ਜਿਲ੍ਹਾ ਹੁਸ਼ਿਆਰਪੁਰ ਵਿਚ ਸਰਪੰਚਾਂ ਲਈ ਰਾਖਵਾਂਕਰਨ ਸਬੰਧੀ ਸੂਚਨਾ ਜਾਰੀ : ਰੂਜ਼ਮ

ਹੁਸ਼ਿਆਰਪੁਰ, 3 ਜੂਨ: ਮਾਨਯੋਗ ਸਪੈਸ਼ਲ ਸਕੱਤਰ ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਦੇ ਅਹੁੱਦਿਆਂ ਦਾ ਰਾਂਖਵਾਂਕਰਨ / ਰੂਟੇਸ਼ਨ ਦੇ ਆਧਾਰ ਤੇ ਕਰਕੇ ਵੈਬ ਸਾਈਟ hoshiarpur.nic.in   ਤੇ ਪਾ ਦਿੱਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਦਿੰਦਿਆਂ ਦੱਸਿਆ ਕਿ ਇਹ ਸੂਚੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ / ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰਾਂ ਵਿੱਚ ਅਤੇ ਸਬੰਧਤ ਗਰਾਮ ਪੰਚਾਇਤਾਂ ਦੇ ਨੋਟਿਸ ਬੋਰਡਾਂ ਤੇ ਵੀ ਲਗਾਈ ਜਾ ਰਹੀ ਹੈ।

                  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਗੜ੍ਹਸ਼ੰਕਰ ਦੀਆਂ ਗਰਾਮ ਪੰਚਾਇਤ ਦੇ ਸਰਪੰਚਾਂ ਲਈ ਜਨਰਲ ਕੈਟਾਗਰੀ ਵਿੱਚ ਪਿੰਡ ਐਮਾ ਮੁਗਲਾਂ, ਭੰਮੀਆਂ, ਹਿਆਤਪੁਰ, ਚੱਕ ਰੋਤਾਂ, ਜੀਵਨਪੁਰ ਗੁਜਰਾਂ, ਮੁਜਾਰਾ ਡਿੰਗਰੀਆਂ, ਪੱਖੋਵਾਲ, ਪੈਂਸਰਾ, ਰੋੜ ਮਜਾਰਾ, ਸਮੂੰਦੜਾ ਖਾਸ, ਸ਼ਿਵਾਨ, ਸਿੰਕਦਰਪੁਰ, ਥਾਣਾ, ਐਮਾ ਜੱਟਾਂ, ਭਵਾਨੀਪੁਰ, ਚੱਕ ਗੁਰੂ, ਡਗਾਮ, ਦੁਗਰੀ, ਘਾਗੋਂਰੋੜਾਵਾਲੀ, ਗੜੀ, ਹੈਬੋਵਾਲ, ਜਸੋਵਾਲ, ਖੁਰਾਲੀ, ਮਨਸੋਵਾਲ, ਮੇਰਾ, ਰਾਮਪੁਰ, ਰਸੂਲਪੁਰ, ਸੇਖੋਵਾਲ, ਸੂਨੀ, ਅਲੀਪੁਰ, ਬਿਲੜੋਂ, ਬਰਿਆਣਾ, ਬੱਠਲ, ਢਾਡਾਕਲਾਂ, ਦਾਰਾਪੁਰ, ਧਮਾਈ, ਫਤਹਿਪੁਰ ਕਲਾਂ, ਇਬਰਾਹਿਮਪੁਰ, ਕੁਲੇਵਾਲ, ਸਦਰਪੁਰ, ਸਤਨੌਰ, ਸ਼ਾਹਪੁਰ, ਸੋਲੀ, ਕਾਣੇਵਾਲ, ਖਾਨਪੁਰ, ਕਿਤਨਾ, ਮਜਾਰੀ, ਮੌਜੀਪੁਰ, ਨਾਜਰਪੁਰ, ਨੂਰਪੁਰ ਜੱਟਾਂ, ਪਦਰਾਣਾ, ਪਾਹਲੇਵਾਲ, ਪੋਸੀ, ਰਾਵਲਪਿੰਡੀ, ਸਾਦੋਵਾਲ, ਸੈਲਾਕਲਾਂ, ਸਲੇਮਪੁਰ, ਟਿਬੀਆਂ ਅਤੇ ਪਿੰਡ ਆਦਰਸ਼ ਨਗਰ ਸ਼ਾਮਲ ਹਨ।  ਇਸੇ ਤਰ੍ਹਾਂ ਇਸਤਰੀ ਕੈਟਾਗਰੀ ਵਿੱਚ ਪਿੰਡ ਅੱਚਲਪੁਰ, ਬੋੜਾ, ਅਕਾਲਗੜ੍ਹ, ਬਗਵਾਈਂ, ਚਾਹਲਪੁਰ, ਚੱਕਗੁਜਰਾਂ, ਡੱਲੇਵਾਲ, ਦੇਨੋਵਾਲ, ਦੇਨੋਵਾਲ ਖੁਰਦ, ਦੇਹਰੋਂ, ਡੋਗਰਪੁਰ, ਗਦੀਵਾਲ, ਜੀਵਨਪੁਰ ਜੱਟਾਂ, ਕਾਲੇਵਾਲ ਬੀਤ, ਖਾਬੜਾ, ਕੁਨੈਲ, ਮਲਕੋਵਾਲ, ਮੋਹਣਵਾਲ, ਮੁਕੰਦਪੁਰ, ਪਾਰੋਵਾਲ, ਪੁਰਖੋਵਾਲ, ਰਾਏਪੁਰ ਗੁਜਰਾਂ, ਭਵਾਨੀਪੁਰ ਭਗਤਾਂ, ਡੰਗੋਰੀ ਬੀਤ, ਝੋਨੋਵਾਲ, ਮਹਿੰਦਵਾਣੀ ਗੁਜਰਾਂ, ਮੱਤੋਂ, ਪੰਡੋਰੀ ਬੀਤ, ਪਿਪਲੀਵਾਲ, ਰਤਨਪੁਰ ਅਤੇ ਪਿੰਡ ਟੱਬਾ ਸ਼ਾਮਲ ਹਨ। ਇਸੇ ਤਰ੍ਹਾਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਲਈ ਅਨੁਸੂਚਿਤ ਜਾਤੀ ਇਸਤਰੀ ਕੈਟਾਗਰੀ ਵਿੱਚ ਪਿੰਡ ਬਸਤੀ ਸੈਂਸੀਆਂ, ਕੁਕੜ ਮਜਾਰਾ, ਕੁਕੜਾਂ, ਲੱਲੀਆਂ, ਮਹਿੰਦਵਾੜੀ, ਮਹਿਤਾਬਪੁਰ, ਮੋਇਲਾ, ਮੋਰਾਂਵਾਲੀ, ਨੈਣਵਾਂ, ਨੰਗਲ, ਪੱਦੀ ਖੁਤੀ, ਪੱਦੀ ਸੂਰਾ ਸਿੰਘ, ਪਨਾਮ, ਰਾਮਗੜ੍ਹ, ਰੁੜਕੀ ਖਾਸ, ਸੈਲਾ ਖੁਰਦ, ਸਿੰਬਲੀ ਅਤੇ ਪਿੰਡ ਵਾਹਦਪੁਰ ਸ਼ਾਮਲ ਹਨ। ਗਰਾਮ ਪੰਚਾਇਤ ਦੇ ਸਰਪੰਚਾਂ ਦੀ ਅਨੁਸੂਚਿਤ ਜਾਤੀ ਕੈਟਾਗਰੀ ਵਿੱਚ ਪਿੰਡ ਡਾ. ਅੰਬੇਦਕਰ ਨਗਰ ਲਹਿਰਾ, ਬਡੇਸਰੋਂ, ਬੱਕਾਪੁਰ ਗੁਰੂ, ਬਾਰਾਪੁਰ, ਬਸਿਆਲਾ, ਭਡਿਆਰ, ਭੱਜਲ, ਭਰਤਪੁਰ ਜੱਟਾਂ, ਭਾਰੋਵਾਲ, ਬਿਹਰਾਣ, ਬੀਨੇਵਾਲ, ਬਿਜੋਂ, ਬਿਰਮਪੁਰ, ਚੱਕ ਹਾਜੀਪੁਰ, ਚੱਕ ਫੁਲੂ, ਚੱਕ ਸਿੰਘਾ, ਚਾਂਦ ਸੂ ਜੱਟਾਂ, ਚੌਹੜਾ, ਦਦਿਆਲ, ਡਾਂਸੀਵਾਲ, ਦੇਨੋਵਾਲ ਕਲਾਂ, ਢੱਡਾ ਖੁਰਦ, ਫਤਹਿਪੁਰ ਖੁਰਦ, ਘਾਗੋ ਗੁਰੂ, ਗੋਗੋਂ, ਗੋਲੇਵਾਲ, ਗੋਲੀਆਂ, ਹਰਵਾਂ, ਹਾਜੀਪੁਰ, ਹੇਲਰ, ਕਾਲੇਵਾਲ, ਕੋਟ, ਕੋਕੋਵਾਲ ਅਤੇ ਪਿੰਡ ਬਸੀ ਬਸਤੀ ਸ਼ਾਮਲ ਹਨ।

