ਤਲਵਾੜਾ 15 ਨਵੰਬਰ: ਭਾਰਤ ਵਿਕਾਸ ਪਰਿਸ਼ਦ ਸ਼ਾਖਾ ਤਲਵਾੜਾ ਵੱਲੋਂ ਸਰਵਹਿਤਕਾਰੀ ਵਿਦਿਆ ਮੰਦਰ ਵਿਖੇ ਰਾਸ਼ਟਰੀ ਲਘੂ ਉਦਯੋਗ ਅਤੇ ਵਿਕਲਾਂਗ ਸਹਾਇਤਾ ਕੇਂਦਰ ਲੁਧਿਆਣਾ ਦੇ ਸਹਿਯੋਗ ਨਾਲ ਅਪੰਗ ਵਿਅਕਤੀਆਂ ਨੂੰ ਨਕਲੀ ਅੰਗ ਲਗਾਏ ਗਏ।
ਇਸ ਪ੍ਰੋਗਰਾਮ ਵਿਚ 39 ਅਪੰਗ ਵਿਕਤੀਆਂ ਨੂੰ ਨਕਲੀ ਅੰਗ ਪ੍ਰਦਾਨ ਕੀਤੇ ਗਏ। ਜਿਸ ਵਿਚ ਟਰਾਈ ਸਾਇਕਲ, ਵਹੀਲ ਚੇਅਰ, ਅਪਰ ਲਿਮਸ ਅਤੇ ਹੇਅਰਿੰਗ ਮਸ਼ੀਨਾਂ ਦਿੱਤੀਆਂ ਗਈਆਂ। ਇਸ ਪ੍ਰੋਗਰਾਮ ਵਿਚ ਪ੍ਰੋਫੈਸਰ ਐਸ.ਐਮ. ਸ਼ਰਮਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਉਨਾਂ ਭਾਰਤ ਵਿਕਾਸ ਪਰਸ਼ਿਦ ਦੀਆਂ ਚੱਲ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਪ੍ਰਿੰਸੀਪਲ ਦੇਸ ਰਾਜ ਸ਼ਰਮਾ ਨੇ ਸਮਾਜ ਵਿਚ ਸਰੀਰਕ ਤੌਰ ਤੇ ਅਪੰਗ ਵਿਅਕਤੀਆਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਸਹਾਇਤਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸੰਸਾਰ ਚੰਦ ਕਮਾਂਡਰ, ਡਾ. ਧਰੁੱਬ ਸਿੰਘ ਪ੍ਰਧਾਨ ਨਗਰ ਪੰਚਾਇਤ ਤਲਵਾੜਾ, ਨਾਗੇਸ਼ ਕੇਲਕਰ ਚੀਫ ਮੈਨੇਜਰ ਐਸ.ਬੀ.ਆਈ., ਪ੍ਰਿੰਸੀਪਲ ਸੁਰੇਸ਼ ਕੁਮਾਰੀ, ਰਵੀ ਕੁਮਾਰ, ਰਾਧੇ ਸ਼ਿਆਮ, ਮੈਡਮ ਸਰਿਤਾ, ਡਾ. ਕੇ.ਕੇ. ਭਾਰਗਵ, ਡਾ. ਆਈ.ਕੇ. ਸ਼ਰਮਾ, ਕੁਲਦੀਪ ਕੌਸ਼ਲ, ਨਰਿੰਦਰ ਠਾਕੁਰ, ਐਸ.ਪੀ. ਗੁਪਤਾ, ਰੋਹਤਾਸ਼ ਰਾਣਾ, ਜੈ ਦੇਵ, ਆਸ਼ੂ ਵਰਮਾ ਆਦਿ ਹਾਜਰ ਸਨ।

No comments:
Post a Comment