ਦੇਸ਼ ਭਗਤਾਂ ਦੇ ਸੁਪਨੇ ਸਕਾਰ ਕਰਨ ਲਈ ਜਾਗਰੂਕਤਾ ਜਰੂਰੀ: ਮੰਗਤ ਰਾਮ ਪਾਂਸਲਾ


ਗਦਰ ਪਾਰਟੀ ਵਰ੍ਹੇਗੰਢ ਅਤੇ ਭਗਤ ਸਿੰਘ ਜਨਮ ਦਿਨ ਤੇ ਨਾਟਕ ਮੇਲਾ
ਤਲਵਾੜਾ, 28 ਸਤੰਬਰ: ਪੰਡਤ ਕਿਸ਼ੋਰੀ ਲਾਲ ਯਾਦਗਾਰੀ ਕਮੇਟੀ ਤਲਵਾੜਾ ਵੱਲੋਂ ਇੱਥੇ ਗਦਰ ਪਾਰਟੀ ਸ਼ਤਾਬਦੀ ਵਰ੍ਹੇਗੰਢ ਅਤੇ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੁੰ ਸਮਰਪਿਤ 'ਨਾਟਕਾ ਦੀ ਰਾਤ' ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਸੀ. ਪੀ. ਆਈ. ਦੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲੋਕਾਂ ਵਿਚ ਆਪਣੇ ਹੱਕਾਂ ਅਤੇ ਫ਼ਰਜਾਂ ਪ੍ਰਤੀ ਲੁੜੀਂਦੀ ਜਾਗਰੂਕਤਾ ਸਮੇਂ ਦੀ ਲੋੜ ਹੈ। ਉਨ੍ਹਾਂ ਗਦਰੀ ਬਾਬਿਆਂ ਦੇ ਇਤਿਹਾਸ, ਸ਼ਹੀਦ ਭਗਤ ਸਿੰਘ ਦੇ ਫ਼ਲਸਫ਼ੇ ਅਤੇ ਪੰਡਤ ਕਿਸ਼ੋਰੀ ਲਾਲ ਦੇ ਜੀਵਨ ਪ੍ਰਸੰਗਾਂ ਦੇ ਹਵਾਲੇ ਦਿੰਦਿਆਂ ਕਿਹਾ ਕਿ ਸਮਾਜਿਕ ਤੇ ਆਰਥਿਕ ਬਰਾਬਰੀ ਦੇ ਸੁਪਨੇ ਨੂੰ ਹਕੀਕਤ

ਵਿਚ ਬਦਲਣ ਨਾਲ ਵਰਤਮਾਨ ਲੁੱਟ ਖਸੁੱਟ, ਬੇਇਨਸਾਫੀ, ਭ੍ਰਿਸ਼ਟਾਚਾਰ ਵਰਗੀਆਂ ਅਲਾਮਤਾਂ ਤੋਂ ਮੁਲਕ ਨੂੰ ਬਚਾ ਕੇ ਤਰੱਕੀ ਤੇ ਰਾਹ ਤੇ ਤੋਰਿਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ ਗਦਰੀ ਕਵਿਤਾ ਤੇ ਅਧਾਰਿਤ ਆਡੀਓ ਸੀ. ਡੀ. 'ਗਦਰੀ ਗੂੰਜਾਂ' ਵੀ ਜਾਰੀ ਕਰਦਿਆਂ ਲੋਕਾਂ ਨੂੰ ਵਿਚਾਰਕ ਆਜਾਦੀ ਤੇ ਪਹਿਰਾ ਦੇਣ ਦੀ ਅਪੀਲ ਕੀਤੀ। ਇਸ ਮੌਕੇ ਲੋਕ ਕਲਾ ਮੰਚ ਮੁੱਲਾਂਪੁਰ ਦੀ ਟੀਮ ਵੱਲੋਂ ਨਾਟਕ 'ਇਨ੍ਹਾਂ ਜਖ਼ਮਾਂ ਦਾ ਕੀ ਕਰੀਏ' ਦੇ ਪ੍ਰਭਾਵਸ਼ਾਲੀ ਮੰਚਨ ਨਾਲ ਪੰਜਾਬ ਵਿਚ ਨਸ਼ਿਆਂ ਦੇ ਕਲੰਕਿਤ ਦਰਿਆ ਦੀ ਬਾਤ ਛੋਹੀ ਅਤੇ ਇਸ ਅਲਾਮਤ ਦੇ ਸ਼ਿਕਾਰ ਪਰਿਵਾਰ ਦੇ ਮਾਧਿਅਮ ਨਾਲ ਨਸ਼ਾਮੁਕਤ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ। ਇਸੇ ਟੀਮ ਵੱਲੋਂ ਪੇਸ਼ ਵਿਅੰਗ ਭਰਪੂਰ ਨਾਟਕ 'ਭੰਡ ਮਟਕਾ ਚੌਂਕ ਦੇ' ਰਾਹੀਂ ਰਾਜਨੀਤਿਕ ਪਾਰਟੀਆ ਦੀ ਕਾਰਜਸ਼ੈਲੀ ਤੇ ਤਿੱਖੀਆਂ ਟਕੋਰਾਂ ਕੀਤੀਆਂ ਗਈਆਂ। ਮੰਚ ਸੰਚਾਲਨ ਜਸਵੀਰ ਸਿੰਘ ਤਲਵਾੜਾ ਨੇ ਬਾਖ਼ੂਬੀ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦੇਸ਼ ਭਗਤ ਯਾਦਗਾਰ ਜਲੰਧਰ ਤੇ ਆਗੂਆਂ ਤੋਂ ਇਲਾਵਾ ਪ੍ਰਬੰਧਕ ਦੀਪਕ ਠਾਕੁਰ, ਸ਼ਿਵ ਕੁਮਾਰ ਸ਼ਰਮਾ, ਗਿਆਨ ਚੰਦ ਗੁਪਤਾ, ਵਰਿੰਦਰ ਵਿੱਕੀ, ਸ਼ਸ਼ੀਕਾਂਤ, ਅਮਨਦੀਪ ਸ਼ਰਮਾ, ਜਸਵੀਰ ਸਿੰਘ, ਵਿਸ਼ਾਲ ਡੋਗਰਾ, ਕੁਲਵੰਤ ਸਿੰਘ, ਸੱਤ ਪ੍ਰਕਾਸ਼ ਆਦਿ ਸਮੇਤ ਕਈ ਹੋਰ ਆਗੂ ਤੇ ਪਤਵੰਤੇ ਹਾਜਰ ਸਨ।

