ਬਾਗਪੁਰ ਸਤੌਰ ਸਕੂਲ ਵਿਖੇ ਪਹਿਲਾ ਮਾਸ ਕੌਂਸਲਿੰਗ ਪ੍ਰੋਗਰਾਮ ਸ਼ੁਰੂ

ਹੁਸ਼ਿਆਰਪੁਰ, 2 ਨਵੰਬਰ: ਰੁਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ, ਪੰਜਾਬ ਵਲੋਂ ਜ਼ਿਲ੍ਹੇ ਦੇ ਸਕੂਲਾਂ ਵਿੱਚ ਕਰਵਾਏ ਜਾਣ ਵਾਲੇ ਮਾਸ ਕੌਂਸਲਿੰਗ ਪ੍ਰੋਗਰਾਮ ਦੇ ਤਹਿਤ ਪਹਿਲਾ ਪ੍ਰੋਗਰਾਮ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਸਤੌਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਲਾਗਲੇ ਕਈ ਸਕੂਲਾਂ ਦੇ ਵਿਦਿਆਰਥੀ ਸ਼ਾਮਿਲ ਹੋਏ।
            ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਕੋਰਸਾਂ ਬਾਰੇ ਜਾਣੂ ਕਰਵਾਇਆ। ਪ੍ਰੋਗਰਾਮ ਵਿੱਚ ਸ੍ਰੀ ਜਸਵੰਤ ਰਾਏ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਅਫ਼ਸਰ ਤੋਂ ਇਲਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ
ਮੋਹਨ ਸਿੰਘ ਲੇਹਲ, ਜ਼ਿਲ੍ਹਾ ਗਾਈਡੈਂਸ ਕੌਂਸਲਰ ਸ੍ਰੀ ਬੇਅੰਤ ਸਿੰਘ, ਵਾਸੀਸ ਪ੍ਰਿੰਸੀਪਲ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ ਸਤੌਰ ਸ੍ਰੀ ਪਰਮਜੀਤ ਸਿੰਘ ਧੁੱਗਾ, ਇੰਸਟਰਕਟਰ ਆਈ.ਟੀ.ਆਈ. ਸ੍ਰੀ ਨਰੇਸ਼ ਕੁਮਾਰ, ਜੇ.ਆਰ.ਪੌਲੀਟੈਕਨਿਕ ਕਾਲਜ ਮੈਡਮ ਇੰਦਰਜੀਤ ਕੌਰ, ਸ੍ਰੀ ਐਨ.ਸੀ.ਬਾਸੂ ਕੌਂਸਲਰ ਪੀ.ਐਨ.ਬੀ., ਸ੍ਰੀ ਯਾਦਵਿੰਦਰ ਸਿੰਘ ਐਮ.ਐਸ.ਡੀ.ਸੀ., ਸੀ. ਪਾਇਟ ਤਲਵਾੜਾ ਅਤੇ ਕਈ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ। ਬੁਲਾਰਿਆਂ ਨੇ ਵਿਦਿਆਰਥੀਆਂ ਨੂੰ 12ਵੀਂ ਤੋਂ ਬਾਅਦ ਵੱਖ ਵੱਖ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਹੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਪੜ੍ਹਾਈ ਦੌਰਾਨ ਹੀ ਆਪਣਾ ਟੀਚਾ ਮਿੱਥ ਲੈਣਾ ਚਾਹੀਦਾ ਹੈ ਅਤੇ ਟੀਚੇ ਮੁਤਾਬਕ ਸਖ਼ਤ ਮਿਹਨਤ ਕਰਨ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ। ਬੁਲਾਰਿਆਂ ਨੇ ਕਿਹਾ ਕਿ ਸਖਤ ਮਿਹਨਤ ਨਾਲ ਕੋਈ ਵੀ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਮਾਸ ਕੌਂਸਲਿੰਗ ਪ੍ਰੋਗਰਾਮ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ 30 ਨਵੰਬਰ ਤੱਕ ਕਰਵਾਏ ਜਾ ਰਹੇ ਹਨ।

