ਹੁਸ਼ਿਆਰਪੁਰ, 3 ਜੁਲਾਈ: ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੀ ਸਹਾਇਤਾ ਲਈ ਜਾਦੂਗਰ ਸਮਰਾਟ ਸ਼ੰਕਰ ਵੱਲੋਂ ਜੋ ਜਾਦੂ ਦੇ ਸ਼ੋਅ ਦਿਖਾਏ ਜਾ ਰਹੇ ਹਨ, ਉਹ ਬਹੁਤ ਹੀ ਪ੍ਰਸੰਸਾਯੋਗ ਹਨ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਬੀਤੀ ਸ਼ਾਮ ਹੁਸ਼ਿਆਰਪੁਰ ਵਿਖੇ ਜਾਦੂਗਰ ਸਮਰਾਟ ਸ਼ੰਕਰ ਦੇ ਪਹਿਲੇ ਸ਼ੋਅ ਦਾ ਸ਼ਮਾਂ ਰੌਸ਼ਨ ਕਰਕੇ ਉਦਘਾਟਨ ਕਰਨ ਉਪਰੰਤ ਦਰਸ਼ਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਰੈਡ ਕਰਾਸ ਸੁਸਾਇਟੀ ਦੀਨ-ਦੁੱਖੀਆਂ, ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਦੀ ਹੈ । ਇਸ ਲਈ ਰੈਡ ਕਰਾਸ ਫੰਡ ਵਿੱਚ ਸਾਨੂੰ ਸਾਰਿਆਂ ਨੂੰ ਹਿੱਸਾ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਦੂਗਰ ਸਮਰਾਟ ਵੱਲੋਂ ਰੈਡ ਕਰਾਸ ਦੀ ਸਹਾਇਤਾ ਕਰਨ ਦੇ ਨਾਲ-ਨਾਲ ਸੁਨਾਮੀ ਪੀੜਤਾਂ, ਮੁੱਖ ਮੰਤਰੀ ਰਲੀਫ਼ ਫੰਡ, ਪ੍ਰਧਾਨ ਮੰਤਰੀ ਰਲੀਫ਼ ਫੰਡ ਅਤੇ ਹੋਰ ਐਨ. ਜੀ. ਓਜ਼ ਦੀ ਸਹਾਇਤਾ ਲਈ ਵੀ ਇਸ ਤਰਾਂ ਦੇ ਸ਼ੋਅ ਕਰਵਾਏ ਜਾਂਦੇ ਹਨ ਜੋ ਕਿ ਮਾਨਵਤਾ ਦੀ ਇੱਕ ਬਹੁਤ ਹੀ ਵੱਡੀ ਸੇਵਾ ਹੈ। ਉਨਾਂ ਕਿਹਾ ਕਿ ਹੋਰ ਸਮਾਜਿਕ ਜਥੇਬੰਦੀਆਂ ਨੂੰ ਵੀ ਇਸ ਤੋਂ ਸੇਧ ਲੈ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਤੇ ਜਾਦੂਗਰ ਸਮਰਾਟ ਸ਼ੰਕਰ ਨੇ ਸ਼੍ਰੀ ਤੀਕਸ਼ਨ ਸੂਦ ਕੈਬਨਿਟ ਮੰਤਰੀ ਪੰਜਾਬ ਦਾ ਸਨਮਾਨ ਵੀ ਕੀਤਾ।
ਸ਼ੰਕਰ ਮੈਜਿਕ ਕੰਪਨੀ ਦੇ ਮੈਨੇਜਰ ਸ਼੍ਰੀ ਵਾਈ. ਪੀ. ਸ਼ਰਮਾ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸ਼ੋਅ ਵਿੱਚ ਕੁਲ 70 ਲੜਕੇ, ਲੜਕੀਆਂ ਅਤੇ ਸਟਾਫ਼ ਦੇ ਮੈਂਬਰ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਸ ਦੇ ਸ਼ੋਅ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਦਿਖਾਏ ਜਾ ਚੁੱਕੇ ਹਨ। ਵਿਦੇਸ਼ਾਂ ਵਿੱਚ ਵੀ ਜਾਦੂਗਰ ਸਮਰਾਟ ਸ਼ੰਕਰ ਦੇ ਸ਼ੋਅ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਮੈਜਿਕ ਕੰਪਨੀ ਦੇ ਪੀ.ਆਰ.ਓ. ਮਦਨ ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਦੂਗਰ ਸਮਰਾਟ ਸ਼ੰਕਰ ਦੇ ਦੇਸ਼-ਵਿਦੇਸ਼ਾਂ ਵਿੱਚ ਹੁਣ ਤੱਕ 28000 ਸ਼ੋਅ ਦਿਖਾਏ ਜਾ ਚੁੱਕੇ ਹਨ ਜਿਨਾਂ ਵਿੱਚੋਂ 23000 ਚੈਰਟੀ ਸ਼ੋਅ ਵਜੋਂ ਦਿਖਾਏ ਗਏ ਹਨ। ਉਨਾਂ ਹੋਰ ਦੱਸਿਆ ਕਿ ਇਸ ਕੰਪਨੀ ਵੱਲੋਂ ਜਲਦੀ ਹੀ ਇੱਕ ਮੈਜਿਕ ਅਕੈਡਮੀ ਖੋਲ੍ਹੀ ਜਾ ਰਹੀ ਹੈ ਜਿਸ ਵਿੱਚ ਨੌਜਵਾਨਾਂ ਨੂੰ ਯੋਗਾ ਅਤੇ ਜਾਦੂ ਦੇ ਕਰਤੱਬ ਸਿਖਾਏ ਜਾਣਗੇ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸ਼੍ਰੀਮਤੀ ਰਾਕੇਸ਼ ਸੂਦ ਧਰਮਪਤਨੀ ਸ਼੍ਰੀ ਤੀਕਸ਼ਨ ਸੂਦ, ਪ੍ਰਧਾਨ ਨਗਰ ਕੌਸਲ ਸ਼ਿਵ ਸੂਦ, ਰਮੇਸ਼ ਜਾਲਮ, ਪ੍ਰਧਾਨ ਮੈਡੀਕਲ ਸੈਲ ਡਾ ਇੰਦਰਜੀਤ ਸਿੰਘ, ਪ੍ਰਧਾਨ ਸ਼ਹਿਰੀ ਮੰਡਲ ਭਾਜਪਾ ਅਸ਼ਵਨੀ ਓਹਰੀ, ਪ੍ਰਧਾਨ ਟਰਾਂਸਪੋਰਟ ਸੈਲ ਵਿਨੋਦ ਪਰਮਾਰ, ਹੋਰ ਉਘੇ ਆਗੂ ਅਤੇ ਸ਼ਹਿਰੀ ਹਾਜ਼ਰ ਸਨ।
No comments:
Post a Comment