ਤਲਵਾੜਾ, 7 ਮਾਰਚ : ਸ਼ਮੀ
: ਤਲਵਾੜਾ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਨਾਮਜਦਗੀ ਪੱਤਰ ਦਾਖਲ ਕਰਨ ਦੇ ਅੱਜ ਆਖਰੀ
ਦਿਨ ਬੇਹੱਦ ਗਹਿਮਾ ਗਹਿਮੀ ਰਹੀ ਅਤੇ ਕਮੇਟੀ ਦੇ 15 ਵਾਰਡਾਂ ਲਈ 99 ਉਮੀਦਵਾਰ ਚੋਣ ਮੈਦਾਨ
ਵਿਚ ਉੱਤਰੇ ਹਨ। ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਵੱਲੋਂ ਉਤਾਰੇ
ਉਮੀਦਵਾਰਾਂ ਵਿਚ ਭਾਜਪਾ ਵੱਲੋਂ ਵਾਰਡ ਨੰਬਰ 1 ਤੋਂ ਸੁਮਨ ਬਾਲਾ, 2 ਤੋਂ ਡਾ. ਧਰੁੱਬ
ਸਿੰਘ, 3 ਤੋਂ ਅਸ਼ੋਕ ਸੱਭਰਵਾਲ, 4 ਤੋਂ ਸੰਤੋਸ਼ ਕੁਮਾਰੀ, 5 ਤੋਂ ਕੁਲਦੀਪ ਸਿੰਘ, 7 ਤੋਂ
ਇੱਛਾ ਦੇਵੀ, 8 ਤੋਂ ਮਨਜੀਤ ਸਿੰਘ ਰਿੰਕਾ, 10 ਤੋਂ ਸ਼ਬਨਮ ਚੱਡਾ, 11 ਤੋ ਦੀਪਕ ਦੂਆ, 13
ਤੋਂ ਨਰੇਸ਼ ਠਾਕੁਰ, 14 ਤੋਂ ਦੇਵ ਰਾਜ ਦਾਣਾ ਅਤੇ 15 ਤੋਂ ਅਮਨਦੀਪ ਹੈਪੀ ਦੇ ਨਾਂ ਸ਼ਾਮਿਲ
ਹਨ ਜਦਕਿ ਅਕਾਲੀ ਦਲ ਵੱਲੋਂ ਵਾਰਡ ਨੰਬਰ 6 ਤੋਂ ਦੀਪਕ ਰਾਣਾ, 9 ਤੋਂ ਜਥੇਦਾਰ ਮਨਜੀਤ
ਸਿੰਘ ਅਤੇ 12 ਤੋਂ ਅਮਰਪਾਲ ਜੌਹਰ ਚੋਣ ਲੜ ਰਹੇ ਹਨ। ਇਸੇ ਤਰਾਂ ਕਾਂਗਰਸ ਵੱਲੋਂ ਵੀ 15
ਸੀਟਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਵਿਚ ਵਾਰਡ ਅਨੁਸਾਰ ਕ੍ਰਮਵਾਰ
ਪਰਮਜੀਤ ਕੌਰ, ਅਮਿਤਾ ਖੁਰਾਣਾ, ਅਮਿਤ ਸੂਦ, ਨੀਲਮ ਚੱਡਾ, ਜੋਗਿੰਦਰਪਾਲ, ਪਵਨ ਸ਼ਰਮਾ,
ਪਰਮਿਲਾ ਦੇਵੀ, ਭਾਰਤੀ ਦੇਵੀ, ਉਂਕਾਰ ਸਿੰਘ, ਸਰਬਜੀਤ ਸ਼ਰਮਾ, ਵਿਕਾਸ ਚੰਦਰ ਗੋਗਾ, ਅੰਕਿਤ
ਕੌਸ਼ਲ, ਮਧੂਬਾਲਾ, ਬਲਵਿੰਦਰ ਸਿੰਘ ਅਤੇ ਸੁਰਿੰਦਰ ਕੁਮਾਰ ਦੇ ਨਾਂ ਸ਼ਾਮਿਲ ਹਨ। ਇਸੇ ਤਰਾਂ
ਪੀ. ਪੀ. ਪੀ. ਸਾਂਝਾ ਮੋਰਚਾ ਤੋਂ ਇਲਾਵਾ ਬੀ ਬੀ ਐਮ ਬੀ ਪ੍ਰਾਜੈਕਟ ਦੀਆਂ ਵੱਖ ਵੱਖ
ਮੁਲਾਜਮ ਜਥੇਬੰਦੀਆਂ ਵੱਲੋਂ ਵੀ ਚੋਣ ਵਿਚ ਆਪਣੇ ਉਮੀਦਵਾਰਾਂ ਦੇ ਨਾਮਜਦਗੀ ਪੱਤਰ ਦਾਖਲ
ਕੀਤੇ ਗਏ ਹਨ। ਵੱਡੀ ਗਿਣਤੀ ਖਲੋਤੇ ਆਜ਼ਾਦ ਉਮੀਦਵਾਰਾਂ ਸਦਕਾ ਸਮੁੱਚਾ ਚੋਣ ਦ੍ਰਿਸ਼ ਕਾਫ਼ੀ
ਦਿਲਚਸਪ ਹੋਣ ਦੀ ਸੰਭਾਵਨਾ ਹੈ।