ਸ਼ੋਰ ਪ੍ਰਦੂਸ਼ਣ ਰੋਕਣ ਲਈ ਮਨਾਹੀ ਦੇ ਹੁਕਮ ਜਾਰੀ

ਹੁਸ਼ਿਆਰਪੁਰ, 11 ਮਈ: ਜ਼ਿਲ੍ਹਾ ਮੈਜਿਸਟਰੇਟ ਸ੍ਰੀ ਧਰਮ ਦੱਤ ਤਰਨਾਚ ਨੇ ਧਾਰਾ 144 ਤਹਿਤ ਜ਼ਿਲ੍ਹੇ ਦੀ ਹੱਦ ਅੰਦਰ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਪਾਬੰਦੀ ਤਹਿਤ ਕੋਈ ਵੀ ਆਵਾਜ਼ੀ ਪ੍ਰਦੂਸ਼ਣ / ਜ਼ਿਆਦਾ ਸ਼ੋਰ ਕਰਨ ਵਾਲੇ ਯੰਤਰਾਂ, ਸੰਗੀਤਕ ਯੰਤਰਾਂ, ਢੋਲ, ਡਰੱਮ ਆਦਿ ਵਜਾਉਣ/ ਚਲਾਉਣ, ਸ਼ੋਰ / ਧਮਾਕੇ ਪੈਦਾ ਕਰਨ ਯੋਗ ਅਤੇ ਕਿਸੇ ਵੀ ਤਰਾਂ ਦੇ ਪਟਾਕਿਆਂ ਅਤੇ ਆਤਿਸ਼ਬਾਜੀ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਅਤੇ ਫੁਲਝੜੀਆਂ ਤੇ ਲਾਗੂ ਨਹੀਂ ਹੋਵੇਗੀ। ਇਸੇ ਤਰਾਂ ਗੱਡੀਆਂ ਆਦਿ ਵਿੱਚ ਕਿਸੇ ਤਰਾਂ ਦੇ ਪ੍ਰੈਸ਼ਰ ਹਾਰਨ, ਵੱਖ-ਵੱਖ ਸੰਗੀਤ ਵਾਲੇ ਅਤੇ ਕਿਸੇ ਤਰਾਂ ਦਾ ਆਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ, ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਹਾਰਨ ਨੂੰ ਵਜਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ। ਸਿਰਫ ਸਰਕਾਰ ਵਲੋਂ ਨਿਰਧਾਰਤ ਕੀਤੇ ਗਏ ਹਾਰਨ ਜੋ ਆਵਾਜ਼ੀ ਪ੍ਰਦੂਸ਼ਨ ਤੋਂ ਰਹਿਤ ਹੋਣ, ਹੀ ਨਿਰਧਾਰਤ ਆਵਾਜ਼ ਵਿਚ ਵਜਾਏ ਜਾ ਸਕਦੇ ਹਨ।
        ਸ਼੍ਰੀ ਤਰਨਾਚ ਨੇ ਇਸੇ ਹੁਕਮ ਰਾਹੀਂ ਗੈਰ ਸਰਕਾਰੀ ਇਮਾਰਤਾਂ, ਵਪਾਰਕ ਦੁਕਾਨਾਂ, ਜਨਤਕ ਥਾਵਾਂ, ਸਿਨੇਮਿਆਂ, ਮਾਲਜ਼, ਹੋਟਲ ਰੈਸਟੋਰੈਂਟ ਅਤੇ ਮੇਲਿਆਂ ਆਦਿ ਵਿਚ ਉੱਚੀ ਆਵਾਜ਼ ਅਤੇ ਧਮਕ ਪੈਦਾ ਕਰਨ ਵਾਲੇ ਮਿਊਜ਼ਕ ਅਤੇ ਅਸ਼ਲੀਲ ਗੀਤ ਚਲਾਏ ਜਾਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿਤੀ ਹੈ। ਜ਼ਿਲਾ ਮੈਜਿਸਟਰੇਟ ਨੇ  ਸਾਇਲੈਂਸ ਜ਼ੌਨ ਜਿਵੇਂ ਕਿ ਮੰਤਰਾਲਾ, ਇਨਵਾਇਰਮੈਂਟ, ਜੰਗਲਾਤ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੌਈ ਇਲਾਕਾ ਜਿਹੜਾ ਕਿ ਸਮਰਥ ਅਧਿਕਾਰੀ ਵਲੋਂ ਸਾਇਲੈਂਸ ਜੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਅੰਦਰ ਆਤਿਸ਼ਬਾਜ਼ੀ/ਪਟਾਕਿਆਂ /ਲਾਉਡ ਸਪੀਕਰਾਂ/ਪ੍ਰੈਸ਼ਰ ਹਾਰਨ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੇ ਚਲਾਉਣ/ਲਗਾਉਣ ਤੇ ਪੂਰਨ ਪਾਬੰਦੀ ਲਗਾਈ  ਹੈ। ਇਸੇ ਤਰਾਂ ਖਾਸ ਹਾਲਾਤਾਂ ਅਤੇ ਮੌਕਿਆਂ ਸਮੇਂ ਪ੍ਰਬੰਧਕ, ਧਾਰਮਿਕ ਸਥਾਨਾਂ/ਪੰਡਾਲਾਂ ਵਿਚ ਲਾਉਡ ਸਪੀਕਰ ਅਤੇ ਅਧਿਕਾਰਤ ਮੈਰਿਜ਼ ਪੈਲਸਾਂ ਵਿਚ ਡੀ ਜੇ/ ਆਰਕੈਸਟਰਾ ,ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟਸ (ਕੰਟਰੋਲ ਆਫ ਨੋਆਇਸ)ਐਕਟ 1956 ਵਿਚ ਦਰਜ ਸ਼ਰਤਾਂ ਸਹਿਤ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਉਣਗੇ।ਇਹ ਹੁਕਮ ਸਰਕਾਰੀ ਮਸ਼ੀਨਰੀ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਲਾਗੂ ਨਹੀਂ ਹੋਵੇਗਾ।   
        ਇਹ ਹੁਕਮ 4 ਜੁਲਾਈ 2011 ਤਕ ਲਾਗੂ ਰਹੇਗਾ।

