ਸ਼੍ਰੀਮਤੀ ਓਪਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਇਸ ਵਰਕਸ਼ਾਪ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਆਪਣੇ ਭਾਸ਼ਨ ਵਿਚ ਇਹੋ ਜਿਹੀਆਂ ਟ੍ਰੇਨਿੰਗ ਵਰਕਸ਼ਾਪਾਂ ਲਗਾਉਣ ਲਈ ਮਗਸੀਪਾਂ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਨੂੰ ਬੇਨਤੀ ਕੀਤੀ।
ਸ਼੍ਰੀ ਸੁਰਜੀਤ ਸਿੰਘ ਜ਼ਿਲਾ ਪ੍ਰੋਗਰਾਮ ਕੋਆਰਡੀਨੇਟਰ ਮਗਸੀਪਾ ਜ਼ਿਲਾ ਸੈਂਟਰ ਹੁਸ਼ਿਆਰਪੁਰ ਨੇ ਇਸ ਵਰਕਸ਼ਾਪ ਵਿਚ ਆਏ ਹੈਡਮਾਸਟਰਾਂ ਨੂੰ ਜੀ ਆਇਆਂ ਕਿਹਾ ਅਤੇ ਉਹਨਾਂ ਨੂੰ ਆਪਣੇ ਕੰਮ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਨਿਭਾਉਣ ਦੀ ਪ੍ਰੇਰਨਾ ਦਿਤੀ। ਉਹਨਾਂ ਕਿਹਾ ਕਿ ਜ਼ਿਲਾ ਹੁਸ਼ਿਆਰਪੁਰ ਦੇ ਸਰਕਾਰੀ ਹਾਈ ਸਕੂਲਾਂ ਦੇ ਹੈਡਮਾਸਟਰਾਂ ਦੀ ਗਿਣਤੀ 136 ਹੈ ਜਿਹਨਾਂ ਵਿਚੋਂ ਪਹਿਲੇ ਗਰੁੱਪ ਵਿਚ ਕੁਲ 68 ਹੇਡਮਾਸਟਰਾਂ ਨੂੰ ਟ੍ਰੇਨਿੰਗ ਦਿਤੀ ਜਾਵੇਗੀ। ਸ੍ਰੀਮਤੀ ਪ੍ਰਾਵੀਨ ਵਿਮਲ ਰਿਸੋਰਸ ਪਰਸਨ ਨੇ ਪਹਿਲੇ ਅਤੇ ਤੀਸਰੇ ਸ਼ੈਸ਼ਨ ਵਿਚ ਮੋਟੀਵੇਸ਼ਨ, ਸਟਰੈੋਸ ਮੈਨੇਜ਼ਮੈਂਟ ਸਬੰਧੀ ਭਰਪੂਰ ਜਾਣਕਾਰੀ ਦਿਤੀ ਅਤੇ ਇਸ ਵਿਸ਼ੇ ਸਬੰਧੀ ਪੁਛੇ ਗਏ ਸਵਾਲਾਂ ਦੇ ਜਵਾਬ ਬੜੇ ਤਸਲੀਬਖਸ਼ ਢੰਗ ਨਾਲ ਦਿਤੇ। ਦੂਸਰੇ ਅਤੇ ਚੌਥੇ ਸ਼ੈਸ਼ਨ ਵਿਚ ਸ਼੍ਰੀ ਜਸਵੰਤ ਸਿੰਘ ਸੈਣੀ ਵਿਸ਼ਾ ਮਾਹਿਰ ਵਲੋਂ ਬਿਹੇਵੀਅਰ ਸਕਿਲਜ਼ ,ਕਮਿਉਨੀਕੇਸ਼ਨ ਸਬੰਧੀ ਸਲਾਈਡਾਂ ਦੀ ਮਦਦ ਰਾਹੀਂ ਭਰਪੂਰ ਜਾਣਕਾਰੀ ਦਿਤੀ ਗਈ।ਸ਼੍ਰੀ ਪ੍ਰੇਮ ਕਾਹਲੋਂ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਵਲੋਂ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਜ਼ਿਲਾ ਸੈਂਟਰ ਹੁਸ਼ਿਆਰਪੁਰ ਨੇ ਇਸ ਜ਼ਿਲਾ ਸੈਂਟਰ ਵਲੋਂ ਕੀਤੇ ਜਾ ਰਹੇ ਕੰਮਾਂ ਅਤੇ ਟਰੇਨਿੰਗ ਪ੍ਰੋਗਰਾਮਾਂ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿਤੀ।

No comments:
Post a Comment