ਬਲਾਕ ਪੱਧਰੀ ਮੁਕਾਬਲੇ ਚ ਤਲਵਾੜਾ ਨੇ ਮਾਰੀ ਬਾਜੀ

ਤਲਵਾੜਾ, 25 ਅਪ੍ਰੈਲ : ਅੱਜ ਇੱਥੇ ਬਲਾਕ ਤਲਵਾੜਾ ਦੇ ਸਰਕਾਰੀ ਮਿਡਲ ਸਕੂਲ ਭੰਬੋਤਾੜ ਹਾਰ ਵਿਖੇ ਦਸਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦਾ ਅੰਗਰੇਜ਼ੀ ਲਿਖਾਈ ਤੇ ਇਸ਼ਤਿਹਾਰਬਾਜ਼ੀ ਦਾ ਮੁਕਾਬਲਾ ਕਰਵਾਇਆ ਗਿਆ। ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਇੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਅੰਗਰੇਜ਼ੀ ਅਧਿਆਪਕ ਟ੍ਰੇਨਰ ਸ਼੍ਰੀ ਧਰਮ ਚੰਦ ਵੱਲੋਂ ਸਕੂਲ ਮੁਖੀ ਸ਼੍ਰੀ ਸੁਭਾਸ਼ ਚੰਦਰ ਦੇ ਸਹਿਯੋਗ ਨਾਲ ਕਰਵਾਏ ਇਸ ਮੁਕਾਬਲੇ ਬਲਾਕ ਦੇ ਸਮੂਹ ਸਕੂਲਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਸ ਵਿਚ ਵੱਖ ਵੱਖ ਸਕੂਲਾਂ ਤੋਂ ਪੁੱਜੇ ਅਧਿਆਪਕਾਂ ਦੇ ਨਿਰੀਖਿਅਕਾਂ ਵੱਲੋਂ ਦੋਵੇਂ ਵਰਗਾਂ ਵਿਚ ਐਲਾਨੇ ਨਤੀਜੇ ਇਸ ਪ੍ਰਕਾਰ ਰਹੇ। ਦਸਵੀਂ ਜਮਾਤ ਵਿਚੋਂ ਪ੍ਰੀਤੀ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਨੇ ਪਹਿਲਾ ਅਤੇ ਨੀਲਮ ਕੁਮਾਰੀ ਸਰਕਾਰੀ ਹਾਈ ਸਕੂਲ ਭੋਲ ਕਲੋਤਾ ਦੂਸਰੇ ਸਥਾਨ ਤੇ ਰਹੀ ਜਦਕਿ ਰਜਨੀ ਬਾਲਾ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਅਤੇ ਨਿਸ਼ਾ ਰਾਣੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਤਲਵਾੜਾ ਦੋਵੇਂ ਤੀਜੇ ਸਥਾਨ ਤੇ ਰਹੀਆਂ। ਅੱਠਵੀਂ ਜਮਾਤ ਦੇ ਅੰਗਰੇਜੀ ਸੁੰਦਰ ਲਿਖਾਈ ਵਿਚੋਂ ਰਜਤ ਸਰਕਾਰੀ ਮਿਡਲ ਸਕੂਲ ਨੰਗਲ ਖਨੌੜਾ ਨੇ ਪਹਿਲਾ ਅਤੇ ਗੁਰਪ੍ਰੀਤ ਕੌਰ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਨੇ ਦੂਜਾ ਸਥਾਨ ਹਾਸਿਲ ਕੀਤਾ ਜਦਕਿ ਪਰਵੀਨ ਕੁਮਾਰ ਸਰਕਾਰੀ ਮਿਡਲ ਸਕੂਲ ਝਰੇੜਾ ਤੇ ਸ਼ਿਵਾਨੀ ਸਰਕਾਰੀ ਹਾਈ ਸਕੂਲ ਚੰਗੜਵਾਂ ਦੋਵੇਂ ਤੀਜੇ ਸਥਾਨ ਤੇ ਰਹੇ।

