ਇੰਤਕਾਲ ਮਨਜੂਰ ਕਰਨ ਦੀ ਵਿਧੀ ਸਰਲ ਬਣਾਉਣ ਸਬੰਧੀ ਮੀਟਿੰਗ

ਹੁਸ਼ਿਆਰਪੁਰ, 9 ਦਸੰਬਰ: ਪੰਜਾਬ ਸਰਕਾਰ ਵਲੋਂ ਇੰਤਕਾਲ ਮੰਨਜੂਰ ਕਰਨ ਦੀ ਵਿਧੀ ਨੂੰ ਸਮਾਂਬੱਧ ਅਤੇ ਸਰਲ ਬਣਾਉਣ ਸਬੰਧੀ ਕੀਤੀਆਂ ਗਈਆਂ ਹਦਾਇਤਾਂ ਨੂੰ ਇਨ-ਬਿਨ ਲਾਗੂ ਕਰਨ ਸਬੰਧੀ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਮਿੰਨੀ ਸੱਕਤਰੇਤ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਧਰਮਦੱਤ ਤਰਨਾਚ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ। ਜਿਸ ਵਿਚ ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਭੂਪਿੰਦਰਜੀਤ ਸਿੰਘ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ।
        ਸ਼੍ਰੀ ਤਰਨਾਚ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਅਚਲ ਸੰਪਤੀਆਂ ਜਿਹੜੀਆਂ ਰਜਿਸਟਰਡ ਡੀਡਜ਼ ਰਾਹੀਂ ਤਬਦੀਲ/ਤਬਾਦਲਾ ਆਦਿ ਹੋਈਆਂ ਹੋਣ, ਦੇ ਕੇਸ ਵਿਚ ਇੰਤਕਾਲ ਕਰਨ ਲਈ ਅਚਲ ਸੰਪਤੀਆਂ ਦੇ ਦਸਤਾਵੇਜ਼ਾਂ ਨੂੰ ਰਜਿਸਟਰਡ ਕਰਾਉਣ ਸਮੇ ਦਸਜਾਵੇਜ਼ਾਂ ਦੀਆਂ ਤਿੰਨ ਕਾਪੀਆਂ ਸਬੰਧਤ ਧਿਰਾਂ ਤੋਂ ਪ੍ਰਾਪਤ ਕੀਤੀਆਂ ਜਾਣ ਅਤੇ ਇਹਨਾਂ ਦਸਤਾਵੇਜ਼ਾਂ ਦੇ ਨਾਲ ਜਮਾਂਬੰਦੀ ਦੀ ਤਸਦੀਕ ਸ਼ੁਦਾ ਕਾਪੀ ਵੀ ਲਗਾਈ ਜਾਵੇ। ਉਹਨਾਂ ਦਸਿਆ ਕਿ ਰਜਿਸਟ੍ਰਨਿੰਗ ਅਧਿਕਾਰੀ ਦਸਤਾਵੇਜ਼ ਰਜਿਸਟਰ ਕਰਨ ਉਪਰੰਤ ਦੋ ਦਿਨਾਂ ਦੇ ਅੰਦਰ-ਅੰਦਰ ਪਰਚਾ ਯਾਦਾਸ਼ਤ ਸਮੇਤ ਰਜਿਸਟਰੀ ਦੀ ਕਾਪੀ ਪਟਵਾਰੀ ਕੋਲ ਭੇਜੇਗਾ।
