ਸਿਹਤਮੰਦ ਸਮਾਜ ਲਈ ਨਸ਼ਾ ਮੁਕਤੀ ਜਰੂਰੀ : ਜੋਗਿੰਦਰ ਜੋਗੀ

ਤਲਵਾੜਾ, 29 ਜਨਵਰੀ : ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਦੀ ਤਲਵਾੜਾ ਇਕਾਈ ਵੱਲੋਂ ਸੋਨੂੰ ਥਾਪਰ ਦੀ ਪ੍ਰਧਾਨਗੀ ਹੇਠ ਨਸ਼ਾ ਮੁਕਤ ਸਮਾਜ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਸ. ਜੋਗਿੰਦਰ ਸਿੰਘ ਜੋਗੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਥਾਣਾ ਮੁਖੀ ਤਲਵਾੜਾ ਸ. ਕਸ਼ਮੀਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ. ਜੋਗੀ ਨੇ ਇਸ ਮੌਕੇ ਆਪਣੇ ਸੰਬੋਧਨ ਰਾਹੀਂ ਕਿਹਾ ਕਿ ਸਮਾਜ ਵਿਚ ਵਿਸ਼ੇਸ਼ ਤੌਰ ਤੇ ਨੌਜਵਾਨ ਵਰਗ ਦਾ ਨਸ਼ਿਆਂ ਵੱਲ ਵਧਦਾ ਰੁਝਾਨ ਬੇਹੱਦ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਦਿਸ਼ਾ ਵਿਚ ਨੌਜਵਾਨਾਂ ਦਾ ਚੰਗੇਰਾ ਮਾਰਗ ਦਰਸ਼ਨ ਕਰਨ ਲਈ ਯੂਥ ਕਲੱਬਾਂ ਬੇਹੱਦ ਕਾਰਗਰ ਭੂਮਿਕਾ ਅਦਾ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਅਸਲ ਵਿਚ ਨੈਤਿਕ ਕਦਰਾਂ ਕੀਮਤਾਂ ਮਜਬੂਤ ਹੋਣ ਨਾਲ ਨਰੋਏ ਸਮਾਜ ਦੀ ਬੁਨਿਆਦ ਮਜਬੂਤ ਕੀਤੀ ਜਾ ਸਕਦੀ ਹੈ ਅਤੇ ਅਜਿਹਾ ਹੋਣ ਨਾਲ ਜਿੱਥੇ ਨੌਜਵਾਨ ਆਪਣੀ ਜਿੰਮੇਵਾਰੀ ਪਹਿਚਾਣ ਕੇ ਉਸਨੂੰ ਖੋਖਲਾ ਕਰਨ ਵਾਲੀਆਂ ਅਲਾਮਤਾਂ ਤੋਂ ਤੌਬਾ ਕਰ ਸਕੇਗਾ ਉੱਥੇ ਆਪਣੇ ਬਜੁਰਗਾਂ ਦੇ ਮਾਣ ਸਤਿਕਾਰ ਵਿਚ ਵੀ ਵਾਧਾ ਕਰੇਗਾ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਮਰਜੀਤ ਸਿੰਘ ਸ਼ਮੀ, ਸੋਨੂੰ ਥਾਪਰ, ਸ਼ਿਵਮ ਕੁਮਾਰ ਸ਼ਰਮਾ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਸਤਨਾਮ ਸਿੰਘ ਸੈਣੀ, ਸੁਨੀਲ ਸ਼ਰਮਾ, ਪ੍ਰਭਾ ਬਾਈ, ਮੁਨੀਸ਼, ਰਾਜ ਕੁਮਾਰੀ, ਲਖਵੀਰ ਸਿੰਘ, ਪਰਮਜੀਤ ਸਿੰਘ, ਪੰਕਜ ਕੁਮਾਰ, ਵਿਨੋਦ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਦੁੱਗਣੇ ਭਾਅ ਵਿਕ ਰਹੀ ਪੈਲੇਸਾਂ ਲਈ ਸ਼ਰਾਬ, ਪ੍ਰਸ਼ਾਸ਼ਨ ਖਾਮੋਸ਼

