵਿਕਾਸ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਹਿਮ ਪ੍ਰਾਪਤੀਆਂ ਕਰੇਗਾ। ਇਸ ਮੌਕੇ ਤੇ ਸ਼੍ਰੀ ਅਰੁਨੇਸ਼ ਸ਼ਾਕਰ ਮੁੱਖ ਪਾਰਲੀਮਾਨੀ ਸਕੱਤਰ, ਕਸ਼ਮੀਰ ਸਿੰਘ ਬਰਿਆਰ ਮੈਂਬਰ ਐਸ ਜੀ ਪੀ ਸੀ, ਵਰਿੰਦਰ ਸਿੰਘ ਜੀਆ ਨੱਥਾ, ਜਤਿੰਦਰ ਸਿੰਘ ਲਾਲੀ ਬਾਜਵਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਹੁਸ਼ਿਆਰਪੁਰ, ਬੀਬੀ ਸੁਖਦੇਵ ਕੌਰ ਸੱਲਾਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ, ਅਮਰਜੀਤ ਸਿੰਘ ਚੌਹਾਨ ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਨੂੰ ਵੀ ਸਨਮਾਨਿਤ ਕੀਤਾ ਗਿਆ।

ਇਸ ਤੋਂ ਪਹਿਲਾਂ ਸ੍ਰ: ਸੇਵਾ ਸਿੰਘ ਸੇਖਵਾਂ ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਭਾਗ ਵਿੱਚ ਖਾਲੀ ਪਈਆਂ ਲੋਕ ਸੰਪਰਕ ਅਫ਼ਸਰਾਂ ਅਤੇ ਸਹਾਇਕ ਲੋਕ ਸੰਪਰਕ ਅਫ਼ਸਰਾਂ ਦੀਆਂ ਆਸਾਮੀਆਂ ਜਲਦੀ ਹੀ ਭਰ ਦਿੱਤੀਆਂ ਜਾਣਗੀਆਂ ਅਤੇ ਵਿਭਾਗ ਨੂੰ ਸਮੇਂ ਦਾ ਹਾਣੀ ਬਣਾਉਣ ਲਈ 12 ਜ਼ਿਲ੍ਹਿਆਂ ਵਿੱਚ ਨਵੀਆਂ ਏ. ਸੀ. ਗੱਡੀਆਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ ਅਤੇ ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਜਲੰਧਰ ਨੂੰ ਵੀ ਬਹੁਤ ਜਲਦੀ ਨਵੀਆਂ ਗੱਡੀਆਂ ਮੁਹੱਈਆ ਕਰ ਦਿੱਤੀਆਂ ਜਾਣਗੀਆਂ ਅਤੇ ਬਾਕੀ ਜ਼ਿਲ੍ਹਿਆਂ ਨੂੰ ਵੀ ਇਸੇ ਸਾਲ ਦੇ ਅੰਦਰ-ਅੰਦਰ ਗੱਡੀਆਂ ਦੇ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਲੋਕ ਸੰਪਰਕ ਵਿਭਾਗ ਦੇ ਜ਼ਿਲ੍ਹਾ ਪੱਧਰ ਦੇ ਦਫ਼ਤਰਾਂ ਨੂੰ ਸਾਜੋ-ਸਮਾਨ ਲਈ 50 ਲੱਖ ਰੁਪਏ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੀਆਂ ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਕਰਨ ਲਈ ਹਰ ਜ਼ਿਲ੍ਹੇ ਵਿੱਚ ਵੱਖਰੇ ਥਾਣੇ ਬਣਾਏ ਹਨ ਅਤੇ ਮਾਲ ਵਿਭਾਗ ਨਾਲ ਸਬੰਧਤ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਰੈਵਨਿਊ ਕੋਰਟਾਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਹਰੇਕ ਜ਼ਿਲ੍ਹੇ ਵਿੱਚ ਜ਼ਿਲ੍ਹਾ ਮਾਲ ਅਫ਼ਸਰ ਇਸ ਦਾ ਇਨਚਾਰਜ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦੀਆਂ ਜਾਇਦਾਦਾਂ ਦੇ ਨਜਾਇਜ਼ ਕਬਜੇ ਹਟਾਉਣ ਲਈ ਐਨ.ਆਰ.ਆਈਜ਼ ਲਈ ਸਿਵਲ ਕੋਰਟਾਂ ਬਣਾ ਰਹੇ ਹਾਂ ਅਤੇ ਟਰਾਇਲ ਵਜੋਂ ਜਲੰਧਰ ਵਿਖੇ ਸਿਵਲ ਕੋਰਟ ਸ਼ੁਰੂ ਕਰ ਦਿੱਤੀ ਗਈ ਹੈ ਜੇਕਰ ਉਸ ਦੇ ਨਤੀਜ਼ੇ ਵਧੀਆ ਆਏ ਤਾਂ ਹਰ ਜ਼ਿਲ੍ਹੇ ਵਿੱਚ ਸਿਵਲ ਕੋਰਟ ਖੋਲ੍ਹ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਉਹ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਦੀ ਸਹੂਲਤ ਲਈ ਨਵੀਂ ਐਕਰੀਡੀਏਸ਼ਨ ਕਮੇਟੀ ਅਤੇ ਮੀਡੀਆ ਪਾਲਸੀ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ ਅਤੇ ਪੱਤਰਕਾਰਾਂ ਦੇ ਸ਼ਨਾਖਤੀ ਕਾਰਡ ਬਨਾਉਣ ਦੇ ਅਧਿਕਾਰਾਂ ਦਾ ਵਿਕੇਂਦਰੀਕਰਨ ਕੀਤਾ ਗਿਆ ਹੈ ਅਤੇ ਹੁਣ ਇਹ ਕਾਰਡ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਾਂ ਵੱਲੋਂ ਬਣਾਏ ਜਾਣਗੇ।

ਇਸ ਮੌਕੇ ਤੇ ਸ਼੍ਰੀ ਅਰੁਨੇਸ਼ ਸ਼ਾਕਰ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਸਰਕਾਰ, ਅਮਰਜੀਤ ਸਿੰਘ ਚੌਹਾਨ, ਜਤਿੰਦਰ ਸਿੰਘ ਲਾਲੀ ਬਾਜਵਾ, ਸੁਖਦੇਵ ਕੌਰ ਸੱਲ੍ਹਾਂ, ਕਸ਼ਮੀਰ ਸਿੰਘ ਬਰਿਆਰ, ਵਰਿੰਦਰ ਸਿੰਘ ਜੀਆ ਨੱਥਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸ਼੍ਰੀ ਹਰਬੰਸ ਸਿੰਘ ਮੰਝਪੁਰ ਨੇ ਆਏ ਮੁੱਖ ਮਹਿਮਾਨ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਸਤਨਾਮ ਸਿੰਘ ਧਨੋਆ ਨੇ ਬਾਖੂਬੀ ਨਿਭਾਈ। ਸ਼੍ਰੀ ਸਰਬਜੀਤ ਸਿੰਘ ਸਾਹਬੀ, ਪਵਨ ਕੁਮਾਰ, ਠੇਕੇਦਾਰ ਜਸਵਿੰਦਰ ਸਿੰਘ ਬਿੱਟੂ, ਕਮਲਜੀਤ ਸਿੰਘ ਲਾਲੀ ਚੇਅਰਮੈਨ ਬਲਾਕ ਸੰਮਤੀ ਕਾਹਨੂੰਵਾਨ, ਠੇਕੇਦਾਰ ਗੁਰਨਾਮ ਸਿੰਘ ਕਾਹਨੂੰਵਾਨ, ਸਤਨਾਮ ਸਿੰਘ ਲਵਲੀ, ਜਨਕ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮੁਕੇਰੀਆਂ ਅਤੇ ਅਕਾਲੀ-ਭਾਜਪਾ ਨੇਤਾ ਵੀ ਹਾਜ਼ਰ ਸਨ।

ਲੋਕ ਅਦਾਲਤਾਂ ਵਿਚ 323 ਕੇਸਾਂ ਦਾ ਨਿਪਟਾਰਾ ਕੀਤਾ

ਹੁਸ਼ਿਆਰਪੁਰ 29 ਮਈ: ਮਾਨਯੋਗ ਮਿ ਜਸਟਿਸ ਮਹਿਤਾਬ ਸਿੰਘ ਗਿੱਲ, ਕਾਰਜਕਾਰੀ ਚੇਅਰਮੈਨ , ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸਾਂ ਅਤੇ ਜਿਲ੍ਹਾ ਅਤੇ ਸੈਸ਼ਨ ਜੱਜ, ਹੁਸ਼ਿਆਰਪੁਰ ਸ੍ਰੀ ਜਸਪਾਲ ਸਿੰਘ ਭਾਟੀਆ ਦੀ ਦੇਖ ਰੇਖ ਹੇਠ ਅੱਜ ਤਿਮਾਹੀ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ ਹੈ। ਇਹ ਲੋਕ ਅਦਾਲਤ ਹੁਸ਼ਿਆਰਪੁਰ , ਦਸੂਹਾ, ਮੁਕੇਰੀਆਂ ਅਤੇ ਗੜਸ਼ੰਕਰ ਵਿਖੇ ਲਗਾਈ ਗਈ ।

ਇਸ ਲੋਕ ਅਦਾਲਤ ਲਈ ਹੁਸ਼ਿਆਰਪੁਰ ਵਿਖੇ 8 ਬੈਂਚ ,ਦਸੂਹਾ ਵਿਖੇ 3 ਅਤੇ ਗੜਸ਼ੰਕਰ ਅਤੇ ਮੁਕੇਰੀਆਂ ਵਿਖੇ ਇਕ- ਇਕ ਬੈਚ ਬਣਾਇਆ ਗਿਆ। ਇਹਨਾਂ ਬੈਂਚਾਂ ਵਿਚ ਸ਼ੋਸ਼ਲ ਵਰਕਰਾਂ ਅਤੇ ਵਕੀਲਾਂ ਨੂੰ ਖਾਸ ਤੌਰ ਤੇ ਸ਼ਾਮਲ ਕੀਤਾ ਗਿਆ ਤਾਂ ਜੋ ਕੇਸਾਂ ਦਾ ਨਿਪਟਾਰਾ ਵਿਚੋਲਗੀ ਅਤੇ ਰਜ਼ਾਮੰਦੀ ਰਾਹੀਂ ਕੀਤਾ ਜਾ ਸਕੇ। ਇਸ ਲੋਕ ਅਦਾਲਤ ਵਿਚ ਸ੍ਰੀ ਕੁਲਦੀਪ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ , ਹੁਸ਼ਿਆਰਪੁਰ ਨੇ ਬਾਰ ਮੈਬਰਾਂ ਰਾਹੀਂ ਇਸ ਲੋਕ ਅਦਾਲਤ ਨੂੰ ਕਾਮਯਾਬ ਬਨਾਉਣ ਵਿਚ ਪੂਰਾ ਸਹਿਯੋਗ ਦਿੱਤਾ।

ਇਸ ਲੋਕ ਅਦਾਲਤ ਵਿਚ ਵੱਖ-ਵੱਖ ਤਰਾਂ ਦੇ ਕੇਸ ਜਿਵੇ ਕਿ ਮੋਟਰ ਐਕਸੀਡੈਟ ਕਲੇਮ ਕੇਸ, ਹਿੰਦੂ ਮੈਰਿਜ ਐਕਟ ਦੇ ਕੇਸ, ਦਿਵਾਨੀ ਦਾਵੇ, ਦਿਵਾਨੀ ਅਪੀਲਾਂ ਸਮਝੋਤਯੋਗ ਫੌਜਦਾਰੀ ਕੇਸ, 125 ਸੀ ਆਰ ਪੀ ਸੀ ਧਾਰਾ ਤਹਿਤ ਖਰਚੇ ਦੇ ਕੇਸ, ਰੈ.ਟ ਦੇ ਦਾਵੇ, ਇਜਰਾਵਾਂ , ਚੈਕਾਂ ਦੇ ਕੇਸ ਧਾਰਾ 138 ਐਨ ਆਈ ਐਕਟ ਅਧੀਨ ,ਇਸਤਗਾਸੇ ਆਦਿ ਕੇਸਾਂ ਨੂੰ ਆਪਸੀ ਰਜ਼ਾਮੰਦੀ ਰਾਹੀ. ਹੱਲ ਕਰਨ ਲਈ ਸੁਣਿਆ ਗਿਆ। ਇਸ ਲੋਕ ਅਦਾਲਤ ਵਿਚ ਕੁਲ 640 ਕੇਸਾਂ ਨੂੰ ਹੱਲ ਕਰਨ ਲਈ ਸੁਣਿਆ ਗਿਆ ਜਿਸ ਵਿਚੋ 323 ਕੇਸਾਂ ਦਾ ਨਿਪਟਾਰਾ ਰਜ਼ਾਮੰਦੀ ਰਾਹੀ. ਕੀਤਾ ਗਿਆ। ਇਹਨਾਂ ਕੇਸਾਂ ਰਾਹੀ ਧਿਰਾਂ ਨੂੰ 1,15,13119/- ਰੁਪਏ ਬਤੌਰ ਕਲੇਮ / ਅਵਾਰਡ ਦਿਵਾਏ ਗਏ ।

ਜਿਲ੍ਹਾ ਅਤੇ ਸ਼ੈਸ਼ਨ ਜੱਜ ਸ੍ਰੀ ਜਸਪਾਲ ਸਿੰਘ ਭਾਟੀਆ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਇਹ 149 ਵੀਂ ਲੋਕ ਅਦਾਲਤ ਸੀ ਅਤੇ ਹੁਣ ਤੱਕ ਕੁਲ 43498 ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕੀਤਾ ਜਾ ਚੁੱਕਾ ਹੈ ਜਿਸ ਰਾਹੀਂ ਕੁਲ ਰਕਮ 1008257000/- ਰੁਪਏ ਬਤੌਰ ਕਲੇਮ /ਅਵਾਰਡ ਧਿਰਾਂ ਨੂੰ ਦੁਆਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਲਗਭਗ 2608 ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਅਤੇ ਲਗਭਗ 200 ਕਾਨੂੰਨੀ ਸਾਖਰਤਾ ਕੈਂਪਾਂ ਅਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਹੋਰ ਦੱਸਿਆ ਕਿ ਅਗਲੀ ਲੋਕ ਅਦਾਲਤ 21 ਅਗਸਤ 2010 ਨੂੰ ਲਗਾਈ ਜਾਵੇਗੀ।

ਸ਼੍ਰੀ ਜਸਪਾਲ ਸਿੰਘ ਭਾਟੀਆ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਅਪੀਲ ਕੀਤੀ ਕਿ ਲੋਕ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਵਾਉਣ ਕਿਉਂਕਿ ਇਸ ਨਾਲ ਪੈਸੇ ਅਤੇ ਸਮੇਂ ਦੋਹਾਂ ਦੀ ਬਚਤ ਹੁੰਦੀ ਹੈ। ਇਸ ਦੇ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਹੁੰਦੀ ਅਤੇ ਇਸ ਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸ ਵਿੱਚ ਫੈਸਲੇ ਦੋਹਾਂ ਦੀ ਧਿਰਾਂ ਦੀ ਸਹਿਮਤੀ ਨਾਲ ਹੁੰਦੇ ਹਨ ਅਤੇ ਇਸ ਨਾਲ ਆਪਸੀ ਪਿਆਰ ਵੱਧਦਾ ਹੈ ਅਤੇ ਦੁਸ਼ਮਣੀ ਘੱਟਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਆਪਣੇ ਕੇਸਾਂ ਨੂੰ ਲੋਕ ਅਦਾਲਤ ਵਿੱਚ ਲਗਾਉਣ ਲਈ ਉਨ੍ਹਾਂ ਪਾਸ ਜਾਂ ਸਿਵਲ ਜੱਜ (ਸੀਨੀਅਰ ਡਵੀਜ਼ਨ)-ਸਹਿਤ-ਸਕੱਤਰ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ)-ਸਹਿਤ -ਚੇਅਰਮੈਨ ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਜਾਂ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਹੁਸ਼ਿਆਰਪੁਰ ਨੂੰ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤੇ ਬੈਨਰ ਲਗਾ ਕੇ ਅਤੇ ਪ੍ਰਚਾਰ ਸਮੱਗਰੀ ਵੰਡ ਕੇ ਪ੍ਰਚਾਰ ਕੀਤਾ ਗਿਆ।

ਜਨਗਣਨਾ ਦਾ ਪਹਿਲਾ ਪੜਾਅ 15 ਜੂਨ ਤੱਕ ਪੂਰਾ ਹੋਵੇਗਾ: ਏ . ਡੀ . ਸੀ .

ਤਲਵਾੜਾ, 29 ਮਈ: ਜ਼ਿਲ੍ਹੇ ਵਿੱਚ ਜਨ ਗਣਨਾ 2011 ਦੇ ਪਹਿਲੇ ਪੜਾਅ, ਮਕਾਨਸੂਚੀਕਰਨ ਦਾ ਕੰਮ 1 ਮਈ ਤੋਂ ਅਰੰਭ ਹੋ ਚੁੱਕਾ ਹੈ ਅਤੇ 15 ਜੂਨ 2010 ਤੱਕ ਮੁਕੰਮਲ ਕੀਤਾ ਜਾਵੇਗਾ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ ਨੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਜਨ ਗਣਨਾ 2011 ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਸਬੰਧੀ ਆਯੋਜਿਤ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮਕਾਨ ਸੂਚੀਕਰਨ ਲਈ ਨਿਯੁਕਤ ਕੀਤੇ ਗਏ ਗਿਣਤੀਕਾਰ ਘਰ-ਘਰ ਜਾ ਕੇ ਜਨ ਗਣਨਾ ਦਾ ਕੰਮ ਕਰ ਰਹੇ ਹਨ। ਜਨ ਗਣਨਾ ਦੇ ਕੰਮ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੇ ਸਾਰੇ ਪਿੰਡਾਂ ਦੇ ਸਰਪੰਚਾਂ ਅਤੇ ਸ਼ਹਿਰੀ ਖੇਤਰ ਦੇ ਨਗਰ ਕੌਂਸਲਾਂ ਦੇ ਕੌਂਸਲਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਗਿਣਤੀਕਾਰ ਉਨ੍ਹਾਂ ਦੇ ਖੇਤਰ ਵਿਚ ਆਵੇ ਤਾਂ ਉਨ੍ਹਾਂ ਨੂੰ ਮਕਾਨ ਸੂਚੀਕਰਨ ਦੇ ਕੰਮ ਨੂੰ ਠੀਕ ਢੰਗ ਨਾਲ ਮੁਕੰਮਲ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਵੇ ਕਿਉਂਕਿ ਜਨਗਣਨਾ 2011 ਦੌਰਾਨ ਇਕੱਤਰ ਕੀਤੀ ਗਈ ਸੂਚਨਾ ਹੀ ਦੇਸ਼ ਦੀਆਂ ਭਵਿੱਖ ਦੀਆਂ ਯੋਜਨਾਵਾਂ ਉਲੀਕਣ ਦੇ ਕੰਮ ਆਵੇਗੀ। ਉਨ੍ਹਾਂ ਹੋਰ ਦੱਸਿਆ ਕਿ ਜੇਕਰ ਕੋਈ ਵੀ ਇਲਾਕਾ ਮਕਾਨਸੂਚੀਕਰਨ ਲਈ ਕਵਰ ਨਾ ਕੀਤਾ ਗਿਆ ਹੋਵੇ ਤਾਂ ਉਸ ਸਬੰਧੀ ਆਪਣੇ ਹਲਕੇ ਦੇ ਤਹਿਸੀਲਦਾਰ / ਕਾਰਜਸਾਧਕ ਅਫ਼ਸਰ ਨਗਰ ਕੌਂਸਲ ਦੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਜਨਗਣਨਾ ਦਾ ਕੰਮ ਠੀਕ ਅਤੇ ਸੁਚਾਰੂ ਢੰਗ ਨਾਲ ਮੁਕੰਮਲ ਕੀਤਾ ਜਾ ਸਕੇ। ਇਸ ਤੋਂ ਇਲਾਵਾ ਜੇਕਰ ਆਮ ਜਨਤਾ ਜਾਂ ਕਿਸੇ ਗਿਣਤੀਕਾਰ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਤਾਂ ਉਹ ਸਬਡਵੀਜ਼ਨ ਪੱਧਰ ਤੇ ਸਥਾਪਿਤ ਕੀਤੇ ਗਏ ਜਨ ਗਣਨਾ ਸਹਾਇਤਾ ਕੇਂਦਰਾਂ ਨਾਲ ਸੰਪਰਕ ਕਰ ਸਕਦੇ ਹਨ। ਜਨ ਗਣਨਾ ਸਹਾਇਤਾ ਕੇਂਦਰ ਤਹਿਸੀਲ ਹੁਸਿਆਰਪੁਰ ਦਾ ਟੈਲੀਫੋਨ ਨੰ: 01882-220796, ਮੁਕੇਰੀਆਂ ਦਾ 01883-244813, ਦਸੂਹਾ ਦਾ 01883-285024 ਅਤੇ ਗੜ•ਸ਼ੰਕਰ ਦਾ ਟੈਲੀਫੋਨ ਨੰਬਰ 01884-282026 ਹੈ।

ਜਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟੰਗ ਹੋਈ

ਤਲਵਾੜਾ / ਹੁਸ਼ਿਆਰਪੁਰ, 28 ਮਈ: ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਅੱਜ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ  ਵਿੱਚ ਹੋਰਨਾਂ ਤੋਂ ਇਲਾਵਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਦੇਸ ਰਾਜ ਸਿੰਘ ਧੁੱਗਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡੀ ਆਰ ਭਗਤ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਬੀ. ਐਸ. ਧਾਲੀਵਾਲ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿਘ, ਐਸ ਡੀ ਐਮ ਦਸੂਹਾ ਮੁਹੰਮਦ ਤਾਇਅਬ, ਐਸ ਡੀ ਐਮ ਮੁਕੇਰੀਆਂ ਸੁਭਾਸ਼ ਚੰਦਰ, ਐਸ ਡੀ ਐਮ  ਗੜ੍ਹਸ਼ੰਕਰ ਜਸਪਾਲ ਸਿੰਘ,  ਜ਼ਿਲ੍ਹਾ ਮਾਲ ਅਫ਼ਸਰ ਭੁਪਿੰਦਰਜੀਤ ਸਿੰਘ,  ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ, ਮਹਿੰਦਰਪਾਲ ਮਾਨ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਸਰਕਾਰੀ ਅਤੇ ਗੈਰ ਸਰਕਾਰੀ ਮੈਂਬਰ ਹਾਜ਼ਰ ਸਨ।
        ਇਸ ਮੀਟਿੰਗ ਵਿੱਚ ਵੱਖ-ਵੱਖ਼ ਵਿਭਾਗਾਂ ਨਾਲ ਸਬੰਧਤ 20 ਸ਼ਿਕਾਇਤਾਂ ਆਈਆਂ। ਜਿਨ੍ਹਾਂ ਵਿੱਚੋਂ 8 ਸ਼ਿਕਾਇਤਾਂ ਦਾ ਨਿਪਟਾਰਾ ਮੌਕੇ ਤੇ ਹੀ ਕੀਤਾ ਗਿਆ ਅਤੇ ਬਾਕੀ ਰਹਿੰਦੀਆਂ ਸ਼ਿਕਾਇਤਾਂ ਸਬੰਧਤ ਵਿਭਾਗਾਂ ਨੂੰ ਭੇਜ ਕੇ ਹਦਾਇਤ ਕੀਤੀ ਗਈ ਕਿ ਉਹ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਤੁਰੰਤ ਕਰਨ ।  ਡਿਪਟੀ ਕਮਿਸ਼ਨਰ ਨੇ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸ਼ਰਾਬ ਦੇ ਠੇਕਿਆਂ ਤੇ ਲੱਗੇ ਹੋਰਡਿੰਗਜ਼ ਚੈਕ ਕਰਨ ਕਿ  ਉਨ੍ਹਾਂ ਦੇ ਸਾਈਜ਼ ਨਿਰਧਾਰਤ ਕੀਤੇ ਸਾਈਜ਼ਾਂ ਤੋਂ ਵੱਧ ਨਾ ਹੋਣ।  ਉਨ੍ਹਾਂ ਨੇ ਪਿੰਡ ਖਨੌੜਾ ਵਿੱਚ ਪੀਣ ਵਾਲੇ ਪਾਣੀ ਦੇ ਟਿਊਬਵੈਲ ਲਾਉਣ ਸਬੰਧੀ ਮਨਜ਼ੂਰ ਹੋਏ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਢੁਕਵੀਂ ਥਾਂ ਦੇਖਣ ਲਈ ਸਬੰਧਤ ਐਕਸੀਅਨ  ਨੂੰ ਹਦਾਇਤ ਕੀਤੀ ਕਿ ਉਹ ਖੁਦ ਜਾ ਕੇ ਤਕਨੀਕੀ ਤੌਰ ਤੇ ਸਹੀ ਜਗ੍ਹਾ ਦਾ ਪਤਾ ਲਗਾਉਣ ਅਤੇ ਪ੍ਰੋਜੈਕਟ ਦੀ ਉਸਾਰੀ ਦਾ ਕੰਮ ਸ਼ੁਰੂ ਕਰਾਉਣ।  ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਨੂੰ ਹਦਾਇਤ ਕੀਤੀ ਕਿ ਉਹ  ਪਿੰਡ ਜੌਹਲਾਂ, ਧੁੱਗਾਕਲਾਂ, ਅੰਬਾਲਾ ਜੱਟਾਂ, ਅਲੱੜ ਪਿੰਡ, ਦੇਹਰੀਵਾਲ ਅਤੇ ਸ਼ੇਖੂਪੁਰ ਵਿੱਚ ਗੈਸ ਸਪਲਾਈ ਵਿੱਚ ਆ ਰਹੀ ਮੁਸ਼ਕਲ ਨੂੰ ਦੂਰ ਕਰਨ ਲਈ ਨਿਜੀ ਤੌਰ ਤੇ ਇਨ੍ਹਾਂ ਪਿੰਡਾਂ ਦਾ ਦੌਰਾ ਕਰਨ ਅਤੇ ਇਸ ਮੁਸ਼ਕਲ ਦਾ ਹੱਲ ਕਰਨ।

ਚੋਪੜਾ ਜਿਲ੍ਹਾ ਮੰਡੀ ਅਫਸਰ ਬਣੇ

ਤਲਵਾੜਾ,  27 ਮਈ:  ਸ੍ਰ: ਹਰਭਜਨ ਸਿੰਘ ਚੋਪੜਾ ਨੇ ਅੱਜ ਇਥੇ ਜ਼ਿਲ੍ਹਾ ਮੰਡੀ ਅਫ਼ਸਰ ਹੁਸ਼ਿਆਰਪੁਰ ਵਜੋਂ ਚਾਰਜ ਸੰਭਾਲ ਲਿਆ ਹੈ। ਉਹ ਇਥੇ ਕਪੂਰਥਲਾ ਤੋਂ ਬਦਲ ਕੇ ਆਏ ਹਨ।  ਇਸ ਤੋਂ ਪਹਿਲਾਂ ਉਹ ਹੁਸ਼ਿਆਰਪੁਰ ਅਤੇ ਜ¦ਧਰ ਵਿਖੇ ਬਤੌਰ ਜ਼ਿਲ੍ਹਾ ਮੰਡੀ ਅਫ਼ਸਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।

ਤਿਮਾਹੀ ਜਿਲ੍ਹਾ ਲੋਕ ਅਦਾਲਤ 29 ਮਈ ਨੁੰ

ਤਲਵਾੜਾ / ਹੁਸ਼ਿਆਰਪੁਰ 27 ਮਈ: ਮਾਨਯੋਗ ਮਿ: ਜਸਟਿਸ ਮਹਿਤਾਬ ਸਿੰਘ ਗਿੱਲ , ਕਾਰਜਕਾਰੀ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ  ਦੇ ਨਿਰਦੇਸ਼ਾਂ  ਹੇਠ ਜਿਲ੍ਹਾ ਅਤੇ ਸੈਸ਼ਨ ਜੱਜ ਹੁਸ਼ਿਆਰਪੁਰ  ਸ੍ਰੀ ਜਸਪਾਲ ਸਿੰਘ ਭਾਟੀਆ ਜੀ ਦੀ ਦੇਖ ਰੇਖ  ਹੇਠ  29 ਮਈ, 2010 ਨੂੰ ਤਿਮਾਹੀ  ਲੋਕ ਅਦਾਲਤਾਂ ਦਾ ਆਯੋਜਨ  ਕੀਤਾ ਜਾ ਰਿਹਾ ਹੈ। ਇਹ ਲੋਕ ਅਦਾਲਤ ਹੁਸ਼ਿਆਰਪੁਰ, ਮੁਕੇਰੀਆਂ, ਦਸੂਹਾ ਅਤੇ ਗੜ੍ਹਸ਼ੰਕਰ ਵਿਖੇ ਲਗਾਈ ਜਾਵੇਗੀ।
        ਇਸ ਲੋਕ ਅਦਾਲਤ ਲਈ ਹੁਸ਼ਿਆਰਪੁਰ ਵਿਖੇ 8, ਦਸੂਹਾ ਵਿਖੇ 3 ਅਤੇ ਗੜ੍ਹਸ਼ੰਕਰ ਤੇ ਮੁਕੇਰੀਆਂ ਵਿਖੇ ਇਕ-ਇੱਕ ਬੈਂਚ ਬਣਾਇਆ ਗਿਆ ਹੈ। ਇਹਨਾਂ ਬੈਂਚਾਂ ਵਿਚ ਸ਼ੋਸ਼ਲ ਵਰਕਰਾਂ ਅਤੇ ਵਕੀਲਾਂ ਨੂੰ ਖਾਸਤੌਰ ਤੇ ਸ਼ਾਮਿਲ ਕੀਤਾ ਗਿਆ ਹੈ ਜੋ ਕੇਸਾਂ ਦਾ ਨਿਪਟਾਰਾ ਬਚੌਲਗੀ ਅਤੇ ਰਜਾਮੰਦੀ ਰਾਹੀਂ ਕੀਤਾ ਜਾ ਸਕੇ।  ਇਸ ਲੋਕ ਅਦਾਲਤ ਵਿਚ ਵੱਖ- ਵੱਖ ਤਰਾਂ ਦੇ ਕੇਸ ਜਿਵੇਂ  ਕਿ ਮੋਟਰ ਐਕਸੀਡੈਟ ਕਲੇਮ ਕੇਸ  , ਹਿੰਦੂ ਮੈਰਿਜ ਐਕਟ ਦੇ ਕੇਸ, ਦਿਵਾਨੀ ਕੇਸ, ਦਿਵਾਨੀ ਅਪੀਲਾਂ, ਸਮਝੋਤਯੋਗ ਫੌਜਦਾਰੀ ਕੇਸ, 125 ਸੀ ਆਰ ਪੀ ਸੀ ਧਾਰਾ ਤਹਿਤ ਖਰਚੇ ਦੇ ਕੇਸ, ਰੈਂਟ ਦੇ ਦਾਅਵੇ, ਇਜਰਾਵਾਂ, ਚੈਕਾਂ ਦੇ ਕੇਸ ਧਾਰਾ 138 ਐਨ ਆਈ ਐਕਟ ਅਧੀਨ , ਇਸਤਗਾਸੇ ਆਦਿ ਕੇਸਾਂ ਨੂੰ ਆਪਸੀ ਰਜ਼ਾਮੰਦੀ ਰਾਹੀਂ  ਹੱਲ ਕਰਨ ਲਈ ਸੁਣਿਆ ਜਾਵੇਗਾ।
      ਜ਼ਿਲਾ ਹੁਸ਼ਿਆਰਪੁਰ ਵਿਚ ਇਹ 149ਵੀਂ  ਲੋਕ ਅਦਾਲਤ ਹੈ   ਅਤੇ ਹੁਣ ਤਕ ਕੁਲ  43175 ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕੀਤਾ ਜਾ ਚੁੱਕਾ ਹੈ। ਜਿਸ  ਰਾਹੀਂ ਕੁੱਲ ਰਕਮ 99,67,43,881 /-ਰੁਪਏ ਬਤੌਰ ਕਲੇਮ / ਅਵਾਰਡ ਧਿਰਾਂ ਨੂੰ ਦੁਆਏ ਜਾ ਚੁੱਕੇ ਹਨ।
        ਇਸ ਮੌਕੇ ਤੇ ਆਮ ਲੋਕਾਂ ਨੂੰ  ਅਪੀਲ ਕੀਤੀ ਜਾਂਦੀ ਹੈ  ਕਿ ਲੋਕ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਾਉਣ ਕਿਉਂਕਿ ਇਸ ਨਾਲ ਪੈਸੇ ਅਤੇ ਸਮੇਂ ਦੋਹਾਂ ਦੀ ਬਚੱਤ ਹੁੰਦੀ ਹੈ। ਇਸ ਦੇ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਹੁੰਦੀ ਅਤੇ ਇਸ ਦੇ ਫੈਸਲੇ ਨੂੰ ਦਿਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸ ਵਿੱਚ ਫੈਸਲੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੁੰਦੇ ਹਨ ,  ਇਸ ਨਾਲ  ਆਪਸੀ ਪਿਆਰ ਵੱਧਦਾ ਹੈ ਅਤੇ ਦੁਸ਼ਮਣੀ ਘਟਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਆਪਣੇ ਕੇਸਾਂ ਨੂੰ ਲੋਕ ਅਦਾਲਤ ਵਿੱਚ ਲਗਾਉਣ ਲਈ ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਹੁਸ਼ਿਆਰਪੁਰ  ਦੇ ਦਫਤਰ  ਜਾਂ ਸਿਵਲ ਜੱਜ (ਸੀਨੀਅਰ ਡਵੀਜ਼ਨ) - ਸਹਿਤ - ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) -ਸਹਿਤ-ਚੇਅਰਮੈਨ ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਜਾਂ ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਹੁਸ਼ਿਆਰਪੁਰ ਨੂੰ ਸੰਪਰਕ ਕਰ ਸਕਦੇ ਹਨ।

