ਜੰਗਲੀ ਜੀਵਾਂ ਵੱਲੋਂ ਕੀਤੇ ਜਾਂਦੇ ਜਾਨੀ ਮਾਲੀ ਨੁਕਸਾਨ ਦੇ ਮੁਆਵਜੇ ਦੀ ਰਾਸ਼ੀ ਵਿੱਚ ਵਾਧਾ: ਡੀ ਸੀ


ਜੰਗਲੀ ਜੀਵਾਂ ਤੋਂ ਬਚਾਓ ਲਈ ਕੰਡੇਦਾਰ ਤਾਰ ਅਤੇ ਨਵੀਂ ਤਕਨੀਕੀ ਦੀ ਸੋਲਰ ਫੈਂਸਿੰਗ

ਹੁਸ਼ਿਆਰਪੁਰ, 14 ਦਸੰਬਰ:  ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਖੇਤਰ ਵਿੱਚ ਜਿਆਦਾਤਰ ਰਕਬਾ ਵਣਾਂ ਹੇਠ ਹੈ ਅਤੇ ਇਸ ਖੇਤਰ ਵਿੱਚ ਖੈਰ, ਸ਼ੀਸ਼ਮ ਅਤੇ ਹੋਰ ਕਈ ਪ੍ਰਕਾਰ ਦੀਆਂ ਕੁਦਰਤੀ ਤੌਰ ਤੇ ਉਗੀਆਂ ਵਣ ਉਤਪਤੀਆਂ ਹਨ। ਵਣ ਮੰਡਲ ਹੁਸ਼ਿਆਰਪੁਰ, ਦਸੂਹਾ ਅਤੇ ਗੜ੍ਹਸ਼ੰਕਰ ਜੰਗਲੀ ਜੀਵਾਂ ਨਾਲ ਪ੍ਰਭਾਵਿਤ ਇਲਾਕਾ ਕੰਢੀ ਖੇਤਰ ਵਿੱਚ ਪੈਂਦਾ ਹੈ ਅਤੇ ਇਨ੍ਹਾਂ ਕੰਢੀ ਖੇਤਰਾਂ ਵਿੱਚ ਜੰਗਲੀ ਜਾਨਵਰ, ਸਾਂਬਰ, ਨੀਲ ਗਾਂ ਅਤੇ ਜੰਗਲੀ ਸੂਰ ਪਾਏ ਜਾਂਦੇ ਹਨ। ਜੰਗਲੀ ਜਾਨਵਰਾਂ ਨੂੰ ਮਾਰਨ ਦੀ ਮਨਾਹੀ ਕਾਰਨ ਇਹ ਜਾਨਵਰ ਕੰਢੀ ਖੇਤਰ ਦੇ ਨਾਲ ਲਗਦੇ ਇਲਾਕੇ ਦੇ ਖੇਤਾਂ ਵਿੱਚ ਆਲੂ, ਮੱਕੀ, ਕਣਕ, ਛੋਲੇ ਆਦਿ ਫ਼ਸਲਾਂ ਦੇ ਕੀਤੇ ਜਾਂਦੇ ਨੁਕਸਾਨ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਢਾਕਾ ਨੇ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਜੰਗਲੀ ਜੀਵ ਮੰਡਲ ਦਾ ਵੱਖਰਾ ਵਿੰਗ ਸਥਾਪਿਤ ਕੀਤਾ ਗਿਆ ਹੈ ਜਿਸ ਵੱਲੋਂ ਕਿਸਾਨਾਂ ਦੇ ਫ਼ਸਲਾਂ ਨੂੰ ਨੁਕਸਾਨ ਕਰਦੇ ਜੰਗਲੀ ਸੂਰ ਮਾਰਨ ਲਈ ਉਪ ਮੰਡਲ ਮੈਜਿਸਟਰੇਟ ਹੁਸ਼ਿਆਰਪੁਰ ਨੂੰ ਪਰਮਿੱਟ ਜਾਰੀ ਕਰਨ ਲਈ ਨਿਯੁਕਤ ਕੀਤਾ ਹੈ।
Amit Dhaka | ਅਮਿਤ ਢਾਕਾ

