ਤਲਵਾੜਾ, 20 ਜੂਨ: ਤਲਵਾੜਾ ਤੋਂ ਚੰਡੀਗੜ੍ਹ ਲਈ ਅੱਜ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਵੱਲੋਂ ਏ. ਸੀ. ਬੱਸ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਪਹਿਲੇ ਦਿਨ ਚੱਲਣ ਵਾਲੀ ਬੱਸ ਨੂੰ ਸ. ਅਮਰਜੀਤ ਸਿੰਘ ਸਾਹੀ ਮੁੱਖ ਸੰਸਦੀ ਸਕੱਤਰ ਵਿੱਤ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਾਹੀ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਸੁਹਿਰਦ ਤੇ ਦ੍ਰਿੜ ਉਪਰਾਲਿਆਂ ਸਦਕਾ ਆਮ ਆਦਮੀ ਤੱਕ ਵੱਡੇ ਪੱਧਰ ਤੇ ਸਹੂਲਤਾਂ ਪਹੁੰਚ ਰਹੀਆਂ ਹਨ ਅਤੇ ਪੰਜਾਬ ਰੋਡਵੇਜ਼ ਵਿਚ ਨਵੀਂ ਰੂਹ ਫ਼ੂਕਣਾਂ ਅਜਿਹੇ ਯਤਨਾਂ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਬੱਸ ਦੇ ਸ਼ੁਰੂ ਹੋਣ ਨਾਲ ਕੰਢੀ ਦੇ ਲੋਕਾਂ ਨੂੰ ਰਾਜਧਾਨੀ ਆਉਣ ਜਾਣ ਵਿਚ ਵੱਡੀ ਸਹੂਲਤ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਤਲਵਾੜਾ ਰੂਟ ਤੇ ਰਾਤਰੀ ਬੱਸ ਸੇਵਾ ਦੀ ਵੱਡੀ ਘਾਟ ਹੈ ਅਤੇ ਲੋਕਾਂ ਦੀ ਇਸ ਮੰਗ ਨੂੰ ਵੀ ਜਲਦੀ ਹੀ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ। ਸ. ਸਾਹੀ ਨੇ ਦੱਸਿਆ ਕਿ ਕਮਾਹੀ ਦੇਵੀ ਰੂਟ ਤੇ ਵੀ ਨਵੀਂ ਬੱਸ ਸੇਵਾ ਸ਼ੁਰੂ ਹੋ ਜਾਵੇਗੀ।
ਤਲਵਾੜਾ ਨੋਟੀਫਾਈਡ ਕਮੇਟੀ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਵਿਕਾਸ ਵਿਰੋਧੀ ਲੋਕਾਂ ਦੀ ਗੁਮਰਾਹਕੁੰਨ ਬਿਆਨਬਾਜੀ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਤਲਵਾੜਾ ਨੂੰ ਜਾਰੀ ਤਿੰਨ ਕਰੋੜ ਰੁਪਏ ਦੀ ਰਕਮ ਨਾਲ ਜਲਦੀ ਹੀ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ ਜਿਸ ਵਿਚ ਤਲਵਾੜਾ ਦੇ ਹਰੇਕ ਗਲੀ ਮੁਹੱਲੇ ਵਿਚ ਬਕਾਇਦਾ ਸਟਰੀਟ ਲਾਈਟਾਂ ਦਾ ਪ੍ਰਬੰਧ ਤੇ ਹੋਰ ਕੰਮ ਸ਼ਾਮਿਲ ਹਨ।
ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਦੇ ਜਨਰਲ ਮੈਨੇਜਰ ਸ. ਹਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਬੱਸ ਸੇਵਾ ਸ਼ੁਰੂ ਕਰਨ ਲਈ ਸ. ਸਾਹੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਅਤੇ ਇਸ ਨਾਲ ਤਲਵਾੜਾ ਚੰਡੀਗੜ੍ਹ ਰੂਟ ਤੇ ਸਫ਼ਰ ਕਰਨ ਵਿਚ ਏ. ਸੀ. ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਸੇਠੀ, ਡਾ. ਧਰੁੱਬ ਸਿੰਘ, ਮਨਜੀਤ ਸਿੰਘ ਦਿਓਲ, ਅਸ਼ੋਕ ਸੱਭਰਵਾਲ, ਰਮਨ ਕੁਮਾਰ, ਠਾਕੁਰ ਪ੍ਰੀਤਮ ਸਿੰਘ ਦਲਵਾਲੀ, ਡਾ. ਸੁਭਾਸ਼, ਚੇਅਰਮੈਨ ਦਲਜੀਤ ਸਿੰਘ, ਸ਼੍ਰੀਮਤੀ ਨਰੇਸ਼ ਠਾਕੁਰ, ਅਸ਼ੋਕ ਕੁਮਾਰ, ਨਰਿੰਦਰ ਕੁਮਾਰ, ਦੇਵ ਰਾਜ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।

No comments:
Post a Comment