ਹੁਸ਼ਿਆਰਪੁਰ, 30 ਜੂਨ: ਪੰਜਾਬ ਸਕੂਲ ਸਿੱਖਿਆ ਬੋਰਡ ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ ਬਾਰ੍ਹਵੀ ਸ਼੍ਰੇਣੀ ਦੀਆਂ ਅਨੂਪੂਰਕ ਪ੍ਰੀਖਿਆਵਾਂ 1 ਜੁਲਾਈ 2015 ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 2.15 ਵਜੇ ਕਰਵਾਈਆ ਜਾ ਰਹੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਨੂੰ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਨਿਪਟਾਉਣ ਲਈ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ, ਸ੍ਰੀਮਤੀ ਪਾਰਵਤੀ ਦੇਵੀ ਆਰਿਆ ਮਹਿਲਾ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਹੁਸ਼ਿਆਰਪੁਰ, ਐਸ ਡੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ, ਡੀ ਏ ਵੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦੇ ਪ੍ਰੀਖਿਆ ਕੇਂਦਰਾਂ ਦੀ ਹਦੂਦ ਅੰਦਰ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਅੰਦਰ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਹੈ। ਇਹ ਹੁਕਮ 1 ਜੁਲਾਈ 2015 ਇੱਕ ਦਿਨ ਹੀ ਲਾਗੂ ਰਹੇਗਾ।
ਡਾ. ਪਰਮਜੀਤ ਸਿੰਘ ਢੱਟ ਨੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਅਹੁੱਦਾ ਸੰਭਾਲਿਆ
ਹੁਸ਼ਿਆਰਪੁਰ, 29 ਜੂਨ: ਡਾ. ਪਰਮਜੀਤ ਸਿੰਘ ਢੱਟ ਨੇ ਅੱਜ ਬਤੌਰ ਮੁੱਖ ਖੇਤੀਬਾੜੀ ਅਫਸਰ ਹੁਸ਼ਿਆਰਪੁਰ ਆਪਣਾ ਅਹੁੱਦਾ ਸੰਭਾਲ ਲਿਆ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਜ਼ਿਲ੍ਹਾ ਸਿਖਲਾਈ ਅਫ਼ਸਰ ਜਲੰਧਰ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਸੇਵਾਵਾਂ ਨਿਭਾਈਆਂ ਗਈਆਂ ਹਨ। ਅੱਜ ਅਹੁੱਦਾ ਸੰਭਾਲਣ ਸਮੇਂ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਨਾਲ ਸਬੰਧਤ ਸਮੱਸਿਆਵਾਂ ਦੇ ਹੱਲ ਲਈ ਕਿਸੇ ਵੀ ਸਮੇਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਖੇਤੀਬਾੜੀ ਅਫ਼ਸਰ (ਜਨਰਲ), ਡਾ. ਗੁਰਬਖਸ਼ ਸਿੰਘ, ਖੇਤੀਬਾੜੀ ਅਫ਼ਸਰ ਭੂੰਗਾ ਡਾ. ਸਰਵਿੰਦਰ ਸਿੰਘ, ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ, ਖੇਤੀ ਸੂਚਨਾ ਅਫ਼ਸਰ ਡਾ. ਸੁਰਿੰਦਰ ਕੁਮਾਰ, ਖੇਤੀ ਵਿਕਾਸ ਅਫ਼ਸਰ ਡਾ. ਕਿਸ਼ੋਰੀ ਲਾਲ, ਖੇਤੀ ਵਿਕਾਸ ਅਫ਼ਸਰ ਡਾ. ਸੁਖਪਾਲ ਵੀਰ ਸਿੰਘ, ਡਾ. ਹਰਮਨਦੀਪ ਸਿੰਘ, ਡਾ. ਸੰਦੀਪ ਸਿੰਘ ਤੋਂ ਇਲਾਵਾ ਸਹਾਇਕ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਡਾ. ਇੰਦਰਜੀਤ ਸਿੰਘ ਹੁੰਦਲ, ਡਾ. ਚਮਨ ਲਾਲ ਵਸ਼ਿਸ਼ਟ ਤੇ ਤਰਸੇਮ ਸਿੰਘ ਹਾਜ਼ਰ ਸਨ।

