ਤੇ ਕੁੰਭਕਰਨ ਵੇਖਦਾ ਹੀ ਰਹਿ ਗਿਆ ...

ਓਇ , ਆਹ ਕੀ !
ਤਲਵਾੜਾ, 25 ਅਕਤੂਬਰ : ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਿਹਰੇ ਦਾ ਤਿਓਹਾਰ ਇੱਥੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਪਰ ਐਤਕੀਂ ਤਲਵਾੜਾ ਦੇ ਨਰਸਰੀ ਗਰਾਉਂਡ ਵਿਚ ਵੱਡੀ ਗਿਣਤੀ ਵਿਚ ਪੁੱਜੇ ਇਲਾਕਾ ਵਾਸੀਆਂ ਲਈ ਗੱਲ ਉਦੋਂ ਅਚੰਭੇ ਵਾਲੀ ਹੋ ਗਈ ਜਦੋਂ ਮੈਦਾਨ ਵਿਚ ਖਲੋਤੇ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਅੱਗ ਲਗਾਈ ਗਈ। ਸੂਰਜ ਅਸਤ ਹੁੰਦਿਆਂ ਹੀ ਜਦੋਂ ਪੁਤਲਿਆਂ ਨੂੰ ਅੱਗ ਲਾਉਣ ਦੀ ਵਾਰੀ ਤਾਂ ਰਿਵਾਜ ਮੁਤਾਬਕ ਪਹਿਲਾਂ ਮੇਘਨਾਥ ਨੂੰ ਅਗਨ ਭੇਟ ਕੀਤਾ ਗਿਆ ਅਤੇ ਮਗਰੋਂ ਕੁੰਭਕਰਨ ਨੂੰ ਅਗਨ ਭੇਟ ਕੀਤਾ ਜਾਣਾ ਸੀ ਪਰ ਐਨ ਮੌਕੇ ਤੇ ਦੋਹਾਂ ਪੁਤਲਿਆਂ ਦੇ ਵਿਚਾਲੇ ਆਪਣੀ ਵਾਰੀ ਦੀ ਉਡੀਕ ਵਿਚ ਖਲੋਤੇ ਰਾਵਣ ਨੂੰ ਹੀ ਸਾੜ ਦਿੱਤਾ ਗਿਆ। ਇਉਂ ਜਾਪਦਾ ਸੀ ਜਿਵੇਂ ਹੈਰਾਨ ਪ੍ਰੇਸ਼ਾਨ ਕੁੰਭਕਰਨ ਆਖ ਰਿਹਾ ਹੋਵੇ, ਲੋਕੋ ਮੇਰੇ ਸਾਹਮਣੇ ਹੀ ਮੇਰੇ ਭਰਾ ਭਤੀਜੇ ਨੂੰ ਗੱਡੀ ਚੜ੍ਹਾ ਦਿੱਤਾ ! ਲੋਕਾਂ ਵਿਚ ਇਸ ਘਟਨਾ ਦੀ ਕਾਫ਼ੀ ਚਰਚਾ ਹੈ।

ਮੁਲਾਜਮ ਮਸਲੇ ਹੱਲ ਕੀਤੇ ਜਾਣਗੇ: ਬੀਬੀ ਸਾਹੀ

ਤਲਵਾੜਾ, 14 ਅਕਤੂਬਰ :  ਮੁਲਾਜਮ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਮਸਲੇ ਛੇਤੀ ਹੀ ਹੱਲ ਕੀਤੇ ਜਾਣਗੇ। ਇਹ ਪ੍ਰਗਟਾਵਾ ਬੀਬੀ ਸੁਖਜੀਤ ਕੌਰ ਸਾਹੀ ਹਲਕਾ ਵਿਧਾਇਕਾ ਦਸੂਹਾ ਨੇ ਇੱਥੇ ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੇ ਸੱਦੇ ਤੇ ਹਾਈਡਲ ਕਲੌਨੀ ਤਲਵਾੜਾ ਵਿਖੇ ਵਿਸ਼ੇਸ਼ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾ ਕਿਹਾ ਕਿ ਜਥੇਬੰਦੀ ਦੇ ਵਫ਼ਦ ਨੂੰ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਸਤਾਵਿਤ ਦਸੂਹਾ ਫ਼ੇਰੀ ਮੌਕੇ ਮਿਲਾਇਆ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਸਰਕਲ ਪ੍ਰਧਾਨ ਸ. ਵਿਜੈਪਾਲ ਸਿੰਘ ਸੈਣੀ ਨੇ ਕਿਹਾ ਕਿ ਮੁਕੇਰੀਆਂ ਹਾਈਡਲ ਪ੍ਰੋਜੈਕਟ ਦੀਆਂ ਤਿੰਨ ਕਲੌਨੀਆਂ ਵਿਚ ਲੰਬੇ ਸਮੇਂ ਤੋਂ ਖਾਲੀ ਪਏ ਸੈਂਕੜੇ ਕੁਆਟਰ ਲੋੜਵੰਦ ਤੇ ਯੋਗ ਲੋਕਾਂ ਨੂੰ ਅਲਾਟ ਕਰਨੇ ਚਾਹੀਦੇ ਹਨ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਸ਼੍ਰੀ ਅਸ਼ੋਕ ਸੱਭਰਵਾਲ ਤੋਂ ਇਲਾਵਾ ਬੀਬੀ ਜਸਪਾਲ ਕੌਰ, ਦੀਪਕ ਰਾਣਾ, ਰਵਿੰਦਰ ਸਿੰਘ ਮਿਲਕਬਾਰ, ਸੰਜੋਗਤਾ, ਗੁਰਿੰਦਰ ਸਿੰਘ, ਅਮਰੀਕ ਸਿੰਘ ਮੀਕਾ, ਹੁਸ਼ਿਆਰ ਸਿੰਘ, ਸੁਸ਼ੀਲ ਕੁਮਾਰ, ਜਸਵਿੰਦਰ ਸਿੰਘ, ਮਹਿੰਦਰ ਭੰਡਾਰੀ, ਹਰਦਿਆਲ ਸਿੰਘ, ਦਲਵੀਰ ਸਿੰਘ, ਮਨੋਜ ਕੁਮਾਰ ਮੰਗੀ ਆਦਿ ਹਾਜਰ ਸਨ।

ਅਮਿੱਟ ਯਾਦਾਂ ਛੱਡ ਗਿਆ ਬੀ. ਬੀ. ਐਮ. ਬੀ. ਸਟਾਫ਼ ਕਲੱਬ ਮੇਲਾ

ਤਲਵਾੜਾ, 11 ਅਕਤੂਬਰ : ਬੀ ਬੀ ਐਮ ਬੀ ਸਟਾਫ਼ ਕਲੱਬ ਤਲਵਾੜਾ ਦਾ ਸਲਾਨਾ ਖੇਡ ਅਤੇ ਸੱਭਿਆਚਾਰਕ ਮੇਲਾ ਆਪਣੇ ਪਿੱਛੇ ਅਨੇਕਾਂ ਅਮਿੱਟ ਯਾਦਾਂ ਛੱਡ ਗਿਆ। ਇਸ ਮੇਲੇ ਦੇ ਇਨਾਮ ਵੰਡ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪੁੱਜੀ ਬੀਬੀ ਸੁਖਜੀਤ ਕੌਰ ਸਾਹੀ ਹਲਕਾ ਵਿਧਾਇਕਾ ਦਸੂਹਾ ਨੇ ਕਲੱਬ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਨਾਲ ਨੌਜਵਾਨਾਂ ਨੂੰ ਜਿੱਥੇ ਉਸਾਰੂ ਸੇਧ ਤੇ ਪ੍ਰੇਰਣਾ ਮਿਲਦੀ ਹੈ ਉੱਥੇ ਚੰਗੇਰੇ ਸਮਾਜ ਦਾ ਨਿਰਮਾਣ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨ ਵਰਗ ਦੀ ਪ੍ਰਤਿਭਾ ਨੂੰ ਪਹਿਚਾਨਣ ਤੇ ਵਿਕਸਿਤ ਕਰਨ ਦੇ ਮੰਤਵ ਨਾਲ ਅਨੇਕਾਂ ਯੋਜਨਾਵਾਂ ਉਲੀਕੀਆਂ ਗਈਆਂ ਹਨ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਇਨ੍ਹਾਂ ਯੋਜਨਾਵਾਂ ਨੂੰ ਯੋਗ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਕਲੱਬ ਨੂੰ ਇਕਵੰਜਾ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਸਮਾਗਮ ਵਿਚ ਬਤੌਰ ਵਿਸ਼ੇਸ਼ ਮਹਿਮਾਨ ਪੁੱਜੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਸੈਲ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਕਿਹਾ ਕਿ ਲਗਾਤਾਰ ਦਸ ਸਾਲਾਂ ਤੋਂ ਇਹ ਸਮਾਗਮਾਂ ਸਫ਼ਲਤਾ ਪੂਰਵਕ ਕਰਵਾਉਣ ਲਈ ਸਟਾਫ਼ ਕਲੱਬ ਵਧਾਈ ਦਾ ਪਾਤਰ ਹੈ ਅਤੇ ਭਵਿੱਖ ਵਿਚ ਵੀ ਅਜਿਹੇ ਮਿਆਰੀ ਸਮਾਗਮ ਜਾਰੀ ਰੱਖਣੇ ਚਾਹੀਦੇ ਹਨ। ਉਨ੍ਹਾਂ ਇਸ ਮੌਕੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਖੇਡ ਮੇਲੇ ਦਾ ਵਾਲੀਬਾਲ ਮੁਕਾਬਲਾ ਸਟਾਫ਼ ਕਲੱਬ ਤਲਵਾੜਾ ਨੇ ਮਹਿਮੂਦਪੁਰ ਕਲੱਬ ਨੂੰ 16-25, 25-18, 19-25, 25-22, 25-21 ਦੇ ਫ਼ਰਕ ਨਾਲ ਹਰਾ ਕੇ ਜਿੱਤਿਆ। ਬੈਡਮਿੰਟਨ ਦੇ ਸਿੰਗਲਜ਼ ਵਿਚ ਸੁਨੀਲ ਰਾਓ ਨੇ ਰਜਤ ਕੰਗ ਨੂੰ ਹਰਾਇਆ ਜਦਕਿ ਡਬਲਜ਼ ਮੁਕਾਬਲੇ ਵਿਚ ਸੁਨੀਲ ਰਾਓ ਅਤੇ ਰਜਤ ਕੰਗ ਦੀ ਜੋੜੀ ਨੇ ਮੋਗਾ ਦੇ ਪੰਜਾਬ ਤੇ ਨਵਨੀਤ ਨੂੰ ਹਰਾ ਕੇ ਮੁਕਾਬਲਾ ਜਿੱਤਿਆ। ਸੱਭਿਆਚਾਰਕ ਮੁਕਾਬਲਿਆਂ ਵਿਚ ਲੜਕੀਆਂ ਦਾ ਗਰੁੱਪ ਡਾਂਸ ਵਿਚ ਵਸਿਸ਼ਟ ਭਾਰਤੀ ਇੰਟਰਨੈਸ਼ਨਲ ਸਕੂਲ ਦਾਤਾਰਪੁਰ ਪਹਿਲੇ ਅਤੇ ਅਪਰਾਜਿਤਾ ਇੰਟਰਨੈਸ਼ਨਲ ਸਕੂਲ ਭਟੇੜ ਦੂਜੇ ਸਥਾਨ ਤੇ ਰਹੇ। ਸੋਲੋ ਡਾਂਸ ਸੀਨੀਅਰ ਵਿਚ ਅੰਕਿਤ ਹਾਜੀਪੁਰ ਪਹਿਲੇ ਸਥਾਨ ਤੇ ਰਿਹਾ। ਮਹਿੰਦੀ ਵਿਚ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਬੱਚੇ ਪਹਿਲੇ ਸਥਾਨ ਤੇ ਰਹੇ। ਰਾਜ ਕੁਮਾਰ ਬਿੱਟਂੂ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਤਲਵਾੜਾ, ਜਸਵਿੰਦਰ ਸਰਪੰਚ ਢੁਲਾਲ ਤੋਂ ਇਲਾਵਾ ਇਸ ਮੌਕੇ ਕਲੱਬ ਦੇ ਪ੍ਰਧਾਨ ਜੇ. ਐਸ. ਰਾਣਾ, ਚੇਅਰਮੈਨ ਜੇ. ਬੀ. ਵਰਮਾ, ਸਕੱਤਰ ਕੇਵਲ ਸਿੰਘ ਭਿੰਡਰ, ਧਰਮਿੰਦਰ ਸਿੰਘ ਵੜੈਚ, ਰਵਿੰਦਰ ਰਵੀ, ਗੁਲਸ਼ਨ ਕੁਮਾਰ, ਸਤਪਾਲ, ਸੁਖਵਿੰਦਰ ਲੱਡੂ, ਪਰਮਿੰਦਰ ਸਿੰਘ, ਪਰਵਿੰਦਰ ਗੁਲੇਰੀਆ, ਚਤਰਜੀਤ ਸਿੰਘ, ਰਣਬੀਰ ਬਾਲਾ, ਮਲਕੀਤ ਸਿੰਘ, ਹਰਜੀਤ ਸਿੰਘ ਆਦਿ ਸਮੇਤ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਟੂਟੀ ਚੋਂ ਸਪੋਲੀਏ ਹੀ ਸਪੋਲੀਏ !