ਪੰਡਤ ਕਿਸ਼ੋਰੀ ਲਾਲ ਯਾਦਗਾਰੀ ਸਮਾਗਮ ਤੇ ਨਾਟਕ ਮੇਲਾ

ਤਲਵਾੜਾ, 8 ਮਈ : ਪਹਿਲਾਂ ਦੇਸ਼ ਦੀ ਆਜ਼ਾਦੀ ਲਈ ਅਤੇ ਮੁੜ ਸਮਾਜਿਕ ਬਰਾਬਰਤਾ ਤੇ ਖੁਸ਼ਹਾਲੀ ਲਈ ਆਪਣੀ ਜਿੰਦਗੀ ਕੁਰਬਾਨ ਕਰਨ ਵਾਲੇ ਲਾਸਾਨੀ ਸੁਤੰਤਰਤਾ ਸੰਗਰਾਮੀ ਸਵ. ਪੰਡਤ ਕਿਸ਼ੋਰੀ ਲਾਲ ਦੀ ਘਾਲਣਾ ਬੇਮਿਸਾਲ ਹੈ ਅਤੇ ਉਨ੍ਹਾਂ ਦਾ ਸਮੁੱਚਾ ਜੀਵਨ ਸਮਾਜਿਕ ਕ੍ਰਾਂਤੀ ਲਈ ਜੂਝਣ ਵਾਲਿਆਂ ਲਈ ਚਾਨਣ ਮੁਨਾਰਾ ਬਣਿਆ ਰਹੇਗਾ। ਇਹ ਪ੍ਰਗਟਾਵਾ ਸੀ. ਪੀ. ਆਈ. ਦੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਪੰਡਤ ਕਿਸ਼ੋਰੀ ਲਾਲ ਯਾਦਗਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਅਜੇ ਵੀ ਗੰਭੀਰ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ ਅਤੇ ਇਸ ਦਲਦਲ ਵਿਚੋਂ ਬਾਹਰ ਆਉਣ ਲਈ ਪੰਡਤ ਜੀ ਵਰਗੇ ਅਣਥੱਕ ਯੋਧਿਆਂ ਦੀ ਜੀਵਨੀ ਤੋਂ ਸਬਕ ਲੈ ਕੇ ਅੱਗੇ ਵਧਣਾ ਸਮੇਂ ਦੀ ਲੋੜ ਹੈ। ਇਸ ਮੌਕੇ ਇੰਕਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਸ਼੍ਰੀ ਰਮੇਸ਼ ਚੰਦਰ ਡੋਗਰਾ, ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ, ਠਾਕੁਰ ਰਘੁਨਾਥ ਰਾਣਾ ਪ੍ਰਸਿੱਧ ਉਦਯੋਗਪਤੀ ਅਤੇ ਭਾਜਪਾ ਆਗੂ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਅਪੀਲ ਕਿ ਪੰਡਤ ਕਿਸ਼ੋਰੀ ਲਾਲ ਨੂੰ ਸੱਚੀ ਸ਼ਰਧਾਂਜਲੀ ਲਈ ਜਰੂਰੀ ਹੈ ਕਿ ਉਨ੍ਹਾਂ ਦੇ ਆਦਰਸ਼ਾਂ ਤੇ ਡੱਟ ਕੇ ਪਹਿਰਾ ਦਿੱਤਾ ਜਾਵੇ। ਸ਼ਹੀਦ ਭਗਤ ਸਿੰਘ ਦੇ ਫਲਸਫੇ ਦੀ ਤਰਜ਼ਮਾਨੀ ਕਰਦੀ ਕੀਰਤੀ ਕਿਰਪਾਲ ਗਰੁੱਪ ਜੈਤੋ ਫਰੀਦਕੋਟ ਵੱਲੋਂ ਪੇਸ਼ ਕੁਰੀਓਗ੍ਰਾਫੀ ਅਤੇ ਬੇਹੱਦ ਪ੍ਰਭਾਵਸ਼ਾਲੀ ਨਾਟਕ ‘ਮੈਂ ਭਗਤ ਸਿੰਘ’ ਦੇ ਮੰਚਨ ਨੇ ਦਰਸ਼ਕਾਂ ਦੇ ਮਨਾਂ ਤੇ ਡੂੰਘੀ ਛਾਪ ਛੱਡੀ। ਡਾ. ਅਮਰਜੀਤ ‘ਅਨੀਸ’ ਵੱਲੋਂ ਪੰਡਤ ਕਿਸ਼ੋਰੀ ਲਾਲ ਦੇ ਜੀਵਨ ਤੇ ਅਧਾਰਿਤ ਖ਼ੂਬਸੂਰਤ ਕਵਿਤਾ ਨੂੰ ਖੂਬ ਪਸੰਦ ਕੀਤਾ ਗਿਆ ਅਤੇ ਇਸੇ ਤਰਾਂ ਸਰਵਹਿੱਤਕਾਰੀ ਸਕੂਲ ਦੀ ਵਿਦਿਆਰਥਣ ਇੱਛਾ ਸ਼ਰਮਾ ਵੱਲੋਂ ਦੇਸ਼ ਭਗਤੀ ਦਾ ਗੀਤ, ਸੀਨੀਅਰ ਆਗੂ ਸਾਥੀ ਜੋਧ ਸਿੰਘ ਅਤੇ ਪਿਆਰਾ ਸਿੰਘ ਪੰਤ ਵੱਲੋਂ ਮਜਦੂਰ ਸੰਘਰਸ਼ ਤੇ ਅਧਾਰਿਤ ਕਾਵਿ ਰਚਨਾਵਾਂ ਅਤੇ ਜਗਮੋਹਨ ਪਰਮਾਰ ਦੇ ਗੀਤ ਨੇ ਸਮਾਂ ਬੰਨ੍ਹ ਕੇ ਰੱਖ ਦਿੱਤਾ। ਯਾਦਗਾਰੀ ਕਮੇਟੀ ਵੱਲੋਂ ਪੰਡਤ ਕਿਸ਼ੋਰੀ ਲਾਲ ਦੇ ਜੀਵਨ ਦਰਸ਼ਨ ਤੇ ਚਾਨਣਾ ਪਾਉਂਦਾ ਕਿਤਾਬਚਾ ਰਿਲੀਜ਼ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰੋਸ਼ਨ ਲਾਲ ਪਰਮਾਰ, ਮੁੱਖ ਪ੍ਰਬੰਧਕ ਦੀਪਕ ਠਾਕੁਰ, ਦਲਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਤਲਵਾੜਾ, ਅਜੀਬ ਦਿਵੇਦੀ, ਬੀ. ਐ¤ਸ. ਸੰਧੂ, ਸਰਪੰਚ ਰਾਮ ਪ੍ਰਸ਼ਾਦ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਲਵ ਇੰਦਰ ਸਿੰਘ, ਮਨਜੀਤ ਸਿੰਘ, ਅਸ਼ੋਕ ਸੱਭਰਵਾਲ, ਕਾਮਰੇਡ ਬਿਅੰਤ ਲਾਲ, ਬਲਦੇਵ ਸਿੰਘ ਭਵਨੌਰ, ਨਰੇਸ਼ ਗੁਮਨਾਮ, ਸੁਰਿੰਦਰ ਮੰਡ, ਗੰਗਾ ਪ੍ਰਸ਼ਾਦ, ਚਰੰਜੀ ਲਾਲ ਕੰਗਣੀਵਾਲ, ਲਾਲ ਸਿੰਘ ਕਹਾਣੀਕਾਰ, ਧੀਰਜ ਮੰਟੂ ਧਰਮਪੁਰ, ਸੁਰੇਸ਼ ਪਰਮਾਰ, ਦੀਪਕ ਰਾਣਾ, ਸ਼ਸ਼ੀਕਾਂਤ, ਮਾਸਟਰ ਸ਼ਿਵ ਕੁਮਾਰ ਸ਼ਰਮਾ, ਅਮਨਦੀਪ ਮਿਨਹਾਸ ਹਾਜੀਪੁਰ, ਗਿਆਨ ਗੁਪਤਾ, ਕੇਸਰ ਸਿੰਘ ਬੰਸੀਆ ਆਦਿ ਸਮੇਤ ਵੱਡੀ ਗਿਣਤੀ ਵਿਚ ਪੰਚ ਸਰਪੰਚ ਅਤੇ ਆਗੂ ਹਾਜਰ ਸਨ।