                  ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਬਲਾਕ ਮਾਹਿਲਪੁਰ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਲਈ ਜਨਰਲ ਕੈਟਾਗਰੀ ਵਿੱਚ ਪਿੰਡ ਚੱਕ ਮਲਾਂ, ਚੱਕ ਮੂਸਾ, ਦਾਦੂਵਾਲ, ਢੱਕੋਂ, ਹਕੂਮਤਪੁਰ, ਕੋਠੀ, ਕੋਟਲਾ, ਮੋਤੀਆਂ, ਰਿਹਲੀ, ਰਨਿਆਲਾ, ਸੈਦਪੁਰ, ਸਰਦੂਲਾਪੁਰ, ਸੂਨਾ, ਸ਼ੇਰਪੁਰ, ਬਗੌਰਾ, ਚੱਕ ਨਰਿਆਲ, ਡੰਡੇਵਾਲ, ਗੁਜਰਪੁਰ ਜੱਟਾਂ, ਜੈਤਪੁਰ, ਮੂਘੋਵਾਲ, ਨਕਦੀਪੁਰ, ਪਥਰਾਲਾ, ਸਰਦੂਲਾਪੁਰ ਬੱਡੋਂ, ਟੋਡਰਪੁਰ, ਤਾਜੇਵਾਲ, ਅੱਛਰਵਾਲ, ਅਲਾਵਲਪੁਰ, ਬਿਲਾਸਪੁਰ, ਭੈੜੂਆ, ਭਾਰਟਾ, ਭੂਲੇਵਾਲ ਰਾਠਾਂ, ਭਾਨਾ, ਚੱਕ ਕਟਾਰੂ, ਚੰਦੇਲੀ, ਡਾਂਡੀਆਂ, ਦੋਹਲਰੋਂ, ਗੱਜਰ, ਹਵੇਲੀ, ਜਾਂਗਲੀਆਣਾ, ਝੱਜ, ਖਾਨਪੁਰ, ਖੁਸ਼ਾਹਲਪੁਰ, ਕੈਂਡੋਵਾਲ, ਮੈਲੀ, ਮਰੂਲਾ, ਮੋਜੋ ਮਜਾਰਾ, ਮਹਿਮਦੋਵਾਲ ਕਲਾਂ, ਨਡਾਲੋਂ, ਨੂਰਪੁਰ, ਪਚਨੰਗਲ, ਪੁੰਜ, ਸੁਭਾਨਪੁਰ, ਥਪਰ, ਠੁਹਾਣਾ ਅਤੇ ਪਿੰਡ ਮੈਲੀ ਪਨਾਹਪੁਰ ਸ਼ਾਮਲ ਹਨ। ਇਸੇ ਤਰ੍ਹਾਂ ਇਸਤਰੀ ਕੈਟਾਗਰੀ ਵਿੱਚ ਪਿੰਡ ਕਾਲੇਵਾਲ ਫੱਤੂ, ਲਸਾੜਾ, ਨੰਗਲ ਚੋਰਾਂ, ਨੰਗਲ ਖੁਰਦ, ਨਸਰਾਂ, ਨੌਨੀਤਪੁਰ, ਪਾਲਦੀ, ਪਰਸੋਤਾ, ਰਾਮਪੁਰ, ਰੇਹਲਾ, ਰੂਪੋਵਾਲ, ਸਰਹਾਲਾਕਲਾਂ, ਸਕਰੂਲੀ, ਠੰਡਲ, ਠੀਂਡਾ, ਟੋਹਲੀਆਂ, ਬੱਧਣਾਂ, ਹਰਜਿਆਣਾ, ਕਾਂਗੜ, ਕੰਮੋਵਾਲ, ਮੱਖਣਗੜ੍ਹ, ਰਸੂਲਪੁਰ, ਸਰਹਾਲਾ ਖੁਰਦ, ਸਿੰਘ ਪੁਰ, ਚੱਕ ਨੱਥਾਂ, ਝੂੰਗੀਆਂ, ਕੁਕੜਾਂ ਅਤੇ ਪਿੰਡ  ਮਹਿਮਦੋਵਾਲ ਖੁਰਦ ਸ਼ਾਮਲ ਹਨ।  ਇਸੇ ਤਰ੍ਹਾਂ ਅਨੁਸੂਚਿਤ ਜਾਤੀ ਇਸਤਰੀ ਲਈ ਪਿੰਡ ਭੂਲੇਵਾਲ ਗੁਜਰਾਂ, ਬਡੇਲ, ਬੁਗਰਾ, ਚੇਲਾ, ਚਾਨਥੂ ਬ੍ਰਹਮਣਾ, ਗੋਂਦਪੁਰ, ਗਨੇਸ਼ਪੁਰ, ਗੋਪਾਲੀਆਂ, ਘੁਕਰਵਾਲ, ਜੇਜੋਂ, ਝੰਜੋਵਾਲ, ਕੁਕੋਵਾਲ, ਖੰਨੀ, ਖੜੌਦੀ, ਕਾਲੂਪੁਰ, ਪਰਸੋਵਾਲ, ਪੰਡੋਰੀ ਗੰਗਾ ਸਿੰਘ, ਪੰਡੋਰੀ ਲੱਦਾ ਸਿੰਘ, ਸਾਰੰਗਵਾਲ, ਟੂਟੋ ਮਜਾਰਾ, ਠੱਕਰਵਾਲ ਅਤੇ ਪਿੰਡ ਊਨਤਵਾਲ ਸ਼ਾਮਲ ਹਨ।  ਇਸੇ ਤਰ੍ਹਾਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਲਈ ਅਨੁਸੂਚਿਤ ਜਾਤੀ ਕੈਟਾਗਰੀ ਵਿੱਚ ਪਿੰਡ ਅਜਨੋਹਾ, ਭੂਨੋ, ਬਾੜੀਆਂਕਲਾਂ, ਬਾੜੀਆਂ ਖੁਰਦ, ਬਿਛੋਹੀ, ਬੱਡੋਂ, ਬਾਹੋਵਾਲ, ਬੰਬੇਲੀ, ਭਾਮ, ਭਗਤੂਪੁਰ, ਬਾਦੋਵਾਲ, ਬਹਿਬਲਪੁਰ, ਚੰਬੇਲਕਲਾਂ, ਦਿਹਾਣਾ, ਦਾਤਾ, ਫਤਹਿਪੁਰ, ਗੰਦੋਵਾਲ, ਗੋਹਗਰੋਂ, ਘੁਮਿਆਲਾ, ਫਲੂਵਾਲ, ਈਸਪੁਰ, ਜੰਡਿਆਲਾ, ਜੰਡੋਲੀ, ਜਲਵੇਹੜਾ, ਕਹਾਰਪੁਰ, ਕਾਲੇਵਾਲ ਭਗਤਾਂ, ਖੜਵਾਲ ਬਸਤੀ, ਖੇੜਾ, ਕੋਟਫਤੂਹੀ, ਲਕਸੀਆਂ, ਲੰਗੇਰੀ, ਮਾਹਿਲ ਬਲਟੋਹੀਆਂ, ਮੇਘੋਵਾਲ, ਮਹਿੰਗਰਵਾਲ, ਮਹਿਰੋਵਾਲ, ਮੁਖੋਮਜਾਰਾ, ਮਨੋਲੀਆਂ, ਮਖਸੂਸਪੁਰ, ਮੰਨਣਹਾਣਾ, ਮਹਿਦੂਦ, ਮੁਘੋ ਪੱਟੀ, ਨੰਗਲ ਕਲਾਂ, ਨੰਗਲ ਠੰਡਲ ਅਤੇ ਪਿੰਡ ਪੰਜੌੜ ਸ਼ਾਮਲ ਹਨ।

ਸੂਦ ਨੇ ਕੀਤਾ ਨਵੇਂ ਟਿਊਬਵੈੱਲ ਦਾ ਉਦਘਾਟਨ

ਹੁਸ਼ਿਆਰਪੁਰ, 3 ਜੂਨ: ਨਗਰ ਕੌਂਸਲ ਹੁਸ਼ਿਆਰਪੁਰ ਦੇ ਲੋਕਾਂ ਨੂੰ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਹ ਵਿਚਾਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਵਾਰਡ ਨੰਬਰ 5 ਦੇ ਮੁਹੱਲਾ ਸ਼ਾਲੀਮਾਰ ਨਗਰ ਵਿਖੇ ਲਗਭਗ 22 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਵੇਂ ਟਿਊਬਵੈਲ ਦਾ ਉਦਘਾਟਨ ਕਰਨ ਉਪਰੰਤ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਹੁਸ਼ਿਆਰਪੁਰ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ 17 ਨਵੇਂ ਟਿਊਬਵੈਲ ਲਗਾਏ ਗਏ ਹਨ ਜਿਨ੍ਹਾਂ ਵਿੱਚ ਇਹ ਟਿਊਬਵੈਲ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਸ਼ਾਲੀਮਾਰ ਨਗਰ ਵਿੱਚ ਕੋਈ ਵੀ ਟਿਊਬਵੈਲ ਨਾ ਹੋਣ ਕਾਰਨ ਮੁਹੱਲਾ ਵਾਸੀਆਂ ਵੱਲੋਂ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਕਮੀ ਦੂਰ ਕਰਨ ਲਈ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੀ ਮੰਗ ਅਨੁਸਾਰ ਅੱਜ ਇਸ ਨਵੇਂ ਟਿਊਬਵੈਲ ਰਾਹੀਂ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਹੁਣ ਮੁਹੱਲਾ ਸ਼ਾਲੀਮਾਰ ਨਿਵਾਸੀਆਂ ਨੂੰ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ।

                  ਸ੍ਰੀ ਸੂਦ ਨੇ ਸ਼ਾਲੀਮਾਰ ਨਗਰ ਦੀ ਨਿਵਾਸੀ ਸ੍ਰੀਮਤੀ ਸੁਰਜੀਤ ਕੌਰ ਵੱਲੋਂ ਇਸ ਟਿਊਬਵੈਲ ਨੂੰ ਲਗਾਉਣ ਲਈ ਆਪਣੀ ਜਮੀਨ ਨਗਰ ਕੌਂਸਲ ਨੂੰ ਦਾਨ ਕਰਨ ਨਾਲ ਹੀ ਇਹ ਟਿਊਬਵੈਲ ਲਗਾਉਣਾ ਸੰਭਵ ਹੋਇਆ ਹੈ ਕਿਉਂਕਿ ਸ਼ਾਲੀਮਾਰ ਨਗਰ ਵਿੱਚ ਨਗਰ ਕੌਂਸਲ ਦੀ ਆਪਣੀ ਕੋਈ ਜਮੀਨ ਨਹੀਂ ਸੀ। ਇਸ ਲਈ ਉਨ੍ਹਾਂ ਵੱਲੋਂ ਟਿਊਬਵੈਲ ਲਗਾਉਣ ਲਈ ਜਮੀਨ ਦੇਣਾ ਇੱਕ ਸ਼ਲਾਘਾਯੋਗ ਉਦਮ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੀਣ ਵਾਲੇ ਪਾਣੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਕਿਉਂਕਿ ਜਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਜਾ ਰਿਹਾ ਹੈ ਜੋ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ।

                  ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ ਨੇ ਇਸ ਮੌਕੇ ਤੇ ਦੱਸਿਆ ਕਿ ਨਗਰ ਕੌਂਸਲ ਹੁਸ਼ਿਆਰਪੁਰ ਵਿੱਚ ਨਵੇਂ ਟਿਊਬਵੈਲ ਲਗਾਉਣ ਨਾਲ ਪੀਣ ਵਾਲੇ ਸਾਫ਼ ਸੁਥਰੇ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ਼ ਪਾਉਣ ਨਾਲ ਜੋ ਸੜਕਾਂ ਅਤੇ ਗਲੀਆਂ ਖਰਾਬ ਹੋਈਆਂ ਹਨ, ਉਨ੍ਹਾਂ ਦਾ ਨਵ-ਨਿਰਮਾਣ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਅਤੇ ਨਵੇਂ ਬਣੇ ਮੁਹੱਲਿਆਂ ਨੂੰ ਵੀ ਸੀਵਰੇਜ਼ ਅਤੇ ਵਾਟਰ ਸਪਲਾਈ ਨਾਲ ਜੋੜਿਆ ਜਾ ਰਿਹਾ ਹੈ।  ਮੁਹੱਲਾ ਵੈਲਫੇਅਰ ਕਮੇਟੀ ਦੇ ਪ੍ਰਧਾਨ ਸ੍ਰ: ਦਲੀਪ ਸਿੰਘ ਨੇ ਇਸ ਮੌਕੇ ਤੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ, ਸ਼ਿਵ ਸੂਦ ਅਤੇ ਹੋਰ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।

                  ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਕਾਰਜਸਾਧਕ ਅਫ਼ਸਰ ਪਰਮਜੀਤ ਸਿੰਘ, ਮਿਉਂਸਪਲ ਇੰਜੀਨੀਅਰ ਪਵਨ ਸ਼ਰਮਾ, ਸਹਾਇਕ ਮਿਉਂਸਪਲ ਇੰਜੀਨੀਅਰ ਹਰਪ੍ਰੀਤ ਸਿੰਘ, ਰਵਿੰਦਰ ਬਿੰਦੀ, ਵਾਟਰ ਸਪਲਾਈ ਤੇ ਸੀਵਰੇਜ਼ ਦੇ ਐਸ ਡੀ ਓ ਅਮਨਦੀਪ ਸਿੰਘ, ਜੇ ਈ ਦੀਪਕ ਪਲਿਆਲ, ਜਗਤਾਰ ਸਿੰਘ ਸੈਣੀ, ਮਿਉਂਸਪਲ ਕੌਂਸਲਰ ਮਨਜੀਤ ਕੌਰ, ਹਰਜਿੰਦਰ ਸਿੰਘ ਵਿਰਦੀ, ਯਸ਼ਪਾਲ ਸ਼ਰਮਾ, ਵਿਨੋਦ ਪਰਮਾਰ, ਮਨੀਸ਼ ਗੁਪਤਾ, ਮਨੀਸ਼ ਮਲਹੋਤਰਾ, ਜਗਦੀਸ਼ ਮਹਿਤਾ, ਤਿਲਕ ਰਾਜ ਸ਼ਰਮਾ, ਡਾ. ਵੀ ਕੇ ਸ਼ਰਮਾ, ਵਿਜੇ ਠਾਕੁਰ, ਸੁਨੀਲ ਵਰਮਾ, ਮਹਿੰਦਰ ਪਾਲ ਧੀਮਾਨ, ਕੁਸ਼ੱਲਿਆ ਦੇਵੀ, ਤਲਵਿੰਦਰ ਕੌਰ, ਬਬਲੀ, ਕਮਲੇਸ਼, ਪ੍ਰਭਦਿਆਲ, ਸ਼ਾਮ ਸੁੰਦਰ ਦੱਤਾ, ਕੁਲਦੀਪ ਸਿੰਘ, ਵਿਨੋਦ ਕੁਮਾਰ ਸ਼ਰਮਾ, ਨਰਿੰਦਰ ਮਿਨਹਾਸ, ਮਲਕੀਤ ਸਿੰਘ, ਗੁਰਿੰਦਰ ਗੋਲਡੀ, ਭਗਵਾਨ ਦਾਸ, ਕੈਪਟਨ ਦਰਸ਼ਨ ਸਿੰਘ ਅਤੇ ਹੋਰ ਮੁਹੱਲਾ ਵਾਸੀ ਹਾਜ਼ਰ ਸਨ।

ਇੱਕ ਨਜ਼ਰ ਏਧਰ ਵੀ !

