ਹੁਸ਼ਿਆਰਪੁਰ, 3 ਅਕਤੂਬਰ: ਵਿਧਾਨ ਸਭਾ ਹਲਕਾ 41-ਉੜਮੁੜ ਦੇ ਵੋਟਰਾਂ ਦੀਆਂ ਨਵੀਆਂ ਵੋਟਾਂ ਬੀ ਐਲ ਓਜ਼ ਵੱਲੋਂ 4 ਅਕਤੂਬਰ ਤੋਂ 20 ਅਕਤੂਬਰ 2011 ਤੱਕ ਬਣਾਈਆਂ ਜਾਣਗੀਆਂ ਜਿਨ੍ਹਾਂ ਦੀ ਉਮਰ 1 ਜਨਵਰੀ 2012 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋਵੇ , ਉਹ ਫਾਰਮ ਨੰ: 6 ਭਰ ਕੇ ਆਪਣੀ ਵੋਟ ਬਣਾ ਸਕਦਾ ਹੈ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ-ਕਮ-ਚੋਣਕਾਰ ਰਜਿਸਟਰੇਸ਼ਨ ਅਫ਼ਸਰ-41 ਉੜਮੁੜ ਪਰਮਿੰਦਰ ਸਿੰਘ ਗਿੱਲ ਨੇ ਅੱਜ ਟਾਂਡਾ ਵਿਖੇ ਬੀ ਐਲ ਓਜ਼ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ।
ਸ੍ਰੀ ਪਰਮਿੰਦਰ ਸਿੰਘ ਗਿੱਲ ਨੇ ਮੀਟਿੰਗ ਵਿੱਚ ਹਾਜ਼ਰ ਸਾਰੇ ਬੀ ਐਲ ਓਜ਼ ਨੂੰ ਹਦਾਇਤ ਕੀਤੀ ਕਿ 4 ਅਕਤੂਬਰ ਨੂੰ ਸਾਰੇ ਪੋਲਿੰਗ ਬੂਥਾਂ ਅਤੇ ਪਿੰਡਾਂ ਵਿੱਚ ਗੁਰਦੁਆਰਿਆਂ ਰਾਹੀਂ, ਚੌਕੀਦਾਰ ਅਤੇ ਸ਼ਹਿਰਾਂ ਵਿੱਚ ਨਗਰ ਪਾਲਿਕਾ ਰਾਹੀਂ ਵੋਟਰ ਸੂਚੀਆਂ ਬਣਾਉਣ ਸਬੰਧੀ ਪ੍ਰਚਾਰ ਕੀਤਾ ਜਾਵੇ ਤਾਂ ਜੋ ਜਿਨ੍ਹਾਂ ਲੋਕਾਂ ਦੀ ਵੋਟ ਨਹੀਂ ਬਣੀ ਹੈ, ਉਹ ਆਪਣੀ ਵੋਟ ਬਣਾ ਸਕਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਉਮਰ 1 ਜਨਵਰੀ 2012 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਨ੍ਹਾਂ ਦੀ ਵੋਟ ਨਹੀਂ ਬਣੀ, ਉਨ੍ਹਾਂ ਦੇ ਫਾਰਮ ਨੰ: 6 ਭਰ ਕੇ ਵੋਟ ਬਣਾਈ ਜਾਵੇ। ਫਾਰਮ ਨੰ: 6 ਦੇ ਸਾਰੇ ਕਾਲਮ ਭਰੇ ਜਾਣ, ਜਨਮ ਮਿਤੀ ਪੂਰੀ ਲਿਖੀ ਜਾਵੇ ਅਤੇ ਫਾਰਮ ਨੰ: 6 ਦੇ ਨਾਲ ਜਨਮ ਦਾ ਸਬੂਤ ਜ਼ਰੂਰ ਲਗਾਇਆ ਜਾਵੇ। ਫਾਰਮ ਤੇ ਫੋਟੋ ਲਗਾਈ ਜਾਵੇ ਅਤੇ ਸਬੰਧਤ ਵੋਟਰ ਦਾ ਮੋਬਾਇਲ ਨੰਬਰ ਅਤੇ ਘਰ ਦਾ ਪੂਰਾ ਪਤਾ ਅਤੇ ਨੰਬਰ ਵੀ ਲਿਖਿਆ ਜਾਵੇ ਅਤੇ ਫਾਰਮ ਤੇ ਵੋਟ ਬਣਾਉਣ ਵਾਲੇ ਦੇ ਹਸਤਾਖਰ ਵੀ ਕਰਵਾਏ ਜਾਣ। ਉਨ੍ਹਾਂ ਬੀ ਐਲ ਓਜ਼ ਨੂੰ ਕਿਹਾ ਕਿ ਫਾਰਮ ਨੰ: 6 ਪ੍ਰੀਵਾਰ ਦਾ ਮੁੱਖੀ ਹੀ ਆਪਣੇ ਪ੍ਰੀਵਾਰ ਦੇ ਮੈਂਬਰਾਂ ਦੇ ਫਾਰਮ ਇਕੱਠੇ ਦੇ ਸਕਦਾ ਹੈ । ਪ੍ਰੀਵਾਰ ਦੇ ਮੈਂਬਰਾਂ ਤੋਂ ਇਲਾਵਾ ਹੋਰ ਕਿਸੇ ਦੇ ਫਾਰਮ ਨਾ ਲਏ ਜਾਣ। ਬੀ ਐਲ ਓ ਫਾਰਮ ਨੰ: 6, 7 ਅਤੇ 8 ਹਰ ਦੋ ਦਿਨ ਬਾਅਦ ਆਪਣੇ ਸੁਪਰਵਾਈਜ਼ਰ ਕੋਲ ਜਮ੍ਹਾਂ ਕਰਾਉਣ। 7 ਅਕਤੂਬਰ 2011 ਨੂੰ ਬੀ ਐਲ ਓਜ਼ ਵੋਟਰ ਸੂਚੀਆਂ ਪਿੰਡਾਂ ਦੀ ਸੂਰਤ ਵਿੱਚ ਪਿੰਡ ਦੀ ਪੰਚਾਇਤ ਅਤੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਅਤੇ ਸ਼ਹਿਰਾਂ ਦੀ ਸੂਰਤ ਵਿੱਚ ਐਮ ਸੀ ਅਤੇ ਹੋਰ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਪੜ੍ਹ ਕੇ ਸੁਣਾਉਣ।
ਉਨ੍ਹਾਂ ਹੋਰ ਦੱਸਿਆ ਕਿ 9 ਅਕਤੂਬਰ 2011 ਨੂੰ ਐਤਵਾਰ ਅਤੇ 16 ਅਕਤੂਬਰ 2011 ਨੂੰ ਐਤਵਾਰ ਵਾਲੇ ਦਿਨ ਸਪੈਸ਼ਲ ਮੁਹਿੰਮ ਜੋ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਜਾਂ ਬੂਥ ਲੈਵਲ ਏਜੰਟਾਂ ਦੀ ਹਾਜ਼ਰੀ ਵਿੱਚ ਪੋਲਿੰਗ ਬੂਥਾਂ ਤੇ ਕਲੇਮ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ ਜਿਹੜੇ ਵੋਟਰਾਂ ਦੀ ਫੋਟੋ ਵੋਟਰ ਸੂਚੀ ਵਿੱਚ ਨਹੀਂ ਲੱਗੀ, ਉਨ੍ਹਾਂ ਤੋਂ ਫਾਰਮ ਨੰਬਰ 001 ਬੀ ਭਰਾਇਆ ਜਾਵੇ, ਨਹੀਂ ਤਾਂ ਫਾਰਮ ਨੰ: 7 ਭਰ ਕੇ ਵੋਟ ਕੱਟਣ ਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਬੀ ਐਲ ਓਜ਼ ਨੂੰ ਕਿਹਾ ਕਿ ਇਹ ਕਾਰਡ ਰਜਿਸਟਰ ਨੰ: 7 ਏ ਵਿੱਚ ਦਰਜ਼ ਕਰਕੇ ਵੋਟਰ ਜਾਂ ਉਸ ਦੇ ਪ੍ਰੀਵਾਰ ਮੈਂਬਰ ਦੇ ਹਸਤਾਖਰ ਲੈਣ ਉਪਰੰਤ ਤਕਸੀਮ ਕੀਤੇ ਜਾਣ। ਉਨ੍ਹਾਂ ਵਿਧਾਨ ਸਭਾ ਹਲਕਾ 41-ਉੜਮੁੜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੀ ਵੋਟ ਨਹੀਂ ਬਣੀ ਉਹ ਫਾਰਮ ਨੰ: 6 ਭਰ ਕੇ ਆਪਣੀ ਵੋਟ ਬਣਾਉਣ।

No comments:
Post a Comment