                  ਸ੍ਰੀ ਢਾਕਾ ਨੇ ਦੱਸਿਆ ਕਿ ਜੰਗਲੀ ਜਾਨਵਰਾਂ ਵੱਲੋਂ ਜਿੰਮੀਦਾਰਾਂ ਦੀਆਂ ਫ਼ਸਲਾਂ ਦੇ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਵੱਲੋਂ ਪ੍ਰਤੀ ਏਕੜ 4000 ਰੁਪਏ ਦੀ ਰਕਮ ਮੁਆਵਜੇ ਵਜੋਂ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਜੰਗਲੀ ਜਾਨਵਰਾਂ ਵੱਲੋਂ ਜਾਨੀ ਨੁਕਸਾਨ ਕਰਨ ਤੇ 1,00,000 ਰੁਪਏ ਅਤੇ ਗੰਭੀਰ ਜਖਮੀ ਹੋਣ ਦੀ ਸੂਰਤ ਤੇ 20,000 ਰੁਪਏ ਅਤੇ ਮਾਮੂਲੀ ਸੱਟ ਲੱਗਣ ਤੇ ਇਲਾਜ ਦਾ ਕੁਲ ਖਰਚਾ ਦਿੱਤਾ ਜਾਂਦਾ ਹੈ ਜਦਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਤੋਂ ਉਕਤ ਰਾਸ਼ੀ ਨੂੰ ਵਧਾ ਕੇ ਦੁਗਣਾ ਕਰ ਦਿੱਤਾ ਹੈ ਜਿਸ ਤਹਿਤ ਹੁਣ ਜਾਨੀ ਨੁਕਸਾਨ ਤੇ 2,00,000 ਰੁਪਏ ਅਤੇ ਗੰਭੀਰ ਜ਼ਖਮੀ ਹੋਣ ਤੇ 60,000 ਰੁਪਏ ਅਤੇ ਮਾਮੂਲੀ ਸੱਟ ਤੇ ਇਲਾਜ ਦਾ ਪੂਰਾ ਖਰਚਾ ਦਿੱਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੰਗਲੀ ਸੂਰਾਂ ਤੋਂ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਣ ਲਈ ਜੰਗਲੀ ਸੂਰਾਂ ਨੂੰ ਮਾਰਨ ਲਈ ਜੰਗਲੀ ਜੀਵ ਮੰਡਲ ਹੁਸ਼ਿਆਰਪੁਰ ਵਿੱਚ ਸਬੰਧਤ ਉਪ ਮੰਡਲ ਮੈਜਿਸਟਰੇਟ ਵੱਲੋਂ ਪਿਛਲੇ ਮਾਲੀ ਸਾਲ ਦੌਰਾਨ 33 ਅਤੇ ਇਸ ਸਾਲ ਵਿੱਚ ਹੁਣ ਤੱਕ 19 ਲੋਕਾਂ ਨੂੰ ਪਰਮਿੱਟ ਜਾਰੀ ਕੀਤੇ ਗਏ ਹਨ। ਸ੍ਰੀ ਢਾਕਾ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਜੰਗਲੀ ਸੂਰ ਨੂੰ ਮਾਰਨ ਤੋਂ ਬਾਅਦ ਮਾਰਿਆ ਗਿਆ  ਸੂਰ ਜੰਗਲੀ ਜੀਵ ਵਿਭਾਗ ਨੂੰ ਸੌਂਪਿਆ ਜਾਂਦਾ ਹੈ। ਅਜਿਹਾ ਹੋਣ ਕਰਕੇ ਲੋਕਾਂ ਵੱਲੋਂ ਪਰਮਿੱਟ ਅਪਲਾਈ ਕਰਨ ਵਿੱਚ ਬਹੁਤੀ ਦਿਲਚਸਪੀ ਨਹੀਂ ਸੀ ਜਦ ਕਿ ਹੁਣ ਸਰਕਾਰ ਨੇ ਇਸ ਨੀਤੀ ਵਿੱਚ ਸੋਧ ਕਰਦੇ ਹੋਏ ਜੰਗਲੀ ਜੀਵ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਪਰਮਿੱਟ ਹੋਲਡਰ ਜਿੰਮੀਦਾਰ ਵੱਲੋਂ ਮਾਰਿਆ ਗਿਆ ਜੰਗਲੀ ਸੂਰ ਉਸ ਵੱਲੋਂ ਵਰਤਿਆ ਜਾ ਸਕਦਾ ਹੈ।   ਉਨ੍ਹਾਂ ਕਿਹਾ ਕਿ ਇਸ ਸਦਕਾ ਸੂਰ ਮਾਰਨ ਦੇ ਪਰਮਿੱਟ ਲੈਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।                
                   ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੰਗਲੀ ਜਾਨਵਰਾਂ ਵੱਲੋਂ ਫ਼ਸਲਾਂ ਦੇ ਕੀਤੇ ਗਏ ਨੁਕਸਾਨ ਦੇ ਸਬੰਧ ਵਿੱਚ ਪਿਛਲੇ ਸਾਲਾਂ ਦੇ 96 ਕੇਸਾਂ ਦੀ 2,13,525 ਰੁਪਏ ਦੇ ਮੁਆਵਜੇ ਦੀ ਕਿਸਾਨਾਂ ਨੂੰ ਅਦਾਇਗੀ ਕੀਤੀ ਗਈ ਹੈ। ਸਾਲ 2014-15 ਦੌਰਾਨ ਦੇ ਸਮੇਂ ਦੀ 10 ਕੇਸ ਵਿਭਾਗ ਵੱਲੋਂ ਪ੍ਰਵਾਨ ਹੋਏ ਜਦ ਕਿ ਇਸ ਸਾਲ ਦੇ 50 ਕੇਸਾਂ ਤੇ ਆਰਥਿਕ ਸਹਾਇਤਾ ਦੇਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜੰਗਲੀ ਜਾਨਵਰਾਂ ਵੱਲੋਂ ਪਾਲਤੂ ਪਸ਼ੂਆਂ ਦੇ ਮਾਰੇ ਜਾਣ ਸਬੰਧੀ ਚਾਲੂ ਸਾਲ ਵਿੱਚ 8 ਕੇਸ ਮਨਜ਼ੂਰ ਕੀਤੇ ਗਏ ਹਨ ਜਿਨ੍ਹਾਂ ਨੂੰ 91,500 ਰੁਪਏ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ।  ਉਨ੍ਹਾਂ ਹੋਰ ਦੱਸਿਆ ਕਿ ਕੰਢੀ ਖੇਤਰ ਵਿੱਚ ਫ਼ਸਲਾਂ ਨੂੰ ਜੰਗਲੀ ਜਾਨਵਰਾਂ ਤੋਂ ਬਚਾਉਣ ਅਤੇ ਇਸ ਦੇ ਨਾਲ ਹੀ ਮਨੁੱਖ ਵਿਚਕਾਰ ਡਰ ਅਤੇ ਸਹਿਮ ਦੇ ਮਹੌਲ ਨੂੰ ਠੀਕ ਕਰਨ ਲਈ ਕੰਡੇਦਾਰ ਤਾਰ ਅਤੇ ਨਵੀਂ ਤਕਨੀਕ ਨਾਲ ਸੋਲਰ ਫੈਂਸਿੰਗ ਲਗਵਾਈ ਜਾ ਰਹੀ ਹੈ।

ਬੀ. ਬੀ. ਐਮ. ਬੀ. ਹਸਪਤਾਲ ਦੇ ਸਕੈਨ ਸੈਂਟਰ ਨੂੰ ਲੱਗਾ ਤਾਲਾ

ਤਲਵਾੜਾ, 10 ਦਸੰਬਰ:
ਸਕੈਨ ਸੀਲ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਪੀ. ਐਮ. ਓ. ਡਾ. ਰਸ਼ਮੀ।
ਅੱਜ ਇੱਥੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਇੱਥੇ ਬੀ. ਬੀ. ਐਮ. ਬੀ. ਹਸਪਤਾਲ ਤਲਵਾੜਾ ਵਿਖੇ ਅਭੈ ਮੋਹਨ ਜਿਲ੍ਹਾ ਪੀ. ਐਨ. ਡੀ. ਟੀ. ਕੁਆਰਡੀਨੇਟਰ ਵੱਲੋਂ ਸਕੈਨਿੰਗ ਸੈਂਟਰ ਦੀ ਮਸ਼ੀਨ ਨੂੰ ਸੀਲ ਕਰ ਦਿੱਤਾ ਗਿਆ। ਸੂਤਰਾਂ ਅਨੁਸਾਰ ਅੱਜ ਸ਼ਾਮ ਕਰੀਬ ਸਾਢੇ ਚਾਰ ਵਜੇ ਉਕਤ ਟੀਮ ਜਿਸ ਵਿਚ ਡਾ. ਰਾਜਵਿੰਦਰ ਦਸੂਹਾ, ਮਾਨਿਆ ਸੰਦਲ, ਗੁਰਦੀਪ ਦਸੂਹਾ ਸ਼ਾਮਿਲ ਸਨ, ਵੱਲੋਂ ਹਸਪਤਾਲ ਵਿਚ ਪਹੁੰਚ ਕੇ ਸਕੈਨਿੰਗ ਮਸ਼ੀਨ ਨੂੰ ਸੀਲ ਕਰ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਅਜਿਹਾ ਸਬੰਧਤ ਸਕੈਨ ਮਾਹਿਰ ਡਾਕਟਰ ਵੱਲੋਂ ਆਪਣਾ ਪੀ. ਐਮ. ਸੀ. ਰਜਿਸਟ੍ਰੇਸ਼ਨ 1997 ਤੋਂ ਬਾਦ ਹੁਣ ਤੱਕ ਰੀਨੀਉ ਨਾ ਕਰਨ ਕਰਕੇ ਕੀਤਾ ਗਿਆ ਹੈ। ਹਸਪਤਾਲ ਦੇ ਮੁਖੀ ਡਾ. ਰਸ਼ਮੀ ਚੱਡਾ ਪੀ. ਐਮ. ਓ. ਅਤੇ ਡਾ. ਮਨਮੋਹਨ ਸਿੰਘ ਵੀ ਇਸ ਮੌਕੇ ਹਾਜਰ ਸਨ। ਲੋਕਾਂ ਵਿਚ ਚਰਚਾ ਹੈ ਕਿ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਬੀ. ਬੀ. ਐਮ. ਬੀ. ਹਸਪਤਾਲ ਵਿਚ ਮਿਲਦੀ ਇਸ ਅਹਿਮ ਸਹੂਲਤ ਤੋਂ ਵੀ ਹੁਣ ਮਰੀਜ਼ਾਂ ਨੂੰ ਮਹਿਰੂਮ ਹੋਣਾ ਪੈ ਗਿਆ ਹੈ।

