ਤੌਰ ਤੇ ਹਾਜਰ ਹੋਏ। ਮੀਟਿੰਗ ਵਿਚ ਪਿੰਡ ਖੜਕ ਬਡਲਾਂ ਤੋਂ ਪੁੱਜੇ ਦੇਸ ਰਾਜ ਨੇ ਦੋਸ਼ ਲਾਇਆ ਕਿ ਉਸਦੀ ਲੜਕੀ ਨਿਸ਼ਾ ਨਾਲ ਉਸੇ ਪਿੰਡ ਦੇ ਲੜਕੇ ਵਿਨੇ ਪੁੱਤਰ ਸ਼ਿਵਦੇਵ ਸਿੰਘ ਨੇ ਕਥਿਤ ਬਲਾਤਕਾਰ ਕਰਕੇ ਉਸਨੂੰ ਮਰਨ ਲਈ ਮਜਬੂਰ ਕਰ ਦਿੱਤਾ ਅਤੇ ਮੁਕੇਰੀਆਂ ਥਾਣੇ ਵਿਚ ਇਸ ਜੁਰਮ ਵਿਰੁੱਧ ਐਫ. ਆਈ. ਆਰ. 48 ਮਿਤੀ 30 ਅਪ੍ਰੈਲ 2011 ਤਹਿਤ ਕੇਸ ਦਰਜ ਹੈ ਪਰੰਤੂ ਅਜ ਤੱਕ ਇਸ ਮਾਮਲੇ ਵਿਚ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਨ੍ਹਾਂ ਇਸ ਸਬੰਧੀ ਇਕ ਮੰਗ ਪੱਤਰ ਸ਼੍ਰੀ ਅਸ਼ਵਨੀ ਸ਼ਰਮਾ ਨੂੰ ਦਿੱਤਾ ਤਾ ਕਿ ਸੰਗਠਨ ਵੱਲੋਂ ਕਾਨੂੰਨੀ ਚਾਰਾਜੋਈ ਕੀਤੀ ਜਾ ਸਕੇ।ਇਕ ਹੋਰ ਮਾਮਲੇ ਵਿਚ ਕਿਰਨ ਪੁੱਤਰੀ ਸਤਨਾਮ ਵਾਸੀ ਸਾਂਡਪੁਰ ਤਲਵਾੜਾ ਨੇ ਸੰਗਠਨ ਕੋਲ ਸ਼ਿਕਾਇਤ ਕੀਤੀ ਕਿ ਉਸਦੀ ਮੁਕੇਰੀਆਂ ਸਥਿਤ ਸਹੁਰੇ ਪਰਿਵਾਰ ਵੱਲੋਂ ਮਾਰਕੁਟਾਈ ਕੀਤੀ ਗਈ ਅਤੇ ਮੁਕੇਰੀਆਂ ਪੁਲਿਸ ਵੱਲੋਂ ਇਸ ਸਬੰਧ ਵਿਚ ਉਸਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਤਾਂ ਉਹ ਆਪਣੇ ਪੇਕੇ ਤਲਵਾੜੇ ਪੁੱਜੀ ਪਰੰਤੂ ਇੱਥੇ ਬੀ. ਬੀ. ਐਮ. ਬੀ. ਹਸਪਤਾਲ ਵਿਚ ਡਾਕਟਰਾਂ ਵੱਲੋਂ ਉਸਦਾ ਮੈਡੀਕਲ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਕੋਈ ਮੁਢਲੀ ਸਹਾਇਤਾ ਵੀ ਨਹੀਂ ਦਿੱਤੀ ਗਈ। ਸ਼੍ਰੀ ਅਸ਼ਵਨੀ ਸ਼ਰਮਾ ਨੇ ਦੋਸ਼ ਲਾਇਆ ਕਿ ਸਬੰਧਤ ਡਾਕਟਰਾਂ ਵੱਲੋਂ ਇਸ ਮਾਮਲੇ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਗਈ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਦੀ ਪੂਰੀ ਜਾਂਚ ਕੀਤੀ ਜਾਵੇਗੀ। ਓਧਰ ਜਦੋਂ ਇਸ ਸ਼ਿਕਾਇਤ ਸਬੰਧੀ ਹਸਪਤਾਲ ਦੇ ਮੁਖੀ ਡਾ. ਰਸ਼ਮੀ ਚੱਢਾ ਨਾਲ ਪੱਤਰਕਾਰਾਂ ਵੱਲੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਸਲ ਵਿਚ ਇਹ ਕੇਸ ਥਾਣਾ ਮੁਕੇਰੀਆਂ ਦੇ ਦਾਇਰੇ ਹੇਠ ਆਉਂਦਾ ਹੋਣ ਕਰਕੇ ਉੱਥੋਂ ਦੇ ਹਸਪਤਾਲ ਵਿਚ ਹੀ ਕਾਰਵਾਈ ਸੰਭਵ ਹੋ ਸਕਦੀ ਸੀ।
No comments:
Post a Comment