ਦਫ਼ਾ ਚੁਤਾਲੀ ਤਹਿਤ ਹੁਕਮ ਜਾਰੀ

ਹੁਸ਼ਿਆਰਪੁਰ, 21 ਮਾਰਚ:  ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰ: ਦੀਪਇੰਦਰ ਸਿੰਘ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਾਰੇ ਸਾਈਬਰ ਕੈਫਿਆਂ ਦੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਸਾਰੇ ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ਸਾਈਬਰ ਕੈਫੇ ਇਸਤੇਮਾਲ ਕਰਨ ਵਾਲੇ ਸਾਰੇ ਵਿਅਕਤੀਆਂ ਦਾ ਸ਼ਨਾਖਤੀ ਰਜਿਸਟਰ ਤਿਆਰ ਕਰਨਗੇ। ਸਾਈਬਰ ਕੈਫਿਆਂ ਵਿਖੇ ਆਉਣ ਵਾਲੇ ਅਤੇ ਇੰਟਰਨੈਟ ਆਦਿ ਇਸਤੇਮਾਲ ਕਰਨ ਵਾਲੇ ਸਾਰੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਹੈਂਡ-ਰਾਈਟਿੰਗ ਵਿੱਚ ਨਾਮ ਪਤਾ , ਟੈਲੀਫੋਨ ਨੰਬਰ ਅਤੇ ਸ਼ਨਾਖਤੀ ਸਬੂਤ ਸਬੰਧੀ ਅੰਦਰਾਜ ਕਰਵਾਇਆ ਜਾਵੇ ਅਤੇ ਉਨ੍ਹਾਂ ਦੇ ਹਸਤਾਖਰ ਵੀ ਕਰਵਾਏ ਜਾਣ। ਅਜਿਹੇ ਵਿਅਕਤੀਆਂ ਦੀ ਸ਼ਨਾਖਤ , ਸ਼ਨਾਖਤੀ ਕਾਰਡ ਜਾਂ ਹੋਰ ਕਿਸੇ ਕਾਰਡ , ਰਾਸ਼ਨ ਕਾਰਡ, ਡਰਾਈਵਿੰਗ ਲਾਇੰਸੰਸ, ਪਾਸ ਪੋਰਟ ਜਾਂ ਫੋਟੋ ਕਰੈਡਿਟ ਕਾਰਡ ਰਾਹੀਂ ਕੀਤੀ ਜਾਵੇ। ਮੇਲ ਸਰਵਰ ਵਿੱਚ ਐਕਟੀਵਿਟੀ ਸਰਵਰ ਲੋਕ ਨੂੰ ਘੱਟੋ-ਘੱਟ 6 ਮਹੀਨੇ ਕਾਇਮ ਰੱਖਿਆ ਜਾਵੇ।
    ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਧੀਨ ਪੈਂਦੇ ਸਮੂਹ ਸਰਕਾਰੀ/ਸਹਿਕਾਰੀ / ਪ੍ਰਾਈਵੇਟ ਬੈਂਕਾਂ ਦੇ ਪ੍ਰਬੰਧਕਾਂ ਅਤੇ ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਆਪਣੇ-ਆਪਣੇ ਬੈਂਕ / ਪੈਟਰੋਲ ਪੰਪਾਂ ਦੇ ਪ੍ਰਵੇਸ਼ ਸਥਾਨ ਤੇ ਸੀ. ਸੀ. ਟੀ.ਵੀ. ਕੈਮਰੇ ਲਗਾਉਣ ਲਈ ਕਿਹਾ ਹੈ ।
        ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਨੇ 144 ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਈ ਵੀ ਵਿਅਕਤੀ / ਪੰਚਾਇਤ , ਨਗਰ ਕੌਂਸਲ/ ਨਗਰ ਪੰਚਾਇਤ ਜ਼ਿਲ੍ਹਾ ਮੈਜਿਸਟਰੇਟ ਸਬੰਧਤ ਉਪ ਮੰਡਲ ਮੈਜਿਸਟਰੇਟ ਜਾਂ ਸਬੰਧਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੀ ਲਿਖਤੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਕੋਈ ਛੱਪੜ ਨਹੀਂ ਪੂਰੇਗਾ।
        ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਧੀਨ ਪੈਂਦੇ ਸਮੂਹ ਹੋਟਲਾਂ / ਰੈਸਟੋਰੈਂਟਾਂ ਦੇ ਮਾਲਕ ਆਪਣੇ-ਆਪਣੇ ਹੋਟਲ / ਰੈਸਟਰੈਂਟ ਦੇ ਪ੍ਰਵੇਸ਼ ਸਥਾਨ ਤੇ ਸਮਾਨ ਦੀ ਜਾਂਚ ਲਈ ਅਕਸਰੇ ਸਕਰੀਨਿੰਗ ਮਸ਼ੀਨ ਲਗਾਉਣਗੇ ਅਤੇ ਆਉਣ ਵਾਲੇ ਮਹਿਮਾਨਾਂ ਦੀ ਸੁਰੱਖਿਆ ਚੈਕਿੰਗ ਕਰਨਗੇ।
        ਉਪਰੋਕਤ ਹੁਕਮ 20 ਮਈ 2012 ਤੱਕ ਲਾਗੂ ਰਹਿਣਗੇ।

2216 ਕਰੋੜ ਰੁਪਏ ਕਰਜੇ ਵਜੋਂ ਦਿੱਤੇ : ਡੀ. ਸੀ.