ਟਰੇਡ ਯੂਨੀਅਨ ਤਾਲਮੇਲ ਕਮੇਟੀ ਦੀ ਬੈਠਕ ਹੋਈ

ਤਲਵਾੜਾ, 25 ਅਪ੍ਰੈਲ : ਅੱਜ ਇੱਥੇ ਟਰੇਡ ਯੂਨੀਅਨ ਤਾਲਮੇਲ ਕਮੇਟੀ ਬੀ. ਬੀ. ਐਮ. ਬੀ. ਦੀ ਅਹਿਮ ਮੀਟਿੰਗ ਕੁਆਰਡੀਨੇਟਰ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਨਾਨ-ਬੀ. ਬੀ. ਐਮ. ਬੀ. ਮਾਪੇ ਐਸੋਸੀਏਸ਼ਨ ਵੱਲੋਂ ਇੰਜੀ: ਏ. ਕੇ. ਬਾਲੀ ਚੇਅਰਮੈਨ ਲੋਕਲ ਪ੍ਰਬੰਧਕੀ ਕਮੇਟੀ ਵਿਰੁੱਧ ਦਰਜ ਕਰਵਾਈ ਐਫ. ਆਈ. ਆਰ. ਦਾ ਵਿਰੋਧ ਕਰਦਿਆਂ ਇਸ ਨੂੰ ਫੌਰੀ ਤੌਰ ਤੇ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੁਲਾਜਮ ਤੋਂ ਚੇਅਰਮੈਨ ਤੱਕ ਸਭ ਪੂਰੀ ਤਰਾਂ ਇੱਕਜੁਟ ਹਨ ਅਤੇ ਵਿੱਦਿਆ ਦੇ ਮੰਦਰ ਸਕੂਲ ਨੂੰ ਤਾਲਾ ਲਾਉਣ ਅਤੇ ਕਥਿਤ ਸ਼ਾਂਤੀ ਭੰਗ ਕਰਨ ਵਾਲਿਆਂ ਦਾ ਡੱਟ ਕੇ ਸਾਹਮਣਾ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਵਿੰਦਰ ਰਵੀ, ਬੱਚੂ ਸਿੰਘ ਭਗੌਰ, ਜਸਮੇਰ ਰਾਣਾ, ਸਤਨਾਮ ਸਿੰਘ, ਦਰਬਾਰਾ ਸਿੰਘ, ਸੁਰਿੰਦਰ ਪਾਲ, ਤਿਲਕ ਰਾਜ, ਹਰਬੰਸ ਸਿੰਘ ਤੇ ਇੰਜੀ: ਕੇ. ਕੇ. ਸੂਦ ਨੇ ਸੰਬੋਧਨ ਕੀਤਾ ਜਦਕਿ ਇੰਜੀ. ਏ. ਕੇ. ਬਾਲੀ, ਨਵੀਨ ਗੁਪਤਾ, ਮਨਜੀਤ ਸਿੰਘ, ਸੁਰਿੰਦਰਪਾਲ ਰੱਲ੍ਹ, ਗੁਰਨਾਮ ਸਿੰਘ, ਰਜਿੰਦਰ ਸਿੰਘ, ਰਵੀ ਦੱਤ ਸ਼ਰਮਾ, ਮਦਨ ਲਾਲ, ਹਰਭਜਨ ਸਿੰਘ, ਜਸਵੀਰ ਸਿੰਘ, ਸੰਸਾਰ ਚੰਦ, ਆਰ. ਕੇ. ਗਰਗ ਆਦਿ ਸਮੇਤ ਵੱਡੀ ਗਿਣਤੀ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ਫੀਸਾਂ ਦੇ ਵਾਧੇ ਤੇ ਪੁਨਰਵਿਚਾਰ ਲਈ ਬੋਰਡ ਸਹਿਮਤ

ਤਲਵਾੜਾ, 23 ਅਪ੍ਰੈਲ:  ਓਧਰ ਘਟਨਾਚੱਕਰ ਨੂੰ ਓਸ ਵੇਲੇ ਨਵਾਂ ਮੋੜ ਮਿਲਿਆ ਜਦੋਂ ਸ਼੍ਰੀ ਵੀ. ਐਨ. ਗੋਇਲ ਚੀਫ ਇੰਜੀਨੀਅਰ ਬਿਆਸ ਡੈਮ ਨੇ ਜਾਣਕਾਰੀ ਦਿੱਤੀ ਕਿ ਉੱਚ ਅਧਿਕਾਰੀਆਂ ਵੱਲੋਂ ਸਕੂਲ ਦੀਆਂ ਫੀਸਾਂ ਵਿਚ ਹੋਏ ਇਜਾਫੇ ਤੇ ਮੁੜ ਵਿਚਾਰ ਕਰਨ ਲਈ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਜਲਦੀ ਹੀ ਐਲ. ਐਮ. ਸੀ. (ਲੋਕਲ ਮੈਨੇਜਮੈਂਟ ਕਮੇਟੀ) ਅਤੇ ਐਸ. ਐਮ. ਸੀ. ਰਾਜ ਪੱਧਰੀ ਕਮੇਟੀ ਦੀ ਮੀਟਿੰਗ ਰੱਖੀ ਜਾ ਰਹੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਇਸ ਬੈਠਕ ਵਿਚ ਫੀਸਾਂ ਦੇ ਮੁੜ ਵਿਚਾਰ ਕੀਤਾ ਜਾਵੇਗਾ ਅਤੇ ਇਸ ਉਪਰੰਤ ਨਵੀਂਆਂ ਦਰਾਂ ਨਿਰਧਾਰਿਤ ਕਰ ਦਿੱਤੀਆਂ ਜਾਣਗੀਆਂ।

ਮੇਰੇ ਤੇ ਲਗਾਏ ਦੋਸ਼ ਬੇਬੁਨਿਆਦ : ਏ. ਕੇ. ਬਾਲੀ

ਤਲਵਾੜਾ, 23 ਅਪ੍ਰੈਲ :  ਬੀ. ਬੀ. ਐਮ. ਬੀ. ਡੀ. ਏ. ਵੀ. ਸਕੂਲ ਤਲਵਾੜਾ ਦੀਆਂ ਫੀਸਾਂ ਵਿਚ ਵਾਧੇ ਦੇ ਮਾਮਲੇ ਵਿਚ ਮੇਰੇ ਤੇ ਲਗਾਏ ਗਏ ਦੋਸ਼ ਉੱਕਾ ਹੀ ਨਿਰਮੂਲ ਹਨ ਅਤੇ ਸੰਘਰਸ਼ ਦੇ ਨਾਮ ਤੇ ਦੇਰ ਰਾਤ ਤੱਕ ਮੇਰੇ ਘਰ ਹੁੜਦੰਗ ਤੇ ਨਾਹਰੇਬਾਜੀ ਦੇ ਨਾਲ ਹੀ ਮੇਰੇ ਉੱਤੇ ਮੁਲਾਜਮਾਂ ਨੂੰ ਲੜਾਈ ਲਈ ਉਕਸਾਉਣ ਦਾ ਦੋਸ਼ ਲਾਉਂਦਿਆਂ ਜੋ ਐਫ. ਆਈ. ਆਰ. ਦਰਜ ਕਰਵਾਈ ਗਈ, ਉਹ ਸਭ ਬੇਹੱਦ ਮੰਦਭਾਗੀ ਕਾਰਵਾਈ ਹੈ। ਇਹ ਪ੍ਰਗਟਾਵਾ ਇੱਥੇ ਇੰਜ. ਏ. ਕੇ. ਬਾਲੀ ਐੱਸ. ਈ. ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰਦਿਆਂ ਕਿਹਾ ਕਿ ਉਹ ਫੀਸਾਂ ਦੇ ਵਾਧੇ ਦੀ ਤਜਵੀਜ ਨੂੰ ਲੈ ਕੇ ਪਹਿਲਾਂ ਹੀ ਬੋਰਡ ਨਾਲ ਖਤੋ ਖਿਤਾਬਤ ਕਰ ਰਹੇ ਸਨ ਅਤੇ ਜਦਕਿ ਕਥਿਤ ਸੰਘਰਸ਼ ਕਰ ਰਹੀ ਜਥੇਬੰਦੀ ਦੇ ਵਫਦ ਵੱਲੋਂ 13 ਅਪ੍ਰੈਲ ਨੂੰ ਬੀ. ਬੀ. ਐਮ. ਬੀ. ਤਲਵਾੜਾ ਨੂੰ ਦਿੱਤੇ ਮੰਗ ਪੱਤਰ ਵਿਚ 28 ਅਪ੍ਰੈਲ ਤੱਕ ਫੀਸਾਂ ਬਾਰੇ ਫੈਸਲਾ ਕਰਨ ਲਈ ਕਿਹਾ ਗਿਆ ਤੇ ਮਗਰੋਂ ਸੰਘਰਸ਼ ਦੀ ਚਿਤਾਵਨੀ ਦਿੱਤੀ ਗਈ ਜਦਕਿ ਇਸ ਦੇ ਉਲਟ ਬਿਨਾਂ ਕਿਸੇ ਫੈਸਲੇ ਨੂੰ ਉਡੀਕਿਆਂ ਉਕਤ ਜਥੇਬੰਦੀ ਵੱਲੋਂ 20 ਅਪ੍ਰੈਲ ਨੂੰ ਹੀ ਸਕੂਲ ਦੀ ਤਾਲਾਬੰਦੀ ਅਤੇ ਨਾਹਰੇਬਾਜੀ ਕਰਕੇ ਸ਼ਹਿਰ ਦੀ ਸ਼ਾਂਤੀ ਭੰਗ ਕਰ ਦਿੱਤੀ ਗਈ। ਇਸ ਤੋਂ 19 ਅਪ੍ਰੈਲ ਨੂੰ ਸੰਘਰਸ਼ ਦੇ ਨਾਮ ਤੇ ਮੇਰੇ ਘਰ ਦੇਰ ਰਾਤ ਨੂੰ ਘੇਰਾਬੰਦੀ ਕਰਕੇ ਬੇਹੱਦ ਭੱਦੀ ਨਾਹਰੇਬਾਜੀ ਤੇ ਹੁੱਲੜ੍ਹਬਾਜੀ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਆਪਣੇ ਅਧਿਕਾਰ ਖੇਤਰ ਵਿਚ ਰਹਿ ਕੇ ਹੀ ਕੋਈ ਕਾਰਵਾਈ ਕਰ ਸਕਦੇ ਹਨ ਅਤੇ ਫੀਸਾਂ ਸਬੰਧੀ ਵੀ ਬੋਰਡ ਵੱਲੋਂ ਕੀਤਾ ਫੈਸਲਾ ਹੀ ਲਾਗੂ ਹੋਵੇਗਾ।

ਆਫੀਸਰਜ਼ ਐਸੋਸੀਏਸ਼ਨ ਵੱਲੋਂ ਬਾਲੀ ਵਿਰੁੱਧ ਦਰਜ ਕੇਸ ਦੀ ਨਿੰਦਾ

ਤਲਵਾੜਾ, 23 ਅਪ੍ਰੈਲ : ਅੱਜ ਇੱਥੇ ਬੀ. ਬੀ. ਐਮ. ਬੀ. ਆਫੀਸਰਜ਼ ਐਸੋਸੀਏਸ਼ਨ ਬਿਆਸ ਡੈਮ ਤਲਵਾੜਾ ਵੱਲੋਂ ਵਿਸ਼ੇਸ਼ ਪ੍ਰੈਸ ਕਾਨਫਰੰਸ ਸੱਦੀ ਗਈ ਜਿਸ ਵਿਚ ਨਾਨ-ਬੀ. ਬੀ. ਐਮ. ਬੀ. ਮਾਪਿਆਂ ਦੀ ਜਥੇਬੰਦੀ ਵੱਲੋਂ ਇੰਜੀ: ਏ. ਕੇ. ਬਾਲੀ ਵਿਰੁੱਧ ਦਰਜ ਐਫ. ਆਈ. ਆਰ. ਸਖਤ ਨਿਖੇਧੀ ਕੀਤੀ ਗਈ ਅਤੇ ਕਿਹਾ ਕਿ ਇਸਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਬੀ. ਬੀ. ਐਮ. ਬੀ. ਡੀ. ਏ. ਵੀ. ਸਕੂਲ ਤਲਵਾੜਾ ਦੀ ਫੀਸ ਵਿਚ ਪ੍ਰਸਤਾਵਿਤ ਵਾਧੇ ਦੇ ਮੁੱਦੇ ਨੂੰ ਲੈ ਕੇ ਕੁਝ ਲੋਕਾਂ ਵੱਲੋਂ ਉਕਤ ਅਧਿਕਾਰੀ ਵਿਰੁੱਧ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਅਧਿਕਾਰੀ ਸਕੂਲ ਦੀ ਲੋਕਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਨ ਅਤੇ ਉਹ ਬੋਰਡ ਵੱਲੋਂ ਨਿਰਧਾਰਿਤ ਨੀਤੀਆਂ ਨੂੰ ਹੀ ਲਾਗੂ ਕਰ ਰਹੇ ਹਨ ਤੇ ਫੀਸਾਂ ਦੇ ਵਾਧੇ ਲਈ ਉਹ ਨਿੱਜੀ ਤੌਰ ਤੇ ਕਿਸੇ ਤਰਾਂ ਵੀ ਜਿੰਮੇਵਾਰ ਨਹੀਂ ਠਹਿਰਾਏ ਜਾ ਸਕਦੇ। ਉਨ੍ਹਾਂ ਰੋਸ ਜਾਹਿਰ ਕਰਦਿਆਂ ਕਿਹਾ ਕਿ ਇੱਕ ਪਾਸੇ ਸੰਘਰਸ਼ ਦੇ ਨਾਮ ਤੇ ਸਥਾਨਿਕ ਲੋਕਾਂ ਵੱਲੋਂ ਅਧਿਕਾਰੀਆਂ ਦੇ ਘਰਾਂ ਦੇ ਬਾਹਰ ਦੇਰ ਰਾਤ ਤੱਕ ਹੁੱਲੜਬਾਜੀ ਤੇ ਨਾਹਰੇਬਾਜੀ ਕੀਤੀ ਗਈ ਤੇ ਦੂਜੇ ਪਾਸੇ ਸਕੂਲ ਦੀ ਤਾਲਾਬੰਦੀ ਕਰਕੇ ਬੱਚਿਆਂ ਨੂੰ ਸਕੂਲ ਜਾਣ ਤੋਂ ਰੋਕਿਆ, ਜੋ ਉੱਕਾ ਹੀ ਗਲਤ ਤੇ ਗੈਰ ਕਾਨੂੰਨੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਇੰਜ. ਬਾਲੀ ਵੱਲੋਂ ਤਨਾਓਪੂਰਨ ਸਥਿਤੀ ਨੂੰ ਸੰਭਾਲਣ ਲਈ ਭਰਪੂਰ ਯਤਨ ਕੀਤਾ ਗਿਆ ਅਤੇ ਉਨ੍ਹਾਂ ਵਿਰੁੱਧ ਉਲਟਾ ਆਪਣੇ ਮੁਲਾਜਮਾਂ ਨੂੰ ਉਕਸਾਉਣ ਦਾ ਦੋਸ਼ ਬਿਲਕੁਲ ਬੇਬੁਨਿਆਦ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਿਚ ਸ਼ਾਂਤਮਈ ਤੇ ਭਾਈਚਾਰਕ ਮਾਹੌਲ ਕਾਇਮ ਰੱਖਿਆ ਜਾਣਾ ਚਾਹੀਦਾ ਹੈ ਅਤੇ ਅਖੌਤੀ ਵਿਤਕਰੇਬਾਜੀ ਦੀਆਂ ਅਫਵਾਹਾਂ ਨੂੰ ਲੈ ਕੇ ਫੀਸਾਂ ਦੇ ਵਾਧੇ ਦੇ ਮਸਲੇ ਦਾ ਰਾਜਨੀਤੀਕਰਨ ਨਾ ਕੀਤਾ ਜਾਵੇ। ਇਸ ਮੌਕੇ ਹੋਰਨਾਂ ਇਲਾਵਾ ਕਾਰਜਕਾਰੀ ਇੰਜੀਨੀਅਰ ਆਰ. ਕੇ. ਗਰਗ, ਐਚ. ਕੇ. ਕੌਸ਼ਿਕ, ਕੇ. ਸੀ. ਰਾਣਾ, ਐਕਸੀਅਨ ਰਜਨੀਸ਼ ਸ਼ਰਮਾ, ਅਨਿਲ ਗੌਤਮ, ਕੇ. ਕੇ. ਸ਼ਰਮਾ, ਸਤਨਾਮ ਸਿੰਘ, ਆਰ. ਸੀ. ਚੌਧਰੀ, ਨਵੀਨ ਗੁਪਤਾ, ਗੁਰਨਾਮ ਸਿੰਘ, ਸ਼ਿਵ ਚਰਨ, ਰਜਿੰਦਰ ਪ੍ਰਸਾਦ, ਸੁਰਿੰਦਰ ਪਾਲ, ਡਾ. ਅਮਰਜੀਤ ਸਿੰਘ, ਡਾ. ਰਾਜ ਕੁਮਾਰ, ਡਾ. ਰਸ਼ਮੀ ਚੱਡਾ, ਐਸ. ਡੀ. ਓ. ਸ਼ਾਦੀ ਲਾਲ, ਕੁਲਭੂਸ਼ਨ ਕੁਮਾਰ, ਸਤੀਸ਼ ਖੰਨਾ, ਸੰਜੇ, ਵੀ. ਕੇ. ਗਿੱਲ, ਐਮ. ਐਸ. ਗਿੱਲ, ਮਨਜੀਤ ਸਿੰਘ, ਐਸ. ਐਸ. ਬਿਹਾਨੀ, ਅਜੀਤ ਕੁਮਾਰ, ਰਜਨੀਸ਼ ਕੁਮਾਰ ਆਦਿ ਹਾਜਰ ਸਨ।

ਬੀ. ਬੀ. ਐਮ. ਬੀ. ਸਕੂਲ ਤੇ ਮਾਪਿਆਂ ਵਿਚਾਲੇ ਟਕਰਾਓ ਤਿੱਖਾ ਹੋਇਆ

ਤਲਵਾੜਾ, 21 ਅਪ੍ਰੈਲ : ਅੱਜ ਸਵੇਰੇ ਇੱਥੇ ਬੀ. ਬੀ. ਐਮ. ਬੀ. ਅਤੇ ਨਾਨ ਬੀ. ਬੀ. ਐਮ. ਬੀ. ਧਿਰਾਂ ਵਿਚਾਲੇ ਅਣਸੁਖਾਵਾਂ ਟਕਰਾਓ ਹੁੰਦਾ ਪੁਲਿਸ ਤੇ ਪ੍ਰਸ਼ਾਸ਼ਨ ਦੀ ਮੁਸਤੈਦੀ ਨਾਲ ਮਸਾਂ ਟਲਿਆ ਅਤੇ ਮੌਕੇ ਤੇ ਪੁੱਜੇ ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਅਰੁਣੇਸ਼ ਸ਼ਾਕਰ ਨੇ ਧਰਨਾਕਾਰੀ ਮਾਪਿਆਂ ਦੀ ਬੁਲੰਦ ਆਵਾਜ ਨਾਲ ਸੁਰ ਮਿਲਾਉਂਦਿਆਂ ਇਹ ਭਰੋਸਾ ਦੇ ਕੇ ਸਕੂਲ ਦੀ ਤਾਲਾਬੰਦੀ ਪ੍ਰੋਗਰਾਮ ਨੂੰ ਮੁਲਤਵੀ ਕਰਵਾਉਣ ਦਾ ਯਤਨ ਕੀਤਾ ਕਿ ਇੱਕ ਹਫਤੇ ਦੇ ਅੰਦਰ ਜੇਕਰ ਬੀ. ਬੀ. ਐਮ.