ਨਗਰ ਨਿਗਮ ਵਲੋਂ ਡੇਂਗੂ ਦੀ ਰੋਕਥਾਮ ਲਈ ਕਰਵਾਈ ਜਾ ਰਹੀ ਹੈ ਫੌਗਿੰਗ


  • ਫੌਗਿੰਗ ਕਰਨ ਦੌਰਾਨ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਵੇ : ਕਮਿਸ਼ਨਰ ਨਗਰ ਨਿਗਮ
ਹੁਸ਼ਿਆਰਪੁਰ, 2 ਨਵੰਬਰ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੀਆਂ ਹਦਾਇਤਾਂ 'ਤੇ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਡੇਂਗੂ ਦੀ ਰੋਕਥਾਮ ਲਈ ਲਗਾਤਾਰ ਫੌਗਿੰਗ ਕਰਵਾਉਣੀ ਯਕੀਨੀ ਬਣਾਈ ਗਈ ਹੈ ਅਤੇ ਅੱਜ ਸ਼ਹਿਰ ਦੇ ਵਾਰਡ ਨੰ: 10 ਅਤੇ 12 ਵਿੱਚ ਫੌਗਿੰਗ ਕਰਵਾਈ ਗਈ। ਪਿਛਲੇ ਦਿਨੀਂ ਇਹ ਫੌਗਿੰਗ ਫਾਰਡ ਨੰ: 23 ਅਤੇ 31 ਦੇ ਆਲੇ-ਦੁਆਲੇ ਕਰਵਾਈ ਗਈ ਸੀ। ਇਹ ਫੌਗਿੰਗ ਸਪਰੇਅ
ਡੇਂਗੂ ਦੀ ਬੀਮਾਰੀ ਦੇ ਕਾਰਕ ਬਣਦੇ ਮੱਛਰਾਂ ਦੇ ਖਾਤਮੇ ਲਈ ਕਰਵਾਈ ਜਾ ਰਹੀ ਹੈ। ਫੌਗਿੰਗ ਕਰਨ ਦੌਰਾਨ ਕੌਂਸਲਰ ਸ੍ਰੀ ਮਲਕੀਤ ਸਿੰਘ, ਕੌਂਸਲਰ ਸ੍ਰੀ ਕੁਲਵੰਤ ਸਿੰਘ ਸੈਣੀ, ਸ੍ਰੀ ਰਾਜ ਕੁਮਾਰ, ਸ੍ਰੀ ਸੁਖਦੇਵ ਸਿੰਘ ਅਤੇ ਸੈਨੇਟਰੀ ਇੰਸਪੈਕਟਰ ਸ੍ਰੀ ਅਜੇ ਕੁਮਾਰ ਹਾਜ਼ਰ ਸਨ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਕਮਿਸ਼ਨਰ ਨਗਰ ਨਿਗਮ ਸ੍ਰੀ ਹਰਬੀਰ ਸਿੰਘ ਨੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਫੌਗਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤੀ ਜਾਵੇ।  ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰਾਂ ਦੀਆਂ ਛੱਤਾਂ 'ਤੇ ਪਏ ਟੁੱਟੇ ਬਰਤਨਾਂ, ਡਰੱਮਾਂ, ਪੰਛੀਆਂ ਦੇ ਪੀਣ ਲਈ ਰੱਖੇ ਗਏ ਪਾਣੀ ਦੇ ਬਰਤਨਾਂ, ਘਰਾਂ ਦੇ ਅੰਦਰ ਪਏ ਗਮਲਿਆਂ ਅਤੇ ਆਪਣੇ ਆਸ-ਪਾਸ ਬਰਸਾਤੀ ਜਾਂ ਸਧਾਰਨ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਇਸ ਤੋਂ ਇਲਾਵਾ ਫਰਿੱਜਾਂ ਦੀਆਂ ਟਰੇਆਂ ਅਤੇ ਕੂਲਰਾਂ ਦੀ ਨਿਯਮਤ ਸਫ਼ਾਈ ਕਰਕੇ ਹਫ਼ਤੇ ਵਿੱਚ ਇਕ ਵਾਰ ਸੁਕਾਉਣਾ ਬਹੁਤ ਜ਼ਰੂਰੀ ਹੈ। ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਣ ਵਾਲੇ ਕੱਪੜੇ ਪਹਿਨੇ ਜਾਣ, ਸੌਣ ਵੇਲੇ ਮੱਛਰਦਾਨੀਆਂ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕੀਤੀ ਜਾਵੇ।

ਜ਼ਿਲ੍ਹਾ ਪ੍ਰਸ਼ਾਸ਼ਨ ਨੇ ਨਜਾਇਜ਼ ਮਾਈਨਿੰਗ 'ਤੇ ਕੱਸਿਆ ਸ਼ਿਕੰਜਾ


  • 411 ਐਫ.ਆਈ.ਆਰ. ਦਰਜ, 1 ਕਰੋੜ ਤੋਂ ਵੱਧ ਦੇ ਕੀਤੇ ਜੁਰਮਾਨੇ
  • ਆਨ ਲਾਈਨ ਪੋਰਟਲ 'ਤੇ ਦਿੱਤੀ ਜਾ ਸਕਦੀ ਹੈ ਨਜਾਇਜ਼ ਮਾਈਨਿੰਗ ਦੀ ਸੂਚਨਾ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 2 ਨਵੰਬਰ: ਨਜਾਇਜ਼ ਮਾਈਨਿੰਗ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸਖਤ ਰੁਖ ਅਪਣਾਇਆ ਹੋਇਆ ਹੈ, ਜਿਸ ਸਦਕਾ ਹੁਣ ਤੱਕ ਵੱਖ-ਵੱਖ ਥਾਣਿਆਂ ਵਿੱਚ 411 ਐਫ.ਆਈ.ਆਰ. ਦਰਜ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 1 ਕਰੋੜ 16 ਲੱਖ 80 ਹਜ਼ਾਰ 484 ਰੁਪਏ ਜੁਰਮਾਨਾ ਵੀ ਕੀਤਾ ਜਾ ਚੁੱਕਾ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਨੋਡਲ ਅਫ਼ਸਰ ਮਾਈਨਿੰਗ ਸ੍ਰੀਮਤੀ ਅਨੁਪਮ ਕਲੇਰ ਦੀ ਅਗਵਾਈ ਵਿੱਚ ਮਾਈਨਰ ਮਿਨਰਲ ਦੀ ਗੈਰ-ਕਾਨੂੰਨੀ ਨਿਕਾਸੀ ਰੋਕਣ ਲਈ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
                       ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮਾਈਨਰ ਮਿਨਰਲ ਦੀ ਨਿਕਾਸੀ ਲਈ
2 ਖੱਡਾਂ ਆਕਸ਼ਨ 'ਤੇ ਹਨ, ਜਦਕਿ ਤਹਿਸੀਲ ਹੁਸ਼ਿਆਰਪੁਰ ਵਿੱਚ ਰੇਤਾ ਦੀ ਖੱਡ ਬਸੀ ਗੁਲਾਮ ਹੁਸੈਨ ਅਤੇ ਤਹਿਸੀਲ ਮੁਕੇਰੀਆਂ ਵਿੱਚ ਗਰੈਵਲ ਦੀ ਖੱਡ ਸੁਖਚੈਨਪੁਰ ਚੱਲ ਰਹੀ ਹੈ। ਉਨ੍ਹਾਂ ਦੱਸਿਆ ਕਿ ਗੈਰ-ਕਾਨੂੰਨੀ ਮਾਈਨਿੰਗ ਰੋਕਣ ਲਈ ਕੀਤੀ ਗਈ ਕਾਰਵਾਈ ਤਹਿਤ ਹੁਣ ਤੱਕ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ 411 ਐਫ.ਆਈ.ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ, ਜਦਕਿ 1 ਕਰੋੜ 16 ਲੱਖ 80 ਹਜ਼ਾਰ 484 ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਨਜਾਇਜ਼ ਮਾਈਨਿੰਗ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਕੋਈ ਅਜਿਹਾ ਕਰਦਾ ਸਾਹਮਣੇ ਆਇਆ, ਤਾਂ ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।
                       ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਮਾਈਨਰ ਮਿਨਰਲ ਦੀ ਗੈਰ ਕਾਨੂੰਨੀ ਨਿਕਾਸੀ ਰੋਕਣ ਲਈ ਪੰਜਾਬ ਸਰਕਾਰ ਵਲੋਂ ਆਨ ਲਾਈਨ ਪੋਰਟਲ ਬਣਾਇਆ ਗਿਆ ਹੈ, ਜਿਸ 'ਤੇ ਨਜਾਇਜ਼ ਮਾਈਨਿੰਗ ਦੀ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਜ਼ਿਲ੍ਹੇ ਵਿੱਚ ਕੋਈ ਵੀ ਮਾਈਨਰ ਮਿਨਰਲ ਦੀ ਗੈਰ ਕਾਨੂੰਨੀ ਨਿਕਾਸੀ ਧਿਆਨ ਵਿੱਚ ਆਉਂਦੀ ਹੈ, ਤਾਂ ਪੰਜਾਬ ਸਰਕਾਰ ਵਲੋਂ ਤਿਆਰ ਕੀਤੇ ਵੈਬਸਾਈਟ  PB-GRAMS ONLINE PORTAL  'ਤੇ ਪਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਜਾਰੀ ਹੈਲਪ ਲਾਈਨ ਨੰਬਰ 01882-220302, ਵਧੀਕ ਡਿਪਟੀ ਕਮਿਸ਼ਨਰ-ਕਮ-ਨੋਡਲ ਅਫ਼ਸਰ ਮਾਈਨਿੰਗ ਦੇ ਮੋਬਾਇਲ ਨੰ: 98729-97863 ਅਤੇ ਈਮੇਲ ਆਈ.ਡੀ. adcghoshiarpur0gmail.com 'ਤੇ ਵੀ ਸੂਚਨਾ ਦਿੱਤੀ ਜਾ ਸਕਦੀ ਹੈ।

