ਇਸ ਮੌਕੇ ਤੇ ਸਿਵਲ ਸਰਜਨ ਡਾ ਰਵੀ ਪ੍ਰਕਾਸ਼ ਡੋਗਰਾ ਨੇ ਇਸ ਸਾਲ ਦੇ ਵਿਸ਼ਵ ਆਬਾਦੀ ਦਿਹਾੜੇ ਦੇ ਥੀਮ *ਐਵਰੀ ਵਨ ਕਾਉਂਟਸ-ਹਰ ਇੱਕ ਦੀ ਅਹਿਮੀਅਤ* ਤੇ ਚਰਚਾ ਕਰਦਿਆਂ ਆਖਿਆ ਕਿ ਵਿਕਾਸ ਲਈ ਬਣਾਈਆਂ ਜਾਣ ਵਾਲੀਆਂ ਯੋਜਨਾਵਾਂ ਵਿੱਚ ਆਂਕੜਿਆਂ ਦੀ ਬਹੁਤ ਅਹਿਮੀਅਤ ਹੈ। ਸਹੀ ਆਂਕੜਿਆਂ ਦੇ ਆਧਾਰ ਤੇ ਬਣਾਈਆਂ ਸਿਹਤ ਯੋਜਨਾਵਾਂ ਲੋਕਾਂ ਲਈ ਲਾਹੇਵੰਦ ਹੁੰਦੀਆਂ ਹਨ। ਸਿਵਲ ਸਰਜਨ ਨੇ ਅਪੀਲ ਕੀਤੀ ਕਿ ਵਿਆਹ ਕਰਾਉਣ ਵਿੱਚ ਅਤੇ ਪਹਿਲਾ ਬੱਚਾ ਪੈਦਾ ਕਰਨ ਵਿੱਚ ਜਲਦੀ ਨਹੀਂ ਕਰਨਾ ਚਾਹੀਦੀ ਅਤੇ ਜਣੇਪਾ ਹਮੇਸ਼ਾਂ ਹਸਪਤਾਲਾਂ ਵਿੱਚ ਹੀ ਕਰਾਉਣਾ ਚਾਹੀਦਾ ਹੈ।
ਸਮਾਗਮ ਵਿੱਚ ਜ਼ਿਲ੍ਹਾ ਪ੍ਰੀਵਾਰ ਭਲਾਈ ਅਫ਼ਸਰ ਡਾ ਚਮਨ ਲਾਲ ਸਮਰਾ, ਐਸ ਐਮ ਓ ਡਾ ਨੀਲਮ ਸਿੱਧੂ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਮਨਮੋਹਨ ਕੌਰ, ਆਲ ਇੰਡੀਆ ਮੈਡੀਕੋਜ਼ ਸੁਸਾਇਟੀ ਦੇ ਪ੍ਰਧਾਨ ਡਾ. ਧਰਮਬੀਰ ਕਪੂਰ, ਇੰਤਜਾਮੀਆ ਕਮੇਟੀ ਦੇ ਮਾਸਟਰ ਮੁਹੰਮਦ ਸ਼ਰੀਫ਼ , ਸ਼੍ਰੀ ਸੁਰੇਸ਼ ਕੰਵਰ ਵਰਧਮਾਨ ਧਾਗਾ ਮਿੱਲ, ਬਲੱਡ ਬੈਂਕ ਦੇ ਭੁਪਿੰਦਰ ਸਿੰਘ ਪਾਵਾ, ਇੱਕ ਜੋਤ ਮਾਨਵ ਸੇਵਾ ਸੰਮਤੀ ਦੇ ਸ਼੍ਰੀ ਅਸ਼ਵਨੀ ਤਿਵਾੜੀ, ਗੁਰਬਚਨ ਸਿੰਘ, ਕਸੂਰਵਾਲਾ ਨੇ ਵੱਧਦੀ ਆਬਾਦੀ ਦੇ ਵੱਖ-ਵੱਖ ਕਾਰਨਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਜ਼ਿਕਰ ਕੀਤਾ। ਮਾਸ ਮੀਡੀਆ ਅਫ਼ਸਰ ਮਨਮੋਹਨ ਕੌਰ ਨੇ ਆਖਿਆ ਕਿ 11 ਜੁਲਾਈ ਤੋਂ 17 ਜੁਲਾਈ 2010 ਤੱਕ ਜ਼ਿਲ੍ਹੇ ਭਰ ਵਿੱਚ ਪ੍ਰੀਵਾਰ ਨਿਯੋਜਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਐਸ ਐਮ ਓ ਡਾ. ਅਜੇ ਬੱਗਾ ਨੇ ਅਗਿਆਨਤਾ, ਗਰੀਬੀ, ਅਨਪੜ੍ਹਤਾ ਨੂੰ ਮੁੱਖ ਤੌਰ ਤੇ ਵੱਧਦੀ ਆਬਾਦੀ ਲਈ ਜਿੰਮੇਵਾਰ ਠਹਿਰਾਉਦਿਆਂ ਕਿਹਾ ਕਿ ਕੋਈ ਵੀ ਧਰਮ ਵੱਧਦੀ ਦੀ ਆਬਾਦੀ ਦੇ ਹੱਕ ਵਿੱਚ ਨਹੀਂ ਹੈ ਕਿਉਂਕਿ ਪਾਣੀ ਦੀ ਘਾਟ, ਵੱਧਦਾ ਪ੍ਰਦੂਸ਼ਣ, ਸੜਕਾਂ ਤੇ ਟਰੈਫਿਕ ਜ਼ਾਮ ਆਦਿ ਵੱਧਦੀ ਦੇ ਆਬਾਦੀ ਦੇ ਕਾਰਨ ਹੀ ਹਨ। ਡਾ. ਬੱਗਾ ਨੇ ਕਿਹਾ ਕਿ ਇੰਡੋਨੇਸ਼ੀਆ, ਬੰਗਲਾ ਦੇਸ਼, ਈਰਾਨ, ਤੁਰਕੀ ਵਰਗੇ ਮੁਸਲਿਮ ਆਬਾਦੀ ਵਾਲੇ ਦੇਸ਼ਾਂ, ਰੋਮਨ ਕੈਥੋਲਿਕ ਮੁਲਕ ਇਟਲੀ ਅਤੇ ਅਸਟ੍ਰੇਲੀਆ, ਜਪਾਨ ਵਰਗੇ ਮੁਲਕਾਂ ਵਿੱਚ ਜਨਮ ਦਰ ਭਾਰਤ ਨਾਲੋਂ ਘੱਟ ਹੈ। ਇਸ ਮੌਕੇ ਤੇ ਡਾ. ਜਮੀਲ ਬਾਲੀ ਨੇ ਅਗਿਆਨਤਾ ਦੂਰ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਉਣ ਤੇ ਜ਼ੋਰ ਦਿੱਤਾ।
ਸਿਹਤ ਵਿਭਾਗ ਦੇ ਮੀਡੀਆ ਵਿੰਗ ਵੱਲੋਂ ਇਸ ਮੌਕੇ ਤੇ ਵੱਧਦੀ ਆਬਾਦੀ ਦੇ ਦੁਸਪ੍ਰਭਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਪ੍ਰਦਰਸ਼ਨੀ ਦਾ ਵੀ ਆਯੋਜਨ ਕੀਤਾ ਗਿਆ ਜਿਸ ਦਾ ਉਦਘਾਟਨ ਐਸ.ਐਮ.ਓ. ਨੀਲਮ ਸਿੱਧੂ, ਸਰੋਜ ਨੱਕੜਾ ਅਤੇ ਬਿੰਦੂ ਅਰਸੀ ਸਮਾਜ ਸੇਵਿਕਾ ਨੇ ਕੀਤਾ।
No comments:
Post a Comment