ਬੀ. ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਖੁਦ ਇਸ ਰੋਸ ਧਰਨੇ ਵਿਚ ਸ਼ਾਮਿਲ ਹੋ ਜਾਣਗੇ। ਜਿਕਰਯੋਗ ਹੈ ਕਿ ਅੱਜ ਸਵੇਰੇ ਬੀ. ਬੀ. ਐਮ. ਬੀ. ਡੀ. ਏ. ਵੀ. ਸਕੂਲ ਸੈਕਟਰ ਦੋ ਦੇ ਦੋਵੇਂ ਗੇਟਾਂ ਨੂੰ ਲਗਾਤਾਰ ਦੂਸਰੇ ਦਿਨ ਰੋਸ ਵਜੋਂ ਤਾਲਾ ਮਾਰਨ ਲਈ ਮਾਪੇ ਪਹੁੰਚੇ ਤਾਂ ਡੈਮ ਤੇ ਜਾਣ ਵਾਲੀਆਂ ਸਾਰੀਆਂ ਬੱਸਾਂ ਮੁਲਾਜਮਾਂ ਸਮੇਤ ਮੁਲਾਜਮ ਨੇਤਾ ਅਸ਼ੋਕ ਕੁਮਾਰ ਤੇ ਰਵਿੰਦਰ ਸਿੰਘ ਰਵੀ ਦੀ ਅਗਵਾਈ ਹੇਠ ਗੇਟ ਖੋਲ੍ਹਣ ਲਈ ਪੁੱਜ ਗਏ। ਡੈਮ ਦੀਆਂ ਯੂਨੀਅਨਾਂ ਹੈਰਾਨੀਜਨਕ ਢੰਗ ਨਾਲ ਗੇਟ ਖੋਲ੍ਹ ਕੇ ਸਕੂਲ ਅੰਦਰ ਕੁਝ ਬੱਚਿਆਂ ਨੂੰ ਦਾਖਲ ਕਰਾਉਣ ਵਿਚ ਸਫਲ ਹੋ ਗਈਆਂ ਤੇ ਨਾਨ ਬੀ. ਬੀ. ਐਮ. ਬੀ. ਯੂਨੀਅਨ ਵਿਰੁੱਧ ਨਾਹਰੇਬਾਜੀ ਕਰਦੇ ਹੋਏ ਵਾਪਸ ਬੱਸਾਂ ਤੇ ਸਵਾਰ ਹੋ ਗਏ। ਜਿਕਰਯੋਗ ਹੈ ਕਿ ਦੋਵੇਂ ਪਾਸਿਓਂ ਲਗਾਤਾਰ ਤਿੱਖੀ ਨਾਹਰੇਬਾਜੀ ਦੌਰਾਨ ਪੁਲਿਸ ਵੱਲੋਂ ਮੁਸਤੈਦੀ ਵਿਖਾਉਂਦੇ ਹੋਏ ਸਿੱਧਾ ਟਕਰਾਓ ਹੋਣ ਤੋਂ ਬਚਾਅ ਕਰ ਲਿਆ ਗਿਆ। ਮੁਜਾਹਰਾਕਾਰੀ ਦੋਸ਼ ਲਗਾ ਰਹੇ ਹਨ ਕਿ ਬੀ. ਬੀ. ਐਮ. ਬੀ. ਪ੍ਰਸ਼ਾਸ਼ਨ ਵੱਲੋਂ ਆਪਣੇ ਮੁਲਾਜਮਾਂ ਤੋਂ ਇਲਾਵਾ ਬਾਕੀ ਸਭ ਸਰਕਾਰੀ ਜਾਂ ਨਿੱਜੀ ਖੇਤਰ ਦੇ ਲੋਕਾਂ ਨਾਲ ਹਰ ਪੱਧਰ ‘ਗੈਰ ਬੀ. ਬੀ. ਐਮ. ਬੀ.’  ਦਾ ਠੱਪਾ ਲਗਾ ਕੇ ਵਿਤਕਰੇਬਾਜ਼ੀ ਕੀਤੀ ਜਾਂਦੀ ਹੈ ਅਤੇ ਹੁਣ ਸਕੂਲ ਦੀਆਂ ਫੀਸਾਂ ਵਿਚ ਇਸ ਵਰਗ ਲਈ ਸਿੱਧਾ ਹੀ ਸੱਤਰ ਫੀਸਦੀ ਵਾਧਾ ਕਰਕੇ ਜ਼ਖਮਾਂ ਤੇ ਲੂਣ ਭੁੱਕਣ ਵਰਗੀ ਕਾਰਵਾਈ ਕੀਤੀ ਗਈ ਹੈ ਜਿਸ ਨਾਲ ਅਖੌਤੀ ਗੈਰ ਬੀ. ਬੀ. ਐਮ. ਬੀ. ਵਰਗ ਵੱਲੋਂ ਬਾਕਾਇਦਾ ਲਾਮਬੰਦ ਸੰਘਰਸ਼ ਆਰੰਭਿਆ ਗਿਆ ਹੈ। ਓਧਰ ਬੀ. ਬੀ. ਐਮ. ਬੀ. ਹਲਕਿਆਂ ਵਿਚ ਚਰਚਾ ਹੈ ਕਿ ਮਾਪਿਆਂ ਵੱਲੋਂ ਕੀਤਾ ਜਾ ਰਿਹਾ ਰੋਸ ਵਿਖਾਵਾ ਜਾਇਜ਼ ਨਹੀਂ ਅਤੇ ਜੇਕਰ ਉਹ ਸਕੂਲ ਦੀਆਂ ਫੀਸਾਂ ਨਹੀਂ ਦੇ ਸਕਦੇ ਤਾਂ ਸ਼ਹਿਰ ਵਿਚ ਮੌਜੂਦ ਦਰਜਨਾਂ ਸਰਕਾਰੀ ਜਾਂ ਨਿੱਜੀ ਸਕੂਲਾਂ ਵਿਚ ਆਪਣੇ ਬੱਚੇ ਪੜ੍ਹਾ ਸਕਦੇ ਹਨ। ਬਹਰਹਾਲ, ਸਕੂਲ ਦੀਆਂ ਫੀਸਾਂ ਵਿਚ ਕੀਤੇ ਵੱਡੇ ਵਾਧੇ ਨੂੰ ਵਾਪਸ ਕਰਨ ਦੀ ਮੁੱਖ ਮੰਗ ਨੂੰ ਲੈ ਕੇ ਜਾਰੀ ਇਸ ਸੰਘਰਸ਼ ਦਾ ਊਠ ਕਿਸ ਕਰਵਟ ਬੈਠਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਇਸ ਨਾਲ ਲੋਕਾਂ ਵਿਚ ਬੀ. ਬੀ. ਐਮ. ਬੀ. ਅਤੇ ਗੈਰ ਬੀ. ਬੀ. ਐਮ. ਬੀ. ਵਿਚਾਲੇ ਵਿਤਕਰੇਬਾਜ਼ੀ ਪ੍ਰਤੀ ਆਮ ਲੋਕਾਂ ਦਾ ਗੁੱਸਾ ਸੜਕਾਂ ਤੇ ਉੱਤਰ ਆਇਆ ਹੈ।

ਅਖੇ, ਭਡਿਆਰਾਂ ਸਾਡੇ ਥਾਣੇ ਵਿੱਚ ਨਹੀਂ ਪੈਂਦਾ !

ਤਲਵਾੜਾ, 21 ਅਪ੍ਰੈਲ :  ਜੇ ਥਾਣੇਦਾਰ ਨੂੰ ਹੀ ਪਤਾ ਨਾ ਹੋਵੇ ਕਿ ਕੋਈ ਪਿੰਡ ਉਸਦੇ ਥਾਣੇ ਅਧੀਨ ਪੈਂਦਾ ਹੈ ਜਾਂ ਨਹੀਂ ਤਾਂ ਲੋਕਾਂ ਦਾ ਰੱਬ ਹੀ ਰਾਖਾ ਕਿਹਾ ਜਾ ਸਕਦਾ ਹੈ। ਇੱਥੇ ਪੱਤਰਕਾਰਾਂ ਦੀ ਹੈਰਾਨੀ ਦੀ ਉਦੋਂ ਕੋਈ ਹੱਦ ਨਹੀਂ ਰਹੀ ਜਦੋਂ ਬਲਾਕ ਦੇ ਪਿੰਡ ਭਡਿਆਰਾਂ ਵਿਖੇ ਵਾਪਰੀ ਕਿਸੇ ਘਟਨਾ ਦੀ ਜਾਣਕਾਰੀ ਲਈ ਪੁਲਿਸ ਨਾਲ ਸੰਪਰਕ ਕਰਨ ਤੇ ਇਹ ਜਵਾਬ ਮਿਲਿਆ ਕਿ ਉਕਤ ਪਿੰਡ ਸਾਡੇ ਥਾਣੇ ਵਿਚ ਨਹੀਂ ਪੈਂਦਾ। ਥਾਣਾ ਤਲਵਾੜਾ ਦੇ ਮੁਖੀ ਕੁਲਵਿੰਦਰ ਸਿੰਘ ਵਿਰਕ ਨਾਲ ਘਟਨਾ ਸਬੰਧੀ ਫੋਨ ਤੇ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਭਡਿਆਰਾਂ ਥਾਣਾ ਤਲਵਾੜਾ ਵਿਚ ਨਹੀਂ ਆਉਂਦਾ ਤੁਸੀਂ ਹਾਜੀਪੁਰ ਥਾਣਾ ਨਾਲ ਸੰਪਰਕ ਕਰੋ। ਜਦੋਂ ਥਾਣਾ ਹਾਜੀਪੁਰ ਦੇ ਥਾਣਾ ਮੁਖੀ ਕੁਲਦੀਪ ਸਿੰਘ ਨਾਲ ਫੋਨ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵੀ ਇਹੋ ਜਵਾਬ ਦਿੰਦਿਆਂ ਆਖਿਆ ਕਿ ਇਹ ਪਿੰਡ ਸਾਡੇ ਥਾਣੇ ਅਧੀਨ ਨਹੀਂ ਪੈਂਦਾ, ਸਗੋਂ ਥਾਣਾ ਤਲਵਾੜਾ ਵਿਚ ਆਉਂਦਾ ਹੈ! ਪੱਤਰਕਾਰਾਂ ਲਈ ਇਹ ਫੈਸਲਾ ਕਰਨਾ ਮੁਸ਼ਕਿਲ ਹੋ ਗਿਆ ਕਿ ਆਖ਼ਿਰ ਕਿਹੜੇ ਥਾਣਾ ਮੁਖੀ ਦੀ ਗੱਲ ਨੂੰ ਸਹੀ ਮੰਨਿਆ ਜਾਵੇ। ਕੀ ਜਿਲ੍ਹਾ ਪੁਲਿਸ ਮੁਖੀ ਸੁਣ ਰਹੇ ਹਨ?

