ਤਲਵਾੜਾ, 8 ਸਤੰਬਰ: ਪਿਛਲੇ 64 ਸਾਲਾਂ ਦੌਰਾਨ ਦੇਸ਼ ਨੂੰ ਮੌਕਾਪ੍ਰਸਤ ਸਿਆਸਦਾਨਾਂ ਸਦਕਾ ਹਰ ਪੱਧਰ ਤੇ ਨਮੋਸ਼ੀ ਦਾ ਸਾਹਮਣਾਂ ਕਰਨਾ ਪਿਆ ਹੈ ਅਤੇ ਵਿਕਾਸ ਦੇ ਨਾਮ ਉੱਤੇ ਆਮ ਤੇ ਗਰੀਬ ਲੋਕਾਂ ਨਾਲ ਕੋਝਾ ਮਜਾਕ ਹੁੰਦਾ ਰਿਹਾ ਹੈ ਅਤੇ ਅਜਿਹੇ ਲੋਕ ਵਿਰੋਧੀ ਨਿਜਾਮ ਨੂੰ ਬਦਲਣਾ ਸਮੇਂ ਦੀ ਪ੍ਰਮੁੱਖ ਲੋੜ ਹੈ। ਇਹ ਵਿਚਾਰ ਸ. ਮਨਪ੍ਰੀਤ ਸਿੰਘ ਬਾਦਲ ਪ੍ਰਧਾਨ ਪੀਪਲਜ਼ ਪਾਰਟੀ ਆਫ ਪੰਜਾਬ ਨੇ ਤਲਵਾੜਾ ਦੀ ਖੋਖਾ ਮਾਰਕਿਟ ਵਿਖੇ ਵਿਸ਼ਾਲ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਸ. ਬਾਦਲ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਅਨੇਕਾਂ ਭਿਅੰਕਰ ਮੁਸ਼ਕਿਲਾਂ ਮੂੰਹ ਅੱਡੀ ਖਲੋਤੀਆਂ ਹਨ ਅਤੇ ਖਾਸ ਕਰਕੇ ਪੰਜਾਬ ਵਿਚ ਫ਼ੈਲੀ ਬੇਰੁਜਗਾਰੀ, ਭ੍ਰਿਸ਼ਟਾਚਾਰ, ਅਫ਼ਸਰਸ਼ਾਹੀ, ਨਸ਼ਿਆਂ ਦੀ ਮਹਾਂਮਾਰੀ, ਕਰਜ਼ੇ ਦੀ ਪੰਡ, ਥਾਣੇ ਕਚਿਹਰੀਆਂ ਵਿਚ ਸਿਆਸਤਦਾਨਾਂ ਵੱਲੋਂ ਜਰਾਇਮਪੇਸ਼ਾ ਲੋਕਾਂ ਦੀ ਪੁਸ਼ਤਪਨਾਹੀ ਬੇਹਦ ਚਿੰਤਾਜਨਕ ਹੈ ਅਤੇ ਇਨ੍ਹਾਂ ਅਲਾਮਤਾਂ ਤੋਂ ਖਹਿੜਾ ਛੁਡਾਉਣ ਲਈ ਪੰਜਾਬ ਦੇ ਲੋਕਾਂ ਨੂੰ ਮਿਲ ਕੇ ਹੰਭਲਾ ਮਾਰਨਾ ਪਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਆਖੇ ਜਾਂਦੇ ਪੰਜਾਬ ਦੇ ਨੌਜਵਾਨਾਂ ਨੂੰ ਕਿਰਤ ਕਮਾਈ ਕਰਨ ਲਈ ਆਪਣਾ ਸਭ ਕੁਝ ਦਾਅ ਤੇ ਲਗਾ ਕੇ ਲੋਟੂ ਏਜੰਟਾਂ ਦਾ ਸ਼ਿਕਾਰ ਬਣਨਾ ਪੈ ਰਿਹਾ ਹੈ ਅਤੇ ਕਿਧਰੇ ਕੋਈ ਉਨ੍ਹਾਂ ਦੀ ਸਾਰ ਵਾਲਾ ਨਹੀਂ ਜਾਪਦਾ। ਉਨ੍ਹਾਂ ਲੋਕਾਂ ਨੂੰ ਯਕੀਨ ਦਿਵਾਇਆ ਕਿ ਖਟਕੜ ਕਲਾਂ ਤੋਂ ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਤੁਰਿਆ ਕਾਫ਼ਲਾ ਹੁਣ ਵਿਸ਼ਾਲ ਰੂਪ ਲੈ ਰਿਹਾ ਹੈ ਅਤੇ ਲੋਕ ਆਪਣੇ ਗਲ਼ਾਂ ਵਿਚੋਂ ਗੁਲਾਮੀ ਅਤੇ ਭ੍ਰਿਸ਼ਟਾਚਾਰ ਦਾ ਜੂਲਾ ਲਾਹੁਣ ਲਈ ਪੱਬਾਂ ਭਾਰ ਹਨ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਆਪਣਾ ਮਨ ਮੌਜੂਦਾ ਧੜੇ ਤੋਂ ਖਹਿੜਾ ਛੁਡਾਉਣ ਅਤੇ ਕਾਂਗਰਸੀਆਂ ਨੂੰ ਦੂਰ ਰੱਖਣ ਦਾ ਮਨ ਬਣਾਈ ਬੈਠੇ ਹਨ। ਸ. ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਨਿਸ਼ਚਾ ਹੈ ਕਿ ਦੇਸ਼ ਵਿਚ ਵਿਅਕਤੀ ਵਿਸ਼ੇਸ਼ ਦਾ ਨਹੀਂ ਸਗੋਂ ਕਾਨੂੰਨ ਦਾ ਰਾਜ ਕਾਇਮ ਹੋਣਾ ਚਾਹੀਦਾ ਹੈ ਅਤੇ ਇਸ ਮੰਤਵ ਦੀ ਪੂਰਤੀ ਲਈ ਉਹ ਅਤੇ ਉਨ੍ਹਾਂ ਦੀ ਪਾਰਟੀ ਦਾ ਹਰ ਵਰਕਰ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਤਿਆਰ ਹੈ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਆਗੂ ਐਡਵੋਕੇਟ ਭੁਪਿੰਦਰ ਸਿੰਘ ਘੁੰਮਣ ਅਤੇ ਜਗਦੀਸ਼ ਸਿੰਘ ਸੋਈ ਨੇ ਸ. ਬਾਦਲ ਨੂੰ ਕੰਢੀ ਇਲਾਕੇ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਕੰਢੀ ਦੇ ਲੋਕਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਵਿਕਾਸ ਦੇ ਪੱਖੋਂ ਹਾਸ਼ੀਏ ਤੇ ਰੱਖਿਆ ਹੈ ਜਿਸ ਨਾਲ ਆਮ ਲੋਕਾਂ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਸ਼ਾਮਿਲ ਹੋਣ ਲਈ ਵੀ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਰੈਲੀ ਨੂੰ ਸ. ਅਮਰਪਾਲ ਸਿੰਘ ਜੌਹਰ, ਮਿਲਖਾ ਸਿੰਘ ਹੁੰਦਲ, ਕਾਮਰੇਡ ਦਵਿੰਦਰ ਸਿੰਘ ਗਿੱਲ, ਕਾਮਰੇਡ ਬਲਦੇਵ ਸਿੰਘ ਭਵਨੌਰ, ਜੋਧ ਸਿੰਘ, ਜਥੇਦਾਰ ਕਿਰਪਾਲ ਸਿੰਘ ਗੇਰਾ, ਅਮਰਜੀਤ ਸਿੰਘ ਢਾਡੇਕਤਵਾਲ ਪ੍ਰਧਾਨ ਟਰੱਕ ਯੂਨੀਅਨ ਹਾਜੀਪੁਰ ਆਦਿ ਨੇ ਵੀ ਸੰਬੋਧਨ ਕੀਤਾ। ਰੈਲੀ ਵਿਚ ਹੋਰਨਾਂ ਤੋਂ ਇਲਾਵਾ ਸੁਦੇਸ਼ ਕੁਮਾਰੀ ਸਰਪੰਚ ਭਡਿਆਰਾਂ, ਗੁਰਦੀਪ ਸਿੰਘ ਸਰਪੰਚ ਗੇਰਾ, ਪੰਡਤ ਸੋਹਨ ਲਾਲ, ਸੁਖਵਿੰਦਰ ਸਿੰਘ ਸ਼ੇਰਪੁਰ, ਬਲਬੀਰ ਸਿੰਘ, ਮਲਕੀਤ ਸਿੰਘ ਬੰਬੇ, ਸਤਨਾਮ ਸਿੰਘ, ਧਰਮ ਸਿੰਘ, ਕੈਪਟਨ ਸੇਵਾ ਸਿੰਘ, ਗੁਰਮੀਤ ਸਿੰਘ, ਮੇਜਰ ਸਿੰਘ, ਬਚਨ ਸਿੰਘ, ਅਵਤਾਰ ਸਿੰਘ, ਜਗਦੀਸ਼ ਰਾਮ ਪੰਚ, ਜਰਨੈਲ ਸਿੰਘ, ਪਰਮਿੰਦਰ ਸਿੰਘ, ਗੁਰਦਿਆਲ ਸਿੰਘ, ਗੁਰਨਾਮ ਸਿੰਘ ਅਜਮੇਰਾ, ਤਰਨਜੀਤ ਸਿੰਘ ਬੌਬੀ, ਰਾਜੇਸ਼ ਸ਼ਰਮਾ, ਗਗਨ ਸਿੰਘ, ਰਮਨ, ਬਲਦੇਵ ਸਿੰਘ ਰਾਮਗੜ੍ਹ, ਬਿਸ਼ੰਭਰ ਸਿੰਘ ਰਜਵਾਲ, ਸੁਰਜੀਤ ਸਿੰਘ, ਅਸ਼ੋਕ ਕੁਮਾਰ, ਬੀਬੀ ਪੂਰਨਾ ਦੇਵੀ ਨੱਥੂਵਾਲ, ਲਖਵਿੰਦਰ ਸਿੰਘ ਲੱਖੀ, ਜੋਗਿੰਦਰ ਸਿੰਘ ਭਾਨਾਂ ਆਦਿ ਸਮੇਤ ਵੱਡੀ ਗਿਣਤੀ ਵਿਚ ਹਲਕਾ ਦਸੂਹਾ ਅਤੇ ਮੁਕੇਰੀਆਂ ਤੋਂ ਵਰਕਰ ਹਾਜਰ ਸਨ।

No comments:
Post a Comment