ਬਿਆਸ ਦਿਵਸ ਮਨਾਇਆ

ਤਲਵਾੜਾ, 30 ਜੂਨ : ਇੱਥੇ ਬੀ. ਬੀ. ਐਮ. ਬੀ. ਵੱਲੋਂ ਬਿਆਸ ਦਿਵਸ ਮੌਕੇ ਚੀਫ ਇੰਜੀਨੀਅਰ ਸ਼੍ਰੀ ਵੀ. ਐਨ. ਗੋਇਲ ਨੇ ਪੌਂਗ ਬੰਨ੍ਹ ਉੱਤੇ ਬਣੇ ਸ਼ਹੀਦੀ ਸਮਾਰਕ ਵਿਖੇ ਡੈਮ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਰਾਕ ਗਾਰਡਨ ਵਿਖੇ ਵਣ ਮਹਾਂਉਤਸਵ ਵੀ ਮਨਾਇਆ ਗਿਆ। ਇਸ ਮੌਕੇ ਸ਼੍ਰੀ ਗੋਇਲ ਨੇ ਬੀ. ਬੀ. ਐਮ. ਬੀ ਦੇ ਚੇਅਰਮੈਨ ਸ਼੍ਰੀ ਏ. ਬੀ. ਅਗਰਵਾਲ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ ਅਤੇ ਆਪਣੇ ਸੰਬੋਧਨ ਰਾਹੀਂ ਉਨ੍ਹਾਂ ਬਿਆਸ ਡੈਮ ਦੇ ਕਰਮਚਾਰੀਆਂ ਦੀ ਕੰਮ ਕਾਜ ਦੀ ਭਰਪੂਰ ਸ਼ਲਾਘਾ ਕੀਤੀ। ਸ਼੍ਰੀ ਗੋਇਲ ਨੇ ਇਸ ਮੌਕੇ ਵਾਤਾਵਰਨ ਸੰਭਾਲ ਮੁਹਿੰਮ ਨੂੰ ਹੁਲਾਰਾ ਦਿੰਦਿਆਂ ਡੈਮ ਸਾਈਟ ਅਤੇ ਆਲੇ ਦੁਆਲੇ 250 ਉੱਤਮ ਕਿਸਮ ਦੇ ਪੌਦੇ ਲਾਉਣ ਦੀ ਰਸਮੀ ਸ਼ੁਰੂਆਤ ਵੀ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਵਣਮਹਾਂਉਤਸਵ ਵਿਚ ਹਰਜੀਤ ਸਿੰਘ, ਏ. ਕੇ. ਬਾਲੀ, ਰੰਜਨ ਸ਼ਰਮਾ,  ਕੇ. ਕੇ. ਸੂਦ, ਗੁਰਨਾਮ ਸਿੰਘ, ਅਵਤਾਰ ਸਿੰਘ, ਸ਼ਿਵ ਚਰਨ ਰੇਗਰ, ਅਸ਼ੋਕ ਕੁਮਾਰ ਆਦਿ ਸੀਨੀਅਰ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿਚ ਕਰਮਚਾਰੀਆਂ ਨੇ ਭਾਗ ਲਿਆ ਅਤੇ ਵਾਤਾਵਰਨ ਨੂੰ ਹਰਾ ਭਰਾ ਬਣਾਉਣ ਦਾ ਪ੍ਰਣ ਕੀਤਾ।

ਮਹਿਕ ਕਲੱਬ ਵੱਲੋਂ ਛਬੀਲ ਲਗਾਈ ਗਈ

ਤਲਵਾੜਾ, 28 ਜੂਨ : ਬਲਾਕ ਤਲਵਾੜਾ ਵਿਚ ਪੈਂਦੇ ਲਾਗਲੇ ਪਿੰਡ ਪਲਾਹੜ ਦੇ ਮਹਿਕ ਕਲੱਬ ਰਜਿ: ਵੱਲੋਂ ਰਾਹਗੀਰਾਂ ਲਈ  ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਮੌਕੇ ਪ੍ਰਬੰਧਕ ਗੁਰਬਚਨ ਸਿੰਘ ਨੇ ਦੱਸਿਆ ਕਿ ਹੋਰਨਾਂ ਲੋਕ ਭਲਾਈ ਸਰਮਰਮੀਆਂ ਤੋਂ ਇਲਾਵਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਕਲੱਬ ਵੱਲੋਂ ਇੱਥੇ ਮੁੱਖ ਸੜਕ ਤੇ ਇਹ ਛਬੀਲ ਲਗਾਈ ਜਾਂਦੀ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਮਹਿੰਦਰ ਸਿੰਘ, ਰਮੇਲ, ਮੁਕੇਸ਼, ਲਾਲਾ ਸੱਤਪਾਲ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਕਲੱਬ ਮੈਂਬਰ ਹਾਜਰ ਸਨ।

ਸ਼ਾਨਦਾਰ ਨਤੀਜਾ

Gurpreet Kaur
ਤਲਵਾੜਾ, 24 ਜੂਨ: ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਸੌ ਫੀਸਦੀ ਰਿਹਾ। ਇਹ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸ਼੍ਰੀਮਤੀ ਸੁਰੇਸ਼ ਕੁਮਾਰੀ ਨੇ ਦੱਸਿਆ ਕਿ ਸਕੂਲ ਦੀਆਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਗੁਰਪ੍ਰੀਤ ਕੌਰ ਨੇ ਸਾਇੰਸ ਗਰੁੱਪ ਅਤੇ ਮੋਨਿਕਾ ਨੇ ਕਾਮਰਸ ਗਰੁੱਪ ਵਿਚ ਬੋਰਡ ਦੀ ਮੈਰਿਟ ਸੂਚੀ ਸਥਾਨ ਹਾਸਿਲ ਕਰਦੇ ਸਕੂਲ ਦਾ ਨਾਮ ਰੌਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸ਼ਾਨਦਾਰ ਕਾਰਗੁਜਾਰੀ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਤੇ ਹੋਣਹਾਰ ਬੱਚਿਆਂ ਨੂੰ ਜਾਂਦਾ ਹੈ।

ਮਾਦਾ ਪਾਹੜ੍ਹਾ ਨੂੰ ਜੰਗਲ ’ਚ ਛੱਡਿਆ

ਤਲਵਾੜਾ, 24 ਜੂਨ:  ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਅੱਜ ਇੱਥੇ ਬੀ. ਬੀ. ਐਮ. ਬੀ. ਦੇ ਕਰਮਚਾਰੀਆਂ ਦੇ ਸਹਿਯੋਗ ਨਾਲ ਇਕ ਜਖ਼ਮੀ ਮਾਦਾ ਪਾਹੜਾ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਸ਼ਿਵਾਲਿਕ ਜੰਗਲ ਵਿਚ ਛੱਡਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਣ ਅਧਿਕਾਰੀ ਕਰਨੈਲ ਸਿੰਘ ਨੇ ਦੱਸਿਆ ਕਿ ਬਲਾਕ ਵਿਚ ਪੈਂਦੇ ਪਿੰਡ ਭੇੜੇ ਦੇ ਨਿਵਾਸੀਆਂ ਵੱਲੋਂ ਇਸ ਸਬੰਧੀ ਸੂਚਨਾ ਵਿਭਾਗ ਨੂੰ ਦਿੱਤੀ ਗਈ ਜਿਸ ਤੇ ਫੌਰੀ ਤੌਰ ਤੇ ਕਾਰਵਾਈ ਕਰਦੇ ਹੋਏ ਉਹ ਆਪਣੀ ਟੀਮ ਬਚਨ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ ਨੂੰ ਲੈ ਕੇ ਮੌਕੇ ਤੇ ਪੁੱਜੇ ਅਤੇ ਲੁੜੀਂਦੀ ਮਰਹਮ ਪੱਟੀ ਕਰਨ ਉਪਰੰਤ ਜਖ਼ਮੀ ਮਾਦਾ ਪਾੜ੍ਹਾ ਨੂੰ ਪਹਾੜੀ ਜੰਗਲ ਵਿਚ ਛੱਡ ਦਿੱਤਾ ਗਿਆ।

