ਯੂਥ ਕਾਂਗਰਸ ਸਬੰਧੀ ਖ਼ਬਰ ਗੁਮਰਾਹਕੁੰਨ

ਤਲਵਾੜਾ, 2 ਫਰਵਰੀ: ਇੰਡੀਅਨ ਟਰੇਡ ਯੂਨੀਅਨ ਕਾਂਗਰਸ ਇੰਟਕ ਦੀ ਤਲਵਾੜਾ ਇਕਾਈ ਦੀ ਵਿਸ਼ੇਸ਼ ਮੀਟਿੰਗ ਸ. ਰਵਿੰਦਰ ਸਿੰਘ ਰਵੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਅੱਜ ਕੁਝ ਅਖਬਾਰਾਂ ਵਿਚ ਇੰਟਕ ਯੂਥ ਕਾਂਗਰਸ ਸਬੰਧੀ ਲੱਗੀਆਂ ਖ਼ਬਰਾਂ ਨੂੰ ਗੁਮਰਾਹਕੁੰਨ ਦੱਸਦਿਆਂ ਕਿਹਾ ਕਿ ਇੰਟਕ ਇਕ ਨਿਰੋਲ ਮੁਲਾਜਮ ਤੇ ਮਜਦੂਰਾਂ ਦੀ ਜੱਥੇਬੰਦੀ ਹੈ। ਇਹ ਕੋਈ ਰਾਜਨੀਤਿਕ ਫਰੰਟ ਨਹੀਂ ਹੈ ਅਤੇ ਕੇਵਲ ਮੁਲਾਜਮ ਵਰਗ ਦੇ ਮਸਲਿਆਂ ਤੱਕ ਹੀ ਸੀਮਿਤ ਹੈ। ਪਰੰਤੂ ਅੱਜ ਕੁਝ ਅਖਬਾਰਾਂ ਵਿਚ ਛਪੀਆਂ ਖਬਰਾਂ ਅਨੁਸਾਰ ਅਮਿਤ ਖੁਰਾਣਾ ਨੂੰ ਇੰਟਕ ਯੂਥ ਕਾਂਗਰਸ ਦਾ ਬਲਾਕ ਤਲਵਾੜਾ ਦਾ ਪ੍ਰਧਾਨ ਬਣਾਇਆ ਗਿਆ ਹੈ, ਜੋ ਸਰਾਸਰ ਗਲਤ ਹੈ। ਇਸ ਕਾਰਵਾਈ ਦਾ ਇੰਟਕ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਹੈ ਬਲਕਿ ਇੰਟਕ ਦੇ ਸੂਬਾ ਪ੍ਰਧਾਨ ਸ਼੍ਰੀ ਸੁਭਾਸ਼ ਸ਼ਰਮਾ, ਜਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਸ. ਦਿਲਬਾਗ ਸਿੰਘ ਸਿੱਧੂ ਤੇ ਜਿਲ੍ਹਾ ਜਨਰਲ ਸਕੱਤਰ ਸੇਵਾ ਸਿੰਘ ਤੋਂ ਇਲਾਵਾ ਪੰਜਾਬ ਇੰਟਕ ਯੂਥ ਵਿੰਗ ਦੇ ਸੂਬਾ ਪ੍ਰਧਾਨ ਸ. ਬਲਵਿੰਦਰ ਸਿੰਘ ਅਤੇ ਬਜੁਰਗ ਇੰਟਕ ਆਗੂ ਓ. ਪੀ. ਕਾਲੀਆ ਨੇ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਤੇ ਕਿਹਾ ਕਿ ਇੰਟਕ ਦੇ ਕੌਮੀ ਪ੍ਰਧਾਨ ਡਾ. ਜੀ ਸੰਜੀਵਾ ਰੈਡੀ ਅਤੇ ਸੂਬਾ ਇਕਾਈ ਨੇ ਕਿਸੇ ਨੂੰ ਅਜਿਹਾ ਕਰਨ ਦੇ ਅਖਤਿਆਰ ਨਹੀਂ ਦਿੱਤੇ ਹਨ। ਇਸ ਲਈ ਉਕਤ ਕਾਰਵਾਈ ਬਿਲਕੁਲ ਗੈਰਕਾਨੂੰਨੀ ਹੈ ਤੇ ਇਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਜਨਰਲ ਸਕੱਤਰ, ਧਰਮਿੰਦਰ ਸਿੰਘ, ਇਕਬਾਲ ਸਿੰਘ ਮਿਨਹਾਸ, ਜਸਮੇਰ ਰਾਣਾ, ਹਰਭਜਨ ਸਿੰਘ, ਜਸਬੀਰ ਸਿੰਘ, ਸਤਬੀਰ ਸਿੰਘ ਠਾਕੁਰ, ਨਰਦੇਵ ਸਿੰਘ ਆਦਿ ਹਾਜਰ ਸਨ।