ਸਾਹੀ ਵੱਲੋਂ ਕਲੱਬ ਨੂੰ ਇੱਕ ਲੱਖ ਰੁਪਏ ਦਾ ਚੈੱਕ ਪ੍ਰਦਾਨ

ਤਲਵਾੜਾ, 8 ਮਈ : ਅੱਜ ਇੱਥੇ ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਵੱਲੋਂ ਬਿਆਸ ਸਪੋਰਟਸ ਕਲੱਬ ਤਲਵਾੜਾ ਨੂੰ ਇੱਕ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਅਤੇ ਇਸ ਮੌਕੇ ਹਾਜਰ ਕਲੱਬ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ. ਸਾਹੀ ਨੇ ਕਲੱਬ ਵੱਲੋਂ ਖੇਡਾਂ ਅਤੇ ਲੋਕ ਵਿਰਸੇ ਨੂੰ ਪ੍ਰਫੁੱਲਿਤ ਕਰਨ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀ ਪਹਿਲਕਦਮੀ ਸਮੇਂ ਦੀ ਲੋੜ ਹੈ। ਇਸ ਮੌਕੇ ਕਲੱਬ ਵੱਲੋਂ ਜਸਮੇਰ ਸਿੰਘ ਰਾਣਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਕਲੱਬ ਵੱਲੋਂ ਨੌਜਵਾਨਾਂ ਨੂੰ ਉਸਾਰੂ ਸੇਧ ਦੇਣ ਦੇ ਮੰਤਵ ਨਾਲ ਅਨੇਕਾਂ ਕਾਮਯਾਬ ਪ੍ਰੋਗਰਾਮ ਚਲਾਏ ਜਾ ਰਹੇ ਹਨ ਅਤੇ ਇਨ੍ਹਾਂ ਦੇ ਉਸਾਰੂ ਸਿੱਟੇ ਵੀ ਸਾਹਮਣੇ ਆ ਰਹੇ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜੇ. ਬੀ. ਵਰਮਾ, ਰਵਿੰਦਰ ਸਿੰਘ ਰਵੀ, ਗੁਲਸ਼ਨ ਕੁਮਾਰ, ਹਰਜੀਤ ਸਿੰਘ, ਕੇਵਲ ਸਿੰਘ, ਧਰਮਿੰਦਰ ਸਿੰਘ, ਦਲਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਤਲਵਾੜਾ, ਅਸ਼ੋਕ ਸੱਭਰਵਾਲ ਭਾਜਪਾ ਆਗੂ, ਮਨਜੀਤ ਸਿੰਘ ਦਿਓਲ ਆਦਿ ਸਮੇਤ ਕਈ ਹੋਰ ਅਹੁਦੇਦਾਰ ਤੇ ਮੈਂਬਰ ਹਾਜਰ ਸਨ।

ਭੁੰਗਾ ਕੇਂਦਰੀ ਵਿਦਿਆਲਿਆ ਵਿਚ ਦਾਖਲੇ ਸ਼ੁਰੂ : ਡੀ. ਸੀ.