ਐ¤ਨ. ਸੀ. ਸੀ. ਸਿਖਲਾਈ ਕੈਂਪ ਸ਼ੁਰੂ

ਤਲਵਾੜਾ, 22 ਜੂਨ: ਇੱਥੇ ਐੱਨ. ਸੀ. ਸੀ. ਦੀ ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਕਰਨਲ ਆਰ. ਸੀ. ਸ਼ਰਮਾ ਦੀ ਅਗਵਾਈ ਹੇਠ 10 ਦਿਨਾ ਸਿਖਲਾਈ ਕੈਂਪ ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵਿਖੇ ਸ਼ੁਰੂ ਹੋਣ ਦਾ ਸਮਾਚਾਰ ਹੈ। ਕਰਨਲ ਸ਼ਰਮਾ ਨੇ ਦੱਸਿਆ ਕਿ ਫੌਜ ਪ੍ਰਤੀ ਨੌਜਵਾਨਾਂ ਵਿਚ ਘਟ ਰਹੀ ਰੁਚੀ ਨੂੰ ਵਧਾਉਣ ਅਤੇ ਉਨ੍ਹਾਂ ਦੇ ਸਰਵ ਪੱਖੀ ਸਖਸ਼ੀ ਵਿਕਾਸ ਦੇ ਮੰਤਵ ਨਾਲ ਲਗਾਏ ਜਾਣ ਵਾਲੇ ਇਸ ਕੈਂਪ ਵਿਚ ਕੈਡਿਟਾਂ ਨੂੰ ਹਥਿਆਰਾਂ ਬਾਰੇ ਜਾਣਕਾਰੀ, ਨਕਸ਼ਾ, ਮੈਦਾਨ ਕੌਸ਼ਲ, ਸਿਗਨਲ ਆਦਿ ਦੀ ਸਿਖਲਾਈ ਦਿੱਤੀ ਜਾਵੇਗੀ ਤਾ ਕਿ ਕੈਡਿਟ ਦੇਸ਼ ਸੇਵਾ ਲਈ ਹਮੇਸ਼ਾ ਤਿਆਰ ਰਹਿਣ। ਕੈਂਪ ਵਿਚ ਜਲੰਧਰ ਅਤੇ ਫਗਵਾੜਾ ਬਟਾਲੀਅਨਾਂ ਦੇ ਕੈਡਿਟ ਵੀ ਭਾਗ ਲੈ ਰਹੇ ਹਨ।

ਸਾਹੀ ਵੱਲੋਂ ਤਲਵਾੜਾ ਤੋਂ ਚੰਡੀਗੜ੍ਹ ਏ. ਸੀ. ਬੱਸ ਸੇਵਾ ਦੀ ਸ਼ੁਰੂਆਤ

ਤਲਵਾੜਾ, 20 ਜੂਨ:  ਤਲਵਾੜਾ ਤੋਂ ਚੰਡੀਗੜ੍ਹ ਲਈ ਅੱਜ ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਵੱਲੋਂ ਏ. ਸੀ. ਬੱਸ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਪਹਿਲੇ ਦਿਨ ਚੱਲਣ ਵਾਲੀ ਬੱਸ ਨੂੰ ਸ. ਅਮਰਜੀਤ ਸਿੰਘ ਸਾਹੀ ਮੁੱਖ ਸੰਸਦੀ ਸਕੱਤਰ ਵਿੱਤ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਾਹੀ ਨੇ ਕਿਹਾ ਕਿ  ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਸੁਹਿਰਦ ਤੇ ਦ੍ਰਿੜ ਉਪਰਾਲਿਆਂ ਸਦਕਾ ਆਮ ਆਦਮੀ ਤੱਕ ਵੱਡੇ ਪੱਧਰ ਤੇ ਸਹੂਲਤਾਂ ਪਹੁੰਚ ਰਹੀਆਂ ਹਨ ਅਤੇ ਪੰਜਾਬ ਰੋਡਵੇਜ਼ ਵਿਚ ਨਵੀਂ ਰੂਹ ਫ਼ੂਕਣਾਂ ਅਜਿਹੇ ਯਤਨਾਂ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਬੱਸ ਦੇ ਸ਼ੁਰੂ ਹੋਣ ਨਾਲ ਕੰਢੀ ਦੇ ਲੋਕਾਂ ਨੂੰ ਰਾਜਧਾਨੀ ਆਉਣ ਜਾਣ ਵਿਚ ਵੱਡੀ ਸਹੂਲਤ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਤਲਵਾੜਾ ਰੂਟ ਤੇ ਰਾਤਰੀ ਬੱਸ ਸੇਵਾ ਦੀ ਵੱਡੀ ਘਾਟ ਹੈ ਅਤੇ ਲੋਕਾਂ ਦੀ ਇਸ ਮੰਗ ਨੂੰ ਵੀ ਜਲਦੀ ਹੀ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ। ਸ. ਸਾਹੀ ਨੇ ਦੱਸਿਆ ਕਿ ਕਮਾਹੀ ਦੇਵੀ ਰੂਟ ਤੇ ਵੀ ਨਵੀਂ ਬੱਸ ਸੇਵਾ ਸ਼ੁਰੂ ਹੋ ਜਾਵੇਗੀ।
    ਤਲਵਾੜਾ ਨੋਟੀਫਾਈਡ ਕਮੇਟੀ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਵਿਕਾਸ ਵਿਰੋਧੀ ਲੋਕਾਂ ਦੀ ਗੁਮਰਾਹਕੁੰਨ ਬਿਆਨਬਾਜੀ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਤਲਵਾੜਾ ਨੂੰ ਜਾਰੀ ਤਿੰਨ ਕਰੋੜ ਰੁਪਏ ਦੀ ਰਕਮ ਨਾਲ ਜਲਦੀ ਹੀ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ ਜਿਸ ਵਿਚ ਤਲਵਾੜਾ ਦੇ ਹਰੇਕ ਗਲੀ ਮੁਹੱਲੇ ਵਿਚ ਬਕਾਇਦਾ ਸਟਰੀਟ ਲਾਈਟਾਂ ਦਾ ਪ੍ਰਬੰਧ ਤੇ ਹੋਰ ਕੰਮ ਸ਼ਾਮਿਲ ਹਨ।
    ਪੰਜਾਬ ਰੋਡਵੇਜ਼ ਹੁਸ਼ਿਆਰਪੁਰ ਦੇ ਜਨਰਲ ਮੈਨੇਜਰ ਸ. ਹਰਜਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਬੱਸ ਸੇਵਾ ਸ਼ੁਰੂ ਕਰਨ ਲਈ ਸ. ਸਾਹੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਅਤੇ ਇਸ ਨਾਲ ਤਲਵਾੜਾ ਚੰਡੀਗੜ੍ਹ ਰੂਟ ਤੇ ਸਫ਼ਰ ਕਰਨ ਵਿਚ ਏ. ਸੀ. ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਸੇਠੀ, ਡਾ. ਧਰੁੱਬ ਸਿੰਘ, ਮਨਜੀਤ ਸਿੰਘ ਦਿਓਲ, ਅਸ਼ੋਕ ਸੱਭਰਵਾਲ, ਰਮਨ ਕੁਮਾਰ, ਠਾਕੁਰ ਪ੍ਰੀਤਮ ਸਿੰਘ ਦਲਵਾਲੀ, ਡਾ. ਸੁਭਾਸ਼, ਚੇਅਰਮੈਨ ਦਲਜੀਤ ਸਿੰਘ, ਸ਼੍ਰੀਮਤੀ ਨਰੇਸ਼ ਠਾਕੁਰ, ਅਸ਼ੋਕ ਕੁਮਾਰ, ਨਰਿੰਦਰ ਕੁਮਾਰ, ਦੇਵ ਰਾਜ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।

ਪੌਂਗ ਡੈਮ ਤੇ ਪਾਵਰ ਹਾਊਸ ਦੇ ਫੋਨ ਵੀਹ ਦਿਨਾਂ ਤੋਂ ਬੰਦ!