ਬਲਾਕ ਪੱਧਰੀ ਖੇਡਾਂ ਵਿਚ ਦਾਤਾਰਪੁਰ ਸਕੂਲ ਦੀ ਝੰਡੀ

ਤਲਵਾੜਾ, 28 ਸਤੰਬਰ: : ਬਲਾਕ ਪੱਧਰ ਅਧੀਨ ਹੋਏ ਜੋਨਲ ਪੱਧਰ ਸਕੂਲ ਖੇਡਾਂ ਵਿੱਚ ਸ.ਸ.ਸ.ਸਕੂਲ ਦਾਤਾਰਪੁਰ ਨੇ ਅਥਲੈਟਿਕ ਇਵੈਂਟ ਵਿੱਚ ਮੈਡਲ ਅਤੇ ਵੱਖ ਵੱਖ ਖੇਡਾਂ ਵਿੱਚ ਟਰਾਫੀਆਂ, ਜਿਨਾਂ ਵਿੱਚ ਕ੍ਰਿਕੇਟ ਅੰਡਰ-17 ਪਹਿਲਾ ਸਥਾਨ, ਬਾਲੀਵਾਲ ਅੰਡਰ-19 ਦੂਜਾ ਸਥਾਨ, ਖੋ-ਖੋ ਅੰਡਰ-14 (ਮੁੰਡੇ) ਦੂਜਾ ਸਥਾਨ, ਕੱਬਡੀ ਅੰਡਰ-17 (ਲੜਕੀਆਂ) ਦੂਜਾ ਸਥਾਨ ਪ੍ਰਾਪਤ ਕੀਤਾ। ਜਿਲ੍ਹਾ ਪੱਧਰ ਤੇ ਹੋਏ ਕੁਸ਼ਤੀਆਂ ਦੇ ਮੁਕਾਬਲਿਆਂ ਵਿੱਚ ਅੰਡਰ-14 35 ਕਿਲੋ ਸਤਨਾਮ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅੱਤੇ ਗੋਲਡ ਮੈਡਲ ਜਿਤਿੱਆ। 32 ਕਿਲੋ ਦੇ ਮੁਕਾਬਲੇ ਵਿੱਚ ਦੂਜਾ ਸਥਾਨ ਕੁਮਾਰ ਪਟਿਆਲ ਨੇ ਪ੍ਰਾਪਤ ਕੀਤਾ, 50 ਕਿਲੋ ਦੇ ਵਰਗ ਦੇ ਮੁਕਾਬਲਿਆਂ ਵਿੱਚ ਅਕਾਸ਼ ਡਡਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਸਕੂਲ ਮੁੱਖੀ ਪ੍ਰਿੰਸੀਪਲ ਸ. ਹਰਬਿੰਦਰ ਸਿੰਘ ਪੀ.ਟੀ.ਆਈ. ਤਰਨਜੀਤ ਕੋਰ, ਤੇ ਵਿਸ਼ੇਸ਼ ਯੋਗਦਾਨ ਸ. ਜਸਮਾਨ ਸਿੰਘ ਲੈਕਚਰਾਰ ਪੰਜਾਬੀ, ਠਾਕੁਰ ਪਰਮੋਦ ਸਿੰਘ ਅਤੇ ਹੋਰ ਸਟਾਫ਼ ਮੈਂਬਰਾਂ ਦਾ ਰਿਹਾ।

ਨਜਾਇਜ਼ ਕਬਜ਼ੇ ਤੁਰੰਤ ਹਟਾਏ ਜਾਣ : ਤਨੂ ਕਸ਼ਅਪ

ਹੁਸ਼ਿਆਰਪੁਰ, 28 ਸਤੰਬਰ:  ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਅਪ ਦੀ ਪ੍ਰਧਾਨਗੀ ਹੇਠ ਆਯੋਜਿਤ ਨਜਾਇਜ਼ ਕਬਜਿਆਂ ਸਬੰਧੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਰਾਸ਼ਟਰੀ ਰਾਜ ਮਾਰਗਾਂ, ਮੁੱਖ ਸੜਕਾਂ, ਲਿੰਕ ਸੜਕਾਂ, ਏ ਸੀ ਪੁੱਡਾ, ਨਗਰ ਕੌਸਲਾਂ ਅਤੇ ਵੱਖ-ਵੱਖ ਵਿਭਾਗਾਂ ਦੀਆਂ ਥਾਵਾਂ ਤੇ ਕੀਤੇ ਗਏ ਨਜਾਇਜ਼ ਕਬਜਿਆਂ ਨੂੰ ਤੁਰੰਤ ਹਟਾਉਣ ਦੇ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਨਜਾਇਜ਼ ਕਬਜਿਆਂ ਸਬੰਧੀ ਚਲ ਰਹੇ ਮੁਕੱਦਮਿਆਂ ਦੀ ਪੂਰੀ ਪੈਰਵਾਈ ਕੀਤੀ ਜਾਵੇ ਅਤੇ ਨਜਾਇਜ਼ ਕਬਜੇ ਹਟਾਉਣ ਉਪਰੰਤ ਰਿਪੋਰਟ ਵੀ ਭੇਜੀ ਜਾਵੇ।
 ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਲੈਂਡ ਰਿਕਾਰਡ ਸੁਸਾਇਟੀ ਵੱਲੋਂ ਵਰਕ ਸਟੇਸ਼ਨਾਂ ਦੀ ਉਸਾਰੀ ਦਾ ਕੰਮ ਅਤੇ ਡਾਟਾ ਐਂਟਰੀ ਦੇ ਕੰਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਹੁਸ਼ਿਆਰਪੁਰ ਦੇ 1449 ਪਿੰਡਾਂ ਵਿੱਚੋਂ 1433 ਪਿੰਡਾਂ ਦਾ ਰਿਕਾਰਡ ਕੰਪਿਊਟਰਾਈਜ਼ ਕੀਤਾ ਜਾ ਚੁੱਕਾ ਹੈ ਅਤੇ ਤਹਿਸੀਲ ਪੱਧਰ ਤੇ ਸਥਾਪਿਤ ਕੀਤੇ ਗਏ ਫਰਦ ਕੇਂਦਰਾਂ ਰਾਹੀਂ ਲੋਕਾਂ ਨੂੰ ਕੰਪਿਊਟਰਾਈਜ਼ ਫਰਦਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਬਾਕੀ ਰਹਿੰਦੇ 16 ਪਿੰਡਾਂ ਦੇ ਰਿਕਾਰਡ ਨੂੰ ਕੰਪਿਊਟਰਾਈਜ਼ ਕਰਨ ਦਾ ਕੰਮ ਵੀ ਜਲਦੀ ਕੀਤਾ ਜਾਵੇ।  ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਫਰਦ ਕੇਂਦਰਾਂ ਰਾਹੀਂ 15686 ਫਰਦ ਦੀਆਂ ਨਕਲਾਂ ਲੋਕਾਂ ਨੂੰ ਮੁਹੱਈਆਂ ਕਰਵਾਈਆਂ ਗਈਆਂ ਹਨ।
   ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਮਾਲ ਅਧਿਕਾਰੀਆਂ ਨਾਲ ਸਰਕਾਰੀ ਰਿਕਵਰੀਆਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਅਤੇ ਉਨ੍ਹਾਂ ਨੇ ਹਿਊਮਨ ਰਾਈਟ ਕਮਿਸ਼ਨ ਵੱਲੋਂ ਭੇਜੀਆਂ ਗਈਆਂ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਅਤੇ ਮਾਨਯੋਗ ਉਚ ਅਦਾਲਤਾਂ / ਸਿਵਲ ਅਦਾਲਤਾਂ ਵਿੱਚ ਲੰਬਿਤ ਕੇਸਾਂ ਦੀ ਤਾਜ਼ਾ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਰਾਈਟ ਟੂ ਸਰਵਿਸ ਐਕਟ ਅਤੇ ਰਾਈਟ ਟੂ ਇਨਫਾਰਮੇਸ਼ਨ ਐਕਟ ਅਧੀਨ ਆਈਆਂ ਦਰਖਾਸਤਾਂ ਦਾ ਨਿਪਟਾਰਾ ਸਮੇਂ ਸਿਰ ਕੀਤਾ ਜਾਵੇ।
 ਵਧੀਕ ਡਿਪਟੀ ਕਮਿਸ਼ਨਰ (ਜ) ਜੋਰਮ ਬੇਦਾ, ਸਹਾਇਕ ਕਮਿਸ਼ਨਰ ਵਨੀਤ ਕੁਮਾਰ, ਜ਼ਿਲ੍ਹਾ ਮਾਲ ਅਫ਼ਸਰ ਆਤਮ ਸਿੰਘ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਗੜ੍ਹਸ਼ਕਰ ਰਣਜੀਤ ਕੌਰ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਜ਼ਿਲ੍ਹਾ ਸਿਸਟਮ ਮੈਨੇਜਰ ਰਾਜੇਸ਼ ਸ਼ਰਮਾ ਅਤੇ ਸਬੰਧਤ ਅਧਿਕਾਰੀ ਇਸ ਮੀਟਿੰਗ ਵਿੱਚ ਹਾਜ਼ਰ ਸਨ।

ਦਸੂਹਾ ਸਬ ਜੇਲ੍ਹ ਵਿਚ ਕਾਨੂੰਨੀ ਸੇਵਾਵਾਂ ਕੈਂਪ ਲਗਾਇਆ

ਦਸੂਹਾ, 28 ਸਤੰਬਰ:  ਜੇਲ੍ਹਾਂ ਵਿੱਚ ਵੱਖ-ਵੱਖ ਮੁਕੱਦਮਿਆਂ ਸਬੰਧੀ ਵਿਚਾਰ ਅਧੀਨ ਅਤੇ ਸਜਾ ਜਾਬਤਾ ਕੈਦੀਆਂ ਨੂੰ ਆਪਣੇ ਅਧਿਕਾਰਾਂ ਅਤੇ ਕਰਤੱਵਾਂ ਪ੍ਰਤੀ ਜਾਣਕਾਰੀ ਦੇਣ ਦੇ ਮੰਤਵ ਨਾਲ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਸਬ ਜੇਲ੍ਹ ਦਸੂਹਾ ਵਿਖੇ ਕਾਨੂੰਨੀ ਸੇਵਾਵਾਂ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਆਯੋਜਨ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਸ੍ਰੀ ਜੀ. ਕੇ. ਧੀਰ ਦੀ ਨਿਗਰਾਨੀ ਹੇਠ ਸਬਡਿਵੀਜ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ ਦਸੂਹਾ ਦੇ ਸਹਿਯੋਗ ਨਾਲ ਕੀਤਾ ਗਿਆ।
 ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸ੍ਰੀਮਤੀ ਰਸ਼ਮੀ ਸ਼ਰਮਾ ਨੇ ਇਸ ਮੌਕੇ ਤੇ ਸਬ ਜੇਲ੍ਹ ਦਸੂਹਾ ਵਿਖੇ ਬੰਦ ਕੈਦੀਆਂ ਦੇ ਰਹਿਣ ਸਹਿਣ, ਖਾਣ, ਮਨੋਰੰਜਨ, ਸਰੀਰਕ ਤੇ ਮਾਨਸਿਕ ਵਿਕਾਸ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾ ਦਾ ਜਾਇਜ਼ਾ ਲਿਆ।  ਉਨ੍ਹਾਂ ਨੇ ਕੈਦੀਆਂ ਨੂੰ ਜਮਾਨਤੀ, ਗੈਰ ਜਮਾਨਤੀ ਕੇਸਾਂ, ਗ੍ਰਿਫਤਾਰੀ, ਰਿਮਾਂਡ, ਕੈਦੀਆਂ ਨੂੰ ਹੱਥਕੜੀਆਂ ਲਗਾਉਣ ਬਾਰੇ ਬਣਾਏ ਗਏ ਨਿਯਮ, ਚਲਾਨ ਪੇਸ਼ ਕਰਨ ਦੇ ਮਿਥੇ ਸਮੇਂ ਬਾਰੇ
 ਜੇਲ੍ਹ ਸੁਪਰਡੰਟ ਸ੍ਰੀ ਹਰਭਜਨ ਸਿੰਘ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ ਜੇਲ੍ਹ ਦਸੂਹਾ ਵਿਖੇ 27 ਵਿਚਾਰ ਅਧੀਨ ਕੈਦੀ ਬੰਦ ਹਨ ਜਿਨ੍ਹਾਂ ਦੇ ਕੇਸ ਗੜ੍ਹਸ਼ੰਕਰ, ਮੁਕੇਰੀਆਂ, ਦਸੂਹਾ ਅਤੇ ਹੁਸ਼ਿਆਰਪੁਰ ਦੀਆਂ ਅਦਾਲਤਾਂ ਵਿੱਚ ਚਲ ਰਹੇ ਹਨ। ਸਿਵਲ ਹਸਪਤਾਲ ਦਸੂਹਾ ਵੱਲੋਂ ਹਫ਼ਤਾਵਾਰ ਡਾਕਟਰੀ ਸੁਵਿਧਾ ਸਬ ਜੇਲ੍ਹ ਵਿਖੇ ਪ੍ਰਦਾਨ ਕੀਤੀ ਜਾ ਰਹੀ ਹੈ।
 ਪੈਰਾ ਲੀਗਲ ਵਲੰਟੀਅਰ ਨੇ ਇਸ ਮੌਕੇ ਤੇ ਕੈਦੀਆਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਚਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਸਬਡਵੀਜ਼ਨ ਕਾਨੂੰਨੀ ਸੇਵਾਵਾਂ ਅਥਾਰਟੀ ਦਸੂਹਾ ਦੇ ਚੇਅਰਮੈਨ ਅਤੇ ਲੀਗਲ ਰਿਟੇਨਰ ਨੇ ਵੀ ਇਸ ਕੈਂਪ ਵਿੱਚ ਭਾਗ ਲਿਆ।  ਕੈਦੀਆਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੈਰਾ ਲੀਗਲ ਵਲੰਟੀਅਰ ਬਣ ਕੇ ਜੇਲ੍ਹ ਵਿੱਚ ਚਲ ਰਹੇ ਲੀਗਲ ਏਡ ਕਲੀਨਿਕ ਵਿਖੇ ਆਪਣੀਆਂ ਸੇਵਾਵਾਂ ਦੇਣ ਅਤੇ ਇੱਕ ਸੁਚੱਜੇ ਅਤੇ ਜਿੰਮੇਵਾਰ ਨਾਗਰਕਿ ਬਣਨ ਲਈ ਜਾਗਰੂਕ ਕੀਤਾ ਗਿਆ ਤਾਂ ਜੋ ਜੇਲ੍ਹ ਤੋਂ ਬਾਹਰ ਆਉਣ ਉਪਰੰਤ ਉਹ ਇੱਕ ਚੰਗੇ ਸਮਾਜ ਦੀ ਬਣਤਰ ਵਿੱਚ ਆਪਣਾ ਯੋਗਦਾਨ ਦੇ ਸਕਣ।
ਜਾਣਕਾਰੀ ਦੇਣ ਤੋਂ ਇਲਾਵਾ ਜੇਲ੍ਹ ਸੁਧਾਰ ਕਮੇਟੀ ਦੀ ਰੈਗੂਲੇਸ਼ਨ, ਸੰਸ਼ੋਧਿਤ ਕਾਨੂੰਨ ਵਿੱਚ ਬਣਾਏ ਗਏ ਨਵੇਂ ਪ੍ਰਾਵਧਾਨ ਬਾਰੇ ਵੀ ਵਿਸਥਾਰਪੂਰਵਕ ਚਰਚਾ ਕੀਤੀ। ਇਸ ਮੌਕੇ ਤੇ ਉਨ੍ਹਾਂ ਨੇ ਸਬ ਜੇਲ੍ਹ ਦਸੂਹਾ ਵਿਖੇ ਚਲ ਰਹੇ ਲੀਗਲ ਏਡ ਕਲੀਨਿਕ ਦਾ ਨਿਰੀਖਣ ਕਰਨ ਉਪਰੰਤ ਦੱਸਿਆ ਕਿ ਇਸ ਲੀਗਲ ਏਡ ਕਲੀਨਿਕ ਵਿੱਚ ਸਬਡਿਵੀਜ਼ਨ ਦਸੂਹਾ ਦੇ ਲੀਗਲ ਰਿਟੇਨਰ ਵਕੀਲਾਂ ਦੀ ਡਿਊਟੀ ਲਗਾਈ ਗਈ ਹੈ।