ਜਿਲ੍ਹਾ ਪੱਧਰੀ ਕਿਸਾਨ ਮੇਲਾ ਚੱਬੇਵਾਲ ਚ ਲਗਾਇਆ

ਤਲਵਾੜਾ / ਹੁਸ਼ਿਆਰਪੁਰ, 27 ਮਈ: ਪੰਜਾਬ ਸਰਕਾਰ ਵੱਲੋਂ ਚਾਲੂ ਮਾਲੀ ਸਾਲ ਦੌਰਾਨ ਖੇਤੀਬਾੜੀ ਦੇ ਵਿਕਾਸ ਲਈ 331 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ  ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਅੱਜ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਸਬੰਧੀ ਆਧੁਨਿਕ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਪੰਜਾਬ ਹੁਸ਼ਿਆਰਪੁਰ ਵੱਲੋਂ  ਕਸਬਾ ਚੱਬੇਵਾਲ ਵਿਖੇ ਲਗਾਏ ਗਏ ਜ਼ਿਲ੍ਹਾ ਪੱਧਰ ਦੇ  ਕਿਸਾਨ ਮੇਲੇ  ਅਤੇ  ਗੋਸ਼ਟੀ ਦਾ ਉਦਘਾਟਨ ਕਰਨ ਉਪਰੰਤ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੰੋਧਨ ਕਰਦਿਆਂ ਕੀਤਾ। ਇਸ ਕੈਂਪ ਵਿੱਚ ਜ਼ਿਲ੍ਹੇ ਭਰ ਤੋਂ 2000 ਤੋਂ ਵੱਧ ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲਿਆ।
        ਸ੍ਰ: ਠੰਡਲ ਨੇ ਇਸ ਮੌਕੇ ਬੋਲਦਿਆਂ  ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਜੀਵਨ ਮਿਆਰ ਨੂੰ ਉਚਾ ਚੁੱਕਣ ਲਈ ਅਤੇ ਉਨ੍ਹਾਂ ਦੇ ਹਿੱਤਾਂ ਦੀ ਰਖਵਾਲੀ ਲਈ ਵੱਚਨਬੱਧ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਮਜ਼ਦੂਰਾਂ ਦੀ ਘਾਟ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 75 ਹਜ਼ਾਰ ਰੁਪਏ ਸਬਸਿਡੀ ਤੇ ਪੈਡੀ ਟਰਾਂਸਪਲਾਂਟਰ ਦਿੱਤੇ ਜਾ ਰਹੇ ਹਨ ਅਤੇ ਲੇਜ਼ਰ ਲੈਂਡ ਲੈਵਲਰ ਤੇ ਇੱਕ ਲੱਖ  ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ 8 ਤੋਂ 10 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ  ਦਿੱਤੀ ਜਾਵੇਗੀ।  ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਮੁੱਖ ਰੱਖਦੇ ਹੋਏ 10 ਜੂਨ ਤੋਂ ਪਹਿਲਾਂ ਝੋਨੇ ਦੀ ਬਿਜਾਈ ਨਾ ਕਰਨ, ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਅਤੇ ਵਾਟਰ ਐਕਟ ਦੀ ਪਾਲਣਾ ਕਰਨ।  ਉਨ੍ਹਾਂ ਕਿਹਾ ਕਿ ਪਾਣੀ ਦੀ ਸੰਭਾਲ ਲਈ ਖੇਤੀਬਾੜੀ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ।  ਉਨ੍ਹਾਂ ਨੇ ਇਹ ਵੀ ਵਿਸ਼ਵਾਸ਼ ਦੁਆਇਆ ਕਿ ਸਾਉਣੀ ਦੀਆਂ ਫ਼ਸਲਾਂ ਦੌਰਾਨ ਖਾਦਾਂ ਅਤੇ ਮਿਆਰੀ ਦਵਾਈਆਂ ਦੀ  ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
        ਸ੍ਰ: ਠੰਡਲ  ਨੇ ਕਿਹਾ ਕਿ ਪੰਜਾਬ ਦੇ ਮਿਹਨਤੀ ਕਿਸਾਨ ਕੇਂਦਰੀ ਅੰਨ ਭੰਡਾਰ ਵਿੱਚ 60 ਪ੍ਰਤੀਸ਼ਤ ਹਿੱਸਾ ਪਾਉਂਦੇ ਹਨ ਪਰ ਕੇਂਦਰ ਸਰਕਾਰ ਪੰਜਾਬ ਦੇ ਮਿਹਨਤੀ ਕਿਸਾਨਾਂ ਵੱਲੋਂ ਪੈਦਾ ਕੀਤੇ ਝੋਨੇ ਅਤੇ ਕਣਕ ਨੂੰ ਸੰਭਾਲਣ ਅਤੇ ਚੁਕਾਈ ਵੱਲ ਕੋਈ ਖਾਸ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਕਿਸਾਨਾਂ ਵੱਲੋਂ ਮਿਹਨਤ ਨਾਲ  ਪੈਦਾ ਕੀਤੇ ਅਨਾਜ ਨੂੰ ਨਾ ਚੁਕਿਆ ਤਾਂ ਅਨਾਜ਼ ਬਰਸਾਤ ਦੇ ਮੌਸਮ ਦੌਰਾਨ ਖਰਾਬ ਹੋ ਸਕਦਾ ਹੈ ਜਿਸ ਨਾਲ ਦੇਸ਼ ਵਿੱਚ ਅੰਨ ਸੰਕਟ ਪੈਦਾ ਹੋ ਸਕਦਾ ।  ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਮਿਹਨਤੀ ਕਿਸਾਨਾਂ ਵੱਲੋਂ ਪੈਦਾ ਕੀਤੇ ਅਨਾਜ਼ ਨੂੰ ਤੁਰੰਤ ਚੁਕਣ ਦੇ ਉਪਰਾਲੇ ਕਰੇ।
        ਖੇਤੀਬਾੜੀ ਵਿਭਾਗ ਦੇ ਸਯੁੰਕਤ ਡਾਇਰੈਕਟਰ ਡਾ. ਤਰਸੇਮ ਸਿੰਘ ਨੇ ਇਸ ਮੌਕੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਮੁੱਖ ਖੇਤੀਬਾੜੀ ਅਫ਼ਸਰ ਡਾ ਦਵਿੰਦਰ ਸਿੰਘ ਰੇਹਲ ਨੇ ਇਸ ਮੌਕੇ ਬੋਲਦਿਆਂ ਕਿਸਾਨਾਂ ਨੂੰ  ਉਤਮ ਕਿਸਮ ਦੇ ਬੀਜ ਵਰਤਣ, ਵਰਮੀ ਕੰਪੋਸਟ, ਬਾਇਓਗੈਸ ਪਲਾਂਟ ਸਕੀਮ, ਸਬਸਿਡੀ ਤੇ ਦਿੱਤੀ ਜਾਣ ਵਾਲੀ ਖੇਤੀਬਾੜੀ ਮਸ਼ੀਨਰੀ ਅਤੇ ਹੋਰ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਆਧੁਨਿਕ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ।  ਹੋਰਨਾਂ ਤੋਂ ਇਲਾਵਾ ਐਸ ਡੀ ਐਮ ਕੈਪਟਨ ਕਰਨੈਲ ਸਿੰਘ, ਚੇਅਰਮੈਨ ਮਾਰਕੀਟ ਕਮੇਟੀ  ਹੁਸ਼ਿਆਰਪੁਰ ਅਮਰਜੀਤ ਸਿੰਘ ਚੋਹਾਨ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਜਤਿੰਦਰ ਸਿੰਘ ਲਾਲੀ ਬਾਜਵਾ, ਰਵਿੰਦਰ ਸਿੰਘ ਠੰਡਲ ਅਤੇ ਇਲਾਕੇ ਦੇ ਅਕਾਲੀ-ਭਾਜਪਾ ਆਗੂ ਵੀ ਹਾਜ਼ਰ ਸਨ।
        ਸ੍ਰ: ਸੋਹਨ ਸਿੰਘ ਠੰਡਲ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਨੇ ਇਸ ਮੌਕੇ ਤੇ ਖੇਤੀਬਾੜੀ ਵਿਭਾਗ ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਨੂੰ ਵੀ ਦੇਖਿਆ।

ਤੀਕਸ਼ਨ ਸੂਦ ਨੇ ਕੀਤਾ ਰੈੱਡ ਰੋਡ ਦੀ ਮੁਰੰਮਤ ਦਾ ਉਦਘਾਟਨ

ਤਲਵਾੜਾ / ਹੁਸ਼ਿਆਰਪੁਰ, 27 ਮਈ: ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਸ਼ਹਿਰ ਦੇ ਸਮੂਹਿਕ ਵਿਕਾਸ ਤੇ  3 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਅੱਜ ਇਥੇ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ  ਸ਼੍ਰੀ ਤੀਕਸ਼ਨ ਸੂਦ ਨੇ  9. 72 ਲੱਖ ਰੁਪਏ ਦੀ ਲਾਗਤ ਨਾਲ ਰੈਡ ਰੋਡ ਦੀ ਮੁਰੰਮਤ ਦੇ ਕੰਮ ਦਾ ਉਦਘਾਟਨ ਕਰਨ ਉਪਰੰਤ ਕੀਤਾ ।
        ਸ਼੍ਰੀ ਸੂਦ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਰਾਜ ਸਰਕਾਰ ਨੇ ਸ਼ਹਿਰਾਂ ਦੇ ਸਮੂਹਿਕ ਵਿਕਾਸ ਲਈ ਫੰਡ ਮੁਹੱਈਆ ਕਰਵਾਏ ਹਨ।   ਸ਼੍ਰੀ ਸੂਦ ਨੇ ਕਿਹਾ ਕਿ ਪਹਿਲਾਂ  ਮਿਉਂਪਸਲ ਕਮੇਟੀਆਂ ਵੱਲੋਂ  ਆਪਣੇ ਫੰਡਾਂ ਵਿੱਚੋਂ ਸ਼ਹਿਰ ਦੇ ਵਿਕਾਸ ਦੇ ਕੰਮ ਕਰਵਾਏ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਹ ਸੜਕ ਸ਼ਹਿਰ ਦੀ ਅਹਿਮ ਸੜਕ ਹੈ। ਇਸ ਸੜਕ ਦੀ ਮੁਰੰਮਤ ਹੋਣ ਨਾਲ ਲੋਕਾਂ ਨੂੰ ਆਵਾਜਾਈ ਲਈ ਬਹੁਤ ਵੱਡੀ ਰਾਹਤ ਮਿਲੇਗੀ।  ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਮਲ ਪੈਲਸ ਤੋਂ ਰੈਡ ਰੋਡ  ਤੱਕ ਜਾਂਦੀ ਸੜਕ ਤੇ  1. 8 ਲੱਖ ਰੁਪਏ ਖਰਚ ਕਰਕੇ ਇਸ ਸੜਕ ਦੀ ਵੀ ਮੁਰੰਮਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ  ਇਨ੍ਹਾਂ ਸੜਕਾਂ ਦੀ ਨਵ ਉਸਾਰੀ ਦਾ ਸੇਹਰਾ ਇਸ ਵਾਰਡ ਦੇ ਮਿਉਸਪਲ ਕਮਿਸ਼ਨਰ ਸੰਜੀਵ ਦੁਆ ਨੂੰ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਹਰਿਆ ਭਰਿਆ ਕਰਨ ਅਤੇ ਸੁੰਦਰ ਬਣਾਉਣ ਲਈ ਵੀ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚੋਂ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਭੰਗੀ ਚੋਅ  ਦੇ ਪੁੱਲ ਤੋਂ ਹਰਿਆਣਾ ਅਤੇ ਭਰਵਾਈਂ ਨੂੰ ਜਾਣ ਵਾਲੀਆਂ ਸੜਕਾਂ ਅਤੇ  ਧੋਬੀ ਘਾਟ  ਤੋਂ ਆਦਮਵਾਲ ਜਾਂਦੀ ਸੜਕ ਨੂੰ ਵੀ ਚੌੜਾ ਤੇ ਮਜ਼ਬੂਤ ਕੀਤਾ ਜਾਵੇਗਾ।  ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਬਣ ਜਾਣ ਨਾਲ ਸ਼ਹਿਰ ਦੇ ਟਰੈਫਿਕ ਦੀ ਸਮੱਸਿਆ ਕਾਫ਼ੀ ਹੱਦ ਤੱਕ ਠੀਕ ਹੋ ਜਾਵੇਗੀ। 
        ਹੋਰਨਾਂ ਤੋਂ ਇਲਾਵਾ  ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਐਮ ਈ ਪਵਨ ਕੁਮਾਰ ਸ਼ਰਮਾ, ਮੀਡੀਆ ਇੰਚਾਰਜ ਜ਼ਿਲ੍ਹਾ ਭਾਜਪਾ ਕਮਲਜੀਤ ਸੇਤੀਆ,  ਖਰੈਤੀ ਲਾਲ ਕਤਨਾ ਅਤੇ ਸ਼ਹਿਰ ਦੇ ਪਤਵੰਤੇ ਇਸ ਮੌਕੇ ਤੇ ਹਾਜ਼ਰ ਸਨ।

ਲਿੰਕ ਸੜਕਾਂ ਦੀ ਉਸਾਰੀ ਤੇ 11 ਸੌ ਕਰੋੜ ਰੁਪਏ ਖਰਚੇ ਜਾ ਰਹੇ ਹਨ: ਸ਼ਾਕਰ

ਤਲਵਾੜਾ / ਹੁਸ਼ਿਆਰਪੁਰ, 26 ਮਈ: ਪੰਜਾਬ ਸਰਕਾਰ ਵਲੋਂ ਚਾਲੂ ਵਿੱਤੀ ਸਾਲ ਦੌਰਾਨ ਰਾਜ ਦੀਆਂ ਪ੍ਰਮੁੱਖ ਅਤੇ ਲਿੰਕ ਸੜਕਾਂ ਦੀ ਉਸਾਰੀ, ਮੁਰੰਮਤ ਅਤੇ ਮਜ਼ਬੂਤੀ ਤੇ 1100 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ਼੍ਰੀ ਅਰੁਨੇਸ਼ ਸ਼ਾਕਰ ਮੁੱਖ ਪਾਰਲੀਮਾਨੀ ਸੱਕਤਰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਪੰਜਾਬ ਨੇ ਅੱਜ ਪਿੰਡ  ਹਰਦੋਖੁੰਦਪੁਰ ਤੋਂ ਪੰਡੋਰੀ ਮੂਸਾ ਤਕ ਜਾਂਦੀ ਨਵੀਂ ਸੜਕ ਦਾ ਉਦਘਾਟਨ ਕਰਨ ਉਪਰੰਤ ਕੀਤਾ।
            ਸ਼੍ਰੀ ਸ਼ਾਕਰ ਨੇ ਕਿਹਾ ਕਿ ਇਸ ¦ਿਕ ਸੜਕ ਤੇ  17 ਲੱਖ ਰੁਪਏ ਖਰਚ ਕਰਕੇ ਇਸ ਦੀ      ਨਵ ਉਸਾਰੀ ਕੀਤੀ ਗਈ ਹੈ ਅਤੇ ਇਸ ਸੜਕ ਦੇ ਬਨਣ ਨਾਲ ਜਿਥੇ ਇਸ ਇਲਾਕੇ ਦੇ 15 ਪਿੰਡਾਂ ਨੂੰ ਲਾਭ ਪਹੁੰਚੇਗਾ, ਉਥੇ ਹਿਮਾਚਲ ਪ੍ਰਦੇਸ਼ ਤੋਂ ਮੁਕੇਰੀਆਂ ਆਉਣ ਵਾਲੇ ਲੋਕਾਂ ਨੂੰ ਵੀ ਕਾਫੀ ਲਾਭ ਮਿਲੇਗਾ। ਉਹਨਾਂ ਦਸਿਆ ਕਿ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਅਧੀਨ 500 ਕਿਲੋਮੀਟਰ ਲੰਬੀਆਂ ਪੇਂਡੂ ਲਿੰਕ ਸੜਕਾਂ ਨੂੰ ਬੇਹਤਰ ਬਣਾਉਣ ਲਈ 600 ਕਰੋੜ ਰੁਪਏ  ਖਰਚ ਕੀਤੇ ਜਾ ਰਹੇ ਹਨ । ਉਹਨਾਂ ਦਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਅਕਾਲੀ ਭਾਜਪਾ ਸਰਕਾਰ ਵਲੋਂ ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਦਸਿਆ ਕਿ ਨਾਬਾਰਡ ਦੀ ਸਹਾਇਤਾ ਨਾਲ ਰਾਜ ਅੰਦਰ ਪੁੱਲਾਂ ਅਤੇ ਸੜਕਾਂ  ਨੂੰ ਬੇਹਤਰ ਬਣਾਉਣ ਲਈ ਵੀ 193 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
        ਉਹਨਾਂ ਦਸਿਆ ਕਿ ਵਿਧਾਨ ਸਭਾ ਹਲਕਾ ਮੁਕੇਰੀਆਂ ਦੀਆਂ 150 ਕਿਲੋਮੀਟਰ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀਹੈ ਅਤੇ 20 ਕਿਲੋਮੀਟਰ ¦ਬੀਆਂ ¦ਿਕ ਸੜਕਾਂ ਦੀ ਨਵਉਸਾਰੀ ਕੀਤੀ ਗਈ ਹੈ ਅਤੇ 20 ਕਿਲੋਮੀਟਰ ਹੋਰ ¦ਿਕ ਸੜਕਾਂ ਦੀ ਨਵਉਸਾਰੀ ਕੀਤੀ ਜਾ ਰਹੀ ਹੈ। ਉਹਨਾਂ ਦਸਿਆ ਕਿ ਮੁਕੇਰੀਆਂ ਤੋਂ ਉੱਚੀ ਬਸੀ  ਵਾਇਆ ਧਨੋਆ ਸੜਕ ਨੂੰ 10 ਤੋਂ 18 ਫੁੱਟ ਚੌੜਾ ਤੇ ਮਜ਼ਬੂਤ ਕੀਤਾ ਗਿਆ ਹੈ ਅਤੇ ਇਸ ਤੇ 7.  50 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸੇ ਤਰਾਂ ਹੀ ਨੈਸ਼ਨਲ ਹਾਈਵੇ ਸੜਕ ਤੋਂ ਦਸੂਹਾ ਹਾਜ਼ੀਪੁਰ ਸੜਕ ਵਾਇਆ ਬਿਸ਼ਨਪੁਰ ਨੂੰ ਵੀ 10 ਤੋਂ 18 ਫੁੱਟ ਚੌੜਾ ਤੇ ਮਜ਼ਬੂਤ ਕੀਤਾ ਗਿਆ ਹੈ ਜਿਸ ਤੇ 4 ਕਰੋੜ ਰੁਪਏ ਤੋਂ ਵੱਧ ਰੁਪਏ ਖਰਚ ਕੀਤੇ ਗਏ ਹਨ।  ਸ਼੍ਰੀ ਸ਼ਾਕਰ ਨੇ ਦਸਿਆ ਕਿ ਮਾਨਸਰ ਤੋਂ ਹਾਜ਼ੀਪੁਰ ਤਕ ਜਾਂਦੀ ਸੜਕ  ਨੂੰ ਵੀ 18 ਫੁੱਟ ਚੌੜਾ  ਕੀਤਾ ਗਿਆ। ਉਹਨਾਂ ਦਸਿਆ ਕਿ ਮੁਕੇਰੀਆਂ ਹਲਕੇ ਦੀਆਂ ਚਾਰ  ਹੋਰ ਪ੍ਰਮੁੱਖ ਸੜਕਾਂ ਹਾਜ਼ੀਪੁਰ ਤੋਂ ਝੰਗ, ਮੁਕੇਰੀਆਂ ਤੋਂ ਹਰਦੋਖੁੰਦਪੁਰ, ਮੁਕੇਰੀਆਂ ਤੋਂ ਪਨਖੂਹ  ਅਤੇ ਭੰਗਾਲਾ ਤੋਂ ਨੁਸਹਿਰਾ ਪੱਤਣ ਨੂੰ ਜਾਂਦੀ ਸੜਕ ਨੂੰ ਵੀ 18 ਫੁੱਟ ਚੌੜਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ।
        ਉਹਨਾਂ ਨੇ ਦਸਿਆ ਕਿ ਮੁਕੇਰੀਆਂ ਤੋਂ ਗੁਰਦਾਸਪੁਰ ਜਾਂਦੀ ਸੜਕ ਉਪਰ ਰੇਲਵੇ ਫਲਾਈ ਓਵਰ ਪੁੱਲ ਦੀ ਉਸਾਰੀ ਦਾ ਨੀਂਹ ਪੱਥਰ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ  ਰੱਖਣਗੇ ਅਤੇ 8  . 25 ਕਰੋੜ ਰੁਪਏ ਦੀ ਲਾਗਤ ਨਾਲ  ਬਣੇ ਨਵੇਂ ਤਹਿਸੀਲ ਕੰਪਲੇਕਸ ਦਾ ਉਦਘਾਟਨ ਕਰਨਗੇ। ਉਹਨਾਂ ਦਸਿਆ ਕਿ ਮੁਕੇਰੀਆਂ ਦੀ ਪੇਪਰ ਮਿੱਲ  ਨੂੰ ਦੁਬਾਰਾ ਸੁਰਜੀਤ ਕੀਤਾ ਜਾ ਰਿਹਾ ਹੈ ਅਤੇ ਮੁਕੇਰੀਆਂ ਵਿਖੇ ਇੰਡਸਟਰੀਅਲ ਫੋਕਲ ਪੁਆਇੰਟ ਬਣਾਉਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਉਹਨਾਂ ਦਸਿਆ ਕਿ 40 ਲੱਖ ਰੁਪਏ ਦੀ ਲਾਗਤ ਨਾਲ ਮੁਕੇਰੀਆਂ ਵਿਖੇ ਪਸ਼ੂ ਹਸਪਤਾਲ ਦੀ ਇਮਾਰਤ ਦੀ ਨਵ ਉਸਾਰੀ ਕੀਤੀ ਗਈ ਹੈ ਅਤੇ ਜੁਡੀਸ਼ਿਅਲ ਕੋਰਟ ਦੀ ਸਥਾਪਨਾ ਵੀ ਕੀਤੀ ਗਈ ਹੈ। ਇਸ ਉਪਰੰਤ ਸ਼੍ਰੀ ਸ਼ਾਕਰ ਨੇ ਪਿੰਡ ਬੁੱਢਾਬੜ ਅਤੇ ਝੜਿੰਗ ਦੇ 290 ਗਰੀਬ ਬੇਘਰੇ ਪ੍ਰੀਵਾਰਾਂ ਨੂੰ ਪੱਕੇ ਮਕਾਨ ਬਣਾਉਣ ਲਈ 80 ਲੱਖ ਰੁਪਏ ਦੇ ਚੈਕ ਵੀ ਤਕਸੀਮ ਕੀਤੇ।
        ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇਦਾਰ ਚਰਨਜੀਤ ਸਿੰਘ ਕੌਲਪੁਰ, ਰਾਮ ਸ਼ਰਨਦਾਸ ਭਾਜਪਾ ਨੇਤਾ, ਠਾਕੁਰ ਮਹੇਸ਼ਵਰ ਸਿੰਘ ਨੰਬਰਦਾਰ, ਰਘੁੂਨਾਥ ਸਿੰਘ ਮੰਡਲ ਪ੍ਰਧਾਨ ਭਾਜਪਾ, ਪਰਮਿੰਦਰ ਸਿੰਘ ਸਹਾਇਕ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਪੰਜਾਬ, ਪਵਨ ਕੁਮਾਰ ਅਤੇ ਇਲਾਕੇ ਦੇ ਅਕਾਲੀ -ਭਾਜਪਾ ਨੇਤਾ ਵੀ ਹਾਜ਼ਰ ਸਨ।

ਸਾਈਕਲ ਸਟੈੱਡ ਦੀ ਨੀਲਾਮੀ 1 ਜੂਨ ਨੂੰ

ਤਲਵਾੜਾ / ਹੁਸ਼ਿਆਰਪੁਰ 25 ਮਈ,  ਉਪ ਮੰਡਲ ਮੈਜਿਸਟਰੇਟ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲ ਕੰਪਲੈਕਸ ਹੁਸ਼ਿਆਰਪੁਰ ਦੇ ਠੇਕਾ ਸਾਈਕਲ ਸਟੈਡ ਦੀ ਸਾਲ 2010-11 ਦੀ ਖੁਲ੍ਹੀ ਨਿਲਾਮੀ 1 ਜੂਨ 2010  ਨੂੰ  ਸ਼ਾਮ  3-30 ਵਜੇ ਤਹਿਸੀਲਦਾਰ ਹੁਸ਼ਿਆਰਪੁਰ ਵਲੋ ਤਹਿਸੀਲ ਦਫਤਰ ਵਿਚ ਕੀਤੀ ਜਾਵੇਗੀ। ਬੋਲੀਕਾਰ ਨੂੰ ਬੋਲੀ ਦੇਣ ਤੋ ਪਹਿਲਾਂ  10000/- ਰੁਪਏ ਐਡਵਾਂਸ ਮੌਕੇ ਤੇ ਜਮ੍ਹਾਂ ਕਰਾਉਣੇ ਹੋਣਗੇ ਜੋ ਬੋਲੀ ਉਪਰੰਤ ਉੋਸ ਨੂੰ ਵਾਪਸ ਕਰ ਦਿੱਤੇ ਜਾਣਗੇ । ਬੋਲੀਕਾਰ ਇਸ ਬੋਲੀ ਅਨੁਸਾਰ  31 ਮਾਰਚ, 2011 ਤੱਕ ਕਬਜਾ ਰੱਖਣ ਦਾ ਹੱਕਦਾਰ ਹੋਵਗਾ  ਅਤੇ ਮਿਤੀ 31 ਮਾਰਚ 2011 ਨੂੰ ਕੰਮ-ਕਾਜ ਖਤਮ ਹੋਣ ਤੇ ਕਬਜਾ ਛੱਡਣਾ ਪਵੇਗਾ।

ਬੀ. ਬੀ. ਐਮ. ਬੀ. ਦਿਵਸ ਮੌਕੇ ਸਨਮਾਨਿਤ ਕੀਤੇ ਕਰਮਚਾਰੀ

ਤਲਵਾੜਾ, 25 ਮਈ: ਬੀ. ਬੀ. ਐਮ. ਬੀ. ਵੱਲੋਂ ਆਪਣੇ ਸਥਾਪਨਾ ਦਿਵਸ ਮੌਕੇ ਵੱਖ ਵੱਖ ਖੇਤਰਾਂ ਵਿਚ ਸ਼ਲਾਘਾਯੋਗ ਕਾਰਗੁਜਾਰੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਚੇਅਰਮੈਨ ਸ਼੍ਰੀ ਏ. ਬੀ. ਅਗਰਵਾਲ ਅਤੇ ਮੈਂਬਰ ਸਾਹਿਬਾਨ ਵੱਲੋਂ ਦਿੱਤੇ ਗਏ ਇਸ ਸਨਮਾਨ ਵਿਚ ਸੋਨ ਤਮਗਾ, ਪ੍ਰਸ਼ੰਸ਼ਾ ਪੱਤਰ ਅਤੇ ਨਗਦ ਇਨਾਮ ਸ਼ਾਮਿਲ ਹੈ। ਸਨਮਾਨਿਤ ਹੋਣ ਵਾਲੇ 29 ਕਰਮਚਾਰੀਆਂ ਦੀ ਸੂਚੀ ਇਸ ਪ੍ਰਕਾਰ ਹੈ।

1. ਪਾਵਰ ਵਿੰਗ
    ਚੀਫ ਇੰਜੀਨੀਅਰ ਟਰਾਂਸਮਿਸ਼ਨ ਸਿਸਟਮ
  • ਇੰਜ: ਐਸ. ਪੀ. ਸਿਆਲ, ਉਪ ਮੰਡਲ ਅਧਿਕਾਰੀ ਚੰਡੀਗੜ੍ਹ
  • ਇੰਜ: ਜੈ ਪ੍ਰਕਾਸ਼ ਫਿਟਰ, ਪਾਨੀਪਤ
  • ਉਦੈ ਵੀਰ, ਲਾਈਨਮੈਨ ਬੱਲਭਗੜ੍ਹ
    ਚੀਫ਼ ਇੰਜੀਨੀਅਰ ਜਨਰੇਸ਼ਨ
  • ਸੁਰੇਸ਼ ਕੁਮਾਰ ਏ. ਈ. ਈ. ਭਾਖੜਾ ਪਾਵਰ ਹਾਉਸ ਨੰਬਰ 1
  • ਪੀ. ਕੇ. ਸ਼ਾਹ, ਏ. ਈ., ਦੇਹਰ ਪਾਵਰ ਹਾਉਸ, ਸਲਾਪੜ
  • ਪ੍ਰੇਮ ਕੁਮਾਰ ਸਪੈਸ਼ਲ ਫੋਰਮੈਨ ਭਾਖੜਾ ਪਾਵਰ ਹਾਊਸ ਨੰਬਰ 1
  • ਗਣੇਸ਼ ਚੰਦਰ, ਸਪੈਸ਼ਲ ਫੋਰਮੈਨ, ਗੰਗੂਵਾਲ
  • ਵਿਜੇ ਕੁਮਾਰ, ਕਰੇਨ ਓਪਰੇਟਰ, ਪੌਂਗ ਪਾਵਰ ਹਾਊਸ, ਤਲਵਾੜਾ
    ਚੀਫ ਇੰਜੀਨੀਅਰ ਸਿਸਟਮ ਓਪਰੇਸ਼ਨ
  • ਇੰ: ਸੰਜੇ ਸਿੰਘਾਨਾ, ਸਹਾਇਕ ਨਿਰਦੇਸ਼ਕ, ਕਮਰਸ਼ੀਅਲ ਸੈ¤ਲ, ਚੰਡੀਗੜ੍ਹ
  • ਰਵੀ ਕੁਮਾਰ, ਕੇ. ਪੀ. ਓ. ਪਾਵਰ ਕੰਟਰੋਲ ਡਿਵੀਜਨ
  • ਰਾਕੇਸ਼ ਕੁਮਾਰ, ਸੇਵਾਦਾਰ, ਚੰਡੀਗੜ੍ਹ

2. ਸਿੰਚਾਈ ਵਿੰਗ
    ਚੀਫ ਇੰਜੀਨੀਅਰ ਬਿਆਸ ਡੈਮ ਤਲਵਾੜਾ
  • ਸ਼੍ਰੀ ਸਤਨਾਮ ਸਿੰਘ, ਉਪ ਮੰਡਲ ਅਧਿਕਾਰੀ ਤਲਵਾੜਾ
  • ਮੋਹਨ ਸਿੰਘ, ਚਾਰਜਮੈਨ, ਤਲਵਾੜਾ
  • ਸੁਰਿੰਦਰ ਕੁਮਾਰ, ਕੰਕਰੀਟ ਫਨੀਸ਼ਰ, ਤਲਵਾੜਾ
    ਚੀਫ ਇੰਜੀਨੀਅਰ ਬੀ. ਐਸ. ਐਲ. ਪ੍ਰੋਜੈਕਟ ਸੁੰਦਰਨਗਰ
  • ਜਸਬੀਰ ਸਿੰਘ ਫੋਰਮੈਨ, ਸੁੰਦਰਨਗਰ
  • ਸੁਦਾਮਾ ਰਾਮ, ਖਾਨਸਾਮਾ, ਪੰਡੋਹ
  • ਜਗਦੀਸ਼ ਸ਼ਰਮਾ, ਐਸ. ਡੀ. ਓ. ਚੰਡੀਗੜ੍ਹ
  • ਰਘੁਬੀਰ ਸਿੰਘ, ਡੀ. ਐਚ. ਡੀ. ਚੰਡੀਗੜ੍ਹ
  • ਸੁਭਾਸ਼ ਤੇਵਲੀਆ, ਐਸ. ਡੀ. ਓ. ਪੰਡੋਹ ਡੈਮ
    ਚੀਫ ਇੰਜੀਨੀਅਰ, ਭਾਖੜਾ ਡੈਮ ਨੰਗਲ
  • ਸਤਪਾਲ ਸਿੰਘ ਫੋਰਮੈਨ, ਨੰਗਲ
  • ਨਿਰਪਾਲ ਸਿੰਘ, ਸਕਿੱਲਡ ਲੇਬਰ, ਨੰਗਲ
  • ਸੁਭਾਸ਼ ਚੰਦਰ ਡਰਾਫਟਸਮੈਨ, ਨੰਗਲ

3. ਲੇਖਾ ਵਿੰਗ    
      FA & CAO, BBMB
  • ਮਹਿੰਦਰ ਸਿੰਘ ਮਾਵੀ, ਨਿੱਜੀ ਸਹਾਇਕ
  • ਡੂੰਗਰ ਮੱਲ, ਯੂ. ਡੀ ਸੀ
  • ਸੁਰਿੰਦਰ ਮੋਹਨ ਗੌਤਮ, ਸੇਵਾਦਾਰ

    ਡਾਇਰੈਕਟਰ ਕੰਨਸਟੈਂਸੀ, ਚੰਡੀਗੜ੍ਹ
  • ਨਰੇਸ਼ ਕੁਮਾਰ ਸਿੰਗਲਾ, ਹੈ¤ਡ ਡਰਾਫਟਸਮੈਨ
ਬੋਰਡ ਦਫਤਰ
  • ਭੁਵਨੇਸ਼ ਨੌਹਰੀਆ, ਉਪ ਸਕੱਤਰ ਪਾਵਰ
  • ਸੁਰਿੰਦਰਪਾਲ ਸਿੰਘ, ਪ੍ਰੋਗਰਾਮਰ
  • ਯਸ਼ਪਾਲ, ਨਿੱਜੀ ਸਕੱਤਰ, ਮੈਂਬਰ ਸਿੰਚਾਈ
  • ਰਾਜੇਸ਼ ਕੁਮਾਰ, ਸੇਵਾਦਾਰ

ਸ਼ਮਸ਼ਾਨਘਾਟ ਤੋਂ ਫੈਲੀ ਅੱਗ ਨੇ ਮਚਾਈ ਤਬਾਹੀ

ਤਲਵਾੜਾ, 25 ਮਈ: ਇੱਥੇ ਭੋਡੇ ਦਾ ਖੂਹ ਨੇੜੇ ਪਿੰਡ ਰੌਲੀ ਦੇ ਸਿਵਿਆਂ ਤੋਂ ਉੱਠੀ ਚੰਗਿਆੜੀ ਨੇ ਅੰਬਰ ਛੂੰਹਦੇ ਭਾਂਬੜ ਦਾ ਰੂਪ ਧਾਰਨ ਕਰ ਲਿਆ ਅਤੇ ਦੇਖਦੇ ਹੀ ਦੇਖਦੇ ਆਸ ਪਾਸ ਦੀ ਬਨਸਪਤੀ ਨੂੰ ਸਾੜ ਕੇ ਸੁਆਹ ਕਰ ਦਿੱਤਾ। ਇਹ ਅੱਗ ਏਨੀ ਭਿਆਨਕ ਸੀ ਕਿ ਨਾਲ ਲਗਦਾ ਪਾਵਰ ਹਾਉਸ ਨੰਬਰ ਇੱਕ ਵੀ ਦੋ ਘੰਟੇ ਲਈ ਬੰਦ ਕਰਨਾ ਪਿਆ ਜਿਸ ਨਾਲ ਬਿਜਲੀ ਉਤਪਾਦਨ ਠੱਪ ਹੋ ਗਿਆ। ਅੱਗ ਦੇ ਭਾਂਬੜ ਦਾ ਸੇਕ ਨਾਲ ਲਗਦੇ ਭੋਡੇ ਦਾ ਖੂਹ ਪੈਟਰੋਲ ਪੰਪ ਤੱਕ ਪੁਜ ਰਿਹਾ ਸੀ ਤੇ ਲੋਕਾਂ ਵਿਚ ਘਬਰਾਹਟ ਫੈਲ ਗਈ। ਪਰੰਤੂ ਫਾਇਰ ਬ੍ਰਿਗੇਡ ਤੇ ਪਾਵਰ ਹਾਉਸ ਦੇ ਬਚਾਓ ਦਲਾਂ ਨੇ ਬੜੀ ਸੂਝ ਬੂਝ ਨਾਲ ਵੱਡਾ ਹਾਦਸਾ ਹੋਣ ਤੋਂ ਬਚਾ ਲਿਆ। ਘਟਨਾ ਬਾਰੇ ਲੋਕਾਂ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਉਕਤ ਸ਼ਮਸ਼ਾਨਘਾਟ ਵਿਚ ਕੀਤੇ ਸਸਕਾਰ ਮਗਰੋਂ ਚਿਤਾ ਦੀ ਅੱਗ ਧੁਖਦੀ ਰਹੀ ਅਤੇ ਹਵਾ ਨਾਲ ਉਥੋਂ ਇਹ ਅੱਗ ਨਾਲ ਲਗਦੀਆਂ ਝਾੜੀਆਂ ਨੂੰ ਲੱਗ ਗਈ ਜੋ ਗਰਮੀ ਕਾਰਨ ਸੁੱਕ ਕੇ ਪੂਰੀ ਤਰਾਂ ਬਾਰੂਦ ਬਣ ਚੁੱਕੀਆਂ ਹਨ। ਇੰਜ ਪਲਾਂ ਵਿਚ ਹੀ ਤਬਾਹੀ ਦਾ ਤਾਂਡਵ ਸ਼ੁਰੂ ਹੋ ਗਿਆ। ਪ੍ਰਸ਼ਾਸ਼ਨ ਵੱਲੋਂ ਹੁਣ ਅੱਗ ਦੇ ਸੀਜ਼ਨ ਦੀ ਸ਼ੁਰੂਆਤ ਵਿਚ ਹੀ ਭਾਵੇਂ ਲੋਕਾਂ ਨੂੰ ਚੇਤਾਵਨੀਆਂ ਦਿੱਤੀਆਂ ਗਈਆਂ ਹਨ ਪਰੰਤੂ ਜਮੀਨੀ ਪੱਧਰ ਤੇ ਤਲਵਾੜਾ ਤੇ ਆਸ ਪਾਸ ਦੇ ਪਿੰਡਾਂ ਵਿਚ ਕੁਦਰਤੀ ਜਾਂ ਗੈਰ ਕੁਦਰਤੀ ਅੱਗ ਤੋਂ ਸੰਭਾਵੀ ਖਤਰਿਆਂ ਨੂੰ ਟਾਲਣ ਲਈ ਕਿਧਰੇ ਕੋਈ ਯਤਨ ਨਹੀਂ ਕੀਤੇ ਜਾ ਰਹੇ ।

ਘਟੀਆ ਆਟਾ ਵੇਚਣ ਤੇ ਪਾਬੰਦੀ ਦੇ ਹੁਕਮ

ਤਲਵਾੜਾ / ਹੁਸ਼ਿਆਰਪੁਰ, 24 ਮਈ : ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ਼੍ਰੀ ਮੇਘ ਰਾਜ ਨੇ ਧਾਰਾ 144 ਅਧੀਨ ਇੱਕ ਹੁਕਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੀਆਂ ਆਟਾ ਮਿੱਲਾਂ ਅਤੇ ਆਟਾ ਚੱਕੀਆਂ ਤੇ ਘਟੀਆ ਕਿਸਮ ਦਾ ਆਟਾ ਪੀਸ ਕੇ ਵੇਚਣ ਤੇ ਪਾਬੰਦੀ ਲਗਾ ਦਿੱਤੀ। ਇਸ ਹੁਕਮ ਤਹਿਤ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ  ਹੁਸ਼ਿਆਰਪੁਰ ਸਮੇਂ-ਸਮੇਂ ਸਿਰ ਆਟਾ ਮਿੱਲਾਂ/ਆਟਾ ਚੱਕੀਆਂ  ਨੂੰ ਚੈਕ ਕਰਨ ਲਈ  ਅਧਿਕਾਰਤ ਹੋਣਗੇ। ਜ਼ਿਲ੍ਹਾ ਮੈਜਿਸਟਰੇਟ  ਨੇ ਇਹ ਹੁਕਮ ਇਸ ਗੱਲ ਨੂੰ ਮੁੱਖ ਰੱਖਦਿਆਂ ਜਾਰੀ ਕੀਤਾ ਹੈ ਕਿ ਆਟਾ ਚੱਕੀਆਂ ਦੇ ਮਾਲਕ ਜਿੰਮੀਦਾਰਾਂ ਪਾਸੋਂ ਕਣਕ ਦੀ ਵਿਕਰੀ ਸਮੇਂ ਥੋਕ ਵਿੱਚ ਕਣਕ ਖਰੀਦ ਲੈਂਦੇ ਹਨ ਅਤੇ ਕਣਕ ਕਾਫ਼ੀ ਸਮਾਂ ਪਈ ਰਹਿਣ ਕਰਕੇ ਖਰਾਬ ਹੋ ਜਾਂਦੀ ਹੈ। ਇਸ ਖਰਾਬ ਕਣਕ ਦਾ ਆਟਾ ਪੀਸ ਕੇ  ਵੇਚਣ ਨਾਲ  ਲੋਕਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਜਿਸ ਦੀ ਰੋਕਥਾਮ ਕਰਨੀ ਬਹੁਤ ਜ਼ਰੂਰੀ ਹੈ। ਇਹ ਹੁਕਮ  20  ਅਗਸਤ  2010 ਤੱਕ ਲਾਗੂ ਰਹੇਗਾ।

ਨਵੇਂ ਥਰਮਲ ਪਲਾਂਟ ਛੇਤੀ ਸ਼ੁਰੂ ਹੋਣਗੇ: ਰਾਜਿੰਦਰ ਭੰਡਾਰੀ

ਤਲਵਾੜਾ / ਹੁਸ਼ਿਆਰਪੁਰ, 24 ਮਈ: ਪੰਜਾਬ ਵਿੱਚ ਵੱਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ  ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਅਕਾਲੀ-ਭਾਜਪਾ ਸਰਕਾਰ ਵੱਲੋਂ ਚਾਰ ਥਰਮਲ ਪਲਾਂਟ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਤਿੰਨ ਥਰਮਲ ਪਲਾਂਟਾਂ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ ਅਤੇ ਚੌਥਾ ਥਰਮਲ ਪਲਾਂਟ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ।  ਸਾਲ 2012 ਤੱਕ ਪੰਜਾਬ ਬਿਜਲੀ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ। ਇਹ ਪ੍ਰਗਟਾਵਾ ਪੰਜਾਬ  ਯੋਜਨਾ ਬੋਰਡ ਦੇ ਵਾਈਸ ਚੇਅਰਮੈਨ  ਪ੍ਰੋ: ਰਜਿੰਦਰ ਭੰਡਾਰੀ ਨੇ ਅੱਜ ਇਥੇ  ਲੋਕ ਨਿਰਮਾਣ ਵਿਭਾਗ ਦੇ  ਰੈਸਟ ਹਾਊਸ ਵਿਖੇ ਪੱਤਰਕਾਰਾਂ  ਨਾਲ ਗੱਲਬਾਤ ਕਰਦਿਆਂ ਕੀਤਾ।
        ਪ੍ਰੋ: ਭੰਡਾਰੀ ਨੇ ਕਿਹਾ ਕਿ ਬਿਜਲੀ ਦੀ ਪੈਦਾਵਾਰ ਲਈ ਹਾਈਡਲ ਪ੍ਰੋਜੈਕਟ ਲਾਉਣ ਲਈ ਹਿਮਾਚਲ ਪ੍ਰਦੇਸ਼, ਉਤਰਾਂਚਲ ਪ੍ਰਦੇਸ਼ ਅਤੇ ਸਿੱਕਮ ਨਾਲ ਵੀ ਗੱਲਬਾਤ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਮੇਰੀ ਇੱਛਾ ਹੈ ਕਿ ਥਰਮਲ ਪਲਾਂਟਾਂ ਅਤੇ  ਹਾਈਡਲ ਪ੍ਰੋਜੈਕਟਾਂ ਦੇ ਨਾਲ-ਨਾਲ  ਨਿਉਕਲੀਅਰ ਪਾਵਰ ਪਲਾਂਟ ਵੀ ਲਗਣੇ ਚਾਹੀਦੇ ਹਨ।  ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਜਿਥੇ ਬਿਜਲੀ ਦੀ ਪੈਦਾਵਾਰ ਲਈ ਅਹਿਮ ਉਪਰਾਲੇ ਕਰ ਰਹੀ ਹੈ, ਉਥੇ ਲੋਕਾਂ ਨੂੰ ਆਵਾਜਾਈ ਦੀ ਵਧੀਆ ਸਹੂਲਤਾਂ ਉਪਲੱਬਧ ਕਰਾਉਣ ਲਈ ਪੱਕੇ ਪੁੱਲਾਂ ਦਾ ਨਿਰਮਾਣ ਅਤੇ ਸੜਕਾਂ ਦੀ ਉਸਾਰੀ ਅਤੇ ਮੁਰੰਮਤ  ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ।
        ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਸਬੰਧੀ ਟਰੇਨਿੰਗ ਦੇਣ ਲਈ ਸਕਿੱਲ ਸੈਂਟਰ ਵੀ ਖੋਲ੍ਹੇ ਜਾ ਰਹੇ ਹਨ ਤਾਂ ਜੋ ਨੌਜਵਾਨ ਇਨ੍ਹਾਂ ਸੈਂਟਰਾਂ ਤੋਂ ਟਰੇਨਿੰਗ ਪ੍ਰਾਪਤ ਕਰਕੇ ਆਪਣੇ ਕਾਰੋਬਾਰ ਵਿੱਚ ਮੁਹਾਰਤ ਹਾਸਲ ਕਰਕੇ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ।  ਉਨ੍ਹਾਂ ਕਿਹਾ ਕਿ ਸਾਰਿਆਂ ਨੂੰ  ਇੱਕੋ ਕੋਰਸ ਕਰਨ ਦੀ ਬਜਾਏ  ਮੰਗ ਅਨੁਸਾਰ ਹੀ ਨੌਜਵਾਨਾਂ ਨੂੰ ਵੱਖ-ਵੱਖ ਤਕਨੀਕੀ ਡਿਗਰੀ ਤੇ ਡਿਪਲੋਮਾ ਕੋਰਸ ਅਤੇ ਬੀ ਐਡ ਕੋਰਸ ਕਰਨੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।
        ਪ੍ਰੋ: ਭੰਡਾਰੀ ਨੇ ਿਕਹਾ ਕਿ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਪਿਛਲੇ ਸਾਲ ਸੋਕੇ ਦੇ ਬਾਵਜੂਦ ਵੀ ਦੇਸ਼ ਦੇ ਅੰਨ-ਭੰਡਾਰ ਵਿੱਚ 25 ਪ੍ਰਤੀਸ਼ਤ ਝੋਨੇ ਅਤੇ 45 ਪ੍ਰਤੀਸ਼ਤ ਕਣਕ ਦਾ ਰਿਕਾਰਡ ਹਿੱਸਾ ਪਾਇਆ ਹੈ।  ਜਿਸ ਤੋਂ ਖੁਸ਼ ਹੋ ਕੇ ਕੇਂਦਰ ਦੀ ਸਰਕਾਰ ਨੇ ਪੰਜਾਬ ਨੂੰ 800 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ ਅਤੇ ਲਿਖਤੀ ਤੌਰ ਤੇ ਪੰਜਾਬ ਦੀ ਪ੍ਰਸੰਸਾ ਵੀ ਕੀਤੀ ਹੈ।  ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਜੋ ਦਿਨ-ਬ-ਦਿਨ ਹੇਠਾਂ ਜਾ ਰਿਹਾ ਹੈ,  ਨੂੰ ਰੋਕਣ ਲਈ ਸਾਨੂੰ ਸਾਰਿਆਂ ਨੂੰ ਸਹੀ ਤਰੀਕੇ ਨਾਲ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਵਰਖਾ ਦੇ ਪਾਣੀ ਨੂੰ ਵਿਆਰਥ ਜਾਣ ਦੀ ਬਜਾਏ ਉਸ ਨੂੰ ਵਰਤੋਂ ਵਿੱਚ ਲਿਆਉਣ ਦੇ ਯੋਗ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਰਖਾ ਦੇ ਪਾਣੀ ਦੀ ਸਾਂਭ-ਸੰਭਾਲ ਲਈ ਵੀ ਯੋਜਨਾਵਾਂ ਬਣਾ ਰਹੀ ਹੈ। 
        ਉਨ੍ਹਾਂ ਕਿਹਾ ਕਿ ਵਾਤਾਵਰਣ ਅਤੇ ਦਰਿਆਵਾਂ ਦੇ ਪਾਣੀਆਂ ਨੂੰ ਸਾਫ-ਸੁਥਰਾ ਰੱਖਣ ਲਈ ਵੀ ਸਰਕਾਰ ਵੱਲੋਂ ਯੋਗ ਉਪਰਾਲੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਵੀ ਨਿਜੀ ਮੀਟਿੰਗ ਕੀਤੀ ਹੈ।  ਉਨ੍ਹਾਂ ਕਿਹਾ ਕਿ ਗੰਦੇ ਪਾਣੀ ਨੂੰ ਦਰਿਆਵਾਂ ਵਿੱਚ ਜਾਣ ਤੋਂ ਰੋਕਣ ਲਈ  ਇਲੈਕਟਰੋ ਪਲੇਟਿੰਗ ਇੰਡਸਟਰੀਜ਼ ਕਲੱਸਟਰ ਬਣਾਏ ਜਾ ਰਹੇ ਹਨ ਅਤੇ ਸਾਂਝੇ ਟਰੀਟਮੈਂਟ ਪਲਾਂਟ ਵੀ ਲਗਾਏ ਜਾਣਗੇ ।  ਇਸ ਤੋਂ ਪਹਿਲਾਂ ਉਨ੍ਹਾਂ ਨੂੰ ਪੁਲਿਸ ਦੀ ਇੱਕ ਟੁਕੜੀ  ਵੱਲੋਂ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀ ਮੇਘ ਰਾਜ ਡਿਪਟੀ ਕਮਿਸ਼ਨਰ, ਸ਼੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ, ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਸ਼੍ਰੀ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ  ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਗਤਾਰ ਸਿੰਘ  ਜ਼ਿਲ੍ਹਾ ਪ੍ਰਧਾਨ ਭਾਜਪਾ,  ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ  ਅਤੇ ਸ਼੍ਰੀ ਮਹਿੰਦਰਪਾਲ ਮਾਨ ਭਾਜਪਾ ਆਗੂ ਵੀ ਹਾਜ਼ਰ ਸਨ।
        ਇਸ ਉਪਰੰਤ ਪ੍ਰੋ: ਰਜਿੰਦਰ ਭੰਡਾਰੀ ਵਾਈਸ ਚੇਅਰਮੈਨ ਯੋਜਨਾ ਬੋਰਡ ਪੰਜਾਬ ਨੇ ਉਪ ਅਰਥ ਤੇ ਅੰਕੜਾ ਸਲਾਹਕਾਰ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਅਤੇ ਸਰਕਾਰ ਵੱਲੋਂ ਵਿਕਾਸ ਕਾਰਜਾਂ ਅਤੇ ਭਲਾਈ ਸਕੀਮਾਂ ਲਈ ਜਾਰੀ ਕੀਤੇ ਗਏ ਫੰਡਾਂ ਦੀ ਵਰਤੋਂ ਦਾ ਜਾਇਜ਼ਾ ਲਿਆ ।  ਇਸ ਮੌਕੇ ਸ਼੍ਰੀ ਮੇਘ ਰਾਜ ਡਿਪਟੀ ਕਮਿਸ਼ਨਰ ਵੀ ਉਨ੍ਹਾਂ ਨਾਲ ਸਨ।

ਡੀ. ਸੀ. ਵੱਲੋਂ ਜਿਲ੍ਹਾ ਸਲਾਹਕਾਰ ਕਮੇਟੀਆਂ ਨਾਲ ਮੀਟਿੰਗ

ਤਲਵਾੜਾ / ਹੁਸ਼ਿਆਰਪੁਰ, 24 ਮਈ: ਪੰਜਾਬ ਸਰਕਾਰ ਵੱਲੋਂ ਬੈਕਵਰਡ ਰਿਜ਼ਨਜ਼ ਗਰਾਂਟ ਫੰਡ (ਬੀ. ਆਰ. ਜੀ. ਐਫ) ਪ੍ਰੋਜੈਕਟ ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਦੇ 112 ਪਿੰਡਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ 120 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।  ਇਹ ਜਾਣਕਾਰੀ ਸ਼੍ਰੀ ਮੇਘ ਰਾਜ ਡਿਪਟੀ ਕਮਿਸ਼ਨਰ  ਨੇ ਅੱਜ ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ  ਜਨ ਸਿਹਤ ਵਿਭਾਗ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ  ਦੀ ਪ੍ਰਧਾਨਗੀ ਕਰਦਿਆਂ ਦਿੱਤੀ।
        ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਕੰਢੀ ਖੇਤਰ ਵਿੱਚ ਪੈਂਦੇ ਅਨੁਸੂਚਿਤ  ਜਾਤੀ ਦੇ ਪ੍ਰੀਵਾਰਾਂ ਨੂੰ 200 ਰੁਪਏ ਅਤੇ  ਜਨਰਲ  ਜਾਤੀ ਦੇ ਪ੍ਰੀਵਾਰਾਂ ਨੂੰ 400 ਰੁਪਏ ਜਨ ਸਿਹਤ ਵਿਭਾਗ ਨੂੰ ਜਮ੍ਹਾਂ ਕਰਾਉਣੇ ਹੋਣਗੇ ਅਤੇ ਇਸੇ ਤਰ੍ਹਾਂ ਹੀ ਦੂਸਰੇ ਇਲਾਕਿਆਂ ਵਿੱਚ ਅਨੁਸੂਚਿਤ ਜਾਤੀ ਦੇ ਪ੍ਰੀਵਾਰਾਂ ਨੂੰ 400 ਰੁਪਏ ਅਤੇ ਜਨਰਲ ਜਾਤੀ ਦੇ ਪ੍ਰੀਵਾਰਾਂ ਨੂੰ 800 ਰੁਪਏ ਜਮ੍ਹਾਂ ਕਰਾਉਣਗੇ ਹੋਣਗੇ।  ਉਨ੍ਹਾਂ ਨੇ ਸਵੈ-ਸੇਵੀ ਜਥੇਬੰਦੀਆਂ ਅਤੇ ਪਿੰਡਾਂ ਦੇ ਪਤਵੰਤੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਅਤੇ ਵਿਕਾਸ ਸਕੀਮਾਂ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਉਣ ਅਤੇ ਇਨ੍ਹਾਂ ਸਕੀਮਾਂ ਦੀ ਸਾਂਭ-ਸੰਭਾਲ ਵੀ ਆਪ ਕਰਨ।  ਉਨ੍ਹਾਂ ਨੇ ਸਵੈ-ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਇਹ ਵੀ ਪ੍ਰੇਰਨਾ ਦਿੱਤੀ ਕਿ ਉਹ ਰਲ ਮਿਲ ਕੇ ਇੱਕ-ਇੱਕ ਪਿੰਡ  ਅਪਨਾਉਣ ਤਾਂ ਕਿ ਹਰ ਘਰ ਵਿੱਚ ਪੀਣ ਵਾਲਾ  ਸਾਫ਼-ਸੁਥਰੇ ਪਾਣੀ ਅਤੇ ਪਖਾਨੇ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਬੀਤ ਇਲਾਕੇ ਵਿੱਚ ਪੀਣ ਵਾਲੇ ਪਾਣੀ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਬਿਜਲੀ ਦੀਆਂ ਸਪੇਅਰ ਮੋਟਰਾਂ ਵੀ ਮੁਹੱਈਆ ਕੀਤੀਆਂ ਹੋਈਆਂ ਹਨ।  ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਕਿੱਤੇ ਪਾਣੀ ਦੀ ਲੀਕੇਜ਼ ਹੈ ਤਾਂ ਉਸ ਨੂੰ ਤੁਰੰਤ ਠੀਕ ਕੀਤਾ ਜਾਵੇ ਤਾਂ ਜੋ ਗਰਮੀ ਦੇ ਮੌਸਮ ਨੂੰ ਦੇਖਦਿਆਂ ਪਾਣੀ ਦੀ ਕੋਈ ਦਿੱਕਤ ਪੇਸ਼ ਨਾ ਆਵੇ।  ਉਨ੍ਹਾਂ ਨੇ ਕਿਹਾ ਕਿ ਝੋਨੇ ਅਤੇ ਕਣਕ ਦੇ ਰਵਾਇਤੀ ਫ਼ਸਲ ਚੱਕਰ ਵਿੱਚੋਂ ਨਿਕਲ ਕੇ ਦੂਸਰੀਆਂ ਲਾਹੇਵੰਦ ਫ਼ਸਲਾਂ ਲਗਾਉਣੀਆਂ ਚਾਹੀਦੀਆਂ ਹਨ ਅਤੇ  ਤੁਪੱਕਾ ਸਿੰਚਾਈ ਸਕੀਮ ਨੂੰ ਅਪਨਾਇਆ ਜਾਵੇ ਤਾਂ ਜੋ ਪਾਣੀ ਦੀ ਬੱਚਤ ਹੋ ਸਕੇ।  ਡਿਪਟੀ ਕਮਿਸ਼ਨਰ ਨੇ ਕਮੇਟੀ ਦੇ ਮੈਂਬਰਾਂ ਨੂੰ ਕਿਹਾ ਕਿ ਜ਼ਿਲ੍ਹੇ ਦੀ ਪਛਾਣ ਕਾਇਮ ਰੱਖਣ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਮਾਜ ਭਲਾਈ ਦੇ ਕੰਮਾਂ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।
        ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਸਹਿਕਾਰਤਾ ਵਿਭਾਗ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਔਰਤਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਸਵੈ-ਰੁਜਗਾਰ ਸ਼ੁਰੂ ਕਰਨ ਲਈ ਹੋਰ  ਸੈਲਫ ਹੈਲਪ ਗਰੁੱਪ ਬਣਾਏ ਜਾਣ ਅਤੇ ਇਨ੍ਹਾਂ ਗਰੁੱਪਾਂ ਵੱਲੋਂ ਤਿਆਰ ਕੀਤੇ ਗਏ ਸਮਾਨ ਅਤੇ ਚੀਜਾਂ ਨੂੰ ਬਾਜ਼ਾਰ ਵਿੱਚ ਵੇਚਣ ਲਈ ਮੱਦਦ ਕੀਤੀ ਜਾਵੇ।  ਉਨ੍ਹਾਂ ਨੇ ਮੈਂਬਰਾਂ ਨੂੰ ਵਿਸ਼ਵਾਸ਼ ਦੁਆਇਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਡੀ.ਏ.ਵੀ.ਪੀ. ਖਾਦ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੂਰੇ ਜ਼ਿਲ੍ਹੇ ਵਿੱਚ ਖਾਦ ਮੁਹੱਈਆ ਕਰਵਾਈ ਜਾ ਰਹੀ ਹੈ।  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਨੂੰ ਫ਼ਸਲਾਂ ਤੇ ਆਉਣ ਵਾਲਾ ਖਰਚਾ ਘਟਾਉਣ ਲਈ ਕਈ ਤਰ•ਾਂ ਦੇ ਖੇਤੀਬਾੜੀ ਮਸ਼ੀਨਰੀ ਅਤੇ ਸੰਦ ਖੇਤੀਬਾੜੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਕਿਰਾਏ ਤੇ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਅਧੀਨ ਫਾਰਮਰਜ਼ ਕਮਿਸ਼ਨ ਪੰਜਾਬ ਵੱਲੋਂ ਆਰ.ਕੇ.ਵੀ.ਵਾਈ ਸਕੀਮ ਅਧੀਨ ਖੇਤੀਬਾੜੀ ਮਸ਼ੀਨਰੀ ਸਰਵਿਸ ਸੈਂਟਰ ਸਥਾਪਿਤ ਕਰਨ ਲਈ 33 ਪ੍ਰਤੀਸ਼ਤ ਸਬਸਿਡੀ ਤੇ ਸਭਾਵਾਂ ਨੂੰ ਖੇਤੀਬਾੜੀ ਸੰਦ ਮੁਹੱਈਆ ਕੀਤੇ ਜਾ ਰਹੇ ਹਨ।
        ਪੁਲਿਸ ਵਿਭਾਗ ਦੀ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਮੈਂਬਰਾਂ ਨੂੰ ਕਿਹਾ ਕਿ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ  ਦੀ ਪਾਲਣਾ ਕਰਨ ਲਈ ਜਾਗਰੂਕ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਕੰਮ ਦ੍ਰਿੜ ਸੰਕਲਪ ਨਾਲ  ਕੀਤਾ ਜਾਵੇ ਤਾਂ ਉਸ ਵਿੱਚ ਸਫ਼ਲਤਾ ਜ਼ਰੂਰ ਮਿਲਦੀ ਹੈ।  ਸ਼੍ਰੀ ਮਹਿੰਦਰ ਪਾਲ ਮਾਨ ਭਾਜਪਾ ਆਗੂ ਗੜ੍ਹਸ਼ੰਕਰ ਨੇ ਮੰਗ ਕੀਤੀ ਕਿ ਪਿੰਡ ਟੂਟੋਮਜਾਰਾ ਅਤੇ  ਮੂਗੋਵਾਲ ਜੋ ਥਾਣਾ ਚੱਬੇਵਾਲ ਨਾਲ ਜੋੜੇ ਗਏ ਹਨ, ਉਨ੍ਹਾਂ ਨੂੰ ਥਾਣਾ ਮਾਹਿਲਪੁਰ ਨਾਲ ਹੀ ਰਹਿਣ ਦਿੱਤਾ ਜਾਵੇ।  ਇਸੇ ਤਰ੍ਹਾਂ ਹੀ ਇੱਕ ਮੈਂਬਰ ਨੇ ਵੀ ਬੇਨਤੀ ਕੀਤੀ ਕਿ ਪਿੰਡ ਕੋਟਫਤੂਹੀ ਨੂੰ ਵੀ ਥਾਣਾ ਮਾਹਿਲਪੁਰ ਨਾਲ ਹੀ ਰਹਿਣ ਦਿੱਤਾ ਜਾਵੇ।  ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ, ਭਲਾਈ ਵਿਭਾਗ, ਸਿੰਚਾਈ, ਸਿੱਖਿਆ, ਆਬਕਾਰੀ ਤੇ ਕਰ, ਖੁਰਾਕ ਤੇ ਸਿਵਲ ਸਪਲਾਈ, ਮਾਲ , ਬਿਜਲੀ ਅਤੇ ਬੁਨਿਆਦੀ ਢਾਂਚਾ ਅਤੇ ਮਿਉਂਸਪਲ ਅਮੈਨੀਟੀਜ਼ ਵਿਭਾਗ ਦੀਆਂ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਸਰਕਾਰ ਵੱਲੋਂ ਬਣਾੲਆਂ ਗਈਆਂ ਭਲਾਈ ਅਤੇ ਵਿਕਾਸ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ।   ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਸੁਖਵਿੰਦਰ ਸਿੰਘ ਐਸ ਪੀ (ਹੈਡਕੁਆਟਰ), ਅਮਰਜੀਤ ਸਿੰਘ ਗਿੱਲ ਐਕਸੀਅਨ ਵਾਟਰ ਸਪਲਾਈ,  ਆਰ. ਐਲ. ਢਾਂਡਾ ਐਕਸੀਅਨ ਵਾਟਰ ਸਪਲਾਈ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਮੇਟੀਆਂ ਦੇ ਮੈਂਬਰ ਹਾਜ਼ਰ ਸਨ।