ਲੋਕ ਬੋਲੀ ਦਾ ਮਹੱਤਵ ਵਿਸ਼ੇ ਤੇ ਸੈਮੀਨਾਰ

ਹੁਸ਼ਿਆਰਪੁਰ, 3 ਫਰਵਰੀ :  ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ ਅਕੈਡਮੀ ਹੁਸ਼ਿਆਰਪੁਰ ਵਲੋ ਤੀਜੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਬੱਡੀ ਕੱਪ ਦੇ ਮੋਕੇ ਤੇ ਪ੍ਰਸ਼ਾਸਨਿਕ ਅਤੇ ਵਿਦਿਅਕ ਸਰੋਕਾਰਾਂ ਵਿਚ ਲੋਕ ਬੋਲੀ ਦਾ ਮਹੱਤਵ ਵਿਸ਼ੇ ਸਬੰਧੀ ਸਰਕਾਰੀ ਤਕਨੀਕੀ ਕਾਲਜ ਹੁਸ਼ਿਆਰਪੁਜ ਵਿਖੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ। ਸ੍ਰੀ ਸੂਦ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਅੱਜ ਦਾ ਇਹ ਸੈਮੀਨਾਰ ਬਹੁਤ ਵੱਡੇ ਵਿਸ਼ੇ ਨੂੰ ਲੈ ਕੇ ਆਯੋਜਿਤ ਕੀਤਾ ਗਿਆ ਹੈ। ਅੱਜ ਜਿੰਨੀ ਸਾਡੇ ਸਾਰਿਆਂ ਦੇ ਮਨ ਵਿਚ ਪੰਜਾਬੀ ਬੋਲੀ ਬਾਰੇ ਚਿੰਤਾ ਹੈ ਜੇਕਰ ਅਸੀ ਸਾਰੇ ਰਲਕੇ ਇਸ ਚਿੰਤਾ ਨੂੰ ਲੈ ਕੇ ਅੱਗੇ ਤੁਰੀਏ ਤਾਂ ਆਉਣ ਵਾਲੇ ਸਮੇ ਵਿਚ ਬਹੁਤ ਵੱਡੀ ਪ੍ਰਾਪਤੀ ਹੋ ਸਕਦੀ ਹੈ । ਉਨਾਂ ਕਿਹਾ ਕਿ ਕੌਈ ਵੀ ਮਨੁੱਖ ਜਾਂ ਸਰਕਾਰ ਇਕੱਲੇ ਕਾਨੂੰਨ ਬਣਾ ਕੇ ਕੁੱਝ ਨਹੀ ਕਰ ਸਕਦੀ ਜਿਨਾ ਚਿਰ ਲੋਕ ਇਸ ਗੱਲ ਨੂੰ ਮਨ ਵਿਚ ਬਿਠਾ ਨਾ ਲੈਣ ਕਿ ਅਸੀ ਮਾਂ ਬੋਲੀ ਪੰਜਾਬੀ ਨੂੰ ਵਿਕਦਸਤ ਕਰਨਾ ਹੈ । ਊਨਾਂ ਕਿਹਾ ਕਿ ਪੰਜਾਬੀ ਬੋਲੀ ਨੂੰ ਵਿਕਸਿਤ ਕਰਨ ਲਈ ਨਾਂ ਤਾਂ ਰਾਜਨੀਤੀ ਵਿਚ ਘਾਟ ਹੈ ਅਤੇ ਨਾਂ ਹੀ ਅਫਸਰਾਂ ਵਿਚ ਕੌਈ ਕਮੀ ਹੈ ਕਮੀ ਤਾਂ ਸਾਡੇ ਨਕਲ ਕਰਨ ਵਿਚ ਹੈ।