ਗੁਰਮੀਤ ਸਿੰਘ ਧੁੱਗਾ ਨਾਲ ਹਮਦਰਦੀ ਦਾ ਪ੍ਰਗਟਾਵਾ

ਹੁਸ਼ਿਆਰਪੁਰ, 28 ਸਤੰਬਰ:  ਮੁੱਖ ਪਾਰਲੀਮਾਨੀ ਸਕੱਤਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਸ੍ਰ: ਦੇਸ ਰਾਜ ਸਿੰਘ ਧੁੱਗਾ,  ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਜਲੰਧਰ ਤੇ ਹੁਸ਼ਿਆਰਪੁਰ ਸ੍ਰ: ਗੁਰਮੀਤ ਸਿੰਘ ਧੁੱਗਾ ਦੇ ਪਿਤਾ ਅਨੰਤ ਰਾਮ (95) ਦੇ ਅਕਾਲ ਚਲਾਣੇ ਤੇ  ਦੁੱਖ ਸਾਂਝਾ ਕਰਨ ਲਈ ਵਿਸ਼ੇਸ਼ ਤੌਰ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਤੇ ਉਨ੍ਹਾਂ ਨੇ ਪ੍ਰੀਵਾਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਉਹ ਬਹੁਤ ਚੰਗੀ ਸ਼ਖਸ਼ੀਅਤ ਦੇ ਮਾਲਕ ਅਤੇ ਮਿਲਣਸਾਰ ਇਨਸਾਨ ਸਨ।

                  ਇਸ ਮੌਕੇ ਤੇ ਸ੍ਰ: ਗੁਰਮੀਤ ਸਿੰਘ ਧੁੱਗਾ ਦੇ ਨਿਵਾਸ ਸਥਾਨ ਵਿਖੇ ਮੈਂਬਰ ਰਾਜ ਸਭਾ ਅਵਤਾਰ ਸਿੰਘ ਕਰੀਮਪੁਰੀ, ਵਿਧਾਇਕ ਹਲਕਾ ਟਾਂਡਾ ਸੰਗਤ ਸਿੰਘ ਗਿਲਜੀਆਂ, ਭਗਵਾਨ ਸਿੰਘ ਚੋਹਾਨ, ਸਰਪੰਚ ਸਤਪਾਲ ਸਿੰਘ ਬੇਰਸ਼ਾ, ਸਰਪੰਚ ਗੁਰਵਿੰਦਰ ਸਿੰਘ ਖੁੱਡਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸੁਖਵਿੰਦਰ ਸਿੰਘ ਮੂਨਕਾਂ, ਦਲਵਿੰਦਰ ਸਿੰਘ ਨੇ ਵੀ  ਅਨੰਤ ਰਾਮ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ ਕੀਤਾ।  ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਜਲੰਧਰ ਤੇ ਹੁਸ਼ਿਆਰਪੁਰ ਸ੍ਰ: ਗੁਰਮੀਤ ਸਿੰਘ ਧੁੱਗਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਨੰਤ ਰਾਮ ਦੀ ਅੰਤਿਮ ਅਰਦਾਸ ਪਿੰਡ ਧੁੱਗਾ ਵਿਖੇ 6 ਅਕਤੂਬਰ ਨੂੰ ਹੋਵੇਗੀ।