ਸਰਕਾਰ ਜੀ ਏਧਰ ਵੀ ਧਿਆਨ ਦਿਓ ! ਪ੍ਰਾਈਵੇਟ ਬੱਸਾਂ ਵੱਲੋਂ ਅੰਨ੍ਹੇਵਾਹ ਬੱਸਾਂ ਭਜਾਉਣ ਨੂੰ ਉਤਸ਼ਾਹਿਤ ਕਰਦਾ ਇੱਕ ਬੱਸ ਪਿੱਛੇ ਲਿਖਿਆ ਨਾਹਰਾ ... ਭੱਜਦੀ ਏ ਤਾਂ ਭਜਾ ਲੈ, ਨਹੀਂ ਤਾਂ ਪਿੱਛੇ ਲਾ ਲੈ !

ਹੁਸ਼ਿਆਰਪੁਰ ਬਲਾਕ 1 ਤੇ 2 ਪੰਚਾਇਤਾਂ ਲਈ ਰਾਖਵਾਂਕਰਨ ਜਾਰੀ

ਹੁਸ਼ਿਆਰਪੁਰ, 31 ਮਈ: ਮਾਨਯੋਗ ਸਪੈਸ਼ਲ ਸਕੱਤਰ ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਦੇ ਅਹੁੱਦਿਆਂ ਦਾ ਰਾਂਖਵਾਂਕਰਨ / ਰੂਟੇਸ਼ਨ ਦੇ ਆਧਾਰ ਤੇ ਕਰਕੇ ਵੈਬ ਸਾਈਟ hoshiarpur.nic.in   ਤੇ ਪਾ ਦਿੱਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਦਿੰਦਿਆਂ ਦੱਸਿਆ ਕਿ ਇਹ ਸੂਚੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ / ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰਾਂ ਵਿੱਚ ਅਤੇ ਸਬੰਧਤ ਗਰਾਮ ਪੰਚਾਇਤਾਂ ਦੇ ਨੋਟਿਸ ਬੋਰਡਾਂ ਤੇ ਵੀ ਲਗਾਈ ਜਾ ਰਹੀ ਹੈ।

                  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਹੁਸ਼ਿਆਰਪੁਰ-1 ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ  ਲਈ ਪਿੰਡ ਆਦਮਵਾਲ, ਬੈਂਸ ਖੁਰਦ, ਬਸੀ ਮਰੂਫ, ਧਾਮੀਆਂ ਖੁਰਦ, ਢੋਲਣਵਾਲ, ਧੁੱਗਾ ਖੁਰਦ, ਫੱਤੋਵਾਲ, ਗੁਲਿੰਡ, ਹੇਜ਼ਮ, ਹੁਸੈਨ ਪੁਰ, ਕਾਲਕਟ, ਕਾਂਟੀਆ, ਕੋਠੇ ਜੱਟਾਂ, ਲੁਹਾਰ ਕੰਗਣਾ, ਮੰਡਿਆਲਾ, ਮੁੱਢੀਆਂ ਜੱਟਾਂ, ਪਥਿਆਲ, ਸੈਂਚਾ, ਸ਼ੇਖੂਪੁਰ, ਚੱਕ ਗੁਜਰਾਂ, ਸ਼ੇਰਪੁਰ ਖਾਮ, ਭੱਕਲਾਂ, ਫਤਹਿਪੁਰ, ਜੰਡੀ, ਕਾਹਲੂਵਾਹਰ, ਕੱਤੋਵਾਲ, ਖੁਸਰੋਪੁਰ, ਕੂੰਟ, ਲਿਦੜ, ਮਛਰੀਵਾਲ, ਮਾਣਕਢੇਰੀ, ਮਹਿੰਦੀਪੁਰ, ਮਿਠੇਵਾਲ, ਨੰਗਲ ਕਲਾਂ, ਪੰਡੋਰੀ ਖੰਜੂਰ, ਸਰਿਸ਼ਟਪੁਰ, ਬਸੀ ਮਰੂਫ ਸਿਆਲਾ, ਪੱਜੋਦਿੱਤਾ, ਅਹਰ, ਬੱਗੇਵਾਲ ਗੁਜਰਾਂ, ਬਾਗਪੁਰ, ਬੰਨ ਸਰਕਰ ਅਲੀਜ਼ ਨੰਦਨ, ਬਸੀ ਕਾਸੋ, ਬੇਰਮਪੁਰ, ਬੱਬ, ਚਡਿਆਲ, ਚੱਕ ਰਾਜੂ ਸਿੰਘ, ਚੱਕੋਵਾਲ ਸ਼ੇਖਾਂ, ਡਡਿਆਣਾ ਖੁਰਦ, ਗੋਬਿੰਦਪੁਰ ਖੁਣ-ਖੁਣ, ਹੈਦਰੋਵਾਲ, ਅਖਲਾਸਪੁਰ, ਜਾਡੁ ਜੰਡਾ, ਮੁਰਾਦਪੁਰ ਨਰਿਆਲ, ਮੁਰਾਦਪੁਰ ਗੁਰੂ, ਨੰਗਲ ਮਰੂਫ, ਪੰਡੋਰੀ ਮੈਲ, ਵਾਹਦ (153), ਵਾਹਦ (196), ਹਾਜੀ ਖਾਨਪੁਰ, ਕੱਕੋਂ ਜਨਰਲ ਕੈਟਾਗਰੀ ਲਈ ਰਿਜਰਵ ਕੀਤੇ ਗਏ ਹਨ।  ਇਸੇ ਤਰ੍ਹਾਂ ਪਿੰਡ ਸਰਹਾਲਾ, ਸਟਿਆਣਾ, ਸੈਹਜੋਵਾਲ, ਤਾਜੋਵਾਲ, ਤਾਰਾਗੜ੍ਹ, ਥੱਥਲ, ਨਵੀ ਆਬਾਦੀ ਬਸੀ ਗੁਲਾਮ ਹੁਸੈਨ, ਕੁਲੀਆ, ਨਵੀਂ ਆਬਾਦੀ ਰੁਕਮਣ ਪੰਡੋਰੀ, ਜੁਝਾਰ, ਬੇਗਮਪੁਰ, ਬ੍ਰਹਮਜੀਤ, ਦੋਲੋਵਾਲ, ਹਰਦੋਖਾਨਪੁਰ, ਕਾਣੇ, ਖਾਨਪੁਰ, ਰਾਏਪੁਰ, ਰੰਧਾਵਾ ਬਰੋਟਾ, ਸਰਾਈਂ, ਤਲਵੰਡੀ ਕਨਗੋਈਆਂ, ਮੁਗਲਪੁਰਾ ਬਸੀ ਖਿਜਰ ਖਾਂ, ਆਲੋਵਾਲ, ਬਡਿਆਲ ਸੈਣੀਆਂ, ਹੁਸੈਨਪੁਰ ਗੁਰੂ, ਕੋਟਲਾ ਗੌਸਪੁਰ, ਪੰਡੋਰੀ ਭਵਾਂ, ਰਾਮੂ ਥਿਆੜਾ, ਡਗਾਣਾ ਖੁਰਦ, ਢੋਡੋਮਾਜਰਾ, ਜੰਡਿਆਲਾ, ਖੁਣ-ਖੁਣ ਖੁਰਦ ਅਤੇ ਪਿੰਡ  ਸ਼ੇਰਪੁਰ ਬਾਹਤੀਆਂ ਕੈਟਾਗਰੀ ਇਸਰਤੀ ਲਈ ਰਾਖਵੇਂ ਹਨ।

