
ਸ੍ਰੀ ਸ਼ਾਕਰ ਨੇ ਕਿਹਾ ਕਿ ਨੌਸ਼ਹਿਰਾ ਪੱਤਣ ਨੇੜੇ ਬਿਆਸ ਦਰਿਆ ਉਪਰ ਪੱਕੇ ਪੁੱਲ ਦੀ ਉਸਾਰੀ ਵੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਪੁੱਲ ਦੇ ਬਣਨ ਨਾਲ ਆਵਾਜਾਈ ਵਿੱਚ ਬਹੁਤ ਵਾਧਾ ਹੋਇਆ ਹੈ ਜਿਸ ਕਰਕੇ ਮੁਕੇਰੀਆਂ ਨੇੜੇ ਰੇਲਵੇ ਫਾਟਕ ਤੇ ਜਾਮ ਲੱਗ ਜਾਂਦਾ ਸੀ । ਇਸ ਜਾਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਇਸ ਰੇਲਵੇ ਓਵਰ ਬ੍ਰਿਜ ਨੂੰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਫਲਾਈ ਓਵਰ ਬ੍ਰਿਜ ਦੇ ਬਣਨ ਨਾਲ ਜਿਥੇ ਆਵਾਜਾਈ ਨਿਰਵਿਘਨ ਚਲੇਗੀ, ਉਥੇ ਲੋਕਾਂ ਦਾ ਸਮਾਂ ਅਤੇ ਪੈਸੇ ਦੀ ਬੱਚਤ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਚਾਲੂ ਮਾਲੀ ਸਾਲ ਦੌਰਾਨ ਸੂਬੇ ਦੀ ਕੋਈ ਵੀ ਲਿੰਕ ਸੜਕ ਮੁਰੰਮਤ ਤੋਂ ਬਿਨਾਂ ਨਹੀਂ ਰਹਿਣ ਦਿੱਤੀ ਜਾਵੇਗੀ।
ਸ੍ਰੀ ਸ਼ਾਕਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਪਿੰਡਾਂ ਨੂੰ 100 ਫੀਸਦੀ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਨ ਦਾ ਟੀਚਾ ਇਸ ਸਾਲ ਦੌਰਾਨ ਪੂਰਾ ਕਰ ਲਿਆ ਜਾਵੇਗਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਇਹ ਟੀਚਾ ਲਗਭਗ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਅੰਦਰ ਲੜਕੀਆਂ ਨੂੰ ਪਹਿਲੀ ਤੋਂ ਬਾਰਵੀਂ ਤੱਕ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗਿਆਰਵੀਂ ਅਤੇ ਬਾਹਰਵੀਂ ਕਲਾਸ ਵਿੱਚ ਪੜਦੀਆਂ ਲੜਕੀਆਂ ਨੂੰ ਸਕੂਲ ਆਣ-ਜਾਣ ਲਈ 15 ਅਗਸਤ 2011 ਤੋਂ ਪਹਿਲਾਂ-ਪਹਿਲਾਂ ਮੁਫ਼ਤ ਸਾਈਕਲ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੇਂਡੂ ਖੇਤਰਾਂ ਵਿੱਚ ਬੱਚਿਆਂ ਨੂੰ ਮਿਆਰੀ ਅਤੇ ਆਧੁਨਿਕ ਸਿੱਖਿਆ ਮੁਹਈਆਂ ਕਰਨ ਲਈ ਜਿਥੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਨਵੀਂ ਉਸਾਰੀ ਤੇ ਮੁਰੰਮਤ ਕਰਵਾਈ ਗਈ ਹੈ, ਉਥੇ ਸਕੂਲਾਂ ਵਿੱਚ ਆਧੁਨਿਕ ਸਾਜੋ-ਸਮਾਜ ਵੀ ਮੁਹੱਈਆ ਕਰਵਾਇਆ ਹੈ।
ਸ੍ਰੀ ਸ਼ਾਕਰ ਨੇ ਕਿਹਾ ਕਿ ਪਹਿਲੀ ਵਾਰ ਮੁਕੇਰੀਆਂ ਤਹਿਸੀਲ ਕੰਪਲੈਕਸ ਵਿਖੇ 16 ਜੁਲਾਈ 2011 ਨੂੰ ਸਵੇਰੇ 11-00 ਵਜੇ ਰਾਜ ਪੱਧਰੀ ਵਣ ਮਹਾਂਉਤਸਵ ਮਨਾਇਆ ਜਾਵੇਗਾ ਅਤੇ ਸੂਬੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਅਤੇ ਹਰਿਆ-ਭਰਿਆ ਬਣਾਉਣ ਲਈ 2 ਕਰੋੜ ਪੌਦੇ ਲਗਾਏ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਜਿੰਦਰ ਕੁਮਾਰ ਐਕਸੀਅਨ ਲੋਕ ਨਿਰਮਾਣ ਵਿਭਾਗ, ਦਵਿੰਦਰ ਸੂਦ ਐਡੀਸ਼ਨਲ ਐਸ ਡੀ ਓ ਲੋਕ ਨਿਰਮਾਣ ਵਿਭਾਗ, ਮਨਜੀਤ ਸਿੰਘ , ਜਨਕ ਰਾਜ (ਦੋਵੇਂ ਐਸ ਡੀ ਓ) ਜਲ ਸਪਲਾਈ ਵਿਭਾਗ, ਓਂਕਾਰ ਸਿੰਘ ਜੇ ਈ, ਕਮਲ ਲਾਲ, ਜੇ ਈ, ਦਰਸ਼ਨ ਕੁਮਾਰ ਜੇ ਈ, ਕੈਪਟਨ ਭਗਤ ਸਿੰਘ ਸਰਪੰਚ ਪੁਰੀਕਾ, ਹੈਡਮਾਸਟਰ ਸੋਮ ਨਾਥ, ਸੁਖਵੰਤ ਸਿੰਘ ਮੌਲੀ ਨੰਬਰਦਾਰ, ਡਾ. ਨਿਰਮਲ ਸਿੰਘ, ਪਵਨ ਕੁਮਾਰ, ਠਾਕਰ ਬਲਵਾਨ ਸਿੰਘ, ਸ੍ਰੀਮਤੀ ਰਾਜ ਕੌਰ, ਕਮਲੇਸ਼ ਕੁਮਾਰੀ ਅਤੇ ਅਕਾਲੀ-ਭਾਜਪਾ ਦੇ ਉਘੇ ਆਗੂ ਤੇ ਸਰਪੰਚ-ਪੰਚ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
No comments:
Post a Comment