ਨਵੇਂ ਸਾਲ ਦੀ ਆਮਦ ਤੇ ਲੱਗੀ ਸ਼ਾਇਰਾਨਾ ਮਹਿਫ਼ਿਲ
ਤਲਵਾੜਾ, 4 ਜਨਵਰੀ : ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ: ) ਤਲਵਾੜਾ ਵੱਲੋਂ ਇੱਥੇ ਨਵੇਂ ਵਰ•ੇ ਦੀ ਆਮਦ ਤੇ ਪਲੇਠਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਐੱਮ. ਕੇ. ਕੁਲਸ਼੍ਰੇਸ਼ਠ, ਪ੍ਰੋ. ਬੀ. ਐੱਸ. ਬੱਲੀ ਵੱਲੋਂ ਕੀਤੀ ਗਈ ਅਤੇ ਪ੍ਰਿੰ. ਧਰਮਪਾਲ ਸਾਹਿਲ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਇਸ ਮੌਕੇ ਪ੍ਰਸਿੱਧ ਗਣਿਤ ਸ਼ਾਸ਼ਤਰੀ ਤੇ ਬੁੱਧੀਜੀਵੀ ਐੱਮ. ਕੇ. ਕੁਲਸ਼੍ਰੇਸ਼ਠ ਨੇ ਕਿਹਾ ਕਿ ਨਰੋਆ ਸਾਹਿਤ ਸਮਾਜ ਨੂੰ ਸਹੀ ਸੇਧ ਦੇਣ ਦੇ ਸਮਰੱਥ ਹੁੰਦਾ ਹੈ ਅਤੇ ਅਜੋਕੇ ਹਾਲਾਤਾਂ ਵਿਚ ਅਜਿਹੇ ਸਾਹਿਤ ਨਾਲ ਜੁੜਨਾ ਸਮੇਂ ਦੀ ਲੋੜ ਬਣ ਚੁੱਕੀ ਹੈ। ਉਨ•ਾਂ ਆਪਣੇ ਵੱਲੋਂ ਕੀਤੀ ਖੋਜ ਤੇ ਅਧਾਰਿਤ ਆਦਿ ਤੋਂ ਅੰਤ ਤੱਕ ਕੈਲੰਡਰ ਬਾਰੇ ਜਾਣਕਾਰੀ ਵੀ ਦਿੱਤੀ। ਪ੍ਰੋ. ਬੱਲੀ ਅਤੇ ਪ੍ਰਿੰ. ਸਾਹਿਲ ਨੇ ਵੀ ਇਸ ਮੌਕੇ ਸਾਹਿਤਕ ਚਰਚਾ ਵਿਚ ਸ਼ਿਰਕਤ ਕੀਤੀ। ਮੰਚ ਦਾ ਸੰਚਾਲਨ ਜਨਰਲ ਸਕੱਤਰ ਸਮਰਜੀਤ ਸਿੰਘ ਸ਼ਮੀ ਵੱਲੋਂ ਕੀਤਾ ਗਿਆ। ਰਚਨਾਵਾਂ ਦੇ ਦੌਰ ਦਾ ਆਰੰਭ ਮਦਨ ਲਾਲ ਵੱਲੋਂ ਵੰਝਲੀ ਦਾ ਧੁਨ ਨਾਲ ਹੋਇਆ ਅਤੇ ਪ੍ਰਸਿੱਧ ਸ਼ਾਇਰ ਨਰੇਸ਼ ਗੁਮਨਾਮ, ਡਾ. ਅਮਰਜੀਤ ਅਨੀਸ, ਅਨੁਰਾਧਾ ਕਾਫਿਰ, ਰਵਿੰਦਰ ਰਵੀ, ਰਾਜਿੰਦਰ ਮਹਿਤਾ, ਜਸਵੀਰ ਕੌਰ ਜੱਸ, ਧਿਆਨ ਸਿੰਘ ਚੰਦਨ, ਪ੍ਰਿੰ. ਅਰਚਨਾ ਕੁਲਸ਼੍ਰੇਸ਼ਠ, ਹਰਸ਼ਵਿੰਦਰ ਕੌਰ, ਹੈਰੀ ਰੰਧਾਵਾ, ਡਾ. ਵਿਸ਼ਾਲ ਧਰਵਾਲ, ਸਤਪਾਲ ਕਮਾਹੀ, ਗੁਰਦੀਪ ਸਿੰਘ, ਪ੍ਰੋ. ਅੰਜੂ ਗਜ਼ਲ, ਕੈਲਾਸ਼ ਰਾਣੀ, ਅਲਕਾ ਰਜਵਾਲ, ਜੁਗਰਾਜ ਸਿੰਘ ਚੀਮਾ, ਕੇ. ਕੇ. ਕਸ਼ਯਪ, ਜਯ ਸੰਯੁਕਤ, ਸਮਰਜੀਤ ਸਿੰਘ ਸ਼ਮੀ ਵੱਲੋਂ ਪ੍ਰਭਾਵਸ਼ਾਲੀ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਗਰੂਪ ਸਿੰਘ ਸੇਠ, ਚੰਦਰ ਸ਼ੇਖਰ, ਹਰਕਿਰਨ ਸਿੰਘ, ਸਵਰਨ ਸ਼ਰਮਾ ਆਦਿ ਸਮੇਤ ਕਈ ਹੋਰ ਸਾਹਿਤ ਪ੍ਰੇਮੀ ਹਾਜਰ ਸਨ।

No comments:
Post a Comment