ਹੁਸ਼ਿਆਰਪੁਰ, 27 ਦਸੰਬਰ: ਜ਼ਿਲ੍ਹਾ ਮੈਜਿਸਟਰੇਟ ਸ੍ਰ: ਦੀਪਇੰਦਰ ਸਿੰਘ ਨੇ ਧਾਰਾ 144 ਅਧੀਨ ਪੀ.ਵੀ.ਸੀ. ਪਾਇਪ ਰਾਹੀਂ ਕੁਨੈਕਸ਼ਨ ਜੋੜਨ ਅਤੇ ਨਜਾਇਜ਼ ਕੁਨੈਕਸ਼ਨ ਲਗਾਉਣ ਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਦੇ ਹੁਕਮ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਜਾਰੀ ਕੀਤੇ ਗਏ ਹਨ ਕਿ ਜਲ ਸਪਲਾਈ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਪ੍ਰਾਈਵੇਟ ਵਾਟਰ ਸਪਲਾਈ ਕੁਨੈਕਸ਼ਨ ਜਾਰੀ ਕੀਤੇ ਜਾਂਦੇ ਹਨ ਪਰ ਬਹੁਤ ਸਾਰੇ ਲੋਕ ਆਪਣੇ ਸਾਧਨਾਂ ਰਾਹੀਂ ਮੇਨ ਵਾਟਰ ਸਪਲਾਈ ਪੀ.ਵੀ.ਸੀ. ਪਾਇਪ ਦੇ ਨਾਲ ਆਪਣੇ ਪੱਧਰ ਤੇ ਜੋੜ ਲੈਂਦੇ ਹਨ ਜਾਂ ਨਜਾਇਜ਼ ਤੌਰ ਤੇ ਕੁਨੈਕਸ਼ਨ ਕਰ ਲੈਂਦੇ ਹਨ ਜਿਸ ਕਾਰਨ ਚਲਦੀ ਸਪਲਾਈ ਵਿੱਚ ਗੰਦਾ ਪਾਣੀ ਮਿਕਸ ਹੋ ਜਾਂਦਾ ਹੈ ਤੇ ਖਾਸ ਕਰਕੇ ਵਰਖਾ ਦੇ ਮੌਸਮ ਵਿੱਚ ਭਿਆਨਕ ਬੀਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਪਾਣੀ ਦਾ ਕੁਨੈਕਸ਼ਨ ਲੈਣ ਵੇਲੇ ਜੀ.ਆਈ. ਪਾਇਪਾਂ ਹੀ ਵਰਤੀਆਂ ਜਾਣ ਅਤੇ ਮੇਨ ਲਾਈਨ ਤੋਂ ਜਦੋਂ ਵੀ ਕਿਸੇ ਵਿਅਕਤੀ ਨੇ ਆਪਣੇ ਘਰ ਨੂੰ ਸਪਲਾਈ ਲਈ ਜੋੜਨਾ ਹੈ ਤਾਂ ਇਹ ਕੰਮ ਮਿਉਂਸਪਲ ਕਮੇਟੀ ਜਾਂ ਪੰਜਾਬ ਸੀਵਰੇਜ਼ ਬੋਰਡ ਦੇ ਸਬੰਧਤ ਐਸ.ਡੀ.ਓ ਜਾਂ ਜੇ.ਈ. ਜਾਂ ਕਿਸੇ ਪੇਂਡੂ ਖੇਤਰ ਵਿੱਚ ਪੰਜਾਬ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਐਸ.ਡੀ.ਓ ਜਾਂ ਜੇ.ਈ. ਜਾਂ ਕਿਸੇ ਹੋਰ ਅਧਿਕਾਰਤ ਮੁਲਾਜ਼ਮ ਦੀ ਹਾਜ਼ਰੀ ਵਿਚ ਹੀ ਹੋਣਾ ਚਾਹੀਦਾ ਹੈ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਲੀੇਕੇਜ਼ ਨਾ ਹੋ ਸਕੇ।
ਇਹ ਹੁਕਮ 26 ਫਰਵਰੀ 2013 ਤੱਕ ਲਾਗੂ ਰਹੇਗਾ।
ਇਹ ਹੁਕਮ 26 ਫਰਵਰੀ 2013 ਤੱਕ ਲਾਗੂ ਰਹੇਗਾ।
No comments:
Post a Comment