ਕੰਢੀ ਵਿਕਾਸ ਮੰਚ ਦੀ ਮੀਟਿੰਗ ਹੋਈ

ਤਲਵਾੜਾ, 7 ਅਪ੍ਰੈਲ : ਕੰਢੀ ਵਿਕਾਸ ਮੰਚ ਦੀ ਇੱਕ ਜਰੂਰੀ ਮੀਟਿੰਗ ਠਾਕੁਰ ਸਤਬੀਰ ਸਿੰਘ ਸਰਪ੍ਰਸਤ ਅਤੇ ਕਰਨੈਲ ਸਿੰਘ ਪ੍ਰਧਾਨ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਾਬਕਾ ਵਿਧਾਇਕ ਸੋਹਨ ਸਿੰਘ ਬੋਦਲ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਬੁਲਾਰਿਆਂ ਨੇ ਕੇਂਦਰ ਅਤੇ ਰਾਜ ਸਰਕਾਰ ਦਾ ਧਿਆਨ ਕੰਢੀ ਖੇਤਰ ਨੂੰ ਦਰਪੇਸ਼ ਮੁਸ਼ਕਿਲਾਂ ਵੱਲ ਕੇਂਦਰਿਤ ਕਰਨ ਦੇ ਮੰਤਵ ਨਾਲ ਵਿਸ਼ਾਲ ਰੈਲੀ ਕਰਨ ਦਾ ਫੈਸਲਾ ਕੀਤਾ ਅਤੇ ਕਿਹਾ ਸੰਘਰਸ਼ ਤੋਂ ਬਿਨਾਂ ਟੀਚਿਆਂ ਦੀ ਪੂਰਤੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕੰਢੀ ਇਲਾਕੇ ਵਿਚ ਜੰਗਲੀ ਜਾਨਵਰਾਂ ਵੱਲੋਂ ਫਸਲਾਂ ਦਾ ਉਜਾੜਾ, ਤਕਨੀਕੀ ਤੇ ਮੈਡੀਕਲ ਸੰਸਥਾਵਾਂ ਦੀ ਘਾਟ, ਪੀਣ ਵਾਲੇ ਪਾਣੀ ਅਤੇ ਸਿੰਚਾਈ ਪ੍ਰਬੰਧਾਂ ਦੀ ਬਿਹਤਰੀ, ਰੇਲਵੇ ਲਾਈਨ ਦੀ ਉਸਾਰੀ ਆਦਿ ਪ੍ਰਮੁੱਖ ਸਮੱਸਿਆਵਾਂ ਹਨ ਜਿਨ੍ਹਾਂ ਨਾਲ ਲੋਕਾਂ ਨੂੰ ਹਮੇਸ਼ਾ ਜੂਝਣਾ ਪੈ ਰਿਹਾ ਹੈ। ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਹਰਭਜਨ ਕੌਰ ਬੋਦਲ, ਠਾਕੁਰ ਜੋਗਿੰਦਰ ਸਿੰਘ, ਪ੍ਰੋ. ਗੁਰਦਿਆਲ ਸਿੰਘ, ਠਾਕੁਰ ਮਦਨ ਲਾਲ, ਦੁਸ਼ਿਅੰਤ ਮਿਨਹਾਸ, ਆਰ. ਸੀ. ਚੌਹਾਨ, ਲਛਮਣ ਦਾਸ, ਮੁਨੀਸ਼ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਪੰਚ ਸਰਪੰਚ ਤੇ ਪਤਵੰਤੇ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)