ਸ੍ਰੀ ਸੂਦ ਨੇ ਕਿਹਾ ਕਿ ਬਜਵਾੜਾ ਤੋਂ ਨਵੀਂ ਬਣੀ ਨਿਊ ਕਲੋਨੀ ਬਜਵਾੜਾ ਦੀ ਪੰਚਾਇਤ ਵੱਲੋਂ ਕੀਤੀ ਮੰਗ ਅਨੁਸਾਰ ਇਸ ਲਿੰਕ ਸੜਕ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪੰਚਾਇਤ ਦੇ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਵੀ ਜਲਦੀ ਹੀ ਕਰਵਾਇਆ ਜਾਵੇਗਾ। ਸ੍ਰੀ ਸੂਦ ਨੇ ਕਿਹਾ ਕਿ ਊਨਾ ਸੜਕ ਤੇ ਚੱਕ ਸਾਧੂ ਤੱਕ ਸਾਰੇ ਚੋਆਂ ਉਪਰ ਨਵੇਂ ਪੁੱਲ ਬਣਾ ਦਿੱਤੇ ਗਏ ਹਨ ਜਿਸ ਨਾਲ ਇਹ ਸੜਕ ਸਾਰਾ ਸਾਲ ਚੱਲਣਯੋਗ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਹਾਨਖੇਲਾਂ ਤੋਂ ਚੋਹਾਲ ਤੱਕ ਜਾਣ ਵਾਲੀ ਨਵੀਂ ਸੜਕ ਦਾ ਨਿਰਮਾਣ ਵੀ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਜਿਸ ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਦੇ ਬਣਨ ਨਾਲ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਹਿਮਾਚਲ ਦੇ ਧਾਰਮਿਕ ਸਥਾਨਾਂ ਨੂੰ ਜਾਣ ਲਈ ਕਾਫ਼ੀ ਸੁਵਿਧਾ ਮਿਲੇਗੀ। ਸ੍ਰੀ ਸੂਦ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਆਲੇ-ਦੁਆਲੇ ਵਿਕਾਸ ਦੇ ਕਾਰਜ ਬੜੇ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਸਾਧੂ ਆਸ਼ਰਮ ਵਿਖੇ ਸੈਰ ਸਪਾਟਾ ਵਿਭਾਗ ਵੱਲੋਂ ਇੱਕ ਟੂਰਿਜ਼ਮ ਕੰਪਲੈਕਸ ਦਾ ਨਿਰਮਾਣ ਕੀਤਾ ਗਿਆ ਹੈ। ਜਹਾਨਖੇਲਾਂ ਵਿਖੇ ਪੰਜਾਬ ਐਗਰੋ ਵੱਲੋਂ ਜੂਸ ਫੈਕਟਰੀ ਅਤੇ ਖੜਕਾਂ ਵਿਖੇ ਸ੍ਰੀ ਗੁਰੂ ਰਵਿਦਾਸ ਦਾਸ ਜੀ ਦੇ ਨਾਂ ਤੇ ਆਯੂਰਵੈਦਿਕ ਯੂਨੀਵਰਸਿਟੀ ਬਣਾਈ ਜਾ ਰਹੀ ਹੈ ਜਿਸ ਦਾ ਕੰਮ-ਕਾਜ ਹੁਸ਼ਿਆਰਪੁਰ ਵਿਖੇ ਸਰਕਾਰੀ ਇਮਾਰਤ ਵਿੱਚ ਸ਼ੁਰੂ ਹੋ ਗਿਆ ਹੈ ਅਤੇ ਇਸ ਦੇ ਵਾਈਸ ਚਾਂਸਲਰ ਨੇ ਵੀ ਆਪਣਾ ਆਹੁੱਦਾ ਸੰਭਾਲ ਲਿਆ ਹੈ। ਇਸ ਮੌਕੇ ਤੇ ਨਿਊ ਕਲੋਨੀ ਬਜਵਾੜਾ ਦੀ ਪੰਚਾਇਤ ਅਤੇ ਲੋਕ ਕਲਿਆਣ ਵੈਲਫੇਅਰ ਸੁਸਾਇਟੀ ਵੱਲੋਂ ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ ਗਿਆ ।
ਪਿੰਡ ਦੀ ਸਰਪੰਚ ਰਾਜ ਰਾਣੀ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਨਿਊ ਕਲੋਨੀ ਬਜਵਾੜਾ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਜਨਰਲ ਸਕੱਤਰ ਜ਼ਿਲ੍ਹਾ ਭਾਜਪਾ ਕਮਲਜੀਤ ਸੇਤੀਆ, ਸਰਕਲ ਪ੍ਰਧਾਨ ਸਤਨਾਮ ਸਿੰਘ, ਸਰਕਲ ਪ੍ਰਧਾਨ ਜਗਤਾਰ ਸਿੰਘ, ਰਾਮੇਸ਼ ਜ਼ਾਲਮ, ਪ੍ਰਧਾਨ ਲੋਕ ਕਲਿਆਣ ਵੈਲਫੇਅਰ ਸੁਸਾਇਟੀ ਤੀਰਥ ਸਿੰਘ, ਪ੍ਰਧਾਨ ਗੁਜ਼ਰ ਵੈਲਫੇਅਰ ਸੁਸਾਇਟੀ ਸ਼ੇਰ ਅਲੀ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸਾਬਕਾ ਡੀ ਐਸ ਪੀ ਮਹਿੰਦਰ ਸਿੰਘ ਬੱਲ, ਜਨਰਲ ਸਕੱਤਰ ਜਨ ਕਲਿਆਣ ਵੈਲਫੇਅਰ ਸੁਸਾਇਟੀ ਕ੍ਰਿਸ਼ਨ ਚੰਦ, ਪ੍ਰਧਾਨ ਨੌਜਵਾਨ ਸਭਾ ਅਸ਼ੋਕ ਕੁਮਾਰ, ਸ਼ਾਮ ਸੁੰਦਰ ਦੱਤਾ, ਸੰਜੀਵ ਜੈਨ, ਜਨਰਲ ਸਕੱਤਰ ਸ਼ਹਿਰੀ ਮੰਡਲ ਡਾ. ਪ੍ਰਵੀਨ, ਸ਼ਹਿਰੀ ਮੰਡਲ ਪ੍ਰਧਾਨ ਅਸ਼ਵਨੀ ਓਹਰੀ, ਦਿਹਾਤੀ ਮੰਡਲ ਪ੍ਰਧਾਨ ਵਿਜੇ ਪਠਾਨੀਆ, ਗਗਨ ਬੱਤਰਾ, ਲਵਲੀ ਪਹਿਲਵਾਨ, ਯਸ਼ਪਾਲ ਸ਼ਰਮਾ, ਵਿਜੇ ਠਾਕਰ, ਪ੍ਰਮੋਦ ਸੂਦ, ਸਾਬਕਾ ਡੀ ਐਸ ਪੀ ਮਲਕੀਤ ਸਿੰਘ, ਰਾਮ ਪ੍ਰਕਾਸ਼ ਐਰੀ, ਡਾ. ਇੰਦਰਜੀਤ ਸ਼ਰਮਾ, ਸੁਰਿੰਦਰ ਸਿੰਘ ਪੱਪੀ ਅਤੇ ਹੋਰ ਪਤਵੰਤੇ ਸ਼ਾਮਲ ਸਨ।
No comments:
Post a Comment