ਤਲਵਾੜਾ, 11 ਅਕਤੂਬਰ : ਕੁਝ ਦਿਨ ਪਹਿਲਾਂ ਤਲਵਾੜਾ ਦੀ ਟਾਊਨਸ਼ਿਪ ਕਲੌਨੀ ਦੀ ਜਲ ਸਪਲਾਈ ਵਿਚੋਂ ਸਪੋਲੀਏ ਨਿਕਲਣ ਦੀ ਖ਼ਬਰ ਅਜੇ ਚਰਚਾ ਵਿਚ ਸੀ ਕਿ ਹੁਣ ਬਲਾਕ ਤਲਵਾੜਾ ਦੇ ਪਿੰਡ ਭਟੋਲੀ ਦੀ ਜਨਤਕ ਟੂਟੀ ਵਿਚੋਂ ਵੱਡੀ ਮਾਤਰਾ ਵਿਚ ਸਪੋਲੀਏ ਨਿਕਲਣ ਦਾ ਸਮਾਚਾਰ ਹੈ। ਇਹ ਜਾਣਕਾਰੀ ਦਿੰਦਿਆਂ ਹੈਰਾਨ ਪਿੰਡ ਵਾਸੀ ਅਤੇ ਬਸਪਾ ਨੇਤਾ ਕੇਵਲ ਕ੍ਰਿਸ਼ਨ ਰਾਹੀ ਨੇ ਦੱਸਿਆ ਕਿ ਟੂਟੀ ਵਿਚੋਂ ਗੁੱਛਿਆਂ ਦੇ ਰੂਪ ਵਿਚ ਨਿਕਲੇ ਸਪੋਲੀਏ ਵੇਖ ਕੇ ਉਹ ਦੰਗ ਰਹਿ ਗਏ ਅਤੇ ਇਸ ਟੂਟੀ ਤੋਂ ਰੋਜ਼ਾਨਾ ਪਾਣੀ ਭਰਨ ਵਾਲੇ ਅਨੇਕਾਂ ਪਰਿਵਾਰ ਪੀਣ ਵਾਲੇ ਪਾਣੀ ਦੇ ਮਿਆਰ ਨੂੰ ਲੈ ਕੇ ਅਨੇਕਾਂ ਸਵਾਲ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਸ ਟੂਟੀ ਵਿਚੋਂ ਇਸੇ ਤਰਾਂ ਸਪੋਲੀਏ ਨਿਕਲਣ ਦੀਆਂ ਘਟਨਾਵਾਂ ਹੋਈਆਂ ਹਨ ਪਰੰਤੂ ਪ੍ਰਸ਼ਾਸ਼ਨ ਵੱਲੋਂ ਇਸ ਦਿਸ਼ਾ ਵਿਚ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਨਾਲ ਲੋਕਾਂ ਦੀ ਸਿਹਤ ਨਾਲ ਲਗਾਤਾਰ ਖਿਲਵਾੜ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਸ਼ੁੱਧਤਾ ਨੂੰ ਯਕੀਨੀ ਬਣਾਇਆ ਜਾਵੇ।

ਦੇਸ਼ ਭਗਤ ਯਾਦਗਾਰ ਕਮੇਟੀ ਦੀ ਮੀਟਿੰਗ ਹੋਈ

ਤਲਵਾੜਾ, 9 ਅਕਤੂਬਰ : ਦੇਸ਼ ਭਗਤ ਪੰਡਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਤਲਵਾੜਾ ਦੀ ਇੱਕ ਅਹਿਮ ਮੀਟਿੰਗ ਕਮੇਟੀ ਦੇ ਬਜ਼ੁਰਗ ਆਗੂ ਮਾਸਟਰ ਗਿਆਨ  ਸਿੰਘ ਗੁਪਤਾ ਦੀ ਅਗੁਵਾਈ ਹੇਠ ਹੋਈ ਜਿਸ ਵਿੱਚ ਕਮੇਟੀ ਦੇ ਸਾਰੇ ਮੈਂਬਰ ਸ਼ਾਮਿਲ ਹੋਏ। ਮੀਟਿੰਗ ਦੀ ਦੇਸ਼ ਦੀ ਮੌਜ਼ੂਦਾ ਹਾਲਤ ਤੇ ਵਿਚਾਰ ਚਰਚਾ ਤੋਂ ਇਲਾਵਾ ਸ਼ਹੀਦੇ ਆਜ਼ਮ ਦੇ ਜਨਮ ਉਤਸਵ ਨੂੰ ਮਨਾਉਣ ਸਬੰਧੀ ਯੋਜਨਾਬੰਦੀ ਕੀਤੀ ਗਈ । ਇਸ ਮੌਕੇ ਸ਼ਿਵ ਕੁਮਾਰ ਜਨਰਲ ਸਕੱਤਰ ਜੀਟੀਯੂ ਨੇ ਦੇਸ਼ ‘ਚ ਲਗਾਤਾਰ ਵੱਧ ਰਹੀ ਮਹਿੰਗਾਈ, ਭ੍ਰਿਸ਼ਟਾਚਾਰ,ਲੁੱਟ-ਖੋਹ ਤੇ ਸਿੱਖਿਆ ਦੇ ਡਿੱਗ ਰਹੇ ਮਿਆਰ ਉੱਪਰ ਚਿੰਤਾ ਪ੍ਰਗਟ ਕੀਤੀ ਗਈ ਅਤੇ ਦੀਪਕ ਠਾਕੁਰ ਨੇ ਬਿਤੇ ਦਿਨੀਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਹਿਮਾਚਲ ਦੇ ਇੱਕ ਧਨਾਢ ਸਕੂਲ ਨੂੰ ਸਰਕਾਰੀ ਖਾਤੇ ਵਿੱਚੋਂ ਇੱਕ ਕਰੋੜ ਰੁਪਏ ਦੀ ਰਾਸ਼ੀ ਦੇਣ ਦੀ ਕਰੜੇ  ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਇਸ ਮੌਕੇ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦਾ 105ਵਾਂ ਜਨਮ ਦਿਹਾੜਾ ਮਿਤੀ 27 ਅਕਤੂਬਰ ਨੂੰ ਖੋਖਾ ਮਾਰਕਿਟ ਤਲਵਾੜਾ ਵਿਖੇ ਅਗਾਂਹਵਧੂ ਕ੍ਰਾਂਤੀਕਾਰੀ ‘ਨਾਟਕਾਂ ਭਰੀ ਰਾਤ’ ਦੇ ਸਿਰਲੇਖ ਹੇਠ ਕਰਵਾਉਣ ਦਾ ਫੈਸਲਾ ਕੀਤਾ ਗਿਆ।ਜਿਸ ਵਿੱਚ ਲੋਕ ਕਲਾ ਰੰਗ ਮੰਚ ਮੁੱਲਾਂਪੁਰ ਦਾਖਾ ਵੱਲੋਂ ਦੇਸ਼ ਦੇ ਮੌਜ਼ੂਦਾ ਹਲਾਤਾਂ ਤੇ ਭਗਤ ਸਿੰਘ ਦੀ ਜੀਵਣ ਤੇ ਕੇਂਦਰਿਤ ਕ੍ਰਾਂਤੀਕਾਰੀ ਨਾਟਕਾਂ ਤੇ ਕੌਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਮੀਟਿੰਗ ਵਿਚ ਯੁਗਰਾਜ ਸਿੰਘ, ਜਸਵੀਰ ਸਿੰਘ, ਵਰਿੰਦਰ ਵਿੱਕੀ, ਸ਼ਸ਼ੀਕਾਂਤ, ਰਾਜਕੁਮਾਰ, ਅਮਰਿੰਦਰ ਢਿੱਲੋਂ, ਬਲਦੇਵ ਰਾਜ , ਯਾਦਵਿੰਦਰ ਸਿੰਘ, ਗੁਰਦੇਵ ਦੱਤ ਸ਼ਰਮਾ, ਵਿਸ਼ਾਲ ਡੋਗਰਾ ਆਦਿ ਕਮੇਟੀ ਮੈਂਬਰ ਹਾਜ਼ਰ ਸਨ।

ਖਣਿਜਾਂ ਦੀ ਨਜਾਇਜ਼ ਖੁਦਾਈ ਵਿਰੁੱਧ ਸਖਤੀ ਕੀਤੀ ਜਾਵੇਗੀ: ਡੀ. ਸੀ.

ਹੁਸ਼ਿਆਰਪੁਰ, 30 ਅਗਸਤ:  ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਸਬੰਧੀ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਖੱਡਾਂ ਵਿੱਚੋਂ ਮਾਈਨਰ ਮਿਨਰਲ ਦੀ ਨਿਕਾਸੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਜਾਣਕਾਰੀ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ  ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਵਿੱਚ ਅਣ-ਅਧਿਕਾਰਤ ਤੌਰ ਤੇ ਖੱਡਾ ਦੀ ਖੁਦਾਈ ਸਬੰਧੀ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਦੌਰਾਨ ਦਿੱਤੀ।  