ਹੁਸ਼ਿਆਰਪੁਰ, 12 ਅਕਤੂਬਰ: ਜ਼ਿਲ੍ਹਾ ਪੱਧਰੀ ਅੰਨ-ਸੁਰੱਖਿਆ ਮਿਸ਼ਨ ਕਮੇਟੀ ਦੀ ਮੀਟਿੰਗ ਸ੍ਰੀ ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਪੱਧਰੀ ਅੰਨ-ਸੁਰੱਖਿਆ ਮਿਸ਼ਨ ਕਮੇਟੀ (ਕਣਕ ਤੇ ਦਾਲਾਂ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ) ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕੌਮੀ ਅੰਨ-ਸੁਰੱਖਿਆ ਮਿਸ਼ਨ ਜੋ ਕਿ ਜ਼ਿਲ੍ਹੇ ਵਿੱਚ ਸਾਲ 2007-08 ਦੌਰਾਨ ਸ਼ੁਰੂ ਹੋਇਆ ਸੀ, ਦੇ ਸਾਲ 2010-11 ਦੌਰਾਨ ਦੀ ਪ੍ਰਗਤੀ ਸਮੀਖਿਆ ਕੀਤੀ ਗਈ ਅਤੇ ਸਾਲ 2011-12 ਦੇ ਐਕਸ਼ਨ ਪਲਾਨ ਦੀ ਮਨਜ਼ੂਰੀ ਦਿੱਤੀ ਗਈ। ਡਾ. ਸਰਬਜੀਤ ਸਿੰਘ ਕੰਧਾਰੀ ਮੁੱਖ ਖੇਤੀਬਾੜੀ ਅਫ਼ਸਰ-ਕਮ-ਮੈਂਬਰ ਸਕੱਤਰ ਜ਼ਿਲ੍ਹਾ ਪੱਧਰੀ ਅੰਨ-ਸੁਰੱਖਿਆ ਕਮੇਟੀ ਨੇ ਦੱਸਿਆ ਕਿ ਸਾਲ 2010-11 ਦੌਰਾਨ ਜ਼ਿਲ੍ਹੇ ਵਿੱਚ ਕਣਕ ਦੇ 500 ਪ੍ਰਦਰਸ਼ਨੀ ਪਲਾਂਟ ਕਣਕ ਦਾ ਤਸਦੀਕਸ਼ੁਦਾ ਬੀਜ 15790 ਕੁਇੰਟਲ ਬੀਜ 500 ਰੁਪਏ ਪ੍ਰਤੀ ਕੁਇੰਟਲ ਉਪਦਾਨ ਤੇ 3010 ਮੁਫ਼ਤ ਮਿੰਨੀ ਕਿਟਸ, 25000 ਹੈਕਟੇਅਰ ਤੇ ਮਾਈਕਰੋਨਿਊਟਰੈਂਟ, 45 ਜ਼ੀਰੋ ਟਿਲ ਡਰਿੱਲ / ਸੀਡ ਡਰਿਲ, 100 ਰੋਟਾਵੇਟਰ, 2 ਲੇਜ਼ਰ ਲੈਬਲਰ ਅਤੇ 30 ਫਾਰਮਰ ਫੀਲਡ ਸਕੂਲ ਅਤੇ ਦਾਲਾਂ ਸਕੀਮ ਅਧੀਨ 150 ਸੀਡ ਕਿੱਟ 1200 ਰੁਪਏ ਪ੍ਰਤੀ ਕੁਇੰਟਲ ਉਪਦਾਨ ਤੇ, 15 ਡੇਮੋ: ਪਲਾਟ, 25 ਆਈ ਪੀ ਐਮ ਕਿੱਟ, 40 ਹੈਕਟੇਅਰ ਤੇ ਪਲਾਂਟ ਪ੍ਰੋਟੈਕਸ਼ਨ, 400 ਹੈਕਟੇਅਰ ਦੇ ਮਾਈਕਰੋਨਿਊਟਰੈਟ, ਇੱਕ ਲੇਜ਼ਰ ਲੈਬਲਰ 150000/- ਰੁਪਏ 13 ਜ਼ੀਰੋ ਟਿਲ ਡਰਿੱਲ ਅਤੇ 10 ਰੋਟਾਵੇਟਰ ਦਿੱਤੇ ਗਏ।