ਸਰਹੱਦੀ ਜਿਲ੍ਹਿਆਂ ਦੀਆਂ ਸੜਕਾਂ ਨੂੰ ਚੌੜਾ ਕੀਤਾ ਜਾਵੇਗਾ : ਢੀਂਡਸਾ

ਤਲਵਾੜਾ / ਹੁਸ਼ਿਆਰਪੁਰ, 21 ਮਈ: ਪੰਜਾਬ ਦੇ ਚਾਰ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ ਦੀਆਂ 900 ਕਿਲੋਮੀਟਰ ਲੰਬੀਆਂ ਸੜਕਾਂ ਤੇ 450 ਕਰੋੜ ਰੁਪਏ ਖਰਚ ਕਰਕੇ ਇਨ੍ਹਾਂ ਸੜਕਾਂ ਨੂੰ ਚੌੜਾ ਤੇ ਮਜ਼ਬੂਤ ਕੀਤਾ ਜਾਵੇਗਾ ਅਤੇ  ਇਹ ਕੰਮ ਦੋ ਮਹੀਨੇ ਦੇ ਅੰਦਰ-ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਸ੍ਰ: ਪਰਮਿੰਦਰ ਸਿੰਘ ਢੀਂਡਸਾ, ਲੋਕ ਨਿਰਮਾਣ ਮੰਤਰੀ ਪੰਜਾਬ ਨੇ ਅੱਜ ਇਥੋਂ ਥੋੜੀ ਦੂਰ ਪਿੰਡ ਸਿੰਗੜੀਵਾਲਾ  ਵਿਖੇ ਸ਼੍ਰੋਮਣੀ ਅਕਾਲੀ ਦਲ (ਯੂਥ ਵਿੰਗ) ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਸ੍ਰ: ਅਵਤਾਰ ਸਿੰਘ ਜੌਹਲ ਵੱਲੋਂ ਸ਼ੁਰੂ ਕੀਤੇ ਨਵੇਂ ਪਿਆਜਿਓ ਵਹੀਕਲਜ਼ ਦੇ ਸ਼ੋਅ ਰੂਮ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।  ਇਸ ਮੌਕੇ ਤੇ  ਸੰਤ ਬਾਬਾ ਬਲਵੰਤ ਸਿਘ ਹਰਖੋਵਾਲ, ਸੰਤ ਬਾਬਾ ਬਲਬੀਰ ਸਿੰਘ ਬਿਰਧ ਆਸ਼ਰਮ ਹਰਿਆਣਾ, ਸੰਤ ਹਰਚਰਨ ਸਿੰਘ ਰਾਮਦਾਸ ਪੁਰ, ਸੰਤ ਪ੍ਰਿੰਤਪਾਲ ਸਿੰਘ ਗੁਰਦਆਰਾ ਮਿੱਠਾ ਟਿਵਾਣਾ, ਸੰਤ ਹਰਦੇਵ ਸਿੰਘ ਤਲਵੰਡੀ ਆਰੀਆਂ ਵੀ ਉਨ੍ਹਾਂ ਨਾਲ ਸਨ।  ਇਸ ਮੌਕੇ ਤੇ ਸ਼੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਅਤੇ ਸ਼੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਰਾਜ ਸਭਾ ਨੇ ਸੋਨਾਲੀਕਾ ਇੰਟਰ-ਨੈਸ਼ਨਲ ਟਰੈਕਟਰਜ਼ ਦੇ ਸ਼ੋਅ ਰੂਮ ਦਾ  ਉਦਘਾਟਨ ਵੀ ਕੀਤਾ।
        ਸ਼੍ਰੀ ਪਰਮਿੰਦਰ ਸਿੰਘ ਢੀਂਡਸਾ ਨੇ ਇਸ ਮੌਕੇ ਤੇ ਦੱਸਿਆ ਕਿ ਉਪਰੋਕਤ ਸਰਹੱਦੀ ਜ਼ਿਲ੍ਹਿਆਂ ਦੀਆਂ ਸੜਕਾਂ ਤੋਂ ਇਲਾਵਾ ਨਾਬਾਰਡ ਦੀ ਸਹਾਇਤਾ ਨਾਲ ਰਾਜ ਦੀਆਂ 400 ਕਿਲੋਮੀਟਰ ਲਿੰਕ ਸੜਕਾਂ ਨੂੰ ਮਜ਼ਬੂਤ ਤੇ ਚੌੜਾ ਕਰਨ ਲਈ 200 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਹ ਕੰਮ 10-15 ਦਿਨਾਂ ਦੇ ਅੰਦਰ-ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਲੰਧਰ ਤੋਂ ਪਾਣੀਪਤ ਜਾਂਦੀ ਸੜਕ ਨੂੰ 6 ਮਾਰਗੀ ਕਰਨ ਲਈ ਜੋ ਕੰਮ ਸ਼ੁਰੂ ਕੀਤਾ ਗਿਆ ਹੈ,  ਨੂੰ 2012 ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੜਕਾਂ ਤੇ ਵੱਧ ਰਹੀ ਆਵਾਜਾਈ ਨੂੰ ਦੇਖਦੇ ਹੋਏ ਰਾਜ ਦੀਆਂ ਪ੍ਰਮੁੱਖ  ਅਤੇ ਲਿੰਕ ਸੜਕਾਂ ਨੂੰ ਚੌੜਾ ਤੇ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਜਾਂਦੀ ਸੜਕ ਨੂੰ ਵੀ ਅਪਗ੍ਰੇਡ ਕਰਨ ਦਾ ਕੰਮ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ। ਸ਼੍ਰੀ ਢੀਂਡਸਾ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਤੋਂ ਇਲਾਵਾ ਅੰਮ੍ਰਿਤਸਰ ਤੋਂ ਟਾਂਡਾ ਵਾਇਆ ਸ਼੍ਰੀ ਹਰਗੋਬਿੰਦਪੁਰ,  ਸਿੱਸਵਾਂ ਤੋਂ ਫਤਹਿਗੜ੍ਹ ਸਾਹਿਬ, ਕੋਟਕਪੁਰਾ ਤੋਂ ਮੁਕਤਸਰ ਵਾਇਆ ਮਲੋਟ ਅਤੇ ਬਿਆਸ ਤੋਂ ਬਟਾਲਾ  ਤੱਕ ਜਾਂਦੀਆਂ ਸੜਕਾਂ ਨੂੰ ਵੀ ਚਾਰ ਮਾਰਗੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਆਧੁਨਿਕ ਅਤੇ ਵਧੀਆ ਸੜਕੀ ਸਹੂਲਤ ਮੁਹੱਈਆ ਕਰਾਉਣ ਲਈ ਰਾਜ ਦੀਆਂ ਸਾਰੀਆਂ 8000 ਕਿਲੋਮੀਟਰ ਪਲਾਨ ਸੜਕਾਂ ਅਤੇ 54000 ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।  ਲੋਕ ਨਿਰਮਾਣ ਮੰਤਰੀ ਪੰਜਾਬ ਸ੍ਰੀ ਪਰਮਿੰਦਰ ਢੀਂਡਸਾ ਨੇ ਸ਼੍ਰੀ ਅਵਤਾਰ ਸਿੰਘ ਜੌਹਲ ਨੂੰ ਪਿਆਜੀਓ ਵਹੀਕਲ ਸ਼ੋਅ ਰੂਮ ਖੋਲ੍ਹਣ ਤੇ ਵਧਾਈ ਦਿੱਤੀ।
        ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ, ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਜਸਜੀਤ ਸਿੰਘ ਥਿਆੜਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਗਤਾਰ ਸਿੰਘ ਪ੍ਰਧਾਨ ਜ਼ਿਲ੍ਹਾ ਭਾਜਪਾ, ਜਤਿੰਦਰ ਸਿੰਘ ਲਾਲੀ ਬਾਜਵਾ ਸੀਨੀਅਰ ਅਕਾਲੀ ਲੀਡਰ, ਅਜਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਐਨ.ਆਰ.ਆਈ. ਸਭਾ, ਸਰਬਜੀਤ ਸਿੰਘ ਸਾਬੀ ਮੁਕੇਰੀਆਂ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਕਮਲਜੀਤ ਸੇਤੀਆ ਮੀਡੀਆ ਐਡਵਾਈਜ਼ਰ ਜ਼ਿਲ੍ਹਾ ਭਾਜਪਾ, ਜਸਵਿੰਦਰ ਸਿੰਘ ਪਰਮਾਰ, ਸੀਨੀਅਰ ਅਕਾਲੀ ਨੇਤਾ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਤੇ ਭਾਜਪਾ ਦੇ ਉਘੇ ਨੇਤਾ ਹਾਜ਼ਰ ਸਨ।

ਪੰਜਾਬੀ ਭਾਸ਼ਾ ਸਬੰਧੀ ਜਿਲ੍ਹਾ ਪੱਧਰੀ ਮੀਟੰਗ ਹੋਈ

ਹੁਸ਼ਿਆਰਪੁਰ, 21 ਮਈ: ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਲਈ ਰਾਜ ਦੇ ਲੋਕਾਂ ਨੂੰ ਆਪਣਾ ਵਤੀਰਾ ਬਦਲਣ ਦੀ ਜ਼ਰੂਰਤ ਹੈ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ ਨੇ ਅੱਜ ਆਪਣੇ ਦਫ਼ਤਰ ਵਿਖੇ ਰਾਜ ਭਾਸ਼ਾ ਐਕਟ 2008 ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਬਣਾਈ ਗਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
        ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰਾਂ ਅਤੇ ਪਿੰਡਾਂ ਦੀਆਂ ਮੁੱਖ ਅਤੇ ਲਿੰਕ ਸੜਕਾਂ, ਜਨਤਕ ਥਾਵਾਂ ਉਤੇ ਲੱਗੇ ਬੋਰਡਾਂ ਅਤੇ ਬੈਨਰਾਂ ਤੇ ਲਿਖੀ ਗਈ ਪੰਜਾਬੀ  ਸਹੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਅਫ਼ਸਰਾਂ ਦੇ ਨਾਵਾਂ ਦੀਆਂ ਤਖਤੀਆਂ ਪੰਜਾਬੀ ਵਿੱਚ ਲਿਖੀਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬੀ ਨੂੰ ਪ੍ਰਫੂਲਤ ਕਰਨ ਲਈ ਸਕੂਲਾਂ, ਕਾਲਜਾਂ ਅਤੇ ਖਾਸ ਕਰਕੇ ਅੰਗਰੇਜ਼ੀ ਸਕੂਲਾਂ ਵਿੱਚ ਪੰਜਾਬੀ ਦੇ ਸਾਹਿਤਕ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਵਿੱਚ ਆਪਣੀ ਰਾਜ ਭਾਸ਼ਾ ਪੰਜਾਬੀ ਲਈ ਪਿਆਰ ਪੈਦਾ ਹੋ ਸਕੇ।  ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਪੰਜਾਬੀ ਪ੍ਰਤੀ ਉਤਸ਼ਾਹਿਤ ਕਰਨ ਲਈ  ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਕਵੀ ਦਰਬਾਰ, ਗੋਸ਼ਟੀਆਂ ਅਤੇ ਸੈਮੀਨਾਰ ਕਰਵਾਏ ਜਾਣ। ਉਨ੍ਹਾਂ ਨੇ ਲੋਕਾਂ  ਨੂੰ ਪ੍ਰੇਰਨਾ ਕੀਤੀ ਕਿ ਉਹ ਆਪਣੀ ਮਾਤ ਭਾਸ਼ਾ ਪੰਜਾਬੀ ਨੂੰ ਪ੍ਰਫੂਲਤ ਕਰਨ ਲਈ ਆਪਣੇ ਬੱਚਿਆਂ ਨੂੰ ਜਨਮ ਤੋਂ ਹੀ ਮਾਂ ਬੋਲੀ ਨਾਲ ਜੋੜਨ ਅਤੇ  ਆਪਣੇ ਅਮੀਰ ਪੰਜਾਬੀ ਵਿਰਸੇ ਬਾਰੇ ਦੱਸਣ।
        ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜ਼ਿਲ•ਾ ਲੋਕ ਸੰਪਰਕ ਅਫ਼ਸਰ ਪਾਲ ਸਿੰਘ, ਜ਼ਿਲ•ਾ ਭਾਸ਼ਾ ਅਫ਼ਸਰ ਅਮਰਜੀਤ ਕੌਰ, ਉਪ ਮੰਡਲ ਇੰਜੀਨੀਅਰ ਲੋਕ ਨਿਰਮਾਣ ਹਰਮਿੰਦਰ ਸਿੰਘ, ਉਪ ਜ਼ਿਲ•ਾ ਸਿੱਖਿਆ ਅਫ਼ਸਰ (ਸ) ਸੁਖਵਿੰਦਰ ਕੌਰ, ਕਮੇਟੀ ਦੇ ਮੈਂਬਰ ਸ਼੍ਰੀਮਤੀ ਹਰਪ੍ਰੀਤ ਕੌਰ , ਰਘਬੀਰ ਸਿੰਘ ਟੇਰਕਿਆਣਾ ਅਤੇ ਇਕਬਾਲ ਸਿੰਘ ਘੁੰਮਣ ਹਾਜ਼ਰ ਸਨ।

ਸਾਬਕਾ ਫੌਜੀਆਂ ਲਈ ਸੂਚਨਾ ਜਾਰੀ

ਤਲਵਾੜਾ / ਹੁਸ਼ਿਆਰਪੁਰ, 21 ਮਈ: ਕਰਨਲ (ਰਿਟ:) ਤੇਜਇੰਦਰ ਸਿੰਘ , ਵਸ਼ਿਸ਼ਟ ਸੈਨਾ ਮੈਡਲ , ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਹੁਸ਼ਿਆਰਪੁਰ ਨੇ ਮੈਡੀਕਲ / ਦੰਦਾਂ ਦੇ ਕਾਲਜਾਂ ਵਿੱਚ ਦਾਖਲਾ ਲੈਣ ਸਬੰਧੀ ਗਲੰਟਰੀ ਐਵਾਰਡ ਜੇਤੂ, ਸੈਨਾ ਸ਼ਸ਼ਤਰ ਦੀਆਂ ਵਿਧਵਾਵਾਂ ਅਤੇ ਅਪਾਹਜ ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਨੂੰ ਕਿਹਾ ਕਿ ਜੋ ਆਸ਼ਰਿਤ ਮੈਡੀਕਲ / ਦੰਦਾਂ ਦੇ ਕਾਲਜ ਵਿੱਚ ਦਾਖਲਾ ਲੈਣ ਦੇ ਚਾਹਵਾਨ ਹਨ, ਉਹ ਇਸ ਦਫ਼ਤਰ ਵਿਖੇ ਗੌਰਮਿੰਟ ਆਫ਼ ਇੰਡੀਆ, ਮਨਿਸਟਰੀ ਆਫ਼ ਡਿਫੈਂਸ, ਨਵੀਂ ਦਿੱਲੀ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਪ੍ਰਾਪਤ ਕਰ ਸਕਦੇ ਹਨ। ਇਸ ਦਾਖਲੇ ਲਈ ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 25 ਜੂਨ 2010 ਹੈ। ਵਧੇਰੇ ਜਾਣਕਾਰੀ ਲਈ ਇਸ ਦਫ਼ਤਰ ਦੇ ਟੈਲੀਫੋਨ ਨੰ: 01882-222013 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਅੱਤਵਾਦ ਵਿਰੋਧੀ ਸਮਾਗਮ ਕਰਵਾਇਆ

ਤਲਵਾੜਾ / ਹੁਸ਼ਿਆਰਪੁਰ, 21 ਮਈ : ਅੱਜ ਸਥਾਨਕ  ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ  ਅੱਤਵਾਦ ਵਿਰੋਧੀ ਦਿਵਸ  ਸਬੰਧੀ ਸਮਾਗਮ ਕਰਵਾਇਆ ਗਿਆ। ਜਿਸ  ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਨੇ ਕੀਤੀ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਤੇ ਕਿਹਾ ਕਿ ਭਾਰਤ ਗੁਰੂਆਂ, ਪੀਰਾਂ ਅਤੇ ਪੈਗੰਬਰਾਂ ਦਾ ਦੇਸ਼ ਹੈ। ਇਥੋਂ ਦੇ ਲੋਕ ਅਮਨ-ਸ਼ਾਂਤੀ ਅਤੇ ਮਨੁੱਖੀ ਭਾਈਚਾਰੇ ਵਿੱਚ ਵਿਸ਼ਵਾਸ਼ ਰੱਖਦੇ ਹਨ। ਅਮਨ ਅਤੇ ਸ਼ਾਂਤੀ ਦਾ ਸੰਦੇਸ਼ ਇਸ ਦੇਸ਼ ਨੇ ਪੂਰੀ ਦੁਨੀਆਂ ਭਰ ਦੇ ਲੋਕਾਂ ਨੂੰ ਦਿੱਤਾ।  ਡਿਪਟੀ ਕਮਿਸ਼ਨਰ ਨੇ ਇਸ ਮੌਕੇ ਤੇ ਸਮੂਹ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ  ਦੇਸ਼ ਦੀ ਏਕਤਾ, ਅਖੰਡਤਾ, ਸਮਾਜਿਕ ਸਦਭਾਵਨਾ  ਨੂੰ ਮਜ਼ਬੂਤ ਕਰਨ ਅਤੇ ਅਮਨ ਸ਼ਾਂਤੀ ਬਣਾਏ ਰੱਖਣ  ਦੀ ਪ੍ਰਤਿਗਿਆ ਕਰਵਾਈ।
       ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਐਸ ਡੀ ਐਮ ਗੜ੍ਹਸ਼ੰਕਰ ਜਸਪਾਲ ਸਿੰਘ,  ਜ਼ਿਲ੍ਹਾ ਮਾਲ ਅਫ਼ਸਰ ਭੁਪਿੰਦਰਜੀਤ ਸਿੰਘ,  ਜ਼ਿਲ੍ਹਾ ਸਿੱਖਿਆਅਫ਼ਸਰ (ਸ) ਪ੍ਰਿਤਪਾਲ ਸਿੰਘ ਵਾਲੀਆ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਇੰਦਰਜੀਤ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

ਨਵੇਂ ਧੁੱਸੀ ਬੰਨ੍ਹ ਤੇ ਨਵੀਂ ਸੜਕ ਦੀ ਉਸਾਰੀ ਛੇਤੀ: ਸੂਦ

ਤਲਵਾੜਾ / ਹੁਸ਼ਿਆਰਪੁਰ, 21 ਮਈ: ਹੁਸ਼ਿਆਰਪੁਰ ਸ਼ਹਿਰ ਵਿੱਚੋਂ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਟਾਂਡਾ ਬਾਈਪਾਸ ਪੁੱਲ ਤੋਂ ਧੋਬੀ ਘਾਟ ਤੱਕ ਭੰਗੀ ਚੋਅ ਤੇ 78 ਲੱਖ ਰੁਪਏ ਦੀ ਲਾਗਤ ਨਾਲ ਬਣੇ ਧੁੱਸੀ ਬੰਨ ਉਪਰ 3 ਕਰੋੜ ਰੁਪਏ ਦੀ ਲਾਗਤ ਨਾਲ ਪੱਕੀ ਸੜਕ ਦੀ ਉਸਾਰੀ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸ਼੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਅੱਜ ਭੰਗੀ ਚੋਅ ਤੇ ਧੁੱਸੀ ਬੰਨ ਦਾ ਦੌਰਾ ਕਰਨ ਉਪਰੰਤ ਕੀਤਾ। ਸ਼੍ਰੀ ਸੂਦ ਨੇ ਕਿਹਾ ਕਿ ਉਪਰੋਕਤ ਸੜਕ ਦੇ ਟੈਂਡਰ 31 ਮਈ  ਤੱਕ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਧੋਬੀ ਘਾਟ ਤੋਂ ਬਸੀ ਗੁਲਾਮ ਹੁਸੈਨ ਦੇ ਨਜ਼ਦੀਕ ਕੰਢੀ ਕੈਨਾਲ ਤੱਕ ਭੰਗੀ ਚੋਅ ਤੇ ਧੁੱਸੀ ਬੰਨ ਦੀ ਉਸਾਰੀ ਲਈ ਡਰੇਨੇਜ਼ ਵਿਭਾਗ ਵੱਲੋਂ ਪ੍ਰਪੋਜ਼ਲ ਤਿਆਰ ਕੀਤੀ ਗਈ ਹੈ ਜੋ ਜਲਦੀ ਹੀ ਪੰਜਾਬ ਸਰਕਾਰ ਨੂੰ ਮਨਜ਼ੁੂਰੀ ਲਈ ਭੇਜੀ ਜਾ ਰਹੀ ਹੈ।  ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਮਿਲਣ ਤੇ  ਧੁੱਸੀ ਬੰਨ ਬਣਾਉਣ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗ। ਸ਼੍ਰੀ ਸੂਦ ਨੇ ਦੱਸਿਆ ਕਿ ਭੰਗੀ ਚੋਅ ਦੇ ਪੁੱਲ ਤੋਂ ਹਰਿਆਣਾ ਅਤੇ  ਭਰਵਾਈਂ  ਨੂੰ ਜਾਣ ਵਾਲੀਆਂ ਸੜਕਾਂ  ਅਤੇ ਧੋਬੀ ਘਾਟ ਤੋਂ ਆਦਮਵਾਲ ਜਾਂਦੀ ਸੜਕ ਨੂੰ ਵੀ ਚੌੜਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਬਣ ਜਾਣ ਨਾਲ ਸ਼ਹਿਰ ਦੀ ਟਰੈਫਿਕ ਦੀ ਸਮੱਸਿਆ ਕਾਫ਼ੀ ਹੱਦ ਤੱਕ ਠੀਕ ਹੋ ਜਾਵੇਗੀ।  ਭੰਗੀ ਚੋਅ ਦੇ ਪਾਰ ਬਾਬਾ ਬਾਲਕ ਨਾਥ ਨੂੰ ਜਾਣ ਵਾਲੇ ਕਾਜਵੇਜ਼ ਦੀ ਉਸਾਰੀ ਤੇ 65 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਭੰਗੀ ਚੋਅ ਉਪਰ ਪੱਕੇ ਪੁੱਲ ਤੇ 5. 45 ਕਰੋੜ ਰੁਪਏ ਖਰਚ ਕਰਕੇ ਉਸਾਰੀ ਕੀਤੀ ਗਈ ਹੈ ਜਿਸ ਦਾ ਉਦਘਾਟਨ ਪਿਛਲੇ ਦਿਨੀਂ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਕਰਕੇ ਪੁੱਲ ਲੋਕਾਂ ਨੂੰ ਆਵਾਜਾਈ ਲਈ ਸਮਰਪਿਤ ਕਰ ਦਿੱਤਾ ਹੈ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਆਰ.ਐਸ.ਬੈਂਸ , ਸੁਖਵਿੰਦਰ ਸਿੰਘ ਕਲਸੀ ਐਸ.ਡੀ.ਓ. ਡਰੇਨੇਜ਼, ਕਰਤਾਰ ਸਿੰਘ ਸਹਾਇਕ ਇੰਜੀ: ਡਰੇਨੇਜ਼, ਜਗਤਾਰ ਸਿੰਘ ਪ੍ਰਧਾਨ ਜ਼ਿਲ•ਾ ਭਾਜਪਾ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਕਮਲਜੀਤ ਸੇਤੀਆ ਮੀਡੀਆ ਇੰਚਾਰਜ ਜ਼ਿਲ•ਾ ਭਾਜਪਾ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਹੁਸ਼ਿਆਰਪੁਰ, 21 ਮਈ:
        ਹੁਸ਼ਿਆਰਪੁਰ ਸ਼ਹਿਰ ਵਿੱਚੋਂ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਟਾਂਡਾ ਬਾਈਪਾਸ ਪੁੱਲ ਤੋਂ ਧੋਬੀ ਘਾਟ ਤੱਕ ਭੰਗੀ ਚੋਅ ਤੇ 78 ਲੱਖ ਰੁਪਏ ਦੀ ਲਾਗਤ ਨਾਲ ਬਣੇ ਧੁੱਸੀ ਬੰਨ ਉਪਰ 3 ਕਰੋੜ ਰੁਪਏ ਦੀ ਲਾਗਤ ਨਾਲ ਪੱਕੀ ਸੜਕ ਦੀ ਉਸਾਰੀ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸ਼੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਅੱਜ ਭੰਗੀ ਚੋਅ ਤੇ ਧੁੱਸੀ ਬੰਨ ਦਾ ਦੌਰਾ ਕਰਨ ਉਪਰੰਤ ਕੀਤਾ। ਸ਼੍ਰੀ ਸੂਦ ਨੇ ਕਿਹਾ ਕਿ ਉਪਰੋਕਤ ਸੜਕ ਦੇ ਟੈਂਡਰ 31 ਮਈ  ਤੱਕ ਲਏ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਧੋਬੀ ਘਾਟ ਤੋਂ ਬਸੀ ਗੁਲਾਮ ਹੁਸੈਨ ਦੇ ਨਜ਼ਦੀਕ ਕੰਢੀ ਕੈਨਾਲ ਤੱਕ ਭੰਗੀ ਚੋਅ ਤੇ ਧੁੱਸੀ ਬੰਨ ਦੀ ਉਸਾਰੀ ਲਈ ਡਰੇਨੇਜ਼ ਵਿਭਾਗ ਵੱਲੋਂ ਪ੍ਰਪੋਜ਼ਲ ਤਿਆਰ ਕੀਤੀ ਗਈ ਹੈ ਜੋ ਜਲਦੀ ਹੀ ਪੰਜਾਬ ਸਰਕਾਰ ਨੂੰ ਮਨਜ਼ੁੂਰੀ ਲਈ ਭੇਜੀ ਜਾ ਰਹੀ ਹੈ।  ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਮਿਲਣ ਤੇ  ਧੁੱਸੀ ਬੰਨ ਬਣਾਉਣ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗ। ਸ਼੍ਰੀ ਸੂਦ ਨੇ ਦੱਸਿਆ ਕਿ ਭੰਗੀ ਚੋਅ ਦੇ ਪੁੱਲ ਤੋਂ ਹਰਿਆਣਾ ਅਤੇ  ਭਰਵਾਈਂ  ਨੂੰ ਜਾਣ ਵਾਲੀਆਂ ਸੜਕਾਂ  ਅਤੇ ਧੋਬੀ ਘਾਟ ਤੋਂ ਆਦਮਵਾਲ ਜਾਂਦੀ ਸੜਕ ਨੂੰ ਵੀ ਚੌੜਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਇਨ•ਾਂ ਸੜਕਾਂ ਦੇ ਬਣ ਜਾਣ ਨਾਲ ਸ਼ਹਿਰ ਦੀ ਟਰੈਫਿਕ ਦੀ ਸਮੱਸਿਆ ਕਾਫ਼ੀ ਹੱਦ ਤੱਕ ਠੀਕ ਹੋ ਜਾਵੇਗੀ।  ਭੰਗੀ ਚੋਅ ਦੇ ਪਾਰ ਬਾਬਾ ਬਾਲਕ ਨਾਥ ਨੂੰ ਜਾਣ ਵਾਲੇ ਕਾਜਵੇਜ਼ ਦੀ ਉਸਾਰੀ ਤੇ 65 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਭੰਗੀ ਚੋਅ ਉਪਰ ਪੱਕੇ ਪੁੱਲ ਤੇ 5. 45 ਕਰੋੜ ਰੁਪਏ ਖਰਚ ਕਰਕੇ ਉਸਾਰੀ ਕੀਤੀ ਗਈ ਹੈ ਜਿਸ ਦਾ ਉਦਘਾਟਨ ਪਿਛਲੇ ਦਿਨੀਂ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਕਰਕੇ ਪੁੱਲ ਲੋਕਾਂ ਨੂੰ ਆਵਾਜਾਈ ਲਈ ਸਮਰਪਿਤ ਕਰ ਦਿੱਤਾ ਹੈ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਆਰ.ਐਸ.ਬੈਂਸ , ਸੁਖਵਿੰਦਰ ਸਿੰਘ ਕਲਸੀ ਐਸ.ਡੀ.ਓ. ਡਰੇਨੇਜ਼, ਕਰਤਾਰ ਸਿੰਘ ਸਹਾਇਕ ਇੰਜੀ: ਡਰੇਨੇਜ਼, ਜਗਤਾਰ ਸਿੰਘ ਪ੍ਰਧਾਨ ਜ਼ਿਲ•ਾ ਭਾਜਪਾ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਕਮਲਜੀਤ ਸੇਤੀਆ ਮੀਡੀਆ ਇੰਚਾਰਜ ਜ਼ਿਲ•ਾ ਭਾਜਪਾ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

