ਰਾਜਿੰਦਰ ਮਹਿਤਾ ਦੀ ਪੁਸਤਕ ਆਸ ਕਾ ਪੰਛੀ ਦਾ ਵਿਮੋਚਨ ਸਮਾਗਮ

ਸਾਹਿਤਕਾਰ ਸਮਾਜ ਨੂੰ ਉਸਾਰੂ ਸੇਧ ਦੇਣ ਲਈ ਅੱਗੇ ਆਉਣ: ਮਹੰਤ ਰਮੇਸ਼ ਦਾਸ
ਤਲਵਾੜਾ, 13 ਅਪ੍ਰੈਲ: ਪੰਜਾਬੀ ਸਾਹਿਤ ਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਇਤਿਹਾਸਕ ਕਸਬਾ ਕਮਾਹੀ ਦੇਵੀ ਵਿਖੇ ਮਾਤਾ ਕਾਮਾਕਸ਼ੀ ਦੇਵੀ ਮੰਦਿਰ ਹਾਲ ਵਿਚ ਸ਼ਾਇਰ ਰਾਜਿੰਦਰ ਮਹਿਤਾ ਦੀ ਕਾਵਿ ਪੁਸਤਕ ਆਸ ਕਾ ਪੰਛੀ ਦਾ ਵਿਮੋਚਨ ਸ਼੍ਰੀ 1008 ਮਹੰਤ ਰਮੇਸ਼ ਦਾਸ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਸਮਾਜ ਨੂੰ ਉਸਾਰੂ ਦੇਣ ਲਈ ਸਾਹਿਤਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਚੰਗੀ ਸਾਹਿਤਕ ਰਚਨਾ ਸਦੀਆਂ ਤੱਕ ਚਾਨਣਮੁਨਾਰਾ ਬਣੀ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੀ ਮਹਿਤਾ ਦਾ ਕਾਵਿ ਸੰਗ੍ਰਹਿ ਸਮਾਜ ਦਾ ਦਰਪਣ ਹੈ ਅਤੇ ਚੰਗੇਰੇ ਸਮਾਜ ਦੀ ਸਿਰਜਣਾ ਦਾ ਸ਼ਾਨਦਾਰ ਸੁਪਨਾ ਹੈ। ਪ੍ਰਧਾਨਗੀ ਮੰਡਲ ਵਿਚ ਸ਼੍ਰੀ 108 ਮਹੰਤ ਰਾਜ ਗਿਰ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰ ਧਰਮਪਾਲ ਸਾਹਿਲ, ਡਾ. ਸੁਰਿੰਦਰ ਮੰਡ, ਜਨਾਬ ਅਮਰੀਕ ਡੋਗਰਾ, ਪ੍ਰਿੰ. ਨਵਤੇਜ ਗੜ੍ਹਦੀਵਾਲਾ, ਡਾ. ਅਮਰਜੀਤ ਅਨੀਸ, ਸੱਤਪਾਲ ਸ਼ਾਸਤਰੀ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਉੱਘੇ ਸਮਾਜ ਸੇਵੀ ਕੁਲਵੰਤ ਸਿੰਘ ਸ਼ਾਹੀ ਨੇ ਸ਼ਾਇਰ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੁਸਤਕ ਨਾਲ ਹਿੰਦੀ ਸਾਹਿਤ ਦਾ ਖ਼ਜਾਨਾ ਹੋਰ ਭਰਪੂਰ ਹੋਇਆ ਹੈ। ਰਾਜਿੰਦਰ ਮਹਿਤਾ ਵੱਲੋਂ ਹਾਜਰ ਸਾਹਿਤ ਪ੍ਰੇਮੀਆਂ ਦਾ ਸਵਾਗਤ ਕੀਤਾ। ਇਸ ਮੌਕੇ ਸਮਾਗਮ ਵਿਚ ਮਦਨ ਲਾਲ ਵਸ਼ਿਸ਼ਟ ਵੱਲੋਂ ਹਰਮਿੰਦਰ ਸੋਹਲ ਨਾਲ ਮਿਲ ਕੇ ਵੰਝਲੀ ਦੀ ਧੁਨ ਪੇਸ਼ ਕੀਤੀ ਗਈ। ਸ਼ਾਇਰਾਨਾ ਮਹਿਫਿਲ ਵਿਚ ਪ੍ਰਿੰ. ਅਰਚਨਾ ਕੁਲਸ਼੍ਰੇ਼ਸ਼ਠ, ਓਮ ਪ੍ਰਕਾਸ਼ ਸ਼ਰਮਾ, ਜਸਵੀਰ ਕੌਰ ਜੱਸ, ਪ੍ਰੋ. ਅੰਜੂ ਗਜ਼ਲ, ਕੈਲਾਸ਼ ਦੇਵੀ, ਨੀਲਮ ਸ਼ਰਮਾ ਧਮੇਟਾ, ਪ੍ਰੋ. ਨੀਲਮ, ਹਰਸ਼ਵਿੰਦਰ ਕੌਰ, ਡਾ. ਵਿਸ਼ਾਲ ਧਰਵਾਲ, ਧਿਆਨ ਸਿੰਘ ਚੰਦਨ, ਅਨੁਰਾਧਾ ਕਾਫ਼ਿਰ, ਜਯੋਤਿਕਾ, ਹਰਜਿੰਦਰ ਕੌਰ ਹੈਰੀ ਰੰਧਾਵਾ, ਜੋਗਿੰਦਰ ਸਿੰਘ ਜੋਗੀ, ਸਤਪਾਲ, ਕੇਵਲ ਕ੍ਰਿਸ਼ਨ ਕਸ਼ਿਅਪ, ਅਸ਼ਮਿਤਾ ਵੱਲੋਂ  ਸ਼ਾਨਦਾਰ ਕਾਵਿ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਸੁਰਿੰਦਰ ਸਿੰਘ ਤਲਵਾੜਾ, ਪ੍ਰਿੰ. ਇੰਦੂ ਸ਼ਰਮਾ, ਨੇਹਾ ਠਾਕੁਰ, ਪ੍ਰਿੰ. ਦਰਸ਼ਨਾ ਦੇਵੀ, ਨੇਹਾ ਮਹਿਤਾ, ਸਰਪੰਚ ਰਮਨ ਗੋਲਡੀ, ਜਤਿੰਦਰ ਕੰਵਰ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਹੈੱਡਮਾਸਟਰ ਕੁਲਵੰਤ ਸਿੰਘ ਨੇ ਅਹੁਦਾ ਸੰਭਾਲਿਆ

ਤਲਵਾੜਾ, 13 ਅਪ੍ਰੈਲ: ਬਲਾਕ ਤਲਵਾੜਾ ਦੇ ਸਰਕਾਰੀ ਹਾਈ ਸਕੂਲ ਚੰਗੜਵਾਂ ਵਿਖੇ ਅੱਜ ਸ. ਕੁਲਵੰਤ ਸਿੰਘ ਨੇ ਬਤੌਰ ਮੁੱਖ ਅਧਿਆਪਕ ਅਹੁਦਾ ਸੰਭਾਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਸਕੂਲ ਦੇ ਸਰਵਪੱਖੀ ਵਿਕਾਸ ਲਈ ਤਤਪਰ ਰਹਿਣਗੇ। ਜਿਕਰਯੋਗ ਹੈ ਕਿ ਸ. ਕੁਲਵੰਤ ਸਿੰਘ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਖੇ ਐੱਸ. ਐੱਸ. ਮਾਸਟਰ ਸੇਵਾ ਨਿਭਾ ਰਹੇ ਸਨ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਠੇਕੇਦਾਰ ਦਲਬੀਰ ਸਿੰਘ ਅੰਮ੍ਰਿਤਸਰ, ਹੈੱਡਮਾਸਟਰ ਰਾਜਿੰਦਰ ਪ੍ਰਸ਼ਾਦ ਸ਼ਰਮਾ, ਭਾਜਪਾ ਆਗੂ ਦਵਿੰਦਰ ਬਬਲੀ, ਸੁਸ਼ਮਾ ਕੌਸ਼ਲ, ਮਾਸਟਰ ਰਾਜ ਕੁਮਾਰ, ਸੰਦੀਪ ਕਪਿਲ, ਭੁਪਿੰਦਰ ਸਿੰਘ, ਬਿਆਸ ਦੇਵ, ਰਮੇਸ਼ ਕੁਮਾਰ, ਜੈ ਦੇਵ, ਯਸ਼ਪਾਲ, ਵਿਜੈ ਕੁਮਾਰ, ਰਣਜੀਤ ਸਿੰਘ, ਗੁਰਪਾਲ ਸਿੰਘ, ਬੀ. ਐੱਸ. ਜਰਿਆਲ, ਵਰਿੰਦਰ ਗੁਸਾਈਂ, ਯੋਗੇਸ਼ਵਰ ਸਲਾਰੀਆ, ਰਵੀ ਸ਼ਾਰਦਾ, ਮੁਲਖਾ ਸਿੰਘ, ਦਿਨੇਸ਼ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

18 ਪਿੰਡਾਂ ਵਿੱਚ ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ ਲਈ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਸਥਾਪਿਤ

ਤਲਵਾੜਾ, 10 ਅਪ੍ਰੈਲ: ਪੰਜਾਬ ਵਿੱਚ ਜੈਵਿਕ ਵਿਭਿੰਨਤਾ ਕਾਨੂੰਨ 2002 ਨੂੰ ਲਾਗੂ ਕਰਨ ਲਈ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਵੱਲੋਂ ਸੂਬੇ ਦੇ ਚੁਣੇ ਗਏ ਕੁਲ 33 ਪਿੰਡਾਂ ਵਿੱਚ ਹੁਸ਼ਿਆਰਪੁਰ ਦੇ 18 ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ।  ਇਸ ਕਾਨੂੰਨ ਨੂੰ ਇਨ੍ਹਾਂ ਪਿੰਡਾਂ ਵਿੱਚ ਲਾਗੂ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਜਿਲ੍ਹਾ ਪੱਧਰੀ ਜੈਵਿਕ ਵਿਭਿੰਨਤਾ ਕਮੇਟੀ ਗਠਨ ਕਰ ਦਿੱਤਾ ਗਿਆ ਹੈ।
                  ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਜੈਵਿਕ ਵਿਭਿੰਨਤਾ ਕਾਨੂੰਨ 2002 ਨੂੰ ਲਾਗੂ ਕਰਨ ਲਈ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਨ ਕਮੇਟੀਆਂ ਅਤੇ ਜੈਵਿਕ ਵਿਭਿੰਨਤਾ ਨਾਲ ਭਰਪੂਰ ਚੋਣਵੇਂ ਪਿੰਡਾਂ ਵਿੱਚ ਪਿੰਡ ਪੱਧਰੀ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਆਪਣੇ-ਆਪਣੇ ਖੇਤਰ ਵਿੱਚ ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ, ਨਿਰੰਤਰ ਵਰਤੋਂ ਅਤੇ ਜੈਵਿਕ ਸਰੋਤਾਂ ਦਾ ਦਸਤਾਵੇਜ਼ੀ ਕਰਨਾ ਹੈ। ਇਹ ਕਮੇਟੀਆਂ ਜੈਵਿਕ ਵਿਭਿੰਨਤਾ ਅਥਾਰਟੀ ਭਾਰਤ ਸਰਕਾਰ ਦੀਆਂ ਨਿਯਤ ਹਦਾਇਤਾਂ ਅਨੁਸਾਰ ਜੈਵਿਕ ਵਿਭਿੰਨਤਾ ਕਾਨੂੰਨ 2002 ਦੀ ਧਾਰਾ 41 ਅਧੀਨ ਗਠਿਤ ਕੀਤੀਆਂ ਗਈਆਂ ਹਨ।