ਤਲਵਾੜਾ, 20 ਜੂਨ: ਪੌਂਗ ਡੈਮ ਸਾਈਟ ਉੱਤੇ ਲੱਗੇ ਬੀ. ਐ¤ਸ. ਐਨ. ਐ¤ਲ. ਦੇ ਬੇਹੱਦ ਅਹਿਮ ਫੋਨ ਨੰਬਰ ਪਿਛਲੇ 20 ਦਿਨਾਂ ਤੋਂ ਠੱਪ ਹੋਣ ਕਾਰਨ ਡੈਮ ਦੇ ਕਰਮਚਾਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੂਨੀਅਰ ਇੰਜੀਨੀਅਰ ਵੈਲਫੇਅਰ ਐਸੋਸੀਏਸਨ ਬੀ. ਬੀ. ਐਮ. ਬੀ. ਤਲਵਾੜਾ ਵੱਲੋਂ ਮੀਤ ਪ੍ਰਧਾਨ ਜੇ. ਐਸ. ਰਾਣਾ ਤੇ ਜਨਰਲ ਸਕੱਤਰ ਅਰੁਣ ਭਾਟੀਆ ਵੱਲੋਂ ਇੱਥੇ ਜਾਰੀ ਬਿਆਨ ਵਿਚ ਉਕਤ ਮਾਜਰੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਡੈਮ ਤੇ ਚਲਦਾ ਨੰਬਰ 236113 ਅਤੇ ਪਾਵਰ ਹਾਊਸ ਦੇ ਨੰਬਰ 236152 ਤੇ 236103 ਪਿਛਲੇ ਕਰੀਬ 20 ਦਿਨਾਂ ਤੋਂ ਠੱਪ ਪਏ ਹਨ ਜਿਸ ਨਾਲ ਉਨ੍ਹਾਂ ਨੂੰ ਡੈਮ ਵਿਚ ਪਾਣੀ ਦਾ ਪੱਧਰ, ਹੜ੍ਹ ਕੰਟਰੋਲ ਤੇ ਬਿਜਲੀ ਉਤਪਾਦਨ ਆਦਿ ਵਰਗੀ ਅਹਿਮ ਸੂਚਨਾ ਭੇਜਣ ਵਿਚ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪਾਵਰ ਹਾਊਸ ਵਿਚ ਇਕ ਡਬਲਿਊ. ਐ¤ਲ. ਐ¤ਲ. ਨੰਬਰ ਚਲ ਰਿਹਾ ਹੈ ਪਰੰਤੂ ਸਿੰਚਾਈ ਵਿੰਗ ਦਾ ਸੰਪਰਕ ਲੱਗਪਗ ਠੱਪ ਹੈ ਅਤੇ ਭਾਵੇਂ ਮਹਿਕਮੇ ਵੱਲੋਂ ਅਧਿਕਾਰੀਆਂ ਨੂੰ ਮੋਬਾਈਲ ਪ੍ਰਦਾਨ ਕੀਤੇ ਗਏ ਹਨ ਪਰੰਤੂ ਡੈਮ ਸਾਈਟ ਅਤੇ ਪਾਵਰ ਹਾਉਸ ਅੰਦਰ ਨਾਮਾਤਰ ਨੈ¤ਟਵਰਕ ਕਾਰਨ ਮੋਬਾਈਲ ਫੋਨ ਵੀ ਕੰਮ ਨਹੀਂ ਕਰਦੇ। ਉਨ੍ਹਾਂ ਬੀ. ਬੀ. ਐਮ. ਬੀ. ਪ੍ਰਸ਼ਾਸ਼ਨ ਤੋਂ ਮੰਗ ਕੀਤੀ ਉਕਤ ਫੋਨ ਤੁਰੰਤ ਚਾਲੂ ਕੀਤੇ ਜਾਣੇ ਚਾਹੀਦੇ ਹਨ ਅਤੇ ਜੇਕਰ ਅਜਿਹਾ ਸੰਭਵ ਨਹੀਂ ਤਾਂ ਇਸ ਦੇ ਬਦਲਵੇਂ ਪ੍ਰਬੰਧ ਫੌਰੀ ਤੌਰ ਤੇ ਹੋਣੇ ਚਾਹੀਦੇ ਹਨ ਤਾ ਕਿ ਬਰਸਾਤ ਦੇ ਇਸ ਮੌਸਮ ਵਿਚ ਹੜ੍ਹ ਕੰਟਰੋਲ ਤੇ ਹੋਰ ਅਹਿਮ ਸੂਚਨਾਵਾਂ ਦੇ ਆਦਾਨ ਪ੍ਰਦਾਨ ਵਿਚ ਆਈ ਰੁਕਾਵਟ ਕਾਰਨ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।