ਤਲਵਾੜਾ, 27 ਜਨਵਰੀ : ਇ¤ਥੇ ਸ਼ਰਾਬ ਕਾਰੋਬਾਰੀਆਂ ਵੱਲੋਂ ਆਮ ਲੋਕਾਂ ਦੀ ਕੀਤੀ ਜਾ ਰਹੀ ਅੰਨ੍ਹੀ ਲੁੱਟ ਅਤੇ ਪ੍ਰਸ਼ਾਸ਼ਨ ਦੀ ਖਾਮੋਸ਼ੀ ਲੋਕਾਂ ਵਿ¤ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਕਰਯੋਗ ਹੈ ਕਿ ਤਲਵਾੜਾ, ਹਾਜੀਪੁਰ, ਮੁਕੇਰੀਆਂ, ਦਸੂਹਾ ਆਦਿ ਵਿਚਲੇ ਮੈਰਿਜ ਪੈਲੇਸਾਂ ਵਿਚ ਵਿਆਹ ਵਾਲੇ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਨੂੰ ਸ਼ਰਾਬ ਪਰੋਸਣ ਲਈ ਭਾਰੀ ਸਰਕਾਰੀ ਫੀਸ ਅਦਾ ਕਰਨੀ ਪੈਂਦੀ ਹੈ ਪ੍ਰੰਤੂ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਕਥਿਤ ਤੌਰ ਤੇ ਪ੍ਰਤੀ ਪੇਟੀ ਦੁੱਗਣਾ ਰੇਟ ਲਗਾਇਆ ਜਾਂਦਾ ਹੈ। ਅਹਿਜੇ ਇਕ ਪੈਲੇਸ ਵਿਚ ਆਪਣੀ ਬੇਟੀ ਦਾ ਵਿਆਹ ਕਰਨ ਉਪਰੰਤ ਠੇਕੇਦਾਰਾਂ ਦੀ ਇਸ ਲੁੱਟ ਦਾ ਸ਼ਿਕਾਰ ਇਕ ਵਿਅਕਤੀ ਵੱਲੋਂ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਦੇ ਦੱਸਿਆ ਕਿ ਮਿਸਾਲ ਦੇ ਤੌਰ ਬਲੈਂਡਰ ਪ੍ਰਾਈਡ ਸ਼ਰਾਬ ਦੀ ਇੱਕ ਪੇਟੀ ਜੇਕਰ ਕੋਈ ਟੈਂਟ ਵਿਚ ਕੀਤੇ ਸਮਾਗਮ ਲਈ ਲਿਜਾਂਦਾਂ ਹੈ ਤਾਂ ਉਸਨੂੰ ਇਹ ਕਰੀਬ ਚਾਰ ਹਜਾਰ ਵਿਚ ਮਿਲ ਜਾਂਦੀ ਹੈ ਅਤੇ ਉਸਨੂੰ ਇਸ ਮੰਤਵ ਲਈ ਕੋਈ ਸਰਕਾਰੀ ਫੀਸ ਵੀ ਨਹੀਂ ਭਰਨੀ ਪੈਂਦੀ। ਜਦਕਿ ਪੈਲੇਸ ਵਿਚ ਪਿਛਲੇ ਕੁਝ ਮਹੀਨਿਆਂ ਵਿਚ ਹੀ ਕਰੀਬ ਦੋ ਹਜਾਰ ਰੁਪਏ ਤੋਂ ਵਧ ਕੇ ਪਰਮਿਟ ਫੀਸ ਹੁਣ ਅੱਠ ਹਜਾਰ ਤੱਕ ਤਾਰਨੀ ਪੈ ਰਹੀ ਅਤੇ ਉਪਰੋਂ ਠੇਕੇ ਤੋਂ ਚਾਰ ਹਜਾਰ ਵਾਲੀ ਸ਼ਰਾਬ ਦੀ ਪੇਟੀ ਦੁੱਗਣੀ ਕੀਮਤ ਭਾਵ ਅੱਠ ਹਜਾਰ ਰੁਪਏ ਪ੍ਰਤੀ ਪੇਟੀ ਅਦਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਲੋਕਾਂ ਦੀ ਡਿਪਟੀ ਕਮਿਸ਼ਨਰ ਹੁ਼ਸ਼ਿਆਰਪੁਰ ਤੋਂ ਪੁਰਜੋਰ ਮੰਗ ਹੈ ਕਿ ਮਿੱਥੇ ਮੁੱਲ ਤੋਂ ਵੱਧ ਤੇ ਸ਼ਰਾਬ ਵੇਚਣ ਵਾਲਿਆਂ ਦੀ ਉੱਚ ਪੱਧਰੀ ਜਾਂਚ ਕਰਕੇ ਅਜਿਹੇ ਅਨਸਰਾਂ ਦੇ ਲਾਇਸੈਂਸ ਜਬਤ ਕੀਤੇ ਜਾਣੇ ਚਾਹੀਦੇ ਹਨ ਅਤੇ ਪਾਰਦਰਸ਼ੀ ਰੇਟ ਪ੍ਰਣਾਲੀ ਲਾਗੂ ਕਰਕੇ ਆਮ ਲੋਕਾਂ ਨੂੰ ਰਾਹਤ ਦਿੱਤੀ ਜਾਵੇ।