ਅਤਿ ਅਧੁਨਿਕ ਸੈਂਟਰ ਆਫ਼ ਐਕਸੀਲੈਂਸ ਨੂੰ ਦੂਜੀ ਹਰੀ ਕ੍ਰਾਂਤੀ ਦੇ ਦੂਤ : ਬਾਦਲ


  • ਭਾਜਪਾ ਤੇ ਅਕਾਲੀ ਦਲ ਦਿੱਲੀ ਚੋਣਾਂ ਇਕੱਠੇ ਲੜੇਗਾ। 
  • ਸੂਬੇ ਵਿੱਚ ਡੀਜ਼ਲ ਤੇ ਵੈਟ ਦੇਸ਼ ਭਰ ਵਿੱਚ ਸਭ ਤੋਂ ਘੱਟ।
  • ਹੁਸ਼ਿਆਰਪੁਰ ਵਿਖੇ ਅਤਿ ਆਧੁਨਿਕ ਸੈਂਟਰ ਦਾ ਉਦਘਾਟਨ। 
ਹੁਸ਼ਿਆਰਪੁਰ, 20 ਨਵੰਬਰ: ਸੂਬਾ ਸਰਕਾਰ ਵੱਲੋਂ ਸਥਾਪਿਤ ਕੀਤੇ ਜਾ ਰਹੇ ਸੈਂਟਰ ਆਫ਼ ਐਕਸੀਲੈਂਸ ਨੂੰ ਦੂਜੀ ਹਰੀ ਕ੍ਰਾਂਤੀ ਦੇ ਦੂਤ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਇਸ ਸੈਂਟਰ ਸੂਬੇ ਵਿੱਚ ਦੂਜੀ ਹਰੀ ਕ੍ਰਾਂਤੀ ਲਿਆਉਣ ਵਿੱਚ ਸਹਾਈ ਹੋਣਗੇ। 
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਖਨੌੜਾ ਵਿਖੇ 25 ਏਕੜ ਰਕਬੇ ਵਿੱਚ 10.40 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੈਂਟਰ ਆਫ ਐਕਸੀਲੈਂਸ ਨੂੰ ਅੱਜ ਇਥੇ ਦੇਸ਼ ਨੂੰ ਸਮਰਪਿਤ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੈਂਟਰ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਹਨ ਕਿਉਂਕਿ ਇਹ ਕਿਸਾਨਾਂ ਨੂੰ ਮੌਜੂਦਾ ਸੰਕਟ ਭਰੀਆਂ ਸਥਿਤੀਆਂ ਵਿੱਚੋਂ ਕੱਢਣ ਲਈ ਮੱਦਦ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸੈਂਟਰ ਨਾ ਸਿਰਫ ਸੂਬੇ ਦੀਆਂ ਲੋੜੋਂ ਵੱਧ ਵਰਤੀਆਂ ਗਈਆਂ ਕੁਦਰਤੀ ਨਿਆਮਤਾਂ ਨੂੰ ਬਚਾਉਣ ਵਿੱਚ ਸਹਾਈ ਹੋਣਗੇ ਬਲਕਿ ਸੂਬੇ ਦੀ ਤਰੱਕੀ ਅਤੇ ਇਥੋਂ ਦੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਵੀ ਵਧਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਅਤਿ ਆਧੁਨਿਕ ਤਕਨੀਕਾਂ ਵਾਲੇ ਇਹ ਸੈਂਟਰ ਕਿਸਾਨਾਂ ਨੂੰ ਵਿਸ਼ਵ ਭਰ ਵਿੱਚ ਵਰਤੀ ਜਾ ਰਹੀ ਤਕਨੀਕ ਤੋਂ ਜਾਣੂ ਕਰਾਉਂਦੇ ਹੋਏ ਉਨ੍ਹਾਂ ਨੂੰ ਫ਼ਸਲੀ ਵਿਭਿੰਨਤਾ ਦੇ ਫਾਇਦਾ ਹਾਸਲ ਕਰਨ ਵਿੱਚ ਸਹਾਇਤਾ ਕਰਨਗੇ। 
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੈਂਟਰਾਂ ਵਿੱਚ ਮੌਜੂਦ ਤਕਨੀਕਾਂ ਕਿਸਾਨਾਂ ਨੂੰ ਆਪਣੀ ਫ਼ਸਲੀ ਪੈਦਾਵਾਰ ਵਧਾਉਣ ਵਿੱਚ ਸਹਾਈ ਹੋਵੇਗੀ ਜਿਸ ਨਾਲ ਉਨ੍ਹਾਂ ਦੇ ਖੁਸ਼ਹਾਲੀ ਦੇ ਰਾਹ ਖੁਲਣਗੇ। ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਲਈ ਉਤਸ਼ਾਹਿਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਉਹ ਆਪਣੇ ਸਿਰ ਪਏ 30 ਹਜ਼ਾਰ ਕਰੋੜ ਰੁਪਏ ਦੇ ਕਰਜੇ ਨੁੰ ਉਤਾਰਨ ਲਈ ਰਾਹ ਖੋਲ੍ਹ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਦੇਸ਼ ਨੂੰ ਖੁਰਾਕ ਸੁਰੱਖਿਆ ਮੁਹੱਈਆ ਕਰਾਉਣ ਵਿੱਚ ਇੱਕ ਅਹਿਮ ਰੋਲ ਅਦਾ ਕੀਤਾ ਹੈ ਪਰ ਸਮੇਂ ਸਮੇਂ ਦੀਆਂ ਕੇਂਦਰ ਸਰਕਾਰਾਂ ਨੇ ਇਸ ਗੱਲ ਦਾ ਮੁੱਲ ਨਹੀਂ ਪਾਇਆ ਹੈ। 
ਕਿਸਾਨਾਂ ਨੂੰ ਕਣਕ ਝੋਨੇ ਦੇ ਫ਼ਸਲੀ ਚੱਕਰ ਤੋਂ ਬਾਹਰ ਆਉਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੇਂ ਦੀ ਜ਼ਰੂਰਤ ਹੈ ਕਿਉਂਕਿ ਖੇਤੀ ਮੁੱਲਾਂ ਦੇ ਵਿੱਚ ਬੇਤਹਾਸ਼ੇ ਵਾਧੇ ਅਤੇ ਫ਼ਸਲਾਂ ਦੇ ਵਾਜਬ ਮੁੱਲ ਨਾ ਮਿਲਣ ਕਾਰਨ ਕਿਸਾਨੀ ਅੱਜ ਲਾਹੇਵੰਦ ਧੰਦਾ ਨਹੀਂ ਰਹੀ । ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦਾ ਭਵਿੱਖ ਬਦਲਣ ਲਈ ਖੇਤੀ ਵਿਭਿੰਨਤਾ ਦੇ ਨਾਲ ਨਾਲ ਡੇਅਰੀ , ਮੱਛੀ ਪਾਲਣ ਅਜਿਹੇ ਹੋਰ ਕਿੱਤਿਆਂ ਨੂੰ ਵੀ ਅਪਨਾਉਣ। 
ਇੱਕ ਹੋਰ ਅਹਿਮ ਮਸਲੇ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨ ਲਈ ਸੂਬਾ ਸਰਕਾਰ ਦਾ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਹਾਲਾਂ ਕਿ ਸੂਬਾ ਸਰਕਾਰ ਨੇ ਇਸ ਲਈ ਕਈ ਢੁਕਵੇਂ ਕਦਮ ਚੁਕੇ ਹਨ ਪਰ ਇਸ ਗੰਭੀਰ ਮਸਲੇ ਦੇ ਫੌਰੀ ਹੱਲ ਲਈ ਲੋਕਾਂ ਦਾ ਭਰਪੂਰ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਦੇ ਕੌਹੜ ਤੋਂ ਪੰਜਾਬ ਦੀ ਪਵਿੱਤਰ ਧਰਤੀ ਨੂੰ ਮੁਕਤ ਕਰਨ ਲਈ ਵੱਚਨਬੱਧ ਹੈ ਪਰ ਇਸ ਲਈ ਲੋਕਾਂ ਨੂੰ ਵੀ ਸਾਹਮਣੇ ਆਉਣਾ ਚਾਹੀਦਾ ਹੈ। ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਇਸ ਗੰਭੀਰ ਮਸਲੇ ਦੇ ਹੱਲ ਲਈ ਦੇਸ਼ ਵਿੱਚੋ ਅਤੇ ਵਿਦੇਸ਼ ਵਿੱਚੋ ਨਸ਼ਿਆਂ ਦੀ ਸਪਲਾਈ ਨੂੰ ਠੱਲ ਪਾਉਣੀ ਚਾਹੀਦੀ ਹੈ। 