ਛਬੀਲ ਦਰਸ਼ਨ




ਦੇਸ਼ ਭਗਤੀ ਤੇ ਚੇਤਨਾ ਆਰ. ਐੱਸ. ਐੱਸ. ਮੁੱਖ ਟੀਚਾ: ਡਾ. ਬਜਰੰਗ

ਤਲਵਾੜਾ, 19 ਜੂਨ: ਇੱਥੇ ਰਾਸ਼ਟਰੀ ਸੋਇੰਮ ਸੇਵਕ ਸੰਘ (ਆਰ. ਐੱਸ. ਐੱਸ.) ਦੇ 20 ਦਿਨਾ ਸਿਖਲਾਈ ਕੈਂਪ ਦੀ ਸਮਾਪਤੀ ਮੌਕੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿਚ ਉੱਤਰ ਭਾਰਤ ਦੇ ਪੰਜ ਰਾਜਾਂ ਤੋਂ ਸਿਖਲਾਈ ਪ੍ਰਾਪਤ ਕਰਨ ਵਾਲੇ 186 ਸਵੈ ਸੇਵਕਾਂ ਨੇ ਆਪਣੀ ਪ੍ਰਤਿਭਾ ਦੇ ਜੌਹਰ ਵਿਖਾਏ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਅਰਥ ਸ਼ਾਸਤਰੀ ਡਾ. ਬਜਰੰਗ ਲਾਲ ਗੁਪਤ ਨੇ ਦੱਸਿਆ ਕਿ ਸੰਘ ਵੱਲੋਂ ਆਪਣੀ ਸਥਾਪਤੀ ਤੋਂ ਲੈ ਲਗਾਤਾਰ ਹੁਣ ਤੱਕ ਪੂਰੇ ਦੇਸ਼ ਵਿਚ ਦੇਸ਼ ਪ੍ਰੇਮ ਦਾ ਜਜ਼ਬਾ ਅਤੇ ਜਾਗ੍ਰਤੀ ਪੈਦਾ ਕਰਨ ਦੇ ਮੁੱਖ ਟੀਚੇ ਨੂੰ ਲੈ ਕੇ ਲਹਿਰ ਚਲਾਈ ਜਾ ਰਹੀ ਹੈ। ਉਨ੍ਹਾਂ ਜੋਰ ਦਿੱਤਾ ਕਿ ਕਿਸੇ ਵੀ ਦੇਸ਼ ਦੀ ਅਸਲੀ ਸ਼ਕਤੀ ਉਸਦੀ ਅਮੀਰ ਵਿਰਾਸਤ, ਧਰਮ, ਕੌਮਪ੍ਰਸਤੀ ਤੇ ਸੱਭਿਆਚਾਰ ਵਿਚ ਹੁੰਦੀ ਹੈ ਅਤੇ ਇਸ ਸ਼ਕਤੀ ਨੂੰ ਸੰਗਠਨ ਅਤੇ ਅਨੁਸ਼ਾਸ਼ਨ ਵਿਕਸਤ ਕਰਕੇ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਦਾ ਇੱਕਮਾਤਰ ਹੱਲ ਲੁੜੀਂਦੀ ਚੇਤਨਾ ਅਤੇ ਦ੍ਰਿੜ ਸੰਕਲਪ ਮਜਬੂਤ ਇੱਛਾ ਸ਼ਕਤੀ ਵਿਚ ਲੁਕਿਆ ਹੋਇਆ ਹੈ। ਡਾ. ਗੁਪਤ ਨੇ ਕਿਹਾ ਆਰ. ਐ¤ਸ. ਐ¤ਸ. ਜਿੱਥੇ ਖ਼ੁਦ ਭ੍ਰਿਸ਼ਟਾਚਾਰ ਦਾ ਸਖਤ ਵਿਰੋਧੀ ਹੈ ਅਤੇ ਉੱਥੇ ਇਸ ਮੰਤਵ ਲਈ ਅੰਦੋਲਨ ਕਰਨ ਵਾਲੇ ਹਰੇਕ ਦੇਸ਼ ਵਾਸੀ ਨਾਲ ਡਟ ਕੇ ਸਾਥ ਦਿੰਦਾ ਹੈ।
    ਇਸ ਮੌਕੇ ਪ੍ਰੋ. ਦੇਵ ਪ੍ਰਸਾਦ ਭਾਰਦਵਾਜ ਨੇ ਕੈਂਪ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ ਤੇ ਦੱਸਿਆ ਕਿ ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵਿਖੇ ਲੱਗੇ ਇਸ ਕੈਂਪ ਵਿਚ ਆਸ ਪਾਸ ਦੇ ਚਾਲੀ ਪਿੰਡਾਂ ਤੇ ਅਨੇਕਾਂ ਸੰਸਥਾਵਾਂ ਤੋਂ ਇਲਾਵਾ 27 ਸਿੱਖਿਅਕਾਂ ਅਤੇ 40 ਪ੍ਰਬੰਧਕਾਂ ਨੇ ਅਹਿਮ ਭੂਮਿਕਾ ਅਦਾ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਕਰਨਲ ਜੋਗਿੰਦਰਪਾਲ ਸ਼ਰਮਾ ਨੇ ਸੰਘ ਵੱਲੋਂ ਚਲਾਈਆਂ ਜਾ ਰਹੀਆਂ ਸਰਗਰਮੀਆਂ ਨੂੰ ਸਮੇਂ ਦੀ ਲੋੜ ਦੱਸਦਿਆਂ ਕੈਂਪ ਨੂੰ ਸੁਚਾਰੂ ਢੰਗ ਨਾਲ ਸਿਰੇ ਚੜ੍ਹਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ।  ਪ੍ਰਿੰ. ਦੇਸ ਰਾਜ ਸ਼ਰਮਾ ਨੇ ਇਸ ਮੌਕੇ ਕੈਂਪ ਦੀ ਸਫਲਤਾ ਵਿਚ ਯੋਗਦਾਨ ਪਾਉਣ ਵਾਲੀਆਂ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ।
    ਹੋਰਨਾਂ ਤੋਂ ਇਲਾਵਾ ਇਸ ਮੌਕੇ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ, ਤੀਕਸ਼ਨ ਸੂਦ, ਮੁੱਖ ਸੰਸਦੀ ਸਕੱਤਰ ਅਮਰਜੀਤ ਸਿੰਘ ਸਾਹੀ, ਸੋਮ ਪ੍ਰਕਾਸ਼ ਭਾਜਪਾ ਆਗੂ, ਚਿਰੰਜੀਵੀ ਸਿੰਘ ਸਰਪ੍ਰਸਤ ਰਾਸ਼ਟਰੀ ਸਿੱਖ ਸੰਗਤ, ਵਿਜੈ ਸਾਂਪਲਾ ਚੇਅਰਮੈਨ ਖਾਦੀ ਬੋਰਡ, ਐਸ. ਪੀ. ਰਲਹਨ ਆਰੀਆ ਸਮਾਜ, ਮਹੇਸ਼ ਚੋਪੜਾ ਸਨਾਤਨ ਧਰਮ ਸਭਾ, ਕੇ. ਕੇ. ਸ਼ਰਮਾ ਭਾਰਤ ਵਿਕਾਸ ਪਰਿਸ਼ਦ, ਸੁਰਿੰਦਰ ਦੂਆ ਭਾਰਤ ਸਵਾਭਿਮਾਨ ਮੰਚ, ਕੇ. ਕੇ. ਮਹਾਜਨ ਸ਼੍ਰੀ ਅਨੰਦਪੁਰ ਆਸ਼ਰਮ, ਗੁਰਚਰਨ ਸਿੰਘ ਜੌਹਰ ਸ਼੍ਰੀ ਗੁਰੂ ਸਿੰਘ ਸਭਾ, ਕੇਸ਼ਵ ਜੈਨ ਜੈਨ ਸਭਾ, ਡਾ. ਆਈ. ਕੇ. ਸ਼ਰਮਾ ਸਰਵਹਿੱਤਕਾਰੀ ਕਮੇਟੀ, ਸੁਰੇਸ਼ ਰਾਣਾ ਰਾਜਪੂਤ ਸਭਾ, ਬਲਵੰਤ ਠਾਕੁਰ ਕਾਲੀ ਮਾਤਾ ਮੰਦਰ, ਯੁਧਵੀਰ ਸਿੰਘ ਸ਼੍ਰੀ ਗੁਰੂ ਰਵਿਦਾਸ ਮੰਦਰ, ਮਹੰਤ ਰਾਜ ਗਿਰ ਕਮਾਹੀ ਦੇਵੀ, ਅਵਤਾਰ ਸਿੰਘ ਗਊਸ਼ਾਲਾ, ਰਾਮੇਸ਼ਵਰ ਸੰਘ ਪ੍ਰਚਾਰਕ ਉੱਤਰ ਖੇਤਰ ਆਦਿ ਸਮੇਤ ਵੱਡੀ ਗਿਣਤੀ ਸ਼ਖਸ਼ੀਅਤਾਂ ਹਾਜਰ ਸਨ।

ਸਰਕਾਰੀ ਮਾਡਲ ਹਾਈ ਸਕੂਲ ਦਾ ਸ਼ਾਨਦਾਰ ਨਤੀਜਾ

Sachin & Randeep Singh Rana : the Meritorious Duo
ਤਲਵਾੜਾ, 17 ਜੂਨ: ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੀ ਦਸਵੀਂ ਜਮਾਤ ਦਾ ਨਤੀਜਾ ਰਵਾਇਤ ਨੂੰ ਕਾਇਮ ਰੱਖਦੇ ਹੋਏ ਸੌ ਫੀਸਦੀ ਰਿਹਾ। ਸਕੂਲ ਦੇ ਕੁੱਲ 88 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿਚੋਂ ਦੋ ਵਿਦਿਆਰਥੀ ਸਚਿਨ ਅਤੇ ਰਣਦੀਪ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ ਵਿਚ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਇਲਾਵਾ 90 ਫੀਸਦੀ ਤੋਂ ਵੱਧ ਅੰਕ ਲੈਣ ਵਾਲੇ ਬੱਚਿਆਂ ਵਿਚ ਸੰਦੀਪ ਕੁਮਾਰ, ਗਗਨਦੀਪ ਸਿੰਘ, ਅਕਸ਼ੈ ਸ਼ਾਰਦਾ, ਅਤੁਲ ਮਹਿਤਾ, ਸੰਦੀਪ ਢਿੱਲੋਂ ਅਤੇ ਰੋਨੀ ਚੌਧਰੀ ਦੇ ਨਾਂ ਜਿਕਰਯੋਗ ਹਨ। ਸਕੂਲ ਮੁਖੀ ਸ਼੍ਰੀ ਰਜਿੰਦਰ ਪ੍ਰਸਾਦ ਸ਼ਰਮਾ ਨੇ ਦੱਸਿਆ ਕਿ ਇਸ ਸ਼ਾਨਦਾਰ ਕਾਰਗੁਜਾਰੀ ਦਾ ਸਿਹਰਾ ਮਿਹਨਤੀ ਸਟਾਫ ਅਤੇ ਅਨੁਸ਼ਾਸ਼ਿਤ ਵਿਦਿਆਰਥੀਆਂ ਨੂੰ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਦੇ ਅਧਿਆਪਕ ਰਾਜ ਕੁਮਾਰ, ਕੁਲਵੰਤ ਸਿੰਘ, ਰਵੀ ਸ਼ਾਰਦਾ, ਸੁਰੇਸ਼ ਮਹਿਤਾ ਤੇ ਵਰਿੰਦਰ ਸਿੰਘ ਹਾਜਰ ਸਨ।

To download the school's full result Click here

63 ਮਹਿਲਾ ਪੈਰਾਮੈਡੀਕਲ ਨੇ ਚੁੱਕਿਆ ਦੇਸ਼ ਸੇਵਾ ਦਾ ਬੀੜਾ

ਹੁਸ਼ਿਆਰਪੁਰ, 17 ਜੂਨ : ਸਹਾਇਕ ਸਿਖਲਾਈ ਕੇਦਰ ਸੀਮਾਂ ਸੁਰੱਖਿਆ ਬਲ ਖੜਕਾਂ ਵਿਖੇ ਅੱਜ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਮਹਿਲਾ ਪੈਰਾਮੈਡੀਕਲ ਸਟਾਫ ਦੇ ਬੈਚ ਨੰ: 44 ਨੇ ਸੰਹੁ ਚੁੱਕ ਸਮਾਗਮ ਵਿਚ ਹਿੱਸਾ ਲਿਆ ਤੇ ਆਪਣੇ ਆਪ ਨੂੰ ਪੂਰੀ ਤਰਾਂ ਦੇਸ਼ ਦੀ ਸੇਵਾ ਵਿਚ ਸਮਰਪਿਤ ਕਰਨ ਦਾ ਪ੍ਰਣ ਲਿਆ । ਇਸ ਸੰਹੁ ਚੁੱਕ ਸਮਾਗਮ ਦੀ ਪਰੇਡ ਵਿਚ 63 ਮਹਿਲਾ ਪੈਰਾਮੈਡੀਕਲ ਸਟਾਫ ਨੇ ਹਿੱਸਾ ਲਿਆ । ਸਹਾਇਕ ਸਿਖਲਾਈ ਕੇਦਰ ਸੀਮਾਂ ਸੁਰੱਖਿਆ ਬਲ ਖੜਕਾਂ ਦੇ ਡੀ ਆਈ ਜੀ ਸ੍ਰੀ ਦਿਲਬਾਗ ਸਿੰਘ ਸਿੱਧੂ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋ ਸ਼ਾਮਿਲ ਹੋਏ ਅਤੇ ਇਸ ਮੋਕੇ ਤੇ ਉਨਾਂ ਨੇ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਮਹਿਲਾ ਪੈਰਾਮੈਡੀਕਲ ਸਟਾਫ ਦੀ ਪਰੇਡ ਦਾ ਨਰੀਖਣ ਕੀਤਾ ਅਤੇ ਪਰੇਡ ਤੋ ਸਲਾਮੀ ਲਈ ।
ਇਸ ਬੈਚ ਵਿਚ ਮਨੀਪਰ ਦੇ 33 , ਤਾਮਿਲਨਾਡੂ ਦੇ 9 , ਰਾਜਸਥਾਨ ਅਤੇ ਪੰਜਾਬ ਦੇ 3-3 , ਹਰਿਆਣਾ , ਕੇਰਲ ਅਤੇ ਆਧਰਾ ਪ੍ਰਦੇਸ਼ ਤੇ 2-2 ਅਤੇ ਮਿਜ਼ੋਰਮ , ਆਸਾਮ , ਬੰਗਾਲ , ਉਤਰ ਪ੍ਰਦੇਸ਼ , ਦਿੱਲੀ , ਮਹਾਂਰਾਸ਼ਟਰ , ਉੜੀਸਾ , ਉਤਰਾਂਖੰਡ ਅਤੇ ਜੰਮੂ ਦੇ 1-1 ਮਹਿਲਾ ਪੈਰਾਮੈਡੀਕਲ ਸਟਾਫ ਨੇ ਟ੍ਰੇਨਿੰਗ ਹਾਸਿਲ ਕੀਤੀ ਹੈ । ਇਨਾਂ ਨੂੰ 12 ਹਫਤੇ ਦੀ ਸਖਤ ਬੁਨਿਆਦੀ ਟ੍ਰੇਨਿੰਗ ਦਿੱਤੀ ਗਈ ਹੈ , ਟ੍ਰੇਨਿੰਗ ਦੋਰਾਨ ਇਨਾਂ ਨੂੰ ਹਥਿਆਰ ਚਲਾਉਣਾ , ਲੜਾਈ ਦੇ ਮੈਦਾਨ ਵਿਚ ਕਰਤਵ ਦਿਖਾਉਣੇ ਰੋਜ਼ਾਨਾ ਦੀ ਡਰਿੱਲ , ਹੱਦਾਂ ਦੀ ਨਿਗਰਾਨੀ , ਕੁਦਰਤੀ ਆਫਤਾਂ , ਮੁਢਲੀ ਸਹਾਇਤਾ , ਸਰਚਿੰਗ ਅਤੇ ਮਨੁਖੀ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ ਹੈ । ਇਸ ਦੇ ਨਾਲ ਹੀ ਇਨਾਂ ਨੂੰ ਸਰੀਰਕ ਅਤੇ ਮਾਨਸਿਕ ਤੋਰ ਤੇ ਮਜ਼ਬੂਤ ਬਨਾਉਣ ਲਈ ਹਰ ਤਰਾਂ ਦੀ ਸੰਭਵ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਇਹ ਅਣ-ਸੁਖਾਂਵੀ ਹਾਲਾਤਾਂ ਦਾ ਮਜ਼ਬੂਤੀ ਨਾਲ ਮੁਕਾਬਲਾ ਕਰ ਸਕਣ ।

ਜਿਲ੍ਹੇ ਵਿਚ ਚਲਦੀਆਂ ਭਲਾਈ ਸਕੀਮਾਂ ਦਾ ਜਾਇਜ਼ਾ

ਹੁਸ਼ਿਆਰਪੁਰ, 17 ਜੂਨ: ਪੰਜਾਬ ਸਰਕਾਰ ਵਲੋ ਗਰੀਬ ਪ੍ਰੀਵਾਰਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਅਤੇ ਵਿਕਾਸ ਸਕੀਮਾਂ ਦਾ ਲਾਭ ਉਨਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ । ਇਹ ਪ੍ਰਗਟਾਵਾ ਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਡਿਪਟੀ ਕਮਿਸ਼ਨਰ (ਜ) ਨੇ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਵੱਖ ਵੱਖ ਵਿਭਾਗਾਂ ਦੀਆਂ ਮਾਸਿਕ ਮੀਟਿੰਗਾਂ ਵਿਚ ਸ਼ਾਮਿਲ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕੀਤਾ । ਇਨਾਂ ਮੀਟਿੰਗਾਂ ਵਿਚ ਹੋਰਨਾਂ ਤੋ ਇਲਾਵਾ ਸਰਵ ਸ੍ਰੀ ਡੀ ਆਰ ਭਗਤ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ) ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ , ਜਸਪਾਲ ਸਿੰਘ ਐਸ ਡੀ ਐਮ ਗੜਸ਼ੰਕਰ , ਜਸਬੀਰ ਸਿੰਘ ਐਸ ਡੀ ਐਮ ਦਸੂਹਾ , ਸੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ , ਅਵਤਾਰ ਸਿੰਘ ਭੁੱਲਰ ਜਿਲਾ ਵਿਕਾਸ ਤੇ ਪੰਚਾਇਤ ਅਫਸਰ , ਰੀਨਾ ਉਪਲ ਜਿਲਾ ਸਮਾਜਿਕ ਸੁਰੱਖਿਆ ਅਫਸਰ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ ।
ਸ੍ਰੀ ਹਰਮਿੰਦਰ ਸਿੰਘ ਨੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਵਲੋ ਬਣਾਈਆਂ ਗਈਆਂ ਗਰੀਬ ਲੋਕਾਂ ਲਈ ਭਲਾਈ ਸਕੀਮਾਂ ਦਾ ਲਾਭ ਉਨਾਂ ਤੱਕ ਹਰ ਹੀਲੇ ਪਹੁੰਚਾਉਣ । ਉਨਾਂ ਕਿਹਾ ਬੁਢਾਪਾ ਪੈਨਸ਼ਨ ਦੀ ਰਾਸ਼ੀ ਜਿਹੜੇ ਸਰਪੰਚਾਂ ਨੇ ਅਜੇ ਤੱਕ ਲਾਭਪਾਤਰੀਆਂ ਨੂੰ ਨਹੀ ਵੰਡੀ ਹੈ ਉਹ ਇਕ ਹਫਤੇ ਦੇ ਅੰਦਰ ਅੰਦਰ ਲਾਭ ਪਾਤਰੀਆਂ ਨੂੰ ਵੰਡ ਕੇ ਉਸ ਦੀਆਂ ਰਸੀਦਾਂ ਸਬੰਧਤ ਅਧਿਕਾਰੀਆਂ ਨੂੰ ਪਹੁੰਚਾਉਣ । ਉਨਾਂ ਕਿਹਾ ਕਿ ਜਿਹੜਾ ਸਰਪੰਚ ਪੈਨਸ਼ਨਾਂ ਦੀ ਰਾਸ਼ੀ ਵੰਡਣ ਵਿਚ ਹੋਰ ਦੇਰੀ ਕਰੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਸਰਕਾਰ ਨੂੰ ਲਿਖਿਆ ਜਾਵੇਗਾ । ਸ੍ਰੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਪਹਿਲੀ ਤੋ ਪੰਜਵੀ ਜਮਾਤ ਦੇ ਬੱਚਿਆਂ ਨੂੰ 87 ਲੱਖ ਰੁਪਏ ਦੇ ਵਜੀਫੇ ਜਿਲਾ ਸਮਾਜ ਭਲਾਈ ਵਿਭਾਗ ਹੁਸ਼ਿਆਰਪੁਰ ਵਲੋ ਜਿਲਾ ਸਿਖਿਆ ਅਫਸਰ ਐਲੀਮੈਟਰੀ ਰਾਂਹੀ ਵੰਡੇ ਗਏ ਹਨ ।
ਉਨਾਂ ਨੇ ਜਿਲੇ ਦੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰਾਂ , ਨਗਰ ਕੋਸਲਾਂ ਦੇ ਕਾਰਜ ਸਾਧਕ ਅਫਸਰਾਂ ਅਤੇ ਸਬੰਧਤ ਅਫਸਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਵਿਕਾਸ ਕਾਰਜਾਂ ਨੂੰ ਸਮੇ ਸਿਰ ਨੇਪਰੇ ਚਾੜਨ ਅਤੇ ਐਮ ਪੀ ਲੈਡ ਸਕੀਮ ਅਧੀਨ ਮਿਲੇ ਫੰਡਾਂ ਦੇ ਸਰਟੀਫੀਕੇਟ ਇਕ ਹਫਤੇ ਦੇ ਅੰਦਰ ਅੰਦਰ ਦੇਣ । ਉਨਾਂ ਹੋਰ ਕਿਹਾ ਕਿ ਨਰੇਗਾ ਸਕੀਮ ਅਧੀਨ ਮਿਲੇ ਫੰਡਾਂ ਨੂੰ ਸਮੇ ਸਿਰ ਖਰਚ ਕਰਕੇ ਲੋੜਵੰਦ ਬੇਰੋਜ਼ਗਾਰ ਵਿਅਕਤੀਆਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ । ਉਨਾਂ ਕਿਹਾ ਕਿ ਜਿਹੜਾ ਅਧਿਕਾਰੀ ਨਰੇਗਾ ਸਕੀਮ ਅਧੀਨ ਮਿਲੇ ਫੰਡਾਂ ਦੀ ਵਰਤੋ ਨਹੀ ਕਰੇਗਾ ਉਸ ਕੋਲੋ ਫੰਡਾਂ ਦੀ ਰਾਸ਼ੀ ਵਾਪਿਸ ਲੈ ਕੇ ਦੂਸਰੇਵਿਭਾਗਾਂ ਦੇ ਅਧਿਕਾਰੀਆਂ ਨੂੰ ਦੇ ਦਿੱਤੀ ਜਾਵੇਗੀ ਅਤੇ ਉਸ ਅਧਿਕਾਰੀ ਵਿਰੁੱਧ ਅਨਸ਼ਾਸਨੀ ਕਾਰਵਾਈ ਕੀਤੀ ਜਾਵੇਗੀ । ਉਨਾਂ ਨੇ ਸਿਹਤ ਵਿਭਾਗ ਵਲੋ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਪ੍ਰਗਤੀ ਦਾ ਵੀ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਸ਼ਿਆਂ ਨੂੰ ਰੋਕਣ ਲਈ ਤੰਬਾਕੂ ਕੰਟਰੋਲ ਐਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ।