ਗਣਤੰਤਰ ਦਿਵਸ ਤੇ ਰੌਣਕਾਂ, ਤਲਵਾੜਾ ਡਾਟ ਕਾਮ ਦਾ ਹੋਇਆ ਉਦਘਾਟਨ

ਤਲਵਾੜਾ, 27 ਜਨਵਰੀ : ਇੱਥੇ ਗਣਤੰਤਰ ਦਿਵਸ ਮੌਕੇ ਤਲਵਾੜਾ ਦੇ ਸਮੂਹ ਸਕੂਲਾਂ ਅਤੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵੱਲੋਂ ਸਾਂਝੇ ਤੌਰ ਤੇ ਨਰਸਰੀ ਮੈਦਾਨ ਵਿਚ ਸ਼ਾਨਦਾਰ ਸਮਾਗਮ ਕਰਵਾਇਆ ਗਿਆ ਜਿੱਥੇ ਤਿਰੰਗਾ ਫਹਿਰਾਉਣ ਦੀ ਰਸਮ ਇੰਜ. ਜੈ ਦੇਵ ਚੀਫ਼ ਇੰਜੀਨੀਅਰ ਬਿਆਸ ਡੈਮ ਨੇ ਅਦਾ ਕੀਤੀ। ਇਸ ਮੌਕੇ ਉਨ੍ਹਾਂ ਮਹਾਨ ਦੇਸ਼ ਭਗਤਾਂ ਦੇ ਜੀਵਨ ਫ਼ਲਸਫੇ ਤੇ ਤੁਰਨ ਦੇ ਸੰਦੇਸ਼ ਨਾਲ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਸ ਮੌਕੇ ਤਲਵਾੜਾ ਦੀ ਵੈ¤ਬਸਾਈਟ ਤਲਵਾੜਾ ਡਾਟ ਕਾਮ ਦਾ ਰਸਮੀ ਉਦਘਾਟਨ ਵੀ ਕੀਤਾ ਤੇ ਇਸ ਕਾਰਜ ਲਈ ਵੈੱਬਸਾਈਟ ਦੇ ਸੰਚਾਲਕ ਐੱਸ ਐੱਸ ਸ਼ਮੀ ਤੇ ਸਲਾਹਕਾਰ ਹਰਸਿਮਰਨ ਸੈਣੀ ਦੀ ਸ਼ਲਾਘਾ ਕੀਤੀ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3, ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 1, ਬੀ. ਬੀ. ਐਮ. ਬੀ. ਡੀ. ਏ. ਵੀ. ਸਕੂਲ, ਵਸ਼ਿਸ਼ਟ ਭਾਰਤੀ ਸਕੂਲ, ਸਰਵਹਿੱਤਕਾਰੀ ਵਿੱਦਿਆ ਮੰਦਰ, ਸ਼ਿਵਾਲਿਕ ਸਕੂਲ ਆਦਿ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ ਨਾਲ ਭਰਪੂਰ ਪੇਸ਼ਕਾਰੀਆਂ ਨਾਲ ਦਰਸ਼ਕਾਂ ਦੇ ਮਨਾਂ ਤੇ ਅਮਿੱਟ ਪੈੜਾਂ ਛੱਡੀਆਂ। ਉੱਘੇ ਕਵੀ ਡਾ. ਅਮਰਜੀਤ ਅਨੀਸ ਅਤੇ ਹਰਸ਼ਵਿੰਦਰ ਕੌਰ ਦੀਆਂ ਕਵਿਤਾਵਾਂ ਨੂੰ ਵੀ ਖ਼ੂਬ ਪਸੰਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜ. ਹਰਜੀਤ ਸਿੰਘ, ਐੱਚ. ਕੇ. ਕੌਸ਼ਿਕ, ਇੰਜ. ਸਿੰਗਲਾ, ਸਤਨਾਮ ਸਿੰਘ, ਸੁਰੇਸ਼ ਮਾਨ, ਰਮੇਸ਼ ਚੌਧਰੀ, ਪ੍ਰਿੰ. ਯੋਗੇਸ਼ ਖੋਸਲਾ, ਪ੍ਰਿੰ. ਦੇਸ ਰਾਜ ਸ਼ਰਮਾ, ਪ੍ਰਿੰ. ਸੁਦੇਸ਼ ਕੁਮਾਰੀ, ਹੈੱਡਮਾਸਟਰ ਰਜਿੰਦਰ ਸ਼ਰਮਾ, ਜਗਰੂਪ ਸੇਠ, ਰਵਿੰਦਰ ਰਵੀ,  ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ

