ਤਲਵਾੜਾ 26 ਦਸੰਬਰ: ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਦੇ ਬਲਾਕ ਤਲਵਾੜਾ ਵਿਖੇ ਦੌਰੇ ਦੌਰਾਨ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਹੁਕਮਾਂ ਅਨੁਸਾਰ ਪਿੰਡ ਬਰਿੰਗਲੀ (ਤਲਵਾੜਾ) ਵਿਖੇ ਡਿਪਟੀ ਡਾਇਰੈਕਟਰ ਡੇਅਰੀ ਦਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਡੇਅਰੀ ਦੀ ਸਵੈ-ਰੋਜ਼ਗਾਰ ਸਕੀਮ ਅਧੀਨ 15 ਦਿਨ ਦਾ ਡੇਅਰੀ ਸਿਖਲਾਈ ਕੋਰਸ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਇਸ ਡੇਅਰੀ ਸਿਖਲਾਈ ਕੋਰਸ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਅਫ਼ਸਰਾਂ, ਖੇਤੀਬਾੜੀ ਵਿਕਾਸ ਅਫ਼ਸਰ ਚਾਰਾ, ਖੇਤੀਬਾੜੀ ਵਿਕਾਸ ਅਫ਼ਸਰ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਪਸ਼ੂ ਪਾਲਣ ਵਿਗਿਆਨਕ ਲੁਧਿਆਣਾ ਦੇ ਪਸ਼ੂ ਪਾਲਣ ਮਾਹਿਰਾਂ ਦਾ ਸਹਿਯੋਗ ਲਿਆ ਗਿਆ। ਇਸ ਦੌਰਾਨ ਡੇਅਰੀ ਸਿਖਿਆਰਥੀਆਂ ਨੂੰ ਵੱਖ-ਵੱਖ ਮਾਹਿਰਾਂ ਵੱਲੋਂ ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਨਸਲ ਸੁਧਾਰ, ਖਾਦ ਖੁਰਾਕ, ਫੀਡ ਬਣਾਉਣਾ, ਪਸੂਆਂ ਦਾ ਰਹਿਣ ਦਾ ਪ੍ਰਬੰਧ ਕਰਨਾ, ਪਸ਼ੂਆਂ ਦੀਆਂ ਬੀਮਾਰੀਆਂ ਦੀ ਪਹਿਚਾਣ ਅਤੇ ਰੋਕਥਾਮ, ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਡੇਅਰੀ ਸਿਖਿਆਰਥੀਆਂ ਨੂੰ ਆਤਮਾ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਜਿਲ੍ਹਾ ਗੁਰਦਾਸਪੁਰ ਵਿਖੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਮਾਨ ਡੇਅਰੀ ਫਾਰਮਰਜ਼ ਸੈਲਫ ਹੈਲਪ ਗਰੁੱਪ ਅਤੇ ਅਗਾਂਹਵਧੂ ਡੇਅਰੀ ਫਾਰਮਰਜ਼ ਪਿੰਡ ਡੱਲਾ ਗੋਰੀਆਂ (ਕਾਹਨੂੰਵਾਨ) ਦਾ ਸਟੱਡੀ ਟੂਰ ਕਰਵਾਇਆ ਜਿਸ ਤੋਂ ਡੇਅਰੀ ਸਿਖਿਆਰਥੀ ਬਹੁਤ ਪ੍ਰਭਾਵਿਤ ਹੋਏ ਅਤੇ ਡੇਅਰੀ ਦੇ ਧੰਦੇ ਨੂੰ ਅਪਨਾਉਣ ਲਈ ਬਹੁਤ ਉਤਸ਼ਾਹਿਤ ਹੋਏ। ਡਿਪਟੀ ਡਾਇਰੈਕਟਰ ਡੇਅਰੀ ਨੇ ਦੱਸਿਆ ਕਿ ਸਵੈ-ਰੋਜ਼ਗਾਰ ਸਕੀਮ ਅਧੀਨ ਟਰੇਨਿੰਗ ਪ੍ਰਾਪਤ ਕਰ ਚੁੱਕੇ ਸਿੱਖਿਆਰਥੀਆਂ ਦੇ ਕਰਜਾ ਕੇਸ ਤਿਆਰ ਕਰਕੇ ਬੈਂਕਾਂ ਨੂੰ ਭੇਜੇ ਗਏ ਹਨ। ਸਿਖਲਾਈ ਦੇ ਸਮਾਪਨ ਸਮਾਗਮ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵੱਲੋਂ ਸਿਖਲਾਈ ਪ੍ਰਾਪਤ ਕਰ ਚੁੱਕੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸੀਨੀਅਰ ਸਾਇਸਦਾਨ ਗਡਵਾਸੂ ਯੂਨੀਵਰਸਿਟੀ ਡਾ. ਰਮੇਸ਼ ਸ਼ਰਮਾ ਅਤੇ ਸਹਾਇਕ ਪ੍ਰੋਫੈਸਰ ਡਾ. ਮਿੱਤਲ ਵੀ ਹਾਜ਼ਰ ਸਨ। ਇਸੰਪੈਕਟਰ ਡੇਅਰੀ ਵਿਭਾਗ ਮੁਕੇਰੀਆਂ ਦਵਿੰਦਰ ਕੁਮਾਰ ਨੇ ਇਸ ਟਰੇਨਿੰਗ ਕੈਂਪ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ।

No comments:
Post a Comment