                  ਹੁਸ਼ਿਆਰਪੁਰ ਦੇ ਬਲਾਕ ਦਸੂਹਾ, ਤਲਵਾੜਾ, ਭੂੰਗਾ ਅਤੇ ਹਾਜੀਪੁਰ ਦੇ ਚੁਣੇ ਗਏ 18 ਪਿੰਡਾਂ ਵਿੱਚ ਕਰਟੋਲੀ, ਰਾਮਗੜ੍ਹ, ਸੀਕਰੀ, ਬਿਸੋ ਚੱਕ, ਨਮੋਲੀ ਹਾੜ, ਸੰਸਾਰਪੁਰ, ਭਟੋਲੀ, ਘਗਵਾਲ, ਸਵਾਰ, ਚਮੂਹੀ, ਹੀਰ ਬੈਹ, ਬਸੀ ਉਮਰ ਖਾਂ, ਅਤਵਾਰਾਪੁਰ, ਭਵਨੌਰ, ਭੰਬੋਤਾੜ, ਰੇੜੂ ਪੱਟੀ, ਬਹਿਚੂੜ, ਝਰੇੜਾ ਅਤੇ ਰੇਪੁਰ ਸ਼ਾਮਲ ਹਨ। ਜਿਲ੍ਹਾ ਹੁਸ਼ਿਆਰਪੁਰ ਦੀਆਂ 18 ਪਿੰਡ ਪੱਧਰੀ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਦੇ ਸਿਖਲਾਈ ਪ੍ਰੋਗਰਾਮ ਬੋਰਡ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਤਲਵਾੜਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਜੈਵਿਕ ਵਿਭਿੰਨਤਾ ਨੂੰ ਸੰਭਾਲਣ ਲਈ ਹਰੇਕ ਨਾਗਰਿਕ ਨੂੰ ਸੱਦਾ ਦਿੱਤਾ। ਇਸ ਸਿਖਲਾਈ ਪ੍ਰੋਗਰਾਮ ਵਿੱਚ 100 ਦੇ ਕਰੀਬ ਭਾਗੀਦਾਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ ਪ੍ਰਬੰਧਨ ਕਮੇਟੀਆਂ ਦੇ ਮੈਂਬਰ, ਪਿੰਡਾਂ ਦੇ ਸਰਪੰਚ, ਬੀ ਡੀ ਪੀ ਓ ਅਤੇ ਸਬੰਧਤ ਪੰਚਾਇਤ ਸਕੱਤਰ ਨੇ ਹਿੱਸਾ ਲਿਆ।
                  ਡਾ. ਗੁਰਹਰਮਿੰਦਰ ਸਿੰਘ ਸੀਨੀਅਰ ਵਿਗਿਆਨਿਕ ਅਫ਼ਸਰ ਪੰਜਾਬ ਜੈਵਿਕ ਵਿਭਿੰਨਤਾ ਬੋਰਡ ਪੰਜਾਬ ਸਰਕਾਰ ਨੇ ਮੈਂਬਰਾਂ ਨੂੰ ਕਾਨੂੰਨ ਦੀਆਂ ਮੁੱਖ ਧਰਾਵਾਂ, ਜੈਵਿਕ ਵਿਭਿੰੱਨਤਾ ਦੀ ਸਾਂਭ-ਸੰਭਾਲ ਅਤੇ ਇਸ ਨਾਲ ਹੋਣ ਵਾਲੇ ਫਾਇਦਿਆਂ ਤੋਂ ਜਾਗਰੂਕ ਕੀਤਾ। ਇਸ ਮੌਕੇ ਪ੍ਰੋ: ਬਨਸਪਤੀ ਵਿਗਿਆਨ ਵਿਭਾਗ ਸਰਕਾਰੀ ਕਾਲਜ ਹੁਸ਼ਿਆਰਪੁਰ ਡਾ. ਦਲਜੀਤ ਸਿੰਘ ਨੇ ਜਿਲ੍ਹੇ ਦੀ ਵਿਭਿੰਨ ਬਨਸਪਤੀ ਬਾਰੇ ਜਾਣਕਾਰੀ ਦਿੱਤੀ।  ਡਾ. ਪ੍ਰੀਤੀ ਚੌਧਰੀ ਸਹਾਇਕ ਪ੍ਰੋ: ਸਰਕਾਰੀ ਕਾਲਜ ਤਲਵਾੜਾ ਨੇ ਜ਼ਿਲ੍ਹੇ ਦੇ ਵਿਭਿੰਨ ਜੀਵ ਜੰਤੂਆਂ ਦੀ ਸਾਂਭ-ਸੰਭਾਲ ਲਈ ਵਿਸ਼ੇਸ਼ ਉਪਰਾਲੇ ਕਰਨ ਦਾ ਸੱਦਾ ਦਿੱਤਾ। ਡਾ. ਜੋਤੀ ਸਰੂਪ ਨੇ ਕੰਢੀ ਖੇਤਰ ਵਿੱਚ ਕੁਦਰਤੀ ਸਰੋਤਾਂ ਖਾਸ ਕਰਕੇ ਔਸ਼ਧੀ ਪੌਦਿਆਂ ਬਾਰੇ ਜਾਣਕਾਰੀ ਦਿੱਤੀ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਹਰਇਕ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀ ਨੂੰ ਸ਼ੁਰੁਆਤੀ ਗਰਾਂਟ ਦੇ ਤੌਰ ਤੇ 10,000 ਰੁਪਏ ਦੇ ਚੈਕ ਵੰਡੇ ਅਤੇ ਲੋੜੀਂਦੀ ਸਟੇਸ਼ਨਰੀ ਵੀ ਬੋਰਡ ਵੱਲੋਂ ਪ੍ਰਦਾਨ ਕੀਤੀ।  ਪੰਜਾਬ ਜੈਵਿਕ ਵਿਭਿੰਨਤਾ ਦੇ ਵਿਗਿਆਨੀ ਡਾ. ਰੂਪਾਲੀ ਬੱਲ ਨੇ ਦੱਸਿਆ ਕਿ ਜੈਵਿਕ ਵਿਭਿੰਨਤਾ ਪ੍ਰਬੰਧਨ ਕਮੇਟੀ ਵੱਲੋਂ ਜੈਵਿਕ ਵਿਭਿੰਨਤਾ ਦੀ ਸਾਂਭ-ਸੰਭਾਲ ਸਬੰਧੀ ਅਰੰਭੇ ਜਾਣ ਵਾਲੇ ਕਾਰਜਾਂ ਲਈ ਲੋੜੀਂਦੀ ਵਿੱਤੀ ਰਾਸ਼ੀ ਲੈਣ ਲਈ ਬੋਰਡ ਨੂੰ ਵੱਖਰੇ ਤੌਰ ਤੇ ਸਵੈ ਸਪੱਸ਼ਟ ਤਜਵੀਜ਼ਾਂ ਭੇਜੀਆਂ ਜਾਣ। ਇਸ ਮੌਕੇ ਤੇ ਜੈਵਿਕ ਵਿਭਿੰਨਤਾ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ।

