ਤਲਵਾੜਾ, 25 ਮਈ : ਰਾਜ ਕੁਮਾਰ ਸਰਕਾਰੀ ਹਾਈ ਸਕੂਲ ਬਹਿਲੱਖਣ ਬਲਾਕ ਤਲਵਾੜਾ ਦਾ ਵਿਦਿਆਰਥੀ ਹੈ ਅਤੇ ਉਸਦੀਆਂ ਦੋਵੇਂ ਕਿਡਨੀਆਂ ਨਕਾਰਾ ਹੋ ਚੁੱਕੀਆਂ ਹਨ। ਉਸ ਦੇ ਪਿਤਾ ਸ਼੍ਰੀ ਬਲਦੇਵ ਸਿੰਘ ਨੇ ਦੱਸਿਆ ਕਿ ਉਸਦੀ ਪਰਿਵਾਰਕ ਆਮਦਨ ਰਾਜ ਕੁਮਾਰ ਦਾ ਇਲਾਜ ਕਰਵਾਉਣ ਲਈ ਕਾਫ਼ੀ ਨਹੀਂ ਹੈ ਅਤੇ ਹਫਤੇ ਵਿਚ ਦੋ ਵਾਰ ਡਾਇਲਾਸਿਜ਼ ਕਰਵਾਉਣ ਤੇ ਵੱਡੀ ਰਕਮ ਦਾ ਪ੍ਰਬੰਧ ਕਰਨਾ ਪੈ ਰਿਹਾ ਹੈ ਜਿਸ ਲਈ ਉਸ ਨੇ ਆਪਣਾ ਘਰ ਘਾਟ ਤੇ ਸਭ ਕੁਝ ਦਾਅ ਤੇ ਲਗਾ ਦਿੱਤਾ ਹੈ। ਉਸ ਨੇ ਦੱਸਿਆ ਕਿ ਰਾਜ ਕੁਮਾਰ ਦੇ ਸਕੂਲ ਵਿਚ ਪੜ੍ਹਾਉਂਦੇ ਅਧਿਆਪਕਾਂ ਵੱਲੋਂ ਮੁੱਖ ਅਧਿਆਪਕ ਸ਼੍ਰੀ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਭਰਪੂਰ ਮਦਦ ਕਰਨ ਦਾ ਉਪਰਾਲਾ ਕੀਤਾ ਗਿਆ ਜਿਸ ਸਦਕਾ ਉਹ ਜ¦ਧਰ ਦੇ ਇੱਕ ਚੈਰੀਟੇਬਲ ਹਸਪਤਾਲ ਵਿਚ ਆਪਣੇ ਪੁੱਤਰ ਦਾ ਡਾਇਲਾਸਿਜ਼ ਕਰਵਾ ਰਿਹਾ ਹੈ। ਡਾਇਲਾਸਿਜ ਤੇ ਇਕ ਵਾਰ ਵਿਚ ਤਿੰਨ ਹਜਾਰ ਰੁਪਏ ਦਾ ਖ਼ਰਚ ਆ ਰਿਹਾ ਹੈ ਅਤੇ ਉਸ ਨੂੰ ਆਪਣੇ ਪੁੱਤਰ ਦਾ ਭਵਿੱਖ ਡਾਵਾਂਡੋਲ ਦਿਖਾਈ ਦੇ ਰਿਹਾ ਹੈ। ਉਸ ਨੇ ਅਪੀਲ ਕੀਤੀ ਹੈ ਕਿ ਉਸ ਦੇ ਪੁੱਤਰ ਦੇ ਇਲਾਜ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਪਤਵੰਤੇ ਅੱਗੇ ਆਉਣ ਤਾਂ ਜੋ ਘਰ ਦਾ ਚਿਰਾਗ਼ ਰੌਸ਼ਨ ਰਹੇ। ਬਲਵੰਤ ਸਿੰਘ ਦਾ ਸੰਪਰਕ ਨੰਬਰ 07589297899 ਹੈ।
ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਧਾਰਮਿਕ ਦੀਵਾਨ ਸਜਾਏ
ਤਲਵਾੜਾ, 25 ਮਈ : ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸੈਕਟਰ 2 ਵਿਖੇ ਅੱਜ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਵਿਸ਼ੇਸ਼ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਬਲੜਵਾਲ ਦੇ ਰਾਗੀ ਜਥੇ ਵੱਲੋਂ ਪਵਿੱਤਰ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਉਥੇ ਕਥਾਵਾਚਕ ਭਾਈ ਸਰਤਾਜ ਸਿੰਘ ਬਸਰਾਵਾਂ ਵੱਲੋਂ ਗੁਰ ਇਤਿਹਾਸ ਤੇ ਭਰਪੂਰ ਰੌਸ਼ਨੀ ਪਾਈ ਗਈ। ਕਾਕਾ ਬਲਜੀਤ ਸਿੰਘ ਤੇ ਬੀਬੀ ਰਾਜਿੰਦਰ ਕੌਰ ਵੱਲੋਂ ਵੀ ਕਵਿਤਾ ਪਾਠ ਕੀਤਾ ਗਿਆ। ਸਿੰਘ ਸਭਾ ਦੇ ਪ੍ਰਧਾਨ ਸ. ਗੁਰਚਰਨ ਸਿੰਘ ਜੌਹਰ ਵੱਲੋਂ ਪ੍ਰਚਾਰਕ, ਰਾਗੀ ਜੱਥੇ ਤੇ ਹੋਰਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਬਾਹਰ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਹਰਦਿਆਲ ਸਿੰਘ, ਸਰਬਜੀਤ ਸਿੰਘ, ਦਰਬਾਰਾ ਸਿੰਘ, ਬੀਬੀ ਪ੍ਰਮਜੀਤ ਕੌਰ, ਰੂਪ ਸਿੰਘ ਰੰਧਾਵਾ, ਹਰਦਿੱਤ ਸਿੰਘ, ਹੁਸ਼ਿਆਰ ਸਿੰਘ, ਅਰਜਨਪਾਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਕਮੇਟੀ ਮੈਂਬਰ ਤੇ ਪਤਵੰਤੇ ਹਾਜਰ ਸਨ।ਅੱਖਾਂ ਦਾਨ ਸੰਕਲਪ ਕੈਂਪ ਵਿਚ 80 ਲੋਕਾਂ ਨੇ ਕੀਤਾ ਪ੍ਰਣ
ਤਲਵਾੜਾ, 25 ਮਈ : ਅੱਜ ਇੱਥੇ ਭਾਰਤ ਵਿਕਾਸ ਪਰਿਸ਼ਦ ਤਲਵਾੜਾ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਮਰਨੋਪਰਾਂਤ ਨੇਤਰਦਾਨ ਕੈਂਪ ਸੰਸਥਾ ਦੇ ਪ੍ਰਧਾਨ ਇੰਜੀ: ਕੇ. ਕੇ. ਸੂਦ ਦੀ ਅਗਵਾਈ ਹੇਠ ਲਗਾਇਆ ਗਿਆ। ਕੈਂਪ ਵਿਚ ਸ਼੍ਰੀ ਸੂਦ ਨੇ ਦੱਸਿਆ ਕਿ ਦੇਸ਼ ਵਿਚ 20 ਮਿਲੀਅਨ ਤੋਂ ਵੱਧ ਲੋਕ ਨੇਤਰਹੀਣ ਹਨ ਅਤੇ ਅਸੀਂ ਮਿਲ ਕੇ ਇਨ੍ਹਾਂ ਲੋੜਵੰਦਾਂ ਨੂੰ ਰੌਸ਼ਨੀ ਪ੍ਰਦਾਨ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਸ ਤਰਾਂ ਮਰਨ ਤੋਂ ਬਾਅਦ ਵੀ ਸਾਡੀਆਂ ਅੱਖਾਂ ਜੀਵਤ ਰਹਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਇਸ ਕੈਂਪ ਵਿਚ 80 ਦਾਨੀ ਸੱਜਣਾਂ ਨੇ ਮਰਨੋਪਰਾਂਤ ਨੇਤਰ ਦਾਨ ਕਰਨ ਦਾ ਸੰਕਲਪ ਲਿਆ ਜਿਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਦੇ ‘ਆਈ ਬੈਂਕ’ ਵੱਲੋਂ ਜਲਦੀ ਹੀ ਪਹਿਚਾਣ ਪੱਤਰ ਜਾਰੀ ਕੀਤੇ ਜਾਣਗੇ। ਕੈਂਪ ਵਿਚ ਪਰਿਸ਼ਦ ਦੇ ਕਾਰਕੁਨ ਸ਼੍ਰੀ ਰੋਹਤਾਸ ਰਾਣਾ ਸਕੱਤਰ, ਠਾਕੁਰ ਨਰਿੰਦਰ ਸਿੰਘ ਖਜਾਨਜੀ, ਡਾ. ਆਈ. ਕੇ. ਸ਼ਰਮਾ, ਐਸ. ਕੇ. ਗੁਪਤਾ, ਸੁਰਿੰਦਰ ਕੁਮਾਰ, ਕੇ. ਕੇ. ਭਾਰਗਵ, ਕੇ. ਕੇ. ਸ਼ਰਮਾ, ਆਸ਼ੂ ਵਰਮਾ, ਐਸ. ਪੀ. ਰਲਹਨ, ਸੰਜੀਵ ਮਿਨਹਾਸ ਟਿੰਕੂ, ਸ਼ਾਦੀ ਲਾਲ, ਹਿਤੇਸ਼ ਦੂਬੇ, ਆਰ. ਕੇ. ਡੋਗਰਾ, ਕੁਲਬੀਰ ਸਿੰਘ, ਵਿਨੋਦ ਕੁਮਾਰ, ਜੈਦੇਵ ਸ਼ਰਮਾ ਆਦਿ ਹਾਜਰ ਸਨ।
'ਹੁਨਰ ਸੇ ਰੁਜ਼ਗਾਰ' ਪ੍ਰੋਗਰਾਮ ਤਹਿਤ ਸਿਖਲਾਈ ਸ਼ਲਾਘਾਯੋਗ : ਦੀਪਇੰਦਰ ਸਿੰਘ