                  ਅਨੁਸੂਚਿਤ ਜਾਤੀ (ਇਸਤਰੀ) ਲਈ ਪਿੰਡ ਬਡਾਲਾ ਪੁਖਤਾ, ਬੇਰੋ ਕਾਂਗੜੀ, ਚਲੂਪਰ, ਚੰਦੇਹੜ, ਚਾਂਦਪੁਰ, ਦਾਲਮਵਾਲ, ਢੱਡੇ ਬਾਬਾ ਮੋਹਰ ਸਿੰਘ, ਧਾਰੀਵਾਲ, ਧੂਤ ਖੁਰਦ, ਘਾਸੀਪੁਰ, ਕਡਿਆਣਾ, ਕਾਠੇ, ਖਾਨਪੁਰ, ਕੁਰਾਂਗਣਾ, ਕੋਟਲੀ ਬਾਵਾ ਦਾਸ, ਨੈਣੋਵਾਲ ਵੈਦ, ਨੰਦਾਚੌਰ, ਨੂਰਪੁਰ, ਪੰਡੋਰੀ ਬਾਵਾਦਾਸ, ਪੰਡੋਰੀ ਰੁਕਮਲ, ਰਹਿਸੀਵਾਲ, ਸਾਦਾ ਰਾਈਆਂ, ਰਵੀਦਾਸ ਨਗਰ ਆਦਮਵਾਲ, ਨਸਰਾਲਾ ਕਲੋਨੀ, ਤਲਵੰਡੀਆ ਅਰਾਈਆਂ, ਤਲਵੰਡੀ ਗੋਨੀ, ਜਰਬਦਿਆਲ, ਬਸੀ ਮਰੂਫ ਸਿਆਲਾ ਨਿਊ ਘਰ, ਰਸੂਲਪੁਰ, ਬਸੀ ਬਲੋ ਰਾਂਖਵੇ ਹਨ। ਇਸੇ ਤਰ੍ਹਾਂ ਅਨੁਸੂਚਿਤ ਜਾਤੀ ਲਈ ਪਿੰਡ ਸਤਿਆਲ, ਧਾਮੀਆਂ ਕਲਾਂ, ਬੈਰੂਨ ਹਰਿਆਣਾ, ਬਸੀ ਗੁਲਾਮ ਹੂਸੈਨ, ਹਰਗੜ੍ਹ, ਅਧਿਕਾਰਾਂ, ਅੱਜੋਵਾਲ, ਅਜੜਾਮ, ਅਸਲਪੁਰ, ਬਸੀ ਨੌ, ਬਡਾਲਾ ਮਾਹੀ, ਬਾਦੋਵਾਲ, ਬੈਂਸਤਾਨੀਵਾਲ, ਬਰਿਆਲ, ਬਰੋਟੀ, ਬਸੀ ਕਿੱਕਰਾਂ, ਬਸੀ ਮੁਦਾ, ਬਸੀ ਪੁਰਾਣੀ, ਬਾਗੋਵਾਲ, ਭੀਖੋਵਾਲ, ਬੁਲੋਵਾਲ, ਬੂਰੇ ਜੱਟਾਂ, ਬੂਰੇ ਰਾਜਪੁੱਤਾਂ, ਚੱਕੋਵਾਲ ਬ੍ਰਾਹਮਣਾਂ, ਦਾਦੂਪੁਰ ਗੋਰਾਇਆ, ਡਗਾਣਾਕਲਾਂ, ਡਡਿਆਣਾ ਕਲਾਂ, ਦਿਓਵਾਲ, ਢਡੇ ਫਤਹਿ ਸਿੰਘ, ਡੈਹਾ ਉਰਪ ਰਾਮ ਨਗਰ, ਧੁੱਗਾ, ਫਤਹਿਗੜ੍ਹ ਨਿਆੜਾ, ਗਗਨੋਲੀ, ਗਿਗਨੋਵਾਲ, ਖਡਿਆਲਾ ਸੈਣੀਆਂ, ਖਲਵਾਣਾ, ਖਰਦੇਹੜ, ਕੋਟਲਾ ਨੋਧ ਸਿੰਘ, ਲਾਚੋਵਾਲ, ਲਾਂਬੜਾ, ਲੰਮੇ, ਮੇਘੋਵਾਲ, ਮਿਰਜਾਪੁਰ, ਮੁੰਡੀਆ ਰੰਗੜਾਂ, ਨੈਣੋਵਾਲ ਜੱਟਾਂ, ਨਸਰਾਲਾ, ਨੂਰਤਲਾਈ, ਪੰਡੋਰੀ ਮਹਿਤਮਾ, ਪੰਡੋਰੀ ਫੰਗੂੜੇ, ਪਥਰਾਲੀਆਂ, ਫੰਬੀਆਂ, ਪੋਵਾਲ, ਸਹਾਏਪੁਰ, ਸੱਜਣ, ਸਾਂਧਰਾ, ਸਤੌਰ, ਸ਼ੇਰਪੁਰ, ਸਿੰਗੜੀਵਾਲ, ਸੂਸ, ਸੁਸਾਣਾ ਲਈ ਰਾਂਖਵੇਂ ਰੱਖੇ ਗਏ ਹਨ।

                  ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਹੁਸ਼ਿਆਰਪੁਰ ਬਲਾਕ-2 ਲਈ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚਾਂ ਲਈ ਜਨਰਲ ਕੈਟਾਗਰੀ ਲਈ ਪਿੰਡ ਅਟਲਗੜ੍ਹ, ਬਸੀ ਦੌਲਤਖਾਂ, ਬਸੀ ਕਲਾਂ, ਬਿਹਾਲਾ, ਚੱਬੇਵਾਲ ਛਾਉਣੀ ਕਲਾਂ, ਹਰਮੋਏ,  ਹੁਕੜਾਂ, ਜਹਾਨਖੇਲਾਂ, ਕਾਹਰੀ, ਲਾਹਿਲੀਕਲਾਂ, ਮਰਨਾਈਆਂ ਖੁਰਾਦ, ਮੜੂਲੀ ਬ੍ਰਾਹਮਣਾ, ਮੇਹਟਿਆਣਾ, ਮੋਨਾਕਲਾਂ, ਨੋ ਗਰਾਵਾਂ, ਪੰਡੋਰੀ ਕੱਦ, ਪੱਟੀ ਖਾਸ, ਫਾਦਮਾ, ਰੌੜੀਆਂ, ਅਹਿਰਿਆਣਾ ਕਲਾਂ, ਭਟਰਾਣਾ, ਢੱਕੋਵਾਲ, ਜੇ ਸੀ ਟੀ ਚੋਹਾਲ, ਮਲਮਜਾਰਾ, ਮਹਿਮੋਵਾਲ, ਮੋਚਪੁਰ, ਸਲੇਮਪੁਰ, ਸਲੇਰਨ, ਅਹਿਰਿਆਣਾ ਖੁਰਦ, ਅੱਤੋਵਾਲ, ਭੱਟੀਆ ਬ੍ਰਾਹਮਣਾਂ, ਬਜਵਾੜਾ, ਬਠੂਲਾ, ਧਿਗਾਨਗੜ੍ਹ, ਖਨੂਰ, ਮਹਿਲਾਂਵਾਲੀ, ਤਨੂਲੀ, ਖੈੜਾਕਲਾਂ , ਨਿਊ ਮਰਨਾਈਆਂ ਕਲਾਂ ਰਾਂਖਵੇ ਰੱਖੇ ਗਏ ਹਨ। ਇਸੇ ਤਰ੍ਹਾਂ ਇਸਤਰੀ ਉਮੀਦਵਾਰ ਲਈ ਪਿੰਡ ਹਰੀ ਪੁਰ, ਖੇੜਾ, ਮਾਂਝੀ, ਨਿਊ ਕਲੋਨੀ ਚੋਹਾਲ, ਤਾਜੋਵਾਲ, ਠਰੋਲੀ, ਬਹਾਦਰਪੁਰ ਬਾਹੀਆ, ਭੀਲੋਵਾਲ, ਬਿਲਾਸਪੁਰ, ਚੋਹਾਲ, ਹਾਰਟਾ, ਨਾਰੂ ਨੰਗਲ ਖਾਸ, ਨਿਊ ਬੈਂਕ ਕਲੋਨੀ, ਰਜਨੀ ਦੇਵੀ, ਸ਼ੇਰਗੜ੍ਹ, ਸਿੰਬਲੀ, ਅਲੀ ਦੀ ਬਸੀ, ਜਿਆਣ, ਨਾਰੂ ਨੰਗਲ ਪਿੰਡ, ਪੂੰਗਾ, ਨਿਊ ਜੱਟ ਪੁਰ ਰਾਂਖਵੇ ਰੱਖੇ ਗਏ ਹਨ।  ਅਨੁਸੂਚਿਤ ਜਾਤੀ (ਇਸਤਰੀ) ਲਈ ਪਿੰਡ ਇਲਾਹਾਬਾਦ, ਅਨੰਦਗੜ੍ਹ, ਬਸੀ ਅਲੀ ਖਾਂ, ਧੀਰੋਵਾਲ, ਮਾਨਾ, ਮੰਨਣ, ਮਰਨਾਈਆਂ ਕਲਾਂ, ਮਹਿਨਾ, ਮੋਨਾ ਖੁਰਦ, ਨਾਰਾ, ਪੰਡੋਰੀ ਬੀਬੀ, ਕੈਮਪੁਰ, ਰਾਮ ਕਲੋਨੀ ਕੈਂਪ, ਬਸੀ ਜੌੜ, ਡਾਡਾ, ਡੱਲੇਵਾਲ, ਹੇੜੀਆਂ, ਜੱਟਪੁਰ, ਸੈਦੋ ਪੱਟੀ ਰਾਂਖਵੇ ਰੱਖੇ ਗਏ ਹਨ।  ਇਸੇ ਤਰ੍ਹਾਂ ਅਨੁਸੂਚਿਤ ਜਾਤੀ ਲਈ ਪਿੰਡ ਬੱਡਲਾ ਖੁਰਦ, ਬਸੀ ਜਮਾਲ ਖਾਂ, ਚੱਗਰਾਂ, ਚੱਕ ਸਾਧੂ, ਚਿਤੋਂ, ਜੱਲੋਵਾਲ, ਕਾਲੀਆਂ, ਬਡਿਆਲ, ਬੱਡਲਾ, ਬਜਰਾਵਰ, ਬਸੀ ਦਾਊਦ ਖਾਂ, ਬਸੀ ਹਸਤ ਖਾਂ, ਬਸੀ ਮੁਸਤਫਾ, ਭੂੰਗਰਨੀ, ਬੋਹਣ, ਬੂਥਗੜ੍ਹ, ਹੰਦੋਵਾਲ ਕਲਾਂ, ਹਰਖੋਵਾਲ, ਖਨੌੜਾ, ਖੜਕਾਂ, ਕਿਲਾ ਬਰੂਨ, ਕੌਂਡਲਾ, ਲਹਿਲੀ ਖੁਰਦ, ਮਹਿਤਪੁਰ, ਮੁਹੱਲਾ ਰਾਮ ਗੜ੍ਹ ਚੋਹਾਲ, ਮੁਖਲਿਆਣਾ, ਨੰਗਲ ਸ਼ਹੀਦਾਂ, ਨਾਰੀ, ਨਾਰੂ ਨੰਗਲ ਕਿੱਲਾ, ਨਿਊ ਸ਼ਾਂਤੀ ਨਗਰ, ਪਟਿਆੜੀ, ਫਲਾਹੀ, ਫੁਗਲਾਣਾ, ਰਾਜਪੁਰ ਭਾਈਆਂ, ਸਾਹਰੀ, ਸਸੋਲੀ, ਸੀਣਾ, ਸਿੰਘਪੁਰ ਰਾਂਖਵੇ ਰੱਖੇ ਗਏ ਹਨ।