ਪੰਜਾਬ ਨੈਸ਼ਨਲ ਬੈਂਕ ਦਾ ਬੈਨਰ ਹਿੰਦੀ ਵਿੱਚ ... !
ਹੁਸ਼ਿਆਰਪੁਰ, 21 ਮਾਰਚ: ਜਿਲ੍ਹੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ ਕਰਜਾ ਯੋਜਨਾ ਸਾਲ 2011-12 ਤਹਿਤ ਦਸੰਬਰ 2011 ਤੱਕ 2082 ਕਰੋੜ ਦੇ ਟੀਚੇ ਦੇ ਮੁਕਾਬਲੇ 2216 ਕਰੋੜ ਰੁਪਏ ਪ੍ਰਾਥਮਿਕਤਾ ਸੈਕਟਰ ਦੇ ਵੱਖ-ਵੱਖ ਖੇਤਰਾਂ ਨੂੰ ਕਰਜੇ ਵਜੋਂ ਦਿੱਤੇ ਗਏ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਲੀਡ ਬੈਂਕ ਵੱਲੋਂ ਜ਼ਿਲ੍ਹਾ ਸਲਾਹਕਾਰ ਕਮੇਟੀ ਅਤੇ ਜ਼ਿਲ੍ਹਾ ਪੱਧਰੀ ਜਾਇਜ਼ਾ ਕਮੇਟੀ ਦੀ ਮੀਟਿੰਗ ਦੌਰਾਨ ਦਿੱਤੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ, ਚੀਫ ਲੀਡ ਜ਼ਿਲ੍ਹਾ ਮੈਨੇਜਰ ਆਰ ਪੀ ਸਿਨਹਾ, ਏ ਜੀ ਐਮ ਆਰ ਬੀ ਆਈ ਵੀ ਟੀ ਠਾਕਰੇ, ਡੀ ਡੀ ਐਮ ਨਾਬਾਰਡ ਗੁਰਇਕਬਾਲ ਸਿੰਘ, ਮੈਨੇਜਰ ਲੀਡ ਬੈਂਕ ਅਫਿਸ ਆਰ ਐਸ ਕੰਵਰ, ਵੱਖ-ਵੱਖ ਬੈਂਕਾਂ ਦੇ ਨੁਮਾਇੰਦੇ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ।
        ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 2216 ਕਰੋੜ ਰੁਪਏ ਵਿੱਚੋਂ 1568 ਕਰੋੜ ਰੁਪਏ ਖੇਤੀਬਾੜੀ ਲਈ, 164 ਕਰੋੜ ਰੁਪਏ ਗੈਰ ਖੇਤੀ ਸੈਕਟਰ ਲਈ ਅਤੇ 484 ਕਰੋੜ ਰੁਪਏ ਬਾਕੀ ਪ੍ਰਾਥਮਿਕਤਾ ਸੈਕਟਰ ਨੂੰ ਕਰਜੇ ਵਜੋਂ ਦਿੱਤੇ ਗਏ।  ਉਨ੍ਹਾਂ ਨੇ ਸੀ ਡੀ ਰੇਸ਼ੋ ਵਧਾਉਣ ਦੀ ਲੋੜ ਬਾਰੇ ਗੱਲ ਕਰਦਿਆਂ ਬੈਂਕਾਂ ਨੂੰ ਇਸ ਦਿਸ਼ਾ ਵੱਲ ਧਿਆਨ ਦੇਣ ਲਈ ਕਿਹਾ ਤਾਂ ਜੋ ਲੋਕ ਖਾਸ ਤੌਰ ਤੇ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨ ਕਰਜੇ ਪ੍ਰਾਪਤ ਕਰਕੇ ਆਰਥਿਕ ਧੰਦੇ ਸ਼ੁਰੂ ਕਰ ਸਕਣ ਅਤੇ ਆਪਣੇ ਜੀਵਨ ਪੱਧਰ ਨੂੰ ਉਚਾ ਚੁਕ ਸਕਣ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਦੇ ਬੈਂਕਾਂ ਵੱਲੋਂ ਦਸੰਬਰ 2011 ਤੱਕ 1,20,313 ਕਿਸਾਨ ਕਾਰਡ ਹੋਲਡਰਾਂ ਨੂੰ 1962 ਕਰੋੜ ਰੁਪਏ ਦੇ ਕਿਸਾਨ ਕਾਰਡ ਜਾਰੀ ਕੀਤੇ ਗਏ ਹਨ। ਜ਼ਿਲ੍ਹੇ ਵਿੱਚ 2600 ਤੋਂ ਵੱਧ ਸਵੈ-ਸਹਾਇਤਾ ਗਰੁੱਪ ਬਣਾਏ ਗਏ ਇਨ੍ਹਾਂ ਵਿੱਚੋਂ 2091 ਸਵੈਸਹਾਇਤਾ ਗਰੁੱਪਾਂ ਨੂੰ ਆਰਥਿਕ ਧੰਦੇ ਸ਼ੁਰੂ ਕਰਨ ਲਈ ਬੈਂਕਾਂ ਵੱਲੋਂ ਕਰਜੇ ਦਿੱਤੇ ਗਏ ਹਨ।  ਉਨ੍ਹਾਂ ਨੇ ਬੈਂਕਾਂ ਨੂੰ ਕੰਢੀ ਏਰੀਏ ਦੇ ਦੂਰ-ਦੁਰਾਜ ਦੇ ਇਲਾਕਿਆਂ ਵਿੱਚ ਬੈਕਿੰਗ ਸੁਵਿਧਾਵਾਂ ਪਹੁੰਚਾਉਣ ਅਤੇ ਵੱਧ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਨੂੰ ਕਰਜਾ ਦੇਣ ਵਾਸਤੇ ਜ਼ੋਰ ਦਿੱਤਾ ਅਤੇ ਵੱਖ-ਵੱਖ ਸਕੀਮਾਂ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ, ਖੇਤੀ ਤੇ ਸੇਵਾ ਖੇਤਰ, ਸਰਕਾਰੀ ਸਕੀਮਾਂ ਜਿਵੇਂ ਕਿ ਸਵਰਨ ਜਯੰਤੀ ਗ੍ਰਾਮ ਸਵੈ ਰੋਜ਼ਗਾਰ ਯੋਜਨਾ, ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਨ ਯੋਜਨਾ ਅਧੀਨ ਕਰਜੇ ਦੇਣ ਦੀ ਪ੍ਰਕ੍ਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਉਨ੍ਹਾਂ ਨੇ ਬੈਂਕਾਂ ਨੂੰ ਕਿਹਾ ਕਿ ਈਕੋ ਰਿਕਸ਼ਾ ਖਰੀਦਣ ਲਈ ਵੱਧ ਤੋਂ ਵੱਧ ਗਰੀਬ ਲੋਕਾਂ ਨੂੰ ਕਰਜਾ ਦਿੱਤਾ ਜਾਵੇ।
        ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਲੀਡ ਜ਼ਿਲ੍ਹਾ ਮੈਨੇਜਰ ਆਰ ਪੀ ਸਿਨਹਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜਮ੍ਹਾਂ ਰਾਸ਼ੀਆਂ ਜੋ ਕਿ ਦਸੰਬਰ 2010 ਵਿੱਚ 10645 ਕਰੋੜ ਰੁਪਏ ਸਨ, ਉਹ ਦਸੰਬਰ 2011 ਵਿੱਚ ਵੱਧ ਕੇ 12142 ਕਰੋੜ ਰੁਪਏ ਹੋ ਗਈਆਂ ਹਨ। ਇਸੇ ਤਰਾਂ ਬੈਂਕਾਂ ਵੱਲੋਂ ਦਿੱਤੇ ਕਰਜਿਆਂ ਦੀ ਰਕਮ ਜੋ ਕਿ ਦਸੰਬਰ 2010 ਵਿੱਚ 3375 ਕਰੋੜ ਰੁਪਏ ਸੀ ਦਸੰਬਰ 2011 ਵਿੱਚ ਵੱਧ ਕੇ 3745 ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਨੇ ਬੈਂਕਾਂ ਨੂੰ ਸੀ ਡੀ ਰੇਸ਼ੋ ਵਿੱਚ ਹੋਰ ਬੇਹਤਰੀ ਲਿਆਉਣ ਲਈ ਵੱਧ ਤੋਂ ਵੱਧ ਕਰਜੇ ਦੇਣ ਲਈ ਕਿਹਾ। ਉਨ੍ਹਾਂ ਨੇ ਬੈਂਕ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਨਵੇਂ ਉਦਮੀਆਂ ਨੂੰ ਵੱਧ ਤੋਂ ਵੱਧ ਕਰਜਾ ਦੇਣ ਤਾਂ ਜੋ ਜ਼ਿਲ੍ਹੇ ਵਿੱਚ ਨਵੇਂ ਉਦਯੋਗ ਧੰਦੇ ਲੱਗ ਸਕਣ ਤੇ ਲੋਕਾਂ ਨੂੰ ਰੋਜ਼ਗਾਰ ਦੇ ਜ਼ਿਆਦਾ ਮੌਕੇ ਮਿਲ ਸਕਣ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਬੈਂਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਵੀ ਧੰਨਵਾਦ ਕੀਤਾ।

ਰਵਾਨੀ, ਅਹਿਸਾਸ ਤੇ ਸਰੋਦ ਦਾ ਸੁਮੇਲ ਹੈ ਅਨੀਸ ਦਾ ਸ਼ਾਇਰੀ: ਪਾਤਰ