ਹੁਸ਼ਿਆਰਪੁਰ, 24 ਮਈ: ਫੂਡ ਕਰਾਫ਼ਟ ਸੰਸਥਾ ਹੁਸ਼ਿਆਰਪੁਰ ਵੱਲੋਂ ‘ਹੁਨਰ ਸੇ ਰੋਜ਼ਗਾਰ’ ਪ੍ਰੋਗਰਾਮ ਤਹਿਤ 6 ਤੋਂ 8 ਹਫ਼ਤੇ ਦੀ ਟਰੇਨਿੰਗ ਪ੍ਰਾਪਤ ਕਰਨ ਵਾਲੇ ਸਿਖਿਆਰਥੀਆਂ ਲਈ 100 ਪ੍ਰਤੀਸ਼ਤ ਚੰਗੇ ਅਤੇ ਨਾਮੀ ਹੋਟਲਾਂ ਵਿੱਚ ਰੋਜ਼ਗਾਰ ਦੇ ਮੌਕੇ ਹੋਣਗੇ ਅਤੇ ਜੁਵਲਾਈਨ ਹੋਮ, ਓਲਡ ਏਜ਼ ਹੋਮ ਅਤੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਮਿਡ ਡੇ ਮੀਲ ਸਕੀਮ ਤਹਿਤ ਪੌਸ਼ਟਿਕ, ਸਾਫ਼-ਸੁਥਰਾ ਤੇ ਸੁਆਦਲਾ ਖਾਣਾ ਬਣਾਉਣ ਵਾਲੇ ਕੁੱਕ ਨੂੰ ਵਿਸ਼ੇਸ਼ ਸਿਖਲਾਈ ਉਪਲਬੱਧ ਹੋਵੇਗੀ। ਇਹ ਵਿਚਾਰ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਅੱਜ ਫੂਡ ਕਰਾਫ਼ਟ ਇੰਸਟੀਚਿਊਟ ਵਿਖੇ ਹੋਟਲ ਸਨਅੱਤ ਵਿੱਚ ਨੌਜਵਾਨ ਲੜਕੇ, ਲੜਕੀਆਂ ਨੂੰ ਰੋਜ਼ਗਾਰ ਮੁਹੱਈਆ ਕਰਨ ਲਈ ‘ਹੁਨਰ ਸੇ ਰੋਜ਼ਗਾਰ’ ਪ੍ਰੋਗਰਾਮ ਅਧੀਨ ਟਰੇਨਿੰਗ ਪੂਰੀ ਕਰਨ ਉਪਰੰਤ ਸਰਟੀਫਿਕੇਟ ਦੇ ਵਜੀਫ਼ੇ ਦੀ ਰਾਸ਼ੀ ਪ੍ਰਦਾਨ ਕਰਦਿਆਂ ਪ੍ਰਗਟ ਕੀਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸੰਸਥਾ ਵੱਲੋਂ ਟਰੇਨਿੰਗ ਪ੍ਰਾਪਤ ਕਰਨ ਵਾਲੇ ਸਾਰੇ ਸਿਖਿਆਰਥੀ ਸੂਬੇ ਦੇ ਵੱਖ-ਵੱਖ ਵੱਡੇ ਹੋਟਲਾਂ ਵਿੱਚ ਕੰਮ ਕਰ ਰਹੇ ਹਨ। ਡਿਪਟੀ ਕਮਿਸ਼ਨਰ ਨੇ ਅੱਜ ‘ਹੁਨਰ ਤੇ ਰੋਜ਼ਗਾਰ’ ਫੂਡ ਅਤੇ ਵੇਟਰ ਦੇ ਪਹਿਲੇ ਬੈਚ ਅਤੇ ਹਾਊਸਕੀਪਿੰਗ ਦੇ ਦੂਸਰੇ ਬੈਚ ਦੇ ਸਿਖਿਆਰਥੀਆਂ ਨੂੰ ਆਪਣਾ ਕੋਰਸ ਮੁਕੰਮਲ ਕਰਨ ਉਪਰੰਤ ਸਰਟੀਫਿਕੇਟ, ਵਜੀਫ਼ੇ ਦੀ ਰਾਸ਼ੀ ਅਤੇ ਵੱਖ-ਵੱਖ ਹੋਟਲਾਂ ਵੱਲੋਂ ਪ੍ਰਾਪਤ ਨੌਕਰੀ ਦੇ ਦਸਤਾਵੇਜ ਦਿੱਤੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸੈਰ ਸਪਾਟਾ ਵਿਭਾਗ ਵੱਲੋਂ ਦਿੱਤੀ ਜਾਂਦੀ ਇਸ ਮੁਫ਼ਤ ਟਰੇਨਿੰਗ ਵਿੱਚ ਬੱਚਿਆਂ ਨੂੰ 6 ਹਫਤਿਆਂ ਦੇ ਕੋਰਸ ਲਈ 1500 ਰੁਪਏ ਅਤੇ 8 ਹਫਤਿਆਂ ਦੇ ਕੋਰਸ ਲਈ 2000 ਰੁਪਏ ਵਜੀਫ਼ਾ ਰਾਸ਼ੀ, ਦੋ ਜੋੜੇ ਵਰਦੀਆਂ, ਮੁਫ਼ਤ ਭੋਜਨ, ਕੋਰਸ ਮੈਟੀਰੀਅਲ ਅਤੇ ਟੂਲ ਕਿੱਟ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਸੰਸਥਾ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਅਜਿਹੀ ਟਰੇਨਿੰਗ ਨਾਲ ਲੋੜਵੰਦ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਡੇਢ ਸਾਲਾਂ ਡਿਪਲੋਮਾ ਕੋਰਸ ਕਰਨ ਵਾਲਿਆਂ ਲਈ ਵੀ 100 ਪ੍ਰਤੀਸ਼ਤ ਕੰਮ ਦੇ ਮੌਕੇ ਹਨ ਜਦਕਿ ਪਹਿਲੇ ਬੈਚ ਦੇ ਸਿਖਿਆਰਥੀ ਪੰਜ ਸਿਤਾਰਾ ਹੋਟਲਾਂ ਵਿੱਚ ਚੁਣੇ ਗਏ ਹਨ।