ਲੋਕ ਪ੍ਰਸ਼ਾਸ਼ਨ ਸੰਸਥਾ ਦੀ ਵਰਕਸ਼ਾਪ ਦਾ ਉਦਘਾਟਨ

ਤਲਵਾੜਾ / ਹੁਸ਼ਿਆਰਪੁਰ, 20 ਮਈ: ਮਹਾਤਮਾ ਗਾਂਧੀ ਰਾਜ  ਲੋਕ ਪ੍ਰਸ਼ਾਸ਼ਨ ਸੰਸਥਾ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਅੱਜ  ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਦੋ ਦਿਨ ਦੀ ਵਰਕਸ਼ਾਪ ਦਾ ਉਦਘਾਟਨ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਹੁਸ਼ਿਆਰਪੁਰ ਸ਼੍ਰੀਮਤੀ ਸੁਰਿੰਦਰ ਕੌਰ ਵੱਲੋਂ ਕੀਤਾ ਗਿਆ।  ਉਨ੍ਹਾਂ ਆਪਣੇ ਉਦਘਾਟਨੀ ਭਾਸ਼ਨ ਵਿੱਚ ਕਿਹਾ ਕਿ ਇਹ ਜ਼ਿਲ੍ਹਾ ਸੈਂਟਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਵਿਭਾਗੀ ਕੰਮ-ਕਾਜ ਨੂੰ ਕਰਨ ਵਿੱਚ ਬਹੁਤ ਵਧੀਆ ਭੂਮਿਕਾ ਨਿਭਾ ਰਿਹਾ ਹੈ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਵਿਭਾਗਾਂ ਤੋਂ ਆਏ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਸੁਰਜੀਤ ਸਿੰਘ ਨੇ ਕਿਹਾ ਕਿ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਹੋ ਜਿਹੀਆਂ ਵਰਕਸ਼ਾਪਾਂ ਲਗਾਉਣ ਲਈ ਪਹਿਲਾਂ ਚੰਡੀਗੜ੍ਹ ਜਾਣਾ ਪੈਂਦਾ ਸੀ ਪਰ ਹੁਣ ਇਹੋ ਜਿਹੀਆਂ ਵਰਕਸ਼ਾਪਾਂ ਜ਼ਿਲ੍ਹਾ ਪੱਧਰ ਤੇ ਹੀ ਇਸ ਸੰਸਥਾ ਵੱਲੋਂ ਲਗਾਈਆਂ ਜਾ ਰਹੀਆਂ ਹਨ।  ਜਿਸ ਨਾਲ ਮੁਲਾਜ਼ਮਾਂ ਨੂੰ ਸਮੇਂ ਦੀ ਬੱਚਤ  ਦਾ ਬਹੁਤ ਫਾਇਦਾ ਹੋਇਆ ਹੈ ਅਤੇ ਸਰਕਾਰ ਦਾ ਵਿੱਤੀ ਬੋਝ ਵੀ ਘਟਿਆ ਹੈ।  ਖਾਸ ਤੌਰ ਤੇ ਮਹਿਲਾ ਮੁਲਾਜ਼ਮਾਂ ਨੂੰ ਚੰਡੀਗੜ੍ਹ ਜਾ ਕੇ ਟਰੇਨਿੰਗ ਪ੍ਰਾਪਤ ਕਰਨ ਲਈ ਬਹੁਤ ਹੀ ਮੁਸ਼ਕਲ ਪੇਸ਼ ਆਉਂਦੀ ਸੀ। ਇਸ ਲਈ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਕੰਮ ਕਰਨ ਲਈ ਇਸ ਤਰ੍ਹਾਂ ਦੀਆਂ ਟਰੇਨਿੰਗਾਂ ਬਹੁਤ ਜ਼ਰੂਰੀ  ਹਨ।
        ਰਿਸੋਰਸ ਪਰਸਨ ਐਸਿਸਟੈਂਟ ਕੰਟਰੋਲਰ (ਵਿੱਤ ਤੇ ਅਕਾਉਂਟਸ) ਜ਼ਿਲ੍ਹਾ ਸਿਵਲ ਸਪਲਾਈ ਦਫ਼ਤਰ ਹੁਸ਼ਿਆਰਪੁਰ ਸ਼੍ਰੀ ਆਰ. ਕੇ. ਸੌਂਧੀ,  ਨੇ ਬੜੇ ਹੀ ਰੌਚਕ ਢੰਗ ਨਾਲ ਸਧਾਰਣ ਸਿਧਾਂਤ ਅਤੇ ਖਰਚੇ ਤੇ ਲਗਾਈਆਂ ਪਾਬੰਦੀਆਂ ਸਬੰਧੀ ਜਾਣਕਾਰੀ ਦਿੱਤੀ। ਦੂਜੇ ਸੈਸ਼ਨ ਵਿੱਚ ਰਿਸੋਰਸ ਪਰਸਨ ਐਸਿਸਟੈਂਟ ਕੰਟਰੋਲਰ (ਵਿੱਤ ਤੇ ਅਕਾਉਂਟਸ ਪੰਜਾਬ ਰੋਡਵੇਜ਼) ਸ਼੍ਰੀ ਸੁਨੀਲ ਬਿੰਦਰਾ ਵੱਲੋਂ ਲੈਕਚਰ ਆਨ ਟਾਈਪਸ ਆਫ਼ ਐਕਸਪੈਂਡੀਚਰ ਵੋਟਡ ਐਂਡ ਚਾਰਜ਼ਡ ਰੈਕਰਿੰਗ ਐਂਡ ਨਾਨ ਰੈਕਰਿੰਗ ਪਲਾਨ ਅਤੇ  ਨਾਨ ਪਲਾਨ ਤੇ ਜਾਣਕਾਰੀ ਦਿੱਤੀ । ਇਸ ਮੌਕੇ ਤੇ ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਵੱਲੋਂ ਜੋ ਸ਼ੱਕ ਸੂਬੇ ਪਾਏ ਗਏ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਤਸੱਲੀਪੂਰਵਕ ਦਿੱਤੇ ਗਏ। ਜ਼ਿਲ੍ਹਾ ਕੋਆਰਡੀਨੇਟਰ ਸੁਰਜੀਤ ਸਿੰਘ ਵੱਲੋਂ ਚਰਚਾ ਵਿੱਚ ਭਾਗ ਲੈਂਦਿਆਂ ਕਿਹਾ ਕਿ ਜੇਕਰ  ਕੋਈ ਵੀ ਸ਼ੱਕ ਸੂਬਾ ਪੰਜਾਬ ਫਾਈਨਾਂਸ਼ਿਅਲ ਰੂਲਜ਼ ਸਬੰਧੀ ਹੋਵੇ  ਤਾਂ ਉਸ ਦੀ ਜਾਣਕਾਰੀ ਇਸ ਵਰਕਸ਼ਾਪ ਵਿੱਚ ਹੀ ਲਈ ਜਾਵੇ ਤਾਂ ਕਿ ਸਰਕਾਰ ਦੇ ਕੰਮ ਵਿੱਚ ਪੂਰੀ ਪਾਰਦਰਸ਼ਤਾ ਲਿਆਂਦੀ ਜਾ ਸਕੇ।  ਸਹਾਇਕ ਕੋਆਰਡੀਨੇਟਰ ਸ਼੍ਰੀ ਪ੍ਰੇਮ ਕਾਹਲੋਂ ਨੇ ਇਸ ਜ਼ਿਲ੍ਹਾ ਸੈਂਟਰ ਸਬੰਧੀ ਜਾਣਕਾਰੀ ਦਿੱਤੀ।

ਜਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਮੀਟਿੰਗ ਹੋਈ

ਤਲਵਾੜਾ / ਹੁਸ਼ਿਆਰਪੁਰ, 20 ਮਈ: ਅੱਜ ਸਥਾਨਕ ਰੈਡ ਕਰਾਸ ਦੇ ਦਫ਼ਤਰ ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਸ਼੍ਰੀ ਮੇਘ ਰਾਜ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਹੋਈ।  ਜਿਸ ਵਿੱਚ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡੀ. ਆਰ. ਭਗਤ, ਐਸ. ਡੀ . ਐਮ . ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਬੀ. ਐਸ. ਧਾਲੀਵਾਲ, ਐਕਸੀਅਨ ਪੀ. ਡਬਲਯੂ. ਡੀ. (ਬੀ. ਐਂਡ ਆਰ.) ਆਰ. ਐਸ. ਬੈਂਸ, ਸਹਾਇਕ ਸਿਵਲ ਸਰਜਨ ਡਾ. ਦਵਿੰਦਰ ਸਿੰਘ, ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਈ. ਟੀ. ਓ. ਦਰਬੀਰ ਰਾਜ, ਸਾਬਕਾ ਪ੍ਰਿੰਸੀਪਲ ਦੇਸ਼ ਬੀਰ ਸ਼ਰਮਾ, ਐਡਵੋਕੇਟ ਐਸ. ਐਸ. ਪਰਮਾਰ, ਰਾਜੀਵ ਬਾਜ਼ਾਜ, ਡਾ. ਸਾਂਪਲਾ ਓ.ਪੀ. ਅਤੇ  ਰਾਜੇਸ਼ ਜੈਨ ਹਾਜ਼ਰ ਸਨ।
        ਮੀਟਿੰਗ ਨੂੰ ਸੰਬੋਧਨ ਕਰਦਿਆਂ  ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਨੇ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਰੈਡ ਕਰਾਸ ਦੀ ਨਿਸ਼ਕਾਮ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਅਤੇ ਮਾਲੀ ਮੱਦਦ ਕਰਨ।  ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਕੀਤੀ ਗਈ ਮਾਲੀ ਸਹਾਇਤਾ ਗਰੀਬ ਅਤੇ ਲੋੜਵੰਦ ਲੋਕਾਂ ਦੀ ਭਲਾਈ ਲਈ ਖਰਚ ਕੀਤੀ ਜਾਂਦੀ ਹੈ।  ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਕੰਪਿਊਟਰ ਹਾਰਡ ਵੇਅਰ ਅਤੇ ਸੋਫਟ ਵੇਅਰ ਦੀ ਤਿੰਨ ਮਹੀਨੇ ਤੋਂ ਇੱਕ ਸਾਲ ਤੱਕ ਦੀ ਟਰੇਨਿੰਗ ਦੇਣ ਲਈ ਨਵੇਂ ਕੰਪਿਊਟਰ ਅਤੇ ਹੋਰ ਲੋੜੀਂਦਾ ਸਾਜੋ-ਸਮਾਨ ਖਰੀਦਿਆ ਜਾਵੇ ਤਾਂ ਜੋ ਨੌਜਵਾਨ ਇਹ ਟਰੇਨਿੰਗ ਪ੍ਰਾਪਤ ਕਰਕੇ ਆਪਣੇ ਪੈਰਾਂ ਤੇ ਖੜ੍ਹੇ ਹੋ ਸਕਣ। ਉਨ੍ਹਾਂ ਕਿਹਾ ਕਿ ਫਸਟ ਏਡ ਲਈ ਦਿੱਤੀ ਜਾਣ ਵਾਲੀ ਟਰੇਨਿੰਗ ਦਾ ਸਮਾਂ ਘੱਟ ਕੀਤਾ ਜਾਵੇ ਅਤੇ ਟਰੇਨਿੰਗ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ ਪ੍ਰੇਰਨਾ ਦਿੱਤੀ ਜਾਵੇ ਕਿ ਉਹ ਲੋੜ ਪੈਣ ਤੇ ਆਪਣੀਆਂ ਸੇਵਾਵਾਂ ਦਾ ਸਹੀ ਪ੍ਰਯੋਗ ਕਰਕੇ ਲੋੜਵੰਦਾਂ ਦੀ ਤੁਰੰਤ ਮੱਦਦ ਕਰਨ।
        ਮੀਟਿੰਗ ਵਿੱਚ ਰੈਡ ਕਰਾਸ ਵੱਲੋਂ ਕੀਤੇ ਜਾ ਰਹੇ ਭਲਾਈ ਕੰਮਾਂ ਦਾ ਜਾਇਜ਼ਾ ਲੈਣ ਤੋਂ ਇਲਾਵਾ ਸੀਨੀਅਰ ਸਿਟੀਜ਼ਨਾਂ ਲਈ ਸੀਨੀਅਰ ਸਿਟੀਜ਼ਨ ਹੋਮ / ਕਮਿਉਨਿਟੀ ਸੈਂਟਰ ਬਣਾਉਣ, ਸੈਕਟਰੀ ਰੈਡ ਕਰਾਸ ਦੀ ਖਾਲੀ ਪਈ ਆਸਾਮੀ ਨੂੰ ਭਰਨ, ਨਵੀਂ ਐਬੂਲੈਂਸ ਗੱਡੀ ਖਰੀਦਣ, ਪੁਰਾਣੇ ਫਰਨੀਚਰ ਅਤੇ ਰੈਡ ਕਰਾਸ ਦੀਆਂ ਦੁਕਾਨਾਂ ਦੀ ਨਿਲਾਮੀ ਸਬੰਧੀ ਵੀ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।

ਵਰਕਸ਼ਾਪ ਵਿਚ ਲੋਕ ਪ੍ਰਸ਼ਾਸ਼ਨ ਸੰਸਥਾ ਬਾਰੇ ਜਾਣਕਾਰੀ ਦਿੱਤੀ

ਤਲਵਾੜਾ / ਹੁਸ਼ਿਆਰਪੁਰ, 19 ਮਈ: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਤਿੰਨ ਦਿਨ ਦੀ  ਵਰਕਸ਼ਾਪ ਦਾ ਅੰਤਿਮ ਚਰਨ ਜ਼ਿਲ੍ਹਾ ਪ੍ਰੀਸ਼ਦ ਹਾਲ ਹੁਸ਼ਿਆਰਪੁਰ ਵਿਖੇ ਕੀਤਾ ਗਿਆ ਜਿਸ ਵਿੱਚ ਪੇਂਡੂ ਸਵੈ-ਸਥਾਨਿਕ ਸਰਕਾਰੀ ਸੰਸਥਾਵਾਂ ਦੇ ਚੁਣੇ ਨੁਮਾਇਦਿਆਂ , ਦਫ਼ਤਰੀ ਸਟਾਫ਼ , ਪੰਚਾਇਤ ਸੰਮਤੀ ਮੈਂਬਰਾਂ , ਸਰਪੰਚਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਰੇਗਾ, ਪੰਚਾਇਤੀ ਰਾਜ ਐਕਟ 1994, ਵਿਲੇਜ ਕਾਮਨ ਲੈਂਡ ਐਕਟ 1961 ਦੀਆਂ ਯੋਗ ਧਰਾਵਾਂ ਅਤੇ ਨਿਯਮਾਂ ਸਬੰਧੀ ਵਿਸ਼ਿਆਂ ਤੇ ਟਰੇਨਿੰਗ ਦੇਣ ਬਾਰੇ ਵਰਕਸ਼ਾਪ ਲਗਾਈ ਗਈ।
        ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਸੁਰਜੀਤ ਸਿੰਘ ਨੇ ਆਪਣੇ ਸਵਾਗਤੀ ਭਾਸ਼ਨ ਵਿੱਚ ਭਾਗ ਲੈਣ ਵਾਲਿਆਂ ਨੂੰ ਜੀ ਆਇਆਂ ਕਿਹਾ  ਅਤੇ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਦੇ ਕੰਮਾਂ ਤੋਂ ਜਾਣੂ ਕਰਵਾਇਆ ਕਿ ਇਹ ਸੰਸਥਾਨ ਕੀ-ਕੀ ਕੰਮ ਕਰਦਾ ਹੈ ਅਤੇ ਸਰਕਾਰ ਵੱਲੋਂ ਇਸ ਸੰਸਥਾਨ ਨੂੰ ਚਲਾਉਣ ਲਈ ਫੰਡਜ਼ ਕਿਵੇਂ ਮੁਹੱਈਆ ਕਰਵਾਏ ਜਾਂਦੇ ਹਨ। ਇਸ ਸੰਸਥਾਨ ਦੀ ਬਣਤਰ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ ਗਈ।  ਰਿਸੋਰਸ ਪਰਸਨ ਸ਼੍ਰੀ ਭੂਸ਼ਨ ਕੁਮਾਰ ਸ਼ਰਮਾ ਨੇ ਨਰੇਗਾ ਸਕੀਮ ਸਬੰਧੀ  ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਮੈਂਬਰਾਂਅਤੇ ਸਰਪੰਚਾਂ ਨੂੰ ਭਰਪੂਰ ਜਾਣਕਾਰੀ ਦਿੱਤੀ  ਅਤੇ ਇਸ ਸਕੀਮ ਸਬੰਧੀ ਜੋ ਸ਼ੱਕ ਸੂਬੇ ਸਰਪੰਚਾਂ ਵੱਲੋਂ ਉਠਾਏ ਗਏ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਬੜੇ ਹੀ ਰੌਚਕ ਢੰਗ ਨਾਲ ਦਿੱਤੇ ਗਏ।  
         ਰਿਸੋਰਸ ਪਰਸਨ ਸ਼੍ਰੀਮਤੀ ਅਨਿਤਾ ਸੀਨੀਅਰ ਐਡਵੋਕੇਟ ਜ਼ਿਲ੍ਹਾ ਕੋਰਟ ਹੁਸ਼ਿਆਰਪੁਰ ਨੇ ਪੰਚਾਇਤੀ ਰਾਜ ਐਕਟ 1994 ਸਬੰਧੀ , ਪੰਚਾਇਤੀ ਰਾਜ ਅਤੇ ਗਰਾਮ ਸਭਾਵਾਂ ਦੇ ਕੰਮ-ਕਾਜ ਸਬੰਧੀ ਜਾਣਕਾਰੀ ਦਿੱਤੀ।  ਇਸ ਮੌਕੇ ਤੇ ਜ਼ਿਲ੍ਹਾ ਕੋਆਰਡੀਨੇਟਰ ਸਰਜੀਤ ਸਿੰਘ ਵੱਲੋਂ ਚਰਚਾ ਵਿੱਚ ਭਾਗ ਲੈਂਦਿਆਂ ਪੰਚਾਇਤੀ ਰਾਜ ਐਕਟ 1994 ਅਤੇ ਗਰਾਮ ਸਭਾਵਾਂ ਦੀ ਬਣਤਰ ਸਬੰਧੀ ਜਾਣਕਾਰੀ ਦਿੱਤੀ।  ਰਿਸੋਰਸ ਪਰਸਨ ਸ਼੍ਰੀ ਸ਼ਿਵ ਲਾਲ ਵਿਲੇਜ ਕਾਮਨ ਲੈਂਡ ਐਕਟ 1961 ਸਬੰਧੀ ਚਾਨਣਾ ਪਾਇਆ। ਸਹਾਇਕ ਕੋਆਰਡੀਨੇਟਰ ਪ੍ਰੇਮ ਕਾਹਲੋਂ ਇਸ ਜ਼ਿਲ੍ਹਾ ਸੈਂਟਰ ਸਬੰਧੀ ਜਾਣਕਾਰੀ ਦਿੱਤੀ।

ਪਾਲ ਸਿੰਘ ਬਣੇ ਨਵੇਂ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਤਲਵਾੜਾ / ਹੁਸ਼ਿਆਰਪੁਰ, 19 ਮਈ:  ਸ਼੍ਰੀ ਪਾਲ ਸਿੰਘ  ਨੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹੁਸ਼ਿਆਰਪੁਰ ਵਜੋਂ  ਅੱਜ ਸਥਾਨਕ ਮਿੰਨੀ ਸਕੱਤਰੇਤ ਵਿਖੇ  ਚਾਰਜ  ਸੰਭਾਲ ਲਿਆ ਹੈ।  ਉਹ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ  ਮੁੱਖ ਦਫ਼ਤਰ ਚੰਡੀਗੜ• ਤੋਂ ਬਦਲ ਕੇ ਇਥੇ ਆਏ ਹਨ।  ਇਸ ਤੋਂ ਪਹਿਲਾਂ ਉਹ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਖੇ ਵੀ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦੇ ਅਹੁੱਦੇ ਤੇ  ਤਾਇਨਾਤ ਰਹਿ ਚੁੱਕੇ ਹਨ।

ਅੱਠਵੀਂ ਦੇ ਨਤੀਜੇ : ਇਕ ਝਾਤ

ਤਲਵਾੜਾ, 18 ਮਈ: ਮਿਡਲ ਪ੍ਰੀਖਿਆ ਵਿਚ ਤਲਵਾੜੇ ਦੇ ਸਕੂਲਾਂ ਦੀ ਕਾਰਗੁਜਾਰੀ ਕੁਝ ਇਹੋ ਜਿਹੀ ਰਹੀ; ਪੇਸ਼ ਹੈ ਤੁਲਨਾਤਮਕ ਚਾਰਟ :-

ਪਿੰਡ ਖੜੌਦੀ ਵਿਚ ਕਾਨੂੰਨੀ ਸਾਖਰਤਾ ਕੈਂਪ ਲਗਾਇਆ

ਤਲਵਾੜਾ / ਹੁਸ਼ਿਆਰਪੁਰ, 17 ਮਈ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਜਸਪਾਲ ਸਿੰਘ ਭਾਟੀਆ ਦੀ ਦੇਖ-ਰੇਖ ਹੇਠ ਪਿੰਡ ਖੜੌਦੀ ਬਲਾਕ ਮਾਹਿਲਪੁਰ ਵਿਖੇ ਆਮ ਲੋਕਾਂ ਨੂੰ ਨਰੇਗਾ ਸਕੀਮ, ਮੁਫ਼ਤ ਕਾਨੂੰਨੀ ਸਹਾਇਤਾ, 29 ਮਈ 2010 ਦੀ ਤਿਮਾਹੀ ਲੋਕ ਅਦਾਲਤ ਅਤੇ ਵੱਖ-ਵੱਖ ਕਾਨੂੰਨਾਂ ਬਾਰੇ ਜਾਣਕਾਰੀ ਦੇਣ ਹਿੱਤ ਕਾਨੂੰਨੀ ਸਾਖਰਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੀ ਪ੍ਰਧਾਨਗੀ ਸਹਾਇਕ ਜ਼ਿਲ੍ਹਾ ਅਟਾਰਨੀ (ਕ ਸ) ਸ਼੍ਰੀ ਚਰਨਜੀਤ ਸਿੰਘ ਨੇ ਕੀਤੀ। ਇਸ ਕੈਂਪ ਵਿੱਚ ਸ਼੍ਰੀ ਅਮਿਤ ਕੋਹਲੀ ਵਕੀਲ, ਬੀ ਡੀ ਪੀ ਓ ਧਰਮਪਾਲ ਸਿੱਧੂ, ਸਰਪੰਚ ਪਿੰਡ ਖੜੌਦੀ ਦਿਲਬਾਗ ਰਾਮ, ਟੀਚਰ ਸਰਕਾਰੀ ਸਕੂਲ, ਸੋਸ਼ਲ ਵਰਕਰ ਜਸਬੀਰ ਸਿੰਘ, ਸ਼੍ਰੀ ਜੋਗ ਰਾਜ, ਵਕੀਲ ਐਚ ਐਸ ਬਾਘਾ ਖਾਸ ਤੌਰ ਤੇ ਹਾਜ਼ਰ ਸਨ।
        ਇਸ ਕੈਂਪ ਦੌਰਾਨ ਹਾਜ਼ਰ ਵਿਅਕਤੀਆਂ ਨੂੰ ਵਕੀਲ ਸ਼੍ਰੀ ਅਮਿਤ ਕੋਹਲੀ ਵੱਲੋਂ ਹਿੰਦੂ ਮੈਰਿਜ ਐਕਟ,  ਐਮ ਏ ਸੀ ਟੀ, ਆਈ ਪੀ ਸੀ, ਸੀ ਆਰ ਪੀ ਸੀ ਅਤੇ ਹੋਰ ਉਪਯੋਗੀ ਕਾਨੂੰਨਾਂ ਬਾਰੇ ਦੱਸਿਆ ਗਿਆ।  ਬੀ ਡੀ ਪੀ ਓ ਮਾਹਿਲਪੁਰ ਸ਼੍ਰੀ ਧਰਮਪਾਲ ਸਿੱਧੂ ਵੱਲੋਂ ਪਿੰਡ ਵਾਸੀਆਂ ਨੂੰ ਨਰੇਗਾ ਸਕੀਮ ਬਾਰੇ ਦੱਸਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਨਰੇਗਾ ਸਕੀਮ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਇਸ ਦੀ ਸੂਚਨਾ ਉਨ੍ਹਾਂ ਨੂੰ ਦੇ ਸਕਦੇ ਹਨ।
         ਸਹਾਇਕ ਜ਼ਿਲ੍ਹਾ ਅਟਾਰਨੀ ਕਾਨੂੰਨੀ ਸੇਵਾਵਾਂ ਸ਼੍ਰੀ ਚਰਨਜੀਤ ਸਿੰਘ ਨੇ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਹਰ ਔਰਤ , ਬੱਚਾ, ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਦੇ ਵਿਅਕਤੀ, ਮਾਨਸਿਕ ਰੋਗੀ, ਉਦਯੋਗਿਕ ਕਾਮੇ, ਕੁਦਰਤੀ ਆਫ਼ਤਾਂ ਦੇ ਮਾਰੇ, ਬੇਗਾਰ ਦੇ ਮਾਰੇ, ਹਵਾਲਾਤੀ ਅਤੇ ਹਰੇਕ ਉਹ ਵਿਅਕਤੀ ਜਿਸ ਦੀ ਸਾਲਾਨਾ ਆਮਦਨ 50,000/- ਰੁਪਏ ਤੋਂ ਘੱਟ ਹੈ, ਮੁਫ਼ਤ ਕਾਨੂੰਨੀ ਸਹਾਇਤਾ ਲੈਣ ਦਾ ਹੱਕਦਾਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਇਹ ਸਹਾਇਤਾ ਨੂੰ ਲੈਣ ਲਈ ਉਨ੍ਹਾਂ ਪਾਸ ਜਾਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਦਫ਼ਤਰ ਵਿਖੇ ਜਾਂ ਸਿਵਲ ਜੱਜ ਸੀਨੀਅਰ ਡਵੀਜ਼ਨ ਦੇ ਦਫ਼ਤਰ ਵਿਖੇ ਦਰਖਾਸਤ ਦੇ ਸਕਦੇ ਹਨ।  ਇਸ ਮੌਕੇ ਤੇ ਆਮ ਜਨਤਾ ਨੂੰ ਇਹ ਵੀ ਦੱਸਿਆ ਗਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਛੇਤੀ ਅਤੇ ਸਸਤਾ ਨਿਆਂ ਦੁਆਉਣ ਲਈ ਸ਼੍ਰੀ ਜਸਪਾਲ ਸਿੰਘ ਭਾਟੀਆ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਦੇਖ-ਰੇਖ ਹੇਠ 29 ਮਈ 2010 ਨੂੰ ਸਾਰੀਆਂ ਅਦਾਲਤਾਂ ਵਿੱਚ ਤਿਮਾਹੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਲੋਕ ਅਦਾਲਤ ਦੇ ਲਾਭਾਂ ਬਾਰੇ ਦੱਸਿਆ ਗਿਆ ਅਤੇ ਆਉਣ ਵਾਲੀ ਲੋਕ ਅਦਾਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਗਈ।  ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਨਰੇਗਾ ਸਕੀਮਾਂ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਖਾਸ ਹਦਾਇਤ ਕੀਤੀ ਕਿ ਲੋਕ ਲਿਖਤੀ ਤੌਰ ਤੇ ਦਰਖਾਸਤ ਦੇ ਕੇ ਕੰਮ ਦੀ ਮੰਗ ਕਰਨ, ਜਾਬ ਕਾਰਡ ਆਪਣੇ ਕਬਜੇ ਵਿੱਚ ਰੱਖਣ ਅਤੇ ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੋਜ਼ਗਾਰੀ ਭੱਤੇ ਦੀ ਮੰਗ ਕਰਨ।  ਜੇਕਰ ਕਿਸੇ ਨੂੰ ਵੀ ਇਸ ਸਕੀਮ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਇਸ ਸਬੰਧੀ ਦਰਖਾਸਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੁੰ ਦੇ ਸਕਦੇ ਹਨ।  ਇਸ ਮੌਕੇ ਤੇ ਘਰੇਲੂ ਹਿੰਸਾ ਕਾਨੂੰਨ 2005, ਸੂਚਨਾ ਅਧਿਕਾਰ ਕਾਨੂੰਨ 2005 ਆਦਿ ਬਾਰੇ ਵਿਸਥਾਰ ਨਾਲ ਲੋਕਾਂ ਨੂੰ ਦੱਸਿਆ।
        ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਲੋੜੀਂਦੀ ਸਲਾਹ ਦਿੱਤੀ ਗਈ। ਮੁਫ਼ਤ ਕਾਨੂੰਨੀ ਸਹਾਇਤਾ ਅਤੇ ਨਰੇਗਾ ਸਕੀਮ ਸਬੰਧੀ ਮੁਫ਼ਤ ਪ੍ਰਚਾਰ ਸਮੱਗਰੀ ਵੀ ਵੰਡੀ ਗਈ। ਇਸ ਕੈਂਪ ਵਿੱਚ ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚ, ਆਂਗਣਵਾੜੀ ਵਰਕਰ, ਅਧਿਆਪਕ, ਮੇਟ, ਬਲਾਕ ਸੰਮਤੀ ਮੈਂਬਰ, ਆਂਗੜਵਾੜੀ ਸਹਾਇਕ ਅਤੇ ਔਰਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਤਿੰਨ ਦਿਨਾ ਵਰਕਸ਼ਾਪ 'ਚ ਨਰੇਗਾ ਤੇ ਹੋਰ ਵਿਸ਼ਿਆਂ ਦੀ ਸਿਖਲਾਈ ਦਿੱਤੀ

