ਤਲਵਾੜਾ, 19 ਜੂਨ: ਇੱਥੇ ਰਾਸ਼ਟਰੀ ਸੋਇੰਮ ਸੇਵਕ ਸੰਘ (ਆਰ. ਐੱਸ. ਐੱਸ.) ਦੇ 20 ਦਿਨਾ ਸਿਖਲਾਈ ਕੈਂਪ ਦੀ ਸਮਾਪਤੀ ਮੌਕੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਉੱਤਰ ਭਾਰਤ ਦੇ ਪੰਜ ਰਾਜਾਂ ਤੋਂ ਸਿਖਲਾਈ ਪ੍ਰਾਪਤ ਕਰਨ ਵਾਲੇ 186 ਸਵੈ ਸੇਵਕਾਂ ਨੇ ਆਪਣੀ ਪ੍ਰਤਿਭਾ ਦੇ ਜੌਹਰ ਵਿਖਾਏ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਅਰਥ ਸ਼ਾਸਤਰੀ ਡਾ. ਬਜਰੰਗ ਲਾਲ ਗੁਪਤ ਨੇ ਦੱਸਿਆ ਕਿ ਸੰਘ ਵੱਲੋਂ ਆਪਣੀ ਸਥਾਪਤੀ ਤੋਂ ਲੈ ਲਗਾਤਾਰ ਹੁਣ ਤੱਕ ਪੂਰੇ ਦੇਸ਼ ਵਿਚ ਦੇਸ਼ ਪ੍ਰੇਮ ਦਾ ਜਜ਼ਬਾ ਅਤੇ ਜਾਗ੍ਰਤੀ ਪੈਦਾ ਕਰਨ ਦੇ ਮੁੱਖ ਟੀਚੇ ਨੂੰ ਲੈ ਕੇ ਲਹਿਰ ਚਲਾਈ ਜਾ ਰਹੀ ਹੈ। ਉਨ੍ਹਾਂ ਜੋਰ ਦਿੱਤਾ ਕਿ ਕਿਸੇ ਵੀ ਦੇਸ਼ ਦੀ ਅਸਲੀ ਸ਼ਕਤੀ ਉਸਦੀ ਅਮੀਰ ਵਿਰਾਸਤ, ਧਰਮ, ਕੌਮਪ੍ਰਸਤੀ ਤੇ ਸੱਭਿਆਚਾਰ ਵਿਚ ਹੁੰਦੀ ਹੈ ਅਤੇ ਇਸ ਸ਼ਕਤੀ ਨੂੰ ਸੰਗਠਨ ਅਤੇ ਅਨੁਸ਼ਾਸ਼ਨ ਵਿਕਸਤ ਕਰਕੇ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਦਾ ਇੱਕਮਾਤਰ ਹੱਲ ਲੁੜੀਂਦੀ ਚੇਤਨਾ ਅਤੇ ਦ੍ਰਿੜ ਸੰਕਲਪ ਮਜਬੂਤ ਇੱਛਾ ਸ਼ਕਤੀ ਵਿਚ ਲੁਕਿਆ ਹੋਇਆ ਹੈ। ਡਾ. ਗੁਪਤ ਨੇ ਕਿਹਾ ਆਰ. ਐ¤ਸ. ਐ¤ਸ. ਜਿੱਥੇ ਖ਼ੁਦ ਭ੍ਰਿਸ਼ਟਾਚਾਰ ਦਾ ਸਖਤ ਵਿਰੋਧੀ ਹੈ ਅਤੇ ਉੱਥੇ ਇਸ ਮੰਤਵ ਲਈ ਅੰਦੋਲਨ ਕਰਨ ਵਾਲੇ ਹਰੇਕ ਦੇਸ਼ ਵਾਸੀ ਨਾਲ ਡਟ ਕੇ ਸਾਥ ਦਿੰਦਾ ਹੈ।
ਇਸ ਮੌਕੇ ਪ੍ਰੋ. ਦੇਵ ਪ੍ਰਸਾਦ ਭਾਰਦਵਾਜ ਨੇ ਕੈਂਪ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਤੇ ਦੱਸਿਆ ਕਿ ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵਿਖੇ ਲੱਗੇ ਇਸ ਕੈਂਪ ਵਿਚ ਆਸ ਪਾਸ ਦੇ ਚਾਲੀ ਪਿੰਡਾਂ ਤੇ ਅਨੇਕਾਂ ਸੰਸਥਾਵਾਂ ਤੋਂ ਇਲਾਵਾ 27 ਸਿੱਖਿਅਕਾਂ ਅਤੇ 40 ਪ੍ਰਬੰਧਕਾਂ ਨੇ ਅਹਿਮ ਭੂਮਿਕਾ ਅਦਾ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਕਰਨਲ ਜੋਗਿੰਦਰਪਾਲ ਸ਼ਰਮਾ ਨੇ ਸੰਘ ਵੱਲੋਂ ਚਲਾਈਆਂ ਜਾ ਰਹੀਆਂ ਸਰਗਰਮੀਆਂ ਨੂੰ ਸਮੇਂ ਦੀ ਲੋੜ ਦੱਸਦਿਆਂ ਕੈਂਪ ਨੂੰ ਸੁਚਾਰੂ ਢੰਗ ਨਾਲ ਸਿਰੇ ਚੜ੍ਹਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਪ੍ਰਿੰ. ਦੇਸ ਰਾਜ ਸ਼ਰਮਾ ਨੇ ਇਸ ਮੌਕੇ ਕੈਂਪ ਦੀ ਸਫਲਤਾ ਵਿਚ ਯੋਗਦਾਨ ਪਾਉਣ ਵਾਲੀਆਂ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ, ਤੀਕਸ਼ਨ ਸੂਦ, ਮੁੱਖ ਸੰਸਦੀ ਸਕੱਤਰ ਅਮਰਜੀਤ ਸਿੰਘ ਸਾਹੀ, ਸੋਮ ਪ੍ਰਕਾਸ਼ ਭਾਜਪਾ ਆਗੂ, ਚਿਰੰਜੀਵੀ ਸਿੰਘ ਸਰਪ੍ਰਸਤ ਰਾਸ਼ਟਰੀ ਸਿੱਖ ਸੰਗਤ, ਵਿਜੈ ਸਾਂਪਲਾ ਚੇਅਰਮੈਨ ਖਾਦੀ ਬੋਰਡ, ਐਸ. ਪੀ. ਰਲਹਨ ਆਰੀਆ ਸਮਾਜ, ਮਹੇਸ਼ ਚੋਪੜਾ ਸਨਾਤਨ ਧਰਮ ਸਭਾ, ਕੇ. ਕੇ. ਸ਼ਰਮਾ ਭਾਰਤ ਵਿਕਾਸ ਪਰਿਸ਼ਦ, ਸੁਰਿੰਦਰ ਦੂਆ ਭਾਰਤ ਸਵਾਭਿਮਾਨ ਮੰਚ, ਕੇ. ਕੇ. ਮਹਾਜਨ ਸ਼੍ਰੀ ਅਨੰਦਪੁਰ ਆਸ਼ਰਮ, ਗੁਰਚਰਨ ਸਿੰਘ ਜੌਹਰ ਸ਼੍ਰੀ ਗੁਰੂ ਸਿੰਘ ਸਭਾ, ਕੇਸ਼ਵ ਜੈਨ ਜੈਨ ਸਭਾ, ਡਾ. ਆਈ. ਕੇ. ਸ਼ਰਮਾ ਸਰਵਹਿੱਤਕਾਰੀ ਕਮੇਟੀ, ਸੁਰੇਸ਼ ਰਾਣਾ ਰਾਜਪੂਤ ਸਭਾ, ਬਲਵੰਤ ਠਾਕੁਰ ਕਾਲੀ ਮਾਤਾ ਮੰਦਰ, ਯੁਧਵੀਰ ਸਿੰਘ ਸ਼੍ਰੀ ਗੁਰੂ ਰਵਿਦਾਸ ਮੰਦਰ, ਮਹੰਤ ਰਾਜ ਗਿਰ ਕਮਾਹੀ ਦੇਵੀ, ਅਵਤਾਰ ਸਿੰਘ ਗਊਸ਼ਾਲਾ, ਰਾਮੇਸ਼ਵਰ ਸੰਘ ਪ੍ਰਚਾਰਕ ਉੱਤਰ ਖੇਤਰ ਆਦਿ ਸਮੇਤ ਵੱਡੀ ਗਿਣਤੀ ਸ਼ਖਸ਼ੀਅਤਾਂ ਹਾਜਰ ਸਨ।

No comments:
Post a Comment