ਤਲਵਾੜਾ, 9 ਅਕਤੂਬਰ : ਦੇਸ਼ ਭਗਤ ਪੰਡਤ ਕਿਸ਼ੋਰੀ ਲਾਲ ਯਾਦਗਾਰ ਕਮੇਟੀ ਤਲਵਾੜਾ ਦੀ ਇੱਕ ਅਹਿਮ ਮੀਟਿੰਗ ਕਮੇਟੀ ਦੇ ਬਜ਼ੁਰਗ ਆਗੂ ਮਾਸਟਰ ਗਿਆਨ ਸਿੰਘ ਗੁਪਤਾ ਦੀ ਅਗੁਵਾਈ ਹੇਠ ਹੋਈ ਜਿਸ ਵਿੱਚ ਕਮੇਟੀ ਦੇ ਸਾਰੇ ਮੈਂਬਰ ਸ਼ਾਮਿਲ ਹੋਏ। ਮੀਟਿੰਗ ਦੀ ਦੇਸ਼ ਦੀ ਮੌਜ਼ੂਦਾ ਹਾਲਤ ਤੇ ਵਿਚਾਰ ਚਰਚਾ ਤੋਂ ਇਲਾਵਾ ਸ਼ਹੀਦੇ ਆਜ਼ਮ ਦੇ ਜਨਮ ਉਤਸਵ ਨੂੰ ਮਨਾਉਣ ਸਬੰਧੀ ਯੋਜਨਾਬੰਦੀ ਕੀਤੀ ਗਈ । ਇਸ ਮੌਕੇ ਸ਼ਿਵ ਕੁਮਾਰ ਜਨਰਲ ਸਕੱਤਰ ਜੀਟੀਯੂ ਨੇ ਦੇਸ਼ ‘ਚ ਲਗਾਤਾਰ ਵੱਧ ਰਹੀ ਮਹਿੰਗਾਈ, ਭ੍ਰਿਸ਼ਟਾਚਾਰ,ਲੁੱਟ-ਖੋਹ ਤੇ ਸਿੱਖਿਆ ਦੇ ਡਿੱਗ ਰਹੇ ਮਿਆਰ ਉੱਪਰ ਚਿੰਤਾ ਪ੍ਰਗਟ ਕੀਤੀ ਗਈ ਅਤੇ ਦੀਪਕ ਠਾਕੁਰ ਨੇ ਬਿਤੇ ਦਿਨੀਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਹਿਮਾਚਲ ਦੇ ਇੱਕ ਧਨਾਢ ਸਕੂਲ ਨੂੰ ਸਰਕਾਰੀ ਖਾਤੇ ਵਿੱਚੋਂ ਇੱਕ ਕਰੋੜ ਰੁਪਏ ਦੀ ਰਾਸ਼ੀ ਦੇਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਇਸ ਮੌਕੇ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦਾ 105ਵਾਂ ਜਨਮ ਦਿਹਾੜਾ ਮਿਤੀ 27 ਅਕਤੂਬਰ ਨੂੰ ਖੋਖਾ ਮਾਰਕਿਟ ਤਲਵਾੜਾ ਵਿਖੇ ਅਗਾਂਹਵਧੂ ਕ੍ਰਾਂਤੀਕਾਰੀ ‘ਨਾਟਕਾਂ ਭਰੀ ਰਾਤ’ ਦੇ ਸਿਰਲੇਖ ਹੇਠ ਕਰਵਾਉਣ ਦਾ ਫੈਸਲਾ ਕੀਤਾ ਗਿਆ।ਜਿਸ ਵਿੱਚ ਲੋਕ ਕਲਾ ਰੰਗ ਮੰਚ ਮੁੱਲਾਂਪੁਰ ਦਾਖਾ ਵੱਲੋਂ ਦੇਸ਼ ਦੇ ਮੌਜ਼ੂਦਾ ਹਲਾਤਾਂ ਤੇ ਭਗਤ ਸਿੰਘ ਦੀ ਜੀਵਣ ਤੇ ਕੇਂਦਰਿਤ ਕ੍ਰਾਂਤੀਕਾਰੀ ਨਾਟਕਾਂ ਤੇ ਕੌਰੀਓਗ੍ਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਮੀਟਿੰਗ ਵਿਚ ਯੁਗਰਾਜ ਸਿੰਘ, ਜਸਵੀਰ ਸਿੰਘ, ਵਰਿੰਦਰ ਵਿੱਕੀ, ਸ਼ਸ਼ੀਕਾਂਤ, ਰਾਜਕੁਮਾਰ, ਅਮਰਿੰਦਰ ਢਿੱਲੋਂ, ਬਲਦੇਵ ਰਾਜ , ਯਾਦਵਿੰਦਰ ਸਿੰਘ, ਗੁਰਦੇਵ ਦੱਤ ਸ਼ਰਮਾ, ਵਿਸ਼ਾਲ ਡੋਗਰਾ ਆਦਿ ਕਮੇਟੀ ਮੈਂਬਰ ਹਾਜ਼ਰ ਸਨ।

No comments:
Post a Comment