ਪੇਂਡੂ ਲਿੰਕ ਸੜਕਾਂ ਦੀ ਮੁਰੰਮਤ ਪਹਿਲ ਦੇ ਅਧਾਰ ਤੇ : ਸਾਹੀ

ਦਸੂਹਾ, 17 ਜੂਨ: ਪੰਜਾਬ ਸਰਕਾਰ ਵੱਲੋ ਚਾਲੂ ਵਿਤੀ ਸਾਲ ਦੌਰਾਨ ਸੜਕਾ ਦੀ ਮੁਰੰਮਤ ਅਤੇ ਨਵਉਸਾਰੀ ਲਈ 477 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਪੇਡੂ ਲਿੰਕ ਸੜਕਾ ਦੀ ਮੁਰੰਮਤ ਪਹਿਲ ਦੇ ਅਧਾਰ ਤੇ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸਰਦਾਰ ਅਮਰਜੀਤ ਸਿੰਘ ਸ਼ਾਹੀ ਮੁੱਖ ਪਾਰਲੀਮਾਨੀ ਸਕੱਤਰ ਵਿੱਤ ਵਿਭਾਗ ਪੰਜਾਬ ਨੇ ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡ ਟੇਰਕਿਆਣਾ ਵਿਖੇ 17.50 ਲੱਖ ਰੁਪਏ ਦੀ ਲਾਗਤ ਨਾਲ ਟੇਰਕਿਆਣਾ ਤੋ ਬਾਬਾ ਗੁਜਾਪੀਰ ਤੱਕ ਨਵੀ ਬਣੀ ਲਿੰਕ ਸੜਕ ਦਾ ਉਦਘਾਟਨ ਕਰਨ ਉਪਰੰਤ ਇੱਕ ਭਾਰੀ ਜਨਤਕ ਇੱਕਠ ਨੂੰ ਸੰਬੋਧਨ ਕਰਦੀਆ ਕੀਤਾ।
ਸ਼ ਸ਼ਾਹੀ ਨੇ ਇਸ ਮੌਕੇ ਬੋਲਦਿਆ ਕਿਹਾ ਕਿ ਪੇਡੂ ਲਿੰਕ ਸੜਕਾ ਦੀ ਮੁਰੰਮਤ ਦੇ ਨਾਲ ਨਾਲ ਨਵੀਆਂ ਲਿੰਕ ਸੜਕਾ ਦੀ ਉਸਾਰੀ ਵੀ ਕੀਤੀ ਜਾਵੇਗੀ। ਉਹਨਾ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਅਕਾਲੀ ਭਾਜਪਾ ਸਰਕਾਰ ਵੱਲੋ ਕਿਸੇ ਵੀ ਪਿੰਡ ਦੀ ਕੋਈ ਵੀ ਲਿੰਕ ਸੜਕ ਮੁਰੰਮਤ ਤੋ ਬਿਨਾਂ ਨਹੀਂ ਰਹਿਣ ਦਿਤੀ ਜਾਵੇਗੀ। ਉਹਨਾ ਕਿਹਾ ਕਿ ਵਿਕਾਸ ਕਾਰਜਾ ਲਈ ਫੰਡਾ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾ ਕਿਹਾ ਕਿ ਡੂੰਘੀ ਚੋਈ ਉੱਪਰ ਪੱਕੇ ਪੁਲ ਦੀ ਉਸਾਰੀ ਜਲਦੀ ਕੀਤੀ ਜਾਵੇਗੀ। ਉਨ•ਾਂ ਕਿਹਾ ਕਿ ਪਿੰਡ ਦਾ ਸਰਵ ਪੱਖੀ ਵਿਕਾਸ ਕਰਕੇ ਪਿੰਡਾ ਨੂੰ ਸ਼ਹਿਰਾ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ•ਾਂ ਨੇ ਇਸ ਮੌਕੇ ਤੇ ਵੱਖ ਵੱਖ ਪਿੰਡਾ ਦੇ ਮਹਿਲਾ ਮੰਡਲਾਂ, ਯੂਥ ਕਲੱਬਾਂ ਅਤੇ ਪਿੰਡਾ ਦੇ ਵਿਕਾਸ ਲਈ 6 ਲੱਖ 62 ਹਜਾਰ ਦੇ ਚੈੱਕ ਵੰਡੇਂ ਇਸ ਤੋ ਪਹਿਲਾ ਸ਼ ਸ਼ਾਹੀ ਨੇ ਪਿੰਡ ਟੇਰਕਿਆਣਾ ਵਿਖੇ 6 ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਸੀਮਟਿਡ ਗਲੀਆਂ ਦਾ ਉਦਘਾਟਨ ਵੀ ਕੀਤਾ।
ਇਸ ਉਪਰੰਤ ਸ਼ ਸ਼ਾਹੀ ਨੇ ਪਿੰਡ ਹਿੰਮਤਪੁਰ ਵਿਖੇ 2.43 ਲੱਖ ਦੀ ਲਾਗਤ ਨਾਲ ਬਣੀ ਪਿੰਡ ਦੇ ਸਰਕਾਰੀ ਸਕੂਲ ਦੀ ਚਾਰਦਿਵਾਰੀ ਦਾ ਉਦਘਾਟਨ ਕੀਤਾ ਅਤੇ ਲੋਕਾ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਪਿਛਲੇ ਸਵਾ ਚਾਰ ਸਾਲਾਂ ਦੌਰਾਨ ਸੂਬੇ ਦੇ ਸਮੂਹ ਵਰਗਾਂ ਦੀ ਭਲਾਈ ਤੇ ਵਿਕਾਸ ਲਈ ਅਹਿਮ ਸਕੀਮਾਂ ਬਣਾ ਕੇ ਉਨ੍ਹਾਂ ਨੂੰ ਲਾਗੂ ਕੀਤਾ ਹੈ। ਇਸ ਮੌਕੇ ਹੋਰਨਾ ਤੋ ਇਲਾਵਾ ਸ. ਵਰਿੰਦਰ ਜੀਤ ਸਿੰਘ ਸਨੂੰ ਸਰਪੰਚ ਟੇਰਕਿਆਣਾ, ਸੂਬੇਦਾਰ ਦੇਸ਼ ਰਾਜ ਸਿੰਘ, ਸੁਰਿੰਦਰ ਪਾਲ ਸਿੰਘ ਬਾਜੇ ਚੱਕ, ਅਸ਼ੋਕ ਕੁਮਾਰ ਜੇ. ਈ., ਮਾਸਟਰ ਤਰਸੇਮ ਸਿੰਘ, ਕਰਨਲ ਸੁਰਜੀਤ ਸਿੰਘ ਅਤੇ ਇਲਾਕੇ ਦੇ ਸਰਪੰਚ /ਪੰਚ ਅਤੇ ਅਕਾਲੀ ਭਾਜਪਾ ਨੇਤਾ ਵੱਡੀ ਗਿਣਤੀ ਵਿੱਚ ਹਾਜਰ ਸਨ ।