ਪੁਲਿਸ ਤੇ ਪਬਲਿਕ ਵਿਚ ਬੇਹਤਰ ਤਾਲਮੇਲ ਦੀ ਲੋੜ: ਧਰੁਵ ਦਾਹੀਆ

ਅਮਨ ਤੇ ਕਾਨੂੰਨ ਚੇਤਨਾ ਵਿਸ਼ੇ ਤੇ ਸੈਮੀਨਾਰ
ਤਲਵਾੜਾ, 6 ਅਪ੍ਰੈਲ : ਅੱਜ ਇੱਥੇ ਪੰਜਾਬੀ ਸਾਹਿਤ ਅਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਅਮਨ ਤੇ ਕਾਨੂੰਨ ਚੇਤਨਾ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਏ. ਐੱਸ. ਪੀ. ਦਸੂਹਾ ਸ਼੍ਰੀ ਧਰੁਵ ਦਹੀਆ ਆਈ. ਪੀ. ਐੱਸ. ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜ ਵਿਚ ਵਧਦੇ ਜੁਰਮਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਤੇ ਆਮ ਲੋਕਾਂ ਵਿਚ ਬਿਹਤਰ ਤਾਲਮੇਲ ਦੀ ਲੋੜ ਹੈ। ਦੇਸ਼ ਦੇ ਕਾਨੂੰਨ ਬਾਰੇ ਜਾਣਨਾ, ਉਸਦੀ ਪਾਲਣਾ ਕਰਨਾ ਹਰੇਕ ਜਿੰਮੇਵਾਰ ਨਾਗਰਿਕ ਦਾ ਫ਼ਰਜ਼ ਹੈ। ਉਨ੍ਹਾਂ ਪੰਜਾਬ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਤੇ ਸੁਵਿਧਾ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਅਨੇਕਾਂ ਨੀਤੀਆਂ, ਯੋਜਨਾਵਾਂ ਬਾਰੇ ਭਰਪੂਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ੇਸ਼ ਤੌਰ ਤੇ ਹਲਕਾ ਦਸੂਹਾ ਵਿੱਚ ਪੈਂਦੇ ਦਸੂਹਾ, ਤਲਵਾੜਾ ਪੁਲਿਸ ਥਾਣਿਆਂ ਦੇ ਖੇਤਰ ਵਿਚ ਜਨ ਚੇਤਨਾ ਦੇ ਮੰਤਵ ਨਾਲ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਨੂੰ ਫੁੱਲ ਭੇਟ ਕਰਨਾ, ਸਕੂਲਾਂ ਕਾਲਜਾਂ ਵਿਚ ਲਗਾਤਾਰ ਕਾਨੂੰਨ ਚੇਤਨਾ ਵਾਰਤਾ, ਪੁਲਿਸ ਪਬਲਿਕ ਕਲੱਬਾਂ ਦਾ ਗਠਨ ਆਦਿ ਯਤਨ ਜਿਕਰਯੋਗ ਹਨ। ਉਨ੍ਹਾਂ ਕਿਹਾ ਪੁਲਿਸ ਪ੍ਰਸ਼ਾਸ਼ਨ ਵਿਚ ਲੋਕਾਂ ਦਾ ਵਿਸ਼ਵਾਸ਼ ਮਜਬੂਤ ਕਰਨ ਲਈ ਹਰ ਪੱਧਰ ਤੇ ਸੁਹਿਰਦ ਯਤਨਾਂ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਮੌਕੇ ਤੇ ਅਨੇਕਾਂ ਸਵਾਲਾਂ ਦਾ ਬਾਖੂਬੀ ਜਵਾਬ ਦਿੱਤੇ।

ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਵੱਲੋਂ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸੈਮੀਨਾਰ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰੋ. ਸੁਰਿੰਦਰ ਮੰਡ ਵੱਲੋਂ ਨਾਗਰਿਕ ਸੁਰੱਖਿਆ ਨਾਲ ਜੁੜੇ ਮਸਲਿਆਂ ਤੇ ਚਰਚਾ ਕੀਤੀ ਗਈ। ਡਾ. ਅਮਰਜੀਤ ਅਨੀਸ ਵੱਲੋਂ ਮੈਡੀਕੋ-ਲੀਗਲ ਮਸਲਿਆਂ ਤੇ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਡਾ. ਵਿਸ਼ਾਲ ਧਰਵਾਲ ਬਦਨਸੀਬ ਵੱਲੋਂ ਏ. ਐੱਸ. ਪੀ. ਧਰੁਵ ਵੱਲੋਂ ਕੀਤੇ ਯਤਨਾਂ ਤੇ ਰੌਸ਼ਨੀ ਪਾਉਂਦੀ ਖ਼ੂਬਸੂਰਤ ਪੰਜਾਬੀ ਨਜ਼ਮ ਪੇਸ਼ ਕੀਤੀ ਗਈ। ਹਰਸ਼ਵਿੰਦਰ ਕੌਰ, ਹਰਜਿੰਦਰ ਕੌਰ ਹੈਰੀ ਨੇ ਅਮਨ-ਕਾਨੂੰਨ ਚੇਤਨਾ ਉੱਤੇ ਪ੍ਰਭਾਵਸ਼ਾਲੀ ਰਚਨਾਵਾਂ ਪੇਸ਼ ਕੀਤੀਆਂ। ਨਗਰ ਪੰਚਾਇਤ ਤਲਵਾੜਾ ਦੇ ਪ੍ਰਧਾਨ ਡਾ. ਧਰੁਬ ਸਿੰਘ ਵੱਲੋਂ ਇਸ ਮੌਕੇ ਬੋਲਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਸਮਾਜ ਨੂੰ ਉਸਾਰੂ ਸੇਧ ਦੇਣ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ ਅਤੇ ਨਾਗਰਿਕ ਸੁਰੱਖਿਆ ਦਾ ਪਹਿਲੂ ਮਜਬੂਤ ਕਰਨ ਦੇ ਮੰਤਵ ਨਾਲ ਨਗਰ ਪੰਚਾਇਤ ਸਟ੍ਰੀਟ ਲਾਈਟਾਂ ਵਿਚ ਵਾਧਾ ਕਰਨ ਆਦਿ ਤੋਂ ਇਲਾਵਾ ਅਨੇਕਾਂ ਯਤਨ ਕੀਤੇ ਜਾ ਰਹੇ ਹਨ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਸਵੀਰ ਕੌਰ ਜੱਸ, ਇੰਜ. ਰਜਿੰਦਰ ਸਿੰਘ ਚਾਨਾ, ਸੰਜੀਵ ਕੁਮਾਰ ਸ਼ਰਮਾ, ਰਾਜਿੰਦਰ ਮਹਿਤਾ, ਮਨਜੀਤ ਸਿੰਘ ਸਰਪੰਚ ਕੌਲਪੁਰ, ਸੁਰਿੰਦਰ ਸਿੰਘ ਤਲਵਾੜਾ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ, ਹੈੱਡਮਾਸਟਰ ਕੁਲਵੰਤ ਸਿੰਘ, ਜਯੰਤਿਕਾ, ਗੁਰਸਾਹਿਬ ਸਿੰਘ, ਸੋਹਣ ਸਿੰਘ ਸੋਨੂੰ ਰਾਮਗੜ੍ਹੀਆ ਪ੍ਰਧਾਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸੁਸਾਇਟੀ, ਗੁਰਚਰਨ ਕੌਰ ਮੰਡ, ਜਸਵਿੰਦਰ ਸਿੰਘ ਸਰਪੰਚ, ਕੁਲਵੰਤ ਕੌਰ, ਕਵਿਤਾ ਕਾਲੜਾ, ਨਰੇਸ਼ ਵਰਮਾ, ਸੁਸ਼ੀਲ ਚੌਧਰੀ, ਮਲਿਕਾ ਮੰਡ, ਅਰਜਨ ਅਰੋੜਾ, ਵਿਨੇ ਮਨਕੋਟੀਆ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਨਿਤਿਨ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਸਕੂਲੋਂ ਵਿਰਵੇ ਬੱਚਿਆਂ ਦੀ ਰੈਗੂਲਰ ਸਿੱਖਿਆ ਲਈ ਜ਼ਿਲ੍ਹੇ ਅੰਦਰ ਹੋ ਰਹੇ ਹਨ ਵਿਸ਼ੇਸ਼ ਉਪਰਾਲੇ-ਡਿਪਟੀ ਕਮਿਸ਼ਨਰ