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਭਾਜਪਾ ਨਾਲ ਰੱਲ ਕੇ ਲੜੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਭਾਜਪਾ ਗਠਜੋੜ ਪੱਕਾ ਹੈ ਅਤੇ ਦੋਵੇਂ ਪਾਰਟੀਆਂ ਇਹ ਚੋਣਾਂ ਮਿਲ ਕੇ ਲੜਨਗੀਆਂ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਡੀਜ਼ਲ ਉਤੇ ਵੈਟ ਕੇਵਲ ਪੰਜਾਬ ਸਰਕਾਰ ਵੱਲੋਂ ਹੀ ਨਹੀਂ ਲਗਾਇਆ ਗਿਆ ਬਲਕਿ ਦੇਸ਼ ਦੀਆਂ ਹੋਰ ਕਈ ਸੂਬਾ ਸਰਕਾਰਾਂ ਨੇ ਵੀ ਇਹ ਟੈਕਸ ਡੀਜ਼ਲ ਤੇ ਲਗਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡੀਜ਼ਲ ਤੇ ਲਾਇਆ ਗਿਆ ਵੈਟ ਹੋਰਨਾਂ ਸੂਬਿਆਂ ਤੋਂ ਕਿੱਤੇ ਜ਼ਿਆਦਾ ਘੱਟ ਹੈ।
ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਸਮਾਜਿਕ ਸੁਰੱਖਿਆ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਕੰਢੀ ਖੇਤਰ ਵਿੱਚ ਇਹ ਪ੍ਰੋਜੈਕਟ ਸਥਾਪਿਤ ਕੀਤਾ ਹੈ ਜੋ ਕਿ ਇਸ ਖਿਤੇ ਦੀ ਆਰਥਿਕ ਖੁਸ਼ਹਾਲੀ ਨੂੰ ਹੋਰ ਜ਼ਿਆਦਾ ਵਧਾਵੇਗਾ। ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਵਕਾਲਤ ਕਰਦਿਆਂ ਸਾਂਪਲਾ ਨੇ ਕਿਹਾ ਕਿ ਸੂਬੇ ਵਿੱਚ ਫੂਡ ਪ੍ਰੋਸੈਸਿੰਗ ਸਨੱਅਤ ਨੂੰ ਵੀ ਹੋਰ ਵਧਾਵਾ ਦੇਣ ਦੀ ਲੋੜ ਹੈ। 
ਆਪਣੇ ਸੰਬੋਧਨ ਵਿੱਚ ਇਜ਼ਰਾਈਲ ਦੇ ਅੰਬੈਸਡਰ ਡੈਨੀਅਲ ਕਾਰਮਲ ਨੇ ਕਿਹਾ ਕਿ ਇਸ ਸੈਂਟਰ ਨਾਲ ਆਉਣ ਵਾਲੀ ਪੀੜੀਆਂ ਦੀ ਚੰਗੀ ਸਿਹਤ ਅਤੇ ਕਿਸਾਨਾਂ ਦੀ ਖੁਸ਼ਹਾਲੀ ਦੀ ਨੀਂਹ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸ੍ਰ: ਬਾਦਲ ਦੀ ਦੂਰਅੰਦੇਸ਼ੀ ਅਤੇ ਕਿਸਾਨਾਂ ਦੇ ਵਿਕਾਸ ਦੀ ਵੱਚਨਬੱਧਤਾ ਦਾ ਪ੍ਰਗਟਾਵਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਪ੍ਰੋਜੇਕਟ ਨਾਲ ਦੋਵਾਂ ਮੁਲਕਾਂ ਵਿਚਾਲੇ ਸਬੰਧ ਹੋਰ ਵੀ ਮਜ਼ਬੂਤ ਹੋਣਗੇ। 
ਖੇਤੀਬਾੜੀ ਮੰਤਰੀ ਸ੍ਰ: ਤੋਤਾ ਸਿੰਘ ਨੇ ਆਪਣੇ ਸੰਬਧਨ ਕਿਹਾ ਕਿ ਸੂਬੇ ਵਿੱਚ ਫ਼ਲਾਂ ਅਧੀਨ ਕੁਲ ਰਕਬਾ 0.76 ਲੱਖ ਹੈਕਟੇਅਰ ਹੈ ਜਿਸ ਤੋਂ 15.41 ਲੱਖ ਮੀਟ੍ਰਿਕ ਟਨ ਦੀ ਪੈਦਾਵਾਰ ਹੋ ਰਹੀ ਹੈ। ਇਕੱਲੇ ਨਿੰਬੂ ਜਾਤੀ ਫ਼ਲਾਂ ਹੇਠ ਕੁਲ ਰਕਬੇ 66 ਪ੍ਰਤੀਸ਼ਤ ਹੈ ਜੋ ਕਿ ਰਾਜ ਦੀ ਕੁਲ ਪੈਦਾਵਾਰ ਵਿੱਚ 68 ਪ੍ਰਤੀਸ਼ਤ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਐਕਸੀਲੈਂਸ ਤੋਂ ਕਿਸਾਨਾਂ ਨੂੰ ਸਿਫਾਰਸ਼ ਕੀਤੀਆਂ ਕਿਸਮਾਂ ਦੇ ਕਵਾਲਟੀ ਬੂਟੇ ਮਿਲਣਗੇ ਅਤੇ ਨਾਲ ਹੀ ਉਨ੍ਹਾਂ ਨੂੰ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਸੈਂਟਰ ਵਿਖੇ ਇਜ਼ਰਾਈਲ ਤੋਂ ਉਤਮ ਅਤੇ ਨਵੀਨਤਮ ਤਕਨੀਕਾਂ ਲਿਆ ਕੇ ਇਜ਼ਰਾਈਲਾਂ ਮਾਹਿਰਾਂ ਦੀ ਰਾਏ ਨਾਲ ਪੰਜਾਬ ਦੀਆਂ ਹਾਲਤਾਂ ਅਨੁਸਾਰ ਢਾਲ ਕੇ ਕਿਸਾਨਾਂ ਨੂੰ ਬਾਗਬਾਨੀ ਲਈ ਪ੍ਰਦਰਸ਼ਤ ਕੀਤੀਆਂ ਜਾਣਗੀਆਂ। 
ਸ੍ਰ: ਸੋਹਨ ਸਿੰਘ ਠੰਡਲ ਜੇਲ੍ਹਾਂ ਤੇ ਸੈਰ ਸਪਾਟਾ ਮੰਤਰੀ ਪੰਜਾਬ ਨੇ ਇਸ ਮੌਕੇ ਤੇ ਸੈਂਟਰ ਆਫ਼ ਐਕਸੀਲੈਂਸ ਫਾਰ ਫਰੂਟਸ ਖਨੌੜਾ ਵਿਖੇ ਸਥਾਪਿਤ ਕੀਤੇ ਜਾਣ ਦੀ ਸਰਾਹਨਾ ਕਰਦਿਆਂ ਕਿਹਾ ਕਿ ਖੇਤੀ ਸੈਕਟਰ ਵਿੱਚ ਨਵੀਆਂ ਸੇਧਾਂ ਅਤੇ ਬੁਨਿਆਦੀ ਤਬਦੀਲੀਆਂ ਦੀ ਲੋੜ ਨੂੰ ਪੂਰਾ ਕਰਦਿਆਂ ਇਹ ਸੈਂਟਰ ਕਿਸਾਨਾਂ ਦੀ ਫ਼ਸਲੀ ਪੈਦਾਵਾਰ ਵਧਾਉਣ ਵਿੱਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਖੇਤਰ ਵਿੱਚ ਨਿੰਬੂ ਜਾਤੀ ਦੇ ਫ਼ਲਾਂ ਦੀ ਭਰਮਾਰ ਹੈ ਅਤੇ ਇਹ ਸੈਂਟਰ ਸਥਾਪਿਤ ਹੋਣ ਨਾਲ ਇਸ ਇਲਾਕੇ ਦੀ ਦੇਸ਼ਾਂ ਵਿਦੇਸ਼ਾਂ ਤੱਕ ਪਹਿਚਾਣ ਬਣੇਗੀ। 
ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼, ਵਿਧਾਇਕ ਹਲਕਾ ਗੜ੍ਹਸ਼ੰਕਰ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਸੁਰੇਸ਼ ਕੁਮਾਰ ਵਿੱਤ ਕਮਿਸ਼ਨਰ ਵਿਕਾਸ, ਬੀ ਐਸ ਢਿਲੋਂ ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਡਾਇਰੈਕਟਰ ਬਾਗਬਾਨੀ ਗੁਰਕੰਵਲ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਅਮਿਤ ਢਾਕਾ, ਐਸ ਐਸ ਪੀ ਰਾਜਜੀਤ ਸਿੰਘ ਹੁੰਦਲ, ਹੋਰ ਖੇਤੀ ਮਾਹਿਰ ਤੇ ਪਤਵੰਤੇ ਹਾਜ਼ਰ ਸਨ। 