ਉਨ੍ਹਾਂ ਦੱਸਿਆ ਕਿ ਮਾਨਯੋਗ ਹਾਈ ਕੋਰਟ ਨੇ 17 ਅਗਸਤ 2012 ਨੂੰ ਹੁਕਮ ਜਾਰੀ ਕੀਤੇ ਹਨ ਕਿ 5 ਹੈਕਟੇਅਰ ਤੋਂ ਘੱਟ ਰਕਬੇ ਦੀਆਂ ਠੇਕੇ ਤੇ ਚੱਲ ਰਹੀਆਂ ਖਾਨਾ ਵਾਸਤੇ ਵੀ ਵਾਤਾਵਰਣ ਅਤੇ ਜੰਗਲਾਤ ਮੰਤਰਾਲਿਆ ਭਾਰਤ ਸਰਕਾਰ ਪਾਸੋਂ ਵਾਤਾਵਰਣ ਕਲੀਅਰੈਂਸ ਲੈਣੀ ਜ਼ਰੂਰੀ ਹੈ। ਜ਼ਿਲ੍ਹੇ ਦੀਆਂ 10 ਖਾਣਾਂ ਜਿਨ੍ਹਾਂ ਦਾ ਰਕਬਾ 5 ਹੈਕਟੇਅਰ ਤੋਂ ਘੱਟ ਸੀ, ਨੂੰ ਜੁਲਾਈ 2011 ਤੋਂ 30 ਜੂਨ 2014 ਤੱਕ ਠੇਕੇ ਤੇ ਚੜਾਇਆ ਗਿਆ ਸੀ, ਇਨ੍ਹਾਂ ਕੋਲ ਕਲੀਅਰੈਂਸ ਨਾ ਹੋਣ ਕਰਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਰੇਤਾ ਅਤੇ ਗਰੈਵਲ ਦੀ ਨਿਕਾਸੀ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਉਦਯੋਗ ਵਿਭਾਗ ਦੇ ਮਾਈਨਿੰਗ ਅਧਿਕਾਰੀ ਵੱਲੋਂ ਖੱਡਾ ਦੇ ਸਬੰਧਤ ਠੇਕੇਦਾਰਾਂ ਨੂੰ ਮਾਈਨਰ ਮਿਨਰਲ ਦੀ ਨਿਕਾਸੀ ਬੰਦ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।  ਉਨ੍ਹਾਂ ਮੀਟਿੰਗ ਵਿੱਚ ਹਾਜਰ ਜ਼ਿਲ੍ਹੇ ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।
        ਇਸ ਮੌਕੇ ਤੇ ਉਦਯੋਗ ਵਿਭਾਗ ਦੇ ਜਨਰਲ ਮੈਨੇਜਰ-ਕਮ-ਮਾਈਨਿੰਗ ਅਫ਼ਸਰ ਬਲਵਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਮਾਈਨਰ ਮਿਨਰਲ ਦੀ ਨਿਕਾਸੀ ਤੇ ਪੂਰਨ ਪਾਬੰਦੀ ਲਗਾਈ ਗਈ ਹੈ ਅਤੇ ਹੁਣ ਤੱਕ ਗੈਰ ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਵੱਖ-ਵੱਖ ਥਾਵਾਂ ਦੇ ਛਾਪੇ ਮਾਰੇ ਗਏ ਹਨ ਅਤੇ 18 ਐਫ.ਆਈ.ਆਰ. ਵੱਖ-ਵੱਖ ਥਾਣਿਆਂ ਵਿੱਚ ਦਰਜ ਕਰਵਾਈਆਂ ਗਈਆਂ ਹਨ।
        ਮੀਟਿੰਗ ਵਿੱਚ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਪੀ ਐਸ ਗਿੱਲ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਐਸ ਡੀ ਐਮ ਮੁਕੇਰੀਆਂ ਰਾਹੁਲ ਚਾਬਾ, ਐਸ ਡੀ ਐਮ ਗੜ੍ਹਸ਼ੰਕਰ ਰਣਜੀਤ ਕੌਰ, ਕਾਰਜਕਾਰੀ ਇੰਜੀਨੀਅਰ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।

ਸ਼ਰਨਜੀਤ ਬੈਸ ਦੀ ਪੁਸਤਕ ‘ਸਤਨਾਜ਼ਾ ’ ਰਿਲੀਜ਼