2014-15 ਦੇ ਸਰਵੇ ਵਿੱਚ ਸ਼ਨਾਖਤ ਬੱਚਿਆਂ ਵਿੱਚੋਂ 6-7 ਅਤੇ 7-14 ਉਮਰ ਵਰਗ ਦੇ 591 ਬੱਚਿਆਂ ਦੀ ਸ਼ੁਰੂ ਕਰਵਾਈ ਜਾ ਚੁੱਕੀ ਹੈ ਰੈਗੂਲਰ ਪੜ੍ਹਾਈ
ਹੁਸ਼ਿਆਰਪੁਰ, 17 ਮਾਰਚ- ਸੂਬੇ ਅੰਦਰ ਵਿਦਿਆ ਪ੍ਰਦਾਨ ਕਰਨ ਦੇ ਖੇਤਰ ਵਿੱਚ ਨਿਵੇਕਲੀ ਪਛਾਣ ਰੱਖਣ ਵਾਲੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਕੂਲੀ ਵਿਦਿਆ ਦੀ ਕੜੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜਬੂਤ ਕਰਨ ਲਈ ਸਕੂਲੋਂ ਵਿਰਵੇ ਬੱਚਿਆਂ ਨੂੰ ਰੈਗੂਲਰ ਸਕੂਲੀ ਵਿਦਿਆ ਪ੍ਰਦਾਨ ਕਰਨ ਖਾਤਰ ਸਪੈਸ਼ਲ ਟ੍ਰੇਨਿੰਗ ਅਧੀਨ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
                            ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸਪੈਸ਼ਲ ਟ੍ਰੇਨਿੰਗ ਅਧੀਨ ਸਾਲ 2014-2015 ਦੌਰਾਨ ਸਕੂਲੋਂ ਵਿਰਵੇ ਬੱਚਿਆਂ ਸਬੰਧੀ ਅਧਿਆਪਕਾਂ ਦੁਆਰਾ ਕਰਵਾਏ ਗਏ ਸਰਵੇਖਣ ਦੌਰਾਨ 6 ਤੋਂ 7 ਸਾਲ ਉਮਰ ਵਰਗ ਦੇ ਸ਼ਨਾਖਤ ਕੀਤੇ ਗਏ 146 ਬੱਚਿਆਂ ਵਿੱਚੋਂ 130 ਬੱਚਿਆਂ ਅਤੇ  7 ਤੋਂ 14 ਸਾਲ ਉਮਰ ਵਰਗ ਦੇ ਸ਼ਨਾਖਤ ਕੀਤੇ ਗਏ 593 ਬੱਚਿਆਂ ਵਿੱਚੋਂ 461 ਬੱਚਿਆਂ ਦੀ ਸਕੂਲਾਂ ਵਿੱਚ ਰੈਗੂਲਰ ਪੜ੍ਹਾਈ ਸ਼ੁਰੂ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਵਾਸਤੇ ਸਟੇਟ ਪ੍ਰਾਜੈਕਟ ਡਾਇਰੈਕਟਰ, ਸਰਵ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋਂ 10,01,750 ਰੁਪਏ ਪ੍ਰਾਪਤ ਹੋਏ ਸਨ ਜਿਨ੍ਹਾਂ ਵਿੱਚੋਂ 31 ਜਨਵਰੀ 2015 ਤੱਕ ਬਲਾਕ ਪੱਧਰ 'ਤੇ 5,53,500 ਰੁਪਏ ਖਰਚ ਹੋ ਚੁੱਕੇ ਹਨ।
                            ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਲ 2015-16 ਦੀ ਸਲਾਨਾ ਯੋਜਨਾ ਤਿਆਰ ਕਰਨ ਵਾਸਤੇ ਪੰਜਾਬ ਰਾਜ ਵਿੱਚ 6 ਤੋਂ 14 ਸਾਲ ਦੇ ਸਕੂਲੋਂ ਵਿਰਵੇ ਬੱਚਿਆਂ ਦੀ ਸ਼ਨਾਖਤ ਕਰਨ ਲਈ 15 ਦਸੰਬਰ 2014 ਤੋਂ 16 ਜਨਵਰੀ 2015 ਤੱਕ ਈ.ਜੀ.ਐਸ/ਏ.ਆਈ.ਈ ਅਤੇ ਐਸ.ਟੀ.ਆਰ ਵਲੰਟੀਅਰ ਦੁਆਰਾ ਕਰਵਾਏ ਗਏ ਸਰਵੇ ਵਿੱਚ ਜ਼ਿਲ੍ਹੇ ਅੰਦਰ 290 ਸਕੂਲੋਂ ਵਿਰਵੇ ਬੱਚੇ ਸ਼ਨਾਖਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਦਿਅਕ ਸਹੂਲਤਾਂ ਨੂੰ ਜ਼ਮੀਨੀ ਪੱਧਰ ਅਤੇ ਗਰੀਬ ਤਬਕਿਆਂ ਤੱਕ ਪਹੁੰਚਾਉਣ ਲਈ ਕੀਤੇ ਗਏ ਇਸ ਸਰਵੇ ਦੌਰਾਨ ਇਨ੍ਹਾਂ ਬੱਚਿਆਂ ਦੀ ਸ਼ਨਾਖਤ ਹਰੇਕ ਪਿੰਡ, ਵਾਰਡ ਜਾਂ ਇਨ੍ਹਾਂ ਦੇ ਦੁਆਲੇ ਦੀਆਂ ਢਾਣੀਆਂ, ਭੱਠਿਆਂ, ਰੇਲਵੇ ਸਟੇਸ਼ਨਾਂ, ਪ੍ਰਵਾਸੀ ਮਜ਼ਦੂਰਾਂ, ਝੁੱਗੀਆਂ ਝੌਂਪੜੀਆਂ ਵਿੱਚੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ 1 ਅਪ੍ਰੈਲ 2015 ਤੋਂ  ਸਪੈਸ਼ਲ ਟ੍ਰੇਨਿੰਗ ਅਧੀਨ ਸਪੈਸ਼ਲ ਟ੍ਰੇਨਿੰਗ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਣਾ ਹੈ ਪਰ ਜ਼ਿਲ੍ਹੇ ਦੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਸ਼ਨਾਖਤ ਹੋਏ ਇਨ੍ਹਾਂ ਬੱਚਿਆਂ ਨੂੰ ਸਕੂਲਾਂ ਵਿੱਚ ਹੁਣ ਤੋਂ ਹੀ ਲਿਆਉਣ ਲਈ ਹਦਾਇਤ ਕੀਤੀ ਜਾ ਚੁੱਕੀ ਹੈ।
                            ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਮੁੱਖ ਵਿਦਿਅਕ ਧਾਰਾ ਵਿੱਚ ਲਿਆਉਣ ਲਈ ਮੁਫਤ ਪੜ੍ਹਾਈ ਅਤੇ ਲਿਖਾਈ ਦਾ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ ਤਾਂ ਜੋ ਇਨ੍ਹਾਂ ਬੱਚਿਆਂ ਦੀ ਵਿਦਿਆ ਪ੍ਰਤੀ ਰੂਚੀ ਜਾਗ ਸਕੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਰੈਗੂਲਰ ਵਿਦਿਆ ਦੇ ਯੋਗ ਬਣਾਉਣ ਲਈ ਸਪੈਸ਼ਲ ਟ੍ਰੇਨਿੰਗ ਰਿਸੋਰਸ ਪਰਸਨਸ ਦੁਆਰਾ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਂਦੀ ਹੈ।

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 250 ਕਰੋੜ ਦੀ ਲਾਗਤ ਨਾਲ ਬਣਨਗੀਆਂ ਗਊ ਸ਼ਾਲਾਵਾਂ-ਕੀਮਤੀ ਭਗਤ

ਹੁਸ਼ਿਆਰਪੁਰ, 17 ਮਾਰਚ: ਚੇਅਰਮੈਨ, ਪੰਜਾਬ ਗਊ ਸੇਵਾ ਕਮਿਸ਼ਨ ਸ੍ਰੀ ਕੀਮਤੀ ਭਗਤ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 25-25 ਏਕੜ ਰਕਬੇ ਵਿੱਚ ਗਊ ਸ਼ਾਲਾਵਾਂ ਸਥਾਪਤ ਕਰਵਾਈਆਂ ਜਾ ਰਹੀਆਂ ਹਨ ਜਿਸ 'ਤੇ ਲਗਭਗ 250 ਕਰੋੜ ਰੁਪਏ ਖਰਚੇ ਜਾਣਗੇ।ਜਿਨ੍ਹਾਂ ਵਿੱਚੋਂ 30 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।

                  ਅੱਜ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਥਾਪਤ ਹੋਣ ਵਾਲੀਆਂ ਇਨ੍ਹਾਂ ਗਊ ਸ਼ਾਲਾਵਾਂ ਦਾ ਨਿਰਮਾਣ ਛੇ ਮਹੀਨੇ ਦੇ ਅੰਦਰ-ਅੰਦਰ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੀਆਂ ਗਊ ਸ਼ਾਲਾਵਾਂ ਦਾ ਨਕਸ਼ਾ ਸਾਰੇ ਜ਼ਿਲ੍ਹਿਆਂ ਵਿੱਚ ਇਕੋ ਤਰ੍ਹਾਂ ਦਾ ਹੋਵੇਗਾ ਜਿਨ੍ਹਾਂ ਵਿੱਚ ਪਸ਼ੂਆਂ ਦੇ ਰੱਖ-ਰਖਾਵ ਦੀਆਂ ਸਾਰੀਆਂ ਸਹੂਲਤਾ ਉਪਲਬਧ ਹੋਣਗੀਆਂ।  ਉਨ੍ਹਾਂ ਦੱਸਿਆ ਕਿ 19 ਜ਼ਿਲ੍ਹਿਆਂ ਵਿੱਚ ਇਸ ਮੰਤਵ ਲਈ ਜ਼ਮੀਨ ਐਕਵਾਇਰ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਵੀ ਖੜਕਾਂ ਦੇ ਨਜ਼ਦੀਕ 24 ਏਕੜ ਜ਼ਮੀਨ ਐਕਵਾਇਰ ਕੀਤੀ ਜਾ ਚੁੱਕੀ ਹੈ।
                  ਚੇਅਰਮੈਨ, ਪੰਜਾਬ ਗਊ ਸੇਵਾ ਕਮਿਸ਼ਨ ਨੇ ਦੱਸਿਆ ਕਿ ਇਨ੍ਹਾਂ ਗਊ ਸ਼ਾਲਾਵਾਂ ਵਿੱਚ 4 ਲੱਖ ਤੱਕ ਗਊਧੰਨ ਦੀ ਸੰਭਾਲ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਸੂਬੇ ਦੀਆਂ 450 ਦੇ ਕਰੀਬ ਗਊ ਸ਼ਾਲਾਵਾਂ ਵਿੱਚ ਬਿਜਲੀ-ਪਾਣੀ ਮੁਫਤ ਦੇਣ ਲਈ ਸਬੰਧਤ ਵਿਭਾਗ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਲਈ ਲਿਖਿਆ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗਊ ਸ਼ਾਲਾਵਾਂ ਵਿੱਚ ਕੰਮ ਕਰਨ ਵਾਲੇ ਸੇਵਾਦਾਰਾਂ ਨੂੰ ਨੀਲੇ ਕਾਰਡ ਹੋਲਡਰਾਂ ਵਿੱਚ ਸ਼ਾਮਲ ਕਰਨ ਲਈ ਵੀ ਸਬੰਧਤ ਵਿਭਾਗਾਂ ਨੂੰ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਊਧੰਨ ਦੀ ਸਾਂਭ ਸੰਭਾਲ ਲਈ ਗਊਚਰ ਰਲੀਵ ਕਮੇਟੀ ਬਣਾਈ ਗਈ ਹੈ ਜਿਸਦੇ ਮੈਂਬਰ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਸ੍ਰੀ ਤੀਕਸ਼ਣ ਸੂਦ ਅਤੇ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਤੋਂ ਇਲਾਵਾ ਚਾਰ ਆਈ.ਏ.ਐਸ ਰੈਂਕ ਦੇ ਅਧਿਕਾਰੀ ਮੈਂਬਰ ਬਣਾਏ ਗਏ ਹਨ।
         ਸ੍ਰੀ ਕੀਮਤੀ ਭਗਤ ਨੇ ਦੱਸਿਆ ਕਿ ਜੇਕਰ ਪੰਜਾਬ ਰਾਜ ਵਿੱਚੋਂ ੱਗਊਧੰਨ ਨੂੰ ਬਾਹਰ ਲਿਜਾਣ ਲਈ ਕਿਸੇ ਵੀ ਸਰਕਾਰੀ ਵੈਟਰਨਰੀ ਡਾਕਟਰ ਜਾਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵੱਲੋਂ ਪਰਮਿਟ ਗੈਰ ਕਾਨੂੰਨੀ ਢੰਗ ਨਾਲ ਜਾਰੀ ਕੀਤਾ ਜਾਵੇਗਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੀਆਂ ਸਾਰੀਆਂ ਗਊ ਸ਼ਾਲਾਵਾਂ ਵਿੱਚ ਲੱਖਾਂ ਗਊਧੰਨ ਦੀ ਸੇਵਾ ਸੰਭਾਲ ਅਤੇ ਸੁਰੱਖਿਆ ਵਾਸਤੇ ਕਾਊ ਸੈਸ ਲਗਾਇਆ ਜਾਵੇਗਾ। ਇਸ ਮੌਕੇ ਨਗਰ ਨਿਗਮ ਹੁਸ਼ਿਆਰਪੁ ਦੇ ਮੇਅਰ ਸ੍ਰੀ ਸ਼ਿਵ ਸੂਦ, ਜ਼ਿਲ੍ਹਾ ਪ੍ਰਧਾਨ ਭਾਜਪਾ ਸ੍ਰੀ ਆਨੰਦਵੀਰ ਸਿੰਘ, ਮੈਂਬਰ ਗਊ ਸੁਰੱਖਿਆ ਕਮਿਸ਼ਨ ਪੰਜਾਬ ਡਾ.ਬਿੰਦੂਸਾਰ ਸ਼ੁਕਲਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਸ੍ਰੀ ਨਰੇਸ਼ ਕੁਮਾਰ ਜਸਵਾਲ ਵੀ ਹਾਜ਼ਰ ਸਨ।