ਹੁਸ਼ਿਆਰਪੁਰ, 6 ਮਈ:  ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਕੇਂਦਰੀ ਵਿਦਿਆਲਿਆ ਭੂੰਗਾ ਸ੍ਰੀ ਧਰਮ ਦੱਤ ਤਰਨਾਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੂੰਗਾ ਵਿਖੇ ਕੇਂਦਰੀ ਵਿਦਿਆਲਿਆ ਨੇ ਆਪਣਾ ਕੰਮ-ਕਾਜ਼ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਐਲ ਐਮ ਖੰਟਵਾਲ ਨੇ ਇਸ ਸਕੂਲ ਦੇ ਪ੍ਰਿੰਸੀਪਲ ਵਜੋਂ ਆਹੁੱਦਾ ਸੰਭਾਲ ਲਿਆ ਹੈ ਅਤੇ ਇਸ ਸਕੂਲ ਵਿੱਚ ਇਸ ਸਾਲ ਦੇ ਸੈਸ਼ਨ 2011-12 ਲਈ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਦਾ ਦਾਖਲਾ / ਰਜਿਸਟਰੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਸਕੂਲ ਵਿੱਚ ਬੱਚਿਆ ਦੀ ਰਜਿਸਟਰੇਸ਼ਨ / ਦਾਖਲੇ ਦੀ ਮਿਤੀ 20 ਮਈ 2011 ਹੈ ।
        ਕੇਂਦਰੀ ਵਿਦਿਆਲਿਆ ਦੇ ਪ੍ਰਿੰਸੀਪਲ ਸ੍ਰੀ ਖੰਟਵਾਲ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ ਚੰਡੀਗੜ੍ਹ ਰਿਜ਼ਨ ਸ੍ਰੀ ਏ ਐਸ ਚੌਹਾਨ ਦੀ ਅਗਵਾਈ ਵਿੱਚ ਇਸ ਵੇਲੇ 65 ਕੇਂਦਰੀ ਵਿਦਿਆਲਿਆ ਚਲਾਏ ਜਾ ਰਹੇ ਹਨ ਅਤੇ ਭੂੰਗਾ ਵਿਖੇ ਵੀ ਇਨ੍ਹਾਂ ਦੀ ਅਗਵਾਈ ਵਿੱਚ ਹੀ ਇਹ ਕੇਂਦਰੀ ਵਿਦਿਆਲਿਆ ਖੋਲ੍ਹਿਆ ਗਿਆ ਹੈ ਜਿਸ ਵਿੱਚ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆਂ ਦੀ ਰਜਿਸਟਰੇਸ਼ਨ / ਦਾਖਲਾ ਸ਼ੁਰੂ ਹੈ ਅਤੇ ਹਰ ਕਲਾਸ ਵਿੱਚ 40 ਬੱਚੇ ਦਾਖਲ ਕੀਤੇ ਜਾਣਗੇ ਅਤੇ ਬੱਚਿਆਂ ਦਾ ਦਾਖਲਾ / ਰਜਿਸਟਰੇਸ਼ਨ ਪਹਿਲੇ ਆਓ ਪਹਿਲੇ ਪਾਓ ਦੇ ਆਧਾਰ ਤੇ ਹੋਵੇਗਾ ।  ਉਨ੍ਹਾਂ ਹੋਰ ਦੱਸਿਆ ਕਿ ਇਹ ਕੇਂਦਰੀ ਵਿਦਿਆਲਿਆ ਭਾਰਤ ਸਰਕਾਰ ਦੇ ਹਿਓਮਨ ਰਿਸੋਰਸ ਡਿਵੈਲਪਮੈਂਟ (ਐਚ ਆਰ ਡੀ) ਮੰਤਰਾਲੇ ਦੇ ਅਧੀਨ ਚਲਾਇਆ ਜਾ ਰਿਹਾ ਹੈ ਅਤੇ ਇਹ ਵਿਦਿਆਲਿਆ ਸੀ ਬੀ ਐਸ ਈ ਨਵੀਂ ਦਿੱਲੀ ਨਾਲ  ਐਫੀਲੇਟਿਡ  ਹੈ। ਉਨ੍ਹਾਂ ਦੱਸਿਆ ਕਿ ਪਹਿਲੀ ਕਲਾਸ ਵਿੱਚ ਦਾਖਲਾ ਲੈਣ ਵਾਲੇ ਬੱਚੇ ਦੀ ਉਮਰ 31 ਮਾਰਚ 2011 ਨੂੰ ਘੱਟ ਤੋਂ ਘੱਟ 5 ਸਾਲ ਦੀ ਹੋਣੀ ਚਾਹੀਦੀ ਹੈ।

ਕੂੜਾ-ਕਰਕਟ ਸੁੱਟਣ ਤੇ ਪੂਰਨ ਤੌਰ ਤੇ ਪਾਬੰਦੀ

ਹੁਸ਼ਿਆਰਪੁਰ, 5 ਮਈ:  ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰੀ ਇਲਾਕਿਆਂ ਨੂੰ ਸਾਫ਼-ਸੁਥਰਾ ਰੱਖਣ, ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਅਤੇ ਲੋਕਾਂ ਦੇ ਆਪਸੀ ਝਗੜਿਆਂ ਨੂੰ ਰੋਕਣ ਲਈ ਸ੍ਰੀ ਧਰਮ ਦੱਤ ਤਰਨਾਚ ਜ਼ਿਲ੍ਹਾ ਮੈਜਿਸਟਰੇਟ ਨੇ ਇੱਕ ਹੁਕਮ ਰਾਹੀਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕਿਸੇ ਵੀ ਗਲੀ, ਮੁਹੱਲੇ, ਚੌਕਾਂ, ਮੌੜਾਂ, ਘਰਾਂ ਅਤੇ ਦੁਕਾਨਾਂ ਦੇ ਬਾਹਰ ਕੂੜਾ-ਕਰਕਟ ਸੁੱਟਣ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ ।

ਇਹ ਹੁਕਮ 24 ਜੁਲਾਈ 2011 ਤੱਕ ਲਾਗੂ ਰਹੇਗਾ।

ਜਿਲ੍ਹੇ ਵਿਚ ਕਣਕ ਦੀ ਖਰੀਦ ਤਸੱਲੀਬਖ਼ਸ਼ : ਤਰਨਾਚ

ਹੁਸ਼ਿਆਰਪੁਰ, 2 ਮਈ: ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਵੱਖ-ਵੱਖ ਮੰਡੀਆਂ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 1 ਮਈ 2011 ਤੱਕ 196043 ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਦਿੰਦਿਆਂ ਦੱਸਿਆ ਕਿ ਖਰੀਦ ਕੀਤੀ ਗਈ ਕਣਕ ਵਿੱਚੋਂ ਪਨਗਰੇਨ ਨੇ 26609 ਟਨ, ਮਾਰਕਫੈਡ ਨੇ 49436 ਟਨ, ਪਨਸਪ ਨੇ 31841, ਪੰਜਾਬ ਰਾਜ ਗੋਦਾਮ ਨਿਗਮ ਨੇ 23275, ਪੰਜਾਬ ਐਗਰੋ ਨੇ 19429 ਅਤੇ ਐਫ ਸੀ ਆਈ ਨੇ 45453 ਟਨ ਕਣਕ ਖਰੀਦ ਕੀਤੀ ਹੈ।
        ਸ੍ਰੀ ਤਰਨਾਚ ਨੇ ਦੱਸਿਆ ਕਿ ਮੰਡੀਆਂ ਵਿੱਚ ਕਣਕ ਦੀ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਚਲ ਰਿਹਾ ਹੈ ਅਤੇ ਖਰੀਦ ਕੀਤੀ ਗਈ ਕਣਕ ਦੀ ਬਣਦੀ ਰਾਸ਼ੀ 186.71 ਕਰੋੜ ਰੁਪਏ ਵਿੱਚੋਂ 165.68 ਕਰੋੜ ਰੁਪਏ ਦੀ ਅਦਾਇਗੀ  ਕਿਸਾਨਾਂ ਨੂੰ ਕਰ ਦਿੱਤੀ ਗਈ ਹੈ।  ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਉਹ ਮੰਡੀਆਂ ਵਿੱਚ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਲਈ ਕੋਈ ਮੁਸ਼ਕਲ ਨਾ ਆਉਣ ਦੇਣ ਅਤੇ ਕਣਕ ਦੀ ਸਫ਼ਾਈ ਚੰਗੀ ਤਰਾਂ ਕਰਾਉਣ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਜੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਮੌਕੇ ਤੇ ਹੀ ਹੱਲ ਕੀਤਾ ਜਾਵੇ ਅਤੇ ਖਰੀਦ ਕੀਤੀ ਗਈ ਕਣਕ ਦੀ ਚੁਕਾਈ ਵੀ ਨਾਲੋਂ-ਨਾਲ ਕਰਵਾਈ ਜਾਵੇ।

ਰਾਜ ਪੱਧਰੀ ਕਿਰਤੀ ਦਿਵਸ ਹੁਸ਼ਿਆਰਪੁਰ ਚ ਮਨਾਇਆ

ਹੁਸ਼ਿਆਰਪੁਰ, 1 ਮਈ:  1 ਮਈ ਦਾ ਦਿਹਾੜਾ ਜੋ ਵਿਸ਼ਵ ਭਰ ਵਿੱਚ ਬਤੌਰ  ' ਕਿਰਤੀ ਦਿਵਸ ' ਵਜੋਂ ਮਨਇਆ ਜਾਂਦਾ ਹੈ, ਨੂੰ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ' ਰਾਜ ਪੱਧਰੀ ਕਿਰਤੀ ਸੁਰੱਖਿਆ, ਸਹਾਇਤਾ ਤੇ ਸਨਮਾਨ ਸਮਾਰੋਹ ਦੇ ਰੂਪ ਵਿੱਚ ਗਰੀਨ ਫੀਲਡ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ। ਜਿਸ ਵਿੱਚ ਸ੍ਰੀ ਤੀਕਸ਼ਨ ਸੂਦ, ਕਿਰਤ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਇਸ ਸਮਾਰੋਹ ਦੀ ਪ੍ਰਧਾਨਗੀ ਸ੍ਰੀ ਆਰ ਸੀ ਨਈਅਰ ਪ੍ਰਮੁੱਖ ਸਕੱਤਰ ਕਿਰਤ ਵਿਭਾਗ  ਪੰਜਾਬ ਨੇ ਕੀਤੀ। ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪੀ ਐਸ ਮੰਡ ਕਿਰਤ ਕਮਿਸ਼ਨਰ ਪੰਜਾਬ, ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ, ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਕਮਲਜੀਤ ਸੇਤੀਆ ਜਨਰਲ ਸਕੱਤਰ ਜ਼ਿਲ੍ਹਾ ਭਾਜਪਾ, ਹਰੀਸ਼ ਨਈਅਰ ਐਡੀਸ਼ਨਲ ਕਿਰਤ ਕਮਿਸ਼ਨਰ ਅਤੇ ਅਦਾਰਿਆਂ ਦੇ ਪ੍ਰਬੰਧਕਾਂ / ਕਿਰਤੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਰਤੀਆਂ ਨੇ ਭਾਗ ਲਿਆ।

