ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਨੇ ਵਰਕਸ਼ਾਪ ਦੌਰਾਨ ਪੇਂਡੂ ਸਵੈ-ਸਥਾਨਿਕ ਸਰਕਾਰੀ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ, ਦਫ਼ਤਰੀ ਸਟਾਫ਼, ਪੰਚਾਇਤ ਸੰਮਤੀ ਮੈਂਬਰਾਂ, ਸਰਪੰਚਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਵਰਕਸ਼ਾਪ ਵਿੱਚ ਨਰੇਗਾ ਸਬੰਧੀ ਸਕੀਮਾਂ ਨੂੰ ਪੂਰੀ ਤਰਾਂ ਲਾਗੂ ਕਰਨ ਲਈ ਪ੍ਰੇਰਿਆ। ਉਨ੍ਹਾਂ ਸਰਪੰਚਾਂ ਨੂੰ ਕਿਹਾ ਕਿ ਨਰੇਗਾ ਸਬੰਧੀ ਸਕੀਮ ਦੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ, ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਰੇਗਾ ਸਕੀਮ ਅਧੀਨ ਕਿਹੜੇ-ਕਿਹੜੇ ਕੰਮ ਕਰਵਾਏ ਜਾਣੇ ਹਨ, ਉਨ੍ਹਾਂ ਸਬੰਧੀ ਸਟਾਫ਼ ਅਤੇ ਸਰਪੰਚਾਂ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।
ਇਸ ਵਰਕਸ਼ਾਪ ਵਿੱਚ ਰਿਸੋਰਸ ਪਰਸਨ ਸ਼੍ਰੀ ਭੂਸ਼ਨ ਸ਼ਰਮਾ ਏ ਪੀ ਓ ਵੱਲੋਂ ਨਰੇਗਾ ਸਕੀਮ ਦਾ ਉਦੇਸ਼ , ਰਜਿਸਟਰੇਸ਼ਨ, ਜਾਬ ਕਾਰਡ, ਕੰਮ ਅਤੇ ਸਾਲਾਨਾ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ । ਵਰਕਸ਼ਾਪ ਦੇ ਦੂਸਰੇ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਸਯੁੰਕਤ ਡਾਇਰੈਕਟਰ (ਰੀਟਾ:) ਸ਼੍ਰੀ ਪ੍ਰਕਾਸ਼ ਸਿੰਘ ¦ਮੇ ਨੇ ਨਰੇਗਾ ਸਕੀਮ ਸਬੰਧੀ ਸਾਲਾਨਾ ਯੋਜਨਾਵਾਂ ਅਤੇ ਨਰੇਗਾ ਸਕੀਮ ਦਾ ਉਦੇਸ਼ ਅਤੇ ਪੰਚਾਇਤੀ ਰਾਜ ਐਕਟ 1994 ਅਨੁਸਾਰ ਪੰਚਾਇਤ ਦੀ ਰੂਪ ਰੇਖਾ, ਕੰਮ ਅਤੇ ਮੀਟਿੰਗਾਂ ਸਬੰਧੀ ਜਾਣਕਾਰੀ ਦਿੱਤੀ। ਵਿਚਾਰ-ਵਟਾਂਦਰਾ ਸੈਸ਼ਨ ਵਿੱਚ ਸਰਪੰਚਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਬੜੇ ਹੀ ਰੌਚਕ ਢੰਗ ਨਾਲ ਦਿੱਤੇ ਗਏ। ਰਿਸੋਰਸ ਪਰਸਨ ਸ਼੍ਰੀ ਸ਼ਿਵ ਲਾਲ ਨੇ ਵਿਲੇਜ ਕਾਮਨ ਲੈਂਡ ਐਕਟ 1961 ਅਨੁਸਾਰ ਸ਼ਾਮਲਾਤ ਅਤੇ ਮੁਸ਼ਤਰਕਾ ਮਾਲਕਾਨ ਜ਼ਮੀਨਾਂ ਦੀ ਸੰਭਾਲ, ਸਮੱਸਿਆ ਅਤੇ ਹੱਲ ਸਬੰਧੀ ਜਾਣਕਾਰੀ ਦਿੱਤੀ ਅਤੇ ਵਿਲੇਜ ਕਾਮਨ ਲੈਂਡ ਐਕਟ ਸਬੰਧੀ ਕੀਤੇ ਗਏ ਸਵਾਲਾਂ ਦੇ ਜਵਾਬ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਸੁਰਜੀਤ ਸਿੰਘ ਵੱਲੋਂ ਦਿੱਤੇ ਗਏ। ਸਾਰੇ ਸਰਪੰਚਾਂ ਨੇ ਇਸ ਵਰਕਸ਼ਾਪ ਨੂੰ ਬਹੁਤ ਹੀ ਲਾਹੇਵੰਦ ਤੇ ਤਸੱਲੀਬਖਸ਼ ਦੱਸਿਆ। ਸਹਾਇਕ ਕੋਆਰਡੀਨੇਟਰ ਸ਼੍ਰੀ ਪੇਮ ਕਾਹਲੋਂ ਨੇ ਇਸ ਜ਼ਿਲ੍ਹਾ ਸੈਂਟਰ ਸਬੰਧੀ ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਨੂੰ ਜਾਣਕਾਰੀ ਦਿੱਤੀ। ਜ਼ਿਲ੍ਹਾ ਕੋਅਰਡੀਨੇਟਰ ਸ਼੍ਰੀ ਸੁਰਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਦਾ ਇਸ ਵਰਕਸ਼ਾਪ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ।
No comments:
Post a Comment