ਵੋਟਰ ਆਪਣਾ ਆਧਾਰ ਕਾਰਡ ਵੋਟਰ ਕਾਰਡ ਨਾਲ ਜੋੜਨ ਅਤੇ ਡਬਲ ਵੋਟਾਂ ਕਟਾਉਣ ਲਈ ਅੱਗੇ ਆਉਣ: ਡੀ ਸੀ

31 ਮਈ ਤੱਕ ਡਬਲ ਵੋਟ ਕਟਵਾਈ ਜਾਣੀ ਯਕੀਨੀ ਬਣਾਈ ਜਾਵੇ ਨਹੀਂ ਤਾਂ ਚੋਣ ਨਿਯਮਾਂ ਅਧੀਨ ਹੋਵੇਗੀ ਕਾਰਵਾਈਹੁਸ਼ਿਆਰਪੁਰ, 16 ਮਾਰਚ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਨੂੰ ਗਲਤੀ ਰਹਿਤ ਬਣਾਉਣ ਦੇ ਮਕਸਦ ਨਾਲ ਨੈਸ਼ਨਲ ਇਲੈਕਟ੍ਰੋਰਲ ਰੋਲਜ਼ ਪੀਊਰੀਫਿਕੇਸ਼ਨ ਐਂਡ ਅਥੈਂਟੀਕੇਸ਼ਨ ਪ੍ਰੋਗਰਾਮ (NERPAP) ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕੀਤਾ ਜਾ ਰਿਹਾ ਹੈ। ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਦੋ ਤਰੀਕਿਆਂ ਨਾਲ ਲਿੰਕ ਕੀਤਾ ਜਾ ਸਕਦਾ ਹੈ। ਪਹਿਲੇ ਤਰੀਕੇ ਤਹਿਤ ਵੋਟਰ ਖੁਦ ਭਾਰਤ ਚੋਣ ਕਮਿਸ਼ਨ ਦੇ ਪੋਰਟਲ 'ਨੈਸ਼ਨਲ ਵੋਟਰ ਸਰਵਿਸ ਪ੍ਰੋਗਰਾਮ ਤੇ, 51969 ਤੇ ਐਸ ਐਮ ਐਸ ਕਰਕੇ, ਈ-ਮੇਲ ਰਾਹੀਂ ਟੋਲ ਫਰੀ ਨੰਬਰ 1950 ਤੇ ਕਾਲ ਕਰਕੇ ਵੋਟਰ ਕਾਰਡ ਅਤੇ ਆਧਾਰ ਕਾਰਡ ਦੀ ਸੂਚਨਾ ਅਨੈਕਸਚਰ-ਏ ਵਿੱਚ ਭਰ ਕੇ ਕੀਤਾ ਜਾ ਸਕਦਾ ਹੈ ਅਤੇ ਦੂਜੇ ਤਰੀਕੇ ਤਹਿਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਬੂਥ ਲੈਵਲ ਅਫ਼ਸਰਾਂ ਨੂੰ ਘਰ-ਘਰ ਭੇਜ ਕੇ ਵੋਟਰਾਂ ਪਾਸੋਂ ਆਧਾਰ ਕਾਰਡ ਅਤੇ ਵੋਟਰ ਕਾਰਡ ਦੀ ਜਾਣਕਾਰੀ ਪ੍ਰਾਪਤ ਕਰਨਗੇ। ਇਹ ਸੂਚਨਾ ਜਿਲ੍ਹਾ ਚੋਣ ਦਫ਼ਤਰ, ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ/ ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦਫਤਰਾਂ ਵਿੱਚ ਅਤੇ ਸੁਵਿਧਾ ਕੇਂਦਰਾਂ ਵਿੱਚ ਵੀ ਜਮ੍ਹਾਂ ਕਰਵਾਈ ਜਾ ਸਕਦੀ ਹੈ।

                  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਤੇ ਸਮੂਹ ਪੋਲਿੰਗ ਸਟੇਸ਼ਨਾਂ ਤੇ 12 ਅਪ੍ਰੈਲ, 10 ਮਈ, 14 ਜੂਨ ਅਤੇ 5 ਜੁਲਾਈ 2015 ਨੂੰ ਸਪੈਸ਼ਲ ਕੈਂਪ ਲਗਾਏ ਜਾਣਗੇ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀ ਵਿੱਚੋਂ ਡਬਲ ਐਂਟਰੀ ਦੀ ਕਟੌਤੀ ਕਰਨ ਲਈ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡਬਲ ਵੋਟ ਬਣਾਉਣਾ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 31 ਅਧੀਨ ਅਪਰਾਧ ਹੈ। ਇਸ ਲਈ ਡਬਲ ਵੋਟ ਵਾਲੇ ਵੋਟਰ 31 ਮਈ 2015 ਤੱਕ ਆਪਣੀ ਡਬਲ ਵੋਟ ਦੀ ਐਂਟਰੀ ਕਟਵਾਉਣ ਲਈ ਖੁਦ ਫਾਰਮ-7 ਭਰਨ। ਇਸ ਮਿਤੀ ਤੋਂ ਬਾਅਦ ਚੋਣ ਨਿਯਮਾਂ ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਸ ਤਹਿਤ ਇੱਕ ਸਾਲ ਦੀ ਸਜ਼ਾ ਅਤੇ ਜੁਰਮਾਨਾ ਜਾਂ ਦੋਵੇਂ ਹੀ ਹੋ ਸਕਦੇ ਹਨ।
                  ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਅਧਾਰ ਕਾਰਡ, ਵੋਟਰ ਕਾਰਡ ਨਾਲ ਜੋੜਨ ਅਤੇ ਡਬਲ ਵੋਟਾਂ ਕਟਵਾਉਣ ਲਈ ਅੱਗੇ ਆਉਣ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਬੂਥ ਲੈਵਲ ਏਜੰਟਾਂ, ਬੂਥ ਲੈਵਲ ਵਲੰਟੀਅਰਾਂ, ਬੂਥ ਲੈਵਲ ਅਫ਼ਸਰਾਂ, ਪੈਰਾ ਵਰਕਰ, ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰ, ਐਨ ਜੀ ਓਜ਼ ਅਤੇ ਸੀ ਐਸ ਸੀ ਓਜ਼ ਦੇ ਪ੍ਰਤੀਨਿੱਧੀ, ਸਕੂਲਾਂ ਅਤੇ ਕਾਲਜਾਂ ਦੇ ਮੁੱਖੀਆਂ ਨੂੰ ਕਿਹਾ ਕਿ ਉਹ ਭਾਰਤ ਚੋਣ ਕਮਿਸ਼ਨ ਵੱਲੋਂ ਚਲਾਈ ਇਸ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)