ਕੱਲ੍ਹ ਬਿਜਲੀ ਬੰਦ ਰਹੇਗੀ

ਤਲਵਾੜਾ, 18 ਨਵੰਬਰ:  11 ਕੇ. ਵੀ. ਭੰਬੋਤਾੜ ਫੀਡਰ ਅਤੇ 11 ਕੇ. ਵੀ. ਤਲਵਾੜਾ ਫੀਡਰ ਤੇ 19 ਨਵੰਬਰ ਬੁੱਧਵਾਰ ਉੱਤੇ ਸਵੇਰੇ 10 ਵਜੇ ਤੋਂ 3 ਵਜੇ ਤੱਕ ਜਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਸਬੰਧਤ ਉਪ ਮੰਡਲ ਅਫ਼ਸਰ ਤਲਵਾੜਾ ਨੇ ਦਿੱਤੀ।

ਖੁਰਾਲਗੜ੍ਹ ਦਾ ਹੋਵੇਗਾ ਸਰਵਪੱਖੀ ਵਿਕਾਸ: ਠੰਡਲ

ਹੁਸ਼ਿਆਰਪੁਰ, 18 ਨਵੰਬਰ: ਸ੍ਰੀ ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਖੁਰਾਲਗੜ੍ਹ ਵਿਖੇ ਚਲ ਰਹੇ ਵਿਕਾਸ ਕਾਰਜਾਂ ਵਿੱਚ ਕੋਈ ਰੁਕਾਵਟ ਨਹੀਂ ਆਾਉਣ ਦਿੱਤੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਇਸ ਧਾਰਮਿਕ ਸਥਾਨ ਨੂੰ ਵਿਸ਼ਵ ਪੱਧਰ ਤੇ ਲਿਆਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਜੇਲ੍ਹਾਂ, ਸਭਿਆਚਾਰਕ ਮਾਮਲੇ, ਸੈਰ ਸਪਾਟਾ ਤੇ ਸਟੇਸ਼ਨਰੀ ਮੰਤਰੀ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਖੁਰਾਲਗੜ੍ਹ ਵਿਖੇ ਚਰਨ ਛੋਹ ਗੰਗਾ ਦੀ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਵਿਖੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ।
ਚੇਅਰਮੈਨ ਅਨੁਸੂਜਾਤੀ ਕਮਿਸ਼ਨ ਸ੍ਰੀ ਰਾਜੇਸ਼ ਬਾਘਾ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਸ੍ਰੀ ਗੁਰਲਾਲ ਸੈਲਾ ਵੀ ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਨ। 
 ਸ੍ਰ: ਠੰਡਲ ਨੇ ਚਰਨ ਛੋਹ ਗੰਗਾ ਦੀ ਸਮੁਚੀ ਪ੍ਰਬੰਧਕ ਕਮੇਟੀ ਅਤੇ ਸੰਤ ਸਤਵਿੰਦਰ ਸਿੰਘ ਹੀਰਾ ਨਾਲ ਖੁਰਾਲਗੜ੍ਹ ਦੇ ਵਿਕਾਸ ਕਾਰਜਾਂ ਸਬੰਧੀ ਵਿਸਥਾਰਪੂਰਵਕ ਮੀਟਿੰਗ ਕੀਤੀ ਅਤੇ ਗੁਰੂ ਘਰ ਵਿਖੇ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਧਾਰਮਿਕ ਅਸਥਾਨ ਤੇ ਜਲਦੀ ਹੀ ਇਤਿਹਾਸਕ ਯਾਦਗਾਰ ਉਸਾਰੀ ਜਾ ਰਹੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਤ ਹੀਰਾ ਦੀ ਯੋਗ ਅਗਵਾਈ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਚਰਨ ਛੋਹ ਗੰਗਾ ਅਤੇ ਖੁਰਾਲਗੜ੍ਹ ਵਿਖੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ। 
 ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਸ੍ਰੀ ਰਾਜੇਸ਼ ਬਾਘਾ ਨੇ ਪ੍ਰਬੰਧਕ ਕਮੇਟੀ ਵੱਲੋਂ ਬਿਨਾਂ ਦਹੇਜ ਦੇ ਕੀਤੇ ਜਾਂਦੇ ਵਿਆਹ ਕਾਰਜਾਂ ਅਤੇ ਅੱਖਾਂ ਦੇ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਉਨ੍ਹਾਂ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾਂਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹੋ ਜਿਹੇ ਸੰਸਥਾ ਨੂੰ ਸਹਿਯੋਗ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਸਾਬਕਾ ਪ੍ਰਧਾਨ ਬਸਪਾ ਸ੍ਰੀ ਗੁਰਲਾਲ ਸੈਲਾ ਨੇ ਵੀ ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਵੱਲੋਂ ਖੁਰਾਲਗੜ੍ਹ ਅਤੇ ਚਰਨ ਛੋਹ ਗੰਗਾ ਵਿਖੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਅਤੇ ਸੰਤ ਸਤਵਿੰਦਰ ਸਿੰਘ ਹੀਰਾ ਜੀ ਵੱਲੋਂ ਦਿਨ-ਰਾਤ ਕੰਮ ਕਰਕੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ। 
 ਸੰਤ ਜਗਵਿੰਦਰ ਦਾਸ ਲਾਂਬਾ, ਸੰਤ ਸੁਰਿੰਦਰ ਦਾਸ, ਸੰਤ ਰਾਮ ਲਾਲ ਵਿਰਦੀ, ਸੰਤ ਬਲਬੀਰ ਧਾਦਰਾ, ਸੰਤ ਜੋਗਿੰਦਰ ਪਾਲ ਜੋਰੀ, ਸੰਤ ਗਿਰਧਾਰੀ ਲਾਲ, ਸੰਤ ਜਗਦੀਸ਼ ਸੁਮਨ, ਸ੍ਰੀ ਮਦਨ ਲਾਲ ਰੰਧਾਵਾ, ਅਜੀਤ ਰਾਮ ਖਤਾਨ, ਨਾਜਰ ਰਾਮ ਮਾਨ, ਸਰੂਪ ਸਿੰਘ, ਸੰਤ ਕਰਮ ਚੰਦ, ਮਹਾਂਪੁਰਸ਼ ਅਤੇ ਹੋਰ ਪਤਵੰਤੇ  ਇਸ ਮੌਕੇ ਤੇ ਹਾਜ਼ਰ ਸਨ।