ਸਰਕਾਰੀ ਹਾਈ ਸਕੂਲ ਫਤਿਹਪੁਰ ਵਿਚ ਮਨਾਇਆ ਗਣਤੰਤਰ ਦਿਵਸ

ਤਲਵਾੜਾ, 27 ਜਨਵਰੀ : ਸਰਕਾਰੀ ਹਾਈ ਸਕੂਲ ਫਤਿਹਪੁਰ ਵਿਖੇ ਸਕੂਲ ਮੁਖੀ ਸ਼੍ਰੀ ਅਨੂਪ ਕੁਮਾਰ ਦੀ ਅਗਵਾਈ ਵਿਚ ਗਣਤੰਤਰ ਦਿਵਸ ਬੇਹ¤ਦ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਉਨ੍ਹਾਂ ਵੱਲੋਂ ਤਿਰੰਗਾ ਲਹਿਰਾਉਣ ਉਪਰੰਤ ਸਕੂਲ ਦੇ ਬੱਚਿਆਂ ਵੱਲੋਂ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਧਿਆਨ ਸਿੰਘ ਚੰਦਨ, ਮਨੋਜ ਕੁਮਾਰ, ਸੁਖਵਿੰਦਰ ਕੌਰ, ਸਵਿਤਾ ਰਾਣੀ, ਜੀਵਨ ਆਸ਼ਾ, ਸ਼ਮਿੰਦਰ ਸਿੰਘ, ਅਮਰੀਕ ਸਿੰਘ, ਰੇਖਾ, ਕੁਸਮ ਲਤਾ, ਮੋਨਿਕਾ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਵਿਕਾਸ ਦੀ ਰੌਸ਼ਨੀ ਦਾ ਉਡੀਕਵਾਨ ਸ਼ਹਿਰ ਹੈ ਤਲਵਾੜਾ

ਤਲਵਾੜਾ, 18 ਜਨਵਰੀ : ਸ਼ਿਵਾਲਿਕ ਦੀਆਂ ਖ਼ੂਬਸੂਰਤ ਪਹਾੜੀਆਂ ਦੀ ਗੋਦ ਵਿਚ ਸਦੀਆਂ ਤੋਂ ਆਪਣੀ ਮਸਤ ਰਵਾਨੀ ਨਾਲ ਵਹਿੰਦੇ ਦਰਿਆ ਬਿਆਸ ਕੰਢੇ ਸਥਿਤ ਕਦੇ ਬੇਹ¤ਦ ਸ਼ਾਂਤ ਜਿਹਾ ਪਿੰਡ ਤਲਵਾੜਾ ਇਤਿਹਾਸ ਦੇ ਅਨੇਕਾਂ ਪੰਨਿਆਂ ਦਾ ਗਵਾਹ ਬਣਿਆ ਪਰ ਅਣਗੌਲਿਆ ਹੀ ਕਿਨਾਰੇ ਲ¤ਗਾ ਰਿਹਾ। ਫਿਰ 1960 ਦੇ ਕਰੀਬ ਪੌਂਗ ਡੈਮ ਦੇ ਨਿਰਮਾਣ ਨੇ ਇੱਥੇ ਵਿਕਾਸ ਦੇ ਨਵੇਂ ਯੁੱਗ ਦੀ ਦਸਤਕ ਦਿੱਤੀ। ਜਿੰਨੀ ਸ਼ਿੱਦਤ ਨਾਲ ਡੈਮ ਦੇ ਨਿਰਮਾਣ ਸਮੇਂ ਰੌਣਕ ਸਿਖਰ ਤੇ ਪੁੱਜੀ, ਡੈਮ ਮੁਕੰਮਲ ਹੋਣ ਮਗਰੋਂ ਉਤਨੀ ਹੀ ਖਾਮੋਸ਼ੀ ਨਾਲ ਕਿਸੇ ਨੂੰ ਇਸ ਤੇ ਵਿਕਾਸ ਦੀ ਲੀਹੋਂ ਲੱਥ ਕੇ ਉਜਾੜੇ ਦੇ ਰਾਹ ਪੈ ਜਾਣ ਦਾ ਪਤਾ ਵੀ ਨਾ ਲੱਗਿਆ। ਡੈਮ ਤੋਂ ਬਾਅਦ ਲੋਕਾਂ ਲਈ ਰੁਜਗਾਰ ਦੇ ਢੁਕਵੇਂ ਬਦਲਵੇਂ ਪ੍ਰਬੰਧਾਂ ਲਈ ਠੋਸ ਯੋਜਨਾਬੰਦੀ ਦੀ ਘਾਟ ਕਾਰਨ ਬੇਰੋਜਗਾਰੀ ਦਾ ਪਸਾਰਾ ਹੁਣ ਤੱਕ ਵੱਡੇ ਪੱਧਰ ਤੇ ਵਿਖਾਈ ਦੇ ਰਿਹਾ ਹੈ। ਬਿਆਸ ਡੈਮ ਅਤੇ ਪਾਵਰ ਹਾਉਸ ਦੇ ਸੈਂਕੜੇ ਆਰਜੀ ਕਾਮਿਆਂ ਨੂੰ ਨਿਯਮਿਤ ਨੌਕਰੀ ਲਈ ਲੰਮੇ ਸਮੇਂ ਤੋਂ ਜਥੇਬੰਦਕ ਸੰਘਰਸ਼ ਕਰਨਾ ਪੈ ਰਿਹਾ ਹੈ ਪਰੰਤੂ ਠੇਕੇਦਾਰੀ ਪ੍ਰਣਾਲੀ ਵਿਚ ਲੀਨ ਬੀ. ਬੀ. ਐਮ. ਬੀ. ਦੇ ਸਿਖਰ ਤੱਕ ਉਨ੍ਹਾਂ ਦੀ ਆਵਾਜ਼ ਪੁੱਜਦੀ ਪ੍ਰਤੀਤ ਨਹੀਂ ਹੋ ਰਹੀ। ਤਲਵਾੜਾ ਟਾਉਨਸ਼ਿਪ ਕਲੌਨੀ ਦੇ ਸੈਕਟਰ 3 ਅਤੇ ਸੈਕਟਰ 2 ਵਿਚਲੇ ਸੈਂਕੜੇ ਖਾਲੀ ਮਕਾਨਾਂ ਦੇ ਮੁੜ ਵਸੇਬੇ ਸਬੰਧੀ ਫਾਈਲਾਂ ਸਰਕਾਰੀ ਲਾਲਫੀਤਾਸ਼ਾਹੀ ਦੀ ਧੂੜ ਹੇਠ ਦਮ ਤੋੜ ਰਹੀਆਂ ਹਨ ਅਤੇ ਇਹ ਮਕਾਨ ਹਰ ਬੀਤਦੇ ਦਿਨ ਨਾਲ ਖੰਡਰ ਬਣਨ ਦੀ ਕਗਾਰ ਤੇ ਜਾ ਰਹੇ ਹਨ।
ਸਵ. ਅਮਰਜੀਤ ਸਿੰਘ ਸਾਹੀ ਤਤਕਾਲੀਨ ਵਿਧਾਇਕ ਦੇ ਯਤਨਾਂ ਸਦਕਾ ਪਿੰਡ ਨੂੰ ਸ਼ਹਿਰ ਦਾ ਦਰਜਾ ਦੇ ਕੇ ਵਿਕਾਸ ਦੀ ਲੜੀ ਨੂੰ ਮੁੜ ਸ਼ੁਰੂ ਕਰਨ ਦਾ ਯਤਨ ਕੀਤਾ ਗਿਆ। ਤਲਵਾੜਾ ਦੇ 12 ਪੋਲਿੰਗ ਬੂਥਾਂ ਦੇ ਆਧਾਰ ਤੇ ਬਣਾਏ 15 ਵਾਰਡਾਂ ਦੀਆਂ ਜਿੱਥੇ ਵੋਟਾਂ ਬਣਾਈਆਂ ਜਾ ਚੁੱਕੀਆਂ ਹਨ ਉੱਥੇ 2.66 ਕਰੋੜ ਰੁਪਏ ਦੀ ਯੋਜਨਾ ਵਿਚੋਂ 1.33 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ, ਪੱਕੀਆਂ ਗਲੀਆਂ, ਨਾਲੀਆਂ ਅਤੇ ਸਟ੍ਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇਨ੍ਹਾਂ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਇਸ ਗਰਾਂਟ ਦੀ ਦੂਸਰੀ ਕਿਸ਼ਤ ਦੀ ਉਡੀਕ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਅਤੇ ਭਾਜਪਾ ਦੇ ਮੰਡਲ ਪ੍ਰਧਾਨ ਸ਼੍ਰੀ ਅਸ਼ੋਕ ਸੱਭਰਵਾਲ ਵੱਲੋਂ ਜਿੱਥੇ ਨਗਰ ਪੰਚਾਇਤ ਨੂੰ ਇਲਾਕੇ ਲਈ ਵਰਦਾਨ ਦੱਸ ਕੇ ਨਵੇਂ ਯੁੱਗ ਦੀ ਦਸਤਕ ਆਖਿਆ ਜਾ ਰਿਹਾ ਹੈ ਉੱਥੇ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਤਲਵਾੜਾ ਸ਼੍ਰੀ ਰਾਮ ਪ੍ਰਸ਼ਾਦ ਸ਼ਰਮਾ ਤੇ ਸਾਥੀਆਂ ਵੱਲੋਂ ਤਲਵਾੜਾ ਨੂੰ ਸ਼ਹਿਰ ਦਾ ਦਰਜਾ ਮਿਲਣ ਦਾ ਵਿਰੋਧ ਕਰਦੇ ਹੋਏ ਇਸ ਨੂੰ ਮੁੜ ਗਰਾਮ ਪੰਚਾਇਤ ਬਣਾਉਣ ਲਈ ਲੜਾਈ ਵਿੱਢੀ ਹੋਈ ਹੈ।
ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵ¤ਲੋਂ ਇਸ ਹਲਕੇ ਵਿਚ ਲਈ ਜਾ ਰਹੀ ਵਿਸ਼ੇਸ਼ ਰੁਚੀ ਨਾਲ ਕੁਦਰਤੀ ਬਨਸਪਤੀ ਅਤੇ ਸਥਾਨਕ ਸੋਮਿਆਂ ਤੇ ਅਧਾਰਿਤ ਫੂਡ ਪ੍ਰੋਸੈਸਿੰਗ, ਪਸ਼ੂ ਪਾਲਣ ਤੇ ਹੋਰ ਸਹਾਇਕ ਤੇ ਸਹਿਕਾਰੀ ਧੰਦਿਆਂ ਨੂੰ ਹਨੇਰੇ ਵਿਚ ਆਸ ਦੀ ਕਿਰਨ ਵਾਂਗ ਵੇਖਿਆ ਜਾ ਰਿਹਾ ਹੈ। ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ ਤਲਵਾੜਾ ਦੀ ਨਵੀਂ ਉਸਰ ਰਹੀ ਇਮਾਰਤ ਦਾ ਬਣਨਾ, ਸਰਕਾਰੀ ਪੌਲੀਟੈਕਨਿਕ ਕਾਲਜ ਤੇ ਸਰਕਾਰੀ ਆਦਰਸ਼ ਸਕੂਲ ਦੀ ਸਥਾਪਨਾ, ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਅਤੇ ਸੀ-ਪਾਈਟ ਦੀ ਸ਼ੁਰੂਆਤ ਤਲਵਾੜਾ ਖੇਤਰ ਲਈ ਚੰਗੇਰੇ ਭਵਿ¤ਖ ਦੇ ਸੰਕੇਤ ਹਨ। ਊਨਾ-ਤਲਵਾੜਾ ਰੇਲ ਲਾਈਨ ਦੇ ਨਿਰਮਾਣ ਦਾ ਸੁਸਤ ਰਫ਼ਤਾਰ ਕੰਮ ਲੋਕਾਂ ਦੀ ਬੇਚੈਨੀ ਵਿਚ ਵਾਧਾ ਕਰ ਰਿਹਾ ਹੈ ਤੇ ਹੁਣ ਪੰਜਾਬੀ ਰੇਲ ਮੰਤਰੀ ਦੇ ਬਣਨ ਨਾਲ ਸ਼ਾਇਦ ਜੂੰਅ ਦੀ ਤੋਰ ਤੁਰ ਰਹੇ ਇਸ ਪ੍ਰਾਜੈਕਟ ਵਿਚ ਤੇਜ਼ੀ ਆ ਸਕੇਗੀ। ਲੋਕਾਂ ਨੂੰ ਨਵੇਂ ਸਮੀਕਰਨਾਂ ਵਿਚ ਵਧੇਰੇ ਵਿਕਾਸ ਦੀ ਉਮੀਦ ਹੈ।

ਸਵਾਮੀ ਵਿਵੇਕਾਨੰਦ ਡੇਢ ਸੌ ਸਾਲਾ ਜਨਮ ਉਤਸਵ ਸਬੰਧੀ ਵਿਸਾਲ ਸੋਭਾ ਯਾਤਰਾ



ਤਲਵਾੜਾ, 14 ਜਨਵਰੀ  : ਸਵਾਮੀ ਵਿਵੇਕਾਨੰਦ ਸਮਾਰੋਹ ਸਮਿਤੀ ਵੱਲੋਂ ਸਵਾਮੀ ਵਿਵੇਕਾਨੰਦ ਦੇ ਡੇਢ ਸੌ ਸਾਲਾ ਜਨਮ ਦਿਵਸ ਮੌਕੇ ਵਿਸਾਲ ਸੋਭਾ ਯਾਤਰਾ ਕੱਢੀ ਗਈ ਜਿਸ ਦੀ ਅਗਵਾਈ ਮਹੰਤ ਰਮੇਸ਼ ਦਾਸ ਸਾਸ਼ਤਰੀ ਡੇਰਾ ਬਾਬਾ ਲਾਲ ਦਿਆਲ ਦਾਤਾਰਪੁਰ ਨੇ ਕੀਤੀ ਅਤੇ ਉਨ੍ਹਾਂ ਦੇ ਨਾਲ ਮਹੰਤ ਰਾਜ ਗਿਰੀ ਮਾਤਾ ਕਮਾਹੀ ਦੇਵੀ ਮੰਦਰ ਵਿਸੇਸ਼ ਤੌਰ ਤੇ ਹਾਜਰ ਸਨ ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3, ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2, ਸਰਕਾਰੀ ਸੈਕੰਡਰੀ ਸਕੂਲ ਸੈਕਟਰ 1, ਸਰਵਹਿੱਤਕਾਰੀ ਵਿੱਦਿਆ ਮੰਦਰ, ਪਲਬਿਕ ਹਾਈ ਸਕੂਲ, ਡੀ ਏ ਵੀ ਸਕੂਲ ਕਮਾਹੀ ਦੇਵੀ, ਸਰਕਾਰੀ ਹਾਈ ਸਕੂਲ ਬਹਿਨੰਗਲ ਸਮੇਤ ਤਲਵਾੜਾ ਅਤੇ ਆਸ ਪਾਸ ਦੇ ਅਨੇਕਾਂ ਪਿੰਡਾਂ ਤੋਂ ਸਕੂਲੀ ਵਿਦਿਆਰਥੀਆਂ ਨੇ ਇਸ ਜਾਗ੍ਰਤੀ ਮਾਰਚ ਵਿਚ ਭਾਗ ਲਿਆ ਪ੍ਰਬੰਧਕਾਂ ਵੱਲੋਂ ਪ੍ਰੋ. ਹਰਸ਼ ਮਹਿਤਾ ਨੇ ਇਸ ਮੌਕੇ ਖੋਖਾ ਮਾਰਕਿਟ ਮੈਦਾਨ ਵਿਚ ਵਿਦਿਆਰਥੀਆਂ ਨੂੰ ਸਵਾਮੀ ਵਿਵੇਕਾਨੰਦ ਦੇ ਜੀਵਨ ਦਰਸ਼ਨ ਅਤੇ ਵਿਚਾਰਾਂ ਤੇ ਡਟ ਕੇ ਪਹਿਰਾ ਦੇਣ ਲਈ ਸੰਕਲਪ ਦਿਵਾਇਆ ਪ੍ਰਬੰਧਕਾਂ ਦੀ ਉਮੀਦ ਤੋਂ ਕਿਤੇ ਵਧੇਰੇ ਸੰਖਿਆ ਵਿਚ ਪੁੱਜੇ ਵਿਦਿਆਰਥੀਆਂ ਵੱਲੋਂ ਰਾਣੀ ਝਾਂਸੀ, ਭਾਰਤ ਮਾਤਾ, ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਮੇਤ ਸਵਾਮੀ ਵਿਵੇਕਾਨੰਦ ਦੀ ਸ਼ਖਸੀਅਤ ਨੂੰ ਦਰਸਾਉਂਦੀਆਂ ਸਾਨਦਾਰ ਝਾਕੀਆਂ ਵੀ ਤਿਆਰ ਕੀਤੀਆਂ ਗਈਆਂ ਅਤੇ ਲੋਕ ਚੇਤਨਾ ਨਾਲ ਭਰਪੂਰ ਸਲੋਗਨ ਤਖਤੀਆਂ ਚੁੱਕੀ ਇਨ੍ਹਾਂ ਵਿਦਿਆਰਥੀਆਂ ਨੇ ਸਵਾਮੀ ਦੇ ਸੁਨੇਹੇ ਨੂੰ ਬੇਹੱਦ ਖਲੂਸ ਨਾਲ ਘਰੋ ਘਰੀ ਪਹੁੰਚਾਇਆ ਹੋਰਨਾਂ ਤੋਂ ਇਲਾਵਾ ਇਸ ਮੌਕੇ ਰਾਧੇ ਸਾਮ, ਪ੍ਰਿੰ. ਦਵਿੰਦਰ ਸਿੰਘ, ਬਿਆਸ ਦੇਵ, ਰਮੇਸ਼ ਕੁਮਾਰ, ਰਜਨੀ, ਸਵਿਤਾ ਸ਼ਰਮਾ, ਸਮਰਜੀਤ ਸਿੰਘ, ਗੁਰਮੇਲ ਸਿੰਘ, ਪ੍ਰਿੰ. ਦੇਸ ਰਾਜ ਸਰਮਾ, ਗੁਰਜੀਤ ਕੌਰ, ਹੈੱਡਮਾਸਟਰ ਰਜੇਸ਼ ਕੁਮਾਰ, ਅਸ਼ਵਨੀ ਚੱਡਾ, ਵਿਪਨ, ਵਿਸਾਲ ਰਤਨ, ਸੰਜੀਵ ਪ੍ਰਧਾਨ, ਸੰਜੀਵ ਜਖਮੀ, ਡਾ. ਧਰੁਬ, ਸੰਜੀਵ ਭਾਰਦਵਾਜ, ਰਾਜੀਵ ਭਾਰਦਵਾਜ, ਅਮਨਦੀਪ ਹੈਪੀ, ਕ੍ਰਿਸ਼ਨ ਲਾਲ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ

ਨਗਰ ਕੀਰਤਨ ਸਜਾਇਆ

ਤਲਵਾੜਾ, 13 ਜਨਵਰੀ : : ਅੱਜ ਇੱਥੇ ਸ਼੍ਰੀ ਗੁਰੂ ਸਿੰਘ ਸਭ ਰਜਿ: ਤਲਵਾੜਾ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ ਜੋ ਸੈਕਟਰ 2 ਗੁਰਦੁਆਰਾ ਸਾਹਿਬ ਤੋਂ ਸ਼੍ਰੀ ਗੁਰੂ ਗਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋ ਕੇ ਟਾਉਨ਼ਸਿਪ ਕਲੌਨੀ ਤੇ ਮੇਨ ਬਜਾਰ ਖੇਤਰਾਂ ਵਿਚੋਂ ਹੁੰਦਾ ਹੋਇਆ ਦਸਮ ਪਿਤਾ ਦਾ ਪਵਿੱਤਰ ਸੁਨੇਹਾ ਦਿੰਦਾ ਹੋਇਆ ਮੁੜ ਗੁਰੂ ਘਰ ਵਿਖੇ ਪੁੱਜਾ। ਨਗਰ ਕੀਰਤਨ ਦਾ ਥਾਂ ਥਾਂ ਤੇ ਵੱਖ ਵੱਖ ਧਾਰਮਿਕ ਸਭਾਵਾਂ ਤੇ ਹੋਰ ਸ਼ਰਧਾਲੂਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਸ ਵਿਚ ਜਿੱਥੇ ਗੁਰੂ ਘਰ ਦੇ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਦੀ ਮਨੋਹਰ ਛਹਿਬਰ ਲਗਾਈ ਉ¤ਥੇ ਗਤਕਾ ਪਾਰਟੀਆਂ ਵੱਲੋਂ ਯੁੱਧ ਵਿੱਦਿਆ ਦੇ ਭਰਪੂਰ ਜੌਹਰ ਵਿਖਾਏ ਗਏ। ਇਸ ਮੌਕੇ ਸ. ਗੁਰਚਰਨ ਸਿੰਘ ਜੌਹਰ ਪ੍ਰਧਾਨ ਤੋਂ ਇਲਾਵਾ ਇੰਜ. ਗੁਰਨਾਮ ਸਿੰਘ, ਸਰੂਪ ਸਿੰਘ ਰੰਧਾਵਾ, ਹੁਸ਼ਿਆਰ ਸਿੰਘ ਆਦਿ ਸਮੇਤ ਵ¤ਡੀ ਗਿਣਤੀ ਵਿਚ ਪਤਵੰਤੇ ਸ਼ਾਮਿਲ ਸਨ।

ਸਵਾਮੀ ਵਿਵੇਕਾਨੰਦ ਦੀਆਂ ਸਿ¤ਖਿਆਵਾਂ ਤੇ ਅਮਲ ਸਮੇਂ ਦੀ ਲੋੜ: ਧਾਮੀ

ਤਲਵਾੜਾ, 12 ਜਨਵਰੀ :  ਸਵਾਮੀ ਵਿਵੇਕਾਨੰਦ ਦੀਆਂ ਆਧੁਨਿਕ ਸਿ¤ਖਿਆਵਾਂ ਤੇ ਅਮਲ ਕਰਨਾ ਅਜੋਕੇ ਸਮੇਂ ਦੀ ਲੋੜ ਹੈ। ਇਹ ਪ੍ਰਗਟਾਵਾ ਪ੍ਰਿੰ. ਹਰਬਿੰਦਰ ਸਿੰਘ ਧਾਮੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤਾਰਪੁਰ ਵਿਖੇ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਤੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੇ ਭਾਸ਼ਣ, ਕੁਇਜ਼ ਮੁਕਾਬਲੇ ਤੋ ਇਲਾਵਾ ਪੋਸਟਰ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਗੁਰਦਰਸ਼ਨ ਸਿੰਘ, ਜਸਮਾਨ ਸਿੰਘ, ਰਾਧੇ ਸਾਮ, ਰਾਮ ਕਿਸ਼ਨ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਇਸ ਮੌਕੇ ਪਰਮੋਦ ਸਿੰਘ ਹਰਚੰਦ , ਅਜੀਤ ਸਿੰਘ , ਵਿਜੇ ਸ਼ਰਮਾ, ਕਮਲਾ ਦੇਵੀ, ਸੁਰਿੰਦਰ ਕੁਮਾਰ, ਸੰਜੀਵ ਕੁਮਾਰ, ਰਿੰਪਲ ਕੁਮਾਰੀ, ਅਨੁ ਬਾਲਾ, ਦੀਪਤੀ, ਮਮਤਾ ਰਾਣੀ ਆਦਿ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)