ਹੁਸ਼ਿਆਰਪੁਰ,  25 ਅਗਸਤ :  ਸੱਜਰੀ ਸਵੇਰ ਲਿਖਾਰੀ ਸਭਾ ਹੁਸ਼ਿਆਰਪੁਰ ਵਲੋ ਸੁਰ ਸੰਗਮ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਦੇ ਸਹਿਯੋਗ ਨਾਲ  ਸਥਾਨਿਕ ਇੱਕ ਨਿੱਜੀ ਰੈਸਟੋਰੈਟ ਵਿੱਚ ਪੰਜਾਬੀ ਲੇਖਕ ਪਰਵਾਸੀ ਪੰਜਾਬੀ ਲੇਖਕ ਅਤੇ ਪੰਜਾਬੀ ਦੀ ਰੋਜਾਨਾ ਅਖਬਾਰ ‘ਦਾ ਟਾਈਮਜ਼ ਆਫ ਪੰਜਾਬ’ ਦੇ ਮੁੱਖ ਸੰਪਾਦਕ ਸ਼ਰਨਜੀਤ ਸਿੰਘ ਬੈਸ ਦੀ ਪੁਸਤਕ ‘ਸਤਨਾਜਾ‘ ਰਿਲੀਜ ਕੀਤੀ ਗਈ।  ਸਭਾ ਦੇ ਸਰਪ੍ਰਸਤ ਸੁਖਵਿੰਦਰ ਸਿੰਘ ਸੰਧੂ , ਪ੍ਰਧਾਨ ਸ਼ਿਵ ਕੁਮਾਰ ਬਾਵਾ ਅਤੇ ਬਾਲ ਰਸਾਲੇ ‘ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਦੀ ਅਗਵਾਈ ਵਿੱਚ ਕਰਵਾਏ ਗਏ ਪੁਸਤਕ ਰਿਲੀਜ ਸਮਾਗਮ ਨੂੰ ਸੰਬੋਧਨ ਕਰਦਿਆਂ ਉਘੇ ਕਹਾਣੀਕਾਰ ਪ੍ਰੀਤ ਨੀਤਪੁਰ ਨੇ ਆਖਿਆ ਕਿ ਸ਼ਰਨਜੀਤ ਸਿੰਘ ਬੈਸ ਦੀ ਦੂਸਰੀ ਪੁਸਤਕ ਪੜ੍ਹਕੇ ਉਸ ਅੰਦਰ ਪੰਜਾਬ ਵਿੱਚ ਵਾਪਰਦੀਆਂ ਰੋਜਾਨਾਂ ਘਟਨਾਵਾਂ ਅਤੇ ਸਮਾਜਿਕ ਕੁਰੀਤੀਆਂ ਪ੍ਰਤੀ ਤੜਪ ਹੈ। ਪੁਸਤਕ ਪੜ੍ਹਦਿਆਂ ਪਤਾ ਲੱਗਦਾ ਹੈ ਕਿ ਲੇਖਕ ਪੰਜਾਬ ਤੋ ਦੂਰ ਅਮਰੀਕਾ ਵਿੱਚ ਵਸਕੇ ਵੀ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੋਇਆ ਹੈ। ਸਤਨਾਜਾ ਵਿੱਚ ਛਾਪੇ ਗਏ ਸਾਰੇ ਲੇਖ ਪੜ੍ਹਕੇ ਪਤਾ ਲੱਗਦਾ ਹੈ ਕਿ ਲੇਖਕ ਪੱਤਰਕਾਰੀ ਵਰਗੇ ਨਿਰਪੱਖ ਕਾਰਜ ਨਾਲ ਵੀ ਆਪਣੀਆਂ ਲਿਖਤਾ ਵਿੱਚ ਨਿਰਪੱਖਤਾ, ਡੂੰਘਾ ਅਤੇ ਨਿਰਪੱਖਤਾ ਨਾਲ ਜੁੜਿਆ ਹੋਇਆ ਹੈ।
                    ਇਸ ਮੌਕੇ ਸਭਾ ਦੇ ਪ੍ਰਧਾਨ ਸ਼ਿਵ ਕੁਮਾਰ ਬਾਵਾ ਨੇ ਆਖਿਆ ਕਿ ਸ਼ਰਨਜੀਤ ਬੈਸ ਵਲੋ ਇਸ ਪੁਸਤਕ ਤੋ ਪਹਿਲਾਂ ਪੰਜਾਬੀ ਦੇ ਉਘੇ ਗਾਇਕਾਂ ਬਾਰੇ ਪੁਸਤਕ ‘ਫਨਕਾਰ ਪੰਜ ਆਬ ਦੇ’ ਛਾਪਕੇ ਆਪਣੀ ਲੇਖਣੀ ਦੀ ਧਾਂਕ ਦੇਸ਼ਾਂ ਵਿਦੇਸ਼ਾਂ ਵਿੱਚ ਬਣਾ ਲਈ ਸੀ । ਉਸ ਪੁਸਤਕ ਨੂੰ ਪਾਠਕਾਂ ਵਲੋ ਭਰਵਾਂ ਹੂੰਗਾਰਾ ਮਿਲਿਆ ਸੀ ਤੇ ਹੁਣ ਉਸਦੀ ਦੂਸਰੀ ਪੁਸਤਕ ਸਤਨਾਜਾ ਹਰਇੱਕ ਪੰਜਾਬੀ ਲਈ ਸਾਂਭਣ ਵਾਲਾ ਖਜ਼ਾਨਾ ਹੈ। ਪੁਸਤਕ ਵਿੱਚ ਸ਼ਾਮਿਲ ਲੇਖ ਵੱਡਮੁੱਲੇ ਹਨ।  ਵਾਰਤਕ ਅਤੇ ਸ਼ਾਇਰੀ ਦਾ  ਸਾਂਝਾ ਸੁਮੇਲ ਹਨ।
