ਸ੍ਰੀ ਕੁਮਾਰ ਨੇ ਦੱਸਿਆ ਕਿ ਅੰਬਾਂ ਨੂੰ ਬਰਸਾਤ ਰੁੱਤ ਦਾ ਮੇਵਾ ਕਿਹਾ ਜਾਂਦਾ ਹੈ ਅਤੇ ਦੁਆਬੇ ਦਾ ਕੰਢੀ ਇਲਾਕਾ ਅੰਬਾਂ ਦੀ ਕਾਸ਼ਤ ਲਈ ਬਹੁਤ ਢੁਕਵਾਂ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਇਲਾਕੇ ਵਿੱਚ ਮੁੱਖ ਤੌਰ ਤੇ ਦੁਸੈਹਰੀ, ਲੰਗੜਾ, ਐਲਫੈਂਜੋ ਅਤੇ ਚੁਪਣ ਵਾਲੇ ਅੰਬ ਗੰਗੀਆ, ਸੰਧੂਰੀ, ਜੀ ਐਨ 19, ਜੀ ਐਨ 1 ਤੋਂ ਲੈ ਕੇ 7 ਤੱਕ ਦੀਆਂ ਕਿਸਮਾਂ ਲਗਾਉਣ ਲਈ ਢੁਕਵੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਅੰਬਾਂ ਦੀਆਂ ਕਿਸਮਾਂ ਲਗਾਉਣ ਲਈ ਅਗਸਤ-ਸਤੰਬਰ ਦਾ ਮਹੀਨਾ ਸਭ ਤੋਂ ਵੱਧ ਢੁਕਵਾਂ ਹੈ ਅਤੇ ਜ਼ਿਲ੍ਹੇ ਦੇ ਬਾਗਬਾਨਾਂ ਨੂੰ ਇਨ੍ਹਾਂ ਮਹੀਨਿਆਂ ਦੌਰਾਨ ਵੱਧ ਤੋਂ ਵੱਧ ਅੰਬਾਂ ਦੇ ਬਾਗ ਲਗਾਉਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਕੌਮੀ ਬਾਗਬਾਨੀ ਮਿਸ਼ਨ ਤਹਿਤ ਅੰਬਾਂ ਦੇ ਬਾਗ ਲਗਾਉਣ ਲਈ 75 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ । ਇਸ ਲਈ ਕਿਸਾਨਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਜ਼ਿਲ੍ਹੇ ਦੇ ਅਗਾਂਹਵਧੂ ਬਾਗਬਾਨ ਸ੍ਰ: ਜਤਿੰਦਰ ਸਿੰਘ ਲਾਲੀ ਬਾਜਵਾ ਨੇ ਦੱਸਿਆ ਕਿ ਚੁਪਣ ਵਾਲੇ ਅੰਬਾਂ ਦੀਆਂ ਪੁਰਾਣੀਆਂ ਦੇਸੀ ਕਿਸਮਾਂ ਕੋਰਾ ਪੈਣ ਕਾਰਨ ਖਤਮ ਹੋ ਰਹੀਆਂ ਹਨ। ਇਸ ਕਰਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਇੰਸਦਾਨਾਂ ਨੂੰ ਇਨ੍ਹਾਂ ਅੰਬਾਂ ਦੀਆਂ ਦੇਸੀ ਕਿਸਮਾਂ ਨੂੰ ਬਚਾਉਣ ਲਈ ਉਪਰਾਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਅੰਦਰ ਪਿੰਡ ਬਸੀ ਉਮਰ ਖਾਨ ਨੇੜੇ ਪ੍ਰਸਿੱਧ ਬਾਗ ਹੈ ਜਿਸ ਵਿੱਚ ਬਹੁਤ ਸਾਰੀਆਂ ਕਿਸਮਾਂ ਦੇ ਅੰਬ ਹਨ। ਇਸ ਬਾਗ ਵਿੱਚੋਂ ਵਧੀਆ ਕਿਸਮ ਦੇ ਬੂਟੇ ਤਿਆਰ ਕਰਕੇ ਕਾਸ਼ਤਕਾਰਾਂ ਨੁੰ ਦੇਣੇ ਚਾਹੀਦੇ ਹਨ।
No comments:
Post a Comment