ਐੱਨ. ਆਰ. ਆਈ. ਸਭਾ 5-5 ਗਰੀਬ ਬੱਚਿਆਂ ਨੂੰ ਦੇਵੇਗੀ ਮੁਫ਼ਤ ਵਿੱਦਿਆ

ਹੁਸ਼ਿਆਰਪੁਰ, 30 ਮਈ: ਐਨ.ਆਰ.ਆਈ.ਸਭਾ ਹੁਸ਼ਿਆਰਪੁਰ ਵੱਲੋਂ ਜ਼ਿਲ੍ਹੇ ਦੀ ਹਰ ਸਬਡਵੀਜ਼ਨ ਵਿੱਚ 5-5 ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਹਰ ਸਾਲ ਮੁਫ਼ਤ ਵਿੱÎਦਿਆ ਦਿੱਤੀ ਜਾਵੇਗੀ। ਇਹ ਜਾਣਕਾਰੀ ਚੇਅਰਮੈਨ ਐਨ.ਆਰ.ਆਈ. ਸਭਾ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਐਨ.ਆਰ.ਆਈ. ਸਭਾ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਐਨ.ਆਰ.ਆਈ. ਸਭਾ ਦੇ ਪ੍ਰਧਾਨ ਨੂੰ ਗਰੀਬ ਵਿਦਿਆਰਥੀਆਂ ਦੀ ਸਹਾਇਤਾ ਲਈ ਵਿਸ਼ੇਸ਼ ਫੰਡ ਕਾਇਮ ਕਰਨ ਲਈ ਕਿਹਾ। ਉਨ੍ਹਾਂ ਜ਼ਿਲ੍ਹੇ ਵਿੱਚ ਪਹਿਲਾਂ ਚਲ ਰਹੇ ਗਰੀਬ ਮਰੀਜਾਂ ਲਈ ਫੰਡ (ਪੁਅਰ ਪੇਸ਼ੈਂਟ ਫੰਡ) ਨੂੰ ਵੀ ਦੁਬਾਰਾ ਚਾਲੂ ਕਰਨ ਲਈ ਪ੍ਰਧਾਨ ਸਵਾਮੀ ਸਰਵਾਨੰਦ ਗਿਰੀ ਰਿਜੀਨਲ ਯੂਨੀਵਰਸਿਟੀ ਸੈਂਟਰ ਸ੍ਰੀ ਲਾਜਪਤ ਰਾਏ ਨਾਲ ਤਾਲਮੇਲ ਕਰਨ ਲਈ ਕਿਹਾ ਤਾਂ ਜੋ ਇਸ ਫੰਡ ਨਾਲ ਗਰੀਬ ਅਤੇ ਲੋੜਵੰਦ ਮਰੀਜਾਂ ਦੀ ਸਹਾਇਤਾ ਕੀਤੀ ਜਾ ਸਕੇ।

                  ਚੇਅਰਮੈਨ ਨੇ ਇਸ ਮੌਕੇ ਤੇ ਐਨ.ਆਰ.ਆਈ ਸਭਾ ਵਲੋਂ ਕੀਤੇ ਗਏ ਭਲਾਈ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਵਾਸੀ ਭਾਰਤੀਆਂ ਵੱਲੋਂ ਦਿੱਤੀ ਗਈ ਸਹਾਇਤਾ ਨਾਲ ਪ੍ਰਾਇਮਰੀ ਸਕੂਲਾਂ ਵਿੱਚ 883 ਪੱਖੇ ਅਤੇ ਰਾਮ ਕਲੌਨੀ ਕੈਂਪ ਵਿਖੇ ਬਰਿੱਧ ਆਸ਼ਰਮ ਵਿੱਚ 25 ਪੱਖੇ ਲਗਾਏ ਗਏ ਹਨ। ਇਸ ਤੋਂ ਇਲਾਵਾ ਕਣਕ ਦੀ ਸੰਭਾਲ ਲਈ ਜ਼ਿਲ੍ਹੇ ਦੇ ਸਮੂਹ ਸੀ.ਡੀ.ਪੀ.ਓਜ਼ ਨੂੰ 2 ਕੁਇੰਟਲ ਦੀ ਸਮਰੱਥਾ ਵਾਲੇ 60 ਡਰੱਮ ਖਰੀਦ ਕੇ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪ੍ਰਵਾਸੀ ਭਾਰਤੀਆਂ ਵੱਲੋਂ ਆਪਣੇ ਸਬੰਧਤ ਪਿੰਡਾਂ ਵਿੱਚ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਖੇਡ ਮੇਲੇ ਕਰਵਾਏ ਜਾ ਰਹੇ ਹਨ। ਪਿੰਡ ਸਾਹਰੀ ਅਤੇ ਭੂੰਗਰਨੀ ਵਿਖੇ ਸੀਵਰੇਜ, ਵਾਟਰ ਸਪਲਾਈ,  ਸਟਰੀਟ ਲਾਈਟਾਂ ਅਤੇ ਪੱਕੀਆਂ ਗਲੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਐਨ.ਆਰ.ਆਈ. ਸਭਾ ਵੱਲੋਂ ਵੱਧ ਤੋਂ ਵੱਧ ਮੈਂਬਰ ਬਣਾਏ ਜਾਣ ਤਾਂ ਜੋ ਉਨ੍ਹਾਂ ਦੀ ਸਹਾਇਤਾ ਨਾਲ ਲੋਕ ਭਲਾਈ ਦੇ ਕੰਮ ਕੀਤੇ ਜਾ ਸਕਣ। ਇਸ ਮੌਕੇ ਤੇ ਉਨ੍ਹਾਂ ਨੇ ਗਰੀਬ ਵਿਧਵਾ ਔਰਤ ਸੰਗੀਤਾ ਰਾਣੀ ਨੂੰ ਉਸ ਦੀ ਬੇਟੀ ਮੋਹਿਤਾ ਦੀ ਸ੍ਰੀਮਤੀ ਉਰਮਿਲਾ ਦੇਵੀ ਮੈਡੀਕਲ ਕਾਲਜ ਖੜਕਾਂ (ਪਟਿਆੜੀ) ਵਿਖੇ ਪੜਾਈ ਲਈ ਐਨ.ਆਰ.ਆਈ. ਸਭਾ ਦੇ ਮੈਂਬਰਾਂ ਵੱਲੋਂ ਇਕੱਠੀ ਕੀਤੀ ਗਈ 80,000/- ਰੁਪÂੈ ਦੀ ਰਾਸ਼ੀ ਵੀ ਦਿੱਤੀ ਜਿਸ ਵਿੱਚ 30,000/- ਰੁਪਏ ਐਨ.ਆਰ.ਆਈ. ਸਭਾ ਦੇ ਪ੍ਰਧਾਨ ਅਜਵਿੰਦਰ ਸਿੰਘ ਵੱਲੋਂ,        25, 000/- ਰੁਪਏ ਸੀਨੀਅਰ ਮੀਤ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਅਤੇ 25, 000/- ਰੁਪਏ ਜਥੇਦਾਰ ਤਾਰਾ ਸਿੰਘ ਵੱਲੋਂ ਦਿੱਤੇ ਗਏ ਹਨ।