ਪਦਮਸ਼੍ਰੀ ਡਾ. ਸੁਰਜੀਤ ਪਾਤਰ ਵੱਲੋਂ ਡਾ. ਅਨੀਸ ਦਾ ਪੁਸਤਕ ‘ਮਨੋਜਾਤ ਮਸਵਾਣੀ’ ਦਾ ਵਿਮੋਚਨ
ਤਲਵਾੜਾ, 18 ਮਾਰਚ :  ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਆਯੋਜਿਤ ਸਾਹਿਤਕ ਸਮਾਗਮ ਵਿਚ ਲੋਕ ਸ਼ਾਇਰ ਡਾ. ਸੁਰਜੀਤ ਪਾਤਰ ਪਦਮਸ਼੍ਰੀ ਵੱਲੋਂ ਡਾ. ਅਮਰਜੀਤ ਅਨੀਸ ਦੇ ਪੰਜਾਬੀ ਕਾਵਿ ਸੰਗ੍ਰਿਹ ‘ਮਨੋਜਾਤ ਮਸਵਾਣੀ’ ਦਾ ਵਿਮੋਚਨ ਕੀਤਾ ਗਿਆ ਅਤੇ ਇੰਜ: ਹਰਜੀਤ ਸਿੰਘ ਡਿਪਟੀ ਚੀਫ਼ ਇੰਜੀਨੀਅਰ ਬਿਆਸ ਡੈਮ, ਇੰਜੀ: ਐਚ. ਕੇ. ਕੌਸ਼ਿਕ ਨਿਗਰਾਨ ਇੰਜੀਨੀਅਰ ਪਾਵਰ ਵਿੰਗ ਬੀ. ਬੀ. ਐਮ. ਬੀ., ਪ੍ਰੋ. ਬੀ. ਐਸ. ਬੱਲੀ ਡੀ. ਪੀ. ਆਰ. ਓ. ਰੂਪਨਗਰ, ਡਾ. ਸੁਰਿੰਦਰ ਮੰਡ ਵੀ ਪ੍ਰਧਾਨਗੀ ਮੰਡਲ ਵਿਚ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਅਨੀਸ ਦੀ ਕਵਿਤਾ ਵਿਚ ਰਵਾਨੀ, ਅਹਿਸਾਸ ਅਤੇ ਸਰੋਦੀਪਣ ਦਾ ਸੁਮੇਲ ਹੈ ਅਤੇ ਇਸ ਕਾਵਿ ਸੰਗ੍ਰਿਹ ਵਿਚ ਉਨ੍ਹਾਂ ਮਾਨਵੀ ਰੂਹ ਦੀਆਂ ਸੁਰਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਇਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਗਾਇਕ ਉਹ ਹੈ ਜੋ ਸਾਡੀ ਖਾਮੋਸ਼ੀ ਨੂੰ ਗਾਉਂਦਾ ਹੈ ਅਤੇ ਸ਼ਾਇਰ ਦੁਨੀਆਵੀ ਅਕਸ ਅਤੇ ਅਸਲ ਆਪੇ ਵਿਚਲੀ ਵਿੱਥ ਨੂੰ ਸਮਝਦਾ ਹੋਇਆ ਸੰਵੇਦਾਨਾਵਾਂ ਨੂੰ ਛੂੰਹਦਾ ਹੈ। ਇਸ ਮੌਕੇ ਡਾ. ਪਾਤਰ ਵੱਲੋਂ ਆਪਣੀਆਂ ਬੇਮਿਸਾਲ ਰਚਨਾਵਾਂ ਦੀ ਛਹਿਬਰ ਨੇ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ‘ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ’, ‘ਗ਼ਜ਼ਲ ਮੈਂ ਲਿਖਦਾਂ’, ‘ਬਲ਼ਦਾ ਬਿਰਖ’, ‘ਇਕ ਲਰਜ਼ਦਾ ਨੀਰ’ ਆਦਿ ਇੱਕ ਤੋਂ ਬਾਅਦ ਇਕ ਸ਼ਾਹਕਾਰ ਰਚਨਾਵਾਂ ਨੇ ਖ਼ੂਬ ਸਮਾਂ ਬੰਨ੍ਹਿਆ। ਮੰਚ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਮਾਗਮ ਬਾਰੇ ਜਾਣਕਾਰੀ ਦਿੱਤੀ। ਪ੍ਰਿੰ. ਕੇ. ਐਲ. ਰਾਣਾ, ਪ੍ਰਿੰ. ਦੇਸ ਰਾਜ ਸ਼ਰਮਾ, ਪ੍ਰਿੰ. ਧਰਮਪਾਲ ਸਾਹਿਲ ਅਤੇ ਪ੍ਰੋ. ਬੀ. ਐ¤ਸ. ਬੱਲੀ ਵੱਲੋਂ ‘ਮਨੋਜਾਤ ਮਸਵਾਣੀ’ ਉੱਤੇ ਕੂੰਜੀਵਤ ਸੰਬੋਧਨਾਂ ਰਾਹੀਂ ਪੁਸਤਕ ਦੀਆਂ ਖ਼ੂਬੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ ਗਿਆ। ਮਹਿਮਾਨ ਸ਼ਾਇਰਾਂ ਵਿਚ ਜਨਾਬ ਜ਼ਮੀਰ ਅਲੀ ਜ਼ਮੀਰ ਮਲੇਰਕੋਟਲਾ, ਐਡਵੋਕੇਟ ਰਘਬੀਰ ਸਿੰਘ ਟੇਰਕਿਆਣਾ, ਕਰਨੈਲ ਸਿੰਘ ਨੇਕਨਾਵਾਂ, ਜਨਾਬ ਕਸ਼ਿਸ਼ ਹੁਸ਼ਿਆਰਪੁਰੀ, ਐਡਵੋਕੇਟ ਚਮਨ ਸ਼ਰਮਾ ਚਮਨ ਚੰਡੀਗੜ੍ਹ, ਪ੍ਰਿੰ. ਨਵਤੇਜ ਗੜ੍ਹਦੀਵਾਲਾ, ਜਨਾਬ ਅਮਰੀਕ ਡੋਗਰਾ ਨੇ ਆਪਣੀ ਪ੍ਰਪੱਕ ਸ਼ਾਇਰੀ ਨਾਲ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ। ਵਿਸ਼ੇਸ਼ ਕਰਕੇ ਜ਼ਮੀਰ ਦੇ ਸ਼ੇਅਰ ‘ਜੋ ਗਿਰ ਗਿਰ ਕਰ ਸੰਭਲਨਾ ਜਾਨਤੇ ਹੈਂ, ਵਹੀ ਕਿਸਮਤ ਬਦਲਨਾ ਜਾਨਤੇ ਹੈਂ’ ਤੇ ਕਸ਼ਿਸ਼ ਦੇ ਸ਼ੇਅਰ ‘ਹਮਾਰੇ ਯਾਰੋਂ ਕੋ ਅਹਿਸਾਸ ਭੀ ਨਹੀਂ ਸ਼ਾਇਦ, ਹਮ ਏਕਤਰਫ਼ਾ ਮੁਹੱਬਤ ਨਿਭਾਏ ਜਾਤੇ ਹੈਂ’ ਨੂੰ ਖ਼ੂਬ ਦਾਦ ਮਿਲੀ। ਡਾ. ਹਰਮੇਸ਼ ਡੈਂਟਲ ਸਰਜਨ ਨੇ ਆਪਣੀ ਦਮਦਾਰ ਆਵਾਜ਼ ਵਿਚ ਡਾ. ਅਨੀਸ ਦੀ ਪੁਸਤਕ ਵਿਚੋਂ ਇੱਕ ਗੀਤ ਗਾ ਕੇ ਮਾਹੌਲ ਨੂੰ ਸੁਰਮਈ ਬਣਾ ਦਿੱਤਾ। ਵਿਸ਼ਰੁਤੀ ਵੱਲੋਂ ਗਾਏ ਗੀਤ ਉਪਰੰਤ ਲੰਬੜਦਾਰ ਚੌਧਰੀ ਸਵਰਨ ਦਾਸ ਵੱਲੋਂ ਧਾਰਮਿਕ ਗੀਤ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਅਤੇ ਅਨੁਰਾਧਾ ਸ਼ਰਮਾ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਨਾਬ ਨਰੇਸ਼ ਗੁਮਨਾਮ, ਕੇ. ਕੇ. ਸੂਦ, ਆਰ. ਸੀ. ਚੌਧਰੀ, ਡਾ. ਮਨਮੋਹਨ ਸਿੰਘ, ਡਾ. ਰਾਜ ਕੁਮਾਰ, ਜਯੋਤਸਨਾ, ਕਮਲਜੀਤ ਸਿੰਘ ਜੱਗਾ, ਹਰਕਿਰਨ ਸਿੰਘ ਮਿੱਠੂ, ਰਾਜੀਵ ਭਾਰਦਵਾਜ ਪੰਜਾਬ ਲੈਬ, ਰਵਿੰਦਰ ਰਵੀ, ਰਾਜਿੰਦਰ ਮਹਿਤਾ, ਕੇ. ਕੇ. ਰਾਣਾ, ਧਿਆਨ ਸਿੰਘ, ਮਦਨ ਲਾਲ, ਡਾ. ਹਰਮਿੰਦਰ ਸਿੰਘ ਸੋਹਲ, ਰਾਮ ਪਾਲ, ਵਿਪਨ ਸਲਗੋਤਰਾ, ਗੁਰਇਕਬਾਲ ਬੋਦਲ, ਜਸਵੀਰ ਸਿੰਘ, ਸ਼ਾਦੀ ਲਾਲ, ਰੰਜਨ ਸ਼ਰਮਾ, ਪੂਰਨਿਮਾ ਸ਼ਰਮਾ, ਡਾ. ਸ਼ੋਭਨਾ ਸੋਨੀ, ਰਸ਼ਪਾਲ ਸਿੰਘ, ਏ. ਪੀ. ਐਸ. ਉੱਭੀ, ਹਰਸ਼ਵਿੰਦਰ ਕੌਰ, ਪਰਤਾਪ ਸਿੰਘ, ਵਰਿੰਦਰ ਕੁਮਾਰ, ਰਾਜ ਕੁਮਾਰ, ਆਰ. ਸੀ. ਝਾਵਰ, ਵਿਜੇ ਕੁਮਾਰ, ਸ਼ਿਵ ਚਰਨ ਰੇਗਰ, ਜਗਮੋਹਨ ਪਲਿਆਲ, ਪਰਦੀਪ ਸਿੰਘ, ਨਰਿੰਦਰ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਸਮਾਗਮ ਦੀਆਂ ਹੋਰ ਤਸਵੀਰਾਂ ਵੇਖਣ ਲਈ  ਇਸ ਲਿੰਕ ਦੇ ਕਲਿੱਕ ਕਰੋ :
http://www.facebook.com/media/set/?set=a.3493409811512.2160453.1159556098&type=1&l=71e5af4877

