ਪੰਜਾਬ ਨੈਸ਼ਨਲ ਬੈਂਕ ਪਰ ਬੈਨਰ ਹਿੰਦੀ ਵਿਚ ! |
ਸ੍ਰੀ ਤਰਨਾਚ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ ਕਰਜਾ ਯੋਜਨਾ ਸਾਲ 2010-11 ਤਹਿਤ ਸਤੰਬਰ 2010 ਤੱਕ 1060. 38 ਕਰੋੜ ਰੁਪਏ ਪ੍ਰਾਥਮਿਕਤਾ ਸੈਕਟਰ ਦੇ ਵੱਖ-ਵੱਖ ਖੇਤਰਾਂ ਨੂੰ ਕਰਜੇ ਵਜੋਂ ਦਿੱਤੇ ਗਏ ਹਨ। ਇਨ੍ਹਾਂ ਵਿੱਚੋਂ 806. 72 ਕਰੋੜ ਰੁਪਏ ਖੇਤੀਬਾੜੀ ਸੈਕਟਰ ਲਈ, 51. 27 ਕਰੋੜ ਰੁਪਏ ਗੈਰ ਖੇਤੀ ਸੈਕਟਰ ਲਈ ਅਤੇ 202. 39 ਕਰੋੜ ਰੁਪਏ ਬਾਕੀ ਪ੍ਰਾਥਮਿਕਤਾ ਸੈਕਟਰ ਨੂੰ ਕਰਜੇ ਵਜੋਂ ਦਿੱਤੇ ਗਏ ਹਨ। ਸ੍ਰੀ ਤਰਨਾਚ ਨੇ ਸੀ ਡੀ ਰੇਸ਼ੋ ਵਧਾਉਣ ਲਈ ਬੈਂਕ ਅਧਿਕਾਰੀਆਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਤਾਂ ਜੋ ਲੋਕ ਅਤੇ ਖਾਸ ਕਰਕੇ ਪੜ੍ਹੇ ਲਿਖੇ ਬੇ-ਰੋਜ਼ਗਾਰ ਨੌਜਵਾਨ ਕਰਜੇ ਪ੍ਰਾਪਤ ਕਰਕੇ ਆਪਣੇ ਆਰਥਿਕ ਧੰਦੇ ਸ਼ੁਰੂ ਕਰ ਸਕਣ ਅਤੇ ਆਪਣਾ ਜੀਵਨ ਮਿਆਰ ਉਚਾ ਚੁੱਕ ਸਕਣ।
ਸ੍ਰੀ ਤਰਨਾਚ ਨੇ ਕਿਹਾ ਕਿ ਜ਼ਿਲ੍ਹੇ ਦੇ ਬੈਂਕਾਂ ਵੱਲੋਂ ਸਤੰਬਰ 2010 ਤੱਕ 107408 ਕਿਸਾਨ ਕਾਰਡ ਹੋਲਡਰਾਂ ਨੂੰ 1500 ਕਰੋੜ ਰੁਪਏ ਦੇ ਕਰਜੇ ਜਾਰੀ ਕੀਤੇ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ 2600 ਤੋਂ ਵੱਧ ਸਵੈ ਸਹਾਇਤਾ ਗਰੁੱਪ ਬਣਾਏ ਗਏ ਜਿਨ੍ਹਾਂ ਵਿੱਚੋਂ 1792 ਸਵੈ ਸਹਾਇਤਾ ਗਰੁੱਪਾਂ ਨੂੰ ਆਰਥਿਕ ਧੰਦੇ ਸ਼ੁਰੂ ਕਰਨ ਲਈ ਬੈਂਕਾਂ ਵੱਲੋਂ ਕਰਜ਼ੇ ਦਿੱਤੇ ਗਏ ਹਨ। ਉਨ੍ਹਾਂ ਨੇ ਬੈਂਕਾਂ ਨੂੰ ਕੰਢੀ ਏਰੀਆ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਬੈਕਿੰਗ ਸੁਵਿਧਾਵਾਂ ਪਹੁੰਚਾਉਣ ਅਤੇ ਵੱਧ ਤੋਂ ਵੱਧ ਸਵੈ ਸਹਾਇਤਾ ਸਮੂਹਾਂ ਨੂੰ ਕਰਜਾ ਦੇਣ ਵਾਸਤੇ ਜ਼ੋਰ ਦਿੱਤਾ। ਉਨ੍ਹਾਂ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਵੀ ਬੈਂਕ ਅਧਿਕਾਰੀਆਂ ਨੂੰ ਕਿਹਾ।
ਸ੍ਰੀ ਆਰ ਪੀ ਸਿਨਹਾ ਮੁੱਖ ਲੀਡ ਜ਼ਿਲ੍ਹਾ ਮੈਨੇਜਰ ਨੇ ਬੈਂਕਾਂ ਨੂੰ ਸੀ ਡੀ ਰੇਸ਼ੋ ਵਿੱਚ ਹੋਰ ਬੇਹਤਰੀ ਲਿਆਉਣ ਲਈ ਵਿਸ਼ਵਾਸ਼ ਦੁਆਇਆ। ਉਨ੍ਹਾਂ ਨੇ ਬੈਂਕਾਂ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
No comments:
Post a Comment