ਫੌਜ ਵਿੱਚ ਭਰਤੀ ਰੈਲੀ

ਹੁਸ਼ਿਆਰਪੁਰ, 27 ਸਤੰਬਰ:  ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੇਜਰ (ਰਿਟਾ:) ਯਸ਼ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਨੌਜਵਾਨਾਂ ਲਈ ਫੌਜ ਵਿੱਚ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਹ ਭਰਤੀ ਰੈਲੀ 4 ਅਕਤੂਬਰ 2013 ਤੋਂ 10 ਅਕਤੂਬਰ 2013 ਤੱਕ ਕਪੂਰਥਲਾ ਵਿਖੇ ਕੀਤੀ ਜਾਵੇਗੀ। ਜਨਰਲ ਸੋਲਜ਼ਰ ਲਈ ਉਮੀਦਵਾਰ ਦੀ ਉਮਰ ਹੱਦ ਸਾਢੇ 17 ਸਾਲ ਤੋਂ 21 ਸਾਲ ਤੱਕ ਜਦ ਕਿ ਸੋਲਜ਼ਰ ਟੈਕਨੀਕਲ ਲਈ ਉਮਰ ਹੱਦ ਸਾਢੇ 17 ਸਾਲ ਤੋਂ 23 ਸਾਲ ਤੱਕ ਰੱਖੀ ਗਈ ਹੈ। ਭਰਤੀ ਲਈ ਉਮੀਦਵਾਰ ਦਾ ਕੱਦ 170 ਸੈਂਟੀਮੀਟਰ (ਕੰਢੀ ਏਰੀਆ ਦੇ ਉਮੀਦਵਾਰ ਲਈ 166 ਸੈਂਟੀਮੀਟਰ) ਹੋਣਾ ਜ਼ਰੂਰੀ ਹੈ। ਵਿੱਦਿਅਕ ਯੋਗਤਾ ਸੋਲਜਰ ਜੀ.ਡੀ. ਲਈ 10ਵੀਂ ਵਿੱਚੋਂ ਘੱਟੋ-ਘੱਟ 45 ਪ੍ਰਤੀਸ਼ਤ ਨੰਬਰ ਹੋਣੇ ਚਾਹੀਦੇ ਹਨ, ਜਦ ਕਿ ਟੈਕਨੀਕਲ ਸੋਲਜਰ ਦੇ ਉਮੀਦਵਾਰ ਦੀ ਯੋਗਤਾ 12ਵੀਂ ਹਿਸਾਬ, ਫਿਜਿਕਸ ਅਤੇ ਕਮਿਸਟਰੀ ਦੇ ਵਿਸ਼ਿਆਂ ਨਾਲ ਪਾਸ ਕੀਤੀ ਹੋਵੇ। ਉਮੀਦਵਾਰ ਭਰਤੀ ਵਾਸਤੇ ਤਾਜਾ ਪਾਸਪੋਰਟ ਸਾਈਜ਼ ਦੀ 12 ਫੋਟੋਗ੍ਰਾਫ ਜਿਨ੍ਹਾਂ ਦੀ ਬੈਕਰਾਉਂਡ ਨੀਲੇ ਰੰਗ ਦੀ ਹੋਵੇ ਜਦ ਕਿ ਸਿੱਖ ਉਮੀਦਵਾਰ 12 ਫੋਟੋਗ੍ਰਾਫ ਪੱਗੜੀ ਸਮੇਤ ਜਿਸ ਦੀ ਬੈਕ ਰਾਉਂਡ ਨੀਲੇ ਰੰਗ ਦੀ ਹੋਵੇ ਨਾਲ ਲੈ ਕੇ ਜਾਣਾ ਜ਼ਰੂਰੀ ਹੈ। ਉਮੀਦਵਾਰ ਵੱਲੋਂ ਭਰਤੀ ਸਮੇਂ ਵਿੱਦਿਅਕ ਯੋਗਤਾ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਧਰਮ ਸਬੰਧੀ ਸਰਟੀਫਿਕੇਟ, ਚਾਲ ਚਲੱਣ ਸਰਟੀਫਿਕੇਟ, (ਸਕੂਲ, ਕਾਲਜ ਜਾਂ ਪਿੰਡ ਤੇ ਸਰਪੰਚ / ਐਮ ਸੀ / ਪੁਲਿਸ ਦੁਆਰਾ ਜਾਰੀ ਕੀਤਾ ਹੋਇਆ), ਪਿੰਡ ਦੇ ਸਰਪੰਚ ਵੱਲੋਂ ਜਾਰੀ ਅਣ-ਵਿਆਹੁਤਾ ਸਰਟੀਫਿਕੇਟ, ਸਾਬਕਾ ਸੈਨਿਕਾਂ ਦੇ ਆਸ਼ਰਿਤਾਂ ਦੇ ਕੇਸ ਵਿੱਚ ਸਬੰਧਤ ਰਿਕਾਰਡ ਦਫ਼ਤਰ ਵੱਲੋਂ ਜਾਰੀ ਰਿਲੇਸ਼ਨ ਸਰਟੀਫਿਕੇਟ ਅਤੇ ਕੰਢੀ ਏਰੀਆ ਸਰਟੀਫਿਕੇਟ ਨਾਲ ਲੈ ਕੇ ਜਾਣਾ ਜ਼ਰੂਰੀ ਹੈ। ਸਰੀਰ ਤੇ ਟੈਟੂ ਖਦਵਾਏ ਗਏ ਉਮੀਦਵਾਰ ਨੂੰ ਭਰਤੀ ਲਈ ਵਿਚਾਰਿਆ ਨਹੀਂ ਜਾਵੇਗਾ।

ਰੋਸ ਰੈਲੀ ਲਈ ਪੈਂਨਸ਼ਨਰ ਜਥਾ ਰਵਾਨਾ

ਤਲਵਾੜਾ, 27 ਸਤੰਬਰ:
ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਾ ਤਹਿਸੀਲ ਪੱਧਰੀ ਜੱਥਾ ਪੰਜਾਬ ਪੈਨਸ਼ਨਰ ਜੁਆਇੰਟ ਫਰੰਟ ਦੇ ਸੱਦੇ ਤੇ ਜਲੰਧਰ ਰੋਸ ਰੈਲੀ ਵਿਚ ਸ਼ਾਮਿਲ ਹੋਣ ਲਈ ਇੱਥੋਂ ਕਰਤਾਰ ਸਿੰਘ ਪਲਿਆਲ ਦੀ ਅਗਵਾਈ ਹੇਠ ਰਵਾਨਾ ਹੋਇਆ। ਜਥੇਬੰਦੀ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਮਹਿੰਗਾਈ ਭੱਤੇ ਦੀ ਜਨਵਰੀ ਅਤੇ ਫ਼ਿਰ ਜੁਲਾਈ ਤੋਂ ਕਿਸ਼ਤ ਤੁਰੰਤ ਜਾਰੀ ਕੀਤੀ ਜਾਣੀ ਚਾਹੀਦੀ ਹੈ ਅਤੇ ਮਹਿੰਗਾਈ ਭੱਤੇ ਦਾ ਪੰਜਾਹ ਫੀਸਦੀ ਪੈਨਸ਼ਨ ਵਿਚ ਸ਼ਾਮਿਲ ਕਰਕੇ ਬਣਦੇ ਭੱਤੇ ਦੇਣੇ ਚਾਹੀਦੇ ਹਨ। ਜੱਥੇ ਵਿਚ ਹੋਰਨਾਂ ਤੋਂ ਇਲਾਵਾ ਜੁਗਰਾਜ ਸਿੰਘ, ਮਾਸਟਰ ਮੇਲਾ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਆਗੂ ਸ਼ਾਮਿਲ ਸਨ।