ਪ੍ਰਿੰਸੀਪਲ ਨਵਦੀਪ ਸ਼ਰਮਾ ਨੇ ਡਿਪਟੀ ਕਮਿਸ਼ਨਰ ਵੱਲੋਂ ਸਿਖਿਆਰਥੀਆਂ ਦੀ ਹੌਂਸਲਾ ਅਫਜਾਈ ਲਈ ਧੰਨਵਾਦ ਕਰਦਿਆਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਇਹ ਟਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਚਲ ਰਹੇ ਹਨ। ਡੇਢ ਸਾਲਾ ਡਿਪਲੋਮਾ ਕੋਰਸ ਸਬੰਧੀ ਉਨ੍ਹਾਂ ਦੱਸਿਆ ਕਿ ਇਸ ਦੀਆਂ ਨਿਰਧਾਰਤ ਸੀਟਾਂ ਅਤੇ ਅੱਧ ਜੂਨ ਤੱਕ ਮੈਰਿਟ ਦੇ ਆਧਾਰ ਤੇ ਸਿਲੈਕਸ਼ਨ ਉਪਰੰਤ ਇਹ ਕੋਰਸ ਸ਼ੁਰੂ ਹੋ ਜਾਵੇਗਾ।

ਦਫ਼ਾ ਚੁਤਾਲੀ ਤਹਿਤ ਹੋਰ ਹੁਕਮ ਜਾਰੀ
ਹੁਸ਼ਿਆਰਪੁਰ, 24 ਮਈ: ਜ਼ਿਲਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰ: ਦੀਪਇੰਦਰ ਸਿੰਘ ਨੇ ਧਾਰਾ 144 ਤਹਿਤ ਇਕ ਹੁਕਮ ਰਾਹੀਂ ਜ਼ਿਲੇ ਦੀਆਂ ਹੱਦਾਂ ਅੰਦਰ ਬਿਨਾਂ ਉਪ ਮੰਡਲ ਮੈਜਿਸਟਰੇਟ ਦੀ ਪ੍ਰਵਾਨਗੀ ਦੇ ਕਿਸੇ ਕਿਸਮ ਦਾ ਜਲੂਸ ਕੱਢਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ, ਨਾਅਰੇਬਾਜੀ ਕਰਨ, ਲਾਠੀਆਂ, ਗੈਰ ਲਾਇਸੰਸੀ ਅਸਲਾ, ਤੇਜ਼ ਧਾਰ ਟਾਕੂਆਂ ਨੂੰ ਚੁੱਕਣ ਆਦਿ ਤੇ ਪਾਬੰਦੀ ਲਗਾ ਦਿੱਤੀ ਹੈ। ਕੋਈ ਵੀ ਸਿਆਸੀ ਪਾਰਟੀ ਰੈਲੀ/ਜਲਸਾ ਕਰਨ ਲਈ ਪਹਿਲਾਂ ਆਪਣੇ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਇਸ ਬਾਰੇ ਲਿਖਤੀ ਮਨਜ਼ੂਰੀ ਹਾਸਲ ਕਰੇਗੀ। ਇਹ ਹੁਕਮ ਸਰਕਾਰੀ ਸਮਾਗਮਾਂ , ਕਾਨਫਰੰਸਾਂ ਅਤੇ ਮੀਟਿੰਗਾਂ ਆਦਿ ਤੇ ਲਾਗੂ ਨਹੀਂ ਹੋਣਗੇ। ਇਸ ਤੋਂ ਇਲਾਵਾ ਇਹ ਹੁਕਮ ਪੰਜਾਬ ਪੁਲਿਸ ਹੋਮ ਗਾਰਡਜ਼ , ਦੂਜੇ ਕਰਮਚਾਰੀਆਂ ਜੋ ਸਰਕਾਰੀ ਡਿਊਟੀ ਤੇ ਹੋਣ ਅਤੇ ਵਿਆਹ ਸ਼ਾਦੀਆਂ , ਮਾਤਮੀ ਸੌਕ ਸਮਾਗਮਾਂ ਜਾਂ ਸਰਕਾਰੀ ਫੰਕਸ਼ਨਾਂ ਤੇ ਲਾਗੂ ਨਹੀਂ ਹੋਣਗੇ।
ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਜਾਰੀ ਇੱਕ ਹੋਰ ਹੁਕਮ ਰਾਹੀਂ ਮਕਾਨ ਮਾਲਕਾਂ, ਮਕਾਨ ਤੇ ਕਾਬਜ਼ ਵਿਅਕਤੀਆਂ, ਮਕਾਨਾਂ ਦੇ ਇੰਚਾਰਜ ਵਿਅਕਤੀਆਂ ਨੂੰ ਉਨ੍ਹਾਂ ਵੱਲੋਂ ਜੋ ਵੀ ਮਕਾਨ ਕਿਰਾਏ ਤੇ ਦਿੱਤੇ ਹੋਣ ਜਾਂ ਭਵਿੱਖ ਵਿੱਚ ਕਿਰਾਏ ਤੇ ਦਿੱਤੇ ਜਾਣ , ਉਨ੍ਹਾਂ ਵਿੱਚ ਰਹਿਣ ਵਾਲੇ ਵਿਅਕਤੀ ਦਾ ਨਾਂ ਅਤੇ ਪੂਰਾ ਪਤਾ ਆਪਣੇ ਇਲਾਕੇ ਦੇ ਥਾਣੇ/ਪੁਲਿਸ ਚੌਕੀ ਵਿੱਚ ਤੁਰੰਤ ਦਰਜ਼ ਕਰਾਉਣ।