ਜ਼ਿਲ੍ਹੇ 'ਚ 7350 ਕੁਇੰਟਲ ਕਣਕ ਦਾ ਬੀਜ ਸਬਸਿਡੀ 'ਤੇ ਦਿੱਤਾ ਜਾਵੇਗਾ : ਡਿਪਟੀ ਕਮਿਸ਼ਨਰ


  • ਚਾਹਵਾਨ ਕਿਸਾਨ ਅਰਜੀ ਫਾਰਮ ਬਲਾਕ ਖੇਤੀਬਾੜੀ ਦਫ਼ਤਰਾਂ 'ਚ ਕਰਵਾ ਸਕਦੇ ਨੇ ਜਮ੍ਹਾਂ
  • ਅਰਜੀਆਂ ਪ੍ਰਾਪਤ ਕਰਨ ਅਤੇ ਬੀਜ ਦੀ ਵੰਡ ਕਰਨ ਲਈ ਛੁੱਟੀਆਂ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਖੇਤੀਬਾੜੀ ਦਫ਼ਤਰ
ਹੁਸ਼ਿਆਰਪੁਰ, 2 ਨਵੰਬਰ:ਪੰਜਾਬ ਸਰਕਾਰ ਵਲੋਂ ਹਾੜੀ ਦੀ ਫਸਲ ਕਣਕ ਦੇ ਬੀਜ ਉਪਰ ਸਬਸਿਡੀ ਸਿੱਧੇ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਸਦਕਾ ਸੂਬੇ ਦੇ ਕਿਸਾਨ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪਨਸੀਡ, ਭਾਰਤੀ ਫਾਰਮ ਜੰਗਲਾਤ ਵਿਕਾਸ ਕਾਰਪੋਰੇਸ਼ਨ, ਇਫਕੋ, ਕਰਿਭਕੋ ਅਤੇ ਹਿੰਦੁਸਤਾਨ ਇੰਨਸੈਕਟੀਸਾਈਡ ਲਿਮਟਿਡ ਆਦਿ ਅਦਾਰਿਆਂ ਤੋਂ ਖਰੀਦ ਕਰ ਸਕਣਗੇ। ਕਿਸਾਨ ਇਹ ਬੀਜ ਪ੍ਰਾਪਤ ਕਰਨ ਲਈ ਨਿਸ਼ਚਤ ਪ੍ਰੋਫਾਰਮੇ ਵਿੱਚ ਬਿਨੈਪੱਤਰ ਭਰ ਕੇ ਦਸਤਖਤਾਂ ਸਮੇਤ ਆਪਣੇ ਪਿੰਡ ਦੇ ਸਰਪੰਚ, ਨੰਬਰਦਾਰ, ਐਮ.ਸੀ. ਤੋਂ ਤਸਦੀਕ ਕਰਵਾ ਕੇ ਨੇੜੇ ਦੇ ਬਲਾਕ ਖੇਤੀਬਾੜੀ ਦਫਤਰਾਂ ਵਿੱਚ ਜਮ੍ਹਾਂ ਕਰਵਾ ਸਕਦੇ ਹਨ।
           ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਕੌਮੀ ਅੰਨ ਸੁਰੱਖਿਆ ਮਿਸ਼ਨ ਸ੍ਰੀ ਵਿਪੁਲ ਉਜਵਲ ਨੇ ਦੱੱਸਿਆ ਕਿ ਜ਼ਿਲ੍ਹੇ ਵਿੱਚ 7350 ਕੁਇੰਟਲ ਕਣਕ ਦਾ ਤਸਦੀਕਸ਼ੁਦਾ ਬੀਜ ਸਬਸਿਡੀ 'ਤੇ ਦਿੱਤਾ ਜਾ ਰਿਹਾ ਹੈ,
ਜਿਸ ਦੀ ਕੁੱਲ ਰਕਮ 73.50 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਦਫ਼ਤਰ ਅਰਜੀਆਂ ਪ੍ਰਾਪਤ ਕਰਨ ਅਤੇ ਬੀਜ ਦੀ ਵੰਡ ਕਰਨ ਲਈ ਸਨਿੱਚਰਵਾਰ, ਐਤਵਾਰ ਅਤੇ ਸਰਕਾਰੀ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ। ਉਨ੍ਹਾਂ ਦੱਸਿਆ ਕਿ ਸਰਕਾਰੀ ਜਾਂ ਅਰਧ ਸਰਕਾਰੀ ਸੰਸਥਾਵਾਂ ਤੋਂ ਬੀਜ ਖਰੀਦਣ 'ਤੇ ਹੀ ਸਬਸਿਡੀ ਮਿਲੇਗੀ ਅਤੇ ਇਕ ਕਿਸਾਨ ਨੂੰ ਵੱਧ ਤੋਂ ਵੱਧ 2 ਹੈਕਟੇਅਰ ਦੇ ਬੀਜ 'ਤੇ ਸਬਸਿਡੀ ਦੀ ਰਕਮ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਣਕ ਦੇ ਤਸਦੀਕਸ਼ੁਦਾ ਬੀਜ ਦਾ 50 ਫੀਸਦੀ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਕਿਸਾਨਾਂ ਦੇ ਸਿੱਧਾ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ।
           ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਕਿਸਾਨ ਪਰਮਿਟ ਦੇ ਅਧਾਰ 'ਤੇ ਬੀਜ ਖਰੀਦਣ ਉਪਰੰਤ ਤਸ਼ਦੀਕਸ਼ੁਦਾ ਬੀਜ਼ ਦਾ ਬਿੱਲ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਵਿੱਚ 10 ਦਿਨਾਂ ਦੇ ਅੰਦਰ-ਅੰਦਰ ਜਮ੍ਹਾਂ ਕਰਾਉਣਗੇ। ਉਨ੍ਹਾਂ ਦੱਸਿਆ ਕਿ ਪਰਮਿਟ ਜਾਰੀ ਕਰਨ ਵਿਚ 2.5 ਏਕੜ ਤੋਂ ਘੱਟ ਮਾਲਕੀ ਵਾਲੇ ਕਿਸਾਨਾਂ ਨੂੰ ਪਹਿਲ ਮਿਲੇਗੀ, ਪਰ ਜੇਕਰ ਅਰਜੀਆਂ ਘੱਟ ਆਈਆਂ ਤਾਂ 5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਬੀਜ ਪਰਮਿਟ ਜਾਰੀ ਕੀਤੇ ਜਾਣਗੇ ਅਤੇ ਫਿਰ ਵੀ ਜੇਕਰ ਕੋਟਾ ਬਾਕੀ ਬਚਿਆ ਤਾਂ 5 ਏਕੜ ਤੋਂ ਵੱਧ ਜਮੀਨ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਪਰਮਿਟ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਕਿਸਾਨ ਪੀ.ਬੀ.ਡਬਲਯੂ.-725, 677, 621, 550, 502, 658, 590, 660, 644, ਐਚ.ਡੀ.-3086, 2967,  ਡਬਲਯੂ.ਐਚ.ਡੀ. 943, ਡਬਲਯੂ.ਐਚ. 1105 ਅਤੇ ਡੀ.ਬੀ. ਡਬਲਯੂ. 17 ਤਸਦੀਕਸ਼ੁਦਾ ਕਿਸਮਾਂ ਦਾ ਬੀਜ ਹੀ ਖਰੀਦ ਕਰ ਸਕਣਗੇ।
           ਮੁੱਖ ਖੇਤੀਬਾੜੀ ਅਫ਼ਸਰ ਡਾ. ਵਿਨੈ ਕੁਮਾਰ ਨੇ ਦੱਸਿਆ ਕਿ ਸਬਸਿਡੀ ਪ੍ਰਾਪਤ ਕਰਨ ਲਈ ਫਾਰਮ ਵੈਬਸਾਈਟ www.agripb.gov.in ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਅਰਜੀ ਫਾਰਮ ਹਰ ਬਲਾਕ ਖੇਤੀਬਾੜੀ ਦਫ਼ਤਰਾਂ ਵਿੱਚ ਉਪਲਬੱਧ ਹੈ। ਜ਼ਿਆਦਾ ਅਰਜੀਆਂ ਪ੍ਰਾਪਤ ਹੋਣ ਦੀ ਸੂਰਤ ਵਿੱਚ ਕਿਸਾਨਾਂ ਦੀ ਚੋਣ ਲਾਟਰੀ ਡਰਾਅ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੀਆਂ ਅਰਜ਼ੀਆਂ ਮੁਕੰਮਲ ਕਰਨ ਉਪਰੰਤ 3 ਨਵੰਬਰ ਤੱਕ ਜਮ੍ਹਾਂ ਕਰਵਾ ਸਕਦੇ ਹਨ ਅਤੇ ਕਣਕ ਬੀਜ਼ ਲਈ ਪਰਮਿਟ 4 ਨਵੰਬਰ ਤੋਂ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ 01882-222102 ਤੋਂ ਇਲਾਵਾ ਖੇਤੀਬਾੜੀ ਦਫਤਰਾਂ ਵਿੱਚ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਪੀ.ਆਰ.ਟੀ.ਸੀ. ਜਹਾਨਖੇਲਾਂ 'ਚ 1405 ਰਿਕਰੂਟਾਂ ਦੀ ਹੋਈ ਪਾਸਿੰਗ ਆਊਟ ਪਰੇਡ