        ਸ੍ਰੀ ਸੂਦ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਉਪਭੋਗਤਾ ਮੁੱਲ ਸੂਚਕ ਅੰਕਾਂ ਵਿੱਚ ਹੋਏ ਵਾਧੇ ਨੂੰ ਮੁੱਖ ਰੱਖਦੇ ਹੋਏ, ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ 1 ਮਾਰਚ 2011 ਤੋਂ ਉਜ਼ਰਤਾਂ ਵਿੱਚ 150/- ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਨਾਲ ਅਣਸਿਖਿਅਤ ਕਿਰਤੀ ਦੀ ਘੱਟੋ-ਘੱਟ ਉਜਰਤਾਂ 3842/- ਰੁਪਏ ਪ੍ਰਤੀ ਮਹੀਨਾ ਹੋ ਗਈ ਹੈ ਅਤੇ ਇਸ ਤਰਾਂ ਬਾਕੀ ਸ੍ਰੇਣੀਆਂ ਦੇ ਕਿਰਤੀਆਂ ਦੀ ਉਜ਼ਰਤਾਂ ਵਿੱਚ ਵੀ ਵਾਧਾ ਕੀਤਾ ਗਿਆ  ਹੈ। ਉਨ੍ਹਾਂ ਕਿਹਾ ਕਿ ਕਿਰਤੀਆਂ ਵਾਸਤੇ ਮਿਨੀਮਮ ਵੇਜ਼ ਐਕਟ ਅਧੀਨ ਪਹਿਲੀ ਵਾਰ ਘੱਟੋ-ਘੱਟ ਉਜ਼ਰਤਾਂ ਨਿਰਧਾਰਤ ਕਰਨ ਸਬੰਧੀ ਅਧਿਸੂਚਨਾ ਜਾਰੀ ਕੀਤੀ ਗਈ ਹੈ। ਉਨ੍ਹਾ ਦੱਸਿਆ ਕਿ ਰਾਜ ਵਿੱਚੋਂ ਬਾਲ ਮਜ਼ਦੂਰੀ ਦੇ ਖਾਤਮੇ ਲਈ 2 ਵਾਰ ਬਾਲ ਮਜ਼ਦੂਰੀ ਖਾਤਮਾ ਸਪਤਾਹ ਮਨਾਏ ਗਏ ਜਿਸ ਦੌਰਾਨ 621 ਬਾਲ ਕਿਰਤੀਆਂ ਨੂੰ ਮੁਕਤ ਕਰਵਾਇਆ ਗਿਆ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਕਿਰਤ  ਵਿਭਾਗ ਵੱਲੋਂ 20.80 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਸ੍ਰੀ ਸੂਦ ਨੇ ਦੱਸਿਆ ਕਿ ਕਿਰਤੀਆਂ ਅਤੇ ਸੁਪਰਵਾਈਜ਼ਰਾਂ ਵਿੱਚ ਸੁਰੱਖਿਆ ਸਬੰਧੀ ਜਾਗਰੂਕਤਾ ਲਿਆਉਣ ਲਈ ਪੰਜਾਬ ਇੰਡਸਟ੍ਰੀਅਲ ਸੇਫਟੀ ਕੌਸਲ ਵੱਲੋਂ ਰਾਜ ਵਿੱਚ ਵੱਖ-ਵੱਖ ਥਾਵਾਂ ਤੇ 17 ਸੇਫਟੀ ਸੈਮੀਨਾਰਾਂ ਦਾ ਆਯੋਜਨ ਕੀਤਾ ਗਿਆ ਅਤੇ ਫੈਕਟਰੀ ਡਾਇਰੈਕਟਰੋਟ ਦੀਆਂ ਕੋਸ਼ਿਸ਼ਾਂ ਸਦਕਾ ਫੈਕਟਰੀਆਂ ਵਿੱਚ ਸਾਲ 2009 ਦੇ ਮੁਕਾਬਲੇ, ਸਾਲ 2010 ਵਿੱਚ ਮਾਰੂ ਹਾਦਸਿਆਂ ਦੀ ਗਿਣਤੀ 35 ਤੋਂ ਘਟਾ ਕੇ 14 ਲਿਆਉਣ ਵਿੱਚ ਵੱਡੀ ਪ੍ਰਾਪਤੀ ਕੀਤੀ ਹੈ।

             ਸ੍ਰੀ ਸੂਦ ਨੇ ਕਿਹਾ ਕਿ ਰਾਜ ਵਿੱਚ ਦਿਹਾੜੀਦਾਰ ਕਿਰਤੀਆਂ ਦੀ ਉਜ਼ਰਤਾਂ ਵਿੱਚ ਇਕਸਾਰਤਾ ਲਿਆਉਣ ਲਈ, ਡਿਪਟੀ ਕਮਿਸ਼ਨਰਾਂ ਦੀ ਪੱਧਰ ਤੇ ਉਜ਼ਰਤਾਂ ਨਿਰਧਾਰਤ ਕਰਨ ਦੀ ਪ੍ਰਥਾ ਬੰਦ ਕਰ ਦਿੱਤੀ ਗਈ ਹੈ ਅਤੇ ਹੁਣ ਇਹ ਉਜ਼ਰਤਾਂ ਮਿਨੀਮਮ ਵੇਜਿਜ਼ ਐਕਟ ਅਧੀਨ ਕਿਰਤ ਵਿਭਾਗ ਵੱਲੋਂ ਨਿਰਧਾਰਤ ਕੀਤੀਆਂ ਜਾਇਆ ਕਰਨਗੀਆਂ। ਉਨ੍ਹਾਂ ਕਿਹਾ ਕਿ ਕਿਰਤੀਆਂ ਦੀਆਂ ਜਥੇਬੰਦੀਆਂ ਦੇ ਕੇਸ ਨਜਿਠਣ ਲਈ ਪਹਿਲਾਂ ਸਾਰੇ ਪੰਜਾਬ ਲਈ ਇਕੋ ਹੀ ਇੰਡਸਟ੍ਰੀਅਲ ਟ੍ਰਿਬਿਉਨਲ ਹੁੰਦਾ ਸੀ ਜੋ ਚੰਡੀਗੜ੍ਹ ਵਿਖੇ ਸਥਿਤ ਸੀ ਅਤੇ ਕਿਰਤੀਆਂ ਨੂੰ ਆਪਣੇ ਕੇਸ ਝਗੜਨ ਲਈ ਚੰਡੀਗੜ੍ਹ ਜਾਣਾ ਪੈਂਦਾ ਸੀ। ਸਰਕਾਰ ਨੇ ਚੰਡੀਗੜ੍ਹ ਦਾ ਇੰਡਸਟ੍ਰੀਅਲ ਟ੍ਰਿਬੂਨਲ ਖਤਮ ਕਰਕੇ ਸਾਰੀਆਂ ਰਾਜ ਦੀਆਂ ਸਾਰੀਆਂ ਕਿਰਤ ਕੋਰਟਾਂ ਨੂੰ ਅਪਗ੍ਰੇਡ ਕਰਕੇ ਇੰਡਸਟ੍ਰੀਅਲ ਟ੍ਰਿਬੂਨਲ ਦਾ ਦਰਜਾ ਦੇਦਿੱਤਾ ਹੈ ਜਿਸ ਨਾਲ ਹੁਣ ਕਿਰਤੀਆਂ ਨੂੰ ਨਿਆਂ ਉਨ੍ਹਾਂ ਦੇ ਘਰ ਦੇ ਨੇੜੇ ਹੀ ਮਿਲਣ ਲਗ ਪਿਆ ਹੈ। ਉਨ੍ਹਾਂ ਕਿਹਾ ਕਿ ਫੈਕਟਰੀਆਂ ਵਿੱਚ ਪਹਿਲਾਂ ਇਸਤਰੀ  ਕਿਰਤੀਆਂ ਨੂੰ ਰਾਤ ਸਮੇਂ ਕੰਮ ਕਰਨ ਤੋਂ ਮਨਾਹੀ ਸੀ ਪ੍ਰੰਤੂ ਹੁਣ ਕਪੜਾ ਉਦਯੋਗ ਵਿੱਚ ਇਸਤਰੀ ਕਾਮਿਆਂ ਨੂੰ ਰਾਤ ਸਮੇਂ ਕੰਮ ਕਰਨਾ ਬਾਬਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ਨਾਲ ਜਿਥੇ ਇਸਤਰੀ ਸ਼ਕਤੀਕਰਨ ਨੂੰ ਬਲ ਮਿਲੇਗਾ ਅਤੇ ਔਰਤਾਂ ਲਈ ਵਧਰੇ ਰੁਜਗਾਰ ਦੇ ਮੌਕੇ ਉਪਲਭਧ ਹੋਣਗੇ ਅਤੇ ਇੰਡਸਟਰੀ ਨੂੰ ਵੀ ਕੁਸ਼ਲ ਕਿਰਤੀਆਂ ਦੀ ਘਾਟ ਤੋਂ ਛੁਟਕਾਰਾ ਮਿਲੇਗਾ । ਉਨ੍ਹਾਂ ਕਿਹਾ ਕਿ ਸਾਲ 2010-11 ਲਈ ਕਿਰਤੀਆਂ ਦੇ ਕੇਸਾਂ ਤੇ ਕਲੇਮਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਨ ਦਾ ਟੀਚਾ 600 ਕੇਸਾਂ ਦਾ ਮਿਥਿਆ ਗਿਆ ਸੀ ਪਰੰਤੂ ਇਸ ਸਮੇਂ ਦੌਰਾਨ 1678 ਕੇਸਾਂ ਦਾ ਨਿਪਟਾਰਾ ਕੀਤਾ ਗਿਆ ।