ਉਰਦੂ ਕਲਾਸਾਂ ਲਈ ਅਰਜੀਆਂ ਦੀ ਮੰਗ

ਹੁਸ਼ਿਆਰਪੁਰ, 15 ਜੂਨ: ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀਮਤੀ ਅਮਰਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਵਿਖੇ ਪਹਿਲੀ ਜੁਲਾਈ ਤੋਂ ਦਸੰਬਰ 2011 ਤੱਕ ਮੁਫ਼ਤ ਉਰਦੂ ਭਾਸ਼ਾ ਦੀ ਕਲਾਸ ਸ਼ੁਰੂ ਕੀਤੀ ਜਾ ਰਹੀ ਹੈ। ਇਹ ਕਲਾਸ ਸ਼ਾਮ 5-00 ਵਜੇ ਤੋਂ ਸ਼ਾਮ 6-00 ਵਜੇ ਤੱਕ ਲੱਗਿਆ ਕਰੇਗੀ। ਉਰਦੂ ਸਿੱਖਣ ਦੇ ਚਾਹਵਾਨ ਆਪਣੀਆਂ ਅਰਜੀਆਂ 20 ਜੂਨ 2011 ਤੱਕ ਇਸ ਦਫ਼ਤਰ ਨੂੰ ਕਮਰਾ ਨੰ: 308, 309 ਮਿੰਨੀ ਸਕੱਤਰੇਤ, ਤੀਜੀ ਮੰਜ਼ਿਲ, ਹੁਸ਼ਿਆਰਪੁਰ ਵਿਖੇ ਭੇਜ ਸਕਦੇ ਹਨ।

ਸਾਉਣੀ ਦੀਆਂ ਫਸਲਾਂ ਲਈ ਪ੍ਰਬੰਧ ਮੁਕੰਮਲ: ਤਰਨਾਚ

ਹੁਸ਼ਿਆਰਪੁਰ,10 ਜੂਨ: ਸ਼੍ਰੀ ਧਰਮਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਖਾਦਾਂ ਦੇ ਵਿਆਪਕ ਪ੍ਰਬੰਧ ਕਰ ਲਏ ਗਏ ਹਨ ਅਤੇ ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਈ ਕਿਸੇ ਵੀ ਕਿਸਮ ਦੀ ਖਾਦ ਦੀ ਘਾਟ ਨਹੀਂ ਆਉਣ ਦਿਤੀ ਜਾਵੇਗੀ।
ਡਾ: ਸਰਬਜੀਤ ਸਿੰਘ ਕੰਧਾਰੀ ਮੁੱਖ ਖੇਤੀਬਾੜੀ ਅਫ਼ਸਰ ਨੇ ਦਸਿਆ ਕਿ ਸਾਉਣੀ ਦੀ ਝੋਨੇ ਦੀ ਫਸਲ ਦੀ ਲਵਾਈ ਕਿਸਾਨਾਂ ਦੁਆਰਾ 10 ਜੂਨ ਤੋਂ ਸ਼ੁਰੂ ਕਰ ਦਿਤੀ ਗਈ ਹੈ । ਉਨ੍ਹਾਂ ਦਸਿਆ ਕਿ ਹੁਸ਼ਿਆਰਪੁਰ ਜ਼ਿਲੇ ਵਿਚ ਲਗਭਗ 73,000 ਹੈਕਟੇਅਰ ਰਕਬੇ ਵਿਚ ਝੋਨੇ ਦੀ ਬਿਜਾਈ ਹੁੰਦੀ ਹੈ ਅਤੇ ਕਿਸਾਨ ਵੀਰਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਜਿਹਨਾਂ ਨੇ ਕਣਕ ਦੀ ਫਸਲ ਨੂੰ ਪਿਛਲੇ ਦੋ-ਤਿੰਨ ਸਾਲ ਪੂਰੀ ਮਾਤਰਾ ਵਿਚ ਡੀ ਏ ਪੀ ਖਾਦ (55 ਕਿਲੋ /ਏਕੜ) ਦੀ ਵਰਤੋਂ ਕੀਤੀ ਹੈ, ਉਨ੍ਹਾਂ ਨੂੰ ਇਸ ਸਾਉਣੀ ਦੌਰਾਨ ਝੋਨੇ ਦੀ ਫਸਲ ਤੇ ਡੀ ਏ ਪੀ ਖਾਦ ਪਾਉਣ ਦੀ ਲੋੜ ਨਹੀਂ ਹੈ। ਅਜਿਹਾ ਕਰਨ ਨਾਲ ਝੋਨੇ ਦੀ ਫਸਲ ਦੀ ਕਾਸ਼ਤ ਦੀ ਲਾਗਤ ਘਟੇਗੀ ਅਤੇ ਝਾੜ ਨਹੀਂ ਘਟੇਗਾ। ਉਨ੍ਹਾਂ ਦਸਿਆ ਕਿ ਜਿਨਾਂ ਕਿਸਾਨ ਵੀਰਾਂ ਨੇ ਖਾਦ ਦੀ ਵਰਤੋਂ ਕਰਕੇ ਹਰੀ ਖਾਦ ਦੀ ਕਾਸ਼ਤ ਕਰਨ ਉਪਰੰਤ ਖੇਤਾਂ ਵਿਚ ਵਹਾਈ ਹੇ ਅਤੇ 8 ਤੋਂ 10 ਟਨ ਦੇਸੀ ਰੋੜੀ ਖਾਦ ਦੀ ਪ੍ਰਤੀ ਏਕੜ ਵਰਤੋਂ ਕੀਤੀ ਹੈ, ਉਨ੍ਹਾਂ ਨੂੰ ਅਜਿਹੇ ਖੇਤਾਂ ਵਿਚ ਝੋਨੇ ਅਤੇ ਮੱਕੀ ਦੀ ਫਸਲ ਦੀ ਕਾਸ਼ਤ ਲਈ ਡੀ ਏ ਪੀ ਖਾਦ ਵਰਤਣ ਦੀ ਲੋੜ ਨਹੀਂ ਹੈ।