  • ਸਿਖਿਆਰਥੀ ਲੋਕ ਸੇਵਾ ਦਾ ਸੰਕਲਪ ਹਮੇਸ਼ਾਂ ਯਾਦ ਰੱਖਣ : ਡੀ.ਜੀ.ਪੀ.
ਹੁਸ਼ਿਆਰਪੁਰ, 1 ਨਵੰਬਰ:  ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਚਮਨ ਸਟੇਡੀਅਮ ਵਿਖੇ ਅੱਜ ਬੇਸਿਕ ਰਿਕਰੂਟਸ ਕੋਰਸ ਬੈਚ ਨੰਬਰ 252, 253 (ਜ਼ਿਲ੍ਹਾ ਕੇਡਰ) ਅਤੇ ਐਸ.ਪੀ.ਯੂ. ਦੀ ਪਾਸਿੰਗ ਆਊਟ ਪਰੇਡ ਕਰਵਾਈ ਗਈ, ਜਿਸ ਵਿੱਚ 1405 ਰਿਕਰੂਟਸ ਸਿਖਿਆਰਥੀ ਸ਼ਾਮਲ ਸਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਡਾਇਰੈਕਟਰ ਜਨਰਲ ਪੁਲਿਸ, ਐਚ.ਆਰ.ਡੀ. ਪੰਜਾਬ ਸ੍ਰੀ ਐਸ. ਚਟੋਪਾਧਿਆਏ, ਆਈ.ਪੀ.ਐਸ. ਨੇ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਐਸ.ਐਸ.ਪੀ. ਹੁਸ਼ਿਆਰਪੁਰ ਸ੍ਰੀ ਜੇ. ਇਲੈਨਚੇਜ਼ੀਅਨ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
                       ਇਸ ਮੌਕੇ ਪਾਸ ਆਊਟ ਹੋ ਕੇ ਜਾ ਰਹੇ ਸਿਖਿਆਰਥੀਆਂ ਨੂੰ ਲੋਕ ਸੇਵਾ ਦੇ ਸੰਕਲਪ ਨੂੰ ਹਮੇਸ਼ਾਂ ਯਾਦ ਰੱਖਣ ਲਈ ਪ੍ਰੇਰਿਤ ਕਰਦਿਆਂ ਸ੍ਰੀ ਐਸ. ਚਟੋਪਾਧਿਆਏ ਨੇ ਕਿਹਾ ਕਿ ਉਹ ਹਰ ਚੁਣੌਤੀ ਲਈ ਆਪਣੇ-ਆਪ ਨੂੰ ਤਿਆਰ ਰੱਖਣ।
ਉਨ੍ਹਾਂ ਕਿਹਾ ਕਿ ਅੱਤਵਾਦ, ਡਰੱਗ, ਮਾਫੀਆ ਅਤੇ ਆਮ ਜ਼ੁਰਮ ਆਦਿ ਦਾ ਸਾਹਮਣਾ ਕਰਨ ਲਈ ਸਿਖਿਆਰਥੀਆਂ ਨੂੰ ਹਮੇਸ਼ਾਂ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਸ੍ਰੀ ਐਸ. ਚਟੋਪਾਧਿਆਏ ਵਲੋਂ ਨਵੀਨੀਕਰਨ ਕੀਤੇ ਗਏ ਸਵਿਮਿੰਗ ਪੂਲ ਦਾ ਉਦਘਾਟਨ ਵੀ ਕੀਤਾ ਗਿਆ। ਇਸ ਸਵਿਮਿੰਗ ਪੂਲ ਦਾ ਨਾਮ ਸ਼ਹੀਦ ਕੰਵਰ ਰਣਬੀਰ ਸਿੰਘ ਗਿੱਲ ਆਈ.ਪੀ.ਐਸ. ਦੇ ਨਾਂ 'ਤੇ ਰੱਖਿਆ ਗਿਆ ਹੈ, ਜੋ 1987 ਵਿੱਚ ਦੇਸ਼ ਦੀ ਏਕਤਾ, ਅਖੰਡਤਾ ਅਤੇ ਅਮਨ-ਸ਼ਾਂਤੀ ਦੀ ਰਾਖੀ ਕਰਦੇ ਹੋਏ ਅੱਤਵਾਦੀਆਂ ਹੱਥੋਂ ਪਟਿਆਲਾ ਵਿਖੇ ਸ਼ਹੀਦ ਹੋਏ ਸਨ।

                       ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਕਮਾਂਡੈਂਟ ਸ੍ਰੀ ਭੁਪਿੰਦਰ ਸਿੰਘ ਨੇ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਦਿੱਤੀ ਗਈ ਪੇਸ਼ਾਵਾਰਾਨਾ ਸਿਖਲਾਈ ਦੇ ਹੁਨਰਾਂ ਦਾ ਵੇਰਵਾ ਦਿੱਤਾ। ਉਨ੍ਹਾਂ ਵਿਸ਼ਵਾਸ਼ ਦੁਆਇਆ ਕਿ ਪਾਸ ਆਊਟ ਹੋ ਕੇ ਜਾ ਰਹੇ ਸਾਰੇ ਟਰੇਨੀਜ਼ ਆਪਣੇ ਪਿਤਰੀ ਯੂਨਿਟ ਵਿਖੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਦ੍ਰਿੜਤਾ ਅਤੇ ਕਾਮਯਾਬੀ ਨਾਲ ਨਿਭਾਉਣਗੇ।
           ਸਮਾਰੋਹ ਦੌਰਾਨ ਸਿਖਿਆਰਥੀਆਂ ਵਲੋਂ ਪੇਸ਼ੇਵਾਰਾਨਾ ਅਤੇ ਸਮਾਜਿਕ ਗਤੀਵਿਧੀਆਂ, ਬਿਨ੍ਹਾਂ ਹਥਿਆਰਾਂ ਦੇ ਲੜਾਈ, ਸਮੂਹਿਕ ਸਰੀਰਕ ਕਸਰਤਾਂ, ਮਲਖਮ, ਮੋਟਰ ਸਾਈਕਲ ਸ਼ੋਅ, ਰਾਈਫ਼ਲ ਸੁਪਰਕਾਮ ਡਰਿੱਲ, ਡੈਮੋ ਇੰਟੀਗਰੇਟਡ ਯੂਜ਼ ਆਫ਼ ਫੋਰਸ, ਮਲਵਈ ਗਿੱਧਾ ਅਤੇ ਭੰਗੜਾ ਆਦਿ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਵਧੀਆ ਕਾਰਗੁਜ਼ਾਰੀ ਬਦਲੇ ਡਿਪਟੀ ਡੀ.ਏ. ਸ੍ਰੀ ਕੰਵਲਪ੍ਰੀਤ ਸਿੰਘ, ਡੀ.ਐਸ.ਪੀ. ਸ੍ਰੀ ਹਰਜੀਤ ਸਿੰਘ ਅਤੇ ਸ੍ਰੀ ਮਲਕੀਤ ਸਿੰਘ ਤੋਂ ਇਲਾਵਾ ਸ੍ਰੀ ਦਿਨੇਸ਼ ਕੁਮਾਰ ਕਾਠੀਆ ਅਤੇ ਸ੍ਰੀ ਅਮਿਤ ਧਵਨ ਏ.ਡੀ.ਏ. ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਿਪਟੀ ਕਮਾਂਡੈਂਟ, ਬੀ.ਐਸ.ਐਫ. ਖੜਕਾਂ ਕੈਂਪ ਸ੍ਰੀ ਐਸ.ਕੇ. ਸ਼ਰਮਾ, ਸ੍ਰੀ ਜੁਗਰਾਜ ਸਿੰਘ ਸਿੱਧੂ, ਮਹਿਕ ਰੇਡੀਓ ਐਂਡ ਟੀ.ਵੀ. ਚੈਨਲ ਕੈਨੇਡਾ ਅਤੇ ਸ੍ਰੀ ਰਣਜੀਤ ਸਿੰਘ ਕੈਨੇਡਾ ਵੀ ਸ਼ਾਮਲ ਸਨ।

ਰੁਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਵਿਭਾਗ ਵਲੋਂ ਸਕੂਲਾਂ 'ਚ ਮਾਸ ਕੌਂਸਲਿੰਗ ਪ੍ਰੋਗਰਾਮ ਅੱਜ ਤੋਂ


  • ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸਹਾਈ ਸਾਬਤ ਹੋਵੇਗਾ ਇਹ ਉਪਰਾਲਾ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 1 ਨਵੰਬਰ:  ਰੁਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਵਿਭਾਗ ਪੰਜਾਬ ਵਲੋਂ ਯੁਵਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਜ਼ਿਲ੍ਹੇ ਦੇ ਯੁਵਕਾਂ ਨੂੰ ਗਾਇਡੈਂਸ, ਵੋਕੇਸ਼ਨਲ ਟਰੇਨਿੰਗ ਆਦਿ ਦੀ ਜਾਣਕਾਰੀ ਦੇਣ ਲਈ ਸਕੂਲਾਂ ਵਿੱਚ ਇਕ ਮਾਸ ਕੌਂਸਲਿੰਗ ਪ੍ਰੋਗਰਾਮ 2 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ ਉਲੀਕਿਆ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਵੱਧ ਤੋਂ ਵੱਧ ਯੁਵਕਾਂ ਨੂੰ
ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਮਾਸ ਕੌਂਸਲਿੰਗ ਪ੍ਰੋਗਰਾਮ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸਹਾਈ ਸਾਬਤ ਹੋਵੇਗਾ। ਇਸ ਪ੍ਰੋਗਰਾਮ ਵਿੱਚ ਰੁਜ਼ਗਾਰ ਵਿਭਾਗ ਤੋਂ ਇਲਾਵਾ ਪੁਲਿਸ ਵਿਭਾਗ, ਸਿੱਖਿਆ ਵਿਭਾਗ, ਆਈ.ਟੀ.ਆਈ., ਪੌਲੀਟੈਕਨਿਕ ਕਾਲਜ, ਡੇਅਰੀ ਵਿਭਾਗ, ਜ਼ਿਲ੍ਹਾ ਲੀਡ ਮੈਨੇਜਰ, ਪੀ.ਐਨ.ਬੀ. ਆਦਿ ਦੇ ਨੁਮਾਇੰਦੇ ਸ਼ਾਮਲ ਹੋਣਗੇ।

                   ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਦੇ 14 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਅਤੇ ਸਬੰਧਤ ਸਕੂਲਾਂ ਨੇੜਲੇ ਬਾਕੀ ਸਕੂਲਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਮੁਤਾਬਕ ਸੈਂਕੜੇ ਸਕੂਲ ਇਹ ਸਹੂਲਤ ਪ੍ਰਾਪਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ 2 ਨਵੰਬਰ ਨੂੰ ਬਾਗਪੁਰ ਸਤੌਰ, 3 ਨੂੰ ਮਾਹਿਲਪੁਰ, 6 ਨੂੰ ਚੱਬੇਵਾਲ, 7 ਨੂੰ ਹਾਜੀਪੁਰ, 8 ਨੂੰ ਕੋਟਫਤੂਹੀ, 10 ਨੂੰ ਢੋਲਬਾਹਾ, 13 ਨੂੰ ਅੰਬਾਲਾ ਜੱਟਾਂ, 14 ਨੂੰ ਮਨਸੂਰਪੁਰ, 20 ਨੂੰ ਪੱਤੀ ਸੂਰਾ ਸਿੰਘ, 21 ਨੂੰ ਦਸੂਹਾ, 22 ਨੂੰ ਅੱਤੋਵਾਲ, 27 ਨੂੰ ਖੁੱਡਾ, 28 ਨੂੰ ਤਲਵਾੜਾ ਸੈਕਟਰ-3 ਅਤੇ 30 ਨਵੰਬਰ ਨੂੰ ਘੰਟਾ ਘਰ ਹੁਸ਼ਿਆਰਪੁਰ ਵਿਖੇ ਮਾਸ ਕੌਂਸਲਿੰਗ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਅਤੇ ਇਹ ਪ੍ਰੋਗਰਾਮ ਉਕਤ ਪਿੰਡਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਹੀ ਹੋਣਗੇ।
                   ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਡਾਇਰੈਕਟਰ ਰੁਜ਼ਗਾਰ ਅਤੇ ਕਾਰੋਬਾਰ ਸ੍ਰੀ ਹਰਬੀਰ ਸਿੰਘ ਨੇ ਦੱਸਿਆ ਕਿ ਜਿਸ ਸਕੂਲ ਵਿੱਚ ਪ੍ਰੋਗਰਾਮ ਉਲੀਕਿਆ ਗਿਆ ਹੈ, ਉਸ ਸਕੂਲ ਅਧੀਨ ਆਉਂਦੇ ਸਾਰੇ ਸਰਕਾਰੀ, ਏਡਿਡ, ਪ੍ਰਾਈਵੇਟ ਸਕੂਲਾਂ ਅਤੇ ਡਰਾਪ ਆਊਟਸ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸਬੰਧਤ ਸਕੂਲਾਂ ਵਿੱਚ ਇਹ ਪ੍ਰੋਗਰਾਮ ਨਿਸ਼ਚਿਤ ਕੀਤੀਆਂ ਮਿਤੀਆਂ ਅਨੁਸਾਰ ਸਵੇਰੇ 11 ਵਜੇ ਸ਼ੁਰੂ ਹੋ ਜਾਵੇਗਾ, ਜਿਸ ਦਾ ਯੁਵਕਾਂ ਨੂੰ ਫਾਇਦਾ ਚੁੱਕਣਾ ਚਾਹੀਦਾ ਹੈ।