ਜ਼ਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਦੀ ਹੱਦ ਅੰਦਰ ਮਿਲਟਰੀ ਵਰਦੀ ਅਤੇ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ , ਮੋਟਰ ਸਾਈਕਲਾਂ, ਮੋਟਰ ਗੱਡੀਆਂ ਦੀ ਵਰਤੋਂ ਕਰਨ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਮਿਲਟਰੀ ਅਧਿਕਾਰੀਆਂ ਤੇ ਲਾਗੂ ਨਹੀਂ ਹੋਵੇਗਾ।
ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਨੇ ਧਾਰਾ 144 ਤਹਿਤ ਇਹ ਪਾਬੰਦੀ ਲਗਾ ਦਿੱਤੀ ਹੈ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਸਿਆਸੀ ਪਾਰਟੀ ਜਲਸਾ ਜਾਂ ਜਲੂਸ ਅਤੇ ਰੈਲੀ ਦੌਰਾਨ ਸਬੰਧਤ ਉਪ ਮੰਡਲ ਮੈਜਿਸਟਰੇਟ ਦੀ ਲਿਖਤੀ ਮਨਜ਼ੂਰੀ ਤੋਂ ਬਿਨਾਂ ਕਿਸੇ ਵੀ ਅਜਿਹੇ ਯੰਤਰ ਜਾਂ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੀ ਸਮੱਗਰੀ ਦੀ ਵਰਤੋਂ ਦਿਨ ਜਾਂ ਰਾਤ ਵੇਲੇ ਨਹੀਂ ਕਰੇਗਾ ਜਿਸ ਦੀ ਆਵਾਜ਼ ਉਸ ਦੀ ਹਦੂਦ ਤੋਂ ਬਾਹਰ ਸੁਣਦੀ ਹੋਵੇ।
ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੋਰ ਹੁਕਮ ਰਾਹੀਂ ਧਾਰਾ 144 ਤਹਿਤ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ/ਪ੍ਰਾਈਵੇਟ ਕੰਪਨੀਆਂ ਦੀਆਂ ਵੱਖ-ਵੱਖ ਰੂਟਾਂ ਤੇ ਚੱਲਣ ਵਾਲੀਆਂ ਬੱਸਾਂ ਅੰਦਰ ਟੇਪ ਰਿਕਾਰਡਾਂ ਦੁਆਰਾ ਅਸ਼ਲੀਲ ਗਾਣੇ ਸੁਣਾਉਣ ਅਤੇ ਵੀਡੀਓ ਦੁਆਰਾ ਅਸ਼ਲੀਲ ਫ਼ਿਲਮਾਂ ਦਿਖਾਏ ਜਾਣ ਤੇ ਪਾਬੰਦੀ ਲਗਾ ਦਿੱਤੀ ਹੈ।
ਇਹ ਉਪਰੋਕਤ ਸਾਰੇ ਹੁਕਮ 22 ਜੁਲਾਈ 2012 ਤੱਕ ਲਾਗੂ ਰਹਿਣਗੇ।

ਵਿਦਿਆਰਥੀਆਂ ਲਈ ਸਕਾਲਰਸ਼ਿਪ ਸਕੀਮ ਜਾਰੀ
ਹੁਸ਼ਿਆਰਪੁਰ, 24 ਮਈ: ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘੱਟ ਗਿਣਤੀ ਵਰਗ ਨਾਲ ਸਬੰਧਤ ਮਨਿਸਟਰੀ ਆਫ਼ ਮਾਈਨਾਰਟੀ ਅਫੇਅਰਜ਼, ਭਾਰਤ ਸਰਕਾਰ ਦੀ ਸਹਾਇਤਾ ਨਾਲ ਕੌਮੀ ਘੱਟ ਗਿਣਤੀ ਵਰਗ (ਸਿੱਖ, ਮੁਸਲਿਮ, ਈਸਾਈ, ਬੌਧੀ ਅਤੇ ਪਾਰਸੀ) ਨਾਲ ਸਬੰਧਤ ਜੋ +1 