        ਸ੍ਰੀ ਸੂਦ ਨੇ ਇਸ ਮੌਕੇ  ਪੰਜਾਬ ਲੇਬਰ ਵੈਲਫੇਅਰ ਬੋਰਡ ਦੁਆਰਾ ਉਦਯੋਗਿਕ ਕਿਰਤੀਆਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਅਧੀਨ ਮਨਜੂਰ ਕੀਤੇ ਲਾਭਾਂ ਵਜੋਂ 77,88,500/- ਰੁਪਏ ਦੀ ਰਾਸ਼ੀ ਲਾਭਪਾਤਰੀਆਂ ਨੂੰ ਵੰਡੀ ਅਤੇ ਇਸ ਤੋਂ ਇਲਾਵਾ ਪੰਜਾਬ ਬਿਲਡਿੰਗ ਅਤੇ ਹੋਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋ ਉਸਾਰੀ ਕਿਰਤੀਆਂ ਦੇ ਸਕੂਲਾਂ, ਕਾਲਜਾਂ ਅਤੇ ਡਿਗਰੀ ਕੋਰਸਾਂ ਵਿੱਚ ਪੜ੍ਹਦੇ 127 ਬੱਚਿਆਂ ਨੂੰ ਪਹਿਲੀ ਵਾਰ ਵਜੀਫ਼ਾ ਸਕੀਮ ਅਧੀਨ 2,08,260/- ਰੁਪਏ ਦੀ ਰਾਸ਼ੀ ਵੰਡੀ। ਉਨ੍ਹਾਂ ਨੇ ਇਸ ਦੇ ਨਾਲ ਹੀ ਬੋਰਡ ਦੀ ਐਕਸ ਗ੍ਰੇਸ਼ੀਆ ਸਕੀਮ ਅਧੀਨ ਦੁਰਘਟਨਾ ਵਿੱਚ ਮੌਤ ਜਾਂ ਪੂਰਣ / ਆਂਸ਼ਿਕ ਤੌਰ ਤੇ ਅਪੰਗ ਹੋਣ ਕਾਰਨ 10 ਕੇਸਾਂ ਵਿੱਚ ਉਸਾਰੀ ਕਿਰਤੀਆਂ ਜਾਂ ਉਨ੍ਹਾਂ ਦੇ ਵਾਰਿਸਾਂ ਨੂੰ 9 ਲੱਖ ਰੁਪਏ ਦੀ ਰਾਸ਼ੀ ਵੰਡੀ ਅਤੇ  19 ਅਦਾਰਿਆਂ ਦੇ ਪ੍ਰਬੰਧਕਾਂ ਨੂੰ ਆਪਣੀਆਂ ਫੈਕਟਰੀਆਂ ਵਿੱਚ ਹਾਦਸੇ ਘਟਾਉਣ ਵਜੋਂ ਸਟੇਟ ਸੁਰੱਖਿਆ ਅਵਾਰਡ ਦਿੱਤੇ ਅਤੇ ਇਸ ਦੇ ਨਾਲ ਹੀ ਹਾਦਸੇ ਰੋਕਣ ਅਤੇ ਉਤਪਾਦਕਤਾ ਵਧਾਉਣ ਵਾਸਤੇ ਆਪਣੇ ਅਣਮੁਲੇ ਸੁਝਾਅ ਦੇਣ ਲਈ ਕਿਰਤੀਆਂ ਨੂੰ ਤਿੰਨ ਸ਼੍ਰੋਮਣੀ ਅਵਾਰਡ ਅਤੇ ਤਿੰਨ ਕਿਰਤ ਵੀਰ ਅਵਾਰਡ ਵੀ ਦਿੱਤੇ ਗਏ।