ਤਲਵਾੜਾ / ਹੁਸ਼ਿਆਰਪੁਰ, 17 ਮਈ: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਹਾਲ ਹੁਸ਼ਿਆਰਪੁਰ ਵਿਖੇ ਤਿੰਨ ਰੋਜ਼ਾ ਵਰਕਸ਼ਾਪ ਲਗਾਈ ਗਈ। ਪਹਿਲੇ ਦਿਨ ਦੀ  ਵਰਕਸ਼ਾਪ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਨੇ ਕੀਤੀ। ਇਸ ਵਰਕਸ਼ਾਪ ਵਿੱਚ ਪੇਂਡੂ ਸਵੈ-ਸਥਾਨਿਕ ਸਰਕਾਰੀ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ, ਦਫ਼ਤਰੀ ਸਟਾਫ਼, ਪੰਚਾਇਤ ਸੰਮਤੀ ਮੈਂਬਰਾਂ, ਸਰਪੰਚਾਂ, ਅਧਿਕਾਰੀਆਂ ਤੇ ਕਰਮਚਾਰੀਆਂ  ਨੂੰ ਨਰੇਗਾ, ਪੰਚਾਇਤੀ ਰਾਜ ਐਕਟ 1994, ਵਿਲੇਜ ਕਾਮਨ ਲੈਂਡ ਐਕਟ 1961 ਦੀਆਂ ਯੋਗ ਧਾਰਾਵਾਂ ਅਤੇ ਨਿਯਮਾਂ ਸਬੰਧੀ ਵਿਸ਼ਿਆਂ ਤੇ ਸਿਖਲਾਈ ਦਿੱਤੀ ਗਈ।
        ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਨੇ ਵਰਕਸ਼ਾਪ ਦੌਰਾਨ ਪੇਂਡੂ ਸਵੈ-ਸਥਾਨਿਕ ਸਰਕਾਰੀ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ, ਦਫ਼ਤਰੀ ਸਟਾਫ਼, ਪੰਚਾਇਤ ਸੰਮਤੀ ਮੈਂਬਰਾਂ, ਸਰਪੰਚਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਵਰਕਸ਼ਾਪ ਵਿੱਚ ਨਰੇਗਾ ਸਬੰਧੀ ਸਕੀਮਾਂ ਨੂੰ ਪੂਰੀ ਤਰਾਂ ਲਾਗੂ ਕਰਨ ਲਈ ਪ੍ਰੇਰਿਆ।   ਉਨ੍ਹਾਂ ਸਰਪੰਚਾਂ ਨੂੰ ਕਿਹਾ ਕਿ ਨਰੇਗਾ ਸਬੰਧੀ ਸਕੀਮ ਦੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ, ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਰੇਗਾ ਸਕੀਮ ਅਧੀਨ ਕਿਹੜੇ-ਕਿਹੜੇ ਕੰਮ ਕਰਵਾਏ ਜਾਣੇ ਹਨ, ਉਨ੍ਹਾਂ ਸਬੰਧੀ ਸਟਾਫ਼ ਅਤੇ ਸਰਪੰਚਾਂ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।
        ਇਸ ਵਰਕਸ਼ਾਪ ਵਿੱਚ ਰਿਸੋਰਸ ਪਰਸਨ ਸ਼੍ਰੀ ਭੂਸ਼ਨ ਸ਼ਰਮਾ ਏ ਪੀ ਓ ਵੱਲੋਂ ਨਰੇਗਾ ਸਕੀਮ ਦਾ ਉਦੇਸ਼ , ਰਜਿਸਟਰੇਸ਼ਨ, ਜਾਬ ਕਾਰਡ, ਕੰਮ ਅਤੇ ਸਾਲਾਨਾ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ ।  ਵਰਕਸ਼ਾਪ ਦੇ ਦੂਸਰੇ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਸਯੁੰਕਤ ਡਾਇਰੈਕਟਰ (ਰੀਟਾ:) ਸ਼੍ਰੀ ਪ੍ਰਕਾਸ਼ ਸਿੰਘ ¦ਮੇ ਨੇ ਨਰੇਗਾ ਸਕੀਮ ਸਬੰਧੀ ਸਾਲਾਨਾ ਯੋਜਨਾਵਾਂ ਅਤੇ ਨਰੇਗਾ ਸਕੀਮ ਦਾ ਉਦੇਸ਼ ਅਤੇ ਪੰਚਾਇਤੀ ਰਾਜ ਐਕਟ 1994 ਅਨੁਸਾਰ ਪੰਚਾਇਤ ਦੀ ਰੂਪ ਰੇਖਾ, ਕੰਮ ਅਤੇ ਮੀਟਿੰਗਾਂ ਸਬੰਧੀ ਜਾਣਕਾਰੀ ਦਿੱਤੀ।  ਵਿਚਾਰ-ਵਟਾਂਦਰਾ ਸੈਸ਼ਨ ਵਿੱਚ ਸਰਪੰਚਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਬੜੇ ਹੀ ਰੌਚਕ ਢੰਗ ਨਾਲ ਦਿੱਤੇ ਗਏ। ਰਿਸੋਰਸ ਪਰਸਨ ਸ਼੍ਰੀ ਸ਼ਿਵ ਲਾਲ ਨੇ ਵਿਲੇਜ ਕਾਮਨ ਲੈਂਡ ਐਕਟ 1961 ਅਨੁਸਾਰ ਸ਼ਾਮਲਾਤ ਅਤੇ ਮੁਸ਼ਤਰਕਾ ਮਾਲਕਾਨ ਜ਼ਮੀਨਾਂ ਦੀ ਸੰਭਾਲ, ਸਮੱਸਿਆ ਅਤੇ ਹੱਲ ਸਬੰਧੀ ਜਾਣਕਾਰੀ ਦਿੱਤੀ ਅਤੇ ਵਿਲੇਜ ਕਾਮਨ ਲੈਂਡ ਐਕਟ ਸਬੰਧੀ ਕੀਤੇ ਗਏ ਸਵਾਲਾਂ ਦੇ ਜਵਾਬ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਸੁਰਜੀਤ ਸਿੰਘ ਵੱਲੋਂ ਦਿੱਤੇ ਗਏ। ਸਾਰੇ ਸਰਪੰਚਾਂ ਨੇ ਇਸ ਵਰਕਸ਼ਾਪ ਨੂੰ ਬਹੁਤ ਹੀ ਲਾਹੇਵੰਦ ਤੇ ਤਸੱਲੀਬਖਸ਼ ਦੱਸਿਆ।  ਸਹਾਇਕ ਕੋਆਰਡੀਨੇਟਰ ਸ਼੍ਰੀ ਪੇਮ ਕਾਹਲੋਂ  ਨੇ ਇਸ ਜ਼ਿਲ੍ਹਾ ਸੈਂਟਰ ਸਬੰਧੀ  ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਨੂੰ ਜਾਣਕਾਰੀ ਦਿੱਤੀ।  ਜ਼ਿਲ੍ਹਾ ਕੋਅਰਡੀਨੇਟਰ ਸ਼੍ਰੀ ਸੁਰਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਦਾ ਇਸ ਵਰਕਸ਼ਾਪ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ।

ਜਿਲ੍ਹਾ ਸਲਾਹਕਾਰ ਕਮੇਟੀਆਂ ਦੀ ਮੀਟਿੰਗ 24 ਨੂੰ

ਤਲਵਾੜਾ / ਹੁਸਿਆਰਪੁਰ,  17  ਮਈ: ਡਿਪਟੀ ਕਮਿਸ਼ਨਰ ਸ੍ਰੀ ਮੇਘ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪੱਧਰੀ ਅਡਵਾਈਜ਼ਰੀ ਕਮੇਟੀਆਂ ਦੀਆਂ ਮੀਟਿੰਗਾਂ 24  ਮਈ 2010 ਨੂੰ ਮਿੰਨੀ ਸੱਕਤਰੇਤ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀਆਂ ਜਾਣਗੀਆਂ।  ਉਹਨਾਂ  ਦਸਿਆ ਕਿ   ਜਨਸਿਹਤ  ਵਿਭਾਗ (ਪੀਣ ਵਾਲੇ ਪਾਣੀ)   ਦੀ ਮੀਟਿੰਗ ਸਵੇਰੇ 9 -30 ਵਜੇ, ਸਹਿਕਾਰਤਾ ਵਿਭਾਗ ਸਵੇਰੇ 10-00 ਵਜੇ, ਪੁਲਿਸ ਵਿਭਾਗ ਸਵੇਰੇ 10-30 ਵਜੇ, ਸਿਹਤ ਵਿਭਾਗ 11-00 ਵਜੇ, ਭਲਾਈ ਵਿਭਾਗ ਐਸ ਸੀ ਬੀ ਸੀ ਅਤੇ ਸਮਾਜਿਕ ਸੁਰੱਖਿਆ 11-30 ਵਜੇ, ਸਿੰਚਾਈ ਵਿਭਾਗ ਦੁਪਹਿਰ 12-00 ਵਜੇ, ਸਿਖਿਆ ਵਿਭਾਗ  ਬਾ: ਦੁਪਹਿਰ 12-30 ਵਜੇ , ਆਬਕਾਰੀ ਅਤੇ ਕਰ ਵਿਭਾਗ  ਬਾ: ਦੁਪਹਿਰ 1-00 ਵਜੇ, ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਬਾ: ਦੁਪਹਿਰ 1-30 ਵਜੇ, ਮਾਲ ਵਿਭਾਗ ਬਾ: ਦੁਪਹਿਰ 2-30 ਵਜੇ, ਬਿਜਲੀ ਵਿਭਾਗ ਬਾ: ਦੁਪਹਿਰ 3-00 ਵਜੇ ਅਤੇ ਬੁਨਿਆਦੀ ਢਾਂਚਾ ਅਤੇ ਮਿਉਂਸਪਲ ਅਮੈਨਟੀਜ਼ ਵਿਭਾਗ ਦੀ ਮੀਟਿੰਗ ਬਾ: ਦੁਪਹਿਰ 3-30 ਵਜੇ ਹੋਵੇਗੀ। ਡਿਪਟੀ ਕਮਿਸ਼ਨਰ ਨੇ ਅਡਵਾਈਜ਼ਰੀ ਕਮੇਟੀਆਂ ਦੇ ਮੈਂਬਰ ਸਾਹਿਬਾਨ, ਮੈਂਬਰ ਸੱਕਤਰ/ਕਨਵੀਨਰਾਂ ਨੂੰ ਇਹਨਾਂ ਮੀਟਿੰਗਾਂ ਵਿਚ ਸਮੇਂ ਸਿਰ ਹਾਜ਼ਰ ਹੋਣ ਲਈ ਕਿਹਾ।

ਬੀ ਬੀ ਐਮ ਬੀ ਨੇ ਆਪਣਾ ਸਥਾਪਨਾ ਦਿਵਸ ਮਨਾਇਆ

ਬੀ. ਬੀ. ਐਮ. ਬੀ. ਵੱਲੋਂ ਉਤਪਾਦਨ ਸਮਰੱਥਾ ਵਧਾਈ ਜਾਵੇਗੀ: ਅਗਰਵਾਲ
ਤਲਵਾੜਾ, 16 ਮਈ : ਅੱਜ ਇੱਥੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵੱਲੋਂ ਆਪਣਾ 34ਵਾਂ ਸਥਾਪਨਾ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੋਰਡ ਦੇ ਮੁਖੀ ਸ਼੍ਰੀ ਏ. ਬੀ. ਅਗਰਵਾਲ ਨੇ ਕਿਹਾ ਕਿ ਭਾਖੜਾ ਬਿਆਸ ਪ੍ਰਾਜੈਕਟਾਂ ਦੀ ਸ਼ੁਰੂਆਤ ਨਾਲ ਦੇਸ਼ ਵਿਚ ਸਵੈ ਨਿਰਭਰਤਾ ਦਾ ਨਵੇਂ ਯੁੱਗ ਦਾ ਆਗਾਜ਼ ਹੋਇਆ ਸੀ ਅਤੇ ਊਰਜਾ ਤੇ ਸਿੰਚਾਈ ਦੇ ਖੇਤਰ ਵਿਚ ਇਹਨਾਂ ਪ੍ਰਾਜੈਕਟਾਂ ਰਾਹੀਂ ਬੋਰਡ ਨੇ ਬੜਾ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਦੇ ਸਾਹਮਣੇ ਸਮੇਂ ਦੇ ਬੀਤਣ ਨਾਲ ਤਰੱਕੀ ਦੀ ਰਾਹ ਦੇ ਚਲਦੇ ਹੋਏ ਊਰਜਾ ਦੀ ਮੰਗ ਬੇਹੱਦ ਵਧ ਗਈ ਹੈ ਜਿਸ ਨੂੰ ਪੂਰਾ ਕਰਨ ਲਈ ਕਈ ਅਦਾਰੇ ਜੀਤੋੜ ਯਤਨ ਕਰ ਰਹੇ ਹਨ ਪਰੰਤੂ ਬੀ. ਬੀ. ਐਮ. ਬੀ. ਅਜੇ ਵੀ ਤਿੰਨ ਹਜਾਰ ਮੈਗਾਵਾਟ ਤੱਕ ਅਟਕੀ ਹੋਈ ਹੈ ਅਤੇ ਜੇਕਰ ਬੋਰਡ ਨੇ ਆਪਣੇ ਵਿੱਤੀ ਸੰਕਟ ਤੇ ਕੌਮੀ ਊਰਜਾ ਦੀ ਦਰਪੇਸ਼ ਕਮੀ ਤੋਂ ਨਿਜਾਤ ਪਾਉਣੀ ਹੈ ਤਾਂ ਭਵਿੱਖ ਮੁਖੀ ਸੋਚ ਤੇ ਚਲਦੇ ਹੋਏ ਆਪਣੀ ਉਤਪਾਦਨ ਸਮਰੱਥਾ ਵਧਾਉਣੀ ਪਵੇਗੀ ਅਤੇ ਇਹ ਸੁਪਨਾ ਛੇਤੀ ਹੀ ਸੱਚ ਵੀ ਹੋਵੇਗਾ। ਕਿਹਾ ਕਿ ਬੀ. ਬੀ. ਐਮ. ਬੀ. ਦੀ ਉਤਪਾਦਨ ਸਮਰੱਥਾ ਇਸ ਵੇਲੇ ਤਿੰਨ ਹਜਾਰ ਮੈਗਾਵਾਟ ਤੱਕ ਸੀਮਤ ਹੈ ਅਤੇ ਭਵਿਖਮੁਖੀ ਸੋਚ ਨੂੰ ਮੁੱਖ ਰੱਖਦਿਆਂ ਸਮੇਂ ਦੀ ਲੋੜ ਹੈ ਬੋਰਡ ਆਪਣੀ ਉਤਪਾਦਨ ਸਮਰੱਥਾ ਵਿਚ ਵਾਧਾ ਕਰੇ ਅਤੇ ਨਵੇਂ ਢੰਗ ਤਰੀਕਿਆਂ ਨਾਲ ਬਿਜਲੀ ਉਤਪਾਦਨ ਕਰਨ ਲਈ ਪਹਿਲਕਦਮੀ ਕਰੇ। ਉਨ੍ਹਾਂ ਕਿਹਾ ਕਿ ਬੋਰਡ ਦਾ ਆਪਣਾ ਗੌਰਵਮਈ ਇਤਿਹਾਸ ਹੈ ਅਤੇ ਦੇਸ਼ ਸੇਵਾ ਵਿਚ ਆਪਣੇ ਬੇਮਿਸਾਲ ਪ੍ਰਾਜੈਕਟਾਂ ਰਾਹੀਂ ਸ਼ਲਾਘਾਯੋਗ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਅਨੇਕਾਂ ਕਾਰਨਾਂ ਕਰਕੇ ਬੋਰਡ ਭਾਵੇਂ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਪਰੰਤੂ ਛੇਤੀ ਹੀ ਇਸ ਦੇ ਕਾਬੂ ਪਾ ਲਿਆ ਜਾਵੇਗਾ ਅਤੇ ਉਹ ਜੇਤੂ ਬਣ ਕੇ ਵਿਸ਼ਵ ਦੇ ਸਾਹਮਣੇ ਆਉਣਗੇ। ਸ਼੍ਰੀ ਅਗਰਵਾਲ ਨੇ ਇਸ ਮੌਕੇ ਵੱਖ ਵੱਖ ਖੇਤਰਾਂ ਵਿਚ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਵੱਖੋ ਵੱਖ ਪ੍ਰਾਜੈਕਟਾਂ ਨਾਲ ਜੁੜੇ 29 ਕਰਮਚਾਰੀਆਂ ਨੂੰ ਸੋਨ ਤਮਗੇ, ਪ੍ਰਸੰਸਾ ਪੱਤਰ ਤੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤਲਵਾੜਾ, ਨੰਗਲ, ਸਲਾਪੜ, ਸੁੰਦਰਨਗਰ ਤੋਂ ਵਿਸ਼ੇਸ਼ ਤੌਰ ਤੇ ਪੁਜੇ 174 ਸਕੂਲੀ ਬੱਚਿਆਂ ਮੰਤਰਮੁਗਧ ਕਰ ਦੇਣ ਵਾਲਾ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਹਾਜਰ ਦਰਸ਼ਕਾਂ ਦਾ ਮਨ ਮੋਹ ਲਿਆ। ਚੇਅਰਮੈਨ ਸ਼੍ਰੀ ਅਗਰਵਾਲ ਨੇ ਇਹਨਾਂ ਬੱਚਿਆਂ ਦੇ ਮਾਣਮੱਤੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਉਨ੍ਹਾਂ ਦੇ ਸਕੂਲਾਂ ਨੂੰ ਗਿਆਰਾਂ ਗਿਆਰਾਂ ਹਜਾਰ ਰੁਪਏ ਨਗਦ ਇਨਾਮ ਤੇ ਅਨੇਕਾਂ ਤੋਹਫਿਆਂ ਦੇ ਨਾਲ ਬੀ. ਬੀ. ਐਮ. ਬੀ. ਪ੍ਰਾਜੈਕਟਾਂ ਦੇ ਸਕੂਲਾਂ ਵਿਚ ਇਕ ਦਿਨ ਦੀ ਛੁੱਟੀ ਦਾ ਐਲਾਨ ਵੀ ਕੀਤਾ। ਡਾ. ਅਮਰਜੀਤ ਸਿੰਘ ਨੇ ਇਸ ਮੌਕੇ ਸਥਾਪਨਾ ਦਿਵਸ ਸਬੰਧੀ ਕਵਿਤਾ ਪੇਸ਼ ਕੀਤੀ ਅਤੇ ਹੋਰਨਾਂ ਤੋਂ ਇਲਾਵਾ ਸਮਾਗਮ ਨੂੰ ਬੀ. ਬੀ. ਬੱਸੀ, ਐਮ. ਐਲ. ਗੁਪਤਾ ਅਤੇ ਐਚ. ਕੇ. ਗੁਪਤਾ ਨੇ ਵੀ ਸੰਬੋਧਨ ਕੀਤਾ ਅਤੇ ਮੰਚ ਸੰਚਾਲਨ ਇੰਜੀ: ਅਨਿਲ ਗੌਤਮ ਨੇ ਬਾਖੂਬੀ ਕੀਤਾ। ਚੀਫ ਇੰਜੀਨੀਅਰ ਬਿਆਸ ਡੈਮ ਸ਼੍ਰੀ ਵੀ. ਐਨ. ਗੋਇਲ ਬੀ. ਡੀ. ਸਿੰਘ ਚੀਫ ਇੰਜੀਨਅਰ ਨੰਗਲ ਡੈਮ, ਓ. ਪੀ. ਸ਼ਰਮਾ ਚੀਫ ਇੰਜੀਨੀਅਰ ਸੁੰਦਰਨਗਰ ਅਤੇ ਕਈ ਹੋਰ ਡੈਮਾਂ ਤੋਂ ਉਚ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

ਡਿਪਟੀ ਕਮਿਸ਼ਨਰ ਨੇ ਦੁੱਖ ਸਾਂਝਾ ਕੀਤਾ

ਹੁਸ਼ਿਆਰਪੁਰ, 16 ਮਈ: ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਪਿੰਡ ਆਨੰਦਗੜ  ਤਹਿਸੀਲ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਸ਼੍ਰੀ ਦੀਦਾਰ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਉਸ ਦੀ ਪਤਨੀ ਸ਼੍ਰੀਮਤੀ ਸੁਰਜੀਤ ਕੌਰ ਦੀ  ਮਿਤੀ 12 ਮਈ 2010 ਨੂੰ ਮੌਤ ਹੋਣ  ਕਾਰਨ  ਉਨ੍ਹਾਂ ਦੇ ਅਨਾਥ ਹੋਏ  ਚਾਰ ਬੱਚਿਆਂ ਅਤੇ ਪ੍ਰੀਵਾਰ ਮੈਂਬਰਾਂ ਨੂੰ ਮਿਲਣ ਲਈ ਬੀਤੇ ਦਿਨ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਪ੍ਰੀਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।   ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ,  ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਗਦੀਸ਼ ਮਿੱਤਰ ਅਤੇ ਸਕੱਤਰ ਰੈਡ ਕਰਾਸ ਸੁਸਾਇਟੀ ਕਰਨਲ ਤੇਜਿੰਦਰ ਸਿੰਘ ਵੀ ਇਸ ਮੌਕੇ ਤੇ ਉਨ੍ਹਾਂ ਨਾਲ ਸਨ।
        ਇਸ ਮੌਕੇ ਤੇ ਮ੍ਰਿਤਕਾਂ ਦੇ ਪ੍ਰੀਵਾਰਕ ਮੈਂਬਰਾਂ ਨੇ  ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਮ੍ਰਿਤਕ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੇ ਹਨ ਅਤੇ ਇਨ੍ਹਾਂ ਦੀ ਕੋਈ ਜ਼ਮੀਨ ਨਹੀਂ ਹੈ ਅਤੇ ਨਾ ਹੀ ਕੋਈ ਆਮਦਨ ਦਾ ਸਾਧਨ ਹੈ।  ਡਿਪਟੀ ਕਮਿਸ਼ਨਰ ਨੇ ਇਸ ਪ੍ਰੀਵਾਰ ਦੀ ਫੌਰੀ ਤੌਰ ਤੇ ਮੱਦਦ ਕਰਨ ਲਈ ਛੋਟੇ ਦੋ ਬੱਚਿਆਂ ਨੂੰ ਪੈਨਸ਼ਨ ਲਗਾਉਣ ਲਈ ਉਨ੍ਹਾਂ ਦੇ ਫਾਰਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਹੁਸ਼ਿਆਰਪੁਰ ਨੂੰ ਮੌਕੇ ਤੇ ਭਰਨ ਲਈ ਕਿਹਾ ਅਤੇ ਨਿਯਮਾਂ ਅਨੁਸਾਰ ਦੋ ਬੱਚਿਆਂ ਨੂੰ ਮੌਕੇ ਤੇ ਹੀ ਪੈਨਸ਼ਨ ਲਗਾਈ ਗਈ।  ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵਿੱਚੋਂ 10,000/- ਰੁਪਏ  ਅਤੇ ਜ਼ਿਲ੍ਹਾ ਰਲੀਫ਼ ਫੰਡ ਫਾਰ ਪੁਅਰ ਅਤੇ ਡੈਸਟੀਚਿਊਟ ਵਿੱਚੋਂ 10,000/- ਰੁਪਏ  ਦੋਨਾਂ ਲੜਕੀਆਂ ਦੇ ਨਾਂ ਤੇ ਮਨਜ਼ੂਰ ਕੀਤੇ  ਅਤੇ ਇਹ ਦੋਵੇਂ ਚੈਕ 5 ਸਾਲ ਦੀ ਐਫ ਡੀ ਸ਼੍ਰੀ ਮੇਜਰ ਸਿੰਘ ਪੁੱਤਰ ਕਰਤਾਰ ਸਿੰਘ (ਗਾਰਡੀਅਨ) ਦੇ ਨਾਂ ਤੇ ਜਾਰੀ ਕਰਨ ਲਈ ਕਿਹਾ।  ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਸ ਪ੍ਰੀਵਾਰ ਦੀ ਵੱਡੀ ਲੜਕੀ ਛੇਵੀਂ ਪਾਸ ਹੈ ਅਤੇ ਉਸ ਦੀ ਉਮਰ 17 ਸਾਲ ਹੈ। ਇਸ ਲਈ ਉਸ ਨੂੰ ਸਿਲਾਈ ਦਾ ਕੰਮ ਸਿਖਣ ਲਈ ਇੱਕ ਸਿਲਾਈ ਮਸ਼ੀਨ ਜ਼ਿਲ੍ਹਾ ਰੈਡ ਕਰਾਸ ਵਿੱਚੋਂ ਤੁਰੰਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਰਲੀਫ਼ ਫੰਡ ਵਿੱਚੋਂ ਇਸ ਪ੍ਰੀਵਾਰ ਨੂੰ  1000/- ਰੁਪਏ ਪ੍ਰਤੀ ਮਹੀਨਾ ਬਤੌਰ ਗੁਜ਼ਾਰਾ ਭੱਤਾ ਵੀ ਦਿੱਤਾ ਜਾਵੇਗਾ।  ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਨੇ ਇਸ ਮੌਕੇ ਤੇ ਹਾਜ਼ਰ ਪਿੰਡ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਨੂੰ ਵੀ ਇਸ ਪ੍ਰੀਵਾਰ ਦੀ ਮੱਦਦ ਕਰਨ ਲਈ ਕਿਹਾ।

ਸਰਕਾਰ ਲੋਕਾਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰ ਰਹੀ ਹੈ: ਸੂਦ

ਹੁਸ਼ਿਆਰਪੁਰ, 16 ਮਈ: ਕਿਸਾਨਾਂ ਨੂੰ ਸਿੰਚਾਈ ਸਹੂਲਤਾਂ ਦੇਣ ਲਈ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ 43 ਨਵੇਂ ਸਿੰਚਾਈ ਟਿਊਬਵੈਲ ਲਗਾਏ ਜਾ ਰਹੇ ਹਨ। ਇਸ ਗੱਲ ਦੀ ਜਾਣਕਾਰੀ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ  ਪਿੰਡ ਛਾਉਣੀ ਕਲਾਂ ਵਿਖੇ  ਨਾਬਾਰਡ ਪ੍ਰੋਜੈਕਟ 12 ਅਧੀਨ 36 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਬਣੀ ਵਾਟਰ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਦਿੱਤੀ।  ਉਨ੍ਹਾਂ ਕਿਹਾ ਕਿ ਇਸ ਪਿੰਡ ਦਾ ਪੀਣ ਵਾਲਾ ਪਾਣੀ ਬਹੁਤ ਹੀ ਪ੍ਰਦੂਸ਼ਿਤ ਹੋਣ ਕਾਰਨ ਪੀਣ ਨਾ ਹੋਣ ਕਾਰਨ ,ਪਿੰਡ ਵਾਸੀਆਂ ਵੱਲੋਂ  ਪੀਣ ਵਾਲਾ ਸਾਫ ਸੁਥਰਾ ਪਾਣੀ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੀ ਇਸ ਮੰਗ ਨੂੰ ਦੇਖਦੇ ਹੋਏ ਇਹ ਸਕੀਮ ਇਸ ਪਿੰਡ ਵਿੱਚ ਲਗਾਈ ਗਈ ਹੈ। ਇਸ ਵਾਟਰ ਸਪਲਾਈ ਸਕੀਮ ਦੇ ਬਣ੍ਯਨ ਨਾਲ ਪਿੰਡ ਦੇ ਲਗਭਗ 3000 ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਮਿਲੇਗਾ  ਅਤੇ ਪਿੰਡ ਵਾਸੀਆਂ ਦੀ ਮੰਗ ਅਨੁਸਾਰ ਉਨ੍ਹਾਂ ਨੂੰ ਪਾਣੀ ਦੇ ਨਿੱਜੀ ਕੂਨੈਕਸ਼ਨ ਵੀ ਦਿੱਤੇ ਜਾਣਗੇ।
        ਸ਼੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਪੀਣ ਵਾਲੇ ਪਾਣੀ ਦਾ ਪੱਧਰ ਕਾਫ਼ੀ ਨੀਵਾਂ ਜਾ ਰਿਹਾ ਹੈ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਸ ਲਈ ਪਿੰਡ ਵਾਸੀਆਂ ਨੂੰ ਚਾਹੀਦਾ ਹੈ ਕਿ ਉਹ ਪੀਣ ਵਾਲੇ ਪਾਣੀ ਨੂੰ ਸੰਜਮ ਨਾਲ ਵਰਤਣ।  ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਬਿਨਾਂ ਭੇਦ-ਭਾਵ ਦੇ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਪਿੰਡਾਂ ਵਿੱਚ ਨਵੀਆਂ ਲਿੰਕ ਸੜਕਾਂ ਅਤੇ ਗਲੀਆਂ - ਨਾਲੀਆਂ ਬਣਾਈਆਂ ਜਾ ਰਹੀਆਂ ਹਨ।  ਪੁਰਾਣੀਆਂ ਲਿੰਕ ਸੜਕਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੇ ਭੰਗੀ ਚੋਅ ਦੇ ਕਿਨਾਰਿਆਂ ਦੇ ਬੰਨ ਪੱਕੇ ਕਰਕੇ ਉਨ੍ਹਾਂ ਦੇ ਆਲੇ-ਦੁਆਲੇ ਪੌਦੇ ਲਗਾਏ ਜਾ ਰਹੇ ਹਨ ਅਤੇ ਪੱਕੀ ਸੜਕ ਵੀ ਬਣਾਈ ਜਾ ਰਹੀ ਹੈ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਸਾਫ-ਸੁਥਰਾ ਵਾਤਾਵਰਣ ਅਤੇ ਸੈਰ ਕਰਨ ਦੀ ਸੁਵਿਧਾ ਮਿਲ ਸਕੇ।
        ਜ਼ਿਲ੍ਹਾ ਪ੍ਰਧਾਨ ਭਾਜਪਾ ਸ਼੍ਰੀ ਜਗਤਾਰ ਸਿੰਘ ਸੈਣੀ ਨੇ ਦੱਸਿਆ ਕਿ ਪੰਜਾਬ ਵਿੱਚ ਜਦੋਂ ਵੀ ਅਕਾਲੀ-ਭਾਜਪਾ ਸਰਕਾਰ ਹੋਂਦ ਵਿੱਚ ਆਉਂਦੀ ਹੈ, ਉਦੋਂ ਹੀ ਪਿੰਡਾਂ ਅਤੇ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਹੁਸ਼ਿਆਰਪੁਰ ਵਿੱਚ  ਨਵੇਂ ਬਣੇ ਬਸ ਸਟੈਂਡ, ਭੰਗੀ ਚੋਅ ਤੇ ਨਵੇਂ ਬਣੇ ਪੁੱਲ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਾਧੂ ਆਸ਼ਰਮ ਵਿਖੇ ਇੱਕ ਟੂਰਿਜ਼ਮ ਸੈਂਟਰ ਦਾ ਵੀ ਨਿਰਮਾਣ ਕੀਤਾ ਗਿਆ ਹੈ।  ਚੋਹਾਲ ਡੈਮ ਵਿਖੇ ਵੀ ਇੱਕ ਟੂਰਿਜ਼ਮ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ।  ਅਕਾਲੀ-ਭਾਜਪਾ ਸਰਕਾਰ ਪਿੰਡਾਂ ਵਿੱਚ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉਚਾ ਚੁਕਣ ਲਈ ਵਿਸ਼ੇਸ਼ ਧਿਆਨ ਦੇ ਰਹੀ ਹੈ। ਸਰਕਲ ਪ੍ਰਧਾਨ ਜਹਾਨਖੇਲਾਂ ਸ਼੍ਰੀ ਜਗਤਾਰ ਸਿੰਘ, ਸੰਤਾ ਸਿੰਘ ਅਤੇ ਸਰਪੰਚ ਛਾਉਣੀ ਕਲਾਂ ਬਲਵਿੰਦਰ ਸਿੰਘ  ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪਿੰਡਾਂ ਦੀਆਂ ਮੁਸਕਲਾਂ ਬਾਰੇ ਮੰਤਰੀ ਨੂੰ ਜਾਣੂ ਕਰਾਇਆ।
        ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸ਼੍ਰੀ ਅਮਰਜੀਤ ਸਿੰਘ ਗਿੱਲ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਾਟਰ ਸਪਲਾਈ ਸਕੀਮ ਤਹਿਤ 190. 54 ਮੀਟਰ ਡੂੰਘਾ ਟਿਊਬਵੈਲ ਵਰਮਾਇਆ ਗਿਆ ਹੈ ਅਤੇ  1 ਲੱਖ ਲੀਟਰ ਦੀ ਸਮਰੱਥਾ ਦੀ 25 ਮੀਟਰ ਉਚੀ ਪਾਣੀ ਦੀ ਟੈਂਕੀ ਉਸਾਰੀ ਜਾਵੇਗੀ।  ਇਸ ਸਕੀਮ ਨਾਲ ਪਿੰਡ ਵਾਸੀਆਂ ਨੂੰ ਨਵੀਨਤਮ ਤਕਨੀਕੀ ਸਿਲਵਰ ਆਈਓਨਾਈਜੇਸ਼ਨ ਨਾਲ ਸਾਫ਼ ਕਰਕੇ 100 ਫੀਸਦੀ ਸਾਫ-ਸੁਥਰਾ ਕੀਟਾਣੂ ਰਹਿਤ ਪਾਣੀ ਮੁਹੱਈਆ ਕਰਾਇਆ ਜਾਵੇਗਾ। 
         ਇਸ ਮੌਕੇ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸ ਡੀ ਓ ਜਸਵਿੰਦਰ ਸਿੰਘ, ਜੇ ਈ ਬਿਸ਼ਨ ਦਾਸ ਅੱਤਰੀ, ਏ ਈ ਸ਼ਿਵ ਨੰਦਨ, ਐਸ ਡੀ ਓ ਬਿਜਲੀ ਬੋਰਡ ਰਵਿੰਦਰ ਸੈਣੀ, ਪੰਚਾਇਤ ਅਫ਼ਸਰ ਅਮ੍ਰਿਤਪਾਲ ਸਿੰਘ, ਇੰਸਪੈਕਟਰ ਓਂਕਾਰ ਦੱਤ ਸ਼ਰਮਾ, ਸਬ ਇੰਸਪੈਕਟਰ ਸੁਰਿੰਦਰ ਸਿੰਘ, ਵਿਜੇ ਪਠਾਨੀਆਂ , ਸਰਪੰਚ ਨੰਗਲ ਸ਼ਹੀਦਾਂ ਤਰਸੇਮ ਸਿੰਘ, ਸਰਪੰਚ ਬੂਥਗੜ੍ਹ ਧਿਆਨ ਸਿੰਘ, ਸੰਮਤੀ ਮੈਂਬਰ ਅਵਤਾਰ ਸਿੰਘ ਪੱਪੀ, ਟਹਿਲ ਸਿੰਘ, ਠੇਕੇਦਾਰ ਬਲਵਿੰਦਰ ਸਿੰਘ  ਅਤੇ ਹੋਰ ਪਤਵੰਤੇ ਹਾਜ਼ਰ ਸਨ।