ਅਤੇ +2 (ਗਿਆਰਵੀਂ ਅਤੇ ਬਾਹਰਵੀਂ) ਪੱਧਰ ਦੇ ਤਕਨੀਕੀ ਕੋਰਸ ਅਤੇ ਵੋਕੇਸ਼ਨਲ ਕੋਰਸ, ਅੰਡਰ ਗਰੈਜੂਏਟ, ਐਮ. ਫ਼ਿਲ ਅਤੇ ਪੀ. ਐਚ. ਡੀ. ਸ਼੍ਰੇਣੀਆਂ ਦੇ ਮਾਨਤਾ ਪ੍ਰਾਪਤ ਸੰਸਥਾਵਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਸਟੂਡੈਂਟਸ ਬਿਲੌਗਿੰਗ ਟੂ ਮਾਈਨਾਰਟੀ ਕਮਿਉਨਿਟੀਜ਼ ਸਕੀਮ ਸਾਲ 2007-08 ਤੋਂ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਉਦੇਸ਼ ਘੱਟ ਗਿਣਤੀ ਵਰਗ ਦੇ ਗਰੀਬ ਅਤੇ ਹੁਸਿਆਰਪੁਰ ਵਿਦਿਆਰਥੀ ਜੋ ਵੱਖ-ਵੱਖ ਪੇਸ਼ਾਵਰਾਨਾ ਅਤੇ ਤਕਨੀਕੀ ਕੋਰਸਾਂ ਵਿੱਚ ਪੜ੍ਹ ਰਹੇ ਹਨ ਅਤੇ ਉਨ੍ਹਾਂ ਦੇ ਮਾਪਿਆਂ ਦੀ ਸਲਾਨਾ ਆਮਦਨ 2.50 ਲੱਖ ਰੁਪਏ ਤੋਂ ਵੱਧ ਨਾ ਹੋਵੇ, ਨੂੰ ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਮੁਹੱਈਆ ਕਰਵਾਇਆ ਜਾਂਦਾ ਹੈ। ਜਿਸ ਵਿੱਚ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ 10 ਹਜ਼ਾਰ ਰੁਪਏ (10 ਮਹੀਨਿਆਂ ਲਈ), ਡੇ ਸਕਾਲਰ ਲਈ ਵਜੀਫ਼ੇ ਦੀ ਦਰ 5000 ਰੁਪਏ (10 ਮਹੀਨਿਆਂ ਲਈ) ਦਿੱਤੀ ਜਾਵੇਗੀ ਅਤੇ ਸਲਾਨਾ ਕੋਰਸ ਫੀਸ 20 ਹਜ਼ਾਰ ਰੁਪਏ ਜਾਂ ਅਸਲ ਜੋ ਵੀ ਘੱਟ ਹੋਵੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਵਰਗ ਨਾਲ ਸਬੰਧਤ ਵਿਦਿਆਰਥੀ ਇਸ ਸਕੀਮ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਦਫ਼ਤਰ ਜ਼ਿਲ੍ਹਾ ਭਲਾਈ ਅਫ਼ਸਰ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਪਰਕ ਕਰਨ।

ਭਾਰਤ ਵਿਕਾਸ ਪਰਿਸ਼ਦ ਦੀ ਮੀਟਿੰਗ ਹੋਈ
ਤਲਵਾੜਾ, 23 ਮਈ : ਭਾਰਤ ਵਿਕਾਸ ਪਰਿਸ਼ਦ ਤਲਵਾੜਾ ਦੀ ਜਰੂਰੀ ਇਕੱਤਰਤਾ ਹੋਈ ਜਿਸ ਵਿਚ ਪਰਿਸ਼ਦ ਦੇ ਨਵੇਂ ਬਣੇ ਅਹੁਦੇਦਾਰਾਂ ਵੱਲੋ ਦੇਸ਼ ਸੇਵਾ ਦਾ ਸੰਕਲਪ ਲਿਆ ਗਿਆ। ਰਾਸ਼ਟਰੀ ਗੀਤ ਵੰਦੇ ਮਾਤਰਮ ਤੋਂ ਸ਼ੁਰੂ ਹੋਈ ਤੇ ਰਾਸ਼ਟਰੀ ਗਾਨ ਜਨ ਗਨ ਮਨ ਨਾਲ ਸੰਪੂਰਨ ਹੋਈ ਇਸ ਮੀਟਿੰਗ ਵਿਚ ਪਰਿਸ਼ਦ ਦੇ ਪ੍ਰਧਾਨ ਸ਼੍ਰੀ ਕੇ. ਕੇ. ਸੂਦ, ਸਕੱਤਰ ਰੋਹਤਾਸ ਰਾਣਾ ਤੇ ਖਜਾਨਚੀ ਨਰਿੰਦਰ ਸਿੰਘ ਨੇ ਸਮਾਜ ਸੇਵਾ ਤੇ ਜਥੇਬੰਦਕ ਕਾਰਜਾਂ ਤੇ ਡਟ ਕੇ ਪਹਿਰਾ ਦੇਣ ਦਾ ਸੰਕਲਪ ਲਿਆ। ਪ੍ਰਧਾਨ ਸ਼੍ਰੀ ਕੇ. ਕੇ. ਸੂਦ ਵੱਲੋਂ ਇਸ ਮੌਕੇ ਜਥੇਬੰਦਕ ਢਾਂਚੇ ਦਾ ਐਲਾਨ ਵੀ ਕੀਤਾ ਗਿਆ। ਸ਼੍ਰੀ ਕੇ. ਕੇ. ਸੂਦ ਨੇ ਦੱਸਿਆ ਕਿ 25 ਮਈ ਨੂੰ ਭਾਰਤ ਵਿਕਾਸ ਪਰਿਸ਼ਦ ਵੱਲੋਂ ਮਰਨੋਪਰਾਂਤ ਨੇਤਰਦਾਨ ਸੰਕਲਪ ਕੈਂਪ ਲਾਉਣ ਦਾ ਫੈਸਲਾ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰਿੰ. ਦੇਸ ਰਾਜ ਸ਼ਰਮਾ, ਕੇ. ਕੇ. ਭਾਰਗਵ, ਕੇ. ਕੇ. ਸ਼ਰਮਾ, ਹਿਤੇਸ਼ ਦੂਬੇ, ਐਸ. ਕੇ. ਗੁਪਤਾ, ਸੰਜੀਵ ਭਾਰਦਵਾਜ, ਕਵਿਤਾ ਕਾਲੜਾ, ਡਾ. ਆਈ ਕੇ ਸ਼ਰਮਾ, ਸੰਜੀਵ ਮਿਨਹਾਸ, ਰਜਨੀਸ਼ ਕੁਮਾਰ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜਰ ਸਨ।
Subscribe to:
Posts (Atom)
Labels
10+2 Reuslt
(1)
2012
(41)
2014
(35)
2017
(36)
Act 144
(47)
Akali Dal
(33)
Amarjit Singh Sahi MLA
(15)
Anandpur Sahib
(1)
Anti Tobacoo day
(1)
Army
(3)
Army Institute of Management & Technology
(1)
Army tranning
(1)
Arun Dogra
(4)
Avinash Rai Khanna
(1)
awareness
(7)
B. Ed. Front
(6)
baba lal dyal ji
(1)
badal
(7)
Barrage
(1)
BBMB
(30)
BJP
(26)
BLO
(1)
blood donation
(1)
Book
(1)
BSF
(2)
BSP
(1)
Bus
(1)
cabel tv
(1)
Camp
(1)
Canal
(1)
Cancer
(1)
Capt. Amrinder Singh
(5)
CBSE Board
(1)
Chandigarh
(1)
Checking
(2)
cheema
(1)
chief minister
(1)
child labour
(1)
civil hospital
(1)
CM
(1)
complaints
(1)
Congress
(18)
control room
(1)
Court
(2)
cow safety planning
(1)
Crime
(1)
crops
(1)
D.I.G Jaskaran Singh
(1)
Dairy Development Board
(3)
Daljit Singh Cheema
(2)
Dasuya
(35)
datarpur
(3)
datesheet
(1)
dc
(4)
dc vipul ujval
(24)
DC Vipul Ujwal
(32)
Dengue & chikungunya
(1)
deputy commissioner vipul ujwal
(1)
development deptt.
(1)
dhugga
(2)
Digital
(1)
Dist. Admn.