ਸਾਲ 2011-12 ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਕਣਕ ਦੇ ਮਿਸ਼ਨ ਤਹਿਤ 374. 13 ਲੱਖ ਰੁਪਏ ਜ਼ਿਮੀਂਦਾਰਾਂ ਨੂੰ ਉਪਦਾਨ ਵਜ਼ੋਂ ਦਿੱਤੇ ਜਾਣਗੇ। ਜਿਸ ਵਿੱਚ 500 ਪ੍ਰਦਰਸ਼ਨੀ ਪਲਾਂਟ ਪ੍ਰਤੀ ਪਲਾਟ 2000 ਰੁਪਏ ਉਪਦਾਨ , 30000 ਕੁਇੰਟਲ ਕਣਕ ਦਾ ਤਸਦੀਕਸ਼ੁਦਾ ਬੀਜ਼ 500 ਰੁਪਏ ਪ੍ਰਤੀ ਕੁਇੰਟਲ ਦੀ ਸਬਸਿਡੀ, 3000 ਮੁਫ਼ਤ ਮਿੰਨੀ ਕਿੱਟਸ, 25 ਹਜ਼ਾਰ ਹੈਕਟੇਅਰ ਮਾਈਕਰੋਨਿਊਟਰੈਂਟ 500 ਰੁਪਏ ਪ੍ਰਤੀ ਹੈਕਟੇਅਰ ਦੀ ਸਬਸਿਡੀ, 100 ਸੀਡ ਡਰਿੱਲ / ਮਲਟੀਕਰਾਪ ਪਲਾਂਟਰਜ਼ 15000 ਪ੍ਰਤੀ ਡਰਿੱਲ ਸਬਸਿਡੀ, 150 ਰੋਟਾਵੇਟਰ 30 ਹਜ਼ਾਰ ਰੁਪਏ ਪ੍ਰਤੀ ਰੋਟਾਵੇਟਰ ਸਬਸਿਡੀ 9 ਲੇਜ਼ਰ ਲੈਬਲਰ 150000 ਰੁਪਏ ਪ੍ਰਤੀ ਲੈਜ਼ਰ ਲੈਬਲਰ ਸਬਸਿਡੀ ਅਤੇ 25 ਫਾਰਮਰਜ਼ ਫੀਲਡ ਸਕੂਲ ਲਗਾਏ ਜਾਣੇ ਹਨ। ਇਸੇ ਤਰਾਂ ਦਾਲਾਂ ਸਕੀਮ ਅਧੀਨ 10.775 ਲੱਖ ਰੁਪਏ ਦੀ ਸਬਸਿਡੀ ਜਿਸ ਵਿੱਚ 200 ਕੁਇੰਟਲ ਬੀਜ਼ 1200 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਤੇ 100 ਆਈ ਪੀ ਐਮ ਕਿੱਟ, 100 ਪਲਾਂਟ ਪ੍ਰੋਟੈਕਸ਼ਨ ਕੈਮੀਕਲ 200 ਹੈਕਟੇਅਰ ਮਾਈਕਰੋਨਿਊਟਰੈਂਟ 10 ਰੋਟਾਵੇਟਰ, 2 ਸੀਡ ਡਰਿੱਲਾਂ ਸਬਸਿਡੀ ਤੇ ਦਿੱਤੀਆਂ ਜਾਣਗੀਆਂ। ਇਸ ਮੀਟਿੰਗ ਵਿੱਚ ਡਾ. ਯਾਦਵਿੰਦਰ ਸਿੰਘ ਖੇਤੀਬਾੜੀ ਅਫ਼ਸਰ-ਕਮ-ਮੈਂਬਰ, ਸ੍ਰ: ਅਵਤਾਰ ਸਿੰਘ ਧਾਮੀ ਸੈਲਫ ਹੈਲਪ ਗਰੁੱਪ ਦਾ ਨੁਮਾਇੰਦਾ, ਸ੍ਰ: ਜਸਵੀਰ ਸਿੰਘ ਬੈਰੌ ਕਾਗੜੀ ਮੈਂਬਰ ਡਾ. ਬੀ ਕੇ ਮਹਿਤਾ ਮੈਂਬਰ ਡਾ ਕਮਲਜੀਤ ਸੰਘਾ ਪ੍ਰੋਜੈਕਟ ਡਾਇਰੈਕਟਰ ਆਤਮਾ, ਡਾ ਹੁਕਮ ਚੰਦ, ਮੰਡਲ ਭੂਮੀ ਰੱਖਿਆ ਅਫ਼ਸਰ , ਡਾ ਨਰੇਸ਼ ਕੁਮਾਰ ਬਾਗਬਾਨੀ ਵਿਕਾਸ ਅਫ਼ਸਰ, ਸ੍ਰੀ ਰਣਜੀਤ ਕੁਮਾਰ ਟੈਕਨੀਸ਼ੀਅਨ ਹੁਸ਼ਿਆਰਪੁਰ ਮੌਜੂਦ ਸਨ।

No comments:
Post a Comment