ਨੈਤਿਕ ਕਦਰਾਂ ਕੀਮਤਾਂ ਹੀ ਭ੍ਰਿਸ਼ਟਾਚਾਰ ਨੂੰ ਪਾ ਸਕਦੀਆਂ ਹਨ ਠੱਲ੍ਹ : ਡਿਪਟੀ ਕਮਿਸ਼ਨਰ


  • ਵਿਜੀਲੈਂਸ ਵਿਭਾਗ ਨੇ ਮਨਾਇਆ ਚੌਕਸੀ ਜਾਗਰੂਕਤਾ ਸਪਤਾਹ
  •  ਭ੍ਰਿਸ਼ਟਾਚਾਰ ਨੂੰ ਰੋਕਣ ਲਈ ਰਿਸ਼ਵਤਖੋਰ ਮੁਲਾਜ਼ਮਾਂ ਦੀ ਜਾਣਕਾਰੀ ਦੇ ਕੇ ਆਮ ਜਨਤਾ ਕਰੇ ਸਹਿਯੋਗ : ਐਸ.ਐਸ.ਪੀ. ਵਿਜੀਲੈਂਸ
ਹੁਸ਼ਿਆਰਪੁਰ, 1 ਨਵੰਬਰ:   ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਨੈਤਿਕ ਕਦਰਾਂ ਕੀਮਤਾਂ ਹੀ ਭ੍ਰਿਸ਼ਟਾਚਾਰ ਨੂੰ ਰੋਕਣ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ। ਉਹ ਅੱਜ ਸਰਵਾਨੰਦ ਗਿਰੀ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਵਿਜੀਲੈਂਸ ਬਿਓਰੋ ਜਲੰਧਰ ਰੇਂਜ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕਰਵਾਏ ਗਏ 'ਚੌਕਸੀ ਜਾਗਰੂਕਤਾ ਸਪਤਾਹ' ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ, ਕਰਮਚਾਰੀ ਜਾਂ ਏਜੰਟ ਆਮ ਜਨਤਾ ਦਾ ਕੰਮ ਕਰਨ ਲਈ ਸਰਕਾਰੀ ਫੀਸ ਤੋਂ ਇਲਾਵਾ ਰਿਸ਼ਵਤ ਦੀ ਮੰਗ ਕਰਦਾ ਹੈ, ਤਾਂ ਇਸ ਦੀ ਸੂਚਨਾ ਵਿਜੀਲੈਂਸ ਵਿਭਾਗ ਨੂੰ ਦਿੱਤੀ ਜਾ ਸਕਦੀ ਹੈ।
            ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਖਤ ਕਾਨੂੰਨ ਬਣਾਏ ਗਏ ਹਨ, ਪਰ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਆਪਣੀ ਮਾਨਸਿਕਤਾ ਨੂੰ ਬਦਲੀਏ ਅਤੇ ਇਮਾਨਦਾਰੀ ਦੇ ਰਸਤੇ 'ਤੇ ਚੱਲਦੇ ਹੋਏ ਆਪਣੀ ਡਿਊਟੀ ਨਿਭਾਈਏ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਰਸਤੇ 'ਤੇ ਚੱਲਦੇ ਹੋਏ ਅਖੀਰ ਵਿੱਚ ਨਾਮੋਸ਼ੀ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰੀ ਦੇ
ਰਸਤੇ 'ਤੇ ਚੱਲ ਕੇ ਨਾ ਕੇਵਲ ਮਾਨਸਿਕ ਸੰਤੁਸ਼ਟੀ ਮਿਲਦੀ ਹੈ, ਬਲਕਿ ਅੱਗੇ ਵੱਧਣ ਦੀ ਪ੍ਰੇਰਨਾ ਦੁਆਰਾ ਅਸੀਂ ਜੀਵਨ ਦੀਆਂ ਸਮੱਸਿਆਵਾਂ ਨੂੰ ਵੀ ਹੱਲ ਕਰਦੇ ਜਾਂਦੇ ਹਾਂ।
           ਐਸ.ਐਸ.ਪੀ. (ਵਿਜੀਲੈਂਸ) ਜਲੰਧਰ ਰੇਂਜ ਸ੍ਰੀ ਦਿਲਜਿੰਦਰ ਸਿੰਘ ਢਿੱਲੋਂ ਨੇ ਵਿਜੀਲੈਂਸ ਵਿਭਾਗ ਦੀ ਕਾਰਵਾਈ ਸਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਵਿਜੀਲੈਂਸ ਵਿਭਾਗ ਵਲੋਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਰਿਸ਼ਵਤਖੋਰੀ ਨੂੰ ਰੋਕਣ ਲਈ ਉਹ ਵਿਜੀਲੈਂਸ ਵਿਭਾਗ ਨਾਲ ਸਹਿਯੋਗ ਕਰਨ। ਉਨ੍ਰਾਂ ਕਿਹਾ ਕਿ ਭ੍ਰਿਸ਼੍ਰਟਾਚਾਰ ਨੂੰ ਰੋਕਣ ਲਈ ਵਿਜੀਲੈਂਸ ਬਿਓਰੋ, ਪੰਜਾਬ ਦੀ ਵੈਬਸਾਈਟ http//www.vigilancebureaupunjab.org ਅਤੇ ਟੋਲ ਫਰੀ ਨੰਬਰ 1800 1800 1000 'ਤੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਅਧਿਕਾਰੀ/ਕਰਮਚਾਰੀ ਰਿਸ਼ਵਤ ਲੈਂਦਾ ਕਿਸੇ ਵੀ ਵਿਅਕਤੀ ਦੇ ਧਿਆਨ ਵਿੱਚ ਆਉਂਦਾ ਹੈ, ਤਾਂ ਉਸ ਬਾਰੇ ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਓਰੋ ਜਲੰਧਰ ਦੇ ਫੋਨ ਨੰ: 0181 2226349, ਡੀ.ਐਸ.ਪੀ. (ਵਿਜੀਲੈਂਸ ਬਿਓਰੋ) ਹੁਸ਼ਿਆਰਪੁਰ ਦੇ ਫੋਨ ਨੰਬਰ 94171-39009, ਡੀ.ਐਸ.ਪੀ. (ਵਿਜੀਲੈਂਸ ਬਿਓਰੋ) ਕਪੂਰਥਲਾ ਦੇ ਫੋਨ ਨੰਬਰ 98725-00408, ਡੀ.ਐਸ.ਪੀ. ਵਿਜੀਲੈਂਸ ਬਿਓਰੋ ਸ਼ਹੀਦ ਭਗਤ ਸਿੰਘ ਨਗਰ 80548-22004 ਅਤੇ ਡੀ.ਐਸ.ਪੀ. ਵਿਜੀਲੈਂਸ ਬਿਓਰੋ ਯੂਨਿਟ ਜਲੰਧਰ 94642-34542 'ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
           ਸਮਾਰੋਹ ਦੌਰਾਨ ਜਿਥੇ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਮੋਹਰੀ ਰੋਲ ਅਦਾ ਕਰਨ ਦਾ ਪ੍ਰਣ ਦੁਆਇਆ, ਉਥੇ ਭ੍ਰਿਸ਼ਟਾਚਾਰ ਨੂੰ ਰੋਕਣ ਸਬੰਧੀ ਕਰਵਾਏ ਗਏ ਭਾਸ਼ਨ ਮੁਕਾਬਲਿਆਂ ਵਿੱਚ ਜੇਤੂ ਰਹੀਆਂ ਰੇਲਵੇ ਮੰਡੀ ਸਕੂਲ ਦੀਆਂ ਵਿਦਿਆਰਥਣਾਂ ਪ੍ਰਿਆ, ਸਾਕਸ਼ੀ ਅਤੇ ਸਰਕਾਰੀ ਸਕੂਲ ਬੋਹਣ ਦੀ ਵਿਦਿਆਰਥਣ ਹਰਪਿੰਦਰ ਕੌਰ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੀ.ਜੇ.ਐਮ.-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਵੀ ਗੁਲਾਟੀ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਐਸ.ਪੀ. (ਐਚ) ਸ੍ਰੀ ਬਲਬੀਰ ਸਿੰਘ, ਡੀ.ਐਸ.ਪੀ. ਵਿਜੀਲੈਂਸ ਹੁਸ਼ਿਆਰਪੁਰ ਸ੍ਰੀ ਮਨੋਜ ਕੁਮਾਰ, ਡੀ.ਐਸ.ਪੀ. ਵਿਜੀਲੈਂਸ ਜਲੰਧਰ ਰੇਂਜ ਸ੍ਰੀ ਕਰਮਵੀਰ ਸਿੰਘ, ਡੀ.ਐਸ.ਪੀ. ਸਿਟੀ ਸ੍ਰੀ ਸੁਖਵਿੰਦਰ ਸਿੰਘ, ਡੀ.ਐਸ.ਪੀ. (ਡੀ) ਸ੍ਰੀ ਗੁਰਜੀਤ ਪਾਲ ਸਿੰਘ, ਡੀ ਐਸ.ਪੀ.(ਐਚ) ਸ੍ਰੀ ਜੰਗ ਬਹਾਦਰ ਸ਼ਰਮਾ, ਜ਼ਿਲ੍ਹਾ ਅਟਾਰਨੀ ਸ੍ਰੀ ਜਗੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ੍ਰੀ ਮੋਹਨ ਸਿੰਘ ਲੇਹਲ, ਸਾਬਕਾ ਡੀ.ਪੀ.ਆਰ.ਓ. ਸ੍ਰੀ ਬਲਦੇਵ ਸਿੰਘ ਬੱਲੀ, ਇੰਸਪੈਕਟਰ ਸ੍ਰੀ ਕੁਲਦੀਪ ਸਿੰਘ ਅਤੇ ਹਰਪ੍ਰੀਤ ਕੌਰ, ਸਬ ਇੰਸਪੈਕਟਰ ਸ੍ਰੀ ਹਰਜੀਤ ਸਿੰਘ ਅਤੇ ਏ.ਐਸ.ਆਈ. ਸ੍ਰੀ ਹਰਜਿੰਦਰ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਕੂਲਾਂ ਦੇ ਵਿਦਿਆਰਥੀ ਮੌਜੂਦ ਸਨ। 

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)