ਜਿਲ੍ਹੇ ਵਿਚ ਅਣ-ਅਧਿਕਾਰਤ ਕਲੌਨੀਆਂ ਨੂੰ ਰੈਗੂਲਰ ਕੀਤਾ ਜਾਵੇਗਾ: ਤਨੂ ਕਸ਼ਿਅਪ

ਹੁਸ਼ਿਆਰਪੁਰ, 21 ਸਤੰਬਰ:  ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਅਣ-ਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਨ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ੍ਰੀਮਤੀ ਤਨੂ ਕਸ਼ਯਪ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ। ਵਧੀਕ ਡਿਪਟੀ ਕਮਿਸ਼ਨਰ (ਜ) ਜੋਰਮ ਬੇਦਾ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਦਸੂਹਾ ਬਰਜਿੰਦਰ ਸਿੰਘ,  ਸਹਾਇਕ ਕਮਿਸ਼ਨਰ ਪਰਮਦੀਪ ਸਿੰਘ, ਵਨੀਤ ਕੁਮਾਰ ਆਈ ਏ ਐਸ (ਅੰਡਰ ਟਰੇਨਿੰਗ), ਤਹਿਸੀਲਦਾਰ, ਨਾਇਬ ਤਹਿਸੀਲਦਾਰ, ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ।
 ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਹਾਜ਼ਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਗਰ ਕੌਂਸਲਾਂ ਦੀ ਹੱਦ ਅੰਦਰ ਅਤੇ ਹੱਦ ਤੋਂ ਬਾਹਰ ਬਣੀਆਂ ਅਣ-ਅਧਿਕਾਰਤ ਕਲੌਨੀਆਂ ਨੂੰ ਰੈਗੂਲਰ ਕਰਨ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾਣ ਅਤੇ 7 ਅਕਤੂਬਰ ਤੱਕ ਸਾਰੀਆਂ ਕਲੌਨੀਆਂ ਨੂੰ ਰੈਗੂਲਰ ਕਰਨ ਸਬੰਧੀ ਬਿਨੈ ਪੱਤਰ ਪ੍ਰਾਪਤ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੀਆਂ ਅਣ-ਅਧਿਕਾਰਤ ਕਲੌਨੀਆਂ ਵਿੱਚ ਵਿਸ਼ੇਸ਼ ਕੈਂਪ ਲਗਾ ਕੇ ਕਲੌਨੀਆਂ / ਪਲਾਟ  ਰੈਗੂਲਰ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਇਸ ਸਬੰਧੀ ਫਾਰਮ ਭਰ ਕੇ ਦੇਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੈਂਪ ਲਗਾਉਣ ਸਬੰਧੀ ਕਲੋਨੀਆਂ ਵਿੱਚ ਅਗੇਤੀ ਮੁਨਾਦੀ ਕਰਵਾਈ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇਨ੍ਹਾਂ ਕੈਂਪਾਂ ਵਿੱਚ ਆ ਕੇ ਅਣ-ਅਧਿਕਾਰਤ ਕਲੌਨੀਆਂ / ਪਲਾਟਾਂ ਨੂੰ ਰੈਗੂਲਰ ਕਰਾਉਣ ਸਬੰਧੀ ਜਾਣਕਾਰੀ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਅਣ-ਅਧਿਕਾਰਤ ਕਲੌਨੀਆਂ ਨੂੰ ਰੈਗੂਲਰ ਕਰਨ ਲਈ ਜਿਨ੍ਹਾਂ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਉਹ ਖੁਦ ਕਲੌਨੀਆਂ ਵਿੱਚ ਜਾ ਕੇ ਲੋਕਾਂ ਨੂੰ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦੇਣ।  ਉਨ੍ਹਾਂ ਕਿਹਾ ਕਿ ਇਸ ਸਬੰਧੀ ਜੇ ਕਿਸੇ ਅਧਿਕਾਰੀ ਨੂੰ ਕੋਈ ਮੁਸ਼ਕਲ ਪੇਸ਼ ਆਵੇ ਤਾਂ ਉਹ ਸਬੰਧਤ ਐਸ ਡੀ ਐਮ ਨੂੰ ਮਿਲ ਸਕਦੇ ਹਨ।

ਤਨੂ ਕਸ਼ਯਪ ਨੇ ਬਤੌਰ ਡੀ. ਸੀ. ਹੁਸ਼ਿਆਰਪੁਰ ਅਹੁਦਾ ਸੰਭਾਲਿਆ

ਹੁਸ਼ਿਆਰਪੁਰ, 20 ਸਤੰਬਰ: ਸ੍ਰੀਮਤੀ ਤਨੂ ਕਸ਼ਯਪ, ਆਈ.ਏ.ਐਸ. ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਤੌਰ ਡਿਪਟੀ ਕਮਿਸ਼ਨਰ ਆਪਣਾ ਅਹੁੱਦਾ ਸੰਭਾਲ ਲਿਆ।  ਸ੍ਰੀਮਤੀ ਤਨੂ ਕਸ਼ਯਪ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਅਹੁੱਦੇ ਤੋਂ ਬਦਲ ਕੇ ਇਥੇ ਆਏ ਹਨ। ਇਸ ਤੋਂ ਪਹਿਲਾਂ ਉਹ ਬਤੌਰ ਐਸ.ਡੀ.ਐਮ. ਜਲੰਧਰ, ਐਸ.ਡੀ.ਐਮ. ਕਪੂਰਥਲਾ ਅਤੇ ਬਾਅਦ ਵਿੱਚ ਉਹ ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ ਦੇ ਅਹੁੱਦੇ ਤੇ ਵੀ ਰਹਿ ਚੁੱਕੇ ਹਨ।
 ਬਤੌਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦਾ ਆਹੁੱਦਾ ਸੰਭਾਲਣ ਉਪਰੰਤ  ਸ੍ਰੀਮਤੀ ਤਨੂ ਕਸ਼ਯਪ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾਂ ਕੰਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦਫ਼ਤਰਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣਾ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਲੋਕਾਂ ਨੂੰ ਸਮੇਂ ਸਿਰ ਸਹੂਲਤਾਂ ਮੁਹੱਈਆ ਕਰਾਉਣਾ ਹੋਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵਿਸ਼ੇਸ਼ ਧਿਆਨ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣਾ ਅਤੇ ਲੜਕੀਆਂ/ ਔਰਤਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਦੁਆਉਣਾ ਹੋਵੇਗਾ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਹੁਸ਼ਿਆਰਪੁਰ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲੇਗਾ।
 ਇਸ ਤੋਂ ਪਹਿਲਾਂ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਪਹੁੰਚਣ ਤੇ ਜ਼ਿਲ੍ਹਾ ਅਧਿਕਾਰੀਆਂ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ ਅਤੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਵਧੀਕ ਡਿਪਟੀ ਕਮਿਸ਼ਨਰ (ਜ) ਜੋਰਮ ਬੇਦਾ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਸਹਾਇਕ ਕਮਿਸ਼ਨਰ ਪਰਮਦੀਪ ਸਿੰਘ, ਵਨੀਤ ਕੁਮਾਰ ਆਈ ਏ ਐਸ (ਅੰਡਰ ਟਰੇਨਿੰਗ) ਅਤੇ ਹੋਰ ਜ਼ਿਲ੍ਹੇ ਦੇ ਅਧਿਕਾਰੀ ਹਾਜ਼ਰ ਸਨ।