ਪੰਜਾਬ ਸਰਕਾਰ ਤਿਆਰ ਕਰੇਗੀ ਚੰਗੀ ਨਸਲ ਦੇ ਦੁਧਾਰੂ ਪਸ਼ੂਆਂ ਦੀ ਆਨਲਾਈਨ ਡਾਇਰੈਕਟਰੀ
ਹੁਸ਼ਿਆਰਪੁਰ, 29 ਜੂਨ: ਸੂਬੇ ਵਿਚ ਪਸ਼ੂ ਪਾਲਣ ਅਤੇ ਚੰਗੀ ਨਸਲ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਚੰਗੀ ਨਸਲ ਦੇ ਪਸ਼ੂਆਂ ਦੀ ਡਾਇਰੈਕਟਰੀ ਤਿਆਰ ਕਰਨ ਦੀ ਵਿਸੇਸ਼ ਯੋਜਨਾ ਉਲੀਕੀ ਗਈ ਹੈ ਤਾਂ ਜੋ ਪਸ਼ੂ ਪਾਲਕਾਂ ਨੂੰ ਚੰਗੀ ਨਸਲ ਦੇ ਪਸ਼ੂਆਂ ਦੀ ਖਰੀਦ ਵੇਚ ਵਿਚ ਆਸਾਨੀ ਹੋਵੇ ਅਤੇ ਰਾਜ ਵਿਚ ਉਤਮ ਨਸਲ ਦੇ ਪਸ਼ੂ ਪਾਲਣ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਹ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਸ੍ਰੀ ਨਰੇਸ਼ ਕੁਮਾਰ ਜਸਵਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਸੂਬੇ ਵਿੱਚ ਗਾਂਵਾਂ ਅਤੇ ਮੱਝਾਂ ਦੇ ਚੰਗੀ ਨਸਲ ਦੇ ਜਾਨਵਾਰਾਂ ਦੀ ਆਨਲਾਈਨ ਡਾਇਰੈਕਟਰੀ ਤਿਆਰ ਕਰਨ ਦੀ ਇਸ ਯੋਜਨਾ 'ਤੇ ਅਮਲ ਚਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਗਾਂਵਾਂ ਦੀਆਂ ਸਾਹੀਵਾਲ, ਜਰਸੀ ਅਤੇ ਐਚ.ਐਫ. ਅਤੇ ਮੱਝਾਂ ਦੀਆਂ ਨੀਲੀਰਾਵੀ ਅਤੇ ਮੁਰ੍ਹਾ ਨਸਲਾਂ ਦੀ ਮੁਫ਼ਤ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ। ਇਸ ਤਹਿਤ 11 ਲੀਟਰ ਤੋਂ ਵੱਧ ਦੁੱਧ ਦੇਣ ਵਾਲੀ ਸਾਹੀਵਾਲ, 25 ਲੀਟਰ ਤੋਂ ਵੱਧ ਦੁੱਧ ਦੇਣ ਵਾਲੀ ਐਚ.ਐਫ., 14 ਲੀਟਰ ਤੋਂ ਵੱਧ ਦੁੱਧ ਦੇਣ ਵਾਲੀ ਜਰਸੀ ਗਾਂ ਅਤੇ 14 ਲੀਟਰ ਤੋਂ ਵੱਧ ਦੁੱਧ ਦੇਣ ਵਾਲੀ ਮੁਰ੍ਹਾ ਤੇ 11 ਲੀਟਰ ਤੋਂ ਵੱਧ ਦੁੱਧ ਦੇਣ ਵਾਲੀ ਨੀਲੀ ਰਾਵੀ ਨਸਲ ਦੀ ਮੱਝ ਦੀ ਰਜਿਸਟ੍ਰੇੇਸ਼ਨ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਸ਼ੂ ਪਾਲਕ ਦੀ ਗਾਂ, ਮੱਝ ਨਸਲੀ ਹੋਵੇ ਅਤੇ ਇਨ੍ਹਾਂ ਮਾਪਦੰਡਾਂ 'ਤੇ ਪੂਰੀ ਉਤਰਦੀ ਹੋਵੇ, ਉਹ ਆਪਣੇ ਪਸ਼ੂ ਦੀ ਸਿੱਧੀ ਰਜਿਸਟਰੇਸ਼ਨ ਨੇੜਲੀ ਪਸ਼ੂ ਸੰਸਥਾ ਵਿੱਚ ਕਰਵਾ ਸਕਦਾ ਹੈ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਨਸਲ ਨੂੰ ਵੈਟਨਰੀ ਅਫ਼ਸਰ ਦੁਆਬਾ ਪ੍ਰਮਾਣਿਤ ਕਰਨ ਉਪਰੰਤ ਰਜਿਸਟਰਡ ਨਸਲੀ ਪਸ਼ੂ ਦੇ ਸੂਣ 'ਤੇ 3 ਦਿਨਾਂ ਤੋਂ 14 ਦਿਨ ਦੇ ਅੰਦਰ-ਅੰਦਰ ਵੈਟਨਰੀ ਇੰਸਪੈਕਟਰ ਦੀ ਦੇਖ-ਰੇਖ ਹੇਠ ਸਵੇਰੇ ਸ਼ਾਮ ਦੁੱਧ ਚੁਆਈ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਦੁੱਧ ਚੁਆਈ 28 ਦਿਨਾਂ ਦੇ ਅੰਤਰਾਲ 'ਤੇ 10 ਮਹੀਨੇ ਤੱਕ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਪਸ਼ੂ ਦੁੱਧ ਚੁਆਈ ਦੇ ਪੈਮਾਨਿਆਂ ਤੇ ਖਰੇ ਉਤਰਨਗੇ, ਉਨ੍ਹਾਂ ਨੂੰ ਉਤਮ ਦਰਜੇ ਦੇ ਪਸ਼ੂ ਵਜੋਂ ਰਜਿਸਟਰਡ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਮਈ ਮਹੀਨੇ ਤੱਕ ਐਚ.ਐਫ. ਦੇ 140, ਜਰਸੀ ਦੇ 52, ਸਾਹੀਵਾਲ ਦੇ 21, ਮੁਰ੍ਹਾ ਦੇ 154 ਅਤੇ ਨੀਲੀ ਰਾਵੀ ਦੇ 60 ਨਸਲੀ ਪਸ਼ੂਆਂ ਦੀ ਮਿਲਕ ਰਿਕਾਰਡਿੰਗ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਸ਼ੂਆਂ ਦਾ ਸੂਆ ਸ਼ੁਰੂ ਹੋਣ 'ਤੇ ਇਹ ਹੋਰ ਵੱਧ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕਰਨ ਲਈ ਇਨਾਮੀ ਰਾਸ਼ੀ ਦੀ ਵੀ ਤਜਵੀਜ਼ ਹੈ। ਉਨ੍ਹਾਂ ਦੱਸਿਆ ਕਿ ਇਹ ਸੂਚਨਾ ਇਕੱਤਰ ਹੋਣ ਦੇ ਨਾਲ ਪਸ਼ੂ ਪਾਲਕ ਕਿਸਾਨਾਂ ਨੂੰ ਉਤਮ ਪਸ਼ੂਆਂ ਦੀ ਖਰੀਦੋ-ਫਰੋਖਤ ਕਰਨ ਲਈ ਅਸਾਨੀ ਹੋਵੇਗੀ ਅਤੇ ਪਸ਼ੂਆਂ ਦੀਆਂ ਅਲੱਗ-ਅਲੱਗ ਨਸਲਾਂ ਦੀ ਅਪਗਰੇਡੇਸ਼ਨ ਹੋ ਸਕੇਗੀ।

ਚਿੜਿਆਘਰ ਦਾ ਹਾਲ, ਪੰਜਾਬੀ ਹੋਈ ਬੇਹਾਲ ..!
ਤਲਵਾੜਾ, 24 ਜੂਨ: ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹਿਮਾਚਲ ਪ੍ਰਦੇਸ਼ ਵਿਚ ਸਥਿੱਤ ਗੋਪਾਲਪੁਰ ਚਿੜੀਆਘਰ ਦੇ ਸੂਚਨਾ ਬੋਰਡ ਪੰਜਾਬੀ ਭਾਸ਼ਾ ਦੀ ਮੰਦਹਾਲੀ ਬਿਆਨ ਕਰਦੇ ਜਾਪਦੇ ਹਨ।
ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਵਿਚ ਲੱਗੇ ਇਨ੍ਹਾਂ ਸੂਚਨਾਂ ਬੋਰਡਾਂ ਉੱਤੇ ਇੱਕ ਵੀ ਅਜਿਹਾ ਬੋਰਡ ਨਹੀਂ ਜਿਸ ਉੱਤੇ ਪੰਜਾਬੀ ਦੀਆਂ ਲਗਾਂ-ਮਾਤਰਾਵਾਂ ਠੀਕ ਹੋਣ। ਕਾਂਗੜੇ ਜਿਲ੍ਹੇ ਵਿੱਚ ਪੈਂਦੇ ਧਰਮਸ਼ਾਲਾ-ਪਾਲਮਪੁਰ ਮਾਰਗ ਉੱਤੇ ਸਥਿਤ ਚਿੜੀਆਘਰ ਦੇ ਜੰਗਲੀ ਜੀਵਾਂ ਦੀ ਸੁਰੱਖਿਆ ਸਬੰਧੀ ਲੱਗੀਆਂ ਸੂਚਨਾਵਾਂ ਪੰਜਾਬੀ ਵਿਚ ਲਗਾਂਮਾਤਰਾਵਾਂ ਦੀ ਗਲਤੀ ਕਾਰਨ ਕਾਫ਼ੀ ਹਾਸੋਹੀਣੀਆਂ ਜਾਪਦੀਆਂ ਹਨ। ਜਿਵੇਂ, ਜੱਗਲੀ ਜਾਨਵਰਾੱ ਨੂੰ ਕੂਜ਼ ਖਾਣ ਨੂੰ ਨ ਦੇਵੋ ਜੀ, ਜੱਗਲੀ ਜਾਨਵਾਰਾੱ ਦੇ ਪਿੱਜਰੇ ਦੇ ਨਾਲ ਛੇੜਛਾੜ ਨ ਕਰੋ, ਜੱਗਲੀ ਜੀਵ (ਸੂਰਖਯਾ) ਅਧਿਨਿਯਮ ੧੯੭੨ ਦੇ ਅਧੀਨ ਨਿਯਮਾ ਦੀ ਅਵੇਲਨਾ ਕਰਨਾ ਦੱਡਨੀਯ ਜ਼ੂਰਮ ਹੇ ਅਤੇ ਆਵਾਜ਼/ਸਾਜ਼ਾੱ ਨੂੰ ਬਜਾਣਾ ਮਨਾ ਹੇ .. ਆਦਿ।
ਇਸ ਸਬੰਧੀ ਸੰਪਰਕ ਕਰਨ ਤੇ ਡੀ. ਐਫ਼. ਓ. ਹਮੀਰਪੁਰ ਸੁਭਾਸ਼ ਪਰਾਸ਼ਰ ਨੇ ਦੱਸਿਆ ਕਿ ਇਹ ਬੋਰਡ ਮਹਿਕਮੇ ਵੱਲੋਂ ਬਾਕਾਇਦਾ ਚੈੱਕ ਕਰਵਾਏ ਗਏ ਸਨ, ਪਰੰਤੂ ਪੰਜਾਬੀ ਵਿਚ ਅਜਿਹੀਆਂ ਗਲਤੀਆਂ ਨੂੰ ਦਰੁਸਤ ਕਰ ਲਿਆ ਜਾਵੇਗਾ।