                  ਐਨ.ਆਰ.ਆਈ. ਸਭਾ ਦੇ ਪ੍ਰਧਾਨ ਸ੍ਰੀ ਅਜਵਿੰਦਰ ਸਿੰਘ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭਾ ਵੱਲੋਂ ਹੁਣ ਤੱਕ 621 ਮੈਂਬਰ ਬਣਾਏ ਗਏ ਹਨ ਜਿਨ੍ਹਾਂ ਪਾਸੋਂ 24,18,417/- ਰੁਪਏ ਇਕੱਤਰ ਕੀਤੇ ਗਏ ਹਨ ਜਿਸ ਨਾਲ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਐਨ.ਆਰ.ਆਈ. ਸਭਾ ਕੋਲ ਹੁਣ ਤੱਕ 348 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਨ੍ਹਾਂ ਵਿੱਚੋਂ 324 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ ਅਤੇ ਬਾਕੀ 14 ਸ਼ਿਕਾਇਤਾਂ ਐਸ.ਐਸ.ਪੀ. ਦਫ਼ਤਰ ਅਤੇ ਸਬੰਧਤ ਉਪ ਮੰਡਲ ਅਫ਼ਸਰਾਂ ਨੂੰ ਭੇਜੀਆਂ ਜਾ ਚੁੱਕੀਆਂ ਹਨ।

                  ਵਧੀਕ ਡਿਪਟੀ ਕਮਿਸ਼ਨਰ (ਜ) ਬੀ.ਐਸ.ਧਾਲੀਵਾਲ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ ਐਸ ਗਿੱਲ, ਤਹਿਸੀਲਦਾਰ ਦਸੂਹਾ ਸੁਰਿੰਦਰ ਸਿੰਘ, ਰਾਮ ਕੁਮਾਰ,  ਮੈਂਬਰ ਐਨ.ਆਰ.ਆਈ. ਸਭਾ ਮਹਿੰਦਰ  ਪ੍ਰਤਾਪ ਸਿੰਘ, ਸੰਤੋਖ ਸਿੰਘ ਔਜਲਾ, ਧਰਮਪਾਲ ਨਾਗਰਾ, ਵਿਜੇ ਕੁਮਾਰ, ਤਰਲੋਕ ਚੰਦ, ਪਿਆਰਾ ਸਿੰਘ ਹਾਜ਼ਰ ਸਨ।

ਜਿਲ੍ਹਾ ਓਲੰਪਿਕ ਐਸੋਸੀਏਸ਼ਨ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 29 ਮਈ: ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਵੱਲੋਂ ਵੱਖ-ਵੱਖ ਖੇਡ ਐਸੋਸੀਏਸ਼ਨਾਂ ਦੇ ਪ੍ਰਧਾਨਾਂ  ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਚੇਅਰਮੈਨ ਓਲੰਪਿਕ ਐਸੋਸੀਏਸ਼ਨ-ਕਮ-ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ।  ਜ਼ਿਲ੍ਹਾ ਟਰਾਂਸਪੋਰਟ ਅਫ਼ਸਰ-ਕਮ-ਸਕੱਤਰ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਪੀ ਐਸ ਗਿੱਲ, ਜ਼ਿਲ੍ਹਾ ਖੇਡ ਅਫ਼ਸਰ ਵਿਜੇ ਕੁਮਾਰ, ਸਬੰਧਤ ਅਧਿਕਾਰੀ ਅਤੇ ਵੱਖ-ਵੱਖ ਖੇਡ ਐਸੋਸੀਏਸ਼ਨਾਂ ਦੇ ਪ੍ਰਧਾਨ ਇਸ ਮੀਟਿੰਗ ਵਿੱਚ ਹਾਜ਼ਰ ਸਨ।

                  ਚੇਅਰਮੈਨ ਓਲੰਪਿਕ ਐਸੋਸੀਏਸ਼ਨ ਨੇ ਇਸ ਮੌਕੇ ਤੇ ਵੱਖ-ਵੱਖ ਖੇਡਾਂ ਦੀਆਂ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨਾਲ ਖੇਡਾਂ ਦੇ ਵਿਕਾਸ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਹਾਕੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਕੀ ਖੇਡ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਵਿੱਚ ਕੋਈ ਵੀ ਹਾਕੀ ਦੀ ਗਰਾਉਂਡ ਅਤੇ ਕੋਚ ਨਹੀਂ ਹੈ। ਉਨ੍ਹਾਂ ਜ਼ਿਲ੍ਹੇ ਵਿੱਚ ਹਾਕੀ ਅਕੈਡਮੀ ਬਣਾਉਣ ਲਈ ਵੀ ਸੁਝਾਅ ਦਿੱਤਾ।  ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ, ਕਬੱਡੀ ਐਸੋਸੀਏਸ਼ਨ, ਜ਼ਿਲ੍ਹਾ ਤੈਰਾਕੀ ਐਸੋਸੀਏਸ਼ਨ, ਜ਼ਿਲ੍ਹਾ ਜੂਡੋ ਐਸੋਸੀਏਸ਼ਨ, ਬਾਕਸਿੰਗ, ਕੁਸ਼ਤੀ ਅਤੇ ਬਾਸਕਟ ਬਾਲ ਦੀਆਂ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਨੇ ਆਪਣੀਆਂ ਐਸੋਸੀਏਸ਼ਨਾ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਖੇਡ ਐਸੋਸੀਏਸ਼ਨਾਂ ਨੂੰ ਖੇਡਾਂ ਨੂੰ ਪ੍ਰਫੂਲਤ ਕਰਨ ਲਈ ਵਿੱਤੀ ਸਹਾਇਤਾ ਦੀ ਬਹੁਤ ਲੋੜ ਹੈ।