Talwara School Codes ਸਕੂਲ ਕੋਡ


Click here to view the Middle 2010 result of the above schools

ਆਂਗਨਵਾੜੀ ਸਿਖਲਾਈ ਕੇਂਦਰਾਂ ਦਾ ਲਿਆ ਮਹਿਕਮੇ ਨੇ ਸਖਤ ਨੋਟਿਸ

ਤਲਵਾੜਾ (ਹੁਸ਼ਿਆਰਪੁਰ) 13 ਮਈ : ਆਂਗਨਵਾੜੀ ਵਰਕਰਾਂ ਦੀ ਸਿਖਲਾਈ ਦੇ ਨਾਂ ਤੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਖੋਲ੍ਹੇ ਗਏ ਸਿਖਲਾਈ ਸੈਂਟਰਾਂ ਸਬੰਧੀ ਪਿਛਲੇ ਦਿਨੀਂ ਪੰਜਾਬੀ ਦੇ ਅਖ਼ਬਾਰ ਵਿੱਚ ਛਪੀਆਂ ਖ਼ਬਰਾਂ ਬਾਰੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਪੰਜਾਬ ਵੱਲੋਂ ਸਖਤ ਨੋਟਿਸ ਲਿਆ ਗਿਆ ਹੈ । ਇਸ ਸਬੰਧ ਵਿੱਚ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰੀਆ ਨੇ ਆਮ ਜਨਤਾ ਨੂੰ ਸੁਚੇਤ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ ਅਜਿਹੇ ਕਿਸੇ ਵੀ ਸਿਖਲਾਈ ਸੈਂਟਰ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ ਅਤੇ ਨਾ ਹੀ ਭਰਤੀ ਤੋਂ ਪਹਿਲਾਂ ਟਰੇਨਿੰਗ ਦੇਣ ਲਈ ਅਜਿਹਾ ਕੋਈ ਸਿਖਲਾਈ ਸੈਂਟਰ ਖੁੱਲ੍ਹਵਾਇਆ ਗਿਆ ਹੈ।
        ਸ਼੍ਰੀਮਤੀ ਮਾਧਵੀ ਕਟਾਰੀਆ ਨੇ ਹੋਰ ਦੱਸਿਆ ਕਿ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਆਈ. ਸੀ. ਡੀ. ਐਸ. ਸਕੀਮ ਅਧੀਨ ਵਰਕਰਾਂ ਦੀ ਭਰਤੀ ਉਮੀਦਵਾਰਾਂ ਦੀ ਵਿਦਿਅਕ ਯੋਗਤਾ ਅਨੁਸਾਰ ਨਿਰੋਲ ਮੈਰਿਟ ਦੇ ਆਧਾਰ ਤੇ ਕੀਤੀ ਜਾਂਦੀ ਹੈ ਅਤੇ ਭਰਤੀ ਦੀ ਸਮੁੱਚੀ ਕਾਰਵਾਈ ਪਿੰਡ ਦੀ ਪੰਚਾਇਤ ਅਤੇ ਸਬੰਧਤ ਬਲਾਕ ਸੰਮਤੀ ਦੀ ਸਹਿਮਤੀ ਨਾਲ ਹੁੰਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਲਈ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਲਈ ਕਿਸੇ ਵੀ ਕੋਰਸ ਜਾਂ ਡਿਪਲੋਮੇ ਦੀ ਸ਼ਰਤ ਨਹੀਂ ਹੈ। ਆਂਗਨਵਾੜੀ ਵਰਕਰ ਦੀ ਨਿਯੁਕਤ ਉਪਰੰਤ ਹੀ ਵਿਭਾਗ ਵੱਲੋਂ ਚਲਾਏ ਜਾ ਰਹੇ ਟਰੇਨਿੰਗ ਸੈਂਟਰਾਂ ਵਿੱਚ ਇਨ੍ਹਾਂ ਆਂਗਨਵਾੜੀ ਵਰਕਰਾਂ ਨੂੰ ਤਿੰਨ ਮਹੀਨੇ ਦਾ ਜਾਬ ਟਰੇਨਿੰਗ ਕੋਰਸ ਅਤੇ ਸਮੇਂ-ਸਮੇਂ ਤੇ ਰਿਫਰੈਸ਼ਰ ਕੋਰਸ ਕਰਵਾਇਆ ਜਾਂਦਾ ਹੈ।
        ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਪੰਜਾਬ ਸ਼੍ਰੀਮਤੀ ਮਾਧਵੀ ਕਟਾਰੀਆ ਨੇ ਆਮ ਜਨਤਾ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕੋਈ ਅਖੌਤੀ ਸਿਖਲਾਈ ਸੈਂਟਰ ਅਜਿਹੀ ਇਸ਼ਤਿਹਾਰਬਾਜੀ ਕਰਦਾ ਹੈ ਤਾਂ ਲੋਕ ਉਸ ਦੇ ਝਾਂਸੇ ਵਿੱਚ ਨਾ ਆਉਣ।

ਡਿਪਟੀ ਕਮਿਸ਼ਨਰ ਵੱਲੋਂ ਮਾਲ ਵਿਭਾਗ ਦੇ ਕੰਪਿਉਟਰ ਸੈਕਸ਼ਨ ਦਾ ਦੌਰਾ

ਹੁਸ਼ਿਆਰਪੁਰ, 13 ਮਈ: ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਨੇ ਮਿੰਨੀ ਸਕੱਤਰੇਤ ਵਿਖੇ ਸਥਿਤ  ਮਾਲ ਰਿਕਾਰਡ ਕੰਪਿਊਟਰਾਈਜੇਸ਼ਨ ਸੈਂਟਰ  ਜਿਥੇ ਸੀ. ਐਮ. ਐਸ. ਕੰਪਨੀ ਵੱਲੋਂ ਨਿਯੁਕਤ ਕੀਤੇ ਗਏ ਕੰਪਿਊਟਰ ਓਪਰੇਟਰ ਕੰਮ ਕਰਦੇ ਹਨ, ਦਾ ਦੌਰਾ ਕੀਤਾ। ਇਸ ਮੌਕੇ ਤੇ  ਜ਼ਿਲ੍ਹਾ ਮਾਲ ਅਫ਼ਸਰ ਭੁਪਿੰਦਰਜੀਤ ਸਿੰਘ  ਉਨ੍ਹਾਂ ਨਾਲ ਸਨ।  ਡਿਪਟੀ ਕਮਿਸ਼ਨਰ ਨੇ ਕੰਪਿਊਟਰ ਓਪਰੇਟਰਾਂ ਦੇ ਤਨਦੇਹੀ ਨਾਲ ਕੀਤੇ ਜਾਂਦੇ ਕੰਮ ਦੀ ਸਰਾਹਨਾ ਕੀਤੀ ਅਤੇ ਓਪਰੇਟਰਾਂ ਨੂੰ ਕੰਮ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁਛਿਆ ।  ਓਪਰੇਟਰਾਂ ਵੱਲੋਂ ਦੱਸਿਆ ਗਿਆ ਕਿ ਓਪਰੇਟਰਾਂ ਨੂੰ ਕੰਪਨੀ ਵੱਲੋਂ ਜੋ ਤਨਖਾਹ ਦਿੱਤੀ ਜਾਂਦੀ ਹੈ, ਉਹ ਸਰਕਾਰ ਵੱਲੋਂ ਨਿਰਧਾਰਤ ਕੀਤੀ ਗਈ ਘੱਟ ਤੋਂ ਘੱਟ ਉਜਰਤ ਤੋਂ ਵੀ ਘੱਟ ਦਿੱਤੀ ਜਾਂਦੀ ਹੈ।  ਇਸ ਤੇ ਡਿਪਟੀ ਕਮਿਸ਼ਨਰ ਵੱਲੋਂ ਭਰੋਸਾ ਦੁਆਇਆ ਗਿਆ ਕਿ ਕੰਪਨੀ ਨਾਲ ਗੱਲਬਾਤ ਕਰਕੇ ਜਲਦੀ ਹੀ ਉਨ੍ਹਾਂ ਨੂੰ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਮਿਨੀਮਮ ਵੇਜ਼ਿਜ਼ ਦੁਆਏ ਜਾਣਗੇ। ਡਿਪਟੀ ਕਮਿਸ਼ਨਰ ਵੱਲੋਂ ਓਪਰੇਟਰਾਂ ਨੂੰ ਪੂਰੀ ਮਿਹਨਤ , ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਬੱਚਿਆਂ ਨੁੰ ਕੌਮੀ ਪੁਰਸਕਾਰ ਦੇਣ ਲਈ ਅਰਜੀਆਂ ਦੀ ਮੰਗ

ਤਲਵਾੜਾ, 13 ਮਈ: ਇਸਤਰੀ ਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸਾਲ 2010 ਲਈ 4 ਸਾਲ ਦੀ ਉਮਰ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਦੇ ਬੱਚਿਆਂ ਨੂੰ ਰਾਸ਼ਟਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।
        ਇਸ ਸਬੰਧ ਵਿੱਚ ਸਮਾਜਿਕ ਸੁਰੱਖਿਆ ਅਤੇ ਇਤਸਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਡਾਇਰੈਕਟਰ ਸ਼੍ਰੀਮਤੀ ਮਾਧਵੀ ਕਟਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਚਾਈਲਡ ਅਵਾਰਡ ਫ਼ਾਰ ਐਕਸੈਪਸ਼ਨਲ ਅਚੀਵਮੈਂਟ ਜੋ ਕਿ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਬੱਚਿਆਂ ਨੂੰ ਦਿੱਤਾ ਜਾਣਾ ਹੈ , ਲਈ ਅਰਜ਼ੀਆਂ/ਨਾਮਜ਼ਦਗੀਆਂ ਮਿਤੀ 31-7-2010 ਤੱਕ ਭਾਰਤ ਸਰਕਾਰ ਨੂੰ ਪਹੁੰਚਣੀਆਂ ਚਾਹੀਦੀਆਂ ਹਨ। ਇਸ ਪੁਰਸਕਾਰ ਵਿੱਚ ਇੱਕ ਗੋਲਡ ਮੈਡਲ ਤੋਂ ਇਲਾਵਾ 20,000/- ਰੁਪਏ ਨਕਦ , ਪ੍ਰਸੰਸਾ ਪੱਤਰ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ ਅਤੇ ਦੂਸਰੇ ਪੁਰਸਕਾਰ ਵਿੱਚ ਸਿਲਵਰ ਮੈਡਲ ਤੋਂ ਇਲਾਵਾ ਪ੍ਰਸੰਸਾ ਪੱਤਰ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ।
        ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪੁਰਸਕਾਰ ਤੋਂ ਇਲਾਵਾ ਬੱਚਿਆਂ ਦੀ ਭਲਾਈ ਅਤੇ ਵਿਕਾਸ ਲਈ ਖਾਸ ਯੋਗਦਾਨ ਦੇਣ ਵਾਲੇ 3 ਵਿਅਕਤੀਆਂ ਨੂੰ ਰਾਜੀਵ ਗਾਂਧੀ ਮਾਨਵ ਸੇਵਾ ਪੁਰਸਕਾਰ  ਦਿੱਤਾ ਜਾਵੇਗਾ। ਇਸ ਅਵਾਰਡ ਵਿੱਚ ਪੁਰਸਕ੍ਰਿਤ ਵਿਅਕਤੀ ਨੂੰ ਇੱਕ ਲੱਖ  ਰੁਪਏ ਦੀ ਰਾਸ਼ੀ, ਪ੍ਰਸੰਸਾ ਪੱਤਰ ਅਤੇ ਸਰਟੀਫਿਕੇਟ ਦਿੱਤਾ ਜਾਵੇਗਾ।  ਇਸ ਸਕੀਮ ਦੇ ਵੇਰਵੇ ਇਸਤਰੀ ਤੇ ਬਾਲ ਵਿਕਾਸ ਮੰਤਰਾਲਿਆ ਭਾਰਤ ਸਰਕਾਰ ਦੀ ਵੈਬ ਸਾਈਟ http://www.wcd.nic.in ਤੇ ਉਪਲਬਧ ਹਨ। ਇਨ੍ਹਾਂ ਪੁਰਸਕਾਰਾਂ ਲਈ ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਸਿਫਾਰਸ਼ ਨਾਲ ਅਰਜ਼ੀਆਂ ਮਿਤੀ 31-5-2010 ਤੱਕ ਵਿਭਾਗ ਦੇ ਮੁੱਖ ਦਫ਼ਤਰ ਡਾਇਰੈਕਟੋਰੇਟ ਆਫ਼ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ , ਪੰਜਾਬ  , ਐਸ ਸੀ ਓ ਨੰ: 102-103 ਸੈਕਟਰ 34 ਏ , ਚੰਡੀਗੜ੍ਹ ਵਿਖੇ ਪਹੁੰਚਣੀਆਂ ਚਾਹੀਦੀਆਂ ਹਨ। ਵਧੇਰੇ ਜਾਣਕਾਰੀ ਲਈ ਵਿਭਾਗ ਦੇ ਟੈਲੀਫੋਨ ਨੰ: 0172-2602726 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਤਿਮਾਹੀ ਲੋਕ ਅਦਾਲਤ 29 ਮਈ ਨੁੰ

ਹੁਸ਼ਿਆਰਪੁਰ 12 ਮਈ: ਮਾਨਯੋਗ ਮਿ: ਜਸਟਿਸ ਮਹਿਤਾਬ ਸਿੰਘ ਗਿੱਲ, ਕਾਰਜਕਾਰੀ ਚੇਅਰਮੈਨ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ  ਦੇ ਨਿਰਦੇਸ਼ਾਂ  ਹੇਠ ਜਿਲ੍ਹਾ ਅਤੇ ਸੈਸ਼ਨ ਜੱਜ ਹੁਸ਼ਿਆਰਪੁਰ  ਸ੍ਰੀ ਜਸਪਾਲ ਸਿੰਘ ਭਾਟੀਆ ਜੀ ਦੀ ਦੇਖ ਰੇਖ  ਹੇਠ  29 ਮਈ, 2010 ਨੂੰ ਤਿਮਾਹੀ  ਲੋਕ ਅਦਾਲਤਾਂ ਦਾ ਆਯੋਜਨ  ਕੀਤਾ ਜਾ ਰਿਹਾ ਹੈ। ਇਹ ਲੋਕ ਅਦਾਲਤ ਹੁਸ਼ਿਆਰਪੁਰ, ਮੁਕੇਰੀਆਂ, ਦਸੂਹਾ ਅਤੇ ਗੜ੍ਹਸ਼ੰਕਰ ਵਿਖੇ ਲਗਾਈ ਜਾਵੇਗੀ।
         ਇਸ ਲੋਕ ਅਦਾਲਤ ਵਿਚ ਵੱਖ- ਵੱਖ ਤਰਾਂ ਦੇ ਕੇਸ ਜਿਵੇਂ  ਕਿ ਮੋਟਰ ਐਕਸੀਡੈਟ ਕਲੇਮ ਕੇਸ, ਹਿੰਦੂ ਮੈਰਿਜ ਐਕਟ ਦੇ ਕੇਸ, ਦਿਵਾਨੀ ਕੇਸ, ਦਿਵਾਨੀ ਅਪੀਲਾਂ, ਸਮਝੋਤਯੋਗ ਫੌਜਦਾਰੀ ਕੇਸ, 125 ਸੀ ਆਰ ਪੀ ਸੀ ਧਾਰਾ ਤਹਿਤ ਖਰਚੇ ਦੇ ਕੇਸ, ਰੈਂਟ ਦੇ ਦਾਅਵੇ, ਇਜਰਾਵਾਂ, ਚੈਕਾਂ ਦੇ ਕੇਸ ਧਾਰਾ 138 ਐਨ ਆਈ ਐਕਟ ਅਧੀਨ , ਇਸਤਗਾਸੇ ਆਦਿ ਕੇਸਾਂ ਨੂੰ ਆਪਸੀ ਰਜ਼ਾਮੰਦੀ ਰਾਹੀਂ  ਹੱਲ ਕਰਨ ਲਈ ਸੁਣਿਆ ਜਾਵੇਗਾ।
       ਜਿਲ੍ਹਾ  ਤੇ ਸ਼ੈਸ਼ਨ ਜੱਜ ਸ਼੍ਰੀ ਜਸਪਾਲ ਸਿੰਘ  ਭਾਟੀਆ ਨੇ  ਦੱਸਿਆ ਕਿ ਜ਼ਿਲਾ ਹੁਸ਼ਿਆਰਪੁਰ ਵਿਚ ਹੁਣ ਤਕ 148 ਤਿਮਾਹੀ ਲੋਕ ਅਦਾਲਤਾਂ ਲਗਾਈਆਂ ਜਾ ਚੁੱਕੀਆਂ ਹਨ  ਅਤੇ ਹੁਣ ਤਕ ਕੁਲ  43175 ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕੀਤਾ ਜਾ ਚੁੱਕਾ ਹੈ। ਇਹਨਾਂ ਰਾਹੀਂ ਕੁੱਲ ਰਕਮ 99,67,43,881 /-ਰੁਪਏ ਬਤੌਰ ਕਲੇਮ / ਅਵਾਰਡ ਧਿਰਾਂ ਨੂੰ ਦੁਆਏ ਜਾ ਚੁੱਕੇ ਹਨ।
        ਜਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਜਸਪਾਲ ਸਿੰਘ ਭਾਟੀਆ ਨੇ ਅਪੀਲ ਕੀਤੀ ਕਿ ਲੋਕ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਾਉਣ ਕਿਉਂਕਿ ਇਸ ਨਾਲ ਪੈਸੇ ਅਤੇ ਸਮੇਂ ਦੋਹਾਂ ਦੀ ਬਚੱਤ ਹੁੰਦੀ ਹੈ। ਇਸ ਦੇ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਹੁੰਦੀ ਅਤੇ ਇਸ ਦੇ ਫੈਸਲੇ ਨੂੰ ਦਿਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸ ਵਿੱਚ ਫੈਸਲੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੁੰਦੇ ਹਨ ,  ਇਸ ਨਾਲ  ਆਪਸੀ ਪਿਆਰ ਵੱਧਦਾ ਹੈ ਅਤੇ ਦੁਸ਼ਮਣੀ ਘਟਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਆਪਣੇ ਕੇਸਾਂ ਨੂੰ ਲੋਕ ਅਦਾਲਤ ਵਿੱਚ ਲਗਾਉਣ ਲਈ ਉਨ੍ਹਾਂ ਪਾਸ ਜਾਂ ਸਿਵਲ ਜੱਜ (ਸੀਨੀਅਰ ਡਵੀਜ਼ਨ) - ਸਹਿਤ - ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ, ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) -ਸਹਿਤ-ਚੇਅਰਮੈਨ ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਜਾਂ ਸਹਾਇਕ ਜਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਹੁਸ਼ਿਆਰਪੁਰ ਨੂੰ ਸੰਪਰਕ ਕਰ ਸਕਦੇ ਹਨ।