ਹਿੰਦੀ, ਅੰਗਰੇਜ਼ੀ ਤੇ ਪੰਜਾਬੀ ਵਿਚ ਲੱਗੇ ਇਨ੍ਹਾਂ ਸੂਚਨਾਂ ਬੋਰਡਾਂ ਉੱਤੇ ਇੱਕ ਵੀ ਅਜਿਹਾ ਬੋਰਡ ਨਹੀਂ ਜਿਸ ਉੱਤੇ ਪੰਜਾਬੀ ਦੀਆਂ ਲਗਾਂ-ਮਾਤਰਾਵਾਂ ਠੀਕ ਹੋਣ। ਕਾਂਗੜੇ ਜਿਲ੍ਹੇ ਵਿੱਚ ਪੈਂਦੇ ਧਰਮਸ਼ਾਲਾ-ਪਾਲਮਪੁਰ ਮਾਰਗ ਉੱਤੇ ਸਥਿਤ ਚਿੜੀਆਘਰ ਦੇ ਜੰਗਲੀ ਜੀਵਾਂ ਦੀ ਸੁਰੱਖਿਆ ਸਬੰਧੀ ਲੱਗੀਆਂ ਸੂਚਨਾਵਾਂ ਪੰਜਾਬੀ ਵਿਚ ਲਗਾਂਮਾਤਰਾਵਾਂ ਦੀ ਗਲਤੀ ਕਾਰਨ ਕਾਫ਼ੀ ਹਾਸੋਹੀਣੀਆਂ ਜਾਪਦੀਆਂ ਹਨ। ਜਿਵੇਂ, ਜੱਗਲੀ ਜਾਨਵਰਾੱ ਨੂੰ ਕੂਜ਼ ਖਾਣ ਨੂੰ ਨ ਦੇਵੋ ਜੀ, ਜੱਗਲੀ ਜਾਨਵਾਰਾੱ ਦੇ ਪਿੱਜਰੇ ਦੇ ਨਾਲ ਛੇੜਛਾੜ ਨ ਕਰੋ, ਜੱਗਲੀ ਜੀਵ (ਸੂਰਖਯਾ) ਅਧਿਨਿਯਮ ੧੯੭੨ ਦੇ ਅਧੀਨ ਨਿਯਮਾ ਦੀ ਅਵੇਲਨਾ ਕਰਨਾ ਦੱਡਨੀਯ ਜ਼ੂਰਮ ਹੇ ਅਤੇ ਆਵਾਜ਼/ਸਾਜ਼ਾੱ ਨੂੰ ਬਜਾਣਾ ਮਨਾ ਹੇ .. ਆਦਿ।ਇਸ ਸਬੰਧੀ ਸੰਪਰਕ ਕਰਨ ਤੇ ਡੀ. ਐਫ਼. ਓ. ਹਮੀਰਪੁਰ ਸੁਭਾਸ਼ ਪਰਾਸ਼ਰ ਨੇ ਦੱਸਿਆ ਕਿ ਇਹ ਬੋਰਡ ਮਹਿਕਮੇ ਵੱਲੋਂ ਬਾਕਾਇਦਾ ਚੈੱਕ ਕਰਵਾਏ ਗਏ ਸਨ, ਪਰੰਤੂ ਪੰਜਾਬੀ ਵਿਚ ਅਜਿਹੀਆਂ ਗਲਤੀਆਂ ਨੂੰ ਦਰੁਸਤ ਕਰ ਲਿਆ ਜਾਵੇਗਾ।
ਮੁੱਖ ਮੰਤਰੀ ਪੰਜਾਬ 26 ਜੂਨ ਨੂੰ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਦਾ ਕਰਨਗੇ ਉਦਘਾਟਨ
ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ, ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵਿਸ਼ੇਸ਼ ਤੌਰ 'ਤੇ ਹੋਣਗੇ ਹਾਜ਼ਰ
ਹੁਸ਼ਿਆਰਪੁਰ, 23 ਜੂਨ: ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ 26 ਜੂਨ ਨੂੰ ਹੁਸ਼ਿਆਰਪੁਰ ਵਿਖੇ 3.84 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰ ਦਾ ਉਦਘਾਟਨ ਕਰਨਗੇ। ਇਸ ਮੌਕੇ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਸ੍ਰੀ ਥਾਵਰ ਚੰਦ ਗਹਿਲੋਤ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰ ਦੇ ਉਦਘਾਟਨ ਉਪਰੰਤ ਮੁੱਖ ਮੰਤਰੀ ਅਤੇ ਕੇਂਦਰੀ ਕੈਬਨਿਟ ਮੰਤਰੀ ਵੱਲੋਂ ਇਸੇ ਦਿਨ 26 ਜੂਨ ਨੂੰ ਅੰਤਰ ਰਾਸ਼ਟਰੀ ਨਸ਼ਾ ਮੁਕਤੀ ਸਬੰਧੀ ਸਥਾਨਕ ਸਵਰਨ ਫਾਰਮ ਵਿਖੇ ਹੋ ਰਹੇ ਸਮਾਗਮ ਵਿੱਚ ਸ਼ਿਰਕਤ ਕੀਤੀ ਜਾਵੇਗੀ।
ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਅਤੇ ਰਾਜ ਸਭਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਵੱਲੋਂ ਅੱਜ ਇਸ ਨਵੇਂ ਬਣੇ ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰ ਦਾ ਦੌਰਾ ਕਰਨ ਸਮੇਂ ਦਿੱਤੀ ਗਈ।
ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਵਿਭਾਗ ਦੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਇਸ ਨਸ਼ਾ ਛਡਾਊ ਅਤੇ ਮੁੜ ਵਸੇਬਾ ਕੇਂਦਰ ਵਿੱਚ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਤੋਂ ਮੁਕਤੀ ਮਿਲੇਗੀ, ਉਥੇ ਉਨ੍ਹਾਂ ਦੇ ਮੁੜ ਵਸੇਬੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਸ੍ਰੀ ਸਾਂਪਲਾ ਨੇ ਦੱਸਿਆ ਕਿ 50 ਬੈਡਾਂ ਦੀ ਸਮਰੱਥਾ ਵਾਲੇ ਇਸ ਮੁੜ ਵਸੇਬਾ ਕੇਂਦਰ ਵਿਖੇ ਨਸ਼ਿਆਂ ਤੋਂ ਪ੍ਰਭਾਵਿਤ ਨੌਜਵਾਨਾਂ ਦਾ ਜਿਥੇ ਇਲਾਜ ਕੀਤਾ ਜਾਵੇਗਾ, ਉਥੇ ਅਜਿਹੇ ਨੌਜਵਾਨਾਂ ਨੂੰ ਵੱਖ ਕਿੱਤਿਆਂ ਦੇ ਹੁਨਰ ਸਿਖਾਏ ਜਾਣਗੇ ਤਾਂ ਜੋ ਉਹ ਨਸ਼ਿਆਂ ਤੋਂ ਮੁਕਤ ਹੋਣ ਉਪਰੰਤ ਆਤਮ ਨਿਰਭਰਤਾ ਵਾਲਾ ਜੀਵਨ ਜਿਓ ਸਕਣ ਅਤੇ ਆਪਣੇ ਪਰਿਵਾਰ ਅਤੇ ਸਮਾਜ ਦੀ ਬੇਹਤਰੀ ਲਈ ਯੋਗਦਾਨ ਪਾ ਸਕਣ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ, ਐਸ ਡੀ ਐਮ ਹੁਸ਼ਿਆਰਪੁਰ ਸ੍ਰੀ ਅਨੰਦ ਸਾਗਰ ਸ਼ਰਮਾ, ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਐਸ ਪੀ ਨਰੇਸ਼ ਡੋਗਰਾ, ਐਕਸੀਅਨ ਰਮਤੇਸ ਸਿੰਘ ਬੈਂਸ, ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਜੌਹਲ, ਅਮਿਤ ਸਾਂਪਲਾ, ਸੰਜੀਵ ਤਲਵਾੜ, ਡਾ. ਰਮਨ ਘਈ, ਨਰੇਸ਼ ਅਗਰਵਾਲ, ਭਾਰਤ ਭੂਸ਼ਨ ਵਰਮਾ, ਵਿਜੇ ਅਗਰਵਾਲ, ਵਿਕਾਸ ਸੂਦ, ਮਨਪ੍ਰੀਤ ਸਿੰਘ, ਵੇਦ ਪ੍ਰਕਾਸ਼ ਇਸ ਮੌਕੇ 'ਤੇ ਹਾਜ਼ਰ ਸਨ।

Labels:
badal,
hoshiarpur,
ਬਾਦਲ
ਬੀ. ਬੀ. ਐਮ. ਬੀ. ਕਲੌਨੀ ਵਿਚ ਦਾਇਰਾ 16 ਕਿਲੋਮੀਟਰ ਹੋਵੇ: ਸਾਂਪਲਾ
22 ਜੂਨ, ਹੁਸ਼ਿਆਰਪੁਰ: ਕੇਂਦਰੀ ਉਰਜਾ ਮੰਤਰੀ ਪਿਉਸ਼ ਗੋਇਲ ਅਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਵਿਚਕਾਰ ਇਕ ਮੀਟਿੰਗ ਹੋਈ, ਜਿਸ ਵਿਚ ਸ਼੍ਰੀ ਸਾਂਪਲਾ ਨੇ ਹੁਸ਼ਿਆਰਪੁਰ ਲੋਕਸਭਾ ਹਲਕੇ ਦੀਆਂ ਸਮਸਿਆਵਾਂ ਨੂੰ ਚੁੱਕਦੇ ਹੋਏ ਦੱਸਿਆ ਕਿ ਬੀ.ਬੀ.ਐਮ.ਬੀ. ਕਲੋਨੀਆਂ ਵਿਚ ਰਹਿਣ ਲਈ ਕਰਮਚਾਰੀਆਂ ਲਈ ਇਹ ਨਿਯਮ ਹੈ ਕਿ ਉਹ ਕਰਮਚਾਰੀ 8 ਕਿਲੋਮੀਟਰ ਖੇਤਰ ਦੇ ਅੰਦਰ ਨੌਕਰੀ ਕਰਦਾ ਹੋਵੇ।
ਸ਼੍ਰੀ ਸਾਂਪਲਾ ਨੇ ਕਿਹਾ ਕਿ ਕਰਮਚਾਰੀਆਂ ਦੀ ਸੁਵਿਧਾ ਲਈ ਇਹ ਸ਼ਰਤ ਨੂੰ 16 ਕਿਲੋਮੀਟਰ ਕੀਤਾ ਜਾਵੇ। ਉਨ੍ਹਾਂ ਕਿਹਾ ਉਹ ਇਸ ਮੁੱਦੇ'ਤੇ ਗੱਲਬਾਤ ਕਰਨਗੇ। ਇਲਾਕੇ ਵਿਚ ਕੁਝ ਵਾਲਮੀਕਿ ਕਲੋਨੀਆਂ ਵਿਚ ਬਿਜਲੀ ਸਪਲਾਈ ਨਾ ਹੋਣ ਦਾ ਅਤੇ ਤਲਵਾੜਾ ਵਿਖੇ ਗਉਸ਼ਾਲਾ ਖੁੱਲਣ ਵਿਚ ਆ ਰਹੀ ਸਮਸਿਆ ਦੇ ਮੁੱਦੇ'ਤੇ ਵੀ ਸ਼੍ਰੀ ਸਾਂਪਲਾ ਨੇ ਚੁੱਕਿਆ। ਉਨ੍ਹਾਂ ਇਸ ਦੌਰਾਨ ਬੀ.ਬੀ.ਐਮ.ਬੀ. ਤਲਵਾੜਾ ਦੀ ਖਾਲੀ ਪਈ ਹੋਈ ਜਮੀਨ'ਤੇ ਸੋਲਰ ਪ੍ਰੋਜੈਕਟ ਲਗਾਉਣ ਦੇ ਬਾਰੇ ਵਿਚ ਵੀ ਮੰਤਰੀ ਜੀ ਨਾਲ ਚਰਚਾ ਕੀਤੀ। ਸ਼੍ਰੀ ਸਾਂਪਲਾ ਨੇ ਕਿਹਾ ਕਿ ਸੋਲਰ ਪ੍ਰੋਜੈਕਟ ਦੇ ਲਗਣ ਨਾਲ ਕੰਢੀ ਦੇ ਲੋਕਾਂ ਨੂੰ ਕਾਫੀ ਫਾਇਦਾ ਮਿਲੇਗਾ। ਇਸ ਨਾਲ ਸਰਕਾਰ ਵਲੋਂ ਇਕ ਵਾਰ ਖਰਚਾ ਕਰਕੇ ਪ੍ਰੋਜੇਕਟ ਲਗਾਉਣ ਨਾਲ ਕਾਫੀ ਲਾਭ ਹੋਵੇਗਾ ਕਿਉਂਕਿ ਸੋਲਰ ਪੋਜੈਕਟ ਨਾਲ ਬਿਜਲੀ ਪੈਦਾ ਕਰਨ ਵਿਚ ਨਾਮਾਤਰ ਖਰਚ ਹੁੰਦਾ ਹੈ। ਉਰਜਾ ਮੰਤਰੀ ਪਿਉਸ਼ ਗੋਇਲ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਪ੍ਰੋਜੈਕਟ ਨੂੰ ਵੀ ਜਲਦੀ ਮੰਜੂਰੀ ਦੇ ਕੇ ਅਮਲ ਵਿਚ ਲਿਆਦਾ ਜਾਵੇਗਾ।

ਕੰਢੀ ਕੈਨਾਲ ਸਟੇਜ-2 ਦਾ ਉਸਾਰੀ ਕੰਮ 540.24 ਕਰੋੜ ਦੀ ਅੰਦਾਜ਼ਨ ਲਾਗਤ ਨਾਲ ਜਾਰੀ: ਕੇ.ਐਸ.ਪੰਨੂ
- ਹੁਸ਼ਿਆਰਪੁਰ ਤੋਂ ਮਾਹਿਲਪੁਰ ਤੱਕ ਕੰਢੀ ਨਹਿਰ ਦਾ ਕੰਮ ਜੁਲਾਈ ਦੇ ਅੰਤ ਤੱਕ ਮੁਕੰਮਲ ਹੋਣ ਦੀ ਸੰਭਾਵਨਾ
ਸ੍ਰੀ ਪੰਨੂ, ਜਿਨ੍ਹਾਂ ਵੱਲੋਂ ਚੀਫ ਇੰਜਨੀਅਰ ਕੰਢੀ ਨਹਿਰ ਸ੍ਰੀ ਐਸ.ਕੇ.ਧੀਰ ਨੂੰ ਨਾਲ ਲੈ ਕੇ ਹੁਸ਼ਿਆਰਪੁਰ ਤੋਂ ਮਾਹਿਲਪੁਰ ਤੱਕ ਕੰਢੀ ਨਹਿਰ ਅਤੇ ਇਸ ਦੀ ਡਿਸਟ੍ਰੀਬਿਊਸ਼ਨ ਪ੍ਰਣਾਲੀ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ, ਨੇ ਦੱਸਿਆ ਕਿ ਮਾਹਿਲਪੁਰ ਤੋਂ ਗੜ੍ਹਸ਼ੰਕ ਤੱਕ 22 ਕਿਲੋਮੀਟਰ ਨਹਿਰ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਅਤੇ ਇਸਦੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਦੇ ਸਮੇਂ ਤੱਕ ਚਾਲੂ ਹੋਣ ਦੀ ਸੰਭਾਵਨਾ ਹੈ।
ਸ੍ਰੀ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਢੀ ਕੈਨਾਲ ਸਟੇਜ-2 ਦਾ ਉਸਾਰੀ ਕੰਮ 540.24 ਕਰੋੜ ਦੀ ਅੰਦਾਜ਼ਨ ਲਾਗਤ ਨਾਲ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਢੀ ਕੈਨਾਲ ਦੇ ਆਖਰੀ 15 ਕਿਲੋਮੀਟਰ ਹਿੱਸੇ ਨੂੰ ਜ਼ਮੀਨਦੋਜ਼ ਪਾਈਪ ਪ੍ਰਣਾਲੀ ਨਾਲ ਉਸਾਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਮੀਨਦੋਜ਼ ਪਾਈਪ ਪ੍ਰਣਾਲੀ ਦਾ ਕੰਮ ਪਹਿਲਾਂ ਹੀ ਅਲਾਟ ਕੀਤਾ ਜਾ ਚੁੱਕਿਆ ਹੈ ਜੋ ਜਲਦੀ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਕੰਢੀ ਕੈਨਾਲ ਦਾ ਕੰਮ ਮੁਕੰਮਲ ਹੋਣ ਨਾਲ ਇਹ 1.20 ਲੱਖ ਏਕੜ ਰਕਬੇ ਨੂੰ ਸਿੰਚਾਈ ਸਹੂਲਤ ਮੁਹੱਈਆ ਕਰਵਾਏਗੀ।