        ਸ੍ਰੀ ਆਰ ਸੀ ਨਈਅਰ ਪ੍ਰਮੁੱਖ ਸਕੱਤਰ ਕਿਰਤ ਵਿਭਾਗ ਨੇ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੁੰ ਵੱਧ ਤੋਂ ਵੱਧ ਪੜਾਉਣ ਤਾਂ ਜੋ ਉਹ ਪੜਾਈ ਕਰਨ ਉਪਰੰਤ ਆਪਣਾ ਜੀਵਨ ਖੁਸ਼ਹਾਲ ਬਣਾ ਸਕਣ ਅਤੇ ਉਸਾਰੂ ਸਮਾਜ ਦੀ ਸਿਰਜਣਾ ਵਿੱਚ ਵੱਡਮੁਲਾ ਯੋਗਦਾਨ ਪਾ ਸਕਣ। ਉਨ੍ਹਾਂ ਨੇ ਕਿਰਤੀਆਂ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਆਪਣੇ ਬੱਚੇ ਪੜਾਉਣ ਵਿੱਚ ਕੋਈ ਮੁਸ਼ਕਲ ਪੇਸ਼ ਆਉਦੀ ਹੈ ਤਾਂ ਉਹ ਸਾਡੇ ਵਿਭਾਗ ਦੇ ਅਧਿਕਾਰੀਆਂ ਦੇ ਨੋਟਿਸ ਵਿੱਚ ਲਿਆਉਣ। ਉਨ੍ਹਾਂ ਨੇ ਕਿਰਤੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਮੇਂ-ਸਮੇਂ ਸਿਰ ਚੈਕਅਪ ਕਰਾਉਂਦੇ ਰਹਿਣ। ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਕਿਰਤੀਆਂ ਲਈ ਕਈ ਲਾਭਦਾਇਕ ਸਕੀਮਾਂ ਵੀ ਬਣਾ ਕੇ ਉਨ੍ਹਾਂ ਨੂੰ ਅਮਲ ਵਿੱਚ ਲਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਰਤੀਆਂ ਦੀ ਭਲਾਈ ਸਕੀਮ ਲਈ 1 ਕਰੋੜ 80 ਲੱਖ ਰੁਪਏ ਦਾ ਪ੍ਰੋਜੈਕਟ ਬਣਾ ਕੇ ਭਾਰਤ ਸਰਕਾਰ ਨੂੰ ਭੇਜਿਆ ਗਿਆ ਹੈ। ਉਨ੍ਹਾਂ ਨੇ ਉਸਾਰੀ ਅਤੇ ਸੜਕਾਂ ਦੇ ਨਿਰਮਾਣ ਕੰਮਾਂ ਵਿੱਚ ਲਗੇ ਹੋਏ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਮ ਰਜਿਸਟਰਡ ਕਰਾਉਣ ਤਾਂ ਜੋ ਉਨ੍ਹਾਂ ਨੂੰ ਕਿਰਤ ਵਿਭਾਗ ਵੱਲੋਂ ਕਿਰਤੀਆਂ ਦੀ ਭਲਾਈ ਲਈ ਬਣਾਈਆਂ ਗਈਆਂ ਭਲਾਈ ਸਕੀਮਾਂ ਦਾ ਲਾਭ ਮਿਲ ਸਕੇ। 

        ਸ੍ਰੀ ਪੀ ਐਸ ਮੰਡ ਕਿਰਤ ਕਮਿਸ਼ਨਰ ਪੰਜਾਬ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਵਿਸ਼ਵਾਸ਼ ਦੁਆਇਆ ਕਿ ਪੰਜਾਬ ਸਰਕਾਰ ਵੱਲੋਂ ਕਿਰਤੀਆਂ ਦੀ ਭਲਾਈ ਲਈ ਬਣਾਈਆਂ ਗਈਆਂ ਸਕੀਮਾਂ ਨੂੰ ਇਨ-ਬਿਨ ਲਾਗੂ ਕਰਨ ਲਈ ਜ਼ਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਡੀ ਐਸ ਜੱਸਲ, ਸ੍ਰੀ ਡੀ ਐਸ ਰਾਠੌਰ ਯੂਨਿਟ ਹੈਡ ਜੇ ਸੀ ਟੀ ਮਿਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੰਵਰ ਸ਼ਰਮਾ ਜਨਰਲ ਸਕੱਤਰ ਪੰਜਾਬ ਭਾਜਪਾ,  ਪ੍ਰਮੋਦ ਸੂਦ, ਸੰਜੀਵ ਜੈਨ, ਬਰਿੰਦਰ ਸਿੰਘ ਜਸਵਾਲ ਸਹਾਇਕ ਲੇਬਰ ਕਮਿਸ਼ਨਰ ਹੁਸ਼ਿਆਰਪੁਰ, ਮਹੰਤ ਰਮਿੰਦਰ ਦਾਸ ਡੇਰਾ ਬਾਬਾ ਚਰਨਸ਼ਾਹ, ਬਾਬਾ ਰਣਜੀਤ ਸਿੰਘ, ਡਾ. ਇੰਦਰਜੀਤ ਸ਼ਰਮਾ, ਰਾਮੇਸ਼ ਜ਼ਾਲਮ, ਵਿਨੋਦ ਪਰਮਾਰ, ਅਸ਼ਵਨੀ ਓਹਰੀ, ਆਨੰਦ ਸ਼ਰਮਾ, ਯਸ਼ਪਾਲ ਸ਼ਰਮਾ, ਸੁਰਿੰਦਰ ਸਿੰਘ ਬਾਜਵਾ ਅਤੇ ਅਕਾਲੀ-ਭਾਜਪਾ ਨੇਤਾ ਭਾਰੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਤੇ ਵੱਖ-ਵੱਖ ਸਬੰਧਤ ਵਿਭਾਗਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਜਿਨ੍ਹਾਂ ਨੂੰ ਸ੍ਰੀ ਸੂਦ ਨੇ ਬੜੇ ਗੌਹ ਨਾਲ ਵੇਖਿਆ ਅਤੇ ਇਸ ਮੌਕੇ ਤੇ ਇੱਕ ਪੌਦਾ ਵੀ ਲਗਾਇਆ ਅਤੇ ਕਿਰਤ ਵਿਭਾਗ ਵੱਲੋਂ ਮਜ਼ਦੂਰਾਂ ਦੇ ਬਣਾਏ ਗਏ ਬੀਮਾ ਕਾਰਡ ਵੀ ਵੰਡੇ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)