                    ਬਾਲ ਰਸਾਲੇ ਨਿੱਕੀਆਂ ਕਰੂੰਬਲਾਂ  ਦੇ ਸੰਪਾਦਕ ਬਲਜਿੰਦਰ ਮਾਨ ਨੇ ਆਖਿਆ ਕਿ ਬੈਸ ਪੰਜਾਬੀ ਦਾ ਜਿਥੇ ਵਧੀਆ ਪੱਤਰਕਾਰ ਹੈ ਉਥੇ ਵਧੀਆ ਲੇਖਕ ਹੋਣ ਦੇ ਨਾਲ ਨਾਲ ਮਿਲਣਸਾਰ ਇਨਸਾਨ ਹੈ। ਉਹ ਛੋਟੀ ਜਿਹੀ ਉਮਰ ਵਿੱਚ ਵਿਦੇਸ਼ ਚਲਾ ਗਿਆ ਜਿਥੇ ਜਾਕੇ ਉਸਨੇ ਆਪਣੇ ਇੱਧਰ ਰਹਿੰਦੇ ਬਾਵਾ ਵਰਗੇ ਦੋਸਤਾਂ ਦੇ ਪਦ ਚਿੰਨ੍ਹਾਂ ਤੇ ਚਲਦਿਆਂ ਉਹਨਾਂ ਨਾਲੋ ਵੀ ਆਪਣੀਆਂ ਲਿਖਤਾਂ ਨਾਲ ਨਿਵੇਕਲੀ ਪਹਿਚਾਣ ਬਣਾ ਲਈ ਹੈ। ਉਹ ਜਿਥੇ ਅਮਰੀਕਾ ਵਰਗੇ ਦੇਸ਼ ਵਿੱਚ ਰਹਿਕੇ ਉਥੇ ਸਭ ਤੋ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਪੇਪਰ ‘ ਦਾ ਟਾਈਮਜ਼ ਆਫ ਪੰਜਾਬ’ ਨਿਰੰਤਰ ਕੱਢ ਰਿਹਾ ਹੈ ਉਥੇ ਉਸਨੇ ਪੰਜਾਬੀ ਸਾਹਿਤ ਨੂੰ ਦੋ ਸਾਂਭਣਯੋਗ ਪੁਸਤਕਾਂ ਦੇ ਕੇ ਪੰਜਾਬੀ ਭਾਸ਼ਾ , ਸਾਹਿਤ ਅਤੇ ਪੱਤਰਕਾਰੀ ਵਿੱਚ ਨਿਵੇਕਲੀ ਪਹਿਚਾਣ ਬਣਾਈ ਹੈ। ਲੋਕ ਕਵੀ ਪਰਮਜੀਤ ਪੰਮੀ ਅਤੇ ਬੱਗਾ ਸਿੰਘ ਚਿੱਤਰਕਾਰ ਹੁਰਾਂ ਆਖਿਆ ਕਿ ਬੈਸ ਪਿਛਲੇ ਕਈ ਵਰ੍ਰਿਆਂ ਤੋ ਵਿਦੇਸ਼ ਵਿੱਚ ਰਹਿ ਰਿਹਾ ਹੈ ਤੇ ਉਹ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੇ ਫਰਜ਼ਾਂ ਪ੍ਰਤੀ ਪੂਰਾ ਵਫਾਦਾਰ ਹੈ। ਇਸ ਮੌਕੇ ਸ਼ਰਨਜੀਤ ਬੈਸ ਦੀ ਪੁਸਤਕ ‘ਸਤਨਾਜਾ ’ ਰਿਲੀਜ ਕੀਤੀ ਗਈ। ਲੋਕ ਕਵੀ ਪਰਮਜੀਤ ਪੰਮੀ ਖੁਸ਼ਹਾਲਪੁਰ ਨੇ ਆਪਣੇ ਤਰੰਨਮ ਵਿੱਚ ਗੀਤ ਪੇਸ਼ ਕਰਕੇ ਮਹਿਫਲ ਵਿੱਚ ਹਾਜ਼ਰ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ । ਇਸ ਮੌਕੇ ਹਾਜ਼ਰ ਸ਼ਾਇਰਾਂ ਅਤੇ ਪੱਤਰਕਾਰਾਂ ਨੂੰ ਸਤਨਾਜ ਪੁਸਤਕ ਭੇਟਾ ਕਰਕੇ ਸਭਾ ਵਲੋ ਸਨਮਾਨਿਆਂ ਗਿਆ। ਇਸ ਮੌਕੇ ਹੋਰਨਾ ਤੋ ਇਲਾਵਾ ਕੁਲਵਿੰਦਰ ਕੌਰ ਆਰਟਿਸਟ, ਐਡਵੋਕੇਟ ਰਮੇਸ਼ ਅਜ਼ਾਦ ਬਡੇਸਰੋ, ਬੱਗਾ ਸਿੰਘ ਆਰਟਿਸਟ, ਬਲਜਿੰਦਰ ਮਾਨ, ਗੁਰਦੇਵ ਸਿੰਘ ਚੱਕ ਕਟਾਰੂ, ਸਰਵਣ ਰਾਮ ਭਾਟੀਆ, ਹਰਵਿੰਦਰ ਸਿੰਘ ਕਲੇਵਾਲ ਭਗਤਾਂ, ਜਗਤਾਰ ਸਿੰਘ ਬਾਹੋਵਾਲ, ਹਰਵਿੰਦਰ ਸਿੰਘ ਕਾਂਟੀ, ਸਟੇਟ ਐਵਾਰਡੀ ਅਧਿਆਪਕ ਅਵਤਾਰ ਸਿੰਘ ਲੰਗੇਰੀ , ਐਡਵੋਕੇਟ ਸਤਨਾਮ ਸਿੰਘ ਬੀੜਾ, ਨਿਰਮਲ ਸਿੰਘ, ਕੁਲਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਜਿੰਮੀ ਹੁਸ਼ਿਆਰਪੁਰੀ ਅਤੇ ਗਾਇਕ ਜਿੰਦਰ ਪੈਟਰ ਅਤੇ ਸਰਬਜੋਤ ਸਾਬ੍ਹੀ ਹਾਜ਼ਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)