ਧਾਰ ਸਕੂਲ ਦਾ ਮਸਲਾ ਹੱਲ: ਸ਼ਿਵ ਕੁਮਾਰ

ਤਲਵਾੜਾ, 12 ਸਤੰਬਰ: ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਸ਼ਿਵ ਕੁਮਾਰ, ਸੂਬਾਈ ਆਗੂ ਜਸਵੀਰ ਸਿੰਘ, ਬਲਾਕ ਪ੍ਰਧਾਨ ਬਿਆਸ ਦੇਵ, ਅਮਰਿੰਦਰ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਨਰਦੇਵ ਸਿੰਘ ਤੇ ਸ਼ਸ਼ੀ ਕਾਂਤ, ਪੈਂਨਸ਼ਨਰ ਆਗੂ ਗਿਆਨ ਸਿੰਘ ਗੁਪਤਾ ਨੇ ਅੱਜ ਇੱਥੇ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਸਰਕਾਰੀ ਮਿਡਲ ਸਕੂਲ ਧਾਰ ਦਾ ਮਸਲਾ ਹੱਲ ਹੋ ਗਿਆ ਹੈ। ਜਿਕਰਯੋਗ ਹੈ ਕਿ ਸਕੂਲ ਮੁਖੀ ਰਜਿੰਦਰ ਪ੍ਰਸ਼ਾਦ ਵੱਲੋਂ ਪਿੰਡ ਦੇ ਸਰਪੰਚ
ਵੱਲੋਂ ਜਮਾਤ ਵਿਚ ਆ ਕੇ ਬਦਸਲੂਕੀ ਸਬੰਧੀ ਥਾਣਾ ਤਲਵਾੜਾ ਵਿਖੇ ਸ਼ਿਕਾਇਤ ਕੀਤੀ ਗਈ ਸੀ ਅਤੇ ਓਧਰ ਪਿੰਡ ਦੀ ਸਰਪੰਚ ਵੱਲੋਂ ਵੀ ਸਕੂਲ ਮੁਖੀ ਵਿਰੁੱਧ ਬਦਸਲੂਕੀ ਦੀ ਸ਼ਿਕਾਇਤ ਕੀਤੀ ਗਈ ਸੀ। ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਦੋਹਾਂ ਧਿਰਾਂ ਦਾ ਰਜੀਨਾਵਾਂ ਕਰਵਾ ਕੇ ਝਗੜਾ ਮੁਕਾਉਂਦੇ ਹੋਏ ਮਸਲਾ ਹੱਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਇੱਕ ਪੰਜਾਬੀ ਅਖ਼ਬਾਰ ਵਿਚ ਛਪੀ ਖ਼ਬਰ ਬਿਲਕੁਲ ਗਲਤ ਅਤੇ ਗੁਮਰਾਹਕੁੰਨ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਨਰੇਸ਼ ਮਿੱਢਾ, ਅਮਨਦੀਪ, ਯੁਗਰਾਜ ਸਿੰਘ, ਜਸਵਿੰਦਰ ਸਿੰਗਲਾ ਆਦਿ ਸਮੇਤ ਕਈ ਹੋਰ ਆਗੂ ਹਾਜਰ ਸਨ।

ਵੋਟਰ ਸੂਚੀਆਂ ਦੀ ਸੁਧਾਈ ਜਾਰੀ

ਹੁਸ਼ਿਆਰਪੁਰ, 11 ਸਤੰਬਰ:
ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਜੋਰਮ ਬੇਦਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ 2014 ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ 4 ਅਕਤੂਬਰ 2013 ਤੱਕ ਕੀਤਾ ਜਾ ਰਿਹਾ ਹੈ ਜਿਸ ਅਧੀਨ ਵੋਟਰ ਸੂਚੀਆਂ ਵਿੱਚ ਸੁਧਾਈ ਲਈ ਵੋਟਰ ਆਪਣੇ ਦਾਅਵੇ ਅਤੇ ਇਤਰਾਜ ਸਬੰਧਤ ਬੂਥ ਲੈਵਲ ਅਫ਼ਸਰ ਜਾਂ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਕੋਲ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ 15, 22 ਅਤੇ 29 ਸਤੰਬਰ ਨੂੰ ਸਵੇਰੇ 9-00 ਵਜੇ ਤੋਂ ਸ਼ਾਮ 5-00 ਵਜੇ ਤੱਕ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਨਿਯੁਕਤ ਕੀਤੇ ਬੂਥ ਲੈਵਲ ਏਜੰਟ ਅਤੇ ਬੀ ਐਲ ਓ ਆਪਣੇ-ਆਪਣੇ ਬੂਥਾਂ ਤੇ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ।  ਉਨ੍ਹਾਂ ਹੋਰ ਦੱਸਿਆ ਕਿ 8 ਨਵੰਬਰ 2013 ਨੂੰ ਵੋਟਰਾਂ ਵੱਲੋਂ ਦਿੱਤੇ ਗਏ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ 6 ਜਨਵਰੀ 2014 ਨੂੰ ਕੀਤੀ ਜਾਵੇਗੀ।

ਅਣ-ਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਨ ਸਬੰਧੀ ਅਧਿਕਾਰੀ ਨਿਯੁਕਤ

ਹੁਸ਼ਿਆਰਪੁਰ, 10 ਸਤੰਬਰ: ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਜੋਰਮ ਬੇਦਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਅਣ-ਅਧਿਕਾਰਤ ਕਲੋਨੀਆਂ ਨੂੰ ਰੈਗੂਲਰ ਕਰਨ ਸਬੰਧੀ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਨਗਰ ਕੌਂਸਲ ਹੁਸ਼ਿਆਰਪੁਰ ਲਈ ਮਿਉਂਸਪਲ ਇੰਜੀਨੀਅਰ ਪਵਨ ਸ਼ਰਮ
ਨੂੰ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਦਾ ਹੈਲਪ ਲਾਈਨ ਨੰਬਰ 94170-20869 ਅਤੇ 01882-220322 ਹੈ। ਇਸੇ ਤਰ੍ਹਾਂ ਮਾਹਿਲਪੁਰ ਨਗਰ ਕੌਂਸਲ ਲਈ ਐਸ ਓ ਰਵਿੰਦਰ ਕੁਮਾਰ ਅਤੇ ਸ਼ਰਤ ਚੰਦਰ ਕਲਰਕ ਨੂੰ ਨਿਯੁਕਤ ਕੀਤਾ ਗਿਆ ਹੈ ਜਿਨ੍ਹਾਂ ਦਾ ਹੈਲਪ ਲਾਈਨ ਨੰਬਰ 94177-02002, 96461-02424 ਅਤੇ 01884-245280 ਹੈ। ਨਗਰ ਕੌਂਸਲ ਮੁਕੇਰੀਆਂ ਲਈ ਜੂਨੀਅਰ ਸਹਾਇਕ ਨਾਨਕ ਚੰਦ ਹੈਲਪਲਾਈਨ ਨੰਬਰ 81465-60854, ਨਗਰ ਕੌਂਸਲ ਗੜ੍ਹਸ਼ੰਕਰ ਲਈ ਬਿਲਡਿੰਗ ਕਲਰਕ ਰਵਿੰਦਰ ਕੁਮਾਰ ਹੈਲਪ ਲਾਈਨ ਨੰਬਰ 94178-24530 ਅਤੇ 01884-282028, ਨਗਰ ਕੌਂਸਲ ਤਲਵਾੜਾ ਲਈ ਐਸ ਓ ਹਰੀਸ਼ ਕੁਮਾਰ, ਕਲਰਕ ਰਮੇਸ਼ ਪਾਲ ਹੈਲਪ ਲਾਈਨ ਨੰਬਰ 78370-73700 ਅਤੇ 98767-17822, ਨਗਰ ਕੌਂਸਲ ਦਸੂਹਾ ਲਈ ਐਸ ਓ ਨਰੇਸ਼ ਕੁਮਾਰ ਹੈਲਪ ਲਾਈਨ ਨੰਬਰ 98156-95165, ਨਗਰ ਕੌਂਸਲ ਉੜਮੁੜ ਟਾਂਡਾ ਲਈ ਐਸ ਓ ਹਰਜਿੰਦਰ ਸਿੰਘ ਸੇਠੀ ਹੈਲਪ ਲਾਈਨ ਨੰਬਰ 96460-24810, ਨਗਰ ਕੌਂਸਲ ਹਰਿਆਣਾ ਲਈ ਕਲਰਕ ਵਿਸ਼ਾਲ ਮਰਵਾਹਾ ਨੰਬਰ 99143-95073, ਨਗਰ ਕੌਂਸਲ ਗੜ੍ਹਦੀਵਾਲਾ ਲਈ ਸਹਾਇਕ ਮਿਉਂਸਪਲ ਇੰਜੀਨੀਅਰ ਰਮੇਸ਼ ਸੂਦ ਨੰਬਰ 98039-13601 ਅਤੇ ਨਗਰ ਕੌਂਸਲ ਸ਼ਾਮਚੁਰਾਸੀ ਲਈ ਕਲਰਕ ਰਮੇਸ਼ ਜਿਸ ਦਾ ਹੈਲਪ ਲਾਈਨ ਨੰਬਰ 95017-70125 ਹੈ, ਤੇ ਅਣ-ਅਧਿਕਾਰਤ ਕਲੋਨੀਆਂ ਰੈਗੂਲਰ ਕਰਾਉਣ ਸਬੰਧੀ ਸੰਪਰਕ ਕੀਤਾ ਜਾ ਸਕਦਾ ਹੈ।