            ਸ੍ਰੀ ਸੂਦ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਵਿਕਸਿਤ ਕਰਨ ਲਈ ਅਸੀ ਆਪਣੇ ਘਰਾਂ ਵਿਚ ਬੱਚਿਆਂ ਨਾਲ ਪੰਜਾਬੀ ਬੋਲੀਏ ਅਤੇ ਬੱਚਿਆਂ ਨੂੰ ਪੰਜਾਬੀ ਪੜਨੀ ਸਿਖਾਈਏ ਤਾਂ ਹੀ ਨਵੀ ਪੀੜੀ ਪੰਜਾਬੀ ਵਿਰਸੇ ਨਾਲ ਜੁੜ ਸਕੇਗੀ । ਉਨਾਂ ਕਿਹਾ ਕਿ ਜਿਸ ਕੌਮ ਨੇ ਆਪਣੀ ਮਾਂ ਬੋਲੀ ਅਪਨਾਈ ਹੈ ਉਸ ਕੌਮ ਨੇ ਹੀ ਹਰ ਖੇਤਰ ਵਿਚ ਤਰੱਕੀ ਕੀਤੀ ਹੈ । ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪੰਜਾਬੀ ਬੋਲੀ ਨੂੰ ਵਿਕਸਿਤ ਕਰਨ ਲਈ ਵੱਧ ਤੋ ਵੱਧ ਹੰਭਲਾ ਮਾਰੀਏ । ਸ੍ਰੀ ਤੀਕਸ਼ਨ ਸੂਦ ਨੇ ਇਸ ਮੋਕੇ ਤੇ ਪੰਜਾਬ ਜਾਗ੍ਰਿਤੀ ਮੰਚ ਜ¦ਧਰ ਵਲੋ ਪੰਜਾਬੀ ਬੋਲੋ,ਪੜੋ ਤੇ ਲਿਖੋ ਤੇ ਪੰਜਾਬੀ ਹੋਣ ਤੇ ਮਾਣ ਕਰੋ ਸਬੰਧੀ ਇਕ ਸਟਿੱਕਰ ਵੀ ਜਾਰੀ ਕੀਤਾ ।
            ਸ੍ਰੀ ਸਤਨਾਮ ਸਿੰਘ ਮਾਣਕ, ਚੇਅਰਮੈਨ ਹੈਲਥ ਸਿਸਟਮ ਕਾਰਪੋਰੇਸ਼ਨ ਜਸਜੀਤ ਸਿੰਘ ਥਿਆੜਾ,ਸਤਵਿੰਦਰ ਪਾਲ ਸਿੰਘ ਢੱਟ,ਪ੍ਰੋਫੈਸਰ ਪਿਆਰਾ ਸਿੰਘ ਭੋਗਲ, ਪ੍ਰਿਸੀਪਲ ਤਕਨੀਕੀ ਕਾਲਜ ਮੈਡਮ ਰਚਨਾ ਕੌਰ ਦੀਪਕ ਬਾਲੀ, ਕੇਵਲ ਕ੍ਰਿਸ਼ਨ ਤੱਖੀ ਨੇ ਵੀ ਇਸ ਮੋਕੇ ਤੇ ਪ੍ਰਸ਼ਾਸ਼ਨਿਕ ਅਤੇ ਵਿਦਿਅੱਕ ਸਰੋਕਾਰਾਂ ਵਿਚ ਲੋਕ ਬੋਲੀ ਦੇ ਮਹੱਤਵ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ । ਹੋਰਨਾਂਤੋ ਇਲਾਵਾ ਇਸ ਮੋਕੇ ਪ੍ਰਧਾਨ ਨਗਰ ਕੌਸਲ ਹੁਸ਼ਿਆਰਪੁਰ ਸ਼ਿਵ ਸੂਦ , ਜਰਨਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਵਰਿੰਦਰ ਨਿਮਾਣਾ,ਗਰਨਾਮ ਸਿੰਘ ਪੰਮਾ , ਪ੍ਰੋਫੈਸਰ ਬਹਾਦਰ ਸਿੰਘ ਅਤੇ ਹੋਰ ਅਨੇਕਾਂ ਵਿਦਵਾਨ ਇਸ ਸੈਮੀਨਾਰ ਵਿਚ ਹਾਜ਼ਰ ਸਨ।

ਰੈੱਡ ਕਰਾਸ ਮੇਲਾ ਫਿਰ ਮੁਲਤਵੀ !!