ਅਕਾਲੀ ਭਾਜਪਾ ਸਰਕਾਰ ਬਣਨ ਨਾਲ ਸੂਬੇ ਵਿਚ ਵਿਕਾਸ ਸ਼ੁਰੂ ਹੋਇਆ: ਸੁਖਬੀਰ ਬਾਦਲ

ਹੁਸ਼ਿਆਰਪੁਰ ਵਿਚ ਨਵੇਂ ਬੱਸ ਅੱਡੇ ਤੇ ਪੁਲ ਦਾ ਉਦਘਾਟਨ
ਹੁਸ਼ਿਆਰਪੁਰ, 11 ਮਈ: ਪੰਜਾਬ ਦੇ ਉਪ-ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਦੌਰੇ ਦੌਰਾਨ 9. 64 ਕਰੋੜ ਰੁਪਏ ਦੀ ਲਾਗਤ ਨਾਲ ਹੁਸ਼ਿਆਰਪੁਰ ਵਿਖੇ 3. 6  ਏਕੜ  ਜਗਾਹ ਵਿਚ ਉਸਾਰੇ ਭਗਵਾਨ ਵਾਲਮੀਕਿ ਬੱਸ ਅੱਡੇ  ਦਾ ਅਤੇ  ਗਉਸ਼ਾਲਾ ਬਾਜ਼ਾਰ ਹੁਸ਼ਿਆਰਪੁਰ ਨੇੜੇ ਭੰਗੀ ਚੌਅ ਤੇ 5 .45 ਕਰੋੜ ਰੁਪਏ ਦੀ ਲਾਗਤ ਨਾਲ 129 . 3 ਮੀਟਰ ਲੰਬੇ  ਅਤੇ 10 ਮੀਟਰ ਚੌੜੇ ਨਵੇਂ ਉਸਾਰੇ ਭਗਵਾਨ ਮਹਾਂਵੀਰ ਪੁੱਲ ਦਾ ਉਦਘਾਟਨ  ਕੀਤਾ। ਇਸ ਤੋਂ ਪਹਿਲਾਂ ਉਹਨਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਵਿਖੇ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਅਤੇ ਲੋਕ ਨਿਰਮਾਣ  ਵਿਭਾਗ ਵਲੋਂ ਟਾਂਡਾ-ਸ਼੍ਰੀ ਹਰ ਗੋਬਿੰਦ ਸਿੰਘ ਸੜਕ ਤੇ ਰੇਲਵੇ ਫਾਟਕ ਨੰਬਰ ਸੀ-64 ਉਪਰ 11. 90 ਕਰੋੜ ਰੁਪਏ ਦੀ ਲਾਗਤ ਨਾਲ 633 ਮੀਟਰ  ਚੌੜੇ ਅਤੇ 9 . 30 ਮੀਟਰ ਲੰਬੇ ਰੇਲਵੇ ਓਵਰ ਬ੍ਰਿਜ  (ਆਰ ਓ ਬੀ ) ਦਾ ਉਦਘਾਟਨ ਕੀਤਾ।
        ਰੋਸ਼ਨ ਗਰਾਊਂਡ ਹੁਸ਼ਿਆਰਪੁਰ ਅਤੇ ਦਾਣਾ ਮੰਡੀ ਟਾਂਡਾ ਵਿਖੇ  ਵਿਸ਼ਾਲ ਜਨਤਕ ਇੱਕਠਾਂ ਦੌਰਾਨ ਲੋਕਾਂ ਨੂੰ ਨਵੇਂ ਆਰ. ਓ. ਬੀ. ਪੁੱਲ ਅਤੇ ਨਵੇਂ ਬੱਸ ਅੱਡੇ ਦੀ ਮੁਬਾਰਕਬਾਦ  ਦਿੰਦਿਆਂ ਉਪ ਮੁੱਖ ਮੰਤਰੀ  ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਸਰਕਾਰ ਜੋ ਵਾਅਦੇ ਕਰਦੀ ਹੈ, ਉਸ ਨੂੰ ਪੂਰਾ ਕਰ ਵਿਖਾਉਂਦੀ ਹੈ। ਉਹਨਾਂ ਕਿਹਾ ਕਿ  ਤਿੰਨ ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਉਤੱਮ ਕਿਸਮ ਦਾ ਸੜਕੀ ਢਾਂਚਾ ਸਹੂਲਤਾਂ , ਅੱਡੇ, ਪੁੱਲ ਅਤੇ ਰੇਲਵੇ ਫਲਾਈ ਓਵਰ ਦੇਣ ਦਾ ਵਾਅਦਾ ਕੀਤਾ ਸੀ। ਉਹਨਾ ਕਿਹਾ ਕਿ ਇਸ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਵੀ ਸ਼੍ਰੋਮਣੀ ਅਕਾਲੀ ਦਲ -ਭਾਜਪਾ ਸਰਕਾਰ ਪੰਜਾਬ ਵਿਚ ਆਉਂਦੀ ਹੈ  ਉਦੋਂ  ਹੀ ਤਰੱਕੀ ਦਾ  ਦੌਰ ਸ਼ੁਰੂ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਲੋਕ ਕੁੱਝ ਸਹੂਲਤਾਂ ਤੋਂ ਵਾਂਝੇ ਹਨ, ਤਾਂ ਉਸ ਦਾ ਦੋਸ਼ ਕਾਂਗਰਸ ਪਾਰਟੀ ਨੂੰ ਜਾਂਦਾ ਹੈ ਜਿਸ  ਨੇ ਲੰਬਾ ਸਮਾਂ ਰਾਜ ਕੀਤਾ ਹੈ ਪਰ ਉਨ੍ਹਾਂ ਲੋਕਾਂ ਨੂੰ ਕੇਵਲ ਲਾਰੇ ਹੀ ਲਾਏ। ਉਹਨਾਂ ਕਿਹਾ ਕਿ ਹੁਸ਼ਿਆਰਪੁਰ ਦੇ ਬਸ ਅੱਡੇ ਦੀ ਉਸਾਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਸਮੇਂ ਸ਼ੁਰੂ ਹੋਈ। ਉਪ-ਮੁੱਖ ਮੰਤਰੀ ਸ੍ਰ: ਬਾਦਲ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ 32 ਰੇਲਵੇ ਓਵਰ ਬ੍ਰਿਜ ਬਣਾਉਣੇ  ਸ਼ੁਰੂ ਕੀਤੇ  ਜਿਹਨਾਂ ਵਿਚੋਂ 14 ਮੁਕੰਮਲ ਹੋ ਗਏ ਹਨ ਅਤੇ ਬਾਕੀ 10 ਮਹੀਨਿਆਂ ਦੌਰਾਨ ਹੀ ਮੁਕੰਮਲ ਹੋ ਜਾਣਗੇ। ਉਹਨਾਂ ਕਿਹਾ ਕਿ ਮੋਜੂਦਾ ਸਰਕਾਰ ਅਤੇ ਪਿਛਲੀ ਕਾਂਗਰਸ ਦੀ ਸਰਕਾਰ ਵਿਚ ਲੋਕਾਂ ਨੂੰ ਫਰਕ ਨਜ਼ਰ ਆ ਰਿਹਾ ਹੈ ਕਿਉਂਕਿ ਸਹੀ  ਮੈਹਨਿਆਂ  ਵਿਚ ਵਿਕਾਸ ਦੇ ਕੰਮ ਲੋਕਾਂ ਨੂੰ ਨਜ਼ਰ ਆਉਣੇ ਸ਼ੁਰੂ ਹੋਏ ਹਨ।
        ਪੰਜਾਬ ਨੂੰ ਪਾਵਰ ਸਰਪਲਸ ਸੂਬਾ ਬਣਾਉਣ ਦੇ ਵਾਅਦੇ ਦਾ ਜ਼ਿਕਰ ਕਰਦਿਆਂ ਸ੍ਰ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ 4 ਵੱਡੇ ਥਰਮਲ ਪਲਾਂਟ ਮੰਨਜੂਰ ਕਰਵਾਏ ਜਿਹਨਾਂ ਵਿਚੋਂ 3 ਥਰਮਲ ਪਲਾਂਟਾਂ ਤੇ ਕੰਮ ਚਲ ਰਿਹਾ ਹੈ। ਉਹਨਾਂ ਕਿਹਾ ਕਿ ਗੁਰੂ ਕੀ ਨਗਰੀ ਗੋਇੰਦਵਾਲ , ਤਲਵੰਡੀਸਾਬੋ, ਰਾਜਪੁਰਾ ਅਤੇ ਗਿਦੜਬਾਹਾ ਵਿਖੇ ਥਰਮਲ ਪਲਾਂਟਾਂ ਦਾ  ਇਹ ਕੰਮ ਆਉਂਦੇ ਤਿੰਨ ਸਾਲਾਂ ਵਿਚ ਮੁਕੰਮਲ ਹੋ ਜਾਵੇਗਾ। ਜਿਸ ਨਾਲ ਪੰਜਾਬ ਦੇ ਲੋਕਾਂ ਨੂੰ 24 ਘੰਟੇ ਬਿਜਲੀ ਮਿਲੇਗੀ। ਪੰਜਾਬ ਵਿਚ ਮੋਜੂਦਾ ਸ਼੍ਰੋਮਣੀ ਅਕਾਲੀ ਦਲ -ਭਾਜਪਾ ਸਰਕਾਰ ਵਲੋਂ ਸਿਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਦਾ ਜ਼ਿਕਰ ਕਰਦਿਆਂ  ਉਪ-ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ। ਸਰਕਾਰ ਦੀ ਸਿਖਿਆ ਨੀਤੀ ਤਹਿਤ  ਸਕੂਲਾਂ ਵਿਚ ਢਾਂਚਾਗਤ  ਸਹੂਲਤਾਂ ਦੇਣ ਦੇ ਨਾਲ ਨਾਲ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਉਹਨਾਂ ਦਸਿਆ ਕਿ ਪਿਛਲੀ ਸਰਕਾਰ ਸਮੇਂ 32 ਹਜ਼ਾਰ ਅਧਿਆਪਕਾਂ ਦੀਆਂ ਆਸਾਮੀਆਂ ਖਾਲੀ ਸਨ। ਮੋਜੂਦਾ ਸਰਕਾਰ ਨੇ 23000 ਅਧਿਆਪਕਾਂ ਦੀਆਂ  ਆਸਾਮੀਆਂ ਭਰੀਆਂ ਅਤੇ 7-8 ਹਜ਼ਾਰ ਅਧਿਆਪਕ ਅਗਲੇ ਸਾਲ ਦੌਰਾਨ ਭਰਤੀ ਕੀਤੇ ਜਾਣਗੇ।
        ਸ੍ਰ: ਬਾਦਲ ਨੇ ਕਿਹਾ ਕਿ ਪੰਜਾਬ ਨੂੰ ਅੰਤਰ-ਰਾਸ਼ਟਰੀ ਨਕਸ਼ੇ ਤੇ ਲਿਆਉਣ ਦੇ ਪ੍ਰੋਗਰਾਮ ਤਹਿਤ ਅੰਤਰ-ਰਾਸ਼ਟਰੀ ਹਵਾਈ ਅੱਡਿਆਂ ਦੀ ਉਸਾਰੀ ਵੱਲ ਵਿਸ਼ੇਸ਼ ਧਿਆਨ ਦਿਤਾ ਗਿਆ ਹੈ। ਉਹਨਾਂ ਕਿਹਾ ਕਿ ਦੇਸ਼ ਭਰ ਵਿਚ 13 ਅੰਤਰ-ਰਾਸ਼ਟਰੀ ਹਵਾਈ ਅੱਡੇ ਹਨ। ਜਿਹਨਾਂ ਵਿਚੋਂ  ਬਾਦਲ ਸਰਕਾਰ ਨੇ 3 ਅੰਤਰ-ਰਾਸ਼ਟਰੀ ਹਵਾਈ ਅੱਡੇ ਪੰਜਾਬ ਵਾਸਤੇ ਮੰਨਜੂਰ ਕਰਵਾਏ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਅੰਤਰ-ਰਾਸ਼ਟਰੀ ਪੱਧਰ ਦਾ  ੁਬਣਾਇਆ ਗਿਆ ਹੈ।  ਮੁਹਾਲੀ ਦੇ ਹਵਾਈ ਅੱਡੇ ਦਾ ਕੰਮ ਚਾਲੂ ਹੈ ਜੋ ਇਸ ਸਾਲ ਦੇ ਅਖੀਰ ਵਿਚ ਮੁਕੰਮਲ ਹੋ ਜਾਵੇਗਾ। ਮਾਛੀਵਾੜਾ ਵਿਖੇ ਵੀ ਅੰਤਰ-ਰਾਸ਼ਟਰੀ ਹਵਾਈ ਅੱਡਾ ਬਣਾਉਣ ਦਾ ਕੰਮ ਜਾਰੀ ਹੈ।  ਉਹਨਾਂ ਕਿਹਾ ਕਿ ਲੁਧਿਆਣੇ ਵਿਚ 20-25 ਕਰੋੜ ਰੁਪਏ  ਖਰਚ ਕਰਕੇ ਹਵਾਈ ਅੱਡੇ ਦੀ ਉਸਾਰੀ ਕੀਤੀ ਗਈ ਜਿਥੋਂ ਜਹਾਜ਼ਾਂ ਦੀਆਂ ਉਡਾਨਾਂ ਸ਼ੁਰੂ ਹੋ ਜਾਣਗੀਆਂ। ਉਹਨਾਂ ਦਸਿਆ ਕਿ ਅਗਲੇ 6 ਮਹੀਨਿਆਂ ਦੌਰਾਨ ਬਠਿੰਡਾ  ਤੋਂ ਵੀ ਜਹਾਜ਼ ਉਡਣੇ ਸ਼ੁਰੂ ਹੋ ਜਾਣਗੇ। ਕੇਂਦਰ ਸਰਕਾਰ ਤੇ ਵਰਦਿਆਂ ਸ੍ਰ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਚਾਹੇ ਤਾਂ ਮਹਿੰਗਾਈ ਤੇ ਕਾਬੂ ਪਾ ਸਕਦੀ ਹੈ ਪਰ ਕਾਂਗਰਸ ਸਰਕਾਰ ਦੀ ਅਜਿਹੀ ਸੋਚ ਨਹੀਂ ਹੈ ਕਿ ਉਹ ਮਹਿੰਗਾਈ ਘਟਾਵੇ। ਬਾਦਲ ਸਰਕਾਰ ਵਲੋਂ ਰਾਜ ਦੇ ਗਰੀਬ ਵਰਗ ਨੂੰ ਦਿਤੀਆਂ ਜਾ ਰਹੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਸ੍ਰ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰ ਸਾਲ 700 ਕਰੋੜ ਰੁਪਏ ਗਰੀਬਾਂ ਨੂੰ ਸਸਤੇ ਰੇਟ ਤੇ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਦੇਣ ਤੇ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਹਰਿਆਣਾ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਗਰੀਬਾਂ ਨੂੰ ਕੋਈ ਵੀ ਸਹੂਲਤਾਂ ਨਹੀਂ ਦੇ ਰਹੇ। ਉਹਨਾਂ ਗਰੀਬਾਂ ਲਈ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਵਲੋਂ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਸਮੇਂ ਸ਼ਗਨ ਸਕੀਮ ਤਹਿਤ ਦਿਤੀ ਜਾਂਦੀ ਵਿੱਤੀ ਸਹਾਇਤਾ , ਗਰੀਬਾਂ ਨੂੰ 200 ਯੂਨਿਟ ਮੁਫਤ ਬਿਜਲੀ ਸਪਲਾਈ ਦੀ ਸਹੂਲਤ, ਬਜੁਰਗਾਂ ਆਦਿ ਨੂੰ ਪੈਨਸ਼ਨ ਦੀ ਸਹੂਲਤ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਟਿਊਬਵੈਲਾਂ ਦੇ ਬਿਲ ਮੁਆਫ ਕੀਤੇ।
        ਪੰਜਾਬ ਦੀ ਨਵੀਂ ਖੇਡ ਨੀਤੀ ਦੀ ਮਹੱਤਤਾ ਬਾਰੇ ਗਲ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਦੇ ਪਹਿਲੀ ਵਾਰ ਕੈਬਨਿਟ ਵਿਚ ਜਾਣ  ਨਾਲ ਮਾਂ ਖੇਡ ਕਬੱਡੀ ਨੂੰ ਮਾਨਤਾ ਦੁਆਈ। ਉਹਨਾਂ ਕਰਾਏ ਵਿਸ਼ਵ ਕਬੱਡੀ ਕੱਪ ਦਾ ਵੀ ਜ਼ਿਕਰ ਕੀਤਾ ਅਤੇ ਦਸਿਆ ਕਿ ਪੰਜਾਬ ਵਿਚ ਆਧੁਨਿਕ ਸਹੂਲਤਾਂ ਵਾਲੇ 8 ਵੱਡੇ ਸਟੇਡੀਅਮ ਉਸਾਰੇ ਜਾਣਗੇ। ਜਿਹਨਾਂ ਵਿਚੋਂ  ਇਕ ਸਟੇਡੀਅਮ ਹੁਸ਼ਿਆਰਪੁਰ ਵਿਚ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਹਾਕੀ ਦੀ ਖੇਡ ਦੀ ਪ੍ਰਫੁਲੱਤਾ ਵਾਸਤੇ ਵੀ ਪੰਜਾਬ ਵਿਚ 6 ਸਟੇਡੀਅਮ ਉਸਾਰੇ ਜਾਣਗੇ। ਜਿਸ ਵਿਚ ਐਸਟਰੋ-ਟਰਫ ਵਰਗੀਆਂ ਸਹੂਲਤਾਂ ਹੋਣਗੀਆਂ ਅਤੇ ਇਥੇ ਅੰਤਰ-ਰਾਸ਼ਟਰੀ ਮੁਕਾਬਲੇ ਕਰਵਾਏ ਜਾਣਗੇ। ਉਹਨਾਂ ਕਿਹਾ ਕਿ  ਖਿਡਾਰੀਆਂ ਨੂੰ ਵੱਡੀਆਂ ਸਹੂਲਤਾਂ ਦਿਤੀਆਂ ਜਾਂਣਗੀਆਂ। ਉਹਨਾਂ ਕਿਹਾ ਕਿ ਗੱਡੀਆਂ /ਮੋਟਰ ਸਾਈਕਲ ਦੇ ਨੰਬਰਾਂ ਲਈ ਹੁਣ ਲੋਕਾਂ ਨੂੰ ਡੀ . ਟੀ . ਓ . ਦਫਤਰਾਂ ਵਿਚ ਨਹੀਂ ਜਾਣਾ ਪਵੇਗਾ, ਜਿਥੋਂ ਲੋਕ ਗੱਡੀ ਖਰੀਦਣਗੇ, ਉਥੋਂ ਹੀ ਨੰਬਰ ਮਿਲੇਗਾ। ਉਹਨਾਂ ਹੋਰ ਕਿਹਾ ਕਿ ਹੁੱਣ ਲੋਕਾਂ ਨੂੰ ਐਫੀਡੇਵਿਟ ਦੇਣ ਦੀ ਵੀ ਲੋੜ ਨਹੀਂ ਪਵੇਗੀ। ਉਹਨਾਂ ਹੋਰ ਦਸਿਆ ਕਿ ਲੋਕਾਂ ਦੀ ਸਹੂਲਤ ਵਾਸਤੇ ਸੁਵਿਧਾ ਸੈਂਟਰ ਸਬ ਤਹਿਸੀਲ ਪੱਧਰ ਤੇ ਵੀ ਬਣਾਏ ਜਾਣਗੇ। ਉਹਨਾਂ ਕਿਹਾ ਕਿ ਜਮੀਨੀ ਕੰਪਿਉਟਰੀਕਰਨ ਤਹਿਤ ਲੋਕਾਂ ਨੂੰ ਫਰਦਾਂ  ਕੰਪਿਉਟਰ ਰਾਹੀਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
        ਉਪ-ਮੁੱਖ ਮੰਤਰੀ ਪੰਜਾਬ ਸ੍ਰ: ਬਾਦਲ ਨੇ ਕੈਬਨਿਟ ਮੰਤਰੀ ਸ਼੍ਰੀ ਤੀਕਸ਼ਨ ਸੂਦ ਦੀ ਸ਼ਲਾਘਾ ਕਰਦਿਆਂ ਦਸਿਆ ਕਿ ਉਹਨਾਂ ਇੱਕਲੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿਚ ਵਿਕਾਸ ਕਾਰਜਾਂ ਤੇ 160 ਕਰੋੜ ਰੁਪਏ ਖਰਚ ਕੀਤੇ ਜੋ ਆਪਣੇ ਆਪ ਵਿਚ ਰਿਕਾਰਡ ਹੈ। ਉਹਨਾਂ ਸਮਾਗਮ ਦੌਰਾਨ ਪੇਸ਼ ਕੀਤੀਆਂ ਮੰਗਾਂ ਦਾ ਜ਼ਿਕਰ  ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ਵਿਖੇ ਨਵੇਂ ਅਦਾਲਤੀ ਕੰਪਲੈਕਸ ਦੀ ਉਸਾਰੀ ਵਾਸਤੇ ਡਿਪਟੀ ਕਮਿਸ਼ਨਰ ਨੂੰ ਕਹਿ ਦਿਤਾ ਹੈ। ਹੁਸ਼ਿਆਰਪੁਰ ਸ਼ਹਿਰ ਵਿਚ 5 ਟਿਊਬਵੈਲ ਲਗਾਉਣ ਵਾਸਤੇ 75 ਲੱਖ ਰੁਪਏ ਖਰਚ ਕੀਤੇ ਜਾਣਗੇ। ਸ਼ਹਿਰ ਦੇ ਇਨਡੋਰ ਸਟੇਡੀਅਮ ਦੇ ਨਵੀਨੀਕਰਨ ਤੇ 15 ਲੱਖ ਰੁਪਏ ਦਿਤੇ ਜਾਣਗੇ। ਉਹਨਾਂ ਕਿਹਾ ਕਿ ਭੰਗੀ ਚੋਅ ਤੇ ਬੰਨ ਲਗਾਉਣ ਲਈ ਵੀ ਡਿਪਟੀ ਕਮਿਸ਼ਨਰ ਨੂੰ ਕਹਿ ਦਿਤਾ ਗਿਆ ਹੈ।  ਸ਼ਹਿਰ ਵਿਚੋ ਬਰਸਾਤੀ ਪਾਣੀ ਨੂੰ ਕੱਢਣ ਸਬੰਧੀ ਪ੍ਰਾਜੈਕਟਾਂ ਦੀ ਮੰਗ  ਸਬੰਧੀ ਗਲ ਕਰਦਿਆਂ  ਉਪ-ਮੁੱਖ ਮੰਤਰੀ ਸ੍ਰ: ਬਾਦਲ ਨੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਨਾਲ ਗਲ ਕਰਕੇ ਇਸ ਪ੍ਰਾਜੈਕਟ ਨੂੰ ਕਲੀਅਰ ਕਰਵਾਉਣਗੇ। ਸ੍ਰ: ਬਾਦਲ ਨੇ ਕਿਹਾ ਕਿ ਲੋਕਾਂ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਕਿਹੜੀ ਸਰਕਾਰ ਉਹਨਾਂ ਲਈ ਕੰਮ ਕਰਦੀ ਹੈ।  ਲੋਕਾਂ ਨੂੰ ਸਰਕਾਰ ਬਣਾਉਣ ਦਾ ਤਾਂ ਹੀ ਫੈਸਲਾ ਕਰਨਾ ਚਾਹੀਦਾ ਹੈ ਜਿਹੜੀ ਸਰਕਾਰ  ਉਹਨਾਂ ਦੀਆਂ ਲੋੜਾਂ ਪੂਰੀਆਂ ਕਰੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ  ਪੰਜਾਬ ਵਿਚ ਵੱਡੀ ਪੱਧਰ ਤੇ ਵਿਕਾਸ ਦੇ ਕੰਮ ਕਰ ਰਹੀ ਹੈ । ਇਸ ਮੌਕੇ ਤੇ ਉਪ-ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ  ਨੂੰ ਵੱਖ-ਵੱਖ ਧਾਰਮਿਕ ਜਥੇਬੰਦੀਆਂ ਵਲੋਂ ਸਨਮਾਨਿਤ ਕੀਤਾ ਗਿਆ। 
        ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਉਪ-ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਦਾ ਹੁਸ਼ਿਆਰਪੁਰ ਵਿਖੇ ਆਉਣ ਤੇ ਭਗਵਾਨ ਮਹਾਂਵੀਰ ਸੇਤੂ ਅਤੇ ਭਗਵਾਨ ਵਾਲਮੀਕਿ ਬਸ ਅੱਡੇ ਦਾ ਉਦਘਾਟਨ ਕਰਨ ਨੂੰ ਇਕ ਇਤਿਹਾਸਕ ਕਦਮ ਦਸਿਆ ਅਤੇ ਕਿਹਾ ਕਿ ਲੋਕ ਇਹਨਾਂ ਕਾਰਜ਼ਾਂ ਦੇ ਮੁਕੰਮਲ ਹੋਣ ਤੇ ਬਹੁਤ ਖੁਸ਼ ਹਨ। ਸ਼੍ਰੀ ਸੂਦ ਨੇ ਕਿਹਾ ਕਿ ਲੋਕਾਂ ਦੀਆਂ ਇਹ ਲੋੜਾਂ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਪਾਸ ਰੱਖੀਆਂ ਸਨ ਜੋ ਮੁਕੰਮਲ ਹੋ ਗਈਆਂ ਹਨ। ਸ਼੍ਰੀ ਤੀਕਸ਼ਨ ਸੂਦ ਨੇ ਹੁਸ਼ਿਆਰਪੁਰ ਸ਼ਹਿਰ ਵਿਚ 5 ਟਿਊਬਵੈਲਾਂ ,ਇਨਡੋਰ ਸਟੇਡੀਅਮ ਦੀ ਮੁਰੰਮਤ, ਆਉਟ ਡੋਰ ਸਟੇਡੀਅਮ ਨੂੰ ਅਪਗਰੇਡ ਕਰਨ, ਭੰਗੀ ਚੌਅ ਤੇ ਬੰਨ੍ਹ ਲਗਾਉਣ ਅਤੇ ਸ਼ਹਿਰ  ਵਿਚ ਸੀਵਰੇਜ਼ ਦੀ ਸਹੂਲਤ ਆਦਿ ਦੀਆਂ  ਮੰਗਾਂ ਪੇਸ਼ ਕੀਤੀਆਂ।
        ਪੰਜਾਬ ਵਿਚ ਲੋਕਾਂ ਨੂੰ ਟਰਾਂਸਪੋਰਟ  ਸਹੂਲਤਾਂ  ਦੇਣ ਦਾ ਜ਼ਿਕਰ ਕਰਦਿਆਂ  ਮਾਸਟਰ ਮੋਹਨ ਲਾਲ ਟਰਾਂਸਪੋਰਟ ਮੰਤਰੀ ਪੰਜਾਬ ਨੇ ਕਿਹਾ ਕਿ  ਕਾਂਗਰਸ ਸਰਕਾਰ ਸਮੇਂ ਦਾ 162 ਕਰੋੜ ਰੁਪਏ ਦਾ ਘਾਟਾ ਮੋਜੂਦਾ ਸਰਕਾਰ ਨੂੰ ਮਿਲਿਆ। ਪ੍ਰੰਤੂ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਮੋਜੂਦਾ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਵਿਚ 1020 ਨਵੀਆਂ ਬੱਸਾਂ ਪਾਈਆਂ । ਅੱਜ ਰਾਜ ਦੇ 6 ਲੱਖ ਲੋਕ ਇਹਨਾਂ ਸਹੂਲਤਾਂ ਦਾ ਫਾਇਦਾ ਉਠਾ ਰਹੇ ਹਨ। ਉਹਨਾਂ ਕਿਹਾ ਕਿ ਰਾਜ ਦੇ  ਜ਼ਿਲਾ ਟਰਾਂਸਪੋਰਟ ਦਫਤਰਾਂ ਨੂੰ ਔਨ ਲਾਈਨ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਟਰਾਂਸਪੋਰਟ ਸਬੰਧੀ ਕੰਮ ਘਰ ਬੈਠਿਆਂ ਹੀ ਪ੍ਰਾਪਤ ਹੋ ਜਾਇਆ ਕਰਨਗੇ। ਪੰਜਾਬ ਵਿਚ ਸੜਕੀ ਸਹੂਲਤਾਂ ਸਬੰਧੀ ਪ੍ਰਾਜੈਕਟ ਦਾ ਜ਼ਿਕਰ ਕਰਦਿਆਂ ਸ੍ਰ: ਪਰਮਿੰਦਰ ਸਿੰਘ ਢੀਂਡਸਾ ਲੋਕ ਨਿਰਮਾਣ ਮੰਤਰੀ  ਪੰਜਾਬ ਨੇ ਕਿਹਾ ਕਿ ਹਾਲ ਹੀ ਵਿਚ ਸਰਕਾਰ ਨੇ 3000 ਕਰੋੜ ਰੁਪਏ ਦੇ ਪ੍ਰਾਜੈਕਟ ਦੀ ਮੰਨਜੂਰੀ ਦਿਤੀ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਰਾਜ ਵਿਚ 14 ਆਰ . ਓ. ਬੀ.  ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਸੀ ਜਿਸ ਵਿਚੋਂ 4 ਆਰ ਓ ਬੀ ਦੇ ਕੰਮ ਮੁਕੰਮਲ ਕਰ ਲਏ ਗਏ ਹਨ ਅਤੇ 10 ਜਲਦੀ ਮੁਕੰਮਲ ਹੋ ਜਾਣਗੇ।
        ਇਸ ਮੋਕੇ ਤੇ ਬੀਬੀ ਮਹਿੰਦਰ  ਕੌਰ ਜੋਸ਼ ਮੁੱਖ ਪਾਰਲੀਮਾਨੀ ਸੱਕਤਰ ਸਿਖਿਆ ਨੇ   ਪੰਜਾਬ ਸਰਕਾਰ ਦੇ ਵਿਕਾਸ ਅਤੇ ਭਲਾਈ ਦੇ ਕੰਮਾਂ ਬਾਰੇ  ਜਾਣਕਾਰੀ ਦਿੰਦਿਆਂ ਉਹਨਾਂ  ਉਪ-ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਦਾ ਹੁਸ਼ਿਆਰਪੁਰ ਆ ਕੇ ਲੋਕਾਂ ਨੁੰ ਨਵੇਂ ਬਸ ਅੱਡੇ, ਪੁੱਲ ਅਤੇ ਆਰ ਓ ਬੀ ਆਦਿ ਵਰਗੀਆਂ ਸਹੂਲਤਾਂ ਦੇਣ ਵਾਸਤੇ ਧੰਨਵਾਦ ਕੀਤਾ। ਇਸ ਮੌਕੇ ਤੇ ਸ੍ਰ: ਸੋਹਣ ਸਿੰਘ ਠੰਡਲ ਮੁੱਖ ਪਾਰਲੀਮਾਨੀ ਸੱਕਤਰ ਖੇਤੀਬਾੜੀ  ਪੰਜਾਬ ਸਰਕਾਰ ਨੇ ਵੀ ਬਾਦਲ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਸ੍ਰ: ਬਲਵਿੰਦਰ ਸਿੰਘ ਭੂੰਦੜ ਜਨਰਲ ਸੱਕਤਰ ਸ੍ਰੋਮਣੀ ਅਕਾਲੀ ਦਲ , ਸ਼੍ਰੀ ਸੋਮ ਪ੍ਰਕਾਸ਼ ਉਪ ਪ੍ਰਧਾਨ ਭਾਰਤੀਆ ਜਨਤਾ ਪਾਰਟੀ ਪੰਜਾਬ, ਸ਼੍ਰੀ ਕਮਲ ਸ਼ਰਮਾ ਜਨਰਲ ਸੱਕਤਰ ਬੀ ਜੇ ਪੀ, ਸ਼੍ਰੀ ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਜਪਾ, ਜਥੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ , ਸ਼੍ਰੀ ਵਿਜੇ ਦਾਨਵ ਪ੍ਰਧਾਨ ਵਾਲਮੀਕ ਧਰਮ ਸਮਾਜ, ਸ਼੍ਰੀ ਕਮਲਜੀਤ ਸੇਤੀਆ ਮੀਡੀਆ ਇੰਚਾਰਜ ਜ਼ਿਲਾ ਭਾਜਪਾ ਨੇਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ।
        ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ , ਐਸ ਐਸ ਪੀ ਸ਼੍ਰੀ ਰਾਕਸ਼ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡੀ ਆਰ ਭਗਤ,  ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ , ਸ਼੍ਰੀ   ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸੱਕਤਰ, ਲੋਕ ਨਿਰਮਾਣ ਵਿਭਾਗ, ਸ਼੍ਰੀ ਸੁਖਪਾਲ ਸਿੰਘ ਨੰਨੂ ਮੁੱਖ ਪਾਰਲੀਮਾਨੀ ਸੱਕਤਰ, ਸ਼੍ਰੀ ਜਸਜੀਤ ਸਿੰਘ ਥਿਆੜਾ ਚੇਅਰਮੈਨ ਪੰਜਾਬ ਹੈਲਥ ਕਾਰਪੋਰੇਸ਼ਨ ਸਿਸਟਮ, ਸ਼੍ਰੀ ਹਰਜ਼ਿੰਦਰ ਸਿੰਘ ਧਾਮੀ ਚੇਅਰਮੈਨ ਨਗਰ ਸੁਧਾਰ ਟਰਸਟ, ਸ਼੍ਰੀ ਅਮਰਜੀਤ ਸਿੰਘ ਚੌਹਾਨ ਚੇਅਰਮੈਨ ਮਾਰਕੀਟ ਕਮੇਟੀ, ,ਸ਼੍ਰੀ ਸ਼ਿਵ ਸੂਦ ਪ੍ਰਧਾਨ ਨਗਰ ਕੋਂਸਲ, ਸ਼੍ਰੀ ਕਾਬਲੁ ਸਿੰਘ ਸੀਨੀਅਰ ਅਕਾਲੀ ਆਗੂ, ਸ਼੍ਰੀ ਮਹਿੰਦਰ ਪਾਲ ਮਾਨ, ਸ਼੍ਰੀ ਸਤਵਿੰਦਰਪਾਲ ਸਿੰਘ ਢੱਟ, ਸ਼੍ਰੀ ਅਵਤਾਰ ਸਿੰਘ ਜੌਹਲ, ਸ਼੍ਰੀ ਜਤਿੰਦਰ ਸਿੰਘ ਲਾਲੀ ਬਾਜਵਾ, ਬੀਬੀ ਸੁਖਦੇਵ ਕੌਰ ਸੱਲਾਂ• ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ, ਸ਼੍ਰੀ ਇੰਦਰਜੀਤ ਸਿੰਘ ਸਚਦੇਵਾ, ਸ਼੍ਰੀ ਤੇਜਿੰਦਰ ਸਿੰਘ ਸੋਢੀ, ਸ਼੍ਰੀਮਤੀ ਰਾਕੇਸ਼ ਸੂਦ, ਚੇਅਰਪਰਸਨ ਜ਼ਿਲਾ ਪ੍ਰੀਸ਼ਦ ਸ਼੍ਰੀਮਤੀ ਸੁਰਿੰਦਰ ਕੌਰ,ਸ਼੍ਰੀ ਜੰਗ ਬਹਾਦੁਰ ਸਿੰਘ ਰਾਏ, ਸ਼੍ਰੀ ਮਨਮੋਹਨ ਸਿੰਘ ਚਾਵਲਾ, ਸ਼੍ਰੀ ਸੁਧੀਰ ਸੂਦ, ਸ਼੍ਰੀ ਅਸ਼ਵਨੀ ਓਹਰੀ, ਸ਼੍ਰੀ ਵਿਜੇ ਪਠਾਨੀਆ, ਸ਼੍ਰੀ ਜੀਵਨ ਜੋਤੀ ਕਾਲੀਆ, ਸ਼੍ਰੀ ਸਤੀਸ਼ ਬਾਵਾ, ਸ਼੍ਰੀ ਅਨਿਲ ਹੰਸ, ਸ਼੍ਰੀ ਕਰਮਜੀਤ ਸਿੰਘ ਬਬਲੂ, ਸ਼੍ਰੀ ਰਮੇਸ਼ ਜਾਲਮ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਟਾਂਡਾ ਵਿਖੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ         ਦਾਣਾ ਮੰਡੀ ਟਾਂਡਾ ਵਿਖੇ ਆਰ ਓ ਬੀ ਸਬੰਧੀ ਉਦਘਾਟਨੀ ਸਮਾਗਮ ਮੌਕੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਦਸਿਆ ਕਿ ਪੰਜਾਬ ਵਿਚ ਵੱਧ ਰਹੇ ਵਾਹਨਾਂ ਦੀ ਗਿਣਤੀ ਨੂੰ ਦੇਖਦਿਆਂ ਰਾਜ ਵਿਚ ਸੰਭੂ ਵੈਰੀਅਰ ਤੋਂ ਜ¦ਧਰ ਤੱਕ 5000 ਕਰੋੜ ਰੁਪਏ ਦੀ ਲਾਗਤ ਨਾਲ ਸੜਕ ਨੂੰ 6 ਮਾਰਗੀ ਕੀਤਾ ਜਾ ਰਿਹਾ ਹੈ। ਚੰਡੀਗੜ੍ਹ-ਲੁਧਿਆਣਾ, ਪਠਾਨਕੋਟ-ਜੰਮੂ, ਚੰਡੀਗੜ੍ਹ-ਬਠਿੰਡਾ ਵਾਇਆ ਪਟਿਆਲਾ ਮੁੱਖ ਸੜਕਾਂ ਨੂੰ ਵੀ  ਚਾਰ ਮਾਰਗੀ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ 1280 ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਉਨਾਂ ਪੰਚਾਇਤਾਂ ਨੂੰ ਵੀ ਇਸ ਸਕੀਮ ਦਾ ਲਾਭ ਉਠਾਉਣ ਲਈ ਕਿਹਾ। ਇਸ ਮੌਕੇ ਤੇ ਦੇਸ ਰਾਜ ਸਿੰਘ  ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ, ਸ਼੍ਰੀ ਅਰੁਨੇਸ਼ ਸ਼ਾਕਰ ਮੁੱਖ ਪਾਰਲੀਮਾਨੀ ਸਕੱਤਰ  ਖੁਰਾਕ ਤੇ ਸਿਵਲ ਸਪਲਾਈ,  ਸਾਬਕਾ ਮੰਤਰੀ ਬਲਬੀਰ ਸਿੰਘ ਮਿਆਣੀ, ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੁਖਦੇਵ ਕੌਰ ਸੱਲਾਂ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ  ਇਸਤਰੀ ਵਿੰਗ,  ਬੀਬੀ ਜਗੀਰ ਕੌਰ ਚੇਅਰਪਰਸਨ ਜ਼ਿਲਾ ਯੋਜਨਾ ਕਮੇਟੀ ਕਪੂਰਥਲਾ, ਸ਼੍ਰੀ ਅਮਰਜੀਤ ਸਿੰਘ ਸਾਹੀ ਵਿਧਾਇਕ ਹਲਕਾ ਦਸੂਹਾ ਅਤੇ ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਹੁਸ਼ਿਆਰਪੁਰ, ਲਖਵਿੰਦਰ ਸਿੰਘ ਲੱਖੀ ਚੇਅਰਮੈਨ ਮਾਰਕੀਟ ਕਮੇਟੀ ਟਾਂਡਾ, ਸਤਵਿੰਦਰ ਪਾਲ ਸਿੰਘ ਢੱਟ ਉਪ ਚੇਅਰਮੈਨ ਰਾਜ ਸਹਿਕਾਰੀ ਬੈਂਕ ਚੰਡੀਗੜ, ਸ਼੍ਰੀ ਹਰਜਿੰਦਰ ਸਿੰਘ  ਰੀਹਲ ਜ਼ਿਲਾ ਜਨਰਲ ਸਕੱਤਰ  ਸ਼੍ਰੋਮਣੀ ਅਕਾਲੀ ਦਲ, ਸ੍ਰ: ਤਾਰਾ ਸਿੰਘ ਸੱਲਾਂ,  ਜਵਾਹਰ ਲਾਲ ਖੁਰਾਨਾ ਕਾਰਜਕਾਰੀ ਮੈਂਬਰ ਭਾਜਪਾ, ਸ਼੍ਰੀ ਮੇਘ ਰਾਜ ਡਿਪਟੀ ਕਮਿਸ਼ਨਰ, ਸ਼੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ , ਮੁਹੰਮਦ ਤਾਇਅਬ ਐਸ ਡੀ ਐਮ ਦਸੂਹਾ, ਸਵਰਨ ਸਿੰਘ ਜੋਸ਼ ਚੇਅਰਮੈਨ ਮਾਰਕੀਟ ਕਮੇਟੀ ਭੁਲੱਥ , ਸ਼੍ਰੀ ਅਵਤਾਰ ਸਿੰਘ ਜੌਹਲ ਅਤੇ ਹੋਰ ਆਗੂ ਇਸ ਮੌਕੇ ਤੇ ਹਾਜ਼ਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)