                  ਚੇਅਰਮੈਨ ਓਲੰਪਿਕ ਐਸੋਸੀਏਸ਼ਨ ਸ੍ਰੀ ਵਰੁਣ ਰੂਜ਼ਮ ਨੇ ਕਿਹਾ ਕਿ ਸਕੂਲਾਂ ਵਿੱਚ ਖੇਡਾਂ ਨਾਲ ਸਬੰਧਤ ਅਧਿਆਪਕ ਬੱਚਿਆਂ ਨੂੰ ਖੇਡਾਂ ਦੀ ਜਾਣਕਾਰੀ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤਾਂ ਜੋ ਸਕੂਲਾਂ ਦੇ ਬੱਚੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਆਪਣੇ ਜ਼ਿਲ੍ਹੇ ਅਤੇ ਸੂਬੇ ਦਾ ਨਾਂ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਖੇਡ ਐਸੋਸੀਏਸ਼ਨਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਸਾਰੀਆਂ ਖੇਡ ਐਸੋਸੀਏਸ਼ਨਾਂ ਨੂੰ ਕਿਹਾ ਕਿ ਉਹ ਆਪਣੇ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲੋੜੀਂਦੇ ਸੁਝਾਅ ਲਿਖ ਕੇ ਭੇਜਣ ਤਾਂ ਜੋ ਉਨ੍ਹਾਂ ਤੇ ਵਿਚਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਦੋ ਮਹੀਨੇ ਬਾਅਦ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਵੱਲੋਂ ਸਾਰੀਆਂ ਖੇਡ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਜਾਇਆ ਕਰੇਗੀ।

ਖੇਤੀਬਾੜੀ ਸਬੰਧੀ ਤਕਨੀਕੀ ਜਾਣਕਾਰੀ ਦਾ ਜਾਇਜ਼ਾ ਲਿਆ

ਭੂੰਗਾ , 28 ਮਈ:  ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਦਿੱਤੀ ਜਾ ਰਹੀ ਤਕਨੀਕੀ ਜਾਣਕਾਰੀ ਦਾ ਜਾਇਜ਼ਾ ਲੈਣ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜ਼ਮ ਨੇ ਬਲਾਕ ਭੂੰਗਾ ਦਾ ਦੌਰਾ ਕੀਤਾ ਇਸ ਮੌਕੇ ਤੇ ਉਨ੍ਹਾਂ ਨੇ ਫਾਰਮਜ਼ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ (ਫੈਪਰੋ) ਵੱਲੋਂ ਚਲਾਏ ਜਾ ਰਹੇ ਹਲਦੀ ਪਲਾਂਟ ਦਾ ਦੌਰਾ ਕੀਤਾ। ਉਨ੍ਹਾਂ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਕੰਮਾਂ ਨੂੰ ਵੇਖ ਕੇ ਉਹ ਬਹੁਤ ਪ੍ਰਭਾਵਿਤ ਹੋਏ।
 ਡਿਪਟੀ ਕਮਿਸ਼ਨਰ ਨੇ ਇਸ ਉਪਰੰਤ ਪਿੰਡ ਪੰਡੋਰੀ ਅਟਵਾਲ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਲਗਾਇਆ ਗਿਆ ਮੂੰਗਫਲੀ ਦੀ ਫ਼ਸਲ ਦਾ ਪ੍ਰਦਰਸ਼ਨੀ ਪਲਾਟ ਵੀ ਦੇਖਿਆ। ਮੁੱਖ ਖੇਤੀਬਾੜੀ ਅਫ਼ਸਰ ਡਾ. ਕੁਲਬੀਰ ਸਿੰਘ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਅਤੇ ਭਾਰਤ ਵਿੱਚ ਖਾਣ ਵਾਲੇ ਤੇਲਾਂ ਦੀ ਕਮੀ ਨੂੰ ਦੇਖਦੇ ਹੋਏ ਫਰਵਰੀ ਮਹੀਨੇ ਵਿੱਚ ਮੂੰਗਫਲੀ ਦੀ ਬੀਜਾਈ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ ਜਿਸ ਦਾ ਵਧੀਆ ਝਾੜ ਪ੍ਰਾਪਤ ਹੁੰਦਾ ਹੈ ਅਤੇ ਕਿਸਾਨ ਦੁਬਾਰਾ ਫਿਰ ਮੂੰਗਫ਼ਲੀ ਦੀ ਫ਼ਸਲ ਲੈ ਸਕਦਾ ਹੈ। ਇਹ ਫ਼ਸਲ ਹਲਕੀਆਂ ਜਮੀਨਾਂ ਵਿੱਚ ਅਤੇ ਘੱਟ ਪਾਣੀ ਨਾਲ ਲਈ ਜਾ ਸਕਦੀ ਹੈ।
 ਡਿਸਟ੍ਰਿਕ ਇਨੋਵੇਸ਼ਨ ਫੰਡਜ਼ (ਡੀ ਆਈ ਐਫ) ਸਕੀਮ ਅਧੀਨ ਬਾਬਾ ਮੰਝ ਸੈਲਫ਼ ਹੈਲਪ ਗਰੁੱਪ ਕੰਗਮਈ ਵੱਲੋਂ ਪ੍ਰਾਪਤ ਕੀਤੇ ਗੁੜ ਤਿਆਰ ਕਰਨ ਵਾਲੇ ਵੇਲਣੇ ਅਤੇ ਹੋਰ ਲੋੜੀਂਦਾ ਸਮਾਨ ਵੀ ਡਿਪਟੀ ਕਮਿਸ਼ਨਰ ਨੇ ਦੇਖਿਆ। ਇਸ ਗਰੁੱਪ ਦੇ ਪ੍ਰਧਾਨ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਇਹ ਵੇਲਣਾ ਅਕਤੂਬਰ ਮਹੀਨੇ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਗਈ ਕਿ ਡੀ ਆਈ ਐਫ ਸਕੀਮ ਅਧੀਨ ਮੂੰਗਫ਼ਲੀ ਦੇ ਕਾਸ਼ਤਕਾਰਾਂ ਨੂੰ ਮੂੰਗਫ਼ਲੀ ਰੋਸਟਰ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ।
 ਡਿਪਟੀ ਕਮਿਸ਼ਨਰ ਨੇ ਭੂੰਗਾ ਬਲਾਕ ਵਿੱਚ ਪੈਂਦੇ ਬਾਗਬਾਨੀ ਵਿਭਾਗ ਦੇ ਸਿਟਰਸ ਅਸਟੇਟ ਦਾ ਵੀ ਦੌਰਾ ਕੀਤਾ ਅਤੇ ਕੀਤੇ ਜਾ ਰਹੇ ਕੰਮਾਂ ਵਿੱਚ ਕਾਫ਼ੀ ਦਿਲਚਸਪੀ ਦਿਖਾਈ।  ਐਚ ਡੀ ਓ ਡਾ. ਜਸਪਾਲ ਸਿੰਘ ਨੇ ਇਸ ਮੌਕੇ ਤੇ ਸਿਟਰਸ ਅਸਟੇਟ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਪਰਮਜੀਤ ਸਿੰਘ ਕਾਲੂਵਾਹਰ ਅਤੇ ਸਿਟਰਸ ਅਸਟੇਟ ਦੇ ਬੋਰਡ ਆਫ਼ ਡਾਇਰੈਕਟਰ ਦੇ ਮੈਂਬਰ ਵੀ ਇਸ ਮੌਕੇ ਤੇ ਹਾਜਰ ਸਨ। ਖੇਤੀਬਾੜੀ ਅਫ਼ਸਰ ਡਾ. ਗੁਰਬਖਸ਼ ਸਿੰਘ, ਬਲਾਕ ਖੇਤੀਬਾੜੀ ਅਫ਼ਸਰ ਭੂੰਗਾ ਡਾ. ਸਰਵਿੰਦਰ ਸਿੰਘ, ਬਲਾਕ ਭੂੰਗਾ ਦੇ ਏ ਡੀ ਓਜ਼ ਅਤੇ ਕਿਸਾਨ ਇਸ ਮੌਕੇ ਤੇ ਹਾਜ਼ਰ ਸਨ।
ਪ੍ਰਧਾਨ ਫੈਪਰੋ ਜਸਵਿੰਦਰ ਸਿੰਘ ਧਾਰੀਵਾਲ ਨੇ ਇਸ ਮੌਕੇ ਤੇ ਸੁਸਾਇਟੀ ਦੇ ਪਿਛੋਕੜ, ਕੀਤੇ ਜਾ ਰਹੇ ਕੰਮਾਂ ਅਤੇ ਭਵਿੱਖੀ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਫਾਰਮਜ਼ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਸੁਸਾਇਟੀ ਬਣਾ ਕੇ ਕੰਮ ਕਰਨ। ਇਸ ਮੌਕੇ ਤੇ ਫੈਪਰੋ ਦੇ ਸਬੰਧਤ ਮੈਂਬਰ ਵੀ ਹਾਜ਼ਰ ਸਨ। ਫਾਰਮ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)