ਹੁਸ਼ਿਆਰਪੁਰ, 3 ਫਰਵਰੀ : ਵਧੀਕ ਡਿਪਟੀ ਕਮਿਸ਼ਨਰ ਜਰਨਲ ਸ੍ਰੀ ਹਰਮਿੰਦਰ ਸਿੰਘ ਨੇ ਜਾਣਕਾਰੀ ਦਿਦਿਆ ਦੱਸਿਆ ਕਿ ਜਿਲਾ ਰੈਡ ਕਰਾਸ ਸੋਸਾਇਟੀ ਹੁਸ਼ਿਆਰਪੁਰ ਵਲੋ 5 ਫਰਵਰੀ 2011 ਨੂੰ ਡੀ ਏ ਵੀ ਸੀਨੀਅਰ ਸਕੈਡਰੀ ਸਕੂਲ ਦੀ ਗਰਾਂਊਡ ਵਿਖੇ ਕਰਵਾਇਆ ਜਾਣ ਵਾਲਾ ਰੈਡ ਕਰਾਸ ਮੇਲਾ ਕੁੱਝ ਕਾਰਨਾਂ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ ।

ਨਗਰ ਕੌਂਸਲ ਲਈ ਨਵੀਂ ਮਸ਼ੀਨਰੀ ਖ਼ਰੀਦੀ : ਸੂਦ

3 ਜਨਵਰੀ, ਹੁਸ਼ਿਆਰਪੁਰ : ਨਗਰ ਕੌਂਸਲ ਹੁਸ਼ਿਆਰਪੁਰ ਵਿਚ ਸਫਾਈ ਅਤੇ ਸੀਵਰੇਜ ਸਿਸਟਮ  ਵਿਚ ਸੁਧਾਰ ਲਿਆਉਣ ਲਈ ਇਕ ਕਰੋੜ ਰੁਪਏ ਦੀ ਨਵੀ ਮਸ਼ੀਨਰੀ ਖ੍ਰੀਦ ਕੀਤੀ ਗਈ ਹੈ ਜਿਸ ਵਿਚ ਜੈਟਿਗ ਮਸ਼ੀਨ,ਟਿੱਪਰ , ਛੋਟੇ ਟੈਪੂ ਅਤੇ ਜਨਰੇਟਰ ਸ਼ਾਮਿਲ ਹਨ ।  ਇਹ ਜਾਣਕਾਰੀ ਜੰਗਲਾਤ,ਜੰਗਲੀ ਜੀਵ ਸੁਰੱਖਿਆ ,ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਵਾਰਡ ਨੰ:23 ਦੇ ਮੁਹੱਲਾ ਭਗਤ ਨਗਰ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਗਲੀਆਂ ਵਿਚ ਇੰਟਰ ਲੋਕਿੰਗ ਟਾਇਲਾਂ ਲਗਾਉਣ ਦੇ ਕੰਮ ਦਾ ਨੀਹ ਪੱਥਰ ਰੱਖਣ ਉਪਰੰਤ ਦਿੱਤੀ । ਜਿਲਾ ਪ੍ਰਧਾਨ ਭਾਜਪਾ ਜਗਤਾਰ ਸਿੰਘ,ਪ੍ਰਧਾਨ ਨਗਰ ਕੋਸਲ ਸ਼ਿਵ ਸੂਦ, ਜਰਨਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਆਨੰਦ ਵੀਰ ਸਿੰਘ, ਅਸ਼ਵਨੀ ਉਹਰੀ, ਸ਼ੀਲ ਸੂਦ,  ਕਾਰਜ ਸਾਧਕ ਅਫਸਰ ਸੁਰਿੰਦਰ ਕੁਮਾਰ ਅਗਰਵਾਲ,ਮਿੳਸੀਪਲ ਇੰਜੀਨੀਅਰ ਪਵਨ ਕੁਮਾਰ ਸ਼ਰਮਾਂ,ਸਹਾਇਕ ਮਿਊਸੀਪਲ ਇੰਜੀਨੀਅਰ ਹਰਪ੍ਰੀਤ ਸਿੰਘ , ਭਾਗ ਅਫਸਰ ਨਿਰਮਲ ਕਿਸ਼ੋਰ  , ਮਿਊਸੀਪਲ ਕੌਂਸਲਰ ਅਸ਼ੋਕ ਕੁਮਾਰ ਵੀ ਉਨਾਂ ਦੇ ਨਾਲ ਸਨ।    
        ਸ੍ਰੀ ਸੂਦ ਨੇ ਇਸ ਮੋਕੇ ਤੇ ਬੋਲਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ । ਪੰਜਾਬ ਸਰਕਾਰ ਵਲੋ ਸ਼ਹਿਰਾਂ ਦੀਆਂ ਨਗਰ ਕੋਸਲਾਂ ਨੂੰ ਵਿਕਾਸ ਕਾਰਜ ਕਰਵਾਉਣ ਲਈ ਕਰੋੜਾਂ ਰੁਪਏ ਦੇ ਫੰਡ ਦਿੱਤੇ ਗਏ ਹਨ । ਹੁਸ਼ਿਆਰਪੁਰ ਸਹਿਰ ਲਈ ਵੀ ਵਿਸ਼ੇਸ਼ ਫੰਡ ਦਿੱਤੇ ਗਏ ਹਨ ਜਿਸ ਨਾਲ ਗਲੀਆਂ ਨਾਲੀਆਂ ਅਤੇ ਨਵੀਆਂ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ । ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆਂ ਕਰਾਉਣ ਲਈ 16 ਨਵੇ ਟਿਊਬਵੈਲ ਲਗਾਏ ਗਏ ਹਨ। ਉਨਾਂ ਕਿਹਾ ਕਿ ਸ਼ਹਿਰ ਦੀਆਂ ਸਲੱਮ ਬਸਤੀਆਂ ਅਤੇ ਪਿਛੜੇ ਮੁਹੱਲਿਆਂ ਵਿਚ ਪਹਿਲ ਦੇ ਆਧਾਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਇਸੇ ਕੜੀ ਵਿਚ ਅੱਜ ਭਗਤ ਨਗਰ ਦੀਆਂ ਗਲੀਆਂ ਨੂੰ ਪੱਕਾ ਕਰਨ ਲਈ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ।  ਉਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਵਿਚ ਫੰਡਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।
        ਇਸ ਮੋਕੇ ਤੇ ਵਾਰਡ ਨੰ:23 ਦੇ ਮਿਊਸੀਪਲ ਕੋਸਲਰ  ਅਸ਼ੋਕ ਕੁਮਾਬ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਹਿੰਦੇ ਹੋਏ ਆਪਣੇ ਵਾਰਡ ਦੀਆਂ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ । ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਗਿਆਨ ਚੰਦ ਕਟਾਰੀਆ, ਮੇਹਰ ਚੰਦ ਕਟਾਰੀਆ, ਲੇਖ ਰਾਜ , ੳਮ ਪ੍ਰਕਾਸ਼,ਮਹਿੰਦਰ ਪਾਲ,ਚਰਨਜੀਤ ਸੇਠੀ , ਮਨਜੀਤ ਕੁਮਾਰ,ਦੇਵ ਰਾਜ ਚੋਹਾਨ,ਸ੍ਰੀ ਰਾਮ ਭਾਟੀਆ,ਮੋਹਨ ਲਾਲ,ਜੋਗਿੰਦਰ ਪਾਲ,ਮੋਮੀ ਲੰਬੜ,ਸੁਰਜੀਤ ਕੁਮਾਰ ਕਿਸਾਣਾ,ਸ਼ਾਮ ਲਾਲ , ਜੀਤ ਰਮ ਚੋਹਾਨ,ਭਜਨ ਲਾਲ,ਦਰਸ਼ਨ ਲਾਲ ਵੀ ਹਾਜ਼ਰ ਸਨ।

ਵਿਲੱਖਣ ਪਹਿਚਾਣ ਪੱਤਰ ਬਣਾਉਣ ਲਈ ਪ੍ਰੇਰਿਤ ਕਰਨ ਦੀ ਲੋੜ

ਹੁਸ਼ਿਆਰਪੁਰ, 2 ਫਰਵਰੀ: ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਵਿਲੱਖਣ ਪਹਿਚਾਣ ਕਾਰਡ (ਆਧਾਰ) ਬਣਾਉਣ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ  ਐਸ ਡੀ ਐਮ ਗੜ੍ਹਸ਼ੰਕਰ ਜਸਪਾਲ ਸਿੰਘ ਜੱਸੀ, ਐਸ ਡੀ ਐਮ ਮੁਕੇਰੀਆਂ ਸੁਭਾਸ਼ ਚੰਦਰ,  ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਪਲਾਈ ਵਿਭਾਗ ਸ੍ਰੀ ਮੰਗਲ ਦਾਸ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਜ਼ਿਲ੍ਹਾ ਖੁਰਾਕ ਅਫ਼ਸਰ ਆਰ ਕੇ ਮਾਨ, ਸੁੱਚਾ ਰਾਮ,  ਜ਼ਿਲ੍ਹਾ ਖੇਡ ਅਫਸਰ ਪ੍ਰੇਮ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਭੁਪਿੰਦਰਜੀਤ ਸਿੰਘ, ਵੱਖ-ਵੱਖ ਬਲਾਕਾਂ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਪ੍ਰੋ: ਬਹਾਦਰ ਸਿੰਘ, ਹਰਭਜਨ ਭੱਟੀ, ਸੰਦੀਪ ਸਿੰਘ ਅਤੇ ਹੋਰ ਸਬੰਧਤ ਅਧਿਕਾਰੀ ਵੀ ਇਸ ਮੀਟਿੰਗ ਵਿੱਚ ਹਾਜ਼ਰ ਸਨ।
        ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਵਿਲੱਖਣ ਪਹਿਚਾਣ ਕਾਰਡ (ਆਧਾਰ) ਆਮ ਆਦਮੀ ਲਈ ਇੱਕ ਅਜਿਹਾ ਅਧਿਕਾਰ ਹੈ ਜਿਸ ਰਾਹੀਂ ਉਨ੍ਹਾਂ ਨੂੰ ਇੱਕ ਠੋਸ ਪਹਿਚਾਣ ਮਿਲੇਗੀ, ਖਾਸ ਕਰਕੇ ਉਨ੍ਹਾਂ ਨੂੰ ਜਿਨ੍ਹਾਂ ਕੋਲ ਪਹਿਚਾਣ ਦਾ ਕੋਈ ਸਬੂਤ ਨਹੀਂ ਹੈ।  ਉਨ੍ਹਾਂ ਦੱਸਿਆ ਕਿ ਆਧਾਰ 12 ਅੰਕਾਂ ਵਾਲਾ ਪਹਿਚਾਣ ਕਾਰਡ ਹੋਵੇਗਾ ਜੋ ਹਰੇਕ ਬੱਚੇ, ਵੱਡੇ ਅਤੇ ਬਜੁਰਗ ਨੂੰ ਮਿਲੇਗਾ। ਸਰਕਾਰ ਵੱਲੋਂ ਉਪਲੱਬਧ ਇਹ ਅਨੋਖਾ ਨੰਬਰ ਕਾਰਡ ਦੇਸ਼ ਭਰ ਵਿੱਚ ਮਾਨਤਾ ਪ੍ਰਾਪਤ ਹੋਵੇਗਾ। ਇਸ ਨੰਬਰ ਸਦਕਾ ਸਹੂਲਤਾਂ ਲੈਣੀਆਂ ਆਸਾਨ ਹੋ ਜਾਣਗੀਆਂ ਅਤੇ ਇਹ ਸਬੂਤ ਸਾਰਿਆਂ ਨੂੰ ਮੁਫ਼ਤ ਮਿਲੇਗਾ।  ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਅਧਿਕਾਰੀ ਨੂੰ ਕਿਹਾ ਕਿ ਇਸ ਸਬੰਧੀ ਪਿੰਡਾਂ ਵਿੱਚ ਆਮ ਲੋਕਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਇਹ ਆਧਾਰ ਕਾਰਡ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ।
        ਇਸ ਮੌਕੇ ਤੇ ਜ਼ਿਲ੍ਹਾ ਕੰਟਰੋਲਰ ਖੁਰਾਕ ਤੇ ਸਪਲਾਈ ਵਿਭਾਗ ਹੁਸ਼ਿਆਰਪੁਰ ਸ੍ਰੀ ਮੰਗਲ ਦਾਸ ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਵਿਲੱਖਣ ਪਹਿਚਾਣ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਇਸ  ਪ੍ਰੋਜੈਕਟ ਨੂੰ ਆਮ ਜਨਤਾ ਤੱਕ ਪਹੁੰਚਾਉਣ ਲਈ ਹਰ ਬਲਾਕ ਵਿੱਚ ਪੰਚਾਇਤ ਸਕੱਤਰ / ਗਰਾਮ ਸੇਵਕ ਅਤੇ ਸਰਪੰਚਾਂ ਨੂੰ ਜਾਣਕਾਰੀ ਦੇਣ ਲਈ ਵਰਕਸ਼ਾਪ ਲਗਾਈਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਪ੍ਰੋਜੈਕਟ ਤਹਿਤ ਲਾਭ ਪ੍ਰਾਪਤ ਕਰ ਸਕਣ।

ATMA ਦਾ ਕੈਲੰਡਰ ਜਾਰੀ

ਹੁਸ਼ਿਆਰਪੁਰ, 1 ਫਰਵਰੀ:  ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਆਤਮਾ ਗਵਰਨਿੰਗ ਬੋਰਡ ਸ੍ਰੀ ਧਰਮ ਦੱਤ ਤਰਨਾਚ ਵੱਲੋਂ ਉਨ੍ਹਾਂ ਦੇ ਦਫ਼ਤਰ ਮਿੰਨੀ ਸਕੱਤਰੇਤ ਵਿਖੇ ਐਗਰੀਕਲਚਰ ਟੈਕਨੋਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਦਾ ਸਾਲ 2011 ਦਾ ਕੈਲੰਡਰ ਰਿਲੀਜ਼ ਕੀਤਾ ਗਿਆ ।  ਇਸ ਮੌਕੇ ਤੇ ਉਨ੍ਹਾਂ ਦੱਸਿਆ ਕਿ ਜਿਥੇ ਇਸ ਕੈ¦ਡਰ ਵਿੱਚ ਸਾਲ 2011 ਦੀਆਂ ਸਰਕਾਰੀ, ਗਜ਼ਟਿਡ ਤੇ ਰਾਂਖਵੀਆਂ ਛੁੱਟੀਆਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ, ਉਥੇ ਨਾਲ ਹੀ ਆਤਮਾ ਸਕੀਮ ਅਧੀਨ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਕੰਮਾਂ ਅਤੇ ਸਕੀਮਾਂ ਦੀਆਂ ਫੋਟੋਆਂ ਰਾਹੀਂ ਜਾਣਕਾਰੀ ਵੀ ਦਿੱਤੀ ਗਈ ਹੈ। ਜਿਸ ਨਾਲ ਆਮ ਲੋਕਾਂ ਅਤੇ ਕਿਸਾਨਾਂ ਵਿੱਚ ਹੋਰ ਜਾਗਰੂਕਤਾ ਵਧੇਗੀ ਅਤੇ ਉਤਸ਼ਾਹ ਪੈਦਾ ਹੋਵੇਗਾ।