ਤਲਵਾੜਾ ਸ਼ਹਿਰ ਦੀ ਸਮੁੱਚੀ ਨੁਹਾਰ ਬਦਲੇਗੀ : ਡਾ. ਧਰੁਬ ਸਿੰਘ

ਵਿਕਾਸ ਲਈ 1.33 ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀਤਲਵਾੜਾ, 8 ਸਤੰਬਰ:  ਨਗਰ ਪੰਚਾਇਤ ਤਲਵਾੜਾ ਵੱਲੋਂ ਸ਼ਹਿਰ ਵਿਚ ਬੁਨਿਆਦੀ ਸਹੂਲਤਾਂ ਦਾ ਢਾਂਚਾ ਮਜਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ 1.33 ਕਰੋੜ ਰੁਪਏ ਦੀ ਦੂਜੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਨਾਲ ਇੱਥੇ ਚਲ ਰਹੀਆਂ ਵੱਖ ਵੱਖ ਵਿਕਾਸ ਸਕੀਮਾਂ ਨੂੰ ਮੁਕੰਮਲ ਕਰਨ ਵਿਚ ਤੇਜ਼ੀ ਆ ਜਾਵੇਗੀ। ਇਹ ਪ੍ਰਗਟਾਵਾ ਡਾ. ਧਰੁੱਬ ਸਿੰਘ ਪ੍ਰਧਾਨ ਨਗਰ ਪੰਚਾਇਤ ਤਲਵਾੜਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਕਰਦਿਆਂ ਕਿਹਾ ਕਿ ਸਵ. ਅਮਰਜੀਤ ਸਿੰਘ ਸਾਹੀ ਦੇ ਇਲਾਕੇ ਦੀ ਭਲਾਈ ਲਈ ਕੀਤੇ ਸੁਹਿਰਦ ਯਤਨਾਂ ਸਦਕਾ ਹੋਂਦ ਵਿਚ ਆਈ ਨਗਰ ਪੰਚਾਇਤ ਤਲਵਾੜਾ ਨੂੰ 2.67 ਕਰੋੜ ਰੁਪਏ ਦੀ ਰਕਮ ਸਰਕਾਰ ਵੱਲੋਂ ਮਨਜੂਰ ਕੀਤੀ ਗਈ ਸੀ ਜਿਸ ਦੀ ਪਹਿਲੀ ਕਿਸ਼ਤ 1.34 ਕਰੋੜ ਰੁਪਏ ਸਵ. ਸਾਹੀ ਦੇ ਹੁੰਦਿਆਂ ਹੀ ਜਾਰੀ ਕਰ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਤਲਵਾੜਾ ਵਿਚ 8.40 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਡੂੰਘੇ ਬੋਰ ਕਰਵਾਏ ਜਾ ਰਹੇ ਜਾ ਰਹੇ ਹਨ ਅਤੇ ਇੱਕ ਵੱਡਾ ਜਲ ਟੈਂਕ ਨਗਰ ਵਿਖੇ ਉਸਾਰਿਆ ਜਾਵੇਗਾ ਤਾਕਿ ਸਾਰੇ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਪੀਣ ਵਾਲਾ ਸਾਫ਼ ਸੁਥਰਾ ਪਾਣੀ ਨਿਯਮਿਤ ਢੰਗ ਨਾਲ ਮੁਹੱਈਆ ਕਰਵਾਇਆ ਜਾ ਸਕੇ। ਸ਼ਹਿਰ ਵਿਚ ਜਿੱਥੇ ਗਲੀਆਂ ਤੇ ਸੜਕਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ ਉੱਥੇ ਬਾਜਾਰ ਤੇ ਹੋਰ ਗਲੀ ਮੁਹੱਲਿਆਂ ਤੋਂ ਇਲਾਵਾ ਸਬਜ਼ੀ ਮੰਡੀ ਚੌਂਕ ਅਤੇ ਦੌਲਤਪੁਰ ਚੌਂਕ ਵਿਚ ਵਿਸ਼ੇਸ਼ ਹਾਈ ਪਾਵਰ ਸਟ੍ਰੀਟ ਲਾਈਟਾਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਹੜ੍ਹ ਵਰਗੀਆਂ ਸੰਭਾਵੀ ਕੁਦਰਤੀ ਆਫ਼ਤਾਂ ਨੂੰ ਮਹਿਫ਼ੂਜ਼ ਰੱਖਣ ਲਈ ਸੀਵਰੇਜ਼ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਦੇ ਯਤਨਾਂ ਸਦਕਾ ਤਲਵਾੜਾ ਲਈ ਵਿਸ਼ੇਸ਼ ਯੋਜਨਾਬੰਦੀ ਕੀਤੀ ਜਾ ਰਹੀ ਅਤੇ ਆਉਣ ਵਾਲੇ ਸਮੇਂ ਵਿਚ ਤਲਵਾੜਾ ਸ਼ਹਿਰ ਦੀ ਸਮੁੱਚੀ ਨੁਹਾਰ ਹੀ ਬਦਲ ਜਾਵੇਗੀ। ਬੀ. ਬੀ. ਐਮ. ਬੀ. ਅਤੇ ਹੋਰ ਵਿਭਾਗਾਂ ਨਾਲ ਬਿਹਤਰ ਤਾਲਮੇਲ ਲਈ ਵੀ ਕਮੇਟੀ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਕਲੌਨੀ ਵਿਚ ਬੀ. ਬੀ. ਐਮ. ਬੀ. ਅਤੇ ਗੈਰ-ਬੀ. ਬੀ. ਐਮ. ਬੀ. ਵਰਗਾਂ ਨੂੰ ਉਪਲਬਧ ਸਹੂਲਤਾਂ ਵਿਚ ਇਕਸਾਰਤਾ ਹੋਣ ਦੀ ਕਾਫ਼ੀ ਸੰ
ਭਾਵਨਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਭਾਜਪਾ ਆਗੂ ਰਵਿੰਦਰ ਸਿੰਘ, ਵਿਪਨ ਵਰਾਇਟੀ, ਯੂਥ ਅਕਾਲੀ ਆਗੂ ਦਵਿੰਦਰਪਾਲ ਸਿੰਘ ਸੇਠੀ ਤੋਂ ਇਲਾਵਾ ਰਾਮ ਪਾਲ ਸ਼ਰਮਾ, ਸੁਰੇਸ਼ ਕੁਮਾਰ ਆਦਿ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)