ਤਲਵਾੜਾ, 4 ਨਵੰਬਰ: ਚੰਗੇ ਗੁਣਾਂ ਦਾ ਧਾਰਨੀ ਬਣ ਕੇ ਭ੍ਰਿਸ਼ਟਾਚਾਰ ਤੋਂ ਮੁਕਤੀ ਦੀ ਪਹਿਲ ਹਰੇਕ ਨਾਗਰਿਕ ਆਪਣੇ ਆਪ ਤੋਂ ਕਰਨੀ ਹੋਵੇਗੀ।
ਇਹ ਪ੍ਰਗਟਾਵਾ ਇੱਥੇ ਇੰਜੀ. ਸੁਰੇਸ਼ ਕੁਮਾਰ ਕਪੂਰੀਆ ਚੀਫ਼ ਇੰਜੀਨੀਅਰ ਬਿਆਸ ਡੈਮ ਬੀ. ਬੀ. ਐਮ. ਬੀ. ਤਲਵਾੜਾ ਨੇ ਚੇਤਨਾ ਹਫ਼ਤੇ ਤਹਿਤ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕੀਤਾ। ਜਿਕਰਯੋਗ ਹੈ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ ਦੇ ਸੱਦੇ ਤੇ ਇਸ ਚੇਤਨਾ ਹਫ਼ਤੇ ਦੌਰਾਨ ਕਪੂਰੀਆ ਵੱਲੋਂ ਤਲਵਾੜਾ ਦੇ ਸਕੂਲਾਂ ਅਤੇ ਦਫ਼ਤਰਾਂ ਵਿਚ ਜਾਗਰੂਕਤਾ ਦੀ ਸੌਂਹ ਚੁਕਾਈ ਗਈ। ਉਨ੍ਹਾਂ ਕਿਹਾ ਕਿ ਵੱਡੇ ਤੋਂ ਵੱਡਾ ਭ੍ਰਿਸ਼ਟਾਚਾਰ ਵਿਅਕਤੀ ਦੇ ਛੋਟੇ ਛੋਟੇ ਲਾਲਚ, ਲਾਲਸਾ ਅਤੇ ਝੂਠ ਬੋਲਣ ਤੋਂ ਸ਼ੁਰੂ ਹੁੰਦਾ ਹੈ ਜੋ ਮਗਰੋਂ ਦੇਸ਼ ਨੂੰ ਖੋਖਲਾ ਕਰ ਦਿੰਦਾ ਹੈ। ਇਸ ਲਈ ਉੱਚ ਆਚਰਨ ਦਾ ਧਾਰਨੀ ਬਣਨਾ ਸਿਹਤਮੰਦ ਸਮਾਜ ਦੀ ਪਹਿਲੀ ਸ਼ਰਤ ਹੈ। ਇਸ ਮੌਕੇ ਸਕੂਲ ਮੁਖੀ ਰਾਜ ਕੁਮਾਰ ਨੇ ਬਿਆਸ ਡੈਮ ਦੀ ਚੇਤਨਾ ਟੀਮ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰੋਗਰਾਮ ਕੁਆਰਡੀਨੇਟਰ ਤਿਲਕ ਰਾਜ, ਏ. ਪੀ. ਐੱਸ. ਉੱਭੀ, ਅਵਤਾਰ ਸਿੰਘ, ਅਸ਼ੋਕ ਕੁਮਾਰ, ਸੁਰੇਸ਼ ਮਾਨ, ਪਦਮ ਦਲਜੀਤ ਸਿੰਘ, ਸੰਜੇ ਕੁਮਾਰ, ਧੀਰਜ, ਪਰਮਜੀਤ ਕੌਸ਼ਲ ਆਦਿ ਉੱਚ ਅਧਿਕਾਰੀਆਂ ਤੋਂ ਇਲਾਵਾ ਸਮੇਤ ਸਕੂਲ ਦਾ ਸਮੂਹ ਸਟਾਫ਼ ਮੈਂਬਰ ਹਾਜਰ ਸਨ।

No comments:
Post a Comment