        ਪ੍ਰੋਜੈਕਟ ਡਾਇਰੈਕਟਰ (ਆਤਮਾ)-ਕਮ-ਮੁੱਖ ਖੇਤੀਬਾੜੀ ਅਫ਼ਸਰ ਡਾ ਸਰਬਜੀਤ ਸਿੰਘ ਕੰਧਾਰੀ ਨੇ ਦੱਸਿਆ ਕਿ ਇਸ ਕੈਲੰਡਰ ਵਿੱਚ ਆਤਮਾ ਸਕੀਮ ਅਧੀਨ ਖੇਤੀਬਾੜੀ ਅਤੇ ਸਹਿਯੋਗੀ ਵਿਭਾਗਾਂ ਵੱਲੋਂ ਖੇਤੀ ਸਬੰਧੀ ਪ੍ਰਦਾਨ ਕੀਤੀਆਂ ਆਧੁਨਿਕ ਤਕਨੀਕਾਂ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਦੀਆਂ ਤਸਵੀਰਾਂ ਦਿੱਤੀਆਂ ਗਈਆਂ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਨੋਡਲ ਅਫ਼ਸਰ ਨੈਸ਼ਨਲ ਫੂਡ ਸਕਿਉਰਟੀ ਮਿਸ਼ਨ ਡਾ ਯਾਦਵਿੰਦਰ ਸਿੰਘ, ਜ਼ਿਲਾ ਸਿਖਲਾਈ ਅਫ਼ਸਰ ਡਾ ਸੁਰਿੰਦਰ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ ਗੁਰਬਖਸ਼ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਡਾ ਕਿਸ਼ੋਰੀ ਲਾਲ, ਡਾ ਦੀਪਕ ਪੁਰੀ, ਸ੍ਰੀ ਰਾਮ ਕੁਮਾਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

ਜਿਲ੍ਹਾ ਰੈੱਡ ਕਰਾਸ ਮੇਲਾ ਹੁਣ 5 ਫਰਵਰੀ ਨੂੰ ਹੋਵੇਗਾ

ਹੁਸ਼ਿਆਰਪੁਰ, 1 ਫਰਵਰੀ: ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਰੈਡ ਕਰਾਸ ਦੀਆਂ ਸਹਾਇਕ ਸੰਸਥਾਵਾਂ ਅਤੇ ਹਸਪਤਾਲ ਭਲਾਈ ਸ਼ਾਖਾ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਧਰਮ ਦੱਤ ਤਰਨਾਚ ਦੀ ਅਗਵਾਈ ਵਿੱਚ  5 ਫਰਵਰੀ 2011 ਨੂੰ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਂਡ ਹੁਸ਼ਿਆਰਪੁਰ ਵਿਖੇ ਰੈਡ ਕਰਾਸ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ)ਸ੍ਰੀ ਹਰਮਿੰਦਰ ਸਿੰਘ ਨੇ ਅੱਜ ਰੈਡ ਕਰਾਸ ਭਵਨ ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰਾਂ ਅਤੇ ਸਬੰਧਤ ਅਧਿਕਾਰੀਆਂ ਨਾਲ ਰੈਡ ਕਰਾਸ ਮੇਲੇ ਦੇ ਅਗੇਤੇ ਪ੍ਰਬੰਧਾਂ ਸਬੰਧੀ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
        ਸ੍ਰੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਰੈਡ ਕਰਾਸ ਮੇਲਾ ਪਿਛਲੇ ਦਿਨੀਂ ਮੌਸਮ ਦੀ ਖਰਾਬੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਇਹ ਮੇਲਾ ਹੁਣ 5 ਫਰਵਰੀ ਨੂੰ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਂਡ ਵਿਖੇ ਲਗਾਇਆ ਜਾਵੇਗਾ। ਇਸ ਮੇਲੇ ਵਿੱਚ ਰੈਡ ਕਰਾਸ ਦੀਆਂ ਸਹਾਇਕ ਸੰਸਥਾਵਾਂ ਅਤੇ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰਾਂ ਵੱਲੋਂ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਖਾਣ-ਪੀਣ ਦੇ ਸਟਾਲ ਅਤੇ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਇਸ ਮੌਕੇ ਤੇ ਬੱਚਿਆਂ ਦੇ ਪੇਟਿੰਗ ਮੁਕਾਬਲੇ, ਫਲਾਵਰ ਅਰੇਂਜਮੈਂਟ, ਫੈਂਸੀ ਡਰੈਸ ਮੁਕਾਬਲੇ ਵੀ ਕਰਵਾਏ ਜਾਣਗੇ ਅਤੇ ਇਸ ਮੌਕੇ ਤੇ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ। ਇਸ ਰੈਡ ਕਰਾਸ ਮੇਲੇ ਨੂੰ ਅਕਰਸ਼ਿਤ ਬਣਾਉਣ ਲਈ ਇੱਕ ਲੱਕੀ ਬੈਗ ਡਰਾਅ ਵੀ ਕੱਢਿਆ ਜਾਵੇਗਾ ਜਿਸ ਵਿੱਚ ਕੰਪਿਊਟਰ, ਰੰਗੀਨ ਟੈਲੀਵਿਜ਼ਨ, ਫਰਿੱਜ, ਸਾਈਕਲ, ਹਾਕਿੰਗ ਪਰੈਸ਼ਰ ਕੁੱਕਰ, ਪ੍ਰੈਸ, ਪੱਖੇ, ਥਰਮਸ ਅਤੇ ਹੋਟ ਕੇਸ ਆਦਿ ਇਨਾਮ ਕੱਢੇ ਜਾਣਗੇ। ਇਸ ਲੱਕੀ ਸਕੀਮ ਦੀ ਟਿਕਟ ਦੀ ਕੀਮਤ ਕੇਵਲ 5/- ਰੁਪਏ ਹੈ ਜੋ ਰੈਡ ਕਰਾਸ ਦੇ ਦਫ਼ਤਰ ਵਿੱਚ ਉਪਲੱਬਧ ਹੈ ਅਤੇ ਇਹ ਟਿਕਟ ਰੈਡ ਕਰਾਸ ਮੇਲੇ ਵਿੱਚ ਉਪਲੱਬਧ ਹੋਵੇਗੀ।  ਉਨ੍ਹਾਂ ਕਿਹਾ ਕਿ ਰੈਡ ਕਰਾਸ ਸੁਸਾਇਟੀ ਅਤੇ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰ ਇਸ ਰੈਡ ਕਰਾਸ ਮੇਲੇ ਨੂੰ ਕਾਮਯਾਬ ਕਰਨ ਲਈ ਪੂਰਾ ਸਹਿਯੋਗ ਦੇਣ। ਉਨ੍ਹਾਂ ਆਮ ਲੋਕਾਂ ਅਤੇ ਬੱਚਿਆਂ ਨੂੰ ਅਪੀਲ ਕੀਤੀ ਕਿ ਇਸ ਰੈਡ ਕਰਾਸ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਆਪਣੇ ਮਨੋਰੰਜਨ ਦੇ ਨਾਲ-ਨਾਲ ਰੈਡ ਕਰਾਸ ਸੁਸਾਇਟੀ ਦੀ ਵੀ ਸਹਾਇਤਾ ਕਰਨ ਕਿਉਂਕਿ ਇਸ ਮੇਲੇ ਵਿੱਚੋਂ ਹੋਈ ਆਮਦਨ ਨੂੰ ਕਮਜ਼ੋਰ ਵਰਗਾਂ ਦੀ ਭਲਾਈ ਲਈ ਖਰਚ ਕੀਤਾ ਜਾਂਦਾ ਹੈ।
        ਇਸ ਮੀਟਿੰਗ ਵਿੱਚ ਸਕੱਤਰ ਰੈਡ ਕਰਾਸ ਸੁਸਾਇਟੀ ਕਰਨਲ ਤਜਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਮਨਜੀਤ ਸਿੰਘ, ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਮੰਗਲ ਦਾਸ, ਕਾਰਜਕਾਰੀ ਇੰਜੀਨੀਅਰ ਜ਼ਿਲ੍ਹਾ ਪ੍ਰੀਸ਼ਦ ਆਰ ਕੇ ਵਰਮਾ, ਲੋਕ ਨਿਰਮਾਣ ਵਿਭਾਗ ਦੇ ਐਸ ਡੀ ਈ ਰਾਜਿੰਦਰ ਕੁਮਾਰ, ਈ ਟੀ ਓ ਸ੍ਰੀਮਤੀ ਦਰਵੀਰ ਰਾਜ, ਸਹਾਇਕ ਸਿਵਲ ਸਰਜਨ ਡਾ ਰਮੇਸ਼ ਕੁਮਾਰ ਥਿੰਦ, ਜੇ ਈ ਸੇਵਾ ਸਿੰਘ, ਪ੍ਰਿੰਸੀਪਲ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਗੋਤਮ ਮਹਿਤਾ, ਰਾਮ ਧੰਨ, ਰੈਡ ਕਰਾਸ ਸੁਸਾਇਟੀ ਅਤੇ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰ ਹਾਜ਼ਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)