ਸਕੱਤਰ ਸਿੰਚਾਈ ਵਿਭਾਗ ਨੇ ਦੱਸਿਆ ਕਿ ਹੁਸ਼ਿਆਰਪੁਰ ਤੱਕ ਕੰਢੀ ਕੈਨਾਲ ਫੇਜ਼-1 ਦੀ ਪਾਣੀ ਵੰਡ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਲਈ ਮਨਰੇਗਾ ਫੰਡ ਵਰਤਣ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਆਖਿਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਖੇਤਰ ਤੱਕ ਪਾਣੀ ਦੀ ਪਹੁੰਚ ਪਹੁੰਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਤੱਕ ਕੰਢੀ ਕੈਨਾਲ ਫੇਜ਼-1 ਦੀ ਸਫਾਈ ਦਾ ਕੰਮ ਹਾਲਹੀ ਵਿੱਚ 2.03 ਕਰੋੜ ਨਾਲ ਕਰਵਾਇਆ ਗਿਆ ਹੈ। ਸ੍ਰੀ ਪੰਨੂ ਵੱਲੋਂ ਕੰਢੀ ਖੇਤਰ ਦੇ ਡੈਮਾਂ ਦਾ ਵੀ ਜਾਇਜ਼ਾ ਲਿਆ ਗਿਆ ਅਤੇ ਇੰਜਨੀਅਰਜ਼ ਨੂੰ ਕਿਸਾਨਾ ਨੂੰ ਸਿੰਚਾਈ ਲਈ ਪਾਣੀ ਦੀ ਢੁਕਵੀਂ ਸਪਲਾਈ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ।
Subscribe to:
Posts (Atom)
Labels
10+2 Reuslt
(1)
2012
(41)
2014
(35)
2017
(36)
Act 144
(47)
Akali Dal
(33)
Amarjit Singh Sahi MLA
(15)
Anandpur Sahib
(1)
Anti Tobacoo day
(1)
Army
(3)
Army Institute of Management & Technology
(1)
Army tranning
(1)
Arun Dogra
(4)
Avinash Rai Khanna
(1)
awareness
(7)
B. Ed. Front
(6)
baba lal dyal ji
(1)
badal
(7)
Barrage
(1)
BBMB
(30)
BJP
(26)
BLO
(1)
blood donation
(1)
Book
(1)
BSF
(2)
BSP
(1)
Bus
(1)
cabel tv
(1)
Camp
(1)
Canal
(1)
Cancer
(1)
Capt. Amrinder Singh
(5)
CBSE Board
(1)
Chandigarh
(1)
Checking
(2)
cheema
(1)
chief minister
(1)
child labour
(1)
civil hospital
(1)
CM
(1)
complaints
(1)
Congress
(18)
control room
(1)
Court
(2)
cow safety planning
(1)
Crime
(1)
crops
(1)
D.I.G Jaskaran Singh
(1)
Dairy Development Board
(3)
Daljit Singh Cheema
(2)
Dasuya
(35)
datarpur
(3)
datesheet
(1)
dc
(4)
dc vipul ujval
(24)
DC Vipul Ujwal
(32)
Dengue & chikungunya
(1)
deputy commissioner vipul ujwal
(1)
development deptt.
(1)
dhugga
(2)
Digital
(1)
Dist. Admn.