ਮਧੂ ਮੱਖੀ ਪਾਲਣ ਦਾ ਧੰਦਾ ਲਾਹੇਵੰਦ : ਭੁੱਲਰ

ਹੁਸ਼ਿਆਰਪੁਰ, 20 ਮਾਰਚ:  ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਿਲ੍ਹਾ ਹੁਸ਼ਿਆਰਪੁਰ ਵਿੱਚ ਮੱਧੂ ਮੱਖੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ: ਅਵਤਾਰ ਸਿੰਘ ਭੁੱਲਰ ਨੇ ਕੀਤੀ।  ਇਸ ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਰੇਸ਼ ਕੁਮਾਰ, ਐਚ ਡੀ ਓ ਤਲਵਾੜਾ ਡਾ. ਮੁਖਤਿਆਰ ਸਿੰਘ,  ਵਿਸ਼ਾ ਵਸਤੂ ਮਾਹਰ ਡਾ. ਚਮਨ ਲਾਲ ਵਸ਼ਿਸ਼ਟ ਤੋਂ ਇਲਾਵਾ ਉਪ ਪ੍ਰਧਾਨ ਫੈਪਰੋ ਪਰਮਜੀਤ ਸਿੰਘ ਕਾਲੂਵਾਹਰ, ਵਰਿੰਦਰ ਵੀਰ ਸਿੰਘ, ਕਰਨੈਲ ਸਿੰਘ ਆਦਿ ਮੱਧੂ ਮੱਖੀ ਪਾਲਕਾਂ ਨੇ ਵੀ ਭਾਗ ਲਿਆ।
           ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰ: ਭੁੱਲਰ ਨੇ ਮੀਟਿੰਗ ਦੌਰਾਨ ਕਿਹਾ ਕਿ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕੰਢੀ ਇਲਾਕੇ ਦੇ ਬੇਰੋਜ਼ਗਾਰ ਨੌਜਵਾਨਾਂ ਅਤੇ ਲੜਕੀਆਂ ਲਈ ਮੱਧੂ ਮੱਖੀ ਪਾਲਣ ਦਾ ਧੰਦਾ ਇੱਕ ਅਹਿਮ ਰੋਲ ਨਿਭਾ ਸਕਦਾ ਹੈ।  ਉਨ੍ਹਾਂ  ਸਬੰਧਤ ਅਧਿਕਾਰੀਆਂ ਨੂੰ ਕੰਢੀ ਇਲਾਕੇ ਵਿੱਚ ਮੱਧੂ ਮੱਖੀ ਪਾਲਣ ਧੰਦੇ ਨੂੰ ਉਤਸ਼ਾਹਿਤ ਕਰਨ ਲਈ ਬੇ-ਰੋਜ਼ਗਾਰ ਨੌਜਵਾਨਾਂ ਅਤੇ ਲੜਕੀਆਂ ਨੂੰ ਪ੍ਰੇਰਿਤ ਕਰਨ ਲਈ ਕਿਹਾ।  ਮੀਟਿੰਗ ਦੌਰਾਨ ਮੱਧੂ ਮੱਖੀ ਪਾਲਕਾਂ ਵੱਲੋਂ ਮੱਧੂ ਮੱਖੀ ਪਾਲਣ ਦੇ ਕਰਜਾ ਕੇਸ ਬੈਂਕਾਂ ਰਾਹੀਂ ਪਾਸ ਕਰਾਉਣ, ਬਿਹਾਰ ਪੈਟਰਨ ਤੇ ਮਿਲਕ ਫੈਡ ਪੰਜਾਬ ਵੱਲੋਂ ਕੁਆਲਿਟੀ ਸ਼ਹਿਦ ਦੀ ਦੁੱਧ ਨਾਲ ਸੇਲ ਕਰਨ, ਮੱਧੂ ਮੱਖੀ ਪਾਲਕਾਂ ਨੂੰ ਜ਼ਿਲ੍ਹਾ ਪੱਧਰ ਤੇ ਰਜਿਸਟਰਡ ਕਰਨ, ਜੰਗਲਾਤ ਦੇ ਇਲਾਕੇ ਵਿੱਚ ਮਧੂ ਮੱਖੀ ਪਾਲਣ ਲਈ ਬਕਸੇ ਲਿਜਾਉਣ ਦੀ ਆਗਿਆ ਦੇਣ ਅਤੇ  ਫੈਪਰੋ ਵੱਲੋਂ ਲੋੜੀਂਦੇ ਸਾਜੋ-ਸਮਾਨ ਦੀ ਸਪਲਾਈ ਕਰਨ ਦੀ ਵਿਵਸਥਾ ਕਰਨ ਦੀ ਮੰਗ ਕੀਤੀ। ਮੱਧੂ ਮੱਖੀ ਪਾਲਣ ਦੇ ਧੰਦੇ ਨਾਲ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਉਪਰਾਲੇ ਕਰਨ ਦਾ ਯਕੀਨੀ ਦੁਆਇਆ। ਸ੍ਰ: ਭੁੱਲਰ ਨੇ ਕਿਹਾ ਕਿ ਉਪਰੋਕਤ ਸਮੱਸਿਆਵਾਂ ਦੇ ਹੱਲ ਨਾਲ ਜਿਥੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਵੈ ਰੋਜ਼ਗਾਰ ਦੇ ਮੌਕੇ ਵੱਧਣਗੇ, ਉਥੇ ਫ਼ਸਲਾਂ, ਫਲਾਂ ਅਤੇ ਸਬਜੀਆਂ ਦੇ ਝਾੜ ਵਿੱਚ ਵਾਧਾ ਅਤੇ ਉਨ੍ਹਾਂ ਦੀ ਕੁਆਲਟੀ ਬੇਹਤਰ ਬਣਾਉਣ ਵਿੱਚ ਵੀ ਮੱਦਦ ਮਿਲੇਗੀ।

ਮੁਲਾਜਮ ਆਗੂ ਐਸ. ਡੀ. ਓ. ਸ਼ਾਦੀ ਲਾਲ ਸਨਮਾਨਿਤ

ਤਲਵਾੜਾ, 15 ਮਾਰਚ : ਐਸ. ਡੀ. ਓ. ਐਸੋਸੀਏਸ਼ਨ ਤਲਵਾੜਾ ਵੱਲੋਂ ਉੱਘੇ ਸਮਾਜ ਸੇਵੀ ਅਤੇ ਮੁਲਾਜਮ ਆਗੂ ਸ਼੍ਰੀ ਸ਼ਾਦੀ ਲਾਲ ਐਸ. ਡੀ. ਓ. ਨੂੰ ਸੇਵਾ ਮੁਕਤ ਹੋਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂ ਸ. ਮਨਜੀਤ ਸਿੰਘ ਕੁਟਾਲ ਨੇ ਕਿਹਾ ਕਿ ਸ਼੍ਰੀ ਸ਼ਾਦੀ ਲਾਲ ਨੇ ਆਪਣੀ 34 ਸਾਲ ਦੀ ਸੇਵਾ ਦੌਰਾਨ ਟਰਾਂਸਪੋਰਟ, ਸਟੋਰ, ਸਿਲਟ ਸਰਵੇ, ਵਰਕਸ਼ਾਪ, ਬਿਜਲੀ ਟ੍ਰਾਂਸਮਿਸ਼ਨ ਆਦਿ ਵੱਖ ਵੱਖ ਸੇਵਾਵਾਂ ਨੂੰ ਬੜੀ ਤਨਦੇਹੀ ਅਤੇ ਸ਼ਲਾਘਾਯੋਗ ਢੰਗ ਨਾਲ ਨਿਭਾਇਆ ਅਤੇ ਆਪਣੇ ਸਾਥੀਆਂ ਲਈ ਮਿਹਨਤ, ਲਗਨ ਅਤੇ ਅਣਥੱਕ ਸ਼ਖਸ਼ੀਅਤ ਦਾ ਪ੍ਰੇਰਣਾ ਸਰੋਤ ਬਣੇ ਰਹੇ। ਉਨ੍ਹਾਂ ਕਿਹਾ ਕਿ ਜਿੱਥੇ ਉਹ ਆਪਣੀ ਡਿਊਟੀ ਪ੍ਰਤੀ ਇਮਾਨਦਾਰ ਰਹੇ ਉੱਥੇ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਅਤੇ ਅਨੇਕਾਂ ਹੋਰ ਸਮਾਜ ਸੇਵੀ ਸੰਗਠਨਾਂ ਨਾਲ ਜੁੜ ਦੇ ਸਮਾਜ ਸੇਵਾ ਵਿਚ ਵੀ ਭਰਪੂਰ ਯੋਗਦਾਨ ਪਾਇਆ। ਸ਼੍ਰੀ ਸ਼ਾਦੀ ਲਾਲ ਵੱਲੋਂ ਆਪਣੇ ਸਨਮਾਨ ਲਈ ਜਥੇਬੰਦੀ ਦਾ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਿਜੇ ਗਿੱਲ ਜਨਰਲ ਸਕੱਤਰ, ਏ. ਪੀ. ਐਸ. ਉੱਭੀ, ਟੀ. ਪੀ. ਐੱਸ. ਫੁੱਲ, ਐਸ. ਐਨ. ਬਿਹਾਨੀ, ਸੁਰੇਸ ਮਾਨ, ਕੰਵਰ ਮਹੇਸ਼ਵਰ, ਸੰਜੇ ਦਰੀਚ, ਕੁਲਭੂਸ਼ਨ ਧੀਮਾਨ, ਮਨਦੀਪ ਸੋਖੀ, ਸਤੀਸ਼ ਖੰਨਾ, ਫਕੀਰ ਚੰਦ ਸੈਣੀ, ਪਵਨ ਸ਼ਰਮਾ, ਰਜਨੀਸ਼ ਸ਼ਰਮਾ ਆਦਿ ਸਮੇਤ ਕਈ ਹੋਰ ਐ¤ਸ. ਡੀ. ਓਜ਼ ਹਾਜਰ ਸਨ।

ਐਸ. ਪੀ. ਸਿੰਘ ਓਬਰਾਏ ਵੱਲੋਂ ਸਕੂਲ ਨੂੰ 4 ਲੱਖ ਰੁਪਏ ਦੇਣ ਦਾ ਐਲਾਨ

ਤਲਵਾੜਾ, 15 ਮਾਰਚ : ਦੁਬਈ ਦੇ ਪ੍ਰਸਿੱਧ ਹੋਟਲਰ ਅਤੇ 17 ਪੰਜਾਬੀਆਂ ਨੂੰ ਫ਼ਾਂਸੀ ਤੋਂ ਬਚਾਉਣ ਲਈ ਚਰਚਾ ਵਿਚ ਆਏ ਸ. ਐਸ. ਪੀ. ਸਿੰਘ ਓਬਰਾਏ ਵੱਲੋਂ ਤਲਵਾੜਾ ਫ਼ੇਰੀ ਦੌਰਾਨ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕੀਤੀਆਂ ਗਈਆਂ। ਇਸ ਦੌਰਾਨ ਸ. ਓਬਰਾਏ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਵਿਖੇ ਗਏ ਜਿੱਥੇ ਉਨ੍ਹਾਂ ਆਪਣੀ ਪ੍ਰਾਇਮਰੀ, ਮਿਡਲ ਤੇ ਹਾਈ ਜਮਾਤਾਂ ਤੱਕ ਸਿੱਖਿਆ ਪ੍ਰਾਪਤ ਕੀਤੀ। ਸਕੂਲ ਦੀਆਂ ਵਿਦਿਆਰਥਣਾਂ ਨੂੰ ਆਧੁਨਿਕ ਸਹੂਲਤਾਂ ਦੇਣ ਦੇ ਮੰਤਵ ਨਾਲ ਸ. ਓਬਰਾਏ ਨੇ ਸਕੂਲ ਨੂੰ ਚਾਰ ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਉਹ ਜੀਵਨ ਭਰ ਸਕੂਲ ਨੂੰ ਹਰ ਸਾਲ ਅਪ੍ਰੈਲ ਵਿਚ ਚਾਰ ਲੱਖ ਰੁਪਏ ਦਿੰਦੇ ਰਹਿਣਗੇ। ਪ੍ਰਿੰਸੀਪਲ ਸੁਰੇਸ਼ ਕੁਮਾਰੀ ਨੇ ਸ. ਉਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਹਾਇਤਾ ਨਾਲ ਸਕੂਲ ਵਿਚ ਆਧੁਨਿਕ ਤਕਨੀਕਾਂ ਨਾਲ ਹੋਰ ਚੰਗੇਰਾ ਵਿੱਦਿਅਕ ਮਾਹੌਲ ਸਿਰਜਿਆ ਜਾਵੇਗਾ। ਇਸ ਮੌਕੇ ਗੁਰਜੀਤ ਕੌਰ, ਰਜਿੰਦਰ ਸ਼ਰਮਾ, ਸ਼ਮਸ਼ੇਰ ਸਿੰਘ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਹਾਜਰ ਸਨ।

ਲਗਾਤਾਰ 15ਵੀਂ ਵਾਰ ਚੈਂਪੀਅਨ ਬਣਨ ਤੇ ਖਿਡਾਰੀਆਂ ਦਾ ਸਨਮਾਨ

ਤਲਵਾੜਾ, 15 ਮਾਰਚ :  ਬੀ. ਬੀ. ਐਮ. ਬੀ. ਦੀ ਵਾਲੀਬਾਲ ਟੀਮ ਵੱਲੋਂ ਕੌਮੀ ਪੱਧਰ ਤੇ ਇੰਟਰ ਪਾਵਰ ਸੈਕਟਰ ਵਾਲੀਬਾਲ ਵਿਚ ਲਗਾਤਾਰ 15ਵੀਂ ਵਾਰ ਜੇਤੂ ਰਹਿਣ ਤੇ ਟੀਮ ਦੇ ਖਿਡਾਰੀਆਂ ਨੂੰ ਅੱਜ ਇੱਥੇ ਚੀਫ਼ ਇੰਜੀਨੀਅਰ ਸ਼੍ਰੀ ਜੈ ਦੇਵ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਨਿਗਰਾਨ ਖੇਡ ਕਮੇਟੀ ਦੇ ਪ੍ਰਧਾਨ ਇੰਜੀ. ਏ. ਕੇ. ਬਾਲੀ, ਇੰਜੀ: ਹਰਜੀਤ ਸਿੰਘ ਤੇ ਜੇ. ਬੀ. ਵਰਮਾ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਸਬੰਧੀ ਖੇਡ ਕਮੇਟੀ ਸਕੱਤਰ ਇੰਜ: ਕੇ. ਕੇ. ਸੂਦ ਐਕਸੀਅਨ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਸ਼ਾਨਦਾਰ ਕਾਰਗੁਜਾਰੀ ਕਰਨ ਵਾਲੀ ਬੋਰਡ ਦੀ ਟੀਮ ਵਿਚ ਚਾਰ ਖਿਡਾਰੀ ਤਲਵਾੜਾ ਦੇ ਹਨ ਜਿਨ੍ਹਾਂ ਵਿਚ ਕੇਵਲ ਸਿੰਘ, ਹਰਜੀਤ ਸਿੰਘ, ਰਣਬੀਰ ਸਿੰਘ, ਕੈਲਾਸ਼ ਕੁਮਾਰ ਸ਼ਾਮਿਲ ਹਨ, ਨੂੰ ਅੱਜ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।  ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਨਾਥਪਾ ਝਾਖੜੀ ਪ੍ਰਾਜੈਕਟ ਵਿਖੇ ਹੋਏ ਵਾਲੀਬਾਲ ਮੁਕਾਬਲੇ ਵਿਚ ਦੂਸਰੇ ਪ੍ਰਾਜੈਕਟਾਂ ਨੂੰ ਹਰਾ ਕੇ ਬੀ. ਬੀ. ਐਮ. ਬੀ. ਦੀ ਟੀਮ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)