ਤਲਵਾੜਾ, 28 ਜੁਲਾਈ : ਇੱਥੇ ਪੀਪਲਜ਼ ਪਾਰਟੀ ਆਫ ਪੰਜਾਬ ਦੇ ਸੀਨੀਅਰ ਆਗੂ ਐਡਵੋਕੇਟ ਭੁਪਿੰਦਰ ਸਿੰਘ ਘੁੰਮਣ ਵੱਲੋਂ ਆਪਣੇ

ਸਾਥੀਆਂ ਮਹਿਤਾਬ ਸਿੰਘ ਹੁੰਦਲ, ਤਰਨਜੀਤ ਸਿੰਘ ਬੌਬੀ, ਗੁਰਦਿਆਲ ਸਿੰਘ ਸੋਨੀ, ਰਾਜੇਸ਼ ਸ਼ਰਮਾ ਤੇ ਗਗਨ ਸਿੰਘ ਨਾਲ ਬਲਾਕ ਤਲਵਾੜਾ ਦੇ ਰਾਮਗੜ੍ਹ ਅਤੇ ਬਰਿੰਗਲੀ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਸ. ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਜੁੜਨ ਲਈ ਬੇਹੱਦ ਉਤਸ਼ਾਹ ਵਿਚ ਹਨ ਅਤੇ ਥਾਂ ਥਾਂ ਤੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਬਰਿੰਗਲੀ ਵਿਖੇ ਰਮਨ ਕੌਡਲ, ਸੰਜੀਵ ਕੁਮਾਰ, ਅਜੈ ਚੌਧਰੀ, ਰਜੇਸ਼ ਕੁਮਾਰ, ਮਨੀਸ਼ ਸ਼ਰਮਾ, ਮਾਸਟਰ ਜੋਗਿੰਦਰ ਸਿੰਘ ਮਿਨਹਾਸ, ਨਰੰਜਣ ਸਿੰਘ, ਮੰਗਲ ਸਿੰਘ, ਕੇਵਲ ਕ੍ਰਿਸ਼ਨ, ਅਨਿਲ ਕੁਮਾਰ ਤੇ ਸੁਰਿੰਦਰ ਕੁਮਾਰ ਨੇ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਅਤੇ ਇਸੇ ਤਰਾਂ ਰਾਮਗੜ੍ਹ ਅਤੇ ਕਰਟੋਲੀ ਵਿਖੇ ਕੁਲਦੀਪ ਸਿੰਘ, ਜਗੀਰ ਸਿੰਘ, ਕਿਹਰ ਸਿੰਘ, ਕ੍ਰਿਸ਼ਨ ਕਟੋਚ, ਸੁਰਜੀਤ ਸਿੰਘ, ਸੁਰਿੰਦਰ ਸਿੰਘ ਨੇ ਪਾਰਟੀ ਦੇ ਸਮਰਥਨ ਦਾ ਐਲਾਨ ਕੀਤਾ।
No comments:
Post a Comment