ਵੋਟਰ ਫੋਟੋਗ੍ਰਾਫੀ ਦਾ ਪ੍ਰੋਗਰਾਮ ਜਾਰੀ : ਸੁਭਾਸ਼ ਚੰਦਰ

ਤਲਵਾੜਾ, 10 ਜੂਨ: ਜ਼ਿਲ੍ਹਾ ਚੋਣ ਅਫ਼ਸਰ-ਕਮ-ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀ ਧਰਮ ਦੱਤ ਤਰਨਾਚ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਚੋਣ ਹਲਕਾ 39-ਮੁਕੇਰੀਆਂ ਵਿੱਚ ਵੋਟਰ ਫੋਟੋਗ੍ਰਾਫ਼ੀ ਦਾ ਕੰਮ 1 ਜੂਨ 2011 ਤੋਂ 30 ਜੂਨ 2011 ਤੱਕ ਵੱਖ-ਵੱਖ ਪੋਲਿੰਗ ਬੂਥਾਂ ਤੇ ਚਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਚੋਣ ਹਲਕਾ 39-ਮੁਕੇਰੀਆਂ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਸਬ ਡਵੀਜ਼ਨਲ ਮੈਜਿਸਟਰੇਟ ਮੁਕੇਰੀਆਂ ਸ਼੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਦੀਆਂ ਫੋਟੋਆਂ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਹਨ , ਨੂੰ ਬੀ ਐਲ ਓਜ਼ ਰਾਹੀਂ ਫੋਟੋ ਖਿਚਵਾਉਣ ਲਈ ਸਲਿਪਾਂ / ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਸਲਿਪਾਂ ਰਾਹੀਂ ਵੋਟਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫੋਟੋਗ੍ਰਾਫ਼ੀ ਪ੍ਰੋਗਰਾਮ ਦੌਰਾਨ ਆਪਣੀ ਫੋਟੋ ਸਬੰਧਤ ਬੂਥ ਤੇ ਖਿਚਵਾਈ ਜਾਵੇ। ਜੇਕਰ ਫੋਟੋ ਨਹੀਂ ਖਿਚਵਾਈ ਗਈ ਤਾਂ ਵੋਟ ਕੱਟਣ ਲਈ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਬੰਧਤ ਵੋਟਰਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋਂ ਚਲਾਏ ਗਏ ਫੋਟੋਗ੍ਰਾਫ਼ੀ ਪ੍ਰੋਗਰਾਮ ਅਨੁਸਾਰ ਸਬੰਧਤ ਬੂਥਾਂ ਤੇ ਫੋਟੋਗ੍ਰਾਫ਼ੀ ਕਰਵਾਉਣੀ ਯਕੀਨੀ ਬਣਾਈ ਜਾਵੇ ਤਾਂ ਜੋ ਸਰਕਾਰ ਦਾ 100 ਪ੍ਰਤੀਸ਼ਤ ਫੋਟੋ ਵੋਟਰ ਸੂਚੀ ਬਣਾਉਣ ਦਾ ਮਨੋਰਥ ਪੂਰਾ ਹੋ ਸਕੇ।
ਉਹਨਾਂ ਦਸਿਆ ਕਿ ਵਿਧਾਨ ਸਭਾ ਹਲਕਾ 39-ਮੁਕੇਰੀਆਂ ਦੀ ਫੋਟੋਗ੍ਰਾਫੀ 11 ਜੂਨ ਨੂੰ ਸਵੇਰੇ 9-00 ਵਜੇ ਤੋਂ 5-00 ਵਜੇ ਤਕ ਸਰਕਾਰੀ ਸੀਨੀ: ਸੈਕੰ: ਸਕੂਲ ਧੌਲਖੇੜਾ ਵਿਖੇ ਵੋਟਰ ਸੂਚੀ ਦੀ ਫੋਟੋਗ੍ਰਾਫੀ ਕੀਤੀ ਜਾਵੇਗੀ। ਇਸੇ ਤਰਾਂ 13 ਜੂਨ ਨੂੰ ਸਵੇਰੇ 9-00 ਵਜੇ ਤੋਂ 12-00 ਵਜੇ ਤਕ ਸਰਕਾਰੀ ਐਲੀਮੈਂਟਰੀ ਸਕੂਲ ਪੁਰਾਣਾ ਭੰਗਾਲਾ ਅਤੇ ਦੁਪਹਿਰ 12-30 ਤੋਂ 5-00 ਵਜੇ ਤਕ ਸਰਕਾਰੀ ਐਲੀਮੈਂਟਰੀ ਸਕੂਲ ਨੰਗਲ ਅਵਾਣਾ, 14 ਜੂਨ ਨੂੰ ਸਵੇਰੇ 9-00 ਵਜੇ ਤੋਂ 5-00 ਵਜੇ ਤਕ ਸਰਕਾਰੀ ਹਾਈ ਸਕੂਲ ਜੰਡਵਾਲ, 15 ਜੂਨ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਕੋਟਲੀਖਾਸ, 16 ਜੂਨ ਨੂੰ ਸਰਕਾਰੀ ਐਲੀਂਮੇਟਰੀ ਸਕੂਲ ਟਾਂਡਾ ਚੂੜੀਆਂ, 17 ਜੂਨ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਦੋਖੁੰਦਪੁਰ, 18 ਜੂਨ ਨੂੰ ਸਵੇਰੇ 9-00 ਵਜੇ ਤੋਂ 12-00 ਵਜੇ ਤਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਬਲਮੰਜ ਅਤੇ ਦੁਪਹਿਰ 12-30 ਵਜੇ ਤੋਂ 5-00 ਵਜੇ ਤਕ ਸਰਕਾਰੀ ਐਲੀਮੈਟਰੀ ਸਕੂਲ ਮਹਿਊਲਦੀਨਪੁਰ ਦਲੇਲ, 20 ਜੂਨ ਨੂੰ ਸਵੇਰੇ 9-00 ਵਜੇ ਤੋਂ 5-00 ਵਜੇ ਤਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਘੋਕਤਰਾਲਾ, 21 ਜੂਨ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਪੰਜਢੇਰਾਅਰਾਈਆਂ, 22 ਜੂਨ ਨੂੰਸਵੇਰੇ 9-00 ਵਜੇ ਤੋਂ 12-00 ਵਜੇ ਤਕ ਸਰਕਾਰੀ ਸਕੂਲ ਬਲਹੱਡਾ ਅਤੇ ਦੁਪਹਿਰ 12-30 ਤੋਂ 5-00 ਵਜੇ ਤਕ ਸਰਕਾਰੀ ਐਲੀਮੈਂਟਰੀ ਸਕੂਲ ਬਰੋਟਾ ਉਰਫ ਪੂਰੋਨੰਗਲ, 23 ਜੂਨ ਨੂੰ ਸਵੇਰੇ 9-00 ਵਜੇ ਤੋਂ 5-00 ਵਜੇ ਤਕ ਸਰਕਾਰੀ ਐਲੀਮੈਟਰੀ ਸਕੂਲ ਨੰਗਲ ਬਿਹਾਲਾ, 24 ਜੂਨ ਨੂੰ ਸਰਕਾਰੀ ਹਾਈ ਸਕੂਲ ਖਿਜਰਪੁਰ, 25 ਜੂਨ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਜਾਹਦਪੁਰ, 27 ਜੂਨ ਸਰਕਾਰੀ ਐਲੀਮੈਂਟਰੀ ਸਕੂਲ ਬੱਧਣ, 28 ਜੂਨ ਨੂੰ ਸਵੇਰੇ 9-00 ਵਜੇ ਤੋਂ 12-00 ਵਜੇ ਤਕ ਸਰਕਾਰੀ ਐਲੀਮੈਟਰੀ ਸਕੂਲ ਭਵਨਾਲ ਅਤੇ 12-30 ਵਜੇ ਤੋਂ 5-00 ਵਜੇ ਤਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰਿਆਨਾ, 29 ਜੂਨ ਨੂੰ ਸਵੇਰੇ 9-00 ਵਜੇ ਤੋਂ 5-00 ਵਜੇ ਤਕ ਸਰਕਾਰੀ ਐਲੀਂਮੈਟਰੀ ਸਕੂਲ ਹਾਜ਼ੀਪੁਰ, 30 ਜੂਨ ਨੂੰ ਸਵੇਰੇ 9-00 ਵਜੇ ਤੋਂ 12-00 ਵਜੇ ਤਕ ਸਰਕਾਰੀ ਸੀਨੀ: ਸੈਕੰ: ਸਕੂਲ ਹੰਦਵਾਲ ਅਤੇ ਦੁਪਹਿਰ 12-30 ਵਜੇ ਤੋਂ 5-00 ਵਜੇ ਤਕ ਸਰਕਾਰੀ ਐਲੀਮੈਂਟਰੀ ਸਕੂਲ ਸ਼੍ਰੀ ਪੰਡਾਇਨ ਵਿਖੇ ਫੋਟੋ ਵੋਟਰ ਸੂਚੀ ਦੀ ਫੋਟੋਗ੍ਰਾਫੀ ਕੀਤੀ ਜਾਵੇਗੀ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)