ਸੂਬੇ ਵਿਚ ਸੈਰ ਸਪਾਟੇ ਲਈ ਵਿਆਪਕ ਯੋਜਨਾਵਾਂ ਤਿਆਰ: ਠੰਡਲ


  • ਨਸ਼ਾ ਮੁਕਤੀ ਲਈ ਹੁਸ਼ਿਆਰਪੁਰ ਵਿਚ 25 ਬੈੱਡ ਦਾ ਕੇਂਦਰ ਹੋਵੇਗਾ ਸ਼ੁਰੂ
ਤਲਵਾੜਾ, 21 ਜੂਨ: ਸੂਬੇ ਵਿਚ ਸੈਰ ਸਪਾਟਾ ਸਨਅਤ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ ਵਿਆਪਕ ਯੋਜਨਾਵਾਂ ਤਿਆਰ ਕੀਤੀਆ ਗਈਆਂ ਹਨ ਅਤੇ ਅੰਮ੍ਰਤਸਰ, ਫਿਰੋਜਪੁਰ ਅਤੇ ਆਨੰਦਪੁਰ ਸਾਹਿਬ ਖੇਤਰਾਂ ਵਿਚ ਮੌਜੂਦ ਵਿਰਾਸਤੀ ਯਾਦਗਾਰਾਂ ਦੀ ਸਾਂਭ ਸੰਭਾਲ ਅਤੇ ਵਿਕਾਸ ਲਈ ਕਾਰਜ ਆਰੰਭ ਕਰ ਦਿੱਤੇ ਗਏ ਹਨ। ਇਹ ਪ੍ਰਗਟਾਵਾ ਅੱਜ ਇੱਥੇ ਸ. ਸੋਹਨ ਸਿੰਘ ਠੰਡਲ ਸੈਰ ਸਪਾਟਾ, ਜੇਲ੍ਹਾਂ, ਸਟੇਸ਼ਨਰੀ ਤੇ ਛਪਾਈ ਮੰਤਰੀ ਪੰਜਾਬ ਨੇ ਸ਼ਿਵਾਲਿਕ ਸਦਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿਚ ਨਸ਼ੇ ਦੀ ਵਧ ਰਹੀ ਵਰਤੋਂ ਚਿੰਤਾਜਨਕ ਹੈ ਤੇ ਇਸ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਸੂਬੇ 600 ਬੈੱਡ ਵਿਸ਼ੇਸ਼ ਨਸ਼ਾ ਮੁਕਤੀ ਕੇਂਦਰ ਕਾਇਮ ਕੇਤੇ ਜਾਣਗੇ ਜਿਨ੍ਹਾਂ ਵਿਚੋਂ ਹੁਸ਼ਿਆਰਪੁਰ ਵਿਚ 25 ਬੈੱਡ ਦਾ ਕੇਂਦਰ ਸ਼ੁਰੂ ਕੀਤਾ ਜਾਵੇਗਾ। ਸ. ਠੰਡਲ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਪੈਣ ਤੋਂ ਬਚਾਉਣ ਅਤੇ ਇਸ ਦਾ ਸ਼ਿਕਾਰ ਨੌਜਵਾਨਾਂ ਦੇ ਮੁੜ ਵਸੇਬੇ ਲਈ ਸਰਕਾਰੀ ਪੱਧਰ ਤੇ ਕੀਤੇ ਜਾ ਰਹੇ ਉਪਰਾਲੇ ਕਾਮਯਾਬ ਕਰਨ ਲਈ ਸਮਾਜ ਦੇ ਹਰ ਵਰਗ ਨੂੰ ਹੰਭਲਾ ਮਾਰਨਾ ਪਵੇਗਾ। ਜੇਲ੍ਹਾਂ ਸਬੰਧੀ ਇਸ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਸਮਰੱਥਾ ਤੋਂ ਵੱਧ ਕੈਦੀ ਹਨ ਅਤੇ ਕਈ ਤਰਾਂ ਦੀਆਂ ਹੋਰ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਜਿਨ੍ਹਾਂ ਦੇ ਹੱਲ ਲਈ ਮੌਜੂਦਾ ਜੇਲ੍ਹਾਂ ਦੀ ਸਮਰੱਥਾ ਵਿਚ ਵਾਧਾ, ਨਵੀਆਂ ਜੇਲ੍ਹਾਂ ਤੇ ਕਈ ਹੋਰ ਸੁਧਾਰਕ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਚਾਲ ਚਲਣ ਤੇ ਹੋਰ ਪਹਿਲੂਆਂ ਨੂੰ ਮੁੱਖੀ ਰੱਖ ਕੇ ਲੰਮੀ ਕੈਦ ਵਾਲੇ ਕੈਦੀਆਂ ਨੂੰ ਇੱਕ ਸਾਲ ਦੀ ਛੋਟ ਦੇਣ ਦੀ ਤਜਵੀਜ ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਸ. ਠੰਡਲ ਨੇ ਕਿਹਾ ਕਿ ਤਲਵਾੜਾ ਖੇਤਰ ਵਿਚ ਸੈਰ ਸਪਾਟੇ ਲਈ ਬੇਸ਼ੁਮਾਰ ਸੰਭਾਵਨਾਵਾਂ ਹਨ ਅਤੇ ਸ਼ਾਹ ਨਹਿਰ ਬੈਰਾਜ ਝੀਲ ਤੇ ਅਜਿਹੀਆਂ ਹੋਰ ਥਾਵਾਂ ਨੂੰ ਬਤੌਰ ਟੂਰਿਸਟ ਕੇਂਦਰ ਵਿਕਸਿਤ ਕੀਤਾ ਜਾਵੇਗਾ। ਜਿਕਰਯੋਗ ਹੈ ਕਿ ਪ੍ਰੈੱਸ ਕਾਨਫਰੰਸ ਉਪਰੰਤ ਸ. ਠੰਡਲ ਵੱਲੋਂ ਸ਼ਾਹ ਨਹਿਰ ਬੈਰਾਜ ਦਾ ਦੌਰਾ ਕਰਦੇ ਝੀਲ ਦੀ ਖ਼ੂਬਸੂਰਤੀ ਦਾ ਜਾਇਜਾ ਵੀ ਲਿਆ ਗਿਆ। ਇਸ ਮੌਕੇ ਭਾਜਪਾ ਆਗੂ ਅਸ਼ੋਕ ਸੱਭਰਵਾਲ ਦੀ ਅਗਵਾਈ ਹੇਠ ਸ. ਠੰਡਲ ਨੂੰ ਤਲਵਾੜਾ ਖੇਤਰ ਦੀਆਂ ਮੁਸ਼ਕਿਲਾਂ ਤੇ ਲੋੜਾਂ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ। 
ਇਸ ਮੌਕੇ ਬੀਬੀ ਸੁਖਜੀਤ ਕੌਰ ਸਾਹੀ ਹਲਕਾ ਵਿਧਾਇਕਾ ਦਸੂਹਾ, ਜਤਿੰਦਰ ਸਿੰਘ ਲਾਲੀ ਬਾਜਵਾ, ਸਰਬਜੋਤ ਸਿੰਘ ਸਾਹਬੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ ਵੀ ਹਾਜਰ ਸਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਵਿੰਦਰ ਸਿੰਘ ਠੰਡਲ, ਰਣਬੀਰ ਸਿੰਘ ਰਾਣਾ, ਬਲਰਾਜ ਸਿੰਘ ਚੌਹਾਨ, ਡਾ. ਧਰੁੱਬ ਸਿੰਘ ਪ੍ਰਧਾਨ ਨਗਰ ਕੌਂਸਲ, ਅਮਰਪਾਲ ਜੌਹਰ, ਦਵਿੰਦਰਪਾਲ ਸਿੰਘ ਸੇਠੀ, ਜੋਗਿੰਦਰਪਾਲ ਛਿੰਦਾ, ਰਵਿੰਦਰ ਸਿੰਘ ਮਿਲਕਬਾਰ, ਕਰਮਵੀਰ ਸਿੰਘ ਘੁੰਮਣ, ਰਮਨ ਗੋਲਡੀ, ਸੁਖਦੇਵ ਰਜਵਾਲ, ਆਸ਼ੂ ਅਰੋੜਾ, ਪਰਮਿੰਦਰ ਸਿੰਘ ਟੀਨੂੰ, ਰਿੰਕੂ ਰਾਣਾ, ਸ਼ਿਵਮ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਹਾਜਰ ਸਨ। 

  • ....ਤੇ ਸ਼ਾਹ ਨਹਿਰ ਬੈਰਾਜ ਦਾ ਦੌਰਾ
ਸ਼ਾਹ ਨਹਿਰ ਬੈਰਾਜ ਦੀ ਝੀਲ ਦੀ ਖ਼ੂਬਸੂਰਤੀ ਅਤੇ ਬੈਰਾਜ ਤੱਕ ਜਾਂਦੀ ਖਸਤਾਹਾਲ ਸੜਕ ਦਾ ਜਾਇਜਾ ਲੈਣ ਦੇ ਮੰਤਵ ਨਾਲ ਕੈਬਨਿਟ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਉਚੇਚੇ ਤੌਰ ਤੇ ਝੀਲ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਤਲਵਾੜਾ ਖੇਤਰ ਕੁਦਰਤੀ ਖ਼ੂਬਸੂਰਤੀ ਨਾਲ ਲਬਰੇਜ਼ ਹੈ ਅਤੇ ਇੱਥੇ ਵਧੀਆ ਸੈਲਾਨੀ ਕੇਂਦਰ ਵਿਕਸਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਮੁਰੰਮਤ ਅਤੇ ਹੋਰ ਕਮੀਆਂ ਨੂੰ ਪਹਿਲ ਦੇ ਅਧਾਰ ਤੇ ਦੂਰ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ ਅਤੇ ਇਸ ਸਥਾਨ ਦੀ ਖ਼ੂਬਸੂਰਤੀ ਨੂੰ ਹੋਰ ਵਧਾਉਣ ਲਈ ਆਪਣੇ ਵਿਭਾਗ ਦੇ ਅਧਿਕਾਰੀਆਂ ਨਾਲ ਜਰੂਰੀ ਸਲਾਹ ਮਸ਼ਵਰਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਬੀਬੀ ਸੁਖਜੀਤ ਕੌਰ ਸਾਹੀ ਹਲਕਾ ਵਿਧਾਇਕਾ ਦਸੂਹਾ, ਸਰਬਜੋਤ ਸਿੰਘ ਸਾਹਬੀ ਚੇਅਰਮੈਨ ਜਿਲ੍ਹਾ ਪਰਿਸ਼ਦ ਵੀ ਮੌਜੂਦ ਸਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਮਰਪਾਲ ਸਿੰਘ ਜੌਹਰ, ਅਸ਼ੋਕ ਸਭਰਵਾਲ, ਕਰਮਵੀਰ ਸਿੰਘ ਘੁੰਮਣ, ਦਵਿੰਦਰਪਾਲ ਸਿੰਘ ਸੇਠੀ ਆਦਿ ਸਮੇਤ ਕਈ ਹੋਰ ਸਰਗਰਮ ਆਗੂ ਹਾਜਰ ਸਨ।