(173)
District Language Officer Raman Kumar
(1)
doaba radio
(1)
Dogra
(5)
donation
(1)
drugs
(3)
DTO
(6)
education
(30)
education seminar
(7)
Elections
(158)
employement
(5)
employment
(15)
environment
(10)
ETT Union
(4)
EVMs
(3)
Exams
(1)
exams 2010
(2)
Exhibition
(1)
Farmer
(1)
festival
(2)
flood control
(3)
Food Safety Act
(1)
forest
(3)
G.S.T
(1)
GADVASU
(1)
garhdiwala
(3)
garshankar
(5)
GCT
(17)
Govt Model High School Talwara
(33)
GPC
(2)
green india
(2)
gst
(2)
GTU
(9)
Gurpurab
(1)
Guru
(2)
health
(11)
Help desk
(1)
Himachal
(1)
Hola
(1)
hoshiarpur
(132)
iDay
(1)
IIT
(1)
Independence Day
(1)
India
(1)
india election results
(3)
india elections
(4)
ips
(1)
ITI
(5)
juvenile home
(1)
kabbadi
(2)
kandhi
(2)
kavi darbar
(5)
Lagal Aid Clinic
(1)
Learn Urdu
(1)
legal
(11)
Legal Aid Clinic
(2)
liquor
(1)
Loan
(2)
lok adalat
(3)
Mahant Ram Parkash Das
(1)
mahilpur
(3)
Mahinder Kaur Josh
(1)
malaria
(1)
Mandir
(1)
mc
(4)
MCU Punjab
(2)
Mela
(1)
merit
(1)
Micky
(2)
mining
(3)
MLA
(2)
MLA Sundar Sham arora
(2)
Mohalla
(1)
Mukerian
(4)
Multi skill development
(1)
nagar panchayat
(15)
Nandan
(1)
NCC
(1)
News Updates
(52)
nss
(1)
panchayat
(1)
Panchayat Elections
(1)
panchayat samiti
(1)
parade
(1)
Passing out
(1)
Police
(10)
polio drops
(3)
Politics
(7)
Pong Dam
(3)
Pooja sharma
(1)
Post service
(1)
PPP
(3)
press
(3)
PSEB
(8)
PSSF
(3)
PSTET
(1)
Pt. Kishori Lal
(1)
Punjab
(31)
punjab lok sabha winners
(1)
punjab radio live
(1)
Punjab School Education Board
(6)
punjabi sahit
(23)
PWD
(2)
Rajnish Babbi
(3)
Rajwal School Result
(1)
ramesh dogra
(4)
Ramgharia
(1)
Ravidas
(2)
Recruitment
(3)
Red Cross
(12)
red cross society
(2)
Republic Day
(3)
Result
(2)
Results
(3)
Retirement
(1)
Road Safety
(1)
Rock Garden
(1)
Roopnagar
(11)
Ropar
(2)
Rozgar
(1)
Rural Mission
(1)
s.c.commision
(1)
Sacha Sauda
(2)
Sadhu Singh Dharmsot
(1)
Sahi
(12)
sanjha chullah
(6)
Sant Balbir Singh
(1)
save girls
(1)
save trees
(1)
save water
(1)
sbi
(2)
Sc Commission
(2)
School
(8)
SDM Jatinder Jorwal
(1)
self employment
(1)
seminar
(1)
Senate
(1)
services
(3)
Sewa Singh Sekhwan
(1)
sgpc
(2)
Shah Nehar
(5)
Shakir
(2)
shamchurasi
(1)
shivsena
(1)
sidhu
(19)
skill development centre
(1)
smarpan
(2)
Sohan Singh Thandal
(4)
sports
(8)
staff club
(2)
Stenographer training
(1)
Sukhjit Kaur Sahi
(6)
Summer camp
(2)
Sunder Sham Arora
(4)
svm
(5)
swachh
(5)
Swachh Bharat
(2)
swimming
(2)
Swine Flu
(1)
talwara
(210)
Talwara Police
(1)
Talwara Schools
(74)
tax
(2)
TET
(1)
thandal
(4)
Tikshan Sood
(6)
Toy Bank
(1)
traffic rules
(4)
Training
(2)
Training camp
(2)
Traning Camp
(1)
Transport
(2)
travel agency
(1)
unions
(2)
University
(1)
Vet University
(5)
Vigilance
(1)
Vijay Sampla
(8)
Vipul Ujwal
(1)
voter
(5)
waiver
(1)
water
(1)
Water is Life
(1)
world kabbadi cup
(2)
yoga
(3)
yoga day
(3)
youth
(2)
zila parishad
(2)
ਸਰਬੱਤ ਦਾ ਭਲਾ
(1)
ਸ਼ਾਕਰ
(2)
ਸੇਖਵਾਂ
(1)
ਕਵੀ ਦਰਬਾਰ
(5)
ਚੋਣਾਂ
(15)
ਟਰੈਫਿਕ ਨਿਯਮ
(1)
ਡੀ.ਸੀ ਵਿਪੁਲ ਉਜਵਲ
(2)
ਤਲਵਾੜਾ
(26)
ਤੀਕਸ਼ਨ ਸੂਦ
(8)
ਪੰਚਾਇਤ
(13)
ਪੰਜਾਬ
(9)
ਬਾਦਲ
(29)
ਮਹਿੰਦਰ ਕੌਰ ਜੋਸ਼
(4)
ਮਜੀਠੀਆ
(1)