(173)
District Language Officer Raman Kumar
(1)
doaba radio
(1)
Dogra
(5)
donation
(1)
drugs
(3)
DTO
(6)
education
(30)
education seminar
(7)
Elections
(158)
employement
(5)
employment
(15)
environment
(10)
ETT Union
(4)
EVMs
(3)
Exams
(1)
exams 2010
(2)
Exhibition
(1)
Farmer
(1)
festival
(2)
flood control
(3)
Food Safety Act
(1)
forest
(3)
G.S.T
(1)
GADVASU
(1)
garhdiwala
(3)
garshankar
(5)
GCT
(17)
Govt Model High School Talwara
(33)
GPC
(2)
green india
(2)
gst
(2)
GTU
(9)
Gurpurab
(1)
Guru
(2)
health
(11)
Help desk
(1)
Himachal
(1)
Hola
(1)
hoshiarpur
(132)
iDay
(1)
IIT
(1)
Independence Day
(1)
India
(1)
india election results
(3)
india elections
(4)
ips
(1)
ITI
(5)
juvenile home
(1)
kabbadi
(2)
kandhi
(2)
kavi darbar
(5)
Lagal Aid Clinic
(1)
Learn Urdu
(1)
legal
(11)
Legal Aid Clinic
(2)
liquor
(1)
Loan
(2)
lok adalat
(3)
Mahant Ram Parkash Das
(1)
mahilpur
(3)
Mahinder Kaur Josh
(1)
malaria
(1)
Mandir
(1)
mc
(4)
MCU Punjab
(2)
Mela
(1)
merit
(1)
Micky
(2)
mining
(3)
MLA
(2)
MLA Sundar Sham arora
(2)
Mohalla
(1)
Mukerian
(4)
Multi skill development
(1)
nagar panchayat
(15)
Nandan
(1)
NCC
(1)
News Updates
(52)
nss
(1)
panchayat
(1)
Panchayat Elections
(1)
panchayat samiti
(1)
parade
(1)
Passing out
(1)
Police
(10)
polio drops
(3)
Politics
(7)
Pong Dam
(3)
Pooja sharma
(1)
Post service
(1)
PPP
(3)
press
(3)
PSEB
(8)
PSSF
(3)
PSTET
(1)
Pt. Kishori Lal
(1)
Punjab
(31)
punjab lok sabha winners
(1)
punjab radio live
(1)
Punjab School Education Board
(6)
punjabi sahit
(23)
PWD
(2)
Rajnish Babbi
(3)
Rajwal School Result
(1)
ramesh dogra
(4)
Ramgharia
(1)
Ravidas
(2)
Recruitment
(3)
Red Cross
(12)
red cross society
(2)
Republic Day
(3)
Result
(2)
Results
(3)
Retirement
(1)
Road Safety
(1)
Rock Garden
(1)
Roopnagar
(11)
Ropar
(2)
Rozgar
(1)
Rural Mission
(1)
s.c.commision
(1)
Sacha Sauda
(2)
Sadhu Singh Dharmsot
(1)
Sahi
(12)
sanjha chullah
(6)
Sant Balbir Singh
(1)
save girls
(1)
save trees
(1)
save water
(1)
sbi
(2)
Sc Commission
(2)
School
(8)
SDM Jatinder Jorwal
(1)
self employment
(1)
seminar
(1)
Senate
(1)
services
(3)
Sewa Singh Sekhwan
(1)
sgpc
(2)
Shah Nehar
(5)
Shakir
(2)
shamchurasi
(1)
shivsena
(1)
sidhu
(19)
skill development centre
(1)
smarpan
(2)
Sohan Singh Thandal
(4)
sports
(8)
staff club
(2)
Stenographer training
(1)
Sukhjit Kaur Sahi
(6)
Summer camp
(2)
Sunder Sham Arora
(4)
svm
(5)
swachh
(5)
Swachh Bharat
(2)
swimming
(2)
Swine Flu
(1)
talwara
(210)
Talwara Police
(1)
Talwara Schools
(74)
tax
(2)
TET
(1)
thandal
(4)
Tikshan Sood
(6)
Toy Bank
(1)
traffic rules
(4)
Training
(2)
Training camp
(2)
Traning Camp
(1)
Transport
(2)
travel agency
(1)
unions
(2)
University
(1)
Vet University
(5)
Vigilance
(1)
Vijay Sampla
(8)
Vipul Ujwal
(1)
voter
(5)
waiver
(1)
water
(1)
Water is Life
(1)
world kabbadi cup
(2)
yoga
(3)
yoga day
(3)
youth
(2)
zila parishad
(2)
ਸਰਬੱਤ ਦਾ ਭਲਾ
(1)
ਸ਼ਾਕਰ
(2)
ਸੇਖਵਾਂ
(1)
ਕਵੀ ਦਰਬਾਰ
(5)
ਚੋਣਾਂ
(15)
ਟਰੈਫਿਕ ਨਿਯਮ
(1)
ਡੀ.ਸੀ ਵਿਪੁਲ ਉਜਵਲ
(2)
ਤਲਵਾੜਾ
(26)
ਤੀਕਸ਼ਨ ਸੂਦ
(8)
ਪੰਚਾਇਤ
(13)
ਪੰਜਾਬ
(9)
ਬਾਦਲ
(29)
ਮਹਿੰਦਰ ਕੌਰ ਜੋਸ਼
(4)
ਮਜੀਠੀਆ
(1)