        ਸ਼੍ਰੀ ਤਰਨਾਚ ਨੇ ਦਸਿਆ ਕਿ ਸਬੰਧਤ ਪਟਵਾਰੀ ਵਲੋਂ ਪ੍ਰਾਪਰਟੀ ਸਬੰਧੀ ਧਿਰਾਂ ਨੂੰ ਇਤਰਾਜ਼ ਆਦਿ ਦਾਇਰ ਕਰਨ ਲਈ ਦਸਤੀ ਤੌਰ ਤੇ ਸਰਵਿਸ ਕਰਾਉਣ ਲਈ ਸਬੰਧਤ ਸਰਕਲ ਮਾਲ ਅਫ਼ਸਰ ਵਲੋਂ ਸਬੰਧਤ ਪਟਵਾਰੀ/ਪਿੰਡ ਦੇ ਚੌਕੀਦਾਰ ਰਾਹੀਂ ਨੋਟਿਸ ਜਾਰੀ ਕੀਤਾ ਜਾਵੇਗਾ, ਉਹਨਾਂ ਦਸਿਆ ਕਿ ਅਚਲ ਸੰਪਤੀ ਦੇ ਮਾਲਕ ਜਾਂ ਸਬੰਧਤ ਵਿਅਕਤੀ ਦੇ ਘਰ ਵਿਚ ਮੋਜੂਦ ਨਾ ਹੋਣ ਦੀ ਸੂਰਤ ਵਿਚ ਨੋਟਿਸ ਘਰ ਦੇ ਵੱਡੇ ਮੈਂਬਰ ਆਦਿ ਨੂੰ ਵੀ ਸਰਵ ਕੀਤਾ ਜਾ ਸਕਦਾਦ ਹੈ ਅਤੇ ਨੋਟਿਸ ਦੀ ਕਾਪੀ ਪਿੰਡ ਦੇ ਮਹੱਤਵਪੂਰਣ ਥਾਂ ਤੇ ਵੀ ਚਿਪਕਾਈ ਜਾ ਸਕਦੀ ਹੇ। ਜੇਕਰ ਸਰਵਿਸ ਨਹੀਂ ਹੁੰਦੀ ਤਾਂ ਉਸ ਸੂਰਤ ਵਿਚ ਪਟਵਾਰੀ ਵਿਸਥਾਰ ਪੂਰਬਕ ਕਾਰਨ ਲਿਖਣਗੇ ਕਿ ਸਬੰਧਤ ਪਾਰਟੀ ਨੂੰ ਸਰਵਿਸ ਕਿਉਂ ਨਹੀਂ ਹੋ ਸਕੀ। ਇਹ ਸਾਰੀ ਪ੍ਰਕ੍ਰਿਆ ਪਟਵਾਰੀ ਵਲੋਂ 15 ਦਿਨ ਦੇ ਅੰਦਰ-ਅੰਦਰ ਪੂਰੀ ਕੀਤੀ ਜਾਵੇਗੀ। ਉਹਨਾਂ ਦਸਿਆ ਕਿ ਸ਼ਹਿਰੀ ਪਟਵਾਰੀਆਂ ਦੇ ਇੰਤਕਾਲਾਂ ਸਬੰਧੀ ਨੋਟਿਸ ਸਰਵ ਕਰਨ ਦੀ ਪਹਿਲੀ ਵਿਧੀ ਜਾਰੀ ਰਹੇਗੀ ਪ੍ਰੰਤੂ 15 ਦਿਨਾਂ ਵਿਚ ਸਰਵਿਸ ਪੂਰੀ ਕੀਤੀ ਜਾਵੇਗੀ।
        ਸ਼੍ਰੀ ਤਰਨਾਚ ਨੇ ਦਸਿਆ ਕਿ 15 ਦਿਨ ਦੇ ਫੌਰਨ ਬਾਦ ਪਰਚਾ ਯਾਦਾਸ਼ਤ ਪਟਵਾਰੀ ਵਲੋਂ ਸਰਕਲ ਮਾਲ ਅਫ਼ਸਰ ਨੂੰ ਭੇਜ ਦਿਤਾ ਜਾਵੇਗਾ ਅਤੇ ਉਹ ਇੰਤਕਾਲ ਸਬੰਧੀ ਲੋੜੀਂਦੇ ਹੁਕਮ ਪ੍ਰਾਪਤ ਕਰਨ ਲਈ ਇੰਤਕਾਲ ਰਜਿਸਟਰ ਕਾਨੂੰਨਗੋ ਦੀ ਪੜਤਾਲ ਕਰਵਾ ਕੇ ਸਬੰਧਤ ਮਾਲ ਅਫ਼ਸਰ ਦੇ ਸਾਹਮਣੇ ਅਗਲੇ 15 ਦਿਨਾਂ ਦੇ ਅੰਦਰ ਪੇਸ਼ ਕਰੇਗਾ। ਸਬੰਧਤ ਸਰਕਲ ਮਾਲ ਅਫ਼ਸਰ ਇਹ ਯਕੀਨੀ ਬਣਾਏਗਾ ਕਿ ਅਗਲੇ 15 ਦਿਨ ਦੇ ਨਿਰਧਾਰਤ ਸਮੇਂ ਵਿਚ ਉਸ ਵਲੋਂ ਲੋੜੀਂਦੇ ਹੁਕਮ ਪਾਸ ਕਰ ਦਿਤੇ ਗਏ ਹਨ। ਇੰਤਕਾਲ ਮੰਨਜੂਰ ਹੋਣ ਦੀ ਸੂਰਤ ਵਿਚ ਸਬੰਧਤ ਧਿਰਾਂ ਨੁੰ ਫਰਦ ਦੀ ਕਾਪੀ ਪਟਵਾਰੀ ਵਲੋਂ ਇਕ ਹਫਤੇ ਦੇ ਅੰਦਰ-ਅੰਦਰ ਭੇਜੀ ਜਾਵੇਗੀ। ਜਿਸ ਲਈ ਡਾਕ ਖਰਚੇ ਲਈ 25 /- ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। ਇਹ ਫੀਸ ਸਬੰਧਤ ਸਬ ਰਜਿਸਟਰਾਰ /ਜੁਆਇੰਟ ਸਬ ਰਜਿਸਟਰਾਰ ਵਲੋਂ ਰਜਿਸਟਰੀ ਦੇ ਸਮੇਂ ਪ੍ਰਾਪਤ ਕੀਤੀ ਜਾਵੇਗੀ।  ਉਹਨਾਂ ਦਸਿਆ ਕਿ ਜਿਹੜੀਆਂ ਜਾਇਦਾਦਾਂ ਰਜਿਸਟਰਡ ਡੀਡ ਰਾਹੀਂ ਤਬਦੀਲ ਹੋਈਆਂ ਹੋਣ, ਦੇ ਇੰਤਕਾਲ ਸਮੇ ਵਿਕਰੇਤਾ ਦੀ ਗੈਰ ਹਾਜ਼ਰੀ ਵਿਚ ਇੰਤਕਾਲ ਨਾ ਮੰਨਜੂਰ ਨਾ ਕਰਨ ਦਾ ਪ੍ਰਬੰਧ ਕਰ ਦਿਤਾ ਗਿਆ ਹੈ। ਉਹਨਾਂ ਦਸਿਆ ਕਿ ਜ਼ਿਲੇ ਦੇ ਐਸ ਡੀ ਐਮਜ਼ ਘੱਟੋ ਘੱਟ 15 ਪ੍ਰਤੀਸ਼ਤ ਦਸਤਾਵੇਜ਼ਾਂ ਦੀ ਇਨਸ਼ਪੈਕਸ਼ਨ ਹਰ ਹਫਤੇ  ਕਰਨਾ ਯਕੀਨੀ ਬਣਾਉਣ। ਉਹਨਾਂ ਨੇ ਮਾਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਰਕਾਰ ਵਲੋਂ ਦਿਤੀਆਂ ਗਈਆਂ ਹਦਾਇਤਾਂ ਨੂੰ ਇਨ-ਬਿਨ ਲਾਗੂ ਕਰਨ।

No comments:

Post a Comment

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)