ਸੋਹਣ ਸਿੰਘ ਠੰਡਲ ਅਤੇ ਵਿਜੈ ਸਾਂਪਲਾ ਵੱਲੋਂ ਐਡਵੋਕੇਟ ਸਿੱਧੂ ਨਾਲ ਹਮਦਰਦੀ ਦਾ ਪ੍ਰਗਟਾਵਾ

ਤਲਵਾੜਾ, 21 ਜੂਨ: ਸ. ਸੋਹਣ ਸਿੰਘ ਠੰਡਲ ਜੇਲ੍ਹ, ਪ੍ਰਿੰਟਿੰਗ ਤੇ ਸਟੇਸ਼ਨਰੀ, ਸੈਰ ਸਪਾਟਾ ਮੰਤਰੀ ਪੰਜਾਬ ਨੇ ਅੱਜ ਇੱਥੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਮਾਤਾ ਦੇ ਅਕਾਲ ਚਲਾਣੇ ਤੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਮਾਂ ਦਾ ਰਿਸ਼ਤਾ ਬੇਹੱਦ ਪਵਿੱਤਰ ਤੇ ਅਨਮੋਲ ਹੈ ਅਤੇ ਮਾਵਾਂ ਦੇ ਘਾਟੇ ਨੂੰ ਕੋਈ ਹੋਰ ਰਿਸ਼ਤਾ ਪੂਰਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਐਡਵੋਕੇਟ ਸਿੱਧੂ ਵੱਲੋਂ ਬਿਮਾਰੀ ਦੌਰਾਨ ਆਪਣੀ ਮਾਤਾ ਦੀ ਕੀਤੀ ਸੇਵਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਮਤਲਬਪ੍ਰਸਤੀ ਦਾ ਸ਼ਿਕਾਰ ਹੋ ਚੁੱਕੇ ਸਮਾਜ ਨੂੰ ਐਡਵੋਕੇਟ ਸਿੱਧੂ ਵੱਲੋਂ ਕੀਤੀ ਲਾਸਾਨੀ ਸੇਵਾ ਤੋ. ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਮੈਂਬਰ ਪਾਰਲੀਮੈਂਟ ਵਿਜੈ ਸਾਂਪਲਾ, ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਦਸੂਹਾ, ਅਰੁਣੇਸ਼ ਸ਼ਾਕਿਰ ਸਾਬਕਾ ਮੰਤਰੀ, ਸਰਬਜੋਤ ਸਿੰਘ ਸਾਹਬੀ ਚੇਅਰਮੈਨ ਜਿਲ੍ਹਾ ਪਰਿਸ਼ਦ, ਜਤਿੰਦਰ ਸਿੰਘ ਲਾਲੀ ਬਾਜਵਾ, ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਤਲਵਾੜਾ, ਜਗਮੋਹਨ ਸਿੰਘ ਬੱਬੂ ਘੁੰਮਣ ਸਰਕਲ ਪ੍ਰਧਾਨ ਦਸੂਹਾ, ਐਸ. ਡੀ. ਐਮ. ਰਾਹੁਲ ਚਾਬਾ, ਜਗਪ੍ਰੀਤ ਸਿੰਘ ਸਾਹੀ, ਰਵਿੰਦਰ ਸਿੰਘ ਠੰਡਲ, ਬਲਰਾਜ ਸਿੰਘ ਚੌਹਾਨ ਨੇ ਵੀ ਸਿੱਧੂ ਪਰਿਵਾਰ ਨਾਲ ਦੁੱਖ ਵਿਚ ਸ਼ਰੀਕ ਹੋ ਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਬੀਰ ਰਾਣਾ, ਜਥੇਦਾਰ ਸੰਪੂਰਨ ਸਿੰਘ ਘੋਗਰਾ, ਬਲਜਿੰਦਰ ਸਿੰਘ ਹੀਰਾਹਰ, ਭੁਪਿੰਦਰ ਸਿੰਘ ਨੀਲੂ, ਰਾਜ ਕੁਮਾਰ ਬਿੱਟੂ ਸਰਕਲ ਯੂਥ ਪ੍ਰਧਾਨ, ਲੰਬੜਦਾਰ ਸਰਬਜੀਤ ਸਿੰਘ ਡਡਵਾਲ, ਕਰਮਵੀਰ ਸਿੰਘ ਘੁੰਮਣ, ਨਿਰਮਲ ਸਿੰਘ ਜਿਲ੍ਹਾ ਪ੍ਰਧਾਨ ਐੱਸ ਸੀ ਵਿੰਗ, ਦੀਪਕ ਰਾਣਾ, ਬੀਬੀ ਪੂਰਨਾ ਦੇਵੀ, ਲਵਇੰਦਰ ਸਿੰਘ, ਦਵਿੰਦਰ ਬਬਲੀ, ਬੱਬਾ ਕਾਲੀਆ, ਕੌਂਸਲਰ ਅਮਨਦੀਪ ਹੈਪੀ, ਤਰਨਜੀਤ ਸਿੰਘ ਬੌਬੀ, ਕੌਸਲਰ ਨੰਦ ਕਿਸ਼ੋਰ ਪੁਰੀ, ਸੁਮੇਰ ਪ੍ਰਤਾਪ ਸਿੰਘ, ਪ੍ਰੋਂ ਸਰਦਾਰਾ ਸਿੰਘ ਹੁੰਦਲ, ਡਾ. ਰਣਜੀਤ ਸਿੰਘ ਮਾਨ, ਡਾ. ਜਤਿੰਦਰਪਾਲ ਸਿੰਘ, ਸ਼ਿਵਮ ਸ਼ਰਮਾ, ਪ੍ਰੋ. ਕੰਵਰ, ਸੰਤ ਸਿੰਘ, ਕੌਸਲਰ ਸੰਧੂ, ਜਗਦੀਸ਼ ਸਿੰਘ ਰੰਧਾਵਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਤੇ ਵਰਕਰ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)